ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158207
ਅੱਜ
ਇਸ ਮਹੀਨੇ
953
13931

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

25 ਜੁਲਾੲੀ 2015

ਪੁਲੀਸ ਵਲੋਂ ਸੰਘਰਸ਼ ਕਮੇਟੀ ਦੇ ਕਨਵੀਨਰ ਦੇ ਪਰਿਵਾਰ ’ਤੇ ਦਬਾਅ

http://sameydiawaaz.com/Archive%20News/%5B2015%5D/07/25.07.2015%20-%2001.jpg

ਯਾਦਵਿੰਦਰ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਬਠਿੰਡਾ ਪੁਲੀਸ।

ਬਠਿੰਡਾ 24 ਜੁਲਾਈ (ਚਰਨਜੀਤ ਭੁੱਲਰ) :- ਬਠਿੰਡਾ ਪੁਲੀਸ ਨੇ ਹੁਣ ‘ਬੰਦੀ ਸਿੱਖ ਸੰਘਰਸ਼ ਕਮੇਟੀ’ ਦੇ ਕਨਵੀਨਰ ਦੇ ਪਰਿਵਾਰ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜ਼ਿਲ੍ਹਾ ਪੁਲੀਸ ਨੇ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਰਾੜ ਦੇ ਲੜਕੇ ਯਾਦਵਿੰਦਰ ਸਿੰਘ ਬਰਾੜ ਨੂੰ ਜੇਲ੍ਹ ਭੇਜ ਦਿੱਤਾ ਹੈ। ਥਾਣਾ ਥਰਮਲ ਦੀ ਪੁਲੀਸ ਨੇ ਅੱਜ ਦੁਪਹਿਰ ਮਗਰੋਂ ਯਾਦਵਿੰਦਰ ਸਿੰਘ ਨੂੰ ਉਸ ਦੇ ਇੱਥੋਂ ਦੇ ਹਨੂੰਮਾਨ ਚੌਕ ਨੇਡ਼ਲੇ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤਾ ਅਤੇ ਫਿਰ ਸਿਵਲ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ। ਮੈਡੀਕਲ ਕਰਾਉਣ ਮਗਰੋਂ ਉਸ ਨੂੰ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ। ਯਾਦਵਿੰਦਰ ਸਿੰਘ ਨੂੰ ਧਾਰਾ 107, 151 ਤਹਿਤ ਜੇਲ੍ਹ ਭੇਜਿਆ ਗਿਆ ਹੈ। ਥਾਣਾ ਥਰਮਲ ਦੇ ਮੁੱਖ ਅਫ਼ਸਰ ਜੀਤ ਸਿੰਘ ਨੇ ਦੱਸਿਅਾ ਕਿ ਯਾਦਵਿੰਦਰ ਸਿੰਘ ਨੂੰ ਫ਼ਰੀਦਕੋਟ ਜੇਲ੍ਹ ਭੇਜਿਆ ਗਿਆ ਹੈ ਅਤੇ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ੲਿਹ ਗ੍ਰਿਫ਼ਤਾਰੀ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਮਕਸਦ ਨਾਲ ਕੀਤੀ ਗੲੀ ਹੈ। ਉਨ੍ਹਾਂ ਦੱਸਿਆ ਕਿ ਯਾਦਵਿੰਦਰ ਸਿੰਘ ਨੂੰ 30 ਜੁਲਾਈ ਤੱਕ ਨਿਅਾਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਕਨਵੀਨਰ ਗੁਰਦੀਪ ਸਿੰਘ ਬਰਾੜ ਦੇ ਵੱਡੇ ਲੜਕੇ ਗੁਰਬਿੰਦਰ ਸਿੰਘ ਬਰਾੜ ਅਤੇ ਸੁਖਦੇਵ ਸਿੰਘ ਜੋਗਾਨੰਦ ਨੇ ਆਖਿਆ ਕਿ ਪੁਲੀਸ ਵਲੋਂ ਉਨ੍ਹਾਂ ’ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੇ ਪਿਤਾ ਤੋਂ ਕਨਵੀਨਰ ਦੇ ਅਹੁਦੇ ਤੋਂ ਅਸਤੀਫ਼ਾ ਦਿਵਾਉਣ। ਉਨ੍ਹਾਂ ਆਖਿਆ ਕਿ ਸਰਕਾਰ ਨੇ ਬਾਪੂ ਸੂਰਤ ਸਿੰਘ ਦੇ ਮਾਮਲੇ ’ਤੇ ਗੱਲਬਾਤ ਟੁੱਟਣ ਮਗਰੋਂ ਸਖ਼ਤੀ ਵਧਾ ਦਿੱਤੀ ਹੈੇ। ੲਿਸੇ ਦੀ ਕੜੀ ਵਜੋਂ ਹੀ ਅੱਜ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਬੰਦੀ ਸਿੱਖ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਰਾੜ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ੳੁਹ 20 ਜੁਲਾਈ ਨੂੰ ਰਿਹਾਅ ਹੋ ਗਏ ਸਨ। ਰਿਹਾਈ ਮੌਕੇ ਹੀ ਪੁਲੀਸ ਉਨ੍ਹਾਂ ਨੂੰ ਲੁਧਿਆਣਾ ਗੱਲਬਾਤ ਵਾਸਤੇ ਲੈ ਗਈ ਸੀ ਜਿੱਥੇ ਗੱਲਬਾਤ ਕਿਸੇ ਤਣ ਪੱਤਣ ਨਾ ਲੱਗ ਸਕੀ। ਇਸੇ ਕਰਕੇ ਪੁਲੀਸ ਨੇ ਮੁੜ ਗੁਰਦੀਪ ਸਿੰਘ ਨੂੰ ਨਵੇਂ ਕੇਸ ਵਿੱਚ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ। ਅੱਜ ਐਸ. ਡੀ. ਐਮ. ਬਠਿੰਡਾ ਕੋਲ ਗੁਰਦੀਪ ਸਿੰਘ ਬਰਾੜ ਦੀ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ ਪਰ ਕਾਗਜ਼ਾਤ ਦੀ ਵੇਰੀਫਿਕੇਸ਼ਨ ਕਰਕੇ ਅਜੇ ਜ਼ਮਾਨਤ ਅਰਜ਼ੀ ਮਨਜ਼ੂਰ ਨਹੀਂ ਹੋੲੀ ਹੈ।


ਪੁਲੀਸ ਨਾਲ ਧੱਕਾ - ਮੁੱਕੀ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲੇ ਮਾਨ

ਸਮਰਥਕਾਂ ਨੇ ਲਾਏ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਕਾਂਗਰਸੀ ਨੇਤਾ ਖਹਿਰਾ ਨੂੰ ਵੀ ਪੁਲੀਸ ਨੇ ਡੱਕਿਆ

http://sameydiawaaz.com/Archive%20News/%5B2015%5D/07/25.07.2015%20-%2002.jpg

ਲੁਧਿਅਾਣਾ ਦੇ ਡੀ. ਅੈਮ. ਸੀ. ਹਸਪਤਾਲ ’ਚ ਦਾਖ਼ਲ ਸੂਰਤ ਸਿੰਘ ਖ਼ਾਲਸਾ ਨੂੰ

ਮਿਲਣ ਗੲੇ ਸਿਮਰਨਜੀਤ ਸਿੰਘ ਮਾਨ ਪੁਲੀਸ ਅਧਿਕਾਰੀ ਨਾਲ ਬਹਿਸਦੇ ਹੋੲੇ।

ਲੁਧਿਆਣਾ 24 ਜੁਲਾਈ (ਗਗਨਦੀਪ ਅਰੋੜਾ, ਹਿਮਾਂਸ਼ੂ ਮਹਾਜਨ) :- ਇਥੇ ਡੀ. ਐਮ. ਸੀ. ਹਸਪਤਾਲ ਵਿੱਚ ਦਾਖ਼ਲ ਸੂਰਤ ਸਿੰਘ ਖਾਲਸਾ ਨੂੰ ਮਿਲਣ ਪੁੱਜੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪੁਲੀਸ ਵਿਚਕਾਰ ਧੱਕਾ - ਮੁੱਕੀ ਹੋੲੀ। ੲਿਸ ’ਤੇ ਦਲ ਦੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਹ ਅਕਾਲੀ ਨੇਤਾ ਜਦੋਂ ਆਪਣੇ ਸਮਰਥਕਾਂ ਨਾਲ ਹਸਪਤਾਲ ਦੇ ਅੰਦਰ ਆਉਣ ਲੱਗੇ ਤਾਂ ਪੁਲੀਸ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਨ੍ਹਾਂ ਨੂੰ ਰੋਕ ਲਿਆ। ੲਿਸ ਤੋਂ ਬਾਅਦ ੳੁਨ੍ਹਾਂ ਦੀ ਪੁਲੀਸ ਅਧਿਕਾਰੀਆਂ ਨਾਲ ਤਕਰਾਰ ਹੋ ਗਈ ਅਤੇ ਧੱਕਾ - ਮੁੱਕੀ ਵੀ ਹੋਈ। ਬਾਅਦ ਵਿੱਚ ਉੱਚ ਅਧਿਕਾਰੀਆਂ ਦੇ ਹੁਕਮ ਮਿਲਣ ’ਤੇ ਸ਼੍ਰੀ ਮਾਨ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਗਈ। ਉਨ੍ਹਾਂ ਦੇ ਬਾਹਰ ਆਉਣ ਤੱਕ ਸਮਰਥਕ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਰਹੇ। ਮੁਲਾਕਾਤ ਕਰਨ ਤੋਂ ਬਾਅਦ ਸ੍ਰ: ਮਾਨ ਨੇ ਕਿਹਾ ਕਿ ਸੂਰਤ ਸਿੰਘ ਖਾਲਸਾ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ ਤੇ ਅਜੇ ਵੀ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ੳੁਹ ਬੰਦੀਅਾਂ ਦੀ ਰਿਹਾੲੀ ਤੱਕ ਭੁੱਖ ਹੜਤਾਲ ਖਤਮ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾੲਿਅਾ ਕਿ ਸੁਪਰੀਮ ਕੋਰਟ ਨੇ ਭਾਜਪਾ, ਆਰ. ਐਸ. ਐਸ., ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਨਾਲ ਫ਼ੈਸਲਾ ਸੁਣਾਇਆ ਹੈ ਕਿ ਸੰਗੀਨ ਦੋਸ਼ਾਂ ਵਾਲੇ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਨਹੀਂ ਚਾਹੁੰਦੇ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਵੇ। ਇਸੇ ਕਰਕੇ ਖਾਲਸਾ ਨੂੰ ਕੋਈ ਮਿਲਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ।


ਸਜ਼ਾ ਭੁਗਤ ਚੁੱਕੇ ਕੈਦੀ ਰਿਹਾਅ ਕੀਤੇ ਜਾਣ - ਕੈਪਟਨ

http://sameydiawaaz.com/Archive%20News/%5B2015%5D/07/25.07.2015%20-%2003.jpg

ਚੰਡੀਗੜ੍ਹ 24 ਜੁਲਾਈ :- ਕਾਂਗਰਸ ਦੇ ਲੋਕ ਸਭਾ ਵਿੱਚ ੳੁਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਭੁੱਖ ਹੜਤਾਲ ਤੇ ਬੈਠੇ ਸੂਰਤ ਸਿੰਘ ਖਾਲਸਾ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਜਿਹੜੇ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ । ਉਨ੍ਹਾਂ ਖਾਲਸਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ। ਅੱਜ ਇਥੇ ਉਨ੍ਹਾਂ ਕਿਹਾ ਕਿ ਖਾਲਸਾ ਦੀ ਮੰਗ ਪੂਰੀ ਤਰ੍ਹਾਂ ਸਹੀ ਹੈ, ਜਿਹੜੇ ਕੈਦੀਆਂ ਨੇ ਸਜ਼ਾਵਾਂ ਪੂਰੀ ਕਰ ਲਈਆਂ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਕਿਸੇ ਨੂੰ ਜੇਲ੍ਹ ਵਿੱਚ ਰੱਖਣਾ ਕਾਨੂੰਨ ਤੇ ਦੇਸ਼ ਦੇ ਸੰਵਿਧਾਨ ਦੇ ਉਲਟ ਹੈ। ਹੁਣ ਤਾਂ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਕੋਈ ਵੀ ਸੂਬਾਈ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਬਾਰੇ ਫੈਸਲਾ ਕਰ ਸਕਦੀ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਨੂੰ ਲਟਕਾ ਕੇ ਗੁੰਝਲਦਾਰ ਬਣਾ ਰਹੇ ਹਨ। ਮੁੱਖ ਮੰਤਰੀ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਆਪਣੇ ਮੁਫਾਦਾਂ ਲਈ ਮਾਮਲਿਆਂ ਨੂੰ ਲਟਕਾਉਂਦੇ ਰਹਿੰਦੇ ਹਨ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਸ਼੍ਰੋਮਣੀ ਕਮੇਟੀ ਦੇ 6 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ

ਸ੍ਰੀ ਆਨੰਦਪੁਰ ਸਾਹਿਬ 24 ਜੁਲਾਈ :- ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਕੇ ਉਲਟੀ ਕਰਨ ਤੋਂ ਬਾਅਦ ਅਖੰਡ ਪਾਠ ਨੂੰ ਖੰਡਿਤ ਕਰਕੇ ਮੌਕੇ ’ਤੇ ਪਏ ਸਬੂਤਾਂ ਨੂੰ ਖੁਰਦ - ਬੁਰਦ ਵੀ ਕਰ ਦਿੱਤਾ ਗਿਅਾ ਸੀ।

ੲਿਸ ਮਾਮਲੇ ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਰਣਬੀਰ ਸਿੰਘ ਕਲੌਤਾ ਵਲੋਂ ਦਿੱਤੀ ਸ਼ਿਕਾਇਤ ਦੇ ਅਾਧਾਰ ’ਤੇ ਕੀਰਤਪੁਰ ਸਾਹਿਬ ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਅੱਧੀ ਦਰਜਨ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੀਰਤਪੁਰ ਸਾਹਿਬ ਦੇ ਐਸ. ਐਚ. ਓ. ਰਮਿੰਦਰ ਸਿੰਘ ਕਾਹਲੋਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਐਡੀਸ਼ਨਲ ਮੈਨੇਜਰ ਰਣਬੀਰ ਸਿੰਘ ਵਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਅਖੰਡ ਪਾਠ ਕਰਨ ਵਾਲੇ ਹਿੰਮਤ ਸਿੰਘ, ਸੀਨੀਅਰ ਗ੍ਰੰਥੀ ਜ਼ੈਮਲ ਸਿੰਘ ਅਤੇ ਰੁਪਿੰਦਰ ਸਿੰਘ, ਸੇਵਾਦਾਰ ਗੁਰਬੇਸ ਸਿੰਘ ਅਤੇ ਹਰਭਜਨ ਸਿੰਘ ਸਮੇਤ ਮੀਤ ਮੈਨੇਜਰ ਅਮਰੀਕ ਸਿੰਘ ਨੇ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ੲਿਸ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਦੀ ਮੁਢਲੀ ਪੜਤਾਲ ਤੋਂ ਬਾਅਦ ੲਿਨ੍ਹਾਂ ਛੇ ਜਣਿਅਾਂ ਖ਼ਿਲਾਫ਼ ਧਾਰਾ 295 ਏ, 120 ਵੀ, 201 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗੲੀ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋੲੀੇ।


ਕਿਸਾਨਾਂ ਦੀ ਜ਼ਮੀਨ ਸਰਕਾਰ ਨੂੰ ਨਹੀਂ ਲੈਣ ਦਿਆਂਗੇ - ਰਾਹੁਲ

http://sameydiawaaz.com/Archive%20News/%5B2015%5D/07/25.07.2015%20-%2005.jpg

ਅਾਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ’ਚ ਪਦ ਯਾਤਰਾ ਦੌਰਾਨ ਕਾਂਗਰਸ ੳੁਪ

ਪ੍ਰਧਾਨ ਰਾਹੁਲ ਗਾਂਧੀ ਸਮਰਥਕਾਂ ਵਲ ਹੱਥ ਹਿਲਾ ਕੇ ਸਵਾਗਤ ਕਬੂਲਦੇ ਹੋੲੇ।

ਅਨੰਤਪੁਰ (ਆਂਧਰਾ ਪ੍ਰਦੇਸ਼) 24 ਜੁਲਾੲੀ :- ਵਿਵਾਦਪੂਰਨ ਭੂਮੀ ਗ੍ਰਹਿਣ ਬਿੱਲ ਬਾਰੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਉਂਦਿਅਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਹੈ ਕਿ ੳੁਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਜ਼ਮੀਨ ਆਸਾਨੀ ਨਾਲ ਨਹੀਂ ਲੈਣ ਦੇਣਗੇ। ਇਸੇ ਨਾਲ ੳੁਨ੍ਹਾਂ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਭਾਜਪਾ ਦੇ ਦੋ ਮੁੱਖ ਮੰਤਰੀ ਅਸਤੀਫ਼ਾ ਨਹੀਂ ਦਿੰਦੇ ਸੰਸਦ ਵਿੱਚ ਕੋੲੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਇਥੇ ਆਪਣੀ ਪੈਦਲ ਯਾਤਰਾ ਦੌੌਰਾਨ ਇਕ ਰੈਲੀ ਵਿੱਚ ੳੁਨ੍ਹਾਂ ਕਿਹਾ ਕਿ ਕਿਸਾਨਾਂ ਨੇ ਜਦੋਂ ਆਪਣੀ ਤਾਕਤ ਦਿਖਾੲੀ ਤਾਂ ਸਰਕਾਰ ਨੇ ਭੂਮੀ ਬਿੱਲ ਵਿੱਚ ਸੋਧ ਕਰਨ ਦੀ ਤਿਆਰੀ ਕਰ ਲੲੀ ਹੈ। ਪ੍ਰਧਾਨ ਮੰਤਰੀ ਸਮਝ ਗਏ ਹਨ ਕਿ ਕਿਸਾਨਾਂ ’ਤੇ ਜ਼ੋਰ ਨਹੀਂ ਚੱਲ ਸਕਦਾ ਜਦ ਕਿ ਹਾਲੇ ਕਿਸਾਨਾਂ ਨੇ ਆਪਣੀ ਦਸ ਫੀਸਦੀ ਤਾਕਤ ਵੀ ਨਹੀਂ ਦਿਖਾੲੀ।

ਰਾਹੁਲ ਗਾਂਧੀ ਨੇ ਕਿਸਾਨਾਂ ਤੇ ਅੌਰਤਾਂ ਦੇ ਸਵੈ ਸਹਾਇਤਾ ਸਮੂਹਾਂ ਦੇ ਸਾਹਮਣੇ ਆੳੁਣ ਵਾਲੀਆਂ ਮੁਸ਼ਕਲਾਂ ਨੂੰ ੳੁਠਾੳੁਣ ਲੲੀ ਅੱਜ ਦਸ ਕਿਲੋਮੀਟਰ ਲੰਬੀ ਪੈਦਲ ਯਾਤਰਾ ਦੀ ਸ਼ੁਰੂਆਤ ਜ਼ਿਲ੍ਹੇ ਦੇ ੲਿਕ ਪਿੰਡ ਤੋਂ ਕੀਤੀ। ੳੁਨ੍ਹਾਂ ਕਿਹਾ ਕਿਹਾ ਕਾਂਗਰਸ ਨੇ ਸੰਸਦ ਵਿੱਚ ੲਿਕ ਰੁਖ਼ ਅਪਣਾਇਆ ਹੈ ਕਿ ੳੁਹ ਪ੍ਰਧਾਨ ਮੰਤਰੀ ਨੂੰ ਐਨੀ ਆਸਾਨੀ ਨਾਲ ਕਿਸਾਨਾਂ ਦੀ ਜ਼ਮੀਨ ਨਹੀਂ ਲੈਣ ਦੇਵੇਗੀ ਜਦ ਪ੍ਰਧਾਨ ਮੰਤਰੀ ਨੇ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ ੳੁਹ ਕਿਸਾਨਾਂ ਤੋਂ ਜ਼ਮੀਨ ਲੈ ਲੈਣਗੇ। ਇਸੇ ਕਾਰਨ ਕਾਂਗਰਸ ਤੇ ਦੇਸ਼ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਥੋੜੀ ਜਿਹੀ ਤਾਕਤ ਦਿਖਾੳੁਣ ਦਾ ਫ਼ੈਸਲਾ ਕੀਤਾ । ੳੁਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਬਾਅਦ ਪ੍ਰਧਾਨ ਮੰਤਰੀ ਨੇ ਆਪਣਾ ਮਨ ਬਦਲ ਲਿਆ ਹੈ। ਕਾਂਗਰਸ ਨੇ ਕਿਸਾਨਾਂ ਲੲੀ ਸੰਘਰਸ਼ ਕੀਤਾ। ੳੁਹ ਸਰਕਾਰ ਤੇ ਪ੍ਰਧਾਨ ਮੰਤਰੀ ਨਾਲ ਲੜੀ ਤੇ ਸਰਕਾਰ ਨੇ ਭੂਮੀ ਬਿੱਲ ਬਾਰੇ ਆਪਣਾ ਮਨ ਬਦਲ ਲਿਆ। ਵਰਨਣਯੋਗ ਹੈ ਕਿ ਸੰਸਦ ਵਿੱਚ ਪਿਆ ਅੜਿੱਕਾ ਦੂਰ ਕਰਨ ਲੲੀ ਕੇਂਦਰ ਨੇ ਭੂਮੀ ਬਿੱਲ ਵਿੱਚ ਸੋਧ ਕਰਕੇ ਰਾਜਾਂ ਨੂੰ ਆਪਣਾ ਕਾਨੂੰਨ ਤਿਆਰ ਕਰਨ ਦੀ ਛੋਟ ਦੇਣ ਦੀ ਤਿਆਰੀ ਕਰ ਰਹੀ ਹੈ।

ਵਿਆਪਮ ਤੇ ਲਲਿਤ ਮੋਦੀ ਕਾਂਡ ਕਾਰਨ ਸੰਸਦ ਦੀ ਕਾਰਵਾੲੀ ਨਾ ਚੱਲਣ ਬਾਰੇ ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਕਾਂਡ ਵੱਡੇ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਨ ਧਾਰਿਆ ਹੋਇਅਾ ਹੈ। ੳੁਨ੍ਹਾਂ ਸਾਫ਼ ਕੀਤਾ ਕਿ ਜਦੋਂ ਤੱਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਸਤੀਫ਼ੇ ਨਹੀਂ ਦਿੰਦੇ ਸੰਸਦ ਦੀ ਕਾਰਵਾੲੀ ਨਹੀਂ ਚੱਲਣ ਦਿੱਤੀ ਜਾਵੇਗੀ। ੳੁਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਦੇ ਮਨ ਵਿੱਚ ਇਕ ਸਵਾਲ ਰੋਜ਼ ੳੁਠਦਾ ਹੈ ਕਿ ਨਿੱਤ ਨਵਾਂ ਬੋਲਣ ਵਾਲਾ ਸ਼ਖ਼ਸ ਹੁਣ ਚੁੱਪ ਕਿਉਂ ਹੈ। ਇਸ ਲੲੀ ਪ੍ਰਧਾਨ ਮੰਤਰੀ ਕੁੱਝ ਤਾਂ ਕਹਿਣ।

ੳੁਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਹੱਕ ਵਿੱਚ ਨਹੀਂ ਹਨ। ੳੁਨ੍ਹਾਂ ਨੇ ਰਾਜ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਤੇ ਵਿਰੋਧੀ ਧਿਰ ਵਾੲੀ. ਐਸ. ਆਰ. ਸੀ. ਪੀ. ਦੀ ਵੀ ਆਲੋਚਨਾ ਕੀਤੀ ਕਿ ਇਹ ਰਾਜ ਨੂੰ ਵਿਸ਼ੇਸ਼ ਦਰਜਾ ਦਿਵਾੳੁਣ ਲੲੀ ਕਿਉਂ ਨਹੀਂ ਲੜਦੀਆਂ।


ਲੂਸੀਅਾਨਾ ਦੇ ਸਿਨੇਮਾਘਰ ਵਿੱਚ ਗੋਲੀਬਾਰੀ, ਤਿੰਨ ਮੌਤਾਂ

ਵਾਸ਼ਿੰਗਟਨ 24 ਜੁਲਾੲੀ (ੲੇ. ਅੈਫ. ਪੀ.) :- ਅਮਰੀਕੀ ਸੂਬੇ ਲੂਸੀਅਾਨਾ ਦੇ ੲਿਕ ਸਿਨੇਮਾਘਰ ਵਿੱਚ ਬੰਦੂਕਧਾਰੀ ਨੇ ਗੋਲੀਬਾਰੀ ਕਰ ਕੇ ਦੋ ਜਣਿਅਾਂ ਨੂੰ ਮਾਰ ਦਿੱਤਾ ਅਤੇ ਸੱਤ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਨੇ ਬਾਅਦ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੲੀ।

ਪੁਲੀਸ ਨੇ ਪ੍ਰੈੱਸ ਕਾਨਫਰੰਸ ਵਿੱਚ ਹਮਲਾਵਰ ਦੀ ਪਛਾਣ ਅਾਪਣੀ ੳੁਮਰ ਦੇ 50ਵਿਅਾਂ ਵਾਲੇ ਗੋਰੇ ਵਜੋਂ ਕੀਤੀ। ਚਸ਼ਮਦੀਦਾਂ ਮੁਤਾਬਕ ਲਫੀਟ ਸ਼ਹਿਰ ਦੇ ਗਰੈਂਡ 16 ਸਿਨੇਮਾਘਰ ਵਿੱਚ ਕੱਲ੍ਹ ਫਿਲਮ ‘ਟਰੇਨਰੈੱਕ’ ਦੇ ਪ੍ਰਦਰਸ਼ਨ ਦੌਰਾਨ ੲਿਹ ਗੋਲੀਬਾਰੀ ਹੋੲੀ। ਜ਼ਖ਼ਮੀਅਾਂ ਨੂੰ ਅੈਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾੲਿਅਾ ਗਿਅਾ। ਟੈਲੀਵਿਜ਼ਨ ਦ੍ਰਿਸ਼ਾਂ ਵਿੱਚ ਸਿਨੇਮਾਘਰ ਦੇ ਅਾਲੇ ਦੁਅਾਲੇ ਅੈਮਰਜੈਂਸੀ ਸੇਵਾਵਾਂ ਵਾਲੀਅਾਂ ਦਰਜਨਾਂ ਕਾਰਾਂ ਤੇ ਅਮਲਾ ਦਿਖਾੲਿਅਾ ਗਿਅਾ। ਵ੍ਹਾੲੀਟ ਹਾੳੂਸ ਵੱਲੋਂ ਅੱਜ ਜਾਰੀ ਬਿਅਾਨ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਮਲੇ ਦੇ ਪੀਡ਼ਤਾਂ ਲੲੀ ਦੁੱਖ ਦਾ ਪ੍ਰਗਟਾਵਾ ਕੀਤਾ। ਵ੍ਹਾੲੀਟ ਹਾੳੂਸ ਦੇ ਤਰਜਮਾਨ ਜੋਸ਼ ਅਰਨੈਸਟ ਨੇ ਬਿਅਾਨ ਵਿੱਚ ਕਿਹਾ ਕਿ ਜਦੋਂ ਰਾਸ਼ਟਰਪਤੀ ਨੂੰ ੲਿਸ ਘਟਨਾ ਬਾਰੇ ਪਤਾ ਚੱਲਿਅਾ ਤਾਂ ੳੁਹ ਕੀਨੀਅਾ ਦੇ ਸਫ਼ਰ ੳੁਤੇ ਜਾ ਰਹੇ ਸਨ। ੳੁਨ੍ਹਾਂ ਗ੍ਰਹਿ ਸੁਰੱਖਿਅਾ ਸਲਾਹਕਾਰ ਲਿਜ਼ਾ ਮੋਨੈਕੋ ਤੋਂ ਘਟਨਾ ਬਾਰੇ ਜਾਣਕਾਰੀ ਲੲੀ। ਰਾਸ਼ਟਰਪਤੀ ਨੇ ਅਾਪਣੀ ਟੀਮ ਨੂੰ ਜਾਂਚ ਦੀ ਪ੍ਰਗਤੀ ਤੇ ਜ਼ਖ਼ਮੀਅਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਰਹਿਣ ਦੇ ਨਿਰਦੇਸ਼ ਦਿੱਤੇ। ੲਿਸ ਦੌਰਾਨ ਭਾਰਤੀ ਮੂਲ ਦੇ ਲੂਸੀਅਾਨਾ ਦੇ ਗਵਰਨਰ ਬੌਬੀ ਜਿੰਦਲ ਨੇ ਹਮਲੇ ਦੇ ਪੀਡ਼ਤਾਂ ਲੲੀ ਪ੍ਰਾਰਥਨਾ ਦਾ ਸੱਦਾ ਦਿੱਤਾ। ਰਾਸ਼ਟਰਪਤੀ ਚੋਣ ਲੲੀ ਨਾਮਜ਼ਦਗੀ ਸਬੰਧੀ ਪ੍ਰਚਾਰ ਵਿੱਚ ਪੂਰਾ ਹਫ਼ਤਾ ਮਸਰੂਫ਼ ਹੋਣ ਦੇ ਬਾਵਜੂਦ ਸ੍ਰੀ ਜਿੰਦਲ ਮੌਕਾ-ੲੇ-ਵਾਰਦਾਤ ੳੁਤੇ ਗੲੇ ਅਤੇ ਸਥਿਤੀ ਦਾ ਜਾੲਿਜ਼ਾ ਲਿਅਾ। ੳੁਨ੍ਹਾਂ ਟਵੀਟ ਕੀਤਾ ਕਿ ਕਿਰਪਾ ਕਰ ਕੇ ਗਰੈਂਡ ਥੀੲੇਟਰ ਵਿੱਚ ਮਰਨ ਵਾਲਿਅਾਂ ਦੇ ਪਰਿਵਾਰਾਂ ਲੲੀ ਪ੍ਰਾਰਥਨਾ ਕਰੋ। ੳੁਨ੍ਹਾਂ ਕਿਹਾ ਕਿ ਪੁਲੀਸ ਨੇ ਸ਼ੱਕੀ ਬੰਦੂਕਧਾਰੀ ਦੇ ਹੋਟਲ ਵਿਚਲੇ ਕਮਰੇ, ਕਾਰ ਦੀ ਤਲਾਸ਼ੀ ਲੈਣ ਤੋਂ ਬਾਅਦ ੳੁਸ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਦੀ ਪ੍ਰਕਿਰਿਅਾ ਮੁਕੰਮਲ ਕਰ ਲੲੀ ਹੈ ਪਰ ਹਾਲੇ ਤੱਕ ੳੁਸ ਦੇ ਮਕਸਦ ਦਾ ਪਤਾ ਨਹੀਂ ਚੱਲ ਸਕਿਅਾ। ਬੌਬੀ ਜਿੰਦਲ ਨੇ ਕਿਹਾ ਕਿ ਅਜਿਹੀ ਬੇਅਰਥ ਹਿੰਸਾ ਬਾਰੇ ਕੋੲੀ ਬਹਾਨਾ ਨਹੀਂ ਹੋ ਸਕਦਾ।


ਯਾਕੂਬ ਵਲੋਂ ਜਾਨ ਬਚਾੳੁਣ ਦਾ ਅਾਖਰੀ ਹੰਭਲਾ

http://sameydiawaaz.com/Archive%20News/%5B2015%5D/07/25.07.2015%20-%2004.jpg

ਨਵੀਂ ਦਿੱਲੀ 24 ਜੁਲਾੲੀ :- ਮੁੰਬੲੀ ਲਡ਼ੀਵਾਰ ਬੰਬ ਧਮਾਕਿਅਾਂ ਦੇ ਦੋਸ਼ੀ ਯਾਕੂਬ ਅਬਦੁੱਲ ਰਜ਼ਾਕ ਮੈਮਨ ਨੇ ਸਜ਼ਾ - ੲੇ - ਮੌਤ ਤੋਂ ਬਚਣ ਲੲੀ ਅਾਖਰੀ ਜ਼ੋਰ ਮਾਰਿਅਾ ਹੈ। ੳੁਸ ਵਲੋਂ ਫਾਂਸੀ ਤੋਂ ਬਚਣ ਲੲੀ ਸੁਪਰੀਮ ਕੋਰਟ ’ਚ ਪਾੲੀ ਗੲੀ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾੲੀ ਹੋੲੇਗੀ। ੳੁਂਜ ੳੁਸ ਨੂੰ 30 ਜੁਲਾੲੀ ਨੂੰ ਫਾਂਸੀ ਦੇਣਾ ਤੈਅ ਕੀਤਾ ਗਿਅਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅੈਚ. ਅੈਲ. ਦੱਤੂ ਨੇ ਕਿਹਾ ਕਿ ਯਾਕੂਬ ਦੀ ਫਾੲੀਲ ੳੁਨ੍ਹਾਂ ਕੋਲ ਅਾੲੀ ਸੀ ਅਤੇ ੳੁਨ੍ਹਾਂ ਵੱਖਰੀ ਬੈਂਚ ਨੂੰ ਸੁਣਵਾੲੀ ਦਾ ਕੰਮ ਸੌਂਪ ਦਿੱਤਾ ਹੈ ਅਤੇ ੲਿਸ ’ਤੇ ਸੋਮਵਾਰ ਨੂੰ ਸੁਣਵਾੲੀ ਹੋੲੇਗੀ।

ਅਦਾਲਤ ਨੇ ਕਿਹਾ ਕਿ ੲਿਹ ਸੰਜੀਦਾ ਮਾਮਲਾ ਹੈ। ਜਸਟਿਸ ੲੇ. ਅਾਰ. ਦਵੇ ਦੀ ਅਗਵਾੲੀ ਹੇਠਲੀ ਬੈਂਚ ਹੁਣ 27 ਜੁਲਾੲੀ ਨੂੰ ਪਟੀਸ਼ਨ ’ਤੇ ਸੁਣਵਾੲੀ ਕਰੇਗੀ। ਯਾਕੂਬ ਮੈਮਨ ਨੇ ਅਾਪਣੀ ਅਰਜ਼ੀ ’ਚ ਕਿਹਾ ਹੈ ਕਿ ੳੁਸ ਨੂੰ ਫਾਹੇ ਟੰਗਣ ਲੲੀ ਕਾਨੂੰਨ ਦੀ ਪ੍ਰਕਿਰਿਅਾ ’ਤੇ ਅਮਲ ਕੀਤੇ ਬਿਨਾਂ ਗ਼ੈਰ ਲੋੜੀਂਦੀ ਜਲਦਬਾਜ਼ੀ ਦਿਖਾੲੀ ਜਾ ਰਹੀ ਹੈ। ੲਿਸ ਲੲੀ ੳੁਸ ਦੀ ਅਰਜ਼ੀ ’ਤੇ ਤੁਰੰਤ ਸੁਣਵਾੲੀ ਕੀਤੀ ਜਾਵੇ। ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਨਾਲ ਜੁੜੀ ਡੈੱਥ ਪਨੈਲਟੀ ਲਿਟੀਗੇਸ਼ਨ ਕਲੀਨਕ ਵਲੋਂ ਪੇਸ਼ ਹੋੲੇ ਸੀਨੀਅਰ ਵਕੀਲ ਟੀ. ਅਾਰ. ਅੰਧਿਅਾਰੁਜੀਨਾ ਨੇ ਵੀ ਯਾਕੂਬ ਦੇ ਪੱਖ ’ਚ ਪਟੀਸ਼ਨ ਪਾੲੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz