ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

ਦਿੱਲੀ ਸਿੱਖ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ

ਦਿੱਲੀ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ

ਸ੍ਰ: ਪਰਮਜੀਤ ਸਿੰਘ ਸਰਨਾ ਵੀ ਚੋਣ ਹਾਰੇ

http://punjabinewsonline.com/advertisement/srna.jpg

ਨਵੀਂ ਦਿੱਲੀ 30 ਜਨਵਰੀ :- ਦਿੱਲੀ ਪ੍ਰਦੇਸ਼ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ (ਬਾਦਲ) ਲਈ ਵਕਾਰ ਦਾ ਸਵਾਲ ਬਣੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚੋਂ ਕੁੱਲ 46 ਸੀਟਾਂ ਵਿੱਚੋਂ 37 ਸੀਟਾਂ ਅਕਾਲੀ ਦਲ ਬਾਦਲ ਦੇ ਹੱਥ ਆਈਆਂ । ਦਿੱਲੀ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਸਰਨਾ ਦਾ ਸਮੁੱਚਾ ਅਕਾਲੀ ਦਲ ਮੁੱਧੇ ਮੂੰਹ ਡਿੱਗਿਆ ਹੈ  । ਪੰਜਾਬੀ ਬਾਗ ਇਲਾਕੇ ਵਿੱਚ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬਾਦਲ ਦਲ ਮਨਜਿੰਦਰ ਸਿਰਸਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ । ਸਰਨਾ 4554 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਹਾਰ ਗਏ ।

ਅਕਾਲੀ ਦਲ (ਬਾਦਲ) ਦੇ ਮਨਜੀਤ ਸਿੰਘ ਜੀ. ਕੇ., ਅਵਤਾਰ ਸਿੰਘ ਹਿੱਤ, ਪਰਮਜੀਤ ਰਾਣਾ, ਉਕਾਰ ਸਿੰਘ ਥਾਪਰ, ਗੁਰਦੇਵ ਸਿੰਘ ਭੋਲਾ, ਜਤਿੰਦਰਪਾਲ ਸਿੰਘ ਨਰੂਲਾ, ਦਰਸ਼ਨ ਸਿੰਘ, ਦਲਜੀਤ ਕੌਰ ਖਾਲਸਾ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਤਨਵੰਤ ਸਿੰਘ, ਗੁਰਮੀਤ ਸਿੰਘ ਮੀਤਾ, ਐਮ. ਪੀ. ਐਸ. ਚੱਢਾ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਚਮਨ ਸਿੰਘ, ਇੰਦਰਜੀਤ ਸਿੰਘ ਮੋੱਟੀ, ਤਜਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਪੱਪੂ, ਗੁਰਮੀਤ ਸਿੰਘ ਸ਼ੰਟੀ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਰਵੇਲ ਸਿੰਘ, ਜਸਬੀਰ ਸਿੰਘ ਜੱਸੀ, ਇੰਦਰਪ੍ਰੀਤ ਸਿੰਘ, ਰਵਿੰਦਰ ਸਿੰਘ ਲਵਲੀ, ਸਮਰਦੀਪ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ, ਗੁਰਲਾਡ ਸਿੰਘ, ਹਰਮੀਤ ਸਿੰਘ ਕਾਲਕਾ, ਮਨਮਿੰਦਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ।

ਦੂਜੇ ਪਾਸੇ ਸਰਨਾ ਧੜੇ ਦੇ ਸਿਰਫ 7 ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਜਿਨਾਂ ਚ ਅਮਰਜੀਤ ਸਿੰਘ ਪਿੰਕੀ, ਬਲਬੀਰ ਸਿੰਘ, ਪ੍ਰਭਜੀਤ ਸਿੰਘ ਜੀਤੀ, ਕੁਲਦੀਪ ਸਿੰਘ ਹੀ ਜਿੱਤ ਪ੍ਰਾਪਤ ਕਰ ਸਕੇ ।

ਸ੍ਰ: ਪਰਮਜੀਤ ਸਿੰਘ ਸਰਨਾ ਨੇ ਆਪਣੀ ਪਾਰਟੀ ਦੀ ਹਾਰ ਕਬੂਲ ਕਰਦਿਆਂ ਕਿਹਾ ਕਿ ਉਹ ਸੰਗਤ ਦੇ ਦਿੱਤੇ ਫਤਵੇ ਨੂੰ ਮਨਜੂਰ ਕਰਦੇ ਹਨ । ਸਰਨਾ ਨੇ ਉਦੋਂ ਹੀ ਆਪਣੀ ਹਾਰ ਕਬੂਲ ਲਈ ਸੀ ਜਦੋਂ 46 ਚੋਂ ਸਿਰਫ 8 ਸੀਟਾਂ ਦੇ ਨਤੀਜੇ ਆਏ ਸਨ ਜਦਕਿ 38 ਸੀਟਾਂ ਦੇ ਨਤੀਜੇ ਆਉਦੇ ਬਾਕੀ ਸਨ ।


ਬਾਦਲ ਦਿੱਲੀ ਕਮੇਟੀ ਦਾ ਬੇੜਾ ਗਰਕ ਕਰ ਦੇਵੇਗਾ

ਪਰ ਸਿੱਖ ਸੰਗਤ ਦੇ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਾਂ - ਸਰਨਾ


ਨਵੀਂ ਦਿੱਲੀ 30 ਜਨਵਰੀ :- ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਬਾਦਲ ਗਰੁੱਪ ਨੇ ਸਰਨਾ ਗਰੁੱਪ ਨੂੰ ਹਰਾ ਕੇ ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ 'ਤੇ ਆਪਣਾ ਕਬਜ਼ਾ ਕਰ ਲਿਆ ਹੈ । ਵਾਰਡ ਨੰਬਰ ੨੫ ਤੋਂ ਚੋਣ ਲੜ ਰਹੇ ਪਰਮਜੀਤ ਸਿੰਘ ਸਰਨਾ ਖੁਦ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ ਹਾਰ ਗਿਆ । ਇਹ ਪਹਿਲਾ ਮੌਕਾ ਹੈ, ਜਦੋਂ ਇਨ੍ਹਾਂ ਚੋਣਾਂ ਵਿੱਚ ਸਰਨਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ । ਆਪਣੀ ਹਾਰ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਦਾ ਹੁਕਮ ਉਨ੍ਹਾਂ ਨੂੰ ਪਰਵਾਨ ਹੈ । ਉਨ੍ਹਾਂ ਕਿਹਾ ਕਿ ਪੂਰਾ ਦਮ - ਖਮ ਦਿਖਾਉਣ ਤੋਂ ਬਾਅਦ ਵੀ ਸੰਗਤਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ਹੁਣ ਸਾਫ ਹੋ ਗਿਆ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਸੰਭਾਲੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਰਨਾ ਦੇ ਚੇਹਰੇ 'ਤੇ ਮਾਯੂਸੀ ਸਾਫ ਝਲਕ ਰਹੀ ਸੀ । ਉਨ੍ਹਾਂ ਨੇ ਖੁਦ ਬਾਦਲ ਗਰੁੱਪ ਦੇ ਹਮਾਇਤੀਆਂ ਨੂੰ ਜਿੱਤ ਦੀ ਖੁਸ਼ਖਬਰੀ ਦਿੱਤੀ । ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੁਬਾਰਕਬਾਦ ਦਿੰਦਾ ਹਾਂ । ਉਨ੍ਹਾਂ ਕਿਹਾ ਕਿ ਬਾਦਲ ਨੂੰ ਸਤਿਗੁਰੂ ਕਾਬਲ ਬੁੱਧੀ ਦੇਵੇ । ਉਨ੍ਹਾਂ ਕਿਹਾ ਕਿ ਡੀ. ਜੀ. ਐਮ. ਸੀ. 'ਤੇ ਬਾਦਲ ਦਲ ਦਾ ਕਬਜ਼ਾ ਸਿੱਖੀ ਦਾ ਬੇੜਾ ਗਰਕ ਕਰ ਦੇਵੇਗਾ । ਉਨ੍ਹਾਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਅਸੀਂ ਜੋ ਚਾਹੁੰਦੇ ਸੀ ਉਹ ਨਹੀਂ ਹੋਇਆ ਪਰ ਸਿੱਖ ਸੰਗਤ ਦੇ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਨ ।


ਸਰਨਾ ਭਰਾਵਾਂ ਵਲੋਂ ਸਿੱਖ ਸੰਗਤਾਂ ਨਾਲ ਕੀਤੀ ਜਾਂਦੀ ਬਦਕਲਾਮੀ

ਦਾ ਜੁਵਾਬ ਸੰਗਤਾਂ ਨੇ ਨਮੋਸ਼ੀਜਨਕ ਹਾਰ ਦੇ ਰੂਪ ਵਿੱਚ ਦਿੱਤਾ


ਨਵੀਂ ਦਿੱਲੀ 30 ਜਨਵਰੀ :- ਆਲ ਇੰਡੀਆ ਸਿੱਖ ਸਟੂਡੈਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸਰਨਾ ਭਰਾਵਾਂ ਨੂੰ ਨਮੌਸੀਜਨਕ ਹਾਰ ਤੇ ਫੋਰੀ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ੍ਰ: ਹਰਵਿੰਦਰ ਸਿੰਘ ਸਰਨਾ ਦਾ ਅੱਖੜ ਰੱਵਈਆ ਅਤੇ ਬਦਕਲਾਮ ਭਾਸ਼ਾ ਸ਼ੈਲੀ ਕਾਰਣ ਦਿੱਲੀ ਦੀਆਂ ਸਿੱਖ ਸੰਗਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੋ ਨਫਰਤ ਕਰਨ ਲੱਗ ਪਈਆਂ ਸਨ ਅਤੇ ਸਰਨਾ ਭਰਾਵਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਹੁਕਮ ਅਦੂਲੀ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਣ ਹਨ । ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਦੀ ਹਾਰ ਦਾ ਤੀਜਾ ਪ੍ਰਮੁੱਖ ਕਾਰਣ ਉਨ੍ਹਾਂ ਵਲੋਂ ਕਾਂਗਰਸ ਵਰਗੀ ਕਾਤਲ ਜਮਾਤ ਦਾ ਸਰੇਆਮ ਸਹਿਯੋਗ ਲੈਣਾ ਹੈ ਕਿਉਂਕਿ ਕਾਂਗਰਸ ਨੇ 6 ਜੂਨ 1984 ਅਤੇ ਨਵੰਬਰ 1984 ਦੌਰਾਨ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ ਤੇ ਅੱਜ ਵੀ ਦੋਸ਼ੀ ਸਰੇਆਮ ਘੁੰਮ ਰਹੇ ਹਨ । ਫ਼ੈਡਰੇਸ਼ਨ ਪ੍ਰਧਾਨ ਨੇ ਨਵੀਂ ਬਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਖੇਤਰ ਨੂੰ ਮਜ਼ਬੂਤ ਕਰਨ ਲਈ ਅਤੇ ਪੰਥਕ ਦੋਸ਼ੀਆਂ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਵਿੱਚ ਅਵਾਜ਼ ਬੁਲੰਦ ਕਰਨ ਲਈ ਸਿੱਖ ਇਨਸਾਫ਼ ਲਹਿਰ ਦਾ ਹਿੱਸਾ ਬਣਨ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਪੀਲ ਕੀਤੀ ਕਿ ਉਹ ਪੰਥਕ ਮਰਿਯਾਦਾ ਉਪਰ ੍ਰਸ਼ਸ਼ ਅਤੇ ਭਝਫ ਵਰਗੀਆਂ ਫਿਰਕੂ ਪਾਰਟੀਆਂ ਦਾ ਪ੍ਰਭਾਵ ਗੁਰਦੁਆਰਾ ਪ੍ਰੰਬਧ ਉਪਰ ਨਾ ਪੈਣ ਦੇਵੇ ।


ਕਿੱਥੇ ਗਏ ਸਰਕਾਰ ਦੇ ਫੁਰਮਾਨ

ਕਰਜ਼ਈ ਕਿਸਾਨਾਂ ਦੇ ਗੈਰ - ਜ਼ਮਾਨਤੀ ਵਾਰੰਟ ਜਾਰੀ

ਫ਼ਾਜਿ਼ਲਕਾ 30 ਜਨਵਰੀ :- ਭਾਵੇਂ  ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਜਨਤਕ ਤੌਰ ਤੇ  ਐਲਾਨ ਕੀਤਾ ਹੋਇਆ ਕਿ ਕਰਜ਼ਾਈ ਕਿਸਾਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਪਰ ਇਹ ਮਹਿਜ ਐਲਾਨ ਹੀ ਸਾਬਿਤ ਹੋਈ ਹੈ । ਫ਼ਾਜਿ਼ਲਕਾ ਜਿ਼ਲ੍ਹੇ ਦੇ ਸੈਕਡ਼ੇ ਕਿਸਾਨਾਂ ਖਿਲਾਫ਼ ਮਾਣਯੋਗ ਅਦਾਲਤਾਂ ਨੇ ਬੈਂਕਾਂ ਦਾ ਕਰਜ਼ਾ ਨਾ ਭਰਨ ਖਿਲਾਫ਼ ਗੈਰ - ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ । ਕਰਜ਼ਈ ਕਿਸਾਨ ਘਰ – ਬਾਰ ਛੱਡਕੇ ਰਿਸ਼ਤੇਦਾਰੀਆਂ ਵਿੱਚ ਰਹਿ ਰਹੇ ਹਨ । ਦਰਜਨਾਂ ਕਿਸਾਨ ਜੇਲ੍ਹ ’ਚ ਤਿੰਨ ਮਹੀਨੇ ਕੱਟਕੇ ਆਏ ਹਨ ਅਤੇ ਵੱਡੀ ਗਿਣਤੀ ਕਿਸਾਨ ਜੇਲ੍ਹ ਵਿੱਚ ਬੰਦ ਹਨ ।

ਬੇਸ਼ੱਕ ਕਿਸਾਨ ਯੂਨੀਅਨ ਵਲੋਂ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੋਇਆ । ਬੈਂਕਾਂ ਨੇ ਅਦਾਲਤ ਨੂੰ ਸਿ਼ਕਾਇਤ ਕੀਤੀ ਹੈ ਕਿ ਕਿਸਾਨਾਂ ਨੇ ਡੇਅਰੀ ਫਾਰਮਿੰਗ, ਮੱਛੀ ਪਾਲਣ, ਫੁੱਲਾਂ ਦੀ ਖੇਤੀ, ਖੇਤੀਬਾਡ਼ੀ ਦੇ ਸੰਦ ਖਰੀਦਣ ਲਈ ਕਰਜ਼ੇ ਲਏ ਹਨ । ਫਾਜਿ਼ਲਕਾ ਜਿ਼ਲ੍ਹੇ ਵਿੱਚ ਜਿ਼ਆਦਾਤਰ ਕਿਸਾਨ ਨਰਮੇ ਦੀ ਕਾਸ਼ਤ ਕਰਦੇ ਹਨ ਜਿਸ ਕਾਰਨ ਲਗਾਤਾਰ ਸੇਮ ਹੋਣ ਕਾਰਨ ਨਰਮੇ ਦੀ ਖੇਤੀ ਨਾ ਹੋਣ ਕਾਰਨ ਕਿਸਾਨ ਦੀ ਆਰਥਿਕਤਾ ਨਿਘਾਰ ਵੱਲ ਚਲੀ ਹੈ । ਕਿਸਾਨ ਆਗੂ ਦੀ ਮੰਗ ਹੈ ਕਿ ਕੁਦਰਤੀ ਆਫਤਾਂ ਕਾਰਨ ਕਿਸਾਨ  ਬੈਂਕਾਂ ਦੇ ਕਰਜੇ਼ ਅਦਾ ਕਰਨ ਤੋਂ ਅਸਮਰੱਥ ਹਨ ਜਿਸ ਲਈ  ਉਦਯੋਗਿਕ ਇਕਾਈਆਂ ਦੀ ਤਰਜ਼ ਦੇ ਇਹ ਕਰਜ਼ੇ ਵੀ ਮੁਆਫ਼ ਕੀਤੇ ਜਾਣ ।


ਏਅਰ ਇੰਡੀਆ ਦੇ ਅਮਲੇ ਨੇ ਸ਼ਿਕਾਗੋ ਦੇ ਹੋਟਲ ’ਚ

ਆਪਸ ’ਚ ਜੰਮ ਕੇ ਲਡ਼ਾਈ ਕੀਤੀ

http://punjabinewsonline.com/advertisement/air%20india%20-1.png

ਸ਼ਿਕਾਗੋ 30 ਜਨਵਰੀ (ਜਸਵਿੰਦਰ ਸਿੰਘ ਮੁੱਦਕੀ) :- ਸ਼ਿਕਾਗੋ ਦੇ ਇੱਕ ਹੋਟਲ ’ਚ ਏਅਰ ਇੰਡੀਆ ਦੇ 4 ਫਲਾਈਟ ਅਟੈਂਡੈਂਟ ਨੂੰ ਠਹਿਰੇ ਹੋਏ ਸੀ ਜਿੱਥੇ ਮੰਗਲਵਾਰ ਰਾਤ ਨੂੰ ਉਨ੍ਹਾਂ ਦੀ ਆਪਸ ਵਿੱਚ ਜੰਮ ਕੇ ਲਡ਼ਾਈ ਹੋਈ । ਇਸ ਲਡ਼ਾਈ ਕਾਰਨ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਹ ਲੋਕ ਉੱਚੀ - ਉੱਚੀ ਸ਼ੋਰ ਮਚਾ ਰਹੇ ਸਨ ਤੇ ਫਿਰ ਹਿੰਸਕ ਹੋ ਗਏ ਤੇ ਇੱਕ ਦੂਜੇ ਨਾਲ ਲਡ਼ਣ ਲੱਗ ਪਏ । ਇੱਕ ਨੇ ਬੋਤਲ ਤੋਡ਼ ਲਈ ਅਤੇ ਬਾਕੀ ਦੇ ਘਸੁੰਨ - ਮੁੱਕੀ ਕਰਨ ਲੱਗੇ । ਇਨ੍ਹਾਂ ਦਾ ਆਪਸ ’ਚ ਪਹਿਲਾਂ ਵੀ ਵਿਵਾਦ ਹੋਇਆ ਸੀ ਸ਼ਾਇਦ ਉਸੇ ਕਰਕੇ ਹੀ ਇਹ ਲਡ਼ਾਈ ਹੋਈ ਹੋਵੇਗੀ । ਪੁਲੀਸ ਅਤੇ ਐਂਬੂਲੈਂਸ ਵੀ ਬੁਲਾਈ ਗਈ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਜ਼ਖ਼ਮੀ ਸਨ । ਪੁਲੀਸ ਦੇ ਆਉਣ ਤੇ ਹੋਟਲ ਵਾਲਿਆਂ ਨੇ ਮੌਕਾ ਸਾਂਭਿਆ ਤੇ ਪੁਲੀਸ ਨੂੰ ਕੇਸ ਨਾ ਰਜਿਸਟਰ ਕਰਨ ਲਈ ਬੇਨਤੀ ਕੀਤੀ । ਹੋਟਲ ਵਾਲਿਆਂ ਨੇ ਪੁਲੀਸ ਨੂੰ ਦੱਸਿਆ ਕਿ ਅਗਲੇ ਦਿਨ ਉਨ੍ਹਾਂ ਨੇ ਵਾਪਸੀ ਫਲਾਈਟ ਤੇ ਜਾਣਾ ਹੈ । ਇਨ੍ਹਾਂ ਚਾਰ ਵਿਅਕਤੀਆਂ ਨੂੰ ਰਾਤ 2 ਵਜੇ ਤੋਂ 10:30 ਤੱਕ ਪੁਲੀਸ ਦੇ ਪਹਿਰੇ ਥੱਲੇ ਰੱਖਿਆ ਗਿਆ । ਉਨ੍ਹਾਂ ਦੇ ਕਮਰਿਆਂ ਦੇ ਸਾਹਮਣੇ ਇੱਕ - ਇੱਕ ਪੁਲੀਸ ਵਾਲਾ ਤਾਇਨਾਤ ਸੀ । ਇਨ੍ਹਾਂ ਚਾਰਾਂ ਨੂੰ ਪੁਲੀਸ ਏਅਰਪੋਰਟ ਤੱਕ ਛੱਡਕੇ ਆਈ । ਇਨ੍ਹਾਂ ਦੇ ਅਮਰੀਕਾ ’ਚ ਦਾਖਲ ਹੋਣ ਤੇ ਪਾਬੰਦੀ ਵੀ ਲੱਗ ਸਕਦੀ ਹੈ । ਇਹ ਦੂਜਾ ਮੌਕਾ ਹੈ ਕਿ ਇਸ ਹੋਟਲ ਅੰਦਰ ਏਅਰ ਇੰਡੀਆ ਦੇ ਅਮਲੇ ਦੇ ਮੈਂਬਰ ਆਪਸ ’ਚ ਲਡ਼ੇ ਹਨ । ਮਹੀਨਾ ਕੁ ਪਹਿਲਾਂ ਵੀ ਇੱਕ ਲਡ਼ਾਈ ਹੋਈ ਸੀ ਪਰ ਉਹ ਜ਼ਿਆਦਾ ਹਿੰਸਕ ਨਹੀਂ ਸੀ ।


ਨੂੰਹ ਨੂੰ ਜ਼ਿੰਦਾ ਸਾਡ਼ਨ ਦੇ ਦੋਸ਼ 'ਚ 7 ਨੂੰ ਉਮਰਕੈਦ

http://usimages.jagbani.com/admincontrol/all_multimedia/2013_1image_14_02_493766360court-l.jpg

ਅੰਬਾਲਾ 30 ਜਨਵਰੀ :- ਨੂੰਹ ਨੂੰ ਜਿੰਦਾ ਸਾਡ਼ਕੇ ਮਾਰਨ ਦੇ ਮਾਮਲੇ 'ਚ ਪਿੰਡ ਠਰਵਾ ਦੇ 7 ਲੋਕਾਂ ਨੂੰ ਅੰਬਾਲਾ ਦੀ ਫਾਸਟ ਟ੍ਰੈਕ ਕੋਰਟ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ । 8ਵੇਂ ਦੋਸ਼ੀ ਨੂੰ ਬਚਾਅ ਪੱਖ ਦੇ ਵਕੀਲਾਂ ਨੇ ਨਾਬਾਲਗ ਦੱਸਿਆ ਹੈ । ਜਿਸ ਨੂੰ ਲੈ ਕੇ ਅਦਾਲਤ ਨੇ ਮਾਮਲੇ ਦਾ ਫੈਸਲਾ ਕੱਲ ਤੱਕ ਲਈ ਸੁਰੱਖਿਅ ਰੱਖ ਲਿਆ ਹੈ । ਅਕਾਲਗਡ਼੍ਹ ਪਿੰਡ ਦੀ ਰਹਿਣ ਵਾਲੀ ਸੋਨਾ ਦੇਵੀ ਨੇ 7 ਸਤੰਬਰ 2010 ਨੂੰ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ 'ਚ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਉਨ੍ਹਾਂ ਵਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ । ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਇਕ ਦਿਨ ਉਸ ਦੇ ਪਤੀ ਨੇ ਉਸ ਨੂੰ ਸਰੀਏ ਨਾਲ ਕੁੱਟਿਆ ਅਤੇ ਉਸ ਨੂੰ ਸਡ਼ਕ 'ਤੇ ਕੱਢਣ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਜਿਸ 'ਚ ਉਸ ਦਾ ਸਾਥ ਸਹੁਰੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਦਿੱਤਾ । ਅੰਬਾਲਾ ਦੀ ਫਾਸਟ ਟ੍ਰੈਕ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਨੂੰਹ ਨੂੰ ਜਿੰਦਾ ਸਾਡ਼ਨ ਦੇ ਮਾਮਲੇ 'ਚ ਪਿੰਡ ਠਰਵਾ ਦੇ 7 ਲੋਕਾਂ ਨੂੰ ਉਮਰ ਕੈਦ ਦਾ ਹੁਕਮ ਸੁਣਾਇਆ । ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗਡ਼੍ਹ ਦੀ ਰਹਿਣ ਵਾਲੀ ਸੋਨਾ ਦੇਵੀ ਦਾ ਵਿਆਹ 9 ਸਾਲ ਪਹਿਲਾਂ ਠਰਵਾ ਪਿੰਡ ਦੇ ਰਹਿਣ ਵਾਲੇ ਸੁਖਵਿੰਦਰ ਨਾਲ ਹੋਇਆ ਸੀ । ਵਿਆਹ ਦੇ ਕੁਝ ਦਿਨ ਤਾਂ ਸਭ ਠੀਕ ਸੀ ਪਰ ਕੁਝ ਸਮੇਂ ਬਾਅਦ ਸੋਨਾ ਦੇਵੀ ਨਾਲ ਉਸ ਦਾ ਪਤੀ ਸੁਖਵਿੰਦਰ ਤੇ ਸੱਸ ਰੇਸ਼ਮਾ ਦੇਵੀ ਕੁੱਟਮਾਰ ਕਰਨ ਲੱਗੇ ਅਤੇ ਇਕ ਦਿਨ ਉਸ ਦੇ ਪਤੀ ਨੇ ਉਸ ਨੂੰ ਅੱਗ ਲਗਾ ਦਿੱਤੀ । ਜਿਸ 'ਚ ਉਸ ਦੇ ਜੇਠ ਕਰਨੈਲ ਸਿੰਘ, ਜੇਠਾਣੀ ਬਾਲਾ ਤੇ ਸੱਸ ਦੀ ਭੈਣ ਤਾਰੋ ਦੇਵੀ ਅਤੇ ਉਸ ਦੇ ਬੇਟੇ ਸੰਜੀਵ, ਦੂਜੇ ਬੇਟੇ ਜਸਪਾਲ ਅਤੇ ਉਸ ਦੀ ਪਤਨੀ ਸਰੋਜ ਨੇ ਸਾਥ ਦਿੱਤਾ ।


ਸ੍ਰਕਾਰ ਵਲੋਂ ਕੈਂਸਰ ਸੰਬੰਧੀ ਜਾਰੀ ਰੀਪੋਰਟ ਵਿਚ ਫਰੀਦਕੋਟ ਜਿਲੇ ਦਾ ਜ਼ਿਕਰ ਨਹੀ

ਦਵਾਈਆਂ ਦੇ ਵੱਧ ਐਮ. ਆਰ. ਪੀ. ਰੇਟਾਂ ਸੰਬੰਧੀ ਵੀ ਲੜਾਈ ਜਾਰੀ ਰਹੇਗੀ - ਚੰਦਬਾਜਾ

ਫਰੀਦਕੋਟ 30 ਜਨਵਰੀ (ਗੁਰਭੇਜ ਸਿੰਘ ਚੌਹਾਨ) :- ਪਿਛਲੇ ਸਮੇਂ ਦੌਰਾਨ ਸਿਹਤ ਅਤੇ ਪਰੀਵਾਰ ਭਲਾਈ ਵਿਭਾਗ ਪੰਜਾਬ ਵਲੋਂ ਸੂਬੇ ਵਿਚ ਕੈਂਸਰ ਪੀੜਤ ਮਰੀਜ਼ਾਂ ਦੀ ਵਿਸ਼ੇਸ਼  ਜਨਗਣਨਾਂ ਸੰਬੰਧੀ ਕਰਵਾਏ ਗਏ ਸਰਵੇਖਣ ਵਿਚ ਜੋ 19 ਜਿਲਿਆਂ ਦੇ ਪ੍ਰਭਾਵਿਤ ਮਰੀਜ਼ਾਂ ਦੇ ਅੰਕੜੇ ਪੰਜਾਬ ਸਰਕਾਰ ਨੇ ਪੇਸ਼ ਕੀਤੇ ਹਨ, ਉਨਾਂ ਵਿਚ ਜਿਲ੍ਹਾ ਫਰੀਦਕੋਟ ਸ਼ਾਮਲ ਨਹੀਂ ਕੀਤਾ ਗਿਆ । ਜਦੋਂ ਕਿ ਕੈਂਸਰ ਦੀ ਬੀਮਾਰੀ ਵਿਰੁੱਧ ਜੰਗ ਫਰੀਦਕੋਟ ਤੋਂ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਸ਼ੁਰੂ ਕੀਤੀ ਸੀ ਅਤੇ ਇਸ ਜਿਲ੍ਹੇ ਦੇ ਕੈਂਸਰ ਤੋਂ ਸਭ ਤੋਂ ਪ੍ਰਭਾਵਿਤ ਪਿੰਡ ਚੰਦਬਾਜਾ ਦਾ ਸਭ ਤੋਂ ਪਹਿਲਾਂ ਸਰਵੇਅ ਨਿੱਜੀ ਤੌਰ ਤੇ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਰਵਾਇਆ ਸੀ ਅਤੇ ਸਰਕਾਰ ਵਲੋਂ ਵੀ ਸਮੁੱਚੇ ਜਿਲੇ ਦਾ ਸਰਵੇਅ ਸੁਸਾਇਟੀ ਦੀ ਕੋਸ਼ਿਸ਼ ਸਦਕਾ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਤਹਿਤ ਫਰੀਦਕੋਟ ਜਿਲ੍ਹੇ ਤੋਂ ਹੀ ਕੀਤਾ ਗਿਆ ਸੀ ਅਤੇ ਇਸ ਸੁਸਾਇਟੀ ਵਲੋਂ ਜੱਦੋ ਜਹਿਦ ਕਰਕੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਕੈਂਸਰ ਦਾ ਇਲਾਜ ਵੀ ਸ਼ੁਰੂ ਕਰਵਾਇਆ ਗਿਆ ਸੀ । ਇਸ ਸੁਸਾਇਟੀ ਨੇ ਹੀ ਸਭ ਤੋਂ ਪਹਿਲਾਂ ਯੂਰੇਨੀਅਮ ਵਾਲਾ ਪਾਣੀ ਦੇਣ ਵਾਲੇ ਨਲਕੇ ਸੀਲ ਕਰਵਾਏ ਸਨ ਜਿਸ ਬਾਰੇ ਖੋਜ ਫਰੀਦਕੋਟ ਤੋਂ ਹੀ ਡਾ: ਪ੍ਰਿਤਪਾਲ ਸਿੰਘ ਦੀ ਟੀਮ ਨੇ ਕੀਤੀ ਸੀ । ਸ: ਚੰਦਬਾਜਾ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿਚ ਕੈਂਸਰ ਦੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਸਰਕਾਰੀ ਅੰਕੜੇ ਅਨੁਸਾਰ 785 ਹੈ ਅਤੇ ਸ਼ੱਕੀ ਮਰੀਜ਼ 2950 ਹਨ ਅਤੇ 1112 ਦੀ ਮੌਤ ਹੋ ਚੁੱਕੀ ਹੈ, ਜੋ ਸਰਕਾਰ ਵਲੋਂ ਸਮੁੱਚੇ ਸੂਬੇ ਦੇ ਜਾਰੀ ਅੰਕੜਿਆਂ ਵਿਚ ਸ਼ਾਮਲ ਨਹੀਂ ਕੀਤੀ ਗਈ । ਸ: ਚੰਦਬਾਜਾ ਨੇ ਕਿਹਾ ਕਿ ਜੋ ਜਨਗਣਨਾਂ ਦੇ ਅੰਕੜੇ ਸਰਕਾਰ ਨੇ ਪੇਸ਼ ਕੀਤੇ ਹਨ, ਉਹ ਲੋਕਾਂ ਵਲੋਂ ਆਪਣੇ ਤੌਰ ਤੇ ਦੱਸੇ ਅਨੁਸਾਰ ਹਨ । ਜੇਕਰ ਸਾਰੇ ਪੰਜਾਬ ਦੀ ਡਾਕਟਰੀ ਜਾਂਚ ਕੀਤੀ ਜਾਵੇ ਤਾਂ ਇਹ ਗਿਣਤੀ ਇਸਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ । ਸ: ਚੰਦਬਾਜਾ ਨੇ ਦੱਸਿਆ ਕਿ ਉਹ ਕੈਂਸਰ ਦੀ ਬੀਮਾਰੀ ਦੇ ਇਲਾਜ ਸੰਬੰਧੀ ਬਾਜ਼ਾਰ ਵਿਚ ਕਈ ਗੁਣਾਂ ਵੱਧ ਰੇਟ ਤੇ ਵੇਚੀਆਂ ਜਾ ਰਹੀਆਂ ਦਵਾਈਆਂ ਵਿਰੁੱਧ ਵੀ ਲੜਾਈ ਲੜ ਰਹੇ ਹਨ । ਜਿਸ ਰਾਹੀਂ ਡੀਲਰ ਮਰੀਜ਼ਾਂ ਦੀ ਅੰਨੀ ਲੁੱਟ ਕਰ ਰਹੇ ਹਨ । ਸ: ਚੰਦਬਾਜਾ ਨੇ ਕਿਹਾ ਕਿ ਉਨਾਂ ਦੀ ਸੁਸਾਇਟੀ ਐਮ. ਆਰ. ਪੀ. ਰੇਟ ਠੀਕ ਪਰਿੰਟ ਕਰਵਾਉਣ ਲਈ ਜਲਦੀ ਹੀ ਚੀਫ ਜਸਟਿਸ ਸੁਪਰੀਮ ਕੋਰਟ, ਪੰਜਾਬ ਹਰਿਆਣਾ ਹਾਈਕੋਰਟ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਹੈਲਥ ਸਕੱਤਰ ਪੰਜਾਬ ਅਤੇ ਭਾਰਤ ਸਰਕਾਰ, ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਿਸਾਨ ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਨੂੰ ਪੱਤਰ ਭੇਜਕੇ ਜਾਣੂ ਕਰਵਾਇਆ ਜਾਵੇਗਾ । ਉਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਕੈਂਸਰ ਦੇ ਮਰੀਜ਼ਾਂ ਨੂੰ ਪੈਸੇ ਦੇਣ ਦੀ ਬਜਾਏ ਮੁਫਤ ਟੈਸਟ, ਮੁਫਤ ਇਲਾਜ ਅਤੇ ਹਸਪਤਾਲਾਂ ਵਿਚ ਸਿੱਧੀਆਂ ਕੰਪਨੀਆਂ ਤੋਂ ਸਹੀ ਐਮ ਆਰ ਪੀ ਤੇ ਦਵਾਈਆਂ ਮੁਹੱਈਆ ਕਰਵਾਏ। ਜਿਹੜੀ ਸਰਕਾਰ ਮਰੀਜ਼ਾਂ ਨੂੰ ਨਕਦ ਸਹਾਇਤਾ ਮੁਹੱਈਆ ਕਰਦੀ ਹੈ, ਉਸ ਵਿਚ ਬਹੁਤ ਦੇਰ ਹੋ ਜਾਂਦੀ ਹੈ ਅਤੇ ਖੱਜਲ ਖੁਆਰੀ ਹੁੰਦੀ ਹੈ । ਇੰਥੋਂ ਤੱਕ ਕਿ  ਬਹੁਤੇ ਕੇਸਾਂ ਵਿਚ ਸਹਾਇਤਾ ਮਿਲਣ ਤੱਕ ਆਮ ਤੌਰ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz