ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161421
ਅੱਜ
ਇਸ ਮਹੀਨੇ
197
17145

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.161.77.30
   
ਡਾਕਟਰ ਬਣਨਾ ਚਾਹੁੰਦਾ ਸੀ ਅਫਜ਼ਲ ਗੁਰੂ - ਸਤਨਾਮ ਸਿੰਘ ਮਾਣਕ
http://sameydiawaaz.com/Archive%20News/%5B2013%5D/02/12.02.2013%20-%2003.jpg

http://sameydiawaaz.com/Archive%20News/%5B2013%5D/02/17.02.2013%20-%2001.jpgਕਈ ਸਾਲ ਪਹਿਲਾਂ ਮੈਂ ਇਕ ਸਾਹਿਤਕ ਰਚਨਾ ਪੜ੍ਹੀ ਸੀ, ਜਿਸ ਵਿਚ ਇਕ ਪਾਤਰ ਬਹੁਤ ਹੀ ਅਮੀਰੀ ਵਾਲੀ ਅਤੇ ਸੁਖਦਾਇਕ ਜ਼ਿੰਦਗੀ ਬਿਤਾਉਣ ਤੋਂ ਬਾਅਦ ਅਤਿਅੰਤ ਗਰੀਬ ਹੋ ਜਾਂਦਾ ਹੈ ਅਤੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰ ਜਾਂਦਾ ਹੈ । ਆਪਣੀ ਜ਼ਿੰਦਗੀ ਵਿਚ ਆਏ ਇਸ ਦੁਖਦਾਇਕ ਮੋੜ 'ਤੇ ਟਿੱਪਣੀ ਕਰਦਿਆਂ ਬੜੇ ਹੀ ਦਾਰਸ਼ਨਿਕ ਅੰਦਾਜ਼ ਵਿਚ ਉਹ ਖ਼ੁਦ ਹੀ ਕਹਿੰਦਾ ਹੈ, 'ਜ਼ਿੰਦਗੀ ਚੱਕਰ ਦੀ ਤਰ੍ਹਾਂ ਘੁੰਮਦੀ ਹੈ । ਕਿਸੇ ਨੂੰ ਇਹ ਉੱਪਰ ਲੈ ਜਾਂਦੀ ਹੈ ਅਤੇ ਕਿਸੇ ਹੋਰ ਨੂੰ ਹੇਠਾਂ ਸੁੱਟ ਦਿੰਦੀ ਹੈ ।'

ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 9 ਫਰਵਰੀ 2013 ਨੂੰ ਸਵੇਰੇ 8 ਵਜੇ ਫਾਂਸੀ ਲਾਏ ਗਏ ਅਫਜ਼ਲ ਗੁਰੂ ਦੇ ਪ੍ਰਵਾਰ ਦੀ ਕਹਾਣੀ ਨੂੰ ਜਦੋਂ ਪੜ੍ਹਦੇ ਹਾਂ ਤਾਂ ਉਪ੍ਰੋਕਤ ਸਾਹਿਤਕ ਰਚਨਾ ਦੇ ਪਾਤਰ ਵਲੋਂ ਆਪਣੀ ਹੋਣੀ ਬਾਰੇ ਕੀਤੀ ਗਈ ਟਿੱਪਣੀ ਦੀ ਯਾਦ ਇੱਕ ਵਾਰ ਫਿਰ ਤਾਜ਼ਾ ਹੋ ਜਾਂਦੀ ਹੈ । ਅਫਜ਼ਲ ਗੁਰੂ ਦਾ ਪ੍ਰਵਾਰ ਬਾਰਾਮੂਲਾ ਜ਼ਿਲ੍ਹੇ ਵਿੱਚ ਸੋਪੋਰ ਦੇ ਨੇੜੇ ਸਥਿਤ ਪਿੰਡ ਸੀਰ ਜਗੀਰ ਵਿੱਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦਾ ਸੀ । ਇਸ ਇਲਾਕੇ 'ਤੇ ਕੁਦਰਤ ਦੀਆਂ ਬੜੀਆਂ ਮਿਹਰਾਂ ਹਨ । ਇਥੇ ਸੇਬਾਂ ਦੇ ਬਹੁਤ ਹੀ ਖੂਬਸੂਰਤ ਬਾਗ ਹਨ ਅਤੇ ਇਸ ਦੇ ਨਾਲ ਹੀ ਜਿਹਲਮ ਦਰਿਆ ਵਗਦਾ ਹੈ । ਸੀਰ ਜਗੀਰ ਪਿੰਡ ਵਿੱਚ ਅਫਜ਼ਲ ਗੁਰੂ ਦੇ ਪ੍ਰਵਾਰ ਦਾ ਦੋ ਮੰਜ਼ਿਲਾ ਖੂਬਸੂਰਤ ਪੱਕਾ ਘਰ ਹੈ । ਉਸ ਦੇ ਪਿਤਾ ਹਬੀਬ ਉੱਲਾ ਟਰਾਂਸਪੋਰਟ ਅਤੇ ਲੱਕੜ ਦੇ ਵਪਾਰ ਦਾ ਕੰਮ ਕਰਦੇ ਸਨ ।

70ਵਿਆਂ ਦੇ ਦਹਾਕਿਆਂ ਵਿੱਚ ਜਦੋਂ ਆਮ ਲੋਕਾਂ ਕੋਲ ਆਵਾਜਾਈ ਲਈ ਬਹੁਤੇ ਸਾਧਨ ਨਹੀਂ ਹੁੰਦੇ ਸਨ, ਉਸ ਸਮੇਂ ਵੀ ਇਸ ਪ੍ਰਵਾਰ ਕੋਲ ਆਪਣੀ ਕਾਰ ਸੀ । ਜਦੋਂ ਪਿੰਡ ਵਿੱਚ ਕਿਸੇ ਕੋਲ ਵੀ ਟੈਲੀਵਿਜ਼ਨ ਨਹੀਂ ਸੀ ਤਾਂ ਅਫਜ਼ਲ ਗੁਰੂ ਦੇ ਪਿਤਾ ਨੇ ਆਪਣੇ ਬੱਚਿਆਂ ਲਈ ਨਵਾਂ ਟੈਲੀਵਿਜ਼ਨ ਖਰੀਦਿਆ ਸੀ । ਪਿੰਡ ਦੇ ਬਹੁਤੇ ਲੋਕ ਉਨ੍ਹਾਂ ਦੇ ਘਰ ਵਿੱਚ ਟੈਲੀਵਿਜ਼ਨ 'ਤੇ ਫ਼ਿਲਮ ਦੇਖਣ ਲਈ ਹਫ਼ਤੇ ਵਿੱਚ ਇੱਕ ਵਾਰ ਇਕੱਠੇ ਹੁੰਦੇ ਸਨ । ਪਰ ਪ੍ਰਵਾਰ ਦੀ ਜ਼ਿੰਦਗੀ ਵਿੱਚ ਅਣਸੁਖਾਵਾਂ ਮੋੜ ਉਸ ਸਮੇਂ ਆਇਆ ਜਦੋਂ ਭਰ ਜਵਾਨੀ ਵਿੱਚ ਹਬੀਬ ਉੱਲਾ ਦੀ ਮੌਤ ਹੋ ਗਈ ਅਤੇ ਘਰ ਦੀ ਜ਼ਿੰਮੇਵਾਰੀ ਅਫਜ਼ਲ ਗੁਰੂ ਦੇ ਵੱਡੇ ਭਾਈ ਇਜਾਜ਼ 'ਤੇ ਆ ਪਈ । ਅਫਜ਼ਲ ਗੁਰੂ ਦੇ ਪਿਤਾ ਹਬੀਬ ਉੱਲਾ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ । ਪਿਤਾ ਦੀ ਖਾਹਿਸ਼ ਨੂੰ ਮੁੱਖ ਰੱਖਦਿਆਂ ਅਫਜ਼ਲ ਗੁਰੂ ਦੇ ਵੱਡੇ ਭਾਈ ਇਜਾਜ਼ ਨੇ ਪੂਰਾ ਯਤਨ ਕੀਤਾ ਕਿ ਅਫਜ਼ਲ ਦੀ ਪੜ੍ਹਾਈ 'ਤੇ ਅਸਰ ਨਾ ਪਵੇ । ਪ੍ਰਵਾਰ 'ਤੇ ਦੁੱਖ ਦਾ ਇੱਕ ਹੋਰ ਸਮਾਂ ਉਸ ਸਮੇਂ ਆਇਆ ਜਦੋਂ ਚਹੁੰਆਂ ਭਰਾਵਾਂ ਵਿੱਚੋਂ ਛੋਟੇ ਰਿਆਜ਼ ਦਾ ਦਿਹਾਂਤ ਹੋ ਗਿਆ । ਰਿਆਜ਼ ਦਿੱਲੀ ਵਿੱਚ ਰਹਿੰਦਾ ਸੀ ਅਤੇ ਕਸ਼ਮੀਰ ਦੀਆਂ ਬਣੀਆਂ ਕਲਾ - ਵਸਤਾਂ ਵੇਚਣ ਦਾ ਕੰਮ ਕਰਦਾ ਸੀ ।

ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਅਫਜ਼ਲ ਗੁਰੂ ਦੀ ਮਾਤਾ ਆਇਸ਼ਾ ਦੀ ਸਿਹਤ ਵੀ ਖਰਾਬ ਰਹਿਣ ਲੱਗ ਪਈ । ਅਫਜ਼ਲ ਗੁਰੂ ਉਸ ਦੀ ਕੰਮਕਾਜ ਵਿੱਚ ਪੂਰੀ ਮਦਦ ਕਰਦਾ ਸੀ । ਇਥੋਂ ਤੱਕ ਕਿ ਘਰ ਦੇ ਵਰਤਨ ਲਈ ਨਦੀ ਵਿੱਚੋਂ ਪਾਣੀ ਭਰਕੇ ਲਿਆਉਂਦਾ ਸੀ । ਘਰ ਦੇ ਮੈਂਬਰਾਂ ਲਈ ਖਾਣਾ ਤਿਆਰ ਕਰਦਾ ਸੀ, ਕੱਪੜੇ ਧੋਂਦਾ ਸੀ ਅਤੇ ਘਰ ਦੀ ਸਫਾਈ ਕਰਦਾ ਸੀ । ਇਸ ਦੇ ਬਾਵਜੂਦ ਅਫਜ਼ਲ ਕਦੇ ਵੀ ਆਪਣੀ ਪੜ੍ਹਾਈ ਨਜ਼ਰ ਅੰਦਾਜ਼ ਨਹੀਂ ਸੀ ਕਰਦਾ । ਉਹ ਬੇੜੀ ਵਿੱਚ ਬੈਠਕੇ ਆਪਣੇ ਪਿੰਡ ਤੋਂ ਦੁਆਬਗਾ ਗੌਰਮਿੰਟ ਹਾਈ ਸਕੂਲ ਵਿੱਚ ਪੜ੍ਹਨ ਲਈ ਜਾਂਦਾ ਸੀ । ਕਦੇ - ਕਦੇ ਉਹ ਖੇਤਾਂ ਅਤੇ ਸੇਬਾਂ ਦੇ ਬਾਗਾਂ ਵਿੱਚੋਂ ਗੁਜ਼ਰਕੇ ਅਤੇ ਪੁਹਰੂ ਨਦੀ ਪਾਰ ਕਰਕੇ ਵੀ ਸਕੂਲ ਪਹੁੰਚਦਾ ਸੀ ।

ਅਫਜ਼ਲ ਗੁਰੂ ਦੀ ਖੇਡਾਂ, ਥੀਏਟਰ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਬੇਹੱਦ ਰੁਚੀ ਸੀ । 26 ਜਨਵਰੀ ਦੀ ਪਰੇਡ ਸਮੇਂ ਉਹ ਸਕੂਲ ਵਿੱਚ ਪਰੇਡ ਕਮਾਂਡਰ ਦੀ ਡਿਊਟੀ ਨਿਭਾਉਂਦਾ ਸੀ । ਅਧਿਆਪਕ ਉਸ ਦੇ ਮਖੌਲੀਆ ਸੁਭਾਅ, ਬੁੱਧੀਮਾਨਤਾ ਅਤੇ ਪੜ੍ਹਾਈ ਤੋਂ ਇਲਾਵਾ ਹੋਰ ਸਰਗਰਮੀਆਂ ਵਿੱਚ ਉਸ ਦੀ ਦਿਲਚਸਪੀ ਕਾਰਣ ਉਸ ਨੂੰ ਬੇਹੱਦ ਪਿਆਰ ਕਰਦੇ ਸਨ । ਅਜੇ ਉਸ ਸਮੇਂ ਕਸ਼ਮੀਰੀ ਪੰਡਿਤਾਂ ਨੇ ਕਸ਼ਮੀਰ ਘਾਟੀ ਛੱਡਕੇ ਜੰਮੂ ਜਾਂ ਦਿੱਲੀ ਨੂੰ ਹਿਜ਼ਰਤ ਨਹੀਂ ਸੀ ਕੀਤੀ । ਕਸ਼ਮੀਰ ਘਾਟੀ ਵਿੱਚ ਕਸ਼ਮੀਰੀ ਪੰਡਿਤ ਸਿੱਖਿਆ ਅਤੇ ਹੋਰ ਕਾਰੋਬਾਰਾਂ ਵਿੱਚ ਅਹਿਮ ਰੋਲ ਅਦਾ ਕਰ ਰਹੇ ਸਨ । ਇਸ ਕਰਕੇ ਅਫਜ਼ਲ ਗੁਰੂ ਨੂੰ ਪ੍ਰਣਨਾਥ ਸੂਰੀ, ਰਤਨ ਲਾਲ, ਤ੍ਰਿਲੋਕੀ ਨਾਥ ਰੈਣਾ ਅਤੇ ਸ਼ਾਮ ਸੁੰਦਰ ਗਾਰਟੂ ਆਦਿ ਪੰਡਿਤ ਅਧਿਆਪਕਾਂ ਤੋਂ ਪੜ੍ਹਨ ਦਾ ਵੀ ਮੌਕਾ ਮਿਲਿਆ, ਜਿਹੜੇ ਕਿ ਆਪਣੇ ਵਿਦਿਆਰਥੀਆਂ ਵਿੱਚ ਧਰਮ ਦੇ ਆਧਾਰ 'ਤੇ ਕੋਈ ਭੇਦਭਾਦ ਨਹੀਂ ਸਨ ਕਰਦੇ । ਅਫਜ਼ਲ ਉਨ੍ਹਾਂ ਦਾ ਮਨਪਸੰਦ ਵਿਦਿਆਰਥੀ ਸੀ । ਅਫਜ਼ਲ ਨੂੰ ਤੈਰਾਕੀ ਦਾ ਵੀ ਬੇਹੱਦ ਸ਼ੌਕ ਸੀ । ਕਈ ਵਾਰ ਅਧਿਆਪਕ ਉਸ ਦੀ ਇਸ ਆਦਤ ਤੋਂ ਪ੍ਰੇਸ਼ਾਨ ਵੀ ਹੋ ਜਾਂਦੇ ਸਨ ਤੇ ਇੱਕ ਵਾਰ ਇੱਕ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਉਸ ਦੇ ਕੱਪੜੇ ਵੀ ਚੁੱਕ ਲਏ ਸਨ ਜਦੋਂ ਕਿ ਉਹ ਆਪਣੇ ਸਾਥੀਆਂ ਨਾਲ ਨਦੀ ਵਿੱਚ ਤੈਰ ਰਿਹਾ ਸੀ । 1986 ਵਿੱਚ ਅਫਜ਼ਲ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਉਸ ਤੋਂ ਬਾਅਦ ਉਹ ਜੇ. ਵੀ. ਐਮ. ਸੀ. ਮੈਡੀਕਲ ਕਾਲਜ ਵਿੱਚ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰਨ ਲਈ ਦਾਖਲ ਹੋ ਗਿਆ । ਪਹਿਲੇ ਸਾਲ ਉਸ ਨੇ ਆਪਣੀ ਪੜ੍ਹਾਈ ਠੀਕ ਤਰ੍ਹਾਂ ਨਾਲ ਮੁਕੰਮਲ ਕੀਤੀ । ਪਰ ਇਸ ਤੋਂ ਬਾਅਦ ਉਹ ਕਾਲਜ ਵਿੱਚ ਨਹੀਂ ਆਇਆ । ਕਾਲਜ ਵਿੱਚ ਲੜਕੀਆਂ ਉਸ ਨੂੰ ਬੇਹੱਦ ਪਸੰਦ ਕਰਦੀਆਂ ਸਨ ਕਿਉਂਕਿ ਅਫਜ਼ਲ ਦੀ ਸ਼ਾਇਰੋ - ਸ਼ਾਇਰੀ ਅਤੇ ਗਾਇਕੀ ਵਿੱਚ ਵਿਸ਼ੇਸ਼ ਤੌਰ 'ਤੇ ਰੁਚੀ ਸੀ । ਉਹ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਜ਼ਲਾਂ ਵੀ ਗਾਉਂਦਾ ਸੀ । ਮਿਰਜ਼ਾ ਗਾਲਿਬ ਅਤੇ ਅੱਲਾਮਾ ਇਕਬਾਲ ਉਸ ਦੇ ਮਨਪਸੰਦ ਸ਼ਾਇਰ ਸਨ । ਉਸ ਨੇ ਬੇਮੀਨਾ ਵਿਖੇ ਜਿਥੇ ਉਹ ਇੱਕ ਨਿੱਜੀ ਕਮਰਾ ਲੈ ਕੇ ਕਾਲਜ ਦੀ ਪੜ੍ਹਾਈ ਦੌਰਾਨ ਰਹਿੰਦਾ ਸੀ, ਆਪਣੇ ਕਮਰੇ ਦੇ ਅੰਦਰ ਇਕਬਾਲ ਦੀ ਵੱਡੀ ਤਸਵੀਰ ਵੀ ਲਾਈ ਹੋਈ ਸੀ ।

ਐਮ. ਬੀ. ਬੀ. ਐਸ. ਦੇ ਪਹਿਲੇ ਸਾਲ ਦੇ ਇਮਤਿਹਾਨ ਤੋਂ ਬਾਅਦ ਕੁੱਝ ਮਹੀਨਿਆਂ ਲਈ ਕਾਲਜ ਵਿੱਚ ਹੜਤਾਲ ਹੋ ਗਈ । ਉਸ ਤੋਂ ਬਾਅਦ ਉਹ ਮੁੜਕੇ ਕਾਲਜ ਨਹੀਂ ਆਇਆ । ਉਹ ਇਸ ਸਮੇਂ ਦੌਰਾਨ ਜੰਮੂ - ਕਸ਼ਮੀਰ ਲਿਬਰੇਸ਼ਨ ਫਰੰਟ ਵਿੱਚ ਸ਼ਾਮਿਲ ਹੋ ਗਿਆ ਅਤੇ ਬਾਅਦ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਲੈਣ ਲਈ ਪਾਕਿਸਤਾਨ (ਮੁਜ਼ੱਫਰਾਬਾਦ) ਚਲਾ ਗਿਆ ਅਤੇ ਕੁਝ ਸਮੇਂ ਬਾਅਦ ਵਾਪਸ ਪਰਤਿਆ ਅਤੇ ਉਸ ਨੇ 300 ਨੌਜਵਾਨਾਂ 'ਤੇ ਆਧਾਰਿਤ ਆਪਣਾ ਅੱਤਵਾਦੀ ਗਰੁੱਪ ਬਣਾ ਲਿਆ ਪਰ ਉਹ ਬਹੁਤੀ ਦੇਰ ਇਸ ਅੱਤਵਾਦੀ ਗਰੁੱਪ ਵਿੱਚ ਨਾ ਰਿਹਾ ਅਤੇ ਹਥਿਆਰ ਸੁੱਟਕੇ ਇਸ ਗਰੁੱਪ ਤੋਂ ਵੱਖ ਹੋ ਗਿਆ । ਕਈ ਸਾਲਾਂ ਬਾਅਦ ਉਸ ਨੇ ਦਿੱਲੀ ਤੋਂ ਬੀ. ਏ. ਪੱਧਰ ਦੀ ਰਾਜਨੀਤਕ ਸਾਇੰਸ ਵਿਸ਼ੇ ਨਾਲ ਪੜ੍ਹਾਈ ਮੁਕੰਮਲ ਕੀਤੀ ਅਤੇ ਅੱਗੇ ਉਹ ਅਰਥ ਸ਼ਾਸਤਰ ਦੀ ਮਾਸਟਰ ਡਿਗਰੀ ਹਾਸਲ ਕਰਨਾ ਚਾਹੁੰਦਾ ਸੀ । ਇਸੇ ਦੌਰਾਨ ਉਸ ਨੇ ਤਬੱਸੁਮ ਨਾਂਅ ਦੀ ਲੜਕੀ ਨਾਲ ਵਿਆਹ ਕਰਵਾ ਲਿਆ । ਇਹ ਲੜਕੀ ਉਸ ਦੀ ਮਾਤਾ ਦੇ ਪਾਸੇ ਤੋਂ ਉਨ੍ਹਾਂ ਦੀ ਦੂਰੋਂ - ਨੇੜਿਉਂ ਰਿਸ਼ਤੇਦਾਰ ਸੀ । ਇਸ ਤੋਂ ਬਾਅਦ ਉਸ ਨੇ ਸ੍ਰੀਨਗਰ ਵਿੱਚ ਡਾਕਟਰੀ ਸਾਜ਼ੋ - ਸਾਮਾਨ ਵੇਚਣ ਦਾ ਕੰਮਕਾਰ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਇੱਕ ਕਮਿਸ਼ਨ ਏਜੰਸੀ ਵੀ ਕਾਇਮ ਕਰ ਲਈ । ਉਹ ਆਪਣੇ ਇਸ ਕਾਰੋਬਾਰ ਦੇ ਸਬੰਧ ਵਿੱਚ ਅਕਸਰ ਦਿੱਲੀ ਵੀ ਜਾਂਦਾ ਆਉਂਦਾ ਰਹਿੰਦਾ ਸੀ । ਇਨ੍ਹਾਂ ਦਿਨਾਂ ਵਿੱਚ ਹੀ ਉਸ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂਅ ਉਸ ਨੇ 'ਗਾਲਬ' ਰੱਖਿਆ । ਇਸੇ ਸਮੇਂ ਦੌਰਾਨ ਉਸ ਦੇ ਸੰਪਰਕ ਵਿੱਚ ਇੱਕ ਤਾਰਕ ਨਾਂਅ ਦਾ ਵਿਅਕਤੀ ਆਇਆ, ਜੋ ਅਨੰਤਨਾਗ ਦਾ ਰਹਿਣ ਵਾਲਾ ਸੀ । ਉਸ ਨੇ ਹੀ ਉਸ ਨੂੰ ਪਾਕਿਸਤਾਨ ਦੇ ਰਹਿਣ ਵਾਲੇ ਟ੍ਰੇਨਿੰਗ ਪ੍ਰਾਪਤ ਪੰਜ ਨੌਜਵਾਨਾਂ ਨਾਲ ਮਿਲਾਇਆ, ਜੋ ਜੈਸ਼ੇ - ਮੁਹੰਮਦ ਅਤੇ ਲਸ਼ਕਰੇ - ਤਾਇਬਾ ਵਲੋਂ ਦਿੱਲੀ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ । ਤਾਰਕ ਨੇ ਅਫਜ਼ਲ ਗੁਰੂ ਨੂੰ ਆਰਥਿਕ ਮਦਦ ਦੇ ਕੇ ਪੂਰੀ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਲਿਆ । ਅਫਜ਼ਲ ਗੁਰੂ ਨੇ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਵਿੱਚ ਵੱਖ - ਵੱਖ ਥਾਵਾਂ 'ਤੇ ਰਹਿਣ ਲਈ ਕਮਰੇ ਲੈ ਕੇ ਦੇਣ ਦਾ ਕੰਮ ਕੀਤਾ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਕੀਤੀ । ਇਹ ਨੌਜਵਾਨ ਪਾਰਲੀਮੈਂਟ ਅਤੇ ਹੋਰ ਥਾਵਾਂ 'ਤੇ ਦਿੱਲੀ ਵਿੱਚ ਰਹਿਕੇ ਜਾਸੂਸੀ ਕਰਦੇ ਰਹੇ । ਅਫਜ਼ਲ ਗੁਰੂ ਵਲੋਂ ਟੀਵੀ ਚੈਨਲ 'ਜ਼ੀ' ਨੂੰ ਦਿੱਤੀ ਗਈ ਇੱਕ ਇੰਟਰਵਿਊ ਅਨੁਸਾਰ ਇਹ ਨੌਜਵਾਨ ਸ੍ਰੀਨਗਰ ਤੋਂ ਬੱਸ ਉੱਪਰ ਆਪਣੇ ਬੈਗ ਰੱਖਕੇ ਹਥਿਆਰ ਦਿੱਲੀ ਸਮੱਗਲ ਕਰਨ ਵਿੱਚ ਸਫਲ ਰਹੇ ਅਤੇ ਇਥੇ ਆ ਕੇ ਉਨ੍ਹਾਂ ਨੇ ਇੱਕ ਦਸੰਬਰ 2001 ਨੂੰ ਪਾਰਲੀਮੈਂਟ 'ਤੇ ਵੱਡਾ ਹੱਲਾ ਕੀਤਾ । ਇਸ ਹਮਲੇ ਦਾ ਮੰਤਵ ਪਾਰਲੀਮੈਂਟ ਦੇ ਅੰਦਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਜਰਗਮਾਲ ਬਣਾ ਕੇ ਭਾਰਤ ਸਰਕਾਰ ਤੋਂ ਕਸ਼ਮੀਰ ਸਬੰਧੀ ਆਪਣੀਆਂ ਮੰਗਾਂ ਮੰਨਵਾਉਣਾ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਮਾਰਕੇ ਦੇਸ਼ ਵਿੱਚ ਦਹਿਸ਼ਤ ਫੈਲਾਉਣਾ ਸੀ । ਪਾਰਲੀਮੈਂਟ 'ਤੇ ਕੀਤੇ ਗਏ ਇਸ ਹਮਲੇ ਵਿੱਚ ੭ ਸੁਰੱਖਿਆ ਕਰਮੀ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ।

ਬਿਨਾਂ ਸ਼ੱਕ ਇਸ ਘਟਨਾ ਨੇ ਦੇਸ਼ ਭਰ ਵਿੱਚ ਹਲਚਲ ਮਚਾ ਦਿੱਤੀ ਸੀ । ਸੁਰੱਖਿਆ ਏਜੰਸੀਆਂ ਇਸ ਵਾਰਦਾਤ ਦੇ ਸੂਤਰਾਂ ਨੂੰ ਤਲਾਸ਼ਦੀਆਂ ਹੋਈਆਂ ਸ੍ਰੀਨਗਰ ਤੋਂ ਅਫਜ਼ਲ ਗੁਰੂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਹੀਆਂ । ਅਫਜ਼ਲ ਗੁਰੂ 'ਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਸਬੰਧੀ ਐਕਟ (ਪੋਟਾ) ਅਧੀਨ ਵਿਸ਼ੇਸ਼ ਅੱਤਵਾਦੀ ਵਿਰੋਧੀ ਅਦਾਲਤ 'ਚ ਮੁਕੱਦਮਾ ਚਲਾਇਆ ਗਿਆ । ਇਸ ਕੇਸ ਵਿੱਚ ਅਫਜ਼ਲ, ਸ਼ੌਕਤ ਅਤੇ ਗਿਲਾਨੀ ਨੂੰ ਮੌਤ ਦੀ ਸਜ਼ਾ ਹੋਈ । ਇੱਕ ਸਿੱਖ ਲੜਕੀ, ਜਿਸ ਨੇ ਇਸਲਾਮ ਕਬੂਲ ਕਰਕੇ ਆਪਣਾ ਨਾਂਅ 'ਅਫਸ਼ਾਂ' ਰੱਖ ਲਿਆ ਸੀ, ਨੂੰ ਪੰਜ ਸਾਲ ਦੀ ਕੈਦ ਹੋਈ । ਇਸ ਅਦਾਲਤੀ ਫ਼ੈਸਲੇ ਵਿਰੁੱਧ ਦੋਸ਼ੀਆਂ ਨੇ ਦਿੱਲੀ ਹਾਈਕੋਰਟ ਵਿੱਚ ਅਪੀਲ ਦਰਜ਼ ਕਰਾਈ, ਜਿਸ ਨੇ ਅਫਸ਼ਾਂ ਅਤੇ ਗਿਲਾਨੀ ਨੂੰ ਬਰੀ ਕਰ ਦਿੱਤਾ । ਇਸ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਵਿੱਚ ਗਿਆ । ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਲਗਭਗ ਉਸੇ ਤਰ੍ਹਾਂ ਕਾਇਮ ਰੱਖਿਆ ਅਤੇ ਸਿਰਫ ਸ਼ੌਕਤ ਦੀ ਸਜ਼ਾ ਘਟਾ ਕੇ 10 ਸਾਲ ਦੀ ਕੈਦ ਵਿੱਚ ਬਦਲ ਦਿੱਤੀ ਪਰ ਅਫਜ਼ਲ ਦੀ ਸਜ਼ਾ ਵਿੱਚ ਉਸ ਨੇ ਵਾਧਾ ਕਰ ਦਿੱਤਾ । ਉਸ ਨੂੰ 3 ਉਮਰ ਕੈਦਾਂ ਅਤੇ ਡਬਲ ਮੌਤ ਦੀ ਸਜ਼ਾ ਸੁਣਾਈ ਗਈ ਪਰ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਮੰਨਿਆ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲਦੇ ਕਿ ਅਫਜ਼ਲ ਦਾ ਕਿਸੇ ਅੱਤਵਾਦੀ ਗਰੁੱਪ ਨਾਲ ਸਬੰਧ ਸੀ ਪਰ ਜਿਸ ਤਰ੍ਹਾਂ ਕਿ ਮੁਜ਼ਰਮਾਨਾਂ ਸਾਜ਼ਿਸ਼ਾਂ ਸਬੰਧੀ ਬਹੁਤੇ ਕੇਸਾਂ ਵਿੱਚ ਕਈ ਵਾਰ ਕੋਈ ਸਿੱਧਾ ਸਬੂਤ ਨਹੀਂ ਮਿਲਦਾ, ਉਸੇ ਤਰ੍ਹਾਂ ਘਟਨਾਕ੍ਰਮ ਦੇ ਹਾਲਾਤ ਬਿਨਾਂ ਸ਼ੱਕ ਦੋਸ਼ੀ ਅਫਜ਼ਲ ਦੀ ਆਤਮਘਾਤੀ ਜੇਹਾਦੀਆਂ ਨਾਲ ਮਿਲੀਭੁਗਤ ਦੇ ਸੰਕੇਤ ਦਿੰਦੇ ਹਨ । ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਇਹ ਘਟਨਾ ਜਿਸ ਵਿੱਚ ਬਹੁਤ ਸਾਰਾ ਜਾਨੀ ਨੁਕਸਾਨ ਹੋਇਆ, ਨੇ ਸਾਰੀ ਕੌਮ ਨੂੰ ਹਿਲਾਕੇ ਰੱਖ ਦਿੱਤਾ ਅਤੇ ਕੌਮ ਦੀ ਸਮੁੱਚੀ ਭਾਵਨਾ ਦੀ ਤਾਂ ਹੀ ਸੰਤੁਸ਼ਟੀ ਹੋ ਸਕਦੀ ਹੈ ਜੇਕਰ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ । ਸੁਪਰੀਮ ਕੋਰਟ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਮੁੱਖ ਰੱਖਦਿਆਂ ਐਨ. ਡੀ. ਪੰਚੋਲੀ, ਪ੍ਰਫੁੱਲ ਬਿਦਵਈ ਅਤੇ ਅਰੁਧੰਤੀ ਰਾਏ ਆਦਿ ਬੁੱਧੀਜੀਵੀਆਂ ਦਾ ਇਹ ਮੱਤ ਸੀ ਕਿ ਅਫਜ਼ਲ ਗੁਰੂ ਨੂੰ ਨਿਆਂ ਸੰਗਤ ਢੰਗ ਨਾਲ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ 'ਤੇ ਅੱਤਵਾਦ ਵਿਰੋਧੀ ਵਿਸ਼ੇਸ਼ ਅਦਾਲਤ ਵਿੱਚ ਪੋਟਾ ਅਧੀਨ ਮੁਕੱਦਮਾ ਚਲਾਇਆ ਗਿਆ ਸੀ, ਜਿਸ ਵਿੱਚ ਦੋਸ਼ੀ ਵਲੋਂ ਦਿੱਤੇ ਗਏ ਬਿਆਨਾਂ ਨੂੰ ਹੀ ਸਬੂਤ ਮੰਨ ਲਿਆ ਜਾਂਦਾ ਹੈ । ਇਸ ਤੋਂ ਬਾਅਦ ਅਫਜ਼ਲ ਗੁਰੂ ਦੇ ਪ੍ਰਵਾਰ ਵਲੋਂ ਅਤੇ ਕੁੱਝ ਹੋਰ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਵਲੋਂ ਰਾਸ਼ਟਰਪਤੀ ਅਬਦੁਲ ਕਲਾਮ ਕੋਲ ਰਹਿਮ ਦੀ ਅਪੀਲ ਦਾਖਲ ਕਰਵਾਈ ਗਈ । 12 ਜਨਵਰੀ 2007 ਨੂੰ ਸੁਪਰੀਮ ਕੋਰਟ ਨੇ ਅਫਜ਼ਲ ਗੁਰੂ ਦੀ ਮੌਤ ਵਿਰੁੱਧ ਦਾਖਲ ਕਰਵਾਈ ਗਈ ਇੱਕ ਰਿਟ ਪਟੀਸ਼ਨ ਨੂੰ ਰੱਦ ਕਰ ਦਿੱਤਾ । 19 ਮਈ 2010 ਨੂੰ ਦਿੱਲੀ ਸ੍ਰਕਾਰ ਨੇ ਵੀ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਅਤੇ ਫਾਂਸੀ ਦੀ ਸਜ਼ਾ ਦਾ ਸਮਰਥਨ ਕੀਤਾ । 10 ਦਸੰਬਰ 2012 ਨੂੰ ਨਵੇਂ ਬਣੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਇੱਕ ਬਿਆਨ ਦਿੱਤਾ ਕਿ ਉਹ ਅਫਜ਼ਲ ਗੁਰੂ ਦੀ ਫਾਈਲ 'ਤੇ ਪਾਰਲੀਮੈਂਟ ਦੇ ਸਰਦ ਰੁੱਤ ਦੇ ਸਮਾਗਮ ਤੋਂ ਬਾਅਦ ਕੋਈ ਫ਼ੈਸਲਾ ਲੈਣਗੇ । 3 ਫਰਵਰੀ 2012 ਨੂੰ ਨਵੇਂ ਬਣੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਇਸ ਤਰ੍ਹਾਂ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਅਤੇ ਉਥੇ ਹੀ ਉਸ ਨੂੰ ਦਫਨਾ ਦਿੱਤਾ ਗਿਆ ।

ਇਸ ਤਰ੍ਹਾਂ ਇੱਕ ਹੋਣਹਾਰ ਨੌਜਵਾਨ ਜੋ ਡਾਕਟਰ ਬਣਨ ਦੇ ਸੁਪਨੇ ਲੈਂਦਾ ਸੀ, ਜਿਸ ਦੀ ਸੰਗੀਤ ਅਤੇ ਸ਼ਾਇਰੀ ਵਿੱਚ ਵਿਸ਼ੇਸ਼ ਰੁਚੀ ਸੀ ਅਤੇ ਜੋ ੨੬ ਜਨਵਰੀ ਦੇ ਸਮਾਗਮ ਸਮੇਂ ਆਪਣੇ ਸਕੂਲ ਵਿਚ ਪਰੇਡ ਦਾ ਕਮਾਂਡਰ ਬਣਦਾ ਸੀ, ਜੰਮੂ - ਕਸ਼ਮੀਰ ਦੇ ਰਾਜਨੀਤਕ ਘਟਨਾਕ੍ਰਮ ਦਾ ਸ਼ਿਕਾਰ ਹੋ ਕੇ ਫਾਂਸੀ ਦੇ ਫੰਦੇ ਤੱਕ ਪਹੁੰਚ ਗਿਆ ।

ਕਸ਼ਮੀਰ ਘਾਟੀ ਵਿੱਚ ਕੁੱਝ ਲੋਕਾਂ ਦਾ ਇਹ ਮੱਤ ਹੈ ਕਿ ਭਾਵੇਂ ਪਿਛਲੇ ਕੁੱਝ ਸਾਲਾਂ ਤੋਂ ਰਾਜ ਵਿੱਚ ਵੱਖਵਾਦੀ ਹਿੰਸਕ ਲਹਿਰ ਕਾਫੀ ਕਮਜ਼ੋਰ ਪੈ ਗਈ ਹੈ ਅਤੇ ਕਸ਼ਮੀਰ ਘਾਟੀ ਹੌਲੀ - ਹੌਲੀ ਆਮ ਵਰਗੇ ਹਾਲਾਤ ਵੱਲ ਪਰਤ ਰਹੀ ਹੈ ਪਰ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੁਣ ਰਾਜ ਵਿੱਚ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ ਬਣ ਸਕਦੇ ਹਨ । ਸਰਹੱਦ ਪਾਰ ਤੋਂ ਹਿੰਸਕ ਅੱਤਵਾਦੀ ਅੰਦੋਲਨ ਚਲਾਉਣ ਵਾਲੀਆਂ ਧਿਰਾਂ ਅਤੇ ਕਸ਼ਮੀਰ ਘਾਟੀ ਵਿੱਚ ਵਿਚਰ ਰਹੇ ਉਨ੍ਹਾਂ ਦੇ ਸਮਰਥਕ ਅਫਜ਼ਲ ਗੁਰੂ ਨੂੰ ਸ਼ਹੀਦ ਦੇ ਰੂਪ ਵਿੱਚ ਪੇਸ਼ ਕਰਕੇ ਆਪਣੇ ਹਿੰਸਕ ਅੰਦੋਲਨ ਵਿੱਚ ਨਵੀਂ, ਜਾਨ ਫੂਕਣ ਦੀ ਕੋਸ਼ਿਸ਼ ਕਰ ਸਕਦੇ ਹਨ । ਦੂਜੇ ਪਾਸੇ ਦਿੱਲੀ ਅਤੇ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੇ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਅਫਜ਼ਲ ਗੁਰੂ ਅਤੇ ਅਜਮਲ ਕਸਾਬ ਨੂੰ ਫਾਂਸੀ ਦੇ ਕੇ ਭਾਰਤ ਨੇ ਇਕ ਸਪੱਸ਼ਟ ਅਤੇ ਦ੍ਰਿੜਤਾਪੂਰਨ ਸੰਕੇਤ ਦਿੱਤਾ ਹੈ ਕਿ ਉਸ ਨੂੰ ਅੱਤਵਾਦ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਹੈ ਅਤੇ ਉਹ ਆਪਣੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਮਜ਼ਬੂਤੀ ਨਾਲ ਫ਼ੈਸਲੇ ਲੈਣਦੇ ਸਮਰੱਥ ਹੈ ।

ਜੰਮੂ - ਕਸ਼ਮੀਰ ਵਿੱਚ ਇਸ ਘਟਨਾ ਦਾ ਕਿਸ ਤਰ੍ਹਾਂ ਦਾ ਅਤੇ ਕਿੰਨਾ ਕੁ ਅਸਰ ਹੁੰਦਾ ਹੈ ਅਤੇ ਦੇਸ਼ ਦੀ ਸਮੁੱਚੀ ਰਾਜਨੀਤੀ 'ਤੇ ਇਸ ਦਾ ਕੀ ਅਸਰ ਪੈਂਦਾ ਹੈ, ਇਹ ਸਭ ਕੁੱਝ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ।

(ਧੰਨਵਾਦ ਸਹਿਤ ਰੋਜ਼ਾਨਾ ਅਜੀਤ ਚੋਂ)

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz