ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

ਭਾਈ ਪ੍ਰਮਜੀਤ ਸਿੰਘ ਭਿਉਰਾ ਸਖਤ ਸੁਰਖਿਆ ਹੇਠ ਪੇਸ਼

ਅਫਜ਼ਲ ਗੁਰੂ ਨੇ ਫਾਂਸੀ ਚੜ੍ਹਨ ਤੋ ਪਹਿਲਾਂ ਸਰਕਾਰ ਦੇ ਕਾਨੂੰਨ ਵਿਰੋਧੀ ਜੋਰਦਾਰ ਨਾਹਰੇ ਲਾਏ

http://sameydiawaaz.com/Archive%20News/%5B2013%5D/02/11.02.2013%20-%2009.jpg

ਨਵੀਂ ਦਿੱਲੀ 10 ਫਰਵਰੀ :- ਇਥੋਂ ਦੀ ਇਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੇਸ਼ਲ ਸੈਲ ਦੇ ਐਫ. ਆਈ. ਆਰ. ਨੰ 24/06 ਧਾਰਾ 121 ਏ, 307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਰਾਜ ਕਪੂਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ । ਇਸ ਮਾਮਲੇ ਵਿੱਚ ਗਵਾਹੀਆਂ ਚਲ ਰਹੀਆਂ ਹਨ ਪਰ ਅਜ ਕੋਈ ਵੀ ਗਵਾਹ ਹਾਜ਼ਰ ਨਾ ਹੋਣ ਕਰਕੇ ਕਿਸੇ ਕਿਸਮ ਦੀ ਬਹਿਸ ਨਾ ਹੋ ਸਕੀ । ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਭੇਜੇ ਸੁਨੇਹੇ ਵਿੱਚ ਸ੍ਰਕਾਰ ਵਲੋਂ ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਦੇਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਫਾਂਸੀ ਤੇ ਚੜ੍ਹਣ ਤੋਂ ਪਹਿਲਾਂ ਅਫਜ਼ਲ ਗੁਰੂ ਪੂਰੀ ਤਰ੍ਹਾਂ ਅਪਣੇ ਜਾਹੋ - ਜਲਾਲ ਤੇ ਚੜ੍ਹਦੀ ਕਲਾ ਵਿੱਚ ਸੀ ਕਿਸੇ ਕਿਸਮ ਦਾ ਭੈਅ ਉਸ ਅੰਦਰ ਨਹੀ ਸੀ । ਅਫਜ਼ਲ ਗੁਰੂ ਨੇ ਫਾਂਸੀ ਚੜ੍ਹਣ ਤੋ ਪਹਿਲਾਂ ਜੋਰਦਾਰ ਸ੍ਰਕਾਰ ਦੇ ਕਾਨੂੰਨ ਵਿਰੋਧੀ ਨਾਹਰੇ ਲਾਏ ਸੀ ਤੇ ਮੈਨੂੰ ਜਫੀ ਪਾ ਕੇ ਮਿਲਕੇ ਕਹਿ ਗਿਆ ਕਿ ਸੱਚ ਦੀ ਆਵਾਜ ਦਾ ਗਲਾ ਘੁੱਟਿਆ ਜਾ ਰਿਹਾ ਹੈ (ਕਾਇਰ ਸ੍ਰਕਾਰ ਦਾ ਕਾਇਰ ਕਾਰਨਾਮਾ) । ਕੋਰਟ ਵਿੱਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ ਅਤੇ ਭਾਈ ਅਵਤਾਰ ਸਿੰਘ ਹਾਜ਼ਰ ਸਨ । ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 12 ਫਰਵਰੀ ਨੂੰ ਹੋਵੇਗੀ ।


ਕੁੰਭ ਮੇਲੇ 'ਚ ਭਾਜੜਾਂ, 36 ਤੋਂ ਵੱਧ ਮੌਤਾਂ

ਰੇਲਵੇ ਪੁਲ ਦੀ ਰੇਲਿੰਗ ਟੁੱਟਣ ਨਾਲ ਹੋਇਆ ਭਿਆਨਕ ਹਾਦਸਾ

 http://sameydiawaaz.com/Archive%20News/%5B2013%5D/02/11.02.2013%20-%2001.jpg

ਇਲਾਹਾਬਾਦ 10 ਫਰਵਰੀ (ਏਜੰਸੀਆਂ) :- ਇਲਾਹਬਾਦ 'ਚ ਚੱਲ ਰਹੇ ਕੁੰਭ ਮੇਲੇ 'ਚ ਅੱਜ ਭਾਜੜਾਂ ਪੈਣ ਨਾਲ 36 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ । ਐਤਵਾਰ ਨੂੰ ਮੌਨੀ ਮੱਸਿਆ ਦੇ ਮੱਦੇਨਜ਼ਰ ਕੁੰਭ ਮੇਲੇ 'ਚ ਕਰੋੜਾਂ ਦੀ ਗਿਣਤੀ 'ਚ ਸ਼ਰਧਾਲੂ ਇਕੱਠੇ ਹੋਏ ਸਨ ਅਤੇ ਪ੍ਰਾਪਤ ਅੰਕੜਿਆਂ ਅਨੁਸਾਰ ਅੱਜ ਕੁਲ 3 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ । ਪੁਲਸ ਅਨੁਸਾਰ ਮੇਲੇ ਦੇ ਹਾਲਾਤ ਕਾਬੂ 'ਚ ਹਨ ਪਰ ਅਜੇ ਤੱਕ ਘਟਨਾ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ । ਸੈਕਟਰ ਮੈਜਿਸਟ੍ਰੇਟ ਅਭੇ ਰਾਜ ਨੇ ਦੱਸਿਆ ਕਿ ਸੈਕਟਰ 12 'ਚ ਭਾਰੀ ਭੀੜ ਦੇ ਕਾਰਨ ਭਾਜੜ ਪੈ ਗਈ ਅਤੇ ਇਸ ਦੌਰਾਨ 36 ਤੋਂ ਵੱਧ ਲੋਕਾਂ ਦੀ ਕੁਚਲ ਜਾਣ ਨਾਲ ਮੌਤ ਹੋ ਗਈ । ਹਾਲਾਂਕਿ ਕੁੰਭ ਮੇਲਾ ਕਮਿਸ਼ਨਰ ਦੇਵੇਸ਼ ਚਤੁਰਵੇਦੀ ਨੇ ਐਤਵਾਰ ਨੂੰ ਮੀਡੀਆ ਸੈਂਟਰ 'ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਇਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ ਦੂਜੇ ਵਿਅਕਤੀ ਦੀ ਮੌਤ ਕੁਦਰਤੀ ਕਾਰਨ ਦੇ ਚਲਦਿਆਂ ਹੋਈ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ । ਪਤਾ ਲੱਗਿਆ ਹੈ ਕਿ ਇਹ ਹਾਦਸਾ ਰੇਲਵੇ ਪੁੱਲ 'ਤੇ ਬਣੀ ਰੇਲਿੰਗ ਦੇ ਟੁੱਟਣ ਕਾਰਨ ਵਾਪਰਿਆਂ । ਕੁੰਭ ਮੇਲੇ ਤੇ ਇਸ਼ਨਾਨ ਕਰਨ ਬਾਅਦ ਘਰਾਂ ਨੂੰ ਪਰਤ ਰਹੀ ਭਾਰੀ ਭੀੜ ਕਾਰਨ ਰੇਲਵੇ ਪੁੱਲ ਦੀ ਰੇਲਿੰਗ ਟੁੱਟ ਗਈ, ਜਿਸ ਨਾਲ ਭੱਜ - ਦੌੜ ਮੱਚ ਗਈ ਅਤੇ ਬਹੁ6ਤੇ ਸਾਰੇ ਲੋਕ ਥੱਲੇ ਜਾ ਡਿੱਗੇ । ਮਰਨ ਵਾਲਿਆਂ ਦੀ ਗਿਣਤੀ ਹਾਲੇ ਭਾਵੇਂ ਸਰਕਾਰੀ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪ੍ਰੰਤੂ ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 36 ਤੋਂ ਵੱਧ ਹੋ ਸਕਦੀ ਹੈ । ਜਿੰਨ੍ਹਾਂ 'ਚ ਬੱਚੇ ਵੱਡੀ ਗਿਣਤੀ 'ਚ ਸ਼ਾਮਲ ਹਨ । ਪੁਲਿਸ ਵਲੋਂ ਲੋਕਾਂ ਨੂੰ ਕਾਬੂ ਕਰਨ ਲਈ ਇਸ ਸਮੇਂ ਹਲਕਾ ਲਾਠੀਚਾਰਜ ਕੀਤੇ ਜਾਣ ਦਾ ਵੀ ਦੋਸ਼ ਪੀੜਤਾਂ ਵਲੋਂ ਲਾਇਆ ਗਿਆ ਅਤੇ ਜ਼ਖਮੀਆਂ ਨੂੰ ਤੁਰੰਤ ਕੋਈ ਡਾਕਟਰੀ ਸਹਾਇਤਾ ਨਾ ਮਿਲਣ ਦਾ ਵੀ ਦੋਸ਼ ਲਾਇਆ ਗਿਆ ।


ਕਸ਼ਮੀਰ 'ਚ ਦੂਸਰੇ ਦਿਨ ਵੀ ਕਰਫ਼ਿਊ ਜਾਰੀ, ਤਣਾਅ ਬਰਕਰਾਰ

http://sameydiawaaz.com/Archive%20News/%5B2013%5D/02/11.02.2013%20-%2003.jpg

ਨਵੀਂ ਦਿੱਲੀ 10 ਫਰਵਰੀ (ਏਜੰਸੀਆਂ) :- ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਦੂਜੇ ਦਿਨ ਵੀ ਐਤਵਾਰ ਨੂੰ ਕਸ਼ਮੀਰ ਘਾਟੀ 'ਚ ਕਰਫਿਊ ਜਾਰੀ ਰਿਹਾ । ਕਸ਼ਮੀਰ ਘਾਟੀ 'ਚ ਅਣਮਿਥੇ ਸਮੇਂ ਲਈ ਕਰਫਿਊ ਜਾਰੀ ਹੈ । ਅਹਿਤਿਆਤ ਵਜੋਂ ਇੰਟਰਨੈਟ ਅਤੇ ਮੋਬਾਇਲ ਸੇਵਾਵਾਂ ਬੰਦ ਹਨ। ਉਦਾਰਵਾਦੀ ਹੁਰੀਅਤ ਕਾਨਫਰੰਸ ਦੇ ਆਗੂ ਮੀਰਵਾਈਜ਼ ਫਾਰੂਕ ਕਸ਼ਮੀਰ ਘਾਟੀ 'ਚ ਚਾਰ ਦਿਨ ਦੇ ਬੰਦ ਦਾ ਐਲਾਨ ਕੀਤਾ ਹੈ । ਸ਼ਨੀਵਾਰ ਨੂੰ ਕਰਫਿਊ ਦੌਰਾਨ ਹੋਈਆਂ ਛਿੱਟ ਪੁੱਟ ਘਟਨਾਵਾਂ ਦੇ ਮੱਦੇ ਨਜ਼ਰ ਐਤਵਾਰ ਸਵੇਰ ਤੋਂ ਹੀ ਆਵਾਜਾਈ 'ਤੇ ਰੋਕ ਲਾ ਦਿੱਤੀ ਗਈ ਹੈ । ਸ਼ਨੀਵਾਰ ਨੂੰ ਹੋਏ ਰੋਸ ਪ੍ਰਦਰਸ਼ਨ 'ਚ 36 ਲੋਕ ਜ਼ਖਮੀ ਹੋਏ ਸਨ। ਸੰਵੇਦਨਸ਼ੀਲ ਇਲਾਕਿਆਂ 'ਚ ਸੀ ਆਰ ਪੀ ਐਫ ਅਤੇ ਪਲਿਸ ਫੋਰਸ ਵੱਡੀ ਗਿਣਤੀ 'ਚ ਤੈਨਾਤ ਕੀਤੀ ਗਈ ਹੈ । ਘਾਟੀ ਅਫਜ਼ਲ ਨਾਲ ਸੰਬੰਧਿਤ ਖਬਰਾਂ ਦੇ ਪ੍ਰਸਾਰਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ । ਆਸ ਹੈ ਕਿ ਘਾਟੀ 'ਚ 11 ਫਰਵਰੀ ਤੱਕ ਕਰਫਿਊ ਜਾਰੀ ਰਹੇਗਾ ।


ਰਾਸ਼ਟਰਪਤੀ ਸਮੁਚੇ ਭਾਰਤ ਦੇ ਨਾ ਹੋਕੇ ਸਿਰਫ ਕਾਂਗਰਸ ਦੇ ਬਣੇ - ਬੀਬੀ ਦਲਬੀਰ ਕੌਰ

ਸਰਬਜੀਤ ਦੀ ਭੈਣ ਬੀਬੀ ਦਲਬੀਰ ਕੌਰ ਨੇ ਅਫਜ਼ਲ ਗੁਰੂ ਦੇ ਹੱਕ ਵਿਚ ਉਠਾਈ ਅਵਾਜ਼

http://sameydiawaaz.com/Archive%20News/%5B2013%5D/02/11.02.2013%20-%2004.jpg

ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਸ. ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਨੇ ਅੱਜ ਭਾਰਤ ਦੀ ਰਾਜਨੀਤੀ ਨੂੰ ਹੋਛੀ ਰਾਜਨੀਤੀ ਕਰਾਰ ਦੇ ਦਿਤਾ ਅਤੇ ਮਾਨਯੋਗ ਰਾਸਟਰਪਤੀ ਤੋਂ ਮਾਫੀ ਮੰਗਦਿਆਂ ਇਹ ਵੀ ਕਹਿ ਦਿਤਾ ਕਿ ਉਹ ਸਾਡੇ ਮਾਨਯੋਗ ਹਨ ਕਿਉਂਕਿ ਉਹ ਰਾਸਟਰ ਤੇ ਸਭ ਤੋਂ ਉਚੇ ਅਹੁਦੇ ਤੇ ਬੈਠੇ ਹਨ ਪਰ ਅਫਜਲ ਗੁਰੂ ਦੀ ਫਾਸੀਂ ਦੇ ਮਾਮਲੇ ਵਿਚ ਉਹ ਦੇਸ਼ ਦੇ ਰਾਸਟਰਪਤੀ ਨਹੀਂ ਸਗੋਂ ਕਾਂਗਰਸੀ ਹੋ ਕੇ ਬਾਹਰ ਆਏ ਹਨ ਜਿਨ੍ਹਾਂ ਨੇ ਕਾਂਗਰਸ ਨੂੰ ਲੋਕ ਸਭਾ ਵਿਚ ਜਿਤਾਉਣ ਲਈ ਇਸ ਕਰੂਰ ਫੈਸਲੇ ਤੇ ਮੋਹਰ ਲਾਈ ਹੈ। ਬੀਬੀ ਦਲਬੀਰ ਕੌਰ ਨੇ ਇਸ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਕਿਆ ਕਿ ਮੈਂ ਹੈਰਾਨ ਹਾਂ ਕਿ ਇਸ ਦੇਸ਼ ਵਿਚ ਕਿਹੋ ਜਿਹੇ ਕਰੂਰ ਤੇ ਜਾਲਮ ਲੋਕ ਵਸਦੇ ਹਨ ਜੋ ਕਿ ਅਫਜ਼ਲ ਗੁਰੂ ਕੀ ਫਾਸੀਂ ਦੇ ਹਸ ਰਹੇ ਹਨ, ਕਿਸ ਨੇ ਇਨ੍ਹਾਂ ਨੂੰ ਅਧਿਕਾਰ ਦਿਤਾ ਹੈ ਕਿ ਉਹ ਕਿਸੇ ਵੀ ਆਪਣੀਆਂ ਵੋਟਾਂ ਲਈ ਮਾਰ ਦੇਣ। ਉਸ ਨੇ ਕਿਹਾ ਕਿ ਮਾਨਯੋਗ ਰਾਸਟਰਪਤੀ ਤੋਂ ਸਾਨੂੰ ਬਹੁਤ ਆਸਾਂ ਸਨ ਕਿ ਪ੍ਰਣਬ ਮੁਕਰਜੀ ਇਕ ਬੰਗਾਲੀ ਹਨ ਜੋ ਕਿ ਬਹੁਤ ਨਰਮ ਦਿਲ ਅਤੇ ਸੁਲਝੇ ਹੋਏ ਹੁੰਦੇ ਹਨ, ਜਿਸ ਕਰਕੇ ਹੁਣ ਇਹ ਸਪਸ਼ਟ ਹੋ ਗਿਆ ਸੀ ਕਿ ਕੋਈ ਵੀ ਫੈਸਲਾ ਭਾਰਤੀ ਸਿਸਟਮ ਵਿਚ ਗਲਤ ਨਹੀਂ ਹੋਵੇਗਾ, ਪਰ ਜੋ ਹੁਣ ਇਹ ਫੈਸਲਾ ਮਾਨਯੋਗ ਰਾਸਟਰਪਤੀ ਨੇ ਕੀਤਾ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਨੂੰ ਲੋਕ ਸਭਾ ਵਿਚ ਜਿਤਾਉਣ ਲਈ ਹੀ ਕੀਤਾ ਹੈ, ਇਸ ਕਰਕੇ ਸਾਨੂੰ ਹੁਣ ਰਾਸਟਰਪਤੀ ਤੇ ਕੋਈ ਬਹੁਤਾ ਚੰਗੀਆਂ ਆਸਾਂ ਨਹੀਂ ਰਹਿ ਗਈਆਂ, ਉਸ ਨੇ ਕਿਹਾ ਕਿ ਇਨ੍ਹਾਂ ਤੋਂ ਪਹਿਲੇ ਰਾਸਟਰਪਤੀ ਮਾਨਯੋਗ ਪ੍ਰਤਿਭਾ ਪਾਟਿਲ ਜੀ ਨੇ ਦੇਸ਼ ਦੇ ਰਾਸਟਰਪਤੀ ਹੁੰਦਿਆਂ ਦੇਸ਼ ਦੀ ਇਕ ਮਾਂ, ਇਕ ਭੈਣ, ਦੇਸ਼ ਦੀ ਇਕ ਧੀ ਹੋਣ ਦਾ ਸੱਚਾ ਫਰਜ ਨਿਭਾਇਆ ਜਿਸ ਨੇ ਕਰੀਬ 32 ਫਾਸੀਆਂ ਦੀ ਸਜਾ ਮਾਫ ਕੀਤੀ, ਪਰ ਹੁਣ ਵਾਲੇ ਮਾਨਯੋਗ ਾਸਟਰਪਤੀ ਨੇ ਤਾਂ ਆਉਣ ਸਾਰ ਹੀ ਸਿਆਸਤ ਹੀ ਖੇਡਣੀ ਸ਼ੁਰੂ ਕਰ ਦਿਤੀ ਕਿ ਕਾਂਗਰਸ ਦਾ ਸੁਨੇਹਾ ਆਇਆ ਤੇ ਉਸ ਸੁਨੇਹੇ ਨਾਲ ਉਸ ਨੇ ਅਫਜਲ ਨੂੰ ਫਾਸੀਂ ਦੇਣ ਦੀ ਮੋਹਰ ਲਗਾ ਦਿਤੀ। ਬੀਬੀ ਦਲਬੀਰ ਕੌਰ ਨੇ ਕਿਹਾ ਕਿ ਮੇਰੇ ਕੋਲ ਤਾਂ ਪਾਕਿਸਤਾਨ ਤੇ ਪੱਤਰਕਾਰਾਂ ਦੇ ਫੋਨ ਵੀ ਆਏ ਅੱਜ ਮੈਂ ਉਥੇ ਵੀ ਕਿਹਾ ਕਿ ਮੈਂ ਸਾਡੇ ਦੇਸ਼ ਦੇ ਇਸ ਵਿਧਾਨ ਦੀ ਨਿੰਦਾ ਕਰਦੀ ਹਾਂ, ਅਤੇ ਮੈਂ ਪਾਕਿਸਤਾਨੀ ਮੀਡੀਆ ਨੂੰ ਕਿਹਾ ਸਾਡੇ ਦੇਸ਼ ਵਿਚ ਅਜਿਹਾ ਹੋ ਰਿਹਾ ਹੈ ਉਹ ਬਿਲਕੁਲ ਹੀ ਗਲਤ ਹੋ ਰਿਹਾ ਹੈ ਸਿਰਫ ਤੇ ਸਿਰਫ ਵੋਟਾਂ ਖਾਤਿਰ ਕਿਸੇ ਦੀ ਜਾਨ ਲੈ ਲੈਣਾ ਇਹ ਸਰੇਆਮ ਗਲਤ ਹੈ, ਬੀਬੀ ਦਲਬੀਰ ਨੇ ਕਿਹਾ ਕਿ ਮੈਂ ਤਾਂ ਜੋ ਲੋਕ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਸੀਂ ਦੀ ਸਜਾ ਦਿਵਾਉਣ ਲਈ ਜੋਰ ਜੋਰ ਨਾਲ ਮੀਡੀਆ ਵਿਚ ਬੈਠੇ ਹਸ ਕੇ ਕਹਿ ਰਹੇ ਹਨ ਉਹ ਬਿਲਕੁਲ ਹੀ ਜਾਲਮ ਕਿਸਮ ਦੇ ਲੋਕ ਹਨ ਜਦ ਕਿ ਮੇਰੀ ਪ੍ਰੋ. ਭੁੱਲਰ ਅਤੇ ਉਸ ਦੀ ਮਾਂ ਨਾਲ ਗੁਰੂਦੁਆਰਾ ਰਕਾਬ ਗੰਜ ਵਿਚ ਮੁਲਾਕਾਤ ਹੋਈ ਸੀ ਜਿਸ ਵਿਚ ਮੈਨੂੰ ਉਨ੍ਹਾਂ ਦਸਿਆ ਸੀ ਕਿ ਪ੍ਰੋ. ਭੁੱਲਰ ਨੂੰ ਅਸੀਂ ਕਿਹਾ ਸੀ ਕਿ ਉਹ ਕੇਸੀ ਇਸਨਾਨ ਕਰ ਲੈਣ ਤਾਂ ਉਸ ਬਾਰੇ ਪ੍ਰੋ. ਭੁੱਲਰ ਨੇ ਉਨ੍ਹਾਂ ਨੂੰ ਕਿਹਾ ਕਿ ਅਜੇ ਤਾਂ ਮੈਂ ਤਿੰਨ ਮਹੀਨੇ ਪਹਿਲਾਂ ਹੀ ਕੇਸੀ ਇਸਨਾਨ ਕੀਤਾ ਸੀ, ਉਨ੍ਹਾਂ ਨੇ ਕਿਹਾ ਕਿ ਪ੍ਰੋ. ਭੁੱਲਰ ਆਪਣਾ ਦਿਮਾਗੀ ਤਵਾਜਨ ਖੋ ਬੈਠੇ ਹਨ ਉਸ ਬੇਕਸੂਰ ਨੂੰ ਤਸੇਹੇ ਇਨ੍ਹਾਂ ਬਹੁਤ ਦਿਤੇ ਹਨ ਤਾਂ ਵਿਚਾਰਾ ਇਕ ਬੰਦਾ ਕੀ ਕਰ ਸਕਦਾ ਹੈ? ਬੀਬੀ ਦਲਬੀਰ ਕੌਰ ਨੇ ਅੱਗੇ ਕਿਹਾ ਕਿ ਮੇਰੇ ਕੋਲ ਜੈਪੁਰ ਤੋਂ ਇਕ ਮਨੁੱਖੀ ਅਧਿਕਾਰ ਸੰਸਥਾ ਦਾ ਫੋਨ ਹਮੇਸਾਂ ਅਜਿਹੇ ਸਮੇਂ ਤੇ ਆਉਦਾ ਹੈ ਮੇਰੇ ਨਾਲ ਉਸ ਦੇ ਬਹੁਤ ਚੰਗੇ ਸਬੰਧ ਹਨ ਅੱਜ ਮੈਂ ਉਨ੍ਹਾਂ ਨੂੰ ਕਿਹਾ ਕਿ ਚਲੋ ਸਾਰੇ ਇਕੱਠੇ ਹੋ ਜਾਈਏ, ਭਾਰਤ ਸਰਕਾਰ ਦੀ ਇਸ ਜਾਲਮੀਅਤ ਦਾ ਡੱਟ ਕੇ ਜਵਾਬ ਦੇਈਏ ਅਤੇ ਸਾਰੇ ਭਾਰਤ ਵਿਚ ਵਸੇ ਇਨਸਾਨੀਅਤ ਪਸੰਦ ਲੋਕ ਜੋ ਕਿ ਮਨੁੱਖੀ ਅਧਿਕਾਰਾਂ ਦੇ ਹਾਮੀ ਹਨ ਇਕਮੁੱਠ ਹੋ ਜਾਓ ਤੇ ਇਸ ਕਰੂਰਤਾ ਦੇ ਖਿਲਾਫ ਅਵਾਜ ਉਠਾਈ ਜਾਵੇ। ਉਸ ਨੇ ਇਕ ਜਬਰਦਸਤ ਅਵਾਜ ਬੁਲੰਦ ਕਰਦੇ ਹੋਏ ਕਿਹਾ ਕਿ ਜੋ ਵੀ ਅਤਵਾਦੀ ਖਾੜਕੂ ਬਣਦੇ ਹਨ ਕੀ ਉਹ ਮਾਂ ਦੇ ਪੇਟ ਵਿਚੋਂ ਅਤਵਾਦੀ ਬਣ ਕੇ ਆਉਦੇ ਹਨ? ਉਹਨ੍ਹਾਂ ਨੂੰ ਅਤਵਾਦੀ ਬਨਾਉਣ ਵਿਚ ਸਮਾਜ ਦਾ ਹੱਥ ਹੈ ਦੇਸ਼ ਦੀ ਮਾੜੀ ਕਾਰਗੁਜਾਰੀ ਦਾ ਹੱਥ ਹੈ, ਉਸ ਨੇ ਕਿਹਾ ਕਿ ਭਾਰਤ ਸਰਕਾਰ ਦੀ ਏਨੀ ਮਾੜੀ ਕਾਰਗੁਜਾਰੀ ਸਾਹਮਣੇ ਆਈ ਹੈ ਕਿ ਉਸ ਨੇ ਉਸ ਦੇ ਘਰਦਿਆਂ ਨੂੰ ਅਫਜ਼ਲ ਗੁਰੂ ਨੂੰ ਮਿਲਣ ਤੱਕ ਨਹੀਂ ਦਿਤਾ, ਬੁਲਾਇਆ ਤੱਕ ਨਹੀਂ, ਮ੍ਰਿਤਕ ਦੇਹ ਨਹੀਂ ਦਿਤੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜਦੋਂ ਮੁਸਲਮਾਨ ਫੌਤ ਹੁੰਦਾ ਹੈ ਤਾਂ ਉਸ ਦਾ ਅੰਤਮ ਸੰਸਕਾਰ ਕਰਨ ਵੇਲੇ ਇਕ ''ਨਵਾਜ-ਏ-ਜ਼ਨਾਜ਼ਾ'' ਪੜ੍ਹੀ ਜਾਂਦੀ ਹੈ ਅਤੇ ਹੋਰ ਵੀ ਰਸ਼ਮਾਂ ਹੁੰਦੀਆਂ ਹਨ, ਜੋ ਕਿ ਮੁਸਲਮਾਨ ਦੀ ਅੰਤਮ ਸੰਸਕਾਰ ਲਈ ਜਰੂਰੀ ਹਨ, ਕੀ ਭਾਰਤ ਸਰਕਾਰ ਦੀ ਤਿਹਾੜ ਜੇਲ ਦੇ ਅਧਿਕਾਰੀ ਇਹ ਦਸਣਗੇ ਕਿ ਜਦੋਂ ਅਫਜਲ ਗੁਰੂ ਨੂੰ ਦਫਨਾਇਆ ਗਿਆ ਉਸ ਵੇਲੇ ਕਿਹੜਾ ਕਾਜੀ ਜਾਂ ਫਿਰ ਮੁੱਲਾਂ ਮੌਜੂਦ ਸੀ ਜਿਸ ਨੇ ਨਵਾਜ-ਏ-ਜ਼ਨਾਜ਼ਾ ਅਦਾ ਕੀਤੀ ਹੋਵੇ? ਇਸ ਕਰਕੇ ਇਹ ਬਿਲਕੁਲ ਹੀ ਰੱਬ ਦੀ ਰਜ਼ਾ ਤੋਂ ਉਲਟ ਕੰਮ ਕੀਤਾ ਗਿਆ ਹੈ, ਇਕ ਬੰਦਾ ਤੁਹਾਡੀ ਰਹਿਮੋ ਕਰਮ ਤੇ ਜੀਅ ਰਿਹਾ ਹੈ, ਤੁਸੀਂ ਉਸ ਨੂੰ ਮਨਮਰਜੀ ਵਿਚ ਮਾਰ ਦਿਓ ਤੇ ਉਸ ਦੇ ਘਰਦਿਆਂ ਤੱਕ ਨੂੰ ਨਾ ਮਿਲਣ ਦਿਓ ਇਹ ਦੇਸ਼ ਦਾ ਕਿਹੋ ਜਿਹਾ ਇਨਸਾਫ ਹੈ, ਕਾਂਗਰਸ ਨੇ ਵੋਟਾਂ ਖਾਤਿਰ ਅਫਜਲ ਨੂੰ ਕਤਲ ਕੀਤਾ ਹੈ ਪਰ ਇਹ ਵੀ ਗੱਲ ਸਹੀ ਹੈ ਕਿ ਉਸ ਤੇ ਦਬਾਅ ਭਾਜਪਾ, ਸੰਘ , ਅਤੇ ਹਿੰਦੂ ਪ੍ਰੀਸਦਾਂ ਨੇ ਪਾਇਆ ਹੈ ਕੀ ਉਹ ਹੁਣ ਕਾਂਗਰਸ ਨੂੰ ਬਖਸ਼ ਦੇਣਗੇ, ਬੀਬੀ ਨੇ ਜੋਰਦਾਰ ਤਰੀਕੇ ਨਾਲ ਕਿਹਾ ਕਿ ਜੋ ਵੋਟਾਂ ਖਾਤਿਰ ਇਹੋ ਜਿਹੀ ਕਰੂਰ ਸਿਆਸਤ ਕਰਦੇ ਹਨ ਲੋਕਾਂ ਦਾ ਕਤਲ ਕਰਦੇ ਹਨ ਉਨ੍ਹ੍ਰਾਂ ਦਾ ਭਾਰਤ ਦੇ ਵੋਟਰਾਂ ਨੂੰ ਬਾਈਕਾਟ ਕਰਨਾਂ ਚਾਹੀਦਾ ਹੈ।


ਗਿੱਲ ਦੀ ਆਕੜ ਨੇ ਹਾਕੀ ਨੂੰ ਬਰਬਾਦ ਕੀਤਾ - ਨੇਗਰੇ

http://sameydiawaaz.com/Archive%20News/%5B2013%5D/02/11.02.2013%20-%2002.jpg

ਰਾਂਚੀ 10 ਫਰਵਰੀ :- ਭਾਰਤੀ ਹਾਕੀ ਸੰਘ (ਆਈ. ਐਚ. ਐਫ.) ਦੇ ਪ੍ਰਧਾਨ ਕੰਵਲ ਪਾਲ ਸਿੰਘ ਗਿੱਲ (ਕੇ. ਪੀ. ਐਸ. ਗਿੱਲ) ਦੀ ਸਖਤ ਆਲੋਚਨਾ ਕਰਦੇ ਹੋਏ ਅੰਤਰਰਾਸ਼ਟਰੀ ਹਾਕੀ ਸੰਘ (ਐਫ. ਆਈ. ਐਚ.) ਦੇ ਪ੍ਰਧਾਨ ਲਿਆਂਡਰੋ ਨੇਗਰੇ ਨੇ ਕਿਹਾ ਕਿ ਗਿੱਲ ਦੀ ਆਕੜ ਨੇ ਭਾਰਤੀ ਹਾਕੀ ਸੰਘ ਨੂੰ ਬਰਬਾਦ ਕਰ ਦਿੱਤਾ ਅਤੇ ਜੇ ਅੱਜ ਵੀ ਉਹ ਆਪਣੇ ਹੰਕਾਰ ਨੂੰ ਕਿਨਾਰੇ ਰੱਖਕੇ ਖੁੱਲ੍ਹੇ ਦਿਲ ਨਾਲ ਅੱਗੇ ਆਉਣ ਤਾਂ ਭਾਰਤ ਵਿੱਚ ਦੋ ਹਾਕੀ ਸੰਘਾਂ ਦੀ ਸਮੱਸਿਆ ਦਾ ਹੱਲ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ।

ਐਚ. ਆਈ. ਐਚ. ਦੇ ਪ੍ਰਧਾਨ ਅਤੇ ਸਪੇਨ ਦੀ ਹਾਕੀ ਟੀਮ ਦੇ 70 ਦੇ ਦਹਾਕੇ ਦੇ ਕਪਤਾਨ ਨੇਗਰੇ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਆਖੀ । ਨੇਗਰੇ ਨੇ ਕਿਹਾ ਗਿੱਲ ਦਾ ਹੰਕਾਰ ਹੀ ਹੈ ਜਿਸਦੇ ਚੱਲਦੇ ਭਾਰਤ ਵਿੱਚ ਹਾਕੀ ਇਹ ਦੁਰਦਸ਼ਾ ਹੈ । ਉਹਨਾਂ ਕਿਹਾ, ‘ਵੈਸੇ ਵੀ ਲਗਭਗ 79 ਸਾਲ ਦੀ ਉਮਰ ਵਿੱਚ ਹੁਣ ਗਿੱਲ ਨੂੰ ਹਾਕੀ ਦੇ ਪ੍ਰਬੰਧਨ ਤੋਂ ਆਪਣੇ ਆਪ ਨੂੰ ਅਲੱਗ ਕਰ ਦੇਣਾ ਚਾਹੀਦਾ ਅਤੇ ਨੌਜਵਾਨਾਂ ਨੂੰ ਖੇਡ ਪ੍ਰਬੰਧਨ ਵਿੱਚ ਅੱਗੇ ਆਉਣ ਦੇਣਾ ਚਾਹੀਦਾ ਹੈ । ਨੇਗਰੇ ਨੇ ਕਿਹਾ, ‘ਭਾਰਤ ਵਿੱਚ ਨਰਿੰਦਰ ਬੱਤਰਾ ਦੀ ਅਗਵਾਈ ਵਿੱਚ ਗਠਿਤ ਹਾਕੀ ਇੰਡੀਆ ਵਿੱਚ ਹੀ ਭਾਰਤੀ ਹਾਕੀ ਦਾ ਭਵਿੱਖ ਹੈ । ਆਖਿਰ ਹਾਕੀ ਇੰਡੀਆ ਲੀਗ ਵਰਗੀ ਰੌਚਿਕ ਪ੍ਰਤੀਸਥਿਤੀ ਵੀ ਉਹਨਾਂ ਦੇ ਯਤਨ ਨਾਲ ਹੀ ਹੋ ਸਕੀ ਹੈ ।’

ਇਹ ਸਵਾਲ ਦੇ ਜਵਾਬ ਵਿੱਚ ਉਹਨਾਂ ਦਾਅਵਾ ਕੀਤਾ ਕਿ ਹਾਕੀ ਇੰਡੀਆ ਟੀਮ ਲੀਗ ਭਾਰਤ ਵਿੱਚ ਹਾਕੀ ਦੇ ਖੇਡ ਵਿੱਚ ਲੋਕਾਂ ਨੂੰ ਫਿਰ ਤੋਂ ਜੋੜਕੇ ਬਿਹਤਰਹੀਨ ਮੁਕਾਮ ਉਪਰ ਲੈ ਜਾਣ ਦੇ ਲਈ ਇੱਕ ਗੇਮ ਚੇਂਜਰ ਸਾਬਿਤ ਹੋਵੇਗੀ । ਉਹਨਾਂ ਗਿੱਲ ਦੁਆਰਾ ਉਹਨਾਂ ਦੀ ਵਰਤਮਾਨ ਯਾਤਰਾ ਨੂੰ ਸਵਾਰਥ ਪ੍ਰੇਰਿਤ ਦੱਸੇ ਜਾਣ ਬਾਰੇ ਉਹਨਾਂ ਕਿਹਾ, ‘ਮੈਂ 16ਵੀਂ ਵਾਰ ਭਾਰਤ ਦੀ ਯਾਤਰਾ ਤੇ ਆਇਆ ਹਾਂ ਅਤੇ ਇੱਥੇ ਹਾਕੀ ਦੇ ਖੇਡ ਨੂੰ ਮਜਬੂਤ ਕਰਨਾ ਅਤੇ ਉਸ ਨਾਲ ਆਮ ਜਨਤਾ ਨੂੰ ਜੋੜਨਾ ਵੀ ਮੇਰਾ ਮੂਲ ਉਦੇਸ਼ ਹੈ ।’  ਉਹਨਾਂ ਨੇ ਭਾਰਤ ਵਿੱਚ ਹਾਕੀ ਦੇ ਗੋਲਡਨ ਸਮੇਂ ਦੀ ਵਾਪਸੀ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਇਸਦੇ ਲਈ ਇੱਥੇ ਸਕੂਲਾਂ ਵਿੱਚ ਵੀ ਹਾਕੀ ਖੇਡਣ ਦੀ ਗੰਭੀਰ ਸੁਰੂਆਤ ਕਰਨੀ ਹੋਵੇਗੀ । ਸ਼ਨੀਵਾਰ ਦੇ ਸੈਮੀਫਾਈਨਲ ਮੈਚ ਦੇਖਣ ਤੋਂ ਬਾਅਦ ਉਹਨਾ ਕਿਹਾ, ‘ਇਹਨਾਂ ਮੈਚਾਂ ਨੂੰ ਦੇਖਕੇ ਲੱਗਦਾ ਕਿ ਕਲੱਬ ਪੱਧਰ ਤੇ ਖਿਡਾਰੀ ਨਹੀਂ ਹਨ ਬਲਕਿ ਇਹ ਅੰਤਰਰਾਸ਼ਟਰਤੀ ਪੱਧਰ ਦੇ ਖਿਡਾਰੀ ਹਨ ਅਤੇ ਇਹਨਾਂ ਦੇ ਸਾਟਸ, ਡ੍ਰਿਬਲ, ਸਟਿਕ ਵਰਕ, ਪਾਸ ਅਤੇ ਟ੍ਰੈਪ ਅਤੇ ਗੋਲ ਕਰਨ ਦੀ ਕਲਾ ਦੁਨੀਆ ਦੀ ਕਿਸੇ ਵੀ ਟੀਮ ਤੋਂ ਘੱਟ ਨਹੀਂ ਹੈ ।’

ਉਹਨਾਂ ਦੱਸਿਆ ਕਿ ਯੂਰਪ ਦੇ ਵੱਖ - ਵੱਖ ਹਾਕੀ ਖੇਡਣ ਵਾਲੇ ਦੇਸ਼ਾਂ ਵਿੱਚ ਭਾਰਤ ਵਿੱਚ ਚੱਲ ਇਸ ਪ੍ਰਤੀਯੋਗਤਾ ਨੂੰ ਲੈ ਕੇ ਭਾਰੀ ਉਤਸੁਕਤਾ ਹੈ ਅਤੇ ਕਈ ਲੋਕ ਬੜੇ ਚਾਅ ਨਾਲ ਇਹਨਾਂ ਮੈਚਾਂ ਨੂੰ ਫਾਲੋ ਕਰ ਰਹੇ ਹਨ । ਨੇਗਰੇ ਨੇ ਸਵੀਕਾਰ ਕੀਤਾ ਕਿ ਹਾਕੀ ਇੰਡੀਆ ਅਤੇ ਭਾਰਤੀ ਹਾਕੀ ਸੰਘ ਦੇ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਖੇਡ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਹਾਕੀ ਦਾ ਕਾਫੀ ਨੁਕਸਾਨ ਹੋਇਆ ਹੈ । ਜਿਸਦਾ ਖਮਿਆਜ਼ਾ ਖਿਡਾਰੀਆਂ ਨੂੰ ਭੁਗਤਣਾ ਪਿਆ ।


ਨਿਊਯਾਰਕ, ਨਿਊ ਇੰਗਲੈਂਡ 'ਚ ਬਰਫੀਲੇ ਤੂਫਾਨ ਦਾ ਖਤਰਾ

 http://sameydiawaaz.com/Archive%20News/%5B2013%5D/02/11.02.2013%20-%2005.jpg

ਬੋਸਟਨ 10 ਫਰਵਰੀ :- ਅਮਰੀਕਾ ਦੇ ਉੱਤਰ - ਪੂਰਬੀ ਇਲਾਕੇ ਵਿਚ ਬਰਫੀਲਾ ਤੂਫਾਨ ਕਹਿਰ ਮਚਾ ਸਕਦਾ ਹੈ । ਤੂਫਾਨ ਤੋਂ ਨਿਊਯਾਰਕ ਸਿਟੀ ਦੇ ਬੋਸਟਨ ਤੱਕ ਤਿੰਨ ਫੁੱਟ ਮੋਟੀ ਬਰਫ ਦੀ ਪਰਤ ਵਿਛ ਸਕਦੀ ਹੈ ਅਤੇ ਕਰੀਬ 2.5 ਕਰੋਡ਼ ਦੀ ਅਬਾਦੀ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ।

ਜਹਾਜ਼ ਕੰਪਨੀਆਂ ਨੇ 4300 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ । ਮੈਸਾਚੁਏਟਸ ਗਵਰਨਰ ਡੇਵਾਲ ਪੈਟਰਿਕ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਤੋਂ ਬਾਅਦ ਆਵਾਜਾਈ 'ਤੇ ਰੋਕ ਲਾ ਦਿੱਤੀ । 1978 ਵਿਚ ਬਰਫੀਲੇ ਤੂਫਾਨ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਹੈ । ਤੋਂਤੋਨ ਵਿਚ ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਐਲੇਨ ਡਨਹਮ ਨੇ ਕਿਹਾ, ''ਇਹ ਹਮੇਸ਼ਾ ਦੇਖਣ ਨੂੰ ਨਹੀਂ ਮਿਲਦਾ ਹੈ । ਇਹ ਖਤਰਨਾਕ ਤੂਫਾਨ ਦਾ ਰੂਪ ਲੈਣ ਜਾ ਰਿਹਾ ਹੈ ।'


ਜਿੱਥੇ ਕਨੂੰਨ ਦਾ ਰਾਜ ਚੱਲਦਾ ਹੈ ਕੇਸ ਕਤਲ ਕਰਨ ਤੇ 15 ਸਾਲ ਦੀ ਸਜਾ

 http://sameydiawaaz.com/Archive%20News/%5B2013%5D/02/11.02.2013%20-%2006.jpg

ਓਹਾਈਓ 10 ਫਰਵਰੀ (ਜਸਵਿੰਦਰ ਸਿੰਘ ਭੁੱਲਰ) :- ਅਮਰੀਕਾ ਵਿੱਚ ਇੱਕ ਅਮੀਸ਼ ਲੋਕਾਂ ਦਾ ਫਿਰਕਾ ਹੈ ਜਿਹੜੇ 18 ਸਦੀ ਵਾਲਾ ਜੀਵਣ ਬਤੀਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ । ਅਮਰੀਕਾ ’ਚ ਇਨ੍ਹਾਂ ਦੀ ਗਿਣਤੀ ਤਕਰੀਬਨ ਦੋ ਲੱਖ ਹੈ ਜਿਹੜੇ ਜਿਆਦਾਤਰ ਪੈਨਸਲਵੇਨੀਆਂ ਅਤੇ ਓਹਾਈਓ ਸਟੇਟ ’ਚ ਰਹਿੰਦੇ ਹਨ । ਇਨ੍ਹਾਂ ਦੇ ਘਰਾਂ ’ਚ ਬਿਜਲੀ ਵੀ ਨਹੀਂ ਹੁੰਦੀ ਅਤੇ ਨਾ ਹੀ ਬਿਜਲੀ ਨਾਲ ਚੱਲਣ ਵਾਲੇ ਟੀਵੀ, ਕੰਪਿਊਟਰ ਅਤੇ ਹੋਰ ਮਸ਼ੀਨਰੀ ਹੈ । ਘਰਾਂ ’ਚ ਫੋਨ ਵੀ ਨਹੀਂ ਹੁੰਦੇ ਜੇਕਰ ਕਿਸੇ ਨੇ ਲਵਾਇਆ ਵੀ ਹੈ ਤਾਂ ਘਰੋਂ ਬਾਹਰ ਰੱਖਦੇ ਹਨ । ਬੱਘੀਆਂ ਤੇ ਸ਼ਾਪਿੰਗ ਕਰਨ ਜਾਂਦੇ ਹਨ । ਪਾਣੀ ਵੀ ਨਲਕਿਆਂ ਦਾ ਹੀ ਵਰਤਦੇ ਹਨ । ਇਹ ਬਿਜਲੀ ਅਤੇ ਬਿਜਲਈ ਯੰਤਰ ਇਸ ਲਈ ਨਹੀਂ ਰੱਖਦੇ ਕਿਉਂਕਿ ਇਨ੍ਹਾਂ ਦਾ ਵਿਸ਼ਵਾਸ਼ ਹੈ ਇਸ ਨਾਲ ਪਰਿਵਾਰ ਟੁੱਟਦੇ ਹਨ । ਇਹ ਲੋਕ ਬੜਾ ਸਾਦਾ ਜੀਵਣ ਜਿਉਂਦੇ ਹਨ ਪੁਰਾਣੇ ਜ਼ਮਾਨੇ ਵਾਲਾ । ਇਹ ਦਾਹੜੀਆਂ ਨਹੀਂ ਕੱਟਦੇ । ਦੋ ਕੁ ਸਾਲ ਪਹਿਲਾਂ ਕਈ ਅਮੀਸ਼ ਲੋਕਾਂ ਦੇ ਕੇਸ ਕਤਲ ਕੀਤੇ ਗਏ ਸਨ । ਇੱਕ ਅਮੀਸ਼ ਦੇ ਪੁੱਤਰ ਅਤੇ ਪੋਤਰੇ ਨੇ ਕੇਸ ਕਤਲ ਕੀਤੇ ਸਨ ਅਤੇ ਕੁਝ ਹੋਰ ਲੋਕਾਂ ਨੂੰ ਕੇਸ ਕਤਲ ਕਰਨ ਲਈ ਪ੍ਰਭਾਵਤ ਕੀਤਾ ਸੀ । ਮਾਨਯੋਗ ਅਦਾਲਤ ਨੇ ਇਨ੍ਹਾਂ ਕੇਸ ਕਤਲ ਕਰਵਾਉਣ ਵਾਲੇ ਲੋਕਾਂ ਦੇ ਮੁਖੀ ਨੂੰ 15 ਸਾਲ ਦੀ ਸਜ਼ਾ ਕੀਤੀ ਹੈ ਅਤੇ ਉਸ ਦੇ 15 ਹੋਰ ਸਹਿਯੋਗੀਆਂ (ਚੇਲਿਆਂ) ਨੂੰ ਇੱਕ ਤੋਂ 7 ਸਾਲ ਦੀ ਸਜ਼ਾ ਸੁਣਾਈ ਹੈ । ਅਮੀਸ਼ ਲੋਕਾਂ ਦੀਆਂ ਔਰਤਾਂ ਆਪਣੇ ਕੇਸ ਨਹੀਂ ਕੱਟਦੀਆਂ ਅਤੇ ਜਿਹੜੇ ਮਰਦ ਕੇਸ ਕੱਟਦੇ ਵੀ ਹਨ ਆਪਣੇ ਵਿਆਹ ਤੋਂ ਬਾਅਦ ਦਾਹੜੀ ਕੱਟਣੀ ਬੰਦ ਕਰ ਦਿੰਦੇ ਹਨ । ਅਸਲ ਵਿੱਚ ਇਹ ਲੋਕ ਈਸਾਈ ਹੀ ਹਨ ਅਤੇ ਬਾਈਬਲ ਹੀ ਪੜ੍ਹਦੇ ਹਨ ।


ਗੰਗਾ ਦੇ ਜਲ ਵਿੱਚ ਜਾਨਲੇਵਾ ਬੈਕਟੀਰੀਆ ਵੀ ਹੈ

ਰਾਮਦੱਤ ਤ੍ਰਿਪਾਠੀ

ਬੀਬੀਸੀ ਲਖਨਊ

http://sameydiawaaz.com/Archive%20News/%5B2013%5D/02/11.02.2013%20-%2007.jpg http://sameydiawaaz.com/Archive%20News/%5B2013%5D/02/11.02.2013%20-%2008.jpg

ਤਾਜ਼ਾ ਵਿਗਿਆਨਿਕ ਪ੍ਰਯੋਗ ਦੱਸਦੇ ਹਨ ਕਿ ਰਿਸ਼ੀਕੇਸ਼ ਅਤੇ ਗੰਗੋਤਰੀ ਦੇ ਗੰਗਾ ਜਲ ਵਿੱਚ ਰੋਗਾਣੂਆਂ ਨੂੰ ਮਾਰਨ ਦੀ ਸਮਰੱਥਾ ਬਰਕਰਾਰ ਹੈ ਪਰ ਕਾਨਪੁਰ ਅਤੇ ਇਲਾਹਾਬਾਦ ਵਿੱਚ ਗੰਗਾ ਦੇ ਪਾਣੀ ਵਿੱਚ ਜਾਨਲੇਵਾ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂ ਵੀ ਹਨ । ਲਖਨਊ ਦੇ ਆਈ. ਆਈ. ਟੀ. ਆਰ. ਦੇ ਵਿਗਿਆਨੀਆਂ ਅਨੁਸਾਰ ਕਾਨਪੁਰ ਬਿਠੁਰੀ ਤੋਂ ਸ਼ੁਕਲਾਗੰਜ ਤੱਕ ਗੰਗਾ ਦੇ ਪਾਣੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਇਸ ਵਿੱਚ ਡਾਇਰਿਆ, ਖੂਨੀ ਪੇਚਿਸ ਅਤੇ ਟਾਇਫਾਇਡ ਵਰਗੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂ ਮੌਜੂਦ ਹਨ ।

ਇਹਨਾਂ ਵਿੱਚ ਕੁਝ ਅਜਿਹੇ ਜੀਵਾਣੂ ਵੀ ਹਨ ਜਿਨ੍ਹਾਂ ਉਪਰ ਹੁਣ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਨਹੀਂ ਹੁੰਦਾ । ਇਹ ਉਸ ਗੰਗਾ ਦਾ ਪਾਣੀ ਹੈ ਜਿਸ ਨੰ ਪਵਿੱਤਰ ਅਤੇ ਜੀਵਨ ਦੇਣ ਵਾਲੀ ਕਿਹਾ ਜਾਂਦਾ ਅਤੇ ਇਹ ਉਸੇ ਭਾਰਤ ਵਿੱਚ ਵਹਿੰਦੀ ਹੈ ਜਿੱਥੇ ਹਰ ਸਾਲ ਹਜ਼ਾਰਾਂ ਬੱਚੇ ਡਾਇਰਿਆ ਨਾਲ ਮਰਦੇ ਹਨ ।

ਖਤਰਨਾਕ ਪਾਣੀ : ਆਈ. ਆਈ. ਟੀ. ਆਰ. ਦੇ ਵਿਗਿਆਨੀਆਂ ਨੇ ਗੰਗਾ ਦੇ ਪਾਣੀ ਵਿੱਚੋਂ ਬੈਕਟੀਰੀਆ ਪਛਾਣਨ ਦਾ ਮੁਸ਼ਕਿਲ ਕੰਮ ਕੀਤਾ ਹੈ । ਉਹਨਾਂ ਦਾ ਕਹਿਣਾ ਹੈ ਕਿ ਕਾਨਪੁਰ ਦੇ ਪਾਣੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਅਧਿਕ ਇਸ ਲਈ ਹੈ ਕਿਉਂਕਿ ਇੱਥੇ ਸ਼ਹਿਰ ਦੀ ਆਬਾਦੀ ਵੀ ਬਹੁਤ ਜਿ਼ਆਦਾ ਹੈ ਅਤੇ ਰੋਜ਼ਾਨਾ 75 ਕਰੋੜ ਲੀਟਰ ਸੀਵਰੇਜ ਜਾਂ ਮਲ - ਜਲ ਨਦੀ ਵਿੱਚ ਡਿੱਗਦਾ ਹੈ ।

ਇਸ ਵਿੱਚ ਚਮੜਾ ਅਤੇ ਦੂਸਰਿਆਂ ਕਾਰਖਾਨਿਆਂ ਦਾ ਜ਼ਹਿਰੀਲਾ ਕੈਮੀਕਲ ਅਤੇ ਹਸਪਤਾਲਾਂ ਦਾ ਗੰਦਾ ਪਾਣੀ ਸ਼ਾਮਿਲ ਹੈ ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਮੰਨਦਾ ਹੈ ਕਿ ਗੰਗਾ ਦੀ ਪੂਰੀ ਧਾਰਾ ਵਿੱਚ ਬਹੁਤ ਅਧਿਕ ਸੰਖਿਆ ਵਿੱਚ ਕੋਲੀਫਾਰਮ ਜੀਵਾਣੂ / ਬੈਕਟੀਰੀਆ ਮੌਜੂਦ ਹਨ ।

ਕੰਨੌਜ ਤੋਂ ਬਨਾਰਸ ਦੇ ਵਿਚਾਲੇ ਇਹ ਸਮੱਸਿਆ ਕੁਝ ਜਿ਼ਆਦਾ ਹੀ ਗੰਭੀਰ ਹੈ ।

ਪ੍ਰਦੂਸ਼ਣ ਕੰਟਰੋਲ ਬੋਰਡ ਹਾਲੇ ਤੱਕ ਸਿਰਫ਼ ਜਾਂਚ ਹੀ ਕਰਦਾ ਰਿਹਾ ਹੈ ਕਿ ਪਾਣੀ ਵਿੱਚ ਘੁਲਿਆ ਆਕਸੀਜਨ, ਬਾਇਓਕੈਮੀਕਲ ਆਕਸੀਜਨ ਡਿਮਾਂਡ ਅਤੇ ਟੋਟਲ ਕੋਲੀਫਾਰਮ ਜਾਂ ਬੈਕਟੀਰੀਆ ਕਿੰਨਾ ਹੈ ਪਰ ਉਹ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂਆਂ ਦੀ ਅਲੱਗ - ਅਲੱਗ ਪਹਿਚਾਣ ਦੇ ਲਈ ਜਾਂਚ ਨਹੀਂ ਕਰਦੇ ।

ਕਿਉਂ ਹੋ ਰਿਹਾ ਹੈ ਅਜਿਹਾ ?

ਅਧਿਐਨ ਇਸ ਗੱਲ ਦਾ ਵੀ ਨਹੀਂ ਹੋਇਆ ਕਿ ਕਾਨਪੁਰ ਵਰਗੇ ਸ਼ਹਿਰ ਵਿੱਚ ਗੰਗਾ ਦੇ ਪਾਣੀ ਵਿੱਚ ਜੋ ਰੋਗਾਂ ਦੇ ਜੀਵਾਣੂ ਪਲ ਰਹੇ ਉਸਦਾ ਲੋਕਾਂ ਦੀ ਸਿਹਤ ਉਪਰ ਕੀ ਪ੍ਰਭਾਵ ਪਿਆ ਹੈ ।

ਡਾ: ਰਿਸ਼ੀ ਸ਼ੰਕਰ ਦੀ ਸਲਾਹ ਹੈ ਕਿ ਸਰਕਾਰ ਨੂੰ ਆਪਣੇ ਨਿਯਮਾਂ ਵਿੱਚ ਬਦਲਾਅ ਕਰਕੇ ਸਮੇਂ - ਸਮੇਂ ਉਪਰ ਇਸਦੀ ਜਾਂਚ ਕਰਨੀ ਚਾਹੀਦੀ ਹੈ ਕਿ ਨਦੀ ਵਿੱਚ ਜੋ ਪਾਣੀ ਪੀਣ ਦੇ ਲਈ ਜਾ ਰਿਹਾ ਹੈ ਉਸ ਵਿੱਚ ਕਿਹੜੇ - ਕਿਹੜੇ ਜੀਵਾਣੂ ਹਨ ਅਤੇ ਉਹ ਦੂਰ ਹੋਏ ਜਾਂ ਨਹੀਂ ।

ਕਈ ਵਿਗਿਆਨਕਾਂ ਦਾ ਕਹਿਣਾ ਹੈ ਕਿ ਗੰਗਾ ਦੇ ਪਾਣੀ ਵਿੱਚ ਬੈਕਟੀਰਿਆ ਦੇ ਖਾਣ ਵਾਲੇ ਬੈਕਟੀਰਿਓਫਾਜ਼ ਵਾਇਰਸ ਵੀ ਹੁੰਦੇ ਹਨ ਪਰ ਡਾ: ਸ਼ੰਕਰ ਦਾ ਕਹਿਣਾ ਹੈ ਕਿ ਹੁਣ ਸੰਭਾਵਿਤ ਪ੍ਰਦੂਸ਼ਣ ਜਿ਼ਆਦਾ ਹੋਣ ਨਾਲ ਬੈਕਟੀਰਿਆ ਨੂੰ ਖਾਣ ਵਾਲੇ ਵਾਇਰਸ ਘੱਟ ਗਏ ਹਨ ।

ਉਹ ਕਹਿੰਦੇ ਹਨ, ‘ਜੋ ਬੈਕਟੀਰਿਓਫਾਂਜ਼ ਜਾ ਵਾਇਰਸ ਹੁੰਦੇ ਹਨ, ਉਹ ਬੈਕਟੀਰੀਆ ਨੂੰ ਮਾਰਦੇ ਸਨ ਅਤੇ ਇਸਦੀ ਕੋਈ ਗਿਣਤੀ ਜਾਂ ਤਾਦਾਦ ਹੁੰਦੀ ਸੀ । ਹੁਣ ਕੂੜਾ ਐਨਾ ਜਿ਼ਆਦਾ ਆ ਰਿਹਾ ਹੈ ਕਿ ਇਸ ਅੰਦਰ ਕਿ ਜੇ ਉਹ ਉੱਥੇ ਹੈ ਤਾਂ ਇਹ ਐਨੀ ਘੱਟ ਸੰਖਿਆ ਵਿੱਚ ਹਨ ਜੋ ਬੈਕਟੀਰੀਆ ਨੂੰ ਮਾਰ ਨਹੀਂ ਸਕਦੇ । ਇਸ ਲਈ ਪਾਣੀ ਸਾਫ ਨਹੀਂ ਹੋ ਸਕਦਾ ।’

ਕਾਨਪੁਰ ਤੋਂ ਗੰਗਾ ਪ੍ਰਦੂਸ਼ਣ ਰੋਕਣ ਦੇ ਲਈ ਕੰਮ ਕਰਨ ਵਾਲੀ ਸੰਸਥਾ ਈਕੋ ਫਰੈਂਡਸ ਦੇ ਪ੍ਰਧਾਨ ਰਾਕੇਸ਼ ਜਾਇਸਵਾਲ ਕਹਿੰਦੇ ਹੈ ਕਿ ਇਸ ਧਾਰਨਾ ਅਤੇ ਵਿਸ਼ਵਾਸ ਨੇ ਗੰਗਾ ਜੀ ਦਾ ਬਹੁਤ ਨੁਕਸਾਨ ਕੀਤਾ ਹੈ ਕਿ ਗੰਗਾ ਸਾਰੀ ਗੰਦਗੀ ਸਾਫ਼ ਕਰਨ ਦੇ ਸਮਰੱਥ ਹੈ ।

ਪ੍ਰਦੂਸ਼ਣ ਨਾਲ ਗੰਗਾ ਦੇ ਅਦ੍ਰਿਸ਼ ਪਹਿਰੇਦਾਰਾਂ ਦਾ ਘੱਟ ਜਾਣਾ, ਗੰਗਾ ਦਾ ਖੁਦ ਬਿਮਾਰੀ ਹੋਣ ਉਸਦੇ ਪਾਣੀ ਵਿੱਚ ਰੋਗਾਣੂਆਂ ਦਾ ਜਿ਼ੰਦਾ ਰਹਿਣਾ ਨਾ ਕੇਵਲ ਮਨੁੱਖੀ ਸਿਹਤ ਲਈ ਬਲਕਿ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਲਈ ਵੀ ਗੰਭੀਰ ਖਤਰੇ ਦਾ ਸੰਕੇਤ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz