ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Sep 2017
Mo Tu We Th Fr Sa Su
28 29 30 31 1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 1
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004294304
ਅੱਜ
ਇਸ ਮਹੀਨੇ
1721
96440

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 216.244.66.235
   

5 ਨਵੰਬਰ 2013

ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਪੂਰੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ ਗ਼ਲਤ - ਜਥੇਦਾਰ

 http://sameydiawaaz.com/Archive%20News/%5B2013%5D/11/05.11.2013%20-%2005.jpg

ਅੰਮ੍ਰਿਤਸਰ 4 ਨਵੰਬਰ :- ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 29ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇਥੇ ਮੁੱਦਾ ਉਠਾਇਆ ਕਿ ਜਦੋਂ ਅੰਗ ਰੱਖਿਅਕਾਂ ਵਲੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ’ਤੇ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਦੀ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੀ ਥਾਂ, ਇਸ ਹਮਲੇ ਦੇ ਪਿੱਛੇ ਕੀ ਕਾਰਨ ਹਨ, ਨੂੰ ਜਾਣਨਾ ਚਾਹੀਦਾ ਸੀ । ਇਹ ਵਿਚਾਰ ਉਨ੍ਹਾਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਝੰਡੇ ਬੁੰਗੇ ਵਿਖੇ 1984 ’ਚ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ’ਚ ਮਨਾਏ ਸਮਾਗਮ ਦੌਰਾਨ ਪ੍ਰਗਟਾਏ ।

ਉਨ੍ਹਾਂ ਮਿਸਾਲ ਦਿੱਤੀ ਕਿ ਮਹਾਤਮਾ ਗਾਂਧੀ ’ਤੇ ਨਾਥੂ ਰਾਮ ਗੋਡਸੇ ਨੇ ਹਮਲਾ ਕੀਤਾ ਸੀ, ਪਰ ਸਜ਼ਾ ਕੇਵਲ ਨੱਥੂ ਰਾਮ ਨੂੰ ਹੀ ਦਿੱਤੀ ਗਈ। ਰਾਜੀਵ ਗਾਂਧੀ ’ਤੇ ਜੇਕਰ ਹਮਲਾ ਹੋਇਆ ਤਾਂ ਸਜ਼ਾ ਕੇਵਲ ਹਮਲਾਵਰਾਂ ਤੱਕ ਸੀਮਤ ਸੀ, ਪ੍ਰੰਤੂ ਸਿੱਖ ਨਸਲਕੁਸ਼ੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ। ਉਸ ਵੇਲੇ ਜੇਕਰ ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ’ਤੇ ਹਮਲਾ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਇਸ ਹਮਲੇ ਪਿੱਛੇ ਕਾਰਨ ਕੀ ਹਨ, ਨੂੰ ਜਾਨਣਾ ਚਾਹੀਦਾ ਸੀ, ਪ੍ਰੰਤੂ ਇੰਜ ਕਰਨ ਦੀ ਬਜਾਏ ਸਮੇਂ ਦੇ ਹਾਕਮਾਂ ਨੇ ਪੂਰੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ। ਤਿੰਨ ਦਿਨ ਲਗਾਤਾਰ ਦਿੱਲੀ ਅਤੇ ਇਸ ਦੀਆਂ ਹਮਾਇਤੀ ਸਰਕਾਰਾਂ ਵਾਲੇ ਸੂਬਿਆਂ ‘ਚ ਚੁਣ-ਚੁਣ ਕੇ ਸਿੱਖ ਨਸਲਕੁਸ਼ੀ ਕੀਤੀ ਗਈ। 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਦੰਗਾਕਾਰੀ ਜਾਂ ਉਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਗਈ ਸਗੋਂ ਸਿੱਖਾਂ ਦੇ ਰਿਸਦੇ ਜ਼ਖ਼ਮਾਂ ’ਤੇ ਲੂਣ ਛਿੜਕਦਿਆਂ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲਿਆਂ ਨੂੰ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ।

ਇਸ ਤੋਂ ਪਹਿਲਾਂ ਗੁਰਦੁਆਰਾ ਝੰਡੇ-ਬੁੰਗੇ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ। ਉਪਰੰਤ ਗਿਆਨੀ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਨੇ ਹੁਕਮਨਾਮਾ ਲਿਆ।

ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਈ ਬੀਬੀ ਪਰਮਜੀਤ ਕੌਰ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬੀਬੀ ਦੇ ਪਰਿਵਾਰ ਦੇ 24 ਜੀਅ ਦਿੱਲੀ ਵਿਖੇ ਮਾਰੇ ਗਏ ਸਨ।


ਮੋਦੀ ਦੀ ਸੁਰੱਖਿਆ

ਭਾਜਪਾ ਨੂੰ ਪੰਜਾਬ ਪੁਲੀਸ ’ਤੇ ਪੂਰਨ ਭਰੋਸਾ

ਆਈ. ਬੀ. ਨੇ ਮੋਗਾ ਰੈਲੀ ’ਤੇ ਅਤਿਵਾਦੀ ਹਮਲੇ ਦਾ ਖ਼ਤਰਾ ਦਰਸਾਇਆ

 http://sameydiawaaz.com/Archive%20News/%5B2013%5D/11/05.11.2013%20-%2002.jpg

ਅੰਮ੍ਰਿਤਸਰ 4 ਨਵੰਬਰ :- ਮੋਗਾ ਰੈਲੀ ਦੌਰਾਨ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਖ਼ਤਰਾ ਹੋਣ ਦੀਆਂ ਰਿਪੋਰਟਾਂ ਬਾਰੇ ਪੰਜਾਬ ਭਾਜਪਾ ਨੇ ਭਰੋਸਾ ਪ੍ਰਗਟਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਮੋਦੀ ਦੀ ਸੁਰੱਖਿਆ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਅੱਜ ਇਥੇ ਦੇ ਸਥਾਨਕ ਨੁਮਾਇੰਦਿਆਂ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਪਰੋਕਤ ਗੱਲ ਕਹੀ।

ਭਾਜਪਾ ਦੀ ਮੋਗਾ ਵਿਖੇ ਰੈਲੀ ਦੌਰਾਨ ਸ੍ਰੀ ਮੋਦੀ ਨੂੰ ਅਤਿਵਾਦੀਆਂ ਤੋਂ ਖ਼ਤਰਾ ਹੋਣ ਦੀ ਰਿਪੋਰਟ ਬਾਰੇ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਆਖਿਆ ਕਿ ਭਾਜਪਾ ਨੂੰ ਪੰਜਾਬ ਸਰਕਾਰ ’ਤੇ ਪੂਰਾ ਭਰੋਸਾ ਹੈ ਕਿ ਉਹ ਵਧੀਆ ਸੁਰੱਖਿਆ ਪ੍ਰਬੰਧ ਕਰੇਗੀ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੇਗੀ। ਉਨ੍ਹਾਂ ਆਖਿਆ ਕਿ ਜੇਕਰ ਅਜਿਹੀ ਰਿਪੋਰਟ ਹੈ ਤਾਂ ਸਰਕਾਰ ਹੋਰ ਵਧੇਰੇ ਚੌਕਸੀ ਵਰਤੇਗੀ। ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਮੁੜ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਬਣਾਉਣ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਫਿਲਹਾਲ ਇਸ ਸਬੰਧ ਵਿਚ ਕੁਝ ਵੀ ਤੈਅ ਨਹੀਂ ਹੋਇਆ ਹੈ। ਸ੍ਰੀ ਸਿੱਧੂ ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਹਨ ਅਤੇ ਇਸ ਲਈ ਪਾਰਟੀ ਦੀ ਪਹਿਲੀ ਤਰਜੀਹ ਸ੍ਰੀ ਸਿੱਧੂ ਹੀ ਹੋਣਗੇ। ਇਸ ਸਬੰਧੀ ਪਾਰਟੀ ਵਲੋਂ ਉਨ੍ਹਾਂ ਕੋਲੋਂ ਵੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਹੋਵੇਗਾ। ਉਨ੍ਹਾਂ ਆਖਿਆ ਕਿ ਪਾਰਟੀ ਵਲੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ, ਅਕਾਲੀ-ਭਾਜਪਾ ਗਠਜੋੜ ਉਸ ਨੂੰ ਜਿਤਾਉਣ ਲਈ ਸਿਰਤੋੜ ਯਤਨ ਕਰੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਕੁਝ ਸੀਟਾਂ ਦੇ ਤਬਾਦਲੇ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਇਹ ਮਾਮਲਾ ਚੋਣਾਂ ਦੇ ਨੇੜੇ ਆਉਣ ਸਮੇਂ ਹੀ ਵਿਚਾਰਿਆ ਜਾਵੇਗਾ ।

ਇਸ ਤੋਂ ਪਹਿਲਾਂ ਉਹ ਪਰਵਾਸੀ ਮਜ਼ਦੂਰਾਂ ਦੇ ਇਕ ਸਮਾਗਮ ਵਿਚ ਵੀ ਸ਼ਾਮਲ ਹੋਏ। ਫਿਰ ਪੰਜਾਬ ਰਾਜ ਦੇ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੇ ਗ੍ਰਹਿ ਵਿਖੇ ਉਨ੍ਹਾਂ ਪਾਰਟੀ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਸਮੁੱਚੀ ਸਥਿਤੀ ’ਤੇ ਵਿਚਾਰ ਚਰਚਾ ਹੋਈ ।


ਮੋਦੀ ਦੀ ਮੋਗਾ ਰੈਲੀ ਲਈ ਕੀਤੇ ਜਾਣਗੇ ਸਖ਼ਤ ਸੁਰੱਖਿਆ ਪ੍ਰਬੰਧ - ਬਾਦਲ

 http://sameydiawaaz.com/Archive%20News/%5B2013%5D/11/05.11.2013%20-%2007.jpg

ਬਾਬਾ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਮੌਕੇ ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ (ਫੋਟੋ: ਵਿਸ਼ਾਲ ਕੁਮਾਰ)

ਲੁਧਿਆਣਾ 4 ਨਵੰਬਰ :- ਖ਼ੁਫੀਆ ਏਜੰਸੀ ਨੇ ਪੰਜਾਬ ਪੁਲੀਸ ਨੂੰ ਰਿਪੋਰਟ ਦਿੱਤੀ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਦਸੰਬਰ ਮਹੀਨੇ ਹੋਣ ਵਾਲੀ ਮੋਗਾ ਰੈਲੀ ਵਿੱਚ ਕੁਝ ਵਿਰੋਧੀ ਅਨਸਰ ਹਮਲਾ ਕਰ ਸਕਦੇ ਹਨ । ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਨਰਿੰਦਰ ਮੋਦੀ ਦੀ ਰੈਲੀ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰੇਗੀ । ਸ੍ਰੀ ਬਾਦਲ ਅੱਜ ਲੁਧਿਆਣਾ ਵਿੱਚ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ’ਤੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ । ਇਸ ਮਗਰੋਂ ਸ੍ਰੀ ਬਾਦਲ ਨੇ ਵਿਸ਼ਵਕਰਮਾ ਉਤਸਵ ਸਮਾਗਮ ’ਤੇ ਸਥਾਨਕ ਗੁਰੂ ਨਾਨਕ ਭਵਨ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਨੇ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਅਹਿਮ ਕਦਮ ਚੁੱਕੇ ਹਨ । ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ਵਿੱਚ ਉਦਯੋਗਪਤੀ ਨਵੀਆਂ ਸਨਅਤਾਂ ਲਾਉਣ ਲਈ ਤਿਆਰ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੰਬਈ ਤੇ ਹੋਰ ਥਾਵਾਂ ’ਤੇ ਜਾ ਕੇ ਸਨਅਤਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਨ । ਉਨ੍ਹਾਂ ਕੇਂਦਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਨੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ - ਕਸ਼ਮੀਰ ਅਤੇ ਉੱਤਰਾਖੰਡ ਨੂੰ ਰਿਆਇਤਾਂ ਦੇ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ । ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਹੀਰਾ ਸਿੰਘ ਗਾਬੜੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਮੁੱਖ ਮੰਤਰੀ ਲਈ ਸਵਾਗਤੀ ਸ਼ਬਦ ਕਹੇ । ਇਸ ਮੌਕੇ ਸਪੀਕਰ ਚਰਨਜੀਤ ਸਿੰਘ ਅਟਵਾਲ, ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ ਅਤੇ ਪ੍ਰੇਮ ਮਿੱਤਲ (ਦੋਵੇਂ ਵਿਧਾਇਕ), ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਮਾ. ਜਗਦੀਸ਼ ਸਿੰਘ ਗਰਚਾ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਤੇਜਿੰਦਰਪਾਲ ਸਿੰਘ, ਕੌਂਸਲਰ ਪਾਲ ਸਿੰਘ ਸੰਧੂ, ਪ੍ਰੀਤਮ ਸਿੰਘ ਭਰੋਵਾਲ, ਪ੍ਰਵੀਨ ਬਾਂਸਲ, ਹਰਪ੍ਰੀਤ ਸਿੰਘ ਬੇਦੀ, ਗੁਰਦੀਪ ਸਿੰਘ ਲੀਲ, ਸੁਰਿੰਦਰ ਕੌਰ ਦਿਆਲ ਪ੍ਰਧਾਨ ਇਸਤਰੀ ਵਿੰਗ ਹਾਜ਼ਰ ਸਨ ।


ਕਾਰਗਿਲ ਵਿੱਚ ਪਾਕਿ ਫ਼ੌਜ ਦੀ ਕਾਰਵਾਈ ਦਾ ਸ਼ਰੀਫ਼ ਨੂੰ ਪਤਾ ਸੀ - ਜਸਵੰਤ ਸਿੰਘ

 http://sameydiawaaz.com/Archive%20News/%5B2013%5D/11/05.11.2013%20-%2004.jpg

ਨਵੀਂ ਦਿੱਲੀ 4 ਨਵੰਬਰ :- ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਆਗੂ ਜਸਵੰਤ ਸਿੰਘ ਦਾ ਖ਼ਿਆਲ ਹੈ ਕਿ ਪਾਕਿਸਤਾਨੀ ਫੌਜ ਵਲੋਂ 1999 ਵਿੱਚ ਕਾਰਗਿਲ ਇਲਾਕੇ ਵਿੱਚ ਭਾਰਤੀ ਖੇਤਰ ਉਤੇ ਕੀਤੇ ਗਏ ਕਬਜ਼ੇ ਦਾ ਮੁਲਕ ਦੇ ਹੁਣ ਅਤੇ ਉਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਤਾ ਸੀ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਜਾਪਦਾ ਕਿ ਅਜਿਹੀ ਘਟਨਾ ਦਾ ਇਕ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਹੋਵੇਗਾ।’’

ਉਹ ਇਸ ਖ਼ਬਰ ਏਜੰਸੀ ਵੱਲੋਂ ਇਸ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਗੌਰਤਲਬ ਹੈ ਕਿ ਪਾਕਿਸਤਾਨੀ ਫੌਜ ਦਾ ਇਹ ਕਬਜ਼ਾ ਖਤਮ ਕਰਵਾਉਣ ਲਈ ਭਾਰਤੀ ਫੌਜ ਨੂੰ ਤਿੰਨ ਮਹੀਨੇ ਲੜਾਈ ਲੜਨੀ ਪਈ ਸੀ। ਗ਼ੌਰਤਲਬ ਹੈ ਕਿ ਉਸ ਵੇਲੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਵੀ ਆਖ ਚੁੱਕੇ ਸਨ ਕਿ ਸ੍ਰੀ ਸ਼ਰੀਫ਼ ਨੂੰ ਇਸ ਐਕਸ਼ਨ ਬਾਰੇ ਜਾਣਕਾਰੀ ਸੀ।

ਇਸ ਬਾਰੇ ਪੁੱਛੇ ਜਾਣ ਉਤੇ ਜਸਵੰਤ ਸਿੰਘ ਨੇ ਕਿਹਾ, ‘‘ਅਸੀਂ ਇਸ ਵਿਵਾਦ ਵਿੱਚ ਕਿਉਂ ਪਈਏ? ਇਹ ਫਜ਼ੂਲ ਵਿਵਾਦ ਹੈ…ਅਤੇ ਇਨ੍ਹਾਂ ਸਵਾਲਾਂ ਦਾ ਜਵਾਬ ਮੀਆਂ ਸਾਹਿਬ ਨੇ ਦੇਣਾ ਹੈ।’’ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਇਹ ਨਹੀਂ ਕਹਿਣਾ ਚਾਹੁੰਦੇ ਕਿ ਉਨ੍ਹਾਂ ਨੂੰ ਸ੍ਰੀ ਸ਼ਰੀਫ਼ ਦੇ ਆਖੇ ਉਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ, ‘‘ਕਿਉਂਕਿ ਅਜਿਹਾ ਕਰਕੇ ਮੈਂ ਮੀਆਂ ਸਾਹਿਬ ਉਤੇ ਗਲਤ ਬਿਆਨੀ ਦਾ ਦੋਸ਼ ਲਾ ਰਿਹਾ ਹੋਵਾਂਗਾ।’’ ਗ਼ੌਰਤਲਬ ਹੈ ਕਿ ਉਸ ਵੇਲੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਦੇਸ਼ ਦੇ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਜਸਵੰਤ ਸਿੰਘ ਨੇ ਕਾਰਗਿਲ ਘਟਨਾ ਉਤੇ ਹਾਲ ਹੀ ਵਿੱਚ ਇਕ ਕਿਤਾਬ ‘ਇੰਡੀਆ ਐਟ ਰਿਸਕ’ ਲਿਖੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਕੀਤਾ ਗਿਆ ਕਬਜ਼ਾ ਜਨਰਲ ਮੁਸ਼ੱਰਫ਼ ਦੇ ਦਿਮਾਗ ਦੀ ਉਪਜ ਸੀ, ਜੋ ਉਸ ਵੇਲੇ ਸ੍ਰੀ ਵਾਜਪਾਈ ਵੱਲੋਂ ਲਾਹੌਰ ਤੱਕ ਬੱਸ ਦਾ ਸਫ਼ਰ ਕਰਕੇ ਆਰੰਭੇ ਗਏ ਦੋਸਤੀ ਦੇ ਨਵੇਂ ਦੌਰ ਨੂੰ ਤਾਰਪੀਡੋ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਹੈ, ‘‘ਅਸੀਂ ਦੋਸਤੀ ਦੀ ਇਕ ਨਵੀਂ ਲੀਹ ਪਾਈ ਸੀ, ਪਰ ਸ੍ਰੀ ਮੁਸ਼ੱਰਫ਼ ਨੇ ਉਸ ਲੀਹ ਨੂੰ ਅੱਗੇ ਨਾ ਵਧਣ ਦਿੱਤਾ।’’ ਉਦੋਂ ਸ੍ਰੀ ਵਾਜਪਾਈ ਨਾਲ ਬੱਸ ਵਿੱਚ ਲਾਹੌਰ ਗਏ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਵਾਜਪਾਈ ਵੱਲੋਂ ਚੁੱਕੇ ਗਏ ਇਸ ਦਲੇਰਾਨਾ ਕਦਮ ਦੀ ਦਨੀਆਂ ਭਰ ਵਿੱਚ ਸ਼ਲਾਘਾ ਹੋਈ ਸੀ।

ਉਨ੍ਹਾਂ ਕਿਹਾ, ‘‘(ਪਰ) ਪਾਕਿਸਤਾਨੀ ਫੌਜ ਵਿੱਚ ਅਜਿਹੇ ਕੁਝ ਅਨਸਰ ਹਨ ਜਿਹੜੇ ਭਾਰਤ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਸਨ…ਇਸੇ ਕਾਰਨ ਇਹ ਕੁਝ ਵਾਪਰਿਆ ਅਤੇ ਸਾਨੂੰ ਕਾਰਗਿਲ ਵਾਲੀ  ਜੰਗ ਦੇਖਣੀ ਪਈ। ਇਸ ਤੋਂ ਬਾਅਦ ਆਖਰ ਮੁਸ਼ੱਰਫ਼ ਨੇ ਪਾਕਿਸਤਾਨ ਵਿੱਚ ਤਖ਼ਤਾ ਉਲਟਾ ਕੇ ਖੁਦ ਸੱਤਾ ਸੰਭਾਲ ਲਈ।’’


ਮੋਦੀ ਦਾ ਅਸਰ ਹੈ, ਲਹਿਰ ਨਹੀਂ - ਉਮਰ ਅਬਦੁੱਲਾ

 http://sameydiawaaz.com/Archive%20News/%5B2013%5D/11/05.11.2013%20-%2008.jpg

ਉਮਰ ਅਬਦੁੱਲਾ ਮੀਡੀਆ ਨੂੰ ਸੰਬੋਧਨ ਕਰਦੇ ਹੋਏ (ਫੋਟੋ: ਸਰਬਜੀਤ)

ਜੰਮੂ 4 ਨਵੰਬਰ :- ਛੇ ਮਹੀਨੇ ਸ੍ਰੀਨਗਰ ਰਹਿਣ ਤੋਂ ਬਾਅਦ ਅੱਜ ਸਰਦੀਆਂ ਦੀ ਰਾਜਧਾਨੀ ਦਾ ਦਰਬਾਰ ਜੰਮੂ ਵਿਖੇ ਸ਼ੁਰੂ ਹੋ ਗਿਆ । ਜੰਮੂ ਵਿਖੇ ਰਿਆਸਤ  ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸਿਵਲ ਸਕੱਤਰੇਤ ਦੇ ਪਹਿਲੇ ਦਿਨ ਪੁਲੀਸ ਵਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉੁਮਰ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਦੀ ਕੋਈ ਲਹਿਰ ਨਹੀ ਚੱਲ ਰਹੀ ਹੈ ਪਰ ਉਨ੍ਹਾਂ ਦਾ ਅਸਰ ਜ਼ਰੂਰ ਪਵੇਗਾ। ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਬਣਾਏ ਜਾਣ ਦੇ ਕਾਰਨ ਭਾਜਪਾ ਦੇ ਕੈਡਰ ਵਿੱਚ ਉਤਸ਼ਾਹ ਹੈ ਪਰ ਆਮ ਮਤਦਾਤਾਵਾਂ ਉੱਤੇ ਇਸ ਦਾ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ । ਉਨ੍ਹਾਂ ਕਿਹਾ ਕਿ ਮੋਦੀ ਦੇ ਅਸਰ ਨੂੰ ਨਕਾਰਨਾ ਗਲਤ ਹੋਵੇਗਾ ਪਰ ਇਸ ਦੇ ਲਈ ਹਾਲੇ ਇੰਤਜ਼ਾਰ ਕਰਨਾ ਹੋਵੇਗਾ । ਉਮਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਯੂ. ਪੀ. ਏ. ਨਾਲ ਅਤੇ ਤੀਸਰੇ ਮੋਰਚੇ ਦੇ ਕਿਸੇ ਗਠਜੋੜ ਵਿੱਚ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ । ਜੰਮੂ - ਕਸ਼ਮੀਰ ਅਤੇ ਦਿੱਲੀ ਦੇ ਰਿਸ਼ਤੇ ਦੀ ਸਮੀਖਿਆ ਆਇਰਲੈਂਡ ਅਤੇ ਸਕਾਟਲੈਂਡ ਦੇ ਇੰਗਲੈਂਡ ਦੇ ਨਾਲ ਰਿਸ਼ਤੇ ਦੀ ਤਰ੍ਹਾਂ ਕੀਤੇ ਜਾਣ ਦੇ ਆਪਣੇ ਬਿਆਨ ਉੱਤੇ ਉਨ੍ਹਾਂ ਕਿਹਾ ਕਿ ਹਰ ਕੋਈ ਕਸ਼ਮੀਰ ਸਮੱਸਿਆ ਦੇ ਸੰਭਾਵਕ ਹੱਲ ਲਈ ਆਪਣਾ ਵਿਚਾਰ ਦੇ ਰਿਹਾ ਹੈ । ਉਨ੍ਹਾਂ ਦੇ ਬਿਆਨ ਨੂੰ ਉਸੀ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਇਹ ਸਮੱਸਿਆ ਸਿਰਫ ਗੱਲਬਾਤ ਨਾਲ ਹੀ ਸੁਲਝ ਸਕਦੀ ਹੈ । ਜੰਮੂ - ਕਸ਼ਮੀਰ ਦੇਸ਼ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ  ਲੈ ਕੇ ਉਨ੍ਹਾਂ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ ।

ਮੰਤਰੀ ਦੇ ਕਮਰੇ ਨੂੰ ਅੱਗ : ਸਰਦੀਆਂ ਦੀ ਰਾਜਧਾਨੀ ਜੰਮੂ ਵਿੱਚ ਅੱਜ ਦਰਬਾਰ ਖੁਲ੍ਹਦੇ ਹੀ ਇਕ ਮੰਤਰੀ ਦੇ ਕਮਰੇ ਵਿੱਚ ਅੱਗ ਲੱਗ ਗਈ । ਸਿਵਲ ਸਕੱਤਰੇਤ ਵਿੱਚ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਅੱਗ ਉੱਤੇ ਛੇਤੀ ਕਾਬੂ ਪਾ ਲਿਆ । ਅੱਜ ਸਕੱਤਰੇਤ ਖੁਲ੍ਹਦੇ ਹੀ ਜਦੋਂ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਹੋਰ ਮੰਤਰੀ ਆਪਣੇ - ਆਪਣੇ ਕਮਰਿਆਂ ਵਿੱਚ ਚਲੇ ਗਏ ਤਾਂ ਸ਼ਹਿਰੀ ਮੰਤਰੀ ਨਵਾਂਗ ਰਿੰਗਜਿਨ ਜੋਰਾ ਦੇ ਰਿਟਾਇਰਿੰਗ ਰੂਮ ਵਿੱਚ ਅੱਗ ਲੱਗ ਗਈ । ਇਹ ਘਟਨਾ ਸਵੇਰੇ ਲਗਪਗ 10:35 ਵਜੇ ਵਾਪਰੀ ।

http://sameydiawaaz.com/Archive%20News/%5B2013%5D/11/05.11.2013%20-%2009.jpg

ਸਿਵਲ ਸਕੱਤਰੇਤ, ਜੰਮੂ ਦੇ ਬਾਹਰਵਾਰ ਸੋਮਵਾਰ ਨੂੰ ਭਾਜਪਾ ਕਾਰਕੁੰਨ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ

ਪ੍ਰਦਰਸ਼ਨ :- ਭਾਰਤੀ ਜਨਤਾ ਪਾਰਟੀ ਨੇ ਅੱਜ ਸਿਵਲ ਸਕੱਤਰੇਤ ਖੁਲ੍ਹਦੇ ਹੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਸਿਵਲ ਸਕੱਤਰੇਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ । ਇਸ ਨੂੰ ਪੁਲੀਸ ਨੇ ਅਸਫ਼ਲ ਕਰ ਦਿੱਤਾ । ਭਾਜਪਾ ਜੰਮੂ - ਕਸ਼ਮੀਰ ਇਕਾਈ ਦੇ ਪ੍ਰਧਾਨ ਵਿਧਾਇਕ ਜੁਗਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਪਹਿਲਾਂ ਇੰਦਰਾ ਚੌਕ ਤੇ ਫੇਰ ਸ਼ਾਲਾਮਾਰਗ ਚੌਕ ਵਿਚ ਧਰਨਾ ਦਿੱਤਾ । ਭਾਜਪਾ ਦੇ ਪ੍ਰਦਰਸ਼ਨਕਾਰੀਆਂ ਨੇ ਸਿਵਲ ਸਕੱਤਰੇਤ ਵਿਚ ਮਾਰਚ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਹੀ ਮੌਜੂਦ ਪੁਲੀਸ ਨੇ ਉਨ੍ਹਾਂ ਅੱਗੇ ਜਾਣ ਤੋਂ ਰੋਕ ਦਿੱਤਾ । ਬਾਅਦ ਵਿਚ  ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ।


ਮੁਸ਼ੱਰਫ ਨੂੰ ਆਖਰੀ ਕੇਸ ਚੋਂ ਵੀ ਮਿਲੀ ਜ਼ਮਾਨਤ

 http://sameydiawaaz.com/Archive%20News/%5B2013%5D/11/05.11.2013%20-%2003.jpg

ਇਸਲਾਮਾਬਾਦ 4 ਨਵੰਬਰ :- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਰਿਹਾਅ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਉਨ੍ਹਾਂ ਨੂੰ 2007 ਦੌਰਾਨ ਫੌਜੀ ਕਾਰਵਾਈ ਵਿਚ ਮਾਰੇ ਗਏ ਲਾਲ ਮਸਜਿਦ ਦੇ ਮੁਲਾਣਾ ਕੇਸ ਵਿਚ ਅੱਜ ਜ਼ਮਾਨਤ ਮਿਲ ਗਈ। ਬਾਕੀ ਕੇਸਾਂ ਵਿਚ ਉਹ ਪਹਿਲਾਂ ਹੀ ਜ਼ਮਾਨਤ ’ਤੇ ਹਨ। ਇੱਥੋਂ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਜ਼ਮਾਨਤ ਪ੍ਰਵਾਨ ਕਰ ਲਈ ਹੈ, ਉਸ ਉਪਰ ਵਿਦੇਸ਼ ਜਾਣ ਉਪਰ ਰੋਕ ਲੱਗੀ ਹੋਈ ਹੈ ਪ੍ਰੰਤੂ ਉਸ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਦੀ ਬੁਲਾਰਾ ਆਸੀਆ ਇਸਹਾਕ ਨੇ ਕਿਹਾ ਕਿ ਮੁਸ਼ੱਰਫ ਦੇਸ਼ ਅੰਦਰ ਹੀ ਸਿਆਸਤ ਵਿਚ ਸਰਗਰਮ ਹੋਣਗੇ।


ਲੋਕ ਗਾਇਕਾ ਰੇਸ਼ਮਾ ਦੇ ਗਈ ਸਦੀਵੀ ਜੁਦਾਈ

 http://sameydiawaaz.com/Archive%20News/%5B2013%5D/11/05.11.2013%20-%2006.jpg

ਇਸਲਾਮਾਬਾਦ/ਲਾਹੌਰ 4 ਨਵੰਬਰ :- ਲੱਖਾਂ ਭਾਰਤੀ ਅਤੇ ਪਾਕਿਸਤਾਨੀ ਸੰਗੀਤ ਪ੍ਰੇਮੀਆਂ ਦੀ ਚਹੇਤੀ ਪਾਕਿਸਤਾਨੀ ਲੋਕ ਗਾਇਕਾ ਰੇਸ਼ਮਾ ਲੰਬੀ ਬੀਮਾਰੀ ਪਿੱਛੋਂ ਬੀਤੇ ਐਤਵਾਰ ਨੂੰ ਲਾਹੌਰ ਵਿਚ ਦਮ ਤੋੜ ਗਈ । ਉਹ ਗਲੇ ਦੇ ਕੈਂਸਰ ਤੋਂ ਪੀੜਤ ਸੀ ਪਰ ਇਹ 66 ਸਾਲਾ ਗਾਇਕਾ ‘ਲੰਬੀ ਜੁਦਾਈ’ ਅਤੇ ‘ਦਮਾ ਦਮ ਮਸਤ ਕਲੰਦਰ’ ਵਰਗੇ ਆਪਣੇ ਸਦਾ ਬਹਾਰ ਗੀਤਾਂ ਰਾਹੀਂ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਵਸਦੀ ਰਹੇਗੀ ।

ਬੀਬੀ ਰੇਸ਼ਮਾ ਦਾ ਜਨਮ ਰਾਜਸਥਾਨ ਵਿਚ ਬੀਕਾਨੇਰ ਵਿਖੇ ਵਣਜਾਰਾ ਕਬੀਲੇ ਵਿਚ ਹੋਇਆ ਸੀ। ਉਹ ਆਪਣੇ ਪਿੱਛੇ ਪੁੱਤਰ ਉਮੈਰ ਅਤੇ ਧੀ ਖ਼ਦੀਜਾ ਛੱਡ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਲਾਹੌਰ ਵਿਚ ਹੀ ਸਪੁਰਦ - ਏ - ਖਾਕ  ਗਿਆ ਹੈ ਤੇ ਇਸ ਮੌਕੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਪ੍ਰਸੰਸਕ ਹਾਜ਼ਰ ਸਨ।

ਇਥੋਂ ਦੇ ਹਸਪਤਾਲ ਜਿੱਥੇ ਬੀਬੀ ਰੇਸ਼ਮਾ ਦਾ ਇਲਾਜ ਚੱਲ ਰਿਹਾ ਸੀ, ਦੇ ਡਾਕਟਰ ਰਹੀਮ ਨੇ ਕਿਹਾ, ‘‘ਉਹ ਪਿਛਲੇ ਇਕ ਮਹੀਨੇ ਤੋਂ ਕੋਮਾ ਵਿਚ ਸੀ। ਕਈ ਸਾਲ ਪਹਿਲਾਂ ਉਸ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਸੀ।’ ਦੱਸਣਯੋਗ ਹੈ ਕਿ ਬੀਬੀ ਰੇਸ਼ਮਾ ਦਾ ਪਰਿਵਾਰ ਮੁਲਕ ਦੀ ਵੰਡ ਪਿੱਛੋਂ ਕਰਾਚੀ ਚਲਾ ਗਿਆ ਸੀ ਪਰ ਉਹ ਸਰਹੱਦਾਂ ਨੂੰ ਨਹੀਂ ਸੀ ਮੰਨਦੀ। ਉਹ ਅਕਸਰ ਕਹਿੰਦੀ ਸੀ, ‘‘ਸਰਹੱਦਾਂ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦੀਆਂ… ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ।’’ ਉਹ ਭਾਰਤੀਆਂ ਦੇ ਆਪਣੇ ਲਈ ਪਿਆਰ ਦੀ ਬਹੁਤ ਕਦਰ ਕਰਦੀ ਸੀ ਤੇ ਆਖਦੀ ਸੀ, ‘‘ਭਾਰਤੀ ਲੋਕ ਮੈਨੂੰ ਬਹੁਤ ਚਾਹੁੰਦੇ ਹਨ। ਪਾਕਿਸਤਾਨੀ ਮੇਰੀ ਇੱਜ਼ਤ ਕਰਦੇ ਹਨ ਪਰ ਭਾਰਤੀ ਮੈਨੂੰ ਪਿਆਰ ਨਾਲ ਸੁਣਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਪਾਕਿਸਤਾਨੀ ਹਾਂ।’‘ ਸੰਗੀਤ ਦੀ ਦੁਨੀਆਂ ਵਿਚ ਉਸ ਨੂੰ ਰੇਗਿਸਤਾਨ ਦੀ ਕੋਇਲ ਵਜੋਂ ਯਾਦ ਕੀਤਾ ਜਾਂਦਾ ਰਹੇਗਾ।


ਭਾਰਤ ਦਾ ਮੰਗਲ ਮਿਸ਼ਨ ਅੱਜ ਤੋਂ

ਪਹਿਲਾ ਉਪਗ੍ਰਹਿ 2.38 ਵਜੇ ਭਰੇਗਾ ਉਡਾਣ

ਮਿਸ਼ਨ ਵਿੱਚ ਸ਼ਾਮਲ ਭਾਰਤੀ ਵਿਗਿਆਨੀ

ਕਿਵੇਂ ਪੈਣਗੇ ਮੰਗਲ ਗ੍ਰਹਿ ਵਲ ਚਾਲੇ

 http://sameydiawaaz.com/Archive%20News/%5B2013%5D/11/05.11.2013%20-%2001.jpg

ਉਡਾਣ ਭਰਨ ਲਈ ਤਿਆਰ ਭਾਰਤੀ ਉਪਗ੍ਰਹਿ ਦਾ ਦ੍ਰਿਸ਼

ਚੇਨਈ 4 ਨਵੰਬਰ :- ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਵਿਖੇ ਭਾਰਤ ਵੱਲੋਂ ਮੰਗਲ ਗ੍ਰਹਿ ਸਫ਼ਰ ਲਈ ਤਿਆਰ ਪਹਿਲਾ ਉਪ ਗ੍ਰਹਿ ਭਲ੍ਹਕੇ ਬਾਅਦ ਦੁਪਹਿਰ 2.38 ’ਤੇ ਉਡਾਣ ਭਰੇਗਾ । ਇਹ ਇਤਿਹਾਸਕ ਯਾਤਰਾ ਲਈ ਉਲਟੀ ਗਿਣਤੀ ਕੁੱਲ ਤੋਂ ਜਾਰੀ ਹੈ, ਜੇ ਸਭ ਠੀਕ ਚੱਲਦਾ ਰਿਹਾ ਤਾਂ ਇਸਰੋ ਵੱਲੋਂ ਤਿਆਰ ਇਹ ਉਪਗ੍ਰਹਿ ‘ਪੀ. ਐਸ. ਐਲ. ਵੀ. ਸੀ. 25’ ਉਡਾਣ ਭਰਨ ਦੇ 40 ਮਿੰਟਾਂ ਬਾਅਦ ਧਰਤੀ ਪੰਧ ਉਪਰ ਪੈ ਜਾਵੇਗਾ । ਇਸ ਦੇ 24 ਸਤੰਬਰ 2014 ਨੂੰ ਮੰਗਲ ਗ੍ਰਹਿ ਪਰਿਕਰਮਾ ਵਿਚ ਪਹੁੰਚਣ ਦੀ ਆਸ ਰੱਖੀ ਗਈ ਹੈ । ਫਸਟ ਲਾਂਚ ਪੈਡ ਦੇ ਪੈਰ੍ਹਾਂ ਵਿੱਚ 44.4 ਮੀਟਰ ਉੱਚਾ ਰਾਕਟ ਹੈ ਜਿਸ ਨੂੰ 76 ਮੀਟਰ ਉੱਚੇ ਮੋਬਾਈਲ ਸਰਵਿਸ ਟਾਵਰ ਨੇ ਢੱਕਿਆ ਹੋਇਆ ਹੈ । ਮੰਗਲ ਮਿਸ਼ਨ ਲਾਂਚ ਹੋਣ ਸਮੇਂ ਜੇ 230 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਮੁੰਦਰੀ ਤੂਫਾਨ ਆ ਜਾਏ ਤਾਂ ਨੁਕਸਾਨ ਤੋਂ ਬਚਾਉਣ ਦੇ ਸਮਰੱਥ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਉਪ ਗ੍ਰਹਿ ਦੇ ਧਰਤੀ ਪੰਧ ਉਪਰ ਪੈਣ ਦੇ ਕਰੀਬ 20 - 25 ਦਿਨਾਂ ਬਾਅਦ ਇਹ 1 ਦਸੰਬਰ ਨੂੰ ਮੰਗਲ ਗ੍ਰਹਿ ਵੱਲ ਚਾਲੇ ਪਾਏਗਾ। ਇਸ ਮਿਸ਼ਨ ਉਪਰ 450 ਕਰੋੜ ਰੁਪਏ ਲਾਗਤ ਆਈ ਹੈ । ਜੇ ਇਹ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਭਾਰਤ, ਮੰਗਲ ਮਿਸ਼ਨ ਭੇਜਣ ਵਾਲੇ ਦੇਸ਼ਾਂ ਵਿੱਚ ਚੌਥਾ ਦੇਸ਼ ਬਣ ਜਾਏਗਾ । ਇਸ ਤੋਂ ਪਹਿਲਾਂ ਯੂਰਪੀਨ ਸਪੇਸ ਏਜੰਸੀ, ਨਾਸਾ ਤੇ ਰੂਸ ਦੀ ਰੋਸਕੋਸਮੋਸ ਤਿੰਨ ਏਜੰਸੀਆਂ ਆਪੋ - ਆਪਣੇ ਮਿਸ਼ਨ ਮੰਗਲ ਗ੍ਰਹਿ ਲਈ ਭੇਜ ਚੁੱਕੀਆਂ ਹਨ । ਵੱਖ - ਵੱਖ ਦੇਸ਼ਾਂ ਦੇ ਮੰਗਲ ਗ੍ਰਹਿ ਲਈ ਭੇਜੇ ਕੁੱਲ 51 ਮਿਸ਼ਨਾਂ ਵਿੱਚੋਂ ਸਿਰਫ 21 ਹੀ ਕਾਮਯਾਬ ਹੋਏ ਹਨ ।

ਕੇ. ਰਾਧਾਕ੍ਰਿਸ਼ਨਨ (ਚੇਅਰਮੈਨ, ਇਸਰੋ), ਐਸ. ਰਾਮਾਕ੍ਰਿਸ਼ਨਨ (ਡਾਇਰੈਕਟਰ, ਵਿਕਰਮ ਸਾਰਾਭਾਈ ਸਪੇਸ ਸੈਂਟਰ), ਐਮ. ਅੰਨਾਦੁਰਾਈ (ਪ੍ਰੋਗਰਾਮ ਡਾਇਰੈਕਟਰ ਮੰਗਲ ਮਿਸ਼ਨ), ਏ. ਐਸ. ਕਿਰਨ ਕੁਮਾਰ (ਡਾਇਰੈਕਟਰ, ਸੈਟੇਲਾਈਟ ਐਪਲੀਕੇਸ਼ਨ ਸੈਂਟਰ), ਐਮ. ਵਾਈ. ਐਸ. ਪ੍ਰਸਾਦ (ਡਾਇਰੈਕਟਰ, ਸਤੀਸ਼ ਧਵਨ ਸਪੇਸ ਸੈਂਟਰ), ਐਸ. ਕੇ. ਸਿਵਾਕੁਮਾਰ, ਪੀ. ਕੁਨੀਕ੍ਰਿਸ਼ਨਨ, ਐਸ. ਅਰੁਨਨ, ਬੀ. ਜੈਯਕੁਮਾਰ, ਐਮ. ਐਸ. ਪੰਨਿਰਸੇਲਵਮ ।

ਕਿਵੇਂ ਪੈਣਗੇ ਮੰਗਲ ਗ੍ਰਹਿ ਵਲ ਚਾਲੇ :-

* ਮੰਗਲ ਗ੍ਰਹਿ ਦੀ ਯਾਤਰਾ ’ਤੇ ਜਾਣ ਵਾਲੇ ਉਪ ਗ੍ਰਹਿ ‘ਮਾਰਜ਼ ਔਰਬਾਈਟਰ’ ਨੂੰ 44.4 ਮੀਟਰ ਲੰਬੇ ਪੀਐਸਐਲਵੀ ਲਾਂਚ ਰਾਕਟ ਰਾਹੀਂ ਪੁਲਾੜ ਵਿਚ ਦਾਗਿਆ ਜਾਵੇਗਾ। ਇਹ ਲਾਂਚਰ 320 ਟਨ ਭਾਰਾ ਹੈ ।

* ਪੀਐਸਐਲਵੀ-ਸੀ25 ਲਾਂਚਰ, ਔਰਬਾਈਟਰ ਨੂੰ ਪ੍ਰਿਥਵੀ ਦੁਆਲੇ ਗ੍ਰਹਿਪੰਧ ’ਤੇ ਪਹੁੰਚਾਏਗਾ। ਇਸ ਤੋਂ ਬਾਅਦ ਪੰਜ ਵੱਖ ਵੱਖ ਮਸ਼ਕਾਂ ਰਾਹੀਂ ਇਸ ਉਪ ਗ੍ਰਹਿ ਨੂੰ ਹੋਰ ਉਚਾਈ ’ਤੇ ਪਹੁੰਚਾ ਕੇ ਮੰਗਲ ਦੇ ਰਾਹ ਪਾ ਦਿੱਤਾ ਜਾਵੇਗਾ ।

* ਪਹਿਲੀ ਮਸ਼ਕ 7 ਨਵੰਬਰ ਨੂੰ ਹੋਵੇਗੀ। ਪੰਜਵੀਂ ਤੇ ਆਖਰੀ ਮਸ਼ਕ 16 ਨਵੰਬਰ ਨੂੰ ਨੇਪਰੇ ਚਾੜ੍ਹੀ ਜਾਵੇਗੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz