ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

ਰਾਸ਼ਟਰਪਤੀ ਵਲੋਂ ਜਬਰ ਜਨਾਹ ਵਿਰੋਧੀ ਆਰਡੀਨੈਂਸ ਨੂੰ ਪ੍ਰਵਾਨਗੀ

 http://sameydiawaaz.com/Archive%20News/%5B2013%5D/02/05.02.2013%20-%2008.jpg

ਨਵੀਂ ਦਿੱਲੀ 4 ਫਰਵਰੀ (ਏਜੰਸੀ) :- ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਜਬਰ ਜਨਾਹ ਵਿਰੋਧੀ ਕਾਨੂੰਨ ਆਰਡੀਨੈਂਸ 'ਤੇ ਆਪਣੀ ਮੋਹਰ ਲਾ ਦਿੱਤੀ ਹੈ, ਤਾਂ ਜੋ ਔਰਤਾਂ ਖਿਲਾਫ ਜੁਰਮਾਂ ਨੂੰ ਰੋਕਿਆ ਜਾ ਸਕੇ । ਰਾਸ਼ਟਰਪਤੀ ਨੇ ਅਪਰਾਧਿਕ ਕਾਨੂੰਨ (ਸੋਧ) ਆਰਡੀਨੈਂਸ 2013 ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ । ਕੇਂਦਰੀ ਮੰਤਰੀ ਮੰਡਲ ਨੇ ਔਰਤਾਂ ਖਿਲਾਫ ਅਪਰਾਧ ਰੋਕਣ ਲਈ ਅਪਰਾਧਿਕ ਕਾਨੂੰਨ ਵਿਚ ਸਖਤ ਸੋਧਾਂ ਦੇ ਯਤਨ ਵਜੋਂ ਆਰਡੀਨੈਂਸ ਦਾ ਖਰੜਾ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਸਹਿਮਤੀ ਲਈ ਭੇਜਿਆ ਸੀ । ਇਹ ਆਰਡੀਨੈਂਸ ਜਸਟਿਸ ਜੇ. ਐਸ. ਵਰਮਾ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਆਧਾਰਿਤ ਹੈ । ਜਸਟਿਸ ਵਰਮਾ ਨੇ ਸ਼ਬਦ 'ਰੇਪ' ਦੀ ਥਾਂ 'ਜਿਣਸੀ ਹਮਲਾ' ਵਰਤਣ ਦਾ ਸੁਝਾਅ ਦਿੱਤਾ ਸੀ, ਜਿਸ ਨਾਲ ਔਰਤਾਂ ਖਿਲਾਫ ਸਾਰੀ ਤਰ੍ਹਾਂ ਦੇ ਜਿਣਸੀ ਹਮਲਿਆਂ ਦੀ ਪ੍ਰੀਭਾਸ਼ਾ ਦਾ ਵਿਸਥਾਰ ਕਰਨ ਵਿਚ ਮਦਦ ਮਿਲੇਗੀ । ਕਮੇਟੀ ਨੇ ਤੇਜ਼ਾਬੀ ਹਮਲੇ ਅਤੇ ਅਸ਼ਲੀਲ ਹਰਕਤਾਂ ਵਰਗੇ ਔਰਤਾਂ ਖਿਲਾਫ ਦੂਸਰੇ ਅਪਰਾਧਾਂ ਲਈ ਵੀ ਸਜ਼ਾ ਵਧਾਉਣ ਦੀ ਤਜਵੀਜ਼ ਕੀਤੀ ਸੀ । ਆਰਡੀਨੈਂਸ ਬਾਰੇ ਮਿਲਿਆ ਜੁਲਿਆ ਪ੍ਰਤੀਕਰਮ ਮਿਲਿਆ ਸੀ । ਵਿਰੋਧੀ ਧਿਰ ਭਾਜਪਾ ਨੇ ਇਸ ਦਾ ਸਵਾਗਤ ਕੀਤਾ ਸੀ ਜਦਕਿ ਮਾਰਕਸੀ ਪਾਰਟੀ ਅਤੇ ਕਈ ਔਰਤ ਗਰੁੱਪ ਇਸ ਦਾ ਵਿਰੋਧ ਕਰਦੇ ਹੋਏ ਵਰਮਾ ਕਮੇਟੀ ਦੀ ਸਿਫਾਰਸ਼ਾਂ ਨਾਲ ਅਨਿਆਂ ਲਈ ਸਰਕਾਰ 'ਤੇ ਹਮਲੇ ਕਰ ਰਹੇ ਹਨ । 16 ਦਸੰਬਰ ਦੀ ਰਾਤ ਨੂੰ ਦਿੱਲੀ ਵਿਚ ਇਕ 23 ਸਾਲਾ ਪੈਰਾ - ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਜਬਰਜਨਾਹ ਅਤੇ ਘਾਤਕ ਹਮਲੇ ਦੇ ਪਿੱਛੋਕਡ਼ ਵਿਚ ਆਰਡੀਨੈਂਸ ਰਾਹੀਂ ਇੰਡੀਅਨ ਪੈਨਲ ਕੋਡ, ਸੀ. ਆਰ. ਪੀ. ਸੀ. ਅਤੇ ਗਵਾਹੀ ਕਾਨੂੰਨ 'ਚ ਸੋਧ ਨਾਲ ਅਪਰਾਧਿਕ ਕਾਨੂੰਨ ਵਿਚ ਤਬਦੀਲੀਆਂ ਕੀਤੀਆਂ ਹਨ । ਕੇਂਦਰੀ ਮੰਤਰੀ ਮੰਡਲ ਵਿਸ਼ੇਸ਼ ਰੂਪ ਵਿਚ ਬੁਲਾਈ ਮੀਟਿੰਗ ਵਿਚ ਵਰਮਾ ਕਮੇਟੀ ਵਲੋਂ ਇਸ ਤਰ੍ਹਾਂ ਦੇ ਮਾਮਲਿਆਂ ਜਿਨ੍ਹਾਂ ਵਿਚ ਜੇਕਰ ਜ਼ਬਰਜਨਾਹ ਨਾਲ ਪੀੜਤ ਦੀ ਮੌਤ ਹੋ ਜਾਂਦੀ ਹੈ ਜਾਂ ਜਿੰਦਗੀ ਭਰ ਲਈ ਬੇਕਾਰ ਹੋ ਜਾਂਦੀ ਹੈ ਤਾਂ ਉਸ ਹਾਲਤ ਵਿਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਵੇਗੀ । ਸੂਤਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਘੱਟੋ-ਘੱਟ 20 ਸਾਲ ਕੈਦ ਦੀ ਸਜ਼ਾ ਹੋਵੇਗੀ ਜਿਸ ਨੂੰ ਦੋਸ਼ੀ ਦੀ ਮੌਤ ਹੋਣ ਤਕ ਵਧਾਇਆ ਜਾ ਸਕਦਾ ਹੈ । ਇਸ ਦਾ ਅਧਿਕਾਰ ਅਦਾਲਤ ਕੋਲ ਹੋਵੇਗਾ । ਦਿੱਲੀ ਵਿਚ ਸਮੂਹਿਕ ਜਬਰ-ਜਨਾਹ ਦੀ ਘਟਨਾ ਪਿੱਛੋਂ ਦੇਸ਼ ਭਰ ਵਿਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਉੱਠੀ ਸੀ, ਪ੍ਰੰਤੂ ਵਰਮਾ ਕਮੇਟੀ ਨੇ ਇਸ ਮੰਗ ਦਾ ਸਮਰਥਨ ਨਹੀਂ ਕੀਤਾ ।


ਭਾਈ ਰਾਜੋਆਣਾ ਨੂੰ ਦੋ ਕੇਸਾਂ 'ਚ ਪਟਿਆਲਾ ਅਦਾਲਤ 'ਚ ਕੀਤਾ ਪੇਸ਼

ਦਾਮਿਨੀ ਦੇ ਬਲਾਤਕਾਰੀ ਤੇ ਕਾਤਲ ਰਾਤੋ ਰਾਤ ਗ੍ਰਿਫ਼ਤਾਰ ਪਰ ਘੱਟ ਗਿਣਤੀਆਂ ਦੇ

ਕਾਤਲ ਤੇ ਬਲਾਤਕਾਰੀ ਅਜੇ ਵੀ ਐਸ਼ਾ ਕਰਦੇ ਨੇ - ਭਾਈ ਰਾਜੋਆਣਾ

 http://sameydiawaaz.com/Archive%20News/%5B2013%5D/02/05.02.2013%20-%2004.jpg

ਪਟਿਆਲਾ 4 ਫਰਵਰੀ (ਗੁਰਨਾਮ ਸਿੰਘ ਅਕੀਦਾ) :- ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਥਿਤ ਬੰਬ ਕਾਂਡ ਵਿਚ ਫਾਸੀਂ ਦੀ ਸਜਾ ਤਹਿਤ ਪਟਿਆਲਾ ਜੇਲ ਦੀ ਕੋਠੀ ਨੰਬਰ 16 ਵਿਚ ਬੰਦ ਸਿਰਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅੱਜ ਪਟਿਆਲਾ ਦੀਆਂ ਦੋ ਵੱਖ - ਵੱਖ ਅਦਾਲਤਾਂ ਵਿਚ ਪੇਸ਼ੀ ਸੀ ਜਿਸ ਤਹਿਤ ਭਾਰੀ ਸੁਰਖਿਆ ਹੇਠ ਪਟਿਆਲਾ ਪੁਲਸ ਨੇ ਅੱਜ ਮਾਨਯੋਗ ਅਦਾਲਤ ਵਿਚ ਭਾਈ ਰਾਜੋਆਣਾ ਨੂੰ ਪੇਸ਼ ਕੀਤਾ ਗਿਆ ਜਿਥੇ ਕਿ ਰਾਜਪੁਰਾ ਸਿਟੀ ਵਿਚ ਦਰਜ ਹੋਏ ਕੇਸ ਐਫ ਆਰ ਆਈ ਨੰਬਰ 116-22/12/95 ਅਧੀਨ ਧਾਰਾ 3,4,5 ਐਕਪਲੋਸਿਵ ਐਕਟ ਵਿਚ ਮਾਨਯੋਗ ਐਡਿਸਨਲ ਐਡਿਸਨਲ ਜ਼ਿਲਾ ਅਤੇ ਸੈਸ਼ਨ ਜੱਜ ਮਾਨਯੋਗ ਸੰਜੀਵ ਬੇਰੀ ਦੀ ਅਦਾਲਤ ਵਿਚ ਸਿਰਦਾਰ ਰਾਜੋਆਣਾ ਨੇ ਆਪਣਾ ਲਿਖਤੀ ਬਿਆਨ ਦਿਤਾ ਜਿਸ ਤਹਿਤ ਮਾਨਯੋਗ ਅਦਾਲਤ ਨੇ ਅਗਲੀ ਪੇਸ਼ੀ 6 ਫਰਵਰੀ ਦੀ ਪਾਈ ਹੈ ਜਦ ਦੂਜੇ ਕੇਸ ਜੋ ਕਿ ਸਦਰ ਥਾਣਾ ਪਟਿਆਲਾ ਵਿਚ ਐਫ ਆਈ ਆਰ ਨੰਬਰ 302/95 ਅਧੀਨ ਧਾਰਾ 25, 54,59 ਨਜਾਇਜ ਅਸਲਾ ਰੱਖਣ ਦੇ ਦੋਸ਼ ਵਿਚ ਦਰਜ ਹੈ ਉਸ ਵਿਚ ਮਾਨਯੋਗ ਸੰਜੀਵ ਬੇਰੀ ਦੀ ਆਦਲਤ ਨੇ ਅਗਲੀ ਪੇਸ਼ੀ 16 ਫਰਵੀਰ ਪਾਈ ਹੈ। ਸਿਰਦਾਰ ਭਾਈ ਰਾਜੋਆਣਾ ਨੇ ਅੱਜ ਜੋ ਆਪਣਾ ਲਿਖਤ ਬਿਆਨ ਮਾਨਯੋਗ ਅਦਾਲਤ ਵਿਚ ਜੱਜ ਸਾਹਿਬਾਨ ਦੇ ਨਾਮ ਤੇ ਪੇਸ਼ ਕੀਤਾ ਉਸ ਵਿਚ ਭਾਰਤ ਵਿਚ ਘੱਟ ਗਿਣਤੀਆਂ ਤੇ ਹੁੰਦੇ ਜੁਲਮ ਦੀ ਮੂੰਹ ਬੋਲਦੀ ਤਸਵੀਰ ਭਾਈ ਰਾਜੋਆਣਾ ਨੇ ਪੇਸ਼ ਕੀਤੀ ਹੈ, ਉਸ ਵਿਚ ਦਾਮਨੀ ਦਿਲੀ ਗੈਂਗ ਰੇਪ ਨਾਲ ਭਾਈ ਰਾਜੋਆਣਾ ਨੇ ਘੱਟ ਗਿਣਤੀਆਂ ਨਾਲ ਹੋ ਰਹੇ ਜੁਲਮਾਂ ਦੀ ਤੁਲਨਾਂ ਕਰਦੇ ਹੋਏ ਭਾਰਤੀ ਨਿਆਂ ਪ੍ਰਣਾਲੀ ਸਮੇਤ ਸਾਰੇ ਸਿਸਟਮ ਤੇ ਬਹੁਤ ਵੱਡੀ ਸੱਟ ਮਾਰੀ ਹੈ, ਉਸ ਵਿਚ ਇਹ ਵੀ ਨਹੀਂ ਹੈ ਕਿ ਭਾਈ ਰਾਜੋਆਣਾ ਨੇ ਕਿਸੇ ਨੂੰ ਨਿਜੀ ਤੌਰ ਦੇ ਭੰਡਿਆ ਹੋਵੇ ਉਸ ਨੇ ਸਾਰੇ ਹਿੰਦੂਸਤਾਨ ਦੇ ਸਿਸਟਮ ਨੂੰ ਪੱਖਵਾਦੀ ਕਰਾਰ ਦਿਤਾ ਹੈ। ਭਾਈ ਰਾਜੋਆਣਾ ਦਾ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਪੱਤਰ ਹੂ-ਬ-ਹੂ ਇਸ ਤਰ੍ਹਾਂ ਦਾ ਲਿਖਿਆ ਗਿਆ ਹੈ '' ੴ ! ਸਤਿਕਾਰਯੋਗ ਜੱਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਸ ਦੇਸ਼ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਸਰਬ ਉਚ ਅਦਾਲਤ 'ਸ੍ਰੀ ਅਕਾਲ ਤਖਤ ਸਾਹਿਬ' ਨੂੰ ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ ਹਜਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਹੈ, ਉਸ ਦੇਸ਼ ਦੀ ਕਿਸੇ ਵੀ ਅਦਾਲਤ ਵਿਚ ਅਤੇ ਜਿਹੜਾ ਕਨੂੰਨ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ। ਇਸ ਦੇਸ਼ ਦੀ ਕਿਸੇ ਵੀ ਅਦਾਲਤੀ ਕਾਰਵਾਈ ਦਾ ਮੈਂ ਹਿਸਾ ਨਹੀਂ ਬਣਨਾ ਚਾਹੁੰਦਾ। ਜੱਜ ਸਾਹਿਬ, ਇਸ ਦੇਸ਼ ਦੇ ਹੁਕਮਰਾਨਾਂ ਦੇ, ਕਾਨੂੰਨੀ ਪ੍ਰਬੰਧ ਦੇ, ਨਿਆਇਕ ਸਿਸਟਮ ਦੇ ਦੋਹਰੇ ਮਾਪਦੰਡਾ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਵਿਚ ਇਕ ਲੜਕੀ ਦਾਮਨੀ ਨੂੰ ਬਲਾਤਕਾਰ ਕਰਕੇ ਕਤਲ ਕਰ ਦਿਤਾ ਜਾਂਦਾ ਹੈ ਤਾਂ ਦੇਸ਼ ਦੀ ਸੁਮਰੀਮ ਕੋਰਟ ਦੇ ਜੱਜ ਇਹ ਟਿਪਣੀ ਕਰਦੇ ਹਨ ਕਿ ਦੇਸ਼ ਦੀ ਰਾਜਧਾਨੀ ਵਿਚ ਔਰਤਾਂ ਸੁਰਖਿਅਤ ਨਹੀਂ ਹਨ, ਦੇਸ਼ ਦੇ ਹੁਕਮਰਾਨ ਸਖਤ ਕਾਨੂੰਨ ਬਨਾਉਣ ਦੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੇ ਦਾਅਵੇ ਕਰਦੇ ਹਨ। ਪੁਲਿਸ ਪ੍ਰਸ਼ਾਸ਼ਨ ਵਲੋਂ ਰਾਤ ਸਮੇਂ ਵਾਪਰੀ ਇਸ ਘਟਨਾਂ ਦੇ ਦੋਸ਼ੀਆਂ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਨਿਰਸੰਦੇਹ ਕਿਸੇ ਦੀ ਵੀ ਬੇਟੀ ਨਾਲ ਘਟੀ ਅਜਿਹੀ ਘਟਨਾਂ ਕਿਸੇ ਵੀ ਸਭਿਆਕ ਸਮਾਜ ਦੇ ਮੱਥੇ ਤੇ ਲੱਗੇ ਹੋਏ ਇਸ ਕਲੰਕ ਵਾਂਗ ਹੈ। ਮੇਰੀ ਪੂਰੀ ਹਮਦਰਦੀ ਬਲਾਤਕਾਰ ਤੋਂ ਬਾਅਦ ਕਤਲ ਹੋਈ ਉਸ ਲੜਕੀ ਦੇ ਪਰਵਾਰ ਨਾਲ ਹੈ। ਸਮੁੱਚੇ ਦੇਸ਼ ਵਾਸੀਆਂ ਵਾਂਗ ਮੇਰੀ ਵੀ ਇਹ ਇੱਛਾ ਹੈ ਕਿ ਅਜਿਹੇ ਘਿਨਾਉਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਹੀ ਚਾਹੀਦੀ ਹੈ। ਪਰ ਜਜ ਸਾਹਿਬ ਇਸ ਦੇਸ਼ ਦੇ ਇਨਾਂ ਮਕਾਰ ਹੁਕਮਰਾਨਾਂ ਦੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਖੁੱਦ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਜਿੰਮੇਵਾਰ ਹੋਣ, ਜਿਹੜੇ ਖੁੱਦ ਸਿੱਖਾਂ ਦੀਆਂ ਹਜਾਰਾਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੇ ਲਈ ਜਿੰਮੇਵਾਰ ਹੋਣ, ਜਿਨ੍ਹਾਂ ਦੇ ਆਪਣੇ ਖੁੱਦ ਦੇ ਹੱਥ ਹਜਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਣ। ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਨਚੱਣ ਵਾਲੇ ਪੁਲਸ ਪ੍ਰਸ਼ਾਸ਼ਨ ਦੀ ਨਿਰਪੱਖਤਾ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ, ਜਿਹੜਾ ਇਕ ਰਾਤ ਦੇ ਹਨੇਰੇ ਵਿਚ ਦਾਮਨੀ ਬਲਾਤਕਾਰ ਅਤੇ ਕਤਲ ਦੀ ਘਟਨਾ ਜਿੰਮੇਵਾਰ ਦੋਸ਼ੀਆਂ ਨੂੰ ਤਾਂ ਰਾਤੋ ਰਾਤ ਹੀ ਬਿਹਾਰ ਵਿਚ ਜਾਕੇ ਗ੍ਰਿਫਤਾਰ ਕਰ ਲਿਆਉਦਾ ਹੈ ਪਰ ਤਿੰਨ ਦਿਨ ਦਿਲੀ ਦੀਆਂ ਗਲੀਆਂ Îਵਿਚ ਦਿਨ ਦੇ ਉਜਾਲੇ ਵਿਚ ਸਿੱਖਾਂ ਦੀਆਂ ਧੀਆਂ, ਭੈਣਾ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੱਢ ਕੇ ਉਨ੍ਹਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਨੋਚ ਨੋਚ, ਕੋਹ ਕੋਹ ਕੇ ਮਾਰਿਆ ਜਾਂਦਾ ਹੈ,। ਸਿੱਖਾਂ ਦੀਆਂ ਧੀਆਂ, ਭੈਣਾਂ ਚੀਖ ਚੀਖ ਕੇ ਪੁਲਸ ਪ੍ਰਸਾਸ਼ਨ ਤੋਂ ਮਦਦ ਲਈ ਪੁਕਾਰਦੀਆਂ ਰਹੀਆਂ। ਪਰ ਇਹ ਪੁਲਸ ਪ੍ਰਸਾਸ਼ਨ ਮੂਕ ਦਰਸਕ ਬਣਕੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਮਦਦ ਕਰਦਾ ਰਿਹਾ, ਅੱਜ 28 ਸਾਲਾਂ ਬਾਅਦ ਵੀ ਇਸ ਪੁਲਸ ਪ੍ਰਸਾਸ਼ਨ ਨੂੰ ਉਹ ਕਾਤਲ ਅਤੇ ਲਭ ਨਹੀਂ ਸਕੇ, ਜਦ ਕਿ ਦੇਸ਼ ਦਾ ਬੱਚਾ ਬੱਚਾਉਨ੍ਹਾਂ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਜਾਣਦਾ ਹੈ। ਇਨ੍ਹਾਂ ਕਾਤਲ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਨਚੱਣ ਵਾਲੇ ਨਿਆਇਕ ਸਿਸਟਮ ਦੇ ਜੱਜਾਂ ਨੂੰ ਅੱਜ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦਿਲੀ ਮਹਿਲਾਵਾਂ ਲਈ ਅਸੁਰਖਿਅਤ ਲੱਗੀ ਹੈ ਪਰ ਸਿੱਖਾਂ ਦੀਆਂ ਹਜਾਰਾਂ ਧੀਆਂ ਭੈਣਾ ਨਾਲ ਘਟੀਆਂ ਅਜਿਹੀਆਂ ਘਟਨਾਵਾਂ ਤੇ ਇਹ ਜੱਜ ਭੇਦ ਭਰੀ ਖਾਮੋਸ਼ੀ ਧਾਰਨ ਕਰ ਲੈਂਦੇ ਹਨ। ਅੱਜ ਦੇਸ਼ ਦੇ ਇਹ ਕਾਤਲ ਹੁਕਮਰਾਨ ਇਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦੋਸ਼ੀਆਂ ਨੂੰ ਸਖਤ ਕਾਨੂੰਨ ਬਣਾ ਕੇ ਮੌਤ ਦੀ ਸਜਾ ਦੀ ਮੰਗ ਕਰਦੇ ਹਨ ਪਰ ਇਨ੍ਹਾਂ ਮਕਾਰ ਹੁਕਮਰਾਨਾਂ ਨੇ ਉਨ੍ਹਾਂ ਹਜਾਰਾਂ ਮਾਸੂਮਾਂ ਦੇ ਕਤਲਾਂ ਅਤੇ ਬਲਾਤਕਾਰੀਆਂ ਦੀ ਕਦੇ ਗ੍ਰਿਫਤਾਰੀ ਦੀ ਮੰਗ ਨਹੀਂ ਕੀਤੀ। ਫੇਰ ਕਿਵੇਂ ਇਨ੍ਹਾਂ ਹੁਕਮਰਾਨਾਂ ਤੇ, ਪੁਲਸ ਪ੍ਰਸ਼ਾਸ਼ਨ ਤੇ, ਨਿਆਇਕ ਸਿਸਟਮ ਤੇ ਭਰੋਸਾ ਕੀਤਾ ਜਾ ਸਕਦਾ ਹੈ? ਜੱਜ ਸਾਹਿਬ, ਪੰਜਾਬ ਦੀ ਧਰਤੀ ਤੇ ਦਿਲੀ ਦੇ ਇਨ੍ਹਾਂ ਮਕਾਰ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਜੂਨ 1984 ਨੂੰ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਸਿੱਖਾਂ ਦੀ ਸਰਬਉਚ ਅਦਾਲਤ 'ਸ੍ਰੀ ਅਕਾਲ ਤਖਤ ਸਾਹਿਬ' ਨੂੰ ਟੈਂਕਾ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ ਹਜਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਦਿਲੀ ਦੀਆਂ ਗਲੀਆਂ ਵਿਚ ਹਜਾਰਾਂ ਨਿਰਦੋਸ਼ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ, ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿਤਾ ਗਿਆ, ਬਜ਼ੁਰਗਾਂ ਅਤੇ ਬਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦਿਲੀ ਦੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਂਲ ਰੰਗਿਆ ਗਿਆ। 25000 ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿਤਾ ਗਿਆ। ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਉਹ ਜੁਲਮ ਹੋਏ ਜਿਸ ਨੂੰ ਬਿਆਨ ਕਰਨਾਂ ਬਹੁਤ ਔਖਾ ਹੈ। ਜੱਜ ਸਾਹਿਬ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿਖਿਆ ਦਿਤੀ ਹੈ ਕਿ ਜੁਲਮ ਕਰਨਾਂ ਪਾਪ ਹੈ ਜੁਲਮ ਮਹਾਂਪਾਪ ਹੈ। ਸਿੱਖਾਂ ਤੇ ਇਸ ਦੇਸ਼ ਵਿਚ ਹੋਏ ਇੱਨੇ ਜੁਲਮ ਅਤੇ ਅਤਿਚਾਰ ਤੋਂ ਬਾਅਦ ਗੁਰੂ ਦੇ ਅਣਖੀ ਸਿੱਖ ਨੌਜਵਾਨਾਂ ਨੇ ਇਨ੍ਹਾਂ ਜਾਲਮਾਂ ਅਤੇ ਕਾਤਲ ਹੁਕਮਾਰਨਾਂ ਦੇ ਖਿਲਾਫ ਹਥਿਆਰ ਚੁੱਕੇ ਅਤੇ ਇਸ ਦੇਸ਼ ਤੋਂ ਸਿੱਖਾਂ ਦੀ ਅਜਾਦੀ ਦੀ ਮੰਗ ਕੀਤੀ। ਹਜਾਰਾਂ ਸਿੱਖ ਨੌਜਵਾਨ ਕੌਮ ਦੀ ਅਣਖ ਅਤੇ ਗੈਰਤ ਲਈ ਇਨ੍ਹਾਂ ਜਾਲਮਾਂ ਦੇ ਖਿਲਾਫ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਮੈਨੂੰ ਆਪਣੇ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਕੋਈ ਅਫਸੋਸ਼ ਨਹੀਂ ਹੈ। ਨਾ ਹੀ ਇਸ ਦੌਰਾਨ ਕੀਤੇ ਹੋਏ ਕੰਮ ਦਾ ਕੋਈ ਅਫਸੋਸ ਹੈ। ਜੱਜ ਸਾਹਿਬ, ਹਿੰਦੋਸਤਾਨ ਦੀਆਂ ਇਨ੍ਹਾਂ ਅਦਾਲਤਾਂ ਦਾ ਹਰ ਅਹਿਮ ਫੈਸਲਾ ਰਾਜਨੀਤੀ ਤੋਂ ਪ੍ਰੇਰਤ ਹੁੰਦਾ ਹੈ। ਇਥੇ ਹਜਾਰਾਂ ਕਰੋੜਾਂ ਦੇ ਘਪਲੇ ਕਰਕੇ ਦੇਸ਼ ਧਰੋਹੀ ਕਰਨ ਵਾਲੇ ਇਹ ਹੁਕਮਰਾਮ ਨਿਆਇਕ ਸਿਸਟਮ ਦੀ ਮਿਲੀਭੁਗਤ ਨਾਲ ਦੋ ਮਹੀਨਿਆਂ ਬਾਅਦ ਹੀ ਜੇਲ ਤੋਂ ਬਾਹਰ ਆ ਜਾਂਦੇ ਹਨ। ਇਥੇ ਹਜਾਰਾਂ ਨਿਰਦੋਸ਼ ਲੋਕਾਂ ਦੇ ਕਾਤਲ ਦੇਸ਼ ਦੇ ਉਚ ਅਹੁਦਿਆਂ ਦਾ ਅਨੰਦ ਮਾਣਦੇ ਹਨ। ਇਨ੍ਹਾਂ ਅਦਾਲਤਾਂ ਵਿਚ ਹਰ ਰੋਜ ਸੱਚ ਅਤੇ ਇਨਸਾਫ ਦੀ ਮੌਤ ਹੁੰਦੀ ਹੈ। ਪਰ ਅਫਸੋਸ ਕਿ ਸੱਚ ਅਤੇ ਇਨਸਾਫ ਦੀ ਮੌਤ ਤੇ ਹੰਝੂ ਵਹਾਉਣ ਵਾਲਾ ਕੋਈ ਨਹੀਂ ਹੈ। ਇਸ ਦੇਸ਼ ਦਾ ਕਾਨੂੰਨ ਸਿਰਫ ਘੱਟ ਗਿਣਤੀ ਕੌਮਾਂ ਵਾਸਤੇ ਅਤੇ ਗਰੀਬ ਲੋਕਾਂ ਤੇ ਹੀ ਲਾਗੂ ਹੁੰਦਾ ਹੈ। ਜੱਜ ਸਾਹਿਬ, ਮੇਰਾ ਇਸ ਦੇਸ਼ ਦੇ ਨਿਆਇਕ ਸਿਸਟਮ ਵਿਚ ਕੋਈ ਭਰੋਸ਼ਾ ਨਹੀਂ ਹੈ। ਜਿਥੋਂ ਤੱਕ ਮੇਰੇ ਤੇ ਦਰਜ ਇਸ ਕੇਸ ਦਾ ਸਬੰਧ ਹੈ, ਪਟਿਆਲਾ ਪੁਲਸ ਵਲੋਂ ਮੈਨੂੰ 22 ਦਸੰਬਰ 1995 ਨੂੰ ਜਲੰਧਰ ਬਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਹ ਪੁਲਸ ਵਲੋਂ ਰਾਜਪੁਰਾ ਤੋਂ ਗ੍ਰਿਫਤਾਰੀ ਦੀ ਜੋ ਕਹਾਣੀ ਘੜੀ ਗਈ ਹੈ Îਇਹ ਬਿਲਕੁਲ ਝੂਠ ਹੈ। ਮੈਂ ਇਸ ਨਿਆਇਕ ਸਿਸਟਮ ਅੱਗੇ ਝੁੱਕ ਕੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨਾਲ ਧੋਖਾ ਨਹੀਂ ਕਰਾਂਗਾ। ਮੈਂ ਇਸ ਸਿਸਟਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੁਹਾਨੀ ਮੌਤ ਮਰਨ ਨਾਲੋਂ ਹਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ। ਮੈਂ ਇਸ ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜਾ ਮਾਫੀ ਨਹੀਂ ਸਗੋਂ ਕੌਮ ਦੀ ਅਜਾਦੀ ਦੀ ਮੰਗ ਕਰਦਾ ਹਾਂ। ਮੇਰੇ ਵਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹੀ ਸ਼ਰਧਾਂਜਲੀ ਹੈ। ਖਾਲਿਸਤਾਲ ਜਿੰਦਾਬਾਦ=ਖਾਲਿਸਤਾਨ ਜਿੰਦਾਬਾਦ। ਵਲੋਂ : ਬਲਵੰਤ ਸਿੰਘ ਰਾਜੋਆਣਾ, ਕੋਠੀ ਨੰਬਰ -16 ਕੇਂਦਰੀ ਜੇਲ ਪਟਿਆਲਾ, ਪੰਜਾਬ।'' ਉਕਤ ਲਿਖਤ ਸਿਰਦਾਰ ਭਾਈ ਰਾਜੋਆਣਾ ਨੇ ਮਾਨਯੋਗ ਅਦਾਲਤ ਅੱਗੇ ਪੇਸ਼ ਕੀਤੀ ਅਤੇ ਮੀਡੀਆ ਨੂੰ ਵੀ ਦਿਤੀ ਗਈ ਜਿਸ ਤੇ ਚਰਚਾ ਹੋਣੀ ਸੁਭਾਵਕ ਹੈ। ਭਾਈ ਰਾਜੋਆਣਾ ਭਾਰਤੀ ਸਿਸਟਮ ਤੋਂ ਖਫਾ ਹੈ, ਜਿਸ ਬਾਰੇ ਭਾਰਤ ਦੇ ਸਾਰੇ ਸਿਸਟਮ ਨੂੰ ਉਹ ਜੋਰਦਾਰ ਤਰੀਕੇ ਨਾਲ ਆਪਣੇ ਆਪ ਦਾ ਰੀਵੀਓ ਕਰਨ ਲਈ ਅਸਿੱਧੇ ਰੂਪ ਵਿਚ ਕਹਿ ਰਿਹਾ ਹੈ। ਇਸ ਪੱਤਰ ਬਾਰੇ ਵਿਦਵਾਨਾਂ ਵਲੋਂ ਇਹੀ ਕਿਹਾ ਗਿਆ ਕਿ ਇਹ ਭਾਈ ਰਾਜੋਆਣਾ ਦੀ ਭਾਰਤੀ ਸਿਸਟਮ ਤੇ ਵੱਡੀ ਸੱਟ ਹੀ ਨਹੀਂ ਸਗੋਂ ਇਹ ਤਾਂ ਉਸ ਵਲੋਂ ਭਾਰਤੀ ਸਿਸਟਮ ਨੂੰ ਪੱਖਵਾਦ ਤੋਂ ਦੂਰ ਕਰਨ ਦਾ ਸਨੇਹਾ ਹੈ। ਜਿਸ ਨੂੰ ਸਾਕਾਰਆਤਮਿਕ ਤਰੀਕੇ ਨਾਲ ਸੋਚਣ ਵਾਲੇ ਜੋ ਕਿ ਭਾਰਤੀ ਹਨ ਇਹ ਤਾਂ ਕਹਿ ਹੀ ਰਹੇ ਹਨ ਕਿ ਭਾਰਤ ਹੁਣ ਨਿਘਾਰ ਵੱਲ ਹੈ ਜਿਥੇ ਕਿ ਭ੍ਰਿਸਟਾਚਾਰ ਹੀ ਭ੍ਰਿਸਟਾਚਾਰ ਹੈ, ਭਾਰਤੀ ਹੁਕਮਰਾਨ ਪਦਾਰਦਵਾਦੀ ਹੋ ਗਏ ਹਨ। ਇਥੇ ਲੋਕਤੰਤਰ ਦੇ ਚਾਰੇ ਥੰਮ ਸੇਲ ਤੇ ਹਨ ਜੋ ਜਿਸ ਤਰ੍ਹਾਂ ਦੀ ਬੋਲੀ ਲਾਉਦਾ ਹੈ ਵਿਕਣ ਲਈ ਤਿਆਰ ਹਨ, ਜੋ ਨਹੀਂ ਵਿਕਦਾ ਉਹ ਭਾਰਤੀ ਵੋਟਰਕਾਰਡ ਵਿਚੋਂ ਗਾਂਿÂਬ ਵੀ ਹੋ ਜਾਂਦਾ ਹੈ। ਇਹ ਮਾਨਯੋਗ ਅਦਾਲਤ ਨੂੰ ਭਾਈ ਰਾਜੋਆਣਾ ਵਲੋਂ ਦਿਤਾ ਗਿਆ ਪੱਤਰ ਵਿਚਾਰ ਦੀ ਮੰਗ ਕਰਦਾ ਹੈ ਚਿੰਤਾ ਦੀ ਘੱਟ ਸਗੋਂ ਚਿੰਤਨ ਕਰਨ ਦੀ ਮੰਗ ਕਰਦਾ ਹੈ।


ਕੈਪਟਨ ਨੇ ਨਾਨਕਸਰ ਵਿਖੇ ਮੱਥਾ ਟੇਕਿਆ

 http://sameydiawaaz.com/Archive%20News/%5B2013%5D/02/05.02.2013%20-%2003.jpg

ਨਾਨਕਸਰ 4 ਫਰਵਰੀ (ਹਰਪ੍ਰੀਤ ਸਿੰਘ ਗਿੱਲ) :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਦੇ ਪ੍ਰਮੁੱਖ ਸਥਾਨ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨਾਨਕਸਰ ਦੇ ਮੁੱਖ ਸੱਚਖੰਡ ਸਾਹਿਬ ਮੱਥਾ ਟੇਕਿਆ ਅਤੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਤੋਂ ਵਰੋਸਾਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਲ ਵਿਚਾਰਾਂ ਕੀਤੀਆਂ। ਸੰਤ ਬਾਬਾ ਅਰਵਿੰਦਰ ਸਿੰਘ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕ੍ਰਿਪਾਨ, ਸਿਰਪਾਓ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਜ਼ਿਲਾ ਮੋਗਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ, ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਪ੍ਰਸ਼ੋਤਲ ਲਾਲ ਖਲੀਫ਼ਾ ਸਮੇਤ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ।


ਕਾਂਗਰਸ ਨੇ ਹਾਰ ਮੰਨੀ, ਕੈਪਟਨ ਤੇ ਬਰਾੜ ਨਮੋਸ਼ੀ ਤੋਂ ਬਚਣ ਲਈ ਘੜ੍ਹ ਰਹੇ ਨੇ ਬਹਾਨੇ - ਸੁਖਬੀਰ

http://sameydiawaaz.com/Archive%20News/%5B2013%5D/02/05.02.2013%20-%2002.jpg

ਮੋਗਾ 4 ਫਰਵਰੀ (ਪਰਮਜੀਤ ਸਿੰਘ ਜੰਡੂ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੂਰੀ ਤਰ੍ਹਾਂ ਖਿੰਡਰਣ ਪੁੰਡਰਣ ਦੇ ਮੁਕਾਮ 'ਤੇ ਪਹੁੰਚ ਚੁੱਕੀ ਕਾਂਗਰਸ ਪਾਰਟੀ ਨੇ ਮੋਗਾ ਉਪ ਚੋਣ 'ਚ ਆਪਣੀ ਹਾਰ ਮੰਨ ਲਈ ਹੈ ਜਿਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਸ. ਜਗਮੀਤ ਸਿੰਘ ਬਰਾੜ ਨਿਮੋਸ਼ੀ ਤੋਂ ਬਚਣ ਲਈ ਬੇਤੁਕੇ ਬਹਾਨੇ ਘੜਨ 'ਚ ਰੁੱਝ ਗਏ ਹਨ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਚਣੌਤੀ ਦਿੱਤੀ ਕਿ ਜੇਕਰ ਉਹ ਚਾਹੁਣ ਤਾਂ ਇਸ ਚੋਣ 'ਚ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਆਪਣੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਜਾਂਚ ਕਰਵਾ ਲੈਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਰਾਜਕਾਲ ਦੌਰਾਨ ਹਮੇਸ਼ਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਹੁੰਦੀਆਂ ਰਹੀਆਂ ਹਨ ਇਸ ਲਈ ਕਾਂਗਰਸੀ ਆਗੂ ਬਹਾਨੇ ਬਨਾਉਣ ਦੀ ਜਗ੍ਹਾ ਚਾਹੁਣ ਤਾਂ ਹਲਕੇ 'ਚ ਫੌਜ ਲਵਾ ਲੈਣ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਗਠਜੋੜ ਨੂੰ ਇਤਿਹਾਸਕ ਜਿੱਤ ਦਵਾਉਣ ਲਈ ਦਿਨ-ਰਾਤ ਇੱਕ ਕਰ ਦੇਣ। ਅੱਜ ਇਥੇ ਇਕ ਪਾਰਟੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਭਰ 'ਚੋਂ ਖ਼ਤਮੇ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਗੁਜਰਾਤ ਅਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਆਪਣੀ ਅਤੇ ਆਪਣੇ ਸਾਥੀਆਂ ਦੀ ਕਰਾਰੀ ਹਾਰ ਨੂੰ ਦੇਖ ਕੇ ਕਾਂਗਰਸੀ ਆਗੂ ਇੰਨਾ ਬੌਖਲਾ ਗਏ ਹਨ ਕਿ ਉਨ੍ਹਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵੋਟਿੰਗ ਮਸ਼ੀਨਾਂ ਅਤੇ ਵੋਟ ਬਕਸੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਨ ਲੱਗ ਪਏ ਹਨ। ਅਕਾਲੀ-ਭਾਜਪਾ ਗਠਜੋੜ ਦੇ ਵਿਕਾਸ ਏਜੰਡੇ 'ਤੇ ਬਰਕਰਾਰ ਰਹਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਠਜੋੜ ਦਾ ਇਕੋ-ਇਕ ਟੀਚਾ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਉਣਾ ਹੈ ਅਤੇ ਇਸ ਲਈ ਮੋਗਾ ਉਪ ਚੋਣ ਸਮੇਤ ਭਵਿੱਖ 'ਚ ਹੋਣ ਵਾਲੀਆਂ ਸਾਰੀਆਂ ਚੋਣਾਂ ਵੀ ਗਠਜੋੜ ਵੱਲੋਂ ਵਿਕਾਸ ਦੇ ਏਜੰਡੇ 'ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਇਸ ਕਾਂਗਰਸੀ ਬੂਟੀ ਦੀ ਹਰ ਇੱਕ ਜ਼ੜ੍ਹ ਨੂੰ ਪੁੱਟਿਆ ਜਾਵੇ। ਸ. ਬਾਦਲ ਨੇ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਆਗੂ ਸੂਬੇ ਦੇ ਵਿਕਾਸ ਲਈ ਹਰ ਉਪਰਾਲਾ ਕਰ ਰਹੇ ਹਨ ਉਥੇ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕਦੇ ਆਪਣੀ ਕੇਂਦਰ ਸਰਕਾਰ ਨੂੰ ਮਿਲ ਕੇ ਸੂਬੇ ਦੀਆਂ ਵਿਕਾਸ ਗਰਾਂਟਾਂ ਬੰਦ ਕਰਨ ਦੀ ਸ਼ਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਦੇ ਪੰਜਾਬ ਦੀ ਮਾਲੀ ਹਾਲਤ ਬਾਰੇ ਕੂੜ ਪ੍ਰਚਾਰ ਕਰਕੇ ਸੂਬੇ ਅੰਦਰ ਹੋ ਰਹੇ ਨਿਵੇਸ਼ ਨੂੰ ਠੱਲ ਪਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਦਿੱਲੀ ਵਿਖੇ ਆਪਣੀ 'ਬੀ-ਟੀਮ' ਨੂੰ ਬਚਾਉਣ ਲਈ ਕੀਤੀਆਂ ਗਈਆਂ ਨਾਕਾਮ ਕੋਸ਼ਿਸ਼ਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਆਦਤ ਤੋਂ ਮਜ਼ਬੂਰ ਪੰਜਾਬ ਵਿਧਾਨ ਸਭਾ ਚੋਣਾਂ 'ਚ 2 ਵਾਰ ਹਾਰ ਦਾ ਸਵਾਦ ਚੱਖਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਵੀ ਹਾਰ ਚੱਖ ਚੁੱਕੇ ਹਨ ਅਤੇ ਕਾਂਗਰਸ ਦੇ ਇਕ ਹੋਰ ਕਾਗਜੀ ਆਗੂ ਸ. ਜਗਮੀਤ ਸਿੰਘ ਬਰਾੜ ਨੇ ਹਲਕੇ 'ਚ ਇਕ-ਅੱਧੀ ਗੇੜੀ ਲਾਉਣ ਤੋਂ ਬਾਅਦ ਹੀ ਹੌਸਲਾ ਛੱਡ ਦਿੱਤਾ। ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦਾ ਤਾਂ ਇਹ ਹਾਲ ਹੈ ਕਿ ਜੇ ਹੁਣ ਉਹ ਹਲਕਾ ਛੱਡ ਕੇ ਜਾਣ ਤਾਂ ਉਨ੍ਹਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਘਰ ਜਾ ਕੇ ਕੀ ਬਹਾਨਾ ਬਨਾਉਣਗੇ। ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗਠਜੋੜ ਦੇ ਉਮੀਦਵਾਰ ਦਾ ਜਿੱਤਣਾ ਤੈਅ ਹੈ ਅਤੇ ਪਾਰਟੀ ਨੇ ਰਿਕਾਰਡ ਜਿੱਤ ਹਾਸਿਲ ਕਰਨ ਲਈ ਕਮਰਕੱਸੇ ਕੱਸੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੰਨੇ ਮੰਦੇ ਦੌਰ 'ਚੋਂ ਗੁਜ਼ਰ ਰਹੀ ਹੈ ਕਿ ਉਸ ਦੇ ਕਿਸੇ ਵੀ ਉਮੀਦਵਾਰ ਨੂੰ ਹਰਾਉਣਾ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੱਡੀ ਚਣੌਤੀ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਇਹ ਚੋਣ ਰਿਕਾਰਡ ਫਰਕ ਨਾਲ ਜਿੱਤ ਕੇ ਗਠਜੋੜ ਦੇਸ਼ ਭਰ ਨੂੰ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਹੋਣ ਵਾਲੇ ਹਸ਼ਰ ਦਾ ਸੰਕੇਤ ਦੇਣਾ ਚਾਹੁੰਦਾ ਹੈ। ਇਸੇ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਚੋਣ ਮੈਦਾਨ 'ਚ ਲਾਮਬੱਧ ਹੋ ਗਏ ਹਨ ਅਤੇ ਇਸ ਚੋਣ 'ਚ ਕਾਂਗਰਸ ਪਾਰਟੀ ਦਾ ਉਹੀ ਹਾਲ ਕਰਨਗੇ ਜੋ ਗੁਜਰਾਤ 'ਚ ਕੀਤਾ ਹੈ। ਇਸ ਮੌਕੇ ਮੌਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਉਮੀਦਵਾਰ ਰਹੇ ਸਾਬਕਾ ਡੀ.ਜੀ.ਪੀ. ਸ. ਪਰਮਦੀਪ ਸਿੰਘ ਗਿੱਲ ਅਤੇ ਮੌਜੂਦਾ ਊਮੀਦਵਾਰ ਸ੍ਰੀ ਜੋਗਿੰਦਰਪਾਲ ਸਿੰਘ ਜੈਨ ਨੇ ਪ੍ਰਣ ਕੀਤਾ ਕਿ ਉਹ ਇਸ ਚੋਣ 'ਚ ਕਾਂਗਰਸੀ ਉਮੀਦਵਾਰ ਦੀ 51000 ਵੋਟਾਂ ਤੋਂ ਵੱਧ ਵੋਟਾਂ ਨਾਲ ਹਾਰ ਯਕੀਨੀ ਬਨਾਉਣਗੇ। ਉਨ੍ਹਾਂ ਕਿਹਾ ਕਿ ਉਹ ਦੋਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਪਾਹੀ ਹਨ ਅਤੇ ਕਾਂਗਰਸੀ ਉਮੀਦਵਾਰ ਨੂੰ ਕਰੜੀ ਹਾਰ ਦਿਵਾਉਣ ਲਈ ਸ਼ੁਰੂ ਤੋਂ ਹੀ ਇੱਕ ਜੁੱਟ ਹਨ । ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਬੌਖਲਾਏ ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਅੱਖੋਂ ਡਿੱਠਾ ਕਰਨ ਲਈ ਕਿਹਾ । ਅੱਜ ਦੀ ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ - ਭਾਜਪਾ ਗਠਜੋੜ ਦੇ ਮੰਤਰੀਆਂ, ਸੂਬਾ ਆਹੂਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਹਾਜਰ ਸਨ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਨੂੰ ਜੋਨਾਂ 'ਚ ਵੰਡਦਿਆਂ ਵੱਖ - ਵੱਖ ਆਗੂਆਂ ਨੂੰ ਆਪੋ - ਆਪਣੇ ਜ਼ੋਨ 'ਚੋਂ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ।


ਅਡਵਾਨੀ ਕੇਵਲ ਸੇਵਾ ਦਾ ਮੇਵਾ ਲੈਣ ਲਈ ਹੀ ਭਾਰਤ ਆਏ - ਸ਼ਕੀਲ ਅਹਿਮਦ

 http://sameydiawaaz.com/Archive%20News/%5B2013%5D/02/05.02.2013%20-%2001.jpg

ਸੀਕਰ (ਰਾਜਸਥਾਨ) 4 ਫਰਵਰੀ (ਏਜੰਸੀਆ) :- ਕਾਂਗਰਸ ਦੇ ਬੁਲਾਰੇ ਸ਼ਕੀਲ ਅਹਿਮਦ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਬਾਰੇ ਬਿਆਨ ਦੇ ਕੇ ਰਾਜਸੀ ਮਾਹੌਲ ਇੱਕ ਵਾਰ ਗਰਮ ਕਰ ਦਿੱਤਾ ਹੈ । ਰਾਜਸਥਾਨ ਦੇ ਸੀਕਰ ਵਿੱਚ ਇੱਕ ਕਿਸਾਨ ਸੰਮੇਲਨ ਵਿੱਚ ਸ਼ਕੀਲ ਅਹਿਮਦ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀ 'ਤੇ ਟਿਪਣੀ ਕਰਦਿਆ ਕਿਹਾ ਕਿ ਉਹ ਸੇਵਾ ਦੇ ਬਦਲੇ ਮੇਵਾ ਖਾਣ ਲਈ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਗਏ । ਉਹਨਾਂ ਇਹ ਵੀ ਦਾਅਵਾ ਕੀਤਾ ਕਿ ਅਡਵਾਨੀ ਜੀ ਤਾਂ ਪ੍ਰਧਾਨ ਮੰਤਰੀ ਬਣਨ ਲਈ ਹੀ ਪਾਕਿਸਤਾਨ ਤੋਂ ਭਾਰਤ ਆਏ ਸਨ । ਸ਼ਕੀਲ ਅਹਿਮਦ ਅਨੁਸਾਰ ਅਡਵਾਨੀ ਜੀ ਕੇਵਲ ਪਾਕਿਸਤਾਨ ਵਿੱਚ ਪੈਦਾ ਹੀ ਨਹੀਂ ਹੋਏ ਸਗੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਤੱਕ ਦੀ ਸਿੱਖਿਆ ਵੀ ਪਾਕਿਸਤਾਨ ਵਿੱਚ ਹੀ ਪਾਸ ਕੀਤੀ । ਜੇ ਸੱਚ ਮੁੱਚ ਉਹਨਾਂ ਨੇ ਹਿੰਦੂ ਸਮਾਜ ਦੀ ਸੇਵਾ ਕਰਨੀ ਸੀ ਤਾਂ ਉਹ ਆਪਣੇ ਜੱਦੀ ਘਰ ਵਿੱਚ ਰਹਿੰਦੇ ਪਰ ਉੱਥੇ ਸੇਵਾ ਦੇ ਬਦਲੇ ਮੇਵਾ ਨਹੀਂ ਮਿਲਦਾ । ਐਮ. ਪੀ., ਐਮ. ਐਲ. ਏ. ਅਤੇ ਮੰਤਰੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਾ ਹੁੰਦੇ । ਭਾਜਪਾ ਨੇ ਕਾਂਗਰਸ ਦੇ ਬੁਲਾਰੇ ਸ਼ਕੀਲ ਅਹਿਮਦ ਵਲੋਂ ਅਡਵਾਨੀ ਬਾਰੇ ਦਿੱਤੇ ਗਏ ਬਿਆਨ 'ਤੇ ਸਖ਼ਤ ਨਰਾਜ਼ਗੀ ਜਾਹਿਰ ਕੀਤੀ ਹੈ । ਭਾਜਪਾ ਨੇ ਸਿੱਧੇ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਤੋਂ ਸਫਾਈ ਮੰਗਦੇ ਹੋਏ ਸਵਾਲ ਕੀਤਾ ਹੈ ਕਿ ਇਹ ਕਾਂਗਰਸ ਪਾਰਟੀ ਦਾ ਬਿਆਨ ਹੈ ? ਭਾਜਪਾ ਦੇ ਬੁਲਾਰੇ ਰਵੀ ਸ਼ੰਕਰ ਪ੍ਰਸ਼ਾਦ ਅਨੁਸਾਰ ਸ਼ਕੀਲ ਅਹਿਮਦ ਵਲੋਂ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਉੱਪ ਪ੍ਰਧਾਨ ਮੰਤਰੀ ਲਾਲ ਕਿਸ਼ਨ ਅਡਵਾਨੀ ਬਾਰੇ ਜੋ ਟਿੱਪਣੀ ਕੀਤੀ ਗਈ ਹੈ ਉਹ ਬਹੁਤ ਹੀ ਘਟੀਆ ਹੈ । ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹੋਏ ਸੋਨੀਆ ਅਤੇ ਡਾ: ਮਨਮੋਹਨ ਸਿੰਘ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਸ਼ਕੀਲ ਅਹਿਮਦ ਖਾਨ ਕਾਂਗਰਸ ਦੇ ਬੁਲਾਰੇ ਹਨ ਤਾਂ ਕਿ ਇਹ ਕਾਂਗਰਸ ਦਾ ਅਧਿਕਾਰਿਤ ਬਿਆਨ ਹੈ । ਕਾਂਗਰਸ ਦੇ ਜਨਰਲ ਸਕੱਤਰ ਭਾਜਪਾ ਵਲੋਂ ਕੀਤੀ ਮੋੜਵੇ ਹਮਲੇ ਤੋਂ ਬਾਅਦ ਵੀ ਕਿਹਾ ਕਿ ਉਹ ਹੁਣ ਵੀ ਆਪਣੇ ਬਿਆਨ 'ਤੇ ਕਾਇਮ ਹਨ । ਉਹਨਾਂ ਕਿਹਾ ਕਿ ਇਹ ਉਹਨਾਂ ਦਾ ਨਿਜੀ ਬਿਆਨ ਹੈ ਅਤੇ ਉਹ ਅਜਿਹਾ ਕਹਿੰਦੇ ਰਹੇ ਹਨ ।


ਡੀ. ਜੀ. ਪੀ. ਸੈਣੀ ਬਾਰੇ ਹਾਈ ਕੋਰਟ ਵਲੋਂ ਫੈਸਲਾ ਰਾਖਵਾਂ

'ਪੰਜਾਬ ਪੁਲਿਸ ਨਿਯਮਾਵਲੀ ਅਨੁਸਾਰ ਕਿਸੇ ਦਾਗੀ ਨੂੰ ਅਧਿਕਾਰੀ

ਨਿਯੁਕਤ ਨਹੀਂ ਕੀਤਾ ਜਾ ਸਕਦਾ' - ਐਡਵੋਕੇਟ ਬਾਲ ਗੋਪਾਲ

 http://sameydiawaaz.com/Archive%20News/%5B2013%5D/02/05.02.2013%20-%2005.jpg

ਚੰਡੀਗੜ੍ਹ 4 ਫਰਵਰੀ (ਮੇਜਰ ਸਿੰਘ) :- ਸੂਬੇ ਵਿੱਚ ਬਾਦਲ ਸਰਕਾਰ ਦੀ ਦੂਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਉਪਰੰਤ ਕਰਨ 14 ਮਾਰਚ ਨੂੰ ਸਹੁੰ ਚੁੱਕ ਸਮਾਗਮ ਉਪਰੰਤ ਤੁਰੰਤ ਸੁਮੇਧ ਸਿੰਘ ਸੈਣੀ ਨੂੰ ਡੀ. ਜੀ. ਪੀ. ਪੰਜਾਬ ਲਗਾਏ ਜਾਣ ਦੇ ਖਿਲਾਫ਼ ਵਾਇਸਸ ਫਾਰ ਫਰੀਡਮ ਨਾਂ ਦੀ ਸੰਸਥਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 3 ਅਪ੍ਰੈਲ 2012 ਨੂੰ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ । ਜਿਕਰਯੋਗ ਹੈ ਕਿ ਉਕਤ ਸੰਸਥਾ ਨੇ ਸੈਣੀ ਦੀ ਨਿਯੁਕਤੀ ਨੂੰ ਚੁਨੌਤੀ ਦਿੱਤੀ ਸੀ ਪਰ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ਦਾਖ਼ਲ ਕਰਨ ਦਾ ਹੱਕ ਨਾ ਹੋਣ ਦਾ ਹਵਾਲਾ ਦਿੱਤਾ ਸੀ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਇਹ ਮਾਮਲਾ ਗੰਭੀਰ ਹੈ ਤੇ ਸੁਣਵਾਈ ਲਈ ਅਪਣੇ ਤੌਰ 'ਤੇ ਸੁਓ ਮਾਟੋ ਲੈ ਲਿਆ ਸੀ । ਅੱਜ ਜਿਸ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਦੇ ਚੀਫ ਜਸਟਿਸ ਏ. ਕੇ. ਸੀਕਰੀ ਅਤੇ ਜਸਟਿਸ ਆਰ. ਕੇ. ਜੈਨ ਦੇ ਦੋਹਰੇ ਬੈਂਚ ਅੱਗੇ ਦੋਵਾਂ ਧਿਰਾਂ ਦੀ ਸੁਣਵਾਈ ਦੌਰਾਨ ਬਹਿਸ ਮੁਕੰਮਲ ਹੋਈ । ਜਿਸ ਤੇ ਦੋਹਰੇ ਬੈਂਚ ਵਲੋਂ ਫੈਸਲਾ ਰਾਂਖਵਾ ਰੱਖ ਲਿਆ ਗਿਆ ਹੈ । ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ ਅਸ਼ੋਕ ਅੱਗਰਵਾਲ ਨੇ ਸੈਣੀ ਦੀ ਨਿਯੁਕਤੀ ਦੇ ਬਚਾਅ ਵਿਚ ਜੋਰਦਾਰ ਪੈਰਵਾਈ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਨਾਮ ਸਰਕਾਰ ਮਾਮਲੇ ਵਿਚ ਆਏ ਫ਼ੈਸਲੇ ਮੁਤਾਬਕ ਸਜਾ ਜਾਫ਼ਤਾ ਨੂੰ ਉੱਚੇ ਅਹੁਦੇ 'ਤੇ ਨਿਯੁਕਤ ਨਹੀਂ ਕੀਤਾ ਜਾ ਸਕਦਾ ਤੇ ਸੈਣੀ ਖ਼ਿਲਾਫ਼ ਸਿਰਫ਼ ਦੋਸ਼ ਆਇਦ ਹੋਏ ਹਨ । ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਅਫ਼ਸਰਾਂ ਦੀ ਨਿਯੁਕਤੀ ਲਈ ਪੰਜਾਬ ਪੁਲਿਸ ਰੂਲਜ਼ ਬਣਾਏ ਗਏ ਹਨ ਤੇ ਕੋਈ ਫ਼ੈਸਲਾ ਮੰਨਣਾ ਜਰੂਰੀ ਨਹੀਂ ਹੈ । ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਨੌਕਰੀ ਨਾਲ ਸਬੰਧਤ ਮਾਮਲੇ ਨੂੰ ਲੋਕ ਹਿਤ ਪਟੀਸ਼ਨ ਵਜੋਂ ਨਹੀਂ ਲਿਆ ਜਾ ਸਕਦਾ ਤੇ ਡੀ. ਜੀ. ਪੀ. ਵਜੋਂ ਨਿਯੁਕਤੀ ਤੋਂ ਵਾਂਝਿਆਂ ਰਹਿ ਗਿਆ ਕੋਈ ਅਫ਼ਸਰ ਸੈਣੀ ਦੀ ਨਿਯੁਕਤੀ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨਹੀਂ ਆਇਆ । ਦੂਜੇ ਪਾਸੇ ਹਾਈਕੋਰਟ ਵਲੋਂ ਥਾਪੇ ਗਏ ਐਮਿਕਸ ਕਿਊਰੀ ਕੇ. ਐਨ. ਬਾਲ ਗੋਪਾਲ ਨੇ ਜਬਰਦਸਤ ਪੈਰਵੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨਿਯਮਾਵਲੀ ਵਿਚ ਹੀ ਇਹ ਤਜਵੀਜ਼ ਹੈ ਕਿ ਕਿਸੇ ਦਾਗੀ ਨੂੰ ਨਿਯੁਕਤ ਨਹੀਂ ਕੀਤਾ ਜਾ ਸਕਦਾ । ਇਸ ਦੇ ਨਾਲ ਹੀ ਇਹ ਦਲੀਲ ਵੀ ਦਿੱਤੀ ਕਿ ਸੈਣੀ ਕਤਲ ਕੇਸ ਦਾ ਟਰਾਇਲ ਝੱਲ ਰਹੇ ਹਨ, ਇਸ ਤਰ੍ਹਾਂ ਹੋਰ ਕੋਈ ਮੁਲਾਜਮ ਭਾਵੇਂ ਬਲਾਤਕਾਰ ਆਦਿ ਮਾਮਲੇ ਵਿਚ ਫ਼ਸਿਆ ਹੋਇਆ ਹੋਵੇ, ਉਸ ਨੂੰ ਵੀ ਲਗਾ ਦਿੱਤਾ ਜਾਵੇਗਾ । ਇਸ ਤਰ੍ਹਾਂ ਦਾਗੀਆਂ ਨੂੰ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਰੀਮੀਨਲ ਲੋਕ ਇਸ ਗੱਲ ਦੀਆਂ ਮੌਜਾਂ ਲੈ ਰਹੇ ਹਨ ਕਿ ਉਨ੍ਹਾਂ ਦਾ ਭਰਾ ਡੀ. ਜੀ. ਪੀ. ਹੈ । ਐਡਵੋਕੇਟ ਬਾਲ ਗੋਪਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੁਮੇਧ ਸੈਣੀ ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਨਾ ਉਤਾਰਿਆ ਤਾਂ ਹਰ ਪੁਲਿਸ ਮੁਲਾਜ਼ਮ ਇਸੇ ਤਰ੍ਹਾਂ ਦਾ ਹੀ ਰਵੱਈਆ ਅਪਣਾਏਗਾ । ਪੰਜਾਬ ਅਤੇ ਹਰਿਆਣਾ ਕੋਰਟ ਵਿਚ ਚੱਲ ਰਹੇ ਗਰਚਾ ਦੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਉਹ ਵੀ ਅਪਰਾਧਕ ਮਾਮਲੇ ਵਿਚ ਫ਼ਸੇ ਹੋਏ ਹਨ ਤੇ ਸੈਣੀ ਦੀ ਨਿਯੁਕਤੀ ਦਾ ਹਵਾਲਾ ਉਨ੍ਹਾਂ ਅਪਣੇ ਕੇਸ ਵਿਚ ਦਿੱਤਾ ਹੋਇਆ ਹੈ ਕਿ ਜੇਕਰ ਸੈਣੀ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਤਾਂ, ਉਨ੍ਹਾਂ ਨੂੰ ਕਿਉਂ ਨਹੀਂ ? ਜਿਕਰਯੋਗ ਹੈ ਕਿ ਬਾਲ ਗੋਪਾਲ ਨੇ ਪੰਜਾਬ ਪੁਲਿਸ ਨਿਯਮਾਂ ਮੁਤਾਬਕ ਸੈਣੀ ਦੀ ਆਈਜੀ ਤੋਂ ਏ. ਡੀ. ਜੀ. ਪੀ. ਵਜੋਂ ਤਰੱਕੀ ਵੇਲੇ ਸੀਲ ਕਵਰ ਪ੍ਰੋਸੀਜਰ ਨਾ ਅਪਣਾਏ ਜਾਣ ਦੀ ਗੱਲ ਵੀ ਹਾਈਕੋਰਟ ਵਿਚ ਕਹੀ । ਇਹ ਵੀ ਕਿਹਾ ਗਿਆ ਕਿ ਕਿਸੇ ਫ਼ੈਸਲੇ ਨੂੰ ਲਾਗੂ ਕਰਨਾ ਲਾਜਮੀ ਹੁੰਦਾ ਹੈ ਤੇ ਸੀ. ਵੀ. ਸੀ. ਥਾਮਸ ਦਾ ਮਾਮਲਾ ਵੀ ਲੋਕ ਹਿਤ ਪਟੀਸ਼ਨ ਹੀ ਸੀ, ਜਿਸ ਕਰਕੇ ਥਾਮਸ ਨੂੰ ਹਟਾਇਆ ਗਿਆ ਸੀ । ਇਸ ਤੋਂ ਇਲਾਵਾ ਬਾਲ ਗੋਪਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਉਠਾਏ ਗਏ ਦੋ ਮੁੱਖ ਸੁਆਲਾਂ ਦਾ ਸਰਕਾਰ ਨੇ ਜਵਾਬ ਨਹੀਂ ਦਿੱਤਾ । ਇੱਕ ਇਹ ਕਿ ਜੇਕਰ ਇੱਕ ਵਾਰ ਸਰਕਾਰ ਕਿਸੇ ਅਫ਼ਸਰ ਖ਼ਿਲਾਫ਼ ਕੇਸ ਚਲਾਉਣ ਦੀ ਮੰਜੂਰੀ ਦੇ ਦਿੰਦੀ ਹੈ ਤਾਂ ਉਸ ਨੂੰ ਉੱਚ ਅਹੁਦੇ 'ਤੇ ਨਿਯੁਕਤ ਨਹੀਂ ਕੀਤਾ ਜਾ ਸਕਦਾ । ਜਿਕਰਯੋਗ ਹੈ ਕਿ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸੈਣੀ ਖ਼ਿਲਾਫ਼ ਸੀ. ਬੀ. ਆਈ. ਦੀ ਦਿੱਲੀ ਅਦਾਲਤ ਵਿਚ ਦੋਸ਼ ਆਇਦ ਹੋ ਚੁਕੇ ਹਨ ਤੇ ਹੋਰ ਸੀਨੀਅਰ ਅਫ਼ਸਰਾਂ ਨੂੰ ਅੱਖੋਂ ਪਰੋਖੇ ਕਰਕੇ ਸੈਣੀ ਨੂੰ ਡੀ. ਜੀ. ਪੀ. ਥਾਪਿਆ ਗਿਆ । ਜੋ ਕਿ ਇਹ ਕੀਤੀ ਗਈ ਨਿਯੁਕਤੀ ਗਲਤ ਹੈ ਤੇ ਜਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ।


ਰਾਸ਼ਟਰ ਮੰਡਲ ਖੇਡ ਘੋਟਾਲੇ 'ਚ ਕਲਮਾਡੀ ਤੇ ਹੋਰਨਾ ਖ਼ਿਲਾਫ਼ ਦੋਸ਼ ਤੈਅ

 http://sameydiawaaz.com/Archive%20News/%5B2013%5D/02/05.02.2013%20-%2006.jpg

ਨਵੇਂ ਦਿੱਲੀ 4 ਫਰਵਰੀ (ਏਜੰਸੀਆਂ) :- ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰ ਮੰਡਲ ਖੇਡਾਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸਰਕਾਰੀ ਖਜ਼ਾਨੇ ਨੂੰ 90 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਰਾਸ਼ਟਰ ਮੰਡਲ ਖੇਡ ਆਯੋਜਨ ਕਮੇਟੀ ਦੇ ਬਰਖਾਸਤ ਪ੍ਰਧਾਨ ਸੁਰੇਸ਼ ਕਲਮਾਡੀ ਅਤੇ 9 ਹੋਰਨਾਂ ਦੇ ਖਿਲਾਫ ਸੋਮਵਾਰ ਨੂੰ ਦੋਸ਼ ਤੈਅ ਕੀਤੇ । ਇਨ੍ਹਾਂ ਸਾਰੇ ਲੋਕਾਂ 'ਤੇ ਕਥਿਤ ਤੌਰ 'ਤੇ ਧੋਖਾਧੜੀ, ਸਾਜਿਸ਼ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਦੋਸ਼ ਤੈਅ ਕੀਤੇ ਗਏ । ਵਿਸ਼ੇਸ਼ ਜੱਜ ਰਵਿੰਦਰ ਕੌਰ ਨੇ ਭਾਰਤੀ ਸਜ਼ਾ ਦੇ ਅਧੀਨ ਵੱਖ - ਵੱਖ ਵਿਵਸਥਾ ਅਤੇ ਭ੍ਰਿਸ਼ਟਾਚਾਰ ਨਿਵਾਰਨ ਐਕਟ ਦੇ ਅਧੀਨ ਦੋਸ਼ ਤੈਅ ਕੀਤੇ । ਦੋਸ਼ੀਆਂ 'ਚ ਆਯੋਜਨ ਕਮੇਟੀ ਦੇ ਜਨਰਲ ਸੱਕਤਰ ਲਲਿਤ ਭਨੋਟ ਵੀ ਸ਼ਾਮਲ ਹਨ, ਧੋਖਾਧੜੀ ਅਤੇ ਅਪਰਾਧਕ ਸਾਜਿਸ਼ ਦੇ ਦੋਸ਼ੀਆਂ 'ਤੇ ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ, ਅਪਰਾਧਕ ਰੂਪ ਨਾਲ ਡਰਾਉਣ ਧਮਕਾਉਣ, ਸਬੂਤਾਂ ਨੂੰ ਨਸ਼ਟ ਕਰਨ ਅਤੇ ਲੋਕ ਸੇਵਕਾਂ ਵਲੋਂ ਅਪਰਾਧਕ ਦੁਰਾਚਾਰ ਵਰਗੇ ਅਪਰਾਧਾਂ 'ਚ ਦੋਸ਼ ਤੈਅ ਕੀਤੇ ਗਏ । ਦੋਸ਼ ਤੈਅ ਕਰਨ ਤੋਂ ਬਾਅਦ ਅਦਾਲਤ ਨੇ ਮਾਮਲੇ 'ਚ ਸਬੂਤ ਦਰਜ ਕਰਵਾਉਣ ਲਈ 20 ਫਰਵਰੀ ਦੀ ਤਰੀਕ ਤੈਅ ਕਰ ਦਿੱਤੀ । ਜੱਜ ਨੇ ਕਿਹਾ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਛੱਡਕੇ ਸਬੂਤਾਂ ਨੂੰ ਰਿਕਾਰਡ ਕਰਨ ਦੀ ਕਾਰਵਾਈ ਰੋਜ਼ਾਨਾ ਦੇ ਆਧਾਰ 'ਤੇ ਹੋਵੇਗੀ । ਸੀ. ਬੀ. ਆਈ. ਨੇ ਦੋਸ਼ੀਆਂ ਦੇ ਖਿਲਾਫ ਸਾਲ 2010 ਦੇ ਰਾਸ਼ਟਰ ਮੰਡਲ ਖੇਡਾਂ ਦੇ ਗੈਰ - ਕਾਨੂੰਨੀ ਰੂਪ ਨਾਲ ਟਾਈਮਿੰਗ, ਸਕੋਰਿੰਗ ਐਂਡ ਰਿਜ਼ਲਟ ਸਿਸਟਮ (ਟੀ. ਐਸ. ਆਰ.) ਸਥਾਪਤ ਕਰਨ ਲਈ ਸਵਿਸ ਕੰਪਨੀ ਨੂੰ ਗੈਰ - ਕਾਨੂੰਨੀ ਰੂਪ ਨਾਲ ਠੇਕਾ ਦਿੱਤੇ ਜਾਣ ਦਾ ਦੋਸ਼ ਲਾਇਆ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 90 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ।


ਕਲਮਾਡੀ ਦੇ ਕਹਿਣ ਤੇ ਹੀ ਦਿੱਤਾ ਸੀ ਸ਼ਿਲਪਾ ਨੂੰ 71.73 ਲੱਖ ਰੁਪਏ

ਨਵੀਂ ਦਿੱਲੀ :- ਸੁਰੇਸ਼ ਕਲਮਾਡੀ ਦੀ ਇੱਛਾ ਪੂਰੀ ਕਰਨ ਲਈ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਰਾਸ਼ਟਰ ਮੰਡਲ ਖੇਡ ਆਯੋਜਨ - 2008 ਦੇ ਸਮਾਪਤੀ ਸਮਾਰੋਹ ਦੌਰਾਨ 71.73 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ । ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਕਲਮਾਡੀ ਦੇ ਜ਼ੋਰ ਦੇਣ ਉਪਰ ਹੀ ਸਿ਼ਲਪਾ ਨੂੰ ਜਲਵਾ ਦਿਖਾਉਣ ਲਈ 30 ਅਕਤੂਬਰ 2008 ਨੂੰ ਚੈਕ ਦੇ ਜ਼ਰੀਏ 71.73750 ਰੁਪਏ ਉਸਦੇ ਸਹਿਯੋਗੀਆਂ ਨੇ ਦਿੱਤੇ ਸਨ । ਖੇਡਾਂ ਦਾ ਆਯੋਜਨ ਪੁਣੇ ਵਿੱਚ ਹੋਇਆ ਸੀ ।

ਇਹ ਅਦਾਲਤ ਰਾਸ਼ਟਰ ਮੰਡਲ ਖੇਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ । ਆਈ. ਪੀ. ਸੀ. ਅਤੇ ਪ੍ਰਿਵੇਂਸ਼ਨ ਆਫ ਕਰੁੱਪਸ਼ਨ ਐਕਟ ਦੀਆਂ ਅਲੱਗ – ਅਲੱਗ ਧਾਰਾਵਾਂ ਦੇ ਤਹਿਤ ਰਾਸ਼ਟਰ ਮੰਡਲ ਖੇਡ ਆਯੋਜਨ ਕਮੇਟੀ ਦੇ ਬਰਖਾਸਤ ਪ੍ਰਧਾਨ ਕਲਮਾਡੀ ਅਤੇ ਹੋਰਾਂ ਖਿਲਾਫ਼ ਸੁਣਵਾਈ ਕਰਨ ਵਾਲੀ ਅਦਾਲਤ ਨੇ ਕਿਹਾ ਕਿ ਫਰੀਦਾਬਾਦ ਸਥਿਤ ਜੈਮ ਇੰਟਰਨੈਸ਼ਨਲ ਦੇ ਪ੍ਰਮੋਟਰ ਪੀ. ਡੀ. ਆਰੀਆ ਅਤੇ ਏ. ਕੇ. ਮਦਾਨ ਨੇ ਸ਼ਿਲਪਾ ਨੂੰ ਪ੍ਰਫਾਰਮੈਂਸ ਦੇ ਲਈ ਮੈਸਰਜ ਵਿਜ ਕਰਾਵਟ ਇੰਟਰਨੈਸ਼ਨਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ 71.73 ਲੱਖ ਰੁਪਏ ਦਿੱਤੇ ।

ਸਪੈਸ਼ਲ ਸੀ. ਬੀ. ਆਈ. ਜੱਜ ਰਵਿੰਦਰ ਕੌਰ ਦੀ ਚੱਲ ਰਹੇ ਕਲਮਾਡੀ ਤੋਂ ਇਲਾਵਾ ਪ੍ਰਬੰਧਕੀ ਕਮਿਟੀ ਦੇ ਜਨਰਲ ਸਕੱਤਰ ਲਲਿਤ ਭਨੋਟ, ਪੀ. ਡੀ. ਆਰੀਆ, ਏ. ਕੇ. ਮਦਾਨ ਅਤੇ ਹੋਰਾਂ ਖਿਲਾਫ਼ ਅਪਰਾਧਿਕ ਛੜਯੰਤਰ, ਧੋਖਾਧੜੀ ਅਤੇ ਅਪਰਾਧਾਂ ਦੇ ਮਾਮਲੇ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੈ । ਇਹਨਾਂ ਵਿਅਕਤੀਆਂ ਖਿਲਾਫ਼ ਸੀ. ਬੀ. ਆਈ. ਨੇ ਗੈਰਕਾਨੂੰਨੀ ਤਰੀਕੇ ਨਾਲ 2010 ਖੇਡਾਂ ਵਿੱਚ ਜ਼ਿਆਦਾ ਕੀਮਤ ਉਪਰ ਸਵਿੱਸ ਕੰਪਨੀ ਨੂੰ ਟੀ. ਆਰ. ਐਸ. ਸਿਸਟਮ ਦਾ ਠੇਕਾ ਦੇਣ ਦੀ ਦੋਸ਼ ਆਇਦ ਵੀ ਦਾਖਲ ਕੀਤੀ । ਸਰਕਾਰ ਨੂੰ ਇਸ ਵਿੱਚ 90 ਕਰੋੜ ਦਾ ਰੁਪਏ ਦਾ ਨੁਕਸਾਨ ਹੋਇਆ ਸੀ ।


ਹਿੰਦੂ ਅੱਤਵਾਦ ਸੰਬੰਧੀ ਬਿਆਨ ਨੂੰ ਲੈ ਕੇ ਸ਼ਿੰਦੇ ਵਿਰੁੱਧ ਪਰਚਾ ਦਰਜ਼

ਮਥੁਰਾ 4 ਫਰਵਰੀ (ਏਜੰਸੀਆਂ) :- ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਦੇ ਖਿਲਾਫ ਹਿੰਦੂ ਅੱਤਵਾਦ ਸੰਬੰਧੀ ਉਨ੍ਹਾਂ ਦੇ ਬਿਆਨ 'ਤੇ ਇਕ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮਾਮਲਾ ਮੁੱਖ ਜੱਜ ਡੀ. ਡੀ. ਓਝਾ ਦੀ ਅਦਾਲਤ 'ਚ ਸ਼ਨੀਵਾਰ ਨੂੰ ਦਰਜ ਕੀਤਾ ਗਿਆ । ਸ਼ਿਕਾਇਤ ਕਰਤਾ ਵਿਜੇ ਬਹਾਦੁਰ ਸਿੰਘ ਦੇ ਵਕੀਲ ਸਾਹਿਬ ਸਿੰਘ ਦੇਸ਼ਾਵਰ ਨੇ ਕਿਹਾ ਕਿ ਸ਼ਿਕਾਇਤ 'ਤੇ ਦਲੀਲਾਂ ਦੀ ਸੁਣਵਾਈ ਲਈ ਅਦਾਲਤ ਨੇ 12 ਫਰਵਰੀ ਦੀ ਤਾਰੀਖ ਤੈਅ ਕੀਤੀ ਹੈ । ਆਰ. ਐਸ. ਐਸ. ਮੈਂਬਰ ਵਿਜੇ ਬਹਾਦੁਰ ਸਿੰਘ ਨੇ ਕਾਂਗਰਸ ਦੇ ਜੈਪੁਰ ਚਿੰਤਨ ਸ਼ਿਵਰ 'ਚ 12 ਫਰਵਰੀ ਨੂੰ ਗ੍ਰਹਿ ਮੰਤਰੀ ਵਲੋਂ ਦਿੱਤੇ ਗਏ ਬਿਆਨ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ।


ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ: ਮਨਿੰਦਰ ਸਿੰਘ ਕਾਂਗ ਨਹੀਂ ਰਹੇ

ਜਲੰਧਰ 4 ਫਰਵਰੀ :- ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਅਫਸੋਸ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ: ਮਨਿੰਦਰ ਸਿੰਘ ਕਾਂਗ ਦਾ ਅੱਜ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਪਰਿਵਾਰਕ ਸੂਤਰਾਂ ਅਨੁਸਾਰ ਡਾ: ਮਨਿੰਦਰ ਸਿੰਘ ਕਾਂਗ ਨੂੰ ਰਾਤ ਕਰੀਬ 11:45 ਵਜੇ ਦਿਲ ਦਾ ਦੌਰਾ ਪਿਆ । ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ । ਉਹ ਆਪਣੇ ਪਿੱਛੇ ਬਜੁਰਗ ਮਾਤਾ, ਪਤਨੀ ਨਰਿੰਦਰ ਕੌਰ ਪਾਹਵਾ ਅਤੇ ਦੋ ਬੇਟੇ ਛੱਡ ਗਏ ਹਨ । ਉਨ੍ਹਾਂ ਦਾ ਸਸਕਾਰ 4 ਫਰਵਰੀ ਨੂੰ ਜਲੰਧਰ ਦੇ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ । ਪੰਜਾਬ ਦੇ ਪ੍ਰਸਿੱਧ ਲੇਖਕ ਸਵ. ਕੁਲਬੀਰ ਸਿੰਘ ਕਾਂਗ ਦੇ ਸਪੁੱਤਰ ਡਾ: ਮਨਦਿੰਰ ਸਿੰਘ ਕਾਂਗ ਨੇ ਜਨਮ ਸਾਖੀਆਂ 'ਤੇ ਸ਼ੋਧ ਪ੍ਰਬੰਧ ਲਿਖਕੇ ਪੀ. ਐਚ. ਡੀ. ਡਿਗਰੀ ਹਾਸਲ ਕੀਤੀ ਸੀ ।


ਇਰਾਕ 'ਚ ਅੱਤਵਾਦੀ ਹਮਲਾ 33 ਮੌਤਾਂ - 70 ਜ਼ਖ਼ਮੀ

 http://sameydiawaaz.com/Archive%20News/%5B2013%5D/02/05.02.2013%20-%2007.jpg

ਕਿਰਕੁਕ 4 ਫਰਵਰੀ (ਏਜੰਸੀ)— :- ਇਰਾਕ ਵਿਚ ਕਿਰਕੁਕ ਵਿਖੇ ਪੁਲਿਸ ਹੈੱਡਕੁਆਰਟਰ 'ਤੇ ਕਾਰ ਸਵਾਰ ਇਕ ਆਤਮਘਾਤੀ ਹਮਲਾਵਰ ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ 33 ਵਿਅਕਤੀ ਮਾਰੇ ਗਏ ਤੇ 70 ਹੋਰ ਜ਼ਖ਼ਮੀ ਹੋ ਗਏ । ਪੁਲਿਸ ਸੂਤਰਾਂ ਅਨੁਸਾਰ ਰਾਜਧਾਨੀ ਬਗਦਾਦ ਦੇ ਉੱਤਰ ਵਿਚ 170 ਕਿਲੋਮੀਟਰ ਦੂਰ ਕਿਰਕੁਕ ਵਿਖੇ ਆਤਮਘਾਤੀ ਹਮਲਾਵਰ ਤੇ ਅੱਤਵਾਦੀਆਂ ਨੇ ਹੈਡਕੁਆਰਟਰ ਵਿਚ ਦਾਖਲ ਹੋਣ ਦਾ ਯਤਨ ਕੀਤਾ, ਪਰੰਤੂ ਉਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਲਿਆ । ਪੁਲਿਸ ਅਨੁਸਾਰ ਮੌਤਾਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਆਤਮਘਾਤੀ ਬੰਬ ਧਮਾਕੇ ਵਿਚ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ ਹੇਠਾਂ ਹੋਰ ਲਾਸ਼ਾਂ ਹੋ ਸਕਦੀਆਂ ਹਨ । ਸੂਤਰਾਂ ਨੇ ਦੱਸਿਆ ਕਿ 2 ਆਤਮਘਾਤੀ ਹਮਲਾਵਰਾਂ ਨੇ ਬਾਰੂਦੀ ਪੇਟੀਆਂ ਬੰਨ੍ਹੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਪੁਲਿਸ ਹੈਡਕੁਆਰਟਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰੰਤੂ ਮੁੱਖ ਗੇਟ 'ਤੇ ਮੌਜੂਦ ਸੁਰੱਖਿਆ ਜਵਾਨਾਂ ਨਾਲ ਹੋਈ ਝਡ਼ਪ ਵਿਚ ਇਹ ਦੋਨੋਂ ਹਮਲਾਵਰ ਮਾਰੇ ਗਏ । ਹਮਲੇ ਦੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ । ਕਿਰਕੁਕ ਧਾਰਮਿਕ ਤੇ ਨਸਲੀ ਤੌਰ 'ਤੇ ਅਰਬਾਂ, ਕੁਰਦਾਂ ਤੇ ਤੁਰਕਾਂ ਦੀ ਰਲਵੀਂ-ਮਿਲਵੀਂ ਅਬਾਦੀ ਵਾਲਾ ਖੇਤਰ ਹੈ । ਕਿਰਕੁਕ 'ਚ ਅਨੇਕਾਂ ਹਥਿਆਰਬੰਦ ਗਰੁੱਪ ਸਰਗਰਮ ਹਨ ਤੇ ਅਲਕਾਇਦਾ ਨਾਲ ਸੰਬੰਧਿਤ ਸੁੰਨੀ ਅੱਤਵਾਦੀ ਸ਼ੀਆ ਪ੍ਰਧਾਨ ਮੰਤਰੀ ਨੂਰੀ ਅਲ-ਮਲਿਕੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੇ ਨਸਲੀ ਤਣਾਅ ਪੈਦਾ ਕਰਨ ਦੇ ਮਕਸਦ ਨਾਲ ਅਕਸਰ ਹੀ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਉਂਦੇ ਹਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz