ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

84 ਦੇ ਦੋਸ਼ੀਆਂ ਨੂੰ ਕਦੋਂ ਫਾਂਸੀ ਹੋਵੇਗੀ - ਸ੍ਰੀ ਅਕਾਲ ਤਖਤ ਸਾਹਿਬ

http://sameydiawaaz.com/Archive%20News/%5B2013%5D/02/12.02.2013%20-%2010.jpg

ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਫਿਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ । ਹਾਲ ਹੀ ਵਿਚ ਸੰਸਦ 'ਤੇ ਹੋਏ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਦਿੱਤੀ ਗਈ ਫਾਂਸੀ  ਦੀ ਸਜ਼ਾ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਚਰਚਾ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਪਰ ਇਸ ਵਿਚਕਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ । ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 1984 ਵਿਚ ਸੈਂਕੜੇ ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ ਅਤੇ ਗੁਰਧਾਮਾਂ 'ਤੇ ਹਮਲੇ ਕੀਤੇ ਗਏ ਪਰ ਇਸ ਪੂਰੇ ਕਾਰੇ ਦੇ 28 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਇਸ ਦੀ ਸਜ਼ਾ ਨਹੀਂ ਮਿਲ ਸਕੀ ਹੈ ।


ਅਫਜ਼ਲ ਗੁਰੂ ਦੀ ਫਾਂਸੀ ਘੱਟ ਗਿਣਤੀ ਕੌਮਾਂ ਨਾਲ ਇੱਕ ਹੋਰ ਧੱਕਾ - ਬੱਬਰ ਖਾਲਸਾ ਜਰਮਨੀ

ਕੋਲਨ 11 ਫਰਵਰੀ :- ਬੱਬਰ ਖਾਲਸਾ ਜਰਮਨੀ ਦੇ ਮੁੱਖੀ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਕੁਲਵਿੰਦਰ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਅਵਤਾਰ ਸਿੰਘ ਤਾਰਾ ਬੱਬਰ, ਭਾਈ ਅਮਰਜੀਤ ਸਿੰਘ ਬੱਬਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਅਫਜ਼ਲ ਗੁਰੂ ਦੀ ਫਾਂਸੀ ਨੇ ਭਾਰਤ ਦੀ ਅਖੌਤੀ ਡੈਮੋਕਰੇਸੀ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ । 2001 ਵਿੱਚ ਹੋਏ ਸੰਸਦ ਤੇ ਹਮਲੇ ਸੰਬੰਧੀ ਬਿਲਕੁੱਲ ਇੰਦਰਾ ਗਾਂਧੀ ਕੇਸ ਵਿੱਚ ਨਿਰਦੋਸ਼ ਭਾਈ ਕੇਹਰ ਸਿੰਘ ਨੂੰ ਫਾਂਸੀ ਦੇਣ ਦੀ ਤਰਜ ਤੇ ਅਫਜ਼ਲ ਗੁਰੂ ਨੂੰ ਫਾਂਸੀ ਤੇ ਲਟਕਾ ਦਿੱਤਾ ਹੈ । ਫਰਕ ਸਿਰਫ ਇੰਨਾ ਹੈ ਕਿ ਇਸਦੀ ਫਾਂਸੀ ਬਿਲਕੁੱਲ ਗੁਪਤ ਰੱਖੀ ਗਈ । ਅਫਜ਼ਲ ਗੁਰੂ ਨੂੰ ਕੁੱਝ ਘੰਟੇ ਪਹਿਲਾਂ ਹੀ ਫਾਂਸੀ ਤੇ ਲਟਕਾਉਣ ਬਾਰੇ ਪਤਾ ਲੱਗਿਆ । ਜੇਕਰ ਦੋਵਾਂ ਕੇਸਾਂ ਦਾ ਚੰਗੀ ਤਰਾਂ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਭਾਈ ਕੇਹਰ ਸਿੰਘ ਤੇ ਅਫਜ਼ਲ ਗੁਰੂ ਦੋਵਾਂ ਨਾਲ ਹੀ ਸਿਰਫ ਘੱਟ ਗਿਣਤੀ ਫਿਰਕਿਆਂ ਨਾਲ ਸੰਬੰਧਿਤ ਹੋਣ ਕਰਕੇ ਧੱਕਾ ਹੋਇਆ ਹੈ । ਜੇਕਰ ਅੰਤਰ ਰਾਸ਼ਟਰੀ ਪੱਧਰ ਦੀ ਕੋਈ ਏਜੰਸੀ ਭਾਈ ਕੇਹਰ ਸਿੰਘ ਤੇ ਅਫਜ਼ਲ ਗੁਰੂ ਦੇ ਕੇਸਾਂ ਨੂੰ ਸਾਹਮਣੇ ਰੱਖਕੇ ਜਗਦੀਸ਼ ਟਾਈਟਲਰ, ਕਮਲ ਨਾਥ, ਸੱਜਣ ਕੁਮਾਰ ਵਰਗੇ ਜੋ ਸੱਤਾ ਦਾ ਅਨੰਦ ਮਾਣ ਰਹੇ ਹਨ ਦੇ ਕੇਸਾਂ ਦੀ ਪੜਚੋਲ ਕਰੇ ਤਾਂ ਇਹ ਲੋਕ ਹਜਾਰਾਂ ਗੁਣਾ ਵੱਧ ਗੁਨਾਹਗਾਰ ਸਾਬਿਤ ਹੋਣਗੇ । ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਨਵੰਬਰ 1984 ਦੇ ਕਤਲੇਆਮ ਜਿਸ ਵਿੱਚ ਇਕੱਲੀ ਦਿੱਲੀ ਅੰਦਰ ਹੀ ਸਿਰਫ ਤਿੰਨ ਦਿਨਾਂ ਵਿੱਚ ਦਸ ਹਜਾਰ ਸਿੱਖਾਂ ਨੂੰ ਕਤਲ ਕੀਤਾ ਗਿਆ, ਜਿਸ ਦੇ ਕੇਸ ਵਿੱਚ ਇੱਕਲੇ ਕਿਸ਼ੋਰੀ ਲਾਲ ਨੂੰ ਹੀ ਪੰਜ ਫਾਂਸੀਆਂ ਦੀ ਸਜ਼ਾ ਹੋਈ ਸੀ, ਜਿਸਨੂੰ ਕਿ ਨਾਟਕੀ ਢੰਗ ਨਾਲ ਉਮਰ ਕੈਦ ਵਿੱਚ ਤਬਦੀਲ ਕਰਕੇ ਛੱਡਣ ਦੀ ਵੀ ਤਿਆਰੀ ਕਰ ਲਈ ਸੀ ਕਿਉਂਕਿ ਇਹ ਕਾਤਿਲ ਹਿੰਦੂ ਫਿਰਕੇ ਨਾਲ ਸੰਬੰਧਿਤ ਸੀ ਤੇ ਕਤਲ ਘੱਟ ਗਿਣਤੀ ਫਿਰਕੇ ਦੇ ਹੋਏ ਸਨ । ਕਿਸੇ ਵੀ ਮੀਡੀਏ ਨੇ ਕਿਸ਼ੋਰੀ ਲਾਲ ਨੂੰ ਫਾਂਸੀ ਲਾਉਣ ਦੀ ਦੁਹਾਈ ਨਹੀਂ ਪਾਈ ਕਿਉਂਕਿ ਮੀਡੀਆ ਵੀ ਇਹਨਾਂ ਦਾ ਹੀ ਹੈ । ਅੱਜ ਭਾਰਤੀ ਯੂਨੀਅਨ ਦੀਆਂ 1947 ਤੋਂ ਲੈ ਕੇ ਘੱਟ ਗਿਣਤੀ ਕੌਮਾਂ ਸਿੱਖਾਂ, ਮੁਸਲਮਾਨਾਂ ਤੇ ਇਸਾਈਆਂ ਆਦਿ ਪ੍ਰਤੀ ਕੀਤੀਆਂ ਧੱਕੇਸ਼ਾਹੀਆਂ, ਬੇਇਨਸਾਫੀਆਂ ਅਤੇ ਅੱਤਿਆਚਾਰਾਂ  ਦਾ ਲੇਖਾ - ਜੋਖਾ ਕਰਕੇ ਇਹਨਾਂ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਭਾਰਤੀ ਹਕੂਮਤ ਦੇ ਪੰਜੇ ਚੋਂ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਨੂੰ ਮੁਕਤੀ ਦਿਵਾਈ ਜਾ ਸਕੇ ਤਾਂ ਕਿ ਹੋਰ ਕੋਈ ਨਿਰਦੋਸ਼ ਫਾਂਸੀ ਨਾ ਚੜ੍ਹ ਸਕੇ । ਅੰਤਰ ਰਾਸ਼ਟਰੀ ਭਾਈਚਾਰੇ ਨੂੰ ਵੀ ਇਸ ਗੱਲ ਤੋਂ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਅੱਤਵਾਦੀ ਭਾਰਤੀ ਸ੍ਰਕਾਰਾਂ ਹਨ ਨਾ ਕਿ ਭਾਰਤ ਤੋਂ ਆਜ਼ਾਦ ਹੋਣ ਲਈ ਲੜ ਰਹੀਆਂ ਘੱਟ ਗਿਣਤੀ ਕੌਮਾਂ ।


 ਇਸ 18 ਫੁੱਟ ਲੰਬੀ ਸੁਰੰਗ ਤੋਂ ਨਿਕਲਣ ਦਾ ਕੀ ਸੀ ਪਲਾਨ

http://sameydiawaaz.com/Archive%20News/%5B2013%5D/02/12.02.2013%20-%2011.jpg

ਅਹਿਮਦਾਬਾਦ 11 ਫਰਵਰੀ :- ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਜੇਲ ਅਧਿਕਾਰੀਆਂ ਨੂੰ 18 ਫੁੱਟ ਲੰਬੀ ਸੁਰੰਗ ਮਿਲੀ ਹੈ, ਸੂਬੇ ਦੇ ਇਸ ਸਭ ਤੋਂ ਵੱਡੇ ਜੇਲ 'ਚ ਸੁਰੰਗ ਮਿਲਣ ਨਾਲ ਜੇਲ ਅਧਿਕਾਰੀਆਂ ਅਤੇ ਉਥੇ ਬੰਦ ਕੈਦੀਆਂ 'ਚ ਦਹਿਸ਼ਤ ਫੈਲ ਗਈ । ਮਾਮਲਾ ਹੋਰ ਖੌਫਨਾਕ ਹੋ ਜਾਂਦਾ ਹੈ ਜਦੋਂ ਇਸ ਜੇਲ 'ਚ ਅਕਸ਼ਰਧਾਮ ਅਤੇ ਅਹਿਮਦਾਬਾਦ ਧਮਾਕੇ ਦੇ ਮੁਲਜ਼ਮ ਵੀ ਬੰਦ ਹਨ । ਜ਼ਿਕਰਯੋਗ ਹੈ ਕਿ ਅਕਸ਼ਰਧਾਮ ਮੰਦਿਰ 'ਚ ਧਮਾਕਾ ਜਿਥੇ 2002 'ਚ ਹੋਇਆ ਸੀ ਉਥੇ ਅਹਿਮਦਾਬਾਦ 'ਚ ਧਮਾਕਾ 2008 'ਚ ਹੋਇਆ ਸੀ । ਜੇਲ 'ਚ ਸੁਰੰਗ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਚੰਡੀਗਡ਼੍ਹ ਦੀ ਬੁਰੈਲ ਜੇਲ 'ਚ 21 ਅਤੇ 22 ਜਨਵਰੀ 2004 ਨੂੰ ਬੱਬਰ ਖਾਲਸਾ ਦੇ 4 ਖਾੜਕੂ ਸੁਰੰਗ 'ਚੋਂ ਫਰਾਰ ਹੋ ਗਏ ਸਨ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭੌਰਾ ਅਤੇ ਇਨ੍ਹਾਂ ਦਾ ਇਕ ਸਾਥੀ ਭਾਈ ਦੇਵੀ ਸਿੰਘ ਸੁਰੰਗ ਚੋਂ ਫਰਾਰ ਹੋ ਗਿਆ ਸੀ । ਉਥੇ ਹੀ ਉੱਤਰ ਪ੍ਰਦੇਸ਼ ਦੀ ਮੇਰਟ ਜੇਲ 'ਚ 2007 'ਚ 40 ਫੁੱਟ ਲੰਬੀ ਸੁਰੰਗ ਮਿਲੀ ਸੀ, ਹਾਲਾਂਕਿ ਕਿਸੇ ਘਟਨਾ ਤੋਂ ਪਹਿਲਾਂ ਇਸ ਨੂੰ ਦੇਖ ਲਿਆ ਗਿਆ ਸੀ ।


 ਅਫਜ਼ਲ ਗੁਰੂ ਤੋਂ ਬਾਅਦ ਹੁਣ ਰਾਜੋਆਣਾ ਤੇ ਭੁੱਲਰ ਨੂੰ ਫਾਂਸੀ ਦਿੱਤੀ ਜਾਵੇ - ਬਿੱਟੂ

ਪਹਿਲੀ ਵਾਰ ਰਾਜੋਆਣਾ ਦੇ ਖਿਲਾਫ਼ ਬੋਲਿਆ ਬੇਅੰਤ ਸਿੰਘ ਪਰਿਵਾਰ

http://sameydiawaaz.com/Archive%20News/%5B2013%5D/02/12.02.2013%20-%2009.jpgਨੂਰਪੁਰਬੇਦੀ 11 ਫਰਵਰੀ (ਕੁਲਦੀਪ, ਤਰਨਜੀਤ) :-  ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਐਮ. ਪੀ. ਤੇ ਸ. ਬੇਅੰਤ ਸਿੰਘ ਪਰਿਵਾਰ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦੇ ਕੇ ਭਾਰਤ ਵਾਸੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ । ਬਿੱਟੂ ਨੇ ਕਿਹਾ ਕਿ "ਅਫਜ਼ਲ ਗੁਰੂ ਤੋਂ ਬਾਅਦ ਹੁਣ ਪੰਜਾਬ ਅੰਦਰ ਅਮਨ - ਸ਼ਾਂਤੀ ਕਾਇਮ ਕਰਨ ਵਾਲੇ ਸ਼ਹੀਦ ਸ. ਬੇਅੰਤ ਸਿੰਘ ਦੀ ਹੱਤਿਆ ਵਿਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਅਤੇ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਦੀ ਵਾਰੀ ਹੈ । ਮੈਂ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਾ ਹਾਂ ਕਿ ਇਨ੍ਹਾਂ ਨੂੰ ਵੀ ਜਲਦ ਤੋਂ ਜਲਦ ਫਾਂਸੀ 'ਤੇ ਲਟਕਾ ਦਿੱਤਾ ਜਾਵੇ ਜੇਕਰ ਅੱਤਵਾਦੀ ਤਾਕਤਾਂ 'ਤੇ ਰਹਿਮ ਕੀਤਾ ਜਾਵੇ ਤਾਂ ਇਹ ਦੇਸ਼ ਲਈ ਘਾਤਕ ਸਿੱਧ ਹੋਵੇਗਾ । ਸਾਰੀਆਂ ਪਾਰਟੀਆਂ ਨੂੰ ਅੱਤਵਾਦ ਖਿਲਾਫ਼ ਇਕਜੁੱਟ ਹੋਣਾ ਚਾਹੀਦਾ ਹੈ । ਬਿੱਟੂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸਿਆਂ ਜਾਂ ਨੌਕਰੀਆਂ ਨਾਲ ਸਨਮਾਨ ਨਹੀਂ ਮਿਲਦਾ ਸਗੋਂ ਸਨਮਾਨ ਉਦੋਂ ਮਿਲਦਾ ਹੈ ਜਦੋਂ ਇਨ੍ਹਾਂ ਦੋਸ਼ੀਆਂ ਨੂੰ ਫਾਂਸੀਆਂ ਮਿਲਦੀਆਂ ਹਨ ।" ਬਿੱਟੂ ਨੇ ਕਿਹਾ ਕਿ "ਅੱਤਵਾਦ ਨੂੰ ਸਿਰਫ ਉਹੀ ਲੋਕ ਸ਼ਹਿ ਦਿੰਦੇ ਹਨ ਜੋ ਦੇਸ਼ ਵਿਰੋਧੀ ਹੁੰਦੇ ਹਨ ।" ਅੰਤ ਵਿਚ ਉਨ੍ਹਾਂ ਮੁੜ ਕਿਹਾ ਕਿ "ਬਲਵੰਤ ਸਿੰਘ ਰਾਜੋਆਣਾ ਅਤੇ ਭੁੱਲਰ ਨੂੰ ਵੀ ਆਪਣੇ ਕੀਤੇ ਜੁਰਮਾਂ ਦੀ ਸਜ਼ਾ ਜਲਦ ਮਿਲਣ ਵਾਲੀ ਹੈ । ਬੇਅੰਤ ਸਿੰਘ ਪਰਿਵਾਰ ਅੱਤਵਾਦ ਖਿਲਾਫ਼ ਲੜਦਾ ਆਇਆ ਹੈ ਅਤੇ ਲੜਦਾ ਰਹੇਗਾ ।" ਇਥੇ ਗੱਲ ਦੱਸਣਯੋਗ ਹੈ ਕਿ ਰਾਜੋਆਣਾ ਨੂੰ ਫਾਂਸੀ ਦੇਣ ਸੰਬੰਧੀ ਸ. ਬੇਅੰਤ ਸਿੰਘ ਪਰਿਵਾਰ ਪਹਿਲੀ ਵਾਰ ਰਾਜੋਆਣਾ ਨੂੰ ਫਾਂਸੀ ਦੇਣ ਦੇ ਹੱਕ ਵਿਚ ਆਇਆ ਹੈ ।


ਰਾਜ ਠਾਕਰੇ ਦੇ ਖਿਲਾਫ FIR ਦਰਜ ਕਰਨ ਦੇ ਆਦੇਸ਼

http://sameydiawaaz.com/Archive%20News/%5B2013%5D/02/12.02.2013%20-%2005.jpg

ਨਵੀਂ ਦਿੱਲੀ 11 ਫਰਵਰੀ :- ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਨੂੰ ਮਹਾਂਰਾਸ਼ਟਰ ਨਵਨਿਰਮਾਣ ਫੌਜ ਪ੍ਰਮੁੱਖ ਰਾਜ ਠਾਕਰੇ ਦੇ ਖਿਲਾਫ ਸਿੱਧੇ ਤੌਰ ਉੱਤੇ ਉੱਤਰ ਭਾਰਤ ਦੇ ਮੁਸਲਮਾਨਾਂ ਨੂੰ ਅਲੱਗਵਾਦੀ ਦੱਸਣ ਅਤੇ ਉਨ੍ਹਾਂ ਨੂੰ ਰਾਜ ਵਲੋਂ ਬਾਹਰ ਕਰਨ ਦੀ ਗੱਲ ਕਹਿਣ ਲਈ FIR ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ ।

ਅਦਾਲਤ ਨੇ ਕਿਹਾ ਕਿ ਪੁਲਿਸ ਦਾ ਇਹ ਮੁਢਲਾ ਕਰਤੱਵ ਬਣਦਾ ਹੈ ਕਿ ਉਹ FIR ਦਰਜ ਕਰੇ ਅਤੇ ਜਾਂਚ ਕਰੇ ਲੇਕਿਨ ਅਧਿਕਾਰੀ ਮੁਢਲੇ ਕਰਤੱਵ ਦਾ ਪਾਲਣ ਕਰਨ ਵਿੱਚ ਅਸਫਲ ਰਹੇ ਹਨ ।

ਮੁੱਖ ਮੇਟਰੋਪੋਲਿਟਨ ਮਜਿਸਟਰੇਟ ਸਮੀਰ ਵਾਜਪਾਈ ਦਾ ਇਹ ਆਦੇਸ਼ ਅਧਿਵਕਤਾ ਮਿਥਿਲੇਸ਼ ਕੁਮਾਰ ਪੰਡਿਤ ਦੀ ਮੰਗ ਉੱਤੇ ਆਇਆ ਜਿਨ੍ਹਾਂ ਨੇ ਮੁਂਬਈ ਵਿੱਚ ਠਾਕਰੇ ਦੀ ਰੈਲੀ ਵਿੱਚ ਉਨ੍ਹਾਂ ਦੇ ਭਾਸ਼ਣ ਦਾ ਹਵਾਲਾ ਦਿੱਤਾ ਸੀ । ਇਸ ਵਿੱਚ ਠਾਕਰੇ ਨੇ ਅਸਾਮ ਦੰਗੇ ਦੇ ਵਿਰੋਧ ਵਿੱਚ 11 ਅਗਸਤ 2012 ਦੀ ਹਿੰਸਾ ਲਈ ਸਿੱਧੇ ਤੌਰ ਉੱਤੇ ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਮੁਸਲਮਾਨਾਂ ਉੱਤੇ ਇਲਜ਼ਾਮ ਲਗਾਇਆ ਸੀ ।


ਸ਼੍ਰੋਮਣੀ ਅਕਾਲੀ ਦਲ 'ਕਾਂਗਰਸੀ ਪੱਥਰਾਂ' ਚੋਂ ਸਿਰਫ ਹੀਰਿਆਂ ਦੀ ਚੋਣ ਕਰੇਗਾ - ਬਾਦਲ

http://sameydiawaaz.com/Archive%20News/%5B2013%5D/02/12.02.2013%20-%2012.jpg

ਮੋਗਾ ੧੧ ਫਰਵਰੀ (ਗਰੋਵਰ, ਜਗਸੀਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਇਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ 'ਚ ਕਾਂਗਰਸੀ ਉਨ੍ਹਾਂ ਦੇ ਸੰਪਰਕ 'ਚ ਹਨ ਪਰ ਪਾਰਟੀ ਪੱਥਰਾਂ ਚੋਂ ਸਿਰਫ ਹੀਰਿਆਂ ਦੀ ਚੋਣ ਕਰੇਗੀ । ਅੱਜ ਇਥੇ ਪਿੰਡ ਸੱਦਾ ਸਿੰਘ ਵਾਲਾ, ਕਾਹਨ ਸਿੰਘ ਵਾਲਾ, ਥੰਮਣਵਾਲਾ ਅਤੇ ਝੰਡੇਵਾਲਾ ਵਿਖੇ ਸਥਾਨਕ ਅਕਾਲੀ - ਭਾਜਪਾ ਉਮੀਦਵਾਰ ਦੇ ਹੱਕ 'ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੰਕਾਰੀ ਲੀਡਰਸ਼ਿਪ ਨੇ ਆਮ ਵਿਅਕਤੀ ਦੀਆਂ ਦੁੱਖ ਤਕਲੀਫਾਂ ਤੋਂ ਪੂਰੀ ਤਰ੍ਹਾਂ ਪਾਸਾ ਵੱਟਿਆ ਹੋਇਆ ਹੈ ਇਸ ਲਈ ਲੋਕ ਵੀ ਇਸ ਪਾਰਟੀ ਨੂੰ ਸਬਕ ਸਿਖਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੰਦੇ । ਹਰੇਕ ਚੋਣ ਦੌਰਾਨ ਨਾ-ਪੱਖੀ ਚੋਣ ਮੁਹਿੰਮ ਚਲਾਉਣ ਲਈ ਕਾਂਗਰਸ ਪਾਰਟੀ ਦੀ ਨਿੰਦਾ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਪੂਰੀ ਤਰ੍ਹਾਂ ਮੁੱਦਾ ਹੀਣ ਹੋਣ ਕਾਰਨ ਅਕਸਰ ਸਰਕਾਰ ਨੂੰ ਗੈਰ - ਮੁੱਦਿਆਂ ਤੇ ਘੇਰਣ ਦੀ ਕੋਸ਼ਿਸ਼ 'ਚ ਰੁੱਝੀ ਰਹਿੰਦੀ ਹੈ । ਇਸ ਸਮੇਂ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ ।


ਸ‍ਕੂਲੀ ਵਿਦਿਆਰਥੀ ਨੇ ਰਚੀ ਸਹਿਪਾਠੀਆਂ ਦੀ ਹੱਤਿਆ ਦੀ ਸਾਜਿਸ਼

http://sameydiawaaz.com/Archive%20News/%5B2013%5D/02/12.02.2013%20-%2006.jpg

ਲਾਸ ਏਂਜਲਸ 11 ਫਰਵਰੀ :- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ 12 ਸਾਲ ਦੇ ਸਕੂਲੀ ਵਿਦਿਆਰਥੀ ਨੂੰ ਆਪਣੇ 23 ਸਹਿਪਾਠੀਆਂ ਅਤੇ ਇੱਕ ਅਧਿਆਪਕ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ । ਪੁਲਿਸ ਨੇ ਉਸਦੇ ਘਰੋਂ ਕਈ ਰਾਇਫਲਾਂ ਅਤੇ ਹੈਂਡਗਨ ਬਰਾਮਦ ਕੀਤੀਆਂ ਹਨ । ਮੁੰਡਾ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ।

ਕੈਲੀਫੋਰਨੀਆ ਦੇ ਪੋਵੇ ਵਿੱਚ ਰਹਿਣ ਵਾਲੇ ਇਸ ਵਿਦਿਆਰਥੀ ਨੇ ਟਵਿਨ ਪੀਕਸ ਮਿਡਲ ਸਕੂਲ ਦੇ ਪ੍ਰਸ਼ਾਸ਼ਨ ਨੂੰ ਇੱਕ ਧਮਕੀ ਭਰਿਆ ਈਮੇਲ ਸ਼ੁੱਕਰਵਾਰ ਨੂੰ ਭੇਜਿਆ ਸੀ । ਇਸ ਵਿੱਚ ਕਿਹਾ ਗਿਆ ਸੀ ਕਿ ਉਸਨੇ ਇੱਕ ਅਧਿਆਪਕ ਅਤੇ 23 ਸਹਿਪਾਠੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਹੈ । ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਦੇ ਬਾਅਦ ਬੰਦੂਕ ਕਾਬੂ ਕਨੂੰਨ ਨੂੰ ਲੈ ਕੇ ਬਹਿਸ ਜਾਰੀ ਹੈ ।

ਅਧਿਕਾਰੀਆਂ ਨੇ ਸਕੂਲ ਪ੍ਰਸ਼ਾਸ਼ਨ ਅਤੇ ਸੈਨਤ ਡਿਆਗੋ ਦੀ ਕੰਪਿਊਟਰ ਐਂਡ ਟੇਕਨੋਲਾਜੀ ਕਰਾਇਮ ਹਾਈ - ਟੇਕ ਰਿਸਪਾਂਸ ਟੀਮ  (ਸੀ. ਏ. ਟੀ. ਸੀ. ਐਚ.) ਦੇ ਨਾਲ ਮਿਲਕੇ ਈਮੇਲ ਭੇਜੇ ਜਾਣ ਵਾਲੇ ਦਾ ਪਤਾ ਲਗਾਇਆ । ਵਿਦਿਆਰਥੀ ਦੀ ਪਹਿਚਾਣ ਹੋਣ ਉੱਤੇ ਉਸਦੇ ਘਰ ਦੀ ਤਲਾਸ਼ੀ ਲਈ ਗਈ ਜਿੱਥੋਂ ਕਈ ਰਾਇਫਲਾਂ, ਹੈਂਡਗਨ ਅਤੇ ਕਈ ਕੰਪਿਊਟਰ ਬਰਾਮਦ ਹੋਏ । ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸਨੂੰ ਉਪਚਾਰ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਅਧਿਕਾਰੀਆਂ  ਦੇ ਮੁਤਾਬਿਕ ਵਿਦਿਆਰਥੀ ਇਸ ਘਟਨਾ ਨੂੰ ਇਕੱਲੇ ਹੀ ਅੰਜਾਮ ਦੇਣਾ ਚਾਹੁੰਦਾ ਸੀ । ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਉਸਦੀ ਇਸ ਯੋਜਨਾ ਵਿੱਚ ਕੋਈ ਹੋਰ ਵੀ ਸ਼ਾਮਿਲ ਸੀ ।

ਈਮੇਲ ਵਿੱਚ ਜਿਸ ਅਧਿਆਪਕ ਨੂੰ ਮਾਰਨ ਦੀ ਗੱਲ ਕਹੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਵਾਰ - ਵਾਰ ਆਪਣੇ ਆਪ ਨੂੰ ਇਹੀ ਸਵਾਲ ਕਰ ਰਿਹਾ ਹਾਂ ਕਿ ਉਹ ਮੈਨੂੰ ਕਿਉਂ ਮਾਰਨਾ ਚਾਹੁੰਦਾ ਸੀ ? ਪਿਛਲੇ ਸਾਲ 14 ਦਸੰਬਰ 2012 ਨੂੰ ਕਨੇਕਟੀਕੇਟ ਦੇ ਨਿਊਟਾਉਨ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 20 ਬੱਚਿਆਂ ਸਮੇਤ 26 ਲੋਕ ਮਾਰੇ ਗਏ ਸਨ । ਵਿਦਿਆਰਥੀ ਨੇ ਈਮੇਲ ਵਿੱਚ ਅਧਿਆਪਕ ਨੂੰ ਧਮਕੀ ਦਿੱਤੀ ਕਿ ਇਹ ਘਟਨਾ ਕਿਤੇ ਵੀ ਤੇ ਕਿਸੇ ਵੀ ਸਮੇਂ ਹੋ ਸਕਦੀ ਹੈ ।


ਦੁਬਈ ਦੀ ਜੇਲ 'ਚ ਬੰਦ 17 ਭਾਰਤੀ ਰਿਹਾਅ

http://sameydiawaaz.com/Archive%20News/%5B2013%5D/02/12.02.2013%20-%2013.jpg

ਦੁਬਈ 11 ਫਰਵਰੀ :- ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੀ ਹੱਤਿਆ ਦੇ ਦੋਸ਼ 'ਚ ਦੁਬਈ ਦੀ ਜੇਲ 'ਚ ਬੰਦ 17 ਭਾਰਤੀਆਂ ਦੀ 3 ਸਾਲ ਬਾਅਦ ਰਿਹਾਈ ਹੋ ਗਈ ਹੈ । ਇਹ ਸਾਰੇ 17 ਭਾਰਤੀ ਮੰਗਲਵਾਰ ਤੱਕ ਭਾਰਤ ਪੁੱਜ ਜਾਣਗੇ । ਮਿਲੀਆਂ ਖਬਰਾਂ ਮੁਤਾਬਕ ਇਹ ਸਾਰੇ ਭਾਰਤੀ ਸੋਮਵਾਰ ਦੇਰ ਸ਼ਾਮ ਦੁਬਈ ਤੋਂ ਉਡਾਣ ਭਰਨਗੇ । 9 ਜਨਵਰੀ 2009 ਨੂੰ ਮਾਰੇ ਗਏ ਮਿਸ਼ਰੀ ਖਾਨ ਦੀ ਹੱਤਿਆ ਦੇ ਦੋਸ਼ 'ਚ 28 ਮਾਰਚ 2010 ਨੂੰ ਇਨ੍ਹਾਂ ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ।

ਫਾਂਸੀ ਦੇ ਫੈਸਲੇ ਤੋਂ ਬਾਅਦ 27 ਜੁਲਾਈ 2011 ਨੂੰ ਪੰਜਾਬੀ ਮੂਲ ਦੇ ਹੋਟਲ ਮਾਲਿਕ ਐਸ. ਪੀ. ਸਿੰਘ ਓਬਰਾਏ ਨੇ ਕਰੀਬ 8 ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ ਇਨ੍ਹਾਂ ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾ ਲਈ ਸੀ । 12 ਸਤੰਬਰ 2011 ਨੂੰ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਸਿਰਫ 2 ਸਾਲ ਤੱਕ ਸੀਮਤ ਕਰ ਦਿੱਤੀ । ਇਹ ਦੋਸ਼ੀ ਪਹਿਲਾਂ ਹੀ ਦੋ ਸਾਲ ਜੇਲ ਵਿਚ ਕੱਟ ਚੁੱਕੇ ਸਨ, ਲਿਹਾਜ਼ਾ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ 21 ਸਤੰਬਰ ਨੂੰ ਪਾਕਿਸਤਾਨੀ ਨਾਗਰਿਕ ਮੁਸ਼ਤਾਕ ਅਹਿਮਦ ਅਤੇ ਸ਼ਾਹਿਦ ਇਕਬਾਲ ਨੇ ਅਦਾਲਤ ਵਿਚ ਦਿੱਤੀ ਅਰਜ਼ੀ ਵਿਚ ਕਿਹਾ ਕਿ ਜਿਸ ਦੌਰਾਨ ਮਿਸ਼ਰੀ ਖਾਨ ਦੀ ਮੌਤ ਹੋਈ ਸੀ ਉਸੇ ਦੌਰਾਨ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਸਨ ਜਿਸ 'ਤੇ ਅਦਾਲਤ ਨੇ ਇਨ੍ਹਾਂ 17 ਭਾਰਤੀਆਂ ਨੂੰ ਮੁਡ਼ ਤੋਂ ਜੇਲ ਭੇਜ ਦਿੱਤਾ ।

17 ਜਨਵਰੀ 2013 ਨੂੰ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 1 - 1 ਲੱਖ ਦਰਾਮ ਦਾ ਹਰਜ਼ਾਨਾ ਦੇਣ ਦੇ ਹੁਕਮ ਜਾਰੀ ਕੀਤੇ ਸਨ ਪਰ ਦੋਵੇਂ ਦੋਸ਼ੀ ਅਦਾਲਤ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ ਅਤੇ ਉਪਰਲੀ ਅਦਾਲਤ 'ਚ ਜਾਣ ਦਾ ਮਨ ਬਣਾ ਰਹੇ ਸਨ । ਇਸ ਦੌਰਾਨ 3 ਫਰਵਰੀ ਨੂੰ ਐਸ. ਪੀ. ਸਿੰਘ ਓਬਰਾਏ ਨੇ ਇਕ ਵਾਰ ਫਿਰ ਦੋਹਾਂ ਨਾਲ ਮਿਲ ਬੈਠਕੇ ਮਾਮਲੇ ਦਾ ਹੱਲ ਕੀਤਾ ਅਤੇ ਕੋਰਟ ਦੇ ਬਾਹਰ ਹੀ ਪੂਰੇ ਮਾਮਲੇ ਨੂੰ ਨਿਪਟਾ ਲਿਆ ।

4 ਫਰਵਰੀ ਨੂੰ ਇਨ੍ਹਾਂ ਦੋਹਾਂ ਨੇ ਆਪਣਾ ਕੇਸ ਵਾਪਸ ਲੈ ਲਿਆ । ਪੂਰੇ ਮਾਮਲੇ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਖਬਰ ਲਿਖੇ ਜਾਣ ਤੱਕ ਜੇਲ ਪ੍ਰਬੰਧਨ ਇਨ੍ਹਾਂ ਦੋਸ਼ੀਆਂ ਨੂੰ ਏਅਰ ਪੋਰਟ 'ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ ਅਤੇ ਮੰਗਲਵਾਰ ਸਵੇਰ ਤੱਕ ਇਹ ਦੋਸ਼ੀ ਭਾਰਤ ਪਹੁੰਚ ਜਾਣਗੇ । ਇਸ ਪੂਰੇ ਮਾਮਲੇ ਵਿਚ ਭਾਰਤੀ ਮੂਲ ਦੇ ਹੋਟਲ ਮਾਲਕ ਐਸ. ਪੀ. ਸਿੰਘ ਓਬਰਾਏ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ । ਰਿਹਾਅ ਕੀਤੇ ਗਏ 17 ਦੋਸ਼ੀਆਂ ਵਿਚੋਂ 16 ਪੰਜਾਬ ਦੇ ਹਨ ਜਦੋਂਕਿ ਇਕ ਨਾਗਰਿਕ ਹਰਿਆਣਾ ਦਾ ਹੈ । ਰਿਹਾਅ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਸੂਚੀ ਇਸ ਤਰ੍ਹਾਂ ਹੈ :- ਸੁਖਜਿੰਦਰ ਸਿੰਘ, ਸੁਖਜੋਤ ਸਿੰਘ, ਰਾਮ ਸਿੰਘ, ਅਰਵਿੰਦ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਧਰਮਪਾਲ ਸਿੰਘ, ਸਤਗੁਰੂ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਸੁਭਾਨ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਨਮਜੋਤ ਸਿੰਘ, ਹਰਜਿੰਦਰ ਸਿੰਘ, ਤਰਨਜੀਤ ਸਿੰਘ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz