ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

ਸਿੱਖਾਂ ਦੇ ਕੇਸ ਸਹੀ ਢੰਗ ਨਾਲ ਪੇਸ਼ ਨਹੀਂ ਹੋ ਰਹੇ - ਦਾਦੂਵਾਲ

1984 ਦੇ ਕਤਲੇਆਮ ਨੂੰ ਹੁਣ ਵੀ ਦੰਗੇ ਕਿਹਾ ਜਾਂਦਾ ਹੈ - ਮਾਨ

http://sameydiawaaz.com/Archive%20News/%5B2013%5D/02/02.02.2013%20-%2009.JPG

ਜਲੰਧਰ 1 ਫਰਵਰੀ :- ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਸਿੱਖਾਂ ਦੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਿੱਖਾਂ ਦਾ ਆਪਣਾ ਮੀਡੀਆ ਹੋਣਾ ਚਾਹੀਦਾ ਹੈ ।

ਅੱਜ ਇਥੇ ਪੰਥਕ ਨੇਤਾਵਾਂ ਦੀ ਹਾਜ਼ਰੀ ਵਿਚ ਗੁਰਦਵਾਰਾ ਸਿੰਘ ਸਭਾ ਮਾਡਲ ਟਾਊਨ ‘ਚ ‘ਡੇਲੀ ਪੰਜਾਬ ਟਾਈਮਜ਼’ ਦਾ ਸ਼ੁਭ ਆਰੰਭ ਕੀਤਾ ਗਿਆ । ਪੰਜਾਬ ਟਾਈਮਜ਼ ਚੈਰੀਟੇਬਲ ਟਰੱਸਟ ਵਲੋਂ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਨੂੰ ਆਪਣਾ ਚੇਅਰਮੈਨ ਚੁਣਿਆ ਗਿਆ । ਪ੍ਰੋਗਰਾਮ ਦਾ ਸੰਚਾਲਨ ‘ਡੇਲੀ ਪੰਜਾਬ ਟਾਈਮਜ਼’ ਦੇ ਸੰਪਾਦਕ ਬਲਜੀਤ ਸਿੰਘ ਬਰਾਡ਼ ਵਲੋਂ ਕੀਤਾ ਗਿਆ ।

ਦਾਦੂਵਾਲ ਨੇ ਕਿਹਾ ਕਿ ਸਿੱਖਾਂ ਵਿਚ ਆਪਸੀ ਏਕਤਾ ਨਾ ਹੋਣ ਕਾਰਨ ਹੀ ਉਨ੍ਹਾਂ ਨੂੰ ਜ਼ਿਆਦਤੀਆਂ ਸਹਿਣੀਆਂ ਪੈ ਰਹੀਆਂ ਹਨ, ਪੰਥਕ ਸੰਗਠਨਾਂ ਨੂੰ ਹੁਣ ਇਕ ਪਲੇਟਫਾਰਮ ‘ਤੇ ਇਕੱਠਾ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ‘ਤੇ ਹਮਲਿਆਂ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ ।

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਈ ਅਖਬਾਰਾਂ ਹੁਣ ਵੀ 1984 ਦੇ ਕਤਲੇਆਮ ਨੂੰ ਦੰਗੇ ਲਿਖ ਰਹੀਆਂ ਹਨ । ਉਨ੍ਹਾਂ ਕਿਹਾ ਕਿ 1984 ਵਿਚ ਜੋ ਕੁਝ ਘਟਨਾਵਾਂ ਘਟੀਆਂ, ਉਹ ਕਤਲੇਆਮ ਸੀ । ਇਸ ਲਈ ਸਿੱਖ ਲੀਡਰਸ਼ਿਪ ਨੂੰ ਹੁਣ ਜਾਗਣਾ ਹੋਵੇਗਾ । ਪੰਥਕ ਨੇਤਾਵਾਂ ਨੇ ਕਿਹਾ ਕਿ ਗਰਮ ਖਿਆਲੀ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਇਕ ਵੱਖਰੇ ਅਖਬਾਰ ਦੀ ਜ਼ਰੂਰਤ ਸੀ ਜੋ ਹੁਣ ਪੂਰੀ ਹੋ ਗਈ ਹੈ । ਸਮਾਰੋਹ ਵਿਚ ਬੋਲਣ ਵਾਲੇ ਬੁਲਾਰਿਆਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਖਾਲਸਾ ਐਕਸ਼ਨ ਕਮੇਟੀ ਦੇ ਮੁਖੀ ਭਾਈ ਮੋਹਕਮ ਸਿੰਘ, ਦਲ ਖਾਲਸਾ ਦੇ ਭਾਈ ਹਰਚਰਨਜੀਤ ਸਿੰਘ ਧਾਮੀ, ਜਗਜੀਤ ਸਿੰਘ ਗਾਬਾ, ਭਾਈ ਰਜਿੰਦਰ ਸਿੰਘ, ਹਰਦੀਪ ਸਿੰਘ ਗੋਲਡੀ ਆਦਿ ਪ੍ਰਮੁਖ ਸਨ ।

ਸਮਾਰੋਹ ਵਿਚ ਪਹੁੰਚਣ ਵਾਲੇ ਨੇਤਾਵਾਂ ਵਿਚ ਬਲਜੀਤ ਸਿੰਘ ਨੀਲਾ ਮਹਿਲ, ਕਮਲਜੀਤ ਸਿੰਘ ਗਾਂਧੀ, ਪ੍ਰਕਾਸ਼ ਸਿੰਘ ਜੰਡਾਲੀ, ਜਰਨੈਲ ਸਿੰਘ, ਭਰਪੂਰ ਸਿੰਘ ਬਲਬੀਰ, ਬਾਬਾ ਬਲਦੇਵ ਸਿੰਘ ਖਾਲਸਾ, ਜਗਦੀਸ਼ ਪਸਰੀਚਾ, ਗੁਰਦੇਵ ਸਿੰਘ ਸਹੋਤਾ, ਹਰਪ੍ਰੀਤ ਸਿੰਘ ਬੈਨੀਪਾਲ, ਜਗਦੀਸ਼ ਸਿੰਘ ਦਰਦੀ, ਬਾਬਾ ਇੰਦਰਜੀਤ ਸਿੰਘ, ਰਾਜਦੇਵ ਸਿੰਘ ਖਾਲਸਾ, ਪਰਮਜੀਤ ਸਿੰਘ ਸਹੌਲੀ, ਪ੍ਰਦੀਪ ਸਿੰਘ, ਸੰਤ ਬਾਬਾ ਅਵਤਾਰ ਸਿੰਘ, ਭਾਈ ਬਲਦੇਵ ਸਿੰਘ, ਕੇ. ਕੇ. ਸ਼ਰਮਾ, ਟੀ. ਪੀ. ਸਿੰਘ, ਡਾ. ਹਰਕੇਸ਼ ਸਿੰਘ ਸਿੱਧੂ, ਡਾ. ਸੁਰਿੰਦਰ ਪਾਲ ਸਿੰਘ ਵਿਰਕ ਤੇ ਹੋਰ ਸ਼ਾਮਲ ਸਨ । ਪੰਥਕ ਨੇਤਾਵਾਂ ਨੇ ਇਸ ਮੌਕੇ ‘ਤੇ ਸੱਦਾ ਦਿਤਾ ਕਿ ਸਿੱਖ ਮੀਡੀਆ ਨੂੰ ਮਜ਼ਬੂਤੀ ਦਿੱਤੀ ਜਾਣੀ ਚਾਹੀਦੀ ਹੈ ਜੋ ਸਿੱਖਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਬੁਲੰਦ ਕਰ ਸਕੇ ।


ਦਸਤਾਰ ਅਤੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਰਸਾਲੇ ਨੂੰ ਮੁਆਫ਼ੀ ਮੰਗਣ ਲਈ ਕਿਹਾ

 http://sameydiawaaz.com/Archive%20News/%5B2013%5D/02/02.02.2013%20-%2003.jpg

ਰਸਾਲੇ ਨੂੰ ਭੇਜੀ ਚਿੱਠੀ ਪ੍ਰਤੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਬਿੱਟਾ ਅਤੇ ਸੋਨਾ ਸਿੰਘ ਭੋਲਾ

ਸਿਡਨੀ, 1 ਫਰਵਰੀ (ਹਰਕੀਰਤ ਸਿੰਘ ਸੰਧਰ)-ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਕ ਰਸਾਲੇ ਵਿਚ ਸਿੱਖਾਂ ਅਤੇ ਨਿਹੰਗ ਸਿੰਘ 'ਤੇ ਅਸ਼ਲੀਲ ਟਿੱਪਣੀ ਕਰਨ 'ਤੇ ਆਸਟ੍ਰੇਲੀਅਨ ਸਿੱਖਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਸਿੱਖ ਵੈਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਇਸ ਰਸਾਲੇ ਦੇ ਸੰਪਾਦਕ ਨੂੰ ਵਕੀਲ ਅਜ਼ੀਜ਼ ਖਾਨ ਦੀਆਂ ਕਾਨੂੰਨੀ ਸੇਵਾਵਾਂ ਨਾਲ ਚਿੱਠੀ ਪਾਈ ਗਈ ਹੈ, ਜਿਸ ਵਿਚ ਲੇਖ ਦੇ ਲੇਖਕ ਅਤੇ ਰਸਾਲੇ ਦੇ ਸੰਪਾਦਕ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਲੇਖ ਨਾਲ ਜਿਥੇ ਸਿੱਖ ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ ਹਨ, ਉਥੇ ਲੇਖ ਵਿਚ ਲਿਖੀ ਘਟੀਆ ਅਤੇ ਅਸ਼ਲੀਲ ਭਾਸ਼ਾ ਨੇ ਤੁਹਾਡੀ ਲਿਆਕਤ ਦਾ ਵੀ ਸਬੂਤ ਦਿੱਤਾ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ 14 ਦਿਨਾਂ ਵਿਚ ਮੁਆਫ਼ੀਨਾਮਾ ਦਿੱਤਾ ਜਾਵੇ ਨਹੀਂ ਤਾਂ ਅਗਾਂਹ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਸਿੱਖ ਵੈਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਚੇਅਰਮੈਨ ਸੋਨਾ ਸਿੰਘ ਭੇਲਾ, ਪ੍ਰਧਾਨ ਗੁਰਿੰਦਰ ਸਿੰਘ ਮਾਵੀ ਅਤੇ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਅਸੀਂ ਇਸ ਚਿੱਠੀ ਰਾਹੀਂ ਇਸ ਰਸਾਲੇ ਦੇ ਸੰਪਾਦਕ ਤੋਂ ਸ਼ਾਂਤਮਈ ਤਰੀਕੇ ਨਾਲ ਮਾਫੀ ਮੰਗਾਉਣਾ ਚਾਹੁੰਦੇ ਹਾਂ। ਜੇ 14 ਦਿਨਾਂ ਵਿਚ ਕੋਈ ਜਵਾਬ ਨਹੀਂ ਆਇਆ ਤਾਂ ਅਦਾਲਤ ਤੇ ਹੋਰ ਰਾਹ ਵੀ ਅਪਣਾ ਸਕਦੇ ਹਾਂ। ਇਹ ਚਿੱਠੀ ਭੇਜਣ ਵਾਲੇ ਸਿਡਨੀ ਦੇ ਮਸ਼ਹੂਰ ਅਤੇ ਲੋਕਪ੍ਰਿਯ ਵਕੀਲ ਅਜ਼ੀਜ਼ ਖਾਨ ਨੇ ਕਿਹਾ ਕਿ ਭਾਵੇਂ ਉਹ ਪਾਕਿਸਤਾਨ ਤੋਂ ਹਨ ਪਰ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ। ਸਿੱਖ ਧਰਮ ਨਾਲ ਉਹ ਜ਼ਿਆਦਾ ਇਸ ਕਰਕੇ ਜੁੜੇ ਹਨ, ਕਿਉਂਕਿ ਉਨ੍ਹਾਂ ਦੇ ਵਡੇਰੇ ਪੰਜਾਬ ਤੋਂ ਸਨ।

ਵਰਨਣਯੋਗ ਹੈ ਕਿ ਚੇਅਰਮੈਨ ਸੋਨਾ ਸਿੰਘ ਭੇਲਾ ਆਸਟ੍ਰੇਲੀਆ ਦੇ ਛੋਟੇ ਜਿਹੇ ਕਸਬੇ ਕੇਨਜ਼ ਨਾਲ ਸੰਬੰਧਿਤ ਹੈ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਹੁੰਦੇ ਹਨ। ਉਨ੍ਹਾਂ ਨੇ ਹੀ 1984 ਵਿਚ ਹੋਏ ਕਤਲੇਆਮ ਨੂੰ ਆਸਟ੍ਰੇਲੀਅਨ ਸਰਕਾਰ ਦੇ ਕੰਨਾਂ ਵਿਚ ਪਾਇਆ ਸੀ ਅਤੇ ਉਸ ਸਬੰਧੀ ਅਰਜ਼ੀ ਦਾਇਰ ਕੀਤੀ। ਇਸ ਸਬੰਧ ਵਿਚ ਕਰਨੈਲ ਸਿੰਘ ਬਛੋੜੀ, ਗੁਰਪ੍ਰੀਤ ਸਿੰਘ, ਹਰਕਵਲ ਸਿੰਘ ਅਤੇ ਹੋਰ ਕਈਆਂ ਨੇ ਲਿਖਤੀ ਬਿਆਨ ਰਾਹੀਂ ਕਿਹਾ ਕਿ ਸਿਡਨੀ ਵਿਚ ਆਸਟ੍ਰੇਲੀਆ ਦੇ ਗੁਰੂ ਘਰਾਂ ਦੇ ਮੁਖੀਆਂ ਵੱਲੋਂ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਬਿਆਨ ਆਇਆ ਹੈ। ਵਿਸ਼ੇਸ਼ ਹੈ ਕਿ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸਕੱਤਰ ਬਾਵਾ ਸਿੰਘ ਜਗਦੇਵ ਨੇ ਵੀ ਆਪਣੀ ਸੰਸਥਾ ਵੱਲੋਂ ਇਸ ਰਸਾਲੇ ਨੂੰ ਚਿੱਠੀ ਭੇਜੀ ਹੈ। ਮਹਿੰਦਰ ਸਿੰਘ ਬਿੱਟਾ ਨੇ ਸਾਰੇ ਆਸਟ੍ਰੇਲੀਆ ਦੇ ਸਿੱਖ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਜਲਦ ਕੱਢਿਆ ਜਾਵੇ ਅਤੇ ਗੁੱਸੇ 'ਚ ਕੋਈ ਕਦਮ ਨਾ ਚੁੱਕਿਆ ਜਾਵੇ।


ਲੋਕਪਾਲ ਬਿੱਲ 'ਤੇ ਸਰਕਾਰ ਨੇ ਸਾਨੂੰ ਧੋਖਾ ਦਿੱਤਾ - ਅੰਨਾ

http://sameydiawaaz.com/Archive%20News/%5B2013%5D/02/02.02.2013%20-%2005.jpg

ਨਵੀਂ ਦਿੱਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਅੰਨਾ ਹਜ਼ਾਰੇ ।

ਨਵੀਂ ਦਿੱਲੀ 1 ਫਰਵਰੀ (ਸੁਭਾਸ਼, ਏਜੰਸੀਆਂ) :- ਸੋਧੇ ਹੋਏ ਲੋਕਪਾਲ ਬਿਲ 'ਤੇ ਕੈਬਨਿਟ ਦੀ ਮੋਹਰ ਲਗਣ ਤੋਂ ਇਕ ਦਿਨ ਬਾਅਦ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਯੂ ਪੀ ਏ ਸਰਕਾਰ ਨੇ ਲੋਕਪਾਲ ਬਿਲ 'ਤੇ ਸਾਨੂੰ ਧੋਖਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਨਹੀਂ ਨਿਭਾਇਆ | ਅਸੀ ਲੋਕਪਾਲ ਦੇ ਮੁੱਦੇ 'ਤੇ ਮੁੜ ਜਨਤਾ ਵਿਚ ਜਾਵਾਂਗੇ | ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਨੇ ਲੋਕਪਾਲ ਬਿਲ ਨੂੰ ਲੈਕੇ ਆਪਣਾ ਡ੍ਰਾਫਟ ਬਣਾਇਆ ਹੈ | ਸਾਡੇ ਵਲੋਂ ਜੋ ਡ੍ਰਾਫਟ ਦਿੱਤਾ ਗਿਆ ਸੀ ਉਹ ਕੈਬਨਿਟ ਵਿਚ ਪਹੁੰਚਿਆ ਹੀ ਨਹੀਂ | ਉਨ੍ਹਾਂ ਨੇ ਕਿਹਾ ਕਿ ਕੈਬਨਿਟ ਦੇ ਸਾਹਮਣੇ ਸਾਡਾ ਡ੍ਰਾਫਟ ਰਖਿਆ ਹੀ ਨਹੀਂ ਗਿਆ | ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਵਾਰ ਵਾਰ ਸਾਨੂੰ ਤੇ ਦੇਸ਼ ਨੂੰ ਧੋਖਾ ਦੇ ਰਹੀ ਹੈ | ਇਸ ਬਿਲ ਨੂੰ ਲੈਕੇ ਸਰਕਾਰ ਪਹਿਲਾਂ ਵੀ ਝੂਠ ਬੋਲ ਰਹੀ ਸੀ ਅਤੇ ਅੱਜ ਵੀ ਝੂਠ ਬੋਲ ਰਹੀ ਹੈ | ਅੰਨਾ ਨੇ ਕਿਹਾ ਕਿ ਸਰਕਾਰ ਨੇ ਖੁਦ ਆਪਣਾ ਡ੍ਰਾਫਟ ਬਣਾਇਆ ਅਤੇ ਇਸ 'ਤੇ ਮੋਹਰ ਲਗਾ ਦਿੱਤੀ | ਜਿਸਦਾ ਕੋਈ ਮਤਲਬ ਹੀ ਨਹੀਂ ਹੈ |


 ਸੁਪਰੀਮ ਕੋਰਟ ਵਲੋਂ ਆਸ਼ੀਸ਼ ਨੰਦੀ ਦੀ ਗਿ੍ਫ਼ਤਾਰੀ 'ਤੇ ਰੋਕ

ਕੇਂਦਰ ਤੇ ਸੰਬੰਧਿਤ ਰਾਜਾਂ ਤੋਂ ਮੰਗਿਆ ਜਵਾਬ

http://sameydiawaaz.com/Archive%20News/%5B2013%5D/02/02.02.2013%20-%2007.jpg

ਆਸ਼ੀਸ਼ ਨੰਦੀ

ਨਵੀਂ ਦਿੱਲੀ, 1 ਫਰਵਰੀ (ਏਜੰਸੀ)— :- ਸੁਪਰੀਮ ਕੋਰਟ ਨੇ ਅੱਜ ਓ. ਬੀ. ਸੀ, ਐਸ. ਸੀ. ਤੇ ਐਸ. ਟੀ. ਬਾਰੇ ਕੀਤੀ ਟਿੱਪਣੀ ਦੇ ਮਾਮਲੇ ਵਿਚ ਪ੍ਰਸਿੱਧ ਲੇਖਕ ਆਸ਼ੀਸ ਨੰਦੀ ਦੀ ਗਿ੍ਫਤਾਰੀ ਉੱਪਰ ਰੋਕ ਲਾ ਦਿੱਤੀ ਹੈ | 76 ਸਾਲਾ ਨੰਦੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਮਨ ਲੇਖੀ ਨੂੰ ਮੁੱਖ ਜੱਜ ਅਲਤਮਸ ਕਬੀਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਹਾਲਾਂ ਕਿ ਅਦਾਲਤ ਨੰਦੀ ਦੀ ਗਿ੍ਫਤਾਰੀ ਉਪਰ ਰੋਕ ਲਾ ਰਹੀ ਹੈ ਪਰ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰ ਸਕਦੇ | ਬੈਂਚ ਨੇ ਵਕੀਲ ਨੂੰ ਕਿਹਾ ਕਿ ਉਹ ਆਪਣੇ ਮੁਵੱਕਲ ਨੂੰ ਦੱਸ ਦੇਣ ਕਿ ਉਸ ਕੋਲ ਅਜਿਹੀ ਟਿਪਣੀ ਕਰਨ ਦਾ ਲਾਇਸੰਸ ਨਹੀਂ ਹੈ ਤੇ ਬਿਆਨ ਜ਼ਿੰਮੇਵਾਰ ਢੰਗ-ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਹੈ | ਮਨੋਨੀਤ ਅਦਾਲਤ ਨੇ ਨੰਦੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਂਦਰ, ਰਾਜਸਥਾਨ ਤੇ ਹੋਰ ਸਬੰਧਤ ਸਰਕਾਰਾਂ ਤੋਂ 4 ਹਫ਼ਤਿਆਂ ਵਿਚ ਜਵਾਬ ਮੰਗਿਆ ਹੈ ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ | ਨੰਦੀ ਨੇ ਦਾਇਰ ਪਟੀਸ਼ਨ ਵਿਚ ਆਪਣੇ ਵਿਰੁੱਧ ਦਰਜ ਐਫ. ਆਈ. ਆਰ. ਰੱਦ ਕਰਨ ਦੀ ਬੇਨਤੀ ਕੀਤੀ ਹੈ | ਇਥੇ ਵਰਨਣਯੋਗ ਹੈ ਕਿ ਨੰਦੀ ਨੇ ਬੀਤੇ ਦਿਨ ਜੈਪੁਰ ਵਿਚ ਕਿਹਾ ਸੀ ਕਿ ਓ.ਬੀ.ਸੀ., ਐਸ.ਟੀ ਤੇ ਐਸ.ਟੀ. ਸਭ ਤੋਂ ਵੱਧ ਭਿ੍ਸ਼ਟ ਹਨ |


ਕੇਂਦਰੀ ਮੰਤਰੀ ਮੰਡਲ ਵਲੋਂ ਔਰਤਾਂ ਖਿਲਾਫ਼ ਅਪਰਾਧ ਰੋਕਣ ਲਈ ਸਖ਼ਤ ਸਜ਼ਾਵਾਂ ਵਾਲੇ ਆਰਡੀਨੈਂਸ ਨੂੰ ਹਰੀ ਝੰਡੀ

ਜਬਰ ਜਨਾਹ ਦੇ ਦੋਸ਼ੀ ਨੂੰ ਮਿਲੇਗੀ ਘੱਟੋ - ਘੱਟ 20 ਸਾਲ ਦੀ ਸਜ਼ਾ

ਸੰਗੀਨ ਮਾਮਲਿਆਂ 'ਚ ਫ਼ਾਂਸੀ ਦੀ ਵੀ ਤਜਵੀਜ਼

ਆਰਡੀਨੈਂਸ ਰਾਸ਼ਟਰਪਤੀ ਕੋਲ ਪ੍ਰਵਾਨਗੀ ਲਈ ਭੇਜਿਆ

ਨਵੀਂ ਦਿੱਲੀ 1 ਫਰਵਰੀ (ਏਜੰਸੀ) :- ਕੇਂਦਰੀ ਮੰਤਰੀ ਮੰਡਲ ਨੇ ਔਰਤਾਂ ਖਿਲਾਫ ਅਪਰਾਧ ਰੋਕਣ ਲਈ ਫੌਜਦਾਰੀ ਕਾਨੂੰਨਾਂ ਵਿਚ ਵੱਡੇ ਪੱਧਰ 'ਤੇ ਸੋਧਾਂ ਕਰਨ ਲਈ ਆਰਡੀਨੈਂਸ ਜਾਰੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਵਿਚ ਜ਼ਬਰ ਜਨਾਹ ਦੇ ਸੰਗੀਨ ਮਾਮਲਿਆਂ ਵਿਚ ਫਾਂਸੀ ਦੀ ਸਜ਼ਾ ਦੇਣ ਤੱਕ ਦੀ ਤਜਵੀਜ਼ ਹੈ | ਅੱਜ ਦੇਰ ਸ਼ਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਮੀਟਿੰਗ ਵਿਚ ਦਿੱਲੀ ਜਬਰ ਜਨਾਹ ਪਿੱਛੋਂ ਗਠਿਤ ਕੀਤੇ ਗਏ ਜਸਟਿਸ ਵਰਮਾ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਵਿਸਥਾਰ ਨਾਲ ਚਰਚਾ ਹੋਈ | ਮੀਟਿੰਗ ਵਿਚ ਜ਼ਬਰ ਜਨਾਹ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਅਤੇ ਜ਼ਬਰ ਜਨਾਹ ਦੀ ਥਾਂ 'ਜਿਸਮਾਨੀ ਸ਼ੋਸ਼ਣ' ਸ਼ਬਦ ਦੀ ਵਰਤੋਂ ਕਰਨ ਲਈ ਆਰਡੀਨੈਸ ਜਾਰੀ ਕਰਨ ਨੂੰ ਹਰੀ ਝੰਡੀ ਦਿੱਤੀ ਗਈ | ਦਸੰਬਰ ਮਹੀਨੇ ਵਿਚ ਦਿੱਲੀ ਵਿਖੇ ਇੱਕ 23 ਸਾਲਾ ਲੜਕੀ ਨਾਲ ਹੋਏ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੀ ਮੌਤ ਉਪਰੰਤ ਦੇਸ਼ ਭਰ ਵਿਚ ਲੋਕਾਂ ਨੇ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਐਡੀਵਡੈਂਸ ਐਕਟ ਵਿਚ ਸੋਧਾਂ ਕਰਨ ਦੀ ਮੰਗ ਕੀਤੀ ਸੀ | ਇਸ ਮੰਤਵ ਲਈ ਕੇਂਦਰ ਸਰਕਾਰ ਨੇ ਜਸਟਿਸ ਵਰਮਾ ਕਮਿਸ਼ਨ ਦਾ ਗਠਨ ਕੀਤਾ ਸੀ ਅਤੇ ਉਸ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿਚ ਰੱਖ ਕੇ ਅੱਜ ਕਾਨੂੰਨਾਂ ਵਿਚ ਸੋਧ ਕਰਨ ਦਾ ਫੈਸਲਾ ਕੀਤਾ ਹੈ | ਮੀਟਿੰਗ ਵਿਚ ਜਸਟਿਸ ਵਰਮਾ ਕਮਿਸ਼ਨ ਦੀ ਇਸ ਸਿਫਾਰਸ਼ ਨਾਲ ਅਸਹਿਮਤੀ ਪ੍ਰਗਟ ਕੀਤੀ ਗਈ ਜਿਸ ਵਿਚ ਪਤੀ ਪਤਨੀ ਵਿਚਾਲੇ ਜ਼ਬਰਨ ਸਰੀਰਕ ਸਬੰਧਾਂ ਨੂੰ ਜ਼ਬਰ ਜਨਾਹ ਨਾਲ ਜੋੜਿਆ ਗਿਆ ਹੈ | ਸੂਤਰਾਂ ਅਨੁਸਾਰ ਅੱਜ ਦੀ ਮੀਟਿੰਗ ਵਿਚ ਕੇਂਦਰੀ ਮੰਤਰੀ ਮੰਡਲ ਨੇ ਜ਼ਬਰ ਜਨਾਹ ਸ਼ਬਦ ਨੂੰ ਜਿਸਮਾਨੀ ਸ਼ੋਸ਼ਣ ਦੇ ਤੌਰ 'ਤੇ ਪ੍ਰੀਭਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ |

ਇਸ ਤੋਂ ਇਲਾਵਾ ਜ਼ਬਰ ਜਨਾਹ ਦੇ ਦੋਸ਼ੀ ਦੀ ਸਜ਼ਾ ਘੱਟੋ ਘੱਟ 20 ਸਾਲ ਕਰਨ ਦਾ ਵੀ ਫੈਸਲਾ ਕੀਤਾ ਹੈ, ਜੋ ਕਿ ਵਧਾ ਕੇ ਉਮਰ ਕੈਦ ਵਿਚ ਵੀ ਤਬਦੀਲ ਕੀਤੀ ਜਾ ਸਕਦੀ ਹੈ | ਵਰਤਮਾਨ ਕਾਨੂੰਨ ਅਨੁਸਾਰ ਜ਼ਬਰ ਜਨਾਹ ਦੇ ਦੋਸ਼ੀ ਨੂੰ ਸੱਤ ਸਾਲ ਤੱਕ ਦੀ ਸਜਾ ਦਿੱਤੀ ਜਾ ਸਕਦੀ ਹੈ | ਇਸ ਤੋਂ ਇਲਾਵਾ ਜ਼ਬਰ ਜਨਾਹ ਦੇ ਸੰਗੀਨ ਮਾਮਲਿਆਂ ਜਿਵੇਂ ਕਿ ਪੀੜਤਾ ਦੀ ਮੌਤ ਹੋਣ ਦੀ ਸੂਰਤ ਵਿਚ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਤਜਵੀਜ ਹੈ | ਅੱਜ ਦੀ ਮੀਟਿੰਗ ਵਿਚ ਮੰਤਰੀ ਮੰਡਲ ਨੇ ਤੇਜ਼ਾਬੀ ਹਮਲੇ ਨੂੰ ਇੱਕ ਵੱਖਰਾ ਅਪਰਾਧ ਮੰਨ ਕੇ ਇਸ ਮਾਮਲੇ ਵਿਚ ਸਜ਼ਾ 10 ਸਾਲ ਤੋਂ ਉਮਰ ਕੈਦ ਤੱਕ ਕਰਨ ਦਾ ਵੀ ਫੈਸਲਾ ਕੀਤਾ ਜਦਕਿ ਔਰਤ ਦੇ ਚਰਿੱਤਰ ਨੂੰ ਨੁਕਸਾਨ ਪਹੁੰਚਾਉਣ ਦੀ ਸਜ਼ਾ 2 ਤੋਂ 5 ਸਾਲ ਅਤੇ ਔਰਤਾਂ ਵੱਲ ਅਸ਼ਲੀਲ ਇਸ਼ਾਰੇ ਕਰਨ ਵਾਲੇ ਦੋਸ਼ੀਆਂ ਦੀ ਸਜ਼ਾ 1 ਤੋਂ 3 ਸਾਲ ਤੱਕ ਵਧਾਈ ਜਾਵੇਗੀ | ਸੂਤਰਾਂ ਅਨੁਸਾਰ ਕੇਂਦਰੀ ਮੰਤਰੀ ਮੰਡਲ ਕਾਨੂੰਨ ਵਿਚ ਸੋਧ ਲਈ ਉਕਤ ਆਰਡੀਨੈਸ ਰਾਸ਼ਟਰਪਤੀ ਕੋਲ ਪ੍ਰਵਾਨਗੀ ਲਈ ਭੇਜ ਦਿੱਤਾ ਹੈ | ਸੰਭਾਵਨਾ ਹੈ ਕਿ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ 2 ਫਰਵਰੀ ਨੂੰ ਇਸ 'ਤੇ ਦਸਤਖਤ ਕਰ ਦੇਣਗੇ ਜਿਸ ਪਿਛੋਂ ਇਹ ਲਾਗੂ ਹੋ ਜਾਵੇਗਾ |


 ਵਿਵਾਦਾਂ ਦੇ ਦਰਮਿਆਨ ਕਮਲ ਹਸਨ ਦੀ ਫਿਲਮ 'ਵਿਸ਼ਵਰੂਪਮ' ਰਿਲੀਜ਼

ਲਖਨਊ 'ਚ ਪ੍ਰਦਰਸ਼ਨ

http://sameydiawaaz.com/Archive%20News/%5B2013%5D/02/02.02.2013%20-%2001.jpg

 ਮੁੰਬਈ ਵਿਖੇ ਫਿਲਮ "ਵਿਸ਼ਵਰੂਪਮ" ਦਾ ਪੋਸਟਰ ਪਾੜਦਾ ਵਿਖਾਵਾਕਾਰੀ ।

ਮੁੰਬਈ, 1 ਫਰਵਰੀ (ਏਜੰਸੀਆਂ)-ਕਈ ਵਿਵਾਦਾਂ ਦੇ ਦਰਮਿਆਨ ਅਦਾਕਾਰ ਕਮਲ ਹਸਨ ਦੀ ਬਹੁਚਰਚਿਤ ਫਿਲਮ 'ਵਿਸ਼ਵਰੂਪਮ' ਦਾ ਹਿੰਦੀ ਅਨੁਵਾਦ ਅੱਜ ਦਿੱਲੀ, ਮੁੰਬਈ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਰਿਲੀਜ਼ ਹੋ ਗਈ | ਇਸ ਫਿਲਮ ਦੇ ਹਿੰਦੀ ਅਨੁਵਾਦ ਦਾ ਨਾਂਅ 'ਵਿਸ਼ਵਰੂਪ' ਰਖਿਆ ਗਿਆ ਹੈ | ਦਰਸ਼ਕਾਂ ਵਿਚ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ | ਕਮਲ ਹਸਨ ਆਪਣੀ ਫਿਲਮ ਨੂੰ ਰਿਲੀਜ਼ ਕਰਨ ਲਈ ਬੀਤੇ ਦਿਨ ਹੀ ਮੁੰਬਈ ਪਹੁੰਚੇ | ਵਰਣਨਯੋਗ ਹੈ ਕਿ ਕਈ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਫਿਲਮ ਜਗਤ ਕਮਲ ਹਸਨ ਦੇ ਸਮਰਥਨ ਵਿਚ ਉਤਰ ਆਇਆ | ਉਥੇ ਫਿਲਮ ਦੇ ਰਿਲੀਜ਼ ਨੂੰ ਲੈ ਕੇ ਚਰਚਾ ਅਤੇ ਬਹਿਸ ਜ਼ੋਰਾਂ 'ਤੇ ਹੈ |

ਲਖਨਊ 'ਚ ਪ੍ਰਦਰਸ਼ਨ

http://sameydiawaaz.com/Archive%20News/%5B2013%5D/02/02.02.2013%20-%2002.jpg

ਲਖਨਊ ਵਿੱਚ ਕਮਲ ਹਸਨ ਦੀ ਫਿਲਮ "ਵਿਸ਼ਵਰੂਪਮ" ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਆਲ ਇੰਡੀਆ ਸੁੰਨੀ ਬੋਰਡ ਦੇ ਕਾਰਕੁੰਨ ।

ਲਖਨਊ (ਪੀ ਟੀ ਆਈ) :- ਆਲ ਇੰਡੀਆ ਸੁੰਨੀ ਬੋਰਡ ਦੇ ਕਾਰਕੁੰਨਾਂ ਨੇ ਅੱਜ ਕਮਲ ਹਸਨ ਦੀ ਵਿਵਾਦਗ੍ਰਸਤ ਫਿਲਮ 'ਵਿਸ਼ਵਰੂਪਮ' ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਹਾਲਾਂਕਿ ਸੂਬੇ ਦੀ ਰਾਜਧਾਨੀ ਵਿਚ ਇਹ ਫਿਲਮ ਭਾਰੀ ਸੁਰੱਖਿਆ ਤਹਿਤ ਰਿਲੀਜ਼ ਹੋ ਗਈ ਹੈ | ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਫਿਲਮ ਵਿਚਲੇ ਇਤਰਾਜ਼ਯੋਗ ਦਿ੍ਸ਼ ਹਟਾਉਣ ਲਈ ਨਾਅਰੇਬਾਜ਼ੀ ਕਰ ਰਹੇ ਸਨ ਤੇ ੳੁੱਤਰ ਪ੍ਰਦੇਸ਼ ਵਿਚ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਸਨ | ਇਸੇ ਦੌਰਾਨ ਸਿਨੇਮਾਘਰਾਂ ਤੇ ਮਾਲਾਂ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ |


ਪਾਕਿਸਤਾਨ 'ਚ ਮਸਜਿਦ ਨੇੜੇ ਬੰਬ ਧਮਾਕਾ - 27 ਹਲਾਕ

ਨਮਾਜ਼ ਅਦਾ ਕਰਕੇ ਪਰਤ ਰਹੇ ਸਨ ਲੋਕ

http://sameydiawaaz.com/Archive%20News/%5B2013%5D/02/02.02.2013%20-%2004.jpg

ਪੇਸ਼ਾਵਰ ਵਿਖੇ ਬੰਬ ਧਮਾਕੇ 'ਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਝਾਂਦੇ ਹੋਏ ਰਾਹਤ ਕਰਮਚਾਰੀ ।

ਇਸਲਾਮਾਬਾਦ 1 ਫਰਵਰੀ (ਏਜੰਸੀ) :- ਪਾਕਿ ਦੇ ਗੜਬੜੀ ਵਾਲੇ ਉੱਤਰ-ਪੱਛਮੀ ਇਲਾਕੇ ਦੇ ਹੰਗੂ ਕਸਬੇ 'ਚ ਇਕ ਸ਼ੀਆ ਮਸਜਿਦ ਨੇੜੇ ਹੋਏ ਆਤਮਘਾਤੀ ਬੰਬ ਧਮਾਕੇ 'ਚ 27 ਲੋਕ ਮਾਰੇ ਗਏ ਜਦਕਿ 35 ਹੋਰ ਜ਼ਖ਼ਮੀ ਹੋ ਗਏ | ਇਹ ਬੰਬ ਧਮਾਕਾ ਪਾਕਿ ਦੇ ਖਾਈਬਰ ਪਖਤੰੁਖਵਾ ਸੂਬੇ ਦੇ ਹਾਂਗੂ ਕਸਬੇ ਦੀ ਇਕ ਮਸਜਿਦ 'ਚ ਉਸ ਵੇਲੇ ਹੋਇਆ ਜਦ ਲੋਕ ਮਸਜਿਦ 'ਚ ਨਮਾਜ਼ ਅਦਾ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ | ਹੰਗੂ ਦੇ ਜ਼ਿਲ੍ਹਾ ਪੁਲਿਸ ਮੁਖੀ ਮੀਆਂ ਮੁਹੰਮਦ ਸਈਦ ਨੇ ਪੁਸ਼ਟੀ ਕੀਤੀ ਕਿ ਇਹ ਧਮਾਕਾ ਮਸਜਿਦ ਨੇੜੇ ਇਕ ਆਤਮਘਾਤੀ ਬੰਬਾਰ ਦੁਆਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਹੰਗੂ ਕਸਬਾ ਜਿਥੇ ਕਿ ਸ਼ੀਆ ਅਬਾਦੀ ਬਹੁਤਾਤ ਵਿਚ ਹੈ ਪਿਛਲੇ ਸਾਲਾਂ 'ਚ ਕਈ ਅੱਤਵਾਦੀ ਧਮਾਕਿਆਂ ਦਾ ਸ਼ਿਕਾਰ ਹੋਇਆ ਹੈ | ਸੁਰੱਖਿਆ ਬਲਾਂ ਦੀਆਂ ਬਚਾਅ ਟੀਮਾਂ ਦੁਆਰਾ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਇਨ੍ਹਾਂ 'ਚੋਂ 8 ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਿਸ਼ਾਵਰ ਸ਼ਹਿਰ ਦੇ ਹਸਪਤਾਲ ਭੇਜ ਦਿੱਤਾ ਗਿਆ | ਇਸ ਧਮਾਕੇ ਨਾਲ ਹੰਗੂ ਕਸਬੇ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ | ਇਹ ਕਸਬਾ ਇਕ ਕਬਾਇਲੀ ਇਲਾਕੇ ਨਾਲ ਜੁੜਿਆ ਹੋਇਆ ਹੈ ਜਿਥੇ ਬਹੁਤ ਸਾਰੇ ਅੱਤਵਾਦੀ ਸੰਗਠਨ ਜਿਵੇਂ ਕਿ ਤਾਲਿਬਾਨੀ ਸੰਗਠਨ ਸਰਗਰਮ ਹਨ |


 ਤੁਰਕੀ ਵਿਚ ਅਮਰੀਕੀ ਸਫ਼ਾਰਤਖ਼ਾਨੇ 'ਚ ਆਤਮਘਾਤੀ ਧਮਾਕਾ - 2 ਹਲਾਕ

http://sameydiawaaz.com/Archive%20News/%5B2013%5D/02/02.02.2013%20-%2006.jpg

ਅੰਕਾਰਾ 1 ਫਰਵਰੀ (ਏ. ਪੀ.) :- ਤੁਰਕੀ ਦੀ ਰਾਜਧਾਨੀ 'ਚ ਅਮਰੀਕੀ ਸਫਾਰਤਖਾਨੇ ਦੇ ਦਰਵਾਜ਼ੇ 'ਤੇ ਹੋਏ ਆਤਮਘਾਤੀ ਬੰਬ ਧਮਾਕੇ ਕਾਕਨ 2 ਵਿਅਕਤੀਆਂ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਇਹ ਧਮਾਕਾ ਸੁਰੱਖਿਆ ਚੈੱਕ ਪੋਸਟ 'ਚ ਹੋਇਆ ਜਿਸ ਨਾਲ 2 ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz