ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

6 ਨਵੰਬਰ 2013

1984 ਦੇ ਸਿੱਖ ਸ਼ਹੀਦਾ ਦੀ ਯਾਦ ਵਿਚ ਦਿੱਲੀ ਕਮੇਟੀ ਨੇ ਲਗਾਈ ਫੋਟੋ ਪ੍ਰਦਰਸ਼ਨੀ

ਨਵੀਂ ਦਿੱਲੀ 5 ਨਵੰਬਰ :- 1984 ਵਿਚ ਕਤਲੇਆਮ ਦੌਰਾਨ ਸ਼ਹੀਦ ਹੋਏ ਹਜਾਰਾਂ ਸਿੰਘ ਸਿੰਘਣੀਆ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਫੋਟੋ ਪ੍ਰਦਰਸ਼ਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਈ ਗਈ ਹੈ ਜਿਸ ਵਿਚ ਨਵੰਬਰ 1984 ਦੇ ਦੁੰਖਾਂਤ ਦੇ ਦਰਸ਼ਨ ਕਰਾਉਂਦੀਆ ਤਸਵੀਰਾ ਕਿਸੇ ਵੀ ਇਨਸਾਨ ਨੂੰ ਪਲਭਰ ਵਿਚ ਜਜ਼ਬਾਤੀ ਬਣਾ ਦਿੰਦੀਆਂ ਹਨ ਤੇ ਇਹ ਚੋਣਵੀਆਂ ਤਸਵੀਰਾ ਆਪਣੀ ਕਹਾਣੀ ਆਪ ਦਸ ਰਹੀਆਂ ਹਨ। ਇਹ ਪ੍ਰਦਰਸ਼ਨੀ 10 ਨਵੰਬਰ ਤੱਕ ਚੱਲੇਗੀ ਤੇ ਨਵੀਂ ਪੀੜੀ ਨੂੰ 29 ਸਾਲ ਪਹਿਲੇ ਆਜ਼ਾਦ ਭਾਰਤ ਦੀ ਸਰਕਾਰ ਵਲੋਂ ਕੀਤੇ ਗਏ ਤਸ਼ਦੱਤ ਤੋਂ ਜਾਨੂ ਕਰਵਾਏਗੀ। ਇਨ੍ਹਾਂ ਗੱਲਾ ਦਾ ਪ੍ਰਗਟਾਵਾਂ ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਚਮਨ ਸਿੰਘ ਸ਼ਾਹਪੁਰਾ ਨੇ ਕਰਦੇ ਹੋਏ ਜਾਨਕਾਰੀ ਦਿੱਤੀ ਕਿ ਦਿੱਲੀ ਕਮੇਟੀ ਦੇ ਅੰਤ੍ਰਿਗ ਬੋਰਡ ਵਲੋਂ 1984 ਦੀ ਵਿਧਵਾਵਾਂ ਨੂੰ 1,000 ਰੁਪਏ ਮਹੀਨਾ ਪੈਨਸ਼ਨ ਦੇਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਇਹ ਪੈਨਸ਼ਨ ਲੈਣ ਵਾਸਤੇ ਪੀੜਤ ਲੋਕ ਰਾਸ਼ਨ-ਕਾਰਡ ਜਾਂ ਵੋਟਰ ਆਈ ਕਾਰਡ, ਸਰਕਾਰ ਵਲੋਂ ਦਿੱਤੇ ਗਏ ਮੁਆਵਜ਼ੇ ਦੀ ਰਸੀਦ ਜਾਂ ਬੈਂਕ ਸਟੇਟ ਮੈਂਟ, ਪੁਲਿਸ ਰਿਪੋਰਟ ਅਤੇ ਡੈਥ ਸਰਟੀਫਿਕੇਟ ਦੀ ਫੋਟੋ ਕਾਪੀ ਗੁਰਦੁਆਰਾ ਰਕਾਬਗੰਜ ਸਾਹਿਬ ਦਫਤਰ ਵਿਖੇ 4 ਨੰ. ਕਮਰੇ ਵਿਚ ਜਮਾ ਕਰਵਾਕੇ ਦਾਅਵਾ ਕਰ ਸਕਦੇ ਹਨ।


ਅਮਰੀਕੀ ਮਾਲ ਵਿੱਚ ਗੋਲੀਆਂ ਚਲਾਉਣ ਵਾਲੇ ਨੌਜਵਾਨ ਦੀ ਲਾਸ਼ ਮਿਲੀ

 http://sameydiawaaz.com/Archive%20News/%5B2013%5D/11/06.11.2013%20-%2005.jpg

ਪੈਰੇਮਸ (ਨਿਊ ਜਰਸੀ) ਵਿਚ ਮੰਗਲਵਾਰ ਨੂੰ ਗਾਰਡਨ ਸਟੇਟ ਪਲਾਜ਼ਾ ਮਾਲ ਵਿਚ ਬੰਦੂਕਧਾਰੀ ਨਾਲ ਨਿਪਟਣ

ਸਮੇਂ ਪੁਲੀਸ ਵਲੋਂ ਰਿਹਾਅ ਕਰਵਾਈਆਂ ਦੋ ਔਰਤਾਂ ਆਪਣੀ ਖੁਸ਼ੀ ਸਾਂਝੀ ਕਰਦੀਆਂ ਹੋਈਆਂ (ਫੋਟੋ: ਰਾਇਟਰਜ਼)

ਪਰਾਮਸ (ਅਮਰੀਕਾ) 5 ਨਵੰਬਰ (ਏ. ਪੀ.) :- ਨਿਊਜਰਸੀ ਦੀ ਸਭ ਤੋਂ ਵੱਡੀ ਸ਼ਾਪਿੰਗ ਮਾਲ ਵਿਚ ਗੋਲੀਆਂ ਚਲਾਉਣ ਵਾਲਾ 20 ਸਾਲਾ ਮਸ਼ਕੂਕ ਮਾਲ ਦੇ ਪਿਛਲੇ ਪਾਸਿਓਂ ਮ੍ਰਿਤ ਮਿਲਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਬਰਜਨ ਕਾਊਂਟੀ ਦੇ ਪ੍ਰਾਸੀਕਿਊਟਰ ਜੌਹਨ ਮੋਲੀਨੇਲੀ ਨੇ ਦੱਸਿਆ ਕਿ 20 ਸਾਲਾ ਰਿਚਰਡ ਸ਼ੂਪ ਦੀ ਦੇਹ ਪਰਾਮਸ ਦੀ ਗਾਰਡਨ ਸਟੇਟ ਪਲਾਜ਼ਾ ਮਾਲ ਦੇ ਪਿਛਲੇ ਹਿੱਸੇ ਵਿਚੋਂ ਮਿਲੀ। ਅਧਿਕਾਰੀ ਅਨੁਸਾਰ ਸ਼ੂਪ ਨੇ ਜਿਹੜੇ ਹਥਿਆਰ ਨਾਲ ਮਾਲ ਵਿਚ ਗੋਲੀਆਂ ਚਲਾਈਆਂ ਸਨ, ਉਸੇ ਨਾਲ ਆਪਣੇ ਆਪ ਨੂੰ ਮਾਰ ਲਿਆ ਸੀ ਤੇ ਉਥੋਂ ਨੋਟ ਵੀ ਮਿਲਿਆ ਹੈ। ਹੋਰ ਕੋਈ ਵੀ ਇਸ ਗੋਲੀ ਕਾਂਡ ’ਚ ਜ਼ਖਮੀ ਨਹੀਂ ਹੋਇਆ ਸੀ। ਪਰਾਮਸ ਪੁਲੀਸ ਦੇ ਕੈਨੇਥ ਅਰੇਨਬਰਗ ਨੇ ਦੱਸਿਆ ਕਿ ਬਹੁਤ ਹੇਠਲੇ ਹਿੱਸੇ ਵਿਚੋਂ ਧੁਰ ਅੰਦਰੋਂ ਮਿਲੀ ਹੈ ਤੇ ਇਹ ਖੇਤਰ ਜਨਤਾ ਲਈ ਨਹੀਂ ਸੀ। ਅਧਿਕਾਰੀ ਅਨੁਸਾਰ ਇਹ ਨੌਜਵਾਨ ਮਾਲ ਵਿਚ ਕੰਮ ਵੀ ਨਹੀਂ ਕਰਦਾ ਸੀ, ਇਸ ਕਰਕੇ ਪੁਲੀਸ ਇਸ ਕਾਂਡ ਦੇ ਸੰਭਾਵੀ ਮਨਸ਼ੇ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ। ਰਾਤੀਂ 9.30 ਕੁ ਵਜੇ ਮਾਲ ਬੰਦ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਉਦੋਂ ਭਾਜੜ ਪੈ ਗਈ ਜਦੋਂ ਪਤਾ ਲੱਗਿਆ ਕਿ ਕਾਲੇ ਵੇਸ ’ਚ ਤੇ ਮੋਟਰਸਾਈਕਲ ਵਾਲਾ ਹੈਲਮਟ ਪਾ ਕੇ ਕੋਈ ਗੋਲੀਆਂ ਚਲਾ ਰਿਹਾ ਹੈ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਗੋਲੀਆਂ ਦੀ ਆਵਾਜ਼ ਨੇ ਗਾਹਕ ਤੇ ਮਾਲ ਦੇ ਮੁਲਾਜ਼ਮ ਵੀ ਡਰਾ ਦਿੱਤੇ ਤੇ ਸਾਰੇ ਬਾਹਰ ਵੱਲ ਜਾਂ ਲੁਕਣ ਵਾਲੀਆਂ ਥਾਵਾਂ ਭਾਲਣ ਲਈ ਭੱਜ ਨਿਕਲੇ।

ਸੈਂਕੜਿਆਂ ਦੀ ਗਿਣਤੀ ’ਚ ਪੁਲੀਸ ਕਰਮੀ ਉਥੇ ਪੁੱਜ ਗਏ ਤੇ ਮਾਲ ਨੂੰ ਫੌਰੀ ਤਾਲਾ ਲਾ ਦਿੱਤਾ ਗਿਆ। ਨਿਊਜਰਸੀ ਦੀ ਪੁਲੀਸ ਨੇ ਇਕ ਹੈਲੀਕਾਪਟਰ ਪਾਰਕਿੰਗ ’ਚ ਲਾ ਦਿੱਤਾ। ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਫਟਾਫਟ ਮਾਲ ’ਚੋਂ ਲੋਕਾਂ ਨੂੰ ਕੱਢਣ ਲੱਗ ਪਈਆਂ। 22 ਲੱਖ ਵਰਗ ਫੁੱਟ ਖੇਤਰ ’ਚ ਪਸਰੇ ਇਸ ਮਾਲ ’ਚ 270 ਤੋਂ ਵੱਧ ਸਟੋਰ ਹਨ। ਕਈਆਂ ਨੇ ਅੰਦਰੋਂ ਸਟੋਰ ਬੰਦ ਕਰ ਲਏ, ਜੋ ਕਾਫੀ ਮਗਰੋਂ ਖੁੱਲ੍ਹੇ।


ਕਾਂਗਰਸ ਨੇ ਚੋਣ ਸਰਵੇਖਣਾਂ ਉੱਤੇ ਪਾਬੰਦੀ ਮੰਗ ਕੇ ਹਾਰ ਕਬੂਲੀ - ਹਰਸਿਮਰਤ

 http://sameydiawaaz.com/Archive%20News/%5B2013%5D/11/06.11.2013%20-%2004.jpg

ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਬਠਿੰਡਾ (ਦਿਹਾਤੀ) ਹਲਕੇ ਦੇ ਇੱਕ ਪਿੰਡ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ

ਬਠਿੰਡਾ 5 ਨਵੰਬਰ :- ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਆਖਿਆ ਕਿ ਯੂ.ਪੀ.ਏ ਸਰਕਾਰ ਨੇ ਚੋਣ ਸਰਵੇਖਣਾਂ ਉੱਤੇ ਪਾਬੰਦੀ ਦੀ ਮੰਗ ਕਰਕੇ ਅੰਦਰੂਨੀ ਤੌਰ ’ਤੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਬਠਿੰਡਾ (ਦਿਹਾਤੀ) ਹਲਕੇ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਬੀਬੀ ਬਾਦਲ ਨੇ ਆਖਿਆ ਕਿ ਯੂ.ਪੀ.ਏ ਨੂੰ ਹੁਣ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਸਪੱਸ਼ਟ ਦਿੱਖ ਰਹੀ ਹੈ ਜਿਸ ਕਰਕੇ ਕਾਂਗਰਸ ਪਾਰਟੀ ਘਬਰਾਹਟ ਵਿੱਚ ਹੈ ਤੇ ਹੁਣ ਉਹ ਚੋਣ ਸਰਵੇਖਣਾਂ ’ਤੇ ਪਾਬੰਦੀ ਦੀ ਮੰਗ ਕਰ ਰਹੀ ਹੈ। ਬੀਬੀ ਬਾਦਲ ਨੇ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਬੀੜ ਬਹਿਮਣ, ਚੁੱਘੇ ਖੁਰਦ, ਚੁੱਘੇ ਕਲਾਂ, ਸਰਦਾਰ ਗੜ੍ਹ, ਵਿਰਕ ਕਲਾਂ, ਵਿਰਕ ਖੁਰਦ ਅਤੇ ਬੱਲੂਆਣਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ ਅਤੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ।

ਬੀਬੀ ਬਾਦਲ ਨੇ ਪਿੰਡ ਚੁੱਘੇ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬੀਤੇ ਵਰ੍ਹਿਆਂ ਦੌਰਾਨ ਜਦੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਸਰਵੇਖਣ ਆਉਂਦੇ ਰਹੇ ਸਨ ਤਾਂ ਉਸ ਸਮੇਂ ਇਸ ਪਾਰਟੀ ਵੱਲੋਂ ਇਨ੍ਹਾਂ ਚੋਣ ਸਰਵੇਖਣਾਂ ਦੇ ਹੱਕ ਵਿੱਚ ਬੋਲਿਆ ਜਾਂਦਾ ਰਿਹਾ ਹੈ ਪ੍ਰੰਤੂ ਅੱਜ ਜਦੋਂ ਯੂ.ਪੀ.ਏ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋਣ ਕਾਰਨ ਕਾਂਗਰਸ ਨੂੰ ਆਪਣੀ ਸਪੱਸ਼ਟ ਹਾਰ ਨਜ਼ਰ ਆ ਰਹੀ ਹੈ ਤਾਂ ਇਸੇ ਕਾਂਗਰਸ ਪਾਰਟੀ ਵੱਲੋਂ ਚੋਣ ਸਰਵੇਖਣਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਜਿਸ ਤਰ੍ਹਾਂ ਦਾ ਮਰਜ਼ੀ ਪ੍ਰਾਪੇਗੰਡਾ ਕਰੇ ਇਸ ਸਰਕਾਰ ਦੀ ਬੇੜੀ ਡੁੱਬਣੋਂ ਨਹੀਂ ਬਚ ਸਕਦੀ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੌਰਾਨ ਬਦਰੰਗ ਦਾਣੇ ਦੀ ਫੀਸਦੀ 4 ਤੋਂ 12 ਕਰਨ ਨੂੰ ਕੇਂਦਰ ਸਰਕਾਰ ਦਾ ਬਹੁਤ ਲੇਟ ਚੁੱਕਿਆ ਕਦਮ ਐਲਾਨਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇਸ ਅਹਿਮ ਮੁੱਦੇ ਨੂੰ ਵਾਰ-ਵਾਰ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਤਾਂ ਵੀ ਯੂ.ਪੀ.ਏ ਸਰਕਾਰ ਵੱਲੋਂ ਇਹ ਫੈਸਲਾ ਬਹੁਤ ਲੇਟ ਲਿਆ ਗਿਆ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਵੱਡੀ ਗਿਣਤੀ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਵੇਚ ਚੁੱਕੇ ਸਨ। ਬੀਬੀ ਬਾਦਲ ਨੇ ਕਿਹਾ ਕਿ ਇਸ ਤੋਂ ਮੁੜ ਸਪੱਸ਼ਟ ਹੋਇਆ ਹੈ ਕਿ ਮੁਲਕ ਦਾ ਪੇਟ ਭਰਨ ਵਾਲੇ ਸੂਬੇ ਪੰਜਾਬ ਦੇ ਕਿਸਾਨਾਂ ਦੀ ਇਹ ਕੇਂਦਰ ਦੀ ਕਾਂਗਰਸ ਸਰਕਾਰ ਕਦੇ ਵੀ ਖ਼ੈਰਖ਼ਾਹ ਨਹੀਂ ਰਹੀ।

ਅੱਜ ਦੇ ਇਨ੍ਹਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ, ਐਸ.ਡੀ.ਐਮ ਬਠਿੰਡਾ  ਦਮਨਜੀਤ ਸਿੰਘ ਮਾਨ, ਯੂਥ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੇ ਹੋਰ ਹਾਜ਼ਰ ਸਨ।


ਐਨ. ਡੀ. ਏ. ਦਾ ਕਦੇ ਵੀ ਨਹੀਂ ਦਿਆਂਗੇ ਸਾਥ - ਉਮਰ

 http://sameydiawaaz.com/Archive%20News/%5B2013%5D/11/06.11.2013%20-%2006.jpg

ਜੰਮੂ 5 ਨਵੰਬਰ :- ‘‘ਨੈਸ਼ਨਲ ਕਾਨਫਰੰਸ ਕਦੇ ਵੀ ਐਨ. ਡੀ. ਏ. ਦਾ ਹਿੱਸਾ ਨਹੀਂ ਬਣੇਗੀ ਭਾਵੇਂ ਉਨ੍ਹਾਂ ਨੂੰ ਸੱਤ੍ਹਾ ਵਿੱਚੋਂ ਬਾਹਰ ਹੀ ਰਹਿਣਾ ਪਏ ।’’ ਇਹ ਵਿਚਾਰ ਅੱਜ ਜੰਮੂ - ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੇਰ - ਏ ਕਸ਼ਮੀਰ ਭਵਨ ਵਿਚ ਪਾਰਟੀ ਵਰਕਰਾਂ ਨਾਲ ਸਾਂਝੇ ਕਰਦੇ ਹੋਏ ਕਹੇ । ਉਨ੍ਹਾਂ ਕਿਹਾ ਕਿ ਉਨ੍ਹਾਂ ਕੱਲ੍ਹ ਨਰਿੰਦਰ ਮੋਦੀ ਦੇ ਅਸਰ ਦੀ ਗੱਲ ਕੀਤੀ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ‘‘ਦੇਖੋ ਉਮਰ ਦੁਬਾਰਾ ਭਾਜਪਾ ਨਾਲ ਦੋਸਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਐਨ. ਡੀ. ਏ. ਦੀ ਕਿਸ਼ਤੀ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੀ ਕਿਸ਼ਤੀ ਵਿਚ ਸਵਾਰ ਨਹੀਂ ਹੋਵਾਂਗੇ ਜਿਥੇ ਲੋਕਾਂ ਦੀ ਤਬਾਹੀ, ਜੁਲਮ ਅਤੇ ਬਰਬਾਦੀ ਲਿਖੀ ਹੋਵੇ। ਉਨ੍ਹਾਂ ਕਿਹਾ ਨੈਸ਼ਨਲ ਕਾਨਫਰੰਸ ਦਾ ਕਦੇ ਵੀ ਨਾ ਨਰਿੰਦਰ ਮੋਦੀ, ਨਾ ਭਾਰਤੀ ਜਨਤਾ ਪਾਰਟੀ ਜਾਂ ਐਨ. ਡੀ. ਏ. ਦੇ ਨਾਲ ਕੋਈ ਰਿਸ਼ਤਾ ਹੋਵੇਗਾ ਅਤੇ ਇਹ ਉਹ ਲਿਖ ਕੇ ਦੇਣ ਨੂੰ ਤਿਆਰ ਹਨ । ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸੱਤ੍ਹਾ ਤੋਂ ਬਾਹਰ ਰਹਿਣਾ ਪਏ ਉਹ ਯੂ. ਪੀ. ਏ. ਨੂੰ ਧੋਖਾ ਨਹੀਂ ਦੇਣਗੇ ।

ਉਨ੍ਹਾਂ ਕਿਹਾ ਕਿ ਕਿਸ਼ਤਵਾੜ ਵਿਚ ਆਪਸੀ ਭਾਈਚਾਰੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ । ਕਿਸ਼ਤਵਾੜ ਤੋਂ ਬਾਅਦ ਰਾਜੌਰੀ, ਸਾਂਬਾ, ਰਿਆਸੀ ਅਤੇ ਜੰਮੂ ਵਿਚ ਵੀ ਭਾਈਚਾਰਾ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਰਿਆਸਤ ਵਿਚ ਹਰ ਤਰ੍ਹਾਂ ਦੇ ਲੋਕ  ਰਹਿੰਦੇ ਹਨ ਪਰ ਕੁਝ ਲੋਕ ਹਾਲਾਤ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ ।

ਨੈਸ਼ਨਲ ਕਾਨਫਰੰਸ ਉਨ੍ਹਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਦਵਿੰਦਰ ਸਿੰਘ ਰਾਣਾ, ਸਾਬਕਾ ਮੰਤਰੀ ਹਰਬੰਸ ਸਿੰਘ, ਮੰਤਰੀ ਸਕੀਨਾ ਇਤੂ ਵੀ ਹਾਜ਼ਰ ਸਨ ।


ਪੰਜਾਬ ਦੇ ਮੁਲਾਜ਼ਮਾਂ ਨੂੰ ਫਾਕੇ, ਮੰਤਰੀਆਂ ਨੂੰ ਗੱਫ਼ੇ

ਰਾਜ ਸਰਕਾਰ ਮੁਲਾਜ਼ਮਾਂ ਦੇ ਨਵੇਂ ਸਕੇਲਾਂ ਦੇ ਬਕਾਏ ਦੀ ਅਦਾਇਗੀ ਟਾਲਣ ਦੇ ਰੌਂਅ ’ਚ

 http://sameydiawaaz.com/Archive%20News/%5B2013%5D/11/06.11.2013%20-%2003.jpg

ਚੰਡੀਗੜ੍ਹ 5 ਨਵੰਬਰ (ਰੁਚਿਕਾ ਐਮ. ਖੰਨਾ) :- ਪੰਜਾਬ ਸਰਕਾਰ ਆਪਣੀ ਮਾਲੀ ਤੰਗੀ ਦਾ ਆਧਾਰ ਬਣਾ ਕੇ ਮੁਲਾਜ਼ਮਾਂ ਦੇ ਨਵੇਂ ਤਨਖਾਹ ਸਕੇਲਾਂ ਦਾ 30 ਫੀਸਦ ਬਕਾਏ ਦੀ ਅਦਾਇਗੀ ਟਾਲਣ ਦੇ ਰੌਂਅ ਵਿਚ ਹੈ ਪਰ ਹਾਕਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਦੀ ਇਕ ਮਿਸਾਲ ਇਹ ਹੈ ਕਿ ਮੁੱਖ ਮੰਤਰੀ ਦੀ ਤਨਖਾਹ ਵਿਚ 100 ਫੀਸਦੀ ਵਾਧਾ ਕੀਤਾ ਗਿਆ ਹੈ ਜਦਕਿ ਕੈਬਨਿਟ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖਾਹਾਂ ਵਿਚ 66 ਫੀਸਦ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਮੰਤਰੀਆਂ ਸਣੇ 117 ਵਿਧਾਇਕਾਂ ਦੀਆਂ ਤਨਖਾਹਾਂ ’ਚ ਕੀਤੇ ਵਾਧੇ ਦਾ ਰਾਜ ਦੇ ਖਜ਼ਾਨੇ ’ਤੇ ਸਾਲਾਨਾ 6.96 ਕਰੋੜ ਰੁਪਏ ਦਾ ਬੋਝ ਪਵੇਗਾ।  ਤਨਖਾਹਾਂ ’ਚ ਵਾਧੇ ਨੂੰ ਵਿਧਾਨ ਸਭਾ ਦੀ ਆਮ ਮੰਤਵਾਂ ਬਾਰੇ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ ਅਤੇ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ’ਚ ਵੰਡੀ ਗਈ ਕਮੇਟੀ ਦੀ ਰਿਪੋਰਟ ਵਿਚ 117 ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧੇ ਦਾ ਜ਼ਿਕਰ ਕੀਤਾ ਗਿਆ ਸੀ ਪਰ ਰਾਜ ਦੇ ਅਮਲਾ ਅਤੇ ਵਿੱਤ ਵਿਭਾਗ ਨੂੰ ਲਾਗੂ ਕਰਨ ਲਈ ਭੇਜੀਆਂ ਗਈਆਂ ਸਿਫਾਰਸ਼ਾਂ ਤੋਂ ਪਤਾ ਚੱਲਿਆ ਹੈ ਕਿ ਮੰਤਰੀਆਂ, ਮੁੱਖ ਮੰਤਰੀ ਅਤੇ ਮੁੱਖ ਸੰਸਦੀ ਸਕੱਤਰਾਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ।

ਮੁੱਖ ਮੰਤਰੀ ਦੀ ਤਨਖਾਹ 50000 ਰੁਪਏ ਮਾਹਵਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖਾਹ 30000 ਰੁਪਏ ਤੋਂ ਵਧਾ ਕੇ 50000 ਰੁਪਏ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀਆਂ (ਸਣੇ ਉਪ ਮੁੱਖ ਮੰਤਰੀ) ਅਤੇ ਵਿਰੋਧੀ ਧਿਰ ਦੇ ਆਗੂ ਦੀਆਂ ਤਨਖਾਹਾਂ 30000 ਰੁਪਏ ਤੋਂ ਵਧਾ ਕੇ 50000 ਰੁਪਏ ਕਰ ਦਿੱਤੀਆਂ ਗਈਆਂ ਹਨ। ਮੁੱਖ ਸੰਸਦੀ ਸਕੱਤਰਾਂ ਦੀ ਤਨਖਾਹ 20000 ਰੁਪਏ ਤੋਂ ਵਧਾ ਕੇ 40000 ਰੁਪਏ ਕਰ ਦਿੱਤੀ ਗਈ ਹੈ। ਦੂਜੇ ਬੰਨ੍ਹੇ ਗੁਆਂਢੀ ਸੂਬੇ ਹਰਿਆਣੇ ’ਚ  ਮੁੱਖ ਮੰਤਰੀ ਦੀ ਤਨਖਾਹ 50000 ਰੁਪਏ ਹੈ ਅਤੇ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਵੀ 50000 ਰੁਪਏ ਤਨਖਾਹ ਮਿਲਦੀ ਹੈ।

ਪੰਜਾਬ ਵਿਚ ਮੁੱਖ ਮੰਤਰੀ, ਸਪੀਕਰ ਤੇ ਡਿਪਟੀ ਸਪੀਕਰ, 15 ਕੈਬਨਿਟ ਮੰਤਰੀਆਂ ਅਤੇ 20 ਸੰਸਦੀ ਸਕੱਤਰਾਂ ਦੀਆਂ ਤਨਖਾਹਾਂ ਵਧਾਉਣ ਨਾਲ ਹੀ ਰਾਜ ਦੇ ਖਜ਼ਾਨੇ ’ਤੇ ਸਾਲਾਨਾ 97 ਲੱਖ ਰੁਪਏ ਦਾ ਭਾਰ ਪਵੇਗਾ ਜਦਕਿ ਵਿਧਾਇਕਾਂ ਦੀਆਂ ਤਨਖਾਹਾਂ ਵਿਚ 57 ਫੀਸਦ ਵਾਧਾ ਕਰਨ ਤੋਂ ਖਜ਼ਾਨੇ ’ਤੇ ਸਾਲਾਨਾ 5.99 ਕਰੋੜ ਰੁਪਏ ਦਾ ਬੋਝ ਪਵੇਗਾ।


ਬੰਗਲਾਦੇਸ਼ ਦੇ 152 ਬਾਗ਼ੀ ਸੈਨਿਕਾਂ ਨੂੰ ਮੌਤ ਦੀ ਸਜ਼ਾ

 http://sameydiawaaz.com/Archive%20News/%5B2013%5D/11/06.11.2013%20-%2002.jpg

ਸਜ਼ਾ ਸੁਣਨ ਬਾਅਦ ਇਕ ਕੈਦੀ ਦੇ ਚਿਹਰੇ ਦਾ ਰੰਗ ਉਡਿਆ ਹੋਇਆ (ਰਾਇਟਰਜ਼)

ਢਾਕਾ 5 ਨਵੰਬਰ :- ਅੱਜ ਬੰਗਲਾਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਨੇ 152 ਬੰਗਲਾਦੇਸ਼ੀ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ। 2009 ਦੀ ਫੌਜੀ ਬਗ਼ਾਵਤ ਤੇ ਫੌਜ ਦੇ ਸੀਨੀਅਰ ਅਫਸਰਾਂ ਸਮੇਤ 74 ਲੋਕਾਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਸਮੂਹਕ ਫੌਜਦਾਰੀ ਮੁਕੱਦਮੇ ਦੀ ਇਹ ਵਿਸ਼ਵ ਭਰ ’ਚ ਹੁਣ ਤੱਕ ਸਭ ਤੋਂ ਵੱਡੀ ਕਾਰਵਾਈ ਹੈ। ਮੌਤ ਦੀ ਸਜ਼ਾ ਵਾਲਿਆਂ ਵਿਚ ਬੰਗਲਾਦੇਸ਼ ਰਾਈਫਲਜ਼ ਦਾ ਸਾਬਕਾ ਡਿਪਟੀ ਅਸਿਸਟੈਂਟ ਡਾਇਰੈਕਟਰ ਵੀ ਸ਼ਾਮਲ ਹੈ। ਢਾਕਾ ਮੈਟਰੋਪਾਲੇਟਿਨ ਸੈਸ਼ਨਜ਼ ਕੋਰਟ ਵਿਚ ਅਰਧ ਸੈਨਿਕ ਬਲਾਂ ਦੀ ਕੁੱਲ 820 ਸੈਨਿਕਾਂ ਤੇ 26 ਨਾਗਰਿਕਾਂ ਵਿਰੁੱਧ ਮੁਕੱਦਮਾ ਚੱਲਿਆ ਸੀ। ਜੱਜ ਮੁਹੰਮਦ ਅਖ਼ਤਰ ਉਜ਼ਮਾਨ ਨੇ 158 ਬਾਗ਼ੀ ਸੈਨਿਕਾਂ ਨੂੰ ਉਮਰ ਕੈਦ, 251 ਨੂੰ 3-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਦਕਿ 271 ਨੂੰ ਬਰੀ ਕਰ ਦਿੱਤਾ ਗਿਆ।

ਬੰਗਲਾਦੇਸ਼ ਰਾਈਫਲਜ਼, ਜਿਸ ਦਾ ਨਾਮ ਹੁਣ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਹੈ, ਦੇ ਸਾਬਕਾ ਡਿਪਟੀ ਅਸਿਸਟੈਂਟ ਡਾਇਰੈਕਟਰ ਤੌਹੀਦ ਅਹਿਮਦ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹ ਬਾਗੀ ਸੈਨਿਕਾਂ ਦਾ ਪ੍ਰਮੁੱਖ ਆਗੂ ਸੀ। 34 ਮਹੀਨੇ ਚੱਲੇ ਮੁਕੱਦਮੇ ਦੀ ਅੱਜ ਦੀ ਕਾਰਵਾਈ ਦੌਰਾਨ ਅਦਾਲਤ ਪੂਰੀ ਤਰ੍ਹਾਂ ਭਰੀ ਹੋਈ ਸੀ। ਜੱਜ ਨੇ ਇਨ੍ਹਾਂ ਨੂੰ  ਆਖਰੀ ਸਾਹ ਨਿਕਲਣ ਤੱਕ ਫਾਹੇ ਲਾਈ ਰੱਖਣ ਦਾ ਹੁਕਮ ਸੁਣਾਇਆ। ਜਸਟਿਸ ਅਖ਼ਤਰ ਉਜ਼ਮਾਨ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੇ ਇੰਨੇ ਘਿਨੌਣੇ ਅਪਰਾਧ ਕੀਤੇ ਕਿ ਲਾਸ਼ਾਂ ਤੱਕ ਦੀ  ਮਰਿਆਦਾ ਦੀ ਵੀ ਫਿਕਰ ਨਹੀਂ ਕੀਤੀ ਗਈ।

ਬੀਜੀਬੀ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਜ਼ੀਜ਼ ਅਹਿਮਦ ਨੇ ਇਸ ਫੈਸਲੇ ’ਤੇ ਤਸੱਲੀ ਪ੍ਰਗਟਾਈ ਹੈ। ਸ੍ਰੀ ਅਹਿਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2009 ’ਚ ਬਗ਼ਾਵਤ ਕਰਨ ਵਾਲਿਆਂ ਨੂੰ ਲੰਮੇ ਮੁਕੱਦਮੇ ਮਗਰੋਂ ਉੱਚਿਤ ਤੇ ਮਿਸਾਲੀ ਸਜ਼ਾ ਸੁਣਾਈ ਗਈ ਹੈ।

ਜਿਹੜੇ ਆਮ ਸ਼ਹਿਰੀਆਂ ਨੂੰ ਉਮਰ ਕੈਦ ਮਿਲੀ ਹੈ ਉਨ੍ਹਾਂ ਵਿਚ ਬੀਐਨਪੀ ਦੇ ਸਾਬਕਾ ਸੰਸਦ ਮੈਂਬਰ ਨਸੀਰੂਦੀਨ ਪਿੰਟੂ, ਅਵਾਮੀ ਲੀਗ ਦੇ ਆਗੂ ਤੇ ਬੀਡੀਆਰ ਦੇ ਸਾਬਕਾ ਸੈਨਿਕ ਤੋਰਾਬ ਅਲੀ ਸ਼ਾਮਲ ਹਨ। ਇਨ੍ਹਾਂ ’ਤੇ ਬਗ਼ਾਵਤ ਕਰਨ ਵਾਲਿਆਂ ਨਾਲ ਰਲਣ ਦੇ ਦੋਸ਼ ਹਨ। ਇਸ ਮੌਕੇ ਦੋਸ਼ੀਆਂ ਤੇ ਪੀੜਤਾਂ ਦੇ ਪਰਿਵਾਰਾਂ ਦੇ ਲੋਕ ਵੱਡੀ ਗਿਣਤੀ ’ਚ ਅਦਾਲਤੀ ਕੰਪਲੈਕਸ ਦੇ ਬਾਹਰ ਇਕੱਠੇ ਹੋਏ ਸਨ। ਸਰਕਾਰੀ ਵਕੀਲਾਂ ਨੇ ਕਿਹਾ ਕਿ 242 ਸੈਨਿਕਾਂ ਨੂੰ ਬਰੀ ਕੀਤੇ ਜਾਣ ਨੂੰ ਉੱਚ ਅਦਾਲਤ ’ਚ ਚੁਣੌਤੀ ਦਿੱਤੀ ਜਾਏਗੀ। ਬਚਾਓ ਪੱਖ ਦੇ ਵਕੀਲ ਸ਼ਮੀਮ ਸਰਦਾਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।


ਸ਼ਰੀਫ਼ ਨੂੰ ਆਪਣਾ ਤਖ਼ਤਾ ਪਲਟਾਉਣ ਵਾਲੇ ਨਾਲ ਮਿਲਾਉਣਾ ਪਿਆ ਹੱਥ

http://sameydiawaaz.com/Archive%20News/%5B2013%5D/11/06.11.2013%20-%2007.jpg

ਇਸਲਾਮਾਬਾਦ 5 ਨਵੰਬਰ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫੌਜ ’ਚ ਉਸ ਜਰਨੈਲ ਜਨਰਲ (ਸੇਵਾਮੁਕਤ) ਮੁਹੰਮਦ ਅਜ਼ੀਜ਼ ਖਾਨ ਨਾਲ ਹੱਥ ਮਿਲਾਇਆ ਜਿਸ ਨੇ 1999 ਦੇ ਫੌਜੀ ਰਾਜ ਪਲਟੇ ’ਚ ਉਸ ਦੀ ਚੁਣੀ ਹੋਈ ਸਰਕਾਰ ਤੋੜਨ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ। ਫੌਜ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਸੱਤਾ ’ਚ ਲਿਆਉਣ ਵਾਲੇ ਉਸ ਮੌਕੇ ਦੇ ਫੌਜੀ ਰਾਜਪਲਟੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਰਲ ਖਾਨ ਨੂੰ ਫੌਜ ਦੇ ਵਰਤਮਾਨ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਫੌਜੀ ਅਭਿਆਸ ‘ਆਜ਼ਮ-ਇ-ਨਾਓ 4’ ਦੇ ਸਮਾਪਤੀ ਸਮਾਰੋਹ ਵਿੱਚ ਭਾਗ ਲੈਣ ਲਈ ਵਿਸ਼ੇਸ਼ ਸੱਦਾ ਭੇਜਿਆ ਸੀ। ਇਹ ਫੌਜੀ ਅਭਿਆਸ ਬਹਾਵਲਪੁਰ ਜ਼ਿਲ੍ਹੇ ਦੇ ਖ਼ੈਰਪੁਰ ਟੇਮਵਾਲੀ ਰੇਗਿਸਤਾਨ ਵਿੱਚ ਚੱਲ ਰਿਹਾ ਸੀ। ਕੱਲ੍ਹ ਜਨਰਲ ਕਿਆਨੀ ਦੇ ਨਾਲ ਸ਼ਰੀਫ ਫੌਜੀ ਅਭਿਆਸ ਦੇਖਣ ਲਈ ਇੱਕ ਤੰਬੂ ’ਚ ਵੜੇ ਤਾਂ ਉੱਥੋਂ ਉਨ੍ਹਾਂ ਦੇ ਖੱਬੇ ਪਾਸੇ ਜਨਰਲ (ਸੇਵਾਮੁਕਤ) ਅਬਦੁਲ ਵਹੀਦ ਕੱਕੜ ਦੇ ਨਾਲ ਜਨਰਲ ਅਜ਼ੀਜ਼ ਬੈਠੇ ਸਨ। ਕੱਕੜ ਵੀ ਸਾਬਕਾ ਫੌਜੀ ਮੁਖੀ ਹਨ। ਜਨਰਲ ਕੱਕੜ, ਪ੍ਰਧਾਨ ਮੰਤਰੀ ਦੇ ਐਨ ਨਾਲ ਲੱਗਦੀ ਸੀਟ ’ਤੇ ਬੈਠੇ ਸਨ। ਪਹਿਲਾਂ ਤਾਂ ਸ਼ਰੀਫ ਨੇ ਦੋਵੇਂ ਸਾਬਕਾ ਜਰਨੈਲਾਂ ਨੂੰ ਅਣਦੇਖਿਆ ਕਰ ਦਿੱਤਾ ਕਿਉਂਕਿ ਜਨਰਲ ਕੱਕੜ ਨੇ ਵੀ 1993 ’ਚ ਰਾਸ਼ਟਰਪਤੀ ਇਸਹਾਕ ਖਾਨ ਨਾਲ ਉਸ ਨੂੰ ਗੱਦੀਓਂ ਲਾਹੁਣ ’ਚ ਅਹਿਮ ਭੂਮਿਕਾ ਨਿਭਾਈ ਸੀ ਪਰ ਜਨਰਲ ਕਿਆਨੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਖੱਬੇ ਹੱਥ ਬੈਠੇ ਪ੍ਰਾਹੁਣਿਆਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਇਸ ’ਤੇ ਸ੍ਰੀ ਸ਼ਰੀਫ ਸਿੱਧਾ ਸਾਬਕਾ ਸੈਨਾ ਮੁਖੀ ਕੱਕੜ ਕੋਲ ਗਏ ਤੇ ਬੜੇ ਤਪਾਕ ਨਾਲ ਉਨ੍ਹਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਸਿਹਤ ਬਾਰੇ ਜਾਣਕਾਰੀ ਲਈ। ਮਗਰੋਂ ਸ੍ਰੀ ਸ਼ਰੀਫ ਨੇ ਸਪਾਟ ਜਿਹੇ ਚਿਹਰੇ ਨਾਲ ਪੋਲੇ ਜਿਹੇ ਆਪਣਾ ਹੱਥ ਜਨਰਲ (ਸੇਵਾਮੁਕਤ) ਐਮ. ਅਜ਼ੀਜ਼ ਖ਼ਾਨ ਨਾਲ ਮਿਲਾਇਆ ਜੋ ਇਸ ਦੀ ਉਡੀਕ ਕਰ ਰਹੇ ਸਨ। ਸ਼ਰੀਫ ਨੇ ਅਜ਼ੀਜ਼ ਨਾਲ ਕੋਈ ਬੋਲ ਸਾਂਝੇ ਨਹੀਂ ਕੀਤੇ। ਨਾਲ ਦੀ ਨਾਲ ਸ਼ਰੀਫ਼ ਮੁੜ ਕੇ ਆਪਣੀ ਸੀਟ ਦੇ ਸੱਜੇ ਪਾਸੇ ਬੈਠੇ ਮਹਿਮਾਨਾਂ ਨਾਲ ਹੱਥ ਮਿਲਾਉਣ ਲੱਗ ਪਏ ਤੇ ਮਗਰੋਂ ਕਿਆਨੀ ਨਾਲ ਬੈਠ ਕੇ ਫੌਜੀ ਅਭਿਆਸ ਦੇਖਣ ਲੱਗ ਪਏ।

ਅਭਿਆਸ ਤੋਂ ਮਗਰੋਂ ਜਨਰਲ ਅਜ਼ੀਜ਼ ਸਿੱਧੇ ਉਸ ਥਾਂ ਪੁੱਜੇ ਜਿੱਥੇ ਪ੍ਰਾਹੁਣਿਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਸੀ। ਇੱਥੇ ਵੀ ਉਨ੍ਹਾਂ ਨੂੰ ਉਹੀ ਟੇਬਲ ਅਲਾਟ ਸੀ ਜੋ ਸ਼ਰੀਫ ਤੇ ਕਿਆਨੀ ਲਈ ਰਾਖਵਾਂ ਸੀ। ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਵਿੱਤ ਮੰਤਰੀ ਇਸਹਾਕ ਡਾਰ, ਕੌਮੀ ਸੁਰੱਖਿਆ ਬਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼, ਕੋਰ ਕਮਾਂਡਰ ਮੁਲਤਾਨ ਲੈਫਟੀਨੈਂਟ ਜਨਰਲ ਆਬਿਦ ਪਰਵੇਜ਼, ਫੌਜ ਦੇ ਸਾਬਕਾ ਉਪ ਮੁਖੀ ਜਨਰਲ ਐਸ. ਯੂਸਫ ਵੀ ਉਸੇ ਟੇਬਲ ’ਤੇ ਬੈਠੇ ਸਨ। 1999 ’ਚ ਹੋਏ ਫੌਜੀ ਰਾਜਪਲਟੇ ਦੌਰਾਨ ਨਵਾਜ਼ ਸਰੀਫ ਦੀ ਚੁਣੀ ਹੋਈ ਸਰਕਾਰ ਲਾਂਭੇ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਵਿੱਚ ਚਾਰ ਫੌਜੀ ਜਨਰਲਾਂ ਨੇ ਮੁੱਖ ਰੂਪ ਵਿੱਚ ਭੂਮਿਕਾ ਨਿਭਾਈ ਸੀ, ਜਿਨ੍ਹਾਂ ’ਚ ਜਨਰਲ (ਸੇਵਾਮੁਕਤ) ਮੁਹੰਮਦ ਅਜ਼ੀਜ਼ ਖਾਨ, ਜਨਰਲ (ਸੇਵਾਮੁਕਤ) ਮਹਿਮੂਦ ਅਹਿਮਦ, ਜਨਰਲ (ਸੇਵਾਮੁਕਤ) ਸ਼ਾਹਿਦ ਅਜ਼ੀਜ਼ ਤੇ ਲੈਫਟੀਨੈਂਟ (ਸੇਵਾਮੁਕਤ) ਅਲੀ ਮੁਹੰਮਦ ਜਨ ਉੜਕਜ਼ਈ ਸ਼ਾਮਲ ਸਨ ਤੇ ਇਨ੍ਹਾਂ ਦੇ ਆਗੂ ਮੁਸ਼ੱਰਫ ਬਣੇ ਹੋਏ ਸਨ।


ਮੰਗਲ ਮਿਸ਼ਨ ਦਾ ਮੰਗਲਮਈ ਆਗਾਜ਼

ਮੰਗਲਯਾਨ ਸਫ਼ਲਤਾਪੂਰਬਕ ਧਰਤੀ ਦੇ ਗ੍ਰਹਿ - ਪੰਧ ’ਤੇ ਪਿਆ

ਕੌਮੀ ਨੇਤਾਵਾਂ ਵਲੋਂ ‘ਇਸਰੋ’ ਨੂੰ ਮੁਬਾਰਕਬਾਦ

ਬਹੁਤ ਲੰਬੀ ਰਹੇਗੀ ਯਾਤਰਾ

ਦਾਗਣ ਤੋਂ 44 ਮਿੰਟ ਮਗਰੋਂ ਧਰਤੀ ਦੇ ਗ੍ਰਹਿ ਪੰਧ ’ਚ ਪਿਆ ਮੰਗਲਯਾਨ

ਪਹਿਲੀ ਦਸੰਬਰ ਨੂੰ ਸੂਰਜੀ ਪੰਧ ਵਿੱਚ ਪਏਗਾ ਮਿਸ਼ਨ

24 ਸਤੰਬਰ 2014 ਨੂੰ ਮੰਗਲ ਗ੍ਰਹਿ ਦੇ ਪੰਧ ਉਪਰ ਪੈਣ ਦੀ ਆਸ

ਉਪਰੋਕਤ ਦੋਵੇਂ ਪੜਾਅ ਹੋਣਗੇ ਚੁਣੌਤੀਆਂ ਭਰੇ

 http://sameydiawaaz.com/Archive%20News/%5B2013%5D/11/06.11.2013%20-%2001.jpg

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰ ਰਿਹਾ ਮੰਗਲਯਾਨ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) 5 ਨਵੰਬਰ :- ਭਾਰਤ ਦੇ ਮੰਗਲ ਮਿਸ਼ਨ ਦਾ ਅੱਜ ਮੰਗਲਮਈ ਅੰਦਾਜ਼ ’ਚ ਆਗਾਜ਼ ਹੋ ਗਿਆ। ਅੱਜ ਮੰਗਲਯਾਨ ਸਫਲਤਾ-ਪੂਰਵਕ ਦਾਗ ਦਿੱਤਾ ਗਿਆ ਤੇ ਪੋਲਰ ਰਾਕੇਟ ਨੇ ਇਸ ਨੂੰ ਬੜੇ ਸਹੀ ਢੰਗ ਨਾਲ ਧਰਤੀ ਦੇ ਗ੍ਰਹਿ ਪੰਧ ’ਤੇ ਪਾ ਦਿੱਤਾ। ਇਸ ਇਤਿਹਾਸਕ ਸਫਲਤਾ ਨਾਲ ਭਾਰਤ ਦੁਨੀਆਂ ਦੇ ਚੋਣਵੇਂ ਮੁਲਕਾਂ ’ਚ ਸ਼ਾਮਲ ਹੋ ਗਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂਪੀਏ ਦੀ ਚੇਅਰਪਰਸਨ ਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਇਸ ਮੌਕੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸਰੋ ਦੇ ਵਿਗਿਆਨੀਆਂ ਨੂੰ ਇਹ ਕਾਰਜ ਨੇਪਰੇ ਚਾੜ੍ਹਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿਗਿਆਨੀ ਕੰਪਿਊਟਰਾਂ ’ਤੇ ਲੱਗੇ ਹੋਏ ਸਨ। ‘‘ਨਵੇਂ ਤੇ ਬਹੁਤ ਗੁੰਝਲਦਾਰ ਮਿਸ਼ਨ ਡਿਜ਼ਾਈਨ’’ ਨਾਲ ਇਸਰੋ (ਭਾਰਤੀ ਪੁਲਾੜ ਖੋਜ ਸੰਸਥਾ) ਦੇ ਪੀਐਸਐਲਵੀ ਸੀ-25 ਨੇ 1350 ਕਿਲੋਗ੍ਰਾਮ ਭਾਰੇ ਮੰਗਲਯਾਨ’ ਨੂੰ ਦਾਗੇ ਜਾਣ ਤੋਂ ਕੋਈ 44 ਮਿੰਟ ਮਗਰੋਂ ਧਰਤੀ ਦੇ ਗ੍ਰਹਿ ਪੰਧ ’ਤੇ ਪਾਇਆ। ਇਹ ਪੁਲਾੜ ਵਾਹਨ ਇਥੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 2.38 ਵਜੇ ਬਾਅਦ ਦੁਪਹਿਰ ਦਾਗਿਆ ਗਿਆ। ਇਸ ਤਰ੍ਹਾਂ 450 ਕਰੋੜ ਰੁਪਏ ਦੀ ਲਾਗਤ ਵਾਲੇ ਮਿਸ਼ਨ ਦਾ ਪਹਿਲਾ ਪੜਾਅ ਸਿਰੇ ਚੜ੍ਹ ਗਿਆ। ਪੁਲਾੜ ਤਕਨਾਲੋਜੀ ਦੇ ਨਵੇਂ ਫਰੰਟ ’ਤੇ ਪੈਰ ਪਾਉਂਦਿਆਂ ਇਸਰੋ ਦਾ ਮਿਸ਼ਨ ਭਾਰਤ ਦੀ ਲਾਲ ਗ੍ਰਹਿ ’ਤੇ ਪੁੱਜਣ ਦੀ ਸਮਰੱਥਾ ਸਥਾਪਤ ਕਰਨਾ ਤੇ ਫਿਰ ਉਥੋਂ ਜੀਵਨ ਦੀਆਂ ਪੈੜਾਂ ਲੱਭਣ ਲਈ ਮੀਥੇਨ ਗੈਸ ਹੋਣ ਦਾ ਪਤਾ ਲਾਉਣ ’ਤੇ ਧਿਆਨ ਕੇਂਦਰਤ ਕਰਨਾ ਹੈ। ਇਸਰੋ ਦੇ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਲਾਂਚ ਤੋਂ ਮਗਰੋਂ ਦੱਸਿਆ ਕਿ ਪੀਐਸਐਲਵੀ ਸੀ-25 ਨੇ ਮੰਗਲਯਾਨ ਨੂੰ ਬੜੇ ਸਹੀ ਤਰੀਕੇ ਨਾਲ ਧਰਤੀ ਦੁਆਲੇ ਗ੍ਰਹਿ ਪੰਧ ’ਚ ਪਾਇਆ। ਮਿਸ਼ਨ ਕੰਟਰੋਲ ਰੂਮ ਤੋਂ ਉਨ੍ਹਾਂ ਦੱਸਿਆ ਕਿ ਪੀਐਸਐਲਵੀ ਦੀ ਇਹ 25ਵੀਂ ਪਰਵਾਜ਼ ਸੀ। ਘੱਟੋ-ਘੱਟ ਊਰਜਾ ਨਾਲ ਮੰਗਲਯਾਨ ਨੂੰ ਧਰਤੀ ਦੇ ਗ੍ਰਹਿ ਪੰਧ ਤੋਂ ਮੰਗਲ ਤਕ ਪਹੁੰਚਾ ਕੇ ਉਸ ਦੇ ਗ੍ਰਹਿ ਪੰਧ ’ਚ ਪਾਉਣ ਲਈ ਪੀਐਸਐਲਵੀ ਦਾ ਨਵਾਂ ਤੇ ਬਹੁਤ ਗੁੰਝਲਦਾਰ ਡਿਜ਼ਾਈਨ ਤਿਆਰ ਕੀਤਾ ਗਿਆ ਸੀ।

25 ਦਿਨ ਧਰਤੀ ਦੇ ਗ੍ਰਹਿ ਪੰਧ ’ਚ ਰਹਿਣ ਮਗਰੋਂ ਛੋਟੇ ਆਕਾਰ ਦੀ ਕਾਰ ਜਿੱਡਾ ਇਹ ‘ਯਾਨ’ ਪਹਿਲੀ ਦਸੰਬਰ ਨੂੰ 12.42 ਵਜੇ ਸਵੇਰੇ ਮੰਗਲ ਵੱਲ ਚਾਲੇ ਪਾਏਗਾ। ਇਸ ਪੰਧ ਲਈ ਇਸ ਨੂੰ 10 ਮਹੀਨੇ ਲੱਗਣਗੇ।

ਇਸ ਦੇ ਲਾਲ ਗ੍ਰਹਿ ਦੇ ਗ੍ਰਹਿ ਪੰਧ ’ਚ 24 ਸਤੰਬਰ 2014 ਨੂੰ ਪੈ ਜਾਣ ਦੀ ਆਸ ਹੈ। ਬਹੁਤ ਖੁਸ਼ ਤੇ ਰਾਹਤ ’ਚ ਜਾਪ ਰਹੇ ਇਸਰੋ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਮੰਗਲਯਾਨ ਠੀਕਠਾਕ ਹੈ। ਜੋ ਕਾਰਜ ਇਸ ਨੇ ਕਰਨਾ ਸੀ, ਇਹ ਕਰ ਰਿਹਾ ਹੈ।

ਰਾਕੇਟ ਨੇ ਉਪਗ੍ਰਹਿ ਨੂੰ ਦੱਖਣੀ ਅਮਰੀਕਾ ਦੇ ਉਪਰ ਕਰਕੇ ਧਰਤੀ ਦੇ ਗ੍ਰਹਿ ਪੰਧ ’ਚ ਪਾਇਆ। ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਦੱਖਣੀ ਪ੍ਰਸ਼ਾਂਤ ਸਾਗਰ ਵਿਚ ਸਥਿਤ ਦੋ ਜਹਾਜ਼ਾਂ ਐਸ. ਸੀ. ਆਈ. ਨਾਲੰਦਾ ਤੇ ਐਸ. ਸੀ. ਆਈ- ਯਮੁਨਾ ਨੇ ਇਸ ਕਾਰਜ ’ਚ ਮਦਦ ਕੀਤੀ। ਪੀ. ਐਸ. ਐਲ. ਵੀ. ਦੀਆਂ ਤਿੰਨ ਸਟੇਜਾਂ ਖਰਚ ਹੋਣ ਮਗਰੋਂ ਚੌਥੀ ਸਟੇਜ ਦੀ ਵਰਤੋਂ ਸ਼ੁਰੂ ਹੋ ਗਈ ਸੀ ਤੇ ਮੰਗਲਯਾਨ ਅੱਜ ਦੇ ਮਿੱਥੇ ਟੀਚੇ ਤਕ ਪੁੱਜਿਆ। ਹੁਣ ਵੱਡੀ ਚੁਣੌਤੀ 24 ਸਤੰਬਰ 2014 ਨੂੰ ਇਸ ਦੇ ਮੰਗਲ ਗ੍ਰਹਿ ਪੰਧ ’ਤੇ ਪੈਣ ਦੀ ਹੈ। ਜੇਕਰ ਸਾਰਾ ਕੁਝ ਠੀਕ - ਠਾਕ ਨੇਪਰੇ ਚੜ੍ਹ ਜਾਂਦਾ ਹੈ ਤਾਂ ਭਾਰਤ ਮੰਗਲ ਮਿਸ਼ਨ ’ਚ ਸਫਲਤਾ ਪ੍ਰਾਪਤ ਕਰਨ ਵਾਲਾ ਚੌਥਾ ਮੁਲਕ ਹੋਏਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਯੂਰਪ ਇਹ ਸਫਲਤਾ ਹਾਸਲ ਕਰ ਚੁੱਕੇ ਹਨ। ਚੀਨ ਤੇ ਜਪਾਨ ਦੇ ਮੰਗਲ ਮਿਸ਼ਨ ਫੇਲ੍ਹ ਹੋ ਗਏ।

ਮਾਰਸ ਆਰਬਿਟਰ ਮਿਸ਼ਨ (ਐਮਓਐਮ) ਦਾ ਰਸਮੀ ਐਲਾਨ ਪਿਛਲੇ ਸਾਲ 15 ਅਗਸਤ ’ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤਾ ਸੀ। ਇਸ ਦੀ ਕੀਮਤ ਨਾਸਾ ਦੇ ਯਾਨ ਨਾਲੋਂ ਛੇ ਗੁਣਾਂ ਤੋਂ ਵੀ ਘੱਟ ਹੈ।

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸਰੋ ਦੇ ਚੇਅਰਮੈਨ ਕੇ. ਰਾਧਾਕ੍ਰਿਸ਼ਨਨ ਤੇ ਉਨ੍ਹਾਂ ਦੀ ਟੀਮ ਨੂੰ ਇਸ ਮੌਕੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਕਰਾਰ ਦਿੱਤਾ।

ਉਨ੍ਹਾਂ ਨੇ ਇਸਰੋ ਦੇ ਚੇਅਰਮੈਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਸਾਡੇ ਮਹਾਨ ਵਿਗਿਆਨੀਆਂ ਦੀ ਇਸ ਪ੍ਰਾਪਤੀ ’ਤੇ ਹਰੇਕ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸਕੱਤਰੇਤ ਦੇ ਰਾਜ ਮੰਤਰੀ ਵੀ. ਨਾਰਾਇਣਾਸਾਮੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਹਾਸਲ ਦੇਸ਼ ਲਈ ਬਹੁਤ ਅਹਿਮ ਹੈ।


ਚੀਨ ਵਲੋਂ ਪੁਲਾੜ ਵਿੱਚ ਸਥਾਈ ਅਮਨ ਦੀ ਦੁਹਾਈ

ਪੇਇਚਿੰਗ: ਮੰਗਲ ਲਈ ਪੁਲਾੜੀ ਵਾਹਨ ਦਾਗ ਕੇ ਭਾਰਤੀ ਨੇ ਕਿਉਂਕਿ ਚੀਨ ਨੂੰ ਮਾਤ ਦੇ ਦਿੱਤੀ ਹੈ, ਪੇਇਚਿੰਗ ਨੇ ਅਮਨ ਲਈ ਪੁਲਾੜੀ ਜਗਤ ’ਚ ਅੱਜ ਸਾਂਝੇ ਉਪਰਾਲਿਆਂ ਦਾ ਸੱਦਾ ਦਿੱਤਾ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੋਂਗ ਲੇਈ ਨੇ ਕਿਹਾ ਕਿ ਬਾਹਰੀ ਜਗਤ ਸਾਰੀ ਮਾਨਵ ਜਾਤੀ ਦਾ ਸਾਂਝਾ ਹੈ, ਇਸ ਲਈ ਸਾਂਝੇ ਉਪਰਾਲਿਆਂ ਨਾਲ ਪੁਲਾੜ ਵਿੱਚ ਅਮਨ ਰਹੇਗਾ।


ਭਾਰਤੀ ਪੁਲਾੜ ਪ੍ਰੋਗਰਾਮ ਲਈ ਅਹਿਮ ਮਿਸ਼ਨ

ਮੰਗਲਯਾਨ ਮਿਸ਼ਨ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਮੰਗਲਗ੍ਰਹਿ ਉਪਰ ਬਹੁਤ ਘੱਟ ਖਰਚ (450 ਕਰੋੜ) ਰਾਹੀਂ ਪੁੱਜਣ ਦਾ ਯਤਨ ਕਰ ਰਿਹਾ ਹੈ। ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਭਾਰਤ,ਮੰਗਲ ਨੇੜੇ ਢੁਕਣ ਵਾਲਾ ਦੁਨੀਆਂ ਦਾ ਚੌਥਾ ਮੁਲਕ ਬਣ ਜਾਵੇਗਾ। ਇਸ ਸਮੇਂ ਅਜਿਹੀ ਸਫਲਤਾ ਸਿਰਫ ਅਮਰੀਕਾ, ਰੂਸ ਤੇ ਯੂਰਪੀਨ ਸੰਘ ਨੂੰ ਹੀ ਮਿਲੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz