ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

17 ਜੁਲਾੲੀ 2015

ਸਿੱਖ ਬੰਦੀਅਾਂ ਦੀ ਰਿਹਾੲੀ ਲੲੀ ਲੰਡਨ ’ਚ ਪ੍ਰਦਰਸ਼ਨ

ਲੰਡਨ 16 ਜੁਲਾੲੀ :- ਭਾਰਤੀ ਜੇਲ੍ਹਾਂ ’ਚ ਬੰਦ ਸਿੱਖਾਂ ਦੀ ਰਿਹਾੲੀ ਲੲੀ ਅੱਜ ਸੈਂਕੜੇ ਸਿੱਖਾਂ ਨੇ ਪਾਰਲੀਮੈਂਟ ਸਕੁੲੇਅਰ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੂਰੇ ੲਿੰਗਲੈਂਡ ਤੋਂ ਅਾੲੇ ਸਿੱਖਾਂ ਨੇ ੲਿਸ ਸਬੰਧ ’ਚ ਬ੍ਰਿਟਿਸ਼ ਸਰਕਾਰ ਤੋਂ ਵੀ ਜਵਾਬ ਮੰਗਿਅਾ।

ਪ੍ਰਦਰਸ਼ਨਕਾਰੀਅਾਂ ਨੇ ਸੰਸਦ ਭਵਨ ਦੇ ਬਾਹਰ ਸੜਕਾਂ ਠੱਪ ਕਰ ਦਿੱਤੀਅਾਂ ਅਤੇ ਮੰਗ ਕੀਤੀ ਕਿ ਕੲੀ ਦਹਾਕਿਅਾਂ ਤੋਂ ਜੇਲ੍ਹਾਂ ’ਚ ਬੰਦ ਸਿੱਖ ਸਿਅਾਸੀ ਕੈਦੀਅਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਸਿੱਖ ਫੈਡਰੇਸ਼ਨ ਯੂ. ਕੇ. ਨੇ ਕਿਹਾ ਕਿ ਕੁਝ ਬੰਦੀਅਾਂ ਦੀ ੳੁਮਰ 60 ਤੋਂ 70 ਸਾਲ ਦੇ ਵਿਚਕਾਰ ਹੈ ਅਤੇ ੳੁਨ੍ਹਾਂ ਨੂੰ ਮਾਨਵੀ ਅਾਧਾਰ ’ਤੇ ਜਾਂ ੳੁਨ੍ਹਾਂ ਦੇ ਵਤੀਰੇ ਨੂੰ ਦੇਖਦਿਅਾਂ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ। ਜਥੇਬੰਦੀ ਨੇ ਮੲੀ ’ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਚਿੱਠੀ ਲਿਖਕੇ ਅਤੇ ਵਿਦੇਸ਼ ਮੰਤਰੀ ਫਿਲਿਪ ਹੈਮੰਡ ਨਾਲ ਮੁਲਾਕਾਤ ਕਰਕੇ ਭਾਰਤ ਸਰਕਾਰ ਨਾਲ ੲਿਹ ਮੁੱਦਾ ਚੁੱਕਣ ਲੲੀ ਕਿਹਾ ਸੀ।

ਪੰਜਾਬ ’ਚ ਸਿੱਖ ਬੰਦੀਅਾਂ ਦੀ ਰਿਹਾੲੀ ਲੲੀ ਭੁੱਖ ਹੜਤਾਲ ’ਤੇ ਡਟੇ ਬਾਪੂ ਸੂਰਤ ਸਿੰਘ ਦੇ ਹੱਕ ’ਚ ਵੀ ਅਾਵਾਜ਼ ਬੁਲੰਦ ਕੀਤੀ ਗੲੀ। ਸਿੱਖ ਫੈਡਰੇਸ਼ਨ ਯੂ. ਕੇ. ਨੇ ਕਿਹਾ ਹੈ ਕਿ ਜੇਕਰ ਬਾਪੂ ਸੂਰਤ ਸਿੰਘ ਨੂੰ ਕੁਝ ਹੋੲਿਅਾ ਤਾਂ ੲਿਸ ਦੇ ਗੰਭੀਰ ਸਿੱਟੇ ਨਿਕਲਣਗੇ।


ਸ਼੍ਰੋਮਣੀ ਕਮੇਟੀ ਪਹਿਲੀ ਵਾਰ ਕਰਾੲੇਗੀ ਪੰਜਾਬੀ ਭਾਸ਼ਾ ਸੰਮੇਲਨ

 http://sameydiawaaz.com/Archive%20News/%5B2015%5D/07/17.07.2015%20-%2001.jpg

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਮੀਡੀਆ ਨੂੰ ਸੰਬੋਧਨ ਕਰਦੇ ਹੋਏ।

ਅੰਮ੍ਰਿਤਸਰ 16 ਜੁਲਾਈ (ਵਿਸ਼ਾਲ ਕੁਮਾਰ) :- ਸ਼੍ਰੋਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵਿਸ਼ਵ ਪੱਧਰੀ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ 24 - 25 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕਰਵਾਏਗੀ, ਜਿਸ ਦੀ ਰੂਪ - ਰੇਖਾ ਤੈਅ ਕਰਨ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ੍ਰੀ ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਡਾ: ਰੂਪ ਸਿੰਘ ਸਕੱਤਰ, ਡਾ: ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਜਗਬੀਰ ਸਿੰਘ ਦਿੱਲੀ, ਡਾ: ਦੀਪਕ ਮਨਮੋਹਨ, ਡਾ: ਪਰਮਜੀਤ ਸਿੰਘ ਸਿੱਧ ਦੇ ਨਾਂ ਸ਼ਾਮਲ ਹਨ।

ਇਸ ਕਮੇਟੀ ਦਾ ਕੋਆਰਡੀਨੇਟਰ ਬਲਵਿੰਦਰ ਸਿੰਘ ਜੌੜਾ ਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੀ ਨਿਗਰਾਨੀ ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਕਰਨਗੇ ਜਦੋਂਕਿ ਡਾ. ਅਨੁਰਾਗ ਸਿੰਘ ਇਸ ਦਫ਼ਤਰ ਵਿਖੇ ਇੰਚਾਰਜ ਹੋਣਗੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਜਾਣਕਾਰੀ ਦੇਣ ਲਈ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਕਰਕੇ ਇਹ ਮਹਿਸੂਸ ਕਰਦੀ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਵਿਸ਼ਵ ਸੰਮੇਲਨ ਵਿੱਚ ਪਾਕਿਸਤਾਨ ਸਮੇਤ ਹੋਰ ਮੁਲਕਾਂ ਕੈਨੇਡਾ, ਅਮਰੀਕਾ, ਇੰਗਲੈਂਡ, ਸਿੰਘਾਪੁਰ, ਮਲੇਸ਼ੀਆ ਤੇ ਆਸਟਰੇਲੀਆ ਆਦਿ ਤੋਂ ਪੰਜਾਬੀ ਵਿਦਵਾਨ ਤੇ ਪ੍ਰੇਮੀ ਸ਼ਾਮਲ ਹੋਣਗੇ। ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਬਾਰੇ ਅਜਿਹਾ ਵਿਸ਼ਵ ਸੰਮੇਲਨ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 6 ਸੈਸ਼ਨ ਹੋਣਗੇ, ਜਿਸ ਵਿੱਚ ਉਦਘਾਟਨੀ ਤੇ ਸਮਾਪਤੀ ਸੈਸ਼ਨ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ 3 ਤੇ 1 ਸੈਸ਼ਨ ਗੁਰਮੁਖੀ ਲਿੱਪੀ ਦਾ ਹੋਵੇਗਾ।

ਇਸ ਮੌਕੇ ਡਾਕਟਰ ਰੂਪ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਸਰੋਆ, ਸੁਖਦੇਵ ਸਿੰਘ ਭੂਰਾਕੋਹਨਾ, ਹਰਭਜਨ ਸਿੰਘ ਮਨਾਵਾਂ ਤੇ ਰਣਜੀਤ ਸਿੰਘ ਵਧੀਕ ਸਕੱਤਰਾਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।


ਪੰਜਾਬ ਦੇ ਮਾੜੇ ਹਾਲਾਤ ਦੇ ਬਾਵਜੂਦ ਬਾਦਲਾਂ ਦਾ ਕਾਰੋਬਾਰ ਵਧਿਆ - ਕੈਪਟਨ

ਬਾਦਲ ਆਪਣੀ ਤਰੱਕੀ ਦਾ ਫਾਰਮੂਲਾ ਦੱਸੇ

http://sameydiawaaz.com/Archive%20News/%5B2015%5D/07/17.07.2015%20-%2003.jpg

ਕੈਪਟਨ ਅਮਰਿੰਦਰ ਸਿੰਘ ਰੈਲੀ ਨੂੰ ਸੰਬੋਧਨ ਕਰਦੇ ਹੋਏ।

ਜਲੰਧਰ/ਆਦਮਪੁਰ ਦੋਆਬਾ, 16 ਜੁਲਾਈ (ਹਤਿੰਦਰ ਮਹਿਤਾ, ਮਲਕੀਅਤ ਸਿੰਘ) :- ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਦੋਆਬੇ ’ਚ ਕੀਤੀ ਰੈਲੀ ਵਿੱਚ ਬਾਦਲਾਂ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਹਿਸਾਬ ਲਿਆ ਜਾਵੇਗਾ। ਆਦਮਪੁਰ ਦੇ ਇਕ ਮੈਰਿਜ ਪੈਲੇਸ ਵਿੱਚ ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਜਿਸ ਤਰ੍ਹਾਂ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਤੇ ਲੋਕਾਂ ਨੂੰ ਕੁੱਟਿਆ ਹੈ, ਕਾਂਗਰਸ ਦੀ ਸਰਕਾਰ ਬਣਨ ’ਤੇ ਉਨ੍ਹਾਂ ਕੋਲੋਂ ਪੂਰਾ ਹਿਸਾਬ ਲਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਪੁਲੀਸ ਦੇ ਜ਼ਬਰ ਨਾਲ ਡਰਾਇਆ-ਧਮਕਾਇਆ ਜਾ ਰਿਹਾ ਹੈ। ਮਜੀਠਾ ਹਲਕੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਉਨ੍ਹਾਂ ਨੂੰ ਜਿਹੜੇ ਕਾਂਗਰਸੀ ਵਰਕਰ ਮਿਲੇ, ਕਿਸੇ ’ਤੇ 17 ਕੇਸ ਬਣਾਏ ਗੲੇ ਤੇ ਕਿਸੇ ’ਤੇ 22 ਕੇਸ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਤਕੜੇ ਹੋ ਕੇ ਬਾਦਲਾਂ ਦੇ ਜ਼ੁਲਮ ਦਾ ਡੱਟ ਕੇ ਟਾਕਰਾ ਕਰਨ ਲਈ ਕਿਹਾ ਕਿ ਉਹ ਅੱਜ ਇਥੇ ਪਾਰਟੀ ਵਰਕਰਾਂ ਨੂੰ ਇਸ ਗੱਲ ਦਾ ਵਚਨ ਦਿੰਦੇ ਹਨ ਕਿ ਬਾਦਲਾਂ ਕੋਲੋਂ ਹਰ ਗੱਲ ਦਾ ਹਿਸਾਬ ਲਿਆ ਜਾਵੇਗਾ।ਪੰਜਾਬ ’ਚ ਨਸ਼ਿਆਂ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਹਰ ਪਿੰਡ ਤੇ ਹਰ ਘਰ ਤੱਕ ਬਾਦਲਾਂ ਨੇ ਨਸ਼ਾ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੀ ਇੰਡਸਟਰੀ ਭੱਜ ਰਹੀ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਏਨੇ ਮਾੜੇ ਹਲਾਤ ਹੋਣ ਦੇ ਬਾਵਜੂਦ ਬਾਦਲਾਂ ਦਾ ਕਾਰੋਬਾਰ ਵਧ - ਫੁਲ ਰਿਹਾ ਹੈ। ਆਦਮਪੁਰ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ’ਚ ਰਾਜਸੀ ਫਿਜ਼ਾ ਬਦਲਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਮਰੱਥ ਆਗੂ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਸਰਕਾਰ ਦਲਿਤਾਂ ਤੇ ਪਛੜੇ ਲੋਕਾਂ ਦੇ ਵਿਕਾਸ ਵੱਲ ਪਹਿਲ ਦੇ ਅਧਾਰ ’ਤੇ ਕੰਮ ਕਰੇਗੀ। ਸਾਬਕਾ ਸੰਸਦ ਮੈਂਬਰ  ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਬਾਦਲ ਪਰਿਵਾਰ ਸਾਰਾ ਕੁਝ ਬਠਿੰਡੇ ’ਚ ਹੀ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਮ. ਪੀ. ਹੁੰਦਿਆਂ ਉਨ੍ਹਾਂ ਨੇ ਕੇਂਦਰੀ ਯੂਨੀਵਰਸਿਟੀ ਜਲੰਧਰ ਲਈ ਲਿਆਂਦੀ ਸੀ ਪਰ ਬਾਦਲ ਉਸ ਨੂੰ ਬਠਿੰਡਾ ਲੈ ਗਏ।

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਪੂਰਥਲਾ ’ਚ 127 ਏਕੜ ਜ਼ਮੀਨ ਏਅਰਪੋਰਟ ਵਾਸਤੇ ਐਕੁਆਇਰ ਕੀਤੀ ਗਈ ਸੀ ਪਰ ਜਦੋਂ ਕਾਂਗਰਸ ਦੀ ਸਰਕਾਰ ਬਦਲ ਗਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਭਰਮਾ ਲਿਆ ਤੇ ਉਥੇ ਸਾਇੰਸ ਸਿਟੀ ਬਣਾ ਦਿੱਤੀ ਤੇ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ’ਚ ਬਦਲ ਦਿੱਤਾ।

ਇਸ ਮੌਕੇ ਸਾਬਕਾ ਮੰਤਰੀ ਅਵਤਾਰ ਹੈਨਰੀ, ਅਮਰਜੀਤ ਸਿੰਘ ਸਮਰਾ, ਸੰਤੋਸ਼ ਚੌਧਰੀ, ਰਾਮ ਲੁਭਾਇਆ, ਰਾਣਾ ਗੁਰਜੀਤ ਸਿੰਘ, ਸ਼ਾਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ, ਰਜਿੰਦਰ ਬੇਰੀ ਅਾਦਿ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਬਾਦਲਾਂ ਦੀ ਜਾੲਿਦਾਦ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਦੀ ਜਾੲਿਦਾਦ ਹੁਣ 80 ਖੇਤਾਂ ਤੋਂ 4000 ਕਰੋੜ ਤੱਕ ਜਾ ਪਹੁੰਚੀ ਹੈ। ੳੁਨ੍ਹਾਂ ਨੇ ਕਿਹਾ ਕਿ ਬਾਦਲ ਕਿਸਾਨਾਂ ਨੂੰ ਵੀ ਆਪਣਾ ਫਾਰਮੂਲਾ ਦੱਸ ਦੇਣ ਕਿ ਕਿਹੜੇ ਤਰੀਕੇ ਨਾਲ ਉਹ ਤਰੱਕੀ ਕਰ ਰਹੇ ਹਨ ਤਾਂ ਕਿ ਉਹ ਵੀ ਕਰਜ਼ੇ ਦੀ ਮਾਰ ਹੇਠੋਂ ਨਿਕਲ ਸਕਣ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਤੋਂ ਬਾਅਦ ਪਟਿਆਲੇ ਵਿੱਚ ਵੀ ਹੋਟਲ ਬਣਾਉਣ ਵਾਸਤੇ ਜ਼ਮੀਨ ਖਰੀਦ ਲਈ ਹੈ।


ੲਿਰਾਨੀ ਅਾਗੂ ਨੂੰ ਪੱਛਮੀ ਮੁਲਕਾਂ ’ਤੇ ਨਹੀਂ ਯਕੀਨ

ਤਹਿਰਾਨ 16 ਜੁਲਾੲੀ :- ੲਿਰਾਨ ਨਾਲ ਹੋੲੇ ਪਰਮਾਣੂ ਸਮਝੌਤੇ ’ਤੇ ਭਾਵੇਂ ਅਾਲਮੀ ਤਾਕਤਾਂ ਅਾਪਣੀ ਪਿੱਠ ਥਾਪਡ਼ ਰਹੀਅਾਂ ਹੋਣ ਪਰ ੳੁਨ੍ਹਾਂ ਨੂੰ ੲਿਸ ਦਾ ਵਿਰੋਧ ਕਰ ਰਹੇ ਮੁਲਕਾਂ ਨੂੰ ਮਨਾੳੁਣ ਦੇ ਯਤਨ ਕਰਨੇ ਪੈ ਰਹੇ ਹਨ। ੳੁਧਰ ੲਿਰਾਨ ਦੇ ਸਭ ਤੋਂ ਵੱਡੇ ਅਾਗੂ ਅਯਾਤੁੱਲਾ ਅਲੀ ਖੁਮੇਨੀ ਨੇ ਖ਼ਬਰਦਾਰ ਕੀਤਾ ਹੈ ਕਿ ਕੁਝ ਵੱਡੀਅਾਂ ਤਾਕਤਾਂ ਭਰੋਸਾ ਕਰਨ ਦੇ ਲਾੲਿਕ ਨਹੀਂ ਹਨ।

ਬਰਤਾਨੀਅਾ ਦੇ ਵਿਦੇਸ਼ ਮੰਤਰੀ ਫਿਲਿਪ ਹੈਮੰਡ ਨੂੰ ੲਿਸਰਾੲੀਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਨਾੳੁਣ ਦਾ ਜ਼ਿੰਮਾ ਸੌਂਪਿਅਾ ਗਿਅਾ ਹੈ। ਨੇਤਨਯਾਹੂ ਨੇ ੲਿਰਾਨ ਨਾਲ ਪਰਮਾਣੂ ਸਮਝੌਤੇ ਨੂੰ ੲਿਤਿਹਾਸਕ ਗ਼ਲਤੀ ਕਰਾਰ ਦਿੱਤਾ ਹੈ।

ੳੁਧਰ ਵਾਸ਼ਿੰਗਟਨ ’ਚ ਵਿਦੇਸ਼ ਮੰਤਰੀ ਜੌਹਨ ਕੈਰੀ ਸਾੳੂਦੀ ਅਰਬ ਦੇ ਵਿਦੇਸ਼ ਮੰਤਰੀ ਅਦਲ ਅਲ ਜੁਬੇਰ ਨਾਲ ਮੁਲਾਕਾਤ ਕਰਨ ਵਾਲੇ ਹਨ।

ੲਿਸ ਦੌਰਾਨ ੲਿਰਾਨ ਦੇ ਸੀਨੀਅਰ ਅਾਗੂ ਖੁਮੇਨੀ ਨੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਚਿਤਾਵਨੀ ਦਿੱਤੀ ਹੈ ਕਿ ਕੁਝ ਵਿਸ਼ਵ ਤਾਕਤਾਂ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ੳੁਹ ਪਰਮਾਣੂ ਸਮਝੌਤੇ ਨੂੰ ਲਾਗੂ ਕਰਨ ’ਚ ਸਹਾੲੀ ਹੋਣਗੀਅਾਂ। ੳੁਨ੍ਹਾਂ ਰਾਸ਼ਟਰਪਤੀ ਨੂੰ ਸਮਝੌਤੇ ਦੇ ਕਿਸੇ ਵੀ ੳੁਲੰਘਣ ਨੂੰ ਲੈ ਕੇ ਸੁਚੇਤ ਰਹਿਣ ਲੲੀ ਕਿਹਾ ਹੈ।

ਰੂਹਾਨੀ ਨੂੰ ਲਿਖੇ ਪੱਤਰ ’ਚ ਖੁਮੇਨੀ ਨੇ ੲਿਰਾਨ ਦੇ ਵਾਰਤਾਕਾਰਾਂ ਦੀਅਾਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਅਾਂ ੳੁਨ੍ਹਾਂ ਨੂੰ ਵਧਾੲੀ ਵੀ ਦਿੱਤੀ ਹੈ। ੲਿਹ ਪੱਤਰ ਵੈਬਸਾੲੀਟ ’ਤੇ ਪਾੲਿਅਾ ਗਿਅਾ ਹੈ।

ੳੁਨ੍ਹਾਂ ਕਿਹਾ,‘‘ਤੁਸੀਂ ਸਾਰੇ ਜਾਣਦੇ ਹੋ ਕਿ ਗੱਲਬਾਤ ’ਚ ਹਿੱਸਾ ਲੈਣ ਵਾਲੇ ਛੇ ਮੁਲਕਾਂ ’ਚੋਂ ਕੁਝ ’ਤੇ ਬਿਲਕੁਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ।’’ ੳੁਂਜ ੳੁਨ੍ਹਾਂ ਅਮਰੀਕਾ, ਬ੍ਰਿਟੇਨ, ਚੀਨ, ਫਰਾਂਸ, ਰੂਸ ਅਤੇ ਜਰਮਨੀ ’ਚੋਂ ਕਿਸੇ ਦਾ ਵੀ ਨਾਮ ਨਹੀਂ ਲਿਅਾ।


ਸਮਝੌਤੇ ਬਾਝੋਂ ਪਰਮਾਣੂ ਹਥਿਅਾਰਾਂ ਦਾ ਖਤਰਾ ਵਧ ਜਾਂਦਾ - ਓਬਾਮਾ

 http://sameydiawaaz.com/Archive%20News/%5B2015%5D/07/17.07.2015%20-%2002.jpg

ਵਾਸ਼ਿੰਗਟਨ 16 ਜੁਲਾੲੀ :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ੲਿਰਾਨ ਨਾਲ ਹੋੲੇ ਪਰਮਾਣੂ ਸਮਝੌਤੇ ਦੀ ਅਾਲੋਚਨਾ ਕਰਨ ਵਾਲਿਅਾਂ ਦੀ ਨੁਕਤਾਚੀਨੀ ਕਰਦਿਅਾਂ ਕਿਹਾ ਹੈ ਕਿ ੲਿਸ ਨਾਲ ਖੇਤਰੀ ਅਤੇ ਕੌਮਾਂਤਰੀ ਸੁਰੱਖਿਅਾ ਨੂੰ ਦਰਪੇਸ਼ ਵੱਡੇ ਖਤਰੇ ਨੂੰ ਸ਼ਾਂਤੀ ਨਾਲ ਹੱਲ ਕਰਨ ਦੀ ਸੰਭਾਵਨਾ ਬਣ ਗੲੀ ਹੈ। ੳੁਨ੍ਹਾਂ ਕਿਹਾ ਕਿ ਸਮਝੌਤੇ ਤੋਂ ਬਿਨਾਂ ਮੱਧ ਪੂਰਬ ਅਤੇ ਹੋਰ ਮੁਲਕਾਂ ’ਚ ਜੰਗ ਦਾ ਖਤਰਾ ਬਣਿਅਾ ਰਹਿਣਾ ਸੀ ਅਤੇ ਹਰੇਕ ਨੇ ਅਾਪਣੇ ਅਾਪਣੇ ਪਰਮਾਣੂ ਪ੍ਰੋਗਰਾਮ ਤਿਅਾਰ ਕਰ ਲੈਣੇ ਸਨ। ੲਿਸ ਨਾਲ ਅੈਟਮੀ ਹਥਿਅਾਰਾਂ ਦੀ ਦੌੜ ਸ਼ੁਰੂ ਹੋ ਜਾਂਦੀ। ੳੁਨ੍ਹਾਂ ੲਿਸਰਾੲੀਲ ਦੇ ਪ੍ਰਧਾਨ ਮੰਤਰੀ ਬੈਂਜਾਮਿਲ ਨੇਤਨਯਾਹੂ ਜਾਂ ਰਿਪਬਲੀਕਨ ਲੀਡਰਸ਼ਿਪ ’ਤੇ ਵੀ ਸਵਾਲ ਖਡ਼੍ਹੇ ਕੀਤੇ ਅਤੇ ਕਿਹਾ ਕਿ ੳੁਨ੍ਹਾਂ ਵੀ ਕੋੲੀ ਬਦਲਵਾਂ ਰਾਹ ਨਹੀਂ ਸੁਝਾੲਿਅਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz