ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

22 ਜਨਵਰੀ 2013

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸੱਚੇ – ਸੁੱਚੇ ਕਿਰਦਾਰ ਵਾਲੇ

ਸਿੰਘਾਂ ਨੂੰ ਅੱਗੇ ਲਿਆਂਦਾ ਜਾਵੇ – ਬੱਬਰ ਖਾਲਸਾ ਜਰਮਨੀ

ਜਰਮਨੀ 21 ਜਨਵਰੀ :- ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਵਲੋਂ ਭੇਜੇ ਪ੍ਰੈਸ ਨੋਟ ਰਾਹੀਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 1947 ਵਿੱਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਅੱਜ ਤੱਕ ਸਿੱਖਾਂ ਨਾਲ ਕੀ ਕੁੱਝ ਵਾਪਰਿਆ ਹੈ । ਨਵੰਬਰ 1984 ਦਾ ਸੇਕ ਸਭ ਤੋਂ ਵੱਧ ਦਿੱਲੀ ਦੇ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਿੱਚ ਬਹੁਤ ਵੱਡੀ ਪਾਵਰ ਰੱਖਦੀ ਹੈ ਅਗਰ ਸਮੇਂ ਮੁਤਾਬਿਕ ਪਾਵਰ ਵਰਤਣ ਵਾਲੇ ਯੋਗ ਨੁਮਾਇੰਦੇ ਹੋਣ ।

ਅੱਜ ਜੇਕਰ ਸਿੱਖ ਅਫਰੀਕਾ ਵਰਗੇ ਦੇਸ਼ਾਂ ਵਿੱਚ ਜਾ ਕੇ ਲੋੜਵੰਦਾਂ ਦੀ ਸੇਵਾ – ਸੰਭਾਲ ਕਰ ਸਕਦੇ ਹਨ ਤਾਂ ਕੋਈ ਕਾਰਣ ਨਹੀਂ ਰਹਿ ਜਾਂਦਾ ਕਿ ਨਵੰਬਰ 1984 ਦੇ ਪੀੜ੍ਹਤ ਅੱਜ ਤੱਕ ਰੁਲਦੇ ਫਿਰਦੇ ।

ਅੱਜ ਸਾਰੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਲੋੜ ਹੈ ਕਿ ਸੱਚੇ – ਸੁੱਚੇ ਸੰਤ ਸਿਪਾਹੀ ਵਾਲਾ ਕਿਰਦਾਰ ਨਿਭਾਉਣ ਵਾਲੇ ਪ੍ਰਬੰਧਕ ਅੱਗੇ ਆਉਣ, ਜੋ ਕਿ ਕੌਮ ਦੇ ਤਿਹਾੜ ਜੇਲ੍ਹ ਅੰਦਰ ਬੰਦ ਯੋਧਿਆਂ ਦੀ ਸਾਰ ਵੀ ਲੈ ਸਕਣ । ਇਹ ਤਦ ਹੀ ਸੰਭਵ ਹੋ ਸਕਦਾ ਹੈ, ਜੇਕਰ ਤੁਸੀਂ ਉਸ ਕਲਗੀਆਂ ਵਾਲੇ ਪਾਤਿਸ਼ਾਹ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਯੋਗ ਉਮੀਦਵਾਰ ਅੱਗੇ ਲਿਆਵੋਗੇ । ਫਿਰ ਉਸ ਸਰਬੰਸਦਾਨੀ ਪਾਤਿਸ਼ਾਹ ਦੀਆਂ ਖੁਸ਼ੀਆਂ ਵੀ ਤੁਹਾਡੀ ਝੋਲੀ ਪੈਣਗੀਆਂ ।


ਸਿਮਰਨਜੀਤ ਮਾਨ ਵਲੋਂ ‘ਭਗਵੇਂ ਅੱਤਵਾਦ’ ਸਬੰਧੀ ਗ੍ਰਹਿ ਮੰਤਰੀ ਦੇ ਬਿਆਨ ਦਾ ਸਮਰਥਨ

ਕਿਹਾ-ਇਸ ਸੱਚ ਨੂੰ ਅਸੀਂ 1997-2002 ਤੱਕ ਦੀ ਬਾਦਲ ਸਰਕਾਰ ਸਮੇਂ ਲਿਆਂਦਾ ਸੀ ਸਾਹਮਣੇ

ਫਤਿਹਗੜ੍ਹ ਸਾਹਿਬ 21 ਜਨਵਰੀ :- ਹਿੰਦੂ ਦਹਿਸ਼ਤਗਰਦੀ ਜਾਂ ਭਗਵਾਂ ਅੱਤਵਾਦ ਨੇ ਹਿੰਦ ਵਿਚ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈਆਂ ਦਾ ਆਜ਼ਾਦੀ, ਇੱਜ਼ਤ ਅਤੇ ਬਰਾਬਾਰਤਾ ਦੀ ਸੋਚ ਨਾਲ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸ ਹਿੰਦੂ ਦਹਿਸ਼ਤ ਗਰਦੀ ਨੇ ਹੀ ਬੀਤੇ ਸਮੇਂ ਸਮਝੌਤਾ ਐਕਸਪ੍ਰੈਸ, ਮਾਲੇਗਾਓਂ ਅਤੇ ਮੱਕਾ ਮਸਜਿਦ ਵਿਚ ਵੱਡੇ ਬੰਬ ਵਿਸਫ਼ੋਟ ਕੀਤੇ ਸਨ। ਸਾਧਵੀ ਪ੍ਰਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਪਾਂਡੇ ਆਦਿ ਆਰ.ਐਸ.ਐਸ ਅਤੇ ਹੋਰ ਹਿੰਦੂ ਦਹਿਸ਼ਤਗਰਦੀ ਸੰਗਠਨਾਂ ਦੇ ਦਿਮਾਗਾਂ ਦੀ ਹੀ ਦੇਣ ਸੀ ਜੋ ਹਿੰਦ ਵਿਚ ਵੱਖ ਵੱਖ ਸਥਾਂਨਾਂ ਤੇ ਇਕ ਸਾਜਿਸ਼ ਤਹਿਤ ਮਨੁੱਖਤਾ ਦਾ ਘਾਣ ਕੀਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇੱਥੇ ਜਾਰੀ ਇਕ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂ ਦਹਿਸ਼ਤਗਰਦੀ ਸੰਗਠਨਾਂ ਵੱਲੋਂ ਅਜਿਹੀਆਂ ਕਾਰਵਾਈਆਂ ਕਰਨ ਪਿੱਛੇ ਮੁਸਲਿਮ ਕੌਮ ਨੂੰ ਬਦਨਾਮ ਕਰਨ ਦੀ ਇਕ ਡੂੰਘੀ ਸਾਜਿਸ਼ ਸੀ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਆਰਐਸਐਸ ਦੀ ਅਗਵਾਈ ਹੇਠ ਇਸ ਭਗਵੇ ਅੱਤਵਾਦ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਕੌਮ ਦੇ ਧਾਰਮਿਕ ਸਥਾਨ ਵਿਚ ਬੰਬ ਵਿਸਫੋਟ ਕਰਨ ਦੀ ਸਾਜਿਸ਼ ਰਚੀ ਸੀ ਤਾਂ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੂੰ ਖ਼ਤਮ ਕਰਕੇ, ਇਸ ਕਾਰਵਾਈ ਨੂੰ ਮੁਸਲਿਮ ਕੌਮ ਦੇ ਨਾਮ ਮੜ੍ਹ ਕੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਲੜਾਈ ਕਰਾਈ ਜਾ ਸਕੇ। ਇਹ ਤਾਂ ਉਸ ਅਕਾਲਪੁਰਖ ਦੀ ਕਿਰਪਾ ਨਾਲ ਇਨ੍ਹਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਬੰਬ ਰੱਖਣ ਦੀ ਸਾਜਿਸ਼ ਦਾ ਪਹਿਲੋਂ ਹੀ ਪਰਦਾ ਫਾਸ਼ ਹੋ ਗਿਆ ਸੀ, ਜਿਸ ਨਾਲ ਸਿੱਖ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਧਾਰਮਿਕ ਸਥਾਨ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਜੇਕਰ ਅੱਜ ਜੈਪੁਰ ਵਿਖੇ ਹੋਏ ਕਾਂਗਰਸ ਦੇ ਇਜਲਾਸ ਵਿਚ ਹਿੰਦ ਦੇ ਮੌਜੂਦਾ ਗ੍ਰਹਿ ਵਜੀਰ ਸ੍ਰੀ ਸੁਸ਼ੀਲ ਕੁਮਾਰ ਸਿੰਦੇ ਨੇ ‘‘ਹਿੰਦੂ ਦਹਿਸ਼ਤ ਗਰਦੀ’’ ਦੇ ਹੋ ਰਹੇ ਅਮਲ ਨੂੰ ਪ੍ਰਵਾਨ ਕਰਕੇ ਅਤੇ ਆਰਐਸਐਸ ਵੱਲੋਂ ਹਿੰਦੂ ਦਹਿਸ਼ਤ ਗਰਦਾਂ ਦੀ ਸਿਖਲਾਈ ਦੇ ਚੱਲ ਰਹੇ ਕੈਪਾਂ ਦੀ ਗੱਲ ਕਰਕੇ ਸੱਚ ਕਹਿਣ ਦੀ ਜ਼ੁਅਰਤ ਕੀਤੀ ਹੈ ਤਾਂ ਹੁਣ ਯੂਪੀਏ ਦੀ ਹਕੂਮਤ ਨੂੰ ਅਤੇ ਸ੍ਰੀ ਸ਼ਿੰਦੇ ਨੂੰ ਬੀਤੇ ਸਮੇਂ ਵਿਚ ਹੋਏ ਹਿੰਦੂ ਦਹਿਸ਼ਤਗਰਦਾਂ ਦੇ ਬੰਬ ਵਿਸਫੋਟਾਂ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਬੰਬ ਰੱਖਣ ਦੀ ਸਾਜਿਸ਼ ਵਿਚ ਸ਼ਾਮਿਲ ਹਿੰਦੂ ਦਹਿਸ਼ਤਗਰਦਾਂ ਨੂੰ ਜਾਂਚ ਦੁਆਰਾ ਸਾਹਮਣੇ ਲਿਆ ਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੁਆਉਣ ਦਾ ਪ੍ਰਬੰਧ ਕਰਾਉੁਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਸ. ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਦੋਂ ਪੰਜਾਬ ਵਿਚ 1997-2002 ਤੱਕ ਬਾਦਲ-ਬੀ.ਜੇ.ਪੀ ਹਕੂਮਤ ਸੀ, ਉਸ ਸਮੇ ਸਾਧਵੀ ਪ੍ਰਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਪਾਂਡੇ ਦੀਆਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਨੂੰ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੇ ਧਿਆਨ ਵਿਚ ਲਿਆਂਉਦੇ ਹੋਏ ਇਨਾ ਹਿੰਦੂ ਦਹਿਸ਼ਤਗਰਦਾਂ ਅਤੇ ਸੰਗਠਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਸੀ ਪਰ ਦੋਵਾਂ ਹਕੂਮਤਾਂ ਨੇ ਇਸ ਭਗਵੇਂ ਅੱਤਵਾਦ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਅਤੇ ਇਨ੍ਹਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਦੀਆਂ ਕਾਰਵਾਈਆਂ ਕੀਤੀਆਂ ਸਨ। ਜੋ ਕਿ ਹਿੰਦ ਦੇ ਇਕ ਵਿਧਾਨ, ਇਕ ਕਾਨੂੰਨ ਤਹਿਤ ਸਿੱਖ ਕੌਮ ਨਾਲ ਵੱਡੇ ਵਿਤਕਰੇ ਅਤੇ ਬੇਇਨਸਾਫੀਆ ਵਾਲੇ ਅਮਲ ਹਨ। ਉਨ੍ਹਾਂ ਕਿਹਾ ਕਿ ਬੀ.ਜੇ.ਪੀ, ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਸ਼ਿਵ ਸੈਨਾ ਵਰਗੇ ਫਿਰਕੂ ਸੰਗਠਨਾ ਵੱਲੋਂ ਕੀਤੀਆਂ ਜਾ ਰਹੀਆਂ ‘‘ਹਿੰਦੂ ਦਹਿਸ਼ਤਗਰਦੀ’’ ਵਾਲੀਆਂ ਕਾਰਵਾਈਆਂ ਨੂੰ ਨਾਂ ਤਾਂ ਕਾਂਗਰਸ ਜਮਾਤ ਨੇ ਗੰਭੀਰਤਾ ਨਾਲ ਲਿਆ ਅਤੇ ਨਾ ਹੀ ਐਨਡੀਏ ਹਕੂਮਤ ਨੇ। ਅੱਜ ਜੇਕਰ ਕਾਂਗਰਸ ਦੇ ਇਜਲਾਸ ਵਿਚ ਹਿੰਦ ਦੇ ਗ੍ਰਹਿ ਵਜੀਰ ਨੇ ‘‘ਭਗਵੇਂ ਅੱਤਵਾਦ ਜਾਂ ਹਿੰਦੂ ਦਹਿਸ਼ਤਗਰਦੀ’’ ਦੇ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਤਾਂ ਉਹ ਇਨ੍ਹਾਂ ਸੰਗਠਨਾ ਵਿਰੁੱਧ ਫੌਰੀ ਕਾਰਵਾਈ ਕਰਦੇ ਹੋਏ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੇ ਆਪਣੇ ਫਰਜ਼ਾਂ ਨੂੰ ਪੂਰਨ ਕਰਨ। ਸ. ਮਾਨ ਨੇ ਇਹ ਵੀ ਮੰਗ ਕੀਤੀ ਕਿ 2000 ਵਿਚ ਚਿੱਠੀ ਸਿੰਘਪੁਰਾ (ਜੰਮੂ ਕਸ਼ਮੀਰ) ਵਿਚ 43 ਸਿੱਖਾਂ ਦੇ ਹੋਏ ਸਾਜਿਸ਼ੀ ਕਤਲ, 1984 ਵਿਚ ਪੀ. ਚਿੰਦਾਬਰਮ , ਕਮਲ ਨਾਥ, ਅਮਿਤਾਬ ਬੱਚਨ ਅਤੇ ਹੋਰ ਸਿੱਖ ਕੌਮ ਦੇ ਕਾਤਲ ਸਿਆਸਤਦਾਨਾਂ, 25000 ਅਣ-ਪਛਾਤੀਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਅਤੇ ਸਿੱਖਾਂ ਦੀਆਂ ਧੀਆਂ ਭੈਣਾ ਨਾਲ ਹਜਾਰਾਂ ਦੀ ਗਿਣਤੀ ਵਿਚ ਹੋਏ ਜਬਰ-ਜਿਨਾਹ, ਬੀਤੇ ਸਮੇ ਵਿਚ ਤਾਲਿਬਾਨਾਂ ਵੱਲੋਂ ਅਫਗਾਨਿਸਤਾਨ ਵਿਚ ਮਾਰੇ ਗਏ ਦੋ ਸਿੱਖਾਂ ਅਤੇ ਹੁਣੇ ਪਾਕਿਸਤਾਨ ਵਿਚ ਇਕ ਸਿੱਖ ਅਤੇ ਸਰਹੱਦ ’ਤੇ ਦੋ ਹਿੰਦੂ ਫੌਜ ਦੇ ਜਵਾਨਾਂ ਦੇ ਸਿਰ ਕਲਮ ਕਰਨ ਆਦਿ ਜੁਰਮਾਂ ਦੀ ਕੌਮਾਂਤਰੀ ਜਥੇਬੰਦੀ ਯੂਐਨਓ ਤੋਂ ਨਿਰਪੱਖ ਜਾਂਚ ਕਰਾਉਣ ਹਿੱਤ ਕਦਮ ਉਠਾਉਣ, ਤਾਂ ਕਿ ਮਨੁੱਖਤਾ ਦੇ ਕਾਤਲਾਂ ਨੂੰ ਜਿਨੇਵਾ ਕਨਵਉਂਸ਼ਨਜ਼ ਆਫ ਵਾਰ ਅਤੇ ਹੋਰ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚੋਂ ਸਜ਼ਾਵਾਂ ਦਿਵਾਈਆਂ ਜਾ ਸਕਣ।


ਓਮ ਪ੍ਰਕਾਸ਼ ਚੌਟਾਲਾ ਅਤੇ ਉਸ ਦੇ ਬੇਟੇ ਨੂੰ 10 - 10 ਸਾਲ ਕੈਦ ਦੀ ਸਜ਼ਾ

 http://sameydiawaaz.com/Archive%20News/%5B2013%5D/01/22.01.2013%20-%2001.jpg

ਨਵੀਂ ਦਿੱਲੀ 21 ਜਨਵਰੀ :- ਅਧਿਆਪਕਾਂ ਦੀ ਨਾਜਾਇਜ਼ ਭਰਤੀ ਦੇ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਸ ਦੇ ਵਿਧਾਇਕ ਬੇਟੇ ਅਜੈ ਚੌਟਾਲਾ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆਈ. ਐੱਸ. ਆਈ. ਸੰਜੀਵ ਕੁਮਾਰ ਨੂੰ ਵੀ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਰੋਹਿਣੀ ਸੀ. ਬੀ. ਆਈ. ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਇਸ ਫੈਸਲੇ 'ਤੇ ਉਨ੍ਹਾਂ ਦੇ ਸਮਰਥਕ ਭੜਕੇ ਹੋਏ ਹਨ ਅਤੇ ਉਹ ਜੰਮ ਕੇ ਹੰਗਾਮਾ ਕਰ ਰਹੇ ਹਨ। ਬੀਤੇ ਬੁੱਧਵਾਰ ਨੂੰ ਹੀ ਅਦਾਲਤ ਨੇ ਇਨ੍ਹਾਂ ਲੋਕਾਂ ਨੂੰ ਦੋਸ਼ੀ ਕਰਾਰ ਦੇ ਕੇ ਤਿਹਾੜ ਜੇਲ ਭੇਜ ਦਿੱਤਾ ਸੀ। ੌਚੌਟਾਲਾ ਪਰਿਵਾਰ ਨੇ ਸਜ਼ਾ ਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਦਾ ਫੈਸਲਾ ਕੀਤਾ ਹੈ, ਜਦੋਂ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ 'ਚ ਸੀ. ਬੀ. ਆਈ. ਦੇ ਖਿਲਾਫ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ।


ਪੁਲਸ ਦੀ ਸਖ਼ਤ ਸੁਰਖਿਆ ਹੇਠਾਂ ਅਦਾਲਤ ’ਚ ਪੇਸ਼ ਕੀਤਾ ਭਾਈ ਰਾਜੋਆਣਾ ਨੂੰ

ਜਦੋਂ ਪਟਿਆਲਾ ਅਦਾਲਤ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ਼ੀ

31 ਮਾਰਚ 2012 ਤੋਂ ਬਾਅਦ ਅੱਜ ਪਹਿਲੀ ਵਾਰ ਪਟਿਆਲਾ ਦੀਆਂ ਦੋ ਮਾਨਯੋਗ ਅਦਾਲਤਾਂ ਵਿਚ ਸਿਰਦਾਰ ਬਲਵੰਤ ਸਿੰਘ ਰਾਜੋਆਣਾ ਭਾਰੀ ਪੁਲਸ ਸੁਰਖਿਆ ਵਿਚ ਨੂੰ ਪੇਸ਼ ਕੀਤਾ ਗਿਆ ਜਿਥੇ ਕਿ ਪਹਿਲਾਂ ਮਾਨਯੋਗ ਸੰਜੀਵ ਬੇਰੀ ਦੀ ਅਦਾਲਤ ਵਿਚ ਕਾਰਵਾਈ ਹੋਈ। ਇਹ ਕੇਸ ਥਾਣਾ ਸਦਰ ਪਟਿਆਲਾ ਵਿਚ ਐਫ ਆਈ ਆਰ ਨੰਬਰ 302/95 ਅਧੀਨ ਧਾਰਾ 25, 54,59 ਨਜਾਇਜ ਅਸਲਾ ਰੱਖਣ ਦੇ ਦੋਸ਼ ਵਿਚ ਦਰਜ ਹੈ। ਸਿਰਦਾਰ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਥਿਤ ਬੰਬ ਕਾਂਡ ਵਿਚ ਫਾਸੀ ਦੀ ਸਜਾ ਵਿਚ ਪਟਿਆਲਾ ਜੇਲ ਵਿਚ ਬੰਦ ਹਨ। ਭਾਈ ਰਾਜੋਆਣਾ ਵਲੋਂ ਕੋਈ ਵੀ ਕੇਸ ਵਿਚ ਕੋਈ ਵਕੀਲ ਨਹੀ ਕੀਤਾ, ਅੱਜ ਸਿਰਦਾਰ ਰਾਜੋਆਣਾ ਨੂੰ ਬੋਲਣ ਲਈ ਕਿਹਾ ਗਿਆ ਜਿਥੇ ਕਿ ਇਕ ਵਲੰਟਰੀ ਤੌਰ ਤੇ ਇਕ ਵਕੀਲ ਹਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਜੋ ਵੀ ਸ੍ਰੀ ਰਾਜੋਆਣਾ ਬੋਲਦੇ ਹਨ ਉਹ ਪੂਰਾ ਰਿਕਾਰਡ ਕੀਤਾ ਜਾਵੇ, ਜਿਸ ਤਹਿਤ ਮਾਨਯੋਗ ਅਦਾਲਤ ਸਾਹਮਣੇ ਸਿਰਦਾਰ ਰਾਜੋਆਣਾ ਨੇ ਕਿਹਾ ਕਿ ਜਿਸ ਦੇਸ਼ ਨੇ ਸਿੱਖ ਕੌਮ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ ਹੋਵੇ, ਮੈਂ ਉਸ ਦੇਸ਼ ਦੀ ਨਿਆ ਪ੍ਰਣਾਲੀ ਵਿਚ ਯਕੀਨ ਨਹੀਂ ਹੈ, ਜਿਸ ਦੇਸ਼ ਵਿਚ ਹਜਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੋਵੇ, ਜਿਨ੍ਹਾਂ ਨੂੰ ਅਜੇ ਤੱਕ ਵੀ ਇਨਸਾਫ ਨਾ ਮਿਲਿਆ ਹੋਵੇ ਇਸ ਨਿਆ ਪ੍ਰਣਾਲੀ ਅਤੇ ਭਾਰਤੀ ਸਰਕਾਰਾਂ ਦੇ ਸਿਸਟਮ ਤੇ ਮੈਨੂੰ ਵਿਸ਼ਵਾਸ਼ ਨਹੀਂ ਹੈ, ‘ਖਾਲਿਸਤਾਨ ਜਿੰਦਾਬਾਦ - ਖਾਲਿਸਤਾਨ ਜਿੰਦਾਬਾਦ - ਖਾਲਿਸਤਾਨ ਜਿੰਦਾਬਾਦ’ । ਉਸ ਤੋਂ ਬਾਅਦ ਸਿਰਦਾਰ ਰਾਜੋਆਣਾ ਨੇ ਆਪਣੇ ਬਿਆਨ ਵਿਚ ਲਿਖਾਇਆ ਕਿ ਜੋ ਕੇਸ ਮੇਰੇ ਤੇ ਇਹ ਪਾਇਆ ਗਿਆ ਹੈ ਉਹ ਬਿਲਕੁਲ ਹੀ ਝੁਠਾ ਹੈ ਜੋ ਵੀ ਆਦਲਤ ਫੈਸਲਾ ਕਰੇਗੀ ਮੈਨੂੰ ਮਨਜੂਰ ਹੋਵੇਗਾ, ਇਸ ਕੇਸ ਤਹਿਤ ਮਾਨਯੋਗ ਅਦਾਲਤ ਜੁਡੀਸੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਨੇ ਅਗਲੀ ਸੁਣਵਾਈ ਦੀ ਪੇਸ਼ੀ 4 ਫਰਵੀਰ 2013 ਦੀ ਪਾਈ ਹੈ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਰਾਜਪੁਰਾ ਸਿਟੀ ਵਿਚ ਦਰਜ ਹੋਏ ਕੇਸ ਐਫ ਆਰ ਆਈ ਨੰਬਰ 116-22/12/95 ਅਧੀਨ ਧਾਰਾ 3,4,5 ਐਕਪਲੋਸਿਵ ਐਕਟ ਵਿਚ ਮਾਨਯੋਗ ਐਡਿਸਨਲ ਐਡਿਸਨਲ ਜ਼ਿਲਾ ਅਤੇ ਸੈਸ਼ਨ ਜੱਜ ਮਾਨਯੋਗ ਸੰਜੀਵ ਬੇਰੀ ਦੀ ਅਦਾਲਤ ਵਿਚ ਸਿਰਦਾਰ ਰਾਜੋਆਣਾ ਨੂੰ ਪੇਸ਼ ਕੀਤਾ ਗਿਆ ਇਥੇ ਮਾਨਯੋਗ ਅਦਾਲਤ ਨੇ ਅਗਲੀ ਪੇਸ਼ੀ 28 ਜਨਵਰੀ 2013 ਦੀ ਪਾਈ ਹੈ। ਜਿਕਰਯੋਗ ਹੈ ਕਿ ਸ੍ਰੀ ਰਾਜੋਆਣਾ ਨੂੰ ਫਾਸੀ ਦੇਣ ਦਾ ਦਿਨ 31 ਮਾਰਚ 2012 ਤਹਿ ਕਰ ਦਿਤਾ ਗਿਆ ਸੀ ਜਿਸ ਤਹਿਤ ਉਸ ਨੂੰ ਪਟਿਆਲਾ ਜੇਲ ਵਿਚ ਹੀ ਰਖਿਆ ਗਿਆ, ਮੁੜ ਕੇ ਉਸ ਦੀ ਕੋਈ ਪੇਸ਼ੀ ਵੀ ਨਹੀਂ ਪਾਈ ਗਈ ਸਗੋਂ ਹੁਣ 18 ਜਨਵਰੀ 2012 ਨੂੰ ਜੇਲ ਵਿਚ ਹੀ ਉਸ ਦੀ ਵੀਡੀਓ ਕਾਂਨਫਰੰਸਿੰਗ ਰਾਹੀਂ ਪੇਸ਼ੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦਾ ਸਰਕਾਰ ਨੇ ਇਹ ਕਿਹਾ ਸੀ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ ਤੋਂ ਬਾਹਰ ਲੈਕੇ ਜਾਣਾ ਖਤਰਨਾਕ ਹੈ ਪਰ ਇਸ ਤੇ ਪੇਸ਼ੀ ਵਾਲੇ ਦਿਨ ਹੀ ਸਿਰਦਾਰ ਰਾਜੋਆਣਾ ਨੇ ਕਿਹਾ ਸੀ ਕਿ ਮੈਨੂੰ ਇਹ ਦਸਿਆ ਜਾਵੇ ਕਿ ਕਿ ਮੇਰੇ ਕੋਲੋਂ ਕਿਸ ਨੂੰ ਖਤਰਾ ਹੈ, ਜਾਂ ਮੈਨੂੰ ਇਹ ਦਸਿਆ ਜਾਵੇ ਕਿ ਮੈਨੂੰ ਕਿਸੇ ਤੋਂ ਖਤਰਾ ਹੈ ਜੇਕਰ ਮੇਰੇ ਕੋਲੋਂ ਕਿਸੇ ਨੂੰ ਖਤਰਾ ਨਹੀਂ ਹੈ ਅਤੇ ਮੈਨੂੰ ਕਿਸੇ ਤੋਂ ਖਤਰਾ ਨਹੀ ਹੈ ਤਾਂ ਫਿਰ ਮੇਰੀ ਪੇਸ਼ੀ ਵੀਡੀਓ ਕਾਂਨਫਰਸਿੰਗ ਰਾਹੀਂ ਪਾਉਣਾ ਕਿਉਂ? ਮੈਂ ਵੀ ਆਮ ਵਿਆਕਤੀ ਹਾਂ ਮੇਰਾ ਵੀ ਆਮ ਵਿਆਕਤੀਆਂ ਵਿਚ ਹੀ ਨਾ ਆਉਦਾ ਹੈ ਜਦੋਂ ਆਮ ਵਿਆਕਤੀ ਆਪਣੀਆਂ ਪੇਸ਼ੀਆਂ ਅਦਾਲਤ ਵਿਚ ਭੁਗਤਣ ਲਈ ਜਾਂਦੇ ਹਨ ਤਾਂ ਫਿਰ ਮੇਰੇ ਨਾਲ ਇਸ ਤਰ੍ਹਾਂ ਕਿਊਂ ਕੀਤਾ ਜਾ ਰਿਹਾ ਹੈ ਤਾਂ ਉਸੇ ਵੇਲੇ ਸਿਰਦਾਰ ਬਲਵੰਤ ਸਿੰਘ ਰਾਜੋਆਣਾ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਨ ਲਈ ਮਾਨਯੋਗ ਅਦਾਲਤ ਨੇ ਕਹਿ ਦਿਤਾ ਸੀ। ਜਿਸ ਤਹਿਤ ਅੱਜ ਉਸ ਨੂੰ ਪੇਸ਼ ਕੀਤਾ ਗਿਆ, ਜਿਕਰਯੋਗ ਹੈ ਕਿ ਜਦੋਂ ਸਿਰਦਾਰ ਰਾਜੋਆਣਾ ਨੂੰ ਫਾਸੀਂ ਦੀ ਸਜਾ ਦੇਣ ਦਾ ਹੁਕਮ ਸੁਣਾਇਆ ਗਿਆ ਸੀ ਤਾਂ ਉਸ ਵੇਲੇ ਪਟਿਆਲਾ ਜੇਲ ਤੇ ਜੇਲਰ ਵਲੋਂ ਵੀ ਫਾਸੀ ਦੇਣ ਤੋਂ ਅਸਮਰਥਤਾ ਪ੍ਰਗਟਾਈ ਸੀ ਅਤੇ ਕਿਹਾ ਸੀ ਕਿ ਪਟਿਆਲਾ ਜੇਲ ਵਿਚ ਫਾਸੀ ਦੇ ਪ੍ਰਬੰਧ ਨਹੀ ਹਨ ਨਾ ਹੀ ਇਥੇ ਜਲਾਦ ਹੈ। ਇਸ ਦੇ ਨਾਲ ਹੀ ਪੂਰੀ ਸਿੱਖ ਕੌਮ ਨੇ ਆਪਣਾ ਫਰਜ ਸਮਝਦੇ ਹੋਏ ਆਪਣੇ ਆਪ ਨੂੰ ਸੜਕਾਂ ਤੇ ਲੈ ਆਂਦਾ ਸੀ ਅਤੇ ਜਿਸ ਵਿਚ ਕਿ ਸਿੱਖ ਕੌਮ ਦੀਆਂ ਸਾਰੀਆਂ ਧਿਰਾਂ ਇਕਮੁੱਠ ਹੋ ਗਈਆਂ ਸਨ। ਬੇਸਕ ਉਹ ਸੱਤਾਧਾਰੀ ਬਾਦਲ ਧਿਰ ਸੀ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਸੀ ਜਾਂ ਫਿਰ ਸੰਤ ਦਾਦੂਵਾਲ ਸਨ, ਇਸ ਮਾਮਲੇ ਵਿਚ ਸਾਰੇ ਹੀ ਇਕਮੁੱਠ ਹੋ ਗਏ ਸਨ। ਜਿਸ ਤਹਿਤ ਫਾਸੀਂ ਦੀ ਸਜਾ ਟਾਲ ਦਿਤੀ ਗਈ ਸੀ।


ਬਰਾਕ ਓਬਾਮਾ ਨੇ ਦੂਜੀ ਵਾਰ ਲਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ

ਵਾਸ਼ਿੰਗਟਨ 21 ਜਨਵਰੀ :- ਬਰਾਕ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਦੇ ਨਾਲ ਹੀ ਸੋਮਵਾਰ ਨੂੰ ਵਾਈਟ ਹਾਊਸ ਵਿਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ। ਓਬਾਮਾ ਨੇ ਸੰਪੂਰਨ ਰਸਮਾਂ ਦੇ ਨਾਲ ਇਕ ਸਮਾਰੋਹ ਵਿਚ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ। ਇਸ ਵਾਰ ਸਮਾਰੋਹ ਵਿਚ ਹਾਲਾਂਕਿ ਓਨਾ ਜੋਸ਼ ਨਹੀਂ ਸੀ, ਜਿੰਨਾ 2009 ਵਿਚ ਸੀ। ਉਸ ਸਮੇਂ ਲਗਭਗ 18 ਲੱਖ ਲੋਕ ਓਬਾਮਾ ਦੇ ਸਹੁੰ ਚੁੱਕ ਸਮਾਗਮ ਦੇ ਗਵਾਹ ਬਣਨ ਲਈ ਨੈਸ਼ਨਲ ਮਾਲ ਵਿਚ ਜਮ੍ਹਾਂ ਹੋਏ ਸਨ, ਉਸ ਓਬਾਮਾ ਦੇ ਲਈ ਜਿਨ੍ਹਾਂ ਨੇ ਉਮੀਦ ਅਤੇ ਬਦਲਾਅ ਦੇ ਇਕ ਵਾਅਦੇ ਦੇ ਨਾਲ ਰਾਸ਼ਟਰਪਤੀ ਚੋਣ ਵਿਚ ਜਿੱਤ ਦਰਜ ਕਰਵਾਈ ਸੀ। ਵੈਸੇ ਓਬਾਮਾ ਨੇ ਅਧਿਕਾਰਕ ਤੌਰ ’ਤੇ ਆਪਣਾ ਦੂਜਾ ਕਾਰਜਕਾਲ ਐਤਵਾਰ ਨੂੰ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਵਾਈਟ ਹਾਊਸ ਦੇ ਆਰਨੇਟ ਬਲੂ ਮੀਟਿੰਗ ਹਾਲ ਵਿਚ ਇਕ ਛੋਟੇ ਜਿਹੇ ਸਮਾਗਮ ਵਿਚ ਮੁੱਖ ਜੱਜ ਜਾਨ ਰਾਬਰਟਸ ਦੇ ਹੱਥੋਂ ਸਹੁੰ ਲਈ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਅਤੇ ਪੁੱਤਰੀਆਂ ਮਾਲੀਆ ਅਤੇ ਸ਼ਾਸ਼ਾ ਨਾਲ ਸਨ। ਅਮਰੀਕੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਨੇ 20 ਜਨਵਰੀ ਨੂੰ ਦੁਪਹਿਰ ਤੋਂ ਪਹਿਲਾਂ ਹਰ ਹਾਲ ਵਿਚ ਸਹੁੰ ਲੈਣੀ ਸੀ, ਪਰ ਇਸ ਤਰੀਕ ਨੂੰ ਐਤਵਾਰ ਸੀ ਜਿਵੇਂ ਕਿ ਪਹਿਲੇ ਸੱਤ ਹੋਰ ਰਾਸ਼ਟਰਪਤੀਆਂ ਦੇ ਨਾਲ ਹੋਇਆ ਸੀ। ਇਸ ਲਈ ਉਨ੍ਹਾਂ ਨੂੰ ਸੋਮਵਾਰ ਨੂੰ ਕੈਪੀਟੇਲ ਦੇ ਪੱਛਮੀ ਦੁਆਰ ’ਤੇ ਦੁਬਾਰਾ ਇਕ ਜਨਤਕ ਸਮਾਰੋਹ ਦੀ ਰਸਮ ਪੂਰੀ ਕਰਨੀ ਪਈ।


ਸ਼ਿਵ ਸੈਨਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਫ਼ੇਲ੍ਹ ਨੇਤਾ

ਮੁੰਬਈ 21 ਜਨਵਰੀ :- ਰਾਹੁਲ ਗਾਂਧੀ ਨੂੰ ਕਾਂਗਰਸ ਦਾ ਉਪ ਪ੍ਰਧਾਨ ਬਣਾਏ ਜਾਣ ਨੂੰ ਸ਼ਿਵ ਸੈਨਾ ਨੇ ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਉਨ੍ਹਾਂ ’ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਆਪਣੇ ਮੁੱਖ ਪੱਤਰ ਵਿਚ ਰਾਹੁਲ ਨੂੰ ਇਕ ਨਾਕਾਮ ਨੇਤਾ ਦੱਸਿਆ ਹੈ। ਸ਼ਿਵ ਸੈਨਾ ਦੀ ਪੱਤ੍ਰਿਕਾ ਸਾਮਨਾ ਦੇ ਸੰਪਾਦਕੀ ਵਿਚ ਰਾਹੁਲ ਗਾਂਧੀ ਨੂੰ ਇਕ ਨਾਕਾਮ ਨੇਤਾ ਦੱਸਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਨਾਮ ਦਾ ਮਤਲਬ ਹੈ ਅਸਫ਼ਲ ਨੌਜਵਾਨ। ਲੇਖ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਬਜ਼ੁਰਗ ਨੇਤਾ, ਜਿਨ੍ਹਾਂ ਦੇ ਵਾਲ ਸਫੈਦ ਹੋ ਗਏ ਹਨ, ਉਹ ਵੀ ਰਾਹੁਲ ਦੇ ਪਿੱਛੇ ਪਿੱਛੇ ਘੁੰਮਦੇ ਹਨ। ਲੇਖ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਡੁੱਬਣ ਦੀ ਸਥਿਤੀ ਵਿਚ ਹੈ ਅਤੇ ਅਜਿਹੇ ਵਿਚ ਭਲਾ ਰਾਹੁਲ ਗਾਂਧੀ ਪਾਰਟੀ ਨੂੰ ਕਿਹੜੀ ਸੰਜੀਵਨੀ ਦੇ ਸਕਣਗੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz