ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

13 ਜੁਲਾਈ 2015

ਜਗਤਾਰ ਸਿੰਘ ਤਾਰਾ ਵਲੋਂ ਅਦਾਲਤੀ ਲੜਾਈ ਲੜ੍ਹਣ ਤੋਂ ੲਿਨਕਾਰ

http://sameydiawaaz.com/Archive%20News/%5B2015%5D/07/13.07.2015%20-%2001.jpg

ਚੰਡੀਗੜ੍ਹ 12 ਜੁਲਾਈ (ਕਮਲਜੀਤ ਸਿੰਘ ਬਨਵੈਤ) :- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਬਰੇਕ ਕੇਸ ’ਚ ਅਦਾਲਤੀ ਲੜਾਈ ਲੜਣ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੇ ਬਚਾਅ ਲਈ ਅਦਾਲਤ ਅੱਗੇ ਕੋਈ ਦਲੀਲ ਦੇਣ ਦੀ ਇੱਛਾ ਨਹੀਂ ਰੱਖਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਤਾਰਾ ਖ਼ਿਲਾਫ਼ ਜੇਲ੍ਹ ਬਰੇਕ ਕੇਸ ’ਚ ਵੱਖਰੀ ਸੁਣਵਾਈ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮਾਡਲ ਜੇਲ੍ਹ ਬੁੜੈਲ ’ਚ ਬੰਦ ਤਾਰਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਬਰੇਕ ਕੇਸ ਵਿੱਚ ਅਦਾਲਤੀ ਲੜਾਈ ਲੜ੍ਹਣ ਦੇ ਰੌਂਅ ਵਿੱਚ ਨਹੀਂ ਹੈ। ਜਗਤਾਰ ਸਿੰਘ ਤਾਰਾ ਇਨ੍ਹੀ ਦਿਨੀਂ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਉਸ ਦੇ ਮਨ ਵਿੱਚ ਪੁਲੀਸ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਕਥਿਤ ਮਾੜਾ ਵਰਤਾਅ ਕਰਨ ਕਰਕੇ ਰੋਸ ਹੈ ਅਤੇ ਕੇਸ ਨਾ ਲੜਣ ਦਾ ਫੈਸਲਾ ਇਸੇ ਦਾ ਨਤੀਜਾ ਹੈ। ਉਹ ਮਰਹੂਮ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਅਦਾਲਤ ’ਚ ਆਪਣੇ ਪੱਖ ’ਚ ਦਲੀਲ ਦੇਣ ਤੋਂ ਨਾਂਹ ਕਰ ਚੁੱਕਾ ਹੈ। ਉਸ ਨੇ ਬੇਅੰਤ ਕਤਲ ਕੇਸ ਵੇਲੇ ਅਦਾਲਤ ਨੂੰ ਦਿੱਤੇ ਬਿਆਨਾਂ ਵਿੱਚ ਵੀ ਕਿਹਾ ਸੀ ਕਿ ਉਹ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ ਜਿਸ ਕਰਕੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ।

ਜੇਲ੍ਹ ਬਰੇਕ ਕੇਸ ਵਿੱਚ ਉਸ ਦੇ ਦੋ ਹੋਰ ਸਾਥੀਆਂ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਵਿਰੁੱਧ ਚੰਡੀਗੜ੍ਹ ਦੀ ਅਦਾਲਤ ਵਿੱਚ ਵੱਖਰਾ ਕੇਸ ਚੱਲ ਰਿਹਾ ਹੈ। ਬੇਅੰਤ ਕਤਲ ਕੇਸ ਵਿੱਚ ਹਵਾਰਾ ਅਤੇ ਭਿਓਰਾ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਤਾਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਆ ਕੇ ਵੱਖਰਾ ਕੇਸ ਚਲਾਉਣ ਦੀ ਆਗਿਆ ਦਿੱਤੀ ਹੈ। ਹਵਾਰਾ ਅਤੇ ਭਿਓਰਾ ਇਸ ਵੇਲੇ ਤਿਹਾੜ ਜੇਲ੍ਹ ’ਚ ਬੰਦ ਹਨ ਅਤੇ ਉਹ ਵੀਡੀਓ ਕਾਨਫਰਸਿੰਗ ਰਾਹੀਂ ਤਰੀਕਾਂ ਭੁਗਤ ਰਹੇ ਹਨ। ਤਾਰਾ ਬੁੜੈਲ ਜੇਲ੍ਹ ’ਚ ਬੰਦ ਹੈ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਤਾਰਾ ਵਲੋਂ ਜੇਲ੍ਹ ’ਚ ਤੀਜੀ ਵਾਰ ਰੱਖੀ ਭੁੱਖ ਹੜਤਾਲ ਵੀ ਖ਼ਤਮ ਹੋ ਗਈ ਹੈ। ਉਸ ਨੇ ਜੇਲ੍ਹ ਅਧਿਕਾਰੀਆਂ ਵਲੋਂ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਨ ’ਤੇ ਲਾਈ ਰੋਕ ਦੇ ਵਿਰੋਧ ਵਿੱਚ ਭੁੱਖ ਹੜਤਾਲ ਰੱਖੀ ਸੀ। ਪਤਾ ਲੱਗਾ ਹੈ ਕਿ ਜੇਲ੍ਹ ਅਧਿਕਾਰੀ ਉਸ ਦੇ ਖੂਨ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਾਉਣ ਅਤੇ ਹੋਰਾਂ ਲਈ ਅਦਾਲਤ ਤੋਂ ਮਨਜ਼ੂਰੀ ਲੈਣ ਲਈ ਮੰਨ ਗਏ ਹਨ। ਇਸ ਤੋਂ ਪਹਿਲਾਂ ਉਸ ਨੂੰ ਜੇਲ੍ਹ ’ਚ ਗੁਰਦੁਆਰੇ ਮੱਥਾ ਟੇਕਣ ਜਾਣ ਦੀ ਇਜਾਜ਼ਤ ਲੈਣ ਲਈ ਵੀ ਭੁੱਖ ਹੜਤਾਲ ਕਰਨੀ ਪਈ ਸੀ।


 

ਪੰਜਾਬ ਨੂੰ ਲੁੱਟ ਰਹੇ ਨੇ ਅਕਾਲੀ ਭਾਜਪਾ ਅਾਗੂ - ਕੈਪਟਨ

http://sameydiawaaz.com/Archive%20News/%5B2015%5D/07/13.07.2015%20-%2005.jpg

ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹੋੲੇ ਕਾਂਗਰਸੀ ਅਾਗੂ।

ਨੰਗਲ 12 ਜੁਲਾਈ (ਰਾਕੇਸ਼ ਸੈਣੀ) :- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੰਗਲ ਵਿੱਚ ਬਲਾਕ ਕਾਂਗਰਸ ਵਲੋਂ ਮਿਸ਼ਨ 2017 ਫ਼ਤਿਹ ਤਹਿਤ ਕਰਵਾਈ ਰੈਲੀ ਦੌਰਾਨ ਕਿਹਾ ਕਿ ਪੰਜਾਬ  ਦੇ ਹਾਲਾਤ ਦਿਨੋਂ ਦਿਨ ਮਾੜੇ ਹੋ ਰਹੇ ਹਨ। ੳੁਨ੍ਹਾਂ ਕਿਹਾ ਕਿ ਸੂਬੇ ਦੀ ਜਵਾਨੀ ਨੂੰ ਨਸ਼ਿਆ ਨੇ ਖੋਰਾ ਲਾ ਦਿੱਤਾ ਹੈ ਤੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਦਾ  ਕਿਸਾਨ ਖ਼ੁਦਕੁਸ਼ੀਅਾਂ ਕਰਨ ਲੲੀ ਮਜਬੂਰ  ਹੈ।

ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਪੰਜਾਬ ਨੂੰ ਅਕਾਲੀ ਭਾਜਪਾ ਆਗੂ ਲੁੱਟ ਰਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਈ ਉਦਯੋਗ ਬਿਹਾਰ, ਛੱਤੀਸਗੜ੍ਹ ਤੇ ਹੋਰ ਰਾਜਾਂ ਵਿੱਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੁਬੇ ’ਚ ਆਪਣੇ ਹੀ ਖੇਤਾਂ ਵਿੱਚੋਂ ਰੇਤਾਂ ਕੱਢਣ ਵਾਲੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਦੇਸ਼ ਦੇ ਬਾਕੀ ਰਾਜਾਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿੱਚ ਵੀ ਕਾਰੋਬਾਰ ਸਥਾਪਤ ਕੀਤੇ ਹੋਏ ਹਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਸਿਰਫ਼ ਦਿਖਾਵਾ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਆਗੂ ਚੋਣ ਮੈਨੀਫੈਸਟੋ ਨੂੰ ਕਦੇ ਪੂਰਾ ਨਹੀਂ ਕਰਦੇੇ। ਇਸ ਮੌਕੇ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਵਿਦੇਸ਼ਾ ਦੇ ਅਨੇਕਾਂ ਦੌਰੇ ਕੀਤੇ ਪਰ ਦੇਸ਼ ਲਈ ੳੁਹ ਕੁਝ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਫ਼ੌਜੀਆਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੀਆਂ ਵੋਟਾਂ ਨਾਲ ਸੱਤਾ ਹਾਸਲ ਤਾਂ ਕਰ ਲਈ ਪਰ ਫ਼ੌਜੀਆਂ ਦੀਅਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਫੌਜ਼ੀਆਂ ਦੇ ਹਰ ਸਘੰਰਸ਼ ਵਿੱਚ ਸਾਥ ਦੇਣਗੇ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਕੋਈ ਚੰਗੀ ਪਾਲਸੀ ਨਾ ਹੋਣ ਕਾਰਨ ਲੋਕ ਦੁਖੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਬਜ਼ੁਰਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਵਧਾ ਕੇ ਦੋ ਹਜ਼ਾਰ ਰੁਪੲੇ ਕੀਤੀ ਜਾਵੇਗੀ, ਗ਼ਰੀਬ ਲੜਕੀਆਂ ਦੇ ਵਿਆਹ ’ਤੇ 25 ਹਜ਼ਾਰ ਰੁਪੲੇ ਸ਼ਗਨ ਦਿੱਤਾ ਜਾਵੇਗਾ। ੳੁਨ੍ਹਾਂ ਕਿਹਾ ਕਿ ਸਥਾਨਕ ਪੀ. ਏ. ਸੀ. ਐਲ. ਫੈਕਟਰੀ ਦਾ ਕਿਸੇ ਵੀ ਕੀਮਤ ’ਤੇ ੳੁਜਾੜਾ ਨਹੀਂ ਹੋਣ ਦਿੱਤਾ ਜਾਵੇਗਾ।

ਸਾਬਕਾ ਵਿਧਾਇਕ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਲਾਕੇ ਦਾ ਜੋ ਵੀ ਵਿਕਾਸ ਹੋਇਆ ਉਸ ‘ਚ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ  ਹਲਕੇ ਦੇ ਮੰਤਰੀ ਨੇ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਕੋਈ ਫੰਡ ਜਾਰੀ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਨੰਗਲ ਵਿੱਚ ਤਿਆਰ ਹੋ ਰਹੇ ਸਿਵਲ ਹਸਪਤਾਲ ’ਤੇ ਨਗਰ ਕੌਂਸਲ ਦਾ ਪੈਸਾ ਲੱਗ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ’ਤੇ ਥੋਪੇ ਜਾਇਦਾਦ ਟੈਕਸ ਦਾ ਜਨਤਾ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਵੇਗੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਮੈਡਮ ਸੰਤੋਸ਼ ਚੌਧਰੀ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਇੰਚਾਰਜ ਭਰਤ ਇੰਦਰ ਸਿੰਘ ਚਹਿਲ, ਐਨ. ਐਸ. ਯੂ. ਆਈ. ਪੰਜਾਬ ਦੇ ਪ੍ਰਧਾਨ ਇਕਬਾਲ ਸਿੰਘ ਗਰੇਵਾਲ, ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਮੇਸ਼ ਦੱਤ ਸ਼ਰਮਾ, ਸਾਧੂ ਸਿੰਘ ਧਰਮਸਹੋਤ ਆਦਿ ਹਾਜ਼ਰ ਸਨ। ਇਸ ਮੌਕੇ ਬਲਾਕ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਆਗੂਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।


ਲਖਵੀ ਖਿਲਾਫ ਅਪੀਲ ਨਹੀਂ ਕਰੇਗਾ ਪਾਕਿਸਤਾਨ

http://sameydiawaaz.com/Archive%20News/%5B2015%5D/07/13.07.2015%20-%2002.jpg

ਲਾਹੌਰ 12 ਜੁਲਾੲੀ :- ਪਾਕਿਸਤਾਨ ਸਰਕਾਰ ਮੁੰਬੲੀ ਹਮਲਿਅਾਂ ਦੇ ਮਾਮਲੇ ਵਿੱਚ ਲਸ਼ਕਰ-ੲੇ-ਤਾੲਿਬਾ ਦੇ ਅਪਰੇਸ਼ਨ ਕਮਾਂਡਰ ਜ਼ਕੀ ੳੁਰ ਰਹਿਮਾਨ ਲਖਵੀ ਦੀ ਅਾਵਾਜ਼ ਦੇ ਨਮੂਨੇ ਹਾਸਲ ਕਰਨ ਲੲੀ ਅਤਿਵਾਦ ਵਿਰੋਧੀ ਅਦਾਲਤ ਵਿੱਚ ਕੋੲੀ ਨਵੀਂ ਅਪੀਲ ਦਾੲਿਰ ਨਹੀਂ ਕਰੇਗੀ। ਮੁਦੲੀ ਟੀਮ ਦੇ ਮੁਖੀ ਚੌਧਰੀ ਅਜ਼ਹਰ ਨੇ ਅੱਜ ੲਿੱਥੇ ੲਿਹ ਗੱਲ ਕਹੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ੳੁਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਦਰਮਿਅਾਨ ਹੋੲੀ ਮੁਲਾਕਾਤ ਤੋਂ ਦੋ ਦਿਨ ਬਾਅਦ ਚੌਧਰੀ ਅਜ਼ਹਰ ਨੇ ੲਿਹ ਟਿੱਪਣੀ ਕੀਤੀ ਹੈ। ੲਿਸ ਮੁਲਾਕਾਤ ਦੌਰਾਨ ਮੁੰਬੲੀ ਹਮਲਿਅਾਂ ਬਾਰੇ ਕਾਰਵਾੲੀ ਤੇਜ਼ ਕਰਨ ਦੇ ਤੌਰ ਤਰੀਕਿਅਾਂ ’ਤੇ ਗੱਲਬਾਤ ਕੀਤੀ ਗੲੀ ਸੀ, ਜਿਸ ਵਿੱਚ ਅਾਵਾਜ਼ ਦੇ ਨਮੂਨੇ ਹਾਸਲ ਕਰਨ ਵਰਗੀ ਸੂਚਨਾ ਹਾਸਲ ਕਰਨਾ ਵੀ ਸ਼ਾਮਲ ਸੀ। ਅਜ਼ਹਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ ਲਖਵੀ ਦੀ ਅਾਵਾਜ਼ ਦੇ ਨਮੂਨੇ ਲੈਣ ਦਾ ਮੁੱਦਾ ਖ਼ਤਮ ਹੋ ਚੁੱਕਾ ਹੈ। ੳੁਨ੍ਹਾਂ 2011 ਵਿੱਚ ਹੇਠਲੀ ਅਦਾਲਤ ਵਿੱਚ ੲਿਸ ਸਬੰਧੀ ਅਰਜ਼ੀ ਦਿੱਤੀ ਸੀ, ਜੋ ਅਦਾਲਤ ਨੇ ਰੱਦ ਕਰ ਦਿੱਤੀ ਸੀ।


ਫਲਸਤੀਨ ਦਾ ਸੰਘਰਸ਼ੀ ਯੋਧਾ ਅਦਨਾਨ ਇਸਰਾੲੀਲ ਹਿਰਾਸਤ ਵਿੱਚੋਂ ਰਿਹਾਅ

ਬਿਨਾਂ ਕੇਸ ਤੋਂ ਹਿਰਾਸਤ ਵਿੱਚ ਰੱਖਣ ਵਿਰੁੱਧ ਸ਼ੁਰੂ ਕੀਤੀ ‘ਭੁੱਖੇ ਢਿੱਡਾਂ ਦੀ ਜੰਗ’ ਮੁਹਿੰਮ

http://sameydiawaaz.com/Archive%20News/%5B2015%5D/07/13.07.2015%20-%2003.jpg

ਇਸਰਾਇਲੀ ਜੇਲ੍ਹ ਵਿੱਚੋਂ ਛੁੱਟ ਕੇ ਆਇਆ ਫਲਸਤੀਨੀ ਆਗੂ ਪੱਛਮੀ

ਕਿਨਾਰੇ ਨੇੜੇ ਪੈਂਦੇ ਪਿੰਡ ਅਰਬੇਹ ਵਿਖੇ ਆਪਣੀ ਧੀ ਨੂੰ ਮਿਲਦਾ ਹੋਇਆ।

ਰਾਮੱਲਾ (ਪੱਛਮੀ ਕਿਨਾਰਾ) 12 ਜੁਲਾੲੀ (ਰਾਇਟਰਜ਼, ਏ. ਪੀ.) :- ਹਾਲ ਹੀ ਵਿੱਚ ਆਪਣੀ 56 ਦਿਨਾਂ ਭੁੱਖ ਹਡ਼ਤਾਲ ਖ਼ਤਮ ਕਰਨ ਵਾਲੇ ਫਲਸਤੀਨੀ ਕੈਦੀ ਨੂੰ ਇਸਰਾੲੀਲ ਨੇ ਅੱਜ ਰਿਹਾਅ ਕਰ ਦਿੱਤਾ। ਦੇਖਣ ਨੂੰ ਕਾਫੀ ਲਿੱਸੇ ਲੱਗ ਰਹੇ ਖਾਦ-ੳੁਰ ਅਦਨਾਨ ਨੂੰ ਇਸਰਾੲੀਲੀ ਐਂਬੂਲੈਂਸ ਵਿੱਚ ਲਿਆ ਕੇ ਫਲਸਤੀਨੀ ਮੈਡੀਕਲ ਸੇਵਾ ਦੇ ਹਵਾਲੇ ਕੀਤਾ ਗਿਆ। ਇਸਲਾਮਿਕ ਜੇਹਾਦ ਦੇ ਇਸ ਸੀਨੀਅਰ ਮੈਂਬਰ ਨੂੰ ਇਸਰਾੲੀਲ ਦੀ ਹਿਰਾਸਤ ਵਿੱਚ ਸਾਲ ਤੋਂ ਵੱਧ ਸਮਾਂ ਬਿਤਾੳੁਣਾ ਪਿਆ।

ਅਦਨਾਨ ਦੇ ਸੰਘਰਸ਼ ਕਾਰਨ ਇਸਰਾੲੀਲ ਦੀ ਫਲਸਤੀਨੀਆਂ ਨੂੰ ਬਿਨਾਂ ਕੇਸ ਜਾਂ ਦੋਸ਼ਾਂ ਤੋਂ ਜੇਲ੍ਹਾਂ ਵਿੱਚ ਰੱਖਣ ਦੀ ਕਾਰਵਾੲੀ ਬਾਰੇ ਧਿਆਨ ਖਿੱਚਿਆ ਗਿਆ। ੳੁਸ ਨੂੰ ਕੱਲ੍ਹ ਰਿਹਾਅ ਕਰਨ ਦਾ ਪ੍ਰੋਗਰਾਮ ਸੀ ਪਰ ਇਸਰਾੲੀਲ ਨੇ ੳੁਸ ਦੇ ਹਮਾਇਤੀਆਂ ਦੇ ਜਸ਼ਨਾਂ ਨੂੰ ਰੋਕਣ ਲੲੀ ਰਿਹਾੲੀ ਅੱਜ ਸਵੇਰ ਤੱਕ ਟਾਲ ਦਿੱਤੀ।

ਅਦਨਾਨ ਦੀ ਭੁੱਖ ਹਡ਼ਤਾਲ ਨਾਲ ਬਿਨਾਂ ਕੇਸ ਚਲਾੲੇ ਇਸਰਾੲੀਲ ਵੱਲੋਂ ਹਿਰਾਸਤ ਵਿੱਚ ਰੱਖਣ ਵਿਰੁੱਧ ਫਲਸਤੀਨੀਆਂ ਦੀ ‘ਭੁੱਖੇ ਢਿੱਡਾਂ ਦੀ ਜੰਗ’ ਮੁਹਿੰਮ ਚਰਚਾ ਵਿੱਚ ਆ ਗੲੀ। ਰਿਹਾੲੀ ਤੋਂ ਬਾਅਦ ਅਦਨਾਨ ਦੇ ਆਪਣੇ ਜੱਦੀ ਸ਼ਹਿਰ ਅਰੀਬੇਹ ਪੁੱਜਣ ੳੁਤੇ ਹਮਾਇਤੀਆਂ ਤੇ ਰਿਸ਼ਤੇਦਾਰਾਂ ਨੇ ੳੁਸ ਨੂੰ ਵਧਾੲੀਆਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਛੇ ਬੱਚਿਆਂ ਦੇ ਪਿਤਾ ਅਦਨਾਨ ਨੂੰ ਦਸਵੀਂ ਵਾਰ ਬਿਨਾਂ ਦੋਸ਼ ਤੋਂ ਹਿਰਾਸਤ ਵਿੱਚ ਰੱਖਿਆ ਗਿਆ। ਪੇਸ਼ੇ ਵਜੋਂ ਬੇਕਰ ਅਦਨਾਨ ਨੇ ਹੁਣ ਤੱਕ ਤਕਰੀਬਨ ਛੇ ਸਾਲ ਜੇਲ੍ਹ ਵਿੱਚ ਬਿਤਾਏ ਹਨ। ਸਾਲ 2013 ਵਿੱਚ ੳੁਸ ਨੇ 66 ਦਿਨਾਂ ਲੲੀ ਭੁੱਖ ਹਡ਼ਤਾਲ ਕੀਤੀ ਸੀ।


ੲਿਸਰੋ ਦੀ ਵੈੱਬਸਾੲੀਟ ‘ਅੰਤਰਿਕਸ਼’ ਹੈਕ

ਬੰਗਲੌਰ 12 ਜੁਲਾੲੀ :- ੲਿਸਰੋ ਦੀ ਵੈਬਸਾੲੀਟ ਦੇ ਕਾਰੋਬਾਰੀ ਵਿੰਗ ਅੰਤਰਿਕਸ਼ ਕਾਰਪੋਰੇਸ਼ਨ ਲਿਮਟਡ ਅੱਜ ਹੈਕ ਹੋ ਗਿਅਾ, ਜਿਸ ਨੂੰ ਪੁਲਾੜ੍ਹ ੲੇਜੰਸੀ ਵਲੋਂ ਠੀਕ ਕਰਨ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ। ੲਿਸਰੋ ਦੇ ੲਿੱਕ ਸੀਨੀਅਰ ਅਧਿਕਾਰੀ ਨੇ ਦੱਸਿਅਾ ਕਿ ਅੰਤਰਿਕਸ਼ ਕਾਰਪੋਰੇਸ਼ਨ ਲਿਮਟਡ ਵੈਬਸਾੲੀਟ ਦਾ ਹੋਮ ਪੇਜ ਹੈਕ ਹੋ ਗਿਅਾ ਹੈ। ੲਿਸ ਸਬੰਧੀ ੲਿਸ ਦੇ ਅਧਿਕਾਰੀਅਾਂ ਨੂੰ ਦਸ ਦਿੱਤਾ ਗਿਅਾ ਹੈ, ਜੋ ੲਿਸ ਸਮੱਸਿਅਾ ਦਾ ਹੱਲ ਲੱਭ ਰਹੇ ਹਨ। ੳੁਨ੍ਹਾਂ ਕਿਹਾ ਕਿ ੲਿਸ ਵੈਬਸਾੲੀਟ ਦੇ ਬਾਕੀ ਪੇਜ ਠੀਕ ਹਨ।


ਧਰਤੀ ਹੋ ਜਾੲੇਗੀ ਪਾਣੀ - ਪਾਣੀ

ਹੌਲੀ - ਹੌਲੀ ਖੁਰਦੀ ਜਾ ਰਹੀ ਹੈ ਪਰਤ

ਦੋ ਅਰਬ ਸਾਲਾਂ ’ਚ ਪੂਰੀ ਦੁਨੀਅਾ ਸਮੁੰਦਰ ਵਿੱਚ ਹੋ ਜਾੲੇਗੀ ਤਬਦੀਲ

http://sameydiawaaz.com/Archive%20News/%5B2015%5D/07/13.07.2015%20-%2004.jpg

ਲੰਡਨ 12 ਜੁਲਾੲੀ :- ੲਿਹ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ ਕਿ ਜਿਸ ਧਰਤੀ ’ਤੇ ਅਸੀਂ ਰਹਿ ਰਹੇ ਹਾਂ, ੳੁਹ ਹੌਲੀ ਹੌਲੀ ਖ਼ਤਮ ਹੋ ਕੇ ਪਾਣੀ ’ਚ ਤਬਦੀਲ ਹੋ ਜਾੲੇਗੀ। ਵਿਗਿਅਾਨੀਅਾਂ ਨੇ ਚਿਤਾਵਨੀ ਦਿੱਤੀ ਹੈ ਕਿ ਧਰਤੀ ਦੀ ਪਰਤ ਹੌਲੀ ਹੌਲੀ ਖੁਰਦੀ ਜਾ ਰਹੀ ਹੈ ਅਤੇ ਅਾੳੁਂਦੇ ਦੋ ਅਰਬ ਸਾਲਾਂ ’ਚ ੲਿਹ ਖ਼ਤਮ ਹੋ ਜਾੲੇਗੀ ਅਤੇ ਪੂਰੀ ਦੁਨੀਅਾ ’ਚ ਹਰ ਥਾਂ ’ਤੇ ਪਾਣੀ ਹੋੲੇਗਾ ਅਤੇ ਧਰਤੀ ਦੇ ਅਾਕਾਰ ਲੈਣ ਤੋਂ ਪਹਿਲਾਂ ਵਾਲੇ ਹਾਲਾਤ ਬਣ ਜਾਣਗੇ।

ਨਵੇਂ ਅਨੁਮਾਨਾਂ ਮੁਤਾਬਕ ਧਰਤੀ ਦੀ ਪਰਤ ਪਤਲੀ ਪੈਂਦੀ ਜਾ ਰਹੀ ਹੈ ਅਤੇ ਜੇਕਰ ੲਿਸੇ ਰਫ਼ਤਾਰ ਨਾਲ ਧਰਤੀ ਖੁਰਦੀ ਰਹੀ ਤਾਂ ਸਾਰੇ ਮਹਾਦੀਪ ਸਮੁੰਦਰ ’ਚ ਬਦਲ ਜਾਣਗੇ।

‘ਨਿੳੂ ਸਾੲਿੰਟਿਸਟ’ ਦੀ ਰਿਪੋਰਟ ’ਚ ਕਿਹਾ ਗਿਅਾ ਹੈ ਕਿ ਵਾਤਾਵਰਨ ’ਚ ਬਦਲਾਅ ਨਾਲ ਭਾਵੇਂ ਸਮੁੰਦਰ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਪਰ ੲਿਸ ਦੇ ਬਿਨਾਂ ਵੀ ਧਰਤੀ ਦੀ ਪਰਤ ਖੁਰ ਰਹੀ ਹੈ ਅਤੇ ਜ਼ਮੀਨ ਬਿਲਕੁਲ ਗਾੲਿਬ ਹੋ ਜਾੲੇਗੀ ਅਤੇ ਸਿਰਫ਼ ਪਾਣੀ ਹੀ ਹੋੲੇਗਾ।

ੲਿੰਗਲੈਂਡ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਬਰੂਨੋ ਧੂੲੀਮ ਅਤੇ ੳੁਸ ਦੇ ਸਹਿਯੋਗੀਅਾਂ ਨੇ 13 ਹਜ਼ਾਰ ਪੱਥਰਾਂ ਦੇ ਨਮੂਨੇ ਪੂਰੀ ਦੁਨੀਅਾ ਤੋਂ ੲਿਕੱਤਰ ਕੀਤੇ ਅਤੇ ਧਰਤੀ ਦੀ ਪਰਤ ਦਾ ੲਿਤਿਹਾਸ ਜਾਣਿਅਾ। ਟੀਮ ਨੇ ਵੱਖ ਵੱਖ ਕਾਲਾਂ ’ਚ ਧਰਤੀ ਦੀ ਮੋਟਾੲੀ ਬਾਰੇ ਜਾਣਕਾਰੀ ਲੲੀ।  ਧਰਤੀ ਦੀ ਮੋਟਾੲੀ ੲਿਸ ਸਮੇਂ ਕਰੀਬ 35 ਕਿਲੋਮੀਟਰ ਹੈ। ੲਿਹ ਪਰਤ ੲਿਕ ਅਰਬ ਕੁ ਸਾਲ ਪਹਿਲਾਂ ਪਤਲੀ ਪੈਣੀ ਸ਼ੁਰੂ ਹੋੲੀ ਹੈ। ਖੋਜੀਅਾਂ ਦਾ ਕਹਿਣਾ ਹੈ ਕਿ ਚੋਟੀਅਾਂ ਦਾ ੳੁਸ ਸਮੇਂ ਤੋਂ ਖੁਰਨਾ ਸ਼ੁਰੂ ਹੋ ਗਿਅਾ ਹੈ। ਧੂੲੀਮ ਨੇ ਕਿਹਾ ਕਿ ਜੇਕਰ ਅਗਲੇ ਦੋ ਅਰਬ ਸਾਲਾਂ ਤਕ ਅਜਿਹਾ ਰੁਝਾਨ ਜਾਰੀ ਰਿਹਾ ਤਾਂ ਸਾਰੇ ਮਹਾਦੀਪ ਸਾਗਰ ਹੇਠਾਂ ਸਮੋੲੇ ਜਾਣਗੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz