ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2017
Mo Tu We Th Fr Sa Su
30 31 1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 1 2 3
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004434859
ਅੱਜ
ਇਸ ਮਹੀਨੇ
1880
45967

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.162.164.86
   

24 ਜਨਵਰੀ 2013

ਕੌਲਾਂ ਦਾ ਭਗਤ ਅਮਨਦੀਪ ਸਿੰਘ ਰਾਗੀ ਨੇ ਉਡਾਈਆਂ ਸਿੱਖੀ ਸਿਧਾਤਾਂ ਦੀਆਂ ਧੱਜੀਆਂ

ਮਾਤਾ ਦੀ ਭੇਟਾਂ ਦੀ ਤਰਜ ਤੇ ਕੀਰਤਨ ਕਰਨ ਤੇ ਸਿੱਖਾਂ ਵਿਚ ਰੋਸ ਫੈਲਿਆ

ਜਥੇਦਾਰ ਗੁਰਬਚਨ ਸਿੰਘ ਨੇ ਦਿਤੀ ਸਖਤ ਕਾਰਵਾਈ ਦੀ ਚਿਤਾਵਨੀ


ਅਨੰਦਪੁਰ ਸਾਹਿਬ 23 ਜਨਵਰੀ (ਸੁਰਿੰਦਰ ਸਿੰਘ ਸੋਨੀ) :- ਜੇਕਰ ਗੁਰੂ ਘਰ ਦਾ ਕੋਈ ਰਾਗੀ ਹੀ ਸਿੱਖੀ ਸਿਧਾਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਤੇ ਤੁਲ ਜਾਵੇ ਤੇ ਕੋਈ ਉਨਾਂ ਨੂੰ ਰੋਕਣ ਦਾ ਹੀਆ ਨਾ ਕਰੇ ਤਾਂ ਕੌਮ ਦਾ ਭਵਿੱਖ ਕੀ ਹੋਵੇਗਾ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਹਿਲਾਂ ਕੁੱਝ ਰਾਗੀ ਸਿੰਘਾਂ ਵਲੋ ਗੀਤਾਂ ਦੀ ਤਰਜ ਤੇ ਸ਼ਬਦ ਗਾਇਨ ਕੀਤਾ ਜਾਣ ਲੱਗਾ ਸੀ ਤੇ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂਸਖਤ ਹਦਾਇਤ ਕੀਤੀ ਗਈ ਸੀ। ਪਰ ਹੁਣ ਇਕ ਮਸ਼ਹੂਰ ਰਾਗੀ ਵਲੋਂ ਮਾਤਾ ਦੀ ਭੇਟਾਂ ਦੀ ਤਰਜ ਤੇ ਕੀਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਿੰਤਸਰ ਦੇ ਇਸ ਰਾਗੀ ਵਲੋ ‘‘ਚਲੋ ਬੁਲਾਵਾ ਆਇਆ ਹੈ,ਮਾਤਾ ਨੇ ਬੁਲਾਇਆ ਹੈ’’ ਦੀ ਤਰਜ ਤੇ ਦਸਮ ਪਾਤਸ਼ਾਹ ਦੇ ਨਾਮ ਦੀ ਵਰਤੋ ਕਰਦਿਆਂ ‘‘ਚਲੋ ਬੁਲਾਵਾ ਆਇਆ ਹੈ,ਬਾਜਾਂ ਵਾਲੇ ਨੇ ਬੁਲਾਇਆ ਹੈ’’ ਸਾਰੇ ਬੋਲੋ ‘‘ਜੈ ਮਾਤਾ ਦੀ’’ ਜਗਾ ਸਾਰੇ ਬੋਲੋ ‘‘ਧੰਨ ਗੁਰੂ ਗੋਬਿੰਦ ਸਿੰਘ’’ ਗਾਇਨ ਕਰਕੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿ:ਕੇਵਲ ਸਿੰਘ ਨੇ ਕਿਹਾ ਕਿ ਸਿੱਖੀ ਸਿਧਾਂਤ ਕਿਸੇ ਨੂੰ ਵੀ ਇਸ ਗੱਲ ਦੀ ਇਜਾਜਤ ਨਹੀਂ ਦਿੰਦੇ ਕਿ ਉਹ ਇਸ ਤਰਾਂ ਕੀਰਤਨ ਕਰਕੇ ਸਿੱਖ ਇਤਹਾਸ ਦੇ ਗੁਰਬਾਣੀ ਸਿਧਾਤਾਂ ਦੀਆਂ ਧੱਜੀਆਂ ਉਡਾਉਣ।

ਉਨਾਂ ਕਿਹਾ ਸਿੱਖ ਰਹਿਤ ਮਰਯਾਦਾ ਵਿਚ ਕੀਰਤਨ ਸਿਰਲੇਖ ਹੇਠ ਸਪੱਸ਼ਟ ਕੀਤਾ ਗਿਆ ਹੈ ਕਿ ਗੁਰਬਾਣੀ ਨੂੰ ਰਾਗਾਂ ਵਿਚ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਹਨ ਤੇ ਸਾਰੇ ਰਾਗੀ ਸਿੰਘਾਂ ਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੀਰਤਨ ਦਾ ਅਪਮਾਨ ਕਰਨ ਵਾਲਿਆਂ ਨੂੰ ਸੰਗਤਾਂ ਮੂੰਹ ਨਾ ਲਾਉਣ ਤੇ ਪ੍ਰਬੰਧਕਾਂ ਦਾ ਫਰਜ ਹੈ ਕਿ ਉਹ ਅਜਿਹੇ ਰਾਗੀਆਂ ਨੂੰ ਤਾੜਨਾ ਕਰਨ ਤੇ ਇਸ ਤਰਾਂ ਕਰਨ ਤੋ ਰੋਕਣ। ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋ ਪਹਿਲਾਂ ਹੀ ਹਿਦਾਇਤ ਕੀਤੀ ਗਈ ਸੀ। ਜੇਕਰ ਹੁਣ ਕੋਈ ਵੀ ਰਾਗੀ ਇਸ ਦੀ ਉਲੰਘਣ ਕਰਦਾ ਹੈ ਤਾਂ ਉਸਦੇ ਖਿਲਾਫ ਖਾਲਸਈ ਰਿਵਾਇਤਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz