ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

23 ਜਨਵਰੀ 2013

ਪਿਹੋਵਾ ਦੇ ਗੁਰਮਤਿ ਸਮਾਗਮ ਵਿਚ ਸੰਤ ਦਾਦੂਵਾਲ ਵਲੋਂ ਸੰਥਿਆ ਲਈ ਗੁਰਬਾਣੀ ਦੇ ਗੁਟਕੇ ਭੇਂਟ ਕੀਤੇ ਗਏ

http://sameydiawaaz.com/Archive%20News/%5B2013%5D/01/23.01.2013%20-%2002.JPG

 http://sameydiawaaz.com/Archive%20News/%5B2013%5D/01/23.01.2013%20-%2001.JPG

ਪਿਹੋਵਾ 22 ਜਨਵਰੀ :- ਹਰਿਆਣਾ ਵਿਚ ਜਿਲ੍ਹਾ ਜੀਂਦ ਦੇ ਸ਼ਹਿਰ ਪਿਹੋਵਾ ਵਿਖੇ ਸੰਤ ਬਾਬਾ ਜਗੀਰ ਸਿੰਘ ਜੀ ਐਨ ਆਰ ਆਈ ਸਭਾ ਯੂ ਐਸ ਏ ਦੇ ਉਪਰਾਲੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮਾਂ ਵਿਚ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂ ਸਾਹਿਬ ਵਾਲਿਆਂ ਨੇ ਜਥੇ ਸਮੇਤ ਪਹੁੰਚ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ ਸੁਣਾ ਕੇ ਨਿਹਾਲ ਕੀਤਾ । ਕਥਾ ਕੀਰਤਨ ਦੌਰਾਨ ਸੰਤ ਦਾਦੂ ਸਾਹਿਬ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਪੜ੍ਹਨ-ਸੁਣਨ ਅਤੇ ਮੰਨਣ ਦੀ ਪ੍ਰੇਰਨਾ ਕੀਤੀ । ਉਨ੍ਹਾਂ ਸਿੱਖ ਧਰਮ ਵਿਚ ਸ਼ਬਦ ਗੁਰੂ ਦੀ ਮਹਾਨਤਾ ਨੂੰ ਦੱਸਦੇ ਹੋਏ ਅਤੇ ਪਾਖੰਡਵਾਦ, ਮੜ੍ਹੀਆਂ, ਕਬਰਾਂ ਅਤੇ ਦੇਹਧਾਰੀ ਗੁਰੂਡੰਮ੍ਹ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਬਖਸ਼ ਕੇ ਸਦੀਵ ਕਾਲ ਲਈ ਜੁੱਗੋ-ਜੁੱਗ ਅਟੱਲ ਗੁਰਬਾਣੀ ਗੁਰੂ ਦੇ ਲੜ ਲਾਇਆ ਸੀ ਪਰੰਤੂ ਅੱਜ ਦੇ ਸਮੇਂ ਵਿਚ ਸਿੱਖ ਵਿਰੋਧੀ ਸੰਸਥਾਵਾਂ ਅਤੇ ਨੋਟ-ਵੋਟ ਦੀ ਰਾਜਨੀਤੀ ਕਰ ਰਹੀਆਂ ਸਰਕਾਰਾਂ ਵੱਲੋਂ ਦੇਹਧਾਰੀ ਗੁਰੂ ਡੰਮ੍ਹ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਸਿੱਖ ਧਰਮ ਦੇ ਨਾਲ-ਨਾਲ ਬਾਕੀ ਸਾਰੇ ਸਥਾਪਿਤ ਧਰਮਾਂ ਲਈ ਚੈਲਿੰਜ ਅਤੇ ਸਮੁੱਚੇ ਦੇਸ਼ ਲਈ ਖਤਰਨਾਕ ਸਾਬਿਤ ਹੋ ਰਹੇ ਹਨ । ਗੁਰਬਾਣੀ ਦਾ ਗਿਆਨ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਹੈ ਇਸ ਲਈ ਹਮੇਸ਼ਾ ਗੁਰਬਾਣੀ ਤੋਂ ਹੀ ਜੀਵਨ ਸੇਧ ਲੈਣੀ ਚਾਹੀਦੀ ਹੈ । ਸਮਾਗਮ ਦੌਰਾਨ ਨੇੜਲੇ ਪਿੰਡ ਮਾਂਗਣਾ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੇਣ ਵਾਲੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਵੱਲੋਂ ਗੁਰਬਾਣੀ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਸੇਵਾ ਸੰਗਤ ਦੀ ਸਹੂਲਤ ਲਈ ਕੀਤੀ ਗਈ । ਇਸ ਸਮਾਗਮ ਦੌਰਾਨ ਹੋਏ ਅੰਮ੍ਰਿਤ ਸੰਚਾਰ ਵਿਚ ਸੈਂਕੜੇ ਪ੍ਰਾਣੀ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਸਮਾਗਮ ਦੀ ਸਮਾਪਤੀ ਤੇ ਸੰਤ ਦਾਦੂ ਸਾਹਿਬ ਵਾਲਿਆਂ ਨੂੰ ਕਾਰ ਸੇਵਾ ਵਾਲੇ ਸੰਤਾਂ, ਗੁਰਦੁਆਰਾ ਬਾਉਲੀ ਸਾਹਿਬ ਦੀ ਪ੍ਰਬੰਧਕ ਕਮੇਟੀ, ਐਨ ਆਰ ਆਈ ਸਭਾ ਅਤੇ ਸਮੁੱਚੇ  ਇਲਾਕੇ ਭਰ 'ਚੋਂ ਪੁੱਜੀਆਂ ਸੰਗਤਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ ।


 ਇਨਕਮ ਟੈਕਸ ਦੀ ਟੀਮ ਵਲੋਂ ਗਡਕਰੀ ਦੇ ਟਿਕਾਣਿਆਂ ਦੀ ਜਾਂਚ

http://punjabinewsonline.com/advertisement/Gadkari-new.jpg

ਦੂਜੀ ਵਾਰ ਬੀਜੇਪੀ ਦੇ ਪ੍ਰਧਾਨ ਬਣਨ ਦੇ ਸੁਪਨੇ ਦੇਖ ਰਹੇ ਨਿਤਿਨ ਗਡਕਰੀ ਦੀ ਮੁਸ਼ਕਿਲ ਮੰਗਲਵਾਰ ਨੂੰ ਇਨਕਮ ਟੈਕਸ ਨੇ ਵਧਾ ਦਿੱਤੀ । ਖ਼ਬਰ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ ਵਿੱਚ ਪੂਰਤੀ ਗਰੁੱਪ ਦੇ 9 ਟਿਕਾਣਿਆਂ ਤੇ ਜਾਂਚ ਕਰ ਰਹੀ ਹੈ । ਇਸ ਮਾਮਲੇ ਵਿੱਚ ਇੱਕ ਫਰਵਰੀ ਨੂੰ ਨਾਗਪੁਰ ਵਿੱਚ ਗਡਕਰੀ ਨੂੰ ਆਈ ਟੀ ਵਿਭਾਗ ਵਿੱਚ ਪੇਸ਼ ਹੋਣਾ ਹੈ ।

ਭਾਵੇ ਨਿਤਿਨ ਗਡਕਰੀ ਫਿਲਹਾਲ ਪੂਰਤੀ ਗਰੁੱਪ ਵਿੱਚ ਕਿਸੇ ਅਹੁਦੇ ਉਪਰ ਨਹੀਂ ਪਰ ਸਾਲ 2000 ਵਿੱਚ ਇਸ ਨੂੰ ਗਡਕਰੀ ਨੇ ਸੁਰੂ ਕੀਤਾ ਸੀ । ਸਾਲ 2010 ਵਿੱਚ ਉਹਨਾਂ ਨੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਪੂਰਤੀ ਗਰੁੱਪ ਵਿੱਚ ਨਿਵੇਸ਼ ਕਰਨ ਵਾਲੀਆਂ ਦੇ ਆਰਥਿਕ ਹੇਰਫੇਰ ਦੀ ਜਾਂਚ ਕਰ ਰਹੀ ਹੈ ।

ਜਿ਼ਕਰਯੋਗ ਹੈ ਕਿ ਇਸ ਮਾਮਲੇ ਵਿੱਚ ਇਨਕਮ ਟੈਕਸ ਦੀ ਟੀਮ ਪਹਿਲਾਂ ਵੀ ਜਾਂਚ ਕਰ ਰਹੀ ਹੈ । ਇਸ ਮਾਮਲੇ ਵਿੱਚ ਕੁਝ ਪਤੇ ਫਰਜ਼ੀ ਪਾਏ ਗਏ ਸਨ । ਸੂਤਰ ਦੱਸਦੇ ਹਨ ਕਿ ਇਹ ਜਾਂਚ ਪਹਿਲਾਂ ਚੱਲ ਰਹੀ ਪੜਤਾਲ ਦੀ ਅਗਲੀ ਕੜੀ ਹੈ । ਪਿਛਲੇ ਸਾਲ ਅਕਤੂਬਰ ਵਿੱਚ ਖਬਰਾਂ ਆਈਆਂ ਸਨ ਕਿ ਪੂਰਤੀ ਗਰੁੱਪ ਵਿੱਚ ਗਡਕਰੀ ਦੇ ਨਜ਼ਦੀਕੀ ਲੋਕਾਂ ਨੇ ਫਰਜ਼ੀ ਕੰਪਨੀਆਂ ਦੇ ਜ਼ਰੀਏ ਨਿਵੇਸ਼ ਕੀਤਾ ਹੈ ।


ਭਾਜਪਾ ਅਤੇ ਆਰ. ਐਸ. ਐਸ. ਦੇ ਕੈਪਾਂ ਵਿੱਚ ਅਤਿਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ – ਗ੍ਰਹਿ ਮੰਤਰੀ

 


ਭਾਰਤ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸਿੰਦੇ ਨੇ ਮੁੱਖ ਵਿਰੋਧੀ ਦਲ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਉਪਰ ਦੋਸ਼ ਲਾਇਆ ਹੈ ਕਿ ਉਹਨਾਂ ਦੇ ਕੈਂਪਾਂ ਵਿੱਚ ਕਥਿਤ ਤੌਰ ਤੇ ਹਿੰਦੂ ਅਤਿਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ।

ਗ੍ਰਹਿ ਮੰਤਰੀ ਨੇ ਉਹਨਾ ਦੇ ਕੋਲ ਆਈ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਸਾਡੇ ਕੋਲ ਇੱਕ ਰਿਪੋਰਟ ਆਈ ਹੈ । ਜਾਂਚ ਵਿੱਚ ਭਾਜਪਾ ਹੋਵੇ ਜਾਂ ਆਰ. ਐਸ. ਐਸ. ਦੇ ਟਰੇਨਿੰਗ ਕੈਂਪ, ਹਿੰਦੂ ਅਤਿਵਾਦ ਵਧਾਉਣ ਦ ਕੰਮ ਦੇਖ ਰਹੇ ਹਨ ।’

ਗ੍ਰਹਿ ਮੰਤਰੀ ਨੇ ਕਿਹਾ ਕਿ ਸਮਝੌਤਾ ਐਕਸਪ੍ਰੈਸ ਰੇਲਗੱਡੀ ਦਾ ਧਮਾਕਾ ਹੋਵੇ, ਮੱਕਾ ਮਸਜਿਦ ਬਲਾਸਟ ਜਾਂ ਫਿਰ ਮਾਲੇਗਾਂਵ ਦਾ ਧਮਾਕੇ, ਹਿੰਦੂ ਕੱਟੜਪੰਥੀਆਂ ਨੇ ਉੱਥੇ ਜਾ ਕੇ ਬੰਬ ਧਮਾਕੇ ਕਰਵਾਏ ਅਤੇ ਫਿਰ ਅਜਿਹਾ ਕਿਹਾ ਕਿ ਇਹ ਧਮਾਕੇ ਘੱਟ - ਗਿਣਤੀਆਂ ਨੇ ਕਰਵਾਏ ਹਨ ।

ਸਿੰਦੇ ਨੇ ਕਿਹਾ ਅਜਿਹੀਆਂ ਕੋਸਿ਼ਸ਼ਾਂ ਤੋਂ ਦੇਸ਼ ਨੂੰ ਚੇਤੰਨ ਰਹਿਣਾ ਚਾਹੀਦਾ ਹੈ ।

ਜਿ਼ਕਰਯੋਗ ਹੈ ਕਿ ਮੱਕਾ ਮਸਜਿਦ, ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਵ ਧਮਾਕਿਆਂ ਵਿੱਚ ਸਾਧਵੀ ਪ੍ਰੱਗਿਆ ਠਾਕੁਰ, ਅਸੀਮਾਨੰਦ ਵਰਗੇ ਹਿੰਦੂ ਕੱਟੜਪੰਥੀਆਂ ਦੇ ਨਾਂਮ ਸਾਹਮਣੇ ਆਏ ਸਨ ਅਤੇ ਸੁਰੱਖਿਆ ਏਜੰਸੀਆਂ ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ ।

ਪਹਿਲਾਂ ਇਹਨਾਂ ਧਮਾਕਿਆਂ ਦੇ ਲਈ ਮੁਸਲਮਾਨਾਂ ਕੱਟੜਪੰਥੀਆਂ ਨੂੰ ਜਿੰਮੇਦਾਰ ਮੰਨਿਆ ਗਿਆ ਸੀ ਪਰ ਜਾਂਚ ਤੋਂ ਬਾਦ ਹਿੰਦੂ ਕੱਟੜਪੰਥੀਆਂ ਦੇ ਨਾਮ ਸਾਹਮਣੇ ਆਏ । ਉਧਰ ਸਿੰਦੇ ਦੇ ਬਿਆਨ ਦੀ ਭਾਜਪਾ ਨੇ ਸ਼ਖ਼ਤ ਨਿੰਦਾ ਕੀਤੀ ਅਤੇ ਗੰਭੀਰ ਪਰਿਣਾਮ ਦੀ ਚੇਤਾਵਨੀ ਵੀ ਦਿੱਤੀ ਹੈ । ਭਾਜਪਾ ਦੇ ਬੁਲਾਰੇ ਸ਼ਾਹਨਿਵਾਜ਼ ਹੂਸੈਨ ਨੇ ਕਿਹਾ, ‘ਗ੍ਰਹਿ ਮੰਤਰੀ ਦਾ ਬਿਆਨ ਗੈਰ – ਜਿੰਮਵਾਰੀ ਭਰਿਆ ਹੈ । ਇਹ ਅਤਿਵਾਦ ਨੂੰ ਹਿੰਦੂ ਅਤੇ ਮੁਸਲਮਾਨਾਂ ਵਿੱਚ ਵੰਡਣ ਦਾ ਯਤਨ ਹੈ ।’

ਉਧਰ ਕਾਂਗਰਸ ਨੇਤਾ ਰਾਜੀਵ ਸੁ਼ਕਲਾ ਨੇ ਸਿੰਦੇ ਦਾ ਬਿਆਨ ਸਫਾਈ ਦਿੰਦੇ ਹੋਏ ਕਿਹਾ ਕਿ ਅਤਿਵਾਦੀਆਂ ਵਿੱਚ ਹਿੰਦੂ ਅਤੇ ਮੁਸਲਮਾਨ ਹੋਣ ਦੇ ਆਧਾਰ ਉਪਰ ਭੇਦ ਨਹੀਂ ਕੀਤਾ ਜਾਂਦਾ । ਪਰ ਸੀਨੀਅਰ ਕਾਂਗਰਸ ਨੇਤਾ ਮਣੀਸੰਕਰ ਆਇਅਰ ਨੇ ਬਿਆਨ ਦੇ ਲਈ ਸਿ਼ੰਦੇ ਨੂੰ ਮੁਬਾਰਕਬਾਦ ਦਿੱਤੀ । ਸਿੰਦੇ ਦੇ ਇਸ ਬਿਆਨ ਸਬੰਧੀ ਉਸਦੇ ਆਲੋਚਨ ਪੁੱਛ ਰਹੇ ਹਨ ਕਿ ਜੇ ਗ੍ਰਹਿ ਮੰਤਰੀ ਦੇ ਕੋਲ ਅਜਿਹੀ ਰਿਪੋਰਟ ਹੈ, ਤਾਂ ਉਹਨਾਂ ਨੇ ਉਸ ਉਪਰ ਕੀ ਕਾਰਵਾਈ ਕੀਤੀ ।


ਸਮੂਹਿਕ ਬਲਾਤਕਾਰ ਦਾ ਮਾਮਲਾ ਝੂਠਾ ਅਧਾਰਹੀਣ ਤੇ ਬਦਲਾ ਲਊ - ਆਈ. ਜੀ. ਸ੍ਰੀ ਢਿੱਲੋਂ

ਬਠਿੰਡਾ 21 ਜਨਵਰੀ (ਬੀ. ਐਸ. ਭੁੱਲਰ) :- ਸਮੂਹਿਕ ਬਲਾਤਕਾਰ ਦੇ ਜਿਸ ਮਾਮਲੇ ਨੂੰ ਲੈ ਕੇ ਕੌਮੀ ਤੇ ਕੌਮਾਂਤਰੀ ਬਿਜਲੀ ਮੀਡੀਏ ਨੇ ਬੀਤੀ ਰਾਤ ਤੋਂ ਲੈ ਕੇ ਅੱਜ ਸਾਮ ਤੱਕ ਧਮੱਚੜ ਪਾਈ ਰੱਖਿਆ, ਉਹ ਬਿਲਕੁਲ ਝੂਠਾ ਤੇ ਅਧਾਰਹੀਣ ਹੀ ਨਹੀਂ, ਬਲਕਿ ਇੱਕ ਅਜਿਹੀ ਸਾਜਿਸ ਨੂੰ ਅੰਜਾਮ ਦੇਣ ਲਈ ਘੜਿਆ ਗਿਆ ਡਰਾਮਾ ਸੀ, ਜਿਸ ਜਰੀਏ ਕਥਿਤ ਮੁੱਦਈ ਗੁਰਬੀਰ ਕੌਰ ਤੇ ਉਸਦੇ ਆਸਕ ਵੱਲੋਂ ਅੰਨ੍ਹੀ ਬਣਾਈ ਜਾ ਚੁੱਕੀ ਇੱਕ ਅਬਲਾ ਤੇ ਉਸਦੇ ਪਰਿਵਾਰ ਨੂੰ ਸਲਾਖਾਂ ਪਿੱਛੇ ਬੰਦ ਕਰਵਾਉਣਾ ਸੀ । ਇਸ ਮਾਮਲੇ ਨੂੰ ਤੁਰੰਤ ਰੱਦ ਕਰਨ ਦਾ ਫੈਸਲਾ ਲੈਂਦਿਆਂ ਪੁਲਿਸ ਨੇ ਚਾਰ ਜਣਿਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420, 195, 211, 120 ਬੀ ਆਦਿ ਤਹਿਤ ਮੁਕੱਦਮਾ ਦਰਜ ਕਰਕੇ ਗੁਰਬੀਰ ਕੌਰ ਤੇ ਰੋਹਤਾਸ ਨੂੰ ਗਿਰਫਤਾਰ ਕਰ ਲਿਐ ।

ਆਪਣੀ ਹੀ ਕਿਸਮ ਦੇ ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਸੁਨੀਲ ਕੁਮਾਰ ਨਾਂ ਦੇ ਇੱਕ ਨੌਜਵਾਨ ਦੀ ਸਿਰਸਾ ਦੀ ਵਸਨੀਕ ਇੱਕ ਲੜਕੀ ਕਾਂਤਾ ਨਾਲ ਕੁਝ ਸਾਲ ਪਹਿਲਾਂ ਸਾਦੀ ਹੋਈ ਸੀ । ਇਸੇ ਦੌਰਾਨ ਸੁਨੀਲ ਦੇ ਆਪਣੇ ਨਾਲ ਕੰਮ ਕਰਨ ਵਾਲੀ ਮੋਗਾ ਜਿਲ੍ਹੇ ਦੇ ਇੱਕ ਪਿੰਡ ਦੀ ਲੜਕੀ ਗੁਰਬੀਰ ਕੌਰ ਨਾਲ ਨਜਾਇਜ ਸਬੰਧ ਬਣ ਗਏ। ਇਹਨਾਂ ਸਬੰਧਾਂ ਦੀ ਬਦੌਲਤ ਜਦ ਪਰਿਵਾਰ ਵਿੱਚ ਤਨਾਅ ਪੈਦਾ ਹੋ ਗਿਆ ਤਾਂ ਸੁਨੀਲ ਅਤੇ ਗੁਰਬੀਰ ਨੇ ਨਾ ਸਿਰਫ ਕਾਂਤਾ ਦੀ ਮਾਰ ਕੁੱਟ ਸੁਰੂ ਕਰ ਦਿੱਤੀ, ਬਲਕਿ ਉਸਨੂੰ ਕਈ ਟੀਕੇ ਵੀ ਲਾ ਦਿੱਤੇ ।

ਸਿਹਤ ਖਰਾਬ ਹੋਣ ਤੇ ਕਾਂਤਾ ਨੂੰ ਜਦ ਉਸਦੇ ਪਿਤਾ ਰਾਮ ਪ੍ਰਤਾਪ ਨੇ ਚੰਡੀਗੜ੍ਹ ਸਥਿਤ ਪੀ. ਜੀ. ਆਈ. ਦੇ ਡਾਕਟਰਾਂ ਤੋਂ ਚੈਕਅੱਪ ਕਰਵਾਇਆ ਤਾਂ ਉਸਨੂੰ ਟੀਕਿਆਂ ਦੀ ਬਦੌਲਤ ਏਡਜ ਹੋਣ ਦੀ ਪੁਸਟੀ ਹੋ ਗਈ । ਇਲਾਜ ਦੇ ਬਾਵਜੂਦ ਕਾਂਤਾ ਦੀ ਸਥਿਤੀ ਇਸ ਕਦਰ ਭਿਆਨਕ ਹੋ ਗਈ ਕਿ ਕਰੀਬ - ਕਰੀਬ ਉਹ ਅੰਨ੍ਹੀ ਹੋ ਗਈ । ਇਸ ਮਹੀਨੇ ਦੀ 18 ਤਾਰੀਖ ਨੂੰ ਪੀ. ਜੀ. ਆਈ. ਦੇ ਡਾਕਟਰਾਂ ਨੇ ਉਸ ਦੀਆਂ ਅੱਖਾਂ ਦਾ ਅਪਰੇਸਨ ਕਰ ਦਿੱਤਾ ।

ਕਾਂਤਾ ਦੇ ਪਿਤਾ ਵੱਲੋਂ ਦਿੱਤੀ ਦਰਖਾਸਤ ਦੇ ਅਧਾਰ ਤੇ ਡੀ ਜੀ ਪੀ ਪੰਜਾਬ ਪੜਤਾਲ ਦਾ ਹੁਕਮ ਜਾਰੀ ਕਰ ਦਿੱਤਾ, ਜਿਸਦੇ ਨਤੀਜੇ ਵਜੋਂ ਉਸਦੇ ਪਤੀ ਸੁਨੀਲ ਕੁਮਾਰ ਅਤੇ ਗੁਰਬੀਰ ਕੌਰ ਵਿਰੁੱਧ ਥਾਨਾ ਖੂਹੀਆਂ ਸਰਵਰ ਦੀ ਪੁਲਿਸ ਨੇ 8 ਜਨਵਰੀ 2012 ਨੂੰ ਭਾਰਤੀ ਦੰਡਾਵਲੀ ਦੀ ਧਾਰਾ 307 ਅਤੇ 326 ਅਧੀਨ ਮੁਕੱਦਮਾ ਦਰਜ ਕਰਕੇ ਸੁਨੀਲ ਨੂੰ ਗਿਰਫਤਾਰ ਕਰ ਲਿਆ। ਜਦ ਕਿ ਗੁਰਬੀਰ ਕੌਰ ਦੀ ਅਗੇਤੀ ਜਮਾਨਤ ਮਨਜੂਰ ਹੋ ਗਈ, ਕਿਉਂਕਿ ਮਾਪਿਆਂ ਨੇ 2008 ਵਿੱਚ ਹੀ ਉਸ ਨਾਲੋਂ ਸਬੰਧ ਤੋੜ ਲਏ ਸਨ, ਇਸ ਲਈ ਜਮਾਨਤ ਨਾ ਦੇਣ ਕਾਰਨ ਉਹ ਵੀ ਜੇਲ੍ਹ ਚਲੀ ਗਈ ।

ਸਮਾਜਕ ਦਬਾਅ ਦੇ ਚਲਦਿਆਂ ਮਾਪਿਆਂ ਨੇ ਅਗਸਤ 2012 ’ਚ ਗੁਰਬੀਰ ਦੀ ਜਮਾਨਤ ਕਰਵਾ ਲਈ। ਇਸਤੋਂ ਬਾਅਦ ਵੀ ਜੇਲ੍ਹ ਵਿੱਚ ਬੰਦ ਆਪਣੇ ਆਸਕ ਸੁਨੀਲ ਨੂੰ ਉਹ ਲਗਾਤਾਰ ਮਿਲਦੀ ਰਹੀ। ਇਸੇ ਦੌਰਾਨ ਸਰਾਬ ਦੇ ਕਿਸੇ ਮੁਕੱਦਮੇ ਵਿੱਚ ਬੰਦ ਰੋਹਤਾਸ ਅਤੇ ਰਮੇਸ ਨਾਂ ਦੇ ਦੋ ਨੌਜਵਾਨਾਂ ਜਿਹਨਾਂ ਦਾ ਜੇਲ੍ਹ ਯਾਤਰਾ ਦੌਰਾਨ ਸੁਨੀਲ ਨਾਲ ਯਰਾਨਾ ਬਣ ਗਿਆ ਸੀ, ਜਮਾਨਤ ਮਿਲਣ ਕਾਰਨ ਰਿਹਾਅ ਹੋ ਗਏ। ਕਥਿਤ ਬਲਾਤਕਾਰ ਦੇ ਮਾਮਲੇ ਨੂੰ ਅੰਜਾਮ ਦੇਣ ਦੀ ਸਾਜਿਸ ਇਸੇ ਰਿਹਾਈ ਤੋਂ ਸੁਰੂ ਹੁੰਦੀ ਹੈ ।

ਅੱਜ ਸਾਮ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਠਿੰਡਾ ਜੋਨ ਦੇ ਆਈ ਜੀ ਸ੍ਰ: ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਮਿਥੀ ਹੋਈ ਯੋਜਨਾ ਅਨੁਸਾਰ 8 ਜਨਵਰੀ ਨੂੰ ਗੁਰਬੀਰ ਕੌਰ ਅਬੋਹਰ ਵਿਖੇ ਰਮੇਸ ਕੁਮਾਰ ਅਤੇ ਰੋਹਤਾਸ ਨੂੰ ਪੇਸੀ ਤੇ ਮਿਲੀ, ਜਿੱਥੋਂ ਉਹਨਾਂ 18 ਜਨਵਰੀ ਨੂੰ ਮੁੜ ਡੱਬਵਾਲੀ ਦੇ ਚੌਂਕ ਵਿਖੇ ਮਿਲਣ ਦਾ ਮਨਸੂਬਾ ਬਣਾ ਲਿਆ। ਨੌਕਰੀ ਲਈ ਇੰਟਰਵਿਊ ਦਾ ਬਹਾਨਾ ਬਣਾ ਕੇ ਜਦ ਗੁਰਬੀਰ ਨੇ ਚੰਡੀਗੜ੍ਹ ਜਾਣ ਵਾਸਤੇ ਮਾਪਿਆਂ ਨੂੰ ਗੁੰਮਰਾਹ ਕੀਤਾ ਤਾਂ ਉਸਦਾ ਭਰਾ ਉਸਨੂੰ ਮੋਗਾ ਦੇ ਬੱਸ ਅੱਡੇ ਤੇ ਛੱਡ ਆਇਆ ।

ਪਰੰਤੂ ਉਹ ਚੰਡੀਗੜ੍ਹ ਦੀ ਬਜਾਏ ਬੱਸ ਚੜ੍ਹ ਕੇ ਡੱਬਵਾਲੀ ਚਲੀ ਗਈ, ਜਿੱਥੋਂ ਰੋਹਤਾਸ ਤੇ ਰਮੇਸ ਉਸਨੂੰ ਰੋਹਤਾਸ ਦੇ ਰਿਸਤੇਦਾਰਾਂ ਦੇ ਘਰ ਪਿੰਡ ਪੰਨੀਵਾਲਾ ਵਿਖੇ ਛੱਡ ਆਏ, 20 ਜਨਵਰੀ ਨੂੰ ਉਸਨੂੰ ਨਾਲ ਲੈ ਕੇ ਉਹ ਬਠਿੰਡਾ ਡੱਬਵਾਲੀ ਸੜਕ ਤੇ ਪੁੱਜ ਗਏ, ਜਿੱਥੇ ਉਹਨਾਂ ਪਹਿਲਾਂ ਗੁਰਬੀਰ ਨੂੰ ਉਤਾਰ ਦਿੱਤਾ ਅਤੇ ਬਾਅਦ ਵਿੱਚ ਡਿੱਗੀ ਹੋਈ ਦਾ ਡਰਾਮਾ ਕਰਦਿਆਂ ਉਸਨੂੰ ਚੁੱਕ ਕੇ ਬਠਿੰਡਾ ਦੇ ਸਿਵਲ ਹਸਪਤਾਲ ਆ ਦਾਖਲ ਕਰਵਾਇਆ ।

ਪਹਿਲਾਂ ਤੋਂ ਹੀ ਬਣਾਈ ਹੋਈ ਸਾਜਿਸ ਅਨੁਸਾਰ ਗੁਰਬੀਰ ਨੇ ਆਪਣੇ ਆਪ ਨੂੰ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਦਸਦਿਆਂ ਇਹ ਡਰਾਮਾ ਵੀ ਬਿਆਨ ਦਿੱਤਾ ਕਿ 18 ਜਨਵਰੀ ਨੂੰ ਅਧੇੜ ਉਮਰ ਦੇ ਇੱਕ ਵਿਅਕਤੀ ਤੇ ਔਰਤ ਨੇ ਰਸਤਾ ਪੁੱਛਣ ਦੇ ਬਹਾਨੇ ਉਸਨੂੰ ਚੰਡੀਗੜ੍ਹ ਦੇ ਸੈਕਟਰ 43 ਤੋਂ ਅਗਵਾ ਕਰਨ ਉਪਰੰਤ ਬੇਹੋਸੀ ਦਾ ਟੀਕਾ ਲਾ ਦਿੱਤਾ, ਹੋਸ਼ ਆਉਣ ਤੇ ਉਸਨੇ ਇੱਕ ਜਣੇ ਨੂੰ ਅਸਲੀਲ ਵੀਡੀਓਗ੍ਰਾਫੀ ਕਰਦਿਆਂ ਦੇਖ ਲਿਆ। ਬਾਅਦ ਵਿੱਚ 20 ਜਨਵਰੀ ਦੀ ਸਾਮ ਨੂੰ ਉਹ ਉਸਨੂੰ ਬਠਿੰਡਾ ਡੱਬਵਾਲੀ ਸੜਕ ਤੇ ਸਥਿਤ ਸੰਗਤ ਮੰਡੀ ਕੋਲ ਸੁੱਟ ਗਏ। ਮਾਮਲੇ ਦੀ ਨਜਾਕਤ ਨੂੰ ਮੱਦੇ ਨਜਰ ਰਖਦਿਆਂ ਸੰਗਤ ਪੁਲਿਸ ਨੇ ਧਾਰਾ 376 ਅਧੀਨ ਪਰਚਾ ਦਰਜ ਕਰ ਲਿਆ । ਆਪਣੇ ਬਿਆਨ ਰਾਹੀਂ ਗੁਰਬੀਰ ਤੇ ਉਸਦੇ ਆਸਕ ਸੁਨੀਲ ਵੱਲੋਂ ਪਹਿਲਾਂ ਹੀ ਅੰਨ੍ਹੇਪਣ ਵੱਲ ਧੱਕੀ ਕਾਂਤਾ ਤੇ ਉਸਦੇ ਦੋ ਰਿਸਤੇਦਾਰਾਂ ਨੂੰ ਮੁਜਰਮਾ ਵਾਲੇ ਕਟਹਿਰੇ ਵਿੱਚ ਲਿਆ ਖੜਾ ਕੀਤਾ ।

ਇਸ ਘਟਨਾ ਨੂੰ ਲੈ ਕੇ ਬੀਤੀ ਰਾਤ ਤੋਂ ਹੀ ਕੌਮੀ ਅਤੇ ਕੌਮਾਂਤਰੀ ਇਲੈਕਟਰੋਨਿਕ ਮੀਡੀਆ ਨੇ ਅੱਜ ਸਾਮ ਤੱਕ ਪੂਰਾ ਧਮੱਚੜ ਪਾਈ ਰੱਖਿਆ, ਦੂਜੇ ਪਾਸੇ ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਲਈ ਐਸ ਪੀ ਡੀ ਸ੍ਰੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਸੇਸ ਜਾਂਚ ਟੀਮ ਗਠਿਤ ਕਰ ਦਿੱਤੀ, ਜਿਸ ਵਿੱਚ ਡੀ ਐਸ ਪੀ ਡੀ ਸ੍ਰੀ ਰਣਜੀਤ ਸਿੰਘ, ਡੀ. ਐਸ. ਪੀ. ਦਿਹਾਤੀ ਮਨਜੀਤ ਸਿੰਘ ਗਿੱਲ ਅਤੇ ਏ ਐਸ ਪੀ ਸਿਟੀ ਸ੍ਰੀਮਤੀ ਅਲਕਾ ਮੀਨਾ ਸਾਮਲ ਕੀਤੇ ਗਏ। ਦਿਨ ਭਰ ਦੀ ਮਿਹਨਤ ਦੌਰਾਨ ਇਸ ਟੀਮ ਨੇ ਸਾਮ ਦੇ ਸਾਢੇ ਕੁ ਪੰਜ ਵਜੇ ਤੱਕ ਅਸਲੀਅਤ ਬੇਨਕਾਬ ਕਰ ਦਿੱਤੀ ।

ਇਸ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਅਧਾਰਹੀਣ ਗੁੰਮਰਾਹਕੁੰਨ ਅਤੇ ਬਦਲਾ ਲੈਣ ਦੀ ਧਾਰਨਾ ਤਹਿਤ ਤਿਆਰ ਕੀਤੀ ਸਾਜਿਸ ਕਰਾਰ ਦਿੰਦਿਆਂ ਆਈ ਜੀ ਸ੍ਰੀ ਢਿੱਲੋਂ ਨੇ ਦੱਸਿਆ ਕਿ ਥਾਨਾ ਸੰਗਤ ਵਿਖੇ ਨਵਾਂ ਮੁਕੱਦਮਾ ਦਰਜ ਕਰਨ ਉਪਰੰਤ ਪੁਲਿਸ ਨੇ ਗੁਰਬੀਰ ਕੌਰ ਤੇ ਰੋਹਤਾਸ ਨੂੰ ਗਿਰਫਤਾਰ ਕਰ ਲਿਐ, ਰਮੇਸ ਨੂੰ ਕਾਬੂ ਕਰਨ ਲਈ ਜੋਰਦਾਰ ਯਤਨ ਜਾਰੀ ਹਨ, ਜਦ ਕਿ ਸੁਨੀਲ ਕੁਮਾਰ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।  ਸ੍ਰੀ ਢਿੱਲੋਂ ਨੇ ਇਹ ਵੀ ਦੱਸਿਆ ਕਿ ਝੂਠੇ ਬਲਾਤਕਾਰ ਦੇ ਮਾਮਲੇ ਨੂੰ ਸਹੀ ਸਿੱਧ ਕਰਨ ਲਈ ਗੁਰਬੀਰ ਕੌਰ ਅਤੇ ਰੋਹਤਾਸ ਨੇ ਆਪਸੀ ਸਹਿਮਤੀ ਨਾਲ ਸੰਭੋਗ ਵੀ ਕੀਤਾ ਸੀ । ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ੍ਰ: ਰਵਚਰਨ ਸਿੰਘ ਬਰਾੜ ਅਤੇ ਵਿਸੇਸ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਵੀ ਮੌਜੂਦ ਸਨ ।


ਪੰਜਾਬ ਸਰਕਾਰ ਨੇ ਗੈਰ ਹਾਜ਼ਰ ਚੱਲ ਰਹੇ 206 ਅਧਿਆਪਕ ਬਰਖਾਸ਼ਤ ਕੀਤੇ

ਵੱਡੀ ਗਿਣਤੀ  ਵਿਦੇਸ਼ਾਂ ਵਿੱਚ ਬੈਠੇ ਅਧਿਆਪਕਾਂ ਨੂੰ ਵਿਭਾਗ ਵਿੱਚੋਂ ਕੱਢਿਆ

ਪੰਜਾਬ ਸਰਕਾਰ ਨੇ ਗੈਰ ਹਾਜ਼ਰ ਚੱਲ ਰਹੇ 206 ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ । ਇਹ ਉਹ ਅਧਿਆਪਕ ਹਨ ਜਿਹੜੇ ਬੀਤੇ ਕਈ ਵਰ੍ਹਿਆਂ ਤੋਂ ਗੈਰ ਹਾਜਿ਼ਰ ਚੱਲ ਰਹੇ ਹਨ । ਪਤਾ ਲੱਗਾ ਹੈ ਕਿ ਇਹਨਾਂ ਵਿੱਚੋਂ ਵੱਡੀ ਗਿਣਤੀ ਅਧਿਆਪਕ ਵਿਦੇਸ਼ਾਂ ਵਿੱਚ ਵੱਸ ਗਏ ਹਨ ਅਤੇ ਉਹਨਾਂ ਵਿੱਚੋਂ ਕੁਝ 10 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਡਿਊਟੀ ਉਪਰ ਹਾਜ਼ਰ ਨਹੀਂ ਹੋ ਰਹੇ । ਇਹਨਾਂ ਵਿੱਚ 166 ਮਾਸਟਰ ਕੇਡਰ, 25 ਸਰਬ ਸਿੱਖਿਆ ਅਭਿਆਨ (ਸਿੱਖਿਆ ਕਰਮੀ), 6 ਕੰਪਿਊਟਰ ਟੀਚਰ ਅਤੇ 9 ਨਾਨ ਟੀਚਿੰਗ ਕਰਮਚਾਰੀ ਸਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz