ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160395
ਅੱਜ
ਇਸ ਮਹੀਨੇ
563
16119

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.92.163.105
   

ਮੁੱਖ ਪੰਨਾ

ਸਿਹਤ ਲਈ ਜ਼ਰੂਰੀ ਫਾਇਟੋਕੈਮੀਕਲਸ
 
 http://sameydiawaaz.com/Archive%20News/%5B2013%5D/01/27.01.2013%20-%2005.jpg
 
ਭੁੱਲ ਜਾਓ ਮਹਿੰਗੇ ਸਪਲੀਮੈਂਟਸ ਅਤੇ ਅਸਾਧਾਰਨ ਫਲਾਂ ਅਤੇ ਸਬਜ਼ੀਆਂ ਨੂੰ, ਤੁਹਾਡੇ ਘਰ ਵਰਤੀਆਂ ਜਾਣ ਵਾਲੀਆਂ ਭਿੰਡੀਆਂ, ਬੈਂਗਣ ਅਤੇ ਚੁਕੰਦਰ ਵਰਗੀਆਂ ਆਮ ਸਬਜ਼ੀਆਂ ਹੀ ਦੁਨੀਆ ਦੀਆਂ ਅਸਲੀਆਂ ਸੁਪਰ ਸਟਾਰ ਹਨ ।
 
ਫਲ, ਸਬਜ਼ੀਆਂ ਅਤੇ ਸਾਬਤ ਅਨਾਜਾਂ 'ਚ ਹਜ਼ਾਰਾਂ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਨਾ ਤਾਂ ਵਿਟਾਮਿਨ ਹਨ ਅਤੇ ਨਾ ਹੀ ਖਣਿਜ । ਇਨ੍ਹਾਂ ਤੋਂ ਕੈਲੋਰੀ ਵੀ ਨਹੀਂ ਮਿਲਦੀ । ਫਿਰ ਵੀ ਇਹ ਵਧਦੀ ਉਮਰ, ਕੈਂਸਰ, ਦਿਲ ਅਤੇ ਹੋਰ ਕਈ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ । ਆਓ ਇਨ੍ਹਾਂ ਬਾਰੇ ਜਾਣੀਏ ।
 
ਇਹ ਹਨ ਫਾਇਟੋਕੈਮੀਕਲਸ ਭਾਵ 'ਪਲਾਂਟ ਕੈਮੀਕਲਸ' । ਪੌਦਿਆਂ ਤੋਂ ਮਿਲਣ ਵਾਲੇ ਵਿਟਾਮਿਨਜ਼ ਅਤੇ ਖਣਿਜਾਂ (ਜੋ ਪਸ਼ੂ ਆਧਾਰਿਤ ਖਾਧ ਪਦਾਰਥਾਂ ਤੋਂ ਵੀ ਮਿਲਦੇ ਹਨ) ਵਾਂਗ ਹੀ ਫਾਇਟੋਕੈਮੀਕਲਸ ਚੰਗੀ ਸਿਹਤ ਲਈ ਜ਼ਰੂਰੀ ਹਨ ਪਰ ਕਿਸੇ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਇਹ ਕਿੰਨੀ ਮਾਤਰਾ 'ਚ ਲੈਣੇ ਚਾਹੀਦੇ ਹਨ ।
 
ਹੈਰਾਨੀਜਨਕ ਰੂਪ 'ਚ ਹੁਣ ਤਕ 4 ਹਜ਼ਾਰ ਫਾਇਟੋਕੈਮੀਕਲਸ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਚੋਂ ਸਿਰਫ 150 ਬਾਰੇ ਹੀ ਡੂੰਘਾਈ 'ਚ ਅਧਿਐਨ ਕੀਤਾ ਜਾ ਸਕਿਆ ਹੈ । ਅਜੇ ਹੋਰ ਕਈ ਕਿਸਮਾਂ ਦਾ ਪਤਾ ਲਗਾਏ ਜਾਣਾ ਬਾਕੀ ਹੈ । ਫਾਇਟੋਕੈਮੀਕਲਸ ਦਾ ਇਕ ਵੱਡਾ ਵਰਗ ਹੈ ਪੋਲੀਫੈਨੋਲਸ ਜਿਨ੍ਹਾਂ 'ਚ ਅਕਸਰ ਚਰਚਾ 'ਚ ਰਹਿਣ ਵਾਲੇ ਫਲੇਵੋਨੋਇਡਸ ਵੀ ਸ਼ਾਮਲ ਹਨ । ਇਹ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਫਲੇਵੋਨੋਲਸ, ਫਲੇਵੋਨੇਜ ਅਤੇ ਆਈਸੋਫਲੇਵੋਨੋਇਡਸ । ਆਪਣੇ ਨਾਂ ਵਾਂਗ ਹੀ ਫਲੇਵੋਨੋਇਡਸ ਫਲੇਵਰ ਵਾਲੇ (ਸਵਾਦ ਅਤੇ ਸੁਗੰਧ ਪ੍ਰਦਾਨ ਕਰਨ ਵਾਲੇ) ਤੱਤ ਹੁੰਦੇ ਹਨ ਜਿਵੇਂ ਅਦਰਕ ਅਤੇ ਪਿਆਜ਼ ਨੂੰ ਤਿੱਖਾ ਸੁਆਦ ਅਤੇ ਸੁਗੰਧ ਦੇਣ ਵਾਲਾ ਤੱਤ ਐਲਿਲਿਕ ਸਲਫਾਈਡਸ ।
 
ਕਈ ਵਾਰ ਫਲੇਵੋਨੋਇਡਸ ਪਿਗਮੈਂਟਸ ਦੇ ਰੂਪ 'ਚ ਵੀ ਹੁੰਦੇ ਹਨ ਜਿਵੇਂ ਐਂਥੋਸਾਇਨਿਡਿਨਸ ਜੋ ਚੈਰੀ ਅਤੇ ਸਟ੍ਰਾਅਬੈਰੀ ਨੂੰ ਲਾਲ ਰੰਗ ਜਦਕਿ ਬਲਿਊ ਬੈਰੀ ਨੂੰ ਨੀਲਾ ਰੰਗ ਪ੍ਰਦਾਨ ਕਰਦੇ ਹਨ ।
 
ਕੈਰੋਟੇਨੋਇਡਸ ਇਕ ਹੋਰ ਵੱਡਾ ਫਾਇਟੋਕੈਮੀਕਲ ਵਰਗ ਹੈ, ਇਹ ਵੀ ਪਿਗਮੈਂਟ ਹੁੰਦੇ ਹਨ, ਜਿਨ੍ਹਾਂ ਤੋਂ ਲਾਲ ਮਿਰਚ, ਨਾਰੰਗੀ, ਟਮਾਟਰ, ਗਾਜਰ ਅਤੇ ਹਦਵਾਣੇ ਆਦਿ ਨੂੰ ਰੰਗ ਮਿਲਦਾ ਹੈ ।
 
ਦੋਹਰਾ ਲਾਭ
 
ਪੌਦਿਆਂ ਲਈ ਫਾਇਟੋਕੈਮੀਕਲਸ ਕਾਫੀ ਫਾਇਦੇਮੰਦ ਹੁੰਦੇ ਹਨ । ਇਨ੍ਹਾਂ ਚੋਂ ਕੁਝ ਪੌਦਿਆਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ, ਜਦਕਿ ਕੁਝ ਕੀਡ਼ਿਆਂ ਤੋਂ ਉਨ੍ਹਾਂ ਦੀ ਰੱਖਿਆ ਕਰਦੇ ਹਨ । ਇਹ ਇਨਸਾਨਾਂ ਲਈ ਵੀ ਲਾਭਦਾਇਕ ਸਿੱਧ ਹੁੰਦੇ ਹਨ । ਇਹ ਖਾਧ ਪਦਾਰਥਾਂ ਨੂੰ ਆਕਰਸ਼ਕ, ਸੁਆਦੀ ਅਤੇ ਸੁਗੰਧਿਤ ਬਣਾਉਂਦੇ ਹਨ । ਬਿਨਾਂ ਸ਼ੱਕ ਤੁਹਾਨੂੰ ਇਨ੍ਹਾਂ ਦਾ ਸੁਆਦ ਜਾਂ ਸੁਗੰਧ ਪਸੰਦ ਨਾ ਆਵੇ ਤਾਂ ਵੀ ਇਹ ਤੁਹਾਨੂੰ ਕੁਝ ਤਰ੍ਹਾਂ ਦੇ ਖਾਧ ਪਦਾਰਥਾਂ ਤੋਂ ਦੂਰ ਰੱਖਦੇ ਹਨ । ਸੁਆਦ ਅਤੇ ਸੁਗੰਧ ਦੀਆਂ ਅਣਗਿਣਤ ਕਿਸਮਾਂ ਦਾ ਅਰਥ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਬਦਲ ਹਨ ।
 
ਪਰ ਹਰ ਤਰ੍ਹਾਂ ਦੇ ਫਾਇਟੋਕੈਮੀਕਲਸ ਲਾਭਦਾਇਕ ਨਹੀਂ ਹੁੰਦੇ । 4 ਹਜ਼ਾਰ ਫਾਇਟੋਕੈਮੀਕਲਸ ਚੋਂ ਕੁਝ ਇਨਸਾਨੀ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ ਜਦਕਿ ਕੁਝ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਾਉਂਦੇ । ਕੁਝ ਅਸਲ 'ਚ ਜ਼ਹਿਰੀਲੇ ਹੁੰਦੇ ਹਨ (ਉਦਾਹਰਣ ਲਈ ਜ਼ਹਿਰੀਲੇ ਮਸ਼ਰੂਮ) ।
 
ਇਨ੍ਹਾਂ ਤੋਂ ਸਾਨੂੰ ਮਿਲਣ ਵਾਲਾ ਇਕ ਹੋਰ ਲਾਭ ਇਹ ਹੈ ਕਿ ਇਹ ਕਈ ਤਰ੍ਹਾਂ ਨਾਲ ਸਾਡੇ ਸਰੀਰ ਦੀ ਸੈੱਲ ਕੈਮਿਸਟਰੀ (ਕੋਸ਼ਿਕਾਵਾਂ ਦੇ ਰਸਾਇਣਾਂ) ਨੂੰ ਸਥਿਰ ਰੱਖਦੇ ਹਨ । ਇਸ ਮਾਮਲੇ 'ਚ ਇਹ ਐਂਟੀ ਆਕਸੀਡੈਂਟਸ ਦੇ ਰੂਪ 'ਚ ਕੰਮ ਕਰਦੇ ਹਨ ਭਾਵ ਇਹ ਕੋਸ਼ਿਕਾਵਾਂ ਨੂੰ ਨੁਕਸਾਨਗ੍ਰਸਤ ਕਰਨ ਵਾਲੇ ਉਨ੍ਹਾਂ ਫ੍ਰੀ ਰੈਡੀਕਲਸ ਨੂੰ ਨਸ਼ਟ ਕਰਦੇ ਹਨ ਜੋ ਸਰੀਰ ਦੇ ਵੱਖ - ਵੱਖ ਦੇ ਅੰਗਾਂ ਤਕ ਆਕਸੀਜਨ ਪਹੁੰਚਾਉਣ ਦੀ ਪ੍ਰਕਿਰਿਆ ਦੌਰਾਨ ਪੈਦਾ ਹੁੰਦੇ ਹਨ । ਫ੍ਰੀ ਰੈਡੀਕਲਸ ਬਣਨ ਦੀ ਰਫਤਾਰ 'ਚ ਤੇਜ਼ੀ ਵੱਖ - ਵੱਖ ਕਾਰਕਾਂ ਜਿਵੇਂ ਸਿਗਰਟਨੋਸ਼ੀ, ਹਵਾ ਪ੍ਰਦੂਸ਼ਣ, ਇਨਫੈਕਸ਼ਨ ਅਤੇ ਸੂਰਜ ਦੀ ਬਹੁਤ ਜ਼ਿਆਦਾ ਰੌਸ਼ਨੀ ਕਾਰਨ ਆ ਜਾਂਦੀ ਹੈ ।
 
ਫਾਇਟੋਕੈਮੀਕਲਸ ਕਈ ਤਰ੍ਹਾਂ ਦੇ ਕੈਂਸਰ ਤੋਂ ਰੱਖਿਆ ਕਰਦੇ ਹਨ, ਜਿਨ੍ਹਾਂ ਚੋਂ ਕੁਝ ਦਾ ਸੰਬੰਧ ਉਨ੍ਹਾਂ ਦੀ ਐਂਟੀ ਆਕਸੀਡੈਂਟਸ ਸਮਰੱਥਾ ਨਾਲ ਹੈ । ਇਹ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਭਾਵ ਕਾਰਸੀਨੋਜੈਨਸ ਨੂੰ ਬਣਨ ਤੋਂ ਰੋਕਦੇ ਹਨ । ਇਹ ਕਾਰਸੀਨੋਜੈਨਸ ਨੂੰ ਅੰਗਾਂ ਜਾਂ ਕੋਸ਼ਿਕਾਵਾਂ 'ਤੇ ਵਾਰ ਕਰਨ ਤੋਂ ਵੀ ਰੋਕਦੇ ਹਨ । ਹੋਰ ਕੋਸ਼ਿਕਾਵਾਂ 'ਤੇ ਕੰਮ ਕਰਕੇ ਕੈਂਸਰ ਦੇ ਵਿਕਾਸ ਨੂੰ ਰੋਕਦੇ ਹਨ । ਇਹ ਦਿਲ ਦੇ ਰੋਗ ਤੋਂ ਰੱਖਿਆ ਕਰਦੇ ਹਨ । ਇਹ ਬਲੱਡ ਪ੍ਰੈਸ਼ਰ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਖੂਨ ਦੇ ਥੱਕੇ, ਜੰਮਣ ਅਤੇ ਕੋਲੈਸਟ੍ਰੋਲ ਨੂੰ ਬਣਨ ਅਤੇ ਜਜ਼ਬ ਕਰਨ 'ਚ ਵੀ ਕਮੀ ਲਿਆਉਂਦੇ ਹਨ । ਕੁਝ ਖਾਸ ਕਿਸਮ ਦੇ ਪਿਗਮੈਂਟਸ (ਕੈਰੋਟੇਨੋਇਡਸ) ਅੱਖਾਂ ਨੂੰ ਫ੍ਰੀ ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਿਆਂ ਅੱਖਾਂ ਦੇ ਅਜਿਹੇ ਰੋਗਾਂ ਨੂੰ ਦੂਰ ਰੱਖਦੇ ਹਨ ਜਿਨ੍ਹਾਂ ਨਾਲ ਅੰਨ੍ਹਾਪਣ ਹੋ ਸਕਦਾ ਹੈ ।
 
ਪੌਦਿਆਂ ਤੋਂ ਮਿਲਣ ਵਾਲੇ ਸਾਰੇ ਖਾਧ ਪਦਾਰਥਾਂ 'ਚ ਵੱਖ - ਵੱਖ ਮਾਤਰਾ 'ਚ ਫਾਇਟੋਕੈਮੀਕਲਸ ਹੁੰਦੇ ਹਨ । ਇਸ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਇਕ ਖਾਧ ਪਦਾਰਥ ਜਾਂ ਕਿਸੇ ਖਾਸ ਵਰਗ ਦੇ ਖਾਧ ਪਦਾਰਥ ਸਿਹਤ ਲਈ ਚਮਤਕਾਰੀ ਸਿੱਧ ਹੋ ਸਕਣ । ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਤੁਹਾਨੂੰ ਕਿਸੇ ਇਕ ਕਿਸਮ ਦਾ ਭੋਜਨ ਹੀ ਖਾਣਾ ਚਾਹੀਦਾ ਹੈ ਅਤੇ ਆਰਾਮ ਦਾ ਖਿਆਲ ਹੀ ਨਹੀਂ ਰੱਖਣਾ ਚਾਹੀਦਾ । ਤੁਹਾਨੂੰ ਇਕੋ ਦਿਨ 'ਚ ਖੁਰਾਕ 'ਚ ਸਭ ਕੁਝ ਸ਼ਾਮਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ । ਇਨ੍ਹਾਂ ਹਰ ਤਰ੍ਹਾਂ ਦੇ ਤੱਤਾਂ ਅਤੇ ਉਨ੍ਹਾਂ ਨਾਲ ਸੰਬੰਧਤ ਖਾਧ ਪਦਾਰਥਾਂ ਦੀ ਜਾਣਕਾਰੀ ਅਸੀਂ ਇਥੇ ਦੇ ਵੀ ਨਹੀਂ ਸਕਦੇ ਪਰ ਇਨ੍ਹਾਂ ਚੋਂ ਹਰ ਇਕ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਲਾਭਦਾਇਕ ਹੈ । ਜੇਕਰ ਤੁਸੀਂ ਆਪਣੀ ਖੁਰਾਕ ਨੂੰ ਫਲ, ਸਬਜ਼ੀਆਂ ਅਤੇ ਸਾਬਤ ਅਨਾਜ 'ਤੇ ਆਧਾਰਿਤ ਰੱਖਦੇ ਹੋ ਤਾਂ ਤੁਹਾਨੂੰ ਆਪਣੀ ਲੋਡ਼ ਦੇ ਫਾਇਟੋਕੈਮੀਕਲਸ ਮਿਲ ਜਾਣਗੇ ।
 
ਵਿਗਿਆਨਕ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਕਿ ਕਿਸ ਖਾਧ ਪਦਾਰਥ ਦੇ ਲਾਭ ਕਿਹਡ਼ਾ ਫਾਇਟੋਕੈਮੀਕਲ ਜ਼ਿੰਮੇਵਾਰ ਹੈ । ਅੰਦਾਜ਼ਾ ਹੈ ਕਿ ਫਾਇਟੋਕੈਮੀਕਲਸ ਇਕ - ਦੂਜੇ ਨਾਲ ਅਤੇ ਪੌਦਿਆਂ 'ਚ ਮੌਜੂਦ ਵੱਖ - ਵੱਖ ਵਿਟਾਮਿਨਾਂ, ਖਣਿਜ, ਰੇਸ਼ਿਆਂ, ਹਾਰਮੋਨਸ ਅਤੇ ਹੋਰ ਤਰ੍ਹਾਂ ਦੇ ਤੱਤਾਂ ਨਾਲ ਮਿਲਕੇ ਕੰਮ ਕਰਦੇ ਹੋਣਗੇ ।
 
ਧਿਆਨ ਦੇਣ ਵਾਲੀ ਖਾਸ ਗੱਲ
 
ਜਿਥੇ ਕੁਝ ਮਾਮਲਿਆਂ 'ਚ ਵਿਟਾਮਿਨ ਅਤੇ ਖਣਿਜ ਸਪਲੀਮੈਂਟਸ ਦਾ ਸੇਵਨ ਸਮਝਦਾਰੀ ਹੁੰਦੀ ਹੈ ਉਥੇ ਫਾਇਟੋਕੈਮੀਕਲਸ ਦੇ ਸਪਲੀਮੈਂਟਸ ਦਾ ਸੇਵਨ ਸਹੀ ਨਹੀਂ ਹੋ ਸਕਦਾ । ਪੌਦਿਆਂ 'ਤੇ ਆਧਾਰਿਤ ਬਹੁਤ ਸਾਰੇ ਖਾਧ ਪਦਾਰਥਾਂ ਦਾ ਸੇਵਨ ਕਰੋ । ਇਸ ਮਾਮਲੇ 'ਚ ਚੁਕੰਦਰ ਤੁਹਾਡਾ ਸੱਚਾ ਦੋਸਤ ਸਿੱਧ ਹੋ ਸਕਦਾ ਹੈ ।
 
ਇਕ ਅਧਿਐਨ 'ਚ ਪਤਾ ਲੱਗੀਆਂ ਕੁਝ ਅਹਿਮ ਗੱਲਾਂ
 
ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ੀਅਨ (ਨਿਨ) ਹੈਦਰਾਬਾਦ 'ਚ ਭਾਰਤ 'ਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਫਲਾਂ - ਸਬਜ਼ੀਆਂ 'ਚ ਫਾਇਟੋਕੈਮੀਕਲਸ ਸੰਬੰਧੀ ਇਕ ਅਧਿਐਨ 'ਚ ਹੇਠ ਲਿਖੀਆਂ ਗੱਲਾਂ ਪਤਾ ਲੱਗੀਆਂ ਹਨ ।
 
ਅਕਸਰ ਅਸੀਂ ਕੁਝ ਆਮ ਫਲ ਅਤੇ ਸਬਜ਼ੀਆਂ ਨੂੰ ਸੁਪਰ ਫੂਡ ਨਹੀਂ ਮੰਨਦੇ ਪਰ ਇਨ੍ਹਾਂ 'ਚ ਪੋਲੀਫੇਨੋਲਸ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਵੇਂ ਅਮਰੂਦ, ਆਲੂਬੁਖਾਰਾ ਅਤੇ ਭਿੰਡੀ ।
 
ਆਪਣੇ 'ਚ ਮੌਜੂਦ ਸਟਾਰਚ ਜਾਂ ਕਾਰਬੋਹਾਈਡ੍ਰੇਟਸ ਲਈ ਜਾਣੇ ਜਾਂਦੇ ਕੰਦਮੂਲ ਹੈਰਾਨੀਜਨਕ ਰੂਪ 'ਚ ਸਭ ਤੋਂ ਲਾਭਦਾਇਕ ਸਿੱਧ ਹੁੰਦੇ ਹਨ । ਚੁਕੰਦਰ ਅਤੇ ਜਿਮੀਕੰਦ 'ਚ ਐਂਟੀਆਕਸੀਡੈਂਟਸ ਦੀ ਭਰਮਾਰ ਹੁੰਦੀ ਹੈ ।
 
ਇਸ ਅਧਿਐਨ 'ਚ ਐਂਟੀਆਕਸੀਡੈਂਟਸ ਦੇ ਸਿਰਫ ਇਕੋ ਵਰਗ ਪੋਲੀਫੇਨੋਲਸ ਦਾ ਹੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ । ਪੋਸ਼ਕ ਤੱਤਾਂ ਅਤੇ ਐਂਟੀਆਕਸੀਡੈਂਟਸ ਦੇ ਹੋਰ ਕਈ ਸਮੂਹ ਹਨ ਜਿਨ੍ਹਾਂ ਦਾ ਅਜੇ ਅਧਿਐਨ ਕੀਤਾ ਜਾਣਾ ਬਾਕੀ ਹੈ । ਅਜਿਹੇ 'ਚ ਵੱਖ - ਵੱਖ ਕਿਸਮ ਦੇ ਫਲ, ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਸਹੀ ਹੋਵੇਗਾ । ਧਿਆਨ ਰੱਖੋ ਕਿ ਜਿੰਨੇ ਜ਼ਿਆਦਾ ਗੂਡ਼੍ਹੇ ਰੰਗ ਵਾਲੇ ਫਲ ਅਤੇ ਸਬਜ਼ੀਆਂ ਹੋਣਗੇ, ਉਨ੍ਹਾਂ 'ਚ ਫਾਇਟੋਕੈਮੀਕਲਸ ਵੀ ਓਨੇ ਜ਼ਿਆਦਾ ਹੋਣਗੇ ।

 

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz