ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

ਭਾਈ ਜਗਤਾਰ ਸਿੰਘ ਹਵਾਰਾ ਅਦਾਲਤ ਵਿੱਚ ਪੇਸ਼

12 ਫਰਵਰੀ 2013 ਨੂੰ ਵੱਧ ਤੋਂ ਵੱਧ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੋ

http://sameydiawaaz.com/Archive%20News/%5B2013%5D/02/08.02.2013%20-%2001.JPG

ਨਵੀਂ ਦਿੱਲੀ 7 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) :- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਪੋਣਾਂ ਘੰਟਾ ਦੇਰੀ ਨਾਲ ਪੇਸ਼ ਕੀਤਾ । ਭਾਈ ਸੁਰਿੰਦਰ ਸਿੰਘ ਜੋ ਕਿ ਜਮਾਨਤ ਤੇ ਹਨ ਅਜ ਉਹ ਵੀ ਪੇਸ਼ ਹੋਏ ਸਨ ।ਸੀਨਿਅਰ ਵਕੀਲ ਮਨਿੰਦਰ ਸਿੰਘ ਅਜ ਦੁਸਰੀ ਅਦਾਲਤ ਵਿਚ ਕੇਸ ਹੋਣ ਕਰਕੇ ਹਾਜਿਰ ਨਾ ਹੋ ਸਕੇ ਜਿਸ ਕਰਕੇ ਕੋਰਟ ਵਿਚ ਕੇਸ ਬਾਰੇ ਕਿਸੇ ਕਿਸਮ ਦੀ ਬਹਿਸ ਨਾ ਹੋ ਸਕੀ । ਭਾਈ ਹਵਾਰਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕੌਮ ਨੂੰ ਸੁਨੇਹਾ ਦਿੱਤਾ ਕਿ ਸਿੱਖ ਧਰਮ ਦੇ ਅਨਮੋਲ ਸਿਧਾਂਤਾਂ ਦੀ ਛਤਰ ਛਾਇਆ ਹੇਠ, ਮੌਜੂਦਾ ਹਿੰਦੂ ਨਿਜ਼ਾਮ ਤੋਂ ਸਿੱਖ ਕੌਮ ਦੀ ਅਜ਼ਾਦੀ ਲਈ ਫ਼ੈਸਲਾਕੁੰਨ ਜੰਗ ਦਾ ਆਗਾਜ਼ ਕਰਨ ਵਾਲ਼ੇ ਮਰਦ-ਇ-ਮੁਜਾਹਦ, ਵੀਹਵੀਂ ਸਦੀ ਦੇ ਮਹਾਨ ਸਿੱਖ, ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਜਨਮ ਦਿਹਾੜਾ ਸਮੁੱਚੀ ਕੌਮ ਵੱਲੋਂ ਪੂਰੇ ਜੋਸ਼ ਖਰੋਸ਼ ਨਾਲ਼ ਮਨਾਇਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ.ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਸਿੱਖਾਂ ਦੇ ਕੌਮੀ ਘਰ ਬਾਰੇ ਸੰਘਰਸ਼ ਨੂੰ ਹਰ ਰਾਸ਼ਟਰੀ-ਅੰਤਰਰਾਸ਼ਟਰੀ ਮੰਚ ਤੇ ਮਘਦਾ ਰੱਖਣ ਲਈ ਆਪਾ ਨਿਛਾਵਰ ਕੀਤਾ ਹੋਇਆ ਹੈ, ਉਹਨਾਂ ਵਲੋਂ ਹਰ ਸਾਲ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਇੱਕ ਸ਼ਲਾਘਾਯੋਗ ਉੱਦਮ ਹੈ ।

ਅੱਜ ਜਦੋਂ ਸਿੱਖਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਕੁੰਭ ਦੇ ਮੇਲੇ ਵਿੱਚ ਸ਼ਮੂਲੀਅਤ ਕਰ ਕੇ ਪੰਥਕ ਪਰੰਪਰਾਵਾਂ ਅਤੇ ਰਹਿਤ ਮਰਯਾਦਾ ਦਾ ਘਾਣ ਕਰ ਰਹੇ ਹਨ, ਤਾਂ ਅਜਿਹੀ ਹਾਲਤ ਵਿੱਚ ਸਿੱਖ ਕੌਮ ਵੱਲੋਂ ਆਪਣੇ ਮਹਾਨ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਹੋਰ ਵੀ ਵਧੇਰੇ ਅਹਿਮੀਅਤ ਰੱਖਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਹਿੰਦੂਆਂ ਦੇ ਮੇਲਿਆਂ ਤੇ ਗੁਰੂ ਨਾਨਕ ਸਾਹਿਬ ਵੀ ਜਾਂਦੇ ਰਹੇ ਹਨ। ਪਰ ਕੀ ਉਸ ਨੂੰ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਤਾਂ ਓਥੇ ਜਾ ਕੇ ਚੈਲੰਜ ਕਰ ਕੇ ਹਿੰਦੂ ਕਰਮ-ਕਾਂਡਾਂ ਦਾ ਵਿਰੋਧ ਕਰਦੇ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਹਨ। ਕੀ ਮੱਕੜ ਹੁਰਾਂ ਵਿੱਚ ਅਜਿਹੀ ਜੁਰਅਤ ਹੈ ? ਲੋੜ ਹੈ ਕਿ ਸਿੱਖ ਕੌਮ ਅਜਿਹੇ ਦੋਗਲ਼ੇ ਕਿਰਦਾਰ ਵਾਲ਼ੇ ਲੀਡਰਾਂ ਦੀ ਬਜਾਏ ਖ਼ਾਲਸੇ ਦੇ ਨਿਆਰੇਪਣ ਅਤੇ ਖ਼ਾਲਸਾ ਰਾਜ ਨੂੰ ਸਮਰਪਿਤ ਪੰਥਕ ਧਿਰਾਂ ਨਾਲ਼ ਜੁੜਨ ।

ਸਾਡੀ ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਕੌਮ ਦੇ ਇਸ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਜਨਮ ਦਿਹਾੜਾ ਮਨਾਉਣ ਲਈ ਵੱਡੀ ਪੱਧਰ ਤੇ ਮਿਤੀ 12 ਫ਼ਰਵਰੀ 2013 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਅਤੇ ਚੱਲ ਰਹੇ ਕੌਮੀ ਅਜ਼ਾਦੀ ਦੇ ਸੰਘਰਸ਼ ਨੂੰ ਮੰਜ਼ਲ ਤੇ ਪਹੁੰਚਾਉਣ ਲਈ ਦ੍ਰਿੜ੍ਹ ਸੰਕਲਪ ਹੋ ਕੇ ਕੰਮ ਕਰਨ। ਜਦੋਂ ਤਕ ਅਸੀਂ ਆਪਣੇ ਮਨਾਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਸਮੂਹ ਸ਼ਹੀਦਾਂ ਨੂੰ ਯਾਦ ਰੱਖਾਂਗੇ, ਅਜ਼ਾਦੀ ਦੀ ਜੰਗ ਨੂੰ ਹਰ ਔਖੇ ਤੋਂ ਔਖੇ ਹਾਲਾਤਾਂ ਵਿੱਚ ਵੀ ਲੜਦੇ ਰਹਿਣ ਦੀ ਹਿੰਮਤ ਅਤੇ ਊਰਜਾ ਦਾ ਸੂਰਜ ਸਾਡੇ ਅੰਦਰ ਲਟ ਲਟ ਬਲਦਾ ਰਹੇਗਾ ਤੇ ਅਸੀਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਪਾਰ ਕਰਦੇ ਹੋਏ ਕੌਮੀ ਅਜ਼ਾਦੀ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਾਂਗੇ।ਜੇਲ੍ਹ ਵਿਚ ਤੰਗ ਕੀਤੇ ਜਾਣ ਬਾਰੇ ਪੁਛਣ ਤੇ ਕਿਹਾ ਕਿ ਉਹ ਹੁਣ ਪੁਰੀ ਤਰ੍ਹਾਂ ਤਦੁੰਰਸਤ ਹਨ ਅਤੇ ਚੜਦੀ ਕਲਾ ਵਿਚ ਹਨ। ਰਹੀ ਗਲ ਤੰਗ ਕੀਤੇ ਜਾਣ ਦੀ ਇਹ ਤਾਂ ਕੋਮ ਦੀ ਆਜ਼ਾਦੀ ਲਈ ਲੜਨ ਵਾਲੇ ਸੱਚੇ ਪਰਵਾਨੇਆਂ (ਬਾਗੀਆਂ) ਨੂੰ ਤੰਗ ਅਤੇ ਪ੍ਰੇਸ਼ਾਨ ਕੀਤਾ ਹੀ ਜਾਦਾਂ ਹੈ ਤੇ ਇਸ ਦਾ ਮੈਂ ਹੱਸਦੇ ਹੋਏ ਸਾਹਮਣਾ ਕਰਾਗਾਂ ਜੀ ।

ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਚਰਨ ਸਿੰਘ, ਭਾਈ ਬਲਬੀਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਹਰਵਿੰਦਰਪਾਲ ਸਿੰਘ, ਭਾਈ ਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸੀ । ਭਾਈ ਹਵਾਰਾ ਵਲੋਂ ਵਕੀਲ ਗੁਰਮੀਤ ਰੰਧਾਵਾ ਪੇਸ਼ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਮਾਰਚ ਨੂੰ ਹੋਵੇਗੀ ।


ਦਸਤਾਰ ਅਤੇ ਪੰਥਕ ਮਸਲਿਆਂ ਨੂੰ ਲੈ ਕੇ ਭਾਰਤ ਪਹੁੰਚੇ ਫਰਾਂਸ ਸਿੱਖ ਕੌਂਸਲ ਦੇ

ਪ੍ਰਧਾਨ ਭਾਈ ਬਸੰਤ ਸਿੰਘ ਜੀ ਪੰਜਹੱਥਾ ਨੂੰ ਅਕਾਲ ਤਖਤ ਦੇ ਜਥੇਦਾਰ

ਗਿ: ਗੁਰਬਚਨ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ

 http://sameydiawaaz.com/Archive%20News/%5B2013%5D/02/08.02.2013%20-%2002.JPG

ਭਾਈ ਬਸੰਤ ਸਿੰਘ ਪੰਜਹੱਥਾ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ

ਸਮਾਨਾ 7 ਫਰਵਰੀ (ਜੋਗਿੰਦਰ ਸਿੰਘ ਖੁਰਾਨਾ) :- ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਬਸੰਤ ਸਿੰਘ ਜੀ ਪੰਜਹੱਥਾ, ਜੋ ਕਿ ਦਸਤਾਰ ਅਤੇ ਹੋਰ ਧਾਰਮਿਕ ਮਸਲਿਆਂ ਦੇ ਹੱਲ ਲਈ ਭਾਰਤ ਪਹੁੰਚੇ ,ਜਿੱਥੇ ਉਨਾਂ ਨੇ ਭਾਰਤ ਦੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲ ਕੇ ਦਸਤਾਰ ਦੇ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਉਥੇ ਉਨਾਂ ਨੇ ਵਿਦੇਸਾਂ ਵਿੱਚ ਰਹਿ ਰਹੇ ਸਿੱਖਾਂ ਦੀ ਜੋ ਭਾਰਤ ਸਰਕਾਰ ਵਲੋਂ ਤਿਆਰ ਕੀਤੀ ਕਾਲੀ ਸੂਚੀ ਖਤਮ ਕਰਨ ਅਤੇ ਵਿਦੇਸਾਂ ਵਿੱਚ ਸਿਆਸੀ ਪਨਾਹ ਲੈ ਕੇ ਰਹਿ ਰਹੇ ਸਿੱਖਾਂ ਦੇ ਪ੍ਰੀਵਾਰ ਜੋ ਕਿ ਭਾਰਤੀ ਪਾਸਪੋਰਟਾਂ ਤੇ ਇਮੀਗਰੇਸ਼ਨ ਹੋ ਕੇ ਵਿਦੇਸ਼ ਵਿਚ ਰਹਿ ਰਹੇ ਹਨ,ਉਨਾਂ ਦੇ ਪਾਸਪੋਰਟ ਭਾਰਤੀ ਸ਼ਫਾਰਤਖਾਨੇ ਵੱਲੋਂ ਰਿਨਿਉ ਨਾ ਕਰਨਾ ਆਦਿ ਮੱਦਿਆ ਦੇ ਹੱਲ ਲਈ ਮੰਗ ਪੱਤਰ ਦਿੱਤਾ ਅਤੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੂੰ ਮਿਲਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿ: ਗੁਰਬਚਨ ਸਿੰਘ ਨੂੰ ਮਿਲ ਕੇ ਦਸਤਾਰ ਅਤੇ ਅਕਾਲ ਤਖਤ ਵੱਲੋਂ ਪ੍ਰਵਾਨਿਤ ਰਹਿਤਨਾਮਾ ਲਾਗੂ ਕਰਨ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਭਾਈ ਬਸੰਤ ਸਿੰਘ ਪੰਜਹੱਥਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਉਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਦਸਤਾਰ ਦੇ ਹੱਲ ਲਈ ਯਤਨ ਕਰਨਗੇ ਅਤੇ ਉਨਾਂ ਕਿਹਾ ਕਿ ਫਰਾਂਸ ਦਾ ਰਾਸ਼ਟਰਪਤੀ ਮਿਸਟਰ ਹੋਲਾਦ ੧੬ ਫਰਵਰੀ ਨੂੰ ਭਾਰਤ ਦੌਰੇ ਤੇ ਆ ਰਿਹਾ ਹੈ ਉਨਾਂ ਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਸਦਾ-ਪੱਤਰ ਦਿੱਤਾ ਜਾਵੇਗਾ। ਇਸ ਦੋਰਾਨ ਸਿੰਘ ਸਾਹਿਬ ਵਲੋਂ ਭਾਈ ਬਸੰਤ ਸਿੰਘ ਪੰਜਹੱਥਾ ਨੂੰ ਸਿਰੋਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।


ਦਸਤਾਰ ਤਲਾਸ਼ੀ ਸਬੰਧੀ ਯੂਰਪੀ ਸੰਘ ਵਲੋਂ ਲਿਖਤੀ ਨਿਯਮ ਜਾਰੀ

ਲੰਡਨ, 7 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਬੀਤੇ ਕਈ ਵਰਿ੍ਆਂ ਤੋਂ ਦਸਤਾਰ ਤਲਾਸ਼ੀ ਸਬੰਧੀ ਸਿੱਖਾਂ ਵੱਲੋਂ ਹੱਥ ਨਾਲ ਤਲਾਸ਼ੀ ਨਾ ਲੈਣ ਸਬੰਧੀ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਸਿੱਖਾਂ ਤੇ ਯੂਰਪੀਅਨ ਕਮਿਸ਼ਨ ਵਿਚਕਾਰ ਕਈ ਮੀਟਿੰਗਾਂ ਵੀ ਹੋਈਆਂ । ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਇਸ ਸਬੰਧੀ ਕਈ ਮੀਟਿੰਗਾਂ ਕੀਤੀਆਂ ਗਈਆਂ ਤੇ ਬੀਤੇ ਕੁਝ ਦਿਨ ਪਹਿਲਾਂ ਵੀ ਯੂਰਪੀਅਨ ਸੰਸਦ 'ਚ ਸਿੱਖ ਮਸਲਿਆਂ ਸਬੰਧੀ ਲਾਬੀ ਕੀਤੀ ਗਈ । ਯੂਰਪੀਅਨ ਸੰਸਦ 'ਚ ਪੰਜ ਕਰਾਰ ਪਹਿਨ ਕੇ ਜਾਣ ਨੂੰ ਮਿਲੀ ਇਜਾਜ਼ਤ ਤੋਂ ਬਾਅਦ 4 ਫਰਵਰੀ 2013 ਨੂੰ ਯੂਰਪੀਅਨ ਕਮਿਸ਼ਨ ਵੱਲੋਂ ਦਸਤਾਰ ਤਲਾਸ਼ੀ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਇਸ ਨੂੰ ਲਿਖਤੀ ਰੂਪ 'ਚ ਕਾਨੂੰਨੀ ਨਿਯਮ ਬਣਾ ਦਿੱਤਾ ਗਿਆ ਹੈ, ਇਸ ਦੀ ਇੱਕ ਕਾਪੀ ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਦਬਿੰਦਰਜੀਤ ਸਿੰਘ ਨੇ 'ਅਜੀਤ' ਨੂੰ ਭੇਜਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਦਾ ਬਹੁਤ ਵੱਡਾ ਮਸਲਾ ਹੱਲ ਹੋ ਗਿਆ ਹੈ । ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਭਾਵੇਂ ਯੂਰਪੀਅਨ ਯੂਨੀਅਨ ਵੱਲੋਂ ਸਿੱਖਾਂ ਨੂੰ ਲੰਮੇਂ ਸਮੇਂ ਤੋਂ ਇਸ ਬਾਰੇ ਭਰੋਸਾ ਦਿਵਾਇਆ ਜਾ ਰਿਹਾ ਸੀ, ਪਰ ਇਸ ਨੂੰ ਲਿਖਤੀ ਰੂਪ 'ਚ ਅੱਜ ਪ੍ਰਵਾਨਗੀ ਮਿਲੀ ਹੈ । ਕਮਿਸ਼ਨ ਵੱਲੋਂ ਦਸਤਾਰ ਤਲਾਸ਼ੀ ਸਬੰਧੀ ਸੋਧੇ ਹੋਏ ਨਿਯਮਾਂ ਨੂੰ ਕਮਿਸ਼ਨ ਇੰਪਲੀਮੈਂਟ ਰੈਗੂਲੇਸ਼ਨ (ਈ ਯੂ) ਨੰਬਰ 104/2013 ਦੀ ਧਾਰਾ ਅਧੀਨ ਪ੍ਰਕਾਸ਼ਿਤ ਕੀਤਾ ਹੈ । ਇਨ੍ਹਾਂ ਨਿਯਮਾਂ 'ਚ ਧਰਮ ਦੀ ਸੁਤੰਤਰਤਾ ਤੇ ਮਨੁੱਖੀ ਸਨਮਾਨ, ਅਪੰਗ ਵਿਅਕਤੀ ਦੇ ਹੱਕ ਬਾਰੇ ਸਪੱਸ਼ਟ ਲਿਖਿਆ ਹੋਇਆ ਹੈ ।


ਮਹਾਰਾਸ਼ਟਰ ਨੂੰ ਤੋਗੜੀਆ ਖ਼ਿਲਾਫ਼ ਕਾਰਵਾਈ ਦੀ ਹਦਾਇਤ

http://sameydiawaaz.com/Archive%20News/%5B2013%5D/02/08.02.2013%20-%2005.jpg

ਮੁੰਬਈ 7 ਫਰਵਰੀ :- ਕੇਂਦਰ ਸਰਕਾਰ ਨੇ ਮਹਾਰਾਸ਼ਟਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਵੱਲੋਂ ਨਫਰਤ ਭਰਿਆ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਦੀ ਜਾਂਚ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਕਰੇ। ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦੀ ਜਾਂਚ ਆਦੇਸ਼ ਦਿੱਤੇ ਹੋਏ ਹਨ। ਰਾਜ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਾਂਚ ਉੱਚ ਪੱਧਰ ’ਤੇ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਤੋਗੜੀਆ ਉਪਰ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਨਾਂਦੇੜ ਜ਼ਿਲ੍ਹੇ ਦੀ ਯਾਤਰਾ ਦੌਰਾਨ ਇਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਭੜਕਾਓ ਬਿਆਨ ਦਿੱਤਾ ਸੀ। ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨਸੀਮ ਖਾਨ ਨੇ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਸਬੂਤ ਜੁਟਾਏ ਜਾ ਰਹੇ ਹਨ ਅਤੇ ਸ੍ਰੀ ਤੋਗੜੀਆ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਨਾਂਦੇੜ ਜ਼ਿਲ੍ਹੇ ਦੇ ਭੋਕਰ ਕਸਬੇ ਵਿਚ ਸ੍ਰੀ ਤੋਗੜੀਆ ਨੇ ਜਨਤਕ ਇਕੱਠ ਵਿਚ ਐਮ. ਆਈ. ਐਮ. ਵਿਧਾਇਕ ਅਕਬਰੂਦੀਨ ਓਵਾਇਧੀ ਤੇ ਵਿਸ਼ੇਸ਼ ਭਾਈਚਾਰੇ ਦੇ ਹੋਰ ਮੈਂਬਰਾਂ ਖ਼ਿਲਾਫ਼ ਨਫਰਤ ਭਰਿਆ ਭਾਸ਼ਣ ਦਿੱਤਾ ਸੀ ਜਿਸ ਦੀ ਵੀਡੀਓ ਹੁਣ ਆਨਲਾਈਨ ਹੋ ਗਈ ਹੈ।


ਬਾਬਰੀ ਕੇਸ ਵਿੱਚ ਸੀ. ਬੀ. ਆਈ. ਦੀ ਖਿਚਾਈ

http://sameydiawaaz.com/Archive%20News/%5B2013%5D/02/08.02.2013%20-%2004.jpg

ਨਵੀਂ ਦਿੱਲੀ 7 ਫਰਵਰੀ :- ਬਾਬਰੀ ਮਸਜਿਦ ਢਾਹੁਣ ਦੇ ਕੇਸ ‘ਚ ਸੀਬੀਆਈ ਵਲੋਂ ਸੀਨੀਅਰ ਭਾਜਪਾ ਆਗੂ ਐਲ. ਕੇ. ਅਡਵਾਨੀ ਅਤੇ ਹੋਰਨਾਂ ਖਿਲਾਫ ਵਰਤੀ ਗਈ ਭਾਸ਼ਾ ‘ਤੇ ਇਤਰਾਜ਼ ਕਰਦਿਆਂ ਸੁਪਰੀਮ ਕੋਰਟ ਨੇ ਏਜੰਸੀ ਨੂੰ ਕਿਹਾ ਕਿ ਜਿੰਨੀ ਦੇਰ ਤਕ ਅਦਾਲਤ ਵੱਲੋਂ ਕੇਸ ਦਾ ਨਿਬੇੜਾ ਨਹੀਂ ਕੀਤਾ ਜਾਂਦਾ, ਉਨੀ ਦੇਰ ਤਕ ਅਜਿਹੀ ਭਾਸ਼ਾ ਨਾ ਵਰਤੀ ਜਾਵੇ । ਜਸਟਿਸ ਜੇ.ਐਲ. ਦੱਤੂ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ”ਕਿਰਪਾ ਕਰਕੇ ਇਵੇਂ ਨਾ ਕਹੋ ਕਿ ਇਹ ਇਕ ਕੌਮੀ ਗੁਨਾਹ ਸੀ ਜਾਂ ਇਹ ਕੌਮੀ ਮਹੱਤਵ ਦਾ ਮਾਮਲਾ ਹੈ। ਅਸੀਂ ਅਜੇ ਇਸ ਦਾ ਫੈਸਲਾ ਕਰਨਾ ਹੈ। ਜਿੰਨੀ ਦੇਰ ਤਕ ਅਸੀਂ ਜਾਂ ਟ੍ਰਾਇਲ ਕੋਰਟ ਵੱਲੋਂ ਇਸ ਦਾ ਕਿਸੇ ਤਰ੍ਹਾਂ ਫੈਸਲਾ ਨਹੀਂ ਕਰਦੇ, ਤੁਸੀਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇ ਸਕਦੇ।” ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਸੀਬੀਆਈ ਦੀ ਤਰਫੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਪੀ. ਪੀ. ਰਾਓ ਨੇ ਆਖਿਆ ਕਿ ਇਸ ਕੌਮੀ ਸਾਜ਼ਿਸ਼ ਵਿਚ ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸ਼ਾਮਲ ਸਨ ਜਿਸ ਦੀ ਝਲਕ ਰੱਥ ਯਾਤਰਾ ਤੋਂ ਮਿਲਦੀ ਸੀ । ਇਸ ਲਈ ਇਹ ਇਕ ਕੌਮੀ ਗੁਨਾਹ ਸੀ । ਵਿਸ਼ੇਸ਼ ਸੀਬੀਆਈ ਅਦਾਲਤ ਅਤੇ ਅਲਾਹਾਬਾਦ ਹਾਈ ਕੋਰਟ ਨੇ ਭਾਜਪਾ ਆਗੂ ਐਲ. ਕੇ. ਅਡਵਾਨੀ, ਕਲਿਆਣ ਸਿੰਘ, ਉਮਾ ਭਾਰਤੀ, ਵਿਨੈ ਕਟਿਆਰ ਅਤੇ ਮੁਰਲੀ ਮਨੋਹਰ ਜੋਸ਼ੀ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਹਟਾ ਦਿੱਤੇ ਸਨ ਜਿਸ ਦੇ ਖਿਲਾਫ ਸੀ. ਬੀ. ਆਈ. ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਤੋਂ ਇਹ ਦੋਸ਼ ਹਟਾਇਆ ਗਿਆ ਸੀ, ਉਨ੍ਹਾਂ ਵਿਚ ਸਤੀਸ਼ ਪ੍ਰਧਾਨ, ਸੀ.ਆਰ. ਬਾਂਸਲ, ਅਸ਼ੋਕ ਸਿੰਘਲ, ਗਿਰੀਰਾਜ ਕਿਸ਼ੋਰ, ਸਾਧਵੀ ਰਿਤੰਭਰਾ, ਵੀ. ਐਚ. ਡਾਲਮੀਆ, ਮਹੰਤ ਅਵੈਧਿਆਨਾਥ, ਆਰ. ਵੀ. ਵੇਦਾਂਤੀ, ਪਰਮਹੰਸ ਰਾਮ ਚੰਦਰ ਦਾਸ, ਜਗਦੀਸ਼ ਮੁਨੀ ਮਹਾਰਾਜ, ਬੀ. ਐਲ. ਸ਼ਰਮਾ, ਨ੍ਰਿਤਿਆ ਗੋਪਾਲ ਦਾਸ, ਧਰਮ ਦਾਸ, ਸਤੀਸ਼ ਨਾਗਰ ਅਤੇ ਮੋਰੇਸ਼ਵਰ ਸਾਵੇ ਸ਼ਾਮਲ ਹਨ । ਸੁਣਵਾਈ ਦੌਰਾਨ ਬੈਂਚ ਨੇ ਵਿਸ਼ੇਸ਼ ਕੋਰਟ ਵਿਚ ਸੁਣਵਾਈ ਅਤੇ ਦੋਵੇਂ ਅਦਾਲਤਾਂ ਦੇ ਫੈਸਲਿਆਂ ਖਿਲਾਫ ਅਪੀਲ ਦਾਇਰ ਕਰਨ ‘ਚ ਲੱਗੀ ਦੇਰੀ ‘ਤੇ ਵੀ ਸੁਆਲ ਉਠਾਏ । ਬੈਂਚ ਨੇ ਕਿਹਾ, ”ਤੁਸੀਂ ਕਹਿੰਦੇ ਹੋ ਕਿ ਇਹ ਕੌਮੀ ਮਹੱਤਵ ਦਾ ਕੇਸ ਹੈ । ਫੇਰ ਤੁਸੀਂ ਕਹਿ ਸਕਦੇ ਹੋ ਕਿ (ਅਦਾਲਤੀ ਰਿਕਾਰਡ ਦੇ) ਤਰਜਮੇ ਨੂੰ ਕਈ ਦਿਨ ਲੱਗ ਗਏ ਅਤੇ ਕੇਸ ਦਾਇਰ ਕਰਨ ਨੂੰ ਤਿੰਨ ਮਹੀਨੇ ਲੱਗ ਗਏ।” ਉਂਜ, ਬੈਂਚ ਨੇ ਸੀਬੀਆਈ ਨੂੰ ਉਹ ਦਸਤਾਵੇਜ਼ ਦਾਖਲ ਕਰਨ ਦੀ ਆਗਿਆ ਦੇ ਦਿੱਤੀ ਜਿਨ੍ਹਾਂ ਦਾ ਵਿਸ਼ੇਸ਼ ਅਦਾਲਤ ਅਤੇ ਹਾਈ ਕੋਰਟ ਵਲੋਂ ਦਿੱਤੇ ਫੈਸਲਿਆਂ ‘ਚ ਹਵਾਲਾ ਦਿੱਤਾ ਗਿਆ ਸੀ । ਸ੍ਰੀ ਰਾਓ ਵੱਲੋਂ ਕੇਸ ਦੀ ਫਾਈਲ ਪੜ੍ਹਨ ਲਈ ਕੁਝ ਸਮਾਂ ਮੰਗੇ ਜਾਣ ‘ਤੇ ਅਦਾਲਤ ਨੇ ਸੁਣਵਾਈ 13 ਫਰਵਰੀ ਤਕ ਮੁਲਤਵੀ ਕਰ ਦਿੱਤੀ ।


ਚੌਟਾਲਾ ਵਲੋਂ ਸਜ਼ਾ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਅਪੀਲ

http://sameydiawaaz.com/Archive%20News/%5B2013%5D/02/08.02.2013%20-%2003.jpg

ਨਵੀਂ ਦਿੱਲੀ 7 ਫਰਵਰੀ :- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਦਿੱਲੀ ਦੀ ਇਕ ਅਦਾਲਤ ਵੱਲੋਂ ਉਨ੍ਹਾਂ ਨੂੰ ਅਧਿਆਪਕ ਭਰਤੀ ਘੁਟਾਲੇ ਵਿਚ ਦੋਸ਼ੀ ਕਰਾਰ ਦੇਣ ਅਤੇ 10 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਸ੍ਰੀ ਚੌਟਾਲਾ ਨੂੰ 12 ਸਾਲ ਪਹਿਲਾਂ ਹੋਈ 3206 ਜੂਨੀਅਰ ਅਧਿਆਪਕਾਂ ਦੀ ਗੈਰ-ਕਾਨੂੰਨੀ ਭਰਤੀ ਦੇ ਕੇਸ ਵਿਚ ਅਦਾਲਤ ਨੇ ਬੀਤੇ ਦਿਨੀਂ ਦੋਸ਼ੀ ਕਰਾਰ ਦੇ ਕੇ ਸਿੱਧਾ ਹੀ ਤਿਹਾੜ ਜੇਲ੍ਹ ਭੇਜ ਦਿੱਤਾ ਸੀ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ‘ਸਿਹਤ ਨਾਸਾਜ਼ ਹੋਣ ਤੇ ਅਨੇਕਾਂ ਬਿਮਾਰੀਆਂ’ ਹੋਣ ਕਾਰਨ ਉਨ੍ਹਾਂ ਦੀ ਸਜ਼ਾ ਮੁਅੱਤਲ ਕੀਤੀ ਜਾਵੇ। ਅਦਾਲਤ ਨੇ ਬੀਤੀ 16 ਜਨਵਰੀ ਨੂੰ ਆਪਣੇ ਫੈਸਲੇ ਵਿਚ ਉਨ੍ਹਾਂ ਦੇ ਵਿਧਾਇਕ ਪੁੱਤਰ ਅਜੇ ਚੌਟਾਲਾ ਤੇ ਦੋ ਆਈਏਐਸ ਅਫਸਰਾਂ ਸਣੇ 53 ਹੋਰ ਲੋਕਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਸੀ। ਸ੍ਰੀ ਚੌਟਾਲਾ (78) ਨੇ ਆਪਣੀ ਅਪੀਲ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ‘ਕਾਨੂੰਨ ਦੇ ਖ਼ਿਲਾਫ਼’ ਕਰਾਰ ਦਿੰਦਿਆਂ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਹੈ।


ਕੁਝ ਕਰਨ ਦਾ ਸਮਾਂ ਆ ਗਿਐ - ਓਬਾਮਾ

http://sameydiawaaz.com/Archive%20News/%5B2013%5D/02/08.02.2013%20-%2006.jpg

ਵਾਸ਼ਿੰਗਟਨ 7 ਫਰਵਰੀ :- ਅਮਰੀਕਾ ਵਿਚ ਵਧਦੀ ਗੋਲੀਬਾਰੀ ਨੂੰ ਲੈ ਕੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਕੁਝ ਕਰਨ ਦਾ ਸਮਾਂ ਆ ਗਿਆ ਹੈ ਤਾਂ ਕਿ ਦੇਸ਼ ਵਿਚ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ । ਗੋਲੀਬਾਰੀ ਦੀਆਂ ਘਟਨਾਵਾਂ ਵਿਚ ਬੱਚਿਆਂ ਸਮੇਤ ਕਈ ਬੇਗੁਨਾਹ ਲੋਕ ਮਾਰੇ ਹਨ । ਮਿਨੀਪੋਲਸ ਨੂੰ ਇਕ ਸਭਾ ਨੂੰ ਸਬੰਧਨ ਕਰਦਿਆਂ ਓਬਾਮਾ ਨੇ ਕਿਹਾ ਸਾਨੂੰ ਇਸ ਗੱਲ ਤੇ ਸਹਿਮਤ ਹੋਣ ਦੀ ਜ਼ਰੂਰਤ ਨਹੀ ਹੈ । ਹੁਣ ਕੁਝ ਕਰਨ ਦਾ ਵੇਲਾ ਆ ਗਿਆ ਹੈ । ਇਹੋ ਮੇਰਤ ਸੰਦੇਸ਼ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਆਪਣੀ ਭੂਮਿਕਾ ਨਿਭਾਉਣੀ ਹੈ । ਰਾਸ਼ਟਰਪਤੀ ਨੂੰ ਬੰਦੂਕ ਸਭਿਆਚਾਰ ਤੇ ਲਗਾਮ ਲਾਉਣ ਲਈ ਲੋਕਾਂ ਦਾ ਸਮਰਥਨ ਮੰਗਿਆ ਹੈ। ਉਨ੍ਹਾਂ ਨੇ ਇਕ ਹਫਤਾ ਪਹਿਲਾਂ ਹਥਿਆਰ ਖਰੀਦਣ ਵਾਲਿਆਂ ਦੀ ਪਿੱਠ ਭੂਮੀ ਦੀ ਜਾਂਚ ਕਰਨ ਸਕੂਲਾਂ ਵਿਚ ਜੇ ਜਰੂਰਤ ਹੋਵੇ ਤਾਂ ਵੱਧ ਸੁਰੱਖਿਆ ਮੁਹੱਈਆ ਕਰਾਉਣ ਤੇ ਹਿੰਸਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੈਂਟਰ ਫਾਰ ਡਿਜੀਜ਼ ਕੰਟਰੋਲ ਨੂ ਨਿਰਦੇਸ਼ ਦਿੱਤਾ ਸੀ । ਰਾਸ਼ਟਰਪਤੀ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸੰਸਦ ਇਸ ਮੁੱਦੇ ਤੇ ਕੋਈ ਫੈਸਲ ਲਵੇ। ਓਬਾਮਾ ਨੇ ਕਿਹਾ ਅਸੀ ਪ੍ਰਸ਼ਾਸਨਿਕ ਕਾਰਵਾਈ ਤਹਿਤ ਕੁਝ ਕਦਮ ਉਠਾਏ ਹਨ ਹਾਲਾਂਕਿ ਇਹ ਕਦਮ ਮਹੱਤਵਪੂਰਨ ਹਨ ਪਰ ਕਾਂਗਰਸ ਨੂੰ ਵੀ ਇਸ ਸਬੰਧ ਵਿਚ ਜਲਦੀ ਕਦਮ ਚੁੱਕਣਾ ਹੋਵੇਗਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz