ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

2 ਨਵੰਬਰ 2013

ਭਾਈ ਦਲਜੀਤ ਸਿੰਘ ਬਿੱਟੂ ਦੀ ਸਕਿਓਰਟੀ ਜੇਲ੍ਹ ਨਾਭਾ ਤੋਂ ਰਿਹਾਈ ਹੋਈ

 http://sameydiawaaz.com/Archive%20News/%5B2013%5D/11/02.11.2013%20-%2001.jpg

ਲੁਧਿਆਣਾ 1 ਨਵੰਬਰ (ਮੰਝਪੁਰ) :- ਸਿੱਖ ਪੰਥ ਦੇ ਨਿਸ਼ਕਾਮ ਸੇਵਾਦਾਰ ਭਾਈ ਦਲਜੀਤ ਸਿੰਘ 20 ਸਤੰਬਰ 2012 ਨੂੰ 107/151 ਦੇ ਮਾਮੂਲੀ ਕੇਸ ਵਿਚ ਗ੍ਰਿਫਤਾਰ ਕਰਕੇ 21 ਸਤੰਬਰ 2012 ਨੂੰ ਦੇਸ਼ ਦੇ ਸਾਰੇ ਵੱਡੇ ਐਕਟਾਂ ਦੀਆਂ ਸਾਰੀਆਂ ਧਾਰਾਵਾਂ ਅਧੀਨ ਗ੍ਰਿਫਤਾਰੀ ਪਾ ਕੇ ਲੁਧਿਆਣਾ ਪੁਲਿਸ ਵਲੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ ਜਲੰਧਰ ਪੁਲਿਸ ਵਲੋਂ ਵੀ ਅਜਿਹਾ ਹੀ ਇਕ ਕੇਸ ਪਾ ਦਿੱਤਾ ਗਿਆ ਅਤੇ ਇਹਨਾਂ ਕੇਸਾਂ ਦੀ ਆਖਰੀ ਜਮਾਨਤ 28 ਅਕਤੂਬਰ 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੀ ਗਈ ਜਿਸ ਉਪਰੰਤ ਅੱਜ ਸਾਰੇ ਕੇਸਾਂ ਦੀਆਂ ਜਮਾਨਤਾਂ ਸਬੰਧਤ ਕੋਰਟਾਂ ਵਿਚ ਭਰਨ ਉਪਰੰਤ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਸ਼ਾਮ ਕਰੀਬ 6 ਵਜੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋ ਗਈ ।

ਜਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਹੁਣ ਤੱਕ ਵੱਖ - ਵੱਖ 33 ਕੇਸਾਂ ਵਿਚ ਸਮੇਂ - ਸਮੇਂ 'ਤੇ ਜੇਲ੍ਹ ਦੀ ਨਜ਼ਰਬੰਦੀ ਕੱਟੀ ਹੈ ਜਿਹਨਾਂ ਵਿਚੋਂ ਉਹਨਾਂ ਦੇ 27 ਕੇਸ ਬਰੀ ਹੋ ਚੁੱਕੇ ਹਨ ਅਤੇ 5 ਕੇਸ ਲੁਧਿਆਣਾ, ਜਲੰਧਰ, ਮਾਨਸਾ ਤੇ ਸਰਦੂਲਗੜ ਦੀਆਂ ਅਦਾਲਤਾਂ ਵਿਚ ਵਿਚਾਰਧੀਨ ਹਨ ਅਤੇ 1 ਕੇਸ ਜੋ ਕਿ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੀ ਡਕੈਤੀ ਦਾ ਕੇਸ ਸੀ ਵਿਚੋਂ 13 ਸਾਲ ਦੇ ਕਰੀਬ ਸਜ਼ਾ ਕੱਟਣ ਪਿੱਛੋਂ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਸਦੀ ਅਪੀਲ ਵੀ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰਧੀਨ ਹੈ ।

ਭਾਈ ਦਲਜੀਤ ਸਿੰਘ ਬਿੱਟੂ ਨੇ ਹੇਠ ਲ਼ਿਖੇ ਅਨੁਸਾਰ ਜੇਲ੍ਹ ਦੀ ਕਾਲ-ਕੋਠੜੀ ਵਿਚ ਗੁਜ਼ਾਰੇ:

10.04.1996 ਤੋਂ 06.10.2005

28.10.2005 ਤੋਂ 14.11.2005

20.04.2006 ਤੋਂ 06.05.2006

22.07.2007 ਤੋਂ 21.08.2007

07.02.2008 ਤੋਂ 12.02.2008

19.12.2008 ਤੋਂ 26.12.2008

27.08.2009 ਤੋਂ 28.02.2012

28.03.2012 ਤੋਂ 15.04.2012

20.09.2012 ਤੋਂ 01.11.2013

ਅੱਜ ਰਿਹਾਅ ਹੋਣ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਰਵਿੰਦਰਪਾਲ ਸਿੰਘ ਈਸੜੂ, ਭਾਈ ਬਲਜਿੰਦਰ ਸਿੰਘ ਸਰਪੰਚ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਤੇ ਅੇਡਵੋਕੇਟ ਜਸਪਾਲ ਸਿੰਘ ਮੰਝਪੁਰ ਵੀ ਹਾਜ਼ਰ ਸਨ ।


ਚਿਦੰਬਰਮ ਵਲੋਂ ਆਰਥਿਕਤਾ ’ਚ ਬਿਹਤਰੀ ਆਉਣ ਦਾ ਦਾਅਵਾ

 http://sameydiawaaz.com/Archive%20News/%5B2013%5D/11/02.11.2013%20-%2002.jpg

ਨਵੀਂ ਦਿੱਲੀ 1 ਨਵੰਬਰ :- ਆਰਥਿਕਤਾ ਦੇ ਮੰਦੇ ਦਾ ਦੌਰ ਸਮਾਪਤ ਹੋਣ ਦੇ ਸੰਕੇਤ ਦਿੰਦਿਆਂ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਹੈ ਕਿ ਦੇਸ਼ ’ਚ ਭਰਪੂਰ ਫਸਲ ਹੋਏਗੀ ਅਤੇ ਚਾਲੂ ਖਾਤੇ ਦਾ ਘਾਟਾ (ਸੀ. ਏ. ਡੀ.) ਘਟ ਕੇ 60 ਅਰਬ ਡਾਲਰ ’ਤੇ ਆ ਜਾਏਗਾ ਕਿਉਂਕਿ ਬਰਾਮਦਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਸੋਨੇ ਦੀ ਦਰਾਮਦ ਘੱਟ ਗਈ ਹੈ ।

ਉਨ੍ਹਾਂ ਕਿਹਾ ਕਿ ਕੋਰ ਸੈਕਟਰ ਵਿਚ ਵਾਧਾ, ਭਰਵੀਂ ਮੌਨਸੂਨ ਤੇ ਬਰਾਮਦਾਂ ਦੇ ਚੰਗੇ ਰੁਝਾਨ, ਨਿਸ਼ਚਤ ਹੀ ਆਰਥਿਕ ਵਾਧੇ ਦਾ ਆਧਾਰ ਬਣਨਗੇ । ਭਾਵੇਂ ਹਾਲੇ ਵੀ ਕਈ ਚੁਣੌਤੀਆਂ ਕਾਇਮ ਹਨ, ਜਿਨ੍ਹਾਂ ’ਚ ਮਹਿੰਗਾਈ ਤੇ ਨਿਵੇਸ਼ ਦੀ ਮੁੜ ਸ਼ੁਰੂਆਤ ਅਹਿਮ ਹਨ । ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਵੇਸ਼  ਦੇ ਖੇਤਰ ’ਚ ਵੀ ਹਾਲਾਤ ਬਿਹਤਰ ਹੋ ਰਹੇ ਹਨ । ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਸਰਕਾਰ ਵੱਲੋਂ ਰੱਖੇ ਜਾ ਰਹੇ ਵਿੱਤੀ ਅਨੁਸ਼ਾਸਨ ਸਦਕਾ ਜ਼ਰੂਰ  ਮਹਿੰਗਾਈ ਥੱਲੇ ਵੱਲ ਆਵੇਗੀ ।

ਮੰਤਰੀ ਨੇ ਸਰਕਾਰ ਦੀਆਂ ਨਵੀਆਂ ਨਿਵੇਸ਼ ਤਜਵੀਜ਼ਾਂ ਨੂੰ ਪੂਰੀ ਮਦਦ ਦੇਣ ਦੀ ਦ੍ਰਿੜਤਾ ਪ੍ਰਗਟ ਕਰਦਿਆਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਨੂੰ ਧਨ ਦੱਬ ਕੇ ਬੈਠਣ ਦੀ ਲੋੜ ਨਹੀਂ। ਉਹ ਨਿਵੇਸ਼ ਕਰਨਾ ਸ਼ੁਰੂ ਕਰਨ । ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਬੀਮਾ ਸੋਧ ਬਿੱਲ ਸੰਸਦ ਦੇ ਆ ਰਹੇ ਸਰਦ ਰੁੱਤ ਸੈਸ਼ਨ  ਵਿਚ ਪਾਸ ਕਰਾਉਣ ਦਾ ਯਤਨ ਕਰੇਗੀ ਜਿਸ ਤਹਿਤ ਇਸ ਸੈਕਟਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੀਮਾ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਕੀਤੇ ਜਾਣ ਦੀ ਵਿਵਸਥਾ ਹੈ ।


ਸਨਾਵਰ ਸਕੂਲ ਨੂੰ ਫੰਡ ਬਾਰੇ ਸੁਪਰੀਮ ਕੋਰਟ ਵਲੋਂ ਸੁਖਬੀਰ ਨੂੰ ਨੋਟਿਸ

http://sameydiawaaz.com/Archive%20News/%5B2013%5D/11/02.11.2013%20-%2004.jpg http://sameydiawaaz.com/Archive%20News/%5B2013%5D/11/02.11.2013%20-%2003.jpg

ਨਵੀਂ ਦਿੱਲੀ 1 ਨਵੰਬਰ :- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਿਮਾਚਲ ਪ੍ਰਦੇਸ਼ ਦੇ ਇਕ ਨਾਮਵਰ ਸਕੂਲ ਨੂੰ ਬੇਲੋੜੇ ਢੰਗ ਨਾਲ ਇੱਕ ਕਰੋੜ ਰੁਪਏ ਦੀ ਰਾਸ਼ੀ ਦਾਨ ਵਿੱਚ ਦੇਣ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਬਾਬਤ ਨੋਟਿਸ ਜਾਰੀ ਕਰ ਦਿੱਤਾ ਹੈ ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਵਲੋਂ ਆਪਣੇ ਵਕੀਲ ਆਰ. ਐਸ. ਸੋਢੀ ਰਾਹੀਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਿਸੇ ਹੋਰ ਸੂਬੇ ਦੇ ਨਾਮਵਰ ਸਕੂਲ ਨੂੰ ਪੈਸਾ ਦੇ ਕੇ ਪੰਜਾਬ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ ਹੈ ਅਤੇ ਇਸ ਕਦਮ ਨਾਲ ਪੰਜਾਬ ਕੇ ਟੈਕਸ ਅਦਾ ਕਰਨ ਵਾਲੇ ਨਾਗਰਿਕਾਂ ਦੇ ਹਿੱਤਾਂ ਦਾ ਘਾਣ ਹੋਇਆ ਹੈ । ਸੁਪਰੀਮ ਕੋਰਟ ਦੀ ਜਸਟਿਸ ਆਰ. ਐਮ. ਲੋਧਾ ’ਤੇ ਆਧਾਰਿਤ ਬੈਂਚ ਨੇ ਇਸ ਪਟੀਸ਼ਨ ਦੇ ਮੁੱਢਲੇ ਨੁਕਤਿਆਂ ਦੀ ਸੁਣਵਾਈ ਮਗਰੋਂ, ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ।

ਖਹਿਰਾ ਦੇ ਵਕੀਲ ਆਰ. ਐਸ. ਸੋਢੀ ਨੇ ਮਾਮਲੇ ਦੀ ਪਿੱਠਭੂਮੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਦੇ ਸਨਾਵਰ ਇਲਾਕੇ ਵਿੱਚ ਸਥਿਤ ‘ਦਿ ਲਾਰੇਂਸ ਸਕੂਲ’ ਵਿੱਚ ਸਮਾਗਮ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ । ਸੋਢੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਖੁਦ ਇਸ ਸਕੂਲ ਦੇ ਵਿਦਿਆਰਥੀ ਰਹੇ ਸਨ। ਇਸ ਲਈ ਸਮਾਗਮ ਦੌਰਾਨ ਉਨ੍ਹਾਂ ਸਕੂਲ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕਰ ਦਿੱਤਾ ਪਰ ਸਕੂਲ ਨੂੰ ਇਹ ਰਾਸ਼ੀ ਨਿੱਜੀ ਤੌਰ ’ਤੇ ਦੇਣ ਦੀ ਬਜਾਏ, ਪੰਜਾਬ ਸਰਕਾਰ ਵੱਲੋਂ ਅਦਾ ਕੀਤੀ   ਗਈ, ਜੋ ਪੰਜਾਬ ਦੀ ਜਨਤਾ ਨਾਲ ਸਰਾਸਰ ਬੇਇਨਸਾਫੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਮਾਰਤਾਂ, ਫਰਨੀਚਰ, ਕੰਪਿਊਟਰ ਆਦਿ ਦੀ ਬੜੀ ਘਾਟ ਹੈ ਅਤੇ ਇੱਥੋਂ ਦੇ ਸਰਕਾਰੀ ਅਧਿਆਪਕਾਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ ਅਕਸਰ ਧਰਨੇ ਪ੍ਰਦਰਸ਼ਨ ਕਰਨੇ ਅਤੇ ਪੁਲੀਸ ਦੀ ਮਾਰ-ਕੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਪੰਜਾਬ ਸਰਕਾਰ, ਸੂਬੇ ਦੇ ਵਸਨੀਕਾਂ ਤੋਂ ਵਸੂਲੇ ਗਏ ਟੈਕਸ ਦੀ ਰਕਮ ਨੂੰ ਪੰਜਾਬ ਦੇ ਸਕੂਲਾਂ ਦੀ ਬਿਹਤਰੀ ਵਾਸਤੇ ਵਰਤਣ ਦੀ ਬਜਾਏ, ਹਿਮਾਚਲ ਦੇ ਅਜਿਹੇ ਨਾਮਵਰ ਸਕੂਲ ਨੂੰ ਵੰਡ ਰਹੀ ਹੈ ਜਿਸਨੂੰ ਦਾਨ ਦੀ ਲੋੜ ਹੀ ਨਹੀਂ ਸੀ । ਉਨ੍ਹਾਂ ਕਿਹਾ ਕਿ ਨਿੱਜੀ ਵਾਹ-ਵਾਹੀ ਲੁੱਟਣ ਲਈ ਪੰਜਾਬ ਸਰਕਾਰ ਦੇ ਕਿਸੇ ਆਗੂ ਨੂੰ, ਇੱਥੋਂ ਦੇ ਸੂਬੇ ਦੀ ਜਨਤਾ ਦਾ ਪੈਸਾ ਜ਼ਾਇਆ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ।


ਜਸਟਿਸ ਕੁਲਦੀਪ ਸਿੰਘ ਰਿਪੋਰਟ ਬਣੀ ਜੰਗ ਦਾ ਅਖਾੜਾ

 http://sameydiawaaz.com/Archive%20News/%5B2013%5D/11/02.11.2013%20-%2005.jpg

ਗੁਜਰਾਤ ਵਿੱਚ ਸਿੱਖ ਕਿਸਾਨਾਂ ਦੇ ਉਜਾੜੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ

ਕਰਕੇ ਲੌਬੀ ਵਿੱਚ ਵਿਖਾਵਾ ਕਰ ਰਹੇ ਕਾਂਗਰਸੀ ਵਿਧਾਇਕ (ਫੋਟੋ: ਮਨੋਜ ਮਹਾਜਨ)

ਚੰਡੀਗੜ੍ਹ 1 ਨਵੰਬਰ (ਦਵਿੰਦਰ ਪਾਲ) :- ਪੰਜਾਬ ਵਿਧਾਨ ਸਭਾ ਵਿੱਚ ਸਰਦ ਰੁੱਤ ਸਮਾਗਮ ਦੇ ਅੰਤਿਮ ਦਿਨ ਜਸਟਿਸ (ਸੇਵਾਮੁਕਤ) ਕੁਲਦੀਪ ਸਿੰਘ ਦੀ ਪੜਤਾਲੀਆ ਰਿਪੋਰਟ ਨੂੰ ਆਧਾਰ ਬਣਾ ਕੇ ਸਰਕਾਰੀ ਧਿਰ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਮੁੜ ਨਿਸ਼ਾਨਾ ਸੇਧਿਆ ਤੇ ਕਾਂਗਰਸ ਨੇ ਪੰਜਾਬ ਪੁਲੀਸ ਦੇ ਮੁਖੀ ਸੁਮੇਧ ਸਿੰਘ ਸੈਣੀ ਸਮੇਤ ਹੋਰਨਾਂ ਵਿਅਕਤੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ। ਸਿਫ਼ਰ-ਕਾਲ ਦੌਰਾਨ ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ ਦਾ ਮਾਮਲਾ ਵੀ ਚਰਚਾ ’ਚ ਰਿਹਾ। ਸਦਨ ਵਿੱਚ ਅੱਜ ਲਗਾਤਾਰ ਦੂਜੇ ਦਿਨ ਪੰਚਾਇਤੀ ਜ਼ਮੀਨਾਂ ਹਥਿਆਉਣ ਦੇ ਮਾਮਲੇ ’ਚ ਸ੍ਰੀ ਬਾਜਵਾ ਦਾ ਨਾਮ ਆਇਆ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰਸ਼ਨ- ਕਾਲ ਤੋਂ ਤੁਰੰਤ ਬਾਅਦ ਬਾਜਵਾ ਦੇ ਮਾਮਲੇ ’ਤੇ ਬੋਲਣਾ ਚਾਹਿਆ ਤਾਂ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ। ਦੋਹਾਂ ਧਿਰਾਂ ਦਰਮਿਆਨ ਖਿੱਚੋਤਾਣ ਵਧ ਜਾਣ ’ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਵੱਲੋਂ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ’ਤੇ ਹਮਲਿਆਂ ਦੇ  ਮਾਮਲੇ ’ਤੇ ਮਤਾ ਲਿਆਉਣ ਦੀ ਮੰਗ ਸਪੀਕਰ ਨੇ ਰੱਦ ਕਰ ਦਿੱਤੀ। ਸੁਨੀਲ ਜਾਖੜ ਦੀ ਅਗਵਾਈ ’ਚ ਕਾਂਗਰਸ ਨੇ  ਵਾਕਆਊਟ ਕਰ ਦਿੱਤਾ।

ਹਾਕਮ ਧਿਰ ਨੇ ਕਾਂਗਰਸ ਪ੍ਰਧਾਨ ’ਤੇ ਜਸਟਿਸ (ਸੇਵਾਮੁਕਤ) ਕੁਲਦੀਪ ਸਿੰਘ ਦੀ ਪੜਤਾਲੀਆ ਰਿਪੋਰਟ ਨੂੰ ਆਧਾਰ ਬਣਾ ਕੇ ਤਿੱਖੇ ਹਮਲੇ ਕੀਤੇ। ਮਾਲ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਇਹ ਰਿਪੋਰਟ ਸਦਨ ਵਿੱਚ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੜੌਜੀਆਂ ਦੀ ਪੰਚਾਇਤੀ ਜ਼ਮੀਨ ’ਤੇ ਪਹਿਲਾਂ ਕਬਜ਼ਾ ਕੀਤਾ, ਫਿਰ ਤਕਸੀਮ ਕਰਾਈ ਤੇ ਉਸ ਤੋਂ ਬਾਅਦ ਗੈਰਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਪਹਿਲੀ ਗੱਲ ਤਾਂ ਕੋਈ ਆਮ ਵਿਅਕਤੀ ਆਪਣੇ ਨਾਮ ਹੀ ਨਹੀਂ ਕਰਾ ਸਕਦਾ ਫਿਰ ਵੇਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।  ਮਜੀਠੀਆ ਨੇ ਕਾਂਗਰਸ ਸਮੇਂ ਹੋਏ ਲੁੱਕ ਘੁਟਾਲੇ ਅਤੇ ਹੋਰਨਾਂ ਮਾਮਲਿਆਂ ਦਾ ਵੀ ਜ਼ਿਕਰ ਕੀਤਾ।

ਮਜੀਠੀਆ ਨੇ ਇਸ ਰਿਪੋਰਟ ਵਿੱਚੋਂ ਚੋਣਵੇਂ ਨਾਵਾਂ ਦਾ ਜ਼ਿਕਰ ਕਰਦਿਆਂ ਸਿਰਫ਼ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ। ਮਾਲ ਮੰਤਰੀ ਨੇ ਬਾਜਵਾ ਪਰਿਵਾਰ ਵਿਰੁਧ ਖੁੱਲ੍ਹ ਕੇ ਭੜਾਸ ਕੱਢੀ। ਸਾਰੇ ਪਰਿਵਾਰਕ ਮੈਂਬਰਾਂ ਦੇ ਜ਼ੋਰ-ਸ਼ੋਰ ਨਾਲ ਨਾਮ ਲਏ। ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਉਹ ਸਾਰੇ ਵਿਧਾਇਕਾਂ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਨੂੰ ਆਪਣਾ ਪੱਖ ਰੱਖਣ ਲਈ ਤਾਂ ਆਖਦੇ ਰਹੇ ਪਰ ਕੋਈ ਵੀ ਵਿਧਾਇਕ ਬਾਜਵਾ ਦੇ ਬਚਾਅ ਲਈ ਨਿੱਤਰਕੇ ਮੈਦਾਨ ਵਿੱਚ ਨਹੀਂ ਆਇਆ । ਸੁਨੀਲ ਜਾਖੜ ਨੇ ਸਿਰਫ਼ ਏਨਾ ਹੀ ਕਿਹਾ ਕਿ ਜਸਟਿਸ (ਸੇਵਾਮੁਕਤ) ਕੁਲਦੀਪ ਸਿੰਘ  ਦੀ ਰਿਪੋਰਟ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਆਏ ਹਨ, ਉਨ੍ਹਾਂ ਸਾਰਿਆਂ ਵਿਰੁਧ ਕਾਰਵਾਈ ਕੀਤੀ ਜਾਵੇ । ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਰਿਪੋਰਟ ਵਿੱਚ ਪੰਜਾਬ ਪੁਲੀਸ ਦੇ ਮੁਖੀ ਸਮੇਤ ਹੋਰਨਾਂ ਕਈ ਸਿਆਸਤਦਾਨਾਂ ਤੇ ਅਧਿਕਾਰੀਆਂ ਦੇ ਨਾਮ ਵੀ ਹਨ ਤੇ ਮਾਲ ਮੰਤਰੀ ਵਲੋਂ ਨਿਸ਼ਾਨਾ ਸਿਰਫ਼ ਕਾਂਗਰਸ ਦੇ ਆਗੂਆਂ ਨੂੰ ਹੀ ਬਣਾਇਆ ਜਾ ਰਿਹਾ ਹੈ। ਕਾਂਗਰਸ ਦੇ 32 ਵਿਧਾਇਕ ਸਦਨ ਵਿੱਚ ਮੌਜੂਦ ਸਨ ਜਿਨ੍ਹਾਂ ਕੋਈ ਹੰਗਾਮਾ ਨਹੀਂ ਕੀਤਾ ਸਗੋਂ ਮਾਲ ਮੰਤਰੀ ਦਾ ‘ਭਾਸ਼ਨ’ ਗੌਰ ਨਾਲ ਸੁਣਿਆ ਤੇ ਸਿਰਫ਼ ਮਾੜੀ - ਮੋਟੀ ਟੀਕਾ-ਟਿੱਪਣੀ ਕਰਕੇ ਹੀ ਡੰਗ ਸਾਰ ਲਿਆ ।

ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਦੇ ਮਾਮਲੇ ਨੂੰ ਵਿਰੋਧੀ ਧਿਰ ਪ੍ਰਭਾਵਸ਼ਾਲੀ ਤਰੀਕੇ ਨਾਲ ਉਠਾ ਨਹੀਂ ਸਕੀ। ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਸ ਮਾਮਲੇ ’ਤੇ ਕਿਹਾ ਕਿ ਐਨ. ਕੇ. ਸ਼ਰਮਾ ਦੀ ਕੰਪਨੀ ਨੇ ਬਿਨਾਂ ਪ੍ਰਵਾਨਗੀ ਤੋਂ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਨੇਪਰੇ ਵੀ ਚਾੜ੍ਹ ਲਏ । ਇਹ ਮਾਮਲਾ ਉਸ ਸਮੇਂ ਸਿੱਧੀ ਤਲਖੀ ਅਤੇ ਦੂਸ਼ਣਬਾਜ਼ੀ ਵਾਲਾ ਬਣ ਗਿਆ ਜਦੋਂ ਸ੍ਰੀ ਸਿੱਧੂ ਨੇ ਕਿਹਾ ਕਿ ਵਾਤਾਵਰਨ ਮੰਤਰਾਲੇ ਵਲੋਂ ਡੇਰਾਬਸੀ ਦੀ ਅਦਾਲਤ ਵਿੱਚ ਦਾਇਰ ਮਾਮਲੇ ਤਹਿਤ ਸ੍ਰੀ ਸ਼ਰਮਾ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ ਤਾਂ ਸ਼ਰਮਾ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਵਿਧਾਇਕ ਸਿੱਧੂ ’ਤੇ ਤਾਂ ਕਤਲ ਦਾ ਮਾਮਲਾ ਦਰਜ ਹੈ ਜਿਸ ਵਿੱਚ ਉਮਰ ਕੈਦ ਵੀ ਹੋ ਸਕਦੀ ਹੈ । ਇਸ ਮਾਮਲੇ ਨੂੰ ਲੈ ਕੇ ਦੋਹਾਂ ਦਰਮਿਆਨ ਕਾਫ਼ੀ ਤਲਖਕਲਾਮੀ ਵੀ ਹੋਈ । ਐਨ. ਕੇ. ਸ਼ਰਮਾ ਨੇ ਕਿਹਾ ਕਿ ਉਹ ਆਪਣੀ ਕੰਪਨੀ ਦੇ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ । ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ, ‘‘ਜੇਕਰ ਕਾਂਗਰਸ ਸਹਿਮਤੀ ਦੇਵੇ ਤਾਂ ਜਸਟਿਸ (ਸੇਵਾ ਮੁਕਤ) ਕੁਲਦੀਪ ਸਿੰਘ ਦੀ ਰਿਪੋਰਟ ਦੇ ਆਧਾਰ ’ਤੇ ਪ੍ਰਤਾਪ ਸਿੰਘ ਬਾਜਵਾ ਤੋਂ ਕਾਰਵਾਈ ਆਰੰਭ ਕਰ ਦਿੰਦਾ ਹਾਂ ਤੇ ਜਿਸ ਕਿਸੇ ਵਿਅਕਤੀ ਦਾ ਵੀ ਨਾਮ ਇਸ ਰਿਪੋਰਟ ਵਿੱਚ ਸ਼ਾਮਲ ਹਨ, ਵਿਰੁਧ ਕਾਰਵਾਈ ਕਰਕੇ ਅੰਤਿਮ ਨਤੀਜੇ ’ਤੇ ਪਹੁੰਚਾਂਗਾ’’ । ਇਸ ਬਾਰੇ ਚਰਨਜੀਤ ਕੌਰ ਬਾਜਵਾ ਦਾ ਕਹਿਣਾ ਹੈ,‘‘ਅਸੀਂ ਕੁਝ ਵੀ ਗਲਤ ਨਹੀਂ ਕੀਤਾ, ਸਰਕਾਰ ਜਿਸ ਤਰ੍ਹਾਂ ਦੀ ਵੀ ਜਾਂਚ ਚਾਹੇ ਕਰਵਾ ਲਵੇ । ਅਸੀਂ ਰੱਬ ਤੋਂ ਡਰਦੇ ਹਾਂ, ਤੁਹਾਡੇ (ਬਾਦਲਾਂ- ਮਜੀਠੀਆ) ਤੋਂ ਨਹੀਂ । ਨਾਲੇ ਮਜੀਠੀਆ ਨੂੰ ਹੁਣ ਹੀ ਬਾਜਵਾ ਪਰਿਵਾਰ ਕਿਉਂ ਯਾਦ ਆ ਗਿਆ ।’ ਇਹ ਰਿਪੋਰਟ ਤਾਂ 7 ਮਹੀਨੇ ਪੁਰਾਣੀ ਹੈ । ਇਸ ਤੋਂ ਸਪੱਸ਼ਟ ਹੈ ਕਿ ਰਾਜਨੀਤਕ ਮਾਅਰਕੇਬਾਜ਼ੀ ਹੀ ਹੋ ਰਹੀ ਹੈ ।’’


ਸੁਪਰੀਮ ਕੋਰਟ ਨੇ ਆਸਾ ਰਾਮ ਨੂੰ ਰਾਹਤ ਨਾ ਦਿੱਤੀ

 http://sameydiawaaz.com/Archive%20News/%5B2013%5D/11/02.11.2013%20-%2006.jpg

ਨਵੀਂ ਦਿੱਲੀ 1 ਨਵੰਬਰ :- ਸੁਪਰੀਮ ਕੋਰਟ ਨੇ ਵਿਵਾਦਾਂ ਵਿਚ ਘਿਰੇ ਧਰਮ ਪ੍ਰਚਾਰਕ ਆਸਾ ਰਾਮ ਨੂੰ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਮੰਗ ਕੀਤੀ ਸੀ ਕਿ ਮੀਡੀਆ ਨੂੰ ਉਸ ਬਾਰੇ ਖ਼ਬਰਾਂ ਛਾਪਣ ਤੋਂ ਰੋਕਿਆ ਜਾਵੇ। ਯਾਦ ਰਹੇ ਕਿ ਆਸਾ ਰਾਮ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਹੈ ।


ਜੰਮੂ ਵਿੱਚ ’84 ਦੇ ਹੱਤਿਆ ਕਾਂਡ ਖ਼ਿਲਾਫ਼ ਹਾਈ ਕੋਰਟ ਜਾਣ ਦਾ ਐਲਾਨ

 http://sameydiawaaz.com/Archive%20News/%5B2013%5D/11/02.11.2013%20-%2007.jpg

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਈਸ ਗਰੋਅਰਜ਼ ਐਸੋਸੀਏਸ਼ਨ ਦੇ ਜਰਨਲ ਸਕੱਤਰ ਤੇਜਿੰਦਰ ਸਿੰਘ

ਜੰਮੂ 1 ਨਵੰਬਰ :- ਨਵੰਬਰ 1984 ਵਿਚ ਜੰਮੂ ’ਚ ਕਤਲ ਕੀਤੇ ਗਏ ਸਿੱਖਾਂ ਦੇ ਕਤਲੇਆਮ ਸਬੰਧੀ ਐਫ. ਆਈ. ਆਰ. ’ਤੇ ਕਾਰਵਾਈ ਕਰਨ ਵਿਚ ਸਰਕਾਰ ਦੀ ਨਾਕਾਮੀ ਖਿਲਾਫ਼ ਜੰਮੂ ਕਸ਼ਮੀਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ । ਇਹ ਗੱਲ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਸਿੰਘ ਵਜ਼ੀਰ ਨੇ ਆਖੀ । ਉਨ੍ਹਾਂ ਕਿਹਾ ਕਿ ਅੱਜ 29 ਸਾਲ ਬੀਤ ਜਾਣ ਤੋਂ ਬਾਅਦ ਵੀ  ਸਰਕਾਰ ਦੋਸ਼ੀਆਂ  ਨੂੰ ਸਜ਼ਾਵਾਂ ਦੁਆਉਣ ਵਿਚ ਅਸਫਲ ਰਹੀ ਹੈ । 1 ਨਵੰਬਰ 1984 ਨੂੰ ਤਲਵਾੜਾ ਕਲੋਨੀ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਸਿੱਖ ਗੁਰੂ ਨਾਨਕ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ ਕਿ ਹਮਲਾਵਰਾਂ ਨੇ 16 ਸਿੱਖਾਂ ਨੂੰ ਸ਼ਹੀਦ  ਕਰ ਦਿੱਤਾ।  ਪੁਲੀਸ ਵੱਲੋਂ ਦਰਜ ਕੀਤੀ ਗਈ ਐਫ. ਆਈ. ਆਰ. ਮਗਰੋਂ ਕੁਝ ਵਿਅਕਤੀਆਂ ਨੂੰ ਕਾਬੂ  ਕੀਤਾ ਗਿਆ ਅਤੇ ਸਰਕਾਰ ਵਲੋਂ ਵੀ  ਦੋਸ਼ੀਆਂ ਦਾ ਪੱਖ ਲਿਆ ਗਿਆ । ਐਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਸਿਖਾਂ ਦੇ ਕਤਲੇਆਮ ਦੀ ਜਾਂਚ ਤੱਕ ਨਹੀਂ ਕੀਤੀ ਗਈ। ਇਸ ਕਾਰਨ ਸਾਰੇ ਮੁਲਜ਼ਮ ਬਰੀ ਹੋ ਗਏ। ਸਿੱਖਾਂ ਦੇ ਕਤਲੇਆਮ ਖ਼ਿਲਾਫ਼ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਵਿਰੁੱਧ ਜੰਮੂ-ਕਸ਼ਮੀਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ । ਤਲਵਾੜਾ ਵਿਖੇ ਸ਼ਹੀਦ ਹੋਣ ਵਾਲੇ 16 ਵਿਅਕਤੀਆਂ ਵਿਚੋਂ 12 ਪੰਜਾਬ, 2 ਹਿਮਾਚਲ ਪ੍ਰਦੇਸ਼ ਅਤੇ 2 ਜੰਮੂ ਕਸ਼ਮੀਰ ਦੇ ਨਾਲ ਸਬੰਧਤ ਸਨ, ਜਿਨ੍ਹਾਂ ਵਿਚ ਵਿਚ ਰਤਨ ਸਿੰਘ ਪੁੱਤਰ ਚੇਤਨ ਸਿੰਘ ਫੋਰਮੈਨ ਪਿੰਡ ਮਸਤੂਆਣਾ ਡਾਕਖਾਨਾ ਵਡਾਲਾ ਬਾਂਗਰ ਗੁਰਦਾਸਪੁਰ, ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਇਰ ਸਿੰਘ ਡਾਕਖਾਨਾ ਰੋਸੀ ਕੇਹਲਾ ਵਡਾਲਾ ਬਾਂਗਰ ਗੁਰਦਾਸਪੁਰ, ਹੀਰਾ ਸਿੰਘ ਪੁੱਤਰ ਮੁਖਤਾਰ ਸਿੰਘ ਜਵਾਲਾ ਫਲੋਰ ਮਿੱਲ ਭਾਈ ਗੁਰਨਾਮਪੁਰਾ ਗਲੀ  ਸ਼ੇਖਵਾ ਵਾਲੀ ਅੰਮ੍ਰਿਤਸਰ, ਰਣਜੀਤ ਸਿੰਘ ਪੁੱਤਰ ਸਾਧੂ ਸਿੰਘ ਫੋਰਮੈਨ ਪਿੰਡ ਬਾੜਤੀਆ ਡਾਕਖਾਨਾ ਰਾਓਵਾਲਾਗੜ੍ਹ ਨਗਰ ਸੋਲਨ ਹਿਮਾਚਲ ਪ੍ਰਦੇਸ਼, ਮਨਜੀਤ ਸਿੰਘ ਪੁੱਤਰ ਸੋਹਣ ਸਿੰਘ ਪਿੰਡ ਲਿਧੋਪੁਰ ਡਾਕਖਾਨਾ ਕਾਹਨੂੰਵਾਲ ਗੁਰਦਾਸਪੁਰ, ਸਤਨਾਮ ਸਿੰਘ ਪੁੱਤਰ ਬਚਨ ਸਿੰਘ ਟੈਲੀਫੋਨ ਇੰਸਪੈਕਟਰ ਪਿੰਡ ਨਵਾਂ ਡਾਕਖਾਨਾ ਬੱਬੇਹਾਲੀ ਗੁਰਦਾਸਪੁਰ, ਗਿਆਨ ਸਿੰਘ ਪੁੱਤਰ ਅਮਰ ਸਿੰਘ ਪਿੰਡ ਹਰਗੋਵਾਲਾ ਡਾਕਖਾਨਾ ਹੁਸ਼ਿਆਰਪੁਰ, ਰਛਪਾਲ ਸਿੰਘ ਹੁਸ਼ਿਆਰਪੁਰ,ਤਰਸੇਮ ਸਿੰਘ ਪੁੱਤਰ ਚਰਨ ਸਿੰਘ ਅਟਵਾਲ ਜ਼ਿਲਾ ਤਰਨ ਤਾਰਨ, ਬੀਰ ਸਿੰਘ ਪੁੱਤਰ ਸੂਰੀਆ ਪਿੰਡ ਤੇ ਡਾਕ. ਗਲਗਾਲੜੀ ਜ਼ਿਲਾ ਗੁਰਦਾਸਪੁਰ, ਰੇਸ਼ਮ ਸਿੰਘ ਪੁੱਤਰ ਮੋਹਨ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ, ਰਤਨ ਸਿੰਘ ਪੁੱਤਰ ਲਾਲ ਸਿੰਘ ਧਿਆਨਪੁਰ ਡਾਕਖਾਨਾ ਨਰੂਲਾ, ਅਮਰ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਤੇ ਡਾਕਖਾਨਾ ਰਾਏਪੁਰ ਮਦਾਨ ਟਾਹਨ ਬਾਂਸਲ ਜ਼ਿਲਾ ਹਿਮਾਚਲ ਪ੍ਰਦੇਸ਼, ਸੁਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਜ਼ਿਲ੍ਹਾ ਗੁਰਦਾਸਪੁਰ, ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਸਿੰਘਪੁਰਾ ਬਾਰਾਮੂਲਾ ਕਸ਼ਮੀਰ, ਜਨਕ ਸਿੰਘ ਪੋਨੀ ਜੰਮੂ ਸ਼ਾਮਲ ਸਨ।


ਡਰੋਨ ਹਮਲੇ ’ਚ ਤਾਲਿਬਾਨ ਮੁਖੀ ਮਹਿਸੂਦ ਹਲਾਕ

 http://sameydiawaaz.com/Archive%20News/%5B2013%5D/11/02.11.2013%20-%2008.jpg

ਪਿਸ਼ਾਵਰ 1 ਨਵੰਬਰ :- ਪਾਕਿਸਤਾਨੀ ਮੀਡੀਆ ਅਨੁਸਾਰ ਪਾਕਿਸਤਾਨੀ ਤਾਲਿਬਾਨ ਦਾ ਮੁਖੀ ਹਕੀਮ - ਉੱਲਾ - ਮਹਿਸੂਦ ਅਤੇ ਉਸ ਦੇ ਪੰਜ ਸਾਥੀ ਅੱਜ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਖਿੱਤੇ ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ । ਪਾਕਿਸਤਾਨੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਮਹਿਸੂਦ ਤਹਿਰਕੀ - ਏ - ਤਾਲਿਬਾਨ ਪਾਕਿਸਤਾਨ ਦਾ ਮੁਖੀ ਸੀ । ਉਸ ਨਾਲ ਮਰਨ ਵਾਲਿਆਂ ਵਿਚ ਇਕ ਪ੍ਰਮੁੱਖ ਤਾਲਿਬਾਨ ਕਮਾਂਡਰ ਅਬਦੁੱਲਾ ਅਤੇ ਮਹਿਸੂਦ ਦਾ ਅੰਗ ਰੱਖਿਅਕ ਤਾਰਿਕ ਮਹਿਸੂਦ ਸ਼ਾਮਲ ਹਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz