ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

21 ਜੁਲਾੲੀ 2015

ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਬਾਪੂ ਸੂਰਤ ਸਿੰਘ

ਦੀ ਹਮਾਇਤ ਵਿੱਚ ਭੁੱਖ ਹੜਤਾਲ

 http://sameydiawaaz.com/Archive%20News/%5B2015%5D/07/21.07.2015%20-%2001.JPG

http://sameydiawaaz.com/Archive%20News/%5B2015%5D/07/21.07.2015%20-%2002.JPG

http://sameydiawaaz.com/Archive%20News/%5B2015%5D/07/21.07.2015%20-%2003.JPG

ਫਰੈਂਕਫੋਰਟ 20 ਜੁਲਾਈ :- 19 ਜੁਲਾਈ 2015 ਐਤਵਾਰ ਬਾਅਦ ਦੁਪਹਿਰ 3 ਵਜੇ ਤੋਂ ਬਾਪੂ ਸੂਰਤ ਸਿੰਘ ਜੀ ਖਾਲਸਾ ਵਲੋਂ ਚੱਲ ਰਹੇ ਸ਼ੰਘਰਸ਼ ਦੀ ਹਮਾਇਤ ਵਿੱਚ ਭਾਰਤੀ ਕੌਂਸਲੇਟ ਫਰੈਂਕਫੋਰਟ ਜਰਮਨੀ ਦੇ ਸਾਹਮਣੇ ਰੱਖੀ ਭੁੱਖ ਹੜਤਾਲ ਅੱਜ ਦੁਸਰੇ ਦਿਨ 'ਚ ਪਹੁੰਚ ਗਈ ਹੈ । ਇਹ ਭੁੱਖ ਹੱੜਤਾਲ ਸ੍ਰ: ਨਿਰਮਲ ਸਿੰਘ ਹੰਸਪਾਲ ਵਲੋਂ 25 ਜੁਲਾਈ 2015 ਦਿਨ ਸ਼ਨਿਚਰਵਾਰ 14 ਵਜੇ ਤੱਕ ਜਾਰੀ ਰਹੇਗੀ । ਉਥੇ ਉਨ੍ਹਾਂ ਦੇ ਨਾਲ ਭਾਈ ਗੁਰਦੀਪ ਸਿੰਘ ਜੀ ਪ੍ਰਦੇਸੀ ਅਤੇ ਭਾਈ ਨਰਿੰਦਰ ਸਿੰਘ ਜੀ ਘੋਤੜਾ ਸਾਰਾ ਟਾਇਮ ਦਿਨ ਰਾਤ ਨਿਗਰਾਨੀ ਅਤੇ ਅਗਵਾਈ ਲਈ ਉਥੇ ਹੀ ਰਹਿਕੇ ਸਾਥ ਦੇ ਰਹੇ ਹਨ ।

ਰਾਜਸੀ ਸਿੱਖ ਕੈਦੀਆਂ ਦੀ ਰਿਹਾਈ, ਜੋ ਪਿਛਲੇ 20 - 25 ਸਾਲ ਤੋਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਜਿਨ੍ਹਾਂ ਨੂੰ ਜਾਣ - ਬੁੱਝਕੇ ਇਹ ਰਾਜਸੀ ਸ੍ਰਕਾਰਾਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀਆਂ ਹਨ ਅਤੇ ਜ਼ੇਲ੍ਹਾਂ ਵਿੱਚ ਡੱਕੇ ਹੋਏ ਹਨ । ਉਨ੍ਹਾਂ ਦੀ ਰਿਹਾਈ ਲਈ ਪੂਰੀ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਬਾਪੂ ਸੂਰਤ ਸਿੰਘ ਆਖਰੀ ਦਮ ਤੱਕ ਡਟੇ ਹੋਏ ਹਨ ।

ਬਾਪੂ ਸੂਰਤ ਸਿੰਘ ਜੀ ਖਾਲਸਾ ਦੇ ਅਨਮੋਲ ਬਚਨ ਹਨ ਕਿ "ਜਾਨ ਦੇ ਕੇ ਦੀਵੇ ਦੀ ਲੋਅ ਬਲਦੀ ਰੱਖਾਂਗਾ" । ਬਾਪੂ ਜੀ ਸਰਕਾਰ ਦੇ ਸਿਆਸੀ ਅੱਤਵਾਦ ਅਗੇ ਝੁੱਕੇ ਨਹੀਂ । ਇਸ ਬੱਬਰ ਸ਼ੇਰ ਅਤੇ ਕੌਮ ਦੇ ਹੀਰੇ ਬਾਪੂ ਸੂਰਤ ਸਿੰਘ ਜੀ ਤੇ ਸਰਕਾਰ ਜਿੱਤ ਨਹੀਂ ਪਾ ਸਕੇਗੀ ,ਖਾਲਸਾ ਜੀ ਦੀ ਵਾਹਿਗੁਰੂ ਜੀ ਤੇ ਟੇਕ ਸਦਕਾ ਸਿਖੀ ਪ੍ਰੰਪਰਾਵਾਂ ਦੀ ਬਹਾਲੀ ਅਤੇ ਰਾਜਸੀ ਸਿੱਖ ਕੈਦੀਆਂ ਦੀ ਵਡੀ ਗਿਣਤੀ ਵਿੱਚ ਰਿਹਾਈ ਨਾਲ 16 ਜਨਵਰੀ ਤੋਂ ਚੱਲ ਰਹੇ ਸ਼ੰਘਰਸ਼ ਨੂੰ ਅਵੱਸ਼ ਜਿੱਤ ਪ੍ਰਾਪਤ ਹੋਵੇਗੀ ।

ਭਾਰਤੀ ਮੀਡੀਆ ਪੂਰਾ ਤਹਿ ਕਰ ਚੁੱਕਾ ਹੋਇਆ ਹੈ ਕਿ ਸਿੱਖਾਂ ਦੀ ਅਵਾਜ਼ ਨੂੰ ਦਬਾਉਣਾ ਉਹਦੇ ਲਈ ਕਿੰਨਾ ਜ਼ਰੂਰੀ ਹੈ ਕਿ ਕਿਸੇ ਵੀ ਟੀਵੀ ਚੈਨਲ, ਅਖਬਾਰਾਂ ਜਾਂ ਸ਼ੋਸ਼ਲ ਮੀਡੀਆ ਸਿੱਖਾਂ ਦੀ ਇਸ ਅਵਾਜ਼ ਨੂੰ ਜੱਗ ਜਾਹਰ ਨਹੀਂ ਹੋਣ ਦਿੱਤਾ, ਜੋ ਬਹੁਤ ਹੀ ਦੁੱਖਦਾਈ ਗੱਲ ਹੈ । ਪੰਜਾਬ ਦੀ ਭਾਜਪਾ - ਅਕਾਲੀ ਸ੍ਰਕਾਰ ਅਤੇ ਬਾਦਲਕਿਆਂ ਪੰਥ ਦੇ ਨਾਲ ਇੱਕ ਬਹੁਤ ਵੱਡਾ ਧ੍ਰੋਹ ਕਰਕੇ, ਸਿੱਖ ਪੰਥ ਦੀ ਹਮਾਇਤ ਕਰਨ ਦੀ ਬਜਾਏ ਸਿੱਖਾਂ ਤੇ ਹੀ ਜ਼ੁਲਮ ਅਤੇ ਕਹਿਰ ਢਾਇਆ ਜਾ ਰਿਹਾ ਹੈ, ਜੋ ਦੁਨੀਆਂ ਦੇ ਸਾਹਮਣੇ ਹੈ ।

ਇਸ ਭੁੱਖ ਹੜਤਾਲ ਲਈ ਸਮੂਹ ਪੰਥਕ ਹਿੱਤੂ ਅਤੇ ਹਮਦਰਦ ਸੋਮਵਾਰ ਤੋਂ ਲੈ ਕੇ ਸ਼ਨਿੱਚਰਵਾਰ ਤੱਕ ਆਪੋ - ਆਪਣੀਆਂ ਹਾਜ਼ਰੀਆਂ ਲਵਾਉਣ ਲਈ ਪਹੁੰਚ ਰਹੇ ਹਨ । ਜਿਹਦੇ ਨਾਲ ਸੰਗਤਾਂ ਇਸ ਰੋਹ ਭਰੇ ਅਨ੍ਹਿਆਇ ਦੇ ਖਿਲਾਫ ਆਪਣੀ ਅਵਾਜ਼ ਨੂੰ ਬੁਲੰਦ ਕਰ ਸਕਣ । ਆਪਣੀ ਹਾਜ਼ਰੀ ਲਗਵਾਉਂਦੇ ਹੋਏ ਅੱਜ ਕਲੋਨ ਤੋਂ ਜਥੇ. ਸਤਨਾਮ ਸਿੰਘ ਬੱਬਰ ਅਤੇ ਸ੍ਰ: ਸੁਖਵਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚੇ ਸਨ । ਉਥੇ ਸੇਵਾ ਕਰਨ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਸ੍ਰ: ਨਰਿੰਦਰ ਸਿੰਘ ਖੁਰਦ, ਸ੍ਰ: ਗੁਰਕੁਲਦੀਪ, ਸ੍ਰ: ਜਸਵੰਤ ਸਿੰਘ ਅਤੇ ਹੋਰ ਕਈ ਪ੍ਰਵਾਰਾਂ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਆਪਣੀ ਹਾਜ਼ਰੀ ਲਗਵਾਈ । ਉਥੇ ਇੱਕ ਰਜਿਸਟਰ ਰੱਖਿਆ ਗਿਆ ਹੈ, ਜਿਸਤੇ ਹਰੇਕ ਉਹ ਪ੍ਰਾਣੀ ਆਪਣੇ ਸਾਇਨ ਕਰਕੇ ਇਹ ਪ੍ਰਣ ਦੁਹਰਾਉਂਦਾ ਹੈ ਕਿ ਇਹ ਪੰਥ ਕਲਗੀਆਂ ਵਾਲੇ ਦਾ ਕਦੇ ਵੀ ਕਿਸੇ ਤੋਂ ਝੁਕਾਇਆ, ਦਬਾਇਆ ਜਾਂ ਖਤਮ ਕੀਤਿਆਂ ਖਤਮ ਹੋਣ ਵਾਲਾ ਨਹੀਂ, ਅਸੀਂ ਬਾਪੂ ਸੂਰਤ ਸਿੰਘ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ।

ਇਸ ਸ਼ੰਘਰਸ ਦੀ ਹਮਾਇਤ ਵਿੱਚ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫਰੈਂਕਫੋਰਟ ਵਿਖੇ 25 ਜੁਲਾਈ 2015 ਦਿਨ ਸਨਿੱਚਰਵਾਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਮੇਨ ਰੇਲਵੇ ਸਟੇਸ਼ਨ ਤੋਂ ਭਾਰਤੀ ਕੌਂਸਲੇਟ ਦੇ ਸਾਹਮਣੇ ਭਾਰੀ ਰੋਸ ਮੁਜ਼ਾਹਿਰਾ ਹੋਵੇਗਾ । ਆਓ ਸਭ ਮਿਲਕੇ ਬਾਪੂ ਸੂਰਤ ਸਿੰਘ ਜੀ ਦੀ ਤਾਕਤ ਬਣਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਆਪੋ - ਆਪਣਾ ਜੋਗਦਾਨ ਪਾਈਏ । ਸ਼ੰਘਰਸ਼ ਦਾ ਸਾਥ ਦਿਓ, ਬਾਪੂ ਜੀ ਦਾ ਸਾਥ ਦਿਓ !


ਬਾਪੂ ਸੂਰਤ ਸਿੰਘ ਨੂੰ ਪੁਲਿਸ ਨੇ ਜ਼ਬਰੀ ਕਰਵਾਇਆ ਹਸਪਤਾਲ ਦਾਖ਼ਲ

 http://sameydiawaaz.com/Archive%20News/%5B2015%5D/07/21.07.2015%20-%2004.jpg

ਬਾਪੂ ਸੂਰਤ ਸਿੰਘ ਖਾਲਸਾ ਦਾ ਇੱਕ ਸਮਰਥਕ ਪੁਲੀਸ ਮੁਲਾਜ਼ਮਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਬਾਰੇ ਬੇਨਤੀ ਕਰਦਾ ਹੋਇਆ।

ਮੁੱਲਾਂਪੁਰ (ਲੁਧਿਆਣਾ) 20 ਜੁਲਾਈ (ਗਗਨਦੀਪ ਅਰੋੜਾ/ ਪਰਵਾਨਾ ਪੁੜੈਣ, ਹਿਮਾਸ਼ੂ ਮਹਾਜਨ) :- ਬੰਦੀ ਸਿੰਘਾਂ ਦੀ ਰਿਹਾੲੀ ਲਈ ਭੁੱਖ ਹੜਤਾਲ ੳੁੱਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਪਿੰਡ ਹਸਨਪੁਰ ਵਿੱਚ ਅੱਜ ਪੁਲੀਸ ਨੇ ਖਾਲਸਾ ਦੇ ਸਮਰੱਥਕਾਂ ੳੁੱਤੇ ਦੁਪਹਿਰ ਬਾਅਦ ਲਾਠੀਚਾਰਜ ਕਰਕੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਨੂੰ ਜਬਰੀ ਚੁੱਕ ਕੇ ਐਂਬੂਲੈਂਸ ਵਿੱਚ ਪਾਕੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਇਹ ਜ਼ਿਕਰਯੋਗ ਹੈ ਕਿ ਸੂਰਤ ਸਿੰਘ ਖਾਲਸਾ ਨੇ 16 ਜਨਵਰੀ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

ਅੱਜ ਲਾਠੀਚਾਰਜ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਰਜਤ ਅਗਰਵਾਲ, ਐਸ. ਐਸ. ਪੀ. ਲੁਧਿਆਣਾ ਦਿਹਾਤੀ ਰਵਚਰਨ ਸਿੰਘ ਬਰਾੜ ਅਤੇ ਏ. ਡੀ. ਸੀ. ਕੁਲਦੀਪ ਸਿੰਘ, ਬਾਪੂ ਸੂਰਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੇ ਲਈ ਉਨ੍ਹਾਂ ਦੇ ਘਰ ਗਏ, ਜਿੱਥੇ ਹਾਲੇ ਗੱਲਬਾਤ ਚੱਲ ਹੀ ਰਹੀ ਸੀ ਕਿ ਪੁਲੀਸ ਨੇ ਪਿੱਛੋਂ ਲਾਠੀਚਾਰਜ ਕਰ ਦਿੱਤਾ । ਲਾਠੀਚਾਰਜ ਦੌਰਾਨ ਪੁਲੀਸ ਨੇ ਖਾਲਸਾ ਦੇ ਸਮਰੱਥਕਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸੁਧਾਰ ਵਿੱਚ ਭੇਜ ਦਿੱਤਾ ਹੈ । ਪੁਲੀਸ ਲਾਠੀਚਾਰਜ ਦੌਰਾਨ ਸਤਿਕਾਰ ਕਮੇਟੀ ਦੇ ਮੁੁਖੀ ਸੁਖਜੀਤ ਸਿੰਘ ਖੋਸਾ ਨੂੰ ਸੱਟਾਂ ਵੀ ਲੱਗੀਆਂ । ਇਸ ਦੌਰਾਨ ਪੁਲੀਸ ਨੇ ਇੱਕ ਕੈਮਰਾਮੈਨ ਦਾ ਕੈਮਰਾ ਵੀ ਖੋਹ ਲਿਆ ਅਤੇ ਮੀਡੀਆ ਕਰਮੀਆਂ ਦੇ ਵੀ ਸੱਟਾਂ ਲੱਗੀਆਂ । ਬਾਪੂ ਦੇ ਸਮਰਥਕਾਂ ਨੇ ਪੁਲੀਸ ੳੁੱਤੇ ਵਧੀਕੀਆਂ ਕਰਨ ਦਾ ਦੋਸ਼ ਲਾਇਆ ਹੈ । ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਪਿੰਡ ਹਸਨਪੁਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਿੰਡ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ ਹੈ ਅਤੇ ਹਰ ਵਿਅਕਤੀ ਨੂੰ ਪਿੰਡ ਦੇ ਵਿੱਚ ਦਾਖ਼ਲ ਹੋਣ ੳੁੱਤੇ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ । ਪਿੰਡ ਵਿੱਚ ਸਿਰਫ਼ ਪਿੰਡ ਦੇ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ ਅਤੇ ਬਾਕੀਆਂ ਨੂੰ ਪਿੰਡ ਦੇ ਬਾਹਰ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ ।

ਇਸ ਸਾਰੇ ਅਪਰੇਸ਼ਨ ਦੀ ਕਮਾਂਡ ਐਸ. ਐਸ. ਪੀ. ਨੇ ਸੰਭਾਲੀ ਹੋਈ ਹੈ । ਪਹਿਲਾਂ ਅਧਿਕਾਰੀਆਂ ਦੇ ਨਾਲ ਉਨ੍ਹਾਂ ਨੇ ਬਾਪੂ ਅਤੇ ਉਨ੍ਹਾਂ ਦੇ ਸਮਰੱਥਕਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਆਪਣੀ ਜ਼ਿੱਦ ਛੱਡਕੇ ਇਲਾਜ ਲਈ ਹਸਪਤਾਲ ਜਾਣ, ਪਰ ਬਾਪੂ ਖਾਲਸਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਡਿਪਟੀ ਕਮਿਸ਼ਨਰ ਅਗਰਵਾਲ ਅਤੇ ਅਧਿਕਾਰੀਆਂ ਦੀ ਇੱਕ ਨਹੀਂ ਸੁਣੀ । ਡਿਪਟੀ ਕਮਿਸ਼ਨਰ ਨੇ ਬਾਪੂ ਨੂੰ ਖ਼ੁਦ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਹੱਥ ਤੱਕ ਜੋੜੇ ਪਰ ਜਦੋਂ ਕੁੱਝ ਅਸਰ ਨਹੀਂ ਹੋਇਆ ਤਾਂ ਉਹ ਵਾਪਸ ਆ ਗਏ । ਇਸ ਦੌਰਾਨ ਬਾਪੂ ਦੇ ਨਾਲ ਘਰ ਵਿੱਚ ਖੜ੍ਹੇ ਕੁੱਝ ਗਰਮ ਦਲੀਆਂ ਦੇ ਕੁੱਝ ਲੋਕਾਂ ਨੇ ਪੁਲੀਸ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਇੱਕ ਪੁਲੀਸ ਵਾਲੇ ਨਾਲ ਧੱਕਾ ਮੁੱਕੀ ਵੀ ਹੋਈ । ਇਸ ਤੋਂ ਬਾਅਦ ਹਾਲੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਅੰਦਰ ਹੀ ਸਨ ਕਿ ਪੁਲੀਸ ਨੇ ਕੰਧ ਟੱਪਕੇ ਘਰ ਦੇ ਅੰਦਰ ਸਮਰੱਥਕਾਂ ੳੁੱਤੇ ਲਾਠੀਚਾਰਜ ਕਰ ਦਿੱਤਾ ਅਤੇ ਸਮਰਥਕਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ । ਬਾਪੂ ਦੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਹੋਰਨਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ । ਪੁਲੀਸ ਨੇ ਲਾਠੀਚਾਰਜ ਦੌਰਾਨ ਮੀਡੀਆ ਕਰਮੀਆਂ ਦੇ ਨਾਲ - ਨਾਲ ਪਿੰਡ ਦੇ ਕੁੱਝ ਲੋਕਾਂ ’ਤੇ ਵੀ ਲਾਠੀਆਂ ਵਰ੍ਹਾੲੀਆਂ ।

ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦਾ ਸਾਰੇ ਹੀ ਮਾਮਲੇ ਵਿੱਚ ਕਹਿਣਾ ਹੈ ਕਿ ਪਿੰਡ ਵਿੱਚ ਕੋਈ ਵੀ ਲਾਠੀਚਾਰਜ ਨਹੀਂ ਕੀਤਾ ਗਿਆ । ਬਾਪੂ ਖਾਲਸਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਨ੍ਹਾਂ ਦੇ ਸਮਰੱਥਕਾਂ ਨੇ ਪ੍ਰਸ਼ਾਸਨ ਦੀ ਇੱਕ ਵੀ ਗੱਲ ਨਾ ਮੰਨੀ ਤਾਂ ਉਨ੍ਹਾਂ ਨੇ ਜਬਰੀ ਉਨ੍ਹਾਂ ਨੂੰ ਚੁੱਕਕੇ ਹਸਪਤਾਲ ਭੇਜਿਆ । ਇਸ ਦੌਰਾਨ ਉਨ੍ਹਾਂ ਦੇ ਸਮਰੱਥਕਾਂ ਨੂੰ ਘਰ ਤੋਂ ਹਟਾਉਣ ਲਈ ਸਿਰਫ਼ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ । ਉਨ੍ਹਾਂ ਕਿਹਾ ਕਿ ਖਾਲਸਾ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ । ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ ।


ਖਾਲਸਾ ਦੇ ਸੰਘਰਸ਼ ਨਾਲ ਜੁੜੇ ਆਗੂ ਹਿਰਾਸਤ ਵਿੱਚ ਲਏ

ਚੰਡੀਗੜ੍ਹ (ਤਰਲੋਚਨ ਸਿੰਘ) :- ਪੰਜਾਬ ਪੁਲੀਸ ਨੇ 16 ਜਨਵਰੀ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਮਰਨ ਵਰਤ ੳੁੱਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨਾਲ ਜੁੜੇ ਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦਾ ਸਿਲਸਲਾ ਚਲਾ ਦਿੱਤਾ ਹੈ। ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਸਮੇਤ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕੀ ਹੈ।  ਪੁਲੀਸ ਨੇ ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ੳੁਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਲਈ ਕਰਮਵਾਰ ਬਠਿੰਡਾ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਇਨ੍ਹਾਂ ਤੋਂ ਇਲਾਵਾ ਪੰਚ ਪ੍ਰਧਾਨੀ ਦੇ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਕੁਲਬੀਰ ਸਿੰਘ ਬੜਾਪਿੰਡ, ਅਕਾਲੀ ਦਲ ਯੂਨਾਈਟਿਡ ਦੇ ਭਾਈ ਵੱਸਣ ਸਿੰਘ ਜ਼ਫਰਵਾਲ ਤੇ ਬਹਾਦਰ ਸਿੰਘ ਰਾਹੋਂ ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ, ਫਰੀਦਕੋਟ ਤੋਂ ਬਾਬਾ ਅਵਤਾਰ ਸਿੰਘ ਸਾਧਾਂਵਾਲ, ਸੂਬਾ ਸਿੰਘ ਪੰਜਗਰਾਈਂ, ਭਾਈ ਗੁਰਸੇਵਕ ਸਿੰਘ ਭਾਨਾ, ਮਨਜਿੰਦਰ ਸਿੰਘ ਗਿਆਸਪੁਰਾ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਆਦਿ ਨੂੰ ਹਿਰਾਸਤ ਵਿੱਚ ਲਿਆ ਹੈ।

ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਉਨ੍ਹਾਂ ਨਾਲ ਵਾਅਦਾਖਿਲਾਫ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖਾਲਸਾ ਦੇ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਐਸ. ਐਸ. ਪੀ. ਨੇ ਆਗੂਆਂ ਨਾਲ ਸਹਿਮਤੀ ਬਣਾਈ ਸੀ ਕਿ ਉਥੇ ਇਕੱਠੇ ਹੋਏ ਨੌਜਵਾਨ ਸ਼ਾਂਤ ਰਹਿਣਗੇ ਤਾਂ ਪੁਲੀਸ ਪਿੰਡ ਦੀ ਘੇਰਾਬੰਦੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਐੱਸਐੱਸਪੀ ਦੀ ਗੱਲ ਮੰਨ ਲਈ ਸੀ ਪਰ ਇਸ ਤੋਂ ਬਾਅਦ ਪੁਲੀਸ ਨੇ ਜਿਥੇ ਹਸਨਪੁਰ ਵਿਖੇ ਸਿੱਖ ਸੰਗਠਨਾਂ ਨੂੰ ਵੜਨ ਉਪਰ ਰੋਕ ਲਾ ਦਿੱਤੀ ਹੈ ਉਥੇ ਗ੍ਰਿਫ਼ਤਾਰੀਆਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਵਲੋਂ 26 ਜੁਲਾਈ ਨੂੰ ਚੰਡੀਗੜ੍ਹ ਵਿਖੇ ਸੂਬਾਈ ਕਨਵੈਨਸ਼ਨ ਕਰਕੇ ਇਸ ਸੰਘਰਸ਼ ਨੂੰ ਹੋਰ ਵੱਡਾ ਰੂਪ ਦਿੱਤਾ ਜਾਵੇਗਾ। ਪੰਜਾਬ ਸਰਕਾਰ ਅਨੁਸਾਰ ਬਾਪੂ ਖਾਲਸਾ ਵਲੋਂ ਦਿੱਤੀ 82 ਸਿੱਖਾਂ ਦੀ ਰਿਹਾਈ ਦੀ ਸੂਚੀ ਵਿਚੋਂ ਰਾਜ ਦੀਆਂ ਜੇਲ੍ਹਾਂ ਵਿਚ ਕੇਵਲ ਦੋ ਹੀ ਅਜਿਹੇ ਕੈਦੀ ਹਨ ਜਿਨ੍ਹਾਂ ਨੂੰ ਨਿਰਧਾਰਤ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਕਰਨ ਲਈ ਵਿਚਾਰਿਆ ਜਾ ਸਕਦਾ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਪੁਲੀਸ ਸੁਮੇਧ ਸਿੰਘ ਸੈਣੀ ਸਪੱਸ਼ਟ ਕਰ ਚੁੱਕੇ ਹਨ ਕਿ ਰਾਜ ਦੀ ਕਿਸੇ ਵੀ ਜੇਲ੍ਹ ਵਿੱਚ ਅਜਿਹਾ ਇੱਕ ਵੀ ਕੈਦੀ ਨਹੀਂ ਹੈ ਜਿਸ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਗਿਆ। ਪੁਲੀਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਖਾਲਸਾ ਵੱਲੋਂ ਦਿੱਤੀ 82 ਕੈਦੀਆਂ ਦੀ ਸੂਚੀ ਵਿਚੋਂ ਪੰਜ ਵਿਅਕਤੀ ਪਹਿਲਾਂ ਹੀ ਰਿਹਾਅ ਕੀਤੇ ਜਾ ਚੁੱਕੇ ਹਨ ਜਦਕਿ 15 ਵਿਅਕਤੀਆਂ ਦੇ ਕੇਸ ਹਾਲੇ ਸੁਣਵਾਈ ਅਧੀਨ ਹਨ। ਇਨ੍ਹਾਂ ਵਿਚੋਂ 6 ਵਿਅਕਤੀਆਂ ਦੀ ਹਾਲੇ ਤੱਕ ਪਛਾਣ ਹੀ ਨਹੀਂ ਹੋ ਸਕੀ। ਜਿਹੜੇ 26 ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਵਿਚੋਂ ਕੇਵਲ ਦੋ ਹੀ ਅਜਿਹੇ ਕੈਦੀ ਹਨ ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਵਿਚਾਰਿਆ ਜਾ ਸਕਦਾ ਹੈ ਪਰ ਇਸ ਲੲੀ ਵੀ ਸੁਪਰੀਮ ਕੋਰਟ ਦੇ ਫੈਸਲੇ ਦੀ ੳੁਡੀਕ ਹੈ। ਇਨ੍ਹਾਂ ਵਿਚੋਂ 25 ਕੈਦੀ ਹੋਰ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਹਨ, ਜਿਨ੍ਹਾਂ ਦੀ ਰਿਹਾਈ ਦਾ ਫੈਸਲਾ ਸਬੰਧਤ ਰਾਜਾਂ ਦੇ ਹੱਥ ਹੈ।


ਬੰਦੀਅਾਂ ਦੀ ਰਿਹਾੲੀ: ਸੁਪਰੀਮ ਕੋਰਟ ’ਚ ਸੁਣਵਾੲੀ ਅੱਜ

ਚੰਡੀਗੜ੍ਹ (ਜੁਪਿੰਦਰਜੀਤ ਸਿੰਘ) :- ੳੁਮਰ ਕੈਦ ਭੁਗਤ ਚੁੱਕੇ ਬੰਦੀਅਾਂ ਦੀ ਰਿਹਾੲੀ ਬਾਰੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਵੱਲੋਂ ਭਲਕੇ ਸੁਣਵਾੲੀ ਕੀਤੀ ਜਾਵੇਗੀ। ਸਿੱਖ ਬੰਦੀਅਾਂ ਦੀ ਰਿਹਾੲੀ ਦੇ ਮਾਮਲੇ ’ਚ ਕਸੂਤੀ ਹਾਲਤ ’ਚ ਫਸੀ ਪੰਜਾਬ ਸਰਕਾਰ ੳੁਮੀਦ ਲਾੲੀ ਬੈਠੀ ਹੈ ਕਿ ਅਦਾਲਤ ਤੋਂ ੳੁਸ ਨੂੰ ਵੀ ਕੁਝ ਰਾਹਤ ਮਿਲੇਗੀ।  ਸੁਪਰੀਮ ਕੋਰਟ ਨੇ ਪਿਛਲੇ ਸਾਲ ਅਪਰੈਲ ’ਚ ਸੰਵਿਧਾਨਕ ਬੈਂਚ ਨੂੰ ੲਿਹ ਪਡ਼ਤਾਲ ਕਰਨ ਲੲੀ ਕਿਹਾ ਸੀ ਕਿ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ, ਜਿਸ ਦੀ ਸਜ਼ਾ ਨੂੰ ਮੁਅਾਫ਼ ਕਰਕੇ ੳੁਮਰ ਕੈਦ ’ਚ ਤਬਦੀਲ ਕਰ ਦਿੱਤਾ ਗਿਅਾ ਹੋਵੇ, ਨੂੰ ਸਰਕਾਰ ਰਿਹਾਅ ਕਰ ਸਕਦੀ ਹੈ ਜਾਂ ਨਹੀਂ। ਤਾਮਿਲ ਨਾਡੂ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਅਾ ਦੇ ਦੋਸ਼ੀਅਾਂ ਨੂੰ ਰਿਹਾਅ ਕਰਨ ਦੇ ਫ਼ੈਸਲੇ ਤੋਂ ਬਾਅਦ ਦਾਖ਼ਲ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਨੇ ੲਿਹ ਹੁਕਮ ਜਾਰੀ ਕੀਤੇ ਸਨ। ਤਾਮਿਲ ਨਾਡੂ ਸਰਕਾਰ ਦੇ ਹੁਕਮਾਂ ’ਤੇ ਰੋਕ ਲਾੳੁਣ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਾਰੇ ਸੂਬਿਅਾਂ ਨੂੰ ਸਜ਼ਾ ਮੁਅਾਫ਼ੀ ਦੀਅਾਂ ਤਾਕਤਾਂ ’ਤੇ ਰੋਕ ਲਾ ਦਿੱਤੀ ਸੀ।  ਸੀਨੀਅਰ ਵਕੀਲਾਂ ‘ਅਾਪ’ ਦੇ ਅੈਚ ਅੈਸ ਫੂਲਕਾ, ਅਾਰ ਅੈਸ ਬੈਂਸ ਅਤੇ ਨਵਕਿਰਨ ਸਿੰਘ ਨੇ ਵੀ ਰਾਜ ਸਰਕਾਰ ਦੇ ਹੱਥ ਬੱਝੇ ਹੋਣ ਦੀ ਗੱਲ ਅਾਖੀ ਹੈ।

ੳੁਧਰ ਬਾਪੂ ਸੂਰਤ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਕੇ ਸਿੱਖ ਬੰਦੀਅਾਂ ਦੀ ਰਿਹਾੲੀ ਮੰਗੀ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਭੂਮੀ ਬਿੱਲ ਵਾਸਤੇ ਅਾਰਡੀਨੈਂਸ ਲਿਅਾ ਸਕਦੀ ਹੈ ਤਾਂ ਫਿਰ ਸਿੱਖ ਬੰਦੀਅਾਂ ਨੂੰ ਵੀ ਰਿਹਾਅ ਕੀਤਾ ਜਾ ਸਕਦਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz