ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

ਲੰਡਨ ਵਿੱਚ ਭਾਰਤੀ ਗਣਤੰਤਰ ਦਿਵਸ ਮੌਕੇ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਗਿਆ

http://sameydiawaaz.com/Archive%20News/%5B2013%5D/01/29.01.2013%20-%2004.jpg

http://sameydiawaaz.com/Archive%20News/%5B2013%5D/01/29.01.2013%20-%2005.jpg

ਲੰਡਨ :- 28 ਜਨਵਰੀ :- ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਗਿਆ । ਕੌਂਸਲ ਆਫ ਖਾਲਿਸਤਾਨ, ਯੂਨਾਈਟਿਡ ਖਾਲਸਾ ਦਲ ਯੂ. ਕੇ., ਸ੍ਰੋਮਣੀ ਅਕਾਲੀ ਦਲ ਯੂ. ਕੇ. ਅਤੇ ਦਲ ਖਾਲਸਾ ਵਲੋਂ ਕੀਤੇ ਗਏ ਇਸ ਮੁਜਾਹਰੇ ਵਿੱਚ ਸ੍ਰ: ਅਮਰੀਕ ਸਿੰਘ ਸਹੋਤਾ, ਸ੍ਰ: ਰਣਜੀਤ ਸਿੰਘ ਸਰਾਏ, ਸ੍ਰ: ਮਨਮੋਹਨ ਸਿੰਘ, ਸ੍ਰ: ਗੁਰਦੇਵ ਸਿੰਘ ਚੌਹਾਨ, ਸ੍ਰ: ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ: ਬਲਦੇਵ ਸਿੰਘ ਅਤੇ ਸ੍ਰ: ਸੁਖਵਿੰਦਰ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਕੇ ਭਾਰਤ ਵਿੱਚ ਸਿੱਖਾਂ ਤੇ ਹੋ ਰਹੇ ਜੁਲਮਾਂ ਖਿਲਾਫ ਅਵਾਜ ਕਰਦਿਆਂ ਭਾਰਤੀ ਸੰਵਿਧਾਨ ਨੂੰ ਮੁੱਢੋਂ ਰੱਦ ਕਰਦਿਆਂ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਜੋਰਦਾਰ ਵਕਾਲਤ ਕੀਤੀ । ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਕੁਲਵੀਰ ਸਿੰਘ ਬਡ਼ਾਪਿੰਡ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੇ ਹੱਕ ਵਿੱਚ ਨਾਹਰੇਬਾਜੀ ਕਰਦਿਆਂ ਜੇਹਲਾਂ ਵਿੱਚ ਬੰਦ ਸਮੂਹ ਸਿੱਖਾਂ ਦੀ ਰਿਹਾਈ ਦੀ ਅਵਾਜ ਉਠਾਈ ਗਈ । ਇਸ ਮੌਕੇ ਮੌਜੂਦ ਸਿੱਖ ਆਗੂਆਂ ਨੇ ਮੁਜਾਹਰਿਆਂ ਦੀ ਲਡ਼ੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ । ਸਿੱਖਾਂ ਅਤੇ ਕਸ਼ਮੀਰੀਆਂ ਤੇ ਹੋ ਰਹੇ ਅੱਤਿਆਚਾਰਾਂ ਦੇ ਬੈਨਰ ਰਾਹਗੀਰਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਰਹੇ । 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੰਵਿਧਾਨ ਸਿੱਖਾਂ ਨੂੰ ਗੁਲਾਮੀ ਦੀ ਡੂੰਘੀ ਖੱਡ ਵਿੱਚ ਧਕੇਲਣ ਦਾ ਜ਼ਰੀਆ ਹੈ । ਇਹ ਸਿੱਖ ਵਿਰੋਧੀ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨ ਰਿਹਾ ਉੱਥੇ ਇਸੇ ਸੰਵਿਧਾਨ ਅਧੀਨ ਜੂਨ 1984 ਦੌਰਾਨ ਸਿੱਖਾਂ ਦੇ ਪਾਵਨ ਪਵਿੱਤਰ ਅਤੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਅਤੇ ਤੋਪ ਨਾਲ ਭਾਰਤੀ ਫੌਜ ਨੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਪੰਜਾਬ ਵਿੱਚ ਝੂਠੇ ਪੁਲੀਸ ਮੁਕਾਬਲਿਆਂ ਦਾ ਅਜਿਹਾ ਵਹਿਸ਼ੀ ਅਤੇ ਘਿਨਾਉਣਾ ਦੌਰ ਚਲਾਇਆ ਗਿਆ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਫਡ਼ - ਫਡ਼ਕੇ ਸ਼ਹੀਦ ਕੀਤਾ ਗਿਆ. ਨਵੰਬਰ 1984 ਦਾ ਖੂਨੀ ਕਹਿਰ ਇਸੇ ਹੀ ਸੰਵਿਧਾਨ ਅਧੀਨ ਵਾਪਰਿਆ । ਇਹ ਅਜਿਹਾ ਪੱਖਪਾਤੀ ਅਤੇ ਫਿਰਕਾਪ੍ਰਸਤ ਸੰਵਿਧਾਨ ਹੈ ਜਿਹਡ਼ਾ ਸੈਂਕਡ਼ੇ ਸਿੱਖ ਬੀਬੀਆਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਗੁੰਡਿਆਂ ਵਲੋਂ ਕੀਤੇ ਅੱਤਿਅਚਾਰਾਂ ਖਿਲਾਫ ਕੋਈ ਕਾਰਵਈ ਕਰਨ ਦੀ ਇਜਾਜਤ ਨਹੀਂ ਦੇਂਦਾ ਪਰ ਸਿੱਖਾਂ ਨੂੰ ਫਾਸੀ ਤੇ ਤਖਤੇ ਤੇ ਚਾਡ਼ਨ ਜਾਂ ਸਜਾਵਾਂ ਦੇਣ ਵਿੱਚ ਰਤੀ ਭਰ ਵੀ ਦੇਰ ਨਹੀਂ ਲਗਾ ਰਿਹਾ । ਜਦਕਿ ਭਾਈ ਲਾਲ ਸਿੰਘ, ਭਾਈ ਮੇਜਰ ਸਿੰਘ ਵਰਗੇ ਸਿੱਖ ਬਾਈ - ਬਾਈ ਸਾਲ ਉਮਰ ਕੈਦ ਦੀ ਸਜਾ ਅਧੀਨ ਕੱਟ ਚੁੱਕੇ ਹਨ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕਰ ਰਿਹਾ । ਸੈਂਕਡ਼ੇ ਸਿੱਖ ਅੱਜ ਵੀ ਨਾਭਾ, ਲੁਧਿਆਣਾ, ਤਿਹਾਡ਼, ਪਟਿਆਲਾ, ਅੰਮ੍ਰਿਤਸਰ ਆਦਿ ਜੇਹਲਾਂ ਵਿੱਚ ਬੰਦ ਹਨ । ਅਜਿਹੇ ਪੱਖਪਾਤੀ ਅਤੇ ਫਿਰਕਾਪ੍ਰਸਤ ਸੰਵਿਧਾਨ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ । ਸਿੱਖ ਇਸ ਨੂੰ ਮੰਨਦੇ ਨਹੀਂ ਪਰ ਗੁਲਾਮ ਹੋਣ ਕਾਰਨ ਮੰਨਣਾ ਪੈ ਰਿਹਾ ਹੈ ਇਸ ਗੁਲਾਮੀਂ ਨੂੰ ਗਲੋਂ ਲਾਹੁਣ ਲਈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦਾ ਤਹੱਈਆ ਕਰਨਾ ਅੱਜ ਹਰ ਸਿੱਖ ਦਾ ਫਰਜਾਂ ਸਿਰ ਫਰਜ ਹੈ । ਅਖੀਰ ਵਿੱਚ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਸ੍ਰ: ਅਮਰੀਕ ਸਿੰਘ ਸਹੋਤਾ ਵਲੋਂ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਦਾ ਧੰਨਵਾਦ ਕੀਤਾ ਗਿਆ ।


ਜੈਪੁਰ ਪੁਲਸ ਨੇ ਦਲਿਤ ਵਿਰੋਧੀ ਟਿੱਪਣੀ ਲਈ ਨੰਦੀ ਨੂੰ ਨੋਟਿਸ ਜਾਰੀ ਕੀਤਾ

 http://sameydiawaaz.com/Archive%20News/%5B2013%5D/01/29.01.2013%20-%2003.jpg

ਜੈਪੁਰ :- ਜੈਪੁਰ ਪੁਲਸ ਨੇ ਸਮਾਜ ਸ਼ਾਸਤਰੀ ਆਸ਼ੀਸ਼ ਨੰਦੀ ਨੂੰ ਮੰਗਲਵਾਰ ਨੂੰ ਇਕ ਨੋਟਿਸ ਜਾਰੀ ਕਰਦੇ ਹੋਏ ਜੈਪੁਰ ਸਾਹਿਤ ਮਹਾ ਉਤਸਵ 'ਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਖਿਲਾਫ ਉਨ੍ਹਾਂ ਦੀ ਵਿਵਾਦਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ । ਜੈਪੁਰ ਸਾਹਿਤ ਮਹਾ ਉਤਸਵ ਦੇ ਪ੍ਰੋਡਿਊਸਰ ਸੰਜੈ ਕਪੂਰ ਤੋਂ ਵੀ ਪੁਲਸ ਮੰਗਲਵਾਰ ਨੂੰ ਪੁੱਛ - ਗਿੱਛ ਕਰ ਸਕਦੀ ਹੈ । ਇਕ ਪੁਲਸ ਅਧਿਕਾਰੀ ਨੇ ਕਿਹਾ, 'ਅਸੀਂ ਆਯੋਜਕ ਨੂੰ ਸੰਮਨ ਭੇਜਿਆ ਸੀ ਪਰ ਉਹ ਪ੍ਰੋਗਰਾਮ ਨੂੰ ਲੈ ਕੇ ਰੁੱਝੇ ਹੋਏ ਸਨ ਅਤੇ ਸੋਮਵਾਰ ਨੂੰ ਨਹੀਂ ਆ ਸਕੇ ਪਰ ਉਨ੍ਹਾਂ ਨੂੰ ਮੰਗਲਵਾਰ ਨੂੰ ਅੱਗੇ ਦੀ ਜਾਂਚ ਲਈ ਬੁਲਾਇਆ ਗਿਆ ਹੈ ।' ਉਨ੍ਹਾਂ ਨੇ ਕਿਹਾ, 'ਅਸੀਂ ਸ਼ਿਕਾਇਤਕਰਤਾ ਰਾਜਪਾਲ ਮੀਣਾ ਦਾ ਬਿਆਨ ਵੀ ਦਰਜ ਕਰਾਂਗੇ ।' ਅਧਿਕਾਰੀ ਨੇ ਕਿਹਾ ਕਿ ਨੰਦੀ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਪੁਲਸ ਉਨ੍ਹਾਂ ਦਾ ਬਿਆਨ ਦਰਜ ਕਰੇਗੀ ।

ਐਡੀਸ਼ਨਲ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਕਿਹਾ ਕਿ ਆਯੋਜਕਾਂ ਨੂੰ ਸ਼ਹਿਰ 'ਚ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਨੰਦੀ ਦੇ ਖਿਲਾਫ ਉਸ ਟਿੱਪਣੀ ਲਈ ਜਾਂਚ ਚੱਲ ਰਹੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਹੋਰ ਪਿਛਡ਼ਾ ਵਰਗ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕ ਸਭ ਤੋਂ ਭ੍ਰਿਸ਼ਟ ਹੁੰਦੇ ਹਨ । ਰਾਏ ਨੇ ਸੋਮਵਾਰ ਨੂੰ ਕਿਹਾ, 'ਮੈਂ ਆਦੇਸ਼ ਦਾ ਪਾਲਣ ਕਰਦੇ ਹੋਏ ਜੇ. ਐਲ. ਐਲ. ਦਲ ਵਲੋਂ ਪੱਤਰਾਂ 'ਤੇ ਦਸਤਖਤ ਕਰ ਦਿੱਤੇ ।' ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਰਾਜਸਥਾਨ ਮੰਚ ਦੇ ਪ੍ਰਧਾਨ ਰਾਜਪਾਲ ਮੀਣਾ ਨੇ ਸ਼ਨੀਵਾਰ ਨੂੰ ਨੰਦੀ ਅਤੇ ਰਾਏ ਦੇ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਸੀ । ਹਾਲਾਂਕਿ ਨੰਦੀ ਨੂੰ ਕੁਝ ਧਿਰਾਂ ਤੋਂ ਹਮਾਇਤ ਮਿਲ ਰਹੀ ਹੈ । ਦਲਿਤ ਲੇਖਕ ਕਾਂਚਾ ਇਲੈਆ ਨੇ ਕਿਹਾ ਕਿ ਇਹ ਚੰਗੇ ਇਰਾਦਿਆਂ ਨਾਲ ਦਿੱਤਾ ਗਿਆ ਇਕ ਬੁਰਾ ਬਿਆਨ ਸੀ ।' ਇਲੈਆ ਨੇ ਇਕ ਬਿਆਨ 'ਚ ਕਿਹਾ, 'ਪ੍ਰੋਫੈਸਰ ਆਸ਼ੀਸ਼ ਨੰਦੀ ਨੇ ਚੰਗੇ ਇਰਾਦਿਆਂ ਨਾਲ ਇਕ ਬੁਰਾ ਬਿਆਨ ਦਿੱਤਾ, ਜਿੰਨਾ ਮੈਨੂੰ ਪਤਾ ਹੈ ਉਹ ਕਦੇ ਵੀ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ ਰਹੇ ਹਨ । ਇਹ ਵਿਵਾਦ ਇੱਥੇ ਖਤਮ ਹੋ ਜਾਣਾ ਚਾਹੀਦਾ ਹੈ ।


ਦਿੱਲੀ ਗੈਂਗ ਰੇਪ ਦੀ ਸੁਣਵਾਈ ਸ਼ਹਿਰ ਤੋਂ ਬਾਹਰ ਨਹੀਂ ਜਾਏਗੀ - ਸੁਪਰੀਮ ਕੋਰਟ

 http://sameydiawaaz.com/Archive%20News/%5B2013%5D/01/29.01.2013%20-%2001.jpg

ਨਵੀਂ ਦਿੱਲੀ :- ਸੁਪਰੀਮ ਕੋਰਟ ਨੇ ਦਿੱਲੀ ਸਮੂਹਿਕ ਬਲਾਤਕਾਰ ਦੇ ਮਾਮਲੇ ਦੀ ਸੁਣਵਾਈ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਕਿਸੇ ਹੋਰ ਸਥਾਨ 'ਤੇ ਭੇਜਣ ਸੰਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ । ਦਿੱਲੀ ਗੈਂਗ ਰੇਪ ਦੇ 6 ਦੋਸ਼ੀ ਪੁਲਸ ਦੀ ਹਿਰਾਸਤ 'ਚ ਹਨ ਅਤੇ 6ਵਾਂ ਦੋਸ਼ੀ ਨਾਬਾਲਗ ਹੋਣ ਕਰਕੇ ਉਸ ਦੀ ਸੁਣਵਾਈ ਜੁਵੇਨਾਈਲ ਜਸਟਿਸ ਬੋਰਡ 'ਚ ਚੱਲ ਰਹੀ ਹੈ । ਉਸ ਨੂੰ ਨਾਬਾਲਗ ਹੋਣ ਕਰਕੇ 3 ਸਾਲ ਕੈਦ ਦੀ ਸਜ਼ਾ ਸੁਣਵਾਈ ਗਈ ਹੈ । ਜ਼ਿਕਰਯੋਗ ਹੈ ਕਿ ਇਸ ਨਾਬਾਲਗ ਦੋਸ਼ੀ ਨੇ ਉਸ ਦਿਨ ਲਡ਼ਕੀ ਨਾਲ ਭਿਆਨਕ ਜ਼ੁਰਮ ਕੀਤਾ ਸੀ । ਇਸ ਨੇ ਦੂਜੇ ਦੋਸ਼ੀਆਂ ਨੂੰ ਸਮੂਹਿਕ ਬਲਾਤਕਾਰ ਲਈ ਉਕਸਾਇਆ ਸੀ ।

ਲਡ਼ਕੀ ਦੇ ਪਰਿਵਾਰ ਵਾਲੇ ਇਹ ਹਰਗਿਜ ਬਰਦਾਸ਼ਤ ਨਹੀਂ ਕਰ ਰਹੇ ਕਿ ਉਸ ਨੂੰ ਸਿਰਫ 3 ਸਾਲ ਦੀ ਸਜ਼ਾ ਦਿੱਤੀ ਜਾਵੇ । ਲਡ਼ਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਇੰਨੇ ਜ਼ਖਮ ਦਿੱਤੇ ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 16 ਦਸੰਬਰ ਨੂੰ ਚੱਲਦੀ ਬੱਸ 'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਲਡ਼ਕੀ ਨੇ 13 ਦਿਨ ਜ਼ਿੰਦਗੀ ਅਤੇ ਮੌਤ ਨਾਲ ਲਡ਼ਾਈ ਲਡ਼ੀ ਪਰ ਆਖਰ ਉਸ ਦੀ 29 ਦਸੰਬਰ ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ ।


ਸ਼ਾਹਰੁਖ ਨੂੰ ਸੁੱਰਖਿਆ ਮੁਹੱਈਆ ਕਰਵਾਏ ਭਾਰਤ - ਮਲਿਕ

 http://sameydiawaaz.com/Archive%20News/%5B2013%5D/01/29.01.2013%20-%2002.jpg

ਇਸਲਾਮਾਬਾਦ - ਬਾਲੀਵੁੱਡ ਅਭਿਨੇਤਾ ਸ਼ਾਹਰੁਖ ਦੇ ਇਕ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਸ਼ਾਹਰੁਖ ਖਾਨ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਭਾਰਤ 'ਚ ਜਨਮੇ ਹੋਣ ਕਾਰਨ ਸ਼ਾਹਰੁਖ ਹਮੇਸ਼ਾ ਹੀ ਭਾਰਤ 'ਚ ਰਹਿਣਾ ਪਸੰਦ ਕਰਨਗੇ ਪਰ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਾਹਰੁਖ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਾਹਰੁਖ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕ ਪਸੰਦ ਕਰਦੇ ਹਨ ਅਤੇ ਕਲਾਕਾਰ ਤਾਂ ਸਭ ਦੇ ਪਿਆਰੇ ਹੁੰਦੇ ਹਨ ।

ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਪਿਛਲੇ ਦਿਨੀਂ ਇਕ ਇੰਟਰਵਿਊ 'ਚ ਕਿਹਾ ਸੀ ਕਿ ਭਾਰਤ 'ਚ ਮੁਸਲਮਾਨ ਹੋਣ ਦੀਆਂ ਕੁੱਝ ਸਮੱਸਿਆਵਾਂ ਵੀ ਹਨ ਅਤੇ ਉਹ ਕਦੇ - ਕਦੇ ਰਾਜਨੀਤਕ ਨੇਤਾਵਾਂ ਦੇ ਨਿਸ਼ਾਨੇ 'ਤੇ ਹੁੰਦੇ ਹਨ । ਸ਼ਾਹਰੁਖ ਨੇ ਕਿਹਾ ਕਿ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਮੈਂ ਗੁਆਂਢੀ ਦੇਸ਼ ਪ੍ਰਤੀ ਵਧੇਰੇ ਭਾਵਨਾਵਾਂ ਰੱਖਦਾ ਹਾਂ । ਸ਼ਾਹਰੁਖ ਦੇ ਇਸ ਬਿਆਨ ਤੋਂ ਬਾਅਦ ਲਸ਼ਕਰ ਚੀਫ ਹਾਫਿਜ਼ ਸਈਦ ਨੇ ਸ਼ਾਹਰੁਖ ਨੂੰ ਪਾਕਿਸਤਾਨ 'ਚ ਆ ਕੇ ਰਹਿਣ ਦੀ ਨਸੀਹਤ ਦਿੱਤੀ ਸੀ ।

 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz