ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

9 ਜੁਲਾੲੀ 2015

ਬਾਪੂ ਸੂਰਤ ਸਿੰਘ ਖਾਲਸਾ ਬਹੋਸ਼ੀ ਦੀ ਹਾਲਾਤ ਵਿੱਚ ਅਤੇ ਬਹੁਤ ਖਿੱਚਵੇ ਸਾਹ ਲੈ ਰਹੇ ....

ਕੌਈ ਵੱਡੇ ਦੁੱਖਦਾਈ ਭਾਣੇ ਦੀ ਮਾੜੀ ਖਬਰ ਵੀ ਅਾ ਸਕਦੀ

http://sameydiawaaz.com/Archive%20News/%5B2015%5D/07/09.07.2015%20-%2001.jpg

ਭਾਰੀ ਗਿਣਤੀ ਵਿੱਚ ਪੁਲਿਸ ਵਲੋ ਬਾਪੂ ਸੂਰਤ ਸਿੰਘ ਖਾਲਸਾ ਨੂੰ ਘੇਰਿਆ ਅਤੇ ਸਿੱਖ ਸੰਗਤਾ ਵਲੋ ਘਰ ਨੂੰ ਅੰਦਰੋ ਤਾਲੇ ਲਗਾਏ ਅਤੇ ਮਾਹੌਲ ਤਨਾਅਪੂਰਵਕ ਹੈ । ਇਸ ਮੌਕੇ ਬਾਪੂ ਸੂਰਤ ਸਿੰਘ ਖਾਲਸਾ ਕੋਲ ਭਾਈ ਗੁਰਦੀਪ ਸਿੰਘ ਬਠਿੰਡਾ, ਬੀਬੀ ਸਰਵਿੰਦਰ ਕੋਰ, ਰਵਿੰਦਰਜੀਤ ਸਿੰਘ ਗੋਗੀ, ਜਸਵੀਰ ਸਿੰਘ ਖਡੂਰ ਸਾਹਿਬ, ਜੰਗ ਸਿੰਘ ਆਦਿ ਅਤੇ ਭਾਰੀ ਗਿਣਤੀ ਵਿੱਚ ਨੋਜਵਾਨ ਘਰ ਵਿੱਚ ਮੋਜੂਦ ਹਨ ।


 

ਮੋਦੀ ਨੇ ਚੀਨ ਦੇ ਰਾਸ਼ਟਰਪਤੀ ਕੋਲ ੳੁਠਾਇਆ ਲਖਵੀ ਦਾ ਮੁੱਦਾ

 http://sameydiawaaz.com/Archive%20News/%5B2015%5D/07/09.07.2015%20-%2006.jpg

ੳੁਫਾ 8 ਜੁਲਾੲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿਨ ਕੋਲ ਅੱਜ ਪਾਕਿਸਤਾਨ ਵਲੋਂ ਮੁੰਬਈ ਹਮਲਿਅਾਂ ਦੇ ਮੁੱਖ ਦੋਸ਼ੀ ਜ਼ਕੀ ਉਰ ਰਹਿਮਾਨ ਲਖਵੀ ਨੂੰ ਰਿਹਾਅ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਰਾਹੀਂ ਲਖਵੀ ਖ਼ਿਲਾਫ਼ ਕਾਰਵਾਈ ਦੀ ਜੋ ਤਜਵੀਜ਼ ਭੇਜੀ ਸੀ ਉਸ ਦੇ ਰਾਹ ਵਿੱਚ ਚੀਨ ਵਲੋਂ ਪਾਏ ਜਾ ਰਹੇ ਅੜਿੱਕੇ ਤੋਂ ਭਾਰਤ ਚਿੰਤਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਵੱਲੇ ਸਬੰਧਾਂ ’ਤੇ ਵੀ ਚਰਚਾ ਕੀਤੀ ਤੇ ਕਿਹਾ ਕਿ ਦੋਵਾਂ ਵਿਚਾਲੇ ਸਾਲ ਭਰ ਵਿੱਚ ੲਿਹ ਪੰਜਵੀਂ ਮੁਲਾਕਾਤ ਭਾਰਤ - ਚੀਨ ਸਬੰਧਾਂ ਵਿੱਚ ਡੂੰਘਾੲੀ ਦਾ ਪ੍ਰਤੀਕ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਨਾਲ ਦੱਸਿਅਾ, ‘ੲਿਕ ਸਾਲ ਵਿੱਚ ਸਾਡੀ ੲਿਹ ਪੰਜਵੀਂ ਮੁਲਾਕਾਤ ਹੈ ਤੇ ੲਿਸ ਤੋਂ ਸਾਡੇ ਸਬੰਧਾਂ ਦੀ ਡੂੰਘਾੲੀ ਦਾ ਪਤਾ ਲਗਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਾਮੀ ਅੈਸ. ਅੈਸ. ਓ. ਸਿਖ਼ਰ ਸੰਮੇਲਨ ਵਿੱਚ ਭਾਰਤ ਤੇ ਪਾਕਿਸਤਾਨ ਨੂੰ ਸੰਗਠਨ ਦੀ ਪੂਰੀ ਮੈਂਬਰੀ ਦੇਣ ਬਾਰੇ ਪ੍ਰਕਿਰਿਅਾ ਪੂਰੀ ਕਰਨ ਦੀ ਅਾਸ ਹੈ।


ਵਿਆਪਮ ਘੁਟਾਲੇ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

 http://sameydiawaaz.com/Archive%20News/%5B2015%5D/07/09.07.2015%20-%2002.jpg

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਬੁੱਧਵਾਰ

ਨੂੰ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ

ਨਾਲ ਮੁਲਾਕਾਤ ਕਰਕੇ ਪਰਤਦੇ ਹੋਏ।

ਜਬਲਪੁਰ/ਨਵੀਂ ਦਿੱਲੀ 8 ਜੁਲਾੲੀ :- ਵਿਆਪਮ ਘੁਟਾਲੇ ਦੀ ਜਾਂਚ ਸੀਬੀਆੲੀ ਨੂੰ ਸੌਂਪਣ ਵਾਲੀ ਅਰਜ਼ੀ ’ਤੇ ਮੱਧ ਪ੍ਰਦੇਸ਼ ਹਾੲੀ ਕੋਰਟ ਵਲੋਂ ਸੁਣਵਾੲੀ ਮੁਲਤਵੀ ਕਰ ਦੇਣ ਮਗਰੋਂ ਹੁਣ ਇਹ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਣ ਬਾਰੇ ਹੁਕਮ ਦੇਣ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ੳੁਤੇ ਹੀ ਨਿਰਭਰ ਕਰੇਗੀ। ਹਾੲੀ ਕੋਰਟ ਨੇ ਕੇਸ ਦੀ ਸੁਣਵਾੲੀ ਮੁਲਤਵੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਅਜਿਹੀਆਂ ਹੋਰ ਪਟੀਸ਼ਨਾਂ ’ਤੇ ਭਲਕੇ ਸੁਣਵਾੲੀ ਕਰ ਰਹੀ ਹੈ।

ਹਾੲੀ ਕੋਰਟ ਵੱਲੋਂ ਕੇਸ ਦੀ ਸੁਣਵਾੲੀ 20 ਜੁਲਾੲੀ ਤੱਕ ਮੁਲਤਵੀ ਕਰ ਦੇਣ ਕਾਰਨ ਦਿੱਲੀ ਵਿੱਚ ਹਾਜ਼ਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜ ਸਰਕਾਰ ਇਸ ਘੁਟਾਲੇ ਦੀ ਜਾਂਚ ਸੀਬੀਆੲੀ ਨੂੰ ਸੌਂਪਣ ਲੲੀ ਸੁਪਰੀਮ ਕੋਰਟ ਨੂੰ ਬੇਨਤੀ ਕਰੇਗੀ ਪਰ ੳੁਨ੍ਹਾਂ ਅਸਤੀਫ਼ੇ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਚੁਫੇਰਿਓਂ ਦਬਾਅ ਵਿੱਚ ਘਿਰੀ ਚੌਹਾਨ ਸਰਕਾਰ ਵੱਲੋਂ ਇਹ ਕੇਸ ਸੀਬੀਆੲੀ ਨੂੰ ਸੌਂਪਣ ਲੲੀ ਹਾੲੀ ਕੋਰਟ ਕੋਲ ਪਹੁੰਚ ਕਰਨ ਤੋਂ ਇਕ ਦਿਨ ਬਾਅਦ ਚੀਫ਼ ਜਸਟਿਸ ਏਐਮ ਖਾਨਕਿਲਵਰ ਦੀ ਅਗਵਾੲੀ ਵਾਲੇ ਬੈਂਚ ਨੇ ਸੁਣਵਾੲੀ ਮੁਲਤਵੀ ਕਰਦਿਆਂ ਕਿਹਾ ਕਿ ਅਜਿਹੀਆਂ ਪਟੀਸ਼ਨਾਂ ’ਤੇ ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾੲੀ ਹੋਵੇਗੀ। ਵਧੀਕ ਐਡਵੋਕੇਟ ਜਨਰਲ ਪੀ ਕੌਰਵ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੀ ਅਰਜ਼ੀ ਵਿੱਚ ਦਲੀਲ ਦਿੱਤੀ ਕਿ ਮੱਧ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਇਸ ਘੁਟਾਲੇ ਦੀ ਜਾਂਚ ਦੇ ਸਮਰੱਥ ਹੈ ਪਰ ਹਾਲੀਆ ਘਟਨਾਵਾਂ ਮਗਰੋਂ ਸਰਕਾਰ ਇਹ ਕੇਸ ਸੀਬੀਆੲੀ ਨੂੰ ਸੌਂਪਣਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਕੱਲ੍ਹ ਇਸ ਸਬੰਧੀ ਅਰਜ਼ੀਆਂ ’ਤੇ ਸੁਣਵਾੲੀ ਦੀ ਸਹਿਮਤੀ ਦਿੱਤੀ ਸੀ। ਸੀਬੀਆੲੀ ਜਾਂਚ ਦੀ ਮੰਗ ਕਰਨ ਵਾਲੀਆਂ ਇਹ ਅਰਜ਼ੀਆਂ ਕਾਂਗਰਸ ਆਗੂ ਦਿਗਵਿਜੈ ਸਿੰਘ ਅਤੇ ਤਿੰਨ ਵਿਸਲ ਬਲੋਅਰਾਂ ਅਾਸ਼ੀਸ਼ ਚਤੁਰਵੇਦੀ, ਆਨੰਦ ਰਾਏ ਅਤੇ ਪ੍ਰਸ਼ਾਂਤ ਪਾਂਡੇ ਨੇ ਦਾਇਰ ਕੀਤੀਆਂ ਸਨ।

ਇਸ ਦੌਰਾਨ ਏਮਸ ਨੇ ਪੱਤਰਕਾਰ ਅਕਸ਼ੈ ਸਿੰਘ ਦੇ ਵਿਸਰੇ ਨੂੰ ਜਾਂਚ ਲੲੀ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ. ਐਫ. ਐਸ. ਐਲ.) ਭੇਜਣ ਦਾ ਫੈਸਲਾ ਕੀਤਾ ਹੈ। ਫੋਰੈਂਸਿਕ ਲੈਬਾਰਟਰੀ ਵਿੱਚ ਹੀ ੳੁਸ ਦੇ ਟਿਸ਼ੂਆਂ ਵਿੱਚ ਜ਼ਹਿਰ ਬਾਰੇ ਜਾਂ ਕਿਸੇ ਹੋਰ ਬਿਮਾਰੀ ਬਾਰੇ ਜਾਂਚ ਹੋਵੇਗੀ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਏਮਸ ਵਿੱਚ ਟਿਸ਼ੂਆਂ ਵਿੱਚ ਜ਼ਹਿਰ ਦੀ ਜਾਂਚ ਲੲੀ ਢੁਕਵੀਆਂ ਸਹੂਲਤਾਂ ਨਹੀਂ ਹਨ। ੳੁਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ੳੁਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪੱਤਰਕਾਰ ਅਕਸ਼ੈ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ੳੁਨ੍ਹਾਂ ਨੂੰ ਢੁਕਵੀਂ ਵਿੱਤੀ ਮਦਦ ਦਾ ਭਰੋਸਾ ਦਿੱਤਾ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੇ ਅਕਸ਼ੈ ਦੀ ਭੈਣ ਨੂੰ ਸਰਕਾਰੀ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸਲਾਹ ਮਸ਼ਵਰੇ ਲੲੀ ਕੌਮੀ ਰਾਜਧਾਨੀ ਪੁੱਜ ਗਏ। ੳੁਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਹਾਲਾਂਕਿ ਦੱਸਿਆ ਗਿਆ ਹੈ ਕਿ ੳੁਨ੍ਹਾਂ ਭੋਪਾਲ ਵਿੱਚ ਇਸ ਸਾਲ ਹੋਣ ਵਾਲੀ ਵਿਸ਼ਵ ਹਿੰਦੀ ਕਾਨਫਰੰਸ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ।


ਅੰਮ੍ਰਿਤਸਰ ਐਲਾਨਨਾਮੇ ਵਿੱਚ ਖ਼ਾਲਿਸਤਾਨ ਦਾ ਜ਼ਿਕਰ ਨਹੀਂ - ਕੈਪਟਨ

 http://sameydiawaaz.com/Archive%20News/%5B2015%5D/07/09.07.2015%20-%2003.jpg

ਖਾਸਾ ਵਿੱਚ ਰੈਲੀ ਦੌਰਾਨ ਮੰਚ ’ਤੇ ਬੈਠੇ ਕੈਪਟਨ ਅਮਰਿੰਦਰ ਸਿੰਘ,

ਸੁਨੀਲ ਜਾਖੜ ਤੇ ਹੋਰ ਕਾਂਗਰਸੀ ਆਗੂ।

ਮਜੀਠਾ / ਅੰਮ੍ਰਿਤਸਰ 8 ਜੁਲਾਈ (ਵਿਸ਼ਾਲ ਕੁਮਾਰ) :- ਲੋਕ ਸਭਾ ਵਿੱਚ ਕਾਂਗਰਸ ਦੇ ੳੁਪ ਆਗੂ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ ਐਲਾਨਨਾਮੇ ਵਿੱਚ ਖਾਲਿਸਤਾਨ ਦਾ ਕੋਈ ਜ਼ਿਕਰ ਨਹੀਂ ਹੈ, ਸਗੋਂ ਇਹ ਐਲਾਨਨਾਮਾ ਸਿਰਫ਼ ਭਾਰਤੀ ਸੰਵਿਧਾਨ ਤਹਿਤ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਮੰਗ ਹੈ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੜ ਪੰਥਕ ਏਜੰਡੇ ਨੂੰ ਉਭਾਰਨ ਦਾ ਯਤਨ ਕਰ ਰਹੇ ਹਨ।

ਅਟਾਰੀ ਅਤੇ ਮਜੀਠਾ ਵਿਧਾਨ ਸਭਾ ਹਲਕਿਆਂ ਵਿੱਚ ਵਰਕਰ ਰੈਲੀਆਂ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇਕ ਵੀ ਬੂੰਦ ਪਾਣੀ ਦੀ ਵਾਧੂ ਨਹੀਂ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਣ ਬਾਰੇ ਦਿੱਤੇ ਬਿਆਨ ਦੇ ਸਬੰਧ ਵਿੱਚ ੳੁਨ੍ਹਾਂ ਆਖਿਆ ਕਿ ਪਾਣੀ ਸਬੰਧੀ 1955 ਅਤੇ 1977 ਵਿੱਚ ਸਮਝੌਤੇ ਹੋਏ ਹਨ, ਜਿਸ ਤਹਿਤ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਆਪੋ ਆਪਣੇ ਹਿੱਸੇ ਦਾ   ਪਾਣੀ ਮਿਲ ਰਿਹਾ ਹੈ। ਪੰਜਾਬ ਕੋਲ ਇਸ ਵੇਲੇ ਵਾਧੂ ਪਾਣੀ ਨਹੀਂ ਹੈ, ਜੋ ਉਹ ਦੂਜੇ ਸੂਬਿਆਂ ਨੂੰ ਦੇਵੇ। ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਮੰਗ ਦੇ ਸਬੰਧ ਵਿੱਚ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਆਉਣ ’ਤੇ ਬਿਕਰਮ ਸਿੰਘ ਮਜੀਠੀਆ ਇਸ ਹਲਕੇ ਵਿੱਚ ਵਾਪਸ ਨਹੀਂ ਪਰਤ ਸਕਣਗੇ ਅਤੇ ਉਸ ਖ਼ਿਲਾਫ਼ ਵੀ ਉਸੇ ਤਰ੍ਹਾਂ ਕਾਰਵਾਈ ਹੋਵੇਗੀ, ਜਿਸ ਤਰ੍ਹਾਂ ਕਾਂਗਰਸੀਆਂ ਖ਼ਿਲਾਫ਼ ਉਸ ਨੇ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਉਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਵਧੀਕੀਆਂ ਕਰਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ।

ਕੈਪਟਨ ਪਰਿਵਾਰ ਦੇ ਵਿਦੇਸ਼ੀ ਬੈਂਕਾਂ ਵਿੱਚ ਪੈਸੇ ਹੋਣ ਬਾਰੇ ਲਾਏ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਇਹ ਦੱਸਣ ਕਿ ਇਹ ਪੈਸੇ ਕਿੱਥੇ ਹਨ। ਉਹ ਵਾਅਦਾ ਕਰਦੇ ਹਨ ਕਿ ਜੇ ਅਜਿਹੇ ਕੋਈ ਪੈਸੇ ਵਿਦੇਸ਼ ਵਿੱਚ ਹੋਏ ਤਾਂ ਉਹ ਸਾਰੇ ਪੈਸੇ ਉਨ੍ਹਾਂ ਨੂੰ ਸੌਂਪ ਦੇਣਗੇ। ਕੈਪਟਨ ਨੇ ਆਖਿਆ ਕਿ ਕਾਂਗਰਸ ਵੱਲੋਂ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਤੋਂ ਬਾਦਲ ਪਰਿਵਾਰ ਸਹਿਮ ਗਿਆ ਹੈ ਅਤੇ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਸੰਗਤ ਦਰਸ਼ਨ ਪ੍ਰੋਗਰਾਮ ਨੂੰ ਬੇਲੋੜਾ ਦੱਸਦਿਆਂ ਉਨ੍ਹਾਂ ਆਖਿਆ ਕਿ ਇਹ ਦੋ ਸਦੀ ਪੁਰਾਣਾ ਇਕ ਪ੍ਰੋਗਰਾਮ ਹੈ, ਜਿਸ ਨੂੰ ਹੁਣ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਕੈਨੇਡਾ, ਅਮਰੀਕਾ ਤੇ ਹੋਰ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਵਧੀਆ ਪ੍ਰਸ਼ਾਸਨ ਮੁਹੱਈਆ ਕੀਤਾ ਜਾਵੇਗਾ। ਬੁਢਾਪਾ ਪੈਨਸ਼ਨ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ, ਰੇਤ ਮਾਫੀਆ ਨੂੰ ਨੱਥ ਪਾਈ ਜਾਵੇਗੀ ਅਤੇ ਰੇਤ ਕੱਢਣ ਦਾ ਪਹਿਲਾ ਹੱਕ ਉਸ ਕਿਸਾਨ ਦਾ ਹੋਵੇਗਾ, ਜਿਸ ਦੀ ਇਹ ਜ਼ਮੀਨ ਹੋਵੇਗੀ।

ਇਸ ਮੌਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਆਖਿਆ ਕਿ ਇਕ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਇਕ ਬੂੰਦ ਪਾਣੀ ਵੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਅਤੇ ਜੇ ਦਬਾਅ ਪਾਇਆ ਗਿਆ ਤਾਂ ਇਸ ਨਹਿਰ ਵਿੱਚ ਪੰਜਾਬੀਆਂ ਦਾ ਖ਼ੂਨ ਰੁੜੇਗਾ। ਇਸ ਮੌਕੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਓਪੀ ਸੋਨੀ, ਡਾ. ਰਾਜ ਕੁਮਾਰ ਵੇਰਕਾ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ, ਜਦੋਂ ਕਿ ਹਾਜ਼ਰ ਕਾਂਗਰਸੀ ਆਗੂਆਂ ਵਿੱਚ ਵਿਧਾਇਕ ਸੁਖ ਸਰਕਾਰੀਆ, ਤਰਸੇਮ ਸਿੰਘ ਡੀ. ਸੀ., ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁੱਖੀ ਰੰਧਾਵਾ ਸ਼ਾਮਲ ਹਨ।


ਭਾਰਤ ਤੇ ਕਜ਼ਾਖ਼ਸਤਾਨ ਵਿਚਾਲੇ ਪੰਜ ਸਮਝੌਤਿਅਾਂ ’ਤੇ ਦਸਤਖ਼ਤ

 http://sameydiawaaz.com/Archive%20News/%5B2015%5D/07/09.07.2015%20-%2004.jpg

ਅਸਤਾਨਾ ਵਿੱਚ ਬੁੱਧਵਾਰ ਨੂੰ ਮੁਲਾਕਾਤ ਸਮੇਂ ਕਜ਼ਾਕ ਰਾਸ਼ਟਰਪਤੀ ਨੂਰਸੁਲਤਾਨ

ਨਾਜ਼ਾਰਬਾਯੇਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ।

ਅਸਤਾਨਾ 8 ਜੁਲਾੲੀ (ੲੇ. ਐਫ. ਪੀ.) :- ਭਾਰਤ ਤੇ ਕਜ਼ਾਖ਼ਸਤਾਨ ਨੇ ਅੱਜ ਪੰਜ ਅਹਿਮ ਸਮਝੌਤਿਅਾਂ ’ਤੇ ਦਸਤਖ਼ਤ ਕੀਤੇ ਜਿਨ੍ਹਾਂ ਵਿੱਚ ਫੌਜੀ ਸਹਿਯੋਗ ਵਧਾੳੁਣ ਲੲੀ ਰੱਖਿਅਾ ਸਮਝੌਤਾ ਤੇ ਯੂਰੇਨੀਅਮ ਸਪਲਾੲੀ ੲਿਕਰਾਰਨਾਮਾ ਸ਼ਾਮਲ ਹਨ । ਦੋਵਾਂ ਦੇਸ਼ਾਂ ਵਿਚਲੇ ੲਿਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਜ਼ਾਖ਼ਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਵਿਚਲੇ ਹੋੲੀ ਗੱਲਬਾਤ ਬਾਅਦ ਹੋੲੇ ਜਿਸ ਵਿੱਚ ੲਿਨ੍ਹਾਂ ਨੇ ਅਤਿਵਾਦ ਤੇ ਕੱਟਡ਼ਪੰਥੀਅਾਂ ਖ਼ਿਲਾਫ਼ ਲਡ਼ਾੲੀ ਵਿੱਚ ਸਰਗਰਮੀ ਨਾਲ ਸਹਿਯੋਗ ਕਰਨ ਦਾ ਫੈਸਲਾ ਕੀਤਾ । ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਹਾੲੀਡਰੋਕਾਰਬਨ ਦੀ ਬਹੁਤਾਤ ਵਾਲੇ ਕਜ਼ਾਖ਼ਸਤਾਨ ਨੇ ਬੁਨਿਅਾਦੀ ਢਾਂਚਾਗਤ ਅਡ਼ਿੱਕਿਅਾਂ ਨੂੰ ਦੁਵੱਲੇ ਵਪਾਰ ਦੇ ਵਿਸਥਾਰ ਨਾਲ ਦੂਰ ਕਰਨ ਦੀ ਦਿਸ਼ਾ ਵਿੱਚ ਕਰੀਬੀ ਸਹਿਯੋਗ ’ਤੇ ਵੀ ਸਹਿਮਤੀ ਜਤਾੲੀ। ਸ਼੍ਰ੍ਰੀ ਨਜ਼ਰਬਾਯੇਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ੳੁਨ੍ਹਾਂ ਕਿਹਾ,‘ ਅਸੀਂ ਕੲੀ ਕੌਮਾਂਤਰੀ ਮੁੱਦਿਅਾਂ ’ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ ਜਿਸ ਵਿੱਚ ਖੇਤਰੀ ਸ਼ਾਤੀ , ਸੰਪਰਕ, ਸੰਯੁਕਤ ਰਾਸ਼ਟਰ ਸੁਰੱਖਿਅਾ ਪ੍ਰੀਸ਼ਦ ਵਿੱਚ ਸੁਧਾਰ ਤੇ ਅਤਿਵਾਦ ਖਿਲਾਫ਼ ਲਡ਼ਾੲੀ ਸ਼ਾਮਲ ਹਨ।’ ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਗਠਜੋਡ਼ ਰੱਖਿਅਾ ਤੇ ਸੁਰੱਖਿਅਾ ਸਹਿਯੋਗ ਦਾ ਅਹਿਮ ਸਥਾਨ ਹੈ ।ਦੋਵੇਂ ਦੇਸ਼ ੲਿਸ ਨੂੰ ਮਜ਼ਬੂਤ ਕਰਨ ਚਾਹੁੰਦੇ ਹਨ ਜਿਸ ਵਿੱਚ ਰੱਖਿਅਾ ਮੈਨੂਫੈਕਚਰਿੰਗ ਸ਼ਾਮਲ ਹੈ। ਭਾਰਤ ਰੱਖਿਅਾ ਸਹਿਯੋਗ ਦੇ ਖੇਤਰ ਵਿੱਚ ਨਵੇਂ ਸਹਿਮਤੀ ਪੱਤਰ ਦਾ ਸਵਾਗਤ ਕਰਦਾ ਹੈ । ਪ੍ਰਧਾਨ ਮੰਤਰੀ ਨੇ ਅੈਨਸੀ ‘ਕਾਜ਼ਅੈਟਮਪ੍ਰੋਮ’ ਜੇਅੈਸਸੀ ਤੇ ਅੈਨਪੀਸੀਅਾੲੀਅੈਲ ਵਿਚਾਲੇ ੲਿਕਰਾਰ ਹੋਣ ਦਾ ਸਵਾਗਤ ਕੀਤਾ । ੲਿਸ ਨਾਲ ੳੁੂਰਜਾ ਸਬੰਧੀ ਭਾਰਤ ਦੀਅਾਂ ਲੋਡ਼ਾਂ ਪੂਰੀਅਾਂ ਕਰਨ ਵਿੱਚ ਮਦਦ ਮਿਲੇਗੀ । ੳੁਨ੍ਹਾਂ ਕਿਹਾ ਕਿ ਕਜ਼ਾਖ਼ਸਤਾਨ ਅਜਿਹੇ ਪਹਿਲੇ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨਾਲ ਭਾਰਤ ਨੇ ਯੂਰੇਨੀਅਮ ਦੀ ਖਰੀਦ ਦੇ ਸਮਝੌਤੇ ਰਾਹੀਂ ਗੈਰ ਫੌਜੀ ਪਰਮਾਣੂ ਸਹਿਯੋਗ ਕੀਤਾ ਹੈ । ਦੋਵਾਂ ਨੇਤਾਵਾਂ ਨੇ ਦੁਵੱਲੀ ਗੱਲਬਾਤ ਵਿਚਾਲੇ ੲਿਕ ਸਾਂਝਾ ਬਿਅਾਨ ਤੇਜ਼ ਕਦਮ ਵੀ ਜਾਰੀ ਕੀਤਾ ਹੈ। ੲਿਸ ਵਿੱਚ ਕਿਹਾ ਗਿਅਾ ਹੈ ਕਿ ਦੋਵੇਂ ਦੇਸ਼ ਅਾਪਣੇ ਨੇਡ਼ਲੇ ਤੇ ਦੁਨੀਅਾਂ ਦੇ ਕੲੀ ਹਿੱਸਿਅਾਂ ਵਿੱਚ ਅਤਿਵਾਦ ਦੀ ਵਧਦੀ ਚੁਣੌਤੀ ਦਾ ਟਾਕਰਾਂ ਕਰਨਗੇ ਤੇ ਸ਼ਾਂਤੀਪੂਰਨ ਅਾਰਥਿਕ ਵਿਕਾਸ ਲੲੀ ਸਥਿਰ ਤੇ ਸਰੱਖਿਅਤ ਮਾਹੌਲ ਬਣਾੳੁਣਗੇ। ਦੋਵਾਂ ਨੇਤਾਵਾਂ ਨੇ ਕੌਮਾਂਤਰੀ ਅਤਿਵਾਦ ’ਤੇ ਸੰਯੁਕਤ ਰਾਸ਼ਟਰ ਸੰਧੀ ਨੂੰ ਛੇਤੀ ਤੋਂ ਛੇਤੀ ਸਿਰੇ ਚਾਡ਼੍ਹਣ  ਦਾ ਸੱਦਾ ਦਿੱਤਾ । ਦੋਵਾਂ ਦੇਸ਼ਾਂ ਵਿਚਾਲੇ ਹੋੲੇ ਸਮਝੌਤਿਅਾਂ ਵਿੱਚ ਸਜ਼ਾਯਾਫਤਾ ਲੋਕਾਂ ਦੇ ਤਬਾਦਲੇ , ਮਨੁੱਖੀ ਵਸੀਲਿਅਾਂ ਤੇ ਸਭਿਅਾਚਾਰਕ ਅਦਾਨ ਪ੍ਰਦਾਨ ਅਤੇ ਸਮਰਥਾ ਨਿਰਮਾਣ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਧ ੲੇਸ਼ੀਅਾ ਨਾਲ ਭਾਰਤ ਦੇ ਸਬੰਧਾਂ ਬਾਰੇ ਜੋ ੳੁਨ੍ਹਾਂ ਦੀ ਸੋਚ ਹੈ ੳੁਸ ਵਿੱਚ ਕਜ਼ਾਖ਼ਸਤਾਨ ਅਹਿਮ ਹੈ। ੲਿਸ ਤੋਂ ਪਹਿਲਾਂ ਅਕੋਰਦਾ ਰਾਸ਼ਟਰਪਤੀ ਮਹਿਲ ਵਿੱਚ ਸ਼੍ਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਅਾ । ਪ੍ਰਧਾਨ ਮੰਤਰੀ ਨੇ ੲਿਕ ਵਾਰ ਫੇਰ ਨਜ਼ਰਬਾਯੇਵ ਨੂੰ ੳੁਨ੍ਹਾਂ ਦੇ 75 ਵੇਂ ਜਨਮ ਦਿਨ ’ਤੇ ਵਧਾੲੀ ਦਿੱਤੀ । ੳੁਨ੍ਹਾਂ ਨੇ ਮੇਜ਼ਬਾਨ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ ।  ਸ਼੍ਰੀ ਮੋਦੀ ਨੇ ਕਜ਼ਾਖਸਤਾਨ ਦੇ ਰਾਸ਼ਟਰਪਤੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਵੀ ਭੇਟ ਕੀਤਾ ।

ਅਸਤਾਨਾ ਦਿਵਸ , ਕਜ਼ਾਖ ਖਤਾਨੇ ਦੀ 550 ਵੀਂ ਵਰ੍ਹੇਗੰਢ ਤੇ ਕਜ਼ਾਖ਼ਸਤਾਨ ਗਣਤੰਤਰ ਦੇ ਸੰਵਿਧਾਨ ਦੀ 20 ਵੀਂ ਵਰ੍ਹੇਗੰਢ ’ਤੇ ਦੇਸ਼ ਵਾਸੀਅਾਂ ਨੂੰ ਵਧਾੲੀ ਦਿੱਤੀ । ੲਿਸ ਬਾਅਦ ਰਾਸ਼ਟਰਪਤੀ ਨੇ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਰੱਖਿਅਾ । ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਹਿੰਦੀ ਫਿਲਮੀ ਗੀਤ ਅਵਾਰਾ ਹੂੰ ਵੀ ਬਜਾੲਿਅਾ ਗਿਅਾ । ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਨੇ ਕੌਮਾਂਤਰੀ ਯੋਗ ਦਿਵਸ ਦੀ ਸਫ਼ਲਤਾ ’ਤੇ ਸ਼੍ਰੀ ਮੋਦੀ ਦੀ ਪ੍ਰਸ਼ੰਸਾ ਕੀਤੀ ।


ਹਾੲੀ ਕੋਰਟ ਵਲੋਂ ਕਰਮਾਪਾ ਨੂੰ ਝਟਕਾ

 http://sameydiawaaz.com/Archive%20News/%5B2015%5D/07/09.07.2015%20-%2005.jpg

ਸ਼ਿਮਲਾ 8 ਜੁਲਾੲੀ :- ਹਿਮਾਚਲ ਪ੍ਰਦੇਸ਼ ਹਾੲੀ ਕੋਰਟ ਨੇ ੳੂਨਾ ਦੀ ੲਿਕ ਅਦਾਲਤ ਵਲੋਂ ਤਿੱਬਤੀਅਾਂ ਦੇ ਰੂਹਾਨੀ ਮੁਖੀ ਤੇ 17ਵੇਂ ਕਰਮਾਪਾ ਓਜੀਨ ਟ੍ਰਿਨਲੇ ਦੋਰਜੀ ਨੂੰ ਕਥਿਤ ਕਾਲੇ ਧਨ ਨੂੰ ਸਫੈਦ ਬਣਾੳੁਣ ,ਵਿਦੇਸ਼ੀ ਕਰੰਸੀ ਦੇ ਗੈਰ ਕਾਨੂੰਨੀ ਤਬਾਦਲੇ ਅਤੇ ਬੇਨਾਮੀ ਜ਼ਮੀਨੀ ਸੌਦਿਅਾਂ ਦੇ ਮਾਮਲੇ ਵਿੱਚ ਦੋੋਸ਼ਮੁਕਤ ਕਰਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਸੁਰੇਸ਼ਵਰ ਠਾਕੁਰ ਨੇ ਹੁਕਮ ਦਿੱਤਾ ਹੈ ਕਿ ਕਰਮਾਪਾ ਵਿਰੁਧ ਕਾਨੂੰਨ ਅਨੁਸਾਰ ਕਾਰਵਾੲੀ ਕੀਤੀ ਜਾਵੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz