ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

27 ਜੁਲਾੲੀ 2015

ਪਰਸ਼ੂਰਾਮ ਚੇਅਰ ਦੇ ਵਿਰੋਧ ਵਿੱਚ ਲੱਗੇ ਖ਼ਾਲਿਸਤਾਨ ਦੇ ਨਾਅਰੇ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 4 ਕਾਰਕੁਨ ਗ੍ਰਿਫ਼ਤਾਰ

http://sameydiawaaz.com/Archive%20News/%5B2015%5D/07/27.07.2015%20-%2001.jpg

ਪੁਲੀਸ ਵਲੋਂ ਕਾਬੂ ਕੀਤੇ ਗਏ ਨਾਅਰੇ ਮਾਰਨ ਵਾਲੇ ਕਾਰਕੁਨ ਨਜ਼ਰ ਆ ਰਹੇ ਹਨ।

ਪਟਿਅਾਲਾ 26 ਜੁਲਾੲੀ (ਅਕੀਦਾ) :- ੲਿੱਥੇ ਪੰਜਾਬੀ ਯੂਨੀਵਰਿਸਟੀ ਵਿੱਚ ਅੱਜ ਭਗਵਾਨ ਪਰਸੂਰਾਮ ਦੀ ਚੇਅਰ ਸਥਾਪਿਤ ਕਰਨ ਮੌਕੇ ਹੋਏ ਸਮਾਗਮ ਵਿੱਚ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਜਿਉਂ ਹੀ ਬੋਲਣ ਲੱਗੇ ਤਾਂ ਹਾਲ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਬਾਦਲ ਮੁਰਦਾਬਾਦ’ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਕਾਰਨ ਪੂਰੇ ਸਮਾਗਮ ਵਿੱਚ ਹਲਚਲ ਮੱਚ ਗਈ। ਮੌਕੇ ’ਤੇ ਮੌਜੂਦ ਪੁਲੀਸ ਨੇ ਨਾਅਰੇ ਲਾ ਰਹੇ ਕਾਰਕੁਨਾਂ ਨੂੰ ਕਾਬੂ ਕਰ ਲਿਆ। ਸ੍ਰੀ ਬਾਦਲ ਨੇ ਇਨ੍ਹਾਂ ਕਾਰਕੁਨਾਂ ਬਾਰੇ ਮੌਕੇ ’ਤੇ ਹੀ ਸਟੇਜ ਤੋਂ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ। ਨਾਅਰੇ ਲਾੳੁਣ ਵਾਲੇ ਕਾਰਕੁਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ, ਕਿਸਾਨ ਵਿੰਗ ਦੇ ਆਗੂ ਰਾਜਿੰਦਰ ਸਿੰਘ ਛੰਨਾ, ਗੁਰਧਿਆਨ ਸਿੰਘ ਧਨੇਠਾ, ਦਰਸ਼ਨ ਸਿੰਘ ਸਨੌਰ ਸਨ ਨੂੰ ਪੁਲੀਸ ਮੌਕੇ ’ਤੇ ਹੀ ਫੜਕੇ ਲੈ ਗਈ। ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੰਮ ਹੀ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਹੈ। ੳੁਨ੍ਹਾਂ ਕਿਹਾ ਕਿ ਪੰਜਾਬ ਨੇ ਅਜਿਹੀਆਂ ਸਾਜ਼ਿਸ਼ਾਂ ਕਰਕੇ ਪਹਿਲਾਂ ਹੀ ਬਹੁਤ ਸੰਤਾਪ ਝੱਲਿਆ ਹੈ ਪਰ ਹੁਣ ਅਕਾਲੀ - ਭਾਜਪਾ ਗੱਠਜੋੜ ਸਰਕਾਰ ਨੇ ਸਖ਼ਤ ਕਦਮ ਉਠਾਉਂਦਿਆਂ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ’ਤੇ ਨਜ਼ਰ ਰੱਖਦੇ ਹੋਏ ਰਾਜ ਦੀ ਸ਼ਾਂਤੀ ਅਤੇ ਵਿਕਾਸ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਕਰਕੇ ਰਾਜ ਵਿੱਚ ਕਾਲੇ ਦਿਨਾਂ ਨੂੰ ਵਾਪਸ ਲਿਆਉਣ ਵਿੱਚ ਲੱਗੇ ਹੋੲੇ ਹਨ ਪਰ ੲਿਨ੍ਹਾਂ ਦੇ ਮਾੜੇ ਇਰਾਦਿਆਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ੳੁਨ੍ਹਾਂ ਮੀਡੀਆ ਅਤੇ ਲੋਕਾਂ ਤੋਂ ਇਸ ਕਾਰਜ ਵਿੱਚ ਸਮਰਥਨ ਦੀ ਉਮੀਦ ਕੀਤੀ। ੳੁਨ੍ਹਾਂ ਭਰੋਸਾ ਦਿੱਤਾ ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਇਨ੍ਹਾਂ ਲੋਕਾਂ ਦੇ ਮਾੜੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਦੌਰਾਨ ‘ਖਾਸਿਲਤਾਨ ਜ਼ਿੰਦਾਬਾਦ’ ਦੇ ਨਾਅਰੇ ਲਾੳੁਣ ਵਾਲੇ ਮਾਨ ਦਲ ਦੇ ਚਾਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ| ਅਰਬਨ ਅਸਟੇਟ ਪੁਲੀਸ ਨੇ ਫ਼ੌਜਦਾਰੀ ਐਕਟ ਦੀ ਧਾਰਾ 107/151 ਤਹਿਤ ਕਾਰਵਾਈ ਕਰਦਿਆਂ ਆਗੂਆਂ ਨੂੰ ਐਸ. ਡੀ. ਐਮ. ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ| ਇਸ ਤਹਿਤ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਛੰਨਾ ਸਮੇਤ ਗੁਰਧਿਆਨ ਸਿੰਘ ਧਨੇਠਾ ਤੇ ਦਰਸ਼ਨ ਸਿੰਘ ਸਨੌਰ ਦੇ ਨਾਮ ਸ਼ਾਮਲ ਹਨ| ਇਸ ਦੀ ਪੁਸ਼ਟੀ ਥਾਣਾ ਮੁਖੀ ਪੁਨੀਤ ਚਹਿਲ ਨੇ ਕੀਤੀ ਹੈ।


ਲਾਲੂ ਵਲੋਂ ਮੋਦੀ ਦੀ ‘ਕਾਲੇ ਨਾਗ਼’ ਨਾਲ ਤੁਲਨਾ

ਜਾਤ ਅਾਧਾਰਤ ਜਨਗਣਨਾ ਦੇ ਅੰਕੜੇ ਜਾਰੀ ਕਰਾਉਣ ਲੲੀ ਕੀਤੀ ਭੁੱਖ ਹੜਤਾਲ

http://sameydiawaaz.com/Archive%20News/%5B2015%5D/07/27.07.2015%20-%2002.jpg

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਐਤਵਾਰ ਨੂੰ ਪਟਨਾ ਵਿੱਚ ਪਾਰਟੀ ਵਲੋਂ ਕੀਤੀ

ਇਕ ਦਿਨਾ ਭੁੱਖ ਹੜਤਾਲ ‘ਚ ਹਿੱਸਾ ਲੈਣ ਜਾਂਦੇ ਹੋਏ। ਪਾਰਟੀ ਵਲੋਂ ਸਮਾਜਿਕ ਆਰਥਿਕ

ਜਾਤੀ ਅਧਾਰਿਤ ਮਰਦਮਸ਼ੁਮਾਰੀ ਅੰਕੜੇ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪਟਨਾ 26 ਜੁਲਾੲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਿਹਾਰ ਦੇ ਵੋਟਰਾਂ ਵਿੱਚ ਅਾਪਣੇ ਅਾਪ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਭੁੂਮੀ ਦਾ ਬਾਸ਼ਿੰਦਾ ਕਹੇ ਜਾਣ ਤੋਂ ੲਿੱਕ ਦਿਨ ਬਾਅਦ ਅੱਜ ਅਾਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਸ੍ਰੀ ਮੋਦੀ ਦੀ ਤੁਲਨਾ ‘ਕਾਲੇ ਨਾਗ’ ਨਾਲ ਕਰਦਿਅਾਂ ਕਿਹਾ ਕਿ ੳੁਹ ਸ੍ਰੀ ਮੋਦੀ ਨੂੰ ਕੁਚਲ ਦੇਣਗੇ।

ਜਾਤ ਅਾਧਾਰਤ ਜਨਗਣਨਾ ਦੇ ਅੰਕੜੇ ਜਾਰੀ ਕਰਨ ਦੀ ਮੰਗ ਨੂੰ ਲੈ ਕੇ ੲਿੱਕ ਰੋਜ਼ਾ ਭੁੱਖ ਹੜਤਾਲ ਸ਼ੁਰੂ ਕਰਨ ਵੇਲੇ ੳੁਨ੍ਹਾਂ ਨੇ ਕੇਂਦਰ ’ਤੇ ੲਿਨ੍ਹਾਂ ਅੰਕੜਿਆਂ ਨੂੰ ਦੱਬਣ ਦਾ ਦੋਸ਼ ਲਾੲਿਅਾ। ੳੁਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ‘ਕਾਲੀਅਾ ਨਾਗ’ ਦਾ ਸਫ਼ਾੲਿਅਾ ਕੀਤਾ ਸੀ ਤੇ ੳੁਹ ‘ਕਾਲੀਅਾ ਨਾਗ’ ਨਰਿੰਦਰ ਮੋਦੀ ਦੇ ਰੂਪ ਵਿੱਚ ਮੁੜ ਪੈਦਾ ਹੋੲਿਅਾ ਹੈ ਤੇ ੳੁਹ ੳੁਸ ਨੂੰ ਨਸ਼ਟ ਕਰ ਦੇਣਗੇ ਅਤੇ ਬਿਹਾਰ ਵਿੱਚੋਂ ੳੁਸ ਦੀ ਪਾਰਟੀ ਦੀਅਾਂ ਜੜ੍ਹ ਪੁੱਟ ਦੇਣਗੇ।

ਨਰਿੰਦਰ ਮੋਦੀ ਨੇ ਕੱਲ੍ਹ ਮੁਜ਼ੱਫਰਪੁਰ ਵਿੱਚ ਰੈਲੀ ਦੌਰਾਨ ਯਾਦਵ ਵੋਟਰਾਂ ਨੂੰ ਅਾਪਣੇ ਵੱਲ ਕਰਨ ਲੲੀ ੳੁਨ੍ਹਾਂ ਨੂੰ ‘ਯਾਦੂ ਭਾੲੀ’ ਕਹਿਕੇ ਸੰਬੋਧਨ ਕੀਤਾ ਸੀ ਤੇ ਅਾਪਣੇ ਅਾਪ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਭੂਮੀ ਦਾ ਬਾਸ਼ਿੰਦਾ ਦੱਸਿਅਾ ਸੀ। ਅੱਜ ਲਾਲੂ ਪ੍ਰਸਾਦ ਯਾਦਵ ਭੁੱਖ ਹੜਤਾਲ ਲੲੀ ਟਾਂਗੇ ’ਤੇ ਗਾਂਧੀ ਮੈਦਾਨ ਪੁੱਜੇ ਅਤੇ ਜਨਗਣਨਾ ਸਬੰਧੀ ਅੰਕੜੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

ੳੁਨ੍ਹਾਂ ਦਾਅਵਾ ਕੀਤਾ ਕਿ ਅੈਸ. ਸੀ. ਤੇ ਅੈਸ. ਟੀ. ਸਬੰਧੀ ਜਨਗਣਨਾ ਸਾਲ 1931 ਵਿੱਚ ਹੋੲੀ ਸੀ ਤੇ ੳੁਦੋਂ ਤੋਂ ਲੈ ਕੇ ਹੁਣ ਤੱਕ ੲਿਹ ਅਾਬਾਦੀ ਤਿੰਨ ਗੁਣਾ ਵੱਧ ਚੁੱਕੀ ਹੈ। ੳੁਨ੍ਹਾਂ ਕਿਹਾ ਕਿ ਨਵੇਂ ਅੰਕੜੇ ੲਿਨ੍ਹਾਂ ਸਬੰਧੀ ਰਾਖਵਾਂਕਰਨ ਵਧਾੳੁਣ ਦਾ ਅਾਧਾਰ ਬਣਨਗੇ।

ਨਰਿੰਦਰ ਮੋਦੀ ਦੀ ਸਮਾਰਟ ਸਿਟੀ ਬਣਾੳੁਣ ਦੀ ਯੋਜਨਾ ਦੀ ਅਾਲੋਚਨਾ ਕਰਦਿਅਾਂ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਦੇਸ਼ ਵਾਸੀਅਾਂ ਨੂੰ ‘ਸਮਾਰਟ ਜੌਬਜ਼’ ਦੀ ਲੋੜ ਹੈ। ੳੁਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵੱਡੀ ਗਿਣਤੀ ਲੋਕਾਂ ਕੋਲ ਜ਼ਮੀਨ ਨਹੀਂ ਹੈ ਅਤੇ ਨਾ ਹੀ ਨੌਕਰੀ ਹੈ। ੳੁਨ੍ਹਾਂ ਕਿਹਾ ਕਿ ਸ੍ਰੀ ਮੋਦੀ ਰਸਤਾ ਭੁੱਲ ਗੲੇ ਹਨ ਤੇ ਵਿਕਾਸ ਦੀ ਗੱਲ ਕਰਦਿਅਾਂ ਪੱਟੜੀ ਤੋਂ ਲਹਿ ਗੲੇ ਹਨ।

ਅਾਰ. ਜੇ. ਡੀ. ਅਾਗੂ ਰਾਮਚੰਦਰ, ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ, ਅੈਮ. ਅੈਲ. ਸੀ. ਭੋਲਾ ਯਾਦਵ ਅਾਦਿ ਨੇ ਕਿਹਾ ਕਿ ਲੋਕ ਜਾਤ ਅਾਧਾਰਤ ਜਨਗਣਨਾ ਦੇ ਅੰਕੜੇ ਜਾਣਨਾ ਚਾਹੁੰਦੇ ਹਨ। ਜੇਡੀ (ਯੂ) ਦੇ ਸ਼ਰਦ ਯਾਦਵ, ਜੋ ਦੁਪਹਿਰ ਵੇਲੇ ੲਿੱਥੇ ਪਹੁੰਚੇ, ਨੇ ਕਿਹਾ ਕਿ ੳੁਹ ਖ਼ਾਸ ਤੌਰ ’ਤੇ ਦਿੱਲੀ ਤੋਂ ੲਿੱਥੇ ਪਹੁੰਚੇ ਹਨ ਕਿੳੁਂਕਿ ੳੁਨ੍ਹਾਂ ਦੇ ਭਰਾ ਨੇ ਦੇਸ਼ ਦੇ ਮਾੜੇ ਹਾਲਾਤ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਹੈ।


ਰਾਜੋਆਣਾ ਦੀ ਭੈਣ ਨੇ ਓਵਾਇਸੀ ਨੂੰ ਲਿਖਿਆ ਰੋਸ ਪੱਤਰ

http://sameydiawaaz.com/Archive%20News/%5B2015%5D/07/27.07.2015%20-%2005.jpg

ਕਮਲਦੀਪ ਕੌਰ ਰਾਜੋਆਣਾ

ਪਟਿਆਲਾ 26 ਜੁਲਾਈ :- ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ‘ਆਲ ਇੰਡੀਆ ਮਜਸਿਲ - ਏ - ਇਤਿਹਾਦ ਅਲ - ਮੁਸਲਿਮੀਨ’ ਦੇ ਆਂਧਰਾ ਪ੍ਰਦੇਸ਼ ਤੋਂ ਐਮ. ਪੀ. ਅਸਦੂਦੀਨ ਓਵਾਇਸੀ ਵਲੋਂ ਫਾਂਸੀ ਦੀ ਸਜ਼ਾ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਦੀ ਤੁਲਨਾ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨਾਲ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਤੁਲਨਾ ਉਸ ਨੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਜ਼ਰੀਏ ਬਿਆਨਬਾਜ਼ੀ ਦੌਰਾਨ ਕੀਤੀ ਹੈ।

ਇਸ ਸਬੰਧੀ ਸ੍ਰੀ ਓਵਾਇਸੀ ਨੂੰ ਪੱਤਰ ਭੇਜਕੇ ੳੁਨ੍ਹਾਂ ਪੁੱਛਿਆ ਕਿ ਜਿਸ ਤਰ੍ਹਾਂ ਆਪਣੀ ਕਾਰਵਾਈ ’ਤੇ ਰਾਜੋਆਣਾ ਖੁਦ ਅਤੇ ਸਾਡੀ  ਕੌਮ ਮਾਣ ਕਰਦੀ ਹੈ, ਕੀ ਉਸੇ ਤਰ੍ਹਾਂ ਮੈਮਨ, ੳੁਹ ਅਤੇ ੳੁਨ੍ਹਾਂ ਦੀ ਕੌਮ ਨੂੰ ਵੀ ਮੈਮਨ ਵਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਅਜਿਹੀ ਤੁਲਨਾ ਨਹੀਂ ਕਰਨੀ ਚਾਹੀਦੀ। ਕਮਲਦੀਪ ਕੌਰ ਨੇ ਇਸ ਪੱਤਰ ਦੀ ਕਾਪੀ ਸਥਾਨਕ ਮੀਡੀਆ ਨੂੰ ਵੀ ਜਾਰੀ ਕੀਤੀ। ੲਿਸ ਰਾਹੀਂ ਕਮਲਦੀਪ ਕੌਰ ਨੇ ਕਿਹਾ ਕਿ ਰਾਜੋਆਣਾ ਵਲੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਕਾਰਵਾਈ ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਜਨਤਕ ਥਾਵਾਂ ’ਤੇ ਬੰਬ ਰੱਖਕੇ ਭੱਜ ਜਾਣ ਦੀ ਕਹਾਣੀ ਨਹੀਂ ਹੈ ਸਗੋਂ ਇਸ ਕਾਰਵਾਈ ਨੂੰ ਹਿੱਕ ਨਾਲ ਬੰਬ ਬੰਨ੍ਹਕੇ ਅੰਜਾਮ ਦਿੱਤਾ ਗਿਆ ਹੈ, ਜਿਸ ’ਤੇ ਸਿਰਫ਼ ਰਾਜੋਆਣਾ ਹੀ ਨਹੀਂ, ਬਲਕਿ ਉਸਦੀ ਕੌਮ ਨੂੰ ਵੀ ਮਾਣ ਹੈ। ਉਸ ਨੇ ਕਿਹਾ ਕਿ ਰਾਜੋਆਣਾ ਕਤਲ ਦੀ ਕਾਰਵਾਈ ਨੂੰ ਅੰਜਾਮ ਦੇਣ ਸਬੰਧੀ ਅਦਾਲਤ ਵਿੱਚ ਵੀ ਸਵੀਕਾਰ ਕਰਨ ਤੋਂ ਪਿੱਛੇ ਨਹੀਂ ਹਟਿਅਾ। ਇਸ ਸਬੰਧੀ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ‘ਕੌਮੀ ਸ਼ਹੀਦ’ ਅਤੇ ਮਨੁੱਖੀ ਬੰਬ ਬਣੇ ਉਨ੍ਹਾਂ ਦੇ ਦੋਸਤ ਦਿਲਾਵਰ ਸਿੰਘ ਨੂੰ ‘ਜਿੰਦਾ ਸ਼ਹੀਦ’ ਦਾ ਦਰਜਾ ਵੀ ਦਿੱਤਾ ਗਿਆ ਹੈ | ਬੀਬੀ ਕਮਲਦੀਪ ਕੌਰ ਨੇ ਸਵਾਲ ਕੀਤਾ ਕਿ ਕੀ ਯਾਕੂਬ ਮੈਮਨ ਨੂੰ ਆਪਣੇ ਵਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ, ਕੀ ੳੁਨ੍ਹਾਂ ਦੀ ਕੌਮ ਵੀ ਮਾਣ ਕਰਦੀ ਹੈ। ਜੇਕਰ ਉਹ ਅਜਿਹਾ ਮਾਣ ਕਰਦੇ ਹਨ ਤਾਂ ਫੇਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਹੱਕ ਹੈ, ਪਰ ਜੇਕਰ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਹੈ ਤਾਂ ਉਹ ਰਾਜੋਆਣਾ ਦੀ ਤੁਲਨਾ ਮੈਮਨ ਨਾਲ ਕਰਕੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ।


ਦਾਊਦ ਨਾਲ ਸਬੰਧ ਹੁੰਦੇ ਤਾਂ ਕ੍ਰਿਕਟਰ ਨਾ ਹੁੰਦਾ - ਸ੍ਰੀਸ਼ਾਂਤ

http://sameydiawaaz.com/Archive%20News/%5B2015%5D/07/27.07.2015%20-%2004.jpg

ਆਈ. ਪੀ. ਅੈਲ. ਸਪੌਟ ਫਿਕਸਿੰਗ ਮਾਮਲੇ ਵਿੱਚੋਂ ਬਰੀ ਹੋਣ ਬਾਅਦ ਕੋਚੀ ਵਿੱਚ

ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਕ੍ਰਿਕਟਰ ਅੈਸ. ਸ੍ਰੀਸ਼ਾਂਤ।

ਨਵੀਂ ਦਿੱਲੀ 26 ਜੁਲਾਈ :- ਆਈ. ਪੀ. ਅੈਲ. ਸਪੌਟ ਫਿਕਸਿੰਗ ਦੇ ਦੋਸ਼ਾਂ ਵਿੱਚੋਂ ਬਰੀ ਹੋਏ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅੈਸ. ਸ੍ਰੀਸ਼ਾਂਤ ਨੇ ਕਿਹਾ ਕਿ ਜੇਕਰ ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਨਾਲ ਉਸ ਦੇ ਕਿਸੇ ਵੀ ਤਰ੍ਹਾਂ ਦੇ ਸਬੰਧ ਹੁੰਦੇ ਤਾਂ ਉਹ ਕ੍ਰਿਕਟਰ ਨਾ ਹੁੰਦਾ।

ਦਿੱਲੀ ਦੀ ਇਕ ਅਦਾਲਤ ਨੇ ਆਈ. ਪੀ. ਅੈਲ. - 6 ਵਿੱਚ ਸਪੌਟ ਫਿਕਸਿੰਗ ਕਰਨ ਦੇ ਦੋਸ਼ ਵਿੱਚ ਦਿੱਲੀ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕ੍ਰਿਕਟਰਾਂ ਸ੍ਰੀਸ਼ਾਂਤ, ਅੰਕਿਤ ਚਵਾਨ ਅਤੇ ਅਜੀਤ ਚੰਦੀਲਾ ਨੂੰ ਸਬੂਤਾਂ ਦੀ ਘਾਟ ਕਾਰਨ ਸ਼ਨਿੱਚਰਵਾਰ ਨੂੰ ਬਰੀ ਕਰ ਦਿੱਤਾ ਸੀ। ਇਹ ਤਿੰਨੇ ਕ੍ਰਿਕਟਰ ਰਾਜਸਥਾਨ ਰਾਇਲਜ਼ ਵਲੋਂ ਖੇਡਦੇ ਸਨ। ਜਸਟਿਸ ਲੋਢਾ ਕਮੇਟੀ ਨੇ ਪਿਛਲੇ ਦਿਨੀਂ ਰਾਜਸਥਾਨ ਦੀ ਟੀਮ ਨੂੰ ਦੋ ਸਾਲਾਂ ਲਈ ਆਈ. ਪੀ. ਅੈਲ. ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਕ੍ਰਿਕਟਰਾਂ ਨੂੰ ਮਈ, 2013 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ੍ਰੀਸ਼ਾਂਤ ਨੇ ਕਿਹਾ, ‘ਜੇਕਰ ਮੈਂ ਕਿਸੇ ਵੀ ਤਰ੍ਹਾਂ ਨਾਲ ਦਾਊਦ ਨੂੰ ਜਾਣਦਾ ਹੁੰਦਾ ਤਾਂ ਮੈਂ ਇਥੇ ਨਾ ਹੁੰਦਾ। ਮੈਂ ਵੀ ਦੁਬਈ ਜਾਂ ਕਿਤੇ ਹੋਰ ਹੁੰਦਾ। ਜੇਕਰ ਮੈਂ ਉਸ ਵਰਗੇ ਕਿਸੇ ਵੀ ਵਿਅਕਤੀ ਨੂੰ ਜਾਣਦਾ ਹੁੰਦਾ ਤਾਂ ਮੈਂ ਕਦੇ ਵੀ ਕ੍ਰਿਕਟਰ ਨਾ ਬਣ ਸਕਦਾ।’ ਸਾਬਕਾ ਭਾਰਤੀ ਗੇਂਦਬਾਜ਼ ਅੈਤਵਾਰ ਨੂੰ ਦਿੱਲੀ ਤੋਂ ਕੋਚੀ ਹਵਾਈ ਅੱਡੇ ’ਤੇ ਪਹੁੰਚਿਅਾ ਜਿਥੇ ਪ੍ਰਸੰਸਕਾਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ।

ਕੇਰਲ ਦੇ ਰਹਿਣ ਵਾਲੇ ਸ੍ਰੀਸ਼ਾਂਤ ਨੇ ਇਸ ਮੌਕੇ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਦੇ ਸੂਬੇ ਦੇ ਲੋਕ ਅਤੇ ਪ੍ਰਸੰਸਕ ਅੌਖੇ ਸਮੇਂ ਵਿੱਚ ਹਮੇਸ਼ਾ ਮੇਰੇ ਨਾਲ ਡਟਕੇ ਖੜ੍ਹੇ ਰਹੇ। ਇਹ ਸਭ ਕੁੱਝ ਮੈਂ ਆਪਣੀ ਜ਼ਿੰਦਗੀ ਵਿੱਚ ਹਾਸਲ ਕੀਤਾ ਹੈ। ਇਨ੍ਹਾਂ ਦਾ ਪਿਆਰ ਤੇ ਸਹਿਯੋਗ ਹੀ ਮੇਰੀ ਵਿਰਾਸਤ ਹੈ, ਜਿਸ ਨੂੰ ਬਹੁਤ ਮੁਸ਼ਕਲ ਨਾਲ ਕਮਾਇਆ ਹੈ।’

ਬੀ. ਸੀ. ਸੀ. ਆਈ. ਨੇ ਇਨ੍ਹਾਂ ਤਿੰਨਾਂ ਕ੍ਰਿਕਟਰਾਂ ’ਤੇ ਲਗਾਈ ਉਮਰ ਭਰ ਦੀ ਪਾਬੰਦੀ ਨੂੰ ਫਿਲਹਾਲ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਸ੍ਰੀਸ਼ਾਂਤ ਨੇ ਕਿਹਾ, ‘ਮੈਂ ਅੱਜ ਤੋਂ ਅਭਿਆਸ ਸ਼ੁਰੂ ਕਰ ਦੇਵਾਂਗਾ। ਮੈਨੂੰ ਉਮੀਦ ਹੈ ਕਿ ਕ੍ਰਿਕਟ ਬੋਰਡ ਮੇਰੇ ਤੋਂ ਪਾਬੰਦੀ ਹਟਾ ਦੇਵੇਗਾ ਅਤੇ ਮੈਂ ਇਕ ਵਾਰ ਫਿਰ ਟੀਮ ਇੰਡੀਆ ਦਾ ਹਿੱਸਾ ਬਣ ਸਕਾਂਗਾ।’


ਸਲਮਾਨ ਨੇ ਵਿਵਾਦਤ ਟਵੀਟ ਤੋਂ ਪਾਸਾ ਵੱਟਿਅਾ

ਪਹਿਲਾਂ ਯਾਕੂਬ ਨੂੰ  ਛੱਡਣ ਤੇ ਉਸ ਦੇ ਭਰਾ ਟਾੲੀਗਰ ਨੂੰ ਫਾਹੇ ਟੰਗਣ ਲੲੀ ਕਿਹਾ

ਪਿਤਾ ਦੇ ਕਹਿਣ ’ਤੇ ਮੁਅਾਫ਼ੀ ਮੰਗਦਿਅਾਂ ਟਵੀਟ ਲਿਅਾ ਵਾਪਸ

http://sameydiawaaz.com/Archive%20News/%5B2015%5D/07/27.07.2015%20-%2003.jpg

ਮੁੰਬੲੀ 26 ਜੁਲਾੲੀ :- ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਵਲੋਂ ਮੁੰਬੲੀ ਧਮਾਕਿਅਾਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਨਾ ਦੇਣ ਦੇ ਟਵੀਟ ’ਤੇ ਵਿਵਾਦ ਖੜ੍ਹਾ ਹੋਣ ਮਗਰੋਂ ੳੁਸ ਨੇ ਸ਼ਾਮ ਨੂੰ ਮੁਅਾਫ਼ੀ ਮੰਗਦਿਅਾਂ ੲਿਸ ਤੋਂ ਪਾਸਾ ਵੱਟ ਲਿਅਾ। ਸਲਮਾਨ ਨੇ ਸਵੇਰੇ ਟਵੀਟ ਕਰਕੇ ਕਿਹਾ ਸੀ ਕਿ ਯਾਕੂਬ ਦੀ ਥਾਂ ’ਤੇ ੳੁਸ ਦੇ ਭਰਾ ਟਾੲੀਗਰ ਮੈਮਨ ਨੂੰ ਫਾਹੇ ਟੰਗਣਾ ਚਾਹੀਦਾ ਹੈ। ਸਲਮਾਨ ਨੇ ਕਿਹਾ ਕਿ ੳੁਸ ਦੇ ਪਿਤਾ ਸਲੀਮ ਖ਼ਾਨ ਨੇ ੳੁਸ ਨੂੰ ਪਹਿਲਾਂ ਕੀਤੇ ਟਵੀਟ ਨੂੰ ਵਾਪਸ ਲੈਣ ਲੲੀ ਅਾਖਿਅਾ ਕਿੳੁਂਕਿ ੳੁਨ੍ਹਾਂ ਮੁਤਾਬਕ ੲਿਸ ਨਾਲ ਦੁਬਿਧਾ ਪੈਦਾ ਹੋ ਜਾੲੇਗੀ। ੳੁਨ੍ਹਾਂ ਕਿਹਾ, ‘‘ਮੈਂ ਯਾਕੂਬ ਮੈਮਨ ਨੂੰ ਬੇਕਸੂਰ ਨਹੀਂ ਠਹਿਰਾੲਿਅਾ ਸੀ। ਸਗੋਂ ੲਿਹ ਕਿਹਾ ਸੀ ਕਿ ਟਾੲੀਗਰ ਦੀ ਬਜਾੲੇ ੳੁਸ ਨੂੰ ਫਾਹੇ ਨਹੀਂ ਲਾੲਿਅਾ ਜਾਣਾ ਚਾਹੀਦਾ। ਮੈਨੂੰ ਨਿਅਾਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਮੁੰਬੲੀ ਧਮਾਕਿਅਾਂ ’ਚ ਕੲੀ ਜਾਨਾਂ ਗੲੀਅਾਂ ਸਨ। ਮੈਂ ਹਮੇਸ਼ਾ ਅਾਖਦਾ ਰਿਹਾ ਹਾਂ ਕਿ ੲਿਕ ਬੇਕਸੂਰ ਦੀ ਜਾਨ ਜਾਣ ਦਾ ਮਤਲਬ ਪੂਰੀ ਮਾਨਵਤਾ ਦਾ ਨੁਕਸਾਨ ਹੈ।’’ ਬਾਲੀਵੁੱਡ ਅਦਾਕਾਰ ਨੇ ਕਿਹਾ ਕਿ ਪਿਤਾ ਵਲੋਂ ਅਾਖੇ ਜਾਣ ਤੋਂ ਬਾਅਦ ੳੁਹ ਅਾਪਣੇ ਟਵੀਟ ਨੂੰ ਵਾਪਸ ਲੈਂਦੇ ਹਨ। ੳੁਨ੍ਹਾਂ ਅਾਪਣੀ ਨਾਸਮਝੀ ਲੲੀ ਬਿਨ੍ਹਾਂ ਸ਼ਰਤ ਮੁਅਾਫ਼ੀ ਵੀ ਮੰਗੀ ਹੈ। ਅਾਪਣੇ ਟਵੀਟ ’ਚ ਸਲਮਾਨ ਨੇ ਕਿਹਾ ਹੈ ਕਿ ੳੁਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ੳੁਨ੍ਹਾਂ ਦੇ ਟਵੀਟ ਨੂੰ ਧਰਮ ਵਿਰੋਧੀ ਦੱਸਣ ਵਾਲਿਅਾਂ ਦੀ ੳੁਹ ਨਿੰਦਾ ਕਰਦੇ ਹਨ। ੳੁਧਰ ਪੁਲੀਸ ਨੇ ਵਿਵਾਦਤ ਟਵੀਟ ਤੋਂ ਬਾਅਦ ਸਲਮਾਨ ਖ਼ਾਨ ਦੀ ਬਾਂਦਰਾ ਸਥਿਤ ਰਿਹਾੲਿਸ਼ ’ਤੇ ਸੁਰੱਖਿਅਾ ਵਧਾ ਦਿੱਤੀ। ਡੀ. ਸੀ. ਪੀ. ਧਨੰਜਿਅਾ ਕੁਲਕਰਨੀ ਨੇ ਕਿਹਾ ਕਿ ਕਿਸੇ ਵੀ ਘਟਨਾ ਨੂੰ ਰੋਕਣ ਲੲੀ ਸਲਮਾਨ ਖ਼ਾਨ ਦੇ ਘਰ ਦੀ ਸੁਰੱਖਿਅਾ ਵਧਾੲੀ ਗੲੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz