ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

7 ਨਵੰਬਰ 2013

ਰਾਹੁਲ ਦੇ ਭਾਸ਼ਨ ’ਚ ਸਰਪੰਚਾਂ ਵਲੋਂ ਵਿਘਨ

ਉਮਰ ਅਬਦੁੱਲਾ ਸਰਕਾਰ ਦੀਆਂ ਨੀਤੀਆਂ ਨੂੰ ਖੁੱਲ੍ਹੇਆਮ ਕੋਸਿਆ

http://sameydiawaaz.com/Archive%20News/%5B2013%5D/11/07.11.2013%20-%2001.jpg

ਸਮਾਗਮ ਦੌਰਾਨ ਰੋਹ ਦਾ ਪ੍ਰਗਟਾਵਾ ਕਰਦਾ ਹੋਇਆ ਇਕ ਸਰਪੰਚ ਅਤੇ (ਸੱਜੇ) ਰਾਹੁਲ ਦਾ ਇਕ ਅੰਦਾਜ਼

ਜੰਮੂ 6 ਨਵੰਬਰ (ਸਰਬਜੀਤ ਸਿੰਘ) :- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀ ਮਜ਼ਬੂਤੀ ਦੀ ਜ਼ੋਰਦਾਰ ਵਕਾਲਤ ਕਰਦਿਆਂ ਅੱਜ ਇਥੇ ਕਿਹਾ ਕਿ ਪੰਚਾਇਤੀ ਰਾਜ ਕਨੂੰਨ ਲਾਗੂ ਕੀਤੇ ਬਿਨਾਂ ਸੂਬੇ ਵਿੱਚ ਮਨਰੇਗਾ ਵਰਗੀਆਂ ਯੋਜਨਾਵਾਂ ਕਾਮਯਾਬ ਨਹੀਂ ਹੋ ਸਕਦੀਆਂ। ਦੂਜੇ ਪਾਸੇ ਸਮਾਗਮ ਵਿਚ ਪੁੱਜੇ ਸਰਪੰਚਾਂ ਨੇ ਇਸ ਮੌਕੇ ਜ਼ੋਰਦਾਰ ਹੰਗਾਮਾ ਕਰਦਿਆਂ ਸ੍ਰੀ ਗਾਂਧੀ ਦੇ ਭਾਸ਼ਣ ਵਿਚ ਵਾਰ-ਵਾਰ ਵਿਘਨ ਪਾਇਆ ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਕਾਂਗਰਸ ਦੀ ਕੁਲੀਸ਼ਨ ਸਰਕਾਰ ’ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ।

ਇਸ ਉਤੇ ਕਾਂਗਰਸੀ ਆਗੂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਪੰਚਾਇਤੀ ਨੁਮਾਇੰਦਿਆਂ ਦੇ ਹੱਕਾਂ ਲਈ ਲੜੇਗੀ ਤੇ ਸੂਬਾ ਸਰਕਾਰ ਉਤੇ ਦਬਾਅ ਬਣਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਹਾਲ ਜੰਮੂ-ਕਸ਼ਮੀਰ ਵਿਚ ਪੰਚਾਇਤੀ ਰਾਜ ਲਾਗੂ ਕਰ ਕੇ ਰਹੇਗੀ, ਕਿਉਂਕਿ ਪਿੰਡਾਂ ਦੇ ਨੁਮਾਇੰਦਿਆਂ ਦੇ ਹੱਥਾਂ ਵਿਚ ਤਾਕਤ ਵਧਾਉਣ ਦੀ ਜ਼ਰੂਰਤ ਹੈ ਅਤੇ ਵੱਡੇ ਫੈਸਲੇ ਪਹਿਲਾਂ ਪਿੰਡਾਂ ਵਿਚ ਹੀ ਲਏ ਜਾਣੇ ਚਾਹੀਦੇ ਹਨ।

ਗ਼ੌਰਤਲਬ ਹੈ ਕਿ ਸ੍ਰੀ ਗਾਂਧੀ ਦੀ ਸੂਬੇ ਦੀ ਅੱਜ ਸ਼ੁਰੂ ਹੋਈ ਇਸ ਦੋ-ਰੋਜ਼ਾ ਫੇਰੀ ਨੂੰ ਸੂਬਾ ਸਰਕਾਰ ਵਿਚ ਕਾਂਗਰਸ ਦੀ ਭਾਈਵਾਲ ਨੈਸ਼ਨਲ ਕਾਨਫਰੰਸ ਉਤੇ ਪੰਚਾਇਤੀ ਰਾਜ ਸਬੰਧੀ ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਨੂੰ ਲਾਗੂ ਕਰਨ ਲਈ ਦਬਾਅ ਵਧਾਉਣ ਦੇ ਕਦਮ ਵਜੋਂ ਹੀ ਦੇਖਿਆ ਜਾ ਰਿਹਾ ਹੈ, ਕਿਉਂਕਿ ਨੈਸ਼ਨਲ ਕਾਨਫਰੰਸ ਇਨ੍ਹਾਂ ਸੋਧਾਂ ਦੇ ਕੁਝ ਪ੍ਰਬੰਧਾਂ ਨੂੰ ਅਮਲ ਵਿਚ ਨਹੀਂ ਲਿਆ ਰਹੀ। ਇਹ ਮਾਮਲਾ ਕੁਝ ਸਮੇਂ ਤੋਂ ਦੋਵੇਂ ਪਾਰਟੀਆਂ ਦਰਮਿਆਨ ਤਲਖ਼ੀ ਦਾ ਕਾਰਨ ਬਣਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਜੋ ਅਧਿਕਾਰ ਦੇਸ਼ ਦੇ ਹੋਰ ਸੂਬਿਆਂ ਦੀਆਂ ਪੰਚਾਇਤਾਂ ਕੋਲ ਹਨ, ਉਹ ਜੰਮੂ-ਕਸ਼ਮੀਰ ਦੀਆਂ ਪੰਚਾਇਤਾਂ ਨੂੰ ਵੀ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਪਿੰਡ ਤੱਕ ਸੱਤਾ ਉਦੋਂ ਪੁੱਜੇਗੀ ਜਦੋਂ ਲੋਕ ਸਾਹਮਣੇ ਆਣਗੇ।’’

ਇਸ ਦੌਰਾਨ ਸਰਪੰਚਾਂ ਨੇ ਵਾਰ-ਵਾਰ ਵਿਘਨ ਪਾਇਆ। ਜਿਵੇਂ ਹੀ ਸ੍ਰੀ ਗਾਂਧੀ ਨੇ ਭਾਸ਼ਨ ਪੂਰਾ ਕੀਤਾ ਤਾਂ ਪੰਡਾਲ ਅੰਦਰ ਜ਼ੋਰਦਾਰ ਹੰਗਾਮਾ ਹੋ ਗਿਆ। ਪਰੀਕਸ਼ਿਤ ਸਿੰਘ ਨਾਮੀ ਸਰਪੰਚ ਤਾਂ ਆਪਣੀ ਜਗ੍ਹਾ ਤੋਂ ਖੜ੍ਹਾ ਹੋ ਗਿਆ ਤੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਸਰਪੰਚਾਂ ਨੂੰ ਵੱਧ ਅਧਿਕਾਰਾਂ ਦਾ ਰਾਗ ਅਲਾਪਿਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਤਾਂ ਸੁਣਵਾਈ ਤੱਕ ਨਹੀਂ ਹੋ ਰਹੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸ੍ਰੀ ਗਾਂਧੀ ਤੱਕ ਨਹੀਂ ਪਹੁੰਚਾਈ ਜਾ ਰਹੀ। ਇਕ ਹੋਰ ਸਰਪੰਚ ਨੇ ਕਿਹਾ, ‘‘ਸਾਨੂੰੂ ਸੂਬਾ ਸਰਕਾਰ ਨੇ ਕੁਝ ਨਹੀਂ ਦਿੱਤਾ, ਜੋ ਦਿੱਤਾ ਹੈ, ਕੇਂਦਰ ਨੇ ਹੀ ਦਿੱਤਾ ਹੈ।’’

ਇਸ ਉਤੇ ਸ੍ਰੀ ਗਾਂਧੀ ਨੇ ਕਿਹਾ, ‘‘ਜੇ ਮੈਂ ਤੁਹਾਡੀ ਗੱਲ ਨਾ ਸੁਣਨੀ ਹੁੰਦੀ ਤਾਂ ਇਥੇ ਕਿਉਂ ਆਉਂਦਾ।’’ ਉਨ੍ਹਾਂ ਕਿਹਾ ਕਿ ਉਹ ਸਰਪੰਚਾਂ ਦੇ ਮੁੱਦੇ ਉੱਤੇ ਸ੍ਰੀ ਉਮਰ ਅਬਦੁੱਲਾ ਨਾਲ ਗੱਲ ਕਰਨਗੇ।


ਮੋਦੀ ਦੀ ਸੁਰੱਖਿਆ ’ਤੋਂ ਭਖੀ ਸਿਆਸਤ

http://sameydiawaaz.com/Archive%20News/%5B2013%5D/11/07.11.2013%20-%2002.jpg

ਨਵੀਂ ਦਿੱਲੀ 6 ਨਵੰਬਰ :- ਆਪਣਾ ਸਿਆਸੀ ਪੈਂਤੜਾ ਵਰਤਦਿਆਂ ਭਾਜਪਾ ਨੇ ਅੱਜ ਕੇਂਦਰ ਅਤੇ ਬਿਹਾਰ ਸਰਕਾਰ ’ਤੇ ਪਟਨਾ ਧਮਾਕਿਆਂ ਸਬੰਧੀ ਨਾਕਾਮ ਰਹਿਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਧਮਾਕਿਆਂ ਦਾ ਨਿਸ਼ਾਨਾ ਨਰਿੰਦਰ ਮੋਦੀ ਸਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।ਇਸ ਦੌਰਾਨ ਕੇਂਦਰ ਨੇ ਭਾਜਪਾ ਦੇ ਇਲਜ਼ਾਮ ਰੱਦ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਐਸ. ਪੀ. ਜੀ. ਕਵਰ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਸ ਲਈ ਕਾਨੂੰਨੀ ਸੋਧ ਕਰਨੀ ਪਵੇਗੀ। ਉਂਜ, ਭਾਜਪਾ ਆਗੂ ਦੀ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਬੁੱਧਵਾਰ ਸਵੇਰੇ ਭਾਜਪਾ ਦੇ ਸੰਸਦੀ ਬੋਰਡ ਨੇ ਇਕ ਮਤਾ ਪਾਸ ਕਰਕੇ ਕਿਹਾ ਕਿ ਪਟਨਾ ’ਚ ਹੋਏ ਧਮਾਕਿਆਂ ਦਾ ਨਿਸ਼ਾਨਾ ਉੱਥੇ ਮੌਜੂਦ ਪਾਰਟੀ ਆਗੂਆਂ ਨੂੰ ਖ਼ਤਮ ਕਰਨਾ ਸੀ। ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਟਨਾ ’ਚ ਮੋਦੀ ’ਤੇ ਹੋਏ ਹਮਲੇ ਲਈ ਕੇਂਦਰ ਅਤੇ ਬਿਹਾਰ ਸਰਕਾਰ ਕਸੂਰਵਾਰ ਹਨ। ਸ੍ਰੀ ਮੋਦੀ ਦੀ ਸੁਰੱਖਿਆ ਨੂੰ ਖ਼ਤਰਾ ਵਧਣ ਬਾਰੇ ਮੀਡੀਆ ’ਚ ਆਈਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਵੱਲੋਂ ਘੋਰ ਲਾਪ੍ਰਵਾਹੀ ਵਰਤੀ ਗਈ ਹੈ ਅਤੇ ਪਟਨਾ ਰੈਲੀ ਮੌਕੇ ਤਲਾਸ਼ੀਆਂ, ਇਲਾਕੇ ਦੀ ਸੁਰੱਖਿਆ, ਸਫ਼ਾਈ ਆਦਿ ਦੇ ਆਮ ਉਪਰਾਲੇ ਵੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ, ‘‘ਅਸੀਂ ਦਹਿਸ਼ਤ ’ਤੇ ਸਿਆਸਤ ਨਹੀਂ ਕਰ ਸਕਦੇ। ਦਹਿਸ਼ਤਗਰਦੀ ਕਾਰਨ ਦੇਸ਼ ਦੋ ਪ੍ਰਧਾਨ ਮੰਤਰੀ ਪਹਿਲਾਂ ਹੀ ਗੁਆ ਚੁੱਕਿਆ ਅਤੇ ਸਾਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਕੇਂਦਰ ਨਰਿੰਦਰ ਮੋਦੀ ਦੀ ਜਾਨ ਨੂੰ ਖ਼ਤਰੇ ਵੱਲ ਧਿਆਨ ਦੇਵੇਗਾ ਅਤੇ ਸੁਰੱਖਿਆ ਦੇ ਮੁੱਦੇ ’ਤੇ ਰਾਜਨੀਤੀ ਨਾ ਖੇਡੀ ਜਾਵੇ। ਅਸੀਂ ਮੰਗ ਕਰਦੇ ਹਾਂ ਕਿ ਮੋਦੀ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ।’’

ਭਾਜਪਾ ਵੱਲੋਂ ਲਾਏ ਇਲਜ਼ਾਮ ’ਤੇ ਪ੍ਰਤੀਕਿਰਿਆ ਕਰਦਿਆਂ ਗ੍ਰਹਿ ਰਾਜ ਮੰਤਰੀ ਆਰ.ਪੀ.ਐਨ. ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ (ਮੋਦੀ) ਨੂੰ ਐਨ. ਐਸ. ਜੀ. ਸੁਰੱਖਿਆ ਦਿੱਤੀ ਹੈ, ਜੋ ਉੱਚ ਪੱਧਰ ਦੀ ਸੁਰੱਖਿਆ ਮੰਨੀ ਜਾਂਦੀ ਹੈ। ਅਸੀਂ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਕਿਸੇ ਵੀ ਥਾਂ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਮਸ਼ਕ ਕੀਤੀ ਜਾਵੇ।’’ ਉਨ੍ਹਾਂ ਕਿਹਾ ਕਿ ਦਰਪੇਸ਼ ਖ਼ਤਰੇ ਦੇ ਆਧਾਰ ’ਤੇ ਹੀ ਕਿਸੇ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸ੍ਰੀ ਮੋਦੀ ਨੂੰ ਜਿਸ ਤਰ੍ਹਾਂ ਦਾ ਖ਼ਤਰਾ ਹੈ, ਉਸੇ ਹਿਸਾਬ ਨਾਲ ਸੁਰੱਖਿਆ ਦਿੱਤੀ ਗਈ ਹੈ।

ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੱਛਮੀ ਬੰਗਾਲ ’ਚ ਪੈਟਰੋਪੋਲ ਵਿਖੇ ਆਖਿਆ ਕਿ ਸ੍ਰੀ ਮੋਦੀ ਨੂੰ ਐਨ. ਐਸ. ਜੀ. ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਐਸ. ਪੀ. ਜੀ. ਕਵਰ ਦੇਣ ਲਈ ਸੰਵਿਧਾਨਕ ਸੋਧ ਕਰਨੀ ਪਵੇਗੀ।

ਭਾਜਪਾ ਦੇ ਤਰਜਮਾਨ ਨੇ ਕਿਹਾ ਕਿ 27 ਅਕਤੂਬਰ ਦੀ ਰੈਲੀ ਮੌਕੇ ਸੁਰੱਖਿਆ ਵਿੱਚ ਗੰਭੀਰ ਖ਼ਾਮੀਆਂ ਸਨ ਅਤੇ ਇਹ ਦੁਹਰਾਈਆਂ ਨਹੀਂ ਜਾਣੀਆਂ ਚਾਹੀਦੀਆਂ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਬੰਬ ਧਮਾਕਿਆਂ ਵਿੱਚ ਦਹਿਸ਼ਤਗਰਦ ਗਰੁੱਪਾਂ ਅਤੇ ਆਈਐਸਆਈ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਪਾਰਟੀ ਨੇ ਮੰਗ ਕੀਤੀ ਕਿ ਕੇਂਦਰ ਰਾਜ ਸਰਕਾਰਾਂ ਨੂੰ ਸ੍ਰੀ ਮੋਦੀ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਾਉਣ ਬਾਰੇ ਹਦਾਇਤਾਂ ਦੇਵੇ। ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ੍ਰੀ ਮੋਦੀ ਵੱਲੋਂ ਦੇਸ਼ ਭਰ ਵਿੱਚ 100 ਦੇ ਕਰੀਬ ਰੈਲੀਆਂ ਨੂੰ ਸੰਬੋਧਨ ਕਰਨ ਦੀ ਉਮੀਦ ਹੈ।


ਆਸਾਰਾਮ ਮਾਮਲੇ 'ਚ ਚਾਰਜਸ਼ੀਟ ਦਾਖਲ, 16 ਤੱਕ ਜੇਲ੍ਹ 'ਚ

ਦੋਸ਼ ਸਿੱਧ ਹੋਣ 'ਤੇ ਹੋ ਸਕਦੀ ਹੈ ਉਮਰ ਕੈਦ ਦੀ ਸਜ਼ਾ

 http://sameydiawaaz.com/Archive%20News/%5B2013%5D/11/07.11.2013%20-%2007.jpg

ਜੋਧਪੁਰ 6 ਨਵੰਬਰ (ਏਜੰਸੀ) :- ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਮਾਮਲੇ 'ਚ 2 ਮਹੀਨਿਆਂ ਤੋਂ ਜੋਧਪੁਰ ਸੈਂਟਰਲ ਜੇਲ੍ਹ 'ਚ ਬੰਦ ਆਸਾਰਾਮ ਅਤੇ ਉਨ੍ਹਾਂ ਦੇ ਸਾਰੇ ਗਿ੍ਫਤਾਰ ਸਹਿਯੋਗੀਆਂ ਦੇ ਖਿਲਾਫ ਬੁੱਧਵਾਰ ਨੂੰ ਅਦਾਲਤ 'ਚ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ | ਜੋਧਪੁਰ ਪੁਲਿਸ ਨੇ 1111 ਪੰਨਿਆਂ ਦੀ ਚਾਰਜਸ਼ੀਟ 'ਚ ਆਸਰਾਮ ਨੂੰ ਕਈ ਧਾਰਾਵਾਂ 'ਚ ਦੋਸ਼ੀ ਬਣਾਇਆ ਹੈ | ਚਾਰਜਸ਼ੀਟ ਮੁਤਾਬਿਕ ਜੇਕਰ ਆਸਾਰਾਮ 'ਤੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਸ ਨੂੰ ਘੱਟ ਤੋਂ ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ | ਚਾਰਜਸ਼ੀਟ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 16 ਨਵੰਬਰ ਤੱਕ ਟਾਲ ਦਿੱਤੀ ਗਈ | ਇਸ ਚਾਰਜਸ਼ੀਟ 'ਚ 58 ਗਵਾਹਾਂ ਦੇ ਬਿਆਨ ਸ਼ਾਮਿਲ ਕੀਤੇ ਗਏ ਹਨ | ਆਸਾਰਾਮ ਤੇ ਉਸ ਦੇ ਸਹਿਯੋਗੀਆਂ 'ਤੇ ਇਕੋ ਜਿਹੀਆਂ ਧਾਰਾਵਾਂ 342, 370, 376, 504, 506 ਲਗਾਈਆਂ ਗਈਆਂ ਹਨ | ਹਾਲਾਂਕਿ ਉਨ੍ਹਾਂ ਦੇ ਸਹਿਯੋਗੀਆਂ 'ਤੇ ਪੋਕਸੀ ਦੀ 17 ਨੰਬਰ ਧਾਰਾ ਵਾਧੂ ਲਗਾਈ ਗਈ ਹੈ |


ਦਿੱਲੀ ਚੋਣਾਂ ਲਈ ਭਾਜਪਾ ਨੇ ਅਕਾਲੀ ਦਲ ਲਈ 4 ਸੀਟਾਂ ਛੱਡੀਆਂ

 http://sameydiawaaz.com/Archive%20News/%5B2013%5D/11/07.11.2013%20-%2003.jpg

ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਦੀਆਂ 16 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਭਾਜਪਾ ਨੇ ਇਸ ਵਾਰੀ ਵੀ 4 ਸੀਟਾਂ ਹੀ ਪਾਈਆਂ ਹਨ, ਪ੍ਰੰਤੂ ਅਕਾਲੀ ਦਲ ਆਪਣੀ ਮਰਜ਼ੀ ਦੇ ਚੋਣ-ਹਲਕੇ ਲੈਣ ਵਿਚ ਜ਼ਰੂਰ ਕਾਮਯਾਬ ਹੋ ਗਿਆ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ ਰਾਜੌਰੀ ਗਾਰਡਨ, ਹਰੀ ਨਗਰ, ਸ਼ਾਹਦਰਾ ਅਤੇ ਕਾਲਕਾਜੀ ਹਲਕੇ 'ਚ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਹਾਲਾਂਕਿ ਅਕਾਲੀ ਦਲ ਵੱਲੋਂ ਉਕਤ ਚਾਰੇ ਹਲਕਿਆਂ ਦੇ ਉਮੀਦਵਾਰਾਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪ੍ਰੰਤੂ ਸੂਤਰਾਂ ਮੁਤਾਬਿਕ ਸ਼ਾਹਦਰਾ ਤੋਂ ਜਿਤੇਂਦਰ ਸਿੰਘ ਸ਼ੰਟੀ ਅਤੇ ਕਾਲਕਾਜੀ ਹਲਕੇ ਤੋਂ ਹਰਮੀਤ ਸਿੰਘ ਕਾਲਕਾ ਦਾ ਨਾਂਅ ਲਗਭਗ ਤੈਅ ਹੈ। ਇਸ ਤੋਂ ਇਲਾਵਾ ਪਿਛਲੀ ਵਾਰੀ ਤੱਕੜੀ ਨਿਸ਼ਾਨ 'ਤੇ ਰਾਜੌਰੀ ਗਾਰਡਨ ਹਲਕੇ ਤੋਂ ਚੋਣ ਲੜਨ ਵਾਲੇ ਜਥੇ: ਅਵਤਾਰ ਸਿੰਘ ਹਿਤ ਦੇ ਮੁੜ ਤੋਂ ਇਸੇ ਹਲਕੇ ਤੋਂ ਚੋਣ ਲੜਾਏ ਜਾਣ ਦੀ ਜ਼ਿਆਦਾ ਸੰਭਾਵਨਾ ਹੈ ਅਤੇ ਇਸ ਹਿਸਾਬ ਨਾਲ ਹਰੀ ਨਗਰ ਸੀਟ 'ਤੇ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਤੱਕੜੀ ਨਿਸ਼ਾਨ 'ਤੇ ਚੋਣ ਲੜਾਏ ਜਾਣ ਦੇ ਫੈਸਲੇ ਦੇ ਬਾਵਜੂਦ ਦਿੱਲੀ ਵਿਚ ਚਾਰੇ ਅਕਾਲੀ ਉਮੀਦਵਾਰ ਕਿਹੜੇ ਨਿਸ਼ਾਨ (ਤੱਕੜੀ ਜਾਂ ਕਮਲ) 'ਤੇ ਚੋਣ ਲੜਨਗੇ ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਭਾਜਪਾ-ਅਕਾਲੀ ਗਠਜੋੜ ਵੱਲੋਂ ਦਿੱਲੀ ਚੋਣਾਂ ਦੌਰਾਨ ਕਾਂਗਰਸ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਵੇਗਾ।


ਟੋਰਾਂਟੋ ਦਾ ਮੇਅਰ ‘ਕੋਕੀਨ ਸਕੈਂਡਲ’ ਵਿੱਚ ਘਿਰਿਆ

ਟੋਰਾਂਟੋ 6 ਨਵੰਬਰ :- ਇਹ ਸ਼ਹਿਰ ਜਿੱਥੇ ਕੁਝ ਇਤਿਹਾਸਕ ਗੱਲਾਂ ਲਈ ਦੁਨੀਆ ਭਰ ‘’ਚ ਪ੍ਰਸਿੱਧ ਹੈ। ਇਸ ਦਾ ਮੇਅਰ ਰੌਬ ਫੋਰਡ ਵਿਵਾਦਾਂ ਕਾਰਨ ਚਰਚਾ ਵਿਚ ਰਹਿੰਦਾ ਹੈ। ਬੇਨਿਯਮੀਆਂ ਦੇ ਮਾਮਲੇ ‘’ਚ ਪਿੱਛੇ ਜਿਹੇ ਉਹ ਗੱਦੀ ਤੋਂ ਲਹਿੰਦਾ ਲਹਿੰਦਾ ਬਚਿਆ ਸੀ ਪਰ ਹਾਲ ਹੀ ਵਿਚ ਉਸ ਨੇ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਹੈ ਕਿ ਉਹ‘ਕਰੈਕ ਕੋਕੀਨ’ ਦੇ ਸੂਟੇ ਲਾਉਂਦਾ ਰਿਹਾ ਹੈ। 44 ਸਾਲਾ ਮੇਅਰ ਕਈ ਮਹੀਨਿਆਂ ਤੋਂ ਇਸ ਤੋਂ ਮੁਕਰਦਾ ਆ ਰਿਹਾ ਸੀ।

ਇਹ ਮਾਮਲਾ ਮੀਡੀਆ ਵਿਚ ਛਪੀਆਂ ਕਈ ਲੜੀਵਾਰ ਰਿਪੋਰਟਾਂ ਤੋਂ ਸ਼ੁਰੂ ਹੋਇਆ। ਮੇਅਰ ਦੀ ਕਿਸੇ ਗੈਂਗ ਦੇ ਮੈਂਬਰਾਂ ਨਾਲ ਸੂਟੇ ਲਾਉਂਦਿਆਂ ਦੀ ਵੀਡੀਓ ਸਥਾਨਕ ਅਖਬਾਰ ਟੋਰਾਂਟੋ ਸਟਾਰ ਦੇ ਹੱਥ ਲਗੀ ਅਤੇ ਇਸ ਸਬੰਧੀ ਰਿਪੋਰਟ ਨੇ ਤਰਥੱਲੀ ਮਚਾ ਦਿੱਤੀ। ਮੇਅਰ ਨੇ ਤੈਸ਼ ਵਿਚ ਆ ਕੇ ਪੱਤਰਕਾਰਾਂ ਵਾਸਤੇ ਭੱਦੇ ਬੋਲ ਵੀ ਬੋਲੇ। ਮੇਅਰ ਨੇ ਕਿਹਾ ਕਿ ਅਜਿਹੀ ਕੋਈ ਵੀਡੀਓ ਮੌਜੂਦ ਨਹੀਂ ਅਤੇ ਇਹ ਸਭ ਉਸ ਦੇ ਅਤੇ ਉਸ ਦੇ ਪਰਿਵਾਰ ਨੂੰ ਦਾਗ਼ੀ ਕਰਨ ਦੀ ਮਨਸ਼ਾ ਨਾਲ ਕੀਤਾ ਜਾ ਰਿਹਾ ਹੈ। ਇਸ ਦੀ ਜਾਂਚ ਪੁਲੀਸ ਅੰਦਰੇ ਅੰਦਰ ਕਰਦੀ ਰਹੀ। ਕੁਝ ਹਫਤੇ ਪਹਿਲਾਂ ਕਈ ਜਗ੍ਹਾ ਛਾਪੇ ਵੀ ਮਾਰੇ ਗਏ। ਟੋਰਾਂਟੋ ਸਟਾਰ ਦੀ ਰਿਪੋਰਟ ਦੀ ਅਸਲੀਅਤ ਪਰਖਣ ਲਈ ਇੱਕ ਪ੍ਰੈਸ ਕਾਨਫਰੰਸ ਵਿਚ ਸੁਆਲ ਵੀ ਉਠਾਏ ਗਏ ਪਰ ਅਖਬਾਰ ਨੇ ਅਜਿਹੀ ਵੀਡੀਓ ਦੀ ਮੌਜੂਦਗੀ ਅਤੇ ਮੇਅਰ ਦੇ ਨਸ਼ੇੜੀ ਹੋਣ ਦਾ ਡੰਕਾ ਵਜਾਈ ਰੱਖਿਆ। ਬੀਤੇ ਦਿਨੀਂ ਪੁਲੀਸ ਮੁਖੀ ਬਿਲ ਬਲੇਅਰ ਨੇ ਇੰਕਸ਼ਾਫ ਕੀਤਾ ਕਿ ‘ਸਬੰਧਤ ਵੀਡੀਓ’ ਉਨ੍ਹਾਂ ਬਰਾਮਦ ਕਰ ਲਈ ਹੈ ਜੋ ਕਿਸੇ ਕੰਪਿਊਟਰ ਦੀਆਂ ‘ਸਾਫ਼’ ਕੀਤੀਆਂ ਫਾਈਲਾਂ ਵਿਚ ਸੀ। ਹੁਣ ਮੇਅਰ ਨੂੰ ਮੰਨਣਾ ਪਿਆ ਕਿ ਉਸ ਨੇ ਕੋਕੀਨ ਪੀਤੀ ਸੀ ਪਰ ਉਹ ਇਸ ਦਾ ਆਦੀ ਨਹੀਂ ਅਤੇ ਸ਼ਹਿਰ ਵਾਸੀਆਂ’ਤੋਂ ਮੁਆਫੀ ਮੰਗ ਕੇ ਉਹ ਕੁਰਸੀ ’ਤੇ ਡਟਿਆ ਰਹਿਣਾ ਚਾਹੁੰਦਾ ਹੈ। ਉਹ ਸ਼ਹਿਰ ਦਾ 64ਵਾਂ ਮੇਅਰ ਹੈ ਅਤੇ 2010 ਤੋਂ ਅਹੁਦੇ‘’ਤੇ ਹੈ।


ਚੀਨ 'ਚ ਲੜੀਵਾਰ ਧਮਾਕਿਆਂ ਨਾਲ ਇਕ ਦੀ ਮੌਤ, 8 ਜ਼ਖ਼ਮੀ

 http://sameydiawaaz.com/Archive%20News/%5B2013%5D/11/07.11.2013%20-%2012.jpg

ਬੀਜਿੰਗ, 6 ਨਵੰਬਰ (ਏਜੰਸੀਆਂ)-ਉੱਤਰੀ ਚੀਨ ਦੇ ਸ਼ਾਂਕਸੀ ਖੇਤਰ 'ਚ ਕਮਿਊਨਿਸਟ ਪਾਰਟੀ ਦੇ ਦਫ਼ਤਰ ਸਾਹਮਣੇ ਅੱਜ ਸਵੇਰੇ ਹੋਏ ਕਈ ਲੜੀਵਾਰ ਧਮਾਕਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਚੀਨ ਦੀ ਸਰਕਾਰ ਖਬਰਾਂ ਦੀ ਏਜੰਸੀ ਨੇ ਦੱਸਿਆ ਕਿ ਸ਼ਾਂਕਸੀ ਖੇਤਰ ਦੀ ਰਾਜਧਾਨੀ ਤਾਈਯੂਆਨ 'ਚ ਕਮਿਊਨਿਸਟ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਬੰਬਾਂ 'ਚ ਧਾਤੂ ਦੇ ਛੋਟੇ ਸ਼ਰੇ ਭਰੇ ਹੋਏ ਸਨ। ਜਿਸ ਨਾਲ ਇਹ ਪਤਾ ਲੱਗਾ ਕਿ ਇਹ ਦੇਸੀ ਬੰਬ ਸਨ। ਸੂਤਰਾਂ ਮੁਤਾਬਕ ਕੁੱਲ ਸੱਤ ਧਮਾਕੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਦਫ਼ਤਰ ਦੀ ਇਮਾਰਤ ਸਹੀ ਸਲਾਮਤ ਹੈ ਪਰ ਕੋਲ ਖੜੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਫਿਲਹਾਲ ਇਨ੍ਹਾਂ ਹਮਲਿਆਂ ਬਾਰੇ 'ਚ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਬੀਜਿੰਗ 'ਚ ਇਕ ਕਾਰ ਬੰਬ ਧਮਾਕਾ ਹੋਇਆ ਸੀ ਜਿਸ 'ਚ ਕਈ ਲੋਕ ਮਾਰੇ ਗਏ ਸਨ। ਚੀਨ ਸਰਕਾਰ ਨੇ ਇਸ ਲਈ ਇਸਲਾਮੀ ਅੱਤਵਾਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ।


ਪਾਕਿ ਵਲੋਂ ਨਾਸਰ ਮਿਜ਼ਾਈਲ ਦੀ ਸਫਲ ਅਜ਼ਮਾਇਸ਼

ਇਸਲਾਮਾਬਾਦ 6 ਨਵੰਬਰ :- ਪਾਕਿਸਤਾਨ ਨੇ 60 ਕਿਲੋਮੀਟਰ ਦੂਰੀ ਤੱਕ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹਤਫ-9 (ਨਾਸਰ) ਦਾ ਅੱਜ ਸਫਲ ਪ੍ਰੀਖਣ ਕੀਤਾ ਹੈ। ਪ੍ਰੀਖਣ ਮੌਕੇ ਪਾਕਿ ਸੈਨਾ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਅਤੇ ਹੋਰ ਉੱਚ ਸੈਨਿਕ ਅਧਿਕਾਰੀ ਹਾਜ਼ਰ ਸਨ। ਜਨਰਲ ਕਿਆਨੀ ਨੇ ਕਿਹਾ ਕਿ ਇਸ ਮਿਜ਼ਾਈਲ ਪ੍ਰੀਖਣ ਦੀ ਸਫਲਤਾ ਨੇ ਪਾਕਿਸਤਾਨ ਦੀ ਫੌਜੀ ਯੋਗਤਾ ਨੂੰ ਹੋਰ ਬਲ ਦਿੱਤਾ ਹੈ।


ਡਰਾਇਵਿੰਗ ਲਾਇਸੈਂਸ ਪ੍ਰੀਖਿਆ ਵਿਚ ਨਕਲ ਮਾਰਨ ਦੇ ਦੋਸ਼ ਤਹਿਤ 3 ਭਾਰਤੀ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/11/07.11.2013%20-%2009.jpg

ਪੀਏਮੌਂਤੇ (ਇਟਲੀ) 5 ਨਵੰਬਰ :- ਇਟਲੀ ਦੇ ਜਿਲ੍ਹਾ ਪੀਏਮੌਂਤੇ ਵਿਚ ਪੈਂਦੇ ਕਸਬਾ ਕੁਨੇਉ ਦੀ ਟ੍ਰੈਫਿਕ ਪੁਲਿਸ ਨੇ ਡਰਾਈਵਿੰਗ ਲਾਇਸੈਂਸ ਲੈਣ ਦੀ ਲਿਖਤੀ ਪ੍ਰੀਖਿਆ ਵਿਚ ਨਕਲ ਮਾਰਨ ਅਤੇ ਮਰਵਾਉਣ ਵਿਚ ਸਹਾਇਤਾ ਕਰਨ ਵਾਲੇ 4 ਠੱਗਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿਚੋਂ 3 ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਨ੍ਹਾਂ ਚਾਰਾਂ ਦਾ ਗ੍ਰੋਹ ਇਕ ਪ੍ਰੀਖਿਆਰਥੀ ਕੋਲੋਂ 2000 ਯੂਰੋ (1 ਲੱਖ 70 ਹਜਾਰ ਰੁਪਏ) ਲੈਂਦੇ ਸਨ ਜਿਸ ਦੇ ਬਦਲੇ ਪ੍ਰੀਖਿਆਰਥੀ ਨੂੰ ਹਾਈਟੈਕ ਤਰੀਕੇ ਨਾਲ ਲੈਸ ਕਰ ਕੇ ਪ੍ਰੀਖਿਆ ਕੇਂਦਰ ਵਿਚ ਭੇਜਦੇ ਸਨ। ਜਿਸ ਵਿਚ ਮਿੰਨੀ ਮਾਈਕ੍ਰੋਫੋਨ, ਕਮੀਜ ਨਾਲ ਲੱਗਣ ਵਾਲਾ ਬਟਨ ਕੈਮਰਾ, ਮਾਈਕਰੋ ਬਲੂਟੁੱਥ (ਜੋ ਕੰਨ ਵਿਚ ਲੁੱਕ ਜਾਂਦਾ ਹੈ) ਸ਼ਾਮਿਲ ਸੀ। ਇਸ ਜਰੀਏ ਇਹ ਪ੍ਰੀਖਿਆਰਥੀ ਨੂੰ 40 ਸਵਾਲਾਂ ਦੇ ਜੁਆਬ ਸਹੀ ਦੁਆ ਕੇ ਪ੍ਰੀਖਿਆ ਦੇ ਲਿਖਤੀ ਭਾਗ ਵਿਚ ਪਾਸ ਕਰਵਾਉਂਦੇ ਸਨ। ਇਟਾਲੀਅਨ ਡਰਾਈਵਿੰਗ ਲਾਇਸੈਂਸ ਦੀ ਲਿਖਤੀ ਪ੍ਰੀਖਿਆ ਹੀ ਸਭ ਤੋਂ ਔਖੀ ਹੈ। ਬੀਤੇ ਸਾਲ ਦੇ ਅੰਕੜਿਆਂ ਅਨੁਸਾਰ ਸਿਰਫ 65% ਪ੍ਰੀਖਿਆਰਥੀ ਇਸ ਨੂੰ ਇਕੋ ਵਾਰ ਵਿਚ ਪਾਸ ਕਰ ਸਕੇ ਹਨ ਅਤੇ ਇਨ੍ਹਾਂ ਵਿਚ ਵਿਦੇਸ਼ੀਆਂ ਦੀ ਗਿਣਤੀ ਸਿਰਫ 10% ਹੈ। ਬਿਨਾਂ ਸ਼ੱਕ ਭਾਰਤੀ ਪ੍ਰੀਖਿਆਰਥੀ ਦਾ ਪੇਪਰ ਤਾਂ ਖਾਰਜ ਹੋਇਆ ਹੀ ਹੈ ਅਤੇ ਇਨ੍ਹਾਂ ਸਾਰਿਆਂ 'ਤੇ ਧੋਖਾਧੜੀ ਅਤੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਨਾਲ ਛੇੜਛਾੜ ਦਾ ਮੁਕੱਦਮਾ ਵੀ ਲਾਜਮੀ ਚੱਲੇਗਾ, ਜਿਸ ਦੇ ਕ੍ਰਿਮੀਨਲ ਪੈਨਲ ਕੋਡ ਤਹਿਤ 7 ਤੋਂ 14 ਸਾਲ ਤੱਕ ਦੀ ਸਜਾ ਅਤੇ ਮੁੜ ਇਟਲੀ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।


ਬੇਨੇਮੀਆਂ ਕਰਨ ਵਾਲੇ ਕੈਨੇਡਾ ਦੇ ਤਿੰਨ ਸੈਨੇਟਰ ਮੁਅੱਤਲ

http://sameydiawaaz.com/Archive%20News/%5B2013%5D/11/07.11.2013%20-%2008.jpg

ਟੋਰਾਂਟੋ 6 ਨਵੰਬਰ :- ਆਪਣੇ ਖਰਚਿਆਂ ਦੇ ਘਪਲਿਆਂ ਕਾਰਨ ਵਿਵਾਦਾਂ ਵਿਚ ਘਿਰੇ ਤਿੰਨ ਕੈਨੇਡਿਆਈ ਸੈਨੇਟਰਾਂ ਨੂੰ ਬਗੈਰ ਤਨਖ਼ਾਹ ਦੇ ਮੁਅੱਤਲ ਕੀਤਾ ਜਾਵੇਗਾ। ਅੱਜ ਸੈਨੇਟ ਵਿੱਚ ਪਈਆਂ ਫੈਸਲੇ ਦੀਆਂ ਵੋਟਾਂ ਅਨੁਸਾਰ ਮਾਈਕ ਡੱਫੀ, ਪਾਮੇਲਾ ਵਾਲਿਨ ਅਤੇ ਪੈਟਰਿਕ ਬਰਾਜੋ ਦੀ ਮੁਅੱਤਲੀ ’ਤੇ ਮੋਹਰ ਲਾ ਦਿੱਤੀ ਗਈ। ਇਨ੍ਹਾਂ ਦੀ ਮੁਅੱਤਲੀ ਰਹਿੰਦੇ ਸੈਸ਼ਨ ਅਤੇ 2015 ਦੀਆਂ ਕੇਂਦਰੀ ਚੋਣਾਂ ਤੱਕ ਰਹੇਗੀ। ਕੈਨੇਡਾ ਦੀ ਸੈਨੇਟ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਸੈਨੇਟਰਾਂ ਨੂੰ ‘ਖਰਚਿਆਂ’ ਵਿਚ ਹੇਰਾ-ਫੇਰੀਆਂ ਕਾਰਨ ਅਜਿਹੀ ਸਜ਼ਾ ਦਿਤੀ ਗਈ ਹੈ। ਇਨ੍ਹਾਂ ਤਿੰਨਾਂ ਦੀਆਂ ਸਿਹਤ ਸੇਵਾਵਾਂ, ਦੰਦ-ਇਲਾਜ ਲਾਭ ਅਤੇ ਲਾਈਫ ਇੰਸ਼ੋਰੈਂਸ ਆਦਿ ਜਾਰੀ ਰਹਿਣਗੇ।

ਪਾਰਲੀਮੈਂਟ ਦੇ ਉਪਰਲੇ ਸਦਨ ਸੈਨੇਟ ਦੀਆਂ ਕੁੱਲ 105 ਸੀਟਾਂ ਹਨ ਜਿਨ੍ਹਾਂ ਉੱਤੇ ਪ੍ਰਧਾਨ ਮੰਤਰੀ ਦੀ ਸਿਫਾਰਸ਼ ਉੱਤੇ ਗਵਰਨਰ ਜਨਰਲ ਵੱਲੋਂ ਥਾਪੇ ਗਏ ਸੈਨੇਟਰ ਬੈਠਦੇ ਹਨ ਅਤੇ ਇਹ 75 ਸਾਲ ਤੱਕ ਇਸ ਅਹੁਦੇ ’ਤੇ ਬਣੇ ਰਹਿ ਸਕਦੇ ਹਨ। ਇਕ ਸੈਨੇਟਰ ਦੀ ਬਾਕੀ ਭੱਤਿਆਂ ਤੋਂ ਬਗੈਰ ਸਾਲਾਨਾ ਤਨਖ਼ਾਹ 1,32,300 ਡਾਲਰ ਹੈ।


ਸਾਬਕਾ ਰਾਸ਼ਟਰਪਤੀ ਮੁਸ਼ੱਰਫ਼ ਰਿਹਾਅ

 http://sameydiawaaz.com/Archive%20News/%5B2013%5D/11/07.11.2013%20-%2006.jpg

ਇਸਲਾਮਾਬਾਦ 6 ਨਵੰਬਰ (ਆਈ. ਏ. ਐਨ. ਐਸ.) ਪਾਕਿਸਤਾਨ ਦੀ ਇਕ ਅਦਾਲਤ ਦੇ ਆਦੇਸ਼ਾਂ ਮਗਰੋਂ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਅੱਜ ਰਿਹਾਅ ਹੋ ਗਿਆ। ਆਪਣੇ ਘਰ ਵਿੱਚ ਨਜ਼ਰਬੰਦ ਮੁਸ਼ੱਰਫ਼ ਨੂੰ ਦੋ ਦਿਨ ਪਹਿਲਾਂ ਹੀ ਇਸਲਾਮਾਬਾਦ ਦੀ ਲਾਲ ਮਸਜਿਦ ’ਤੇ ਹਮਲੇ ਸਬੰਧੀ ਮਾਮਲੇ ਵਿੱਚੋਂ ਜ਼ਮਾਨਤ ਮਿਲੀ ਸੀ। ਸਾਬਕਾ ਰਾਸ਼ਟਰਪਤੀ ਨੂੰ ਦੋ ਹੋਰ ਕੇਸਾਂ-2007 ਵਿੱਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਅਤੇ 2006 ਵਿੱਚ ਫੌਜੀ ਕਾਰਵਾਈ ਦੌਰਾਨ ਸੀਨੀਅਰ ਕਬਾਇਲੀ ਆਗੂ ਨਵਾਬ ਅਕਬਰ ਬੁਗਤੀ ਦੀ ਹੱਤਿਆ ਸਬੰਧੀ  ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।


ਟੈਸਟ ਮੈਚ ਦੇ ਪਹਿਲੇ ਦਿਨ ਸ਼ਮੀ ਛਾਇਆ, ਸਚਿਨ ਨੇ ਵੀ ਜਲਵਾ ਦਿਖਾਇਆ

ਵੈਸਟ ਇੰਡੀਜ਼ ਦੀ ਟੀਮ 234 ਦੌੜਾਂ ’ਤੇ ਢੇਰ

 http://sameydiawaaz.com/Archive%20News/%5B2013%5D/11/07.11.2013%20-%2004.jpg

ਵੈਸਟ ਇੰਡੀਜ਼ ਦੇ ਬੱਲੇਬਾਜ਼ ਐਸ ਸ਼ਿਲਿੰਗਫੋਰਡ ਨੂੰ ਆਊਟ ਕਰਨ ਬਾਅਦ ਜੋਸ਼ ਵਿੱਚ ਭਾਰਤ ਦਾ ਸਚਿਨ ਤੇਂਦੁਲਕਰ

ਕੋਲਕਾਤਾ 6 ਨਵੰਬਰ :- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ 199ਵੇਂ ਟੈਸਟ ਮੈਚ ਵਿਚ ਇਕ ਵਿਕਟ ਹਾਸਲ ਕੀਤੀ। ਇਸ ਨਾਲ ਸਚਿਨ ਦੇ ਨਾਂ 201 ਕੌਮਾਂਤਰੀ ਵਿਕਟਾਂ ਜੁੜ ਗਈਆਂ ਹਨ। ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਅੱਜ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਨਾਲ ਭਾਰਤ ਨੇ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਅੱਜ ਇਥੇ ਵੈਸਟ ਇੰਡੀਜ਼ ਟੀਮ ਨੂੰ 234 ਦੌੜਾਂ ’ਤੇ ਢੇਰ ਕਰ ਦਿੱਤਾ।

ਸ਼ਮੀ ਨੇ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਚੱਕਰਾਂ ਵਿਚ ਪਾਈ ਰੱਖਿਆ। ਉਸ ਨੇ 71 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਆਫ ਸਪਿੰਨਰ ਰਵੀਚੰਦਰ ਅਸ਼ਵਿਨ ਨੇ 52 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਭੁਵਨੇਸ਼ਵਰ ਕੁਮਾਰ, ਪ੍ਰਗਿਆਨ ਓਝਾ ਅਤੇ ਸਚਿਨ ਨੇ ਇਕ ਇਕ ਵਿਕਟ ਹਾਸਲ ਕੀਤੀ। ਵੈਸਟ ਇੰਡੀਜ਼ ਵੱਲੋਂ ਮਾਰਲਨ ਸੈਮੂਅਲਜ਼ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ।

ਭਾਰਤ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਬਿਨਾਂ ਕੋਈ ਵਿਕਟ ਗੁਆਏ 37 ਦੌੜਾਂ ਬਣਾਈਆਂ। ਭਾਰਤ ਦਾ ਸ਼ਿਖਰ ਧਵਨ (21 ਦੌੜਾਂ) ਅਤੇ ਮੁਰਲੀ ਵਿਜੈ (16 ਦੌੜਾਂ) ਨਾਬਾਦ ਖੇਡ ਰਹੇ ਸਨ। ਵੈਸਟ ਇੰਡੀਜ਼ ਦੇ ਕਪਤਾਨ ਡੈਰੇਨ ਸੈਮੀ ਨੇ ਟਾਸ ਜਿੱਤ ਕੇ ਪਹਿਲਾ  ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦੀ ਸ਼ੁਰੂਆਤ ਵਿਚ ਹੀ ਵੈਸਟ ਇੰਡੀਜ਼ ਦੇ ਦੋ ਸਲਾਮੀ ਬੱਲੇਬਾਜ਼ ਆਊਟ ਹੋ ਗਏ। ਭੁਵਨੇਸ਼ਵਰ ਨੇ ਕ੍ਰਿਸ ਗੇਲ (18 ਦੌੜਾਂ) ਨੂੰ ਆਊਟ ਕਰਕੇ  ਭਾਰਤ ਦੀ ਝੋਲੀ ਵਿਚ ਪਹਿਲੀ ਸਫਲਤਾ ਪਾਈ ਜਦੋਂਕਿ ਸ਼ਮੀ ਨੇ ਕਿਰੈਨ ਪਾਵੇਲ (28 ਦੌੜਾਂ) ਨੂੰ ਆਊਟ ਕੀਤਾ। ਇਸ ਤੋਂ ਬਾਅਦ ਸੈਮੂਅਲਜ਼ ਨੇ 19ਵਾਂ ਟੈਸਟ ਅਰਧ ਸੈਂਕੜਾ ਜੜਿਆ। ਇਸ ਬੱਲੇਬਾਜ਼ ਦੀ ਬਦੌਲਤ ਵੈਸਟ ਇੰਡੀਜ਼ ਨੂੰ ਕੁੱਝ ਸਹਾਰਾ ਮਿਲਿਆ ਸੀ ਪਰ ਸ਼ਮੀ ਨੇ ਉਸ ਨੂੰ ਆਊਟ ਕਰ ਦਿੱਤਾ। ਇਸ ਬਾਅਦ ਉਸ ਨੇ ਦਿਨੇਸ਼ ਰਾਮਦੀਨ (4 ਦੌੜਾਂ) ਦੀ ਵਿਕਟ ਹਾਸਲ ਕੀਤੀ। ਚਾਹ ਦੇ ਸਮੇਂ ਤੱਕ ਕੈਰੇਬਿਆਈ ਟੀਮ ਦੇ ਡੇਰੇਨ ਬਰਾਵੋ (23 ਦੌੜਾਂ) ਅਤੇ ਕਪਤਾਨ ਸੈਮੀ (16 ਦੌੜਾਂ) ਵੀ ਆਊਟ ਹੋ ਗਏ ਸਨ।

ਵੈਸਟ ਇੰਡੀਜ਼ ਵੱਲੋਂ 149ਵਾਂ ਮੈਚ ਖੇਡ ਰਹੇ ਸ਼ਿਵਨਾਰਾਇਣ ਚੰਦਰਪਾਲ ਨੇ ਕੁਝ ਸਮੇਂ ਲਈ ਭਾਰਤੀ ਗੇਂਦਬਾਜ਼ਾਂ ਨੂੰ ਠੱਲ੍ਹ ਪਾਈ। ਉਸ ਨੂੰ ਅਸ਼ਵਿਨ ਨੇ ਬੋਲਡ ਕਰ ਦਿੱਤਾ। ਇਸ ਸਮੇਂ ਚੰਦਰਪਾਲ ਨੇ 36 ਦੌੜਾਂ ਬਣਾਈਆਂ ਸਨ। ਇਸ ਬਾਅਦ ਵੈਸਟ ਇੰਡੀਜ਼ ਦੀਆਂ ਵਿਕਟਾਂ ਗਿਰ ਗਈਆਂ।

 http://sameydiawaaz.com/Archive%20News/%5B2013%5D/11/07.11.2013%20-%2005.jpg

ਕੋਲਕਾਤਾ ਵਿੱਚ ਪਹਿਲੇ ਟੈਸਟ ਮੈਚ ਦੌਰਾਨ ਵੈਸਟ ਇੰਡੀਜ਼ ਦੇ ਆਖਰੀ ਬੱਲੇਬਾਜ਼ ਨੂੰ ਆਊਟ

ਕਰਨ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ

ਸਚਿਨ ਨੇ ਗੇਂਦਬਾਜ਼ੀ ਵਿਚ ਹੱਥ ਅਜ਼ਮਾਉਂਦਿਆਂ ਆਪਣੇ ਪਹਿਲੇ ਓਵਰ ਵਿਚ ਹੀ ਵਿਕਟ ਹਾਸਲ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਝੂੰਮਣ ਲਗਾ ਦਿੱਤਾ। ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਸ਼ਾਂਤ ਸ਼ਰਮਾ ਦੀ ਜਗ੍ਹਾ ਸ਼ਮੀ ਨੂੰ ਟੈਸਟ ਕੈਪ ਦੇਣ ਦਾ ਫੈਸਲਾ ਸਹੀ ਸਾਬਤ ਹੋਇਆ। ਉਸ ਨੇ ਭੁਵਨੇਸ਼ਵਰ ਨਾਲ ਮਿਲ ਕੇ ਸਵੇਰ ਦੀ ਨਮੀ ਦਾ ਪੂਰਾ ਲਾਭ ਉਠਾਇਆ ਅਤੇ 50 ਦੌੜਾਂ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਦੋ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ। ਸਪਿੰਨਰ ਪ੍ਰਗਿਆਨ ਓਝਾ ਨੇ ਸੈਮੀ ਨੂੰ ਆਊਟ ਕੀਤਾ ਪਰ ਕਿਸਮਤ ਨੇ ਅੱਜ ਉਸ ਦਾ ਸਾਥ ਨਹੀਂ ਦਿੱਤਾ ਕਿਉਂਕਿ ਉਸ ਦੀ ਗੇਂਦ ’ਤੇ ਕਪਤਾਨ ਧੋਨੀ ਹੱਥੋਂ ਵਿਕਟ ਪਿੱਛੇ ਸੈਮੂਅਲਜ਼ ਅਤੇ ਸ਼ਿਲਿੰਗ ਫੋਰਡ ਦਾ ਕੈਚ ਨਿਕਲ ਗਿਆ। ਚਾਹ ਬਾਅਦ ਸਚਿਨ ਨੇ ਸ਼ੇਨ ਸ਼ਿਲਿੰਗ ਫੋਰਡ ਨੂੰ ਟੰਗ ਅੜਿੱਕਾ ਆਊਟ ਕੀਤਾ। ਇਹ ਤੇਂਦੁਲਕਰ ਦੀ ਟੈਸਟ ਮੈਚ ਵਿਚ 46ਵੀਂ ਅਤੇ ਕੌਮਾਂਤਰੀ ਕਰੀਅਰ ਵਿਚ 201ਵੀਂ ਵਿਕਟ ਹੈ। ਅਸ਼ਵਿਨ ਨੇ ਵੀਰਾਸਾਮੀ ਪੇਰਮਲ (14 ਦੌੜਾਂ) ਅਤੇ ਫਿਰ ਚੰਦਰਪਾਲ ਨੂੰ ਆਊਟ ਕੀਤਾ। ਸ਼ਮੀ ਨੇ ਸ਼ੈਲਡਨ ਕੋਰਟਰੇਲ ਨੂੰ ਖਾਤਾ ਹੀ ਨਹੀਂ ਖੋਲ੍ਹਣ ਦਿੱਤਾ।


ਹੁਣ ਤੱਕ ਸਭ ਅੱਛਾ

ਅੱਜ ਗ੍ਰਹਿ ਪੰਧ ’ਤੇ ਹੋਰ ਉੱਚਾ ਉਠੇਗਾ ਮੰਗਲਯਾਨ

ਚੇਨਈ 6 ਨਵੰਬਰ :- ਮੰਗਲ ਗ੍ਰਹਿ ਦੀ ਖੋਜ ਲਈ ਦਾਗਿਆ ਭਾਰਤੀ ਮਾਰਜ਼ ਆਰਬਿਟਰ ਮੰਗਲਯਾਨ ਇਸ ਵੇਲੇ ਧਰਤੀ ਦੇ ਗ੍ਰਹਿ ਪੰਧ ’ਤੇ ਠੀਕ ਠਾਕ ਕੰਮ ਕਰ ਰਿਹਾ ਹੈ ਅਤੇ ਭਲਕੇ ਇਹ ਗ੍ਰਹਿ ਪੰਧ ’ਤੇ ਹੋਰ ਉਤਾਂਹ ਜਾਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਬੁਲਾਰੇ ਨੇ ਫੋਨ ’ਤੇ ਪੀਟੀਆਈ ਨੂੰ ਦੱਸਿਆ, ‘‘ਕੱਲ੍ਹ ਧਰਤੀ ਦੇ ਗ੍ਰਹਿ ਪੰਧ ’ਤੇ ਪੈਣ ਤੋਂ ਬਾਅਦ ਇਸ ਦਾ ਕੰਮਕਾਜ ਠੀਕ ਠਾਕ ਚੱਲ ਰਿਹਾ ਹੈ। ਅਸੀਂ ਭਲਕੇ ਤੜਕਸਾਰ ਇਸ ਦੇ ਗ੍ਰਹਿ ਪੰਧ ਨੂੰ ਹੋਰ ਉਤਾਂਹ ਕਰਨ ਦੀ ਕਵਾਇਦ ਪੂਰੀ ਕਰਾਂਗੇ।’’ ਫਿਲਹਾਲ ਮਾਰਜ਼ ਆਰਬਿਟਰ ਮਿਸ਼ਨ ਧਰਤੀ ਦੁਆਲੇ ਪਹਿਲਾ ਗੇੜ ਪੂਰਾ ਕਰਨ ਵਾਲਾ ਹੈ।

ਮੰਗਲਯਾਨ ਧਰਤੀ ਦੇ ਗ੍ਰਹਿ ਪੰਧ ਤੋਂ ਪਾਰ ਪਹਿਲੀ ਦਸੰਬਰ ਨੂੰ ਸੂਰਜ ਦੇ ਪੰਧ ਵਿਚ ਪੈਣ ਤੋਂ ਪਹਿਲਾਂ ਧਰਤੀ ਦੇ ਪੰਜ ਚੱਕਰ ਕੱਟੇਗਾ। ਇਸ ਤੋਂ ਬਾਅਦ ਇਹ ਲਾਲ ਗ੍ਰਹਿ ਦੀ ਨੌਂ ਮਹੀਨਿਆਂ ਦੀ ਯਾਤਰਾ ਤਹਿਤ ਸੂਰਜ ਦੀ ਪਰਿਕਰਮਾ ਕਰੇਗਾ। ਇਸਰੋ ਦਾ ਪੀਐਸਐਲਵੀ ਸੀ 25 ਮੰਗਲਵਾਰ ਬਾਅਦ ਦੁਪਹਿਰ 2.38 ਵਜੇ 1350 ਕਿਲੋਗ੍ਰਾਮ ਭਾਰੇ ਮੰਗਲਯਾਨ ਆਰਬਿਟਰ ਨੂੰ ਧਰਤੀ ਦੇ ਗ੍ਰਹਿ ਪੰਧ ’ਤੇ ਪਾਉਣ ਵਿਚ ਸਫਲ ਹੋਇਆ ਸੀ। ਉਸ ਸਮੇਂ ਤੋਂ ਇਸ ਮਿਸ਼ਨ ਦਾ ਕੰਟਰੋਲ ਬੰਗਲੌਰ ਵਿਖੇ ਇਸਰੋ ਦੇ ਟੈਲੀਮੀਟਰੀ, ਟਰੈਕਿੰਗ ਅਤੇ ਕਮਾਂਡ ਨੈੱਟਵਰਕ ਦੇ ਵਿਗਿਆਨੀਆਂ ਵੱਲੋਂ ਕੀਤਾ ਜਾ ਰਿਹਾ ਹੈ।

ਸੈਟੇਲਾਈਟ ਟਰੈਕਿੰਗ ਸਿਸਟਮ ਵੈੱਬਸਾਈਟ www.n2yo.com ਅਨੁਸਾਰ ਬੁੱਧਵਾਰ ਬਾਅਦ ਦੁਪਹਿਰ 1.00 ਵਜੇ ਮਾਰਜ਼ ਆਰਬਿਟਰ ਮਿਸ਼ਨ ਨਾਇਜੀਰੀਆ ਨੂੰ ਪਾਰ ਕਰਕੇ ਅਫਰੀਕੀ ਮਹਾਂਦੀਪ ਦੇ ਮੁਲਕ ਚਾਡ ਦੇ ਉਪਰੋਂ ਲੰਘ ਰਿਹਾ ਸੀ। ਇਹ ਧਰਤੀ ਤੋਂ ਆਪਣੇ ਨਿਕਟਤਮ ਬਿੰਦੂ ਤੋਂ 264.1 ਕਿਲੋਮੀਟਰ ਅਤੇ ਧਰਤੀ ਤੋਂ ਸਭ ਤੋਂ ਵੱਧ ਦੂਰੀ ਵਾਲੇ ਬਿੰਦੂ ਤੋਂ 23903.6 ਕਿਲੋਮੀਟਰ ਦੂਰੀ ’ਤੇ ਸੀ। ਵੈੱਬਸਾਈਟ ਮੁਤਾਬਕ ਇਹ ਆਰਬਿਟਰ ਭਾਰਤ ਉਪਰੋਂ ਨਹੀਂ ਲੰਘੇਗਾ ਕਿਉਂਕਿ ਬਾਅਦ ਦੁਪਹਿਰ ਅਫਰੀਕੀ ਮਹਾਂਦੀਪ ਨੂੰ ਪਾਰ ਕਰਨ ਮਗਰੋਂ ਹਿੰਦ ਮਹਾਂਸਾਗਰ ਉਪਰੋਂ ਲੰਘ ਜਾਵੇਗਾ।

ਇਸ ਦੌਰਾਨ ਚੀਨੀ ਮਾਹਿਰਾਂ ਨੇ ਮੰਗਲਯਾਨ ਦੀ ਉਡਾਣ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਭਾਰਤ ਇਹ ਮੱਲ ਮਾਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

ਚਾਇਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਜ਼ ਵਿਚ ਦੱਖਣ ਏਸ਼ਿਆਈ ਅਧਿਐਨ ਦੇ ਮਾਹਿਰ ਯੇ ਹੇਲਿਨ ਨੇ ਆਖਿਆ ਕਿ ਮੰਗਲਯਾਨ ਦੀ ਉਡਾਣ ਤਰਕ ਦੇ ਲਿਹਾਜ਼ ਤੋਂ ਭਾਰਤ ਦੀ ਇਕ ਵੱਡੀ ਪ੍ਰਾਪਤੀ ਹੈ ਅਤੇ ਇਸ ਨੂੰ ਪੂਰੀ ਦੁਨੀਆ ਤੋਂ ਦਾਦ ਮਿਲਣੀ ਚਾਹੀਦੀ ਹੈ। ਉਨ੍ਹਾਂ ਚਾਈਨਾ ਡੇਲੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਚੀਨੀਆਂ ਦੀ ਤਰ੍ਹਾਂ ਭਾਰਤੀਆਂ ਦੇ ਵੀ ਪੁਲਾੜ ਬਾਰੇ ਸੁਪਨੇ ਹਨ, ਜੇ ਮਾਰਜ਼ ਆਰਬਿਟਰ ਸਫਲ ਰਿਹਾ ਤਾਂ ਇਹ ਗਿਆਨ ਦੇ ਭੰਡਾਰ ਲਈ ਮਨੁੱਖੀ ਹੋੜ ਵਧਾਵੇਗਾ ਅਤੇ ਸਾਡੇ ਜੀਵਨ ਵਿਚ ਤਬਦੀਲੀ ਲਿਆਵੇਗਾ।’


ਤਾਰਿਆਂ ਦੇ ਗੁੱਛੇ ‘ਚ ਮਿਲਿਆ ਬਲੈਕ ਹੋਲ

 http://sameydiawaaz.com/Archive%20News/%5B2013%5D/11/07.11.2013%20-%2010.jpg

ਵਾਸ਼ਿੰਗਟਨ 6 ਨਵੰਬਰ :- ਇਸ ਨੂੰ ਇਕ ਉਮੀਦ ਤੋਂ ਵਧ ਖੋਜ ਹੀ ਕਿਹਾ ਜਾ ਸਕਦਾ ਹੈ ਕਿ ਵਿਗਿਆਨੀਆਂ ਨੇ ਧਰਤੀ ਤੋਂ ਤਕਰੀਬਨ 22,000 ਪ੍ਰਕਾਸ਼ ਸਾਲ ਦੂਰ, ਅੋਫੀਊਸ਼ਸ ਨਾਂ ਦੇ ਤਾਰਾਮੰਡਲ ‘ਚ ਇਕ ਬਲੈਕ ਹੋਲ ਦੇਖਿਆ ਹੈ। ਪਿਛਲੇ ਸਾਲ ਜਦੋਂ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਦੀ ਅਗਵਾਈ ‘ਚ ਪੁਲਾੜ ਮਾਹਰ ਨੇ ਗਲੋਬਲਰ ਕਲਸਟਰਸ ਨਾਮਕ ਤਾਰਿਆਂ ਦੇ ਗੁੱਛੇ ‘ਚ ਦੋ ਬਲੈਕ ਹੋਲ ਦੀ ਖੋਜ ਕੀਤੀ ਸੀ, ਉਸ ਵੇਲੇ ਦਲ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਬਲੈਕ ਹੋਲ ਦੀ ਮੌਜੂਦਗੀ ਆਮ ਹੈ, ਜਾਂ ਫਿਰ ਇਕ ਦੁਰਲਭ ਪ੍ਰਕਿਰਿਆ ਹੈ। ਖੋਜਕਾਰਾਂ ਨੇ ਗਲੋਬੁਲਰ ਕਲਸਟਰਸ ‘ਚ ਇਕ ਹੋਰ ਬਲੈਕ ਹੋਲ ‘ਐੱਮ 62′ ਦੇ ਸਬੂਤ ਖੋਜੇ ਹਨ। ਐੱਮ.ਐੱਸ. ਯੂ. ‘ਚ ਭੋਤਿਕੀ ਅਤੇ ਪੁਲਾੜ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਅਤੇ ਟੀਮ ਦੀ ਮੈਂਬਰ ਲਾਰਾ ਚੋਕਿਊਕ ਨੇ ਦਸਿਆ ਕਿ ਗਲੋਬੁਲਰ ਕਲਸਟਰਸ ‘ਚ ਬਲੈਕ ਹੋਲ ਆਮ ਗੱਲ ਹੋ ਸਕਦੀ ਹੈ। ਬਲੈਕ ਹੋਲ ਅਸਲ ‘ਚ ਤਾਰੇ ਹੁੰਦੇ ਹਨ, ਜਿਹੜੇ ਖਤਮ ਹੋ ਜਾਂਦੇ ਹਨ, ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦਾ ਗਰੂਤਾ ਖੇਤਰ ਬਹੁਤ ਮਜ਼ਬੂਤ ਹੁੰਦਾ ਹੈ।


‘ਕ੍ਰਿਸ਼-3′ ਦੀ ਕਾਮਯਾਬੀ ਕਾਰਨ ਵਿਵੇਕ ਸੱਤਵੇ ਆਸਮਾਨ ‘ਤੇ

 http://sameydiawaaz.com/Archive%20News/%5B2013%5D/11/07.11.2013%20-%2011.jpg

ਮੁੰਬਈ 6 ਨਵੰਬਰ :- ਅਭਿਨੇਤਾ ਵਿਵੇਕ ਓਬਰਾਏ ਵਿਗਿਆਨ ਫੰਤਾਸੀ ਸੁਪਰਹੀਰੋ ਫਿਲਮ ‘ਕ੍ਰਿਸ਼-3′ ਅਤੇ ਇਸ ਫਿਲਮ ‘ਚ ਉਨ੍ਹਾਂ ਦੇ ਕਿਰਦਾਰ ‘ਕਾਲ’ ਨੂੰ ਮਿਲ ਰਹੀ ਪ੍ਰਤੀਕਿਰਿਆ ਤੋਂ ਬਹੁਤ ਖੁਸ਼ੀ ਮਹਸ਼ੂਸ ਕਰ ਰਹੇ ਹਨ। ਵਿਵੇਕ ਨੇ ਫਿਲਮ ‘ਚ ਰਿਤਿਕ ਰੌਸ਼ਨ ਦੇ ਸੁਪਰਹੀਰੋ ਖਿਲਾਫ ਖਲਨਾਇਕ ‘ਕਾਲ’ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਨੇ ਆਪਣੇ ਪ੍ਰਦਰਸ਼ਨ ਦੇ ਸ਼ੁਰੂਆਤੀ 4 ਦਿਨਾਂ ‘ਚ ਹੀ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਨੇ ਚੰਦਰ ਥੀਏਟਰ ‘ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੁਣ ਮੈਂ ਸੱਤਵੇ ਅਸਮਾਨ ‘ਤੇ ਹਾਂ ਅਤੇ ਮੈਂ ਬਹੁਤ ਹੀ ਖੁਸ਼ ਹਾਂ। ਵਿਵੇਕ ਨੇ ਕਿਹਾ ਕਿ ‘ਕ੍ਰਿਸ਼-3′ ਫਿਲਮ ‘ਚ 3 ਸੁਪਰਹੀਰੋ ਹਨ। ਪਹਿਲਾਂ ਸੁਪਰਹੀਰੋ ਦੇਸ਼ ਦਾ ਪਸੰਦੀਦਾ ਰਿਤਿਕ ਰੌਸ਼ਨ ਹੈ। ਦੂਜਾ ਸੁਪਰਹੀਰੋ ਇਸ ਕਹਾਣੀ ਨੂੰ ਪਰਦੇ ‘ਤੇ ਉਤਾਰਨ ਵਾਲੇ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਹਨ ਅਤੇ ਤੀਜੇ ਸੁਪਰਹੀਰੋ ਸਾਡੇ ਦਰਸ਼ਕ ਹਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz