ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161315
ਅੱਜ
ਇਸ ਮਹੀਨੇ
91
17039

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.133
   

15 ਜੁਲਾਈ 2015

ਮਜੀਠਾ ਪਰਿਵਾਰ ਨੂੰ ਸੱਤਾ ਵਿੱਚ ਸਭ ਤੋਂ ਵੱਧ ਲਾਭ - ਬਾਦਲ

http://sameydiawaaz.com/Archive%20News/%5B2015%5D/07/15.07.2015%20-%2003.jpg

ਅੰਮ੍ਰਿਤਸਰ 14 ਜੁਲਾਈ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਖਾਲਸਾ ਕਾਲਜ ਵਿੱਚ ਕਨਵੋਕੇਸ਼ਨ ਸਮਾਗਮ ਦੌਰਾਨ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸੱਤਾ ਵਿੱਚ ਸਭ ਤੋਂ ਵਧੇਰੇ ਲਾਭ ਮਜੀਠੀਆ ਪਰਿਵਾਰ ਨੂੰ ਮਿਲਿਆ ਹੈ, ਜਿਸ ਦੇ ਸਾਰੇ ਪਰਿਵਾਰਕ ਮੈਂਬਰ ਕੇਂਦਰੀ ਤੇ ਸੂਬਾਈ ਮੰਤਰੀ ਮੰਡਲ ਵਿੱਚ ਸ਼ਾਮਲ ਹਨ।  ਇਹ ਪ੍ਰਗਟਾਵਾ ਉਨ੍ਹਾਂ ਭਾਵੇਂ ਸਹਿਜ ਸੁਭਾਅ ਮਜ਼ਾਕ ਵਿੱਚ ਕੀਤਾ ਪਰ ਇਕ ਜਨਤਕ ਸਮਾਗਮ ਦੌਰਾਨ ਕਹੇ ਇਹ ਸ਼ਬਦ ਚੁਭਣ ਵਾਲੇ ਸਨ। ਇਹ ਸ਼ਬਦ ਉਨ੍ਹਾਂ ਉਸ ਵੇਲੇ ਆਖੇ ਜਦੋਂ ਇਸ ਤੋਂ ਪਹਿਲਾਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ  ਸਤਿਆਜੀਤ ਸਿੰਘ ਮਜੀਠੀਆ ਨੇ ਖਾਲਸਾ ਕਾਲਜ ਵਾਸਤੇ ਕੁਝ ਗਰਾਂਟ ਦੇਣ ਦੀ ਅਪੀਲ ਕੀਤੀ। ਸ੍ਰੀ ਸਤਿਆਜੀਤ ਸਿੰਘ ਮਜੀਠੀਆ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਹੁਰਾ ਹਨ । ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਸ੍ਰੀ ਮਜੀਠੀਆ ਦੇ ਜਵਾਈ ਨੂੰ ਉਪ ਮੁੱਖ ਮੰਤਰੀ, ਬੇਟੇ ਬਿਕਰਮ ਸਿੰਘ ਮਜੀਠੀਅਾ ਨੂੰ ਕੈਬਨਿਟ ਮੰਤਰੀ ਅਤੇ ਬੇਟੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਿੱਚ ਕੈਬਨਿਟ ਮੰਤਰੀ ਬਣਵਾਇਆ ਹੈ। ਇਸ ਵਾਸਤੇ ਉਨ੍ਹਾਂ ਨੂੰ ਸਖ਼ਤ ਆਲੋਚਨਾ ਵੀ ਸਹਿਣੀ ਪਈ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮਜੀਠੀਆ ਪਰਿਵਾਰ ਲਈ ਇਹ ਸਭ ਕੁਝ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਸਭ ਕੁਝ ਮਜ਼ਾਕ ਵਿੱਚ ਹੀ ਕਹਿ ਰਹੇ ਹਨ ਅਤੇ ਉਨ੍ਹਾਂ ਕਾਲਜ ਵਾਸਤੇ 50 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕਰ ਦਿੱਤਾ। ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ।


ਕਿਸਾਨਾਂ ਸਿਰ ਪਿਆ ਸੰਕਟ ਨਜਿੱਠਾਂਗੇ - ਜੇਤਲੀ

ਖੇਤੀ ਬੀਮਾ ਯੋਜਨਾ ਦਾ ਐਲਾਨ

ਪੰਜਾਬ ਦੇ 16 ਸ਼ਹਿਰਾਂ ਨੂੰ ਮਿਲੇਗੀ ਵਿਸ਼ੇਸ਼ ਗਰਾਂਟ

ਅੰਮ੍ਰਿਤਸਰ - ਬਠਿੰਡਾ - ਗੰਗਾਨਗਰ ਹਾਈਵੇਅ ਦੇ ਚਾਰ ਮਾਰਗੀਕਰਨ ਦਾ ਆਗਾਜ਼

http://sameydiawaaz.com/Archive%20News/%5B2015%5D/07/15.07.2015%20-%2001.jpg

ਪੰਜਾਬ ਦੇ ੳੁਪ ਮੁੱਖ ਮੰਤਰੀ ਸੁਖਬੀਰ ਸਿੰੰਘ ਬਾਦਲ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ,

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਹਿਰੀ ਵਿਕਾਸ ਬਾਰੇ ਕੇਂਦਰੀ ਮੰਤਰੀ

ਅੈਮ. ਵੈਂਕੲੀਆ ਨਾਇਡੂ ਰੈਲੀ ਦੌਰਾਨ ਕੋੲੀ ਨੁਕਤਾ ਸਾਂਝਾ ਕਰਦੇ ਹੋਏ।

ਅੰਮ੍ਰਿਤਸਰ 14 ਜੁਲਾਈ (ਜਗਤਾਰ ਸਿੰਘ ਲਾਂਬਾ) :- ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ੲਿਥੇ ਅੈਲਾਨ ਕੀਤਾ ਹੈ ਕਿ ਦੇਸ਼ ਦੇ ਕਿਸਾਨ ਨੂੰ ਮੌਜੂਦਾ ਖੇਤੀ ਸੰਕਟ ਵਿੱਚੋਂ ਉਭਾਰਨ ਲਈ ਕੇਂਦਰ ਸਰਕਾਰ ਵੱਲੋਂ ਜਲਦੀ ਖੇਤੀ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਹਿਰੀ ਸਿੰਜਾਈ ਯੋਜਨਾ ਵਾਸਤੇ 50 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਨ੍ਹਾਂ ਦੋਵਾਂ ਯੋਜਨਾਵਾਂ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਪੁੱਜੇਗਾ। ਇਸ ਮੌਕੇ ਸੂਬੇ ਦੇ 16 ਸ਼ਹਿਰਾਂ ਦਾ ‘ਅਮਰੂਤ’ ਯੋਜਨਾ ਹੇਠ ਕਾਇਆ ਕਲਪ ਕਰਨ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਅੰਮ੍ਰਿਤਸਰ ਸ਼ਹਿਰ ਲੲੀ ਕੌਮੀ ਵਿਰਾਸਤੀ ਸ਼ਹਿਰ ਵਿਕਾਸ ਅਤੇ ਵਿਸਥਾਰ ਯੋਜਨਾ (ਹਿਰਦੈ) ਅਤੇ ਅੰਮ੍ਰਿਤਸਰ-ਬਠਿੰਡਾ-ਗੰਗਾਨਗਰ ਹਾਈਵੇਅ ਤੇ ਹਰੀਕੇ ਬਾਈਪਾਸ ਨੂੰ ਚਹੁੰ ਮਾਰਗੀ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਾਲ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕੲੀਆ ਨਾਇਡੂ ਵੀ ਸਨ। ਇਥੇ ਰਣਜੀਤ ਐਵੀਨਿਊ ਵਿੱਚ ਬਣਾਏ ਗਏ ਵਿਸ਼ਾਲ ਪੰਡਾਲ ਵਿੱਚ ਬਿਜਲਈ ਉਪਕਰਨ ਨਾਲ ਇਨ੍ਹਾਂ ਦੋਵਾਂ ਯੋਜਨਾਵਾਂ ਦੀ ਸ਼ੁਰੂਆਤ ਕਰਨ ਮਗਰੋਂ  ਖ਼ਜ਼ਾਨਾ ਮੰਤਰੀ ਨੇ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਫਸਲੀ ਬੀਮੇ ਦੀ ਨੀਤੀ ਨੂੰ ਲਾਗੂ ਕਰਨ ਦੀ ਯੋਜਨਾ ਹੈ। ਇਸ ਸਬੰਧੀ ਰੂਪ ਰੇਖਾ ਨੂੰ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ। ਫਸਲੀ ਬੀਮਾ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਕੁਦਰਤੀ ਆਫਤਾਂ ਸਮੇਂ ਹੋਣ ਵਾਲੇ ਖਰਾਬੇ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਵਲੋਂ ਦੇਸ਼ ਵਿੱਚ ਨਹਿਰੀ ਸਿੰਜਾਈ ਦੇ ਨੈੱਟਵਰਕ ਵਾਸਤੇ 50 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਪੰਜਾਬ ਨੂੰ ਵੱਡਾ ਲਾਭ ਪੁੱਜੇਗਾ ਅਤੇ ਪੰਜਾਬ ਹੋਰਨਾਂ ਸੂਬਿਆਂ ਲਈ ਰੋਲ ਮਾਡਲ ਵਜੋਂ ਉਭਰੇਗਾ। ਉਨ੍ਹਾਂ ਮੰਨਿਆ ਕਿ ਇਸ ਵੇਲੇ ਖੇਤੀ ਵੱਡੇ ਸੰਕਟ ਵਿੱਚ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਦੋ -ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਵੱਡੀ ਰਕਮ ਖਰਚ ਕੇ ਹਾਈਵੇਅ (ਸ਼ਾਹ ਮਾਰਗ) ਦਾ ਜਾਲ ਵਿਛਾਇਆ ਜਾਵੇਗਾ ਅਤੇ ਇਨ੍ਹਾਂ ਨਾਲ ਸੂਬੇ ਵਿੱਚ ਆਵਾਜਾਈ ਸੁਖਾਲੀ ਹੋ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਹੇਠ ਹਰੇਕ ਸੂਬੇ ਨੂੰ ਵੱਡੀ ਆਰਥਿਕ ਮਦਦ ਮੁਹੱਈਆ ਕਰਨ ਦੀ ਯੋਜਨਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਖੇਤੀ ਨੂੰ ਸੰਭਾਲਣ ਤੋਂ ਇਲਾਵਾ ਇਥੋਂ ਦੀ ਪੁਰਾਤਨ ਵਿਰਾਸਤ ਨੂੰ ਵੀ ਸੰਭਾਲਿਆ ਜਾਵੇਗਾ। ਇਸ ਸਬੰਧੀ ਸਭ ਤੋਂ ਪਹਿਲਾਂ ਗਰਾਂਟ ਅੰਮ੍ਰਿਤਸਰ ਨੂੰ ਜਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਜਲਿਆਂਵਾਲਾ ਬਾਗ ਨੂੰ ਇਤਿਹਾਸਕ ਧ੍ਰੋਹਰ ਦਾ ਦਰਜਾ ਦਿੱਤਾ ਹੈ ਅਤੇ ਇਸ ਦੇ ਵਿਕਾਸ ਵਾਸਤੇ ਵੀ ਆਰਥਿਕ ਮਦਦ ਮੁਹੱਈਆ ਕੀਤੀ ਜਾਵੇਗੀ। ਸੂਬੇ ਵਿੱਚ ਮਿਆਰੀ ਵਿਦਿਆ ਅਤੇ ਸਿਹਤ ਸੇਵਾਵਾਂ ਲਈ ਵੀ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਸੂਬੇ ਨੂੰ ਇਕ ਨਵੀਂ ਦਿਸ਼ਾ ਦੇਣਗੇ, ਜਿਸ ਨਾਲ ਪੰਜਾਬ ਮੁੜ ਵਿਕਾਸ ਦੇ ਰਾਹ ’ਤੇ ਚੱਲੇਗਾ । ਅਕਾਲੀ ਭਾਜਪਾ ਗਠਜੋੜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਗਠਜੋੜ ਸਿਰਫ ਸਿਆਸੀ ਨਹੀਂ ਸਗੋਂ ਸਮਾਜਿਕ ਵੀ ਹੈ, ਜਿਸ ਨੇ ਸੂਬੇ ਵਿੱਚ ਸ਼ਾਂਤੀ ਸਥਾਪਤੀ ਲਈ ਅਹਿਮ ਰੋਲ ਨਿਭਾਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕੲੀਆ ਨਾਇਡੂ ਨੇ ‘ਹਿਰਦੈ’ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਅੰਮ੍ਰਿਤਸਰ ਨੂੰ ੲਿਸ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਯੋਜਨਾ ਹੇਠ 68.45 ਕਰੋੜ ਰੁਪਏ ਖਰਚ ਕੇ ਸ਼ਹਿਰ ਦੀ ਵਿਰਾਸਤ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਅਮਰੂਤ ਯੋਜਨਾ (ਅਟਲ ਮਿਸ਼ਨ ਫਾਰ ਰਿਜੂਵੀਨੇਸ਼ਨ ਐਂਡ ਅਰਬਨ ਟਰਾਂਸਫੋਰਮੇਸ਼ਨ) ਹੇਠ ਸੂਬੇ ਦੇ 16 ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਹੁਸ਼ਿਆਰਪੁਰ, ਬਟਾਲਾ, ਮੋਗਾ, ਪਠਾਨਕੋਟ, ਐਸ. ਏ. ਐਸ. ਨਗਰ, ਅਬੋਹਰ, ਮਾਲੇਰਕੋਟਲਾ, ਖੰਨਾ, ਫਿਰੋਜ਼ਪੁਰ, ਮੁਕਤਸਰ ਅਤੇ ਬਰਨਾਲਾ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਯੋਜਨਾ ਹੇਠ ਸ਼ਹਿਰੀ ਸਮੱਸਿਆਵਾਂ ਨੂੰ ਹੱਲ ਕਰਕੇ ਲੋਕਾਂ ਨੂੰ ਵਧੀਆ ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਇਸ ਯੋਜਨਾ ਹੇਠ ਇਨ੍ਹਾਂ ਸ਼ਹਿਰਾਂ ਵਾਸਤੇ ਵੱਡੀ ਗਰਾਂਟ ਜਾਰੀ ਹੋਵੇਗੀ। ਸਮਾਰਟ ਸਿਟੀ ਯੋਜਨਾ ਬਾਰੇ ਉਨ੍ਹਾਂ ਆਖਿਆ ਕਿ ਇਸ ਯੋਜਨਾ ਹੇਠ ਪੰਜਾਬ ਦੇ ਤਿੰਨ ਸ਼ਹਿਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਰਾਸਤੀ ਯੋਜਨਾਵਾਂ ਦਾ ਜ਼ਿਕਰ ਕੀਤਾ । ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਖੇਤੀ ਸੰਕਟ ਤੋਂ ਉਭਾਰਨ ਲਈ ਯਤਨ ਕੀਤਾ ਜਾਵੇ, ਜਿਸ ਤਹਿਤ ਇਕ ਅਜਿਹੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਖੇਤੀ ਸੰਕਟ ਨੂੰ ਹੱਲ ਕਰਨ ਲਈ ਯੋਜਨਾ ਤਿਆਰ ਕਰੇ। ਉਨ੍ਹਾਂ ਸੂਬੇ ਵਿੱਚ ਸਨਅਤਾਂ ਦੇ ਵਿਕਾਸ ਵਾਸਤੇ ਯੋਗ ਮਦਦ ਦੇਣ ਤੋਂ ਇਲਾਵਾ ਨਹਿਰੀ ਸਿੰਜਾਈ ਵਾਸਤੇ ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਦੇਣ ਦੀ ਵੀ ਮੰਗ ਕੀਤੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਹੋਰ ਨਵੀਆਂ ਅੰਤਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਅਤੇ ਆਦਮਪੁਰ ਸਥਿਤ ਹਵਾਈ ਫੌਜ ਦੇ ਹਵਾਈ ਅੱਡੇ ਨੂੰ ਘਰੇਲੂ ਹਵਾਈ ਅੱਡਾ ਬਣਾਉਣ ਦੀ ਮੰਗ ਰੱਖੀ। ਇਸੇ ਤਰ੍ਹਾਂ ਅਟਾਰੀ ਸਥਿਤ ਆਈਸੀਪੀ ਤੋਂ ਦੁਵੱਲੇ ਵਪਾਰ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਸਮਾਗਮ ਨੂੰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਵਲੋਂ ਕੇਂਦਰੀ ਮੰਤਰੀਆਂ ਸ੍ਰੀ ਅਰੁਣ ਜੇਤਲੀ, ਸ੍ਰੀ ਵੈਂਕੲੀਆ ਨਾਇਡੂ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਵਿਜੈ ਸਾਂਪਲਾ ਨੂੰ ਸਨਮਾਨਿਤ ਵੀ ਕੀਤਾ ਗਿਆ। ਅੱਜ ਦੇ ਦੌਰੇ ਦੌਰਾਨ ਕੇਂਦਰੀ ਖਜ਼ਾਨਾ ਮੰਤਰੀ ਨੇ ਖਾਲਸਾ ਕਾਲਜ ਵਿਖੇ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ, ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕੀਤਾ ਅਤੇ ਮੈਰੀਟੋਰੀਅਸ ਸਕੂਲ ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਕੁਝ ਹੋਰ ਵਿਦਿਅਕ ਸੰਸਥਾਵਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀ, ਸੰਸਦੀ ਸਕੱਤਰ, ਵਿਧਾਇਕ, ਅਕਾਲੀ ਭਾਜਪਾ ਆਗੂ ਤੇ ਹੋਰ ਪਤਵੰਤੇ ਹਾਜ਼ਰ ਸਨ।


ਪੁਸ਼ਕਰਮ ਮੇਲੇ ਵਿੱਚ ਭਗਦੜ; 35 ਮੌਤਾਂ

ਮਰਨ ਵਾਲਿਅਾਂ ਦੇ ਪਰਿਵਾਰਾਂ ਨੂੰ 10 - 10 ਲੱਖ ਰੁਪੲੇ ਦੇਣ ਦਾ ਅੈਲਾਨ

 http://sameydiawaaz.com/Archive%20News/%5B2015%5D/07/15.07.2015%20-%2002.jpg

ਰਾਜਾਮੁੰਦਰੀ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਗਦੜ ਮਚਣ ਕਾਰਨ ਮਾਰੇ

ਗੲੇ ਲੋਕਾਂ ਦੇ ਸਕੇ ਸਬੰਧੀ ਲਾਸ਼ਾਂ ਕੋਲ ਵਿਰਲਾਪ ਕਰਦੇ ਹੋੲੇ।

ਰਾਜਾਮੁੰਦਰੀ 14 ਜੁਲਾੲੀ (ਰਾੲਿਟਰਜ਼) :- ਅਾਂਧਰਾ ਪ੍ਰਦੇਸ਼ ਵਿੱਚ ਗੋਦਾਵਰੀ ਨਦੀ ਦੇ ਕੰਢੇ ਪੁਸ਼ਕਰਮ ਮੇਲੇ ਦੇ ਪਹਿਲੇ ਹੀ ਦਿਨ ਅੱਜ ਭਗਦੜ ਮੱਚ ਜਾਣ ਕਾਰਨ 35 ਸ਼ਰਧਾਲੂਅਾਂ ਦੀ ਮੌਤ ਹੋ ਗੲੀ ਜਿਨ੍ਹਾਂ ਵਿੱਚ 32 ਅੌਰਤਾਂ ਸ਼ਾਮਲ ਹਨ । ੲਿਸ ਘਟਨਾ ਵਿੱਚ 20 ਵਿਅਕਤੀ ਜ਼ਖਮੀ ਵੀ ਹੋੲੇ ਹਨ। ੲਿਹ ਧਾਰਮਿਕ ਮੇਲਾ ਹਰ 12 ਸਾਲ ਬਾਅਦ ਮਨਾੲਿਅਾ ਜਾਂਦਾ ਹੈ । ੲਿਸ ਮੌਕੇ ’ਤੇ ਰਾਜ ਦੇ ਹਰ ਹਿੱਸੇ ਤੋਂ ਲੋਕ ੲਿਸ਼ਨਾਨ ਕਰਨ ਲੲੀ ਨਦੀ ਕਿਨਾਰੇ ੲਿਕੱਠ ਹੁੰਦੇ ਹਨ। ੲਿਹ ਘਟਨਾ ਸਵੇਰੇ 7:30 ਵਜੇ ਤੇ 8 ਵਜੇ ਵਿਚਾਲੇ ਹੋੲੀ । ਮਰਨ ਵਾਲੇ ਬਹੁਤੇ ਬਜ਼ੁਰਗ ਹਨ। ੳੁਪ ਜ਼ਿਲ੍ਹਾ ਅਧਿਕਾਰੀ ਵਿਜੈ ਰਾਮਰਾਜੂ ਨੇ ਦੱਸਿਅਾ ਹੈ ਕਿ ਲਾਸ਼ਾਂ ਨੂੰ ਰਾਜਾਮੁੰਦਰੀ ਸਰਕਾਰੀ ਹਸਪਤਾਲ ਲਿਜਾੲਿਅਾ ਗਿਅਾ ਹੈ ਤੇ ਫੱਟੜਾਂ ਨੂੰ ਨੇੜਲੇ ੲਿਕ ਹਸਪਤਾਲ ਵਿੱਚ ਭਰਤੀ ਕਰਵਾੲਿਅਾ ਗਿਅਾ ਹੈ । ੳੁਨ੍ਹਾਂ ਕਿਹਾ ਕਿ ਹੁਣ ਤੱਕ ਮਰਨ ਵਾਲਿਅਾਂ ਦੀ ਗਿਣਤੀ 27 ਹੈ ਤੇ ਬਹੁਤੀਅਾਂ ਬਜ਼ੁਰਗ ਅੌਰਤਾਂ ਹਨ। ਅਧਿਕਾਰੀ ਨੇ ਕਿਹਾ ਹੈ ਕਿ ਬਹੁਤੀਅਾਂ ਮੌਤਾਂ ਦਮ ਘੁਟਣ ਕਾਰਨ ਹੋੲੀਅਾਂ ਹਨ । ਰਾਜ ਦੇ ਮੁੱਖ ਮੰਤਰੀ ਅੈਨ. ਚੰਦਰਬਾਬੂ ਨਾੲਿਡੂ ਨੇ ੲਿਸ ਦੁਖਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ੳੁਹ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ੳੁਨ੍ਹਾਂ ਨੇ ਮਾਰੇ ਗੲੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ 10 - 10 ਲੱਖ ਰੁਪੲੇ ਦੇਣ ਦਾ ਅੈਲਾਨ ਕੀਤਾ ਹੈ ਤੇ ਕਿਹਾ ਹੈ ਕਿ ਜੇ ਲੋੜ ਪੲੀ ਤਾਂ ੳੁਹ ਅਗਲੇ 11 ਦਿਨਾਂ ਤੱਕ ਰਾਜਾਮੁੰਦਰੀ ਵਿੱਚ ਹੀ ਰਹਿਣਗੇ । ੲਿਸ ਤੋਂ ਪਹਿਲਾਂ ਅੱਜ ਨਾੲਿਡੂੂ ,ੳੁਨ੍ਹਾਂ ਦੀ ਪਤਨੀ ਤੇ ਪੁੱਤਰ ਨੇ ਨਦੀ ਵਿੱਚ ੲਿਸ਼ਨਾਨ ਕੀਤਾ । ਪੁਸ਼ਕਰਮ ਮੇਲਾ ਕੁੰਭ ਮੇਲੇ ਦੇ ਬਰਾਬਰ ਹੈ । ੲਿਸ ਵਾਰ ੲਿਸ ਦੀ ਮਹਤੱਤਾ ਜ਼ਿਅਾਦਾ ਹੈ ਕਿਉਂਕਿ ੲਿਹ ਮਹਾ ਪੁਸ਼ਕਰਾਲੂ ਹੈ ਜੋ 144 ਸਾਲ ਬਾਅਦ ਅਾਉਂਦਾ ਹੈ। ੲਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਅਾਂ ਗਾਂਧੀ ਨੇ ੲਿਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ।


ਕਾਗਜ਼ਾਂ ਵਿੱਚ ‘ਹਰਿਅਾ - ਭਰਿਅਾ’ ਹੋਣ ਲੱਗਾ ਪੰਜਾਬ

ਸਰਕਾਰ ਦਾ ਸਾਲਾਨਾ 8 ਕਰੋੜ ਰੁੱਖ ਲਗਾਉਣ ਦਾ ਟੀਚਾ ਫੇਲ੍ਹ

ਟਾਹਲੀ ਦਾ ਬੂਟਾ ਲਾੳੁਣਾ ੲੇਜੰਡੇ ’ਤੇ ਨਹੀਂ

ਜਲੰਧਰ 14 ਜੁਲਾਈ (ਪਾਲ ਸਿੰਘ ਨੌਲੀ) :- ਦੋ ਸਾਲ ਪਹਿਲਾਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਂ ਸਾਲਾਂ ’ਚ 40 ਕਰੋੜ ਬੂਟੇ ਲਗਾਉਣ ਦੇ ਦਿੱਤੇ ਟੀਚੇ ਨੂੰ ‘ਬੂਰ’ ਪੈਂਦਾ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਸਰਕਾਰ ਨੂੰ ਹਰ ਸਾਲ ਅੌਸਤਨ 8 ਕਰੋੜ ਬੂਟੇ ਲਗਾਉਣੇ ਪੈਣਗੇ, ਤਾਂ ਜਾ ਕੇ ਸਾਲ 2017 ਤੱਕ 40 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਹੋ ਸਕਦਾ ਹੈ। ਹੁਣ ਜਦੋਂ ਸਰਕਾਰ ਦਾ ਕਾਰਜਕਾਲ ਹੀ 18 ਮਹੀਨਿਆਂ ਦਾ ਰਹਿ ਗਿਅਾ ਹੈ, ਤਾਂ ਅਫ਼ਸਰਾਂ ਨੇ ਵੀ ਧੜਾਧੜ ਫਾਈਲਾਂ ਵਿੱਚ ਹੀ ਪੰਜਾਬ ਨੂੰ ਹਰਿਆ - ਭਰਿਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੂਟੇ ਲਗਾਉਣ ਦੀਆਂ ਸਕੀਮਾਂ ਵਾਲੀਆਂ ਫਾਈਲਾਂ ਵਿੱਚ ਬੂਟਿਆਂ ਦੀ ਖਰੀਦ, ਉਨ੍ਹਾਂ ਦੀ ਢੋਆ-ਢੁਆਈ ਅਤੇ ਪਾਣੀ ਪਾਉਣ ਦੇ ਖਰਚਿਆਂ ਸਮੇਤ ਕਈ ਫੁਟਕਲ ਖਰਚੇ ਵੀ ਦਿਖਾਏ ਗਏ ਹਨ। ਇਸ ਬਾਰੇ  ਕੋਈ ਵੀ ਜੰਗਲਾਤ ਵਿਭਾਗ ਦਾ ਅਧਿਕਾਰੀ ਅਧਿਕਾਰਤ ਤੌਰ ’ਤੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਰਾਜ ਦੇ ਰੁੱਖ ਵਜੋਂ ਦਰਜਾ ਪ੍ਰਾਪਤ ਟਾਹਲੀ ਦੇ ਰੁੱਖਾਂ ਨੂੰ ਲਗਾਉਣਾ ਵੀ ਸਰਕਾਰ ਦੇ ਏਜੰਡੇ ਵਿੱਚ ਨਹੀਂ ਹੈ। ਬਰਸਾਤ ਦੇ ਚਾਲੂ ਮੌਸਮ ਵਿਚ ਪੰਜਾਬ ਦੇ ਰਵਾਇਤੀ ਰੁੱਖਾਂ ਟਾਹਲੀਆਂ, ਕਿੱਕਰਾਂ, ਨਿੰਮਾਂ, ਪਿੱਪਲਾਂ, ਬੋਹੜਾਂ, ਅੰਬਾਂ ਤੇ ਜਾਮਣਾਂ ਆਦਿ ਨੂੰ ਛੱਡ ਕੇ ਬੋਤਲ ਬੁਰਸ਼, ਸੁਖਚੈਨ ਤੇ ਅਮਲਤਾਸ਼ ਸਮੇਤ ਹੋਰ ਅਜਿਹੇ ਰੁੱਖ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਲੱਖਾਂ ਬੂਟੇ ਲਾਏ ਗਏ ਸਨ ਪਰ ਇਲਾਕੇ ਦੇ ਲੋਕਾਂ ਨੂੰ ਇਹ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਜੰਗਲਾਤ ਵਿਭਾਗ ਨੇ ਇਸ ਸਾਲ 15 ਅਗਸਤ ਤੱਕ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ’ਚ ਤਿੰਨ ਲੱਖ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਇਹ ਰੁੱਖ ਸ਼ਹਿਰੀ ਇਲਾਕੇ ’ਚ ਲਗਪਗ 200 ਹੈਕਟੇਅਰ ਜ਼ਮੀਨ ’ਚ ਲਾਏ ਜਾਣਗੇ। ਉਥੇ ਹੀ ਇਕ ਲੱਖ ਬੂਟੇ ਮਨਰੇਗਾ ਦੀ ਸਕੀਮ ਤਹਿਤ ਪੇਂਡੂ ਖੇਤਰਾਂ ’ਚ ਲਾਏ ਜਾਣੇ ਹਨ। ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਬੂਟੇ ਮੁਫਤ ਵੰਡਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਜਲੰਧਰ ਤੋਂ ਪਾਣੀਪਤ ਤੱਕ ਬਣ ਰਹੀ 6 ਮਾਰਗੀ ਸੜਕ ਤੋਂ ਲੱਖਾਂ ਰੁੱਖਾਂ ਦਾ ਉਜਾੜ ਹੋਣ ਦੇ ਬਾਵਜੂਦ ਜੰਗਲਾਤ ਵਿਭਾਗ ਨੇ ਉਸ ਦੇ ਬਦਲੇ ਇੱਕ ਵੀ ਬੂਟਾ ਨਹੀਂ ਲਾਇਆ ਜਦ ਕਿ ਜੰਗਲਾਤ ਵਿਭਾਗ ਦੇ ਨਿਯਮਾਂ ਮੁਤਾਬਿਕ ਕਿਧਰੇ ਵੀ ਸਰਕਾਰੀ ਥਾਂ ਤੋਂ ਰੁੱਖ ਕੱਟੇ ਜਾਣ ਤੋਂ ਪਹਿਲਾ ਉਸ ਦੇ ਬਦਲਵੇਂ ਪ੍ਰਬੰਧ ਵਜੋਂ ਢੁੱਕੀਂ ਥਾਂ ਲੱਭ ਕੇ ਬੂਟੇ ਲਗਾਉਣ ਹੁੰਦੇ ਹਨ ਪਰ ਜੰਗਲਾਤ ਵਿਭਾਗ ਨੇ ਅਜਿਹਾ ਕਰਨ ਦੀ ਕਿਧਰੇ ਜ਼ਹਿਮਤ ਨਹੀਂ ਉਠਾਈ। ਪੰਜਾਬ ’ਚ 33 ਫੀਸਦੀ ਰਕਬਾ ਜੰਗਲਾਂ ਹੇਠ ਚਾਹੀਦਾ ਹੈ ਪਰ ਇਹ ਰਕਬਾ ਸੁੰਘੜ ਕੇ ਸਿਰਫ 6 ਫੀਸਦੀ ਹੀ ਰਹਿ ਗਿਆ ਹੈ।


ੲਿਰਾਨ ਤੇ ਪ੍ਰਮੁੱਖ ਦੇਸ਼ਾਂ ਵਿਚਾਲੇ ਪਰਮਾਣੂ ਸਮਝੌਤਾ

ਵੀਏਨਾ 14 ਜੁਲਾੲੀ :- ੲਿਰਾਨ ਨੂੰ ਪਰਮਾਣੂ ਹਥਿਅਾਰ ਹਾਸਲ ਕਰਨ ਤੋਂ ਰੋਕਣ ਤੇ ਬਦਲੇ ਵਿੱਚ ਤਹਿਰਾਨ ਨੂੰ ਪਾਬੰਦੀਅਾਂ ਛੋਟ ਦੇਣ ਦੇ ਮਕਸਦ ਨਾਲ ਦੁਨੀਅਾਂ ਦੇ ਕੁੱਝ ਪ੍ਰਮੁੱਖ ਦੇਸ਼ਾਂ ਤੇ ੲਿਰਾਨ ਵਿਚਾਲੇ ਅੱਜ ਪਰਮਾਣੂ ਸਮਝੌਤਾ ਹੋ ਗਿਅਾ । ਦੋਵਾਂ ਧਿਰਾਂ ਦਰਮਿਅਾਨ 18ਵੇਂ ਦਿਨ ਦੀ ਮੈਰਾਥਨ ਗੱਲਬਾਤ ਮਗਰੋਂ ੲਿਹ ਸਫਲਤਾ ਹਾਸਲ ਹੋੲੀ ਹੈ । ੲਿਸ ਦੌਰਾਨ ੲਿਸਰਾੲੀਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਤੇ ੲਿਰਾਨ ਵਿਚਾਲੇ ਸਮਝੌਤਾ ਦੁਨੀਅਾਂ ਲੲੀ ੲਿਤਿਹਾਸਕ ਗਲਤੀ ਹੈ । ੲਿਰਾਨ ਤੇ ਪੀ 5 ਪੱਲਸ ਵਨ (ਅਮਰੀਕਾ, ਰੂਸ, ਚੀਨ, ਬਰਤਾਨੀਅਾਂ, ਫਰਾਂਸ ਤੇ ਜਰਮਨੀ) ਵਿਚਾਲੇ ੲਿਹ ਸਮਝੌਤਾ ਹੋੲਿਅਾ ਹੈ । ਗੱਲਬਾਤ ਨਾਲ ਸਬੰਧਤ ੲਿਕ ਰਾਜਦੂਤ ਨੇ ਦੱਸਿਅਾ ਹੈ ਕਿ ਸਮਝੌਤਾ ਹੋ ਗਿਅਾ ਹੈ ਤੇ ੲਿਸ ਨੂੰ ਅਮਲ ਵਿੱਚ ਲਿਅਾੳੁਣ ਬਾਰੇ ਮੰਤਰੀ ਪੱਧਰ ਦੀ ਮੀਟਿੰਗ ਚੱਲ ਰਹੀ ਹੈ । ਕੌਮਾਂਤਰੀ ਪਰਮਾਣੂ ੳੂਰਜਾ ੲੇਜੰਸੀ ਦੇ ਮੁੱਖੀ ਯੂਕੀਅਾ ਅਮਾਨੋ ਨੇ ਕਿਹਾ ਹੈ ਕਿ ੳੁਨ੍ਹਾਂ ਦਾ ਟੀਚਾ ੲੇਜੰਸੀ ਦੀ ਜਾਂਚ ’ਤੇ 15 ਦਸੰਬਰ ਤੱਕ ੲਿਕ ਰਿਪੋਰਟ ਜਾਰੀ ਕਰਨ ਦਾ ਹੈ । ੲਿਸ ੲਿਤਿਹਾਸਕ ਸਮਝੌਤੇ ਨਾਲ ੲਿਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਕਾਫੀ ਹੱਦ ਤੱਕ ਰੋਕ ਲੱਗ ਸਕੇਗੀ ਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਕਾਰਨ ਪਰਮਾਣੂ ਹਥਿਅਾਰ ਬਣਾੳੁਣਾ ਅਸੰਭਵ ਹੋ ਜਾਵੇਗਾ । ੲਿਸ ਦੇ ਬਦਲੇ ਵਿੱਚ ੲਿਰਾਨ ਦੇ ਤੇਲ ਨਿਰਯਾਤ ਤੇ ਅਰਥਵਿਵਸਥਾ ’ਤੇ ਲਗਾੲੀ ਪਾਬੰਦੀ ਹੌਲੀ ਹੌਲੀ ਹਟਾ ਲੲੀ ਜਾਵੇਗੀ ।

ਕੌਮਾਂਤਰੀ ਪਰਮਾਣੂ ਜਾਂਚ ੲੇਜੰਸੀ ਨੇ ੳੁਨ੍ਹਾਂ ਦੋਸ਼ਾਂ ਦੀ ਮੰਗ ਕੀਤੀ ਸੀ ਕਿ ਜਿਨ੍ਹਾਂ ਵਿੱਚ ਕਿਹਾ ਗਿਅਾ ਸੀ ਕਿ 2003 ਤੱਕ ੲਿਰਾਨ ਦਾ ਪਰਮਾਣੂ ਪ੍ਰੋਗਰਾਮ ਫੌਜੀ ਹੈ ਤੇ ੳੁਸ ਨੇ ਪਰਮਾਣੂ ਬੰਬ ਬਣਾੳੁਣ ਲੲੀ ਤਜਰਬੇ ਕੀਤੇ ਹਨ।  ੲਿਰਾਨ ਨੇ ਹਮੇਸ਼ਾਂ ੲਿਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ । ੲਿਸ ਮਾਮਲੇ ਦੀ ਜਾਂਚ ਪਿਛਲੇ ਸਾਲ ਤੋਂ ਰੁਕੀ ਹੋੲੀ ਹੈ ਤੇ ਜਦੋਂ ਤੋਂ ੲਿਰਾਨ ਵਿੱਚ ਹਸਨ ਰੂਹਾਨੀ ਦੀ ਸਰਕਾਰ ਬਣੀ ਹੈ ੲਿਸ ਬਾਅਦ ਕੂਟਨੀਤਕ ਕੋਸ਼ਿਸ਼ਾਂ ਤੇਜ਼ ਹੋੲੀਅਾਂ ਹਨ


ਪਾਕਿ ਵਲੋਂ ਅਫ਼ਗਾਨਿਸਤਾਨ ਵਿੱਚ ਹੋੲੇ ਆਤਮਘਾਤੀ ਹਮਲੇ ਦੀ ਨਿੰਦਾ

ਇਸਲਾਮਾਬਾਦ 14 ਜੁਲਾੲੀ :- ਪਾਕਿਸਤਾਨ ਵਲੋਂ ਅਫ਼ਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਗੲੀ ਹੈ ਤੇ ਇਸ ਹਮਲੇ ਵਿੱਚ ਕਰੀਬ 33 ਜਾਨਾਂ ਜਾਣ ’ਤੇ ਅਫ਼ਸੋਸ ਜਤਾਇਆ ਗਿਆ ਹੈ। ਇਸ ਦੌਰਾਨ ਪਾਕਿਸਤਾਨ ਵੱਲੋਂ ਦੋਹਾਂ ਦੇਸ਼ਾਂ ਵਿੱਚ ਅਤਿਵਾਦ ਵਿਰੋਧੀ ਭਾੲੀਵਾਲੀ ਪ੍ਰਤੀ ਵਚਨਬੱਧਤਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਕਿ ਦੋਵੇਂ ਦੇਸ਼ ਸਾਂਝੇ ਯਤਨਾਂ ਨਾਲ ਖਿੱਤੇ ਵਿੱਚ ਅਤਿਵਾਦ ਨੂੰ ਜੜ੍ਹੋਂ ਖਤਮ ਕਰ ਦੇਣਗੇ।

ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚੋਂ ਜਾਰੀ ਬਿਆਨ ਮੁਤਾਬਕ ਕਿਹਾ ਗਿਆ ਕਿ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਹੈ। ਇਹ ਅਤਿਵਾਦੀ ਹਮਲਾ ਨਿੰਦਣਯੋਗ ਹੈ। ਅਜਿਹੀਆਂ ਗ਼ੈਰਮਨੁੱਖੀ ਕਾਰਵਾੲੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕਿਹਾ ਗਿਆ ਕਿ ‘ਅਤਿਵਾਦ’ ਸਭ ਦਾ ਸਾਂਝਾ ਦੁਸ਼ਮਣ ਹੈ। ਯਕੀਨ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਸਾਂਝੇ ਯਤਨਾਂ ਨਾਲ ਆਪਣੇ ਦੇਸ਼ਾਂ ਵਿੱਚੋਂ ਅਤਿਵਾਦ ਨੂੰ ਜੜ੍ਹੋਂ ਖਤਮ ਕਰ ਦੇਣਗੇ।

ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਮਿਲਟਰੀ ਬੇਸ ਨੇੜੇ ਹੋਏ ਆਤਮਘਾਤੀ ਹਮਲੇ ਵਿੱਚ ਕਰੀਬ 33 ਵਿਅਕਤੀ ਮਾਰੇ ਗਏ। ਇਨ੍ਹਾਂ ਵਿੱਚੋਂ 27 ਸਿਵਲੀਅਨ ਤੇ 6 ਸੁਰੱਖਿਆ ਕਰਮੀ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz