ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

23 ਜੁਲਾੲੀ 2015

ਖ਼ਾਲਸਾ ਨੂੰ ਮਨਾੳੁਣ ’ਚ ਨਾਕਾਮ ਰਿਹਾ ਪ੍ਰਸ਼ਾਸਨ

http://sameydiawaaz.com/Archive%20News/%5B2015%5D/07/23.07.2015%20-%2001.jpg

ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਸੂਰਤ ਸਿੰਘ ਖਾਲਸਾ ਦੀ

ਸਿਹਤ ਬਾਰੇ ਵਿਚਾਰਾਂ ਕਰ ਰਹੇ ਉਸ ਦੇ ਰਿਸ਼ਤੇਦਾਰ।

ਲੁਧਿਆਣਾ 22 ਜੁਲਾੲੀ (ਗਗਨ ਅਰੋੜਾ, ਹਿਮਾਂਸ਼ੂ ਮਹਾਜਨ) :- ਸਜ਼ਾ ਪੂਰੀ ਕਰ ਚੁੱਕੇ ਵੱਖ - ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿਛਲੇ 189 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਨਾੳੁਣ ਵਿੱਚ ਪ੍ਰਸ਼ਾਸਨ ਅੱਜ ਵੀ ਨਾਕਾਮ ਰਿਹਾ। ਬਾਪੂ ਵਲੋੋਂ ਪਾਣੀ ਛੱਡਣ ਅਤੇ ਡਰਿੱਪ ਨਾ ਲਗਵਾਉਣ ਕਾਰਨ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧ ਗੲੀਆਂ ਹਨ ਅਤੇ ੳੁਨ੍ਹਾਂ ਨੇ ਬਾਪੂ ਨੂੰ ਹੁਣ ਆਪਣੀ ਨਿਗਰਾਨੀ ਹੇਠ ਲੈ ਲਿਆ ਹੈ। ਪੁਲੀਸ ਨੇ ਬਾਪੂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੇ ਕਮਰੋਂ ਤੋਂ ਬਾਹਰ ਕਰ ਦਿੱਤਾ ਹੈ। ਅੱਜ ਸਵੇਰੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ, ਐਸ. ਐਸ. ਪੀ. ਜਗਰਾਉਂ ਰਵਚਰਨ ਸਿੰਘ ਬਰਾੜ ਅਤੇ ਸਿਵਲ ਸਰਜਨ ਡਾ: ਰੇਣੂ ਛਤਵਾਲ ਨੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਜਿਹੜਾ ਬੇਨਤੀਜਾ ਰਹੀ। ਅਧਿਕਾਰੀਆਂ ਨੇ ਬਾਪੂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ੳੁਹ ੳੁਨ੍ਹਾਂ ਨੂੰ ਪਾਣੀ ਪੀਣ ਅਤੇ ਡਰਿੱਪ ਲਗਵਾੳੁਣ ਲੲੀ ਰਾਜ਼ੀ ਕਰਨ, ਪਰ ੳੁਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਅਧਿਕਾਰੀਆਂ ਦੀ ਬਾਪੂ ਅਤੇ ੳੁਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਤਲਖ਼ਕਲਾਮੀ ਵੀ ਹੋੲੀ। ੳੁਪਰੰਤ ਪ੍ਰਸ਼ਾਸਨ ਨੇ ਕਮਰੇ ਦੇ ਬਾਹਰ ਪਹਿਰਾ ਸਖ਼ਤ ਕਰ ਦਿੱਤਾ ਅਤੇ ਕਿਸੇ ਨੂੰ ਵੀ ਖਾਲਸਾ ਨਾਲ ਮਿਲਣ ਦੀ ਇਜਾਜ਼ਤ ਨਾ ਦਿੱਤੀ। ਇਸ ਦੌਰਾਨ ਪੁਲੀਸ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵੱਖਰੇ ਕਮਰੇ ਵਿੱਚ ਸ਼ਿਫ਼ਟ ਕਰ ਦਿੱਤਾ।


ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਨੂੰ ਮੁੜ ਜੇਲ੍ਹ ਭੇਜਿਆ

ਬਠਿੰਡਾ 22 ਜੁਲਾੲੀ :- ਬਠਿੰਡਾ ਪੁਲੀਸ ਨੇ ਬਾਪੂ ਸੂਰਤ ਸਿੰਘ ਦੇ ਮਾਮਲੇ ਵਿੱਚ ਗੱਲਬਾਤ ਟੁੱਟਣ ਮਗਰੋਂ ਬੰਦੀ ਸਿੱਖ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਮੁੜ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਏ. ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ ਨੇ ਭਾਈ ਗੁਰਦੀਪ ਸਿੰਘ ਬਰਾੜ ਨੂੰ ਕਮੇਟੀ ਦੇ ਹੋਰਨਾਂ ਮੈਂਬਰਾਂ ਸਮੇਤ ਲੁਧਿਆਣਾ ਗੱਲਬਾਤ ਲਈ ਸੱਦਿਆ ਸੀ।


ਕੈਨੇਡਾ ਵਿੱਚ ਅਕਾਲੀ ਮੰਤਰੀਆਂ ਦਾ ਵਿਰੋਧ ਦੇਸ਼ - ਵਿਰੋਧੀ ਤਾਕਤਾਂ ਦੀ ਸ਼ਰਾਰਤ - ਸੁਖਬੀਰ

ਕੈਨੇਡੀਅਨ ਰੱਖਿਆ ਮੰਤਰੀ ਜੈਸਨ ਕੈਨੀ ਦੀ ਤਾੜਨਾ ਤੋਂ ਅਣਜਾਣ ਨੇ ੳੁਪ ਮੁੱਖ ਮੰਤਰੀ

http://sameydiawaaz.com/Archive%20News/%5B2015%5D/07/23.07.2015%20-%2002.jpg

ਪਿੰਡ ਕੋਲਿਆਂਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ।

ਲੰਬੀ 22 ਜੁਲਾਈ (ਇਕਬਾਲ ਸਿੰਘ ਸ਼ਾਂਤ) :- ਕੈਨੇਡਾ ਵਿੱਚ ਅਕਾਲੀ ਮੰਤਰੀਆਂ ਦੇ ਤਿੱਖੇ ਵਿਰੋਧ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਭਾਰਤ ਵਿਰੋਧੀ ਤਾਕਤਾਂ ਦੀ ਸ਼ਰਾਰਤ ਦੱਸਿਅਾ ਹੈ। ੳੁਹ ਕੈਨੇਡਾ ਦੇ ਰੱਖਿਆ ਮੰਤਰੀ ਜੈਸਨ ਕੈਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਸਖ਼ਤ ਤਾੜਨਾ ਤੋਂ ਅਣਜਾਣ ਹਨ ਅਤੇ ੳੁਨ੍ਹਾਂ ਵਿਦੇਸ਼ੀ ਦੌਰਿਆਂ ਨੂੰ ਭਰਪੂਰ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਹੈ।

ਸ੍ਰੀ ਬਾਦਲ ਅੱਜ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਪ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਵਿਰੋਧ ਕਰਨ ਵਾਲਿਆਂ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਦਸ ਬੰਦੇ ਨਾਅਰੇ ਲਾ ਦੇਣ ਤਾਂ ਕੀ ਸਾਰਾ ਪੰਜਾਬ ਉਨ੍ਹਾਂ ਦੇ ਨਾਲ ਹੋ ਗਿਆ। ੳੁਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਦੇਸ਼ ਵਿਰੋਧੀ ਤੱਤਾਂ ਦੇ ਨਾਲ ਹਨ ਕਿਉਂਕਿ ਉਹ ਆਪਣੀ ਬਿਆਨਬਾਜ਼ੀ ਨਾਲ ਕੈਨੇਡਾ ਵਿੱਚ ਅਕਾਲੀਆਂ ਦਾ ਵਿਰੋਧ ਕਰਨ ਵਾਲੇ ਖ਼ਾਲਿਸਤਾਨੀਆਂ ਦਾ ਪੱਖ ਪੂਰ ਰਹੇ ਹਨ।

ਬਾਦਲ ਪਰਿਵਾਰ ’ਤੇ ਜਾਇਦਾਦ ਬਣਾਉਣ ਬਾਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾੲੇ ਜਾ ਰਹੇ ਦੋਸ਼ਾਂ ਸਬੰਧੀ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਿਛਲੀ ਵਾਰ ਵੀ ਆਖਿਅਾ ਸੀ ਪਰ ਜ਼ਮਾਨਤ ਜ਼ਬਤ ਹੋ ਗਈ, ਹੁਣ ਉਨ੍ਹਾਂ ਦੇ ਪੱਲੇ ਕੱਖ ਨਹੀਂ। ੳੁਨ੍ਹਾਂ ਦਾਅਵਾ ਕੀਤਾ ਕਿ ਛਿੱਤਰੋ-ਛਿੱਤਰੀ ਹੁੰਦੀ ਫਿਰਦੀ ਕਾਂਗਰਸ ਹੁਣ ਖ਼ਤਮ ਹੋਣ ਕੰਢੇ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਾਜਵਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਤੇ ਲੋਕ ਭਲਾਈ ਦੀ ਗੱਲ ਕਰਨ ਲਈ ਕੋਈ ਸਮਾਂ ਨਹੀਂ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ੳੁਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਿਰਫ਼ ਆਪਣੀ ਮਸ਼ਹੂਰੀ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਪਾਰਟੀ ਵੱਲੋਂ ਆਮ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਦਾ ਪ੍ਰਚਾਰ  ਬਜਟ ਸਿਰਫ਼ 10 ਕਰੋੜ ਰੁਪਏ ਹੈ। ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੰਬੀ ਹਲਕੇ ਦੇ 19 ਪਿੰਡਾਂ ਵਿੱਚ ਵੱਖ - ਵੱਖ ਗਲੀਆਂ ਨਾਲੀਆਂ ਅਤੇ ਮਾਈਨਰਾਂ ਦੇ ਨਵੀਨੀਕਰਨ ਸਬੰਧੀ ਨੀਂਹ ਪੱਥਰ ਰੱਖੇ। ਇਸ ਮੌਕੇ ਪਰਮਿੰਦਰ ਸਿੰਘ ਕੋਲਿਆਂਵਾਲੀ, ਭੁਪਿੰਦਰ ਸਿੰਘ ਮਿੱਡੂਖੇੜਾ, ਡਾ: ਫਤਿਹਜੀਤ ਮਾਨ, ਪਵਨਪਾਲ ਚੌਧਰੀ, ਵੀਰਪਾਲ ਕੌਰ ਤਰਮਾਲਾ, ਕੁਲਵਿੰਦਰ ਸਿੰਘ ਕਾਕਾ, ਅਕਾਸ਼ਦੀਪ ਮਿੱਡੂਖੇੜਾ, ਰਣਯੋਧ ਸਿੰਘ, ਹਰਮੇਸ਼ ਸਿੰਘ ਖੁੱਡੀਆਂ, ਜਸਵਿੰਦਰ ਸਿੰਘ ਧੌਲਾ, ਮਨਜੀਤ ਸਿੰਘ ਲਾਲਬਾਈ ਅਾਦਿ ਮੌਜੂਦ ਸਨ।


ਸੁਖਬੀਰ ਬਾਦਲ ਦੇਸ਼ ਧ੍ਰੋਹੀ ਦੀ ਪਰਿਭਾਸ਼ਾ ਅਾਪਣੇ ਪਿਤਾ ਤੋਂ ਪੁੱਛਣ - ਕਲਕੱਤਾ

‘ਵਿਦੇਸ਼ੀ ਸਿੱਖ ਹਮੇਸ਼ਾ ਆਪਣੇ ਪੰਜਾਬ ਦੀ ਸੁੱਖ ਮੰਗਦੇ ਨੇ’

http://sameydiawaaz.com/Archive%20News/%5B2015%5D/07/23.07.2015%20-%2003.jpg

ਅੰਮ੍ਰਿਤਸਰ 22 ਜੁਲਾਈ :- ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਪਰਵਾਸੀ ਸਿੱਖਾਂ ਨੂੰ ਦੇਸ਼ ਧ੍ਰੋਹੀ ਕਹਿਣ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਕਿ ਸੂਬੇ ਦੇ ੳੁਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਸ਼ ਧ੍ਰੋਹੀ ਦੇ ਸ਼ਬਦ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਆਪਣੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਲੈਣੀ ਚਾਹੀਦੀ ਹੈ, ਜੋ ਪੰਥਕ ਹਿੱਤਾਂ ਦੀ ਖ਼ਾਤਰ ਦੇਸ਼ ਧ੍ਰੋਹ ਦੇ ਕੇਸਾਂ ਵਿੱਚ 17 ਸਾਲ ਜੇਲ੍ਹ ਕੱਟਣ ਦਾ ਦਾਅਵਾ ਕਰ ਰਹੇ ਹਨ।

ੲਿੱਥੇ ਜਾਰੀ ਬਿਆਨ ਰਾਹੀਂ ਸ੍ਰੀ ਕਲਕੱਤਾ ਨੇ ਕਿਹਾ ਕਿ 1982 ਵਿੱਚ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਸਮੇਂ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲਾ ਜਥਾ ਲੈ ਕੇ ਗਏ ਸਨ ਤਾਂ ਉਨ੍ਹਾਂ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ ਜਦੋਂ ਸਿੱਖਾਂ ਨੂੰ ਕੇਸਧਾਰੀ ਹਿੰਦੂ ਦੱਸਦੀ ਸੰਵਿਧਾਨ ਦੀ ਧਾਰਾ 25 ਦੀ ਕਾਪੀ ਸ੍ਰੀ ਬਾਦਲ ਵੱਲੋਂ ਸਾੜੀ ਗਈ ਸੀ ਤਾਂ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। 1981 ਵਿੱਚ ਜਦੋਂ ਸਿੱਖਾਂ ਨੇ ਲਾਲ ਕਿਲੇ ਤੋਂ ਇੰਡੀਆ ਗੇਟ ਤੱਕ ਸ਼ਾਂਤਮਈ ਜਲੂਸ ਕੱਢਿਆ ਸੀ ਤਾਂ ਵੀ ਸਿੱਖਾਂ ਨੂੰ ਦੇਸ਼ ਧ੍ਰੋਹੀ ਕਹਿ ਕੇ ਲਾਠੀਚਾਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਾਕਿਆ ਰਹੇ ਹਨ ਜਦੋਂ ਸਿੱਖਾਂ ਨੂੰ ਗੱਦਾਰ ਕਹਿ ਕੇ ਭਾਰਤੀ ਹਕੂਮਤ ਨੇ ਅਤਿਵਾਦੀ ਤੇ ਵੱਖਵਾਦੀ ਗਰਦਾਨਿਆ।

ਸ੍ਰੀ ਕਲਕੱਤਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਾਂ ਤਾਂ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ ਜਾਂ ਫਿਰ ਉਹ ਆਰ.ਐਸ.ਐਸ. ਦੀ ਖੁਸ਼ਨੂਦੀ ਹਾਸਲ ਕਰਨ ਲਈ ਸਿੱਖਾਂ ਨੂੰ ਦੇਸ਼ ਧ੍ਰੋਹੀ ਕਹਿ ਕੇ ਸੱਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਕ ਦੇਸ਼ ਧ੍ਰੋਹੀ ਸੂਬੇ ਦਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੇ ਕਦੇ ਵੀ ਦੇਸ਼ ਧ੍ਰੋਹੀ ਨਹੀਂ ਹੋ ਸਕਦੇ।

ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖ ਹਮੇਸ਼ਾ ਹੀ ਆਪਣੇ ਪੇਕੇ ਪੰਜਾਬ ਦੀ ਸੁੱਖ ਮੰਗਦੇ ਹਨ ਤੇ ਉਨ੍ਹਾਂ ਨੂੰ ਦੇਸ਼ ਧ੍ਰੋਹੀ ਕਹਿ ਕੇ ਆਪਣੇ ਨਾਲੋਂ ਵੱਖ ਕਰਨਾ ਕੋਈ ਸਿਆਣਪ ਨਹੀਂ ਹੈ। ਅੱਜ ਜੋ ਹਾਲਾਤ ਸੂਬੇ ਦੇ ਬਣੇ ਹੋਏ ਹਨ, ਉਸਦੇ ਮੱਦੇਨਜ਼ਰ ਵਿਦੇਸ਼ੀ ਸਿੱਖ ਹੀ ਸੂਬੇ ਦੀ ਬੇੜੀ ਬੰਨੇ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਦਿੱਤੇ ਬਿਆਨ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।


http://sameydiawaaz.com/Archive%20News/%5B2015%5D/07/23.07.2015%20-%2004.jpg

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz