ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157754
ਅੱਜ
ਇਸ ਮਹੀਨੇ
500
13478

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.80.188.87
   

22 ਜੁਲਾੲੀ 2015

ਬਾਪੂ ਸੂਰਤ ਸਿੰਘ ਖਾਲਸਾ ਨੇ ਪਾਣੀ ਦਾ ਵੀ ਕੀਤਾ ਤਿਆਗ

ਮੇਰਾ ਇਲਾਜ ਕੇਵਲ ਮੁੱਖ ਮੰਤਰੀ ਬਾਦਲ ਕੋਲ - ਬਾਪੂ ਸੂਰਤ ਸਿੰਘ

ਲੁਧਿਆਣਾ 21 ਜੁਲਾਈ (ਗਗਨਦੀਪ ਅਰੋੜਾ) :- ਜੇਲ੍ਹਾਂ  ਤੋਂ ਬੰਦੀਆਂ ਦੀ ਰਿਹਾਈ ਲਈ ਪਿਛਲੇਂ 189 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੇ ਸਰਕਾਰੀ ਧੱਕੇਸ਼ਾਹੀ ਅਤੇ ਜੁਲਮ ਦਾ ਟਾਕਰਾ ਸਬਰ ਨਾਲ ਕਰਦਿਆਂ ਪਾਣੀ ਪੀਣਾਂ ਵੀ ਬੰਦ ਕਰ ਦਿੱਤਾ ਹੈ। ੳੁਨ੍ਹਾਂ ਨੇ ਸੋਮਵਾਰ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਪਾਣੀ ਦੀ ਇੱਕ ਵੀ ਬੂੰਦ ਵੀ ਨਹੀਂ ਪੀਤੀ। ੳੁਹ ਨਾ ਤਾਂ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਨਾ ਹੀ ਦਵਾਈ ਲੈ ਰਹੇ ਹਨ। ਖਾਲਸਾ ਦੀ ਇਸ ਨਾਰਾਜ਼ਗੀ ਕਾਰਨ ਪ੍ਰਸ਼ਾਸਨ ਦੀ ਸਿਰਦਰਦੀ ਕਾਫ਼ੀ ਵੱਧ ਗੲੀ ਹੈ। ਸਿਵਲ ਹਸਪਤਾਲ ’ਚ ਖਾਲਸਾ ਦੇ ਕਮਰੇ ਦੇ ਆਲੇ ਦੁਆਲੇ ਪੁਲੀਸ ਦਾ ਸਖ਼ਤ ਪਹਿਰਾ ਹੈ। ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ। ਸੋਮਵਾਰ ਸਵੇਰੇ ਬਾਪੂ ਨੂੰ ਮਿਲਣ ਲਈ ਹਸਪਤਾਲ ਪੁੱਜੇ ਉਸਦੇ ਪੁੱਤਰ ਅਤੇ ਧੀ ਨੂੰ ਵੀ ਪੁਲੀਸ ਨੇ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ। ਕਾਫ਼ੀ ਬਹਿਸਬਾਜ਼ੀ ਤੋਂ ਬਾਅਦ ਹੀ ਉਹ ਮਿਲਣ ਵਿੱਚ ਕਾਮਯਾਬ ਹੋਏ। ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਹੈ। ੳੁਨ੍ਹਾਂ ਨੇ ਪ੍ਰਸ਼ਾਸਨ ਤੋਂ ਲਿਖਤੀ ਤੌਰ ੳੁੱਤੇ ਇਹ ਮੰਗ ਕੀਤੀ ਹੈ। ਬਾਪੂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਦੋਂ ਤੱਕ ਐਤਵਾਰ ਅਤੇ ਸੋਮਵਾਰ ਨੂੰ ਹਿਰਾਸਤ ’ਚ ਲਏ ਸਾਰੇ ਲੋਕ ਛੱਡੇ ਨਹੀਂ ਜਾਂਦੇ, ਉਦੋਂ ਤੱਕ ਪ੍ਰਸ਼ਾਸਨ ਨਾਲ ਕੋਈ ਗ਼ੱਲਬਾਤ ਨਹੀਂ ਕੀਤੀ ਜਾਵੇਗੀ। ਬਾਪੂ ਦੀ ਬੇਟੀ ਸਰਵਿੰਦਰ ਕੌਰ ਨੇ ਕਿਹਾ ਕਿ ਸੰਘਰਸ਼ ਕਮੇਟੀ ਹੁਣ ਅੱਗੇ ਦੀ ਰਣਨੀਤੀ ਤਿਆਰ ਕਰੇਗੀ।

ਬਾਪੂ ਖਾਲਸਾ ਨੇ ਹਸਪਤਾਲ ਵਿੱਚ ਕਿਹਾ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਡੀ. ਜੀ. ਪੀ. ਸੁਮੇਧ ਸੈਣੀ ਨੇ ਐਸ. ਐਸ. ਪੀ. ਰਵਚਰਨ ਸਿੰਘ ਬਰਾੜ ਦੇ ਟੈਲੀਫੋਨ ’ਤੇ ਕਿਹਾ ਹੈ ਕਿ ਉਹ ਸਿੱਖ ਬੰਦੀਆਂ ਦੀ ਰਿਹਾਈ ਜਲਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਟੈਲੀਫੋਨ ’ਤੇ ਵਿਸ਼ਵਾਸ ਨਹੀਂ ਹੈ, ਜੋ ਵੀ ਗੱਲ ਕਰਨੀ ਹੈ ਉਹ ਆ ਕੇ ਕਰਨ।

ਬਾਪੂ ਸੂਰਤ ਸਿੰਘ ਖਾਲਸਾ ਨੇ ਹਸਪਤਾਲ ਵਿੱਚ ਇਲਾਜ਼ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਡਾਕਟਰਾਂ ਨੂੰ ਖਾਲਸਾ ਦੇ ਪਰਿਵਾਰ ਵਾਲਿਆਂ ਨੇ ਕਿਸੇ ਵੀ ਟੈਸਟ ਲੈਣ ਲਈ ਖੂਨ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਉਧਰ, ਪ੍ਰਸ਼ਾਸਨ ਨੇ ਚਲਾਕੀ ਵਿਖਾਉਂਦੇ ਹੋਏ ਬਾਪੂ ਸੂਰਤ ਸਿੰਘ ਖਾਲਸਾ ਦਾ ਪੇਸ਼ਾਬ ਦਾ ਸੈਂਪਲ ਲੈ ਕੇ ਟੈਸਟ ਕਰਨ ਲਈ ਭੇਜ ਦਿੱਤਾ। ਜਿਸਦੀ ਰਿਪੋਰਟ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਪ੍ਰਸ਼ਾਸਨ ਮੁਤਾਬਕ ਜੋ ਟੈਸਟਾਂ ਦੀਆਂ ਰਿਪੋਰਟਾਂ ਆਈਆਂ ਹਨ, ਉਨ੍ਹਾਂ ਵਿੱਚ ਖਾਲਸਾ ਮੈਡੀਕਲੀ ਫਿੱਟ ਹਨ।


ਸੱਤਾਧਾਰੀ ਅਤੇ ਧਾਰਮਿਕ ਆਗੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਤੋਂ ਰਹੇ ਦੂਰ

ਅਕਾਲ ਤਖ਼ਤ ਦੇ ਜਥੇਦਾਰ ਮੁਤਾਬਕ ਖ਼ਾਲਸਾ ਨੂੰ ਹਸਪਤਾਲ ਦਾਖ਼ਲ ਕਰਵਾੳੁਣਾ ਸਹੀ ਕਦਮ

http://sameydiawaaz.com/Archive%20News/%5B2015%5D/07/22.07.2015%20-%2001.jpg

ਅੰਮ੍ਰਿਤਸਰ 21 ਜੁਲਾਈ (ਜਗਤਾਰ ਸਿੰਘ ਲਾਂਬਾ) :- ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਪਗ ਛੇ ਮਹੀਨੇ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਤੋਂ ਇਸ ਵਾਰ ਜਿਥੇ ਸੱਤਾਧਾਰੀ ਅਕਾਲੀ ਆਗੂ ਦੂਰ ਰਹੇ ਹਨ, ਉਥੇ ਸਬੰਧਤ ਧਾਰਮਿਕ ਆਗੂਆਂ ਨੇ ਵੀ ਦੂਰੀ ਬਣਾ ਕੇ ਰੱਖੀ।

ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਾਲਤ ਭੁੱਖ ਹੜਤਾਲ ਕਾਰਨ ਗੰਭੀਰ ਹੈ ਅਤੇ ਬੀਤੇ ਦਿਨ ਸਰਕਾਰ ਦੀ ਹਦਾਇਤ ਤੇ ਉਨ੍ਹਾਂ ਨੂੰ ਜ਼ਬਰਦਸਤੀ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਹਸਪਤਾਲ ਲੈ ਜਾਣ ਤੋਂ ਰੋਕਣ ਵਾਲਿਆਂ ’ਤੇ ਲਾਠੀਚਾਰਜ ਵੀ ਕੀਤਾ ਗਿਆ ਅਤੇ ਕਈ ਸਿੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਾਰੀ ਬਿਆਨ ’ਚ ਆਖਿਆ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਫ਼ੈਸਲਾ ਮਜਬੂਰੀ ਵੱਸ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਬਾਪੂ ਖ਼ਾਲਸਾ ਦੀ ਜਾਨ ਬਚਾਉਣ ਲਈ ਕੀਤੀ ਕਾਰਵਾਈ ਨੂੰ ਇੱਕ ਪਾਸੇ ਜਾਇਜ਼ ਠਹਿਰਾਇਆ ਪਰ ਦੂਜੇ ਪਾਸੇ ਸਿੱਖ ਕਾਰਕੁਨਾਂ ਨਾਲ ਕੀਤੀ ਧੱਕੇਸ਼ਾਹੀ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਪੂ ਸੁਰਤ ਸਿੰਘ ਖ਼ਾਲਸਾ ਦੀ ਜਾਨ ਬਚਾਉਣੀ ਜ਼ਰੂਰੀ ਸੀ।

ਉਨ੍ਹਾਂ ਆਖਿਆ ਕਿ ਇਹ ਇਕ ਕਾਨੂੰਨੀ ਮਸਲਾ ਹੈ ਅਤੇ ਮੁੱਖ ਮੰਤਰੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਆਖਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਮਾਹਰਾਂ ਦੀ ਰਾਏ ਲੈ ਕੇ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਆਖਿਆ ਕਿ ਉਹ ਸੂਬੇ ਦੀ ਅਮਨ ਸ਼ਾਂਤੀ ਨੂੰ ਧਿਆਨ ਵਿਚ ਰੱਖਦਿਆਂ ਬੰਦੀ ਸਿੱਖਾਂ ਦੀ ਰਿਹਾਈ ਲਈ ਆਪਣਾ ਫਰਜ਼ ਨਿਭਾਵੇ।

ਉਨ੍ਹਾਂ ਆਖਿਆ ਕਿ ਕੱਲ੍ਹ ਕੀਤੀ ਕਾਰਵਾਈ ਦੌਰਾਨ ਜਿਨ੍ਹਾਂ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਕਾਬਲੇ ਗ਼ੌਰ ਹੈ ਕਿ ਜਦੋਂ ਭਾਈ ਗੁਰਬਖ਼ਸ਼ ਸਿੰਘ ਵੱਲੋਂ ਇਸੇ ਮੰਗ ਨੂੰ ਲੈ ਕੇ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਲਗਪਗ 50 ਦਿਨ ਭੁੱਖ ਹੜਤਾਲ ਰੱਖੀ ਗੲੀ ਸੀ ਤਾਂ ਉਸ ਵੇਲੇ ਮਸਲੇ  ਨੂੰ ਹੱਲ ਕਰਨ ਲਈ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦੋ ਹੋਰ ਜਥੇਦਾਰਾਂ ਨੇ ਅਹਿਮ ਭੂਮਿਕਾ ਨਿਭਾਈ ਗਈ ਸੀ।

ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਗੁਰਬਖ਼ਸ਼ ਸਿੰਘ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ। ਪਰ ਬਾਪੂ ਸੂਰਤ ਸਿੰਘ ਖ਼ਾਲਸਾ ਵਲੋਂ ਰੱਖੀ ਭੁੱਖ ਹੜਤਾਲ ਸਮੇਂ ਇਨ੍ਹਾਂ ਸਾਰੇ ਆਗੂਆਂ ਨੇ ਦੂਰੀ ਬਣਾ ਕੇ ਰੱਖੀ। ਦਲ ਖ਼ਾਲਸਾ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਧਾਰਮਿਕ ਆਗੂਆਂ ਨੇ ਇਸ ਵਾਰ ਭੇਤਭਰੀ ਚੁੱਪ ਧਾਰੀ ਹੋਈ ਹੈ ਤੇ ਅਜਿਹਾ ਸਿਆਸੀ ਦਬਾਅ ਕਾਰਨ ਹੈ।


ਹਸਨਪੁਰ ਵੱਲ ਜਾਣ ਵਾਲੇ ਰਾਹਾਂ ’ਤੇ ਪੁਲੀਸ ਨਾਕੇ ਅਜੇ ਵੀ ਕਾਇਮ

http://sameydiawaaz.com/Archive%20News/%5B2015%5D/07/22.07.2015%20-%2002.jpg

ਪਿੰਡ ਹਸਨਪੁਰ ਵਿਖੇ ਸੂਰਤ ਸਿੰਘ ਖਾਲਸਾ ਦੇ ਘਰ ਦਾ ਬੰਦ ਪਿਆ ਦਰਵਾਜ਼ਾ।

ਮੁੱਲਾਂਪੁਰ ਦਾਖਾ 21 ਜੁਲਾਈ (ਪਰਵਾਨਾ ਪੁੜੈਣ) :- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ  ਲੈ ਕੇ ਮਰਨ ਵਰਤ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੱਲ੍ਹ ਦੇਰ ਸ਼ਾਮ ਪੁਲੀਸ ਨੇ ਨਾਟਕੀ ਢੰਗ ਨਾਲ ਚੁੱਕ ਕੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਬਾਪੂ ਖਾਲਸਾ ਦਾ ਘਰ ਜੋ ਕੱਲ੍ਹ ਖਚਾਖਚ ਸਮਰੱਥਕਾਂ ਨਾਲ ਭਰਿਆ ਹੋਇਆ ਸੀ, ਅੱਜ ਭਾਂ - ਭਾਂ ਕਰਦਾ ਹੋਇਆ ਉਦਾਸ ਦਿਖਾਈ ਦੇ ਰਿਹਾ ਹੈ।

ਅੰਦਰ ਬੈਠੇ ਦੋ - ਤਿੰਨ ਸੇਵਾਦਾਰਾਂ ਸਮੇਤ ਬਾਪੂ ਦਾ ਇੱਕ ਰਿਸ਼ਤੇਦਾਰ ਘਰ ਦੀ ਰਾਖੀ ਕਰ ਰਿਹਾ ਸੀ। ਉੱਥੋਂ ਪੁਲੀਸ ਦੁਆਰਾ ਚੁੱਕੇ ਉਨ੍ਹਾਂ ਦੇ ਸਮਰੱਥਕਾਂ ਦੀਆਂ ਦਸਤਾਰਾਂ, ਜੋੜੇ, ਕੱਪੜੇ ਅਤੇ ਬੈਗ ਵਗੈਰਾ ਖਿੱਲਰੇ ਪਏ ਦਿਖਾਈ ਦੇ ਰਹੇ ਸਨ। ਇਹ ਸਮਾਨ ਬਾਪੂ ਦੀ ਰਾਖੀ ਕਰਨ ਵਾਲੇ ਉਨ੍ਹਾਂ ਸਮਰੱਥਕਾਂ ਦਾ ਸੀ ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਖਾਲਸਾ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਅਤੇ ਉਨ੍ਹਾਂ ਦੀ ਸਪੁੱਤਰੀ ਸਰਵਰਿੰਦਰ ਕੌਰ ਨੂੰ ਪੁਲੀਸ ਨੇ ਕੁੱਝ ਵੀ ਨਹੀਂ ਕਿਹਾ ਜੋ ਹੁਣ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਵਲ ਹਸਪਤਾਲ ਵਿੱਚ ਦੇਖਭਾਲ ਕਰ ਰਹੇ ਹਨ।

ਪੱਤਰਕਾਰਾਂ ਦੀ ਟੀਮ ਨੇ ਜਦੋਂ ਸੇਵਾਦਾਰਾਂ ਨੂੰ ਕੱਲ੍ਹ ਦੇ ਘਟਨਾਕ੍ਰਮ ਬਾਰੇ  ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਅੰਦਰ ਆਏ ਉਹ ਬਾਪੂ ਸੂਰਤ ਸਿੰਘ ਨਾਲ ਗੱਲੀਂ ਲੱਗੇ ਰਹੇ ਪਿੱਛੋਂ ਪੁਲੀਸ ਨੇ ਅੰਦਰ ਅਚਾਨਕ ਜਬਰੀ ਦਾਖਲ ਹੋ ਕੇ ਸਮਰੱਥਕਾਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ। ਸਖ਼ਤ ਵਿਰੋਧ ਕਰਨ ਦੇ ਬਾਵਜੂਦ ਪੁਲੀਸ ਨੇ ਇੱਕ ਵੀ ਨਹੀਂ ਸੁਣੀ, ਸਗੋਂ ਟੀਵੀ ਚੈੱਨਲ ਤੇ ਹੋਰ ਪੱਤਰਕਾਰਾਂ ਨੂੰ ਵੀ ਨਹੀ ਬਖ਼ਸ਼ਿਆ। ਉਨ੍ਹਾਂ ਦੇ ਕੈਮਰੇ ਫੜ ਕੇ ਰੱਖ ਲਏ ਤੇ ਕੁੱਝ ਤੋੜ ਦਿੱਤੇ।

ਪਿੰਡ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਪਿੰਡ ਵਾਸੀਆਂ ’ਤੇ ਪੁਲਿਸ ਦੀ ਦਹਿਸ਼ਤ ਸੀ ਅਤੇ ਹਰ ਗਲੀ, ਮੋੜ ਅਤੇ ਸੜਕ ’ਤੇ ਨਾਕੇ ਲੱਗੇ ਹੋਏ ਹਨ । ਭਾਵੇਂ ਪੁਲੀਸ ਨਫ਼ਰੀ ਘਟਾ ਦਿੱਤੀ ਗਈ ਹੈ ਪਰ ਅਜੇ ਵੀ ਮੁੱਖ ਰਾਹਾਂ ’ਤੇ ਨਾਕਾਬੰਦੀ ਉਸੇ ਤਰ੍ਹਾਂ ਕਾਇਮ ਹੈ। ਪੁਲੀਸ ਅਧਿਕਾਰੀ ਅਨੁਸਾਰ ਇਹ ਨਾਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਇਹਤਿਆਤ ਵਜੋਂ ਹਨ।


ਸੂਰਤ ਸਿੰਘ ਖ਼ਾਲਸਾ ਦੀਆਂ ਮੰਗਾਂ ਤੁਰੰਤ ਮੰਨੀਅਾਂ ਜਾਣ - ਡਾ: ਗਾਂਧੀ

http://sameydiawaaz.com/Archive%20News/%5B2015%5D/07/22.07.2015%20-%2003.jpg

ਪਟਿਆਲਾ 21 ਜੁਲਾਈ (ਗੁਰਨਾਮ ਸਿੰਘ ਅਕੀਦਾ) :- ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਦੀਆਂ ਮੰਗਾਂ ਜਾਇਜ਼ ਹਨ ਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਸਜ਼ਾ ਪੂਰੀ ਕਰ ਚੁੱਕੇ ਬੰਦੀਅਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ੳੁਹ ਇਸ ਮੁੱਦੇ ਨੂੰ ਮੌਨਸੂਨ ਸੈਸ਼ਨ ਵਿੱਚ ਵੀ ਚੁੱਕਣਗੇ ਅਤੇ ਮੰਗ ਕਰਨਗੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਅਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਇਸ ਸਬੰਧੀ ਲੋਕਾਂ ਵਿੱਚ ਰੋਹ ਭੜਕ ਜਾਵੇਗਾ। ਡਾ: ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ੳੁਹ ਸੂਰਤ ਸਿੰਘ ਖ਼ਾਲਸਾ ਨੂੰ ਮਿਲ ਕੇ ਆੲੇ ਹਨ ਤੇ ਉਨ੍ਹਾਂ ਦਾ ਪਿੰਡ ਸਰਕਾਰ ਨੇ ਪੁਲੀਸ ਛਾੳੁਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ੳੁਨ੍ਹਾਂ ਦੀ ਬਾਪੂ ਖ਼ਾਲਸਾ ਨਾਲ ਲੰਬੀ ਗੱਲ ਹੋਈ ਹੈ ਤੇ ੳੁਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਉਹ ਸਿਰਫ਼ ਸਿੱਖਾਂ ਲੲੀ ਸੰਘਰਸ਼ ਨਹੀਂ ਕਰ ਰਹੇ ਸਗੋਂ ਉਨ੍ਹਾਂ ਸਾਰਿਅਾਂ ਦੀ ਲੜਾਈ ਲੜ ਰਹੇ ਹਨ, ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਜੇਲ੍ਹਾਂ ਵਿੱਚ ਬੰਦ ਹਨ। ਡਾ: ਗਾਂਧੀ ਨੇ ਕਿਹਾ ਕਿ ੳੁਹ ਬਾਪੂ ਸੂਰਤ ਸਿੰਘ ਖ਼ਾਲਸਾ ਦੀਆਂ ਮੰਗਾਂ ਨੂੰ ਸੰਸਦ ਵਿੱਚ ੳੁਠਾੳੁਣਗੇ ਅਤੇ ਸਰਕਾਰ ਨੂੰ ਇਸ ਬਾਰੇ ਜਾਗਰੂਕ ਕਰਨਗੇ। ਸ੍ਰੀ ਗਾਂਧੀ ਨੇ ਕਿਹਾ ਕਿ ਅਦਾਲਤਾਂ ਵਲੋਂ ਮਿਲੀਅਾਂ ਸਜ਼ਾਵਾਂ ਪੂਰੀਅਾਂ ਕਰਨ ਵਾਲਿਅਾਂ ਨੂੰ ਇੱਕ ਦਿਨ ਵੀ ਵੱਧ ਜੇਲ੍ਹ ਵਿੱਚ ਨਹੀਂ ਰੱਖਿਅਾ ਜਾ ਸਕਦਾ। ਇਹ ਨਾ ਸਿਰਫ਼ ਮਨੁੱਖੀ ਅਧਿਕਾਰਾਂ ਬਲਕਿ ਸੰਵਿਧਾਨਕ ਹੱਕਾਂ ਦੀ ਵੀ ਤੌਹੀਨ ਹੈ। ੳੁਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz