ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

25 ਜਨਵਰੀ 2013

ਦਾਅ 'ਤੇ ਲੱਗੇ 11 ਗੁਰਦੁਆਰੇ! ਜਿਨ੍ਹਾਂ ਦਾ ਸਾਲਾਨਾ ਬਜਟ 130 ਕਰੋੜ ਰੁਪਏ

ਮੁਕਾਬਲਾ ਸਿੱਧਾ ਕਾਂਗਰਸ ਅਤੇ ਅਕਾਲੀ ਦਲ (ਬ) ਵਿਚਾਲੇ

http://sameydiawaaz.com/Archive%20News/%5B2013%5D/01/25.01.2013%20-%2007.jpg

ਦਿੱਲੀ :-ਦਿੱਲੀ ਵਿਚ ਪ੍ਰਬੰਧਕ ਕਮੇਟੀ ਦੀਆਂ 46 ਸੀਟਾਂ 'ਤੇ ਚੋਣਾਂ ਹੋਣੀਆਂ ਹਨ ਅਤੇ ਦਾਅ 'ਤੇ ਹਨ ਦਿੱਲੀ ਦੇ 11 ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦਾ ਸਾਲਾਨਾ ਬਜਟ 130 ਕਰੋਡ਼ ਰੁਪਏ ਹੈ । ਪਿਛਲੇ 12 ਸਾਲ ਤੋਂ ਦਿੱਲੀ ਦੇ 7 ਸਿੱਖ ਕਾਲਜ, 21 ਪਬਲਿਕ ਸਕੂਲ ਅਤੇ 9 ਪ੍ਰੋਫੈਸ਼ਨਲ ਇੰਸਟੀਚਿਊਟਸ 'ਤੇ ਵੀ ਸਰਨਾ ਦੀ ਹੀ ਤੂਤੀ ਬੋਲਦੀ ਰਹੀ ਹੈ ।

ਕਾਂਗਰਸ ਵੀ ਸਿੱਧੀ ਧਾਰਮਿਕ, ਰਾਜਨੀਤਕ ਉਲਝਣ ਤੋਂ ਬਚਦੀ ਰਹੀ ਹੈ । ਇਸ ਲਈ ਸਰਨਾ ਨੂੰ ਹੀ ਬੈਕਫੁੱਟ ਸਮਰਥਨ ਦਿੰਦੀ ਆ ਰਹੀ ਹੈ । ਇਹੀ ਕਾਰਨ ਹੈ ਕਿ ਜੋ ਚੋਣਾਂ ਜਨਵਰੀ 2011 ਵਿਚ ਹੋਣੀਆਂ ਸਨ, ਉਹ ਟਲਦੇ ਟਲਦੇ ਜਨਵਰੀ 2013 ਵਿਚ ਹੋ ਰਹੀਆਂ ਹਨ । ਇਹ ਚੋਣਾਂ ਸਰਨਾ ਅਤੇ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਨਹੀਂ ਹਨ, ਬਲਕਿ ਸਿੱਧੀਆਂ ਕਾਂਗਰਸ ਅਤੇ ਅਕਾਲੀ ਦਲ (ਬ) ਵਿਚਾਲੇ ਦੀ ਲਡ਼ਾਈ ਹੈ ।


ਸ਼ਿੰਦੇ ਖ਼ਿਲਾਫ਼ ਜੰਮੂ ਵਿੱਚ ਪ੍ਰਦਰਸ਼ਨ

http://sameydiawaaz.com/Archive%20News/%5B2013%5D/01/25.01.2013%20-%2002.jpg

ਜੰਮੂ 24 ਜਨਵਰੀ :-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਭਗਵਾ ਅਤੇ ਹਿੰਦੂਆਂ ਖ਼ਿਲਾਫ਼ ਟਿੱਪਣੀਆਂ ਕਰਕੇ ਦੇਸ਼ ਦਾ ਅਪਮਾਨ ਅਤੇ ਪਾਕਿਸਤਾਨ ਦਾ ਸਨਮਾਨ ਕਰਦਿਆਂ ਅਤਿਵਾਦੀਆਂ ਦੇ ਹੌਸਲੇ ਵਧਾਏ ਹਨ ।

ਅੱਜ ਜੰਮੂ ਵਿਖੇ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵਿਰੁੱਧ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਨੂੰ ਚਾਹੀਦਾ ਹੈ ਕਿ ਅਜਿਹੇ ਗ੍ਰਹਿ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਮੰਤਰੀ ਮੰਡਲ ਤੋਂ ਤੁਰੰਤ ਹਟਾਉਣ ।

ਰੋਸ ਪ੍ਰਦਰਸ਼ਨ ’ਚ ਸ਼ਾਮਲ ਮਹਿਲਾਵਾਂ ਨੇ ‘ਹਿੰਦੂ ਅਤੇ ਭਗਵਾ ਦਾ ਅਪਮਾਨ, ਨਹੀਂ ਸਹੇਗਾ ਹਿੰਦੋਸਤਾਨ’ ਲਿਖੀਆਂ ਤਖ਼ਤੀਆਂ ਫਡ਼ੀਆਂ ਹੋਈਆਂ ਸਨ। ਇਸ ਮੌਕੇ ਭਾਜਪਾ ਦੇ ਪ੍ਰਦੇਸ਼  ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਵਿਧਾਇਕ ਅਸ਼ੋਕ ਖਜ਼ੂਰੀਆ, ਸਾਬਕਾ ਪ੍ਰਦੇਸ਼ ਪ੍ਰਧਾਨ ਨਿਰਮਲ ਸਿੰਘ, ਸ਼ਮਸ਼ੇਰ ਸਿੰਘ ਮਨਹਾਸ, ਸਕੱਤਰ ਚਰਨਜੀਤ ਸਿੰਘ ਸਨ ।


ਭਾਜਪਾ ਸ਼ਿੰਦੇ ਨੂੰ ਹਟਾਉਣ ’ਤੇ ਅੜੀ

ਪ੍ਰਦਰਸ਼ਨ ਕਰਨ ਦੀ ਕੋਈ ਤੁਕ ਨਹੀਂ - ਕਾਂਗਰਸ

 http://sameydiawaaz.com/Archive%20News/%5B2013%5D/01/25.01.2013%20-%2003.jpg

ਨਵੀਂ ਦਿੱਲੀ 24 ਜਨਵਰੀ :- ਦੇਸ਼ ਵਿਚ ‘ਹਿੰਦੂ ਅਤਿਵਾਦ’ ਦੇ ਖ਼ਤਰੇ ਦਾ ਖੁਲਾਸਾ ਕਰਨ ’ਤੇ ਭਾਜਪਾ ਤੇ ਆਰ. ਐਸ. ਐਸ. ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੇਸ਼ ਦੇ ਕਈ ਹਿੱਸਿਆਂ ਵਿਚ ਰੋਸ ਮੁਜ਼ਾਹਰੇ ਕੀਤੇ ਤੇ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਰਾਜਨਾਥ ਸਿੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਸ੍ਰੀ ਸ਼ਿੰਦੇ ਨੂੰ ਨਹੀਂ ਹਟਾਇਆ ਜਾਂਦਾ ਤਾਂ ਉਨ੍ਹਾਂ ਦੀ ਪਾਰਟੀ ਬਜਟ ਸੈਸ਼ਨ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਨਹੀਂ ਚੱਲਣ ਦੇਵੇਗੀ ।

ਦੂਜੇ ਪਾਸੇ ਕਾਂਗਰਸ ਨੇ ਸ੍ਰੀ ਸ਼ਿੰਦੇ ਦੀ ਪਿੱਠ ਥਾਪਡ਼ਦਿਆਂ ਕਿਹਾ ਕਿ ਭਾਜਪਾ ਸਿਰਫ਼ ਲੋਕਾਂ ਦਾ ਧਿਆਨ ਖਿੱਚਣ ਲਈ ਦੇਸ਼-ਵਿਆਪੀ ਹਡ਼ਤਾਲਾਂ ਕਰ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਦੀ ਟਿੱਪਣੀ ’ਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਹਡ਼ਤਾਲ ਬੇਲੋਡ਼ੀ ਹੈ ਤੇ ਇਸ ਦੀ ਕੋਈ ਤੁਕ ਨਹੀਂ ਬਣਦੀ। ਜ਼ਿਕਰਯੋਗ ਹੈ ਕਿ ਜੈਪੁਰ ਵਿਖੇ ਕਾਂਗਰਸ ਦੇ ਹੋਏ ‘ਚਿੰਤਨ ਸ਼ਿਵਿਰ’ ਵਿਚ ਸੰਬੋਧਨ ਕਰਦਿਆਂ ਸ੍ਰੀ ਸ਼ਿੰਦੇ ਨੇ ਕਿਹਾ ਸੀ ਕਿ ਭਾਜਪਾ ਤੇ ਆਰਐਸਐਸ ਹਿੰਦੂ ਅਤਿਵਾਦ ਦੇ ਸਿਖਲਾਈ ਕੈਂਪ ਚਲਾ ਰਹੀਆਂ ਹਨ। ਬੇਸ਼ੱਕ ਉਨ੍ਹਾਂ ਨੇ ਇਹ ਖੁਲਾਸਾ ਖੁਫ਼ੀਆ ਰਿਪੋਰਟਾਂ ਨੂੰ ਆਧਾਰ ਬਣਾ ਕੇ ਕੀਤਾ ਸੀ ਪਰ ਭਾਜਪਾ ਤੇ ਸੰਘ ਪਰਿਵਾਰ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਕੀਤਾ ਹੈ ।

ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਗ੍ਰਹਿ ਮੰਤਰੀ ਆਪਣਾ ਬਿਆਨ ਵਾਪਸ ਲਵੇ ਤੇ ਇਸ ਲਈ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਇਸ ਮਾਮਲੇ ’ਤੇ ਮੁਆਫ਼ੀ ਮੰਗਣ ਤੇ ਸ੍ਰੀ ਸ਼ਿੰਦੇ ਨੂੰ ਕੈਬਨਿਟ ਤੋਂ ਬਾਹਰ ਦਾ ਰਾਹ ਵਿਖਾਉਣ। ਇਥੇ ਜੰਤਰ-ਮੰਤਰ ਵਿਖੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਆਪਣੇ ਆਗੂਆਂ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨਾਂ ਤੋਂ ਦੂਰੀ ਬਣਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਖ਼ਿਲਾਫ਼ ਪਾਕਿਸਤਾਨ ਵਿਚ ਚੱਲ ਰਹੇ ਅਤਿਵਾਦੀ ਕੈਂਪਾਂ ਦੀ ਆਲੋਚਨਾ ਕਰਨ ਦੀ ਬਜਾਏ ਗ੍ਰਹਿ ਮੰਤਰੀ ਆਪਣੇ ਦੇਸ਼ ਦੀ ਵਿਰੋਧੀ ਧਿਰ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ ।

ਭਾਜਪਾ ਆਗੂ ਨੇ ਕਿਹਾ ਕਿ ਸਰਹੱਦ ’ਤੇ ਭਾਰਤੀ ਫੌਜ ਦੇ ਜਵਾਨ ਦਾ ਸਿਰ ਕਲਮ ਕਰਨ ਤੋਂ ਬਾਅਦ ਉਹ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਖ਼ਿਲਾਫ਼ ਚੁੱਕੇ ਗਏ ਹਰ ਸਖਤ ਕਦਮ ਦੀ ਵਿਰੋਧੀ ਧਿਰ ਹਮਾਇਤ ਕਰੇਗੀ ।


ਸਵਿਟਜ਼ਰਲੈਂਡ 'ਚ ਕਮਲ ਨਾਥ ਖਿਲਾਫ ਮਾਮਲਾ ਦਰਜ

http://sameydiawaaz.com/Archive%20News/%5B2013%5D/01/25.01.2013%20-%2008.jpg

ਨਿਊਯਾਰਕ 24 ਜਨਵਰੀ :- ਸਵਿਟਜ਼ਰਲੈਂਡ 'ਚ ਇਕ ਸਿੱਖ ਅਧਿਕਾਰ ਸੰਗਠਨ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਥਿਤ ਸਾਜਿਸ਼ ਦੇ ਮਾਮਲੇ 'ਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲ ਨਾਥ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਾਈ ਹੈ ।

ਸਿੱਖ ਫਾਰ ਜਸਟਿਸ (ਐਸ. ਐਫ. ਜੇ.) ਵਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਹੈ । ਇਸ ਸੰਗਠਨ ਨੇ ਕਿਹਾ ਕਿ ਨਵੰਬਰ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਸਾਜਿਸ਼ ਰਚਣ, ਦਿਸ਼ਾ ਨਿਰਦੇਸ਼ਿਤ ਕਰਨ ਅਤੇ ਭਡ਼ਕਾਉਣ ਦੇ ਮਾਮਲੇ 'ਚ ਕਮਲ ਨਾਥ ਨੂੰ ਗ੍ਰਿਫਤਾਰ ਕੀਤਾ ਜਾਏ ਅਤੇ ਉਸ ਖਿਲਾਫ ਮੁਕੱਦਮਾ ਚਲਾਇਆ ਜਾਏ ।

ਸੰਘੀ ਇਸਤਗਾਸਾ ਲਾਰੇਂਸ ਬੋਇਲਾਤ ਨੇ ਇਸ ਅਪਰਾਧਿਕ ਸ਼ਿਕਾਇਤ ਨੂੰ ਸਰਕਾਰੀ ਇਸਤਗਾਸਾ ਦੇ 'ਸਟੇਟ ਆਫ ਗ੍ਰਿਸੰਸ ਆਫਿਸ ਆਫ ਪਬਲਿਕ ਪ੍ਰੋਸੇਕਯੂਟਰ' ਨੂੰ ਸੌਂਪ ਦਿੱਤਾ ਹੈ । ਜ਼ਿਕਰਯੋਗ ਹੈ ਕਿ ਕਮਲ ਨਾਥ ਇਨੀਂ ਦਿਨੀਂ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਚੱਲ ਰਹੀ ਵਿਸ਼ਵ ਆਰਥਿਕ ਮੰਚ ਦੀ ਬੈਠਕ 'ਚ ਸ਼ਿਰਕਤ ਕਰ ਰਹੇ ਹਨ ।


ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ

ਮਜੀਠੀਆ ਦੇ ਬੰਦਿਆਂ ਨੇ ਸਰਨਾ ਦੇ ਗੜ੍ਹ ’ਚ ਲਾਏ ਡੇਰੇ

 http://sameydiawaaz.com/Archive%20News/%5B2013%5D/01/25.01.2013%20-%2004.jpg

ਨਵੀਂ ਦਿੱਲੀ 24 ਜਨਵਰੀ :- ਪਿਛਲੇ ਨੌਂ ਸਾਲਾਂ ਤੋਂ ਸੌਖਿਆਂ ਹੀ ਜਿੱਤਾਂ ਹਾਸਲ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਹੁਣ ਪੰਜਾਬ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਬਿਕਰਮ ਬ੍ਰਿਗੇਡ ਕਾਰਨ ਆਪਣੇ ਹੀ ਹਲਕੇ ਪੰਜਾਬੀ ਬਾਗ ਚੋਂ ਕਰਡ਼ੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪੰਜਾਬੀ ਬਾਗ ਹਲਕਾ ਬਡ਼ਾ ਦਿਲਚਸਪ ਹੈ । ਇਸ ਦੇ ਹੋ ਹਿੱਸੇ ਹਨ ਇਕ ਅਮੀਰਾਂ ਦਾ ਇਲਾਕਾ ਹੈ ਤੇ ਦੂਜਾ ਹੇਠਲੇ ਮੱਧ ਵਰਗ ਦਾ ਹੈ, ਜਿਸ ’ਚ ਹੱਥੀਂ ਕਾਰ ਕਰਨ ਵਾਲੇ ਸਿੱਖ ਵੱਡੀ ਗਿਣਤੀ ’ਚ ਰਹਿੰਦੇ ਹਨ । ਸਰਨਾ ਹੁਣ ਤੱਕ ਇਸ ਹਲਕੇ ’ਚੋਂ ਇਸ ਕਰਕੇ ਜਿੱਤਦੇ ਆ ਰਹੇ ਹਨ ਕਿ ਅਮੀਰ ਸਿੱਖ ਉਨ੍ਹਾਂ ਦੇ ਪ੍ਰਭਾਵ ਕਾਰਨ ਉਨ੍ਹਾਂ ਨਾਲ ਲੱਗਦੇ ਹਨ ਤੇ ਗਰੀਬ ਸਿੱਖ ਇਸ ਕਰਕੇ ਉਨ੍ਹਾਂ ਦਾ ਸਥਾ ਦਿੰਦੇ ਰਹੇ ਹਨ ਕਿਉਂਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਅਧੀਨ ਚੱਲਦੇ ਵੱਖੋ - ਵੱਖਰੇ ਅਦਾਰਿਆਂ ’ਚ ਉਨ੍ਹਾਂ ਦੇ ਬੱਚਿਆਂ ਨੂੰ ਸੀਟਾਂ ਦਿਵਾਉਂਦੇ ਰਹੇ ਹਨ ਤੇ ਉਨ੍ਹਾਂ ਦੇ ਹੋਰ ਕੰਮ ਕਰਵਾਉਂਦੇ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਚਲੀ ਇਹ ਲਡ਼ਾਈ ਸਰਨਾ ਦੇ ਹਲਕੇ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ । ਦਲ ਨੇ ਆਪਣੇ ਸੰਕਟ ਮੋਚਕ ਬਿਕਰਮ ਸਿੰਘ ਮਜੀਠੀਆ ਨੂੰ ਇਹ ਕੰਮ ਸੌਂਪਿਆ ਹੈ ਤੇ ਕਰੋਡ਼ਪਤੀ ਮਨਜਿੰਦਰ ਸਿੰਘ ਸਿਰਸਾ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਹੈ । ਦਲ ਦਾ ਟੀਚਾ ਹਲਕੇ ਦੇ ਸਿੱਖਾਂ ਨੂੰ ਸਰਨਾ ਜਿੰਨਾ ਹੀ ਅਮੀਰ ਉਮੀਦਵਾਰ ਦੇਣਾ ਹੈ । ਸਿਰਸਾ, ਸ਼ਰਾਬ ਤੇ ਰੀਅਲ ਐਸਟੇਟ ਦਾ ਕਾਰੋਬਾਰੀ ਹੈ ਤੇ ਪੰਜਾਬੀ ਬਾਗ ’ਚ ਉਨ੍ਹਾਂ ਦਾ ਮਹਿਲਨੁਮਾ ਘਰ ਹੈ । ਮਜੀਠੀਆ ਦੇ ਨਾਲ ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਬੋਲਾਰੀਆ ਤੇ ਬਲਜੀਤ ਸਿੰਘ ਜਲਾਲੀਉਸਮਾ ਵੀ ਡਟੇ ਹੋਏ ਹਨ । ਬਿਕਰਮ ਦੇ ਚਹੇਤੇ ਫਰੀਦਕੋਟ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬੰਟੀ ਰੋਮਾਣਾ ਤੇ ਮੁਕਤਸਰ ਤੋਂ ਆਗੂ ਰੇਜ਼ੀ ਬਰਕੰਦੀ ਵੀ ਦਿੱਲੀ ’ਚ ਪੁੱਜੇ ਹੋਏ ਹਨ । ਹਲਕੇ ਦੇ ਵੋਟਰ ਵੀ ਮੰਨਦੇ ਹਨ ਕਿ ਸਰਨਾ ਲਈ ਹੁਣ ਲਡ਼ਾਈ ਖਾਸੀ ਔਖੀ ਹੋ ਗਈ ਹੈ । ਸਿਰਸਾ ਦੀ ਵੀ ਖੇਤਰ ’ਚ ਚੰਗੀ ਪੈਂਠ ਹੈ ਤੇ ਉਸ ਦੀ ਪਤਨੀ ਸਥਾਨਕ ਕੌਂਸਲਰ ਹੈ । ਇਕ ਨਾਮਵਰ ਕਾਰੋਬਾਰੀ ਡਿੰਪੀ ਸੋਢੀ ਅਨੁਸਾਰ ਸਰਨਾ ਅੱਜ - ਕੱਲ੍ਹ ਆਪਣੇ ਹਲਕੇ ’ਤੇ ਕਾਫੀ ਧਿਆਨ ਦੇ ਰਹੇ ਹਨ ਇਸ ਕਰਕੇ ਹੋਰ ਹਲਕਿਆਂ ਵੱਲ ਵੀ ਉਨ੍ਹਾਂ ਦਾ ਧਿਆਨ ਘੱਟ ਗਿਆ ਹੈ ।

ਵੋਟਾਂ ਖਿੱਚਣ ਲਈ ਸਰਨਾ ਦੀ ਟੇਕ ਪੰਜਾਬ ਕਾਂਗਰਸ ਦੇ ਆਗੂਆਂ ’ਤੇ ਹੈ। ਵਿਦੇਸ਼  ਮਾਮਲਿਆਂ ਦੀ ਕੇਂਦਰੀ ਮੰਤਰੀ ਪਰਨੀਤ ਕੌਰ ਪਿਛਲੇ ਦਿਨਾਂ ਉਨ੍ਹਾਂ ਦੇ ਹਲਕੇ ’ਚ ਸਨ। ਸਰਨਾ ਦਾ ਕਹਿਣਾ ਹੈ ਕਿ ਉਹ ਕਾਲਕਾ ਜੀ ਤੇ ਲਾਜਪਤ ਨਗਰ ’ਚ ਚੋਣ ਮੁਹਿੰਮ ਚਲਾ ਰਹੇ ਸਨ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬੀ ਬਾਗ ’ਚ ਆਉਣ ’ਤੇ ਆਪਣੇ ਹਲਕੇ ’ਚ ਪੁੱਜੇ ਹਨ ।


ਕਲਕੱਤਾ ਦੀਆਂ ਚਾਲਾਂ ਦਿੱਲੀ ’ਚ ਨਹੀਂ ਚੱਲਣਗੀਆਂ - ਅਵਤਾਰ ਸਿੰਘ ਹਿਤ

ਨਵੀਂ ਦਿੱਲੀ 24 ਜਨਵਰੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਮਨਜੀਤ ਸਿੰਘ ਕਲਕੱਤਾ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਤੇ ਦਿੱਲੀ ਦੀ ਸੰਗਤ ਦੇ ਨਕਾਰੇ ਹੋਏ ਜਨਾਬ ਕੱਲਕੱਤਾ ਨੇ ਸਰਨਾ ਭਰਾਵਾਂ ਨਾਲ ਮਿਲ ਕੇ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਕਈ ਵਾਰ ਚੁਣੌਤੀ ਦਿੱਤੀ ਹੈ। ਸ੍ਰੀ ਹਿਤ ਨੇ ਕਿਹਾ ਕਿ ਮਨਜੀਤ ਸਿੰਘ ਕਲਕੱਤਾ ਨੇ ਪਹਿਲਾਂ ਵੀ ਅਜਿਹੀਆਂ ਚਾਲਾਂ ਪੰਜਾਬ ਅੰਦਰ ਚੱਲੀਆਂ ਪਰ ਸੰਗਤ ਨੇ ਪੂਰੀਆਂ ਨਹੀਂ ਹੋਣ ਦਿੱਤੀਆਂ ਅਤੇ ਦਿੱਲੀ ਅੰਦਰ ਵੀ ਇਹ ਨਹੀਂ ਹੋ ਸਕਣਾ ।


 ਗਡਕਰੀ ਨੇ ਆਮਦਨ ਕਰ ਅਧਿਕਾਰੀਆਂ ਨੂੰ ਧਮਕਾਇਆ

http://sameydiawaaz.com/Archive%20News/%5B2013%5D/01/25.01.2013%20-%2001.jpg

ਨਾਗਪੁਰ 24 ਜਨਵਰੀ :- ਭਾਜਪਾ ਦੀ ਪ੍ਰਧਾਨਗੀ ਤੋਂ ਵਿਹਲਾ ਹੋਣ ਤੋਂ ਇਕ ਦਿਨ ਬਾਅਦ ਹੀ ਅੱਜ ਨਿਤਿਨ ਗਡਕਰੀ ਨੇ ਆਮਦਨ ਕਰ ਅਧਿਕਾਰੀਆਂ ਨੂੰ ਦਬਕਾ ਮਾਰਿਆ ਕਿ ਜਦੋਂ ਭਾਜਪਾ ਦੀ ਕੇਂਦਰ ਵਿਚ ਸਰਕਾਰ ਆਵੇਗੀ ਤਾਂ ਉਨ੍ਹਾਂ ਨੂੰ ਕੋਈ ਵੀ ਨਹੀਂ ਬਚਾ ਸਕੇਗਾ । ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਪੂਰਤੀ ਗਰੁੱਪ ਦੇ ਫੰਡਾਂ ਸਬੰਧੀ ਜਾਂਚ - ਪਡ਼ਤਾਲ ਕਰ ਰਿਹਾ ਹੈ । ਭਾਜਪਾ ਦੀ ਪ੍ਰਧਾਨਗੀ ਛੱਡਣ ਤੋਂ ਇਕ ਦਿਨ ਬਾਅਦ ਹੀ ਨਿਤਿਨ ਗਡਕਰੀ ਨੇ ਇਥੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਹ ਭਾਜਪਾ ਦਾ ਪ੍ਰਧਾਨ ਸੀ ਤਾਂ ਉਸ ਨੂੰ ਮਰਿਆਦਾ ਅਤੇ ਸੀਮਾ ਵਿਚ ਰਹਿਕੇ ਕੰਮ ਕਰਨਾ ਪੈ ਰਿਹਾ ਸੀ ਤੇ ਹੁਣ ਉਹ ਆਜ਼ਾਦ ਹਨ । ਕਾਂਗਰਸ ਦੀ ਬੇਡ਼ੀ ਡੁੱਬਣ ਜਾ ਰਹੀ ਹੈ ਤੇ ਜਦੋਂ ਭਾਜਪਾ ਸੱਤਾ ਵਿਚ ਆਈ, ਫਿਰ ਆਮਦਨ ਕਰ ਵਿਭਾਗ ਦੇ ਅਧਿਕਾਰੀ ਚਿਦੰਰਬਮ ਜਾਂ ਸੋਨੀਆ ਨਹੀਂ ਬਚਾਅ ਸਕਣਗੇ । ਆਮਦਨ ਕਰ ਅਧਿਕਾਰੀਆਂ ਵੱਲੋਂ ਪੂਰਤੀ ਗਰੁੱਪ ਦੇ ਫੰਡਾਂ ਸਬੰਧੀ ਕੀਤੀ ਜਾ ਰਹੀ ਪਡ਼ਤਾਲ ਸਬੰਧੀ ਪਹਿਲੀ ਵਾਰ ਆਪਣੇ ਘਰੇਲੂ ਹਲਕੇ ਵਿਚ ਮੂੰਹ ਖੋਲ੍ਹਦਿਆਂ ਕਿਹਾ ਕਿ ਪਹਿਲਾ ਸੀਬੀਆਈ ਕਾਂਗਰਸ ਦੇ ਇਸ਼ਾਰਿਆਂ ਉਤੇ ਕੰਮ ਕਰ ਰਹੀ ਸੀ ਤੇ ਹੁਣ ਆਮਦਨ ਕਰ ਵਿਭਾਗ ਅਜਿਹਾ ਕਰ ਰਿਹਾ ਹੈ ।  ਗਡਕਰੀ ਨੇ ਆਮਦਨ ਕਰ ਅਧਿਕਰੀਆਂ ਨੂੰ ਧਮਕੀ ਦਿੰਦਿਆਂ ਕਿਹਾ ਕਿ ‘ਮੈਂ ਜਾਣਦਾ ਹਾਂ ਕਿ ਉਹ ਦਿੱਲੀ, ਨਾਗਪੁਰ ਤੇ ਪੂਨੇ ਵਿਚ ਬੈਠਕੇ ਮੇਰੇ ਵਿਰੁੱਧ ਸਾਜ਼ਿਸ਼ਾਂ ਰਚਦੇ ਰਹੇ ਹਨ । ਮੈਂ ਉਨ੍ਹਾਂ ਦੇ ਨਾਂ ਵੀ ਜਾਣਦਾ ਹਾਂ । ਉਨ੍ਹਾਂ ਕਿਹਾ ਕਿ ਵਿਭਾਗ ਦੇ ਕੁਝ ਲੋਕਾਂ ਦੀ ੳਨ੍ਹਾਂ ਨਾਲ ਹਮਦਰਦੀ ਵੀ ਹੈ ਤੇ ਉਨ੍ਹਾਂ ਇਸ ਬਾਰੇ ਭਾਜਪਾ ਨੇ ਦੱਸਿਆ ਹੈ ।

ਜ਼ਿਕਰਯੋਗ ਹੈ ਕਿ ਪੂਰਤੀ ਗਰੁੱਪ ਨਾਲ ਜੁਡ਼ੇ 11 ਅਦਾਰਿਆਂ ਉੱਤੇ ਆਮਦਨ ਕਰ ਵਿਭਾਗ ਨੇ 22 ਜਨਵਰੀ ਨੂੰ ਜਾਂਚ - ਪਡ਼ਤਾਲ ਆਰੰਭ ਕੀਤੀ ਸੀ । ਇਹ ਮਾਮਲਾ ਇਸ ਕਰਕੇ ਵਧੇਰੇ ਵਧ ਭੱਖ ਗਿਆ ਕਿਉਂਕਿ ਅਗਲੇ ਦਿਨਾਂ ਵਿਚ ਸ੍ਰੀ ਗਡਕਰੀ ਦੀ ਦੂਜੀ ਵਾਰ ਭਾਜਪਾ ਪ੍ਰਧਾਨ ਵਜੋਂ ਚੋਣ ਹੋਣੀ ਸੀ ।


ਇੰਟਰਨੈਸ਼ਨਲ ਸਿੱਖ ਕੌਸਲ ਫਰਾਂਸ ਵਿਚ ਦਸਤਾਰ ਦੇ ਮਸਲੇ ਲਈ ਯਤਨਸ਼ੀਲ ਹੈ - ਕੁਹਾਡ਼

http://sameydiawaaz.com/Archive%20News/%5B2013%5D/01/25.01.2013%20-%2009.jpg

ਲੂਵਨ (ਬੈਲਜੀਅਮ) 24 ਜਨਵਰੀ (ਅਮਰਜੀਤ ਸਿੰਘ ਭੋਗਲ) :- ਇੰਟਰਨੈਸ਼ਨਲ ਸਿੱਖ ਕੌਸਲ ਫਰਾਂਸ ਦੇ ਪ੍ਰਧਾਨ ਭਾਈ ਰਘਵੀਰ ਸਿੰਘ ਕੁਹਾਡ਼ ਨੇ ਅੱਜ ਇਥੇ ਕਿਹਾ ਕਿ ਫੈਡਰੇਸ਼ਨ ਵੱਲੋਂ ਜਿਥੇ ਫਰਾਂਸ ਵਿਚ ਦਸਤਾਰ ਦੇ ਮਸਲੇ ਲਈ ਭਾਰਤ ਸਰਕਾਰ ਅਤੇ ਫਰਾਂਸ ਸਰਕਾਰ 'ਤੇ ਜ਼ੋਰ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਯੂਰਪੀਅਨ ਸੰਸਦ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਫਰਾਂਸ ਦੇ ਸਕੂਲ ਡਾਇਰੈਕਟਰਾਂ ਨਾਲ ਵੀ ਦਸਤਾਰ ਦੇ ਮਸਲੇ 'ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦਾ ਭਵਿੱਖ ਧੁੰਦਲਾ ਨਾ ਪਵੇ ਅਤੇ ਹਰ ਸਿੱਖ ਜੋ ਦਸਤਾਰ ਨੂੰ ਆਪਣਾ ਅੰਗ ਸਮਝਦਾ ਹੈ ਉਸ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ । ਵਰਨਣਯੋਗ ਹੈ ਕਿ ਭਾਈ ਰਘਵੀਰ ਸਿੰਘ ਕੁਹਾਡ਼ ਦੋ ਦਿਨਾਂ ਯੂਰਪੀਅਨ ਸੰਸਦ ਵਿਚ ਸਿੱਖਾਂ ਵੱਲੋਂ ਕੀਤੀ ਗਈ ਲਾਬੀ ਵਿਚ ਆਪਣੇ ਸਾਥੀਆਂ ਸਮੇਤ ਹਿੱਸਾ ਲੈਣ ਲਈ ਆਏ ਹੋਏ ਸਨ ।


ਫਰਾਂਸ ਤੋਂ ਸਿੱਖ ਮੁੱਦਿਆਂ ਤੇ ਗੱਲਬਾਤ ਕਰਨ ਲਈ ਸ੍ਰ: ਬਸੰਤ ਸਿੰਘ ਪੰਜਹੱਥਾ ਪੰਜਾਬ ਪੁੱਜੇ

http://sameydiawaaz.com/Archive%20News/%5B2013%5D/01/25.01.2013%20-%2011.JPG

ਸਮਾਨਾ 24 ਜਨਵਰੀ (ਜੋਗਿੰਦਰ ਸਿੰਘ ਖੁਰਾਨਾ) :- ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਸ੍ਰ ਬਸੰਤ ਸਿੰਘ ਪੰਜਹੱਥਾ ਫਰਾਂਸ ਵਿੱਚ ਸਿੱਖਾ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗਲਬਾਤ ਕਰਨ ਲਈ ਫਰਾਂਸ ਤੋਂ ਅੰਮ੍ਰਿਤਸਰ ਸਥਿਤ ਰਾਜਾਝਾਂਸੀ ਹਵਾਈ ਅੱਡੇ ਤੇ ਉੱਤਰੇ ਜਿਥੇ ਉਨਾਂ ਦਾ ਪੰਜਾਬ ਪੁੱਜਣ ਤੇ ਸੀ੍ਰ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਮੁੱਖੀ ਭਾਈ ਰਘੁਬੀਰ ਸਿੰਘ ਜੀ ਖਾਲਸਾ ਨੇ ਸ੍ਰ ਬਸੰਤ ਸਿੰਘ ਪੰਜਹੱਥਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਭਾਈ ਪਰਮਜੀਤ ਸਿੰਘ ਧਰਮ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟ ਗਰੇਵਾਲ, ਜਗਜੀਤ ਸਿੰਘ ਚੀਮਾਂ, ਬਲਦੇਵ ਸਿੰਘ ਗਿੱਲ, ਗੁਰਦਿਆਲ ਸਿੰਘ ਰੰਧਾਵਾ, ਬਲਵਿੰਦਰ ਸਿੰਘ ਝਬਾਲ, ਸਬੇਗ ਸਿੰਘ ਗਿੱਲ, ਜੋਗਿੰਦਰ ਸਿੰਘ ਖੁਰਾਨਾ,ਵਜੀਰ ਸਿੰਘ ਪੰਜਹੱਥਾ ਆਦਿ ਸਿੰਘ ਪਹੁੰਚੇ ਹੋਏ ਸਨ ਜਿੰਨਾਂ ਨੇ ਸ੍ਰ ਬਸੰਤ ਸਿੰਘ ਪੰਜਹੱਥਾ ਨੂੰ ਪੰਜਾਬ ਆਉਣ ਤੇ ਜੀ ਆਇਆਂ ਕਿਹਾ।ਇਸ ਦੋਰਾਨ੍ਹ ਗੱਲਬਾਤ ਕਰਦਿਆਂ ਸ੍ਰ ਬਸੰਤ ਸਿੰਘ ਪੰਜਹੱਥਾ ਨੇ ਦੱਸਿਆ ਕਿ ਫਰਾਂਸ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਦਸਤਾਰ ਨਹੀਂ ਬੰਨਣ ਦਿੱਤੀ ਜਾਂਦੀ।ਬੱਚਿਆਂ ਨੂੰ ਪਡ਼੍ਹਾਈ ਕਰਨ ਵਾਸਤੇ ਨੰਗੇ ਸਿਰ ਸਕੂਲ ਜਾਣਾ ਪੈਂਦਾ ਹੈ।ਉਨਾਂ ਦੱਸਿਆ ਕਿ ਭਾਵੇਂ ਯੂ. ਐੱਨ. ਓ ਵਿੱਚ ਦਸਤਾਰ ਸਬੰਧੀ ਚੱਲ ਰਿਹਾ ਕੇਸ ਸਿੱਖਾਂ ਦੇ ਹੱਕ ਵਿੱਚ ਹੈ ਪ੍ਰੰਤੂ ਫਰਾਂਸ ਦੀ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ।ਜਿਸ ਦਾ ਪ੍ਰਮਾਣ ਉਨ੍ਹਾਂ ਦੱਸਿਆਂ ਕਿ ਖੁਦ ਉਨਾਂ ਦੇ ਲਡ਼ਕੇ ਅੰਮ੍ਰਿਤਪਾਲ ਸਿੰਘ ਨੂੰ ਦਸਤਾਰ ਬੰਨਣ ਕਰਕੇ ਸਕੂਲ ਚੋਂ ਬਾਹਰ ਕੱਢ ਦਿੱਤਾ ਗਿਆ ਸੀ।ਉਨ੍ਹਾਂਦਸਿਆ ਕਿ ਫਰਾਂਸ ਵਿੱਚ ਸਾਡੇ ਪਾਸਪੋਰਟ ਅਤੇ ਡਰਾਵਿੰਗ ਲਾਇਸੈਂਸ ਤੇ ਨੰਗੇ ਸਿਰ ਫੋਟੋ ਲਗਦੀਆਂ ਹਨ। ਇਸੇ ਕਰਕੇ ਉਹ ਪੰਜਾਬ ਆਏ ਹਨ,ਤਾਂ ਕਿ ਇਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਤੇ ਰਾਜਨੀਤਿਕ ਲੀਡਰਾਂ ਨੂੰ ਮਿਲ ਕੇ ਫਰਾਂਸ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਜਾ ਸਕੇ।ਉਹਨਾਂ ਦੱਸਿਆ ਕਿ ਇੰਨਾਂ ਮੁਸ਼ਕਿਲਾਂ ਦੇ ਸਬੰਧ ਵਿੱਚ ਉਹ ਵੱਖ-ਵੱਖ ਆਗੂਆਂ ਨੂੰ ਮੰਗ ਪੱਤਰ ਵੀ ਦੇਣਗੇ।ਸ੍ਰ ਪੰਜਹੱਥਾ ਨੇ ਕਿਹਾ ਅਸੀਂ ਫਰਾਂਸ ਵਿੱਚ ਸਮੂਹ ਜਥੇਬੰਦੀਆਂ ਰਲ ਕੇ ਦਸਤਾਰ ਦੇ ਮੁੱਦੇ ਤੇ ਲਡ਼ਾਈ ਲਡ਼ ਰਹੇ ਹਾਂ।ਉਨਾ੍ਹਂ ਕਿਹਾ ਕਿ ਸਾਡੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਅਸੀਂ ਇਸ ਲਡ਼ਾਈ ਨੂੰ ਜਿੱਤ ਸਕੀਏ,ਤਾਂ ਕਿ ਸਿੱਖਾਂ ਦੇ ਬੱਚੇ ਆਪਣੀ ਸਿੱਖੀ ਨੂੰ ਸੰਭਾਲ ਕੇ ਰੱਖ ਸਕਣ ।


ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾਕੋਰਨਵ ਫਰਾਂਸ ਦੀ ਪ੍ਰਬੰਧਕ ਕਮੇਟੀ ਅਤੇ

ਸਾਧ ਸੰਗਤ ਵਲੋਂ ਭਾਈ ਬਸੰਤ ਸਿੰਘ ਨੂੰ ਚੇਤਾਵਨੀ

ਜੇਕਰ ਦਸਤਾਰ ਐਕਸ਼ਨ ਕਮੇਟੀ ਦੇ ਮੈਂਬਰ, ਨੌਂ ਸਾਲ ਲੰਬੀ ਲਡ਼ਾਈ ਲਡ਼ਨ ਤੋਂ ਬਾਅਦ ਯੂ. ਐਨ. ਓ.

ਦਾ ਫੈਸਲਾ ਲਾਗੂ ਕਰਵਾਉਣ ਬਾਰੇ ਪੰਜਾਬ ਸਰਕਾਰ ਨੂੰ ਮਿਲਦੇ ਹਨ ਤਾਂ ਉਹ ਬਸੰਤ ਸਿੰਘ ਦੀ

ਨਜਰ ਵਿੱਚ ਅਖੌਤੀ ਲੀਡਰ ਸਨ (ਮੀਡੀਏ ਵਿੱਚ ਛਪੀ ਖਬਰ ਮੁਤਾਬਿਕ) ਤਾਂ ਹੁਣ ਬਸੰਤ

ਸਿੰਘ ਪੰਜਾਬ ਜਾ ਕੇ ਦਸਤਾਰ ਦਾ ਰੌਲਾ ਪਾ ਰਿਹਾ ਹੈ ਉਸਨੂੰ ਇਸ ਦੇ ਬਦਲੇ ਕੀ

ਅਹੁਦਾ ਮਿਲਣਾ ਚਾਹੀਦਾ ਹੈ, ਪਾਠਕ ਸੋਚਣ ।


http://sameydiawaaz.com/Archive%20News/%5B2013%5D/01/25.01.2013%20-%2010.JPG

ਪੈਰਿਸ 24 ਜਨਵਰੀ (ਬਾਬਕ ਅਤੇ ਬਿੱਲਾ) :- ਪੈਰਿਸ ਤੋਂ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਮਵਾਰ ਸ. ਚਰਨ ਸਿੰਘ ਸੈਣੀ ਪ੍ਰਧਾਨ, ਸ.ਕਰਮਜੀਤ ਸਿੰਘ ਪੈਡਰੋ ਸਾਬਕਾ ਪ੍ਰਧਾਨ, ਪ੍ਰਮਜੀਤ ਸਿੰਘ ਪੰਮਾਂ ਕੀਨੀਆ, ਗੁਰਮੀਤ ਸਿੰਘ ਸੱਲਾਂ ਦੋਵੇਂ ਕਮੇਟੀ ਮੈਂਬਰ, ਨਿਰਮਲ ਸਿੰਘ ਮੌਜੀ, ਗਿਆਨੀ ਸੁਰਜੀਤ ਸਿੰਘ ਹਰਿਆਣਾਂ, ਮੇਜਰ ਸਿੰਘ ਕੁਮਰਾਵਾਂ, ਨਰਿੰਦਰਪਾਲ ਸਿੰਘ ਖੁਰਦਾਂ, ਪ੍ਰਮਜੀਤ ਸਿੰਘ ਬੇਗੋਵਾਲ, ਬਲਦੇਵ ਸਿੰਘ ਨਿੱਕੀ ਮਿਆਣੀ, ਜਸਵੀਰ ਸਿੰਘ ਨੰਗਲੀ, ਮਨਪ੍ਰੀਤ ਸਿੰਘ ਮੀਖੋਵਾਲ (ਬੇਗੋਵਾਲ) ਲਵਜੀਤ ਸਿੰਘ ਪਰਤਾਂ ਪਲਾਟ ਕੈਂਥਲ, ਸੁਖਵਿਂਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬਰਾਡ਼ਾ, ਅੰਗਰੇਜ ਸਿੰਘ ਬੇਗੋਵਾਲ, ਹਰਪਾਲ ਸਿੰਘ ਬੇਗੋਵਾਲ, ਕਾਲਾ ਭਟਨੂਰਾ, ਐਮ. ਪੀ. ਸਿੰਘ ਬੇਗੋਵਾਲ, ਅਜੀਤ ਸਿੰਘ ਬੰਗਾ, ਸੁਰਜੀਤ ਸਿੰਘ ਹੁਸ਼ਿਆਰਪੁਰ, ਗੋਲਡੀ ਘੁੰਮਣ ਬੇਗੋਵਾਲ, ਮਨੀ ਬੇਗੋਵਾਲ, ਹਰਜਿੰਦਰ ਸਿੰਘ ਤਲਵੰਡੀ, ਜਸਵਿੰਦਰ ਸਿੰਘ ਨਿੱਕੀ ਮਿਆਣੀ, ਗੁਰਪ੍ਰੀਤ ਸਿੰਘ ਗੋਪੀ ਫਿਰੋਜਪੁਰ, ਸੁਖਵਿੰਦਰ ਸਿੰਘ ਅੰਬਾਲਾ, ਸਾਹਿਬ ਸਿੰਘ ਅੰਬਾਲਾ, ਸਮਸ਼ੇਰ ਸਿੰਘ ਖਲਚੀਆਂ, ਮਨਜੀਤ ਸਿੰਘ ਨਵਾਂ ਸ਼ਹਿਰ, ਹੈਪੀ ਨਡਾਲਾ, ਸੁਰਜੀਤ ਸਿੰਘ ਘੋਡ਼ੇਚੱਕ ਆਦਿ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਭਾਈ ਬਸੰਤ ਸਿੰਘ ਨੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਦੇ ਇੱਕੋ ਇੱਕ ਟਰੱਸਟੀ, ਇਕਬਾਲ ਸਿੰਘ ਭੱਟੀ ਤੇ ਜੋ ਬੇਹੂਦਾ ਅਤੇ ਭੱਦੀ ਸ਼ਬਦਾਵਲੀ ਵਰਤਕੇ ਨੀਚ ਹਰਕਤ ਕੀਤੀ ਹੈ, ਉਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ । ਭੱਟੀ ਦੀ ਜੋ ਸੇਵਾ ਸਮਾਜ ਅਤੇ ਕੌਮ ਪ੍ਰਤੀ ਹੈ, ਉਹ ਸਾਰੇ ਫਰਾਂਸ ਅਤੇ ਪੂਰੇ ਯੂਰਪ ਨੂੰ ਵੀ ਪਤਾ ਹੈ । ਰਾਜੋਆਣਾ ਦੇ ਸਬੰਧ ਵਿੱਚ ਭੁੱਖ ਹਡ਼ਤਾਲ ਰੱਖਣੀ, ਨਸ਼ਈਆਂ ਦੀ ਦੇਖ ਭਾਲ ਕਰਨੀ, ਸਰਦੀਆਂ ਦੇ ਦਿਨਾਂ ਵਿੱਚ ਬੇਘਰਿਆਂ ਨੂੰ ਕੰਬਲ ਵੰਡਣੇਂ, ਮੁਸ਼ਕਿਲ ਵਿੱਚ ਫਸਿਆਂ ਪੰਜਾਬੀਆਂ ਨੂੰ ਵਾਪਿਸ ਪੰਜਾਬ ਭੇਜਣਾਂ, ਹਰ ਲੋਡ਼ਵੰਦ ਸੱਜਣ ਨਾਲ ਬਿਨਾਂ ਸਵਾਲ ਕੀਤੇ ਤੁਰ ਪੈਣਾਂ, ਕੋਲੋਂ ਪੈਸੇ ਖਰਚਕੇ ਗੁਰਦੁਆਰਾ ਬਣਾਕੇ ਸੰਗਤ ਨੂੰ ਦੇ ਦੇਣਾਂ, ਲ਼ੋਡ਼ਵੰਦ ਯਾਤਰੀ ਮੁਸ਼ਕਿਲ ਸਮੇਂ ਸਿਰਫ ਤੇ ਸਿਰਫ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਹੀ ਠਹਿਰਦੇ ਹਨ । ਪੋਲੈਂਡ ਜਾ ਕੇ ਤੇਈ ਪੰਜਾਬੀਆਂ ਨੂੰ ਰਿਹਾਅ ਕਰਵਾਇਆ, ਕੋਲੋਂ ਪੈਸੇ ਖਰਚਕੇ, ਕੀ ਇਹ ਚੰਗੇ ਗੁਰਸਿੱਖ ਦੀ ਨਿਸ਼ਾਨੀ ਨਹੀਂ । ਇਹ ਸਾਰੇ ਗੁਣ ਅਤੇ ਸਮਾਜ ਸੇਵਾ ਫਰਾਂਸ ਵਿੱਚ ਸਿਰਫ ਭੱਟੀ ਕੋਲ ਹੀ ਹੈ ਪਰ ਬਡ਼ੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿੱਛੇ ਮਨੁੱਖੀ ਸਪੋਰਟ ਘੱਟ ਹੋਣ ਕਰਕੇ ਭੱਟੀ ਦੀ ਸੇਵਾ ਨੂੰ, ਫਰਾਂਸ ਦੇ ਲੀਡਰ ਅੱਖੋਂ ਪਰੋਖੇ ਕਰੀ ਜਾ ਰਹੇ ਹਨ, ਬਸੰਤ ਸਿੰਘ ਵਰਗੇ ਨੇ ਆਪਣਾਂ ਨਾਂ ਚਮਕਾਉਣ ਦੀ ਖਾਤਿਰ, ਆਪਣੇ ਮੁੰਡੇ ਨੂੰ ਸਕੂਲੋਂ ਕੱਢਣ ਦਾ ਡਰਾਮਾ ਵੀ ਕੀਤਾ ਪਰ ਭੱਟੀ ਤੋਂ ਬਿਨਾਂ ਕਿਸੇ ਨੇ ਵੀ ਅਵਾਜ ਨਹੀਂ ਉਠਾਈ, ਉਸ ਦੀ ਵਜਾਹ ਕਰਕੇ ਹੀ ਬਸੰਤ ਸਿੰਘ ਨੇ ਊਲ ਜਲੂਲ ਲਿਖ ਦਿੱਤਾ, ਸਾਰੇ ਚੁੱਪ, ਅਸਲੀਅਤ ਸਭ ਨੂੰ ਪਤਾ ਹੈ, ਬੋਲੇ ਕੌਣ, ਕਿਉਂਕਿ ਉਸ ਦੇ ਪਿੱਛੇ ਸਪੋਰਟ ਬਹੁਤ ਹੈ । ਜਦੋਂ ਦਸਤਾਰ ਐਕਸ਼ਨ ਕਮੇਟੀ ਦਾ ਡੈਲੀਗੇਸ਼ਨ ਪੰਜਾਬ ਗਿਆ, ਫਰਾਂਸ ਸਰਕਾਰ ਤੇ ਭਾਰਤ ਸਰਕਾਰ ਰਾਹੀਂ ਦਬਾਅ ਪੁਆਕੇ ਦਸਤਾਰ ਦੀ ਸਮੱਸਿਆ ਦਾ ਠੋਸ ਹੱਲ ਲੱਭਣ ਲਈ ਤਾਂ ਇਸ ਪੁਰਸ਼ ਨੇ ਅਨੋਖਾ ਤਰੀਕਾ ਅਪਣਾਕੇ, ਕੌਮ ਨੂੰ ਭੰਬਲਭੂਸੇ ਵਿੱਚ ਪਾਕੇ, ਦਸਤਾਰ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਅਖੌਤੀ ਲੀਡਰ ਗਰਦਾਨਕੇ ਭੰਡਿਆ, ਸਾਰੇ ਫਰਾਂਸ ਦੇ ਸਿੱਖ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੇ ਰਹੇ, ਟੈਲੀਵੀਜਨ ਤੇ ਵੀ ਪ੍ਰਚਾਰ ਹੋਇਆ । ਜਿਹਡ਼ੇ ਨੌਂ ਸਾਲ ਲਡ਼ਾਈ ਲਡ਼ਦੇ ਰਹੇ, ਉਹ ਅਖੌਤੀ ਲੀਡਰ ਤੇ ਇੱਥੇ ਝੂਠ ਦਾ ਪ੍ਰਚਾਰ ਕਰਕੇ ਭੱਟੀ ਤੇ ਤੋਹਮਤਾਂ ਲਾ ਕੇ ਆਪ ਭਾਰਤ, ਦਸਤਾਰ ਦੀ ਗੱਲ਼ ਕਰਨ ਚਲਾ ਗਿਆ, ਕੀ ਹੁਣ ਆਪਣੇ ਆਪ ਹੀਰੋ ਬਣਨ ਵਾਲੀ ਗੱਲ਼ ਨਹੀਂ, ਕਹਿੰਦੇ ਨੇ ਤਗਡ਼ੇ ਦਾ ਸੱਤੀਂ ਵੀਹੀਂ ਸੌ ਤੇ ਮਾਡ਼ੇ ਦਾ ਤੁਸੀਂ ਆਪ ਸਮਝ ਲਵੋ । ਇਸ ਦੇ ਬਾਵਜੂਦ ਵੀ ਅਸੀਂ ਬਸੰਤ ਸਿੰਘ ਜੀ ਤੁਹਾਨੂੰ ਸਮਝਾਉਂਦੇ ਹਾਂ ਕਿ ਭੈਡ਼ੀਆਂ ਆਦਤਾਂ ਛੱਡਕੇ ਚੰਗੇ ਗੁਰਸਿੱਖ ਬਣਨ ਦਾ ਰਾਹ ਅਪਣਾਉ, ਐਵੇਂ ਨਾ ਕਰੋ ਕਿ ਬਗਲ ਮੇ ਛੁਰੀ ਮੂੰਹ ਮੇਂ ਰਾਮ - ਰਾਮ ਇਹ ਸਾਡੀ ਤੁਹਾਨੂੰ ਚੇਤਾਵਨੀਂ ਹੈ, ਕਿਸੇ ਦਾ ਅੰਤ ਨਹੀਂ ਦੇਖੀਦਾ, ਬਰਾਦਰੀਵਾਦ ਬਾਰੇ ਜੋ ਬੋਲ ਕਬੋਲ ਤੁਸੀਂ ਬੋਲੇ ਹੋਏ ਹਨ, ਉਸ ਬਾਰੇ ਸਾਨੂੰ ਭੱਟੀ ਨੇ ਹੀ ਰੋਕਿਆ ਸੀ ਕਿ ਚਲੋ ਕੋਈ ਗੱਲ ਨਹੀਂ ਗੁਰਮੁੱਖ ਬੰਦਾ ਹੈ, ਗਲਤੀਆਂ ਹੋ ਜਾਂਦੀਆਂ ਹਨ । ਭੱਟੀ ਦੀ ਬਦੌਲਤ ਹੀ ਤੁਸੀਂ ਬਸੰਤ ਸਿੰਘ ਜੀ ਅੱਜ ਤੱਕ ਬਚੇ ਸੀ ਤੇ ਹੁਣ ਉਸ ਦੀ ਬਦੌਲਤ ਹੀ ਤੁਸੀਂ ਨੰਗੇ ਹੋਏ ਹੋ,ਅਜੇ ਵੀ ਵੇਲਾ ਹੈ ਸੁਧਰ ਜਾਉ, ਨਹੀਂ ਤੇ ਬਰਾਦਰੀ ਦੀ ਮਾਰ ਕਿਵੇਂ ਪੈਂਦੀ ਹੈ, ਇਹ ਦੱਸਣ ਦੀ ਲੋਡ਼ ਨਹੀਂ, ਅੱਗੇ ਤੁਹਾਡੀ ਮਰਜੀ ।


ਹੁਣ ਸਿੱਖ ਯੂਰਪੀਅਨ ਸੰਸਦ ਬਰੱਸਲਜ਼ ਵਿਚ ਪੰਜ ਕਰਾਰਾਂ ਸਮੇਤ ਜਾ ਸਕਣਗੇ

ਲੂਵਲ (ਬੈਲਜੀਅਮ) 24 ਜਨਵਰੀ (ਅਮਰਜੀਤ ਸਿੰਘ ਭੋਗਲ) :- ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਬੀਤੇ ਦਿਨ ਦੋ ਦਿਨਾ ਜੋ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿਖੇ ਮੈਂਬਰ  ਯੂਰਪੀਅਨ ਪਾਰਲੀਮੈਂਟ ਨਾਲ ਜੋ ਮੁਲਾਕਾਤ ਕਰਨ ਦਾ ਟੀਚਾ ਮਿੱ ਥਿਆ ਸੀ ਉਸ ਵਿਚ ਸਿੱਖਾਂ ਲਈ ਸਭ ਤੋਂ ਵੱਡੀ ਪ੍ਰਾਪਤੀ ਵਾਲੀ ਗੱਲ ਇਹ ਸੀ ਕਿ ਇਸ ਵਾਰ ਸਿੱਖ ਫੈਡਰੇਸ਼ਨ ਯੂ. ਕੇ. ਦੀ  ਸਖਤ ਮਿਹਨਤ ਨਾਲ ਸਿੱਖਾਂ ਦੇ ਵਫ਼ਦ ਨੂੰ ਸ੍ਰੀ ਸਾਹਿਬ ਪਾ ਕੇ ਯੂਰਪੀਅਨ ਸੰਸਦ ਵਿਚ ਜਾਣ ਦਿੱਤਾ  ਗਿਆ ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਇਸ ਉੱਪਰ ਮਨਾਹੀ ਸੀ ਜੋ ਕਿ ਸਿੱਖਾਂ ਲਈ ਇਕ ਬਹੁਤ ਵੱਡੀ  ਜਿੱਤ ਹੈ ਅਤੇ ਅੱਗੇ ਤੋਂ ਵੀ ਸਿੱਖਾਂ ਦੇ ਪੰਜ ਕਰਾਰਾਂ ਨੂੰ ਬਿਨਾਂ ਰੋਕਟੋਕ ਦੇ ਸੰਸਦ ਵਿਚ ਲੈ ਜਾਣ ਦੀ ਇਜਾਜ਼ਤ ਹੋਵੇਗੀ । ਇਸ ਤੋਂ ਇਲਾਵਾ  ਭਾਈ ਦਵਿੰਦਰਜੀਤ ਸਿੰਘ ਨੇ ਦੱ ਸਿਆ ਕਿ ਯੂ. ਕੇ. ਦੀ ਤਰਜ਼ 'ਤੇ ਹੁਣ ਯੂਰਪ ਦੇ ਕਿਸੇ ਵੀ ਹਵਾਈ ਅੱਡੇ 'ਤੇ ਸਿੱਖਾਂ ਨੂੰ  ਫਰਵਰੀ ਤੋਂ ਬਾਅਦ ਦਸਤਾਰ ਨਹੀਂ ਉਤਾਰਨੀ ਪਵੇਗੀ, ਜਿਸ ਲਈ ਜ਼ਿਆਦਾ  ਸਿੱਖ ਵਸੋਂ ਵਾਲੇ ਇਲਾਕਿਆਂ ਦੇ ਹਵਾਈ ਅੱਡੇ 'ਤੇ ਇਕ ਮਸ਼ੀਨ  ਸਰਕਾਰ ਵੱਲੋਂ ਲਾਈ ਜਾ ਰਹੀ ਹੈ, ਜਿਸ ਵਿਚ ਬਹੁਤ ਬਰੀਕ ਕਿਸਮ ਦੀ ਸੂਈ ਵਾਲਾ ਮੈਟਲ ਡਿਟੈਕਟਰ ਹੋਵੇਗਾ, ਜਿਸ ਨਾਲ ਦਸਤਾਰ ਨੂੰ ਹੱਥ ਲਾਉਣ ਤੋਂ ਬਿਨਾਂ ਹੀ ਚੈੱਕ ਕਰ ਲਿਆ ਜਾਵੇਗਾ ।


ਭਾਰਤ ਚਾਹੁੰਦੈ ਹੈਡਲੀ ਲਈ ਮੌਤ ਦੀ ਸਜ਼ਾ, ਹੈਡਲੀ ਨੇ ਜਤਾਇਆ ਪਛਤਾਵਾ 

http://sameydiawaaz.com/Archive%20News/%5B2013%5D/01/25.01.2013%20-%2006.jpgਨਵੀਂ ਦਿੱਲੀ 24 ਜਨਵਰੀ :- ਮੁੰਬਈ ਹਮਲਿਆਂ ਦੇ ਦੋਸ਼ੀ ਡੇਵਿਡ ਹੈਡਲੀ ਨੂੰ ਅਮਰੀਕਾ ਦੀ ਅਦਾਲਤ ਵਲੋਂ 35 ਸਾਲ ਜੇਲ ਦੀ ਸਜ਼ਾ ਸੁਣਾਏ ਜਾਣ 'ਤੇ ਭਾਰਤ ਦੇ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ । ਉਨ੍ਹਾਂ ਕਿਹਾ ਭਾਰਤ ਹੈਡਲੀ ਅਤੇ ਮੁੰਬਈ ਹਮਲਿਆਂ 'ਚ ਸ਼ਾਮਲ ਸਾਰੇ ਲੋਕਾਂ ਲਈ ਮੌਤ ਦੀ ਸਜ਼ਾ ਚਾਹੁੰਦਾ ਹੈ ।

ਉੱਧਰ ਲਸ਼ਕਰ - ਏ - ਤੋਇਬਾ ਦੇ ਪਾਕਿਸਤਾਨੀ ਮੂਲ ਦੇ ਅੱਤਵਾਦੀ ਹੈਡਲੀ ਨੇ ਆਪਣੀ ਸਜ਼ਾ ਨੂੰ ਘੱਟ ਕਰਨ ਲਈ ਆਖਰੀ ਹਥਿਆਰ ਅਪਨਾਇਆ ਹੈ । ਉਸ ਨੇ ਜੱਜ ਦੇ ਨਾਂ ਇਕ ਭਾਵਨਾਤਮਕ ਪੱਤਰ ਲਿਖਕੇ ਦਾਅਵਾ ਕੀਤਾ ਹੈ ਕਿ ਹੁਣ ਉਹ ਬਦਲ ਗਿਆ ਹੈ ਅਤੇ ਅਤੀਤ ਦੀਆਂ ਕਰਤੂਤਾਂ 'ਤੇ ਉਸਨੂੰ ਦੁੱਖ ਹੈ । ਸ਼ਿਕਾਗੋ ਵਿਚ ਅਮਰੀਕੀ ਜੱਜ ਹੈਰੀ ਡੀ. ਲੇਨਿਨਬੇਵਰ ਨੇ ਇਸ ਪੱਤਰ ਨੂੰ ਹਾਸਲ ਕੀਤਾ ਅਤੇ ਹੈਡਲੀ ਨੂੰ ਕਿਹਾ ਕਿ ਉਸ ਦੇ ਅਤੀਤ ਦੇ ਰਿਕਾਰਡ ਨੂੰ ਦੇਖਦੇ ਹੋਏ ਉਸ 'ਤੇ ਭਰੋਸਾ ਕਰ ਸਕਣਾ ਮੁਸ਼ਕਲ ਹੈ । ਉਨ੍ਹਾਂ ਕਿਹਾ, 'ਮੈਨੂੰ ਹੈਡਲੀ ਦੀ ਉਸ ਗੱਲ 'ਤੇ ਕੋਈ ਭਰੋਸਾ ਨਹੀਂ ਹੈ, ਜਿਸ ਵਿਚ ਉਹ ਕਹਿੰਦਾ ਹੈ ਕਿ ਉਹ ਬਦਲ ਚੁੱਕਿਆ ਹੈ । ਮੇਰਾ ਮੰਨਣਾ ਹੈ ਕਿ ਹੈਡਲੀ ਤੋਂ ਲੋਕਾਂ ਦੀ ਸੁਰੱਖਿਆ ਕਰਨਾ ਮੇਰਾ ਫਰਜ਼ ਹੈ । ਇਹ ਵੀ ਯਕੀਨੀ ਬਣਾਉਣਾ ਹੈ ਕਿ ਉਹ ਅੱਗੇ ਕਿਸੇ ਅੱਤਵਾਦੀ ਸਰਗਰਮੀ ਵਿਚ ਸ਼ਾਮਲ ਨਾ ਹੋ ਸਕੇ ।'

52 ਸਾਲਾ ਹੈਡਲੀ ਨੂੰ ਵੀਰਵਾਰ ਨੂੰ ਸ਼ਿਕਾਗੋ ਦੀ ਅਦਾਲਤ ਨੇ 35 ਸਾਲ ਜੇਲ ਦੀ ਸਜ਼ਾ ਸੁਣਾਈ । ਰਿਹਾਈ ਦੇ ਪੰਜ ਸਾਲ ਬਾਅਦ ਤੱਕ ਵੀ ਉਹ ਨਿਗਰਾਨੀ ਵਿਚ ਰਹੇਗਾ ।


ਹੈਡਲੀ ਦੀ ਹਵਾਲਗੀ ਲਈ ਲਗਾਤਾਰ ਦਬਾਅ ਬਣਾਏਗਾ ਭਾਰਤ

ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਿ ਹੈਡਲੀ ਦੀ ਹਵਾਲਗੀ ਲਈ ਲਗਾਤਾਰ ਦਬਾਅ ਬਣਾਉਂਦਾ ਰਹੇਗਾ । ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਸਰਕਾਰ ਹੈਡਲੀ ਨੂੰ ਸੁਣਾਈ ਗਈ ਸਜ਼ਾ ਤੋਂ ਥੋੜ੍ਹੀ ਨਿਰਾਸ਼ ਹੈ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸੀ ।

ਵਿਦੇਸ਼ ਮੰਤਰੀ ਨੇ ਕਿਹਾ, '35 ਸਾਲ ਦੀ ਸਜ਼ਾ ਅਤੇ ਜੱਜ ਨੇ ਜੋ ਕਿਹਾ, ਉਹ ਇਕ ਸ਼ੁਰੂਆਤ ਹੈ । ਅਸੀਂ ਸਮਝਦੇ ਹਾਂ ਕਿ ਅਮਰੀਕਾ ਦੀਆਂ ਆਪਣੀਆਂ ਕਾਨੂੰਨੀ ਪ੍ਰਕਿਰਿਆਵਾਂ ਹਨ ਪਰ ਫਿਰ ਵੀ ਅਸੀਂ ਹੈਡਲੀ ਦੀ ਹਵਾਲਗੀ ਦੀ ਆਪਣੀ ਅਪੀਲ 'ਤੇ ਕਾਇਮ ਰਹਾਂਗੇ ।'


ਹੋਰ ਮਹਿੰਗਾ ਹੋ ਸਕਦਾ ਹੈ ਪਿਆਜ਼

http://sameydiawaaz.com/Archive%20News/%5B2013%5D/01/25.01.2013%20-%2005.jpg

ਨਵੀਂ ਦਿੱਲੀ 24 ਜਨਵਰੀ :- ਦੇਸ਼ 'ਚ ਹਰ ਪਾਸੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ । ਇਸ ਮਹਿੰਗਾਈ ਕਾਰਨ ਖਾਣ - ਪੀਣ ਦੀਆਂ ਵਸਤੂਆਂ ਵੀ ਬਹੁਤ ਮਹਿੰਗੀਆਂ ਹੋਈਆਂ ਹਨ । ਹੁਣ ਆਮ ਆਦਮੀ ਲਈ ਇਕ ਵਾਰ ਫਿਰ ਪਿਆਜ਼ ਮਹਿੰਗਾ ਹੋ ਸਕਦਾ ਹੈ । ਪਿਆਜ਼ ਦੀ ਕੀਮਤ ਲਗਭਗ ਦੁੱਗਣੀ ਹੋ ਚੁੱਕੀ ਹੈ । ਥੋਕ ਬਜ਼ਾਰ 'ਚ 12 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਪਿਆਜ਼ 23 ਤੋਂ 24 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ । ਪਿਆਜ਼ ਦੀਆਂ ਇਨ੍ਹਾਂ ਵਧੀਆਂ ਕੀਮਤਾਂ ਦਾ ਅਸਰ ਪ੍ਰਚੂਨ ਬਜ਼ਾਰ 'ਤੇ ਵੀ ਪਵੇਗਾ । ਇਸ ਸਮੇਂ ਦਿੱਲੀ 'ਚ ਪ੍ਰਚੂਨ ਬਜ਼ਾਰ 'ਚ ਪਿਆਜ਼ 20 ਤੋਂ 25 ਰੁਪਏ ਕਿਲੋ ਮਿਲ ਰਿਹਾ ਹੈ । ਥੋਕ ਬਜ਼ਾਰ 'ਚ ਪਿਆਜ਼ ਦੀ ਕੀਮਤ 'ਚ ਦੁੱਗਣਾ ਵਾਧਾ ਹੋਇਆ ਹੈ । ਅਜਿਹੇ 'ਚ ਪ੍ਰਚੂਨ ਬਜ਼ਾਰ 'ਚ ਵੀ ਪਿਆਜ਼ ਦੀ ਕੀਮਤ 'ਚ ਭਾਰੀ ਵਾਧਾ ਹੋਵੇਗਾ । ਮਤਲਬ ਪ੍ਰਚੂਨ ਬਜ਼ਾਰ 'ਚ ਪਿਆਜ਼ ਦੀ ਕੀਮਤ 20 ਰੁਪਏ ਤੋਂ ਵਧ ਕੇ 35 ਤੋਂ 40 ਰੁਪਏ ਹੋ ਸਕਦੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz