ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

24 ਜੁਲਾੲੀ 2015

ਰਾਜਾਂ ਨੂੰ ਕੈਦੀ ਛੱਡਣ ਦੇ ਅਧਿਕਾਰ ਮਿਲੇ

ਸੁਪਰੀਮ ਕੋਰਟ ਨੇ ੳੁਮਰ ਕੈਦ ਭੁਗਤ ਰਹੇ ਦੋਸ਼ੀਅਾਂ ਨੂੰ ਸ਼ਰਤਾਂ ਨਾਲ ਛੱਡਣ ਦੇ ਅਧਿਕਾਰ ਦਿੱਤੇ

http://sameydiawaaz.com/Archive%20News/%5B2015%5D/07/24.07.2015%20-%2002.jpg

ਨਵੀਂ ਦਿੱਲੀ 23 ਜੁਲਾੲੀ (ਅਾਰ. ਸੇਦੂਰਾਮਨ) :- ਸੁਪਰੀਮ ਕੋਰਟ ਨੇ ੳੁਮਰ ਕੈਦ ਦੀ ਸਜ਼ਾ ਪ੍ਰਾਪਤ ਕੈਦੀਅਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਅਧਿਕਾਰ ਰਾਜ ਸਰਕਾਰਾਂ ਨੂੰ ਦੇ ਦਿੱਤੇ ਹਨ। ਅਦਾਲਤ ਨੇ ਪਰ ਕੁਝ ਸ਼ਰਤਾਂ ਵੀ ਲਾੲੀਅਾਂ ਹਨ ਜਿਸ ਕਾਰਨ ਬਲਾਤਕਾਰ ਅਤੇ ਹੱਤਿਅਾ, ਦਹਿਸ਼ਤੀ ਕਾਰਵਾੲੀਅਾਂ ਅਤੇ ਕੇਂਦਰੀ ਕਾਨੂੰਨਾਂ ਤਹਿਤ ਜੁਰਮ ਕਰਨ ਵਾਲਿਅਾਂ ਨੂੰ ਕੋੲੀ ਰਾਹਤ ਨਹੀਂ ਮਿਲੇਗੀ ਅਤੇ ੳੁਨ੍ਹਾਂ ਨੂੰ ੳੁਮਰ ਭਰ ਜੇਲ੍ਹ ਅੰਦਰ ਹੀ ਰਹਿਣਾ ਪੲੇਗਾ।

ਰਾਜ ਸਰਕਾਰਾਂ ਦੇ ੲਿਸ ਅਧਿਕਾਰ ’ਤੇ ੲਿਕ ਸਾਲ ਪਹਿਲਾਂ ਲਾੲੀ ਗੲੀ ਰੋਕ ਨੂੰ ਹਟਾੳੁਂਦਿਅਾਂ ਚੀਫ਼ ਜਸਟਿਸ ਅੈਚ. ਅੈਲ. ਦੱਤੂ ਦੀ ਅਗਵਾੲੀ ਹੇਠਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ੲਿਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਦੋਸ਼ੀਅਾਂ ਨੂੰ ੳੁਮਰ ਭਰ ਜੇਲ੍ਹ ’ਚ ਰੱਖਣ ਦੇ ਹੁਕਮ ਹੋੲੇ ਹਨ, ੳੁਨ੍ਹਾਂ ਨੂੰ ਵੀ ਪਹਿਲਾਂ ਨਹੀਂ ਛੱਡਿਅਾ ਜਾ ਸਕਦਾ। ੲਿਸ ਦੇ ਨਾਲ ੳੁਮਰ ਕੈਦ ਤੋਂ ਵੱਧ ਸਜ਼ਾ ਹਾਸਲ ਦੋਸ਼ੀਅਾਂ ਨੂੰ ਵੀ ਅਾਪਣੀ ਸਜ਼ਾ ਪੂਰੀ ਕਰਨੀ ਪੲੇਗੀ।

ਤਾਮਿਲਨਾਡੂ ਸਰਕਾਰ ਵਲੋਂ ਰਾਜੀਵ ਗਾਂਧੀ ਹੱਤਿਅਾ ਕਾਂਡ ਦੇ ਸੱਤ ਦੋਸ਼ੀਅਾਂ ਮੁਰੂਗਨ, ਸੰਥਨ, ਅਰੀਵੂ, ਨਲਿਨੀ, ਰੋਬਰਟ ਪਾੲੀਅਸ, ਜਯਾਕੁਮਾਰ ਅਤੇ ਰਵੀ ਚੰਦਰਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਖ਼ਿਲਾਫ਼ ਕੇਂਦਰ ਨੇ ਸੁਪਰੀਮ ਕੋਰਟ ’ਚ ਪਿਛਲੇ ਸਾਲ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਅਦਾਲਤ ਨੇ ਅਜਿਹੇ ਕੈਦੀਅਾਂ ਨੂੰ ਰਿਹਾਅ ਕਰਨ ਦੇ ਅਧਿਕਾਰਾਂ ੳੁਪਰ ਰੋਕ ਲਾ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਜਾਂ ਨੂੰ ਅਧਿਕਾਰ ਦੇਣ ਵਾਲਾ ਫ਼ੈਸਲਾ ਰਾਜੀਵ ਗਾਂਧੀ ਦੇ ਹੱਤਿਅਾਰਿਅਾਂ ’ਤੇ ਲਾਗੂ ਨਹੀਂ ਹੋੲੇਗਾ।

ੲਿਹ ਹੁਕਮ ਜਾਰੀ ਕਰਨ ਤੋਂ ਬਾਅਦ ਬੈਂਚ ਨੇ ਰਾਜੀਵ ਗਾਂਧੀ ਹੱਤਿਅਾ ਕਾਂਡ ਦੇ ਦੋਸ਼ੀਅਾਂ ਵਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾੲੀ ਕੀਤੀ। ਬੈਂਚ ਨੇ ਕਿਹਾ ਕਿ ਮੌਤ ਦੀ ਸਜ਼ਾ ਹਾਸਲ ਦੋਸ਼ੀਅਾਂ ਦੀ ਸਜ਼ਾ ਘਟਣ ’ਤੇ ਵੀ ੳੁਨ੍ਹਾਂ ਨੂੰ ਰਾਹਤ ਨਹੀਂ ਮਿਲਣੀ ਚਾਹੀਦੀ ਅਤੇ ੳੁਹ ੳੁਮਰ ਭਰ ਜੇਲ੍ਹ ’ਚ ਰਹਿਣੇ ਚਾਹੀਦੇ ਹਨ।

ਅੱਜ ਦੇ ੲਿਹ ਹੁਕਮ ਕੇਂਦਰ ਅਤੇ ਰਾਜਾਂ ਵੱਲੋਂ ਪਾੲੀਅਾਂ ਗੲੀਅਾਂ ਪਟੀਸ਼ਨਾਂ ਦੇ ਅੰਤਮ ਫ਼ੈਸਲਿਅਾਂ ਤਕ ਲਾਗੂ ਰਹਿਣਗੇ।


ਪੰਜਾਬ ਦੇ 65 ਬੰਦੀਅਾਂ ਨੂੰ ਨਹੀਂ ਮਿਲੇਗੀ ਰਾਹਤ

ਚੰਡੀਗੜ੍ਹ (ਜੁਪਿੰਦਰਜੀਤ ਸਿੰਘ) :- ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੇ ਫ਼ੈਸਲੇ ਨਾਲ ੳੁਨ੍ਹਾਂ 65 ਸਿੱਖ ਬੰਦੀਅਾਂ ਨੂੰ ਰਾਹਤ ਮਿਲਣ ਦੇ ਕੋੲੀ ਅਾਸਾਰ ਨਹੀਂ ਹਨ, ਜਿਨ੍ਹਾਂ ਦੀ ਰਿਹਾੲੀ ਲੲੀ ਸੂਰਤ ਸਿੰਘ ਖ਼ਾਲਸਾ ਨੇ ਪਿਛਲੇ 190 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਹੋੲੀ ਹੈ। ੲਿਸ ਫ਼ੈਸਲੇ ਸਬੰਧੀ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਜਥੇਬੰਦੀਅਾਂ ਦੀਅਾਂ ਨਜ਼ਰਾਂ ਅਦਾਲਤ ਵਲ ਲੱਗੀਅਾਂ ਹੋੲੀਅਾਂ ਸਨ। ਬੈਂਚ ਦੇ ਫ਼ੈਸਲੇ ਨਾਲ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾੲੀ ਵੀ ਮੁਸ਼ਕਲ ਹੋ ਗੲੀ ਹੈ। ਸ੍ਰੀ ਖ਼ਾਲਸਾ ਨਾਲ ਸਬੰਧਤ ਸੰਘਰਸ਼ ਕਮੇਟੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੂੰ ੲਿਸ ਦਾ ਸਿਅਾਸੀ ਹੱਲ ਲੱਭਣਾ ਚਾਹੀਦਾ ਹੈ। ੳੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖ ਬੰਦੀਅਾਂ ਦੀ ਰਿਹਾੲੀ ਲੲੀ ਕੇਂਦਰ ਸਰਕਾਰ ਕੋਲ ਸਿਫ਼ਾਰਸ਼ ਕਰੇ। ਸ੍ਰੀ ਮੰਝਪੁਰ ਨੇ ਕਿਹਾ ਕਿ ਪ੍ਰਕਿਰਿਅਾ ਮੁਤਾਬਕ ਦੋਸ਼ੀ ਦੇ ਜੱਦੀ ਪਿੰਡ ਦੀ ਪੰਚਾੲਿਤ, ਸਬੰਧਤ ਡਿਪਟੀ ਕਮਿਸ਼ਨਰ ਅਤੇ ਪੁਲੀਸ ਤੇ ਜੇਲ੍ਹ ਵਿਭਾਗ ਦੀਅਾਂ ਹਾਂ ਪੱਖੀ ਸਿਫ਼ਾਰਸ਼ਾਂ ਨਾਲ ੳੁਨ੍ਹਾਂ ਦਾ ਕੇਸ ਮਜ਼ਬੂਤ ਹੋ ਸਕਦਾ ਹੈ ਅਤੇ ਰਾਜ ਸਰਕਾਰ ਅਾਪਣੀਅਾਂ ਤਾਕਤਾਂ ਦੀ ਵਰਤੋਂ ਕਰਦਿਅਾਂ ੲਿਸ ਨੂੰ ਅੱਗੇ ਭੇਜ ਸਕਦੀ ਹੈ।


ਜ਼ਫਰਵਾਲ ਵਲੋਂ ਬਾਪੂ ਸੂਰਤ ਸਿੰਘ ਖਾਲਸਾ  ਨਾਲ ਮੁਲਾਕਾਤ

ਖ਼ਾਲਿਸਤਾਨ ਦੀ ਮੰਗ ਨੂੰ ਬੀਤੇ ਦੀ ਗੱਲ ਦੱਸਿਅਾ

http://sameydiawaaz.com/Archive%20News/%5B2015%5D/07/24.07.2015%20-%2006.jpg

ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨਾਲ ਗੱਲਬਾਤ ਕਰਦੀ ਹੋੲੀ ਸੂਰਤ ਸਿੰਘ ਖਾਲਸਾ ਦੀ ਧੀ।

ਲੁਧਿਅਾਣਾ 23 ਜੁਲਾੲੀ (ਮੋਹਿਤ ਖੰਨਾ, ਗਗਨਦੀਪ ਅਰੋੜਾ) :- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਰਹੇ ਵੱਸਣ ਸਿੰਘ ਜ਼ਫਰਵਾਲ ਅੱਜ ਹੋਰ ਸਿੱਖ ਅਾਗੂਅਾਂ ਨਾਲ ਡੀ. ਅੈਮ. ਸੀ. ਹਸਪਤਾਲ ’ਚ ਸੂਰਤ ਸਿੰਘ ਖ਼ਾਲਸਾ ਨੂੰ ਮਿਲੇ। ਮੁਲਾਕਾਤ ਤੋਂ ਬਾਅਦ ੳੁਨ੍ਹਾਂ ਕਿਹਾ ਕਿ ਸ੍ਰੀ ਖ਼ਾਲਸਾ ਸਿੱਖ ਬੰਦੀਅਾਂ ਦੀ ਰਿਹਾੲੀ ਮਗਰੋਂ ਹੀ ਭੁੱਖ ਹੜਤਾਲ ਤੋੜਣਗੇ। ੳੁਨ੍ਹਾਂ ਕਿਹਾ ਕਿ ੳੁਹ ਅਾਪਣੇ ਫ਼ੈਸਲੇ ’ਤੇ ਬਜ਼ਿੱਦ ਹਨ। ਸ੍ਰੀ ਜ਼ਫਰਵਾਲ ਨੇ ਪੂਰੇ ਵਿਵਾਦ ਲੲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾੲਿਅਾ ਅਤੇ ਕਿਹਾ ਕਿ ਸਿਅਾਸੀ ਲਾਹਾ ਲੈਣ ਲੲੀ ਸਾਰਾ ਕੁਝ ਕੀਤਾ ਜਾ ਰਿਹਾ ਹੈ। ੲਿਸ ਦੌਰਾਨ ੳੁਨ੍ਹਾਂ ਖ਼ਾਲਿਸਤਾਨ ਦੀ ਮੰਗ ਨੂੰ ਅਤੀਤ ਦੀ ਕਰਾਰ ਦਿੱਤਾ ਅਤੇ ਕਿਹਾ ਕਿ ਹੁਣ ਸਮਾਂ ਸਿਅਾਸੀ ਜੰਗ ਲੜਣ ਦਾ ਹੈ। ੳੁਨ੍ਹਾਂ ਨਾਲ ਦਮਦਮੀ ਟਕਸਾਲ ਦੇ ਸੁਰਜੀਤ ਸਿੰਘ ਮਾਨ ਅਤੇ ਕੰਵਲਜੀਤ ਸਿੰਘ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਸੂਰਤ ਸਿੰਘ ਖਾਲਸਾ ਦੀ ਸਿਹਤ ਲਗਾਤਾਰ ਖ਼ਰਾਬ ਹੋਣ ਕਾਰਨ ੳੁਨ੍ਹਾਂ ਨੂੰ ਬੁੱਧਵਾਰ - ਵੀਰਵਾਰ ਦੀ ਦੇਰ ਰਾਤ ਕਰੀਬ ਇੱਕ ਵਜੇ ਸਿਵਲ ਹਸਪਤਾਲ ਤੋਂ ਡੀ. ਐਮ. ਸੀ. ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਡੀ. ਐਮ. ਸੀ. ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਡਾਕਟਰਾਂ ਦੀ ਟੀਮ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਲੜਕੇ ਅਤੇ ਲੜਕੀ ਤੋਂ ਇਲਾਵਾ ਹੋਰ ਕੋੲੀ ੳੁਨ੍ਹਾਂ ਨੂੰ ਮਿਲਣ ਨਹੀਂ ਜਾ ਸਕਦਾ। ਸਿਵਲ ਸਰਜਨ ਡਾ: ਰੇਣੂ ਛਤਵਾਲ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਟੀਮ ਸੂਰਤ ਸਿੰਘ ਖਾਲਸਾ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।

ਬੁੱਧਵਾਰ ਨੂੰ ਪ੍ਰਸ਼ਾਸਨ ਨੇ ੳੁਨ੍ਹਾਂ ਨੂੰ ਆਪਣੀ ਨਿਗਰਾਨੀ ’ਚ ਲੈ ਲਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਪਰ ੳੁਨ੍ਹਾਂ ਦਾ ਸਰੀਰ ਗੁਲੂਕੋਜ਼ ਨਹੀਂ ਝੱਲ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਦੇਰ ਰਾਤ ਡੀ. ਐਮ. ਸੀ. ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ। ੳੁਨ੍ਹਾਂ ਦੀ ਲੜਕੀ ਸਰਵਿੰਦਰ ਕੌਰ ਦਾ ਕਹਿਣਾ ਹੈ ਕਿ ਅੱਜ ਸਿਰਫ਼ ੳੁਹ ਅਤੇ ੳੁਨ੍ਹਾਂ ਦੇ ਭਰਾ ਨੂੰ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੀ ਡੀ. ਐਮ. ਸੀ. ਪੁੱਜੇ ਸਨ, ਉਨ੍ਹਾਂ ਨੂੰ ਵੀ ਪ੍ਰਸ਼ਾਸਨ ਨੇ ਮੋੜ ਦਿੱਤਾ। ਸੂਰਤ ਸਿੰਘ ਖਾਲਸਾ ਨੂੰ ਡਰਿੱਪ ਲਾਇਆ ਗਿਆ ਹੈ, ਉਹ ਪੂਰੀ ਤਰ੍ਹਾਂ ਹੋਸ਼ ’ਚ ਨਹੀਂ ਹਨ।


http://sameydiawaaz.com/Archive%20News/%5B2015%5D/07/24.07.2015%20-%2001.jpg


ਬਰਤਾਨੀਅਾ ’ਚ ਨਿਅਾਸਰਿਅਾਂ ਲੲੀ ਅਾਸਰਾ ਬਣੇ ਗੁਰੂਘਰ

ਫੂਡ ਬੈਂਕ ਵਜੋਂ ਪ੍ਰਚੱਲਤ ਹੋ ਰਿਹਾ ਹੈ 250 ਗੁਰਦੁਅਾਰਿਅਾਂ ’ਚ ਵਰਤਾੲਿਅਾ ਜਾਂਦਾ ਲੰਗਰ

http://sameydiawaaz.com/Archive%20News/%5B2015%5D/07/24.07.2015%20-%2003.jpg

ਬਰਤਾਨੀਅਾ ਦੇ ਇਕ ਗੁਰਦੁਆਰੇ ਵਿੱਚ ਲੰਗਰ ਛਕ ਰਹੀ ਸੰਗਤ।

ਲੰਡਨ 23 ਜੁਲਾੲੀ :- ਬਰਤਾਨੀਅਾ ਦੇ ਗੁਰਦੁਅਾਰਿਅਾਂ ’ਚ ਵਰਤਾੲਿਅਾ ਜਾ ਰਿਹਾ ਲੰਗਰ ਨਿਅਾਸਰਿਅਾਂ ਲੲੀ ਵਰਦਾਨ ਸਾਬਿਤ ਹੋ ਰਿਹਾ ਹੈ। ਨਵੇਂ ਅਧਿਅੈਨ ਮੁਤਾਬਕ ਗੁਰਦੁਅਾਰਿਅਾਂ ’ਚ ਵਰਤਾੲਿਅਾ ਜਾਂਦਾ ਗਰਮਾ ਗਰਮ ਲੰਗਰ ‘ਫੂਡ ਬੈਂਕ’ ਵਜੋਂ ਪ੍ਰਚਲਿਤ ਹੁੰਦਾ ਜਾ ਰਿਹਾ ਹੈ।

ਬਰਤਾਨੀਅਾ ਦੇ 250 ਗੁਰਦੁਅਾਰਿਅਾਂ ਵਲੋਂ ਹਰੇਕ ਹਫ਼ਤੇ 5 ਹਜ਼ਾਰ ਗ਼ੈਰ ਸਿੱਖਾਂ ਨੂੰ ਲੰਗਰ ਵਰਤਾੲਿਅਾ ਜਾਂਦਾ ਹੈ। ਹੁਣ ੲਿਹ ੳੁਪਰਾਲੇ ਕੀਤੇ ਜਾ ਰਹੇ ਹਨ ਕਿ ਲੰਗਰ ਗੁਰਦੁਅਾਰਿਅਾਂ ਤੋਂ ਬਾਹਰ ਵੀ ਵਰਤਾੲਿਅਾ ਜਾੲੇ ਤਾਂ ਜੋ ਸਰਬਤ ਦੇ ਭਲੇ ਦਾ ਮੂਲ ੳੁਦੇਸ਼ ਪੂਰਾ ਹੋ ਸਕੇ।

‘ਦਿ ਕਨਵਰਸੇਸ਼ਨ’ ’ਚ ਲੀਡਸ ਯੂਨੀਵਰਸਿਟੀ ਦੇ ਫੈਲੋ ਜਸਜੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਅਾ ਹੈ, ‘‘ਬ੍ਰਿਟਿਸ਼ ਸਿੱਖਾਂ ਨੇ ਪੂਰੇ ਮੁਲਕ ਦੇ ਸ਼ਹਿਰਾਂ ’ਚ ਲੰਗਰ ਵਰਤਾੳੁਣ ਵਾਲੀਅਾਂ ਸੁਸਾੲਿਟੀਅਾਂ ਬਣਾ ਲੲੀਅਾਂ ਹਨ। ਬਰਮਿੰਘਮ ’ਚ ਮਿਡਲੈਂਡ ਲੰਗਰ ਸੇਵਾ ਸੁਸਾੲਿਟੀ ਅਤੇ ਡੋਨਕਾਸਟਰ ਤੇ ਅੈਡਿਨਬਰਗ ’ਚ ਗੁਰੂ ਨਾਨਕ ਮੁਫ਼ਤ ਲੰਗਰ ਸੇਵਾ ੲਿਸ ਦੀਅਾਂ ਕੁਝ ਮਿਸਾਲਾਂ ਹਨ।’’

ਰਿਪੋਰਟ ’ਚ ਕਿਹਾ ਗਿਅਾ ਹੈ ਕਿ ਗੁਰਦੁਅਾਰੇ ਦਾਨ ਰਾਹੀਂ ਸੌਦਾ ਖ਼ਰੀਦਦੇ ਹਨ ਅਤੇ ਫਿਰ ਲੰਗਰ ਤਿਅਾਰ ਕਰਕੇ ੳੁਨ੍ਹਾਂ ਨੂੰ ਸੰਗਤ ’ਚ ਵਰਤਾੲਿਅਾ ਜਾਂਦਾ ਹੈ। ੲਿਹ ਰੁਝਾਨ ਸਿਰਫ਼ ਬਰਤਾਨੀਅਾ ਤਕ ਸੀਮਤ ਨਹੀਂ ਹੈ।

ਬਰਤਾਨੀਅਾ ’ਚ ਨੌਜਵਾਨ ਸਿੱਖਾਂ ਦੇ ਧਾਰਮਿਕ ਜੀਵਨ ਬਾਰੇ ਅਧਿਅੈਨ ਕਰ ਰਹੇ ਜਸਜੀਤ ਸਿੰਘ ਮੁਤਾਬਕ ਕੈਨੇਡਾ ’ਚ ਸੇਵਾ ਫੂਡ ਬੈਂਕ ਗ਼ਰੀਬ ਤਬਕੇ ਦੇ ਪਰਿਵਾਰਾਂ ਨੂੰ ਲੰਗਰ ਮੁਹੱੲੀਅਾ ਕਰਵਾ ਰਿਹਾ ਹੈ। ‘ਲਾਸ ੲੇਂਜਲਸ ’ਚ ਖ਼ਾਲਸਾ ਫੂਡ ਪੈਂਟਰੀ ਅਤੇ ਖ਼ਾਲਸਾ ਪੀਸ ਕੋਰ ਨਿਅਾਸਰਿਅਾਂ ਨੂੰ ਲੰਗਰ ਵਰਤਾ ਰਹੇ ਹਨ ਜਦਕਿ ਸਿੱਖਸੈੱਸ ਪ੍ਰਾਜੈਕਟ ਰਾਹੀਂ ਬੇਘਰਿਅਾਂ ਨੂੰ ਲੰਗਰ ਅਤੇ ਕੱਪੜੇ ਪੂਰੇ ਅਮਰੀਕਾ ’ਚ ਮੁਹੱੲੀਅਾ ਕਰਵਾੲੇ ਜਾ ਰਹੇ ਹਨ।’

ਲੰਗਰ ਪ੍ਰਥਾ ਦੀ ਸ਼ੁਰੂਅਾਤ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ (ਹੁਣ ਪਾਕਿਸਤਾਨ ’ਚ) ਵਿੱਚ ਕੀਤੀ ਸੀ। ਬਾਬੇ ਨਾਨਕ ਨੇ ਦਸਾਂ ਨਹੁੰਅਾਂ ਦੀ ਕਿਰਤ ਕਰਕੇ, ਨਾਮ ਜਪਣ ਅਤੇ ਵੰਡ ਛਕਣ ਦੀ ਸਿੱਖਿਅਾ ਦਿੱਤੀ ਸੀ। ਲੰਗਰ ਤਿਅਾਰ ਕਰਨ, ਵਰਤਾੳੁਣ, ਪੰਗਤ ’ਚ ਖਾਣ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਰਾਹੀਂ ਜਾਤ - ਪਾਤ ਤੇ ਧਰਮ ਰਹਿਤ ਬਰਾਬਰੀ ਦਾ ਸੁਨੇਹਾ ਦਿੱਤਾ ਗਿਅਾ ਹੈ।


http://sameydiawaaz.com/Archive%20News/%5B2015%5D/07/23.07.2015%20-%2004.jpg


ਸੁਪਰੀਮ ਕੋਰਟ ਦੀ ਜਾਂਚ ਵਿੱਚ ਨਵਾਜ਼ ਸ਼ਰੀਫ਼ ਬਰੀ

http://sameydiawaaz.com/Archive%20News/%5B2015%5D/07/24.07.2015%20-%2004.jpg

ੲਿਸਲਾਮਾਬਾਦ 23 ਜੁਲਾੲੀ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅੱਜ ੳੁਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਸੁਪਰੀਮ ਕੋਰਟ ਵਲੋਂ ਕਰਾੲੀ ਗੲੀ ੳੁਚ ਪੱਧਰੀ ਜਾਂਚ ’ਚ ੳੁਨ੍ਹਾਂ ਦੀ ਪਾਰਟੀ ਨੂੰ 2013 ਦੀਅਾਂ ਅਾਮ ਚੋਣਾਂ ’ਚ ਮਿਲੀ ਜਿੱਤ ਨੂੰ ਜਾੲਿਜ਼ ਕਰਾਰ ਦਿੱਤਾ ਅਤੇ ਕਿਹਾ ਕਿ ਚੋਣਾਂ ਦੌਰਾਨ ਕੋੲੀ ਧਾਂਦਲੀ ਨਹੀਂ ਹੋੲੀ।

ਕ੍ਰਿਕਟਰ ਤੋਂ ਸਿਅਾਸਤਦਾਨ ਬਣੇ ੲਿਮਰਾਨ ਖ਼ਾਨ ਦੀ ਅਗਵਾੲੀ ਹੇਠਲੀ ਪਾਕਿਸਤਾਨ ਤਹਿਰੀਕ-ੲੇ-ੲਿਨਸਾਫ਼ ਪਾਰਟੀ ਅਤੇ ਸਰਕਾਰ ਵਿਚਕਾਰ ਅਪਰੈਲ ’ਚ ਹੋੲੇ ਸਮਝੌਤੇ ਤੋਂ ਬਾਅਦ ੲਿਹ ਜਾਂਚ ਅਾਰੰਭੀ ਗੲੀ ਸੀ।

ੲਿਮਰਾਨ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਸ਼ਰੀਫ਼ ਦੀ ਪਾਰਟੀ ਪੀ. ਅੈਮ. ਅੈਲ. - ਅੈਨ. ਨੇ ਧਾਂਦਲੀ ਕਰਕੇ ਚੋਣ ਜਿੱਤੀ ਹੈ। ੲਿਸ ਤੋਂ ਬਾਅਦ ੳੁਨ੍ਹਾਂ ਜ਼ੋਰਦਾਰ ਮੁਜ਼ਾਹਰੇ ਕਰਕੇ ਕੲੀ ਦਿਨਾਂ ਤਕ ਸੰਸਦ ਦਾ ਘੇਰਾ ਪਾੲੀ ਰੱਖਿਅਾ ਸੀ।

ਚੀਫ਼ ਜਸਟਿਸ ਨਾਸਿਰ - ੳੁਲ - ਮੁਲਕ ਦੀ ਅਗਵਾੲੀ ਹੇਠਲੀ ਤਿੰਨ ਜੱਜਾਂ ਦੀ ਟੀਮ ਨੇ ੲਿਸ ਮਹੀਨੇ ਜਾਂਚ ਮੁਕੰਮਲ ਕਰਕੇ ਬੁੱਧਵਾਰ ਰਾਤ ਨੂੰ 300 ਸਫ਼ਿਅਾਂ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ। ਸ੍ਰੀ ਸ਼ਰੀਫ਼ ਦੇ ਛੋਟੇ ਭਰਾ ਅਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਮੁਤਾਬਕ ਜਾਂਚ ’ਚ ਧਾਂਦਲੀਅਾਂ ਦੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਅਾ ਹੈ।


ਓਬਾਮਾ ਵਲੋਂ ਸ਼ਰੀਫ਼ ਨੂੰ ਅਮਰੀਕਾ ਫੇਰੀ ਦਾ ਸੱਦਾ

http://sameydiawaaz.com/Archive%20News/%5B2015%5D/07/24.07.2015%20-%2005.jpg

ੲਿਸਲਾਮਾਬਾਦ 23 ਜੁਲਾੲੀ :- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਮਰੀਕਾ ਅਾੳੁਣ ਦਾ ਸੱਦਾ ਦਿੱਤਾ ਹੈ। ਭਾਰਤ ਨਾਲ ਸ਼ਾਂਤੀ ਵਾਰਤਾ ਲੲੀ ਰਜ਼ਾਮੰਦ ਹੋਣ ਤੋਂ ਬਾਅਦ ਸ਼ਰੀਫ਼ ਨੂੰ ਪਾਕਿਸਤਾਨੀ ਫ਼ੌਜ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਓਬਾਮਾ ਦਾ ਸੱਦਾ ੳੁਨ੍ਹਾਂ ਨੂੰ ਰਾਹਤ ਦੇ ਸਕਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਅਾ ਕਿ ਓਬਾਮਾ ਨੇ ਅਕਤੂਬਰ ਦੇ ਅਖੀਰ ’ਚ ਨਵਾਜ਼ ਸ਼ਰੀਫ਼ ਨੂੰ ਅਮਰੀਕਾ ਅਾੳੁਣ ਦਾ ਸੱਦਾ ਦਿੱਤਾ ਹੈ। ਸ਼ਰੀਫ਼ ਵਲੋਂ ਅਮਰੀਕਾ ’ਚ ਸਤੰਬਰ ’ਚ ਹੋਣ ਜਾ ਰਹੇ ਸੰਯੁਕਤ ਰਾਸ਼ਟਰ ਅਾਮ ਸਭਾ ਦੇ ਸਾਲਾਨਾ ੲਿਜਲਾਸ ’ਚ ਹਿੱਸਾ ਲੈਣ ਦੀ ਵੀ ਸੰੰਭਾਵਨਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz