ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

4 ਜਨਵਰੀ 2013

ਦਾਮਿਨੀ ਨਾਲ ਵਾਪਰੀ ਘਟਨਾਵਾਂ ਤੋ ਛੁਟਕਾਰਾ ਪਾਉਣਾ ਹੈ ਤਾਂ ਦਿੱਲੀ ਦਾ ਤਖਤ

ਨੌਵੇ ਗੁਰੂ ਵਲੋ ਦਿੱਤੀ ਮਹਾਨ ਕੁਰਬਾਨੀ ਦਾ ਅਹਿਸਾਸ ਕਰੇ - ਬਾਬਾ ਰੰਧਾਵਾ

ਚੰਡੀਗਡ਼ 3 ਜਨਵਰੀ (ਗੁਰਪ੍ਰੀਤ ਮਹਿਕ) :- ਜੇਕਰ ਅੱਜ ਭਾਰਤ ਵਾਸੀਆ ਨੇ ਦਾਮਿਨੀ ਨਾਲ ਵਾਪਰੀ ਬਲਾਤਕਾਰ ਹੱਤਿਆ ਵਰਗੀਆ ਘਟਨਾਵਾਂ ਤੋ ਛੁਟਕਾਰਾ ਪਾਉਣਾ ਹੈ ਤਾਂ ਦਿੱਲੀ ਦਾ ਤਖਤ ਨੌਵੇ ਸਤਿਗੁਰੂ ਗੁਰੁ ਤੇਗ ਬਹਾਦਰ ਸਾਹਿਬ ਵੱਲੋ ਚਾਂਦਨੀ ਚੌਕ ਵਿੱਚ ਦਿੱਤੀ ਮਹਾਨ ਕੁਰਬਾਨੀ ਦਾ ਅਹਿਸਾਸ ਕਰੇ । ਗੁਰੁ ਸਾਹਿਬ ਦੀ ਮਹਾਨ ਕੁਰਬਾਨੀ ਮਨੁੱਖ ਜੀਵਨ ਦੀਆ ਕਦਰਾ ਕੀਮਤਾ ਸੱਭਿਅਤਾ ਆਮ ਨਾਗਰਿਕ ਦੇ ਹੱਕਾਂ ਦੀ ਰਾਖੀ ਲਈ ਅਤੇ ਧਰਮ ਦੀ ਮਹਾਨਤਾ ਦੇ ਚਿੰਨਾ ਨੂੰ ਪ੍ਰਗਟ ਕਰਨ ਲਈ ਹੋਈ ਸੀ । ਇਹ ਅਫਸੋਸ ਨਾਲ ਕਹਿਣਾ ਪੈਦਾਂ ਅੱਜ ਭਾਰਤ ਵਰਸ਼ ਦੇ ਲੋਕਾ ਨੂੰ ਸਤਗੁਰਾਂ ਦੀ ਇਹ ਮਹਾਨ ਕੁਰਬਾਨੀ ਭੁੱਲ ਗਈ ਹੈ ਜੋ ਕਿ ਸਾਡੀ ਅਸਲੀ ਵਿਰਾਸਤ ਧਰਮ ਅਤੇ ਸਰਮ ਦੀ ਸੀ । ਜਿਸ ਗੱਲ ਨੂੰ ਦੇਸ ਦੇ ਸਮਾਜ ਨੇ ਆਪਣਾ ਸੱਭਿਆਚਾਰ ਦੇ ਨਾਮ ਹੇਠ ਇਸ ਦੇਸ ਦੀ ਸੱਭਿਅਤਾ ਹਿੱਸਾ ਬਣਾਕੇ ਮੂਹਰੇ ਰੱਖਿਆ ਉਹੀ ਇਹ ਸਾਡੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ । ਇਹ ਪ੍ਰਗਟਾਵਾ ਸੰਤ ਸਮਾਜ ਦੇ ਆਗੂ ਪੰਥ ਪ੍ਰਿਸੱਧ ਵਿਦਵਾਨ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਮੈਬਰ ਸ੍ਰੋਮਣੀ ਕਮੇਟੀ ਨੇ ਕੀਤਾ । ਅੱਜ ਵਾਪਰ ਰਹੀਆ ਘਟਨਾਵਾ ਜਿਨਾਂ ਨਾਲ ਹਰ ਵਿਅਕਤੀ ਚਿੰਤਤ ਹੋ ਰਿਹਾ ਉਸ ਲਈ ਸਭ ਤੋ ਵੱਡਾ ਦੋਸ ਫਿਲਮਾ ਦੇ ਉਸ ਕਲਚਰ ਦਾ ਜਿਨਾਂ ਵਿੱਚ ਬਲਾਤਕਾਰ ਹੱਤਿਆ ਗੈਰ ਇਖਲਾਕੀ ਸਬਦਾਵਲੀ ਦੀ ਵਰਤੋ ਕੀਤੀ ਜਾਦੀ ਹੈ ਵਿੱਚ ਅਜਹੇ ਦ੍ਰਿਸ ਦਿਖਾਏ ਜਾਦੇ ਹਨ । ਉਸੇ ਤਰਾਂ ਦਾ ਵਾਤਾਵਰਨ ਸਮਾਜ ਵਿੱਚ ਪੈਦਾ ਹੋ ਰਿਹਾ ਜਿਸਦੀ ਤਰਜ ਤੇ ਲਗਾਤਾਰ ਇਹ ਸਰਮਨਾਕ ਘਟਨਾਵਾ ਵਾਪਰੀਆ ਹਨ ਜੋ ਕਿ ਦੇਸ ਲਈ ਅਤੇ ਖਾਸਕਰ ਪੰਜਾਬ ਵਰਗੀ ਮਹਾਨ ਧਰਤੀ ਲਈ ਬਹੁਤ ਹੀ ਮੰਦਭਾਗੀ ਗੱਲ ਹੈ । ਜਿਹਡ਼ੇ ਫਿਲਮੀ ਕਲਾਕਾਰ ਗਾਇਕ ਇਸ ਘਟਨਾਂ ਤੇ ਸਰਕਾਰਾਂ ਨੂੰ ਕੋਸ ਰਹੇ ਹਨ ਮੋਮਬੱਤੀ ਮਾਰਚ ਕਰ ਰਹੇ ਹਨ ਸਭ ਤੋ ਵੱਧ ਸਮਾਜ ਦੀ ਇਸ ਦਸ਼ਾ ਦੇ ਉਹ ਦੋਸੀ ਹਨ ਜੇਕਰ ਦਿਲੋ ਉਹ ਇਸ ਵਾਤਾਵਰਨ ਵਿੱਚੋ ਦੇਸ ਨੂੰ ਸਮਾਜ ਨੂੰ ਬਚਾਉਣਾ ਚਾਹੁੰਦੇ ਹਨ ਪਹਿਲਾ ਆਪ ਇਹੋ ਜਿਹੀਆ ਫਿਲਮਾ ਫਲਮਾਉਣਾ ਬੰਦ ਕਰਨ । ਸਾਡੇ ਸਮਾਜ ਦੇ ਲੋਕ ਪੱਛਮ ਦੀ ਸੱਭਿਅਤਾ ਨੂੰ ਅਪਣਾ ਰਹੇ ਹਨ ਜਿਸਦੀ ਸਾਡੇ ਦੇਸ ਦੇ ਕਿਸੇ ਵੀ ਧਰਮ ਗ੍ਰੰਥ ਜਾ ਧਰਮ ਦੇ ਮੋਢੀ ਨੇ ਆਗਿਆ ਨਹੀ ਦਿੱਤੀ ਜੋ ਕਿ ਸਰਮ ਧਰਮ ਵਾਲੇ ਪੱਖ ਤੋ ਉਹ ਇਕ ਅਸੱਭਿਆ ਹੈ ਇਸ ਲਈ ਕੇਵਲ ਗੁਰੁ ਸਾਹਿਬ ਦੇ ਸਿਧਾਤ ਹੀ ਅਜਿਹੇ ਵਾਤਾਵਰਨ ਤੋ ਸਮਾਜ ਨੂੰ ਸੇਧ ਦੇ ਸਕਦੇ ਹਨ ਜਿਨਾ ਤੇ ਚੱਲਣ ਦੀ ਲੋਡ਼ ਹੇ ।

ਨਾਲ ਹੀ ਉਹਨਾਂ ਸਹੀਦੀ ਜੋਡ਼ ਮੇਲੇ ਦੇ ਸਬੰਧ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲੀ ਵਾਰ ਸੰਗਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਦੇਸ ਨੁੰ ਮੰਨਦੇ ਹੋਏ ਪੂਰਾ ਸਾਦਗੀ ਭਰਪੂਰ ਮਨਾਉਣ ਦਾ ਯਤਨ ਕੀਤਾ ਬਾਕੀ ਜੋ ਵੀ ਕਿਤੇ ਕਿਸੇ ਕਿਸਮ ਦੀ ਕਮੀ ਰਹੀ ਹੈ ਉਸਨੂੰ ਅਗਲੀ ਵਾਰ ਸੁਧਾਰਨ ਦਾ ਯਤਨ ਕੀਤਾ ਜਾਵੇਗਾ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਿੱਖ ਕੋਮ ਵਿੱਚ ਇਸ ਪਾਸੇ ਜਾਗਰਿਤੀ ਆਈ ਹੈ । ਦੂਜਾ ਉਹਨਾਂ ਦੱਸਿਆ ਕਿ ਭਾਵੇ ਕਿ ਬਹੁਤ ਹੱਦ ਤਕ ਅਕਾਲ ਤਖਤ ਸਾਹਿਬ ਦੇ ਸੰਦੇਸਾ ਤੇ ਅਮਲ ਹੋਰਿਆ ਪਰ ਫਿਰ ਵੀ ਕਾਫੀ ਹੱਦ ਤਕ ਊਣਤਾਈਆ ਦੇਖਣ ਨੂੰ ਮਿਲੀਆ ਹਨ ਜਿਨਾਂ ਵਿੱਚ ਖਾਸ ਕਰਕੇ ਰਾਜਨੀਤਕ ਆਗੂਆ ਨੇ ਸਹੀ ਰੋਲ ਨਹੀ ਨਿਭਾਇਆ ਸੰਦੇਸ ਦੇ ਬਾਵਜੂਦ ਇਸ ਮਹਾਨ ਦਿਹਾਡ਼ੇ ਤੇ ਸਿਆਸੀ ਗੱਲਾਂ ਸਟੇਜਾ ਤੋ ਕੀਤੀਆ ਜਿਸ ਲਈ ਅਗਲੇ ਸਾਲ ਆਉਣ ਵਾਲੇ ਜੋਡ਼ ਮੇਲੇ ਤੇ ਸ੍ਰ ਅਕਾਲ ਤਖਤ ਸਾਹਿਬ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਜੋ ਕਿ ਬਹੁਤ ਹੀ ਜਰੂਰੀ ਹੇ । ਅਗਲੇ ਸਾਲ ਤੋ ਲੰਗਰਾਂ ਵਿੱਚ ਮਿਸਟਾਨ ਪਦਾਰਥ ਬਿਲਕੁੱਲ ਮਕੁੰਮਲ ਤੋਰ ਤੇ ਬੰਦ ਕਰਵਾਏ ਜਾਣਗੇ ਸੰਗਤਾਂ ਨੁੰ ਇਸ ਸਬੰਧੀ ਪਹਿਲਾ ਹੀ ਜਾਣਕਾਰੀ ਦੁਆਰਾ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਵੇਗਾ । ਇਸ ਸਮਾਗਮ ਦੇ ਮਕੁੰਮਲ ਤੌਰ ਤੇ ਸਿਆਸੀਕਰਨ ਤੋ ਮੁਕਤ ਕਰਵਾਉਣ ਲਈ ਯਤਨ ਕੀਤੇ ਜਾਣਗੇ । ਨਾਲ ਹੀ ਉਹਨਾਂ ਕੁਝ ਨਾਸਮਝ ਬੰਦਿਆ ਨੂੰ ਸਖਤ ਸਬਦਾ ਵਿੱਚ ਤਾਡ਼ਨਾ ਕਰਦਿਆ ਵਰਜਦਿਆ ਕਿਹਾ ਸੰਗਤਾ ਵਿੱਚੋ ਸਕਾਇਤ ਮਿਲੀ ਹੈ ਕਿ ਕੁਝ ਲੋਕ ਬਿਨਾਂ ਅਧਿਐਨ ਕੀਤੇ ਸਹੀਦਾ ਦਾ ਇਤਿਹਾਸ ਗਲਤ ਤਰੀਕੇ ਨਾਲ ਬਿਆਨ ਕਰਦੇ ਹਨ ਜਿਵੇ ਕਿ ਇਕ ਭਾਜਪਾ ਨਵਾਂ ਬਣਿਆ ਲੀਡਰ ਅਕਾਲੀ ਸਟੇਜ ਤੋ ਸਹੀਦੇ ਦੇ ਪਾਵਨ ਇਸਤਿਾਸ ਨੁੰ ਗਲਤ ਦੰਗ ਨਾਲ ਬਿਆਨ ਕਰ ਰਿਹਾ ਸੀ ਜੋ ਬਿਲਕੁੱਲ ਵੀ ਬਰਦਾਸਤ ਨਹੀ ਕੀਤਾ ਜਾਵੇਗਾ ਅਗਾਹ ਵਾਸਤੇ ਅਜਿਹੇ ਲੀਡਰਾ ਨੁੰ ਬੋਲਣ ਦੀ ਇਜਾਜਤ ਨਾ ਦਿੱਤੀ ਜਾਵੇ ਕਿੳਕਿ ਸੰਗਤ ਨੇ ੳੇਸ ਉਕਤ ਬੋਲਣ ਵਾਲੇ ਤੇ ਸਖਤ ਇਤਰਾਜ ਜਤਾਇਆ ਹੈ । ਨਾਲ ਹੀ ਸਮੁੱਚੁੇ ਰੂਪ ਵਿੱਚ ਅਪੀਲ ਕੀਤੀ ਸਾਹਿਬਜਾਦਿਆ ਦੀ ਮਹਾਨ ਕੁਰਬਾਨੀ ਦੇ ਪਾਵਨ ਇਤਿਹਾਸ ਨੂੰ ਗੁਰਬਾਣੀ ਦੇ ਸਿਧਾਂਤ ਅਨੁਸਾਰ ਹੀ ਸੁਣਾਇਆ ਜਾਵੇ ਕਿੳਕਿ ਸੰਗਤਾਂ ਵਿੱਚ ਕਈ ਵਾਰੀ ਦੁਚਿਤੀ ਪੇਦਾ ਹੋ ਜਾਦੀ ਹੈ । ਇਹਨਾਂ ਸਾਰੀਆ ਗੱਲਾਂ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ ।


ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦੀ ਗੁੰਡਾਗਰਦੀ ਤੋਂ ਦੁੱਖੀ ਤੂਫਾਨ ਵਲੋਂ

ਸ੍ਰੀ ਅਕਾਲ ਤਖਤ ਦੇ ਸਾਹਮਣੇ ਭੁੱਖ ਹੜਤਾਲ ਦਾ ਐਲਾਨ

ਮੱਕੜ ਅਸਤੀਫਾ ਦੇਵੇ

ਅੰਮ੍ਰਿਤਸਰ 3 ਜਨਵਰੀ (ਜਸਬੀਰ ਸਿੰਘ) ਸਰਬ ਸਾਂਝੀ ਪਾਰਟੀ ਦੇ ਪ੍ਰਧਾਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਨਿਨ ਭਗਤ ਸ੍ਰੀ ਅਵਤਾਰ ਸਿੰਘ ਤੂਫਾਨ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕਡ਼ ਕੋਲੋ ਅਸਤੀਫੇ ਦੀ ਮੰਗ ਕਰਦਿਆ ਚਿਤਾਵਨੀ ਦਿੱਤੀ ਕਿ ਜੇਕਰ ਪਰਕਰਮਾ ਵਿੱਚ ਹੁੰਦੀ ਗੁੰਡਾਗਰਦੀ ਦੇ ਸਰਗਨੇ ਜਥੇਦਾਰ ਪ੍ਰਕਰਮਾ ਸ੍ਰੀ ਪਰਮਜੀਤ ਸਿੰਘ ਨੂੰ ਤੁਰੰਤ ਨੌਕਰੀ ਤੋ ਬਰਖਾਸਤ ਨਾ ਕੀਤਾ ਗਿਆ ਤਾਂ ਉਹ ਸ੍ਰੀ ਅਕਾਲ ਤਖਤ ਦੇ ਸਾਮਹਣੇ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਰੱਖ ਦੇਣਗੇ ।

ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਸ੍ਰੀ ਤੂਫਾਨ ਨੇ ਦੱਸਿਆ ਕਿ ਉਹ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਲੈਦੇ ਹਨ ਪਰ ਪਿਛਲੇ ਕੁਝ ਸਮੇਂ ਤੋ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗੁੰਡਾਗਰਦੀ ਦਾ ਕੇਂਦਰ ਬਣ ਚੁੱਕਾ ਹੈ ਅਤੇ ਪ੍ਰੇਮੀਆ ਤੇ ਸ਼ਰਧਾਲੂਆ ਨਾਲ ਸੇਵਾਦਾਰ ਤੋ ਹੋਰ ਅਧਿਕਾਰੀ ਇੰਜ ਪੇਸ਼ ਆਉਦੇ ਹਨ ਜਿਵੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਲੀਸ ਦਾ ਥਾਣਾ ਬਣ ਚੁੱਕਾ ਹੋਵੇ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਹੀ ਸੇਵਾਦਾਰ ਵੱਲੋਂ ਬਲਾਤਕਾਰ ਕੀਤੇ ਜਾ ਰਹੇ ਹਨ ਪਰ ਦੋਸ਼ੀਆ ਵਿਰੁੱਧ ਰਸਮੀ ਕਾਰਵਈ ਕਰਕੇ ਮੁਡ਼ ਉਹਨਾਂ ਨੂੰ ਮਲਾਈ ਵਾਲੀਆ ਥਾਵਾਂ ਤੇ ਲਗਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇੰਜ ਲੱਗਦਾ ਹੈ ਮੱਸੇ ਰੰਘਡ਼ ਤੇ ਮੌਜੂਦਾ ਪ੍ਰਬੰਧਕਾਂ ਵਿੱਚ ਕੋਈ ਫਰਕ ਨਹੀ ਰਹਿ ਗਿਆ ।

ਸ੍ਰੀ ਤੂਫਾਨ ਨੇ ਕਿਹਾ ਕਿ ਉਹਨਾਂ ਨਾਲ ਵੀ ਜਥੇਦਾਰ ਪਰਕਰਮਾ ਪਰਮਜੀਤ ਸਿੰਘ ਤੇ ਉਹਨਾਂ ਦੇ ਗੁੰਡੇ ਗੁਰਿੰਦਰ ਸਿੰਘ ਮੋਹਾਲੀ ਤੇ ਪ੍ਰਭਪਾਲ ਸਿੰਘ ਤੇ ਹੋਰ ਸੇਵਾਦਾਰਾਂ ਵੱਲੋਂ ਲਗਾਤਾਰ ਵਧੀਕੀਆ ਕੀਤੀਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਿੰਸਾ ਦਾ ਬੋਲਬਾਲਾ ਹੈ ਅਤੇ ਸ਼ਰਧਾਲੂਆ ਨਾਲ ਵਿਵਹਾਰ ਮੁਜਰਮਾਂ ਵਰਗਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨਾਲ ਵੀ ਕਈ ਵਾਰੀ ਮੱਕਡ਼ ਸੈਨਾ ਦਾ ਮੱਥਾ ਟੇਕਣ ਤੋ ਤੱਤਕਾਰ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਈ ਵਾਰੀ ਸੀਨੀਅਰ ਅਧਿਕਾਰੀਆ ਦੇ ਨੋਟਿਸ ਵਿੱਚ ਲਿਆਦਾ ਹੈ ਪਰ ਕਦੇ ਵੀ ਕਿਸੇ ਨੇ ਕੋਈ ਕਾਰਵਾਈ ਨਹੀ ਕੀਤੀ ਸਗੋਂ ਵਧੀਕੀ ਕਰਨ ਵਾਲੇ ਗੁੰਡਿਆ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈਜਿਸ ਕਰਕੇ ਉਹਨਾਂ ਨੂੰ ਸਖਤ ਕਦਮ ਚੁੱਕਣਾ ਪੈ ਰਿਹਾ ਹੈ ।

ਉਹਨਾਂ ਕਿਹਾ ਕਿ ਪਹਿਲੀ ਜਨਵਰੀ 2013 ਨੂੰ ਜਦੋ ਉਹ ਪਾਲਕੀ ਸਾਹਿਬ ਦੀ ਸੇਵਾ ਲੈ ਕੇ ਅੰਦਰ ਜਾਣ ਲੱਗੇ ਤਾਂ ਮੱਕਡ਼ ਸੈਨਾ ਨੇ ਬਿਲਕੁਲ ਸੱਚਖੰਡ ਦੇ ਬਾਹਰ ਬਾਂਸ ਲਗਾਇਆ ਹੋਇਆ ਸੀ ਤੇ ਆਪਣੇ ਚਹੇਤਿਆ ਜਾਂ ਬਾਦਲ ਦਲ ਦੇ ਆਗੂਆ ਨੂੰ ਤਾਂ ਅੰਦਰ ਲੰਘਾ ਰਹੀ ਸੀ ਪਰ ਆਮ ਸ਼ਰਧਾਲੂਆ ਨੂੰ ਅੱਗੇ ਜਾਣ ਤੋ ਰੋਕ ਦਿੱਤਾ ਜਾਂਦਜਾ ਸੀ ਜਿਹਨਾਂ ਵਿੱਚ ਉਹ ਵੀ ਸ਼ਾਮਲ ਸਨ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਵਿਤਕਰੇਬਾਜੀ ਦਾ ਵਿਰੋਧ ਕੀਤਾ ਤਾਂ ਮੱਕਡ਼ ਸੈਨਾ ਜਿਹਨਾਂ ਵਿੱਚ ਕੁਝ ਬੁਰਛਿਆ ਵਰਗੇ ਤਿੰਨ ਚਾਰ ਸੇਵਾਦਾਰਾਂ ਸ਼ਾਮਲ ਸਨ ਨੇ ਉਹਨਾਂ ਨਾਲ ਹੱਥੋ ਪਾਈ ਕੀਤੀ ਤੇ ਇਹ ਤਮਾਸ਼ਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਅੱਖੀ ਵੇਖਿਆ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਵਾਪਰੀ ਘਟਨਾ ਬਾਰੇ ਇਹਨਾਂ ਦੋ ਅਕਾਲੀ ਆਗੂਆ ਦੇ ਨੋਟਿਸ ਵਿੱਚ ਲਿਆਦਾ ਤਾਂ ਉਹਨਾਂ ਨੇ ਵੀ ਕੋਈ ਧਿਆਨ ਨਾ ਦਿੱਤਾ। ਉਹਨਾਂ ਕਿਹਾ ਕਿ ਗੱਲ ਇਥੇ ਹੀ ਖਤਮ ਨਹੀ ਹੋਈ ਅੱਜ (3 ਜਨਵਰੀ 2012) ਨੂੰ ਵੀ ਜਦੋਂ ਉਹ ਪਾਲਕੀ ਸਾਹਿਬ ਦੀ ਸੇਵਾ ਲੈਣ ਲਈ ਅੱਗੇ ਵੱਧੇ ਤਾਂ ਉਹਨਾਂ ਤੋ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਦਾ ਐਡੀਸ਼ਨਲ ਮਨੈਜਰ ਜਿਸ ਦਾ ਨਾਮ ਸ਼ਾਇਦ ਗੁਰਿੰਦਰ ਸਿੰਘ ਹੈ ਪਾਲਕੀ ਨਾਲ ਲੱਗ ਗਿਆ ਤੇ ਜਦੋ ਉਹ ਸੇਵਾ ਲੈਣ ਲੱਗੇ ਤਾਂ ਉਹਨਾਂ ਨੂੰ ਜਥੇਦਾਰ ਪਰਕਰਮਾ ਪਰਮਜੀਤ ਸਿੰਘ ਨੇ ਧੱਕਾ ਮਾਰ ਕੇ ਇਹ ਕਹਿ ਕੇ ਲਾਂਭੇ ਦਿੱਤਾ ਕਿ ‘‘ਤੈਨੂੰ ਦਿੱਸਦਾ ਨਹੀ ਮੈਨੇਜਰ ਸਾਹਿਬ ਸੇਵਾ ਲੈ ਰਹੇ ਹਨ।’’ ਉਹਨਾਂ ਕਿਹਾ ਕਿ ਜਦੋਂ ਉਹ ਥੋਡ਼ ਅੱਗੇ ਜਾ ਕੇ ਫਿਰ ਸੇਵਾ ਲੈਣ ਲੱਗੇ ਤਾਂ ਪਰਮਜੀਤ ਸਿੰਘ ਨੇ ਮੈਨੇਜਰ ਦੀ ਹਾਜਰੀ ਵਿੱਚ ਹੀ ਧੱਕਾ ਮਾਰਿਆ ਤੇ ਹੋਰ ਮੱਕਡ਼ ਸੈਨਾ ਵਾਲੇ ਸੇਵਾਦਾਰਾਂ ਨੂੰ ਧੂਹ ਘਸੀਟ ਕਰਨ ਦੇ ਹੁਕਮ ਦਿੱਤੇ ਪਰ ਕੁਝ ਸਿਆਣੇ ਪ੍ਰੇਮੀਆ ਦੀ ਦਖਲਅੰਦਾਜੀ ਕਾਰਨ ਖੂਨ ਖਰਾਬਾ ਹੋਣੋ ਟਲ ਗਿਆ ਪਰ ਗੁਰਿੰਦਰ ਸਿੰਘ ਮੈਨੇਜਰ ਇਹ ਤਮਾਸ਼ਾ ਵੇਖ ਕੇ ਮੰਦ ਮੰਦ ਮੁਸਕਰਾ ਰਿਹਾ ਸੀ ਜਿਵੇਂ ਸਭ ਕੁਝ ਉਸ ਦੀ ਹੀ ਸ਼ਹਿ ਤੇ ਹੋ ਰਿਹਾ ਹੋਵੇ। ਉਹਨਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਸੇਵਾਦਾਰਾਂ ਦੀ ਇਹ ਕੋਈ ਪਹਿਲੀ ਘਟਨਾ ਨਹੀ ਸਗੋਂ ਚੰਦ ਦਿਨ ਪਹਿਲਾਂ ਇੱਕ ਪੱਤਰਕਾਰ ਨਾਲ ਵੀ ਵਧੀਕੀ ਕੀਤੀ ਗਈ ਸੀ ਜਿਸ ਨੂੰ ਮੱਕਡ਼ ਸਾਹਿਬ ਇਹ ਕਹਿ ਕੇ ਟਾਲ ਰਹੇ ਹਨ ਕਿ ਘਟਨਾ ਵਾਪਰੀ ਹੀ ਨਹੀ ਜਦੋਂ ਮਾਮਲਾ ਮੁੱਖ ਮੰਤਰੀ ਦੇ ਵੀ ਨੋਟਿਸ ਵਿਚ ਹੈ ਅਤੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।

ਸ੍ਰੀ ਤੂਫਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕਡ਼ ਨੂੰ ਚਿਤਾਵਨੀ ਦਿੱਤੀ ਜੇਕਰ ਪਰਮਜੀਤ ਸਿੰਘ ਤੇ ਗੁੰਡਾਗਰਦੀ ਕਰਨ ਵਾਲੇ ਸੇਵਾਦਾਰਾਂ ਤੇ ਅਧਿਕਾਰੀਆ ਨੂੰ ਤੁਰੰਤ ਤਬਦੀਲ ਨਾ ਕੀਤਾ ਗਿਆ ਤਾਂ ਉਹ ਨਾ ਚਾਹੁੰਦੇ ਹੋਏ ਵੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਅਣਮਿੱਥੇ ਸਮੇਂ ਦੀ ਭੁੱਖ ਹਡ਼ਤਾਲ ਰੱਖ ਦੇਣਗੇ ਅਤੇ ਹਡ਼ਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਹਨਾਂ ਵਿਰੁੱਧ ਕਾਰਵਾਈ ਨਹੀ ਹੋ ਜਾਂਦੀ ।


ਹਨੀ ਸਿੰਘ, ਦਿਲਜੀਤ ਤੇ ਜੈਜੀ ਬੈਂਸ ਵਿਰੁਧ ਥਾਣਿਆਂ ਵਿਚ ਮਾਮਲੇ ਦਰਜ ਕਰਵਾਏ ਜਾਣਗੇ

ਜਲੰਧਰ 2 ਜਨਵਰੀ :- ਇਸਤਰੀ ਜਾਗ੍ਰਿਤੀ ਮੰਚ ਵਲੋਂ ਗਾਣਿਆਂ ਦੇ ਰੂਪ ਵਿਚ ਪਰੋਸੀ ਜਾ ਰਹੀ ਅਸ਼ਲੀਲਤਾ ਵਿਰੁਧ ਕੀਤੇ ਜਾ ਠੋਸ ਉਪਰਾਲਿਆਂ ਨੂੰ ਅੱਜ ਉਸ ਵੇਲੇ ਬਲ ਮਿਲਿਆ ਜਦੋਂ ਸ਼ਹਿਰ ਦੀਆਂ ਧਾਰਮਕ ਤੇ ਸਮਾਜਕ ਜਥੇਬੰਦੀਆਂ ਨੇ ਸਾਂਝਾ ਇਕੱਠ ਕਰ ਕੇ ਇਨ੍ਹਾਂ ਲੱਚਰ ਗਾਇਕਾਂ ਦਾ ਪੁਤਲਾ ਫੂਕਿਆ। ਪ੍ਰੈ¤ਸ ਕਾਨਫ਼ਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸ਼ਲੀਲਤਾ ਗੀਤ ਗਾਉਣ ਵਾਲੇ ਹਨੀ ਸਿੰਘ, ਦਿਲਜੀਤ ਤੇ ਜੈਜੀ ਬੈਂਸ ਵਿਰੁਧ ਥਾਣਿਆਂ ਵਿਚ ਮਾਮਲੇ ਦਰਜ ਕਰਵਾਉਣਗੇ ਅਤੇ ਨਾਲ ਹੀ ਇਨ੍ਹਾਂ ਗਾਇਕਾਂ ਦੀਆਂ ਫ਼ਿਲਮਾਂ ਪੂਰੇ ਪੰਜਾਬ ਵਿਚ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਇਸਤਰੀ ਜਾਗ੍ਰਿਤੀ ਮੰਚ ਇਨ੍ਹਾਂ ਗਾਇਕਾਂ ਵਿਰੁਧ ਰੋਸ ਪ੍ਰਦਰਸ਼ਨ ਤੇ ਕਾਨੂੰਨੀ ਕਾਰਵਾਈਆਂ ਕਰਦੀ ਰਹੀ ਹੈ ਪਰ ਹੁਣ ਇਨ੍ਹਾਂ ਅਸ਼ਲੀਲਤਾ ਭਰਪੂਰ ਗਾਣਿਆਂ ਨੂੰ ਨੱਥ ਪਾਉਣ ਲਈ ਸਾਰੀਆਂ ਧਾਰਮਕ, ਰਾਜਨੀਤਕ ਤੇ ਸਮਾਜਕ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਧਾਰਮਕ ਚਿੰਨ੍ਹਾਂ ਦੀ ਵਰਤੋਂ ਕਰ ਕੇ ਧਰਮ ਦੀ ਬੇਅਦਬੀ ਕਰਨ ਵਾਲੇ ਅਤੇ ਸਮਾਜ ਨੂੰ ਗੀਤਾਂ ਰਾਹੀਂ ਗ਼ਲਤ ਸੁਨੇਹਾ ਦੇਣ ਵਾਲਿਆਂ ਨੂੰ ਹਰ ਹੀਲੇ ਰੋਕਿਆ ਜਾਵੇਗਾ। ਸਮੁੱਚੀਆਂ ਜਥੇਬੰਦੀਆਂ ਨੇ ਇਸ ਸਬੰਧੀ ਫ਼ੋਰਮ ਬਣਾ ਕੇ ਢੁਕਵੀਆਂ ਕਾਰਵਾਈਆਂ ਕਰਨ ਦੀ ਗੱਲ ਕਹੀ ਤੇ ਇਸ ਦਾ ਇੰਚਾਰਜ ਹਰਪਾਲ ਸਿੰਘ ਚੱਢਾ ਨੂੰ ਨਿਯੁਕਤ ਕੀਤਾ ਗਿਆ ।

ਹਰਪਾਲ ਸਿੰਘ ਚੱਢਾ ਅਤੇ ਦੀਪਕ ਬਾਲੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਿੱਖ ਧਰਮ ਨੂੰ ਦਰਸਾਉਣ ਵਾਲੇ ਚਿੰਨ੍ਹ ਪਹਿਨ ਕੇ ਗਾਇਕ ਅਸ਼ਲੀਲਤਾ ਭਰਪੂਰ ਗਾਣੇ ਗਾਉਂਦੇ ਹਨ ਪਰ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਸ ਵਿਰੁਧ ਕੋਈ ਕਾਰਵਾਈ ਨਹੀਂ ਕਰਦੀ। ਇਨ੍ਹਾਂ ਵਲੋਂ ਜ਼ੁੰਮੇਵਾਰੀ ਤੋਂ ਭੱਜਣ ਕਰ ਕੇ ਸਾਨੂੰ ਮਜਬੂਰਨ ਆਵਾਜ਼ ਉਠਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਲੋਕ ਵੀ ਜਾਗਰੂਕ ਹੋ ਚੁਕੇ ਹਨ ਤੇ ਅਜਿਹੇ ਗਾਇਕਾਂ ਦੀਆਂ ਫ਼ਿਲਮਾਂ ਤੇ ਸਟੇਜ ਸ਼ੋਆਂ ਵਿਰੁਧ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਵਿਚ ਅਜਿਹੀ ਗੰਦਗੀ ਨੂੰ ਪ੍ਰਸਾਰਿਤ ਹੋਣ ’ਤੇ ਰੋਕ ਲਵਾਉਣ ਦੇ ਯਤਨ ਕਰਨਗੇ । ਉਨ੍ਹਾਂ ਨੇ ਕਿਹਾ ਕਿ ਉਕਤ ਗਾਇਕਾਂ ਦੇ ਅਸ਼ਲੀਲ ਗੀਤ ਛੋਟੇ ਬੱਚਿਆਂ ਉਤੇ ਜ਼ਿਆਦਾ ਅਸਰ ਕਰਦੇ ਹਨ, ਕਿਉਂਕਿ ਉਹ ਬਿਲਕੁਲ ਕੋਰੇ ਕਾਗ਼ਜ਼ ਵਾਂਗ ਹੁੰਦੇ ਹਨ, ਜੋ ਲਿਖਿਆ ਜਾਵੇਗਾ ਉਸੇ ਤਰ੍ਹਾਂ ਦੇ ਹੀ ਉਹ ਬਣਨਗੇ। ਉਨ੍ਹਾਂ ਕਿਹਾ ਕਿ ਅਸੀਂ ਫੋਰਮ ਵਲੋਂ ਗਾਇਕ ਹਨੀ ਸਿੰਘ, ਦਿਲਜੀਤ ਦੁਸਾਂਝ ਅਤੇ ਹੋਰ ਵੀ ਜੋ ਅਸ਼ਲੀਲਤਾ ਪਰੋਸਣ ਵਾਲੇ ਗਾਣੇ ਗਾਵੇਗਾ, ਦੇ ਵਿਰੁਧ ਐਫ. ਆਈ. ਆਰ. ਦਰਜ ਕਰਵਾਏਗਾ । ਇਸ ਮੌਕੇ ਸ਼ਾਮਲ ਹੋਈਆਂ ਜਥੇਬੰਦੀਆਂ ਵਿਚ ਇਸਤਰੀ ਜਾਗ੍ਰਿਤੀ ਮੰਚ, ਪੰਜਾਬ ਜਾਗ੍ਰਿਤੀ ਮੰਚ, ਸਮਾਜ ਸੇਵਾ ਸੁਸਾਇਟੀ, ਭਾਰਤੀ ਵਾਲਮੀਕਿ ਧਰਮ ਸਮਾਜ ਦੇ ਸੁਭਾਸ਼ ਸੌਂਧੀ, ਸਿੱਖ ਤਾਲਮੇਲ ਕਮੇਟੀ, ਜਲੰਧਰ ਇਲੈਕਟ੍ਰੀਕਲ ਐਸੋਸੀਏਸ਼ਨ, ਏਕਨੂਰ ਸੇਵਾ ਸੁਸਾਇਟੀ, ਗੁਰਦਵਾਰਾ ਮਾਡਲ ਟਾਊਨ ਕਮੇਟੀ, ਜਲੰਧਰ ਸਕੂਟਰ ਡੀਲਰ ਐਸੋਸੀਏਸ਼ਨ, ਮਹਾਂਨਗਰ ਸੇਵਾ ਸੁਸਾਇਟੀ, ਜਲੰਧਰ ਡਾਕਟਰ ਐਸੋਸੀਏਸ਼ਨ, ਕਾਂਗਰਸ ਡਾਇਨਮਿਕ ਕੌਂਸਲਰ ਗਰੁੱਪ ਦੇ ਸੁਸ਼ੀਲ ਰਿੰਕੂ, ਸਿਮਰਨਜੀਤ ਸਿੰਘ ਬੰਟੀ, ਮੇਜਰ ਸਿੰਘ, ਸਮਾਜ ਸੇਵਾ ਸੁਸਾਇਟੀ ਦੇ ਚੇਅਰਮੈਨ ਸ. ਜਸਵੰਤ ਸਿੰਘ ਆਹਲੂਵਾਲੀਆ, ਗਰੀਨ ਕਲੱਬ ਜਲੰਧਰ, ਸਿਟੀ ਵਾਲਮੀਕਿ ਸਭਾ, ਗੁਰੂ ਰਾਮਦਾਸ ਸੇਵਾ ਸੁਸਾਇਟੀ, ਇਨਕਮ ਟੈਕਸ ਬਾਰ ਐਸੋਸੀਏਸ਼ਨ, ਅਟਾਰੀ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਦੇ ਅਹੁਦੇਦਾਰਾਂ ਤੋਂ ਇਲਾਵਾ ਅਨੇਕਾਂ ਸਮਾਜਕ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz