ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

http://sameydiawaaz.com/Poster%20&%20Add/Poster%20Bapu%20Surat%20Singh%20Ji%20-%20July%202015%20-%2018.07.2015.jpg


 

19 ਜੁਲਾੲੀ 2015

ਸਿੱਖ ਬੰਦੀਆਂ ਦੀ ਰਿਹਾਈ ਲਈ ਸਰਕਾਰ ਕੁਝ ਨਹੀਂ ਕਰ ਰਹੀ ਹੈ - ਸੰਘਰਸ਼ ਕਮੇਟੀ

ਅੰਮ੍ਰਿਤਸਰ 18 ਜੁਲਾਈ :- ਸਿੱਖ ਬੰਦੀਆਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਜਦੋਂਕਿ ਦੂਜੇ ਪਾਸੇ ਸਰਕਾਰ ਵਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸੰਘਰਸ਼ ਕਮੇਟੀ ਵਲੋਂ ਸ਼ੁਰੂ ਕੀਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਮੈਂਬਰ ਭਾਈ ਮੋਹਕਮ ਸਿੰਘ, ਸਾਬਕਾ ਖਾੜਕੂ ਵੱਸਣ ਸਿੰਘ ਜਫਰਵਾਲ ਅਤੇ ਅਕਾਲੀ ਦਲ ਮਾਨ ਦੇ ਜਰਨੈਲ ਸਿੰਘ ਸਖੀਰਾ ਤੇ ਹਰਬੀਰ ਸਿੰਘ ਸੰਧੂ ਆਦਿ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਉਹ ਪਿਛਲੇ ਦਿਨੀਂ ਤਿੰਨ ਵਾਰ ਅਚੇਤ ਹੋ ਚੁੱਕੇ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਘਰਸ਼ ਕਮੇਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ। ਭਾਈ ਮੋਹਕਮ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ ਜਾ ਰਿਹਾ, ਜਦੋਂਕਿ ਸਰਕਾਰ ਇਸ ਮਾਮਲੇ ਵਿਚ ਬਹੁਤ ਕੁਝ ਕਰਨ ਦੇ ਸਮਰੱਥ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਸਿੱਖ ਬੰਦੀਆਂ ਦੀ ਰਿਹਾਈ ਕਰਾਏ ਤਾਂ ਜੋ ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ ਖ਼ਤਮ ਹੋ ਸਕੇ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਸਿੱਖ ਬੰਦੀਆਂ ਦੀ ਇਕ ਸੂਚੀ ਵੀ ਸੌਂਪੀ ਹੋਈ ਹੈ। ਇਸ ਸਬੰਧ ਵਿਚ ਗੱਲਬਾਤ ਵੇਲੇ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਸੀ ਪਰ ਹੁਣ ਸਰਕਾਰ ਆਪਣੇ ਫੈਸਲੇ ਤੋਂ ਪੈਰ ਪਿਛਾਂਹ ਖਿੱਚ ਰਹੀ ਹੈ।


ਦੇਸ਼ ਵਾਸੀਅਾਂ ਨੇ ਸ਼ਰਧਾ ਤੇ ੳੁਤਸ਼ਾਹ ਨਾਲ ਮਨਾੲੀ ੲੀਦ

ਰਾਸ਼ਟਰਪਤੀ, ੳੁਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ

ਗ੍ਰਹਿ ਮੰਤਰੀ ਨੇ ਦਿੱਤੀਅਾਂ ੲੀਦ ਦੀਅਾਂ ਮੁਬਾਰਕਾਂ

http://sameydiawaaz.com/Archive%20News/%5B2015%5D/07/19.07.2015%20-%2001.jpg

ਨਵੀਂ ਦਿੱਲੀ ਵਿੱਚ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ਼ ਤੋਂ ਬਾਅਦ ਅਠਖੇਲੀਆਂ ਕਰ ਰਹੇ ਬੱਚੇ।

ਨਵੀਂ ਦਿੱਲੀ 18 ਜੁਲਾੲੀ :- ਦੇਸ਼ ਭਰ ਵਿੱਚ ੲੀਦ ਦੇ ਤਿਓਹਾਰ ਮੌਕੇ ਅੱਜ ਦੇਸ਼ ਦੀਅਾਂ ਵੱਖ ਵੱਖ ਮਸਜਿਦਾਂ ’ਤੇ ਵੱਡੀ ਗਿਣਤੀ ਵਿੱਚ ਮੁਸਲਿਮ ਭਾੲੀਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਹਜ਼ਰਤਬਲ ਮਸਜਿਦ ਵਿੱਚ ਅੱਜ 60 ਹਜ਼ਾਰ ਲੋਕਾਂ ਨੇ ੲੀਦ ਦੀ ਨਮਾਜ਼ ਪਡ਼੍ਹੀ। ੲਿਸ ਮੌਕੇ ਸੂਬੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸੲੀਦ ਤੇ ਸਾਬਕਾ ਮੁੱਖ ਮੰਤਰੀ ੳੁਮਰ ਅਬਦੁੱਲਾ ਵੀ ਹਾਜ਼ਰ ਸਨ। ਪੁਲੀਸ ਨੇ ਸੁਰੱਖਿਅਾ ਕਾਰਨਾਂ ਦੇ ਮੱਦੇਨਜ਼ਰ ਵੱਖਵਾਦੀ ਅਾਗੂਅਾਂ ਨੂੰ ਪਹਿਲਾਂ ਹੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਸ੍ਰੀਨਗਰ ਵਿੱਚ ੲੀਦਗਾਹ, ਅਨੰਤਨਾਗ ਅਤੇ ਬਾਰਾਮੁੱਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ੲੀਦ ਦੀ ਨਮਾਜ਼ ਪਡ਼੍ਹਣ ਲੲੀ ੲਿਕੱਠੇ ਹੋੲੇ। ੲਿਸੇ ਦੌਰਾਨ ਸੂਬੇ ਵਿੱਚ ੲੀਦ ਦੀ ਨਮਾਜ਼ ਮਗਰੋਂ ਲੋਕਾਂ ਤੇ ਸੁਰੱਖਿਅਾ ਬਲਾਂ ਵਿਚਾਲੇ ਝਡ਼ਪ ਦੀਅਾਂ ਖ਼ਬਰਾਂ ਵੀ ਹਨ।

ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਾਸੀਅਾਂ ਨੂੰ ੲੀਦ-ੳੁਲ-ਫਿਤਰ ਦੀ ਵਧਾੲੀ ਦਿੱਤੀ ਤੇ ਕਿਹਾ ਕਿ ੲਿਹ ਤਿਓਹਾਰ ਸਾਡੇ ਸਮਾਜ ਵਿੱਚ ਭਾੲੀਚਾਰੇ ਦਾ ਪ੍ਰਤੀਕ ਹੈ। ਦਿੱਲੀ ਵਿੱਚ ਜਾਮਾ ਮਸਜਿਦ, ਫਤਹਿਪੁਰ ਸੀਕਰੀ, ਹਜ਼ਰਤ ਨਿਜ਼ਾਮੂਦੀਨ ਅਤੇ ਹੋਰਨਾਂ ਮਸਜਿਦਾਂ ਵਿੱਚ ਮੁਸਲਿਮ ਭਾੲੀਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕਰਨ ਮਗਰੋਂ ੲਿੱਕ ਦੂਜੇ ਦੇ ਗਲ ਲਗ ਕੇ ੲੀਦ ਦੀਅਾਂ ਮੁਬਾਰਕਾਂ ਦਿੱਤੀਅਾਂ। ੲਿਸੇ ਤਰ੍ਹਾਂ ੳੁੱਤਰੀ ਭਾਰਤ ਦੇ ਬਾਕੀ ਸੂਬਿਅਾਂ ਪੰਜਾਬ ਹਰਿਅਾਣਾ ਅਤੇ ਚੰਡੀਗਡ਼੍ਹ ਵਿੱਚ ਵੀ ੲੀਦ ਮਨਾੲੀ ਗੲੀ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਅਾਂ ਕਸਬੇ ਵਿੱਚ ਅਹਿਮਦੀਅਾ ਮੁਸਲਿਮ ਭਾੲੀਚਾਰੇ ਦੇ ਕੌਮਾਂਤਰੀ ਹੈਡਕੁਅਾਰਟਰ ’ਤੇ ਮੌਲਾਨਾ ੲਿਨਾਮ ਗੌਰੀ ਦੀ ਅਗਵਾੲੀ ਹੇਠ ੲੀਦ ਦੀ ਨਮਾਜ਼ ਪਡ਼੍ਹੀ ਗੲੀ। ਦੱਖਣ ਭਾਰਤ ਦੇ ਕੇਰਲਾ ਦੀਅਾਂ ਮਸਜਿਦਾਂ ਤੇ ੲੀਦਗਾਹਾਂ ’ਤੇ ਮੁਸਲਿਮ ਭਾੲੀਚਾਰੇ ਨੇ ੲੀਦ ਦੀ ਨਮਾਜ਼ ਪਡ਼੍ਹੀ। ਕੇਰਲਾ ਦੇ ਗਵਰਨਰ ਜਸਟਿਸ (ਸੇਵਾਮੁਕਤ) ਪੀ ਸਥਸਿਵਮ, ਮੁੱਖ ਮੰਤਰੀ ਓਮੇਨ ਚਾਂਡੀ ਅਤੇ ਵਿਰੋਧੀ ਧਿਰ ਦੇ ਅਾਗੂ ਵੀਅੈਸ ਅਛੂਤਨੰਦਨ ਨੇ ਲੋਕਾਂ ਨੂੰ ੲੀਦ ਦੀਅਾਂ ਮੁਬਾਰਕਾਂ ਦਿੱਤੀਅਾਂ।


ਰਾਹੁਲ ਦੀ ਪਦ ਯਾਤਰਾ ਮਜੀਠੀਆ ਵਲੋਂ ਡਰਾਮੇਬਾਜ਼ੀ ਕਰਾਰ

http://sameydiawaaz.com/Archive%20News/%5B2015%5D/07/19.07.2015%20-%2002.jpg

ਜੈਂਤੀਪੁਰ 18 ਜੁਲਾਈ :- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੀਤੀ ਜਾ ਰਹੀ ਪਦ ਯਾਤਰਾ ਬਾਰੇ ਤਿੱਖੀ ਟਿੱਪਣੀ ਕਰਦਿਅਾਂ ਕਿਹਾ ਕਿ ਰਾਹੁਲ ਵਲੋਂ ਕੁਝ ਲੋਕਾਂ ਨਾਲ ਫੋਟੋਆਂ ਖਿਚਵਾ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ੳੁਨ੍ਹਾਂ ਕਿਹਾ ਕਿ ਸੱਤਾ ਦੌਰਾਨ ਲੋਕ ਮਸਲਿਆਂ ਨਾਲ ਕੋਈ ਸਰੋਕਾਰ ਨਾ ਰੱਖਣ ਦਾ ਖਮਿਆਜ਼ਾ ਅੱਜ ਕਾਂਗਰਸ ਭੁਗਤ ਰਹੀ ਹੈ।

ਸ੍ਰੀ ਮਜੀਠੀਆ ਅੱਜ ਹਲਕਾ ਮਜੀਠਾ ਦੇ ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਦੇਣ ਅਤੇ ਵੱਖ - ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਆਏ ਸਨ। ਉਨ੍ਹਾਂ ਨੇ ਪਿੰਡ ਭੋਏ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਰਾਹੁਲ ਨੇ ਆਪਣੀ ਸਰਕਾਰ ਸਮੇਂ ਗਰੀਬਾਂ, ਕਿਸਾਨਾਂ ਅਤੇ ਆਮ ਲੋਕਾਂ ਪ੍ਰਤੀ ਗੰਭੀਰਤਾ ਦਿਖਾਈ ਹੁੰਦੀ ਤਾਂ ਅੱਜ ਕਾਂਗਰਸ ਨੂੰ ੲੇਨੇ ਮਾੜੇ ਦਿਨ ਨਾ ਦੇਖਣੇ ਪੈਂਦੇ ਅਤੇ ਨਾ ਹੀ ਉਸ ਦੀ ਲੀਡਰਸ਼ਿਪ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ।

ਅਾਮ ਅਾਦਮੀ ਪਾਰਟੀ ਬਾਰੇ ਪੁੱਛੇ ਜਾਣ ’ਤੇ ੳੁਨ੍ਹਾਂ ਕਿਹਾ ਕਿ ‘ਆਪ’ ਦੇ ਦੋ ਸੰਸਦ ਮੈਂਬਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਾਨਾਸ਼ਾਹ ਦੱਸਿਆ ਹੈ। ਦਿੱਲੀ ਸਰਕਾਰ ਆਪਣੀ ਚੋਣ ਵਾਅਦਿਆਂ ਦੇ ਉਲਟ ਕੰਮ ਕਰ ਰਹੀ ਹੈ। ‘ਆਪ’ ਦੇ ਆਗੂ ਤੇ ਮੰਤਰੀ ਜਾਅਲੀ ਡਿਗਰੀ, ਸਕੈਂਡਲਾਂ, ਜ਼ਮੀਨਾਂ ’ਤੇ ਕਬਜ਼ੇ ਆਦਿ ਕੇਸਾਂ ਵਿੱਚ ਫਸ ਰਹੇ ਹਨ। ਲੋਕਾਂ ਦੇ ਕੰਮ ਕਰਨ ਦੀ ਥਾਂ ‘ਆਪ’ ਦੇ ਆਗੂ ਆਪਸ ਵਿੱਚ ਹੀ ਉਲਝੇ ਹੋੲੇ ਹਨ।

ਸ੍ਰੀ ਮਜੀਠੀਆ ਅੱਜ ਪਿੰਡ ਭੋਏ ਦੇ ਵਿਕਾਸ ਲਈ ਕਰੀਬ 16 ਲੱਖ, ਬੁਲਾਰਾ ਨੂੰ 28 ਲੱਖ, ਗਦਰਜਾਦਾ ਨੂੰ 9 ਲੱਖ, ਤਾਹਰਪੁਰ ਨੂੰ 22 ਲੱਖ ਅਤੇ ਪਿੰਡ ਫਤੂਫੀਲਾ ਨੂੰ 26 ਲੱਖ ਦੀ ਗ੍ਰਾਂਟ ਦਿੱਤੀ। ਮੰਤਰੀ ਨੇ ਇਨ੍ਹਾਂ ਪਿੰਡਾਂ ਵਿੱਚ ਕੱਚੇ ਰਸਤੇ ਪੱਕੇ ਕਰਨ, ਬਾਜ਼ਾਰਾਂ ਨੂੰ ਕੰਕਰੀਟ ਸਟਰੀਟ ਬਣਾਉਣ ਆਦਿ ਕੰਮਾਂ ਦੇ ਨੀਂਹ  ਪੱਥਰ ਵੀ ਰੱਖੇ।  ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਸੰਤੋਖ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੈਲ ਸਿੰਘ ਗੋਪਾਲਪੁਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਗੁਰਜਿੰਦਰ ਸਿੰਘ ਟਪਈਆਂ, ਚੇਅਰਮੈਨ ਬਲਬੀਰ ਸਿੰਘ ਚੰਦੀ ਆਦਿ ਮੌਜੂਦ ਸਨ।


ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ

http://sameydiawaaz.com/Archive%20News/%5B2015%5D/07/19.07.2015%20-%2003.jpg

ਪੁਰੀ ਵਿੱਚ ਰੱਥ ਯਾਤਰਾ ਦੌਰਾਨ ਮਚੀ ਭਗਦੜ ਵਿੱਚ ਜ਼ਖ਼ਮੀ ਹੋੲੇ

ੲਿੱਕ ਵਿਅਕਤੀ ਨੂੰ ਲਿਜਾਂਦੇ ਹੋੲੇ ਪੁਲੀਸ ਕਰਮੀ ਤੇ ਹੋਰ।

ਪੁਰੀ (ੳੁਡੀਸ਼ਾ) 18 ਜੁਲਾੲੀ :- ਇੱਥੇ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਮੱਚਣ ਕਾਰਨ ਦੋ ਮਹਿਲਾਵਾਂ ਦੀ ਮੌਤ ਹੋ ਗੲੀ, ਜਦੋਂਕਿ ਦਸ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਦੋ ਜਣਿਆਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਇੱਕ ਮਹਿਲਾ ਦੀ ਮੌਤ ਮਾਰੀਚਕੋਟ ਚੱਕ ਨੇੜੇ ਹੋੲੀ, ਜਦੋਂਕਿ ਦੂਜੀ ਮਹਿਲਾ ਦੀ ਮੌਤ ਬਾਲਾਗੰਦੀ ਸਕੁਅੈਰ ਨੇੜੇ ਹੋੲੀ। ਇਸ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਨੂੰ ਜ਼ਿਲ੍ਹਾ ਹੈੱਡਕੁਅਾਰਟਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਇਸ ਤੋਂ ਬਾਅਦ ਦੋ ਜਣਿਆਂ ਨੂੰ ਅੈਸ. ਸੀ. ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੋਵਾਂ ਦੀ ਹਾਲਤ ਗੰਭੀਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਭਗਦੜ ੳੁਦੋਂ ਮੱਚੀ, ਜਦੋਂ ਰੱਥ ਗੁੰਡੀਚਾ ਮੰਦਰ ਵੱਲ ਵਧ ਰਿਹਾ ਸੀ ਤੇ ਸਾਰੇ ਸ਼ਰਧਾਲੂ ਕਾਹਲ ਕਰਦੇ ਹੋਏ ਰੱਥ ਖਿੱਚਣ ਲੱਗੇ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ੳੁਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਸ਼ਨਾਖ਼ਤ ਹੋਣੀ ਬਾਕੀ ਹੈ। ਇਸੇ ਦੌਰਾਨ ਇੱਥੇ ਡੁੱਬਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗੲੀ। ਦੱਸਣਯੋਗ ਹੈ ਕਿ ਪੁਰੀ ਵਿੱਚ ਰੱਥ ਯਾਤਰਾ ਕਾਰਨ ਸ਼ਰਧਾਲੂਆਂ ਦਾ ਭਾਰੀ ਇਕੱਠ ਹੋਣ ਕਾਰਨ ਕੲੀ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਦੱਸਿਆ ਕਿ ਨੌਜਵਾਨ ਸੀਸਾੲੀਡ ਰਿਜ਼ੋਰਟ ਵਿੱਚ ਪਾਣੀ ਵਿੱਚ ਡੁੱਬ ਗਿਆ। ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਤੇ ਕਿਹਾ ਜਾ ਰਿਹਾ ਹੈ ਕਿ ੳੁਹ ਸੈਲਾਨੀ ਹੈ।


 

ਇਰਾਕ ਵਿੱਚ ਆਤਮਘਾਤੀ ਹਮਲਾ, 115 ਮੌਤਾਂ

ਇਸਲਾਮਿਕ ਸਟੇਟ ਨੇ ਲੲੀ ਹਮਲੇ ਦੀ ਜ਼ਿੰਮੇਵਾਰੀ

ਲੋਕਾਂ ਵਿੱਚ ਸਖ਼ਤ ਰੋਹ

http://sameydiawaaz.com/Archive%20News/%5B2015%5D/07/19.07.2015%20-%2004.jpg

ਬਗਦਾਦ ਦੇ ੳੁੱਤਰ ਪੂਰਬੀ ਖੇਤਰ ਖਾਨ ਬਾਨੀ ਸਾਬ ਦੇ ਬਾਜ਼ਾਰ ਵਿੱਚ

ੲਿੱਕ ਕਾਰ ਬੰਬ ਧਮਾਕੇ ਮਗਰੋਂ ਘਟਨਾ ਵਾਲੀ ਥਾਂ ’ਤੇ ੲਿਕੱਠੇ ਹੋੲੇ ਲੋਕ।

ਬਗ਼ਦਾਦ 18 ਜੁਲਾੲੀ (ਰਾੲਿਟਰਜ਼, ਏ. ਪੀ.) :- ੲਿਰਾਕ ਦੇ ਪੂਰਬੀ ਸੂਬੇ ਦਿਆਲਾ ਵਿੱਚ ਇੱਕ ਭੀੜ - ਭੜੱਕੇ ਵਾਲੇ ਬਾਜ਼ਾਰ ਵਿੱਚ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ 115 ਵਿਅਕਤੀ ਮਾਰੇ ਗਏ।

ਪੁਲੀਸ ਨੇ ਦੱਸਿਆ ਕਿ ਦਿਆਲਾ ਸੂਬੇ ਵਿੱਚ ਇੱਕ ਕਸਬੇ ਖਾਨ ਬਾਨੀ ਸਾਦ ਦੇ ਬਾਜ਼ਾਰ ਵਿੱਚ ੲੀਦ ਕਰਕੇ ਚਹਿਲ - ਪਹਿਲ ਸੀ। ਇਸ ਦੌਰਾਨ ਬਾਜ਼ਾਰ ਵਿੱਚ ਕਾਰ ਦਾਖ਼ਲ ਹੋੲੀ, ਜਿਸਨੇ ੲੀਦ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਦਿੱਤਾ। ਕਾਰ ਵਿੱਚੋਂ ਧਮਾਕਾ ਹੋਣ ਨਾਲ ਬਾਜ਼ਾਰ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। ਇਸ ਧਮਾਕੇ ਵਿੱਚ ਕਰੀਬ 170 ਜਣੇ ਜ਼ਖ਼ਮੀ ਹੋ ਗਏ। ਪੁਲੀਸ ਕਰਮੀਆਂ ਵਲੋਂ ਜ਼ਖ਼ਮੀਆਂ ਨੂੰ ਮੈਡੀਕਲ ਸਹਾੲਿਤਾ ਲੲੀ ਵੱਖ - ਵੱਖ ਥਾਵਾਂ ’ਤੇ ਪਹੁੰਚਾਇਆ ਗਿਆ। ਦਿਆਲਾ ਦੇ ਇੱਕ ਵਾਸੀ ਸੲੀਦ ਅਲੀ ਨੇ ਦੱਸਿਆ ਕਿ ਇਹ ਕਸਬਾ ਜਾਨ ਦਾ ਖੌਅ ਸਾਬਿਤ ਹੋਇਆ। ੲੀਦ ਵਾਲੇ ਦਿਨ ਹੀ ਸੈਂਕੜੇ ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਤੇ ਅਜੇ ਹੋਰ ਲਾਸ਼ਾਂ ਮਿਲ ਰਹੀਆਂ ਹਨ। ਦੱਸਣਯੋਗ ਹੈ ਕਿ ਇਸਲਾਮਿਕ ਸਟੇਟ ਗਰੁੱਪ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੲੀ ਗੲੀ ਹੈ। ਇਹ ਖੁਲਾਸਾ ਟਵਿਟਰ ’ਤੇ ਕੀਤਾ ਗਿਆ। ਇਰਾਕ ਦੀ ਸੰਸਦ ਦੇ ਸਪੀਕਰ ਸਾਲਿਮ ਅਲ - ਜਾਬੂਰੀ ਨੇ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਸੂਬੇ ਦੀ ਸੁਰੱਖਿਆ ਵਧਾੲੀ ਜਾ ਰਹੀ ਹੈ। ਇਸ ਹਮਲੇ ਕਾਰਨ ਪੀੜਤ ਪਰਿਵਾਰਾਂ ਵਿੱਚ ਰੋਹ ਹੈ।


ਪ੍ਰਮਾਣੂ ਸਮਝੌਤਾ ਸੰਸਾਰ ਦੀ ਸੁਰੱਖਿਆ ਲੲੀ ਅਹਿਮ - ਓਬਾਮਾ

http://sameydiawaaz.com/Archive%20News/%5B2015%5D/07/19.07.2015%20-%2005.jpg

ਵਾਸ਼ਿੰਗਟਨ 18 ਜੁਲਾੲੀ :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਰਾਨ ਨਾਲ ਹੋਇਆ ਪ੍ਰਮਾਣੂ ਸਮਝੌਤਾ ਅਮਰੀਕਾ ਅਤੇ ਪੂਰੇ ਸੰਸਾਰ ਦੀ ਸੁਰੱਖਿਆ ਵੱਲ ਵਧਾਇਆ ਕਦਮ ਹੈ। ੳੁਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਇਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਘਟ ਜਾਣਗੀਆਂ।

ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ੳੁਨ੍ਹਾਂ ਕਿਹਾ ਕਿ ਇਹ ਸਮਝੌਤਾ ਬਹੁਤ ਅਹਿਮ ਹੈ ਅਤੇ ਅਮਰੀਕਾ ਤੇ ਪੂਰੇ ਸੰਸਾਰ ਦੀ ਸੁਰੱਖਿਅਾ ਵੱਲ ਕਦਮ ਹੈ। ੳੁਨ੍ਹਾਂ ਕਿਹਾ ਕਿ ਭਾਵੇਂ ਇਸ ਸਮਝੌਤੇ ਨਾਲ ਪੂਰਾ ਮਸਲਾ ਹੱਲ ਨਹੀਂ ਹੁੰਦਾ ਪਰ ਇਹ ਇਰਾਨ ਦੇ ਪ੍ਰਮਾਣੂ ਹਥਿਆਰ ਬਣਾੳੁਣ ’ਤੇ ਰਾਹ ਵਿੱਚ ਅੜਿੱਕਾ ਪੈਦਾ ਕਰਦਾ ਹੈ। ਇਸ ਸਮਝੌਤਾ ਅਸਲ ਵਿੱਚ ਇਰਾਨ ਲੲੀ ਪ੍ਰਮਾਣੂ ਹਥਿਆਰਾਂ ਵਾਸਤੇ ਰਾਹ ਬੰਦ ਕਰਨ ਲੲੀ ਹੈ। ਸ੍ਰੀ ਓਬਾਮਾ ਨੇ ਕਿਹਾ ਕਿ ਇਰਾਨ ਕੋਲ ਮੌਜੂਦਾ ਸਮੇਂ ਇੰਨੀ ਪ੍ਰਮਾਣੂ ਸਮਗਰੀ ਹੈ ਕਿ ੳੁਹ ਕੲੀ ਪ੍ਰਮਾਣੂ ਹਥਿਆਰ ਤਿਆਰ ਕਰ ਸਕਦਾ ਹੈ। ਇਸ ਸਮਝੌਤੇ ਤਹਿਤ ਮੁੱਖ ਤੌਰ ’ਤੇ ੳੁੁਸ ’ਤੇ ਪ੍ਰਮਾਣੂ ਹਥਿਆਰ ਬਣਾੳੁਣ ’ਤੇ ਨਕੇਲ ਪੈ ਗੲੀ ਹੈ। ਇਸ ਤੋਂ ਇਲਾਵਾ ਸਮਝੌਤੇ ਤਹਿਤ ਅਮਰੀਕਾ ਹਰ ਵੇਲੇ ਇਰਾਨ ਦੀਆਂ ਸਬੰਧਤ ਸਰਗਰਮੀਆਂ ’ਤੇ ਨਜ਼ਰ ਰੱਖ ਸਕਦਾ ਹੈ ਤੇ ਇਰਾਨ ਦੀ ਪ੍ਰਮਾਣੂ ਸਪਲਾੲੀ ਚੇਨ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ। ੳੁਨ੍ਹਾਂ ਕਿਹਾ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਜੇ ਇਹ ਕਹਿ ਰਹੇ ਹਨ ਕਿ ਇਰਾਨ ਇਹ ਸਮਝੌਤਾ ਤੋੜ ਸਕਦਾ ਹੈ ਤਾਂ ੳੁਸ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਅਜਿਹਾ ਕਰਨ ’ਤੇ ੳੁਸ ਦੇਸ਼ ਨੂੰ ਵਿੱਤੀ ਤੌਰ ’ਤੇ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।


ਫਰਾਂਸ ਵਿੱਚ ਸਥਾਪਤ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

http://sameydiawaaz.com/Archive%20News/%5B2015%5D/07/19.07.2015%20-%2006.jpg

ਨਵੀਂ ਦਿੱਲੀ ਦੇ ਫਰਾਂਸੀਸੀ ਦੂਤਾਵਾਸ ਵਿੱਚ ਮਹਾਰਾਜਾ ਰਣਜੀਤ ਸਿੰਘ

ਦੀ ਪੇਂਟਿੰਗ ਦੇਖਦੇ ਹੋਏ ਫਰੈਂਕੋੲਿਸ ਰਿਚੀਅਰ ਤੇ ਹੋਰ।

ਨਵੀਂ ਦਿੱਲੀ 18 ਜੁਲਾੲੀ (ਮੁਕੇਸ਼ ਅਗਰਵਾਲ) :- ਭਾਰਤ ਤੇ ਫਰਾਂਸ ਵਿਚਾਲੇ ਰਣਨੀਤਿਕ ਤੇ ਕੂਟਨੀਤਿਕ ਸਬੰਧਾਂ ਵਿੱਚ ਨੇੜਤਾ ਵਧਣ ਤੋਂ ਬਾਅਦ ਹੁਣ ੲਿਹ ਸਭਿਅਾਚਾਰਕ ਸਬੰਧਾਂ ਵਿੱਚ ਨਿੱਘ ਲਿਅਾੳੁਣ ਵੱਲ ਵਧ ਰਹੇ ਹਨ। ਫਰਾਂਸ ਸਤੰਬਰ 2016 ਵਿੱਚ ਸੇਂਟ ਟਰੋਪੇਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ  ਪੰਜਾਬ ਨਾਲ ਅਾਪਣੇ ਸਬੰਧਾਂ ਦਾ ਜਸ਼ਨ ਮਨਾੲੇਗਾ। ਫਰਾਂਸ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨਾਲ ਨਾਲ ਜਨਰਲ ਜੀਨ ਫਰੈਂਕੋੲਿਸ ਅਲਾਰਡ ਦਾ ਬੁੱਤ ਵੀ ਸਥਾਪਤ ਕਰੇਗਾ। ਜਨਰਲ ਜੀਨ ਫਰਾਂਸ ਦਾ ਸੀ ਤੇ ੳੁਹ 1822 ਤੋਂ ਲੈਕੇ ਮਹਾਰਾਜੇ ਦੀ ਮੌਤ, ਜੋ 1839 ਵਿੱਚ ਹੋੲੀ ਸੀ, ਤੱਕ ੳੁਨ੍ਹਾਂ ਦਾ ਮਿਲਟਰੀ ਸਲਾਹਕਾਰ ਰਿਹਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz