ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

ਸੰਸਦ ਤੇ ਹਮਲਾ ਕਰਨ ਦੇ ਦੋਸ਼ ਤਹਿਤ ਅਫ਼ਜ਼ਲ ਗੁਰੂ ਨੂੰ ਦਿੱਤੀ ਫਾਂਸੀ

http://sameydiawaaz.com/Archive%20News/%5B2013%5D/02/09.02.2013%20-%2002.jpg

13 ਦਸੰਬਰ 2001 ਵਿੱਚ ਭਾਰਤੀ ਸੰਸਦ ਉਪਰ ਹੋਏ ਹਮਲੇ ਦੇ ਦੋਸ਼ੀ ਕਰਾਰ ਦਿੱਤੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਹੈ । ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਉਸਨੂੰ ਫਾਂਸੀ ਦੇ ਦਿੱਤੀ ਗਈ ਹੈ ।’

ਦੱਸਿਆ ਜਾ ਰਿਹਾ ਹੈ ਅਫਜ਼ਲ ਗੁਰੂ ਨੂੰ ਸਵੇਰੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਉਪਰ ਲਟਕਾਇਆ ਗਿਆ । ਇਸ ਤੋਂ ਬਾਅਦ ਜੰਮੂ - ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਅਸ਼ਾਂਤੀ ਫੈਲਣ ਦੇ ਡਰੋ ਕਰਫਿਊ ਲਗਾ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਿ ਇਸ ਮਾਮਲੇ ਵਿੱਚ ਜੰਮੂ - ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਜਾਣਕਾਰੀ ਪਹਿਲਾਂ ਹੀ ਸੀ ।

ਪਿਛਲੇ ਸਾਲ 16 ਨਵੰਬਰ 2012 ਨੂੰ ਰਾਸ਼ਟਰਪਤੀ ਨੇ ਅਫ਼ਜ਼ਲ ਗੁਰੂ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ । 23 ਜਨਵਰੀ ਨੂੰ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਇਸ ਮਾਮਲੇ ਸਬੰਧੀ ਆਪਣੀ ਸਿਫ਼ਾਰਸ ਭੇਜੀ ਸੀ । ਇਸ ਤੋਂ ਬਾਅਦ 26 ਜਨਵਰੀ 2013 ਰਾਸ਼ਟਰਪਤੀ ਨੇ ਗ੍ਰਹਿ ਮੰਤਰਾਲੇ ਨੂੰ ਅਫ਼ਜ਼ਲ ਗੁਰੂ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ । ਇਸ ਮਗਰੋਂ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ  ਦੀ ਅੰਤਿਮ ਤਿਆਰੀ ਉਪਰ ਮੋਹਰ ਲਾਈ ਸੀ । ਕੇਦਰ ਸਰਕਾਰ ਦੇ ਇਸ ਕਦਮ ਨੂੰ ਰਾਜਨੀਤਕ ਤੌਰ ਤੇ ਬੇਹੱਦ ਚੁਤਰਾਈ ਭਰਿਆ ਦੱਸਿਆ ਜਾ ਰਿਹਾ ਹੈ । ਸੰਸਦ ਦੇ ਬਜਟ ਸੈ਼ਸ਼ਨ ਤੋਂ ਠੀਕ ਪਹਿਲਾਂ ਸਰਕਾਰ ਨੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਕੇ  ਵਿਰੋਧੀ ਧਿਰ ਦੇ ਦੋਸ਼ਾਂ ਦੀ ਹਵਾ ਕੱਢ ਦਿੱਤੀ । ਭਾਰਤੀ ਜਨਤਾ ਪਾਰਟੀ ਸਮੇਤ ਵਿਰੋਧੀ ਧਿਰ ਕੇਂਦਰ ਉਪਰ ਅਫ਼ਜ਼ਲ ਗੁਰੂ ਦੀ ਫਾਂਸੀ ਸਬੰਧੀ ਦੋਹਰਾ ਮਾਪਦੰਡ ਵਰਤਣ ਦਾ ਦੋਸ਼ ਲਾ ਰਹੀ ਸੀ ।

ਪਿਛਲੇ ਸਾਲ ਮੁੰਬਈ ਵਿੱਚ ਹੋਏ ਅਤਿਵਾਦੀ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਿੱਤੀ ਜਾਣ ਤੋਂ  ਬਾਅਦ ਸਰਕਾਰ ਉਪਰ ਅਫ਼ਜ਼ਲ ਨੂੰ ਫਾਂਸੀ ਦਿੱਤੇ ਜਾਣ ਦਾ ਦਬਾਅ ਲਗਾਤਾਰ ਵੱਧ ਰਿਹਾ ਸੀ । ਭਾਰਤ ਦੀ ਸੰਸਦ ਉਪਰ ਹੋਏ ਅਤਿਵਾਦੀ ਹਮਲੇ ਵਿੱਚ ਪੰਜ ਕੱਟੜਪੰਥੀ ਸ਼ਾਮਿਲ ਸਨ । ਇਸ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ । ਇਹਨਾਂ ਵਿੱਚ 7 ਸੰਸਦ ਦੀ ਸੁਰੱਖਿਆ ਵਿੱਚ ਲੱਗੇ ਪੁਲੀਸ ਕਰਮੀ ਸ਼ਾਮਿਲ ਸਨ । ਜਦਕਿ ਪੰਜ ਹਮਲਾਵਰ ਜਵਾਬੀ ਕਾਰਵਾਈ ਵਿੱਚ ਮਾਰੇ ਗਏ ਸਨ । ਅਫ਼ਜਲ ਗੁਰੂ ਨੂੰ ਇਹਨਾਂ ਅਤਿਵਾਦੀਆਂ ਦੀ ਮਦਦ ਕਰਵਾਉਣ ਦੇ ਦੋਸ਼ਾਂ ਵਿੱਚ ਸਹੀ ਪਾਇਆ ਗਿਆ ਸੀ । ਉਸਨੂੰ ਭਾਰੀ ਹਥਿਆਰ ਗੋਲਾ ਬਾਰੂਦ ਨਾਲ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ । ਅਫ਼ਜ਼ਲ ਗੁਰੂ ਜੈਸ਼ - ਏ - ਮੁਹੰਮਦ ਨਾਲ ਸਬੰਧਤ ਸਨ । ਉਸਨੂੰ ਭਾਰਤ ਦੀ ਸੁਪਰੀਮ ਕੋਰਟ ਨੇ 2004 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ । ਉਸਨੂੰ 20 ਅਕਤੂਬਰ 2006 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਪਰ ਉਸਦੀ ਪਤਨੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ, ਜਿਸ ਕਾਰਣ ਹੁਣ ਤੱਕ ਉਸਦੀ ਫਾਂਸੀ ਟੱਲਦੀ ਰਹੀ ਸੀ ।

ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸਿੰਦੇ ਨੇ ਕਿਹਾ 3 ਫਰਵਰੀ ਨੂੰ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ ਕੀਤੇ ਜਾਣ ਦੀ ਫਾਇਲ ਮਿਲੀ । ਚਾਰ ਫਰਵਰੀ ਨੂੰ ਮੈਂ ਇਸ ਫਾਈਲ ਉਪਰ ਦਸਤਖ਼ਤ ਕੀਤੇ । ਇਸ ਕਾਰਵਾਈ ਦੇ ਤਹਿਤ 9 ਫਰਵਰੀ ਨੂੰ ਸਵੇਰੇ ਅੱਠ ਵਜੇ ਫਾਂਸੀ ਦਿੱਤੀ ਜਾਣੀ ਤਹਿ ਕੀਤਾ ਗਿਆ ਸੀ ।


ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋਈ

ਪੀੜਤਾਂ ਦਾ ਅੰਕੜਾ 107 ਤੱਕ ਪੁੱਜਾ

ਲੁਧਿਆਣਾ 8 ਫਰਵਰੀ (ਸਲੇਮਪੁਰੀ) :- ਪਿਛਲੇ ਲਗਭਗ ਇਕ ਮਹੀਨੇ ਤੋਂ ਪੰਜਾਬ 'ਚ ਫੈਲੇ ਸਵਾਈਨ ਫਲੂ ਦਾ ਕਹਿਰ ਹਾਲੇ ਜਿਉਂ ਦਾ ਤਿਉਂ ਹੈ ਅਤੇ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦਾ ਮੌਤ ਦੇ ਮੂੰਹ 'ਚ ਵੀ ਜਾਣ ਦਾ ਸਿਲਸਿਲਾ ਹਾਲੇ ਰੁਕਿਆ ਨਹੀਂ | ਮਿਲੀ ਜਾਣਕਾਰੀ ਮੁਤਾਬਿਕ ਸੀ. ਐਮ. ਸੀ. ਹਸਪਤਾਲ ਲੁਧਿਆਣਾ ਨਾਲ ਸਬੰਧਿਤ ਸਵਾਈਨ ਫਲੂ ਤੋਂ ਪੀੜਤ 57 ਸਾਲਾ ਦਾਖ਼ਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ, ਜਦੋਂ ਕਿ ਕੱਲ੍ਹ ਜਲਾਲਾਬਾਦ ਨਾਲ ਸਬੰਧਿਤ ਇਕ ਮਰੀਜ ਜੋ ਕਿ ਗੰਗਾਨਗਰ ਰਾਜਸਥਾਨ 'ਚ ਦਾਖ਼ਲ ਸੀ, ਵੀ ਸਵਾਈਨ ਫਲੂ ਦੀ ਮਾਰ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ | ਇਸੇ ਤਰ੍ਹਾਂ ਪੰਜਾਬ ਦੇ ਵੱਖ - ਵੱਖ ਹਸਪਤਾਲਾਂ 'ਚ ਦਾਖ਼ਲ ਹੋਏ ਸਵਾਈਨ ਫਲੂ ਤੋਂ ਪੀੜਤ ਮਰੀਜ਼ਾਂ ਵਿਚੋਂ ਹੁਣ ਤੱਕ 25 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਸੂਬੇ ਦੇ ਵੱਖ - ਵੱਖ ਹਸਪਤਾਲਾਂ 'ਚ ਹੁਣ ਤੱਕ 107 ਮਰੀਜ਼ ਇਸ ਬਿਮਾਰੀ ਤੋਂ ਪੀੜਤ ਹੋਣ ਕਾਰਨ ਦਾਖ਼ਲ ਹੋ ਚੁੱਕੇ ਹਨ | ਦਾਖ਼ਲ ਹੋਏ ਮਰੀਜ਼ਾਂ 'ਚ 18 ਮਰੀਜ਼ ਪੰਜਾਬ ਤੋਂ ਬਾਹਰਲੇ ਹਨ | ਮਿ੍ਤਕਾਂ 'ਚ 5 ਮਰੀਜ਼ ਬਾਹਰਲੇ ਸੂਬਿਆਂ ਨਾਲ ਸਬੰਧਿਤ ਹਨ, ਜਿਹੜੇ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਸਨ | ਡਾ: ਅਨਿਲ ਵਰਮਾ ਜ਼ਿਲ੍ਹਾ ਮਲੇਰੀਆ ਅਫ਼ਸਰ ਮੁਤਾਬਿਕ ਇਕੱਲੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਹੁਣ ਤੱਕ ਦਾਖ਼ਲ ਹੋਏ ਸਵਾਈਨ ਫਲੂ ਪੀੜਤਾਂ 'ਚ 9 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 4 ਲੁਧਿਆਣਾ ਨਾਲ ਮਰੀਜ਼ ਸਬੰਧਿਤ ਹਨ | ਇਸੇ ਸ਼ਹਿਰ 'ਚ ਅੱਜ ਤੱਕ 38 ਮਰੀਜ਼ ਇਲਾਜ ਲਈ ਦਾਖ਼ਲ ਹੋਏ ਅਤੇ ਇਨ੍ਹਾਂ ਵਿਚੋਂ 15 ਲੁਧਿਆਣਾ ਨਾਲ ਸਬੰਧਿਤ ਹਨ |


ਪੰਜਾਬੀ ਪੁਲੀਸ ਮੁਲਾਜਮ ਨੂੰ ਮਿਲਿਆ ਡਾਇਮੰਡ ਜੁਬਲੀ ਮੈਡਲ

http://sameydiawaaz.com/Archive%20News/%5B2013%5D/02/09.02.2013%20-%2001.JPG

ਕੈਲਗਰੀ 8 ਫਰਵਰੀ (ਹਰਬੰਸ ਬੁੱਟਰ) :- ਕਨੇਡਾ ਦੇ ਸਰਵਿਸਜ਼ ਮੰਤਰੀ ਸ: ਮਨਮੀਤ ਸਿੰਘ ਭੁੱਲਰ ਨੇ ਸਰਕਾਰ ਵਲੋਂ ਕੁਈਨ ਐਲਿਜਾਵਿੱਥ ਸੈਕਿੰਡ ਡਾਇਮੰਡ ਜੁਬਲੀ ਐਵਾਰਡ ਕੈਲਗਰੀ ਪੁਲੀਸ ਮੁਲਾਜਮ ਸ: ਜਸਬੀਰ ਸਿੰਘ ਕੈਂਥ ਨੂੰ ਮਿਲਣ ਉਪਰੰਤ ਮੁਬਾਕਬਾਦ ਦਿੱਤੀ । ਪੱਗ ਬੰਨਕੇ ਕੈਲਗਰੀ ਪੁਲੀਸ ਵਿੱਚ ਪਹਿਲੇ ਸਰਵਿਸ ਕਰਨ ਵਾਲੇ ਜਸਵੀਰ ਸਿੰਘ ਕੈਂਥ ਸਮਾਜ ਵਿੱਚ ਆਪਣੀਆਂ ਵਾਲੰਟੀਅਰ ਸੇਵਾਵਾਂ ਪ੍ਰਤੀ ਜਾਣਿਆਂ ਪਹਿਚਾਣਿਆ ਨਾਂ ਹੈ । ਹੁਣ ਤੱਕ ਉਹ ਸਪੈਸ਼ਲ ਉਲਿੰਪਿਕ, ਹੈਬੀਟੈਟ ਫਾਰ ਹਿਊਮਨਟੀ ਅਤੇ ਡਰੱਗ ਅਵੇਅਰਨੈਸ ਫਾਉਂਡੇਸ਼ਨ ਵਰਗੀਆਂ ਸੰਸਥਾਵਾਂ ਨਾਲ ਵਾਲੰਟੀਅਰ ਕੰਮ ਕਰਦਾ ਰਿਹਾ ਹੈ । ਇੱਕ ਪੱਗੜੀਧਾਰੀ ਸਿੱਖੀ ਦਿੱਖ ਵਾਲੇ ਇਸ ਪੁਲੀਸ ਮੁਲਾਜਮ ਨੂੰ ਇਹ ਮਾਣ ਮਿਲਣ ਕਰਕੇ ਪੰਜਾਬੀ ਭਾਈਚਾਰੇ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਮੌਕੇ ਹੋਰਨਾਂ ਕਮਿਊਨਟੀਆਂ ਦੇ ਵਧੀਆਂ ਕਾਰਗੁਜਾਰੀ ਦਿਖਾਉਣ ਵਾਲੇ ਲੋਕਾਂ ਨੁੰ ਵੀ ਅਜਿਹਾ ਮਾਣ ਹਾਸਿਲ ਕਰਨ ਦਾ ਮੌਕਾ ਮਿਲਿਆ ਜਿਹਨਾਂ ਵਿੱਚ ਹੈਨਰੀ ਨਿਓਗਨ ਦਾ ਨਾਂ ਸਾਮਿਲ ਹੈ ।


ਅਫ਼ਜ਼ਲ ਦੇ ਪਰਿਵਾਰ ਨੇ ਮੰਗੀ ਲਾਸ਼, ਲਸ਼ਕਰ ਏ ਤੋਇਬਾ ਨੇ ਦਿੱਤੀ ਸਰਕਾਰ ਨੂੰ ਧਮਕੀ

ਅੱਜ ਫਾਂਸੀ ਦਿੱਤੇ ਗਏ ਅਫ਼ਜ਼ਲ ਗੁਰੂ ਦੇ ਪਰਿਵਾਰ ਨੇ ਭਾਰਤੀ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਜ਼ਲ ਦਾ ਮ੍ਰਿਤਕ ਸ਼ਰੀਰ ਉਹਨਾਂ ਨੂੰ ਸੌਂਪ ਦੇਣ ।

ਦੱਸਿਆ ਜਾ ਰਿਹਾ ਹੈ ਕਿ ਅਫ਼ਜ਼ਲ ਦੀ ਲਾਸ਼ ਨੂੰ ਤਿਹਾੜ ਜੇਲ੍ਹ ਵਿੱਚ ਦਫ਼ਨਾ ਦਿੱਤਾ ਗਿਆ ਹੈ ।

ਕਸ਼ਮੀਰ ਨਿਵਾਸੀ ਹੋਣ ਕਾਰਨ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿੱਚ ਬਿਨਾ ਕੋਈ  ਪਹਿਲਾਂ ਐਲਾਨ ਕੀਤੇ ਕਰਫਿਊ ਲਗਾ ਦਿੱਤਾ ਗਿਆ ਅਤੇ ਸ਼ਬੀਰ ਸ਼ਾਹ ਸਮੇਤ ਕਈ ਕੱਟੜਪੰਥੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਅਫ਼ਜ਼ਲ ਗੁਰੂ ਦੇ ਭਾਈ ਮੁਹੰਮਦ ਯਾਸੀਨ ਗੁਰੂ ਨੇ ਬੀਬੀਸੀ ਨੂੰ ਦੱਸਿਆ, ‘ਇਹ ਗੈਰਇਖਲਾਕੀ ਹਰਕਤ ਹੈ । ਅਫ਼ਜ਼ਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਅਤੇ ਸਾਨੂੰ ਖ਼ਬਰ ਵੀ ਨਹੀਂ । ਐਨਾ ਹੀ ਸਾਨੂੰ ਮਾਤਮ ਮਨਾਉਣ ਦੀ  ਆਗਿਆ ਵੀ ਨਹੀਂ ਦਿੱਤੀ ਗਈ । ਸਾਡੇ ਪਿੰਡ ਨੂੰ ਫੌਜੀ ਛਾਉਣੀ ਬਣਾ ਦਿੱਤਾ ਹੈ।

ਯਾਸੀਨ ਨੇ ਕਿਹਾ ਕਿ ਉਹਨਾਂ ਨੇ ਸਥਾਨਕ ਪੁਲੀਸ ਅਧਿਕਾਰੀਆਂ ਦੀ ਮੱਦਦ ਨਾਲ ਭਾਰਤ ਦੇ ਰਾਸ਼ਟਰਪਤੀ  ਅਤੇ ਗ੍ਰਹਿ ਮੰਤਰੀ ਨੂੰ   ਅਫ਼ਜ਼ਲ ਦਾ ਲਾਸ਼  ਦੀ ਘਰ ਵਾਪਸੀ ਲਈ  ਬੇਨਤੀ ਕੀਤੀ ਹੈ।

ਇਸ ਦੌਰਾਨ ਕਸ਼ਮੀਰ ਵਿੱਚ ਕਰਫਿਊ ਅਤੇ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ । ਸ੍ਰੀਨਗਰ ਅਤੇ ਵੱਡੇ ਕਸਬਿਆਂ ਵਿੱਚ ਭਾਰੀ ਸੰਖਿਆਂ ਵਿੱਚ ਪੁਲੀਸ ਅਤੇ ਅਰਧਸੈਨਿਕ ਬਲ ਤਾਇਨਾਤ ਹਨ ।

ਸੋਪੋਰ ਦੇ ਸਥਾਨਕ ਨਾਗਰਿਕਾਂ ਨੇ ਦੱਸਿਆ ਕਿ ਅਫ਼ਜ਼ਲ ਦੇ ਪਰਿਵਾਰਿਕ ਮੈਂਬਰ ਅਤੇ ਸਥਾਨਕ ਲੋਕਾਂ ਨੇ ਅਫ਼ਜ਼ਲ ਦੇ ਲਈ ਗਾਇਬਾਨਾ ਨਮਾਜ਼ੇ ਜਨਾਜਾ ਆਯੋਜਿਤ ਕੀਤਾ ਅਤੇ ਇਸ ਹੀ ਇਜ਼ਾਜਤ ਲਈ ਉਹਨਾਂ ਨੇ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ।

ਜਿ਼ਕਰਯੋਗ ਹੈ ਕਿ 11 ਫਰਵਰੀ 1984 ਨੂੰ ਕਸ਼ਮੀਰ ਦੇ ਹਥਿਆਰ ਅੰਦੋਲਨ ਦੇ ਸੰਸਥਾਪਕ ਮਕਬੂਲ ਬੱਟ ਨੂੰ ਫਾਂਸੀ ਦੇ ਦਿੱਤੀ ਗਈ । ਉਸਨੂੰ ਨੂੰ ਵੀ ਤਿਹਾੜ ਜੇਲ੍ਹ ਵਿੱਚ ਦਫ਼ਨਾ ਦਿੱਤਾ ਗਿਆ ਸੀ ।

ਗੁਰੂ ਨੂੰ ਫਾਂਸੀ ਦਿੱਤੇ ਜਾਣ ਮਗਰੋਂ  ਪਾਕਿਸਤਾਨ ਸਥਿਤ ਕੱਟੜਪੰਥੀ ਧੜੇ ਲਸ਼ਕਰ - ਏ - ਤੋਇਬਾ ਦੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਫ਼ਜ਼ਲ ਗੁਰੂ ਦੀ ਫਾਂਸੀ  ਦਾ ਬਦਲਾ ਲਵੇਗਾ ।

ਲਸ਼ਕਰ - ਏ - ਤੋਇਬਾ ਦੇ ਬੁਲਾਰੇ ਡਾਕਟਰ ਅਬਦੁਲਾ ਗਜ਼ਨਵੀ ਨੇ ਸ੍ਰੀਨਗਰ ਵਿੱਚ ਮੌਜੂਦ ਬੀਬੀਸੀ ਪ੍ਰਤੀਨਿਧ ਰਿਆਜ ਮਸਰੂਰ ਨੂੰ ਫੋਨ ਉਪਰ ਦੱਸਿਆ, ‘ਅਫ਼ਜ਼ਲ ਨੂੰ ਫਾਂਸੀ ਚੜਾਉਣ ਨਾਲ ਹੀ ਸਭ ਕੁਝ ਖਤਮ ਨਹੀਂ ਹੋਇਆ ਬਹੁਤ ਜਲਦੀ ਭਾਰਤ ਨੂੰ ਇਸ ਕਦਮ ਦਾ ਨਤੀਜਾ ਭੁਗਤਣਾ ਪਵੇਗਾ।’

ਇਸ ਬੁਲਾਰੇ ਨੇ ਚੀਫ ਅਪਰੇਸ਼ਨ ਕਮਾਂਡਰ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਅਫ਼ਜ਼ਲ ਗੁਰੂ ਮਾਮਲੇ ਵਿੱਚ ਨਿਆਇਕ ਪ੍ਰਕਿਰਿਆ ਪੂਰੀ ਕੀਤੇ ਬਿਨਾ ਅਤੇ ਐਨੀ ਜਲਦਬਾਜ਼ੀ ਵਿੱਚ ਉਸਨੂੰ ਫਾਂਸੀ ਚੜਾਏ ਜਾਣ ਦਾ ਕਦਮ ਇੱਕ ਵਾਰ ਫਿਰ ਸਾਬਿਤ ਕਰਦਾ ਹੈ ਕਿ ਭਾਰਤ ਵਿੱਚ ਸਾਰੀਆਂ ਸਰਕਾਰਾਂ ਸੱਤਾ ਵਿੱਚ ਰਹਿਣ ਦੇ ਲਈ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ ।

ਇਸ ਗੁੱਟ ਨੇ ਦਿੱਲੀ ਸਰਕਾਰ ਤੋਂ ਸਮਝੌਤਾ ਐਕਸਪ੍ਰੈਸ ਹਮਲੇ ਵਿੱਚ ਸ਼ਾਮਿਲ ਹਿੰਦੂ ਅਤਿਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਦੀਆਂ ਤਾਰੀਖਾਂ ਦੀ ਜਾਣਕਾਰੀ ਮੰਗੀ ਹੈ।

ਉਹਨਾਂ ਦਾ ਕਹਿਣਾ, ‘ਭਾਰਤ ਸਰਕਾਰ ਨੇ ਖੁਦ ਆਪਣੀ ਜਾਂਚ ਵਿੱਚ ਪਤਾ ਲਗਾਇਅ ਹੈ ਕਿ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਧਮਾਕੇ ਨੂੰ ਹਿੰਦੂ ਅਤਿਵਾਦੀਆਂ ਨ ਅੰਜ਼ਾਮ ਦਿੱਤਾ ਸੀ ਹੁਣ ਉਹਨਾਂ ਲੋਕਾਂ ਨੂੰ ਕਦੋਂ ਫਾਂਸੀ ਦਿੱਤੀ ਜਾਵੇਗੀ ?’

ਲਸ਼ਕਰ ਨੇ ਗੁਰੂ ਦੀ ਫਾਂਸੀ ਵਿਰੁੱਧ ਕਸ਼ਮੀਰ ਵਿੱਚ ਤਿੰਨ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ । ਜਿ਼ਕਰਯੋਗ ਹੈ ਕਿ ਅਫਜ਼ਲ ਨੂੰ ਫਾਂਸੀ ਦਿੱਤੇ ਮਗਰੋਂ ਕਸ਼ਮੀਰ ਵਿੱਚ ਕੁਝ ਝੜਪਾਂ ਵੀ ਹੋਈਆਂ ਹਨ ਅਤੇ ਮਾਹੌਲ ਤਣਾਅਪੂਰਵਕ ਹੈ ।


ਫਰੀਦਕੋਟ ’ਚ ਗੁੰਡਾਗਰਦੀ ਵਿਰੁੱਧ ਲਾਮਿਸਾਲ ਔਰਤ - ਸ਼ਕਤੀ - ਪ੍ਰਦਰਸ਼ਨ

ਗੁੰਡਾ ਗ੍ਰੋਹਾਂ ਨੂੰ ਰਾਜਸੀ ਸਰਪ੍ਰਸਤੀ ਬੰਦ ਕਰਨ ਦੀ ਮੰਗ

http://sameydiawaaz.com/Archive%20News/%5B2013%5D/02/09.02.2013%20-%2003.jpg

ਫਰੀਦਕੋਟ 9 ਫਰਵਰੀ (ਜਗਦੀਸ਼ ਕੁਮਾਰ ਬਾਂਬਾਂ) :- ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਗੁੰਡਾਗਰਦੀ ਵਿਰੁੱਧ ਲਾਮਬੰਦ ਹੋ ਕੇ ਇੱਥੇ ਪੁੱਜੀਆਂ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਮੇਨ ਬਜਾਰ ’ਚ ਰੋਹ ਭਰਪੂਰ ਮਾਰਚ ਕਰਨ ਮਗਰੋਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਜਬਰਦਸਤ ਰੈਲੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਦੇ ਪ੍ਰਤੀਕ ਬਸੰਤੀ ਰੰਗ ਤੇ ਹਰੇ ਛਾਪੇ ਵਾਲੇ ਕਿਰਸਾਨੀ ਝੰਡਿਆਂ ਨੂੰ ਉਚੇ ਲਹਿਰਾਉਂਦਾ ਕਾਫ਼ਲਾ ਹੜ• ਦੀਆਂ ਲਹਿਰਾਂ ਵਾਂਗ ਅੱਗੇ ਵਧ ਰਿਹਾ ਸੀ। ਸਹਿਯੋਗੀ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਫ਼ਰੀਦਕੋਟ ਅਗਵਾਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਲਾਲ ਝੰਡੇ ਫੁਲਕਾਰੀ ’ਤੇ ਫੁੱਲਾਂ ਵਾਂਗ ਜਾਪ ਰਹੇ ਸਨ। ਵਿਸ਼ਾਲ ਪਾਰਕ ’ਚ ਤਿਲ ਸੁੱਟਣ ਜੋਗੀ ਥਾਂ ਨਹੀਂ ਬਚੀ। ‘‘ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ’’ ਅਤੇ ‘‘ਗੁੰਡਾਗਰਦੀ ਚੱਕ ਦਿਆਂਗੇ, ਧੌਣ ’ਤੇ ਗੋਡਾ ਰੱਖ ਦਿਆਂਗੇ’’ ਵਰਗੇ ਨਾਹਰੇ ਆਕਾਸ਼ ਗੁੰਜਾ ਰਹੇ ਸਨ। ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ’ਚ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਅਤੇ ਰੁਲਦੂ ਸਿੰਘ ਔਲਖ ਕਮੇਟੀ ਆਗੂ ਸ਼ਾਮਲ ਸਨ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਰਲੇਪ ਕੌਰ ਢਿੱਲਵਾਂ ਨੇ ਨਿਭਾਈ। ਸ਼੍ਰੀਮਤੀ ਬਿੰਦੂ ਨੇ ਫਰੀਦਕੋਟ, ਅੰਮ੍ਰਿਤਸਰ (ਛੇਹਰਟਾ), ਜਲੰਧਰ, ਪਟਿਆਲਾ (ਬਾਦਸ਼ਾਹਪੁਰ), ਬੰਬੇ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਸਮੇਤ ਪੂਰੇ ਦੇਸ਼ ਅੰਦਰ ਅਮਰਵੇਲ ਵਾਂਗ ਫੈਲ ਰਹੀ ਔਰਤਾਂ ਵਿਰੁੱਧ ਹਿੰਸਾ ’ਤੇ ਗਹਿਰੀ ਚਿੰਤਾ ਜ਼ਾਹਰ ਕੀਤੀ। ਖਾਸ ਕਰਕੇ ਫ਼ਰੀਦਕੋਟ ਅਗਵਾਕਾਂਡ ’ਚ ਫਰੀਦਕੋਟ ਦੇ ਸਾਬਕਾ ਐੱਸ.ਪੀ (ਡੀ) ਪਨੂੰ ਤੋਂ ਲੈ ਕੇ ਡੀ.ਜੀ.ਪੀ. ਤੱਕ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸਮੇਤ ਸ਼ਰੂਤੀ ਨੂੰ ਉਹਦੀ ਮਰਜੀ ਦੇ ਵਿਰੁੱਧ ਨਾਰੀ ਨਿਕੇਤਨ ਭੇਜਣ ਵਾਲੀ ਨਿਆਂਪਾਲਕਾ ਸਣੇ ਰਾਜ ਦੇ ਚੌਹਾਂ ਥੰਮਾਂ ਉਤੇ ਵੀ ਗੁੰਡਾਗਰਦੀ ਦੀ ਸਰਪ੍ਰਸਤੀ ਦਾ ਦੋਸ਼ ਲਾਇਆ। ਸ੍ਰੀਮਤੀ ਕੁੱਸਾ ਨੇ ਕਿਹਾ ਕਿ ਮਨੁੱਖਾ-ਸਮਾਜ ਦੀ ਮੂਲ ਇਕਾਈ ਪਰਵਾਰ ਤੋਂ ਲੈ ਕੇ (ਕੁੱਖ ਤੋਂ ਕਬਰ) ਤੱਕ ਸਮਾਜ ਦੇ ਹਰ ਖੇਤਰ ’ਚ ਔਰਤ ਨਾਲ ਹੁੰਦੇ ਵਿਤਕਰੇ/ਹਿੰਸਾ ਦੀਆਂ ਜੜਾਂ ਮੁਲਕ ਦੀ ਆਰਥਿਕਤਾ ’ਤੇ ਕਾਬਜ ਮਰਦ-ਪ੍ਰਧਾਨ ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ ’ਚ ਲੱਗੀਆਂ ਹੋਈਆਂ ਹਨ। ਕਿਉਂਕਿ ਜਿੰਨਾ ਚਿਰ ਅੰਨ•ੇ ਨਿੱਜੀ ਮੁਨਾਫ਼ਿਆਂ ਦੀ ਹਵਸ ਆਰਥਿਕਤਾ ਦਾ ਧੁਰਾ ਬਣੀ ਹੋਈ ਹੈ, ਉਨਾ ਚਿਰ ਆਰਥਿਕ ਸਾਧਨਾਂ ਤੋਂ ਵਿਹੂਣੀ ਔਰਤ ਦਾ ਸਥਾਨ ਮਰਦ ਦੇ ਬਰਾਬਰ ਹੋ ਹੀ ਨਹੀਂ ਸਕਦਾ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਆਰਥਿਕ ਲੁੱਟ ਦੇ ਸਭ ਤੋਂ ਵੱਧ ਝੰਬੇ ਗੈਰ-ਜਥੇਬੰਦ ਅਤੇ ਬੇ-ਆਵਾਜ਼ ਸਮਾਜ ਦੇ ਬਹੁਤ ਵੱਡੇ ਹਿੱਸੇ ਦੀਆਂ ਦੂਹਰੀ ਗੁਲਾਮੀ ਦਾ ਸ਼ਿਕਾਰ ਔਰਤਾਂ ਉਤੇ ਲੰਗ-ਹਿੰਸਾ ਤੇ ਅੱਤਿਆਚਾਰਾਂ ਦੇ ਸਦੀਆਂ ਤੋਂ ਢਾਹੇ ਜਾ ਰਹੇ ਕਹਿਰ ਦਾ ਸੇਕ ਜਦੋਂ ਦੇਸ਼ ਦੇ ਮਹਾਂਨਗਰਾਂ ’ਚ ਵਸਦੇ ਬਾ-ਆਵਾਜ਼ ਹਿੱਸਿਆਂ ਤੱਕ ਪਹੁੰਚਣ ਲੱਗਾ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਉਠੀ, ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਸਮਾਜ ਦਾ ਵਹਿਸ਼ੀਪੁਣਾ ਨਸ਼ਰ ਹੋਣ ਲੱਗਾ। ਪ੍ਰੰਤੂ ਅਜੇ ਵੀ ਛੇਹਰਟਾ ਥਾਣੇਦਾਰ ਕਤਲਕਾਂਡ ਨੂੰ ਛੱਡ ਕੇ ਹਰ ਮਾਮਲੇ ’ਚ ਰਾਜ ਦੇ ਚੌਂਹਾਂ ਥੰਮਾਂ ਨੇ ਸ਼ੁਰੂ ’ਚ ਫਰੀਦਕੋਟ ਵਰਗਾ ਹੀ ਰੋਲ ਅਦਾ ਕੀਤਾ। ਦਿੱਲੀ ’ਚ ਦਫ਼ਾ 144, ਮੈਟਰੋ ਰੇਲਾਂ ਤੇ ਸਕੂਲ ਕਾਲਜ ਬੰਦ, ਪੁਲਸੀ ਲਾਠੀਆਂ ਅਤੇ ਪਾਣੀ ਦੀਆਂ ਤੋਪਾਂ ਦੀ ਵਾਛੜ ਤੋਂ ਇਲਾਵਾ ਅੱਤਵਾਦੀ ਘੁਸਪੈਠ ਵਰਗੇ ਗੁੰਮਰਾਹਕੁੰਨ ਪ੍ਰਾਪੇਗੰਡੇ ਜਿਹੇ ਸਾਰੇ ਹਰਬੇ ਵਰਤੇ ਗਏ। ਇਥੋਂ ਤੱਕ ਕਿ ਆਸਾ ਰਾਮ ਬਾਪੂ ਵਰਗੇ ਧਾਰਮਕ ਆਗੂ ਵੀ ਦਾਮਿਨੀ ਵੱਲੋਂ ਗੁੰਡਿਆਂ ਦੇ ਬਹਾਦਰੀ ਭਰੇ ਵਿਰੋਧ ਨੂੰ ਹੀ ਘਟਨਾ ਦਾ ਕਾਰਨ ਦੱਸਣ ਲੱਗੇ ਅਤੇ ਤਾੜੀ ਦੋਵੇਂ ਹੱਥੀਂ ਵੱਜਣ ਦੀ ਗੱਲ ਕਰਕੇ ਸ਼ਰੇਆਮ ਗੁੰਡਿਆਂ ਦਾ ਪੱਖ ਪੂਰਨ ਲੱਗੇ। ਸਾਰੇ ਹਰਬੇ ਨਾਕਾਮ ਹੋਣ ਮਗਰੋਂ ਛਲ ਖੇਡਦਿਆਂ ਸਖ਼ਤ ਕਾਨੂੰਨਾਂ, ਫਾਂਸੀਆਂ, ਉਮਰ ਕੈਦਾਂ, ਫਾਸਟ ਟ੍ਰੈਕ ਅਦਾਲਤਾਂ ਆਦਿ ਦੀ ਡੌਂਡੀ ਪਿੱਟੀ ਜਾਣ ਲੱਗੀ। ਫਿਰ ਵੀ ਔਰਤ-ਵਿਰੋਧੀ ਹਿੰਸਾ ਨੂੰ ਰਾਜ ਦੀ ਸਰਪ੍ਰਸਤੀ ਗੁੱਝੀ ਨਾ ਰਹਿ ਸਕੀ। ਯੂ.ਪੀ.ਏ. ਸਰਕਾਰ ਵੱਲੋਂ ਖੁਦ ਥਾਪੇ ਗਏ ਵਰਮਾ ਕਮਿਸ਼ਨ ਦੁਆਰਾ ਔਰਤਾਂ ’ਤੇ ¦ਿਗ-ਹਿੰਸਾ ਤੇ ਕਤਲਾਂ ਵਰਗੇ ਸੰਗੀਨ ਅਪਰਾਧਾਂ ’ਚ ਸ਼ਾਮਲ ਪੁਲਸੀ, ਅਰਧ-ਫੌਜੀ ਤੇ ਫੌਜੀ ਜਵਾਨਾਂ ਨੂੰ ਵੀ ਆਮ ਸ਼ਹਿਰੀਆਂ ਵਾਂਗ ਨਵੇਂ ਕਾਨੂੰਨ ਦੀ ਜ਼ੱਦ ’ਚ ਲਿਆਉਣ ਅਤੇ ਅਜਿਹੇ ਅਪਰਾਧਾਂ ’ਚ ਸ਼ਾਮਲ ਰਾਜਸੀ ਆਗੂਆਂ ’ਤੇ ਜਨਤਾ ਦੇ ਵਿਧਾਨਕ ਨੁਮਾਇੰਦੇ ਬਣਨ ’ਤੇ ਰੋਕ ਲਾਉਣ ਵਰਗੀਆਂ ਅਹਿਮ ਸਿਫਾਰਸ਼ਾਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਗਿਆ। ਸ੍ਰੀਮਤੀ ਕੋਟੜਾ ਵੱਲੋਂ ਰੱਖੀਆਂ ਗਈਆਂ ਮੰਗਾਂ ’ਚ ਉਕਤ ਦੋਵੇਂ ਧਾਰਾਵਾਂ ਨਵੇਂ ਕਾਨੂੰਨ ’ਚ ਸ਼ਾਮਲ ਕਰਨ ਤੋਂ ਇਲਾਵਾ ਗੁੰਡਾਗਰਦੀ ਨੂੰ ਰਾਜਕੀ ਸਰਪ੍ਰਸਤੀ ਬੰਦ ਕਰਨ; ਫ਼ਰੀਦਕੋਟ ਅਗਵਾਕਾਂਡ ’ਚ ਸ਼ਾਮਲ ਪੁਲਸੀ ਤੇ ਰਾਜਸੀ ਸਰਪ੍ਰਸਤਾਂ ਨੂੰ ਕਟਹਿਰੇ ’ਚ ਖੜਾ ਕਰਨ; ਸਾਰੇ ਨਜ਼ਰਬੰਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਦੀ ਹਮਾਇਤ ਲਈ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੀ ਹਾਜਰ ਸਨ ਅਤੇ ਇਸ ਰੈਲੀ ਵਿੱਚ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਵੱਡੀ ਧੀ ਨਵਸ਼ਰਨ ਕੌਰ ਵੱਲੋਂ ਆਇਆ ਹਮਾਇਤੀ ਮਤਾ ਵੀ ਪੜ ਕੇ ਸੁਣਾਇਆ ਗਿਆ।


3 ਕਰੋੜ ਪੇਟੀਆਂ ਤੋਂ ਟੱਪ ਜਾਵੇਗੀ ਪੰਜਾਬ ਵਿਚ ਸ਼ਰਾਬ ਦੀ ਖ਼ਪਤ

ਨਵੀਂ ਨੀਤੀ ਤਹਿਤ ਵੱਡੇ ਗਰੁੱਪ ਹੋ ਜਾਣਗੇ ਸ਼ਰਾਬ ਦੇ ਕਾਰੋਬਾਰ 'ਤੇ ਕਾਬਜ਼

ਜਲੰਧਰ 8 ਫਰਵਰੀ (ਸ਼ਿਵ) :- ਵਿੱਤੀ ਵਰੇ੍ਹ 2013-14 ਦੌਰਾਨ ਪੰਜਾਬ ਵਿਚ ਸ਼ਰਾਬ ਦੀਆਂ ਪੇਟੀਆਂ ਦੀ ਖਪਤ 3.25 ਕਰੋੜ ਤੱਕ ਪੁੱਜ ਜਾਏਗੀ | ਬੀਅਰਾਂ ਦੀਆਂ 1 ਕਰੋੜ ਪੇਟੀਆਂ ਦੀ ਵਿੱਕਰੀ ਇਸ ਤੋਂ ਅਲੱਗ ਹੈ | ਸੂਬੇ ਦੀ ਆਬਾਦੀ ਵੀ ਚਾਹੇ ਕਰੀਬ 4 ਕਰੋੜ ਦੇ ਕਰੀਬ ਪੁੱਜ ਗਈ ਹੈ ਪਰ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਵੀ ਲਗਾਤਾਰ ਆਬਾਦੀ ਦੇ ਨੇੜੇ-ਤੇੜੇ ਪੁੱਜ ਰਹੀ ਹੈ | ਐਕਸਾਈਜ਼ ਵਿਭਾਗ ਨੂੰ ਸਭ ਤੋਂ ਜ਼ਿਆਦਾ ਆਮਦਨ ਸ਼ਰਾਬ ਤੋਂ ਆਉਣ ਵਾਲੀ ਲਾਇਸੰਸ ਫ਼ੀਸ ਤੋਂ ਹੁੰਦੀ ਹੈ | ਆਬਕਾਰੀ ਤੇ ਕਰ ਵਿਭਾਗ ਨੇ ਇਸ ਵਿੱਤੀ ਵਰੇ੍ਹ ਦੀ ਸ਼ਰਾਬ ਨੀਤੀ ਤਿਆਰ ਕਰਨ ਲਈ ਅਧਿਕਾਰੀਆਂ ਤੋਂ ਇਲਾਵਾ ਠੇਕੇਦਾਰਾਂ ਨਾਲ ਮੀਟਿੰਗਾਂ ਕਰਨ ਦਾ ਕੰਮ ਖ਼ਤਮ ਕਰ ਲਿਆ ਹੈ | ਮੀਟਿੰਗਾਂ ਵਿਚ ਵਿਭਾਗ ਨੇ ਠੇਕੇਦਾਰਾਂ ਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਇਸ ਵਾਰ 30 ਫ਼ੀਸਦੀ ਦੇ ਕਰੀਬ ਵੱਧ ਮਾਲੀਆ ਦਿੱਤਾ ਜਾਏ | ਪਿਛਲੀ ਵਾਰ 35 ਫ਼ੀਸਦੀ ਮਾਲੀਏ ਵਿਚ ਵਾਧਾ ਮੰਗਿਆ ਸੀ ਪਰ ਇਸ ਵਾਰ ਵਿਭਾਗ ਕਰੀਬ 30 ਫ਼ੀਸਦੀ ਵਾਧਾ ਮੰਗਣ ਜਾ ਰਿਹਾ ਹੈ | ਸੂਬੇ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਦੀ ਲਾਗਤ 1.30 ਕਰੋੜ ਦੇ ਕਰੀਬ ਹੈ ਜਦ ਕਿ ਦੇਸੀ ਸ਼ਰਾਬ ਦਾ ਕੋਟਾ 2.25 ਕਰੋੜ ਪੇਟੀ ਦੇ ਕਰੀਬ ਦੱਸਿਆ ਜਾ ਰਿਹਾ ਹੈ | ਵਿਭਾਗ ਨੂੰ ਵੈਟ ਤੇ ਹੋਰ ਟੈਕਸ ਮਿਲਾ ਕੇ ਸ਼ਰਾਬ ਦੇ ਕਾਰੋਬਾਰ ਤੋਂ 5400 ਕਰੋੜ ਰੁਪਏ ਦੇ ਕਰੀਬ ਮਾਲੀਆ ਪ੍ਰਾਪਤ ਹੁੰਦਾ ਹੈ | ਇਕ ਪਾਸੇ ਜਿੱਥੇ ਇਸ ਵਿੱਤੀ ਵਰੇ੍ਹ ਵਿਚ ਸ਼ਰਾਬ ਦੀ ਖਪਤ ਵਧ ਜਾਣ ਦੀ ਸੰਭਾਵਨਾ ਹੈ ਉਥੇ ਦੂਸਰੇ ਪਾਸੇ ਇਸ ਵਾਰ ਸ਼ਰਾਬ ਦਾ ਕਾਰੋਬਾਰ ਵੱਡੇ ਗਰੁੱਪਾਂ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ | ਵਿਭਾਗ ਵੱਲੋਂ ਵੱਡੇ ਗਰੁੱਪਾਂ ਵਿਚ ਇਸ ਕਰਕੇ ਦਿਲਚਸਪੀ ਲਈ ਜਾ ਰਹੀ ਹੈ ਕਿਉਂਕਿ ਵੱਡੇ ਗਰੁੱਪਾਂ ਦੀ ਲਾਇਸੰਸ ਫ਼ੀਸ ਸਮੇਂ ਸਿਰ ਵਿਭਾਗ ਨੂੰ ਪ੍ਰਾਪਤ ਹੋ ਜਾਂਦੀ ਹੈ | ਵਿਭਾਗ ਇਸ ਵਾਰ ਸ਼ਰਾਬ ਨੀਤੀ ਵਿਚ ਲਾਇਸੰਸ ਫ਼ੀਸ ਨੂੰ ਸਮੇਂ ਸਿਰ ਵਸੂਲ ਕੀਤੇ ਜਾਣ ਬਾਰੇ ਵੀ ਸ਼ਰਤਾਂ ਸਖ਼ਤ ਕਰਨ ਦੇ ਮੂਡ ਵਿਚ ਹੈ | ਇਥੇ ਵਰਣਨਯੋਗ ਹੈ ਕਿ ਕੁਝ ਸਾਲ ਪਹਿਲਾਂ ਕੁਝ ਵਪਾਰੀਆਂ ਦੇ ਗ਼ਾਇਬ ਹੋ ਜਾਣ ਕਾਰਨ ਚਾਹੇ ਵਿਭਾਗ ਨੇ ਸ਼ਰਾਬ ਨੀਤੀ ਵਿਚ ਲਾਇਸੰਸ ਫ਼ੀਸ ਵਸੂਲੀ ਪਿਛਲੇ ਸਾਲ ਹੀ 15 ਦਿਨਾਂ ਬਾਅਦ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਅਜੇ ਵੀ ਕਈ ਮਾਮਲਿਆਂ ਵਿਚ ਦੇਰੀ ਨਾਲ ਲਾਇਸੰਸ ਫ਼ੀਸ ਜਮ੍ਹਾਂ ਹੁੰਦੀ ਰਹੀ ਹੈ |

 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz