ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

18 ਜੁਲਾੲੀ 2015

ਮਰਨ ਵਰਤ ’ਤੇ ਬੈਠੇ ਸੂਰਤ ਸਿੰਘ ਖਾਲਸਾ ਦੀ ਹਾਲਤ ਗੰਭੀਰ

ਪੁਲੀਸ ਖਾਲਸਾ ਨੂੰ ਚੁੱਕਣ ਦੀ ਤਾਕ ‘ਚ

ਸੰਘਰਸ਼ ਕਮੇਟੀ ਵਲੋਂ ਚੌਕਸੀ

ਪੁਲੀਸ ਨੇ ਨਾਕਾਬੰਦੀ ਦੌਰਾਨ ਪ੍ਰੋਫੈਸਰ ਭੁੱਲਰ ਦੀ ਪਤਨੀ ਨੂੰ ਰਾਹ ‘ਚੋਂ ਹੀ ਮੋੜਿਆ

http://sameydiawaaz.com/Archive%20News/%5B2015%5D/07/18.07.2015%20-%2001.jpg

ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਹੱਥ ਪੈਰ ਘੁੱਟਦੇ ਹੋਏ ਸਿੰਘ

ਮੁੱਲਾਂਪੁਰ ਦਾਖਾ 17 ਜੁਲਾਈ (ਪਰਵਾਨਾ ਪੁੜੈਣ) :- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪਣੇ ਜੱਦੀ ਪਿੰਡ ਹਸਨਪੁਰ ਵਿੱਚ ਮਰਨ ਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਗੰਭੀਰ ਬਣੀ ਹੋਈ ਹੈ । ਦੂਜੇ ਪਾਸੇ ਜਿੱਥੇ ਪੁਲੀਸ ਪ੍ਰਸ਼ਾਸਨ ਨੇ ਪਿੰਡ ਹਸਨਪੁਰ ਨੂੰ ਜਾਣ ਵਾਲੇ ਸਾਰੇ ਰਾਹਾਂ ’ਤੇ ਨਾਕਾਬੰਦੀ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਚੁੱਕਣ ਦੀ ਤਾਕ ਵਿੱਚ ਹੈ, ਉਥੇ ਸੰਘਰਸ਼ ਕਮੇਟੀ ਪੂਰੀ ਤਰ੍ਹਾਂ ਚੌਕਸ ਹੈ ।

ਸੰਘਰਸ਼ ਕਮੇਟੀ ਦੇ ਮੈਂਬਰ ਭਾਈ ਅਮਰੀਕ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲੀਸ ਜਬਰੀ ਚੁੱਕ ਕੇ ੳੁਨ੍ਹਾਂ ਦੇ ਮਿਸ਼ਨ ਨੂੰ ਫੇਲ੍ਹ ਕਰਨ ’ਤੇ ਤੁਲੀ ਹੋਈ ਹੈ ਅਤੇ ਸਿੰਘਾਂ ਦੇ ਇਕੱਠੇ ਹੋਣ ਦੇ ਡਰੋਂ ਪੁਲੀਸ ਨੇ ਥਾਂ ਥਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ । ਉਹਨਾਂ ਦੱਸਿਆ ਕਿ ਜੇਕਰ ਪੁਲੀਸ ਨੇ ਬਾਪੂ ਖਾਲਸਾ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ੳੁਹ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਗੇ ।

ਬਾਪੂ ਖਾਲਸਾ ਨੂੰ ਚੁੱਕਣ ਦੇ ਮੁੱਦੇ ’ਤੇ ਸੰਘਰਸ਼ ਕਮੇਟੀ ਤੇ ਸਤਿਕਾਰ ਕਮੇਟੀ ਵਿੱਚਕਾਰ ਕੁੱਝ ਮੱਤਭੇਦ ਉਭਰਨ ਤੋਂ ਬਾਅਦ ਸਤਿਕਾਰ ਕਮੇਟੀ ਨੇ ਬਾਪੂ ਖਾਲਸਾ ਦੇ ਘਰ ਦੇ ਗੇਟ ਮੂਹਰੇ ਮੋਰਚਾ ਸੰਭਾਲਣ ਉਪਰੰਤ ਪੈਟਰੋਲ ਦੀਆਂ ਬੋਤਲਾਂ ਭਰ ਕੇ ਅੰਦਰ ਰੱਖ ਲਈਆਂ ਤੇ ਫਿਰ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰ ਜਿਨ੍ਹਾਂ ਵਿੱਚ ਭਾਈ ਮੋਹਕਮ ਸਿੰਘ, ਭਾਈ ਅਮਰੀਕ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਆਪਣੇ ਸਾਥੀਆਂ ਸਣੇ ਕਿਸੇ ਮੀਟਿੰਗ ਦੇ ਸਿਲਸਿਲੇ ਵਿੱਚ ਬਾਹਰ ਆ ਗਏ । ਇਸ ਮੌਕੇ ਸੰਘਰਸ਼ ਕਮੇਟੀ ਮੈਂਬਰਾਂ ਤੋਂ ਬਿਨਾਂ ਸਤਿਕਾਰ ਕਮੇਟੀ ਦੇ ਮੁੱਖੀ ਸੁਖਜੀਤ ਸਿੰਘ ਖੋਸਾ, ਵੱਸਣ ਸਿੰਘ ਜ਼ਫਰਵਾਲ, ਪਰਮਿੰਦਰ ਸਿੰਘ, ਜਸਬੀਰ ਸਿੰਘ ਖੰਡੂਰ, ਬਾਪੂ ਖਾਲਸਾ ਦੀ ਬੇਟੀ ਸਰਵਰਿੰਦਰ ਕੌਰ ਅਤੇ ਬੇਟਾ ਰਾਵਿੰਦਰ ਸਿੰਘ ਗੋਗੀ ਹਾਜ਼ਰ ਸਨ।


ਖਾਲਸਾ ਦੀ ਵਿਗੜਦੀ ਸਿਹਤ ’ਤੇ ਚਿੰਤਾ ਦਾ ਪ੍ਰਗਟਾਵਾ

ਲੁਧਿਆਣਾ 17 ਜੁਲਾੲੀ :- ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 190 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖਾਲਸਾ ਦੀ ਰੋਜ਼ਾਨਾ ਵਿਗੜਦੀ ਹੋਈ ਸਿਹਤ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਜੀਤ ਸਿੰਘ ਮਾਨ ਨੇ ਚਿੰਤਾ ਜ਼ਾਹਰ ਕੀਤੀ ਹੈ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਸੂਬੇ ਦੀ ਬਾਦਲ ਸਰਕਾਰ ਖਾਲਸਾ ਦੀ ਭੁੱਖ ਹੜਤਾਲ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ੳੁਹ ਜੇਲ੍ਹਾਂ ਵਿੱਚਲੇ ਬੰਦੀ ਸਿੰਘਾਂ ਨੂੰ ਪੰਜਾਬ ਤਬਦੀਲ ਕਰਕੇ ਉਨਾਂ ਦੀ ਰਿਹਾਈ ਦੇ ਹੱਕ ਵਿੱਚ ਹਨ ਅਤੇ ਸੰਘਰਸ਼ ਕਮੇਟੀ ਨੂੰ ਹਰ ਤਰ੍ਹਾਂ ਸਹਿਯੋਗ ਕਰਨਗੇ। ਪਰ ਅਫ਼ਸੋਸ ਵਾਲੀ ਗੱਲ  ਹੈ ਕਿ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ ਸੰਘਰਸ਼ ਕਮੇਟੀ ਨਾਲ  ਮੁੱਖ ਮੰਤਰੀ ਬਾਦਲ ਦੀਆਂ ਕਈ ਮੁਲਾਕਾਤਾਂ ਹੋਣ ਉਪਰੰਤ ਵੀ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਅਤੇ ਹੋਰਨਾਂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ।


ਕਤਲੇਆਮ 84

ਸਰਕਾਰੀ ਗਵਾਹਾਂ ਦੇ ਬਿਅਾਨ ਹੋਣਗੇ ਕਲਮਬੰਦ

ਨਵੀਂ ਦਿੱਲੀ 17 ਜੁਲਾੲੀ :- 1984 ਦੇ ਸਿੱਖ ਕਤਲ - ੲੇ - ਅਾਮ ਮਾਮਲੇ ਵਿੱਚ ੲਿਥੋਂ ਦੀ ੲਿਕ ਅਦਾਲਤ ਕਾਂਗਰਸ ਦੇ ਨੇਤਾ ਸਜੱਣ ਕੁਮਾਰ ਤੇ ਹੋਰਨਾਂ ਖ਼ਿਲਾਫ਼ ਸਰਕਾਰੀ ਗਵਾਹਾਂ ਦੇ ਬਿਅਾਨ ਅਗਲੇ ਮਹੀਨੇ 5 ਅਗਸਤ ਨੂੰ ਕਲਮਬੰਦ ਕਰੇਗੀ । ਜ਼ਿਲ੍ਹਾ ਜੱਜ ਕਮਲੇਸ਼ ਕੁਮਾਰ ਨੇ ਹਾਲ ਹੀ ਦੌਰਾਨ ਅਦਾਲਤ ਦਾ ਚਾਰਜ ਸੰਭਾਲਿਅਾ ਹੈ ਤੇ ੳੁਨ੍ਹਾਂ ਨੇ ਬਿਅਾਨ ਰਿਕਾਰਡ ਕਰਨ ਲੲੀ 5 ਅਗਸਤ ਦਾ ਦਿਨ ਮੁਕੱਰਰ ਕੀਤਾ ਹੈ । ੲਿਸ ਦੌਰਾਨ ਸੀਬੀਅਾੲੀ ਨੇ ੲਿਕ ਮੁਲਜ਼ਮ ਦੀ ਮੌਤ ਦੇ ਮਾਮਲੇ ਬਾਰੇ ਤੱਥਾਂ ਦੀ ਘੋਖ ਕਰਨ  ਬਾਅਦ ੲਿਸ ਸਬੰਧੀ ਅਦਾਲਤ ਨੂੰ ਜਾਣਕਾਰੀ ਦੇ ਦਿੱਤੀ ਹੈ । ਅਦਾਲਤ ਨੇ ਹੀ ਮੁਲਜ਼ਮ ਪੀਰੀਅਾ ਦੀ 17 ਮੲੀ ਨੂੰ ਹੋੲੀ ਮੌਤ ਦੀ ਜਾਂਚ ਕਰਨ ਲੲੀ ਸੀ. ਬੀ. ਅਾੲੀ. ਨੂੰ ਕਿਹਾ ਸੀ। ਸਜੱਣ ਕੁਮਾਰ, ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਪੱਛਮੀ ਦਿੱਲੀ ਦੇ ਸੁਲਤਾਨਪੁਰੀ ੲਿਲਾਕੇ ਵਿੱਚ ਦੰਗੇ ਭੜਕਾਉਣ ਤੇ ਸੁਰਜੀਤ ਸਿੰਘ ਦੇ ਕਤਲ ਦੇ ਦੋਸ਼ ਦਾ ਸਾਹਮਣਾ ਕਰ ਰਹੇ ਹਨ। 31 ਅਕਤੂਬਰ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ੲਿੰਦਰਾ ਗਾਂਧੀ ਦੀ ਹੱਤਿਅਾ ਬਾਅਦ ਦੰਗੇ ਭੜਕਾਉਣ ਤੇ ਸੁਰਜੀਤ ਸਿੰਘ ਦੀ ਹੱਤਿਅਾ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਨੇਤਾ ਸਜੱਣ ਕੁਮਾਰ, ਗੁਪਤਾ, ਪੀਰੀਅਾ, ਖੁਸ਼ਹਾਲ ਸਿੰਘ ਤੇ ਵੇਦ ਪ੍ਰਕਾਸ਼ ਮੁਲਜ਼ਮ ਹਨ ਤੇ ਅਦਾਲਤ ਨੇ ਜੁਲਾੲੀ 2010 ਵਿੱਚ ੲਿਨ੍ਹਾਂ ਖਿਲਾਫ਼ ਦੋਸ਼ ਅਾੲਿਦ ਕੀੇਤੇ ਸਨ । ੲਿਨ੍ਹਾਂ ਮੁਲਜ਼ਮਾਂ ਵਿੱਚੋਂ ਖੁਸ਼ਹਾਲ ਸਿੰਘ ਤੇ ਪੀਰੀਅਾ ਦੀ ਮੌਤ ਹੋ ਚੁੱਕੀ ਹੈ । ੲਿਨ੍ਹਾਂ ਸਾਰਿਅਾਂ ਖਿਲਾਫ਼ ਦੋ ਫਿਰਕਿਅਾਂ ਵਿਚਾਲੇ ਦੁਸ਼ਮਨੀ ਪੈਦਾ ਕਰਨ ਦਾ ਕੇਸ ਵੀ ਦਰਜ ਹੈ ।


ਅਕਾਲੀ ਦਲ ਵਲੋਂ ਹਰ ਹਲਕੇ ’ਚ 25 ਕਰੋੜ ਰੁਪਏ ਖਰਚਣ ਦੀ ਯੋਜਨਾ

http://sameydiawaaz.com/Archive%20News/%5B2015%5D/07/18.07.2015%20-%2003.jpg

ਸੁਖਬੀਰ ਸਿੰਘ ਬਾਦਲ ਸ਼ੁਕਰਵਾਰ ਨੂੰ ਬਠਿੰਡਾ ਵਿਚ ਵਿਧਾਇਕਾਂ ਨਾਲ ਮੀਟਿੰਗ ਕਰਨ ਮਗਰੋਂ।

ਬਠਿੰਡਾ 17 ਜੁਲਾਈ (ਚਰਨਜੀਤ ਭੁੱਲਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਿਸ਼ਨ 2017 ਦੇ ਸਬੰਧ ਵਿੱਚ ਬਠਿੰਡਾ ਵਿੱਚ ਅੱਜ ਮਾਲਵਾ ਖਿੱਤੇ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸਰਕਟ ਹਾਊਸ ਦੇ ਮੀਟਿੰਗ ਹਾਲ ਵਿੱਚ ੲਿਹ ਮੀਟਿੰਗ ਕਰੀਬ 25 ਮਿੰਟ ਚੱਲੀ। ਸੁਖਬੀਰ ਬਾਦਲ ਨੇ ਸਭ ਨੂੰ ਇੱਕੋ ਗੱਲ ਆਖੀ ਕਿ ਇੱਕੋ ਨਿਸ਼ਾਨਾ ਅਾਗਾਮੀ ਚੋਣਾਂ ਜਿੱਤਣਾ ਹੈ, ਜਿਸ ਕਰ ਕੇ ਹਰ ਵਿਧਾਇਕ ਤੇ ਹਲਕਾ ਇੰਚਾਰਜ ਅੱਜ ਤੋਂ ਹੀ ਤਿਆਰੀ ਵਿੱਚ ਜੁਟ ਜਾਵੇ। ੳੁਨ੍ਹਾਂ ਹਰੇਕ ਹਲਕੇ ਨੂੰ 25 - 25 ਕਰੋੜ ਰੁਪਏ ਦੇਣ ਦਾ ਮੌਕੇ ’ਤੇ ਐਲਾਨ ਕੀਤਾ ਅਤੇ ਏਨੀ ਰਾਸ਼ੀ ਦੀਆਂ ਤਜਵੀਜ਼ਾਂ ਹਲਕਾ ਇੰਚਾਰਜਾਂ ਨੂੰ ਪੰਦਰਾਂ ਦਿਨਾਂ ਵਿੱਚ ਦੇਣ ਵਾਸਤੇ ਹਦਾਇਤ ਕੀਤੀ।

ਮੀਟਿੰਗ ਵਿੱਚ ਬਠਿੰਡਾ, ਮਾਨਸਾ, ਫ਼ਰੀਦਕੋਟ, ਮੁਕਤਸਰ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਹਲਕਾ ਇੰਚਾਰਜ ਅਤੇ ਵਿਧਾਇਕ ਹਾਜ਼ਰ ਸਨ। ਉਨ੍ਹਾਂ ਵਿਧਾਇਕਾਂ ਤੇ ਇੰਚਾਰਜਾਂ ਨੂੰ ਆਖਿਆ ਕਿ ਤੁਸੀਂ ਅੱਜ ਤੋਂ ਸੋਸ਼ਲ ਮੀਡੀਆ ਵਾਂਗ ਛਾ ਜਾਓ ਅਤੇ ਕਿਸੇ ਨੇ ਵੀ ਅੱਜ ਤੋਂ ਬਾਅਦ ਚੋਣਾਂ ਬਾਰੇ ਢਿੱਲੀ ਗੱਲ ਨਹੀਂ ਕਰਨੀ। ਸੂਤਰਾਂ ਅਨੁਸਾਰ ਸ੍ਰੀ ਬਾਦਲ ਨੇ ਮੀਟਿੰਗ ਵਿੱਚ ਆਖਿਆ ਕਿ ਮਾਲਵਾ ਖਿੱਤੇ ਦੀਆਂ ਇਹ ਵਿਧਾਨ ਸਭਾ ਸੀਟਾਂ ਉਨ੍ਹਾਂ ਲਈ ਅਹਿਮ ਹਨ ਅਤੇ ਇਕ-ਇਕ ਸੀਟ ਜਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਆਟਾ-ਦਾਲ ਸਕੀਮ ਦੇ ਨਵੇਂ ਕਾਰਡ ਅਤੇ ਬੁਢਾਪਾ ਪੈਨਸ਼ਨਾਂ ਦੀਆਂ ਨਵੀਆਂ ਸੂਚੀਆਂ ਤਿਆਰ ਕਰ ਕੇ ਵੱਧ ਤੋਂ ਵੱਧ ਪੈਨਸ਼ਨਾਂ ਲਵਾਓ। ਸ੍ਰੀ ਬਾਦਲ ਨੇ ਆਖਿਆ ਕਿ ਉਹ ਹਰੇਕ ਹਲਕੇ ’ਤੇ ਬਾਜ ਅੱਖ ਰੱਖਣਗੇ। ਉਨ੍ਹਾਂ ਮਜ਼ਾਹੀਆ ਲਹਿਜੇ ਵਿੱਚ ਆਖਿਆ ਕਿ ਅਾਗਾਮੀ ਚੋਣਾਂ ਵਿੱਚ ਕੋਈ ਸੀਟ ਹਾਰ ਗਿਆ ਤਾਂ ਉਸ ਨੂੰ ਕੰਡਿਆਲੀ ਤਾਰ ਪਾਰ ਕਰਾ ਦਿਆਂਗੇ। ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਚੇਅਰਮੈਨ ਕੁਲਤਾਰ ਸਿੰਘ ਨੇ ਮੀਟਿੰਗ ਵਿੱਚ ਆਖਿਆ ਕਿ ਅਫ਼ਸਰ ਉਨ੍ਹਾਂ ਦੇ ਆਖੇ ਨਹੀਂ ਲੱਗਦੇ।

ਪਾਰਟੀ ਪ੍ਰਧਾਨ ਨੇ ਇਹ ਵੀ ਆਖਿਆ ਕਿ 30 ਦਸੰਬਰ ਤੱਕ ਪੰਜਾਬ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਅਤੇ ਕਿਧਰੇ ਕੋਈ ਟੋਆ ਨਹੀਂ ਦਿਖੇਗਾ। ਉਨ੍ਹਾਂ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਇਸ ਵਰ੍ਹੇ ਹੱਲ ਕਰਨ ਦੀ ਗੱਲ ਆਖੀ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਹਲਕਾਵਾਰ ਮੰਗਾਂ ’ਤੇ ਚਰਚਾ ਕੀਤੀ ਗਈ ਹੈ ਅਤੇ ਵਿਧਾਇਕਾਂ ਤੋਂ ਸਮੱਸਿਆਵਾਂ ਬਾਰੇ ਪੁੱਛਿਆ ਗਿਅਾ। ਸੂਤਰ ਦੱਸਦੇ ਹਨ ਕਿ ਸ੍ਰੀ ਬਾਦਲ ਨੇ ਇੱਕੋ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਨੇ ਵੀ ਅਾਗਾਮੀ ਚੋਣਾਂ ਬਾਰੇ ਨੈਗੇਟਿਵ ਸੋਚ ਨਹੀਂ ਰੱਖਣੀ। ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਦਾ ਕਹਿਣਾ ਹੈ ਕਿ ਅੱਜ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਪੂਰੇ ਹੌਸਲੇ ਨਾਲ ਅਾਗਾਮੀ ਚੋਣਾਂ ਵਾਸਤੇ ਡਟਣ ਦੀ ਗੱਲ ਆਖੀ ਹੈ।


ਜਗੀਰ ਕੌਰ ਨੂੰ ਵਿਦੇਸ਼ ਜਾਣ ਦੀ ਆਗਿਆ

http://sameydiawaaz.com/Archive%20News/%5B2015%5D/07/18.07.2015%20-%2002.jpg

ਪਟਿਆਲਾ 17 ਜੁਲਾਈ :- ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵਿਦੇਸ਼ ਜਾਣ ਦੀ ਅਾਗਿਅਾ ਦੇ ਦਿੱਤੀ ਹੈ | ਅਦਾਲਤ ਨੇ ੳੁਨ੍ਹਾਂ ਤੋਂ ਇਕ ਕਰੋੜ ਰੁਪਏ ਦਾ ਜਾਤੀ ਮੁਚੱਲਕਾ ਅਤੇ ਇਕ ਕਰੋੜ ਰੁਪਏ ਦੀ ਜ਼ਮਾਨਤ ਲੲੀ | ੳੁਨ੍ਹਾਂ ਨੂੰ ਪਾਰਟੀ ਗਤੀਵਿਧੀਆਂ ਲੲੀ 27 ਜੁਲਾੲੀ ਤੋਂ ਤਿੰਨ ਹਫ਼ਤਿਅਾਂ ਲੲੀ ਅਮਰੀਕਾ ਅਤੇ ਕੈਨੇਡਾ ਜਾਣ ਦੀ ੳਆਗਿਆ ਦਿੱਤੀ ਗੲੀ| ਆਪਣੀ ਧੀ ਦੇ ਕਤਲ ਕੇਸ ਵਿੱਚ ਹੋੲੀ ਸਜ਼ਾ ਕਾਰਨ ੳੁਨ੍ਹਾਂ ਨੂੰ ੲਿਸ ਕਾਨੂੰਨੀ ਪ੍ਰਕਿਰਿਅਾ ਵਿੱਚੋਂ ਲੰਘਣਾ ਪਿਅਾ । ੳੁਹ ੲਿਸ ਸਮੇਂ ਜ਼ਮਾਨਤ ’ਤੇ ਹਨ ।

ਬੀਬੀ ਜਗੀਰ ਕੌਰ ਵਲੋਂ ਦਿੱਤੀ ਅਰਜ਼ੀ ੳੁਤੇ ਹਾਈਕੋਰਟ ਨੇ 13 ਜੁਲਾਈ ਨੂੰ ਸੀ. ਬੀ. ਆਈ. ਕੋਰਟ ਵਿੱਚ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਅਤੇ ਦੋ ਕਰੋੜ ਦੇ ਬਾਂਡ ਭਰਵਾੳੁਣ ਦੇ ਹੁਕਮ ਦਿੱਤੇ ਸਨ । ਅੱਜ ੳੁਹ ਅਾਪਣੇ ਵਕੀਲ ਸਤਿਨਾਮ ਸਿੰਘ ਕਲੇਰ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਸਮੇਤ ਅੱੱਜ ਇੱਥੇ ਅਦਾਲਤ ਪੁੱਜੇ । ੳੁਨ੍ਹਾਂ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਕੰਵਲਜੀਤ ਸਿੰਘ ਦੀ ਅਦਾਲਤ ਵਿੱਚ ਇਕ ਕਰੋੜ ਦਾ ਜਾਤੀ ਮੁਚੱਲਕਾ ਭਰਵਾਇਆ, ਜਦੋਂ ਕਿ ਜ਼ਮਾਨਤੀ ਵਜੋਂ ਨੇੜਲੇ ਪਿੰਡ ਫਤਹਿ ਮਾਜਰੀ ਦੇ ਭਰਪੂਰ ਸਿੰਘ ਨੇ ਆਪਣੀ ਕਰੋੜ ਰੁਪਏ ਮੁੱਲ ਦੀ ਜ਼ਮੀਨ ਦੀਆਂ ਫਰਦਾਂ ਲਾਈਆਂ |


ਦਿੱਲੀ ਸਰਕਾਰ ਦੇ ਕੰਮਾਂ ਨੂੰ ਸਹੀ ਢੰਗ ਨਾਲ ਪੇਸ਼

ਨਹੀਂ ਕੀਤਾ ਜਾ ਰਿਹਾ - ਕੇਜਰੀਵਾਲ

ਸਹੀ ਅਕਸ ਪੇਸ਼ ਕਰਨ ’ਤੇ ਇਸ਼ਤਿਹਾਰਬਾਜ਼ੀ ਬੰਦ ਕਰਨ ਦਾ ਦਿੱਤਾ ਭਰੋਸਾ

http://sameydiawaaz.com/Archive%20News/%5B2015%5D/07/18.07.2015%20-%2004.jpg

ਨਵੀਂ ਦਿੱਲੀ 17 ਜੁਲਾੲੀ :- ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਵਲੋਂ ਟੈਲੀਵਿਜ਼ਨ ’ਤੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦਾ ਸਮਰਥਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਮੀਡੀਆ ਸਰਕਾਰ ਦੇ ਕੰਮਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾੳੁਂਦਾ, ੳੁਦੋਂ ਤੱਕ ਇਹ ਇਸ਼ਤਿਹਾਰਬਾਜ਼ੀ ਜਾਰੀ ਰਹੇਗੀ। ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿੳੂ ਦੌਰਾਨ ਸ੍ਰੀ ਕੇਜਰੀਵਾਲ ਨੇ ਆਖਿਆ ਕਿ ਸਰਕਾਰ ਨੂੰ ਆਪਣੇ ਕੰਮਾਂ ਦਾ ਪ੍ਰਚਾਰ ਕਰਨ ਦੀ ਲੋਡ਼ ਹੁੰਦੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਟੀਵੀ ਚੈਨਲ ਸਰਕਾਰ ਦੇ ਕੰਮਾਂ ਨੂੰ ਸਹੀ ਢੰਗ ਨਾਲ ਦਿਖਾੳੁਣਾ ਸ਼ੁਰੂ ਕਰ ਦੇਣ ਤਾਂ, ਦਿੱਲੀ ਸਰਕਾਰ ਤੁਰੰਤ ਇਸ਼ਤਿਹਾਰਬਾਜ਼ੀ ਬੰਦ ਕਰ ਦੇਵੇਗੀ। ੳੁਨ੍ਹਾਂ ਆਖਿਆ ਕਿ ਦਿੱਲੀ ਵਿੱਚ ‘ਆਪ’ ਸਰਕਾਰ ਨੇ ਸਿੱਖਿਆ ਲੲੀ ਬਜਟ ਦੁੱਗਣਾ ਕੀਤਾ ਹੈ ਪਰ ਮੀਡੀਆ ਦਿਖਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਦੇ ਭਾਅ ਵੱਧ ਗਏ ਹਨ।

ਸ੍ਰੀ ਕੇਜਰੀਵਾਲ ਨੇ ਆਖਿਆ ਕਿ ੳੁਨ੍ਹਾਂ ਨੇ ਲੋਕਾਂ ਨੂੰ ਇਹ ਦੱਸਣ ਲੲੀ ਹੋਰਡਿੰਗ ਵੀ ਲਾਏ ਹਨ ਕਿ ਇਸ ਵਾਰ ਸਿੱਖਿਆ ਦਾ ਬਜਟ ਦੁੱਗਣਾ ਕਰ ਦਿੱਤਾ ਕੀਤਾ ਹੈ। ੳੁਨ੍ਹਾਂ ਆਖਿਆ ਕਿ ਇਹ ‘ਬੇਤੁਕੀਆਂ’ ਗੱਲਾਂ ਹਨ ਕਿ ਸਰਕਾਰ ਨੇ 526 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਖਰਚੇ ਹਨ।

ੳੁਨ੍ਹਾਂ ਆਖਿਆ ਕਿ 526 ਕਰੋੜ ਰੁਪਏ, ਦਿੱਲੀ ਬਜਟ ਦਾ ਇਕ ਫੀਸਦੀ ਹਿੱਸਾ ਬਣਦਾ ਹੈ। ਇਕ ਮਾਮਲੇ ਵਿੱਚ ਹਾੲੀ ਕੋਰਟ ਨੇ ਇਕ ਜਨਤਕ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ ਕਿ ਸਰਕਾਰ ਇੰਨੀ ਵੱਡੀ ਰਕਮ ਇਸ਼ਤਿਹਾਰਬਾਜ਼ੀ ’ਤੇ ਖਰਚ ਸਕਦੀ ਹੈ? ਇਸ ਮੁਹਿੰਮ ਨੂੰ ਕਥਿਤ ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਚੁਣੌਤੀ ਦਿੱਤੀ ਸੀ। ੲਿਸ ਹਫ਼ਤੇ ਦੇ ਸ਼ੁਰੂ ਵਿੱਚ ਹਾੲੀ ਕੋਰਟ ਵੱਲੋਂ ਖਾਰਜ ਕੀਤੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਹ ਇਸ਼ਤਿਹਾਰਬਾਜ਼ੀ ਕਥਿਤ ਕੇਜਰੀਵਾਲ ’ਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਲੲੀ ਕੀਤੀ ਜਾ ਰਹੀ ਹੈ।


ਮਲੇਸ਼ੀਅਨ ੲੇਅਰਲਾੲੀਨਜ਼ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਅਾਂ

http://sameydiawaaz.com/Archive%20News/%5B2015%5D/07/18.07.2015%20-%2005.jpg

ਸਿਡਨੀ 17 ਜੁਲਾਈ (ਗੁਰਚਰਨ ਸਿੰਘ ਕਾਹਲੋਂ) :- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਮਲੇਸ਼ੀਅਨ ਏਅਰਲਾਈਨਜ਼ ਹਾਦਸੇ ’ਚ ਮਾਰੇ ਗੲੇ ਵਿਅਕਤੀਅਾਂ ਨੂੰ ਅੱਜ ਸ਼ਰਧਾਂਜਲੀਆਂ ਭੇਟ ਕੀਤੀਅਾਂ ਗੲੀਅਾਂ। ਪਾਰਲੀਮੈਟ ਦੇ ਗਰੇਟ ਹਾਲ ਵਿਖੇ ਰਾਸ਼ਟਰੀ ਸ਼ਰਧਾਂਜਲੀ ਸਮਾਗਮ ਹੋਇਆ। ਪਿਛਲੇ ਸਾਲ ਅੱਜ ਦੇ ਦਿਨ ਹੀ ਐਚ. ਐਮ. - 17 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ੲਿਸ ਵਿੱਚ ਸਵਾਰ ਸਾਰੇ 298 ਵਿਅਕਤੀ ਮਾਰੇ ਗੲੇ ਸਨ। ਇਨ੍ਹਾਂ ਵਿੱਚ 38 ਆਸਟਰੇਲੀਅਨ ਵੀ ਸ਼ਾਮਲ ਸਨ।

ਕੈਨਬਰਾ ਪਾਰਲੀਮੈਂਟ ਦੇ ਬਾਹਰ ਪਾਰਕ ਵਿੱਚ ਮਾਰੇ ਗੲੇ ਆਸਟਰੇਲੀਅਨਾਂ ਦੇ ਨਾਵਾਂ ਦੀ ਸੂਚੀ ਦਾ ਪਲਾਕ ਵੀ ਲਾੲਿਆ ਗਿਆ ਹੈ। ੲਿਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕੀਤਾ।

ਆਸਟਰੇਲੀਆ ਦੇ ਗਵਰਨਰ ਜਨਰਲ ਪੀਟਰ ਕੌਸਗਰੋਵ ਨੇ ਕਿਹਾ ਕਿ ਆਸਟਰੇਲੀਅਨ ਸ਼ਾਂਤੀ ਪਸੰਦ ਹਨ ਅਤੇ ੳੁਨ੍ਹਾਂ ਦੀਆਂ ਭਾਵਨਾਵਾਂ ਨੂੰ ਅਜਾਈਂ ਜਾਣ ਨਹੀਂ ਦਿੱਤਾ ਜਾਵੇਗਾ।

ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਅਾਂ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕਿਹਾ ਕਿ ਸਾਲ ਪਹਿਲੋਂ ਵਾਪਰੇ ਦੁਖਦਾੲੀ ਕਾਂਡ ਦੀਅਾਂ ਯਾਦਾਂ  ਅੱਜ ਵੀ ਤਾਜ਼ਾ ਹਨ। ਬੇਦੋਸ਼ੇ ਮੁਸਾਫ਼ਰਾਂ ਨਾਲ ਭਰੇ ਜਹਾਜ਼ ਨੂੰ ਮਿਜ਼ਾੲੀਲ ਮਾਰ ਕੇ ਡੇਗਣ ਦੀ ਹਰੇਕ ਨੇ ਨਿਖੇਧੀ ਕੀਤੀ ਸੀ।

ਉਨ੍ਹਾਂ ਕਿਹਾ ਕਿ ਰੂਸ ਨੂੰ ਜਹਾਜ਼ ਹਾਦਸੇ ਦੀ ਮੁਕੰਮਲ ਜਾਂਚ ਲਈ ਅੰਤਰਰਾਸ਼ਟਰੀ ਟ੍ਰਿਬਿਊਨਲ ਦੇ ਗਠਨ ’ਚ ਮਦਦ ਦੇਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਜਹਾਜ਼ ਡਿੱਗਣ ਤੋਂ ਬਾਅਦ ਯੂਕਰੇਨ ਦੇ ਬਾਗ਼ੀਆ ਵਲੋਂ ਮਲਬੇ ਦੇ ਸਮਾਨ ਦੀ ਫਰੋਲਾ ਫਾਲੀ ਕਰਦਿਅਾਂ ਹਾਲ ਵਿੱਚ ਜਾਰੀ ਹੋਈ ਵੀਡਿਓ ਉਪਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ।


ਅਮਰੀਕੀ ਫ਼ੌਜੀ ਟਿਕਾਣੇ ’ਤੇ ਹਮਲਾ, ਚਾਰ ਕਮਾਂਡੋਜ਼ ਦੀ ਮੌਤ

ਸਿੱਖਾਂ ਨੂੰ ਚੌਕਸ ਰਹਿਣ ਦੀ ਸਲਾਹ

ਸ਼ੈਟਨੂਗਾ 17 ਜੁਲਾੲੀ (ੲੇ. ਅੈਫ. ਪੀ.) :- ਟੇਨੈਸੀ ਵਿੱਚ 24 ਸਾਲਾ ਬੰਦੂਕਧਾਰੀ ਨੇ ਦੋ ਅਮਰੀਕੀ ਫੌਜੀ ਕੇਂਦਰਾਂ ਵਿੱਚ ਗੋਲੀਬਾਰੀ ਕਰ ਕੇ ਚਾਰ ਮਰੀਨ ਕਮਾਂਡੋਜ਼ ਦੀ ਹੱਤਿਅਾ ਕਰ ਦਿੱਤੀ। ਅਧਿਕਾਰੀਅਾਂ ਨੇ ਕਿਹਾ ਕਿ ੲਿਸ ਦੀ ‘ਘਰੇਲੂ ਅਤਿਵਾਦ’ ਦੀ ਘਟਨਾ ਵਜੋਂ ਜਾਂਚ ਕੀਤੀ ਜਾ ਰਹੀ ਹੈ। ਅੈਫ. ਬੀ. ਅਾੲੀ. ਨੇ ਹਮਲਾਵਰ ਦੀ ਪਛਾਣ ਮੁਹੰਮਦ ਯੂਸਫ਼ ਅਬਦੁਲ ਅਜ਼ੀਜ਼ ਵਜੋਂ ਦੱਸੀ। ਹਮਲਾਵਰ ਘਟਨਾ ਵੇਲੇ ਪੁਲੀਸ ਨਾਲ ਝੜਪ ਵਿੱਚ ਮਾਰਿਅਾ ਗਿਅਾ। ੲਿਸ ਦੌਰਾਨ ੲਿਕ ਪੁਲੀਸ ਅਫ਼ਸਰ, ੲਿਕ ਮਰੀਨ ਨਿਯੁਕਤੀਕਾਰ ਤੇ ੲਿਕ ਜਲ ਸੈਨਿਕ ਜ਼ਖ਼ਮੀ ਹੋ ਗਿਅਾ। ਹਾਲੇ ੲਿਸ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਅਾ।

ਕੱਲ੍ਹ ਵਾਪਰੀ ੲਿਸ ਘਟਨਾ ਨੇ ਅਮਰੀਕਾ ਦੇ ਫੌਜੀ ਟਿਕਾਣਿਅਾਂ ਵਿੱਚ ਹੋੲੀ ਗੋਲੀਬਾਰੀ ਦੀਅਾਂ ਘਟਨਾਵਾਂ ਦਾ ਕੋਝਾ ਚਿਹਰਾ ਸਾਹਮਣੇ ਲਿਅਾਂਦਾ ਹੈ। 2009 ਵਿੱਚ ਫੋਰਟ ਹੁੱਡ ਵਿੱਚ ਅਜਿਹੀ ਘਟਨਾ ਵਿੱਚ 13 ਜਣੇ ਮਾਰੇ ਗੲੇ ਸਨ, ਜਦੋਂ ਕਿ 2013 ਵਿੱਚ ਵਾਸ਼ਿੰਗਟਨ ਵਿੱਚ ਜਲ ਸੈਨਾ ਦੇ ਯਾਰਡ ਵਿੱਚ ਹੋੲੇ ਹਮਲੇ ਵਿੱਚ 12 ਵਿਅਕਤੀਅਾਂ ਦੀ ਮੌਤ ਹੋੲੀ ਸੀ।

ੲਿਸ ਵਾਰਦਾਤ ਵਿੱਚ ਦਾੜ੍ਹੀ ਵਾਲੇ ਹਮਲਾਵਰ ਦੇ ਸ਼ਾਮਲ ਹੋਣ ਕਾਰਨ ਸਿੱਖਾਂ ਦੇ ਅਧਿਕਾਰਾਂ ਲੲੀ ਕੰਮ ਕਰਦੀ ੲਿਕ ਜਥੇਬੰਦੀ ਨੇ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੂੰ ਚੌਕਸ ਕੀਤਾ ਹੈ ਕਿ ਅਜਿਹੀਅਾਂ ਘਟਨਾਵਾਂ ਕਾਰਨ ੳੁਨ੍ਹਾਂ ਨੂੰ ਨਸਲੀ ਹਿੰਸਾ ਦਾ ਨਿਸ਼ਾਨਾ ਬਣਾੲਿਅਾ ਜਾ ਸਕਦਾ ਹੈ। ਹਮਲੇ ਵਿੱਚ ਮਰਨ ਵਾਲਿਅਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਅਾਂ ਸਿੱਖ ਕੁਲੀਸ਼ਨ ਨੇ ਸਿੱਖਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz