ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

4 ਨਵੰਬਰ 2013

ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ

ਵੱਡੀ ਗਿਣਤੀ ਚ ਸੰਗਤਾਂ ਨੇ ਮੱਥਾ ਟੇਕਿਆ

 http://sameydiawaaz.com/Archive%20News/%5B2013%5D/11/04.11.2013%20-%2001.jpg

ਅੰਮਿ੍ਤਸਰ 3 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) :- ਬੰਦੀਛੋੜ ਦਿਵਸ (ਦੀਵਾਲੀ) ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦੀਪਮਾਲਾ ਕੀਤੀ ਗਈ । ਇਸ ਦੌਰਾਨ ਅੱਜ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਾਮ ਵੇਲੇ ਦੀ ਅਰਦਾਸ ਵਿਚ ਹਾਜ਼ਰੀ ਭਰੀ । ਦੀਵਾਨ ਹਾਲ ਗੁਰਦੁਆਰਾ ਮੰਜੀ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਮਤਿ ਦੇ ਵਿਖਿਆਨਾ ਰਾਹੀਂ ਗੁਰ ਇਤਿਹਾਸ ਬਾਰੇ ਦੱਸਿਆ । 3 ਨਵੰਬਰ ਦੀ ਸ਼ਾਮ 5 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰ ਕੀਤੀਆਂ । ਉਪ੍ਰੰਤ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਦੀਪਮਾਲਾ ਕੀਤੀ ਗਈ ਅਤੇ ਮਨਮੋਹਕ ਆਤਿਸ਼ਬਾਜ਼ੀ ਵੀ ਚਲਾਈ ਗਈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਬੰਦੀਛੋੜ ਦਿਵਸ ਮੌਕੇ ਕਿਹਾ ਕਿ ਇਸ ਮਹਾਨ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਭਾਈ ਮਨੀ ਸਿੰਘ ਦੀ ਕੁਰਬਾਨੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ । ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਆਤਿਸ਼ਬਾਜ਼ੀ ਘੱਟ ਤੋਂ ਘੱਟ ਚਲਾਉਣ । ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਭਰੂਣ ਹੱਤਿਆ, ਨਸ਼ਿਆਂ, ਪਤਿਤਪੁਣੇ ਵਿਰੁੱਧ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਗੁਰੂ ਸ਼ਬਦ ਦਾ ਪੱਲਾ ਫੜਨਾ ਚਾਹੀਦਾ ਹੈ ।


1984 ‘ਚ ਹੋਈ ਸਿੱਖ ਨਸਲਕੁਸ਼ੀ ਦੇ ਇੰਨਸਾਫ ਲਈ ਪਹਿਰੇਦਾਰ

ਨੇ ਨਿਭਾਈ ਅਸਲ ਪਹਿਰੇਦਾਰੀ - ਕਰਨੈਲ ਸਿੰਘ ਪੀਰ ਮੁਹੰਮਦ

http://sameydiawaaz.com/Archive%20News/%5B2013%5D/11/04.11.2013%20-%2006.jpg

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਨਵੰਬਰ :- ਸਾਲ 1984 ਦੇ ਨਵੰਬਰ ਮਹੀਨੇ ਵਿਚ ਦੇਸ਼ ਦੀ ਰਾਜਧਾਨੀ ਅਤੇ ਹੋਰ ਕਈ ਸੂਬਿਆਂ ਵਿਚ ਹੋਈ ਸਿੱਖ ਨਸਲਕੁਸ਼ੀ ਦੇ 29 ਸਾਲ ਬੀਤ ਜਾਣ ਦੇ ਬਾਅਦ ਅੱਜ ਤਕ ਹਿੰਦੂਵਾਦੀ ਸਰਕਾਰਾਂ ਨੇ ਸਿੱਖਾਂ ਨੂੰ ਇੰਨਸਾਫ ਦੇਣ ਦੀ ਬਜਾਇ ਕਾਤਲਾਂ ਨੂੰ ਹਮੇਸ਼ਾਂ ਬਚਾਉਣ ਦੀ ਕੋਸ਼ਿਸ਼ ਕੀਤੀ । ਜਿਸ ਦੇ ਰੋਸ਼ ਵਜੋਂ 3 ਨਵੰਬਰ, ਐਤਵਾਰ ਨੂੰ ਦੀਵਾਲੀ ਵਾਲੇ ਦਿਨ ਸਵੇਰੇ 9:00 ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਅਦਾਰਾ ਪਹਿਰੇਦਾਰ ਅਤੇ ਸਿੱਖ ਜਥੇਬੰਦੀਆਂ ਵਲੋਂ ਵਿਸ਼ਾਲ ਇਕੱਠ ਕੀਤਾ ਗਿਆ । ਰੋਸ਼ ਮਾਰਚ ਦੋਰਾਨ ਸਟੇਜ ਦੀ ਸੇਵਾ ਭਾਈ ਮਨਜੀਤ ਸਿੰਘ ਲਵਲੀ ਨੇ ਬਾਖੂਬੀ ਨਿਭਾਈ ਅਤੇ ਅਰਦਾਸ ਕੀਤੀ । ਗੁਰਦੁਆਰਾ ਸਾਹਿਬ ਤੋਂ ਸੰਗਤ ਦਾ ਇਹ ਵਿਸ਼ਾਲ ਇਕੱਠ ਅਰਦਾਸ ਕਰਨ ਉਪਰੰਤ ਇਕ ਰੋਸ਼ ਮਾਰਚ ਦੇ ਰੂਪ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਅਤੇ ਜੈਕਾਰੇ ਲਗਾਉਂਦਾ ਹੋਇਆ ਫੇਜ਼ - 7 ਅਤੇ 8 ਦੀਆਂ ਮੁੱਖ ਬਤੀਆਂ ਵਾਲੇ ਚੌਂਕ ਤੇ ਪਹੁੰਚਿਆ । ਜਿੱਥੇ ਰੋਸ਼ ਮਾਰਚ ‘ਚ ਸ਼ਾਮਿਲ ਸੰਗਤ ਨੇ ਸੜਕ ਤੇ ਹੀ ਡੇਰੇ ਲਗਾ ਲਏ । ਜਿਕਰਯੋਗ ਹੈ ਕਿ ਅੱਜ ਦੇ ਇਸ ਮਾਰਚ ਵਿਚ ਸ਼ਾਮਿਲ ਸੰਗਤ ਵਲੋਂ ਬਹੁਤ ਹੀ ਅਨੂਸ਼ਾਸ਼ਨ ਵਿਚ ਰਹਿਕੇ ਨਵੰਬਰ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਇਨਸਾਫ ਲੈਣ ਦੀ ਜਦੋ ਜਹਿਦ ਨੂੰ ਅਸਲੀ ਜਾਮਾ ਪਹਿਨਾਇਆ । ਇਸ ਰੋਸ਼ ਮਾਰਚ ਦੋਰਾਨ ਜਿੱਥੇਂ ਅੰਨੀਆਂ - ਬੋਲੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਸਨ ਉੱਥੇ ਅਨੂਸ਼ਾਸ਼ਨ ਨੂੰ ਕਾਇਮ ਰਖਦਿਆਂ ਇਹ ਮਿਸਾਲ ਛੱਡ ਦਿਤੀ ਕਿ ਸਿੱਖ ਕੌਮ ਤਕਲੀਫ ਵਿਚ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਤੰਗ ਨਹੀਂ ਕਰਦੀ ਸਗੋਂ ਹਮੇਸ਼ਾਂ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲਕੇ ਜ਼ੁਲਮ ਅਤੇ ਜ਼ਾਲਮਾਂ ਦਾ ਟਾਕਰਾ ਕਰਦੀ ਹੈ ਅਤੇ ਇੰਨਸਾਫ ਲੈਣਾਂ ਜਾਣਦੀ ਹੈ । ਅੱਜ ਦੇ ਇਸ ਰੋਸ਼ ਮਾਰਚ ਵਿਚ ਸ਼ਾਮਿਲ ਹੋਣ ਲਈ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਚੰਡੀਗੜ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ, ਸ੍ਰ: ਗੁਰਨਾਮ ਸਿੰਘ ਸਿੱਧੂ ਚੰਡੀਗੜ, ਸ੍ਰ: ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਚੰਡੀਗੜ, ਬਾਬਾ ਪਾਲ ਸਿੰਘ ਸੂਬਾ ਪ੍ਰਧਾਨ ਆਲ ਇੰਡੀਆ ਹਿਊਮਨ ਰਾਇਟਸ ਐਂਡ ਵਾਇਸ ਆਫ ਨੇਚਰ, ਭਾਈ ਚੁਹੜ ਸਿੰਘ ਜਨਰਲ ਸਕੱਤਰ ਆਲ ਇੰਡੀਆ ਹਿਊਮਨ ਰਾਇਟਸ ਐਂਡ ਵਾਇਸ ਆਫ ਨੇਚਰ ਅਤੇ ਭਾਈ ਕਮਿਕਰ ਸਿੰਘ, ਏ. ਆਈ. ਐਸ. ਐਸ. ਐਫ. ਦੇ ਆਗੂ ਭਾਈ ਮਨਜੀਤ ਸਿੰਘ ਲਵਲੀ ਅਤੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇਪੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ।

ਇਸ ਮੌਕੇ ਰੋਸ਼ ਮਾਰਚ ਸੰਬੋਧਨ ਕਰਦਿਆਂ ਭਾਈ ਕਰਨੈਲ ਸਿੰਘ ਪੀਰ ਮੁਹਮਦ ਨੇ ਦਸਿਆ ਕਿ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਹਮੇਸ਼ਾਂ ਦੇਸ਼ ਕੌਮ ਦੇ ਹਿੱਤਾਂ ਤੇ ਪਹਿਰਾ ਦੇ ਕੇ ਸਹੀ ਅਰਥਾਂ ਵਿਚ ਪਹਿਰੇਦਾਰੀ ਕੀਤੀ ਹੈ । ਜਿਸ ਤਹਿਤ ਤਿਹਾੜ ਜੇਲ ਦੀ ਕਾਲ ਕੋਠੜੀ ‘ਚ ਨਜ਼ਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਲਈ 81 ਲੱਖ ਲੋਕਾਂ ਦੇ ਦਸਖਤ ਕਰਵਾਕੇ ਇਕ ਮੁੰਹਿਮ ਛੇੜੀ ਅਤੇ ਅੱਜ ਨਵੰਬਰ 1984 ‘ਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਊਣ ਲਈ ਵੀ ਦੀਵਾਲੀ ਮੌਕੇ ਰੋਸ਼ ਮਾਰਚ ਕਰਕੇ ਪਹਿਰੇਦਾਰੀ ਨੂੰ ਹੋਰ ਪੱਕੀ ਕੀਤਾ ਹੈ । ਉਨਾਂ ਹੋਰ ਦਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਅੰਦਰ 29 ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ 18 ਸੂਬਿਆਂ ਅਤੇ 110 ਵੱਡੇ ਸ਼ਹਿਰਾ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਭਿਆਨਕ ਕਤਲੇਆਮ ਦੇ ਦੋਸ਼ੀਆ ਨੂੰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਵਰਗਿਆ ਨੂੰ ਸਜਾਵਾ ਦਿਵਾਉਣ ਲਈ ਕੌਮਾਤਰੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਅਨੇਕਾਂ ਪੰਥਕ ਜਥੇਬੰਦੀਆ, ਗੁਰਦੁਆਰਾ ਪ੍ਰਬੰਧਕ ਕਮੇਟੀਆ, ਮਨੁੱਖੀ ਸੰਸਥਾਵਾ ਦੇ ਸਹਿਯੋਗ ਨਾਲ 10 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਨੂੰ ਸੋਪਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਤਿੰਨ ਦਹਾਕਿਆ ਬਾਅਦ ਵੀ ਆਪਣੀ ਕੌਮ ਦੇ ਸ਼ਹੀਦ ਹੋਏ ਲੋਕਾਂ ਨੂੰ ਨਹੀ ਭੁੱਲੀ ।

ਭਾਈ ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂਤਵ ਲੋਕਾਂ ਨੇ ਹਮੇਸ਼ਾਂ ਹੀ ਘੱਟ ਗਿਣਤੀਆਂ ਨੂੰ ਦਬਾਊਣ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਕੌਮ ਕਦੇ ਕਿਸੇ ਦੇ ਦਬਾਅ ਹੇਠ ਨਹੀਂ ਆਈ ਅਤੇ ਆਪਣਾ ਹੱਕ ਲੈਣਾ ਜਾਣਦੇ ਹਨ । ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਇੰਨਸਾਫ ਲੈਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚੀ ਕੌਮ ਨੂੰ ਇਕ ਪਲੇਟਫਾਰਮ ਤੇ ਇਕਠੇ ਹੋਣਾ ਚਾਹੀਦਾ ਹੈ । ਸ੍ਰ: ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਕੌਮ ਮਰਜਿਵੜਿਆਂ ਦੀ ਕੌਮ ਹੈ ਜੋ ਮਜਲੁਮਾਂ ਦੀ ਰਾਖੀ ਕਰਨੀ ਜਾਣਦੀ ਹੈ ਤਾਂ ਆਪਣਾ ਇੰਨਸਾਫ ਲੈਣਾ ਵੀ ਜਾਣਦੀ ਹੈ । 1984 ਸਿੱਖ ਕਤਲੇਆਮ ਪੀੜਤ ਵੈਲ਼ਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਦੇ ਬਿਆਨਾਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੇ ਉਕਤ ਦੋਹਾਂ ‘ਚ ਹਿੱਮਤ ਹੈ ਤਾਂ ਮੀਡੀਆ ਦੇ ਸਾਹਮਣੇ ਆ ਕੇ ਪੀੜਤ ਸਿੱਖਾਂ ਨਾ ਗੱਲ ਕਰਨ । ਉਨਾਂ ਇਹ ਵੀ ਕਿਹਾ ਕਿ ਜਦੋਂ ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ ਪੰਜਾਬ ਵਿਚ ਆਉਣਗੇ ਤਾਂ ਉਹਨਾਂ ਦਾ ਘੇਰਾਓ ਕੀਤਾ ਜਾਵੇਗਾ । ਇਸ ਰੋਸ਼ ਮਾਰਚ ਵਿਚ ਗੁਰ ਆਸਰਾ ਟ੍ਰਸਟ ਦੇ ਬੱਚੇ, ਸ੍ਰ: ਇੰਦਰਜੀਤ ਸਿੰਘ, ਸ੍ਰ: ਗੁਰਸੇਵਕ ਸਿੰਘ, ਸ੍ਰ: ਹਰਜੀਤ ਸਿੰਘ, ਬੀਬੀ ਦਲਜੀਤ ਕੌਰ, ਸ੍ਰ: ਮਨਜੀਤ ਸਿੰਘ ਬਲੋਂਗੀ, ਸ੍ਰ: ਜਗਜੀਤ ਸਿੰਘ, ਬੀਬੀ ਕਸ਼ਮੀਰ ਕੌਰ, ਭਾਈ ਬਲਬੀਰ ਸਿੰਘ ਖਾਲਸਾ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਚੰਡੀਗੜ ਅਤੇ ਨੇੜਲੇ ਪਿੰਡਾਂ ਵਿਚੋਂ ਵੀ ਸੰਗਤ ਵੱਡੀ ਗਿਣਤੀ ‘ਚ ਸ਼ਾਮਿਲ ਹੋਈ । ਰੋਸ਼ ਮਾਰਚ ਵਿਚ ਸ਼ਾਮਿਲ ਸੰਗਤ ਦਾ ਅਦਾਰਾ ਪਹਿਰੇਦਾਰ ਅਤੇ ਸਿੱਖ ਜਥੇਬੰਦੀਆਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।


ਰਾਹੁਲ ਨੇ ਜਵਾਬ ਦੇਣ ਲਈ ਕਮਿਸ਼ਨ ਕੋਲੋਂ 7 ਦਿਨ ਦਾ ਮੰਗਿਆ ਸਮਾਂ

 http://sameydiawaaz.com/Archive%20News/%5B2013%5D/11/04.11.2013%20-%2005.jpg

ਨਵੀਂ ਦਿੱਲੀ 3 ਨਵੰਬਰ :- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੁਝ ਚੋਣ ਰੈਲੀਆਂ ‘ਚ ਉਨ੍ਹਾਂ ਦੇ ਭਾਸ਼ਣਾਂ ‘ਤੇ ਚੋਣ ਕਮਿਸ਼ਨ ਵਲੋਂ ਭੇਜੇ ਗਏ ਨੋਟਿਸ ਦਾ ਜਵਾਬ ਦੇਣ ਦੇ ਲਈ ਸੱਤ ਦਿਨ ਦਾ ਸਮਾਂ ਮੰਗਿਆ ਹੈ। ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਇਸ ਸ਼ਿਕਾਇਤ ‘ਤੇ ਸ਼੍ਰੀ ਗਾਂਧੀ ਨੂੰ ਬੀਤੇ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਨ੍ਹਾਂ ਨੇ 23 ਅਕਤੂਬਰ ਨੂੰ ਰਾਜਸਥਾਨ ਦੇ ਚੁਰੂ ਅਤੇ 24 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਚੋਣ ਰੈਲੀਆਂ ‘ਚ ਆਪਣੇ ਭਾਸ਼ਣਾਂ ‘ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਸ਼੍ਰੀ ਗਾਂਧੀ ਸੋਮਵਾਰ ਸਵੇਰੇ 11 ਵਜੇ ਤੱਕ ਨੋਟਿਸ ਦਾ ਜਵਾਬ ਦੇਣ ਨੂੰ ਕਿਹਾ ਸੀ। ਸੂਤਰਾਂ ਦੇ ਅਨੁਸਾਰ ਗਾਂਧੀ ਨੇ ਕਮਿਸ਼ਨ ਨੂੰ ਜਵਾਬ ਦੇਣ ਲਈ ਸੱਤ ਦਿਨ ਦਾ ਹੋਰ ਸਮਾਂ ਮੰਗਿਆ ਹੈ।

ਚੋਣ ਕਮਿਸ਼ਨ ਨੇ ਰਾਹੁਲ ਨੂੰ ਉਨ੍ਹਾਂ ਦੀ ਇਸ ਟਿੱਪਣੀ ਦੇ ਸੰਬੰਧ ‘ਚ ਨੋਟਿਸ ਜਾਰੀ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਮੁਜ਼ੱਫਰਨਗਰ ਦੇ ਦੰਗਾ ਪੀੜਤਾਂ ਦੇ ਸੰਪਰਕ ‘ਚ ਹੈ ਅਤੇ ਭਾਜਪਾ ‘ਤੇ ਦੋਸ਼ ਲਗਾਇਆ ਸੀ ਕਿ ਉਹ ਬਦਲੇ ਦੀ ਸਿਆਸਤ ‘ਚ ਸ਼ਾਮਲ ਹੈ।

ਕਮਿਸ਼ਨ ਨੇ ਰਾਹੁਲ ਵਲੋਂ 23 ਅਕਤੂਬਰ ਨੂੰ ਰਾਜਸਥਾਨ ਦੇ ਚੁਰੂ ‘ਚ ਅਤੇ 24 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਦਿੱਤੇ ਗਏ ਭਾਸ਼ਣਾਂ ਦੀ ਜਾਂਚ ਕਰਨ ਅਤੇ ਚੋਣ ਅਧਿਕਾਰੀ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਣ ਦੇ ਬਾਅਦ ਕਾਂਗਰਸ ਉਪ ਪ੍ਰਧਾਨ ਨੂੰ ਸੋਮਵਾਰ ਨੂੰ ਇਸ ਬਾਰੇ ਆਪਣਾ ਜਵਾਬ ਦੇਣ ਨੂੰ ਕਿਹਾ ਸੀ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ ਜਾਂਚ ਕਿਉਂ ਨਾ ਕੀਤੀ ਜਾਏ।

ਚੋਣ ਕਮਿਸ਼ਨ ਨੇ ਕਿਹਾ ਕਿ ਤੈਅ ਮਿਆਦ ਦੇ ਅੰਦਰ ਜੇਕਰ ਜਵਾਬ ਨਹੀਂ ਮਿਲਦਾ ਤਾਂ ਇਹ ਮੰਨਿਆ ਜਾਏਗਾ ਕਿ ਰਾਹੁਲ ਦੇ ਕੋਲ ਜਵਾਬ ‘ਚ ਕਹਿਣ ਲਈ ਕੁਝ ਨਹੀਂ ਹੈ ਅਤੇ ਅਜਿਹੇ ‘ਚ ਕਮਿਸ਼ਨ ਅੱਗੇ ਬਿਨਾਂ ਕਿਸੇ ਬਹਿਸ ਦੇ ਕਾਰਵਾਈ ਸ਼ੁਰੂ ਕਰੇਗਾ। ਭਾਜਪਾ ਨੇ ਚੋਣ ਕਮਿਸ਼ਨ ਦੇ ਸਾਹਮਣੇ ਸ਼ਿਕਾਇਤ ਕੀਤੀ ਸੀ ਕਿ ਕਾਂਗਰਸ ਉਪ ਪ੍ਰਧਾਨ ਫਿਰਕਾਪ੍ਰਸਤੀ ਦੇ ਆਧਾਰ ‘ਤੇ ਵੋਟ ਦੀ ਅਪੀਲ ਕਰਕੇ ਅਤੇ ਵੱਖ-ਵੱਖ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਕੇ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਕਰ ਰਹੇ ਹਨ।


ਅਮਰੀਕਾ ਨੇ ਮਿਸਰ 'ਚ ਲੋਕਤੰਤਰ ਬਹਾਲੀ ਦੀ ਕੀਤੀ ਅਪੀਲ

 http://sameydiawaaz.com/Archive%20News/%5B2013%5D/11/04.11.2013%20-%2002.jpg

ਕਾਹਿਰਾ 3 ਨਵੰਬਰ :- ਅਮਰੀਕਾ ਨੇ ਮਿਸਰ ‘ਚ ਲੋਕਤੰਤਰ ਨੂੰ ਬਹਾਲ ਕਰਨ ਅਤੇ ਹਰ ਤਰ੍ਹਾਂ ਦੀ ਹਿੰਸਾ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ । ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਕਿਹਾ ਕਿ ਮਿਸਰ ਨਾਲ ਉਨ੍ਹਾਂ ਦੇ ਦੇਸ਼ ਦੇ ਸੰਬੰਧ ਇੱਥੇ ਲੋਕਤੰਤਰੀ ਬਦਲਾਅ ਅਤੇ ਲੋਕਤੰਤਰ ਦੀ ਮੁੜ ਸਥਾਪਨਾ ‘ਤੇ ਹੀ ਨਿਰਭਰ ਕਰਦੇ ਹਨ । ਜਾਨ ਕੈਰੀ 6 ਘੰਟੇ ਦੀ ਮਿਸਰ ਦੀ ਯਾਤਰਾ ਦੌਰਾਨ ਇੱਥੇ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਫੌਜ ਦੇ ਮੁਖੀ ਨਾਲ ਗੱਲਬਾਤ ਕੀਤੀ । ਇਨ੍ਹਾਂ ਨੇਤਾਵਾਂ ਤੋਂ ਇਲਾਵਾ ਜਾਨ ਕੈਰੀ ਨੇ ਦੇਸ਼ ਦੇ ਕੁਝ ਮੁੱਖ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ । ਮਿਸਰ ਦੇ ਨੇਤਾਵਾਂ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਦੇਸ਼ ‘ਚ ਜਨਤਕ ਸੁਧਾਰ ਲਾਗੂ ਕਰਨ ਅਤੇ ਅਗਲੇ ਸਾਲ ਬਸੰਤ ‘ਚ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ ।


ਤਾਲਿਬਾਨ ਦੀ ਪੀ. ਐਮ. ਐਲ. - ਐਨ. ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

 http://sameydiawaaz.com/Archive%20News/%5B2013%5D/11/04.11.2013%20-%2003.jpg

ਇਸਲਾਮਾਬਾਦ 3 ਨਵੰਬਰ :- ਤਹਿਰੀਕ - ਏ - ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਆਪਣੇ ਮੁਖੀ ਹਕੀਮੁੱਲਾ ਮਹਿਸੂਦ ਨੂੰ ਮਾਰਨ ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉਹ ਖੇਤਰ ‘ਚ ਅਮਰੀਕਾ ਦਾ ਕਥਿਤ ਸਮਰਥਨ ਕਰਨ ਲਈ ਸੱਤਾਧਾਰੀ ਪੀ. ਐਮ. ਐਲ. - ਐਨ. (ਪਾਕਿਸਤਾਨ ਮੁਸਲਿਮ ਲੀਗ - ਨਵਾਜ਼) ਨੂੰ ਜਲਦੀ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰੇਗਾ । ਤਰਿਰੀਕ - ਏ - ਤਾਲਿਬਾਨ ਪਾਕਿਸਤਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਨਵਾਜ਼ ਸ਼ਰੀਫ ਸਰਕਾਰ ਨਾਲ ਕੋਈ ਸ਼ਾਂਤੀ ਗੱਲਬਾਤ ਨਹੀਂ ਕਰਨਗੇ । ਤਾਲਿਬਾਨ ਨੇ ਧਮਕੀ ਦਿੱਤੀ ਕਿ ਉਹ ਸੀ. ਆਈ. ਏ. ਸੰਚਾਲਿਤ ਡ੍ਰੋਨ ਹਮਲੇ ‘ਚ ਹਕੀਮੁੱਲਾ ਨੂੰ ਮਾਰਨ ਦਾ ਬਦਲਾ ਲਵੇਗਾ । ਖਬਰਾਂ ਅਨੁਸਾਰ ਅਫਗਾਨਿਸਤਾਨ ‘ਚ ਸਰਗਰਮ ਇਕ ਅਣਪਛਾਤੇ ਅੱਤਵਾਦੀ ਕਮਾਂਡਰ ਦੇ ਹਵਾਲੇ ਨਾਲ ਕਿਹਾ ਕਿ ਉਹ ਖੇਤਰ ‘ਚ ਅਮਰੀਕਾ ਦੇ ਕਥਿਤ ਸਮਰਥਨ ਲਈ ਪਾਕਿਸਤਾਨ ਮੁਸਲਿਮ ਲੀਗ - ਨਵਾਜ਼ (ਪੀ. ਐਮ. ਐਲ. - ਐਨ.) ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਕਰਨਗੇ ।


ਥਾਈਲੈਂਡ ‘ਚ ਕਿਸ਼ਤੀ ਡੁੱਬਣ ਨਾਲ ਤਿੰਨ ਵਿਦੇਸ਼ੀਆਂ ਸਮੇਤ 6 ਮਰੇ

 http://sameydiawaaz.com/Archive%20News/%5B2013%5D/11/04.11.2013%20-%2004.jpg

ਬੈਂਕਾਕ 3 ਨਵੰਬਰ :- ਥਾਈਲੈਂਡ ‘ਚ ਲਾਨ ਦੀਪ ਦੇ ਨੇੜੇ ਸਮੁੰਦਰ ‘ਚ ਐਤਵਾਰ ਸ਼ਾਮ ਨੂੰ ਇਕ ਕਿਸ਼ਤੀ ਡੁੱਬ ਜਾਣ ਕਾਰਨ ਤਿੰਨ ਵਿਦੇਸ਼ੀ ਨਾਗਰਿਕਾਂ ਸਮੇਤ 6 ਸੈਲਾਨੀਆਂ ਦੀ ਮੌਤ ਹੋ ਗਈ । ਪੁਲਸ ਕਰਨਲ ਸੁਵਾਨ ਚੀਨਾਵਿਨਤਾਵਾਟ ਨੇ ਦੱਸਿਆ ਕਿ ਡਬਲ ਡੈੱਕਰ ਕਿਸ਼ਤੀ ਸਾਨ ਦੀਪ ਤੋਂ ਕਰੀਬ 200 ਸੈਲਾਨੀਆਂ ਨੂੰ ਲੈ ਕੇ ਪੱਟਾਇਆ ਰੇਸਤਰਾਂ ਜਾ ਰਹੀ ਸੀ। ਕਿਸ਼ਤੀ ਥੋੜੀ ਦੂਰ ਹੀ ਗਈ ਸੀ ਕਿ ਉਸ ਦੇ ਇੰਜਣ ‘ਚ ਖਰਾਬੀ ਆ ਗਈ । ਇਸ ਤੋਂ ਘਬਰਾਏ ਹੋਏ ਸੈਲਾਨੀ ਪਹਿਲੀ ਮੰਜ਼ਿਲ ਤੋਂ ਦੂਜੀ ਮੰਜ਼ਿਲ ‘ਤੇ ਚਲੇ ਗਏ, ਜਿਸ ਕਾਰਨ ਅਸੰਤੁਲਨ ਪੈਦਾ ਹੋਣ ਕਾਰਨ ਕਿਸ਼ਤੀ ਡੁੱਬ ਗਈ। ਚਸ਼ਮਦੀਦ ਗਵਾਹਾਂ ਮੁਤਾਬਕ ਕਿਸ਼ਤੀ ‘ਚ ਨਾ ਤਾਂ ਬਚਾਅ ਲਈ ਟਿਊਬਾਂ ਸਨ ਅਤੇ ਨਾ ਹੀ ਜੀਵਨ ਰੱਖਿਅਕ ਸਮਾਨ ਸੀ, ਜਿਸ ਨਾਲ ਲੋਕ ਆਪਣੀ ਜਾਨ ਬਚਾ ਸਕਣ । ਕੁਝ ਲੋਕ ਜੋ ਤੈਰ ਨਹੀਂ ਸਕਦੇ ਸਨ, ਉਹ ਕੂਲਰ ਅਤੇ ਆਈਸ ਕੰਟੇਨਰ ਨਾਲ ਉਸ ਸਮੇਂ ਤੱਕ ਲਟਕੇ ਰਹੇ, ਜਦੋਂ ਤੱਕ ਬਚਾਅ ਕਰਮੀ ਕਿਸ਼ਤੀ ਤੱਕ ਨਹੀਂ ਪਹੁੰਚੇ । ਸ਼੍ਰੀ ਸੁਵਾਨ ਨੇ ਦੱਸਿਆ ਕਿ ਇਸ ਹਾਦਸੇ ‘ਚ ਮਾਰੇ ਗਏ ਦੋ ਨਾਗਰਿਕ ਰੂਸ ਦੇ ਹਨ ਅਤੇ ਇਕ ਚੀਨ ਦਾ ਹੈ । ਥਾਈਲੈਂਡ ਦੀਆਂ ਦੋ ਔਰਤਾਂ ਅਤੇ ਇਕ ਪੁਰਸ਼ ਵੀ ਇਸ ਹਾਦਸੇ ‘ਚ ਮਾਰੇ ਗਏ ਹਨ । ਉਨ੍ਹਾਂ ਨੇ ਦੱਸਿਆ ਕਿਸ਼ਤੀ ਸਮਰੱਥਾ ਤੋਂ ਵਧੇਰੇ ਸੈਲਾਨੀਆਂ ਨੂੰ ਲਿਜਾ ਰਹੀ ਸੀ । ਉਸ ‘ਚ 130 ਤੋਂ 150 ਸੈਲਾਨੀ ਜਾ ਸਕਦੇ ਸਨ, ਜਦੋਂ ਕਿ ਹਾਦਸੇ ਸਮੇਂ ਕਿਸ਼ਤੀ ‘ਚ 200 ਲੋਕ ਸਵਾਰ ਸਨ । ਪੁਲਸ ਇਸ ਕਿਸ਼ਤੀ ਦੇ ਚਾਲਕ ਦੀ ਭਾਲ ‘ਚ ਲੱਗੀ ਹੋਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz