ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

16 ਜੁਲਾੲੀ 2015

ਭਾਰਤੀ ਜੇਲ੍ਹਾਂ 'ਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ

ਕੇ ਬਰਤਾਨੀਆ ਦੀ ਸੰਸਦ ਸਾਹਮਣੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ

 http://sameydiawaaz.com/Archive%20News/%5B2015%5D/07/16.07.2015%20-%2001.jpg

ਬਰਤਾਨੀਆ ਦੀ ਸੰਸਦ ਸਾਹਮਣੇ ਰੋਸ ਪ੍ਰਦਰਸ਼ਣ ਕਰਦੇ ਹੋਏ ਸਿੱਖ

ਲੰਡਨ 15 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਭਾਰਤ ਦੀਆਂ ਜੇਲ੍ਹਾਂ 'ਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ ਜਿੱਥੇ ਇੰਗਲੈਂਡ ਭਰ ਚੋਂ ਆਏ ਸਿੱਖਾਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ ਉੱਥੇ ਹੀ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਕਾਲ ਮੌਕੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸਿੱਖ ਸੰਸਦ ਦੀ ਪਬਲਿਕ ਗੈਲਰੀ ਵਿਚ ਵੀ ਦਾਖ਼ਲ ਹੋਏ ਹਨ | ਇਸ ਮੌਕੇ ਸਿੱਖਾਂ ਵਲੋਂ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਜੇਲ੍ਹਾਂ 'ਚ ਸਜ਼ਾਵਾਂ ਭੁਗਤ ਚੁੱਕੇ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦਾ ਸਮਰਥਨ ਕਰਦਿਆਂ, ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਵਿਦੇਸ਼ ਮੰਤਰੀ ਤੋਂ ਦਖ਼ਲ ਦੀ ਮੰਗ ਕਰ ਰਹੇ ਹਨ | ਇਸ ਮੌਕੇ ਕਈ ਸੰਸਦ ਮੈਂਬਰ ਵੀ ਸਿੱਖ ਮਾਮਲਿਆਂ 'ਚ ਉਨ੍ਹਾਂ ਨਾਲ ਖੜੋਤੇ ਸਨ | ਭਾਵੇਂ ਕਿ ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਮੰਤਰੀ ਜਾਂ ਕਿਸੇ ਸੰਸਦ ਮੈਂਬਰ ਨੇ ਸਿੱਖ ਮੁੱਦਿਆਂ 'ਤੇ ਕੋਈ ਗੱਲ ਨਹੀਂ ਕੀਤੀ ਪਰ ਵੱਡੀ ਗਿਣਤੀ ਵਿਚ ਸਿੱਖਾਂ ਦੀ ਸੰਸਦ ਦੀ ਗੈਲਰੀ ਵਿਚ ਹਾਜ਼ਰੀ ਸਿੱਖਾਂ ਦੇ ਸਵਾਲਾਂ ਦਾ ਜਵਾਬ ਮੰਗ ਰਹੀ ਸੀ | ਇਸ ਮੌਕੇ ਸਿੱਖਾਂ ਨੇ ਅਮਰੀਕੀ ਅੰਬੈਸੀ ਤੋਂ ਵੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਸਬੰਧੀ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਲਈ ਕਿਹਾ | ਸਵੇਰੇ 10 ਵਜੇ ਦੇ ਕਰੀਬ ਪਾਰਲੀਮੈਂਟ ਸਾਹਮਣੇ ਜੁੜਨਾ ਸ਼ੁਰੂ ਹੋ ਗਏ ਸਨ ਅਤੇ ਵੇਖਦੇ - ਵੇਖਦੇ ਹੀ ਹਜ਼ਾਰਾਂ ਸਿੱਖਾਂ ਨੇ ਸੰਸਦ ਸਾਹਮਣੇ ਦੀ ਸੜਕ ਮਿਲਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ | ਇਸ ਮੌਕੇ ਕੇਸਰੀ ਲਹਿਰ ਵੱਲੋਂ ਭਾਈ ਗੁਰਪ੍ਰੀਤ ਸਿੰਘ, ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਲਵਸ਼ਿੰਦਰ ਸਿੰਘ ਡੱਲੇਵਾਲ, ਗੁਰਦੇਵ ਸਿੰਘ ਚੌਹਾਨ, ਕੁਲਦੀਪ ਸਿੰਘ ਚਹੇੜੂ, ਕੁਲਵੰਤ ਸਿੰਘ ਢੇਸੀ, ਗੁਰਪ੍ਰੀਤ ਸਿੰਘ, ਭਾਈ ਹਰਦੀਸ਼ ਸਿੰਘ, ਜਸਬੀਰ ਸਿੰਘ ਘੁਮਾਣ, ਭਾਈ ਸੇਵਾ ਸਿੰਘ ਲੱਲੀ, ਬਾਬਾ ਫ਼ੌਜਾ ਸਿੰਘ, ਮਨਮੋਹਨ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ | ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਵਲੋਂ ਇਕ ਪਟੀਸ਼ਨ ਪਾਈ ਗਈ ਹੈ | ਇਸ ਸਬੰਧੀ ਅਰਲੀ ਡੇਅ ਮੋਸ਼ਨ ਰਾਹੀਂ ਸੰਸਦ ਵਿਚ ਮਤਾ ਵੀ ਲਿਆਂਦਾ ਗਿਆ ਹੈ, ਜਿਸ 'ਤੇ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਦੀ ਲੋੜ ਹੈ | ਜੇ 100 ਤੋਂ ਵੱਧ ਸੰਸਦ ਮੈਂਬਰ ਇਸ ਦੀ ਹਮਾਇਤ ਕਰਦੇ ਹਨ ਤਾਂ ਬਾਪੂ ਸੂਰਤ ਸਿੰਘ ਦੇ ਮਾਮਲੇ 'ਤੇ ਬਰਤਾਨੀਆ ਦੀ ਸੰਸਦ 'ਚ ਬਹਿਸ ਹੋ ਸਕਦੀ ਹੈ, ਜਿਸ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਵਿਰੁੱਧ ਸਿੱਖਾਂ ਦਾ ਗੁੱਸਾ ਨਿਕਲ ਰਿਹਾ ਸੀ ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਵੀ ਸਿੱਖਾਂ ਦਾ ਰੋਹ ਸੀ | ਇਸ ਮੌਕੇ ਸਿੱਖਾਂ ਨੇ ਸੰਸਦ ਵਿਚ ਜਾ ਕੇ ਵੱਖ - ਵੱਖ ਸੰਸਦ ਮੈਂਬਰਾਂ ਨਾਲ ਮੁਲਾਕਾਤਾਂ ਕਰਕੇ ਬਾਪੂ ਸੂਰਤ ਸਿੰਘ ਦੇ ਸ਼ੰਘਰਸ਼ 'ਤੇ ਵਿਚਾਰ ਕਰਨ ਅਤੇ ਸਿੱਖਾਂ ਦੀ ਆਵਾਜ ਬਣਨ ਲਈ ਕਿਹਾ |


ਵਿਰਾਸਤ - ਏ - ਖਾਲਸਾ ਖੁੱਲ੍ਹਣ ਦੇ ਸਮੇਂ ’ਚ ਅਗਲੇ ਮਹੀਨੇ ਤੋਂ ਤਬਦੀਲੀ

 http://sameydiawaaz.com/Archive%20News/%5B2015%5D/07/16.07.2015%20-%2002.jpg

ਵਿਰਾਸਤ - ਏ - ਖਾਲਸਾ ਦਾ ਬਾਹਰੀ ਦ੍ਰਿਸ਼

ਆਨੰਦਪੁਰ ਸਾਹਿਬ 15 ਜੁਲਾਈ :- ਵਿਸ਼ਵ ਪ੍ਰਸਿੱਧੀ ਹਾਸਿਲ ਕਰ ਚੁੱਕੇ ਵਿਰਾਸਤ - ਏ - ਖਾਲਸਾ ਵਿੱਚ ਦਿਨ - ਬ - ਦਿਨ ਲੋਕਾਂ ਦੀ ਵੱਧ ਰਹੀ ਆਮਦ ਅਤੇ ਲੋਕਪ੍ਰਿਯਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੇ ਪ੍ਰਬੰਧਕਾਂ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਇਸ ਦੇ ਰੱਖ ਰਖਾਓ ਅਤੇ ਸਾਂਭ ਸੰਭਾਲ ਲਈ ਹੋਰ ਉਤਮ ਪ੍ਰਬੰਧ ਕਰਨ ਦੇ ਮੰਤਵ ਨਾਲ ਪਹਿਲੀ ਅਗਸਤ ਤੋਂ ਇਸ ਮਿਊਜ਼ੀਅਮ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦਾ ਫੈਸਲਾ ਕੀਤਾ ਹੈ ਜਦੋਂ ਕਿ ਸੋਮਵਾਰ ਵਾਲੇ ਦਿਨ ਪਹਿਲਾਂ ਦੀ ਤਰ੍ਹਾਂ ਇਹ ਮਿਊਜ਼ੀਅਮ ਬੰਦ ਰਹੇਗਾ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲੱਖਾਂ ਲੋਕਾਂ ਵਲੋਂ ਪਿਛਲੇ 43 ਮਹੀਨਿਆਂ ਦੌਰਾਨ ਇਸ ਸ਼ਾਨਦਾਰ ਵਿਰਾਸਤ ਦੇ ਦਰਸ਼ਨ ਕਰਨ ਅਤੇ ਇਸ ਦੀ ਲੋਕਪ੍ਰਿਯਤਾ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਇੱਥੇ ਰੋਜ਼ਾਨਾ ਪੁੱਜ ਰਹੇ ਹਜ਼ਾਰਾਂ ਲੋਕਾਂ ਨੂੰ ਅਤਿ ਉੱਤਮ ਸਹੂਲਤਾਂ ਦੇਣ ਦੇ ਮੰਤਵ ਨਾਲ ਇਹ ਫੈਸਲਾ ਲਿਆ ਗਿਆ ਹੈ ਜਿਸ ਉੱਤੇ ਸ੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ ਨੇ ਮੋਹਰ ਲਗਾ ਦਿੱਤੀ ਹੈ। ਇਸ ਵਿਰਾਸਤ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇੱਕ ਹੋਰ ਫੈਸਲੇ ਵਿਚ ਇਸ ਬਾਰੇ ਡੂੰਘੀ ਜਾਣਕਾਰੀ ਹਾਸਿਲ ਕਰਨ ਲਈ ਪੂਰੇ ਦਿਨ ਦੀ ਇੱਕ ਵਿਸੇਸ਼ ਟਿਕਟ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜੋ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਿਲਕੁਲ ਮੁਫ਼ਤ ਹੋਵੇਗੀ।

ਵਿਰਾਸਤ - ਏ - ਖਾਲਸਾ ਦੇੇ ਵਿੱਚ ਆਉਣ ਵਾਲੇ ਅਤਿ ਮਹੱਤਵਪੂਰਨ ਲੋਕਾਂ ਦੀ ਸੂਚੀ ਵਿੱਚ ਵੱਖ - ਵੱਖ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ,ਮੁੱਖ ਮੰਤਰੀ, ਰਾਜਪਾਲ ਅਤੇ ਅਤਿ ਮਹੱਤਵਪੂਰਨ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਨੇ ਇਸ ਵਿਰਾਸਤ ਦੀ ਸਾਂਭ ਸੰਭਾਲ ਅਤੇ ਰੱਖ ਰਖਾਓ ਦੇ ਕੀਤੇ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਇਸ ਵਿਰਾਸਤ ਦੇ ਵਿਸੇਸ਼ ਰੱਖ ਰਖਾਓ ਅਤੇ ਮੁਰੰਮਤ ਲਈ ਇਸ ਨੂੰ ਸਾਲ ਵਿਚ ਦੋ ਵਾਰ ਇੱਕ - ਇੱਕ ਹਫਤੇ ਲਈ ਬੰਦ ਰੱਖਣ ਦਾ ਫੈਸਲਾ ਵੀ ਕੀਤਾ ਗਿਆ ਹੈ ਜਿਸਦੇ ਤਹਿਤ 24 ਜੁਲਾਈ ਤੋਂ 31 ਜੁਲਾਈ ਤੱਕ ਅਤੇ 24 ਜਨਵਰੀ ਤੋਂ 31 ਜਨਵਰੀ ਤੱਕ ‘ਵਿਰਾਸਤ - ਏ - ਖਾਲਸਾ’ ਵਿਸੇਸ਼ ਰੱਖ ਰਖਾਓ ਲਈ ਬੰਦ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਦਿੱਤੀਆ ਜਾ ਸਕਣ।

ਵਧੀਕ ਜਨਰਲ ਮੈਨੇਜਰ  ਵਿਰਾਸਤ - ਏ - ਖਾਲਸਾ ਨੇ ਕਿਹਾ ਕਿ ਇਹ ਫੈਸਲਾ ਸ੍ਰੀ ਆਨੰਦਪੁਰ ਸਾਹਿਬ ਫਾਊਡੇਸ਼ਨ ਵਲੋਂ ਲਿਆ ਗਿਆ ਹੈ ਅਤੇ ਵਿਰਾਸਤ - ਏ - ਖਾਲਸਾ ਦੀ ਡੂੰਘਾਈ ਨਾਲ ਜਾਣਕਾਰੀ ਲੈਣ ਵਾਲੇ ਸਕਾਲਰਜ਼ ਲਈ ਇੱਕ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਉਹ ਪੂਰੇ ਦਿਨ ਲਈ 100 ਰੁਪਏ ਦੀ ਟਿਕਟ ਲੈ ਕੇ ਇਹ ਸਮੁੱਚੀ ਜਾਣਕਾਰੀ ਪੂਰਾ ਦਿਨ ਹਾਸਿਲ ਕਰ ਸਕਦੇ ਹਨ।


ਸਰੀ ਦੇ ਗੁਰਦੁਆਰੇ ਦਾ ਨਾਮ ਬਦਲਿਆ

ਵੈਨਕੂਵਰ 15 ਜੁਲਾੲੀ (ਗੁਰਮਲਕੀਅਤ ਸਿੰਘ ਕਾਹਲੋਂ) :- ਸਰੀ ਦੇ ਵਾਹਲੀ ਖੇਤਰ ਵਿੱਚ ਸਥਿਤ ਠਾਠ ਸੰਪਰਦਾ ਨਾਲ ਸਬੰਧਤ ਗੁਰਦੁਆਰੇ ਦਾ ਨਾਮ ਬਦਲ ਕੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਦਿੱਤਾ ਗਿਆ ਹੈ। ਗੁਰਦੁਆਰੇ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਇਹ ਫ਼ੈਸਲਾ ਪ੍ਰਮੁੱਖ ਵਿਅਕਤੀਆਂ ਵਲੋਂ ਲਿਆ ਗਿਆ ਸੀ ਤੇ ਇਸ ਦੀ ਸ਼ੁਰੂਆਤ ਟੋਰਾਂਟੋਂ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਪਰਦਾ ਦੇ ਸਾਰੇ 13 ਗੁਰਦੁਆਰਿਆਂ ਨੂੰ ਨਵਾਂ ਨਾਮ ਦਿੱਤਾ ਗਿਆ ਹੈ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ ਹਨ।


ਲੋਕਾਂ ਲਈ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇ ਦੁਆਰ ਮੁੜ ਖੁੱਲ੍ਹੇ

 http://sameydiawaaz.com/Archive%20News/%5B2015%5D/07/16.07.2015%20-%2004.jpg

ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿਚ ਪੈਨੋਰਮਾ ਵਿੱਚ ਮਹਾਰਾਜਾ ਰਣਜੀਤ ਸਿੰਘ

ਦੇ ਕਾਲ ਦੇ ਹਥਿਆਰ ਦੇਖਦੇ ਹੋਇਆ ਇਕ ਪਰਿਵਾਰ।

ਅੰਮ੍ਰਿਤਸਰ 15 ਜੁਲਾਈ (ਵਿਸ਼ਾਲ ਕੁਮਾਰ) :- ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਦਾ ਬਹੁਮੁੱਲਾ ਸਾਮਾਨ ਲਗਪਗ ਅੱਠ ਵਰ੍ਹਿਆਂ ਬਾਅਦ ਮੁੜ ਲੋਕਾਂ ਲਈ ਪ੍ਰਦਰਸ਼ਤ ਕੀਤਾ ਗਿਆ ਹੈ। ਇਹ ਅਜਾਇਬ ਘਰ ਦਾ ਸਾਮਾਨ ਇਸ ਵੇਲੇ ਇਤਿਹਾਸਕ ਰਾਮ ਬਾਗ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਚ ਰੱਖਿਆ ਹੋਇਆ ਹੈ।

ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਦੀ ਇਹ ਇਮਾਰਤ 2007 ਤੋਂ ਮੁਰੰਮਤ ਅਧੀਨ ਹੈ, ਜਿਸ ਕਾਰਨ ਇਹ ਬਹੁਮੁੱਲਾ ਸਾਮਾਨ ਉਸ ਵੇਲੇ ਤੋਂ ਹੀ ਪੈਨੋਰਮਾ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਵਿਚੋਂ ਵਧੇਰੇ ਸਾਮਾਨ ਬਕਸਿਆਂ ਵਿਚ ਬੰਦ ਹੈ, ਜਿਸ ਨੂੰ ਹੁਣ ਲੋਕਾਂ ਲਈ ਪ੍ਰਦਰਸ਼ਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੁਝ ਮਹੀਨੇ ਪਹਿਲਾਂ ਇਸ ਸਮਾਨ ਵਿਚੋਂ ਸਿੱਖ ਕਾਲ ਨਾਲ ਸਬੰਧਤ ਕੁਝ ਖੰਜਰ ਚੋਰੀ ਹੋ ਗਏ ਸਨ ਜਿਸ ਤੋਂ ਬਾਅਦ ਇਥੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰੇ ਵੀ ਸਥਾਪਤ ਕੀਤੇ ਗਏ ਹਨ। ਸੀਸੀਟੀਵੀ ਕੈਮਰੇ ਇਥੇ ਪਹਿਲਾਂ ਵੀ ਸਨ ਪਰ ਉਹ ਮੁਰੰਮਤ ਨਾ ਹੋਣ ਕਾਰਨ ਬੰਦ ਪਏ ਸਨ, ਜਿਸ ਕਾਰਨ ਹੁਣ ਤਕ ਪੁਰਾਤਨ ਖੰਜਰਾਂ ਦੀ ਚੋਰੀ ਦਾ ਮਾਮਲਾ ਹੱਲ ਨਹੀਂ ਹੋ ਸਕਿਆ।

ਮਿਊਜ਼ੀਅਮ ਦੇ ਕਿੳੂਰੇਟਰ ਰਮਨ ਕੁਮਾਰ ਨੇ ਦੱਸਿਆ ਕਿ ਅਜਾਇਬ ਘਰ ਦੀਆਂ ਬਹੁਮੁੱਲੀਆਂ ਵਸਤਾਂ ਨੂੰ ਇਥੇ ਹੇਠਲੀ ਮੰਜ਼ਿਲ ਤੇ ਪ੍ਰਦਰਸ਼ਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਦੇ ਇਸ ਫੈਸਲੇ ਤਹਿਤ ਹੇਠਲੀ ਮੰਜ਼ਿਲ ਦੇ ਇਸ ਹਾਲ ਨੂੰ ਵਿਸ਼ੇਸ਼ ਤੌਰ ’ਤੇ ਡਿਜ਼ਾਇਨ ਕੀਤਾ ਗਿਆ ਹੈ। ਜਿਥੇ ਇਹ ਸਭ ਸਮੁੱਚੇ ਸਮਾਨ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਇਸ ਅਜਾਇਬ ਘਰ ਨੂੰ ਯਾਤਰੂ ਸਿਰਫ 10 ਰੁਪਏ ਦੀ ਟਿਕਟ ਖਰੀਦਕੇ ਦੇਖ ਸਕਣਗੇ। ਜਦੋਂਕਿ ਬੱਚਿਆਂ ਲਈ ਇਹ ਟਿਕਟ ਪੰਜ ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸੱਤ ਖੰਜ਼ਰ ਭਾਵੇਂ ਲੱਭ ਚੁੱਕੇ ਹਨ ਪਰ ਹੁਣ ਤਕ ਪੁਲੀਸ ਦੇ ਕਬਜੇ ਵਿਚ ਹਨ। ਅਦਾਲਤੀ ਆਦੇਸ਼ਾਂ ਨਾਲ ਇਹ ਖੰਜਰ ਜਲਦੀ ਹੀ ਵਿਭਾਗ ਨੂੰ ਪ੍ਰਾਪਤ ਹੋ ਜਾਣਗੇ, ਜਿਨ੍ਹਾਂ ਨੂੰ ਮੁੜ ਯਾਤਰੂਆਂ ਵਾਸਤੇ ਪ੍ਰਦਰਸ਼ਤ ਕੀਤਾ ਜਾਵੇਗਾ।

2007 ਵਿਚ ਅਜਾਇਬ ਘਰ ਦੀ ਅਸਲੀ ਇਮਾਰਤ ਦੀ ਮੁਰੰਮਤ ਸ਼ੁਰੂ ਹੋਣ ’ਤੇ ਇਹ ਸਮੁੱਚਾ ਸਮਾਨ ਇਥੇ ਪੈਨੋਰਮਾ ਦੀ ਪਹਿਲੀ ਮੰਜ਼ਿਲ ਤੇ ਰੱਖ ਦਿੱਤਾ ਗਿਆ ਸੀ, ਜਿਸ ਵਿਚੋਂ ਕੁਝ ਸਮਾਨ ਹੇਠਲੀ ਮੰਜ਼ਿਲ ਸਥਿਤ ਹਾਲ ਵਿਚ ਪ੍ਰਦਰਸ਼ਤ ਕੀਤਾ ਗਿਆ ਸੀ ਪਰ ਇਹ ਆਮ ਯਾਤਰੂਆਂ ਲਈ ਨਹੀਂ ਖੋਲ੍ਹਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਦੀ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦਾ ਗਰਮੀਆਂ ਦਾ ਮਹਿਲ ਹੈ, ਜਿਸ ਨੂੰ ਉਨ੍ਹਾਂ ਨੇ ਰਾਮ ਬਾਗ ਦਾ ਨਾਂ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਗਰਮੀਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਲਾਹੌਰ ਤੋਂ ਆਉਣ ਸਮੇਂ ਇਸ ਮਹਿਲ ਵਿਚ ਠਹਿਰਦੇ ਸਨ।


ਮਸਤੂਆਣਾ ਸਾਹਿਬ ਦੇ ਸਰੋਵਰ ’ਚ ਇਸ਼ਨਾਨ ਕਰਦਾ ਨੌਜਵਾਨ ਡੁੱਬਿਆ

ਮਸਤੂਆਣਾ ਸਾਹਿਬ 15 ਜੁਲਾਈ :- ਇੱਥੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਸਰੋਵਰ ਵਿੱਚ ਅੱਜ ਇਸ਼ਨਾਨ ਕਰਨ ਆਏ ਚਾਰ ਨੌਜਵਾਨਾਂ ’ਚੋਂ ਇੱਕ ਦੀ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗੲੀ ਜਦਕਿ ਬਾਕੀ ਤਿੰਨਾਂ ਨੂੰ ਬਚਾਅ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ।  ਬਡਰੁੱਖਾਂ ਪੁਲੀਸ ਚੌਕੀ ਦੇ ਇੰਚਾਰਜ ਹਰਦਿਆਲ ਦਾਸ ਨੇ ਦੱਸਿਆ ਕਿ ਹਰੀਦੇਵ ਪੁੱਤਰ ਜਸਵਿੰਦਰ ਸਿੰਘ, ਕੁਨਾਲ ਪੁੱਤਰ ਟੋਨੀ ਸਿੰਘ, ਲਵਲੀ ਵਰਮਾ ਪੁੱਤਰ ਰਾਜ ਕੁਮਾਰ ਅਤੇ ਯਾਦਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀਆਨ ਸੰਗਰੂਰ ਅੱਜ ਮਸਤੂਆਣਾ ਸਾਹਿਬ ਮੱਥਾ ਟੇਕਣ ਆਏ ਸਨ। ਮੱਥਾ ਟੇਕਣ ਤੋਂ ਪਹਿਲਾਂ ਉਹ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਗਏ ਅਤੇ ਅਚਾਨਕ ਡੂੰਘੇ ਪਾਣੀ ਵਿੱਚ ਜਾਣ ਕਾਰਨ ਡੁੱਬਣ ਲਗ ਪਏ। ਰੌਲਾ ਪੈਣ ’ਤੇ ਇਕੱਠੇ ਹੋਏ ਲੋਕਾਂ ਨੇ ਤਿੰਨ ਨੌਜਵਾਨਾਂ ਯਾਦਵਿੰਦਰ ਸਿੰਘ,  ਕੁਨਾਲ ਅਤੇ  ਲਵਲੀ ਵਰਮਾ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਦੋਂ ਕਿ ਚੌਥੇ ਨੌਜਵਾਨ ਹਰੀਦੇਵ ਨੂੰ ਲੱਭਣ ਨੂੰ ਕਾਫ਼ੀ ਸਮਾਂ ਲੱਗ ਗਿਆ। ਕਰੀਬ ਦੋ ਘੰਟੇ ਬਾਅਦ ਜਦੋਂ ਸਰੋਵਰ ’ਚੋਂ ਕੱਢੇ ਹਰੀਦੇਵ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਸਾਬਕਾ ਨਾਜ਼ੀ ਅੈਸ. ਅੈਸ. ਅਫ਼ਸਰ ਨੂੰ ਚਾਰ ਸਾਲਾਂ ਦੀ ਸਜ਼ਾ

http://sameydiawaaz.com/Archive%20News/%5B2015%5D/07/16.07.2015%20-%2003.jpg

ਲੁੲੀਨਬਰਗ (ਜਰਮਨੀ) 15 ਜੁਲਾੲੀ :- ਜਰਮਨੀ ਦੀ ੲਿਕ ਅਦਾਲਤ ਨੇ ਸਾਬਕਾ ਨਾਜ਼ੀ ਅੈਸ. ਅੈਸ. ਅਫ਼ਸਰ ਨੂੰ ਅੱਜ ਚਾਰ ਸਾਲਾਂ ਦੀ ਸਜ਼ਾ ਸੁਣਾੲੀ। ਜਦੋਂ ਜੱਜ ਫਰਾਂਜ਼ ਕੋਮਸਿਚ ਨੇ ੳੁਸ ਨੂੰ 3 ਲੱਖ ਯਹੂਦੀਅਾਂ ਦੇ ਕਤਲ ਵਿੱਚ ਮਦਦਗਾਰ ਹੋਣ ਦਾ ਦੋਸ਼ੀ ਠਹਿਰਾੲਿਅਾ ਤਾਂ ‘ਅੌਸਵਿਜ਼ ਦਾ ਰਿਕਾਰਡ ਰੱਖਣ ਵਾਲੇ’ ਵਜੋਂ ਮਸ਼ਹੂਰ ਅੌਸਕਰ ਗਰੌਨਿੰਗ (94) ਦਾ ਚਿਹਰਾ ਭਾਵਹੀਣ ਸੀ। ੲਿਹ ਯਹੂਦੀਅਾਂ ਦੇ ਘੱਲੂਘਾਰੇ ਨਾਲ ਸਬੰਧਤ ਅਾਖਰੀ ਕੇਸ ਸਮਝਿਅਾ ਜਾ ਰਿਹਾ ਹੈ। ਪੋਲੈਂਡ ੳੁਤੇ ਨਾਜ਼ੀਅਾਂ ਦੇ ਕਬਜ਼ੇ ਵੇਲੇ ਗਰੌਨਿੰਗ ੳੁਥੇ ਅੌਸਵਿਜ਼ ਨਾਂ ਦੇ ਕੈਂਪ ਵਿੱਚ ਰਿਕਾਰਡ ਰੱਖਣ ਵਾਲੇ ਅਧਿਕਾਰੀ ਵਜੋਂ ਤਾੲਿਨਾਤ ਸੀ। ੳੁਹ ਕੈਂਪ ਵਿੱਚ ਮਾਰਨ ਜਾਂ ਗੁਲਾਮ ਬਣਾੳੁਣ ਲੲੀ ਲਿਅਾਂਦੇ ਯਹੂਦੀਅਾਂ ਤੋਂ ਮਿਲਣ ਵਾਲਾ ਪੈਸਾ ਜਾਂ ਹੋਰ ਸਾਮਾਨ ੲਿਕੱਤਰ ਕਰਦਾ ਸੀ ਅਤੇ ਬਾਅਦ ਵਿੱਚ ੳੁਸ ਨੂੰ ਬਰਲਿਨ ਵਿੱਚ ਅਾਪਣੇ ਅਧਿਕਾਰੀਅਾਂ ਨੂੰ ਭੇਜ ਦਿੰਦਾ ਸੀ। ਮੁੱਦੲੀ ਧਿਰ ਨੇ ਗਰੌਨਿੰਗ ਲੲੀ ਸਾਢੇ ਤਿੰਨ ਸਾਲ ਦੀ ਸਜ਼ਾ ਦੀ ਮੰਗ ਕੀਤੀ ਪਰ ਲੁੲੀਨਬਰਗ ਦੀ ਅਦਾਲਤ ਨੇ ੳੁਸ ਨੂੰ ਚਾਰ ਸਾਲਾਂ ਦੀ ਸਜ਼ਾ ਸੁਣਾੲੀ। ਦੋਸ਼ੀ ਨੇ ਕੱਲ੍ਹ ਅਾਪਣਾ ਪੱਖ ਰੱਖਣ ਦੇ ਅਾਖਰੀ ਮੌਕੇ ਥਿੜਕਦੀ ਅਾਵਾਜ਼ ਵਿੱਚ ਕਿਹਾ ਸੀ ਕਿ ੳੁਹ ਤਸੀਹਾ ਕੈਂਪ ਵਿੱਚ ਅਾਪਣੀ ਨਿਯੁਕਤੀ ੳੁਤੇ ਸ਼ਰਮਿੰਦਾ ਹੈ ਅਤੇ ਕਿਸੇ ਨੂੰ ਵੀ ਅੌਸਵਿਜ਼ ਕੈਂਪ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ।


ਪਰਮਾਣੂ ਸਮਝੌਤਾ

ਓਬਾਮਾ ਵਲੋਂ ਸਫ਼ਾੲੀ ਦੀ ਕੋਸ਼ਿਸ਼

ੲਿਸਰਾੲੀਲ ਸਮੇਤ ਹੋਰ ਭਾੲੀਵਾਲਾਂ ਨੂੰ ਸੁਰੱਖਿਆ ਦੇਣ ਦੀ ਵਚਨਬੱਧਤਾ ਦੁਹਰਾਈ

 http://sameydiawaaz.com/Archive%20News/%5B2015%5D/07/16.07.2015%20-%2005.jpg

ਵਾਸ਼ਿੰਗਟਨ 15 ਜੁਲਾੲੀ :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ੲਿਰਾਨ ਨਾਲ ਹੋੲੇ ਪਰਮਾਣੂ ਸਮਝੌਤੇ ਬਾਰੇ ਪੱਛਮੀ ੲੇਸ਼ੀਅਾ ਅਤੇ ਯੂਰਪ ’ਚ ਅਾਪਣੇ ਅਹਿਮ ਭਾੲੀਵਾਲਾਂ ਨਾਲ ਗੱਲਬਾਤ ਕਰਕੇ ੳੁਨ੍ਹਾਂ ਨੂੰ ੲਿਹ ਯਕੀਨ ਦਿਵਾੳੁਣ ਦੀ ਕੋਸ਼ਿਸ਼ ਕੀਤੀ ਕਿ ੲਿਰਾਨ ਪਰਮਾਣੂ ਹਥਿਅਾਰ ਬਣਾੳੁਣ ਦੇ ਸਮਰੱਥ ਨਹੀਂ ਹੋ ਸਕੇਗਾ।

ਸ੍ਰੀ ਓਬਾਮਾ ਨੇ ਸਾੳੂਦੀ ਅਰਬ ਦੇ ਸ਼ਾਹ ਸਲਮਾਨ, ੲਿਸਰਾੲੀਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਜਰਮਨ ਚਾਂਸਲਰ ਅੈਂਜਲਾ ਮਰਕਲ, ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾਂ ਅੌਲਾਂਦ, ਸੰਯੁਕਤ ਰਾਸ਼ਟਰ ਅਮੀਰਾਤ ਦੇ ਸ਼ਹਿਜ਼ਾਦੇ ਮੁਹੰਮਦ ਅਲ ਨਾਹਯਾਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨਾਲ ਗੱਲਬਾਤ ਕੀਤੀ। ੳੁਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਝੌਤੇ ਨਾਲ ੲਿਰਾਨ ਨੂੰ ਪਰਮਾਣੂ ਹਥਿਅਾਰ ਹਾਸਲ ਕਰਨ ਤੋਂ ਰੋਕਿਅਾ ਜਾ ਸਕੇਗਾ। ੳੁਨ੍ਹਾਂ ੲਿਸਰਾੲੀਲ ਨੂੰ ਸੁਰੱਖਿਅਾ ਦੇਣ ਦੀ ਅਾਪਣੀ ਵਚਨਬੱਧਤਾ ਪ੍ਰਗਟਾੲੀ।

ੲਿਸੇ ਤਰ੍ਹਾਂ ਦਾ ਭਰੋਸਾ ਸ੍ਰੀ ਓਬਾਮਾ ਨੇ ਸਾੳੂਦੀ ਸ਼ਾਹ ਨੂੰ ਵੀ ਦਿੱਤਾ ਅਤੇ ਕਿਹਾ ਕਿ ਖਾੜੀ ਦੇ ਭਾੲੀਵਾਲਾਂ ਨਾਲ ਅਮਰੀਕਾ ਰਲ ਕੇ ਕੰਮ ਕਰਦਾ ਰਹੇਗਾ। ਯੂਰਪੀ ਅਾਗੂਅਾਂ ਨਾਲ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਅਹਿਮ ਸਮਝੌਤੇ ਨੂੰ ਸਿਰੇ ਚਾੜ੍ਹਨ ’ਚ ਯੋਗਦਾਨ ਦੇਣ ਲੲੀ ਧੰਨਵਾਦ ਕੀਤਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz