ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

11 ਜੁਲਾੲੀ 2015

ਹੋਦ ਚਿਲੜ

ਹਰਿਆਣਾ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ ਰਾਹਤ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ - ਪੰਜ ਲੱਖ ਰੁਪਏ ਜਾਰੀ

ਸੋਧੇ ਬਜਟ ਵਿੱਚ ਹੋਵੇਗਾ ਬਕਾਇਆ ਰਕਮ ਦਾ ਪ੍ਰਬੰਧ

http://sameydiawaaz.com/Archive%20News/%5B2015%5D/07/11.07.2015%20-%2001.jpg

ਚੰਡੀਗੜ੍ਹ 10 ਜੁਲਾਈ (ਬਲਵਿੰਦਰ ਜੰਮੂ) :- ਹਰਿਆਣਾ ਸਰਕਾਰ ਨੇ ਹੋਦ ਚਿਲੜ ਬਾਰੇ ਇੱਕ ਮੈਂਬਰੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਾਧਾਰ ’ਤੇ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਕਮ ਜਾਰੀ ਕੀਤੀ ਹੈ। 1984 ਕਤਲੇਆਮ ਵੇਲੇ ਹੋਦ ਚਿਲੜ ਪਿੰਡ ਦੇ 32 ਵਿਅਕਤੀਆਂ ਮਾਰੇ ਗਏ ਸਨ। ਸਰਕਾਰ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ ਪੰਜ ਲੱਖ ਦੀ ਰਕਮ ਅੰਤ੍ਰਿਮ ਰਾਹਤ ਵਜੋਂ ਜਾਰੀ ਕੀਤੀ ਗੲੀ ਹੈ ਤੇ ਬਕਾਇਆ ਰਕਮ ਦਾ ਪ੍ਰਬੰਧ ਸੋਧੇ ਹੋਏ ਬਜਟ ਵਿੱਚ ਕਰਨ ਤੋਂ ਬਾਅਦ ਇਹ ਰਕਮ ਦਿੱਤੀ ਜਾਵੇਗੀ।

ਕਮਿਸ਼ਨ ਦੇ ਟੀ. ਪੀ. ਗਰਗ ਨੇ ਲਗਪਗ ਤਿੰਨ ਮਹੀਨੇ ਪਹਿਲਾਂ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਸੀ। ਇਸ ਵਿੱਚ ਮ੍ਰਿਤਕਾਂ ਦੇ ਵਾਰਸਾਂ ਨੂੰ ਵੀਹ - ਵੀਹ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ ਤੇ ਮੁਆਵਜ਼ਾ ਮਿਲਣ ਵਿੱਚ ਹੋ ਰਹੀ ਦੇਰੀ ਖ਼ਿਲਾਫ਼ ਪੀੜਤ ਪਰਿਵਾਰਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇੱਕ ਮਹੀਨੇ ਵਿੱਚ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਆਤਮਦਾਹ ਕਰ ਲੈਣਗੇ। ਇਸ ਚਿਤਾਵਨੀ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਪਹਿਲੀ ਕਿਸ਼ਤ ਅੰਤਿਮ ਰਾਹਤ ਦੇ ਰੂਪ ਵਿੱਚ ਜਲਦੀ ਦੇ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਅੰਤਿਮ ਰਾਹਤ ਦੀ ਰਕਮ ਰਿਵਾੜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਹੈ ਤੇ ਡਿਪਟੀ ਕਮਿਸ਼ਨਰ ਪੀੜਤਾਂ ਨੂੰ ਰਕਮ ਦੀ ਵੰਡ ਕਰਨਗੇ। ਬਕਾਇਆ ਰਕਮ ਦਾ ਪ੍ਰਬੰਧ ਸੋਧੇ ਬਜਟ ਅੁਨਮਾਨਾਂ ਵਿੱਚ ਕੀਤਾ ਜਾਵੇਗਾ ਤੇ ਅਕਤੂਬਰ ਮਹੀਨੇ ਵਿੱਚ ਬਕਾਇਆ ਰਕਮ ਵੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਗੁੜਗਾਉਂ ਅਤੇ ਪਟੌਦੀ ਕਸਬੇ ਵਿੱਚ ਮਾਰੇ ਗਏ ਹੋਰ ਸਿੱਖ ਪਰਿਵਾਰਾਂ ਦੇ ਮਾਮਲਿਆਂ ਦੀ ਸੁਣਵਾਈ ਕਰ ਰਿਹਾ ਹੈ ਅਤੇ ਅਗਲੇ ਦੋ ਮਹੀਨਿਆਂ ਵਿੱਚ ਸੁਣਵਾਈ ਮੁਕੰਮਲ ਹੋਣ ਦੇ ਆਸਾਰ ਹਨ। ਰਿਪੋਰਟ ਦੇਣ  ਤੋਂ ਬਾਅਦ ਕਮਿਸ਼ਨ ਦਾ ਕੰਮ ਖਤਮ ਹੋ ਜਾਵੇਗਾ ਤੇ ਰਿਪੋਰਟ ਮਿਲਣ ’ਤੇ ਸਰਕਾਰ ਕਾਰਵਾਈ ਕਰੇਗੀ।

ਹਰਿਆਣਾ ਸਰਕਾਰ ਨੇ ਹੋਦ ਚਿਲੜ ਬਾਰੇ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਕਰ ਲਈ ਹੈ ਤੇ ਇਸ ਰਿਪੋਰਟ ਦੇ ਅਾਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਵਿੱਚ ’84 ਦੇ ਕਤਲੇਆਮ ਵਿੱਚ ਸੌ ਤੋਂ ਵੱਧ ਸਿੱਖ ਅਤੇ ਪੰਜਾਬੀ ਮਾਰੇ ਗਏ ਸਨ। ਇਨ੍ਹਾਂ ਵਿੱਚ ਹੋਦ ਚਿਲੜ ਦੇ 32, ਗੁੜਗਾਉਂ ਦੇ 39 ਤੇ ਪਟੌਦੀ ਦੇ 17 ਨਾਂ ਸ਼ਾਮਲ ਹਨ। ਕਮਿਸ਼ਨ ਨੇ ਗੁੜਗਾਉਂ ਬਾਰੇ ਜਿਰਾਹ ਮੁਕੰਮਲ ਕਰ ਲਈ ਹੈ ਤੇ ਅੱਜ ਤੋਂ ਪਟੌਦੀ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਹੋਦ ਚਿਲੜ ਕੇਸ ਵਿੱਚ ਕਮਿਸ਼ਨ ਨੇ ਪਿੰਡ ਦੇ ਗੁਰਦੁਆਰੇ ਲਈ ਵੀ ਪੰਜ ਲੱਖ ਰੁਪਏ ਮਨਜ਼ੂਰ ਕੀਤੇ ਹਨ।


ਮਿੱਤਲ ਨੇ ਅਕਾਲੀ ਦਲ ’ਤੇ ੳੁਦਯੋਗਾਂ ਨੂੰ ਅਣਗੌਲਿਅਾਂ ਕਰਨ ਦਾ ਲਾੲਿਅਾ ਦੋਸ਼

ਚੰਡੀਗੜ੍ਹ 10 ਜੁਲਾੲੀ (ਰੁਚਿਕਾ ਅੈਮ ਖੰਨਾ) :- ਅਕਾਲੀ ਦਲ ਤੋਂ ਖ਼ਫ਼ਾ ਚਲ ਰਹੇ ੳੁਦਯੋਗ ਅਤੇ ਵਣਜ ਮੰਤਰੀ ਮਦਨ ਮੋਹਨ ਮਿੱਤਲ ਨੇ ਸਨਅਤਕਾਰਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰ ਕੇ ਭਾਜਪਾ ਦੀ ਭਾੲੀਵਾਲ ਪਾਰਟੀ ਨੂੰ ਕਸੂਤੀ ਸਥਿਤੀ ’ਚ ਫਸਾ ਦਿੱਤਾ ਹੈ। ਸੀ. ਅਾੲੀ. ਅਾੲੀ. ਚੰਡੀਗੜ੍ਹ ’ਚ ‘ਮੇਕ ੲਿਨ ੲਿੰਡੀਅਾ’ ਵਰਕਸ਼ਾਪ ਦੌਰਾਨ ੳੁਨ੍ਹਾਂ ਮੌਜੂਦਾ ਸਨਅਤ ਨੂੰ ੳੁਤਸ਼ਾਹਤ ਕਰਨ ਦੀ ਥਾਂ ਅਕਾਲੀ ਦਲ ਵੱਲੋਂ ਅਾਪਣੇ ਵੋਟ ਬੈਂਕ ਕਿਸਾਨਾਂ ਨੂੰ ਹੁਲਾਰਾ ਦੇਣ ਦੀ ਨੁਕਤਾਚੀਨੀ ਕੀਤੀ। ਸ੍ਰੀ ਮਿੱਤਲ ਵੱਲੋਂ ਪੱਖ ਪੂਰੇ ਜਾਣ ਦਾ ਸਨਅਤਕਾਰਾਂ ਨੇ ਜੰਮ ਕੇ ਸਵਾਗਤ ਕੀਤਾ। ਸਨਅਤਕਾਰਾਂ ਨੂੰ ਭਾਜਪਾ ਦਾ ਵੋਟ ਬੈਂਕ ਮੰਨਿਅਾ ਜਾਂਦਾ ਹੈ। ਪੰਜਾਬ ਦੇ ੳੁਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਰ੍ਹਦਿਅਾਂ ਸ੍ਰੀ ਮਿੱਤਲ ਨੇ ਕਿਹਾ,‘‘ੲਿੰਜ ਪ੍ਰਤੀਤ ਹੁੰਦਾ ਹੈ ਕਿ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨਅਤਾਂ ’ਚ ਨਵੇਂ ਨਿਵੇਸ਼ ’ਤੇ ਧਿਅਾਨ ਕੇਂਦਰਤ ਕਰ ਹਨ ਪਰ ੳੁਦਯੋਗ ਮੰਤਰੀ ਹੋਣ ਕਰਕੇ ਮੈਨੂੰ ਮੌਜੂਦਾ ਸਨਅਤਾਂ ਦਾ ਧਿਅਾਨ ਰੱਖਣਾ ਪੈ ਰਿਹਾ ਹੈ ਜਿਹੜੀ ੲਿਸ ਸਮੇਂ ਸੰਕਟ ’ਚ ਹੈ। ਰਾਜ ’ਚ ਸਨਅਤਾਂ ਨੇ ਦਹਿਸ਼ਤਗਰਦੀ ਦਾ ਡੱਟਕੇ ਸਾਹਮਣਾ ਕੀਤਾ ਪਰ ਹੁਣ ਹਮਾੲਿਤ ਨਾ ਮਿਲਣ ਕਰਕੇ ਮੰਡੀ ਗੋਬਿੰਦਗੜ੍ਹ ਅਤੇ ਲੁਧਿਅਾਣਾ ਦੀਅਾਂ ਸਨਅਤੀ ੲਿਕਾੲੀਅਾਂ ਬੰਦ ਹੋ ਰਹੀਅਾਂ ਹਨ। ੳੁਨ੍ਹਾਂ ਨੂੰ ਕਰਜ਼ੇ ਮੋੜਣ ਲੲੀ ਦਬਾਅ ਪਾੲਿਅਾ ਜਾ ਰਿਹਾ ਹੈ। ਸਾਨੂੰ ੳੁਨ੍ਹਾਂ ਦਾ ਹੱਥ ਫੜ੍ਹਣ ਦੀ ਲੋੜ ਹੈ ਜਿਵੇਂ 1997 ’ਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ ਦਿੱਤੀ ਗੲੀ ਸੀ।’’ ੳੁਦਯੋਗ ਮੰਤਰੀ ਨੇ ਕਿਹਾ,‘‘ਜੇ ੳੁਨ੍ਹਾਂ ਨੂੰ (ਕਿਸਾਨਾਂ) ਦੋ ਫੁਲਕੇ ਦਿੰਦੇ ਹੋ ਤਾਂ ੲਿਨ੍ਹਾਂ ਨੂੰ (ਸਨਅਤਕਾਰਾਂ) ਭੁੱਖਾ ਤਾਂ ਨਾ ਮਾਰੋ, ੲਿਕ ਰੋਟੀ ਤਾਂ ਦੇ ਦਿੳੁ।’’


ਮੋਦੀ - ਸ਼ਰੀਫ਼ ਮੀਟਿੰਗ ਨੇ ਘਟਾਈ ਕਸ਼ੀਦਗੀ

ਦੁਵੱਲੀ ਗੱਲਬਾਤ ਦੇ ਅਮਲ ਦੀ ਵਾਪਸੀ ਦਾ ਖੋਲਿ੍ਆ ਰਾਹ

ਡੋਵਾਲ ਅਤੇ ਅਜ਼ੀਜ਼ ਵਿਚਕਾਰ ਅਗਸਤ ਜਾਂ ਸਤੰਬਰ ’ਚ ਹੋੲੇਗੀ ਗੱਲਬਾਤ

ਅਗਲੇ ਵਰ੍ਹੇ ਮੋਦੀ ਜਾਣਗੇ ਪਾਕਿਸਤਾਨ

ਮੁੰਬੲੀ ਹਮਲੇ ਦੇ ਮੁਕੱਦਮੇ ’ਚ ਤੇਜ਼ੀ ਲਿਅਾੳੁਣ ਦੇ ਰਾਹ ਲੱਭੇ ਜਾਣਗੇ

http://sameydiawaaz.com/Archive%20News/%5B2015%5D/07/11.07.2015%20-%2003.jpg

ੳੁਫਾ (ਰੂਸ) ਵਿੱਚ ਬਰਿਕਸ ਸੰਮੇਲਨ ਦੌਰਾਨ ਹੋੲੀ ਮੁਲਾਕਾਤ ਵੇਲੇ ਹੱਥ

ਮਿਲਾੳੁਂਦੇ ਹੋੲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਵਾਜ਼ ਸ਼ਰੀਫ਼।

ੳੁਫ਼ਾ (ਰੂਸ), 10 ਜੁਲਾੲੀ :- ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਅਾਂ ਵਿਚਕਾਰ ਅੱਜ ਕਰੀਬ ੲਿਕ ਸਾਲ ਦੇ ਵਕਫ਼ੇ ਮਗਰੋਂ ਹੋੲੀ ਗੱਲਬਾਤ ਨੇ ਦੋਹਾਂ ਮੁਲਕਾਂ ’ਚ ਚਲ ਰਹੇ ਤਣਾਅ ਨੂੰ ਕੁਝ ਹੱਦ ਤਕ ਘਟਾੳੁਣ ਵਲ ਕਦਮ ਵਧਾੲਿਅਾ। ਦੋਹਾਂ ਮੁਲਕਾਂ ਨੇ ਗੱਲਬਾਤ ਦੀ ਪ੍ਰਕਿਰਿਅਾ ਨੂੰ ਬਹਾਲ ਕਰਨ ਅਤੇ ਮੁੰਬੲੀ ਹਮਲਿਅਾਂ ਨਾਲ ਜੁਡ਼ੇ ਮੁਕੱਦਮੇ ਦੀ ਕਾਰਵਾੲੀ ਤੇਜ਼ ਕਰਨ ਦੇ ਰਾਹ ਲੱਭਣ ਦਾ ਫ਼ੈਸਲਾ ਲਿਅਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਵਿਚਕਾਰ ਕਰੀਬ ੲਿਕ ਘੰਟੇ ਤਕ ਗੱਲਬਾਤ ਹੋੲੀ। ਸ੍ਰੀ ਮੋਦੀ ਨੇ ਅਗਲੇ ਸਾਲ ਪਾਕਿਸਤਾਨ ’ਚ ਹੋਣ ਵਾਲੇ ਸਾਰਕ ਸਿਖਰ ਸੰਮੇਲਨ ’ਚ ਹਾਜ਼ਰੀ ਭਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ।

ਸ਼ੰਘਾੲੀ ਸਹਿਯੋਗ ਜਥੇਬੰਦੀ (ਅੈਸਸੀਓ) ਸਿਖਰ ਸੰਮੇਲਨ ਮੌਕੇ ਦੋਵੇਂ ਅਾਗੂਅਾਂ ਨੇ ਤੈਅ ਕੀਤਾ ਕਿ ਕੌਮੀ ਸੁਰੱਖਿਅਾ ਸਲਾਹਕਾਰ ਅਜੀਤ ਡੋਵਾਲ ਅਤੇ ਪਾਕਿਸਤਾਨੀ ਹਮਰੁਤਬਾ ਸਰਤਾਜ ਅਜ਼ੀਜ਼ ਅਗਲੇ ਮਹੀਨੇ ਜਾਂ ਫਿਰ ਸਤੰਬਰ ’ਚ ਦਿੱਲੀ ’ਚ ਮੁਲਾਕਾਤ ਕਰਕੇ ਅਤਿਵਾਦ ਨਾਲ ਜੁਡ਼ੇ ਸਾਰੇ ਮੁੱਦਿਅਾਂ ’ਤੇ ਵਿਚਾਰ ਵਟਾਂਦਰਾ ਕਰਨਗੇ। ਸੂਤਰਾਂ ਨੇ ਕਿਹਾ ਕਿ ੲਿਹ ਫ਼ੈਸਲਾ ਅਹਿਮ ਹੈ ਕਿੳੁਂਕਿ ਸ੍ਰੀ ਅਜ਼ੀਜ਼ ਦਾ ਪਾਕਿਸਤਾਨ ’ਚ ਸਤਿਕਾਰ ਹੁੰਦਾ ਹੈ ਅਤੇ ੳੁਥੋਂ ਦੀ ਫ਼ੌਜ ਵੀ ੳੁਨ੍ਹਾਂ ’ਤੇ ਭਰੋਸਾ ਕਰਦੀ ਹੈ।

ਸ੍ਰੀ ਮੋਦੀ ਅਤੇ ਸ਼ਰੀਫ਼ ਦੀ ਗੱਲਬਾਤ ਮੁੱਖ ਤੌਰ ’ਤੇ ਅਤਿਵਾਦ ’ਤੇ ਕੇਂਦਰਤ ਰਹੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਅਾਂ ਦੇ ਲਿਹਾਜ਼ ਨਾਲ ਦਹਿਸ਼ਤਗਰਦੀ ਨੂੰ ਭਾਰਤ ਹਮੇਸ਼ਾ ਮਹੱਤਵਪੂਰਨ ਮਸਲਾ ਮੰਨਦਾ ਅਾੲਿਅਾ ਹੈ।  ਦੋਵੇਂ ਅਾਗੂਅਾਂ ਦੀ ਪਿਛਲੇ ਸਾਲ ਮੲੀ ’ਚ ਦਿੱਲੀ ’ਚ ਮੁਲਾਕਾਤ ਹੋੲੀ ਸੀ ਜਦੋਂ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁਕ ਸਮਾਗਮ ’ਚ ਹਿੱਸਾ ਲੈਣ ਲੲੀ ਸ੍ਰੀ ਸ਼ਰੀਫ਼ ਪੁੱਜੇ ਸਨ। ਪਿਛਲੇ ਸਾਲ ਨਵੰਬਰ ’ਚ ਕਾਠਮੰਡੂ ’ਚ ਹੋੲੇ ਸਾਰਕ ਸਿਖਰ ਸੰਮੇਲਨ ਦੌਰਾਨ ਦੋਵੇਂ ਅਾਗੂਅਾਂ ਵਿਚਕਾਰ ਸਿਰਫ਼ ਦੁਅਾ ਸਲਾਮ ਹੋੲੀ ਸੀ।

ਦੋਵੇਂ ਮੁਲਕਾਂ ਦੇ ਵਿਦੇਸ਼ ਸਕੱਤਰਾਂ ਨੇ ਪਿਛਲੇ ਸਾਲ ਅਗਸਤ ’ਚ ੲਿਸਲਾਮਾਬਾਦ ’ਚ ਮੁਲਾਕਾਤ ਕਰਨੀ ਸੀ। ਪਾਕਿਸਤਾਨੀ ਸਫ਼ੀਰ ਵਲੋਂ ਦਿੱਲੀ ’ਚ ਕਸ਼ਮੀਰੀ ਵੱਖਵਾਦੀ ਅਾਗੂਅਾਂ ਨਾਲ ਮੁਲਾਕਾਤ ਕਰਨ ਦੇ ਰੋਸ ਵਜੋਂ ਭਾਰਤ ਨੇ ਵਾਰਤਾ ਨੂੰ ਰੱਦ ਕਰ ਦਿੱਤਾ ਸੀ।

ਭਾਰਤ-ਪਾਕਿ ਅਾਗੂਅਾਂ ਦੀ ਮੁਲਾਕਾਤ ਤੋਂ ਬਾਅਦ ੲਿਕ ਸਫ਼ੇ ਦਾ ਸਾਂਝਾ ਬਿਅਾਨ ਵੀ ਜਾਰੀ ਕੀਤਾ ਗਿਅਾ ਜਿਸ ’ਚ ਪੰਜ ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਗਿਅਾ ਹੈ। ਦੋਵੇਂ ਧਿਰਾਂ ਨੇ ਮੁੰਬੲੀ ਮੁਕੱਦਮੇ ’ਚ ਤੇਜ਼ੀ ਲਿਅਾੳੁਣ ਲੲੀ ਰਾਹ ਲੱਭਣ ਦੇ ਤਰੀਕਿਅਾਂ ਬਾਰੇ ਵਿਚਾਰ ਵਟਾਂਦਰੇ ’ਤੇ ਸਹਿਮਤੀ ਪ੍ਰਗਟਾੲੀ ਅਤੇ ਅਾਵਾਜ਼ ਦੇ ਨਮੂਨਿਅਾਂ ਸਮੇਤ ਹੋਰ ਵਾਧੂ ਜਾਣਕਾਰੀ ਦੇਣ ਬਾਰੇ ਵੀ ਰਜ਼ਾਮੰਦੀ ਦਿੱਤੀ।

ਸਾਂਝੇ ਬਿਅਾਨ ’ਚ ਕੲੀ ਹੋਰ ਫ਼ੈਸਲਿਅਾਂ ਬਾਰੇ ਵੀ ਜਾਣਕਾਰੀ ਦਿੱਤੀ ਗੲੀ ਹੈ। ੲਿਨ੍ਹਾਂ ’ਚ ਬੀਅੈਸਅੈਫ ਅਤੇ ਪਾਕਿਸਤਾਨੀ ਰੇਂਜਰਾਂ ਦੇ ਡਾੲਿਰੈਕਟਰ ਜਨਰਲਾਂ ਵਿਚਕਾਰ ਬੈਠਕਾਂ ਤੋਂ ੲਿਲਾਵਾ ਫ਼ੌਜੀ ਅਾਪਰੇਸ਼ਨਾਂ ਦੇ ਡਾੲਿਰੈਕਟਰ ਜਨਰਲਾਂ ਵਿਚਕਾਰ ਗੱਲਬਾਤ ਵੀ ਸ਼ਾਮਲ ਹੈ।

ਸ੍ਰੀ ਮੋਦੀ, ਜਿਨ੍ਹਾਂ 2016 ’ਚ ਸਾਰਕ ਸਿਖਰ ਸੰਮੇਲਨ ’ਚ ਨਵਾਜ਼ ਸ਼ਰੀਫ਼ ਵੱਲੋਂ ਪਾਕਿਸਤਾਨ ਅਾੳੁਣ ਦੇ ਸੱਦੇ ਨੂੰ ਸਵੀਕਾਰ ਕਰ ਲਿਅਾ ਹੈ, ਪਿਛਲੇ 12 ਸਾਲਾਂ ’ਚ ਪਾਕਿਸਤਾਨ ਦੌਰੇ ’ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।

ਬਿਅਾਨ ’ਚ ਕਿਹਾ ਗਿਅਾ ਹੈ ਕਿ ਦੋਵੇਂ ਅਾਗੂ ੲਿਸ ਗੱਲ ’ਤੇ ਰਾਜ਼ੀ ਹੋ ਗੲੇ ਕਿ ਭਾਰਤ ਅਤੇ ਪਾਕਿਸਤਾਨ ਦੀ ਸ਼ਾਂਤੀ ਬਹਾਲੀ ਅਤੇ ਵਿਕਾਸ ਨੂੰ ੳੁਤਸ਼ਾਹਤ ਕਰਨ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ੲਿਸ ਦੀ ਪੂਰਤੀ ਲੲੀ ਬਕਾੲਿਅਾ ਪੲੇ ਸਾਰੇ ਮਸਲਿਅਾਂ ’ਤੇ ਵਿਚਾਰਾਂ ਕਰਨ ਨੂੰ ਵੀ ੳੁਹ ਤਿਅਾਰ ਹਨ। ਦੋਵੇਂ ਅਾਗੂਅਾਂ ਨੇ ਦਹਿਸ਼ਤਗਰਦੀ ਦੇ ਹਰ ਰੂਪ ਦੀ ਨਿਖੇਧੀ ਕੀਤੀ ਅਤੇ ਦੱਖਣੀ ੲੇਸ਼ੀਅਾ ’ਚੋਂ ੲਿਸ ਦੇ ਖ਼ਾਤਮੇ ’ਚ ੲਿਕ ਦੂਜੇ ਨੂੰ ਸਹਿਯੋਗ ਦੇਣ ’ਤੇ ਸਹਿਮਤੀ ਜਤਾੲੀ।

ਭਾਰਤੀ ਵਿਦੇਸ਼ ਸਕੱਤਰ ਅੈਸ ਜੈਸ਼ੰਕਰ ਅਤੇ ਪਾਕਿਸਤਾਨੀ ਹਮਰੁਤਬਾ ਅੈਜ਼ਾਜ਼ ਅਹਿਮਦ ਚੌਧਰੀ ਨੇ ਸਾਂਝੇ ਬਿਅਾਨ ਨੂੰ ਪਡ਼੍ਹ ਕੇ ਸੁਣਾੲਿਅਾ। ਦੋਵੇਂ ਮੁਲਕਾਂ ਨੇ ਫਡ਼ੇ ਗੲੇ ਮਛੇਰਿਅਾਂ ਨੂੰ 15 ਦਿਨਾਂ ’ਚ ਰਿਹਾਅ ਕਰਨ ਦਾ ਵੀ ਫ਼ੈਸਲਾ ਲਿਅਾ ਹੈ।

ੳੁਧਰ ਪਾਕਿਸਤਾਨ ’ਚ ਪਹਿਲਾਂ ਸ੍ਰੀ ਮੋਦੀ ਅਤੇ ਸ਼ਰੀਫ਼ ਵਿਚਕਾਰ ਹੋੲੀ ਗੱਲਬਾਤ ਦਾ ਸਵਾਗਤ ਕੀਤਾ ਗਿਅਾ ਪਰ ਬਾਅਦ ’ਚ ਮੀਡੀਅਾ ਅਤੇ ਅਾਗੂਅਾਂ ਨੇ ਸਾਂਝੇ ਬਿਅਾਨ ਦੀ ੲਿਹ ਕਹਿ ਕੇ ਨਿਖੇਧੀ ਕੀਤੀ ਕਿ ੲਿਸ ’ਚ ਕਸ਼ਮੀਰ ਮਸਲੇ ਦਾ ਕੋੲੀ ਜ਼ਿਕਰ ਨਹੀਂ ਕੀਤਾ ਗਿਅਾ ਹੈ।


ਸੰਗਰੂਰ ਵਿੱਚ ਆਂਗਣਵਾੜੀ ਵਰਕਰਾਂ ਤੇ ਪੁਲੀਸ ਵਿਚਾਲੇ ਖਿੱਚ - ਧੂਹ

http://sameydiawaaz.com/Archive%20News/%5B2015%5D/07/11.07.2015%20-%2002.jpg

ਸੰਗਰੂਰ ਵਿੱਚ ਡੀਸੀ ਕੰਪਲੈਕਸ ਅੱਗੇ ਆਂਗਣਵਾੜੀ ਵਰਕਰਾਂ

ਤੇ ਪੁਲੀਸ ਵਿਚਾਲੇ ਹੋਈ ਖਿੱਚ - ਧੂਹ ਦਾ ਦ੍ਰਿਸ਼।

ਸੰਗਰੂਰ 10 ਜੁਲਾਈ (ਗੁਰਦੀਪ ਸਿੰਘ ਲਾਲੀ) :- ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਵਰ੍ਹਦੇ ਮੀਂਹ ਵਿਚ ਆਂਗਣਵਾੜੀ ਵਰਕਰਾਂ ਅਤੇ ਪੁਲੀਸ ਵਿਚਕਾਰ ਜੰਮ ਕੇ ਹੋਈ ਖਿੱਚ- ਧੂਹ ਦੌਰਾਨ ਇੱਕ ਮਹਿਲਾ ਪੁਲੀਸ ਮੁਲਾਜ਼ਮ ਦੀ ਵਰਦੀ ਅਤੇ ਦੋ ਆਂਗਣਵਾੜੀ ਵਰਕਰਾਂ ਦੇ ਕੱਪੜੇ ਫ਼ਟ ਗਏ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਪੁੱਜੀਆਂ ਸੈਂਕੜੇ ਆਂਗਣਵਾੜੀ ਵਰਕਰਾਂ ਕੰਪਲੈਕਸ ਦੇ ਅੰਦਰ ਦਾਖਲ ਹੋਣਾ ਚਾਹੁੰਦੀਆਂ ਸਨ ਪ੍ਰੰਤੂ ਪੁਲੀਸ ਸਖ਼ਤ ਨਾਕੇਬੰਦੀ ਕਰਕੇ ੳੁਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਰਹੀ ਸੀ। ਇਸੇ ਦੌਰਾਨ ਦੋਵਾਂ ਵਿਚਕਾਰ ਜੰਮ ਕੇ ਖਿੱਚ ਧੂਹ ਹੋਈ ਅਤੇ ਪ੍ਰਦਰਸ਼ਨਕਾਰੀ ਵਰਕਰਾਂ ਨੇ ਮਹਿਲਾ ਪੁਲੀਸ ਮੁਲਾਜ਼ਮਾਂ ਦੇ ਡੰਡੇ ਤੱਕ ਖੋਹ ਲਏ ।  ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਲਈ ਆਪਣੇ ਵਲੋਂ ਇਕੱਠੇ ਕੀਤੇ ਪੈਸਿਆਂ ਦੀ ਥੈਲੀ ਨਾਇਬ ਤਹਿਸੀਲਦਾਰ ਜੋਹਰੀ ਲਾਲ ਨੂੰ ਸੌਂਪੀ।

ਪਹਿਲਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਇਥੇ ਰੇਲਵੇ ਸਟੇਸ਼ਨ ਨਜ਼ਦੀਕ ਇਕੱਠੀਆਂ ਹੋਈਆਂ। ਵਰ੍ਹਦੇ ਮੀਂਹ ਵਿਚ ਹੀ ੳੁਹ ਰੋਸ ਮਾਰਚ ਕਰਦੀਆਂ ਹੋਈਆਂ ਜਿਉਂ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਪੁੱਜੀਆਂ ,ਪੁਲੀਸ ਨੇ ਕੰਪਲੈਕਸ ਦੇ ਗੇਟ ਬੰਦ ਕਰਕੇ ਅਤੇ ਨਾਕੇਬੰਦੀ ਕਰਕੇ ਉਹਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਲਿਆ। ਇਸੇ ਦੌਰਾਨ ਪੁਲੀਸ ਅਤੇ ਵਰਕਰਾਂ ਵਿਚਕਾਰ ਜੰਮ ਕੇ ਖਿੱਚ-ਧੂਹ ਸ਼ੁਰੂ ਹੋ ਗਈ।ਇੱਕ ਮਹਿਲਾ ਪੁਲੀਸ ਮੁਲਾਜ਼ਮ ਹੇਠਾਂ ਡਿੱਗ ਪਈ ਅਤੇ ਉਸ ਦੀ ਵਰਦੀ ਫ਼ਟ ਗਈ । ਦੋ ਵਰਕਰਾਂ ਦੇ ਕੁੱਝ ਕੱਪੜੇ ਵੀ ਫ਼ਟ ਗਏ।

ਯੂਨੀਅਨ ਦੀ ਸੂਬਾ ਪ੍ਰਧਾਨ ਊਸ਼ਾ ਰਾਣੀ ਨੇ  ਕਿਹਾ ਕਿ ਅੱਜ ਪੰਜਾਬ ਭਰ ਵਿਚ ਬਾਦਲਾਂ ਦੇ ‘ਭੋਗ‘ ਪਾਏ ਗਏ ਅਤੇ ਆਂਗਣਵਾੜੀ ਵਰਕਰਾਂ ਵਲੋਂ ਇਸ ਮੌਕੇ ਆਪਣੇ ਖਰਚ ਵਿਚੋ ਕਟੌਤੀ ਕਰਕੇ ਪੈਸੇ ਇਕੱਠੇ ਕੀਤੇ ਹਨ ਤਾਂ ਜੋ ਖਾਲੀ ਖਜ਼ਾਨੇ ਦਾ ਨਿੱਤ ਦਿਨ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਕੁੱਝ ਪੈਸੇ ਜਮ੍ਹਾਂ ਕਰ ਸਕੇ।

ਪ੍ਰਸ਼ਾਸਨ ਵਲੋਂ ਪੁੱਜੇ ਨਾਇਬ ਤਹਿਸੀਲਦਾਰ ਨੂੰ ਪੈਸਿਆਂ ਦੀ ਥੈਲੀ ਸੌਂਪਦਿਆਂ ਮੰਗ ਕੀਤੀ ਕਿ ਇਹ ਪੈਸੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਜਾਣ। ਆਉਣ ਵਾਲੇ ਦਿਨਾਂ ਵਿਚ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਪੈਸੇ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਹਨ ਜਾਂ ਨਹੀਂ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪਿਛਲੇ 71 ਦਿਨਾਂ ਤੋਂ ਲਗਾਤਾਰ ਚੰਡੀਗੜ੍ਹ ਸਥਿਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ । ਮੰਗਾਂ  ਨੂੰ ਮੰਨਣਾ ਤਾਂ ਦੂਰ ਦੀ ਗੱਲ ਸਗੋਂ ਯੂਨੀਅਨ ਨਾਲ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 16 ਅਗਸਤ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਛਿੰਦਰ ਕੌਰ ਬੜੀ, ਗੁਰਮੇਲ ਕੌਰ, ਸਰਬਜੀਤ ਕੌਰ, ਜਗਜੀਵਨ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਤ੍ਰਿਸ਼ਨਾ ਕੌਰ, ਸੁਰਿੰਦਰ ਮੰਡੇਰ, ਦਰਸ਼ਨਾ ਦੇਵੀ, ਦਲਜੀਤ ਕੌਰ, ਛਤਰਪਾਲ ਕੌਰ, ਬਲਵਿੰਦਰ ਕੌਰ, ਸੁਖਪਾਲ ਕੌਰ ਵੀ ਹਾਜ਼ਰ ਸਨ।


ਸਜ਼ਾ ਤੋਂ ਖਿਝੇ ਜਵਾਨ ਨੇ ਸਬ ੲਿੰਸਪੈਕਟਰ ਨੂੰ ਮਾਰੀ ਗੋਲੀ

ਮਸੂਰੀ 10 ਜੁਲਾੲੀ :- ੲਿੱਥੇ ਅਾੲੀ. ੲੇ. ਅੈਸ. ਅਕੈਡਮੀ ਵਿੱਚ ਅਾੲੀ. ਟੀ. ਬੀ. ਪੀ. ਦੇ ਜਵਾਨ ਨੇ ਅੱਜ ਅਾਪਣੇ ਅਫ਼ਸਰ ਦੀ ਗੋਲੀ ਮਾਰਕੇ ਹੱਤਿਅਾ ਕਰ ਦਿੱਤੀ ਅਤੇ ੲਿਕ ਹੋਰ ਜਵਾਨ ਨੂੰ ਜ਼ਖ਼ਮੀ ਕਰ ਦਿੱਤਾ। ਚੰਦਰ ਸ਼ੇਖ਼ਰ ਨਾਂ ਦਾ ੲਿਹ ਸਿਪਾਹੀ ਲਾਲ ਬਹਾਦਰ ਸ਼ਾਸਤਰੀ ਅਕੈਡਮੀ ਤੋਂ ਅਸਾਲਟ ਰਾੲੀਫਲ ਅਤੇ 70 ਰੌਂਦ ਲੈ ਕੇ ਫਰਾਰ ਹੋ ਗਿਅਾ। ਸਬ ੲਿੰਸਪੈਕਟਰ ਸੁਰਿੰਦਰ ਨੇ ਸ਼ੇਖਰ ਨੂੰ ਅਨੁਸ਼ਾਸਨ ਦੀ ਪਾਲਣਾ ਨਾ ਕਰਨ ’ਤੇ ੲਿਕ ਦਿਨ ਲੲੀ ਸਜ਼ਾ ਦਿੱਤੀ ਸੀ। ੲਿਸ ਤੋਂ ਖਿਝੇ ਚੰਦਰ ਸ਼ੇਖਰ ਨੇ ਸ਼ਾਮੀਂ 6 ਵਜੇ ਅੈਲ. ਅੈਮ. ਜੀ. ਨਾਲ ਸੁਰਿੰਦਰ ਦੀ ਹੱਤਿਅਾ ਕਰ ਦਿੱਤੀ ਅਤੇ ਸਿਪਾਹੀ ਮੁਹੰਮਦ ਅਾਲਮ ਨੂੰ ਜ਼ਖ਼ਮੀ ਕਰ ਦਿੱਤਾ।


ਬੰਗਲਾਦੇਸ਼ ’ਚ ਜ਼ਕਾਤ ਵੰਡਣ ਵੇਲੇ ਭਗਦੜ, 24 ਮੌਤਾਂ

ਪੁਲੀਸ ਨੇ ਵਪਾਰੀ ਨੂੰ ਹਿਰਾਸਤ ਵਿੱਚ ਲਿਅਾ

http://sameydiawaaz.com/Archive%20News/%5B2015%5D/07/11.07.2015%20-%2004.jpg

ਜ਼ਕਾਤ ਦੌਰਾਨ ਮਚੀ ਭਗਦੜ ’ਚ ਮਾਰੇ ਗੲੇ ਲੋਕਾਂ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋੲੇ।

ਢਾਕਾ 10 ਜੁਲਾੲੀ (ੲੇ. ਅੈਫ. ਪੀ.) :- ਬੰਗਲਾਦੇਸ਼ ਦੇ ੳੁੱਤਰੀ ਸ਼ਹਿਰ ਮੈਮਨਸਿੰਘ ਵਿੱਚ ਮੁਫ਼ਤ ਕੱਪੜੇ ਵੰਡਣ ਵੇਲੇ ਮਚੀ ਭਗਦੜ ਦੌਰਾਨ 24 ਜਣੇ ਮਾਰੇ ਗੲੇ ਅਤੇ 50 ਜ਼ਖ਼ਮੀ ਹੋ ਗੲੇ। ਮਰਨ ਵਾਲਿਅਾਂ ਵਿੱਚ 22 ਅੌਰਤਾਂ ਤੇ ਦੋ ਬੱਚੇ ਸ਼ਾਮਲ ਹਨ।

ੲਿਹ ਭਗਦੜ ੲਿੱਥੇ ੲਿਕ ਵਪਾਰੀ ਸ਼ਮੀਮ ਤਾਲੁਕਦਾਰ ਦੇ ਘਰ ਦੇ ਬਾਹਰ ਅੱਜ ਸਵੇਰੇ ਮਚੀ। ੳੁਸ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਜ਼ਕਾਤ ਵਿੱਚ ਕੱਪੜੇ ਤੇ ਹੋਰ ਤੋਹਫ਼ੇ ਵੰਡਣ ਦਾ ਪ੍ਰੋਗਰਾਮ ਰੱਖਿਅਾ ਸੀ।

ਕੋਤਵਾਲੀ ਥਾਣੇ ਦੇ ਅੈਸ. ਅੈਚ. ਓ. ਕਾਮਰੁਲ ੲਿਸਲਾਮ ਨੇ ਕਿਹਾ ਕਿ ਪੁਲੀਸ ਨੇ ਹਾਲੇ ਤੱਕ ਮੌਕੇ ਤੋਂ 24 ਲਾਸ਼ਾਂ ਬਰਾਮਦ ਕਰ ਲੲੀਅਾਂ ਅਤੇ ਕੲੀ ਜ਼ਖ਼ਮੀਅਾਂ ਨੂੰ ਮੈਮਨਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾੲਿਅਾ ਗਿਅਾ ਹੈ। ਡਾਕਟਰਾਂ ਮੁਤਾਬਕ ਮਰਨ ਵਾਲਿਅਾਂ ਦੀ ਗਿਣਤੀ ਵਧ ਵੀ ਸਕਦੀ ਹੈ ਕਿੳੁਂਕਿ ਕੲੀ ਜ਼ਖ਼ਮੀਅਾਂ ਦੀ ਹਾਲਤ ਗੰਭੀਰ ਹੈ। ਮੌਤਾਂ ਦਾ ਕਾਰਨ ਭਗਦੜ ਤੇ ਦਮ ਘੁਟਣਾ ਰਿਹਾ। ਪੁਲੀਸ ਨੇ ਵਪਾਰੀ ਸ਼ਮੀਮ ਸਮੇਤ ਅੱਠ ਜਣਿਅਾਂ ਨੂੰ ਹਿਰਾਸਤ ਵਿੱਚ ਲਿਅਾ ਹੈ। ੲਿਸ ਮਾਮਲੇ ਦੀ ਪੜਤਾਲ ਲੲੀ ਤਿੰਨ ਮੈਂਬਰੀ ਟੀਮ ਬਣਾੲੀ ਗੲੀ ਹੈ, ਜੋ ਤਿੰਨ ਦਿਨਾਂ ਵਿੱਚ ਰਿਪੋਰਟ ਦੇਵੇਗੀ।

ਚਸ਼ਮਦੀਦਾਂ ਮੁਤਾਬਕ ਤਮਾਕੂ ਫੈਕਟਰੀ ਦੇ ਮਾਲਕ ੲਿਸ ਵਪਾਰੀ ਦੇ ਘਰ ਦੇ ਬਾਹਰ ਜ਼ਕਾਤ ਲੈਣ ਲੲੀ 1500 ਵਿਅਕਤੀ ੲਿਕੱਤਰ ਹੋੲੇ ਸਨ। ਗੁਅਾਂਢੀਅਾਂ ਮੁਤਾਬਕ ਸ਼ਮੀਮ ਹਰੇਕ ਸਾਲ ਜ਼ਕਾਤ ਦੇ ਨਾਂ ੳੁਤੇ ਵਿਖਾਵਾ ਕਰਦਾ ਹੈ। ਟੈਲੀਵਿਜ਼ਨ ’ਤੇ ਸ਼ਮੀਮ ਦੇ ਘਰ ਦੇ ਬਾਹਰ ਖ਼ੂਨ ਨਾਲ ਲਿਬੜੀਆਂ ਸੈਂਕੜੇ ਚੱਪਲਾਂ ਦਿਖਾੲੀਅਾਂ ਗੲੀਅਾਂ। ੲਿੱਥੇ ਜ਼ਕਾਤ ਲੈਣ ਲੲੀ ਅਾੲੀ ਅੰਬਿਅਾ ਬੇਗ਼ਮ (50) ਨੇ ਦੋਸ਼ ਲਾੲਿਅਾ ਕਿ ਵਪਾਰੀ ਦੇ ਕਾਮਿਅਾਂ ਨੇ ੳੁਨ੍ਹਾਂ ’ਤੇ ਲਾਠੀਅਾਂ ਵਰ੍ਹਾੲੀਅਾਂ।

ਰਾਸ਼ਟਰਪਤੀ ਅਬਦੁਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸੰਸਦ ਦੇ ਸਪੀਕਰ ਸ਼ਿਰੀਨ ਸ਼ਰਮਿਨ ਚੌਧਰੀ ਨੇ ਮਰਨ ਵਾਲਿਅਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਰਮਜ਼ਾਨ ਦੌਰਾਨ ਮੁਸਲਮਾਨਾਂ ਲੲੀ ਗ਼ਰੀਬਾਂ ਨੂੰ ਪੈਸਾ, ਖੁਰਾਕ ਤੇ ਕੱਪੜੇ ਦਾਨ ਕਰਨਾ ਲਾਜ਼ਮੀ ਹੈ। ਸਾਲ 2002 ਵਿੱਚ ਦੇਸ਼ ਵਿੱਚ ਕੱਪੜੇ ਦੀ ਫੈਕਟਰੀ ਵਿੱਚ ਮਚੀ ਭਗਦੜ ਦੌਰਾਨ 40 ਜਣੇ ਮਾਰੇ ਗੲੇ ਸਨ।


ੲਿੰਡੋਨੇਸ਼ੀਅਾ ਵਿੱਚ ਜਵਾਲਾਮੁਖੀ ਫਟਣ ਕਰਕੇ ਹਵਾੲੀ ਅੱਡੇ ਬੰਦ

350 ੳੁਡਾਣਾਂ ਰੱਦ

ਛੁੱਟੀਅਾਂ ਮਨਾੳੁਣ ਲੲੀ ਗੲੇ ਹਜ਼ਾਰਾਂ ਲੋਕ ਫਸੇ

 http://sameydiawaaz.com/Archive%20News/%5B2015%5D/07/11.07.2015%20-%2005.jpg

ਇੰਡੋਨੇਸ਼ੀਆ ਦੇ ਬਾਲੀ ਦੇ ਹਵਾੲੀ ਅੱਡੇ ’ਤੇ ੳੁਡੀਕ ਕਰਦੇ ਹੋਏ ਮੁਸਾਫ਼ਰ।

ਡੇਨਪਾਸਾਰ (ੲਿੰਡੋਨੇਸ਼ੀਅਾ) 10 ਜੁਲਾੲੀ (ਰਾਇਟਰਜ਼) :- ੲਿੰਡੋਨੇਸ਼ੀਅਾ ’ਚ ਜਵਾਲਾਮੁਖੀ ਫਟਣ ਕਰਕੇ ਮੁਲਕ ਦੇ ਪੰਜ ਹਵਾੲੀ ਅੱਡਿਅਾਂ ਨੂੰ ਬੰਦ ਕਰਨਾ ਪੈ ਗਿਅਾ ਹੈ। ੲਿਨ੍ਹਾਂ ’ਚ ਬਾਲੀ ਦੀਪ ਵੀ ਸ਼ਾਮਲ ਹੈ ਜਿਥੇ ਲੋਕ ਸਭ ਤੋਂ ਵੱਧ ਛੁੱਟੀਅਾਂ ਮਨਾੳੁਣ ਅਾੳੁਂਦੇ ਹਨ। ਕਰੀਬ 350 ੳੁਡਾਣਾਂ ਰੱਦ ਹੋਣ ਨਾਲ ਸੈਰ ਸਪਾਟੇ ਲੲੀ ਅਾੲੇ ਹਜ਼ਾਰਾਂ ਲੋਕ ੲਿਥੇ ਫਸ ਗੲੇ ਹਨ।

ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਾਵਾ ’ਚ ਮਾੳੂਂਟ ਰੌਂਗ ਦੇ ਫਟਣ ਤੋਂ ਬਾਅਦ ੳੁਸ ’ਚੋਂ ਨਿਕਲੀ ਸੁਅਾਹ ਦੇ ਬੱਦਲਾਂ ਨੇ ਸਾਰੇ ਅਸਮਾਨ ਨੂੰ ਢੱਕ ਲਿਅਾ ਅਤੇ ਕੁਝ ਵੀ ਦਿਖਣਾ ਬੰਦ ਹੋ ਗਿਅਾ। ੲਿਸ ਕਰਕੇ ਲੋਮਬੋਕ ਦੀਪ ਦੇ ਕੌਮਾਂਤਰੀ ਹਵਾੲੀ ਅੱਡੇ ਨੂੰ ਵੀ ਵੀਰਵਾਰ ਰਾਤ ਨੂੰ ਬੰਦ ਕਰਨਾ ਪੈ ਗਿਅਾ।

ੲਿੰਡੋਨੇਸ਼ੀਅਾ ’ਚ ਰਹਿ ਰਹੀ ਅਮਰੀਕੀ ਨਾਗਰਿਕ ਕੇਟੀ ਨਾਗਰ ਨੇ ਦੱਸਿਅਾ ਕਿ ਜਦੋਂ ੳੁਸ ਨੂੰ ਸਰਕਾਰੀ ਹਵਾੲੀ ਸੇਵਾ ਗਰੁੜ ਵਲੋਂ ੳੁਡਾਣਾਂ ਰੱਦ ਕਰਨ ਦਾ ਪਤਾ ਲੱਗਾ ਤਾਂ ਭਾਰੀ ਨਿਰਾਸ਼ਾ ਹੋੲੀ। ਹਵਾੲੀ ਅੱਡੇ ਦੇ ਬਾਹਰ ਸੈਂਕੜੇ ਲੋਕ ਬੈਠੇ ਹਨ ਤਾਂ ਜੋ ੳੁਹ ਟਿਕਾਣਿਅਾਂ ’ਤੇ ਪਹੁੰਚ ਸਕਣ। ੲੇਅਰ ੲੇਸ਼ੀਅਾ, ਵਰਜਿਨ ਅਾਸਟਰੇਲੀਅਾ, ਜੈੱਟਸਟਾਰ ਅਤੇ ੲੇਅਰ ਨਿੳੂਜ਼ੀਲੈਡ ਨੇ ਵੀ ਬਾਲੀ ਦੀਅਾਂ ੳੁਡਾਣਾਂ ਰੱਦ ਕਰਨ ਦੀ ਤਸਦੀਕ ਕੀਤੀ ਹੈ। ਸਕੂਲਾਂ ’ਚ ਛੁੱਟੀਅਾਂ ਹੋਣ ਕਾਰਨ ਕੲੀ ਅਾਸਟਰੇਲੀਅਨ ਨਾਗਰਿਕ ਬਾਲੀ ਅਾੲੇ ਹੋੲੇ ਸਨ ਅਤੇ ੲਿੰਡੋਨੇਸ਼ੀਅਾ ਦੇ ਲੋਕ ਵੀ ੲੀਦ ਨੂੰ ਦੇਖਦਿਅਾਂ ਛੁੱਟੀਅਾਂ ਮਨਾੳੁਣ ਲੲੀ ੳੁਥੇ ਅਾੳੁਣ ਦੀ ਯੋਜਨਾ ਬਣਾ  ਰਹੇ ਸਨ ਪਰ ਹੁਣ ਜਵਾਲਾਮੁਖੀ ਫਟਣ ਕਰਕੇ ੳੁਨ੍ਹਾਂ ਦੀਅਾਂ ੳੁਮੀਦਾਂ ’ਤੇ ਸੁਅਾਹ ਪੈ ਗੲੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz