ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

27 ਜਨਵਰੀ 2013

ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਭਾਰਤੀ ਕੌਂਸਲੇਟ ਫਰੈਂਕਫੋਰਟ ਸਾਹਮਣੇ

ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਰੋਸ ਮੁਜਾਹਿਰਾ

http://sameydiawaaz.com/Archive%20News/%5B2013%5D/01/27.01.2013%20-%2011.jpg

ਫਰੈਂਕਫੋਰਟ 26 ਜਨਵਰੀ (ਗੁਰਵਿੰਦਰ ਸਿੰਘ ਕੋਹਲੀ) :- ਭਾਰਤ ਦਾ ਸੰਵਿਧਾਨ ਜੋ ਕਿ 26 ਜਨਵਰੀ 1950 ਨੂੰ ਬਣਾਇਆ ਗਿਆ ਸੀ । ਜਿਸ ਦੀ ਧਾਰਾ 25 ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਨਹੀਂ ਦਿੱਤਾ ਗਿਆ ਹੈ । ਸਗੋਂ ਹਿੰਦੂ ਧਰਮ ਦਾ ਹਿੱਸਾ ਦੱਸਿਆ ਗਿਆ ਹੈ । ਇਸ ਕਰਕੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਲੰਬੇ ਸਮੇਂ ਤੋਂ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਹਨ ਅਤੇ ਹਰ ਸਾਲ ਇਸ ਦਿਨ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਸ ਮੁਜਾਹਿਰਾ ਕਰਦੇ ਹਨ । ਇਸੇ ਤਰ੍ਹਾਂ ਹੀ 26 ਜਨਵਰੀ ਵਾਲੇ ਦਿਨ ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਭਾਰਤੀ ਕੌਂਸਲੇਟ ਫਰੈਂਕਫੋਰਟ ਸਾਹਮਣੇ ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਰੋਸ ਮੁਜਾਹਿਰਾ ਕੀਤਾ ਗਿਆ । ਇਸ ਵਿੱਚ ਬੱਬਰ ਖਾਲਸਾ ਜਰਮਨੀ ਵਲੋਂ ਸ੍ਰ: ਰੇਸ਼ਮ ਸਿੰਘ ਬੱਬਰ, ਸ੍ਰ: ਗੁਰਵਿੰਦਰ ਸਿੰਘ ਬੱਬਰ, ਸ੍ਰ: ਕੁਲਵਿੰਦਰ ਸਿੰਘ ਬੱਬਰ, ਸ੍ਰ: ਪ੍ਰਤਾਪ ਸਿੰਘ ਬੱਬਰ, ਸ੍ਰ: ਰਜਿੰਦਰ ਸਿੰਘ ਬੱਬਰ ਅਤੇ ਹੋਰ ਸਿੰਘ ਸ਼ਾਮਲ ਹੋਏ । ਸਿੱਖ ਫੈਡਰੇਸ਼ਨ ਜਰਮਨੀ ਵਲੋਂ ਸ੍ਰ: ਗੁਰਦਿਆਲ ਸਿੰਘ ਲਾਲੀ, ਸ੍ਰ: ਜਤਿੰਦਰਬੀਰ ਸਿੰਘ, ਸ੍ਰ: ਅਮਰਜੀਤ ਸਿੰਘ ਮੰਗੂਪੁਰ, ਸ੍ਰ: ਅਵਤਾਰ ਸਿੰਘ ਪੱਡਾ, ਸ੍ਰ: ਅਵਤਾਰ ਸਿੰਘ ਪ੍ਰਧਾਨ ਅਤੇ ਹੋਰ ਸਿੰਘ ਸ਼ਾਮਿਲ ਹੋਏ । ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਲੋਂ ਸ੍ਰ: ਲਖਵਿੰਦਰ ਸਿੰਘ ਮੱਲ੍ਹੀ ਆਪਣੇ ਸਾਥੀ ਸਿੰਘਾਂ ਸਮੇਤ ਸ਼ਾਮਿਲ ਹੋਏ । ਦਲ ਖਾਲਸਾ ਜਰਮਨੀ ਵਲੋਂ ਸ੍ਰ: ਸੁਰਿੰਦਰ ਸਿੰਘ ਸ਼ੇਖੋਂ ਆਪਣੇ ਸਾਥੀ ਸਿੰਘਾਂ ਸਮੇਤ ਸ਼ਾਮਿਲ ਹੋਏ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਵਲੋਂ ਪ੍ਰਧਾਨ ਬਾਬਾ ਸੋਹਣ ਸਿੰਘ, ਸ੍ਰ: ਦਿਲਬਰ ਸਿੰਘ ਅਤੇ ਹੋਰ ਸਿੰਘ ਸ਼ਾਮਿਲ ਹੋਏ । ਇਸ ਮੌਕੇ ਤੇ ਭਾਰੀ ਸਰਦੀ ਦੇ ਬਾਵਯੂਦ ਵੀ ਸਿੰਘਾਂ ਦਾ ਜੋਸ਼ ਵੇਖਣ ਵਾਲਾ ਸੀ । ਵੱਖ - ਵੱਖ ਬੁਲਾਰਿਆਂ ਵਲੋਂ ਭਾਰਤ ਸ੍ਰਕਾਰ ਵਲੋਂ ਸਿੱਖਾਂ ਦੇ ਵਿਰੁੱਧ ਹੋ ਰਹੀਆਂ ਬੇਇਨਸਾਫੀਆਂ ਦਾ ਜਿਕਰ ਕੀਤਾ ਗਿਆ ਅਤੇ ਆਪਣੀ ਮੰਜਲ ਸਿੱਖਾਂ ਦਾ ਅਜ਼ਾਦ ਘਰ ਖਾਲਿਸਤਾਨ ਬਨਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ । ਇਸ ਵਾਰ ਰੋਸ ਮੁਜਾਹਿਰੇ ਵਿੱਚ ਸ਼ਾਮਿਲ ਹੋਣ ਵਾਲੇ ਸਿੰਘਾਂ ਦੀ ਗਿਣਤੀ ਘੱਟ ਸੀ । ਇਸ ਦਾ ਕਾਰਣ ਹੈ ਕਿ ਬਹੁਤ ਸਾਰੇ ਸਿੰਘ ਕੱਲ ਸਵਿਟਜਰਲੈਂਡ ਦੇ ਸ਼ਹਿਰ ਦਾਵੋਸ ਵਿੱਚ ਹੋਣ ਵਾਲੀ ਇਨਸਾਫ ਰੈਲੀ ਵਿੱਚ ਸ਼ਾਮਿਲ ਹੋਣ ਲਈ ਗਏ ਹੋਏ ਸਨ । ਉਥੇ ਦੁਨੀਆਂ ਭਰ ਦਾ ਆਰਥਿਕ ਸੰਮੇਲਨ ਹੋ ਰਿਹਾ ਹੈ । ਉਸ ਵਿੱਚ 84 ਦੀ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਦੋਸ਼ੀ ਭਾਰਤ ਦਾ ਕੈਬਨਿਟ ਮੰਤਰੀ ਕਮਲ ਨਾਥ ਹਿੱਸਾ ਲੈ ਰਿਹਾ ਹੈ ।


ਕਿਰਪਾਨ ਨੂੰ ਅਲਬਰਟਾ ਦੀਆਂ ਅਦਾਲਤਾਂ ਵਿਚ ਮਾਨਤਾ

ਕੈਲਗਰੀ :- ਵਰਲਡ ਸਿੱਖ ਓਰਗੇਨਾਈਜ਼ੇਸ਼ਨ (ਡਬਲਯੂ ਐਸ ਓ) ਕੈਨੇਡਾ ਨੇ ਅਲਬਰਟਾ ਸਰਕਾਰ ਅਤੇ ਅਲਬਰਟਾ ਮਨੁੱਖੀ ਅਧਿਕਾਰ ਸੰਸਥਾ ਨਾਲ ਰਲਕੇ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਤਿਆਰ ਕੀਤੇ ਹਨ ।

ਕਿਰਪਾਨ ਸਿੱਖੀ ਦਾ ਇਕ ਅਹਿਮ ਪਵਿਤਰ ਅੰਗ (ਕਕਾਰ) ਹੈ ਜਿਸ ਨੂੰ ਅਮ੍ਰਿਤਧਾਰੀ ਸਿੱਖ ਆਤਮਿਕ ਚੜ੍ਹਦੀ ਕਲਾ ਅਤੇ ਜ਼ੁਲਮ ਦੇ ਖਿਲਾਫ਼ ਖੜਨ ਲਈ ਧਾਰਮਿਕ ਨਿਸ਼ਾਨੀ (ਕਕਾਰ) ਵਜੋਂ ਪਹਿਨਦੇ ਹਨ ।

ਮਾਣਯੋਗ ਮਨਮੀਤ ਸਿੰਘ ਭੁੱਲਰ, ਸਰਵਿਸ ਮੰਤਰੀ ਅਲਬਰਟਾ ਦੇ ਸਹਿਯੋਗ ਨਾਲ ਡਬਲਯੂ ਐਸ ਓ ਨੇ ਕਿਰਪਾਨ ਪਹਿਨਣ ਦੀ ਮਾਨਤਾ-ਨੀਤੀ ਉਸੇ ਤਰਾਂ ਦੀ ਲਾਗੂ ਕਾਰਵਾਈ ਹੈ ਜਿਸ ਤਰਾਂ ਦੀ ਮਾਨਤਾ-ਨੀਤੀ ਪਹਿਲਾਂ ਹੀ ਟਰਾਂਟੋ ਦੀਆਂ ਅਦਾਲਤਾਂ ਵਿਚ ਐਲਾਨੀ ਜਾ ਚੁਕੀ ਹੈ ।

ਸਿੱਖਾਂ ਨੂੰ ਅਲਬਰਟਾ ਦੀਆਂ ਅਦਾਲਤਾਂ ਵਿਚ ਅਤੇ ਅਦਾਲਤ ਦੀਆਂ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਹੇਠ ਲਿਖੀਆਂ ਸ਼ਰਤਾਂ ਤੇ ਹੋਵਗੀ :

• ਜਿਹੜਾ ਵਿਅੱਕਤੀ ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਕੇ ਜਾਣਾ ਚਾਹੁੰਦਾ ਹੋਵੇ ਉਸਨੂੰ ਅਦਾਲਤ ਵਿਚ ਦਾਖਲ ਹੋਣ ਸਮੇਂ ਖਾਲਸਾ (ਅੰਮ੍ਰਿਤਧਾਰੀ) ਸਿੱਖ ਹੋਣ ਦਾ ਸਵੈ ਪ੍ਰਮਾਣ ਦੇਣਾ ਜਰੂਰੀ ਹੋਵੇਗਾ ਅਤੇ ਅਦਾਲਤ ਦੇ ਸਮਰਥ ਅਧਿਕਾਰੀ ਨੂੰ ਕਿਰਪਾਨ ਪਹਿ਼ਨੀ ਹੋਣ ਸੰਬੰਧੀ ਸੂਚਤ ਕਰਨਾ ਪਵੇਗਾ ।

• ਸਬੰਧਤ ਵਿਅੱਕਤੀ ਦੇ ਸਿੱਖ ਧਰਮ ਦੇ ਸਾਰੇ ਕਕਾਰ ਪਹਿਨੇ ਹੋਣ ਜੋ ਕਿ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕਰਨੇ ਲਾਜ਼ਮੀ ਹਨ ।

• ਮਿਆਨ ਸਮੇਤ ਕਿਰਪਾਨ ਦੀ ਕੁਲ ਲੰਬਾਈ 7.5 ਇੰਚ ਅਤੇ ਬਲੇਡ(ਫਰ੍ਹ )ਦੀ ਲੰਬਾਈ 4 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ।

• ਕਿਰਪਾਨ ਨੂੰ ਕਪੜਿਆਂ ਹੇਠ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਇਹ ਆਸਾਨੀ ਨਾਲ ਬਾਹਰ ਨਾ ਕੱਢੀ ਜਾ ਸਕੇ ਅਤੇ ਸਾਰੀ ਅਦਾਲਤੀ ਕਾਰਵਾਈ ਸਮੇਂ ਇਸੇ ਹੀ ਤਰ੍ਹਾਂ ਰਹੇ ।

ਡਬਲਯੂ ਐਸ ਓ ਨੇ ਸ਼ੈਰਿਫ ਅਤੇ ਸੁਰਖਿਆ ਸ਼ਾਖਾ ਅਲਬਰਟਾ ਨਾਲ ਰਲਕੇ ਢੁਕਵੀਆਂ ਵਿਉਂਤਾਂ ਤੇ ਤਕਨੀਕਾਂ ਉਪਲਭਧ ਕਰਾਕੇ ਅਦਾਲਤੀ ਅਧਿਕਾਰੀਆਂ ਨੂੰ ਕਿਰਪਾਨ ਅਤੇ ਇਸਨੂੰ ਪਹਿਨਕੇ ਆਉਣ ਵਾਲੇ ਸਿੱਖਾਂ ਸਬੰਧੀ ਜਾਣਕਾਰੀ ਪ੍ਰਦਰਸ਼ਤ ਕੀਤੀ ਹੈ ।

ਕਿਰਪਾਨ ਸਬੰਧੀ ਮਾਨਤਾ ਤੇ ਸਹਿਮਤੀ ਦੀ ਗਲਬਾਤ ਓਸ ਵਾਲੇ ਸ਼ੁਰੂ ਹੋਈ ਜਦੋਂ ਤਜਿੰਦਰ ਸਿੰਘ ਸਿਧੂ ਨੇ ਮਨੁੱਖੀ ਅਧਿਕਾਰਾਂ ਤਹਿਤ ਸਾਲ 2008 ਵਿਚ ਸ਼ਕਾਇਤ ਕੀਤੀ ਕਿ ਉਸਨੂੰ ਕਿਰਪਾਨ ਪਹਿਨਣ ਕਰਕੇ ਕੈਲਗਰੀ ਦੀ ਅਦਾਲਤ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਹਾਲਾਂਕਿ ਉਸਨੂੰ ਅਦਾਲਤ ਵਲੋਂ ਇਕ ਮਾਰੂ ਕਾਰ ਹਾਦਸੇ ਵਿਚ ਗਵਾਹ ਦੇ ਤੌਰ ਤੇ ਸੰਮਨ ਕੀਤਾ ਗਿਆ ਸੀ ।

ਡਬਲਯੂ ਐਸ ਓ ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ,” ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਜੋ ਕਿ ਟਰਾਂਟੋ ਦੀਆਂ ਅਦਾਲਤਾਂ ਵਿਚ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁਕੀ ਹੈ । ਇਸ ਸਿਹਮਤੀ ਪ੍ਰਕਿਰਿਆ ਅਨੁਸਾਰ ਜਦੋਂ ਸਿੱਖ ਕਿਰਪਾਨ ਪਹਿਨਕੇ ਆਉਣਗੇ ਤਾਂ ਅਦਾਲਤਾਂ ਦੀ ਸੁਰਖਿਆ ਨੂੰ ਵੀ ਧਿਆਨ ਵਿਚ ਰਖਿਆ ਜਾ ਸਕੇਗਾ । ਅਸੀਂ ਇਹ ਜਤਨ ਕਰਾਂਗੇ ਕਿ ਸਿੱਖ ਭਾਈਚਾਰਾ ਇਸ ਸਝੌਤੇ ਦੀਆਂ ਮਦਾਂ ਨੂੰ ਸਮਝੇ ਅਤੇ ਸਚਾਰੂ ਰੂਪ ਵਿਚ ਲਾਗੂ ਕਰਨ ਲਈ ਸਹਿਜੋਗ ਦੇਵੇ |”

ਤਜਿੰਦਰ ਸਿੰਘ ਸਿਧੂ ਨੇ ਕਿਹਾ, “ਇਹ ਕਾਫੀ ਲੰਮਾ ਪੈਂਡਾ ਸੀ ਪਰ ਮੈ ਖੁਸ਼ ਹਾਂ ਕਿ ਇਸ ਕਰਕੇ ਸਾਡੇ ਸਿਖ ਭਾਈਚਾਰੇ ਦਾ ਫਾਇਦਾ ਹੋਯਾ ਹੈ ਅਤੇ ਕਿਰਪਾਨ ਨੂੰ ਸਾਡੇ ਧਰਮ ਦੇ ਇਕ ਅਨਿਖੜਵੇ ਅੰਗ ਵਜੋ ਪਹਚਾਣਿਆ ਗਿਆ ਹੈ ।”


ਸਿੱਖ ਕੌਮ ਅੰਦਰ ਵੱਧ ਰਹੀਆਂ ਧਾਰਮਿਕ ਲੜਾਈਆਂ ਕੌਮੀ ਚਿੰਤਾ ਦਾ ਵਿਸ਼ਾ

http://sameydiawaaz.com/Archive%20News/%5B2013%5D/01/27.01.2013%20-%2009.JPG http://sameydiawaaz.com/Archive%20News/%5B2013%5D/01/27.01.2013%20-%2010.jpg

ਮਿਉਨਚਨ 26 ਜਨਵਰੀ (ਹਰਜਿੰਦਰ ਸਿੰਘ ਧਾਲੀਵਾਲ) :_ ਗੁਰਦੁਆਰਾ ਸਿੰਘ ਸਭਾ ਕੈਮਨਿਸਟ ਅਤੇ ਗੁਰਦੁਆਰਾ ਸਿੰਘ ਸਭਾ ਮਿਉਨਚਨ ਦੇ ਪ੍ਰਬੰਧਕਾਂ ਨੇ ਸਿੱਖ ਕੌਮ ਅੰਦਰ ਰਹਿਤ ਮਰਿਆਦਾ, ਦਸਮ ਗ੍ਰੰਥ ਤੇ ਗੁਰਬਾਣੀ ਵਿਆਖਿਆ ਸਬੰਧੀ ਦਿਨੋ ਦਿਨ ਵੱਧ ਰਹੇ ਟਕਰਾਵਾਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ! ਭਾਈ ਸੁਖਦੇਵ ਸਿੰਘ ਕੈਮਨਿਸਟ ਅਤੇ ਭਾਈ ਜਬਰਜੀਤ ਸਿੰਘ ਮਿਉਨਿਖ ਨੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਮਨੁੱਖੀ ਅਧਿਕਾਰ, ਭਾਰਤ ਵਿੱਚ ਸਿੱਖ ਕੌਮ ਦੇ ਹੱਕ ਅਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਵਖਰੀ ਪਹਿਚਾਣ ਉੱਪਰ ਪੈਦਾ ਹੋ ਰਹੀਆਂ ਮੁਸ਼ਕਿਲਾਂ ਵਰਗੇ ਵੱਡੇ ਮਸਲਿਆਂ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਸਾਨੂੰ ਆਪਸ ਵਿੱਚ ਲੜਨਾ ਚਾਹੀਦਾ ਹੈ! ਉਹਨਾਂ ਕੌਮ ਨੂੰ ਅਪੀਲ ਕੀਤੀ ਹੈ ਕਿ ਦਸਮ ਗ੍ਰੰਥ ਜਾਂ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਵਿਵਾਦ ਖੜੇ ਕਰਨਾ ਸਿੱਖ ਕੌਮ ਦੇ ਦੁਸ਼ਮਣਾਂ ਦੇ ਹੱਕ ਵਿੱਚ ਜਾਂਦਾ ਹੈ! ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਸਿੱਖ ਕੌਮ ਆਪਣਾ ਗੁਰੂ ਮੰਨਦੀ ਹੈ, ਚਾਹੇ ਕੋਈ ਕਿਸੇ ਵੀ ਸੰਪਰਦਾ, ਜੱਥੇਬੰਦੀ ਜਾਂ ਧੜੇ ਨਾਲ ਸੰਬੰਧਿਤ ਹੋਵੇ! ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੇ ਸੰਸਾਰ ਅਤੇ ਪੂਰੀ ਮਨੁੱਖਤਾ ਲਈ ਹਨ! ਭਾਈ ਜਬਰਜੀਤ ਸਿੰਘ ਮਿਉਨਿਖ ਨੇ ਕਿਹਾ ਕਿ ਅਜਿਹੇ ਵਿਵਾਦਿਤ ਪੰਥਕ ਮਸਲੇ ਸਾਨੂੰ ਕੁਝ ਸਮੇਂ ਲਈ ਟਾਲ ਦੇਣੇ ਚਾਹੀਦੇ ਹਨ ਅਤੇ ਸਾਂਝੀਆਂ ਕੌਮੀ ਸਮੱਸਿਆਂਵਾਂ ਦੇ ਹੱਲ ਲਈ ਇੱਕਜੁੱਟ ਹੋਣਾ ਚਾਹੀਦਾ ਹੈ! ਸਿੱਖ ਕੌਮ ਨੂੰ ਨਿੱਕੇ-ਨਿੱਕੇ ਮਸਲਿਆਂ ਵਿੱਚ ਉਲਝ ਕੇ ਆਪਣੀ ਸ਼ਕਤੀ ਨੂੰ ਅਜਾਂਈ ਨਹੀਂ ਗਵਾaੁਣਾ ਚਾਹੀਦਾ! ਭਾਈ ਸੁਖਦੇਵ ਸਿੰਘ ਕੈਮਨਿਸਟ ਨੇ ਕਿਹਾ ਕਿ ਸਾਨੂੰ ਆਪਸ ਵਿੱਚ ਉਲਝਣ ਦੀ ਬਜਾਏ ਆਪਣਾ ਧਿਆਨ ਪਤਿਤਪੁਣੇ ਅਤੇ ਨਸ਼ਿਆਂ ਵਿੱਚ ਡੁੱਬ ਰਹੀ ਨੌਜਵਾਨ ਪੀੜੀ ਨੂੰ ਸੰਭਾਲਣ ਵੱਲ ਦੇਣਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਆਪਸ ਵਿੱਚ ਉਲਝ ਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਦਾਲਤਾਂ ਵਿੱਚ ਪੈਸਾ ਖਰਾਬ ਕਰਨ ਦੀ ਬਜਾਏ ਜ੍ਹੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਅਤੇ ਸ਼ਹੀਦਾਂ ਦੇ ਪਰੀਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ !


'ਦੇਸ਼ ਲਈ ਕੁਰਬਾਨ ਹੋਣ ਵਾਲੇ 80 ਫੀਸਦੀ ਪੰਜਾਬੀ'

 http://sameydiawaaz.com/Archive%20News/%5B2013%5D/01/27.01.2013%20-%2001.jpg

ਜਲੰਧਰ :- ਦੇਸ਼ ਦੀ ਆਜ਼ਾਦੀ 'ਚ ਬਲੀਦਾਨ ਦੇਣ ਵਾਲੇ ਸ਼ਹੀਦਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਭਗਤ ਚੁਨੀ ਲਾਲ ਨੇ ਗਣਤੰਤਰ ਦਿਵਸ ਮੌਕੇ ਇੱਥੇ ਕਿਹਾ ਹੈ ਕਿ ਪੰਜਾਬ ਹਰ ਪੱਖੋਂ ਭਾਰਤ ਦਾ ਮਹੱਤਵਪੂਰਨ ਸੂਬਾ ਹੈ ਅਤੇ ਨਾ ਸਿਰਫ ਆਜ਼ਾਦੀ 'ਚ ਸਗੋਂ ਦੇਸ਼ ਦੇ ਵਿਕਾਸ 'ਚ ਵੀ ਇਸ ਦਾ ਮਹੱਤਵਪੂਰਨ ਯੋਗਦਾਨ ਹੈ ।

ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਸਮਾਰੋਹ ਨੂੰ ਸੰਬੋਧਤ ਕਰਦਿਆਂ ਚੁਨੀ ਲਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਉਨ੍ਹਾਂ ਬਹਾਦੁਰ ਸਪੂਤਾਂ ਨੂੰ ਉਹ ਪ੍ਰਣਾਮ ਕਰਦਾ ਹੈ ਜਿਨ੍ਹਾਂ ਨੇ ਆਪਣੇ ਪ੍ਰਾਣ ਦੇਸ਼ ਉਤੋਂ ਵਾਰ ਕੇ ਸਾਨੂੰ ਆਜ਼ਾਦੀ ਦਿਵਾਈ ਸੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਲਈ ਕੁਰਬਾਨ ਹੋਣ ਲਈ ਤਿਆਰ ਰਹਿੰਦੇ ਹਨ। ਦੇਸ਼ ਦੀ ਆਜ਼ਾਦੀ ਦੌਰਾਨ ਜਿੰਨੇ ਲੋਕ ਸ਼ਹੀਦ ਹੋਏ ਸਨ ਉਨ੍ਹਾਂ 'ਚੋਂ ਅੱਸੀ ਫੀਸਦੀ ਪੰਜਾਬ ਦੇ ਸਨ । ਆਜ਼ਾਦੀ ਤੋਂ ਬਾਅਦ ਵੀ ਪੰਜਾਬ ਅਤੇ ਪੰਜਾਬੀ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ 'ਚ ਵਿਦੇਸ਼ੀਆਂ ਨੇ ਅਨੇਕਾਂ ਵਾਰ ਹਮਲਾ ਕੀਤਾ ਪਰ ਇੱਥੋਂ ਦੇ ਜਵਾਨਾਂ ਅਤੇ ਲੋਕਾਂ ਨੇ ਆਪਣੇ ਜੀਵਨ ਦੀ ਬਲੀ ਦੇ ਕੇ ਆਜ਼ਾਦੀ ਨੂੰ ਕਾਇਮ ਰੱਖਿਆ ।


'ਭ੍ਰਿਸ਼ਟਾਚਾਰ ਲਈ ਦਲਿਤ ਵਰਗ ਜ਼ਿੰਮੇਵਾਰ' - ਆਸ਼ੀਸ਼ ਨੰਦੀ

 http://sameydiawaaz.com/Archive%20News/%5B2013%5D/01/27.01.2013%20-%2002.jpg

ਜੈਪੁਰ :- ਆਪਣੇ ਵਿਵਾਦਪੂਰਨ ਬਿਆਨਾਂ ਨਾਲ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲਾ ਲੇਖਕ ਇਕ ਵਾਰ ਫਿਰ ਆਪਣੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ । ਹਾਲ ਹੀ 'ਚ ਜੈਪੁਰ ਵਿਖੇ ਹੋਏ ਸਾਹਿਤ ਸੰਮੇਲਨ 'ਚ ਲੇਖਕ ਆਸ਼ੀਸ਼ ਨੰਦੀ ਨੇ ਇਕ ਬਿਆਨ ਦਿੱਤਾ ਹੈ ਜਿਸ 'ਚ ਉਸ ਦਾ ਕਹਿਣਾ ਹੈ ਕਿ ਦੇਸ਼ 'ਚ ਭ੍ਰਿਸ਼ਟਾਚਾਰ ਲਈ ਪਿਛਡ਼ੇ ਵਰਗ ਦੇ ਲੋਕ ਅਤੇ ਦਲਿਤ ਵਰਗ ਜ਼ਿੰਮੇਵਾਰ ਹੈ । ਉਸ ਦਾ ਇਹ ਬਿਆਨ ਹੁਣ ਤੂਲ ਫਡ਼ਨ ਲੱਗਾ ਹੈ । ਉਸ ਦੇ ਬਿਆਨ 'ਤੇ ਜਵਾਬ ਦਿੰਦੇ ਹੋਏ ਦਲਿਤ ਨੇਤਾ ਉਦਿਤ ਰਾਜ ਅਤੇ ਚੰਦਰਭਾਨ ਨੇ ਇਸ ਬਿਆਨ ਨੂੰ ਬਦਕਿਸਤਮੀ ਪੂਰਨ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ।

ਸਾਹਿਤ ਸੰਮੇਲਨ 'ਚ ਇਕ ਸੈਸ਼ਨ ਦੇ ਦੌਰਾਨ ਆਸ਼ੀਸ਼ ਨੰਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਲਈ ਓ. ਬੀ. ਸੀ. ਅਤੇ ਐਸ. ਸੀ. / ਐਸ. ਟੀ. ਜ਼ਿੰਮੇਵਾਰ ਹੈ । ਆਪਣੀ ਦਲੀਲ ਦੀ ਹਮਾਇਤ 'ਚ ਉਸ ਨੇ ਉਦਾਹਰਨ ਵੀ ਦਿੱਤੀ । ਮੰਚ 'ਤੇ ਹੀ ਮੌਜੂਦ ਇਕ ਹੋਰ ਸਾਹਿਤਕਾਰ ਨੇ ਆਸ਼ੀਸ਼ ਨੰਦੀ ਦੇ ਇਸ ਵਿਵਾਦਪੂਰਨ ਬਿਆਨ ਦਾ ਤਾਡ਼ੀ ਵਜਾ ਕੇ ਸਵਾਗਤ ਕੀਤਾ । ਗੌਰਤਲਬ ਹੈ ਕਿ ਜੈਪੁਰ ਦਾ ਸਾਹਿਤ ਸੰਮੇਲਨ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਰਹਿ ਚੁੱਕਾ ਹੈ ।


ਦੋ ਦਿਨਾਂ ਵਿੱਚ ਸੁਣਾਈ ਸੱਤ ਸਾਲ ਦੀ ਸਜ਼ਾ

 http://sameydiawaaz.com/Archive%20News/%5B2013%5D/01/27.01.2013%20-%2008.jpg

ਹੁਸ਼ਿਆਰਪੁਰ 26 ਜਨਵਰੀ :- ਜ਼ਿਲ੍ਹੇ ਦੀ ਇਕ ਅਦਾਲਤ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਅਤੇ ਉਸ ਨਾਲ ਵਿਆਹ ਕਰਵਾ ਲੈਣ ਦੇ ਕੇਸ ਦਾ ਫ਼ੈਸਲਾ ਮਹਿਜ਼ ਦੋ ਦਿਨਾਂ ਵਿਚ ਕਰਕੇ ਇਤਿਹਾਸ ਰਚ ਦਿੱਤਾ । ਅੱਜ ਵਧੀਕ ਸੈਸ਼ਨ ਜੱਜ ਹੁਸ਼ਿਆਰਪੁਰ ਮਨਜਿੰਦਰ ਸਿੰਘ ਦੀ ਅਦਾਲਤ ਨੇ ਚਲਾਨ ਪੇਸ਼ ਹੋਣ ਦੇ ਦੋ ਦਿਨ ਦੇ ਅੰਦਰ - ਅੰਦਰ ਦੋਸ਼ੀ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ । ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਹੀ ਵਧੀਕ ਸੈਸ਼ਨ ਜੱਜ ਜੇ. ਐਸ ਭਿੰਡਰ ਨੇ ਅਗਵਾ ਅਤੇ ਜਬਰ ਜਨਾਹ ਦੇ ਕੇਸ ਦੀ ਸੁਣਵਾਈ 8 ਦਿਨ ਵਿਚ ਮੁਕੰਮਲ ਕਰਕੇ ਦੋਸ਼ੀ ਨੂੰ  ਸਜ਼ਾ ਸੁਣਾ ਦਿੱਤੀ ਸੀ ।

ਥਾਣਾ ਮਾਹਿਲਪੁਰ ਦੇ ਪਿੰਡ ਪੋਸੀ ਦੀ  17 ਸਾਲਾ ਲੜਕੀ 12 ਅਗਸਤ 2012 ਨੂੰ ਲਾਪਤਾ ਹੋ ਗਈ ਸੀ। ਲੜਕੀ ਦੇ ਪਿਤਾ ਵਲੋਂ ਕਿਹਾ ਸੀ ਕਿ ਪਿੰਡ ਬਡੇਸਰੋਂ ਦਾ ਕੁਲਦੀਪ ਕੁਮਾਰ ਉਰਫ਼ ਸੀਪਾ ਉਸ ਦੀ ਧੀ ਨੂੰ ਵਰਗਲਾ ਕੇ ਲੈ ਗਿਆ ਹੈ ਕਿਉਂਕਿ ਲੜਕੀ ਦੇ ਟੈਲੀਫ਼ੋਨ ਦੀ ਕਾਲ ਡਿਟੇਲ ਤੋ ਸਾਹਮਣੇ ਆਇਆ ਕਿ ਜਿਸ ਰਾਤ ਉਹ ਗਾਇਬ ਹੋਈ, ਉਸ ਨੇ ਜਿਸ ਟੈਲੀਫ਼ੋਨ ‘ਤੇ ਕਾਲ ਕੀਤੀ ਸੀ ਉਹ ਕੁਲਦੀਪ ਕੁਮਾਰ ਦੇ ਪਿਤਾ ਦਾ ਸੀ । ਪੁਲੀਸ ਨੇ 29 ਅਗਸਤ ਨੂੰ ਲੜਕੀ ਨੂੰ ਦੋਸ਼ੀ ਦੀ ਹਿਰਾਸਤ ‘ਚੋਂ ਬਰਾਮਦ ਕਰ ਲਿਆ । ਮੈਡੀਕਲ ਕਰਾਉਣ ਬਾਅਦ ਲੜਕੀ ਨਾਲ ਜਬਰ ਜਨਾਹ ਹੋਣ ਦੀ ਪੁਸ਼ਟੀ ਹੋਈ ਜਿਸ ‘ਤੇ ਪੁਲੀਸ ਨੇ ਅਗਵਾ ਦੇ ਨਾਲ-ਨਾਲ ਜਬਰ ਜਨਾਹ ਦਾ ਮਾਮਲਾ ਵੀ ਦਰਜ ਕਰ ਲਿਆ । ਲੜਕੀ ਦੇ ਘਰਦਿਆਂ ਦੀ ਸ਼ਿਕਾਇਤ ‘ਤੇ ਲੜਕੇ ਦੇ ਪਿਤਾ ਅਤੇ ਮਾਂ ਦੇ ਖਿਲਾਫ਼ ਵੀ ਸਾਜ਼ਿਸ਼ ਦਾ ਮੁਕੱਦਮਾ ਵੀ ਦਰਜ ਕਰ ਲਿਆ ਗਿਆ ।

ਪੜਤਾਲ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਨੇ 13 ਅਗਸਤ ਨੂੰ ਲੜਕੀ ਨਾਲ ਵਿਆਹ ਕਰਵਾ ਲਿਆ । ਬਚਾਅ ਪੱਖ ਵਲੋਂ ਲੜਕੀ ਦੀ ਉਮਰ 18 ਸਾਲ ਦੱਸਦਿਆਂ ਇਹ ਦਲੀਲ ਦਿੱਤੀ ਗਈ ਕਿ ਉਹ ਬਾਲਗ ਸੀ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਜਿਸ ਕਰਕੇ ਲੜਕੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ । ਲੜਕੀ ਵਲੋਂ ਵੀ ਲੜਕੇ ਦੇ ਹੱਕ ਵਿਚ ਬਿਆਨ ਦਿੱਤਾ ਗਿਆ, ਪਰ ਜਨਮ ਸਰਟੀਫ਼ਿਕੇਟ ਤੋਂ ਪੁਸ਼ਟੀ ਹੋਈ ਕਿ ਘਟਨਾ ਵੇਲੇ ਲੜਕੀ ਦੀ ਉਮਰ 17 ਸਾਲ ਇਕ ਮਹੀਨਾ ਸੀ ।

ਲੜਕੀ ਦੀ ਉਮਰ ਕਿਉਂਕਿ 16 ਤੋਂ 18 ਸਾਲ ਦੇ ਦਰਮਿਆਨ ਸੀ ਅਤੇ ਲੜਕੇ ਨੇ ਉਸ ਦੀ ਰਜ਼ਾਮੰਦੀ ਨਾਲ ਉਸ ਨਾਲ ਸਰੀਰਕ ਸਬੰਧ ਬਣਾਏ । ਅਦਾਲਤ ਨੇ ਦੋਸ਼ੀ ਨੂੰ ਦਫ਼ਾ 376 ਤਹਿਤ ਜਬਰ ਜਨਾਹ ਦੇ ਦੋਸ਼ ਤੋਂ ਬਰੀ ਕਰ ਦਿੱਤਾ ਪਰ ਨਾਬਾਲਗ ਲੜਕੀ ਨੂੰ ਘਰੋਂ ਅਗਵਾ ਕਰਕੇ ਲੈ ਜਾਣ ਦੇ ਦੋਸ਼ ਵਿਚ ਦਫ਼ਾ 363 ਤਹਿਤ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਅਤੇ ਦਫ਼ਾ 366 ਤਹਿਤ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ । ਦੋਵੇਂ ਸਜ਼ਾਵਾਂ ਨਾਲ - ਨਾਲ ਚੱਲਣਗੀਆਂ । ਲੜਕੇ ਦੇ ਮਾਂ - ਬਾਪ ਨੂੰ ਸਾਜ਼ਿਸ਼ ਦੇ ਦੋਸ਼ਾਂ ਵਿਚ ਬਰੀ ਕਰ ਦਿੱਤਾ ਗਿਆ । ਅਦਾਲਤ ਨੇ ਆਪਣੇ ਹੁਕਮਾਂ ‘ਚ ਇਹ ਵੀ ਕਿਹਾ ਕਿ ਹਰੇਕ ਬੱਚੇ ਨੂੰ ਸਮਾਜ ਅਤੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ । ਅਜਿਹੇ ਕੇਸਾਂ ਦਾ ਸਮਾਜ ‘ਤੇ ਬੁਰਾ ਅਸਰ ਪੈਂਦਾ ਹੈ ।


ਹੁਣ ਆਸਟ੍ਰੇਲੀਆ ਵਿੱਚ ਵੀ ਪੰਜਾਬੀ ਮਾਣਦੇ ਨੇ ਗੰਨੇ ਦੇ ਰਸ ਦਾ ਸੁਆਦ

http://sameydiawaaz.com/Archive%20News/%5B2013%5D/01/27.01.2013%20-%2003.jpg 

ਮੈਲਬੋਰਨ (ਖੁਸਪ੍ਰੀਤ ਸੁਨਾਮ) :- ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਗਏ, ਉਨ੍ਹਾਂ ਨੇ ਆਪਣੇ ਰਵਾਇਤੀ ਖਾਣ ਪੀਣ ਦੇ ਢੰਗ ਨੂੰ ਨਹੀਂ ਬਦਲਿਆ ਸਗੋਂ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਖਾਣ - ਪੀਣ ਦੇ ਸ਼ੋਂਕ ਨੂੰ ਬਰਕਰਾਰ ਰੱਖਿਆ ਹੋਇਆ ਹੈ । ਇਹੋ ਕਾਰਨ ਹੈ ਕਿ ਗੋਰੇ ਵੀ ਪੰਜਾਬੀ ਖਾਣੇ ਦੇ ਮੁਰੀਦ ਹੋ ਚੁੱਕੇ ਹਨ ਪਰ ਹੁਣ ਆਸਟ੍ਰੇਲੀਆ ਵਿੱਚ ਮਿਲਦੇ ਗੰਨੇ ਦੇ ਰਸ ਨੇ ਪੰਜਾਬੀਆਂ ਦੀ ਗੰਨੇ ਦੇ ਰਸ ਪੀਣ ਦੀ ਚਾਹਤ ਨੂੰ ਵੀ ਪੂਰਾ ਕਰ ਦਿੱਤਾ ਹੈ । ਮੈਲਬੋਰਨ ਦੇ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਇਲਾਕੇ  ਸਪਰਿੰਗਵੇਲ, ਕਲੇਟਨ, ਸੇਂਟ ਅਲਬਨਜ, ਸਿਡਨੀ ਦੀ ਫਲਮਿੰਗਟਨ ਮਾਰਕੀਟ ਅਤੇ ਪੈਰਾ ਮੈਟਾ ਇਲਾਕਿਆਂ ਵਿਚ ਗੰਨੇ ਦਾ ਰਸ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਅਕਸਰ ਪੰਜਾਬ ਤੋਂ ਆਪਣੇ ਬੱਚਿਆਂ ਕੋਲ ਆਏ ਬਜ਼ੁਰਗ ਜਦੋਂ ਸ਼ਾਪਿੰਗ ਆਦਿ ਲਈ ਜਾਂਦੇ ਹਨ ਤਾਂ ਉਹ ਗੰਨੇ ਦਾ ਰਸ ਪੀਣਾ ਨਹੀ ਭੁੱਲਦੇ । ਆਸਟ੍ਰੇਲੀਆ ਵਿੱਚ ਗੰਨੇ ਦੀ ਕਾਸ਼ਤ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਫ਼ਲ ਕਿਸਾਨ ਅਮਨਦੀਪ ਸਿੱਧੂ ਨੇ ਦੱਸਿਆ ਕਿ ਖੇਤੀ ਸੈਕਟਰ ਨਾਲ ਜੁਡ਼ੇ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਖੇਤੀਬਾਡ਼ੀ ਵਿਚ ਆਪਣਾ ਹਿੱਸਾ ਪਾਉਂਦਾ ਹੈ । ਉਨਾਂ ਦੱਸਿਆ ਕਿ ਵੁਲਗੁਲਗਾ ਜੋ ਕਿ ਪੰਜਾਬੀਆਂ ਦਾ ਗੜ੍ਹ ਹੈ, ਇਸ ਦੇ ਨਾਲ - ਨਾਲ ਗਰਾਫਟਨ, ਕੇਰੀਨਜ਼ ਆਦਿ ਇਲਾਕਿਆਂ ਵਿੱਚ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇੱਥੇ ਪੰਜਾਬੀਆਂ ਨੇ ਆਪਣੇ ਵੇਲਣੇ ਵੀ ਲਗਾਏ ਹੋਏ ਹਨ । ਜ਼ਿਆਦਾਤਰ ਗੰਨਾ ਖੰਡ ਮਿਲਾਂ ਨੂੰ ਜਾਂਦਾ ਹੈ । ਗੰਨੇ ਦੇ ਰਸ ਦਾ ਜ਼ਿਆਦਾਤਰ ਵਪਾਰ ਵਿਅਤਨਾਮ ਮੂਲ ਦੇ ਲੋਕ ਕਰਦੇ ਹਨ ਅਤੇ ਉਹ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਦੇ ਹਨ ਅਤੇ ਇਸ ਦਾ ਮੁੱਲ ਵੀ ਵਧੀਆ ਦਿੰਦੇ ਹਨ । ਸਿੱਧੂ ਨੇ ਦਸਿਆ ਕਿ ਪੰਜਾਬ ਵਾਂਗ ਇੱਥੇ ਗੰਨੇ ਦੀ ਹੱਥੀ ਢੋਆ - ਢੁਆਈ ਦਾ ਕੋਈ ਝੰਜਟ ਵੀ ਨਹੀਂ ਹੈ । ਇਸ ਨੂੰ ਲੈ ਕੇ ਜਾਣ ਵਿਚ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਸਗੋਂ ਇੱਕ ਲਕਡ਼ ਦੇ ਫਰੇਮ (ਪੈਲੇਟ) ਉਪਰ ਇੱਕ ਟਨ ਗੰਨਾ ਰੱਖਕੇ ਉਸ ਨੂੰ ਮਸ਼ੀਨ ਨਾਲ ਟਰੱਕ ਆਦਿ ਉਪਰ ਲੋਡ ਅਣਲੋਡ ਕਰ ਦਿੱਤਾ ਜਾਂਦਾ ਹੈ ।


 26 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਤੇਂਦੂਆ ਕਾਬੂ

http://sameydiawaaz.com/Archive%20News/%5B2013%5D/01/27.01.2013%20-%2007.jpg

ਪਠਾਨਕੋਟ 26 ਜਨਵਰੀ (ਧਵਨ) :- ਜੰਗਲੀ ਜੀਵ ਤੇ ਵਣ ਵਿਭਾਗ ਦੀ ਟੀਮ ਨੇ 26 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪਠਾਨਕੋਟ ਦੇ ਨਾਲ ਲੱਗਦੇ ਮਾਮੂਨ ਛਾਉਣੀ ਦੇ ਜੰਗਲੀ ਖੇਤਰ ਚੋਂ ਇੱਕ ਤੇਂਦੂਏ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਛੱਤਬੀੜ ਚਿੜੀਆਘਰ ’ਚ ਛੱਡ ਦਿੱਤਾ ਗਿਆ ਹੈ ।

ਇਸ ਆਪਰੇਸ਼ਨ ਦੀ ਕਮਾਂਡ ਸੰਭਾਲ ਰਹੇ ਜੰਗਲੀ ਜੀਵ ਤੇ ਵਣ ਵਿਭਾਗ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਰਾਜੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ 24 ਜਨਵਰੀ ਨੂੰ ਦੁਪਹਿਰ ਬਾਅਦ ਉਨ੍ਹਾਂ ਨੂੰ ਮਾਮੂਨ ਛਾਉਣੀ ਦੇ ਫੌਜੀ ਅਧਿਕਾਰੀਆਂ ਨੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਜਵਾਨਾਂ ਨੂੰ ਜੰਗਲ ਵਿੱਚ ਕਿਸੇ ਜੰਗਲੀ ਜਾਨਵਰ ਦੇ ਦਹਾੜਨ ਦੀ ਆਵਾਜ਼ ਸੁਣਾਈ ਦੇ ਰਹੀ ਹੈ । ਇਹ ਸੂਚਨਾ ਮਿਲਣ ’ਤੇ ਉਹ ਆਪਣੀ ਟੀਮ ਤੇ ਟਰੈਨਕੂਲਾਈਜ਼ਰ ਗੰਨ ਨਾਲ ਉੱਥੇ ਪੁੱਜ ਗਏ ਤੇ ਉਨ੍ਹਾਂ ਨੂੰ ਵੀ ਜਾਨਵਰ ਦੀ ਆਵਾਜ਼ ਸੁਣਾਈ ਦਿੱਤੀ ਪਰ ਜੰਗਲ ਸੰਘਣਾ ਹੋਣ ਕਾਰਨ ਜਾਨਵਰ ਦੀ ਸਿਰਫ਼ ਪੂਛ ਹੀ ਦਿਖਾਈ ਦੇ ਰਹੀ ਸੀ । ਉਨ੍ਹਾਂ ਦੱਸਿਆ ਕਿ ਹਨ੍ਹੇਰਾ ਹੋ ਜਾਣ ਕਾਰਨ ਰਾਤ ਸਮੇਂ ਉਕਤ ਜੰਗਲੀ ਜਾਨਵਰ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ । ਇਸ ਕੰਮ ਲਈ ਉਕਤ ਜਾਨਵਰ ਨੂੰ ਕਾਬੂ ਕਰਨ ਤੋਂ ਪਹਿਲਾਂ ਬੇਹੋਸ਼ ਕਰਨਾ ਬਹੁਤ ਜ਼ਰੂਰੀ ਸੀ ਪਰ ਉਨ੍ਹਾਂ ਕੋਲ ਗੰਨ ਦੂਰੋਂ ਮਾਰ ਕਰਨ ਵਾਲੀ ਸੀ । ਇਸ ਕਰਕੇ ਛੱਤਬੀੜ ਚਿੜੀਆਘਰ ਤੋਂ ਨੇੜਿਓਂ ਮਾਰ ਕਰਨ ਵਾਲੀ ਟਰੈਕੂਲਾਈਜ਼ਰ ਗੰਨ ਤੇ ਮਾਹਿਰ ਸ਼ੂਟਰ ਮੰਗਵਾਏ ਗਏ ।

ਉਨ੍ਹਾਂ ਦੱਸਿਆ ਕਿ ਤਿੰਨ ਸ਼ਾਟ ਦੋ - ਦੋ ਘੰਟੇ ਦੇ ਵਕਫੇ ਨਾਲ ਮਾਰੇ ਗਏ ਪਰ ਉਕਤ ਤੇਂਦੂਆ ਬੇਹੋਸ਼ ਨਾ ਹੋਇਆ । ਅਖੀਰ ਚੌਥਾ ਸ਼ਾਟ ਅੱਜ ਸਵੇਰੇ ਮਾਰਨ ਲਈ ਦੋ ਸ਼ੂਟਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਉਸ ਦੇ ਬਿਲਕੁਲ ਨਜ਼ਦੀਕ ਪਹੁੰਚਾਇਆ ਗਿਆ ਅਤੇ ਉੱਥੋਂ ਸ਼ਾਟ ਮਾਰਿਆ ਗਿਆ । ਇਸ ਨਾਲ ਅੱਧੇ ਘੰਟੇ ਬਾਅਦ ਤੇਂਦੂਆ ਬੇਹੋਸ਼ ਹੋਣਾ ਸ਼ੁਰੂ ਹੋ ਗਿਆ ਤੇ ਬਾਅਦ ਵਿੱਚ ਪੂਰਾ ਬੇਹੋਸ਼ ਹੋਣ ’ਤੇ ਉਸ ਨੂੰ ਪਿੰਜਰੇ ਵਿੱਚ ਸੁੱਟ ਲਿਆ ਗਿਆ । ਇਸ ਤੇਂਦੂਏ ਨੂੰ ਪਿੰਜਰੇ ਵਿੱਚ ਪਾ ਕੇ ਛੱਤਬੀੜ ਲਈ ਰਵਾਨਾ ਕਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਤੇਂਦੂਏ ਦਾ ਇੱਕ ਪੈਰ ਉੱਥੇ ਟੈਲੀਫੋਨ ਦੀ ਤਾਰ ਦੇ ਗੁੱਛੇ ਵਿੱਚ ਫੱਸ ਗਿਆ ਸੀ ਜਿਸ ਕਾਰਨ ਉਹ ਅਸਾਨੀ ਨਾਲ ਕਾਬੂ ਆ ਗਿਆ । ਉਨ੍ਹਾਂ ਕਿਹਾ ਕਿ ਸਾਰੀ ਰਾਤ ਚੱਲੇ ਇਸ ਆਪਰੇਸ਼ਨ ਵਿੱਚ ਉਨ੍ਹਾਂ ਦਾ ਫੌਜ ਦੇ ਮੇਜਰ ਵਿਸ਼ਾਲ, ਰੇਂਜ ਅਫ਼ਸਰ ਸੁਖਬੀਰ ਸਿੰਘ, ਸ਼ੂਟਰ ਭੁਪਿੰਦਰ ਸਿੰਘ, ਜੋਹਨ ਡੇਨੀਅਲ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਪਰਵੀਨ ਕੁਮਾਰ ਨੇ ਸਹਿਯੋਗ ਦਿੱਤਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz