ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

28 ਜੁਲਾੲੀ 2015

ਦੀਨਾਨਗਰ ਵਿੱਚ ਦਹਿਸ਼ਤੀ ਹਮਲਾ, ਐਸ. ਪੀ. ਸਮੇਤ 10 ਹਲਾਕ

ਪਾਕਿਸਤਾਨ ਤੋਂ ਆਏ ਸਨ ਦਹਿਸ਼ਤੀ, ਥਾਣੇ ’ਤੇ ਕੀਤਾ ਫ਼ਿਦਾਈਨ ਹਮਲਾ

ਬੱਸ ’ਤੇ ਕੀਤੀ ਫਾਇਰਿੰਗ, ਰੇਲ ਪੱਟੜੀ ’ਤੇ ਰੱਖੇ ਬੰਬ

12 ਘੰਟੇ ਚੱਲਿਆ ਮੁਕਾਬਲਾ, ਤਿੰਨੋ ਦਹਿਸ਼ਤੀ ਢੇਰ

ਮ੍ਰਿਤਕਾਂ ’ਚ ਤਿੰਨ ਹੋਮਗਾਰਡਜ਼ ਸ਼ਾਮਲ

ਜ਼ਖ਼ਮੀਅਾਂ ਦੀ ਗਿਣਤੀ ਇਕ ਦਰਜਨ

http://sameydiawaaz.com/Archive%20News/%5B2015%5D/07/28.07.2015%20-%2001.jpg

ਦੀਨਾਨਗਰ 27 ਜੁਲਾਈ (ਸਰਬਜੀਤ ਸਾਗਰ) :- ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ’ਚ ਅੱਜ ਤੜਕੇ ੳੁਸ ਸਮੇਂ ਦਹਿਸ਼ਤ ਫੈਲ ਗੲੀ ਜਦੋਂ ਲਸ਼ਕਰ - ੲੇ - ਤੋੲਿਬਾ ਨਾਲ ਸਬੰਧਤ ਦੱਸੇ ਜਾਂਦੇ ਤਿੰਨ ਦਹਿਸ਼ਤਗਰਦਾਂ ਨੇ ਵੱਡਾ ਹਮਲਾ ਕਰਦਿਆਂ ਪੁਲੀਸ ਥਾਣੇ ਅੰਦਰ ਪਨਾਹ ਲੈ ਲੲੀ। ਫ਼ੌਜੀ ਵਰਦੀ ’ਚ ਅਾੲੇ ਤਿੰਨਾਂ ਦਹਿਸ਼ਤਗਰਦਾਂ ਨੂੰ ਕਰੀਬ 12 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਮਾਰ ਮੁਕਾੲਿਅਾ ਗਿਅਾ। ਦਹਿਸ਼ਤਗਰਦਾਂ ਦੀ ਗੋਲੀਬਾਰੀ ’ਚ ਗੁਰਦਾਸਪੁਰ ਦੇ ਅੈਸ. ਪੀ. (ਡੀ) ਬਲਜੀਤ ਸਿੰਘ ਸਮੇਤ ਕੁੱਲ 7 ਵਿਅਕਤੀ ਹਲਾਕ ਹੋ ਗੲੇ। ਹਮਲੇ ’ਚ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋੲੇ ਹਨ।

ਪੰਜਾਬ ਪੁਲੀਸ ਦੇ ਡੀ. ਜੀ. ਪੀ. ਨੇ ਖ਼ੁਲਾਸਾ ਕੀਤਾ ਕਿ ਤਿੰਨੋਂ ਦਹਿਸ਼ਤਗਰਦ ਬਮਿਅਾਲ ਸੈਕਟਰ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋੲੇ ਸਨ। ਦੀਨਾਨਗਰ ਬੱਸ ਸਟੈਂਡ ਤੋਂ ੲਿਹ ੲਿਲਾਕਾ ਸਿਰਫ਼ 20 ਕਿਲੋਮੀਟਰ ਦੂਰ ਪੈਂਦਾ ਹੈ। ਦੱਸਿਅਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਦੀ ਯੋਜਨਾ ਅਮਰਨਾਥ ਸ਼ਰਧਾਲੂਅਾਂ ਨੂੰ ਬੰਦੀ ਬਣਾੳੁਣ ਦੀ ਸੀ ਪਰ ਕੁਝ ਕਾਰਨਾਂ ਕਰਕੇ ੳੁਨ੍ਹਾਂ ਅਾਪਣੀ ਯੋਜਨਾ ਅਾਖਰੀ ਪਲਾਂ ’ਚ ਬਦਲ ਲੲੀ ਅਤੇ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾੲਿਅਾ।

ਮ੍ਰਿਤਕਾਂ ’ਚ ਪੰਜਾਬ ਹੋਮਗਾਰਡ ਦੇ ਜਵਾਨ ਬੋਧ ਰਾਜ, ਸੁਖਦੇਵ ਰਾਜ ਅਤੇ ਦੇਸ ਰਾਜ ਸ਼ਾਮਲ ਹਨ ਜਦਕਿ ਨਾਨ ਦੀ ਦੁਕਾਨ ਚਲਾਉਣ ਵਾਲੇ ਅਮਰਜੀਤ (45) ਪੁੱਤਰ ਪ੍ਰਕਾਸ਼ ਚੰਦ ਵਾਸੀ ਜਗਤਪੁਰ, ਨਿਰਮਲਾ ਦੇਵੀ ਪਤਨੀ ਸਵਰਗੀ ਮਹਿੰਦਰ ਪਾਲ ਵਾਸੀ ਅਵਾਂਖਾ ਅਤੇ ਇਕ ਗੁੱਜਰ ਦੀ ਵੀ ਮੌਤ ਹੋਈ ਹੈ। ਜ਼ਖ਼ਮੀਅਾਂ ’ਚ ਐਸ. ਐਚ. ਓ. ਮੁਖਤਿਆਰ ਸਿੰਘ, ਸਪੈਸ਼ਲ ਸੈੱਲ ਅੰਮ੍ਰਿਤਸਰ ਤੋਂ ਇੰਸਪੈਕਟਰ ਬਲਬੀਰ ਸਿੰਘ, ਹੋਮਗਾਰਡ ਜਵਾਨ ਅਸ਼ੋਕ ਕੁਮਾਰ ਵਾਸੀ ਮਛਰਾਲਾ, ਰਾਜਿੰਦਰ ਕੁਮਾਰ, ਮੁਨਸ਼ੀ ਰਾਮ ਲਾਲ, ਕਮਲ ਮਠਾਰੂ ਵਾਸੀ ਦੀਨਾਨਗਰ, ਸਰਦਾਰੀ ਲਾਲ ਵਾਸੀ ਕ੍ਰਿਸ਼ਨਾ ਨਗਰ ਕੈਂਪ, ਅਪਜੀਤ ਸਿੰਘ ਤੇ ਜਰਨੈਲ ਸਿੰਘ ਵਾਸੀ ਢਾਕੀ ਪਠਾਨਕੋਟ ਅਤੇ ਤਰੁਣ ਕੁਮਾਰ ਵਾਸੀ ਬੇਰੀਆਂ ਮੁਹੱਲਾ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਅਤਿਵਾਦੀਆਂ ਨੇ ਸਵੇਰੇ 5:15 ਵਜੇ ਦੇ ਕਰੀਬ ਦੀਨਾਨਗਰ ’ਚ ਦਾਖ਼ਲ ਹੁੰਦਿਆਂ ਬਿਜਲੀ ਘਰ ਸ਼ਿਕਾਇਤ ਕੇਂਦਰ ਦੇ ਨੇੜੇ ਜੰਮੂ ਜਾ ਰਹੀ ਬੱਸ ਨੂੰ ਰੋਕਣ ਲਈ ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਕੁਝ ਮੁਸਾਫ਼ਰ ਜ਼ਖ਼ਮੀ ਹੋੲੇ ਪਰ ਡਰਾੲੀਵਰ ਨੇ ਹੁਸ਼ਿਅਾਰੀ ਦਿਖਾਉਂਦਿਆਂ ਬੱਸ ਨੂੰ ਤੇਜ਼ੀ ਨਾਲ ਭਜਾ ਲਿਅਾ। ਦਹਿਸ਼ਤਗਰਦਾਂ ਨੇ ੲਿਸ ਤੋਂ ਬਾਅਦ ਸੈਵਨ ਸਟਾਰ ਹੋਟਲ ਦੇ ਮਾਲਕ ਕਮਲ ਮਠਾਰੂ ’ਤੇ ਗੋਲੀਆਂ ਚਲਾੲੀਅਾਂ ਅਤੇ ਉਸ ਦੀ ਕਾਰ ਖੋਹਕੇ ਬੱਸ ਸਟੈਂਡ ਵੱਲ ਨੂੰ ਨਿਕਲ ਗਏ। ਇਕ ਦਹਿਸ਼ਤਗਰਦ ਨੇ ਸ਼ਹਿਨਾਈ ਪੈਲੇਸ ਨੇੜੇ ਨਾਨ ਬਣਾਉਣ ਦੀ ਦੁਕਾਨ ਚਲਾਉਣ ਵਾਲੇ ਅਮਰਜੀਤ ਨੂੰ ਗੋਲੀ ਮਾਰਕੇ ਜਾਨ ਲੈ ਲੲੀ। ੳੁਹ ਲਗਾਤਾਰ ਗੋਲੀਆਂ ਚਲਾਉਂਦੇ ਹੋਏ ਥਾਣੇ ਅੰਦਰ ਦਾਖ਼ਲ ਹੋ ਗਏ। ੳੁਨ੍ਹਾਂ ਥਾਣੇ ਦੇ ਪਿਛਲੇ ਪਾਸੇ ਹੋਮਗਾਰਡ ਜਵਾਨਾਂ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਛੁਪਣਗਾਹ ਬਣਾ ਲਿਆ। ਇਸ ਤੋਂ ਪਹਿਲਾਂ ਥਾਣੇ ਅੰਦਰ ਦਾਖ਼ਲ ਹੁੰਦਿਆਂ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਟਾਟਾ ਇੰਡੀਕਾਮ ਦੇ ਦੋ ਮੁਲਾਜ਼ਮ, ਜੋ ਥਾਣੇ ਦੇ ਬਾਹਰ ਟੈਲੀਫ਼ੋਨ ਦੀ ਤਾਰ ਨੂੰ ਠੀਕ ਕਰ ਰਹੇ ਸਨ, ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਥਾਣੇ ਦੇ ਅੰਦਰ ਹੋਮਗਾਰਡ ਦੇ ਤਿੰਨ ਜਵਾਨ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਦਿਅਾਂ ਹਲਾਕ ਹੋ ਗਏ ਜਦਕਿ ਉਨ੍ਹਾਂ ਦੇ ਸਾਥੀ ਅਸ਼ੋਕ ਕੁਮਾਰ ਦੇ ਮੋਢੇ ’ਤੇ ਗੋਲੀ ਲੱਗੀ ਅਤੇ ਉਸ ਨੇ ਥਾਣੇ ਦੀ ਕੰਧ ਟੱਪਕੇ ਜਾਨ ਬਚਾਈ।

ਐਸ. ਐਚ. ਓ. ਮੁਖਤਿਆਰ ਸਿੰਘ ਦਹਿਸ਼ਤਗਰਦਾਂ ਬਾਰੇ ਗ਼ਲਤ ਜਾਣਕਾਰੀ ਮਿਲਣ ਕਾਰਨ ਅਗਾਂਹ ਚਲਾ ਗਿਅਾ ਅਤੇ ਜਦੋਂ ੳੁਹ ਪਰਤਿਅਾ ਤਾਂ ਦਹਿਸ਼ਤਗਰਦਾਂ ਦੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਗੁਰਦਾਸਪੁਰ, ਪਠਾਨਕੋਟ, ਕਾਨਵਾਂ, ਪੁਰਾਣਾਸ਼ਾਲਾ, ਬਹਿਰਾਮਪੁਰ ਅਤੇ ਸ਼ਾਹਪੁਰਕੰਡੀ ਥਾਣਿਆਂ ਤੋਂ ਭਾਰੀ ਗਿਣਤੀ ’ਚ ਪੁਲੀਸ ਮੁਲਾਜ਼ਮ ਦੀਨਾਨਗਰ ਵਿਖੇ ਪਹੁੰਚ ਗਏ। ਸਵਾ ਅੱਠ ਵਜੇ ਦੇ ਕਰੀਬ ਫ਼ੌਜ ਵੀ ਮੌਕੇ ’ਤੇ ਪਹੁੰਚ ਗਈ ਸੀ ਪਰ ਪ੍ਰਸ਼ਾਸਨ ਵਲੋਂ ਉਸ ਨੂੰ ਕਾਰਵਾਈ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਅਦ ਵਿੱਚ ਹੈਲੀਕਾਪਟਰ ਜ਼ਰੀਏ ਐਨ. ਐਸ. ਜੀ., ਪੰਜਾਬ ਕਮਾਂਡੋ ਅਤੇ ਸਵੈਟ ਅਲਟੀਮੇਟ ਦੇ ਜਵਾਨ ੳੁਥੇ ਪਹੁੰਚੇ ਅਤੇ ਉਨ੍ਹਾਂ ਪੁਲੀਸ ਨਾਲ ਮਿਲਕੇ ਦਹਿਸ਼ਤਗਰਦਾਂ ਖ਼ਿਲਾਫ਼ ਅਾਪਰੇਸ਼ਨ ਸ਼ੁਰੂ ਕੀਤਾ। ਅਾਪਰੇਸ਼ਨ ਦੀ ਕਮਾਂਡ ਐਸ. ਐਸ. ਪੀ. ਗੁਰਦਾਸਪੁਰ ਗੁਰਪ੍ਰੀਤ ਸਿੰਘ ਤੂਰ ਵਲੋਂ ਆਪਣੇ ਹੱਥਾਂ ਵਿਚ ਲਈ ਗਈ ਸੀ ਜਦਕਿ ਬਾਅਦ ਵਿੱਚ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਐਸ. ਐਸ. ਪੀ. ਰਾਜਜੀਤ ਸਿੰਘ ਹੁੰਦਲ, ਐਸ. ਐਸ. ਪੀ. ਪਠਾਨਕੋਟ ਰਾਕੇਸ਼ ਕੌਸ਼ਲ ਅਤੇ ਹੋਰ ਅਫ਼ਸਰ ਅਾਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ।

ਰੇਲਵੇ ਦੇ ਟਰੈਕਮੈਨ ਅਸ਼ਵਨੀ ਸੈਣੀ ਵਲੋਂ ਸਮੇਂ ਸਿਰ ਦਿਖਾੲੀ ਮੁਸਤੈਦੀ ਨਾਲ 270 ਵਿਅਕਤੀਆਂ ਦੀ ਜਾਨ ਬਚ ਗੲੀ। ਪਠਾਨਕੋਟ ਤੋਂ 5.10 ੳੁੱਤੇ ਤੁਰੀ ਰੇਲ ਗੱਡੀ ਨੂੰ ੳੁਸ ਪੁਲ ਤੋਂ ਸਿਰਫ ਸੌ ਮੀਟਰ ਦੂਰ ਰੋਕ ਲਿਆ ਗਿਆ, ਜਿਸ ਪੁਲ ੳੁੱਤੇ ਅਤਿਵਾਦੀਆਂ ਨੇ ਪੰਜ ਬੰਬ ਰੱਖੇ ਸਨ ।ਰੇਲ ਗੱਡੀ ਦੇ ਸੱਤ ਡੱਬੇ ਸਨ। ਇਹ ਪੁਲ ਦੀਨਾਨਗਰ ਤੋਂ ਸਿਰਫ ਦੋ ਕਿਲੋ ਮੀਟਰ ਹੀ ਦੂਰ ਪੈਂਦਾ ਹੈ। ਇਸ ਦੌਰਾਨ ਇੱਥੇ ਭਾਰੀ ਗਿਣਤੀ ਵਿੱਚ ਲੋਕ ਇਕੱਤਰ ਹੋ ਗਏ ਪਰ ਫ਼ੌਜ ਦੇ ਆੳੁਣ ਤੋਂ ਬਾਅਦ ਇੱਥੇ ਥੋੜੇ ਜਿਹੇ ਲੋਕ ਰਹਿ ਗਏ।

ਦੀਨਾਨਗਰ ਦੇ ਸਟੇਸ਼ਨ ਮਾਸਟਰ ਗੁਰਦਿਆਲ ਸੈਣੀ ਨੇ ਦੱਸਿਆ ਕਿ ਅਸ਼ਵਨੀ ਸੈਣੀ ਦੀ ਦੀਨਾਨਗਰ ਤੋਂ ਝੱਖੋਲਾਰੀ ਤਕ ਰੇਲਵੇ ਲਾੲੀਨ ੳੁੱਤੇ ਡਿੳੂਟੀ ਸੀ। ੳੁਸਨੇ ਕੋੲੀ ਛੇ ਵਜੇ ਬੰਬ ਦੇਖੇ ਅਤੇ ਬਿਨਾਂ ਮੌਕਾ ਖੁੰਝਾਏ ਹੱਥ ਵਿੱਚ ਲਾਲ ਝੰਡੀ ਫੜ੍ਹਕੇ ਆ ਰਹੀ ਰੇਲ ਨੂੰ ਰੋਕਣ ਲੲੀ ਪੁਲ ਤੋਂ ਰੇਲ ਗੱਡੀ ਵੱਲ੍ਹ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਡਰਾੲੀਵਰ ਰੇਲ ਗੱਡੀ ਨੂੰ ਪੁਲ ਤੋਂ ਸੌ ਮੀਟਰ ਦੂਰ ਰੋਕਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਸੈਣੀ ਨੇ ਸਟੇਸ਼ਨ ਮਾਸਟਰ ਨੂੰ ਜਾਣਕਾਰੀ ਦਿੱਤੀ ਅਤੇ ੳੁਸਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਇਸ ਤੋਂ ਦੋ ਘੰਟੇ ਬਾਅਦ ਆਕੇ ਫੌਜ ਦੇ ਦਸਤੇ ਨੇ ਬੰਬ ਨਿਕਾਰਾ ਕਰ ਦਿੱਤੇ। ਰੇਲਵੇ ਵਿਭਾਗ ਨੇ ਗੱਡੀ ਵਾਪਿਸ ਪਠਾਨਕੋਟ ਭੇਜ ਦਿੱਤੀ ਅਤੇ ਬਟਾਲਾ, ਧਾਲੀਵਾਲ ਗੁਰਦਾਸਪੁਰ ਅਤੇ ਦੀਨਾਨਗਰ ਦੇ ਰੇਲਵੇ ਸਟੇਸ਼ਨ ਖਾਲੀ ਕਰਵਾਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ।


ਗੁਰਦਾਸਪੁਰ ਦੇ ਆਈਜੀ ਨੂੰ ਪੰਜ ਦਿਨ ਪਹਿਲਾਂ ਕੀਤਾ ਗਿਆ ਸੀ ਚੌਕਸ

ਚੰਡੀਗੜ੍ਹ 27 ਜੁਲਾਈ (ਤਰਲੋਚਨ ਸਿੰਘ) :- ਪੰਜਾਬ ਪੁਲੀਸ ਹੈੱਡਕੁਆਰਟਰ ਨੇ ਆਈਜੀ ਬਾਰਡਰ ਰੇਂਜ ਗੁਰਦਾਸਪੁਰ ਨੂੰ ਪੰਜ ਦਿਨ ਪਹਿਲਾਂ 21 ਜੁਲਾਈ ਨੂੰ ਹੀ ਸਰਹੱਦ ਪਾਰੋਂ ਅਤਿਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਪ੍ਰਤੀ ਚੌਕਸ ਕਰ ਦਿੱਤਾ ਸੀ। ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਨੂੰ ਸੂਹ ਮਿਲੀ ਸੀ ਕਿ ਅਤਿਵਾਦੀ ਗੁਰਦਾਸਪੁਰ ਨੇੜੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਕੋਈ ਵੱਡਾ ਹਮਲਾ ਕਰਨ ਦੀ ਤਾਕ ਵਿੱਚ ਹਨ। ਸੂਤਰਾਂ ਅਨੁਸਾਰ ਭਾਵੇਂ ਇਸ ਸੂਹ ਦੇ ਆਧਾਰ ’ਤੇ ਗੁਰਦਾਸਪੁਰ ਪੁਲੀਸ ਚੌਕਸ ਸੀ ਪਰ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਅਤਿਵਾਦੀ ਸਿੱਧਾ ਕਿਸੇ ਥਾਣੇ ਉਪਰ ਹੀ ਕਬਜ਼ਾ ਕਰ ਲੈਣਗੇ।

ਦੀਨਾਨਗਰ ਵਿਖੇ ਅੱਜ ਤੜਕੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹੈੱਡਕੁਆਰਟਰ ਵਿਖੇ ਸਮੁੱਚੇ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ (ਖ਼ੁਫ਼ੀਆ) ਹਰਦੀਪ ਸਿੰਘ ਢਿੱਲੋਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਸਰਹੱਦ ਪਾਰੋਂ ਅਜਿਹਾ ਹਮਲਾ ਹੋਣ ਦੀ ਜਾਣਕਾਰੀ ਮਿਲੀ ਸੀ। ੳੁਨ੍ਹਾਂ ਦੱਸਿਅਾ ਕਿ ਇਸ ਬਾਰੇ ਆਈਜੀ ਬਾਰਡਰ ਰੇਂਜ ਗੁਰਦਾਸਪੁਰ ਨੂੰ ਅਲਰਟ ਕਰ ਦਿੱਤਾ ਗਿਅਾ ਸੀ।  ਸੂਤਰਾਂ ਅਨੁਸਾਰ ਹੈੱਡ ਕੁਆਰਟਰ ਤੋਂ ਗੁਰਦਾਸਪੁਰ ਪੁਲੀਸ ਦੇ ਅਧਿਕਾਰੀਆਂ ਨੂੰ ਸਬਰ ਨਾਲ ਅਾਪਰੇਸ਼ਨ ਚਲਾਉਣ ਅਤੇ ਅਤਿਵਾਦੀਆਂ ਨੂੰ ਥਕਾਉਣ ਤੇ ਉਨ੍ਹਾਂ ਦਾ ਅਸਲਾ ਖ਼ਤਮ ਕਰਨ ਦੀ ਰਣਨੀਤੀ ’ਤੇ ਚਲਣ ਦੀ ਹਦਾੲਿਤ ਕੀਤੀ ਗੲੀ ਸੀ। ਇਸ ਦੇ ਬਾਵਜੂਦ ਐਸਪੀ (ਡੀ) ਬਲਜੀਤ ਸਿੰਘ ਅਤਿਵਾਦੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਏ। ਹੈੱਡ ਕੁਆਰਟਰ ’ਚ ਜਿਥੇ ਅਤਿਵਾਦੀਆਂ ਨੂੰ ਚਿੱਤ  ਕਰਨ ਦੀ ਤਸੱਲੀ ਸੀ ੳੁਥੇ ਐਸਪੀ ਦੀ ਸ਼ਹਾਦਤ ਕਾਰਨ ਦੁਖ ਤੇ ਪਛਤਾਵੇ ਦਾ ਮਾਹੌਲ ਵੀ ਸੀ।


ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਖ਼ਾਲਸਾ ਨਾਲ ਮੁਲਾਕਾਤ

 http://sameydiawaaz.com/Archive%20News/%5B2015%5D/07/28.07.2015%20-%2002.jpg

ਖਾਲਸਾ ਨੂੰ ਮਿਲਦੇ ਹੋਏ ਸਿੱਖ ਆਗੂ

ਲੁਧਿਆਣਾ 27 ਜੁਲਾਈ (ਗਗਨਦੀਪ ਅਰੋੜਾ) :- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖ਼ਾਲਸਾ ਨਾਲ ਅੱਜ ਅਕਾਲ ਸ੍ਰੀ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਰਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਮੁਲਾਕਾਤ ਕੀਤੀ। ਤਿੰਨਾਂ ਦੇ ਜਾਣ  ਤੋਂ ਬਾਅਦ ਸੂਰਤ ਸਿੰਘ ਖ਼ਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਨੇ ਕਿਹਾ ਕਿ ਜਥੇਦਾਰਾਂ ਨੇ ਇੰਨੇ ਸਮੇਂ ਬਾਅਦ ਆ ਕੇ ਮਹਿਜ਼ ਖ਼ਾਨਾਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਨੂੰ ਉਨ੍ਹਾਂ ਨੂੰ ਮਿਲਣ ਗਏ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੀ ਸੁਣੀ ਅਤੇ ਨਾ ਹੀ ਮੁਲਾਕਾਤ ਦਾ ਸਮਾਂ ਦਿੱਤਾ ਅਤੇ ਹੁਣ ਉਹ ਪਿਛਲੇ ਦਰਵਾਜ਼ੇ ਤੋਂ ਬਿਨਾਂ ਕਿਸੇ ਨੂੰ ਦੱਸੇ ੳੁਨ੍ਹਾਂ ਦੇ ਪਿਤਾ ਨੂੰ ਮਿਲਣ ਪੁੱਜ ਗਏ।

ਸ੍ਰੀ ਗੋਗੀ ਨੇ ਕਿਹਾ ਕਿ ਮੁਲਾਕਾਤ ਦੌਰਾਨ ਜਥੇਦਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਬੰਦੀਆਂ ਦੀ ਰਿਹਾਈ ਲਈ ਸਰਕਾਰ ਆਪਣਾ ਕੰਮ ਕਰ ਰਹੀ ਹੈ। ਤਿੰਨੇ ਜਥੇਦਾਰਾਂ ਨੇ ੳੁਨ੍ਹਾਂ ਨੂੰ ਕਿਹਾ ਕਿ ੳੁਹ ਅਾਪਣੇ ਪਿਤਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਲੲੀ ਮਨਾੳੁਣ, ਜਿਸ ’ਤੇ ਸ੍ਰੀ ਗੋਗੀ ਨੇ ਜਵਾਬ ਦਿੱਤਾ ਕਿ ਉਹ ਖ਼ਾਲਸਾ ਨੂੰ ਕੁਝ ਨਹੀਂ ਕਹਿ ਸਕਦੇ। ਸ੍ਰੀ ਗੋਗੀ ਨੇ ਜਥੇਦਾਰਾਂ ਨੂੰ ਕਿਹਾ ਕਿ ਉਹ ਸਰਕਾਰ ਤੱਕ ਉਨ੍ਹਾਂ ਦਾ ਸੁਨੇਹਾ ਪੁੱਜਦਾ ਕਰ ਦੇਣ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਤੋਂ  ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇ।


‘ਜਥੇਦਾਰ ਮਹਿਜ਼ ਖ਼ਾਨਾਪੂਰਤੀ ਲਈ ਮਿਲਣ ਅਾੲੇ’

http://sameydiawaaz.com/Archive%20News/%5B2015%5D/07/28.07.2015%20-%2008.jpg

ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਪੁਲੀਸ

ਮੁਲਾਜ਼ਮ ਨਾਲ ਗੱਲਬਾਤ ਕਰਦੀ ਸੂਰਤ ਸਿੰਘ ਖਾਲਸਾ ਦੀ ਧੀ ਸਰਵਿੰਦਰ ਕੌਰ।

ਲੁਧਿਆਣਾ 27 ਜੁਲਾਈ (ਹਿੰਮਾਸ਼ੂ) :- ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਅੱਜ ਸੂਰਤ ਸਿੰਘ ਖ਼ਾਲਸਾ ਨਾਲ ਕੀਤੀ ਗੲੀ ਮੁਲਾਕਾਤ ਤੋਂ ੳੁਨ੍ਹਾਂ ਦੇ ਪਰਿਵਾਰ ਵਾਲੇ ਅਸੰਤੁਸ਼ਟ ਹਨ।

ਮੁਲਾਕਾਤ ਮਗਰੋਂ ਖ਼ਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਨੇ ਦੋਸ਼ ਲਾਇਆ ਕਿ ਜਥੇਦਾਰਾਂ ਨੇ ੲੇਨੇ ਸਮੇਂ ਬਾਅਦ ਆ ਕੇ ਮਹਿਜ਼ ਖਾਨਾਪੂਰਤੀ ਕੀਤੀ ਹੈ। ੳੁਨ੍ਹਾਂ ਕਿਹਾ ਕਿ ਜਦੋਂ ੳੁਹ ੲਿਨ੍ਹਾਂ ਅਾਗੂਅਾਂ ਨੂੰ ਮਿਲਣ ਗਏ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਗ਼ੱਲ ਨਹੀਂ ਸੁਣੀ ਸੀ ਅਤੇ ਨਾ ਹੀ ਮੁਲਾਕਾਤ ਦਾ ਸਮਾਂ ਦਿੱਤਾ ਸੀ ਪਰ ਹੁਣ ਉਹ ਪਿਛਲੇ ਦਰਵਾਜ਼ੇ ਬਿਨਾਂ ਕਿਸੇ ਨੂੰ ਦੱਸੇ ਉਨ੍ਹਾਂ ਦੇ ਪਿਤਾ ਨੂੰ ਮਿਲਣ ਲਈ ਪੁੱਜ ਗਏ। ਮੁਲਾਕਾਤ ਦੌਰਾਨ ਜਥੇਦਾਰਾਂ ਨੇ ਉਨ੍ਹਾਂ ਦਾ ਹਾਲਚਾਲ ਪੁੱਛਿਆ।

ਸ੍ਰ: ਗੋਗੀ ਨੇ ਦੱਸਿਅਾ ਕਿ ਜਥੇਦਾਰਾਂ ਨੇ ੳੁਨ੍ਹਾਂ ਨੂੰ ਕਿਹਾ ਕਿ ਬੰਦੀਆਂ ਦੀ ਰਿਹਾਈ ਲਈ ਸਰਕਾਰ ਆਪਣਾ ਕੰਮ ਕਰ ਰਹੀ ਹੈ, ੲਿਸ ਲੲੀ ਉਹ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਲੲੀ ਮਨਾੳੁਣ। ੲਿਸ ’ਤੇ ੳੁਨ੍ਹਾਂ ਕਿਹਾ ਕਿ ਉਹ ਅਾਪਣੇ ਪਿਤਾ ਨੂੰ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਨੇ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਕਿ ੳੁਨ੍ਹਾਂ ਦੇ ਪਿਤਾ ਪਿਛਲੇ ਕਰੀਬ ਸਾਢੇ ਛੇ ਮਹੀਨਿਅਾਂ ਤੋਂ ਅੰਦੋਲਨ ਕਰ ਰਹੇ ਹਨ ਅਤੇ ੲਿਸ ਸਮੇਂ ਦੌਰਾਨ ਉਨ੍ਹਾਂ ਦੇ ਪਿਤਾ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਅਾ। ਹੁਣ ਮਹਿਜ਼ ਖਾਨਾਪੂਰਤੀ ਕਰਨ ਲਈ ਉਹ ਇੱਥੇ ਪੁੱਜ ਗੲੇ ਹਨ। ਸ੍ਰ: ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰਾਂ ਨੂੰ ਕਿਹਾ ਕਿ ਉਹ ਸਰਕਾਰ ਤੱਕ ਉਨ੍ਹਾਂ ਦਾ ਸੰਦੇਸ਼ ਪੁੱਜਦਾ ਕਰ ਦੇਣ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਤੰਗ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇ ਤਾਂ ਜੋ ਉਹ ਪਾਣੀ ਅਤੇ ਨਿੰਬੂ ਪਾਣੀ ਘਰ ਜਾ ਕੇ ਪੀ ਸਕਣ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਅਕਾਲੀ ਨੇਤਾਵਾਂ ਦਾ ਵਿਰੋਧ ਵੀ ਇਸ ਲਈ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਬੰਦੀਆਂ ਦੀ ਰਿਹਾਈ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਨੇ ਵਿਦੇਸ਼ਾਂ ’ਚ ਵਸੇ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ’ਤੇ ਦਬਾਅ ਬਣਾਉਣ ਤਾਂ ਜੋ ਰਿਹਾਈ ਲਈ ਸਰਕਾਰ ਕੁਝ ਕਰੇ। ਉਨ੍ਹਾਂ ਦੋਸ਼ ਲਾੲਿਅਾ ਕਿ ਸੋਮਵਾਰ ਨੂੰ ਸੰਘਰਸ਼ ਕਮੇਟੀ ਦੇ ਕੁਝ ਮੈਂਬਰਾਂ ਦੀ ਜ਼ਮਾਨਤ ਅਦਾਲਤ ਨੇ ਮਨਜ਼ੂਰ ਕਰ ਲਈ ਸੀ ਪ੍ਰੰਤੂ ਜ਼ਿਲ੍ਹਾ ਪੁਲੀਸ ਨੇ ਉਨ੍ਹਾਂ ਨੂੰ ਫਿਰ ਹਿਰਾਸਤ ’ਚ ਲੈ ਲਿਆ ਹੈ।


ਬਾਪੂ ਸੂਰਤ ਸਿੰਘ ਖਾਲਸਾ ਦੇ ਦੋ ਸਮਰਥਕਾਂ ਨੂੰ ਮਿਲੀ ਜ਼ਮਾਨਤ

ਹੁਸ਼ਿਆਰਪੁਰ 27 ਜੁਲਾਈ (ਹਰਪ੍ਰੀਤ ਕੌਰ) :- ਸਿਆਸੀ ਨਜ਼ਰਬੰਦੀਆਂ ਦੀ ਰਿਹਾਈ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖਾਲਸਾ ਦੇ ਸਮਰਥਕਾਂ ਦੀ  ਬੀਤੇ ਦਿਨ ਪੁਲੀਸ ਵਲੋਂ ਕੀਤੀ ਫੜੋ-ਫੜੀ ਦੌਰਾਨ ਹੁਸ਼ਿਆਰਪੁਰ ਦੇ ਜਿਹੜੇ ਦੋ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੱਜ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਖੱਖ ਅਤੇ ਫਤਿਹ ਯੂਥ ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਮਿੰਟੂ ਨੂੰ ਅੱਜ ਕਾਰਜਕਾਰੀ ਮੈਜਿਸਟ੍ਰੇਟ ਬਲਜਿੰਦਰ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਦੋਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੂੰ ਵੀ ਉਪਰੋਕਤ ਆਗੂਆਂ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਨ੍ਹਾਂ ਦੀ ਜ਼ਮਾਨਤ ਮਨਜੂਰ ਨਹੀਂ ਹੋਈ। ਉਹ ਦਸੂਹਾ ਜੇਲ੍ਹ ਵਿੱਚ ਹਨ।

ਸਰਕਾਰੀ ਆਦੇਸ਼ਾਂ ’ਤੇ ਜ਼ਿਲ੍ਹਾ ਪੁਲੀਸ ਨੇ 18 ਤੇ 19 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਪਰੋਕਤ ਆਗੂਆਂ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਸੀ। ਇਸ ਦੇ ਖਿਲਾਫ਼ ਵੱਖ - ਵੱਖ ਜਥੇਬੰਦੀਆਂ ਨੇ ਭਾਰੀ ਰੋਸ ਪ੍ਰਗਟਾਇਆ ਸੀ ਅਤੇ ਸ਼ੁੱਕਰਵਾਰ ਨੂੰ ਪੂਰਾ ਦਿਨ ਮਿੰਨੀ ਸਕੱਤਰੇਤ ਦਾ ਘਿਰਾਓ ਵੀ ਕੀਤਾ ਸੀ। ਅੱਜ ਸਵੇਰੇ ਇਨ੍ਹਾਂ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਸਿੱਖ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ। ਦੇਰ ਸ਼ਾਮ ਸ੍ਰੀ ਖੱਖ ਤੇ ਸ੍ਰੀ ਮਿੰਟੂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਸੈਂਕੜੇ ਸਮਰਥਕਾਂ ਨੇ ਤਹਿਸੀਲ ਕੰਪਲੈਕਸ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਖੱਖ ਨੇ ਦੱਸਿਆ ਕਿ ਅੱਧੀ ਰਾਤ ਨੂੰ ਡੀ.ਐਸ.ਪੀ (ਸਿਟੀ) ਦੀ ਅਗਵਾਈ ਹੇਠ ਪੁਲੀਸ ਦੀ ਭਾਰੀ ਫ਼ੋਰਸ ਨੇ ਉਨ੍ਹਾਂ ਦੇ ਘਰ ਦੀ ਘੇਰਾਬੰਦੀ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ। ਸ੍ਰੀ ਖੱਖ ਨੇ ਕਿਹਾ ਕਿ ਉਨ੍ਹਾਂ ਦਾ ਅਮਨ ਤੇ ਕਾਨੂੰਨ ਵਿਵਸਥਾ ਨੂੰ ਵਿਗਾੜਣ ਦਾ ਕੋਈ ਮਨਸ਼ਾ ਨਹੀਂ ਸੀ ਪਰ ਫ਼ਿਰ ਵੀ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ।


ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਦੇਹਾਂਤ

http://sameydiawaaz.com/Archive%20News/%5B2015%5D/07/28.07.2015%20-%2003.jpg

ਸ਼ਿਲੌਂਗ 27 ਜੁਲਾੲੀ :- ਦੇਸ਼ ਦੇ ‘ਮਿਜ਼ਾੲੀਲ ਮੈਨ’ ਵਜੋਂ ਜਾਣੇ ਜਾਂਦੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਅੱਜ ੲਿਥੇ ਹਸਪਤਾਲ ’ਚ ਦੇਹਾਂਤ ਹੋ ਗਿਅਾ। 84 ਵਰ੍ਹਿਅਾਂ ਦੇ ਡਾਕਟਰ ਕਲਾਮ ੲਿੰਡੀਅਨ ੲਿੰਸਟੀਚਿੳੂਟ ਅਾਫ਼ ਮੈਨੇਜਮੈਂਟ ’ਚ ਭਾਸ਼ਨ ਦੇ ਰਹੇ ਸਨ ਜਦੋਂ ੳੁਹ ਸ਼ਾਮ ਨੂੰ ਸਾਢੇ 6 ਵਜੇ ਦੇ ਕਰੀਬ ਬੇਹੋਸ਼ ਹੋ ਕੇ ਡਿੱਗ ਪੲੇ। ੳੁਨ੍ਹਾਂ ਨੂੰ ਤੁਰੰਤ ਨੋਨਗ੍ਰਿਮ ਹਿੱਲਜ਼ ਦੇ ਬੇਥਨੀ ਹਸਪਤਾਲ ਦੇ ਅਾੲੀਸੀਯੂ ’ਚ ਦਾਖ਼ਲ ਕਰਾੲਿਅਾ ਗਿਅਾ ਜਿਥੇ ੳੁਨ੍ਹਾਂ ਅੰਤਮ ਸਾਹ ਲੲੇ। ਸੈਨਾ ਦੇ ਹਸਪਤਾਲ ਅਤੇ ੳੁੱਤਰ ਪੂਰਬ ੲਿੰਦਰਾ ਗਾਂਧੀ ਖੇਤਰੀ ਹੈੱਲਥ ਅਤੇ ਮੈਡੀਕਲ ਸਾੲਿੰਸਿਜ਼ ੲਿੰਸਟੀਚਿੳੂਟ ਦੇ ਡਾਕਟਰ ਵੀ ਤੁਰੰਤ ਹਸਪਤਾਲ ਪਹੁੰਚੇ ਪਰ ੳੁਹ ਵੀ ੳੁਨ੍ਹਾਂ ਨੂੰ ਨਾ ਬਚਾ ਸਕੇ।

ਮੁੱਖ ਸਕੱਤਰ ਪੀ. ਬੀ. ਓ. ਵਰਜੀਰੀ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਅਾ ਕਿ ੳੁਨ੍ਹਾਂ ਕੇਂਦਰੀ ਗ੍ਰਹਿ ਸਕੱਤਰ ਅੈਲ ਸੀ ਗੋੲਿਲ ਨੂੰ ਡਾਕਟਰ ਕਲਾਮ ਦੀ ਦੇਹ ਗੁਹਾਟੀ ਤੋਂ ਭਲਕੇ ਸਵੇਰੇ ਦਿੱਲੀ ਲੈ ਕੇ ਅਾੳੁਣ ਦੇ ਪ੍ਰਬੰਧ ਕਰਨ ਲੲੀ ਕਿਹਾ ਹੈ। ਅਾਮ ਲੋਕਾਂ ਅਤੇ ਖ਼ਾਸ ਕਰਕੇ ਬੱਚਿਅਾਂ ’ਚ ਹਰਮਨ ਪਿਅਾਰੇ ਡਾਕਟਰ ਕਲਾਮ ਦੇ ਦੇਹਾਂਤ ਨਾਲ ਦੇਸ਼ ਭਰ ’ਚ ਅਫ਼ਸੋਸ ਦੀ ਲਹਿਰ ਫੈਲ ਗੲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ, ੳੁਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ, ਗ਼ੁਲਾਮ ਨਬੀ ਅਾਜ਼ਾਦ, ਪੀ. ਚਿਦੰਬਰਮ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਕੲੀ ਅਾਗੂਅਾਂ ਨੇ ਡਾਕਟਰ ਕਲਾਮ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।  ਮਲਾਹ ਦੇ ਬੇਟੇ ਅਤੇ ਪੱਕੇ ਮੁਸਲਮਾਨ ਡਾਕਟਰ ਕਲਾਮ ਦਾ ਪੂਰਾ ਨਾਮ ਅਵੁਲ ਪਾਕਿਰ ਜੈਨੂਲਬਦੀਨ ਅਬਦੁੱਲ ਕਲਾਮ ਸੀ ਅਤੇ ੳੁਨ੍ਹਾਂ 18 ਜੁਲਾੲੀ 2002 ਨੂੰ ਦੇਸ਼ ਦੇ 11ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਅਾ ਸੀ। ਮਿਜ਼ਾੲੀਲ ਪ੍ਰੋਗਰਾਮ ’ਚ ਅਹਿਮ ਯੋਗਦਾਨ ਦੇਣ ਲੲੀ 1997 ’ਚ ੳੁਨ੍ਹਾਂ ਨੂੰ ਭਾਰਤ ਰਤਨ ਨਾਲ ਨਿਵਾਜਿਅਾ ਗਿਅਾ ਸੀ।


ਬਿਹਾਰ ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾੲੀ ਠੱਪ

 http://sameydiawaaz.com/Archive%20News/%5B2015%5D/07/28.07.2015%20-%2004.jpg

ਪਟਨਾ ਵਿੱਚ ਸੋਮਵਾਰ ਨੂੰ ਰਾਸ਼ਟਰੀ ਜਨਤੀ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਦੀ

ਅਗਵਾੲੀ ਹੇਠ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਦਿ੍ਸ਼ ।

ਪਟਨਾ 27 ਜੁਲਾੲੀ :- ਬਿਹਾਰ ਬੰਦ ਦੌਰਾਨ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੰਦ ਦਾ ਸੱਦਾ ਰਾਸ਼ਟਰੀ ਜਨਤਾ ਦਲ ਨੇ ਕੇਂਦਰ ਸਰਕਾਰ ਵਲੋਂ ਜਾਤ ਅਧਾਰਤ ਜਨਗਣਨਾ ਜਾਰੀ ਨਾ ਕਰਨ ਵਿਰੁੱਧ ਦਿੱਤਾ ਗਿਆ ਸੀ। ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾੲੀ ਪ੍ਰਭਾਵਿਤ ਹੋੲੀ ਹੈ। ਬੰਦ ਦੌਰਾਨ ਅਮਨ ਅਮਾਨ ਕਾਇਮ ਰਿਹਾ। ਪੁਲੀਸ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੂੰ ਪਟਨਾ ਵਿੱਚ ਡਾਕ ਬੰਗਲਾ ਫਾਟਕ ਕੋਲ ਸੈਂਕੜੇ ਸਮੱਰਥਕਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ੳੁਨ੍ਹਾਂ ਦੇ ਨਾਲ ਸੈਂਕੜੇ ਸਮਰਥਕ ਸਨ ਜਿਨ੍ਹਾ ਵਿੱਚ ਪਾਰਟੀ ਦੇ ਅਨੇਕਾਂ ਵਿਧਾਇਕ ਅਤੇ ਕੲੀ ਸਾਬਕਾ ਮੰਤਰੀ ਵੀ ਸਨ। ਸਾਬਕਾ ਮੁੱਖ ਮੰਤਰੀ ਨੂੰ ਬਿਹਾਰ ਮਿਲਟਰੀ ਪੁਲੀਸ ਦੇ ਆਰਜ਼ੀ ਕੈਂਪ ਵਿੱਚ ਲਿਜਾਇਆ ਗਿਆ। ਆਪਣੀ ਗਿ੍ਫ਼ਤਾਰੀ ਤੋਂ ਪਹਿਲਾਂ ੳੁਨ੍ਹਾਂ ਪੱਛੜੀਆਂ ਸ਼ੇਣੀਆਂ ਦੇ ਲੋਕਾਂ ਨੂੰ ਭਾਜਪਾ ਦੇ ਰਾਜ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਦੋਸ਼ ਲਾਇਆ ਕਿ ਭਾਜਪਾ ਪੱਛੜੀਆਂ ਸ਼੍ਰੇਣੀਆਂ ਦੀ ਵਿਰੋਧੀ ਹੈ।

ੳੁਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਨੇ ਬਿਨਾਂ ਕਿਸੇ ਦੇਰੀ ਦੇ ਜਾਤ ਅਧਾਰਤ ਅੰਕੜੇ ਜਾਰੀ ਨਾ ਕੀਤੇ ਤਾਂ ੳੁਹ 1990 ਵਿੱਚ ਸ਼ੁਰੂ ਕੀਤੇ ਮੰਡਲ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਸ਼ੁਰੂ ਕਰਨ ਤੋਂ ਗੁਰੇਜ਼ ਨਹੀ ਕਰਨਗੇ।

ਪੁਲੀਸ ਅਧਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਬੰਦ ਦੇ ਸੱਦੇ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਕਰਕੁਨਾਂ ਨੇ ਬਹੁਤ ਸਾਰੀਆਂ ਥਾਂਵਾਂ ੳੁੱਤੇ ਰੇਲ ਆਵਾਜਾੲੀ ਠੱਪ ਕਰ ਦਿੱਤੀ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸੂਬੇ ਵਿੱਚ ਬਹੁਤ ਸਾਰੀਆਂ ਥਾਵਾਂ ੳੁੱਤੇ ਵਰਕਰਾਂ ਨੇ ਸੜਕ ਆਵਾਜਾੲੀ ਵੀ ਰੋਕੀ। ਸੂਬੇ ਵਿੱਚ ਬਹੁਤੀਆਂ ਥਾਵਾਂ ੳੁੱਤੇ ਬੰਦ ਸਫਲ ਰਿਹਾ। ਸਰਕਾਰ ਨੇ ਲੰਬੇ ਰੂਟ ਦੀਆਂ ਬੱਸਾਂ ਸੜਕਾਂ ੳੁੱਤੇ ਨਾ ਭੇਜੀਆਂ। ਪਟਨਾ ਵਿੱਚ ਸਕੂਲ ਵੀ ਬੰਦ ਰਹੇ। ਸੂਬਾ ਸਰਕਾਰ ਨੇ ਬੰਦ ਦੇ ਮੱਦੇ ਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।


ਦੀਨਾਨਗਰ ਅਤਿਵਾਦੀ ਹਮਲੇ ਮਗਰੋਂ ਅੰਮ੍ਰਿਤਸਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ

http://sameydiawaaz.com/Archive%20News/%5B2015%5D/07/28.07.2015%20-%2007.jpg

ਪੁਲੀਸ ਮੁਲਾਜ਼ਮ ਅੰਮ੍ਰਿਤਸਰ ਵਿੱਚ ਇਕ ਕਾਰ ਦੀ ਤਲਾਸ਼ੀ ਲੈਂਦੇ ਹੋਏ।

ਅੰਮ੍ਰਿਤਸਰ 27 ਜੁਲਾਈ (ਵਿਸ਼ਾਲ ਕੁਮਾਰ) :- ਦੀਨਾਨਗਰ ਵਿੱਚ ਵਾਪਰੀ ਅਤਿਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਇਥੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਵੀ ਰੈਡ ਅਲਰਟ ਦਾ ਅਸਰ ਹੋਇਆ ਹੈ ਅਤੇ ਇਥੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਵੇਰ ਤੋਂ ਹੀ ਪੁਲੀਸ ਕਰਮਚਾਰੀ ਸੜਕਾਂ ’ਤੇ ਹਨ ਅਤੇ ਥਾਂ ਥਾਂ ’ਤੇ ਨਾਕੇ ਆਦਿ ਲਾ ਕੇ ਚੌਕਸੀ ਰੱਖੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਨੇ ਆਖਿਆ ਕਿ ਘਟਨਾ ਤੋਂ ਬਾਅਦ ਚੌਕਸੀ ਪ੍ਰਬੰਧ ਕਰੜੇ ਕੀਤੇ ਗਏ ਹਨ, ਸਾਵਧਾਨੀ ਵਰਤਦੇ ਹੋਏ ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਖਾਸ ਕਰਕੇ ਰੇਲਵੇ ਲਾਈਨ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ’ਤੇ ਯਾਤਰੂਆਂ ਦੀ ਤਲਾਸ਼ੀ ਲਈ ਗਈ ਅਤੇ ਰੇਲ ਗੱਡੀਆਂ ਵਿਚ ਸਫਰ ਕਰ ਰਹੇ ਯਾਤਰੂਆਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਦਾਖਲੇ ਵਾਲੇ ਰਸਤਿਆਂ ’ਤੇ ਨਾਕੇ ਲਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਲੀਸ ਟੀਮਾਂ ਵਲੋਂ ਹੋਟਲਾਂ ਅਤੇ ਸਰਾਵਾਂ ਆਦਿ ਵਿਚ ਆਉਣ ਜਾਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਹੋਟਲਾਂ ਤੇ ਸਰਾਵਾਂ ਆਦਿ ਵਿਚ ਯਾਤਰੂਆਂ ਦੇ ਵੇਰਵੇ ਵੀ ਪੁੱਛੇ ਗਏ ਹਨ। ਪੁਲੀਸ ਟੀਮ ਵਲੋਂ ਵਾਹਨਾਂ ਆਦਿ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਨ ਵਾਲੀਆਂ ਦਸ ਪੁਲੀਸ ਟੀਮਾਂ ਨੂੰ ਸ਼ਹਿਰ ਵਿਚ ਤੈਨਾਤ ਕੀਤਾ ਗਿਆ ਹੈ। ਪੁਲੀਸ ਦੇ ਸਾਰੇ ਅਧਿਕਾਰੀ ਅਤੇ ਥਾਣਿਆਂ ਦੇ ਐਸ.ਐਚ.ਓ. ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਵਿਚ ਅਤੇ ਹੋਰ ਵੱਖ ਵੱਖ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨ। ਮਗਰੋਂ ਪੁਲੀਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਹਸਪਤਾਲ ਦਾ ਵੀ ਦੌਰਾ ਕੀਤਾ, ਜਿਥੇ ਦੀਨਾਨਗਰ ਅਤਿਵਾਦੀ ਹਮਲੇ ਵਿਚ ਜ਼ਖਮੀ ਹੋਏ ਪੁਲੀਸ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ। ਦੋਵਾਂ ਅਧਿਕਾਰੀਆਂ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਇਲਾਜ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਕੀਤੀਆਂ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਵੀ ਚੌਕਸੀ ਵਧਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਇਸ ਦੁਖਦਾਈ ਘਟਨਾ ਤੋਂ ਬਾਅਦ ਗੁਰੂ ਘਰ ਵਿਚ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧ ਵਿਚ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖਣ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਟਾਸਕ ਫੋਰਸ ਨੂੰ ਵੀ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਰਾਵਾਂ ਵਿਚ ਵੀ ਆਉਣ ਜਾਣ ਵਾਲੇ ਯਾਤਰੂਆਂ ਤੇ ਨਿਗਾਹ ਰੱਖੀ ਜਾ ਰਹੀ ਹੈ।


ਯਾਕੂਬ ਮੈਮਨ ਕੇਸ

ਸੁਪਰੀਮ ਕੋਰਟ ਨੇ ੲੇ. ਜੀ. ਜਨਰਲ ਤੋਂ ਮੰਗਿਅਾ ਸਪਸ਼ਟੀਕਰਨ

http://sameydiawaaz.com/Archive%20News/%5B2015%5D/07/28.07.2015%20-%2005.jpg

ਨਵੀਂ ਦਿੱਲੀ 27 ਜੁਲਾੲੀ (ਅਾਰ. ਸੇਧੂਰਮਨ) :- ਸੁਪਰੀਮ ਕੋਰਟ ਨੇ ਸਾਲ 1993 ਦੇ ਬੰਬ ਧਮਾਕਿਅਾਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਸੁਣਾੲੀ ਮੌਤ ਦੀ ਸਜ਼ਾ ਦੀ ਪ੍ਰਮਾਣਿਕਤਾ ਬਾਰੇ ਕੲੀ ਸਵਾਲ ਖੜ੍ਹੇ ਕੀਤੇ ਹਨ। ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਮੁਕਲ ਰੋਹਤਗੀ ਨੂੰ ਭਲਕੇ ਸੋਧ ਪਟੀਸ਼ਨਾਂ ਸਬੰਧੀ ਨਿਯਮਾਂ ਬਾਰੇ ਸਥਿਤੀ ਸਪਸ਼ਟ ਕਰਨ ਲੲੀ ਕਿਹਾ ਹੈ। ਜਸਟਿਸ ੲੇਅਾਰ ਦੇਵ ਅਤੇ ਕੁਰਿਯਨ ਜੋਸਫ਼ ਦੇ ਬੈਂਚ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਯਾਕੂਬ ਮੈਮਨ ਨੂੰ ਦਿੱਤੀ ਮੌਤ ਦੀ ਸਜ਼ਾ ’ਤੇ ਅਮਲ ’ਤੇ ਰੋਕ ਲਾੳੁਣ ਦੀ ਅਪੀਲ ’ਤੇ ਕੋੲੀ ਵੀ ਫ਼ੈਸਲਾ ਕਰਨ ਤੋਂ ਪਹਿਲਾਂ ੳੁਹ ਸੋਧ ਪਟੀਸ਼ਨ ਨਾਲ ਸੰਬਧਤ ਨਿਯਮ ਅਤੇ ੳੁਸ ਦੇ ਦਾੲਿਰੇ ਬਾਰੇ ਸਥਿਤੀ ਸਪਸ਼ਟ ਕਰਨ। ਅਟਾਰਨੀ ਜਨਰਲ ਦਾ ਵਿਚਾਰ ਸੀ ਕਿ ਸੋਧ ਪਟੀਸ਼ਨ 21 ਜੁਲਾੲੀ ਨੂੰ ਰੱਦ ਹੋਣ ਨਾਲ ਦੋਸ਼ੀ ਲੲੀ ਸਾਰੇ ਕਾਨੂੰਨੀ ਰਾਹ ਹੁਣ ਬੰਦ ਹੋ ਚੁੱਕੇ ਹਨ ਜਦਕਿ ਮੈਮਨ ਦੇ ਵਕੀਲ ਰਾਜੂ ਰਾਮਚੰਦਰਨ ਨੇ ਦਾਅਵਾ ਕੀਤਾ ਕਿ ਮੈਮਨ ਦੀ ਅਪੀਲ ’ਤੇ ਗੌਰ ਕਰਨ ਮੌਕੇ ਅਦਾਲਤ ਨੇ ਸਹੀ ਪ੍ਰਕਿਰਿਅਾ ਨਹੀਂ ਅਪਣਾੲੀ। ਰਾਮਚੰਦਰਨ ਨੇ ਕਿਹਾ ਕਿ ਪਟੀਸ਼ਨ ਪੈਂਡਿੰਗ ਹੋਣ ਦੌਰਾਨ ਮੌਤ ਦੀ ਸਜ਼ਾ ਹੀ ਨਹੀਂ ਸੁਣਾੲੀ ਗੲੀ ਸਗੋਂ ਟਾਡਾ ਅਦਾਲਤ ਨੇ ੲਿਹ ਦੱਸਣ ਦਾ ਮੌਕਾ ਵੀ ਨਹੀਂ ਦਿੱਤਾ ਕਿ ਕੀ ਮੈਮਨ ਨੇ ਸਾਰੇ ਕਾਨੂੰਨੀ ਹੀਲੇ ਵਰਤ ਲੲੇ ਹਨ ਜਾਂ ਨਹੀਂ । ੳੁਨ੍ਹਾਂ ਕਿਹਾ ਕਿ ਮੌਤ ਦੀ ਸ਼ਜਾ ਬਾਰੇ ਵੀ 13 ਜੁਲਾੲੀ ਨੂੰ ਦੱਸਿਅਾ ਗਿਅਾ। ੳੁਨ੍ਹਾਂ ਕਿਹਾ ਕਿ ਟਾਡਾ ਅਦਾਲਤ ਨੇ ਮੌਤ ਦੀ ਸਜ਼ਾ ’ਤੇ ਅਮਲ ਲੲੀ 90 ਦਿਨਾਂ ਦਾ ਨੋਟਿਸ ਦਿੱਤਾ ਸੀ ਪਰ ਰਾਜ ਸਰਕਾਰ ਨੇ ਸਿਰਫ਼ 17 ਦਿਨਾਂ ਦਾ ਨੋਟਿਸ ਦਿੱਤਾ।


ਈ. ਡੀ. ਨੇ ਲਲਿਤ ਮੋਦੀ ਖ਼ਿਲਾਫ਼ ਗ਼ੈਰ - ਜ਼ਮਾਨਤੀ ਵਾਰੰਟ ਮੰਗੇ

http://sameydiawaaz.com/Archive%20News/%5B2015%5D/07/28.07.2015%20-%2006.jpg

ਮੁੰਬੲੀ 27 ਜੁਲਾੲੀ :- ੲੀ. ਡੀ. ਨੇ ਅੱਜ ੲਿੱਥੋਂ ਦੀ ਵਿਸ਼ੇਸ਼ ਅਦਾਲਤ ਵਿੱਚ ਅਾੲੀ. ਪੀ. ਅੈਲ. ਦੇ ਸਾਬਕਾ ਮੁਖੀ ਲਲਿਤ ਮੋਦੀ ਖ਼ਿਲਾਫ਼ ਦਰਜ ਕਾਲੇ ਧਨ ਨੂੰ ਚਿੱਟਾ ਕਰਨ ਦੇ ਕੇਸ ਸਬੰਧੀ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ੲੇਜੰਸੀ ਵਿਸ਼ੇਸ਼ ਅਦਾਲਤ ਤੱਕ ੳੁਦੋਂ ਪਹੁੰਚੀ ਜਦੋਂ ਲੰਡਨ ਨੂੰ ਅਾਪਣਾ ਘਰ ਬਣਾ ਚੁੱਕੇ ਲਲਿਤ ਮੋਦੀ ਨੇ ਸੰਮਨ ਦਾ ਜਵਾਬ ਨਹੀਂ ਦਿੱਤਾ। ੲੀ. ਡੀ. ਦੇ ਅਧਿਕਾਰੀ ਨੇ ਕਿਹਾ ੳੁਹ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਵਾੳੁਣ ਲੲੀ ਅਦਾਲਤ ਪਹੁੰਚੇ ਹਨ ਕਿੳੁਂਕਿ ਲਲਿਤ ਮੋਦੀ ਨੇ ੲਿਸ ਮਹੀਨੇ ਦੇ ਸ਼ੁਰੂ ਵਿੱਚ ਭੇਜੇ ਸੰਮਨ ਦਾ ਜਵਾਬ ਨਹੀਂ ਦਿੱਤਾ। ੲੀ. ਡੀ. ਨੇ ਪਹਿਲਾ ਸੰਮਨ ਭਾਰਤ ਵਿੱਚ ਲਲਿਤ ਮੋਦੀ ਦੇ ਵਕੀਲ ਜ਼ਰੀੲੇ ਜਾਰੀ ਕੀਤੇ ਸਨ ਪਰ ਵਕੀਲ ਨੇ ਦਸਤਾਵੇਜ਼ ੲਿਹ ਕਹਿਕੇ ਵਾਪਸ ਕਰ ਦਿੱਤੇ ਸਨ ਕਿ ੳੁਨ੍ਹਾਂ ਨੂੰ ਕਾਗਜ਼ਾਤ ਹਾਸਲ ਕਰਨ ਦਾ ਕੋੲੀ ਅਧਿਕਾਰ ਨਹੀਂ ਹੈ। ਬਾਅਦ ਵਿੱਚ ਅਧਿਕਾਰੀਅਾਂ ਨੇ ਸੰਮਨ ਲਲਿਤ ਮੋਦੀ ਨੂੰ ੲੀਮੇਲ ਕੀਤੇ ਸਨ। ਲਲਿਤ ਮੋਦੀ ਨੇ ਸਾਲ 2010 ਵਿੱਚ ਭਾਰਤ ਛੱਡ ਦਿੱਤਾ ਸੀ। ੲੀ. ਡੀ. ਅਧਿਕਾਰੀ ਨੇ ਕਿਹਾ ਕਿ ਸੰਮਨ ਜਾਰੀ ਹੋਣ ਤੋਂ ਲੈ ਕੇ ਹੁਣ ਤੱਕ ਲਲਿਤ ਮੋਦੀ ਜਾਂ ੳੁਨ੍ਹਾਂ ਦੇ ਵਕੀਲ ਵਲੋਂ ਕੋੲੀ ਸੁਨੇਹਾ ਨਹੀਂ ਮਿਲਿਅਾ। ੲਿਸ ਲੲੀ ਗ਼ੈਰ ਜ਼ਮਾਨਤੀ ਵਾਰੰਟ ਵਾਸਤੇ ਅਦਾਲਤ ਤੱਕ ਪਹੁੰਚ ਕੀਤੀ ਗੲੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz