ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Sep 2017
Mo Tu We Th Fr Sa Su
28 29 30 31 1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 1
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004296379
ਅੱਜ
ਇਸ ਮਹੀਨੇ
327
98515

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.66.216
   

ਗੱਲ ਤੇਰੇ ਮਤਲਬ ਦੀ, ਸੁਣਕੇ ਜਾਈਂ… ਗੁਰਦਾਸ ਮਾਨਾਂ

 

 ਗਾਇਕ ਗੁਰਦਾਸ ਮਾਨ

ਗੁਰਦਾਸ ਮਾਨ ਨੂੰ ਪੂਰੀ ਦੁਨੀਆਂ ਵਿੱਚ ਚਾਹੁਣ ਵਾਲਿਆਂ ਵਾਂਗ ਮੈਂ ਵੀ ਮਾਨ ਸਾਹਿਬ ਦੀ ਨਵੀਂ ਆਈ ਟੇਪ 'ਜੋਗੀਆ' ਸੁਣ ਰਿਹਾ ਸੀ । ਹਰ ਗੀਤ ਨੂੰ ਹੁਣ ਤੱਕ ਲੱਗਭੱਗ 10 - 12 ਵਾਰ ਸੁਣ ਚੁੱਕਾ ਹੋਵਾਂਗਾ ਪਰ ਇਸ ਟੇਪ ਵਿਚਲਾ ਇੱਕ ਗੀਤ 'ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ' ਵਾਰ - ਵਾਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਆ ਰਿਹਾ ਸੀ । ਸ਼ਾਇਦ ਇਸ ਗੀਤ ਦੇ ਬੋਲ ਆਮ ਗੀਤਾਂ ਤੋਂ ਹਟਕੇ ਹਨ । ਅਜੇ ਕੁੱਝ ਦਿਨ ਪਹਿਲਾਂ ਹੀ ਤਾਂ ਇੰਟਰਨੈਟ ਤੋਂ ਇਸ ਗੀਤ ਸੰਬੰਧੀ ਇੱਕ ਖਬਰ ਜਿਹੀ ਪੜ੍ਹੀ ਸੀ । ਕੁੱਝ ਦੋਸਤਾਂ - ਮਿਤਰਾਂ ਨੇ ਵੀ ਇਸ ਗੀਤ ਪ੍ਰਤੀ ਆਪਣੇ ਰੋਸ ਭਰੇ ਪ੍ਰਤੀਕਰਮ ਜਾਹਿਰ ਕੀਤੇ ਹੋਏ ਸਨ । ਉਸ ਪ੍ਰਤੀਕਰਮ ਨੂੰ ਦਿਮਾਗ ਵਿੱਚ ਰੱਖਕੇ ਅਤੇ ਇਸ ਗੀਤ ਸੰਬੰਧੀ ਅਜਿਹੀ ਖਬਰ ਪੜ੍ਹਕੇ ਯਕੀਨ ਤਾਂ ਨਹੀਂ ਆ ਰਿਹਾ ਸੀ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖਣ / ਗਾਉਣ ਵਾਲੇ ਗੁਰਦਾਸ ਮਾਨ ਦੀ ਇਸ ਗੀਤ ਨੂੰ ਲਿਖਣ / ਗਾਉਣ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ । ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਐਨੀਂ ਨਿਮਰਤਾ, ਹਲੀਮੀ, ਸ਼ਹਿਣਸ਼ੀਲਤਾ ਰੱਖਣ ਵਾਲਾ ਸ਼ਖਸ਼ ਇਸ ਤਰ੍ਹਾਂ ਦੇ ਗੀਤ ਗਾ ਸਕਦਾ ਹੈ । ਇੰਟਰਨੈਟ ਦੇ ਜਰੀਏ ਕਾਫੀ ਲੋਕਾਂ ਨੇ ਥੋੜੇ ਲੁਕਵੇਂ ਜਿਹੇ ਰੂਪ ਵਿੱਚ ਇਸ ਗੀਤ ਤੇ ਆਪਣਾ ਰੋਸ ਭਰਿਆ ਪ੍ਰਤੀਕਰਮ ਜਾਹਿਰ ਕੀਤਾ ਹੈ । ਅਜੇ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਕਿ ਅਖਬਾਰਾਂ ਵਿੱਚ ਗੁਰਦਾਸ ਮਾਨ ਦੇ ਸੰਬੰਧ ਵਿੱਚ ਇੱਕ ਖਬਰ ਚਰਚਾ ਦਾ ਵਿਸ਼ਾ ਬਣੀਂ ਸੀ ਕਿ ਗੁਰਦਾਸ ਮਾਨ ਨੇ ਸਿਰਸੇ (ਹਰਿਆਣੇ) ਸੱਚੇ ਸੌਦੇ ਵਾਲੇ ਸਾਧ ਦੇ ਡੇਰੇ ਵਿੱਚ ਸਾਧ ਦੇ ਨਿੱਜੀ ਸੱਦੇ ਤੇ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਉਸਨੇ ਲਗਾਤਾਰ ਤਿੰਨ ਘੰਟੇ ਗਾ ਕੇ ਸਾਧ ਨੂੰ ਅਤੇ ਉਸਦੇ ਚੇਲਿਆਂ ਨੂੰ ਨਾਲ ਨਚਾਇਆ । ਵਾਰ - ਵਾਰ ਸਟੇਜ ਤੋਂ ਗੁਰਦਾਸ ਮਾਨ ਸਾਧ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਿਹਾ ਸੀ । ਇਹ ਪ੍ਰੋਗਰਾਮ ਗੁਪਤ ਰੱਖਿਆ ਗਿਆ ਸੀ, ਕਿਸੇ ਨੂੰ ਵੀ ਗੁਰਦਾਸ ਮਾਨ ਦੀ ਫੋਟੋ ਖਿੱਚਣ ਦੀ ਜਾਂ ਵੀਡੀਓ ਬਣਾਉਣ ਦੀ ਇਜਾਜਤ ਨਹੀਂ ਦਿੱਤੀ ਗਈ ਸੀ ਪਰ ਕਈ ਸੂਹੀਏ ਪੱਤਰਕਾਰਾਂ ਨੇ ਖਬਰ ਕੱਢ ਲਿਆਂਦੀ ਅਤੇ ਅਖਬਾਰਾਂ ਵਿੱਚ ਛਪਵਾ ਦਿੱਤੀ । ਸਿਰਸੇ ਵਾਲੇ ਸੌਦੇ ਸਾਧ ਨਾਲ ਸਿੱਖ ਜਥੇਬੰਦੀਆਂ ਦੇ ਕਈ ਸਾਲਾਂ ਤੋਂ ਚਲਦੇ ਆ ਰਹੇ ਵਿਵਾਦ ਦੇ ਮੱਦੇਨਜਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਤੇ ਇਤਰਾਜ ਪ੍ਰਗਟ ਵੀ ਕੀਤਾ ਕਿ ਸਭ ਕੁੱਝ ਜਾਣਦੇ ਹੋਏ ਵੀ ਸਿਰਫ ਪੈਸਿਆਂ ਦੀ ਖਾਤਿਰ ਗੁਰਦਾਸ ਮਾਨ ਨੂੰ ਡੇਰੇ ਵਿੱਚ ਨਹੀਂ ਜਾਣਾ ਚਾਹੀਦਾ ਸੀ । ਕਈ ਪੱਤਰਕਾਰਾਂ ਨੇ ਭਿੰਨ - ਭਿੰਨ ਮਿਲਣੀਆਂ ਵਿੱਚ ਗੁਰਦਾਸ ਮਾਨ ਨੂੰ ਜਦ ਇਸ ਗੱਲ ਬਾਰੇ ਸਵਾਲ ਕੀਤੇ ਤਾਂ ਮਾਨ ਸਾਹਿਬ ਹੱਸਕੇ ਗੱਲ ਨੂੰ ਟਾਲ ਗਏ । ਕਈ ਜਥੇਬੰਦੀਆਂ ਵੀ ਸ਼ਾਇਦ ਸਿਆਸੀ ਘੁਰਕੀ ਤੋਂ ਡਰਕੇ ਗੱਲ ਨੂੰ ਵਿੱਚੇ ਦੱਬ ਦਬਾ ਗਈਆਂ ।

ਖੈਰ ਨਵੰਬਰ 2010 ਵਿੱਚ ਗੁਰਦਾਸ ਮਾਨ ਅਮਰੀਕਾ ਵਿੱਚ ਸ਼ੋਅ ਕਰ ਰਿਹਾ ਸੀ । ਉਨ੍ਹਾਂ ਦਿਨਾਂ ਵਿੱਚ ਹੀ ਪੰਜਾਬ ਚੋਂ ਛਪਦੇ ਇੱਕ ਪ੍ਰਮੁੱਖ ਅਖਬਾਰ ਵਿੱਚ ਖਬਰ ਸਮੇਤ ਇੱਕ ਫੋਟੋ ਵੀ ਛਪੀ ਜਿਸ ਵਿੱਚ ਗੁਰਦਾਸ ਮਾਨ ਕਿਸੇ 'ਗਿਆਰਵੀਂ ਵਾਲੇ ਬਾਬੇ ਦੇ ਪੈਰਾਂ 'ਚ ਬੈਠਾ ਸੀ ।' ਉਹ ਫੋਟੋ ਦੇਖਕੇ ਮਾਨ ਸਾਹਿਬ ਦੇ ਚਾਹੁਣ ਵਾਲਿਆਂ ਨੂੰ ਵੀ ਥੋੜਾ ਦੁੱਖ ਹੋਇਆ ਸੀ ਕਿ ਅਸੀਂ ਤਾਂ ਖੁਦ ਆਪ ਮਾਨ ਸਾਹਿਬ ਵਰਗੀ ਸ਼ਖਸ਼ੀਅਤ ਨੂੰ ਰੱਬ ਵਰਗਾ ਦਰਜਾ ਦਿੰਦੇ ਹਾਂ ਪਰ ਗੁਰਦਾਸ ਮਾਨ ਇੱਕ ਸਾਧਾਰਨ ਜਿਹੇ ਬੰਦੇ ਦੇ ਪੈਰਾਂ ਤੇ ਝੁਕਿਆ ਬੈਠਾ ਹੈ । ਨਾਲ ਹੀ ਸਿੱਖ ਜਥੇਬੰਦੀਆਂ ਨੇ ਵੀ ਇਤਰਾਜ ਪ੍ਰਗਟ ਕੀਤਾ ਤੇ ਇਸ ਗੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਅਖਬਾਰੀ ਬਿਆਨ ਦਿੱਤੇ ਕਿ ਗੁਰਦਾਸ ਮਾਨ ਖੁਦ ਇੱਕ ਗੁਰਸਿੱਖ ਪ੍ਰਵਾਰ ਨਾਲ ਸੰਬੰਧਤ ਹੈ, ਸੋ ਉਸਨੂੰ ਅਜਿਹੇ ਕਰਮਕਾਂਡਾਂ ਵਿੱਚੋਂ ਨਿਕਲਕੇ ਵਾਹਿਗੁਰੂ ਦਾ ਓਟ ਆਸਰਾ ਹੀ ਲੈਣਾ ਚਾਹੀਦਾ ਹੈ, ਨਹੀਂ ਤਾਂ ਗੁਰਦਾਸ ਮਾਨ ਨੂੰ ਆਪਣਾ ਆਦਰਸ ਮੰਨਣ ਵਾਲੀ ਅਤੇ ਗੁਰਦਾਸ ਮਾਨ ਬਣਨਾ ਲੋਚਦੀ ਨਵੀਂ ਪੀੜ੍ਹੀ ਵੀ ਇਸੇ ਰਾਹ ਤੁਰ ਪਵੇਗੀ ਤੇ ਇੰਝ ਦੇਹਧਾਰੀ ਸਾਧਾਂ - ਸੰਤਾਂ ਨੂੰ ਹੱਲਾਸ਼ੇਰੀ ਮਿਲੇਗੀ । ਗੁਰਦਾਸ ਮਾਨ ਨੂੰ ਉਦੋਂ ਵੀ ਅਤੇ ਹੁਣ ਵਾਲੇ ਆਪਣੇ ਹੋ ਰਹੇ ਵਿਰੋਧ ਦੀ ਭਿਣਕ ਜ਼ਰੂਰ ਲੱਗੀ ਹੋਣੀਂ ਹੈ । ਸੋ ਹੁਣ ਆਈ ਉਸ ਦੀ ਟੇਪ ਵਿਚਲੇ ਗੀਤ 'ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ' ਸੰਬੰਧ ਵਿੱਚ ਸਿੱਖ ਕੌਮ ਇਹ ਕਿਆਸ ਅਰਾਈਆਂ ਲਗਾ ਰਹੀ ਹੈ ਕਿ ਗੁਰਦਾਸ ਨੇ ਉਪ੍ਰੋਕਤ ਬਿਆਨ ਕੀਤੀਆਂ ਦੋਹਾਂ ਖਬਰਾਂ ਦੇ ਮੱਦੇਨਜਰ ਆਪਣੇ ਵਿਰੋਧੀਆਂ ਤੇ ਕਰਾਰੀ ਚੋਟ ਕਰਦਿਆਂ ਗੀਤ ਦੇ ਰੂਪ ਵਿੱਚ ਜਵਾਬ ਦਿੱਤਾ ਹੈ ਕਿ 'ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ' ਹੁਣ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਗੁਰਦਾਸ ਦੇ ਸਿਰਸੇ ਵਾਲੇ ਡੇਰੇ ਜਾਣ ਵਾਲੀ ਅਤੇ ਗਿਆਰਵੀਂ ਵਾਲੇ ਸਾਧ ਦੇ ਚਰਨਾਂ 'ਚ ਸੀਸ ਨਿਵਾਉਣ ਦੀ ਖਬਰ ਦਾ ਪਤਾ ਹੈ ਤਾਂ ਸੁਭਾਵਿਕ ਹੀ ਇਸ ਨਵੇਂ ਗਾਏ ਗੀਤ ਦੀਆਂ ਸਤਰਾਂ 'ਸਾਈਆਂ ਦੇ ਵੀ ਜਾਂਦੇ ਆਂ, ਬਾਬਿਆਂ ਦੇ ਜਾਂਦੇ ਆਂ ਤੇ ਮਾਈਆਂ ਦੇ ਵੀ ਜਾਂਦੇ ਆਂ, ਤੇਰੀ ਹਊਮੇਂ ਵੱਡੀ ਏ ਤਾਂ ਵੱਡੀ ਰਹਿਣ ਦੇ, ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ', ਅਰਥ ਇਹੀ ਕੱਢੇਗਾ ਕਿ ਮਾਨ ਸਾਹਿਬ ਨੇ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਟਿੱਚਰ ਦੇ ਰੂਪ ਵਿੱਚ ਇਹੀ ਕਿਹਾ ਹੈ ਕਿ ਮੈਂ ਤਾਂ ਇਨ੍ਹਾਂ ਬਾਬਿਆਂ, ਪੀਰਾਂ - ਫਕੀਰਾਂ, ਦੇਹਧਾਰੀਆਂ ਦੇ ਜਾਊਗਾ, ਤੁਹਾਨੂੰ ਕੀ ? ਇਸੇ ਐਲਬਮ ਦਾ ਇੱਕ ਹੋਰ ਗੀਤ 'ਕਮਾਲ ਹੋ ਗਿਆ, ਸਾਂਈ ਜੀ ਬੈਠੇ ਨਾਲ' ਵੀ ਅਜਿਹੀ ਚਰਚਾ ਦਾ ਵਿਸ਼ਾ ਹੈ ।

ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਨ ਇੱਕ ਸਤਿਕਾਰ ਯੋਗ ਹਸਤੀ ਹੈ । ਫਨਕਾਰ ਸਭ ਦੇ ਸਾਂਝੇ ਹੁੰਦੇ ਹਨ । ਕਿਤੇ ਵੀ ਜਾ ਸਕਦੇ ਹਨ ਪਰ ਆਪਣੇ ਗੀਤ ਰਾਹੀਂ ਇਸ ਤਰ੍ਹਾਂ ਦੀ ਗੱਲ ਕਰਨੀ ਸਭ ਦੇ ਛੇਤੀ ਕੀਤੇ ਹਜ਼ਮ ਨਹੀਂ ਹੁੰਦੀ । ਇਸਦੇ ਸੰਬੰਧ ਵਿੱਚ ਹੀ ਇੱਕ ਹੋਰ ਘਟਨਾ ਨੂੰ ਉਦਾਹਰਣ ਦੇ ਰੂਪ ਵਿੱਚ ਜਿਕਰ ਕਰਨਾ ਚਾਹਾਂਗਾ । ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਇੱਕ ਗੀਤ ਸੁਪਰ ਹਿੱਟ ਹੋ ਜਾਣ ਨਾਲ ਦਲੇਰ ਮਹਿੰਦੀ ਦੀ ਰਾਤੋਂ - ਰਾਤ ਗੁੱਡੀ ਚੜ੍ਹੀ ਸੀ । ਚਾਰੇ ਪਾਸੇ ਦਲੇਰ ਮਹਿੰਦੀ ਦੇ ਗਾਏ ਗੀਤ 'ਕੰਜਰੀ ਕਲੋਲ ਕਰਦੀ, ਬੋਲੋ ਤਾਰਾ ਰਾਰਾ' ਦੀ ਹੀ ਚਰਚਾ ਸੀ, ਅਖਬਾਰ, ਰਸਾਲੇ ਉਸਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਸਨ, ਮਹਿੰਦੀ ਦੀਆਂ ਇੰਟਰਵਿਊ ਛਪ ਰਹੀਆਂ ਸਨ । ਹਰ ਕੋਈ ਮਹਿੰਦੀ ਦੀ ਤਰੀਫ ਕਰ ਰਿਹਾ ਸੀ ਦਲੇਰ ਮਹਿੰਦੀ ਨੇ ਪੰਜਾਬੀ ਜ਼ੁਬਾਨ ਨੂੰ ਪੌਪ ਗਾਇਕੀ ਰਾਹੀਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ । ਉਨ੍ਹਾਂ ਦਿਨਾਂ ਵਿੱਚ ਹੀ ਇੱਕ ਮੁਲਾਕਾਤ ਦੌਰਾਨ ਕਿਸੇ ਪੱਤਰਕਾਰ ਨੇ ਦਲੇਰ ਮਹਿੰਦੀ ਤੋਂ ਇਹ ਸਵਾਲ ਪੁੱਛ ਲਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਿਰਫ ਤੁਸੀਂ ਹੀ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਕੋਨੇ - ਕੋਨੇ ਵਿੱਚ ਪਹੁੰਚਾਇਆ ਹੈ ਜਦਕਿ ਡੁਹਾਡੇ ਤੋਂ ਪਹਿਲਾਂ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰ ਰਿਹਾ ਹੈ । ਤਾਜ਼ੀ - ਤਾਜ਼ੀ ਮਿਲੀ ਸ਼ੋਹਰਤ ਦੇ ਨਸ਼ੇ ਵਿੱਚ ਦਲੇਰ ਮਹਿੰਦੀ ਨੇ ਗੁਰਦਾਸ ਮਾਨ ਨੂੰ ਚੈਲਿੰਜ ਕਰ ਦਿੱਤਾ ਕਿ ਗੁਰਦਾਸ ਮਾਨ ਮੇਰੇ ਵਾਂਗ ਤਾਨਪੁਰੇ (ਇੱਕ ਸੰਗੀਤਕ ਸਾਜ) ਨਾਲ ਰਿਆਜ ਕਰਕੇ ਦਿਖਾਵੇ । ਮਹਿੰਦੀ ਦੇ ਕਹਿਣ ਤੋਂ ਭਾਵ ਸੀ ਕਿ ਉਸਨੂੰ ਭਾਰਤੀ ਸ਼ਾਸ਼ਤਰੀ ਸੰਗੀਤ ਦੀ ਚੋਖੀ ਸਮਝ ਹੈ ਜਦਕਿ ਗੁਰਦਾਸ ਮਾਨ ਸਿੱਧੀ ਪੰਜਾਬੀ ਗਾਇਕੀ ਹੀ ਗਾਉਂਦਾ ਹੈ । ਖਬਰ ਅਖਬਾਰਾਂ ਵਿੱਚ ਛਪ ਗਈ । ਗੁਰਦਾਸ ਮਾਨ ਨੇ ਵੀ ਪੜ੍ਹੀ ਹੋਣੀ ਐਂ । ਇਸ ਘਟਨਾ ਤੋਂ ਪੂਰੇ ਇੱਕ ਮਹੀਨੇ ਬਾਅਦ ਜਲੰਧਰ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਗੁਰਦਾਸ ਨੇ ਇੱਕ ਗੀਤ ਗਾਇਆ ਜਿਸਦੇ ਬੋਲ ਸਨ 'ਹੁਣ ਤੈਨੂੰ ਕੀ ਆਖਾਂ, ਫੇਲ੍ਹ ਕਹਾਂ ਕਿ ਤੈਨੂੰ ਪਾਸ' । ਇਸ ਗੀਤ ਦੀ ਇੱਕ ਲਾਈਨ ਸੀ ਕਿ 'ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੱਜਰੀ (ਡੱਫਲੀ), ਕਿੰਨਾਂ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ, ਅਸੀਂ ਹੁੰਨੇ ਆਂ ਗੁਰਾਂ ਦੇ ਦਾਸ, ਹੁਣ ਤੈਨੂੰ ਕੀ ਆਖਾਂ, ਫੇਲ੍ਹ ਕਹਾਂ ਕਿ ਤੈਨੂੰ ਪਾਸ ?' ਜਿਸ ਵਿੱਚ ਸਿੱਧਾ ਨਿਸ਼ਾਨਾ ਦਲੇਰ ਮਹਿੰਦੀ ਵੱਲ ਸੇਧਿਆ ਹੋਇਆ ਸੀ । ਜਦ ਗੁਰਦਾਸ ਮਾਨ ਤੋਂ ਇਸ ਗੱਲ ਦੀ ਪੁਸ਼ਟੀ ਲਈ ਇੱਕ ਪੱਤਰਕਾਰ ਨੇ ਇਸ ਗੀਤ ਦੇ ਸੰਬੰਧ ਵਿੱਚ ਸਵਾਲ ਪੁੱਛਿਆ ਤਾਂ ਮਾਨ ਸਾਹਿਬ ਨੇ ਫਿਰ ਗੱਲ ਨੂੰ ਹੱਸਕੇ ਟਾਲ ਦਿੱਤਾ ।

ਕੋਈ ਸ਼ੱਕ ਨਹੀਂ ਕਿ ਮਾਨ ਸਾਹਿਬ ਨੇ ਅਣਗਿਣਤ ਗੀਤ ਗਾਏ ਹਨ ਜਿਨ੍ਹਾਂ ਦਾ ਵਿਸ਼ਾ ਸਮਾਜ ਨੂੰ ਸੇਧ ਦੇਣ ਵਾਲਾ ਹੀ ਹੁੰਦਾ ਹੈ ਅਤੇ ਗੀਤਾਂ ਵਿੱਚੋਂ ਰੁਹਾਨੀਅਤ ਦਾ ਰੰਗ ਵੀ ਝਲਕ ਰਿਹਾ ਹੁੰਦਾ ਹੈ । 'ਬੂਟ ਪਾਲਿਸ਼ਾਂ' ਗੀਤ ਵਿੱਚ ਜਿੱਥੇ ਮਾਨ ਸਾਹਿਬ ਨੇ ਨਵੀਂ ਪੀੜ੍ਹੀ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਹੈ ਓਥੇ ਉਸਨੇ 'ਕੁੜੀਏ' ਗੀਤ ਰਾਹੀਂ ਸਮਾਜ ਵਿੱਚ ਖੋਹੇ ਜਾ ਰਹੇ ਔਰਤ ਦੇ ਹੱਕਾਂ ਦੀ ਗੱਲ ਵੀ ਕੀਤੀ ਹੈ । ਮਾਨ ਸਾਹਿਬ ਦੇ ਗੀਤ ਸੁਣਕੇ ਕਈ ਵਾਰ ਤਾਂ ਲੱਗਦਾ ਹੈ ਕਿ ਪੂਰੀ ਪੰਜਾਬੀਅਤ ਦਾ ਦਰਦ ਕੇਵਲ ਗੁਰਦਾਸ ਮਾਨ ਦੇ ਹਿੱਸੇ ਹੀ ਆਇਆ ਹੈ । ਗੁਰਦਾਸ ਮਾਨ ਇੱਕ ਕਾਮਯਾਬ ਗਾਇਕ ਹੀ ਨਹੀਂ ਬਲਕਿ ਇੱਕ ਜਿੰਮੇਵਾਰ ਸਮਾਜ ਸੁਧਾਰਕ, ਚਿੰਤਕ ਅਦਬੀ ਸ਼ਖਸ਼ੀਅਤ ਵੀ ਹੈ ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਫਿਰ ਗੁਰਦਾਸ ਨੂੰ ਅਜਿਹੇ ਵਿਵਾਦ ਖੜ੍ਹਾ ਕਰਨ ਵਾਲੇ ਗੀਤ ਲਿਖਣ / ਗਾਉਣ ਦੀ ਕੀ ਲੋੜ ਹੈ ? ਹਰ ਫਨਕਾਰ ਦੀ ਇੱਕ ਸਮਾਜਿਕ ਅਤੇ ਇੱਕ ਨਿੱਜੀ ਜਿੰਦਗੀ ਹੁੰਦੀ ਹੈ । ਗੁਰਦਾਸ ਮਾਨ ਦੀ ਨਿੱਜੀ ਜਿੰਦਗੀ ਵੀ ਉਸਨੂੰ ਕਈ ਸਾਧਾਂ - ਸੰਤਾਂ ਨਾਲ ਜੋੜਦੀ ਹੈ, ਇਸ ਗੱਲ ਦਾ ਵਰਣਨ ਉਸਨੇਂ ਆਪਣੇ ਕਈ ਗੀਤਾਂ ਵਿੱਚ ਕੀਤਾ ਹੈ । 'ਇਸ਼ਕ ਦਾ ਗਿੱਧਾ ਪੈਂਦਾ' ਗੀਤ ਤਾਂ ਪੂਰਾ ਹੀ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਜਿਸ ਵਿੱਚ ਗੁਰਦਾਸ ਮਾਨ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਗੱਲ ਕਰਦਾ ਹੈ ਪਰ ਇਸੇ ਗੀਤ ਵਿੱਚ ਹੀ ਉਹ ਕਹਿੰਦਾ ਹੈ ਕਿ 'ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾਂ ਵਾਲਾ, ਦਾਤਾ ਸਾਹਿਬ ਮੰਡਾਲੀ ਦੇ ਵਿੱਚ ਰੁਤਵਾ ਖਾਸ ਨਿਰਾਲਾ, ਚਿੰਤਾ ਭਗਤ ਮਿਟਾਵੇ ਚਿੰਤਾ ਬਾਬਾ ਰੁੜਕੇ ਵਾਲਾ, ਮਾਨਾਂ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸੁਖਾਲਾ, ਮਰ ਜਾਣੇ ਨੂੰ ਮਾਣ ਬਖਸ ਕੇ ਲਾਧੀ ਸ਼ਾਹ ਇਹ ਕਹਿੰਦਾ, ਤੇਰੇ ਇਸ਼ਕ ਦਾ ਗਿੱਧਾ ਪੈਂਦਾ' ਕਦੇ ਨਕੋਦਰ ਵਾਲੇ ਪੀਰ, ਕਦੇ ਲਾਧੀ ਸਾਹ ਅਤੇ ਕਦੇ ਇੱਕ ਹੋਰ ਦੇਹਧਾਰੀ ਗੁਰੂ ਦੀ ਗੱਲ ਕਰਦਾ ਹੈ ਜਿਹੜਾ ਸਾਧ ਜਾਅਲੀ ਕਰੰਸੀ ਦਾ ਧੰਧਾ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਸੀ । ਕਦੇ ਗੁਰਦਾਸ ਇਸ ਸਾਧ ਦੇ ਡੇਰੇ ਤੇ ਜਾ ਕੇ ਅਖਾੜਾ ਲਾਉਂਦਾ ਰਿਹਾ ਹੈ ਅਤੇ ਇਹ ਸਾਧ ਸਟੇਜ ਤੇ ਬੀੜੀਆਂ ਸਿਗਰਟਾਂ ਪੀਂਦਾ ਹੋਇਆ ਨਾਲ ਸਟੇਜ ਤੇ ਕਮਲ ਕੁੱਟਦਾ ਨਜਰ ਆਉਂਦਾ ਸੀ । ਜਦ ਫਿਰ ਗੁਰਦਾਸ ਮਾਨ ਤੋਂ ਇਸ ਜਾਅਲਸਾਜੀ ਸਾਧ ਨਾਲ ਸੰਬੰਧਾਂ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਮਾਨ ਸਾਹਿਬ ਨੇ ਫਿਰ ਇੱਕ ਗੀਤ ਰਾਹੀਂ ਜਵਾਬ ਦਿੱਤਾ ਸੀ ਕਿ 'ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ, ਬਹਿਕੇ ਆਪਣੀਂ ਨਬੇੜ ਤੈਨੂੰ ਹੋਰ ਨਾਲ ਕੀ ?'

ਸੰਨ 2001 ਦੀ ਗੱਲ ਹੈ ਜਦ ਇੱਕ ਐਕਸੀਡੈਂਟ ਵਿੱਚ ਗੁਰਦਾਸ ਮਾਨ ਗੰਭੀਰ ਰੂਪ ਵਿੱਚ ਜ਼ਖਮੀਂ ਹੋਇਆ ਸੀ ਅਤੇ ਮਾਨ ਸਾਹਿਬ ਦੇ ਡਰਾਈਵਰ ਤੇਜਪਾਲ ਦੀ ਉਸ ਹਾਦਸੇ ਵਿੱਚ ਮੌਤ ਹੋ ਗਈ ਸੀ । ਥੋੜਾ ਠੀਕ ਹੋਣ ਤੋਂ ਬਾਅਦ ਉਸਨੇ ਫਿਰ ਜਲੰਧਰ ਨੇੜਲੇ ਇੱਕ ਸਾਧ ਦੇ ਡੇਰੇ ਜਾ ਅਖਾੜਾ ਲਗਾਇਆ ਅਤੇ ਵਾਰੀ - ਵਾਰੀ ਸਟੇਜ ਤੋਂ ਐਲਾਨ ਕਰ ਰਿਹਾ ਸੀ ਕਿ ਡੇਰੇ ਦੇ ਸਾਈਆਂ ਦੀ ਕਿਰਪਾ ਸਦਕਾ ਹੀ ਉਸਦੀ ਜਾਨ ਬਚੀ ਹੈ । ਜਿਕਰਯੋਗ ਹੈ ਕਿ ਮਾਨ ਸਾਹਿਬ ਦਾ ਐਕਸੀਡੈਂਟ ਵੀ ਉਦੋ ਹੋਇਆਂ ਜਦ ਉਹ ਚੰਡੀਗੜ੍ਹ ਤੋਂ ਇਸੇ ਸਾਧ ਦੇ ਡੇਰੇ ਤੇ ਜਾ ਰਹੇ ਸਨ । ਗੁਰਦਾਸ ਮਾਨ ਨੂੰ ਸੁਣਨ ਵਾਲੇ ਹਰ ਫਿਰਕੇ ਦੇ ਲੋਕ ਹਨ ਜੋ ਉਸ ਨੂੰ ਦਿਲੋਂ ਮੁਹੱਬਤ ਕਰਦੇ ਹਨ । ਫਿਰ ਹੁਣ ਗੁਰਦਾਸ ਮਾਨ ਸਾਹਿਬ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਹਰ ਫਿਰਕੇ ਦੇ ਲੋਕਾਂ ਨੂੰ ਆਪਣੇ - ਆਪਣੇ ਧਰਮ ਵਿੱਚ ਅਕੀਦੇ ਨੂੰ ਹੋਰ ਪ੍ਰਪੱਕ ਕਰਨ ਲਈ ਯਤਨ ਕਰੇ । ਫਿਰ ਕੋਈ ਨਹੀਂ ਆਖ ਸਕਦਾ ਕਿ ਮਾਨ ਸਾਹਿਬ ਨੇ ਹਿੰਦੂਆਂ ਲਈ, ਸਿੱਖਾਂ ਲਈ ਜਾਂ ਮੁਸਲਿਮ ਫਿਰਕੇ ਦੇ ਲੋਕਾਂ ਲਈ ਗਾਣਾ ਕਿਉਂ ਗਾਇਆ ਹੈ ।

ਸੰਨ 2000 ਵਿੱਚ ਮਾਨ ਸਾਹਿਬ ਦੀ ਇੱਕ ਟੇਪ ਆਈ ਸੀ 'ਪਿਆਰ ਕਰ ਲੈ' ਇਸਦੇ ਇੱਕ ਗੀਤ 'ਜੱਟ ਰਿਸਕੀ ਆਫਟਰ ਵਿਸਕੀ' ਨੇ ਵੀ ਬਿਖੇੜਾ ਖੜ੍ਹਾ ਕਰ ਦਿੱਤਾ ਸੀ । ਦਰਅਸਲ ਇਸ ਗੀਤ ਵਿੱਚ ਮਾਨ ਸਾਹਿਬ ਨੇ ਸ਼ਿਵਜੀ ਮਹਾਰਾਜ ਨੂੰ ਮਾਤਾ ਪਾਰਬਤੀ ਦੇ ਸੰਬੰਧ ਵਿੱਚ ਥੋੜਾ ਖੁੱਲਕੇ ਇੱਕ ਸਤਰ ਗਾਈ ਸੀ ਕਿ 'ਦੱਸ ਉਏ ਲੁੱਚਿਆ ਸਾਧਾ ਤੀਵੀਂ ਕਿਵੇਂ ਫਸਾਈ ਹੈ' ਹਿੰਦੂ ਤਬਕੇ ਦੇ ਲੋਕਾਂ ਨੇ ਗੁਰਦਾਸ ਮਾਨ ਨੂੰ ਘੇਰ ਲਿਆ । ਥਾਂ - ਥਾਂ ਤੇ ਵਿਰੋਧ ਹੋਣ ਲੱਗਾ । ਮਾਮਲਾ ਐਨਾਂ ਤੂਲ ਫੜ ਗਿਆ ਕਿ ਉਸ ਕੈਸੇਟ ਕੰਪਨੀ ਨੂੰ ਰਾਤੋਂ - ਰਾਤ ਮਾਰਕੀਟ ਵਿੱਚੋਂ ਉਹ ਕੈਸੇਟ ਚੁਕਵਾਉਣੀ ਪਈ ਅਤੇ ਗੀਤ ਵਿੱਚੋਂ ਇਹ ਸਤਰਾਂ ਕੱਟਕੇ ਨਵੇਂ ਸਿਰਿਓ ਟੇਪ ਮਾਰਕੀਟ ਵਿੱਚ ਭੇਜੀ ਤੇ ਮਾਨ ਸਾਹਿਬ ਨੇ ਵੀ ਮੁਆਫੀ ਮੰਗੀ । ਮਾਨ ਸਾਹਿਬ ਨੇ ਕਦੇ 'ਉੱਚਾ ਦਰ ਬਾਬੇ ਨਾਨਕ ਦਾ' ਵਰਗੀ ਫਿਲਮ ਬਣਾ ਕੇ ਸ਼ਾਬਾਸ਼ ਖੱਟੀ ਸੀ ਜਿਸ ਵਿੱਚ ਇੱਕ ਗੁਰਸਿੱਖ ਬੰਦੇ ਦਾ ਪ੍ਰਮਾਤਮਾਂ ਵਿੱਚ ਅਥਾਹ ਵਿਸ਼ਵਾਸ਼ ਦਾ ਪ੍ਰਗਟਾਵਾ ਦਿਖਾਇਆ ਗਿਆ ਸੀ ਤੇ ਫਿਰ 'ਸਰਬੰਸਦਾਨੀਆਂ ਵੇ ਦੇਣਾ ਕੌਣ ਦਿਊਗਾ ਤੇਰਾ' ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਬਾਤ ਪਾਉਂਦਾ ਗੀਤ ਗਾ ਕੇ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਂਮ ਦੀ ਵਾਹ - ਵਾਹ ਪ੍ਰਾਪਤ ਕੀਤੀ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਮਾਨ ਸਾਹਿਬ ਨੂੰ ਧਰਮ ਦੇ ਮਾਮਲਿਆਂ ਵਾਲੇ ਵਿਵਾਦਾਂ ਵਿੱਚ ਉਲਝਣ ਦੀ ਕੀ ਲੋੜ ਹੈ ? ਇਹ ਗੱਲ ਵੀ ਮੰਨਣਯੋਗ ਨਹੀਂ ਕਿ ਗੁਰਦਾਸ ਮਾਨ ਸਿਰਫ ਸੁਰਖੀਆਂ ਵਿੱਚ ਰਹਿਣ ਲਈ ਅਜਿਹੇ ਵਿਵਾਦ ਖੜ੍ਹਾ ਕਰਨ ਵਾਲੇ ਗੀਤ ਗਾਉਂਦਾ ਹੈ ਕਿਉਂਕਿ ਗੁਰਦਾਸ ਦੀ ਸਾਧਾਰਨ ਲਹਿਜੇ ਵਿੱਚ ਆਖੀ ਹੋਈ ਗੱਲ ਵੀ ਸਰਬ ਪ੍ਰਵਾਨਿਤ ਹੁੰਦੀ ਹੈ । ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਉਸਦੇ ਫੈਨ ਹਨ, ਇਸ ਗੱਲ ਦਾ ਮਾਨ ਸਾਹਿਬ ਨੂੰ ਵੀ ਪਤਾ ਹੈ । ਫਿਰ ਇਸ ਤਰਾਂ ਦਾ ਗੈਰ ਜਿੰਮੇਵਾਰੀ ਵਾਲਾ ਕੰਮ ਕਰਨਾ ਮਾਨ ਸਾਹਿਬ ਜਿਹੀ ਹਸਤੀ ਨੂੰ ਸ਼ੋਭਾ ਨਹੀਂ ਦਿੰਦਾ । ਗੁਰਦਾਸ ਮਾਨ ਦੀ ਗਾਇਕੀ ਦੇ ਸਫਰ ਦੇ ਮੁੱਢਲੇ ਦਿਨਾਂ ਵਿੱਚ ਮਾਨ ਸਾਹਿਬ ਨੇ ਇੱਕ ਗੀਤ ਗਾਇਆ ਸੀ ਜੋ ਬਹੁਤ ਮਕਬੂਲ ਹੋਇਆ ਸੀ ਗੀਤ ਦੇ ਬੋਲ ਸਨ 'ਮਸਤੀ ਮਨਾ ਮਹਿਖਾਨੇ ਆ' ਜੇਕਰ ਇਸ ਗੀਤ ਦੇ ਅਰਥਾਂ ਨੂੰ ਡੁੰਘਾਈ ਨਾਲ ਸਮਝਿਆ ਜਾਵੇ ਤਾਂ ਇਹ ਗੀਤ ਇੱਕ ਇਨਸਾਨ ਨੂੰ ਮਸਤ ਮੌਲਾ ਹੋ ਕੇ ਜਿੰਦਗੀ ਬਸ਼ਰ ਕਰਨ ਦਾ ਸੰਦੇਸ਼ ਦੇਣ ਵਾਲਾ ਸੀ ਪਰ ਇਸ ਗੀਤ ਦੀ ਇੱਕ ਸਤਰ ਵਿੱਚ ਵੀ ਇਨਸਾਨ ਨੂੰ ਮੰਦਿਰ ਮਸਜਿਦ ਜਾਂ ਗੁਰਦੁਆਰੇ ਜਾਣ ਦੀ ਬਜਾਏ ਸ਼ਰਾਬਖਾਨੇ ਆਉਣ ਦੀ ਤਾਕੀਦ ਕੀਤੀ ਗਈ ਸੀ । ਸੋ ਉਨ੍ਹਾਂ ਸਮਿਆਂ ਵਿੱਚ ਵੀ ਕਈ ਧਾਰਮਿਕ ਜਥੇਬੰਦੀਆਂ ਨੇ ਮਾਨ ਸਾਹਿਬ ਦੇ ਇਸ ਗੀਤ ਤੇ ਇਤਰਾਜ ਦਾ ਪ੍ਰਗਟਾਵਾ ਕੀਤਾ ਸੀ ਕਿ ਗੁਰਦਾਸ ਮਾਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਲੜ ਲੱਗਣ ਲਈ ਪ੍ਰੇਰਿਤ ਕਰ ਰਿਹਾ ਹੈ ਪਰ ਉਨ੍ਹਾਂ ਸਮਿਆਂ ਵਿੱਚ ਮੀਡੀਏ ਦਾ ਇੰਨਾਂ ਪਾਸਾਰ ਨਾਂ ਹੋਣ ਕਰਕੇ ਦੋ - ਚਾਰ ਦਿਨਾਂ ਵਿੱਚ ਹੀ ਗੱਲ ਆਈ ਗਈ ਹੋ ਗਈ । ਗੀਤਾਂ ਤੋਂ ਛੁੱਟ ਗੁਰਦਾਸ ਮਾਨ ਨੇ ਆਪਣੀਆਂ ਇੰਟਰਵਿਊਆਂ ਵਿੱਚ ਵੀ ਅਜਿਹੇ ਦੇਹਧਾਰੀ ਗੁਰੂਆਂ ਜਾਂ ਡੇਰਿਆਂ ਦੀ ਕਾਫੀ ਵਾਰੀ ਗੱਲ ਹੀ ਨਹੀਂ ਕੀਤੀ ਬਲਕਿ ਇਨ੍ਹਾਂ ਦੇ ਸਾਧਾਂ - ਸੰਤਾਂ ਦੀ ਪ੍ਰਸੰਸਾ ਵੀ ਕੀਤੀ ਹੈ । ਮਾਨ ਸਾਹਿਬ ਅਕਸਰ ਕਹਿੰਦੇ ਹਨ ਕਿ ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਤੇ ਫਲਾਣੇ ਸਾਈਂ ਦੀ ਕ੍ਰਿਪਾ ਹੈ । ਗੁਰਦਾਸ ਮਾਨ ਦੇ ਪੀਰਾਂ ਦਰਗਾਹਾਂ ਜਾਂ ਡੇਰਿਆਂ ਤੇ ਅਖਾੜੇ ਲਾਉਣ ਦੀਆਂ, ਸਾਧਾਂ ਨੂੰ ਨਾਲ ਨਚਾਉਣ ਦੀਆਂ, ਸਾਧਾਂ ਦੁਆਰਾ ਆਪਣੇ ਸਿਰ ਉਤੋਂ ਨੋਟਾਂ ਦੀਆਂ ਭਰੀਆਂ ਬੋਰੀਆਂ ਦਾ ਮੀਹ ਵਰਾਉਣ ਦੀਆਂ ਵੀਡੀਓਜ ਯੂ - ਟਿਊਬ ਤੇ ਆਮ ਦੇਖੀਆਂ ਜਾ ਸਕਦੀਆਂ ਹਨ । ਕੋਈ ਸ਼ੱਕ ਨਹੀਂ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਜੋ ਯੋਗਦਾਨ ਮਾਨ ਸਾਹਿਬ ਨੇ ਪਾਇਆ ਹੈ, ਉਸ ਲਈ ਪੂਰੀ ਪੰਜਾਬੀਅਤ ਹਮੇਸ਼ਾਂ ਮਾਨ ਸਾਹਿਬ ਦੀ ਰਿਣੀ ਰਹੇਗੀ । ਆਪਣੀ ਅਰਥ ਭਰਪੂਰ ਸ਼ਾਇਰੀ ਅਤੇ ਸੁਰੀਲੀ ਗਾਇਕੀ ਸਦਕਾ ਜੋ ਮੁਕਾਮ ਗੁਰਦਾਸ ਮਾਨ ਨੂੰ ਹਾਸਿਲ ਹੈ, ਹਰ ਇੱਕ ਨੂੰ ਅਜਿਹਾ ਮੁਕਾਮ ਹਾਸਿਲ ਕਰਨਾ ਮੁਸਕਿਲ ਹੀ ਨਹੀਂ ਬਲਕਿ ਅਸੰਭਵ ਹੈ ਪਰ ਅਜਿਹੇ ਮੁਕਾਮ ਤੇ ਪਹੁੰਚਕੇ ਇੱਕ ਜਿੰਮੇਵਾਰ ਫਨਕਾਰ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਕਿਤੇ ਉਸ ਦੇ ਗਾਏ ਕਿਸੇ ਗੀਤ ਕਾਰਣ ਫਿਰਕੂਪੁਣਾ ਤਾਂ ਨਹੀਂ ਵਧ ਰਿਹਾ । ਗੁਰਦਾਸ ਮਾਨ ਅੱਜ ਦੀ ਤਰੀਕ ਵਿੱਚ ਆਪਣੇ ਇੱਕ ਪ੍ਰੋਗਰਾਮ ਦਾ ਚਾਰ ਲੱਖ ਦੇ ਕਰੀਬ ਰੁਪਈਆ ਵਸੂਲਦਾ ਹੈ । ਜੋ ਆਮ ਆਦਮੀ ਦੇ ਵੱਸ ਤੋਂ ਬਾਹਰ ਦੀ ਗੱਲ ਹੈ ਕਿ ਮਾਨ ਸਾਹਿਬ ਨੂੰ ਆਪਣੇ ਕਿਸੇ ਫੰਕਸ਼ਨ ਤੇ ਬੁਲਾ ਸਕੇ । ਸੋ ਉਸਦੇ ਚਾਹੁਣ ਵਾਲੇ ਦੂਰ ਦੁਰਾਡੇ ਜਾ ਕੇ ਵੀ ਮਾਨ ਸਾਹਿਬ ਨੂੰ ਸੁਣਨ ਲਈ ਉਤਾਵਲੇ ਹੁੰਦੇ ਹਨ । ਸੋ ਹੁਣ ਜੇਕਰ ਕੋਈ ਮਾੜਾ ਮੋਟਾ ਕਲਾਕਾਰ ਅਜਿਹੀ ਗੱਲ ਕਰੇ ਤਾਂ ਲੋਕ ਸ਼ਾਇਦ ਉਸਦੀ ਗੱਲ ਵੱਲ ਬਹੁਤਾ ਧਿਆਨ ਨਾਂ ਦੇਣ ਪਰ ਗੁਰਦਾਸ ਮਾਨ ਜਿਹੀ ਹਸਤੀ ਦੇ ਮੂੰਹੋਂ ਨਿੱਕਲੀ ਇੱਕ - ਇੱਕ ਗੱਲ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਦੀ ਹੈ । ਮੈਂ ਨਹੀਂ ਕਹਿੰਦਾ ਕਿ ਗੁਰਦਾਸ ਮਾਨ ਸਿਰਫ ਸਿੱਖ ਧਰਮ ਦੇ ਹੀ ਸੋਹਿਲੇ ਗਾਵੇ ਜਾਂ ਆਪਣੀ ਨਿੱਜੀ ਜਿੰਦਗੀ ਵਿੱਚ ਅਜਿਹੇ ਸਾਧ - ਫਕੀਰਾਂ ਦੇ ਨਾਂ ਜਾਵੇ ਪਰ ਇੰਨੀਂ ਕੁ ਗੁਜਾਰਿਸ਼ ਜ਼ਰੂਰ ਹੈ ਕਿ ਆਪਣੀ ਨਿੱਜੀ ਜਿੰਦਗੀ ਦਾ ਅਸਰ ਆਪਣੇ ਚਾਹੁਣ ਵਾਲਿਆ ਤੇ ਨਾ ਪੈਣ ਦੇਵੇ । ਮਾਨ ਸਾਹਿਬ ਦੀ ਨਿੱਜੀ ਜਿੰਦਗੀ ਦੇ ਨੇੜੇ ਵਿਚਰਨ ਵਾਲੇ ਲੋਕ ਤਾਂ ਇੱਥੋਂ ਤੱਕ ਕਹਿੰਦੇ ਸੁਣੇ ਗਏ ਹਨ ਕਿ ਗੁਰਦਾਸ ਮਾਨ ਸਿਰਫ ਸਟੇਜ ਤੇ ਹੀ ਹਲੀਮੀ, ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ ਜਦੋਂ ਕਿ ਨਿੱਜੀ ਜਿੰਗਦੀ ਵਿੱਚ ਉਹ ਘੁਮੰਡੀ ਅਤੇ ਪੈਸੇ ਦਾ ਪੁੱਤ ਹੈ । ਉਦਾਹਰਣ ਵੀ ਦਿੰਦੇ ਸੁਣੇ ਹਨ ਕਿ ਗੁਰਦਾਸ ਮਾਨ ਆਪਣੇ ਪਿਓ ਦੀ ਮੌਤ ਸਮੇਂ ਆਪਣੇ ਪਿਓ ਦੀ ਚਿਤਾ ਨੂੰ ਅਗਨੀ ਦੇਣ ਦੀ ਬਜਾਏ ਅਮਰੀਕਾ ਸ਼ੋਅ ਕਰਨ ਤੁਰ ਗਿਆ ਸੀ । ਆਪਣੇ ਸ਼ਹਿਰ ਗਿਦੜਬਾਹੇ ਦੇ ਲੋਕਾਂ ਨਾਲ ਖਫਾ ਹੋ ਕੇ ਮਾਨ ਸਾਹਿਬ ਨੇ ਇੱਕ ਵਾਰ ਭਵਿੱਖ ਵਿੱਚ ਗਿਦੜਬਾਹੇ ਅਖਾੜਾ ਨਾਂ ਲਾਉਣ ਦੀ ਸੌਂਹ ਵੀ ਖਾਧੀ ਸੀ ਪਰ ਕਰੀਬ 12 ਸਾਲ ਬਾਅਦ ਅਕਾਲੀ ਦਲ ਦੀ ਸਟੇਜ ਤੋਂ 2010 ਵਿੱਚ ਆਪਣੇ ਸ਼ਹਿਰ ਵਿਖੇ ਲੋਕਾਂ ਦੇ ਰੁਬਰੂ ਹੋਇਆ ਸੀ । ਇਨ੍ਹਾਂ ਸਾਰੀਆਂ ਗੱਲਾਂ ਤੋਂ ਛੁੱਟ ਕਈ ਵਾਰੀ ਗੁਰਦਾਸ ਮਾਨ ਤੇ ਇਹ ਦੋਸ਼ ਵੀ ਲੱਗਦੇ ਆਏ ਹਨ ਕਿ ਗੁਰਦਾਸ ਮਾਨ ਨੇ ਪੁਰਾਣੇ ਸ਼ਾਇਰਾਂ ਦੇ ਗੀਤਾਂ ਨੂੰ ਤੋੜ ਮਰੋੜਕੇ ਆਪਣੇ ਨਾਂ ਹੇਠ ਪੇਸ਼ ਕੀਤਾ ਹੈ ਜਿਨ੍ਹਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ । ਸੰਨ 1988 ਵਿੱਚ ਮੁੰਬਈ ਵਿੱਚ ਹੋਏ ਇੱਕ ਕਨਸਰਟ ਵਿੱਚ ਮਾਨ ਸਾਹਿਬ ਨੇ ਸ਼ਿਵ ਦੇ ਗੀਤ 'ਸ਼ਿਕਰਾ ਯਾਰ' ਦੀਆਂ ਸਤਰਾਂ ਨੂੰ ਇੰਝ ਗਾਇਆ ਸੀ ਕਿ

ਸਈਓ ਨੀਂ ਇੱਕ ਭੁੱਲ ਮੈਥੋਂ ਹੋਈ, ਜਿਹੜਾ ਪੰਛੀ ਯਾਰ ਬਣਾਇਆ,

ਇੱਕ ਉੱਡਣੀਂ ਨੀਂ ਉਹ ਐਸੀ ਉੱਡਿਆ ਉਹਨੇ ਮੁੜ ਨਾਂ ਫੇਰਾ ਪਾਇਆ ।

ਇੱਕ ਵਾਰ ਖਬਰ ਪੜ੍ਹੀ ਸੀ ਕਿ ਮਾਨ ਸਾਹਿਬ ਨੇ ਪਾਕਿਸਤਾਨੀ ਗੀਤਾਂ ਦੇ ਮੁੱਖੜੇ ਅਤੇ ਤਰਜਾਂ ਚੋਰੀ ਕਰਕੇ ਆਪਣੇ ਗੀਤਾਂ ਵਿੱਚ ਸ਼ਾਮਿਲ ਕੀਤੀਆਂ ਹਨ ਜਿਨ੍ਹਾਂ ਦੀ ਉਦਾਹਰਣ ਮਾਨ ਸਾਹਿਬ ਦੇ ਕਈ ਗੀਤਾਂ ਜਿਵੇਂ 'ਤੇਰੀ ਮਸਤ - ਮਸਤ ਨਜਰੋਂ ਮੇਂ ਖੋ ਜਾਊ', 'ਯੇ ਕੇਸੀ ਕਸਕ ਤੂੰਨੇ ਮੇਰੇ ਦਿਲ ਮੇਂ ਜਗਾ ਦੀ ਹੈ', 'ਜਾਦੂਗਰੀਆਂ ਕਰਦੀ ਹੈ ਸਾਡੇ ਨਾਲ', 'ਲੈ ਓ ਯਾਰ ਹਵਾਲੇ ਤੇਰੇ' ਆਦਿ ਵਿੱਚ ਸੁਣਨ ਨੂੰ ਮਿਲਦੀ ਹੈ । ਕੋਲੈਬੋਰੇਸ਼ਨ ਵਾਲੇ ਗੀਤ ਜਿਸ ਵਿੱਚ ਪਾਕਿਸਤਾਨੀ ਸਿੰਗਰ ਅਬਰਾਰ - ਉਲ - ਹੱਕ ਅਤੇ ਸੁੱਖਸ਼ਿੰਦਰ ਸ਼ਿੰਦੇ ਨੇ ਗੁਰਦਾਸ ਮਾਨ ਨਾਲ ਗਾਇਆ ਸੀ, ਇਸ ਗੀਤ ਦੇ ਸ਼ੁਰੂ ਵਿੱਚ ਮਾਨ ਸਾਹਿਬ ਨੇ ਜੋ ਹੀਰ ਦਾ ਮੁਖੜਾ ਗਾਇਆ ਹੈ 'ਕਦੇ ਨਾਂ ਰਾਂਝਾਂ ਕੰਨ ਪੜਵਾਉਂਦਾ ਜੇ ਹੀਰ ਖਵਾਉਦੀ ਚੁਰੀ ਨਾਂ, ਇਸ਼ਕ ਨੇ ਮਾਨਾਂ ਡੁੱਬ ਜਾਣਾਂ ਸੀ ਜੇ ਆਸ਼ਕ ਚੜਦੇ ਸੂਲੀ ਨਾਂ' ਵੀ 80ਵੇਂ ਦਹਾਕੇ ਵਿੱਚ ਕਲੀਆਂ ਗਾਉਣ ਵਾਲੇ ਸੁਰਿੰਦਰ ਛਿੰਦੇ ਨੇ ਆਪਣੇ ਗਾਏ ਮਿਰਜ਼ੇ ਵਿੱਚ ਰਿਕਾਰਡ ਕਰਵਾਇਆ ਹੋਇਆ ਹੈ ਜੋ ਕਿ ਕਿਸੇ ਅਗਿਆਤ ਸ਼ਾਇਰ ਦਾ ਲਿਖਿਆ ਹੋਇਆ ਹੈ । ਖੈਰ ਜੋ ਵੀ ਹੈ ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ । ਹੋ ਸਕਦੈ ਕਿ ਇਨ੍ਹਾਂ ਲਿਖੀਆਂ ਹੋਈਆਂ ਗੱਲਾਂ ਨਾਲ ਬਹੁਤੇ ਪਾਠਕ ਜਾਂ ਮਾਨ ਸਾਹਿਬ ਦੇ ਸਰੋਤੇ ਮੇਰੇ ਨਾਲ ਨਾਂ ਸਹਿਮਤ ਹੋਣ ਪਰ ਕਿਸੇ ਵੀ ਸਮਾਜ ਦੀ ਸਿਰਜਣਾਂ ਵਿੱਚ ਜਾਂ ਸਮਾਜ ਨੂੰ ਕਿਸੇ ਨਵੀਂ ਦਿਸ਼ਾ ਵੱਲ ਮੋੜਾ ਦੇਣ ਲਈ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ । ਹੁਣ ਜੇਕਰ ਮਾਨ ਸਾਹਿਬ ਵਰਗਾ ਬੰਦਾ ਆਪਣੇ ਆਦਰਸ਼ਵਾਦੀ ਅਸੂਲਾਂ ਤੋਂ ਹਟਕੇ ਗੱਲ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਮਾਨ ਸਾਹਿਬ ਨੂੰ ਆਪਣਾ ਆਦਰਸ਼ ਮੰਨਣ ਵਾਲੇ ਲੋਕ ਵੀ ਮਾਨ ਸਾਹਿਬ ਦੀ ਨਕਲ ਕਰਦੇ ਹੋਏ ਸਮਾਜ ਨੂੰ ਗਲਤ ਪਾਸੇ ਲੈ ਜਾਣ ਵਾਲੇ ਲੋਕਾਂ ਦੀ ਭੀੜ ਦਾ ਹਿੱਸਾ ਬਣ ਜਾਣਗੇ । ਅੱਜ ਜਦੋਂ ਪੰਜਾਬ ਦੀ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਅਵਸਥਾ ਤਰਸਯੋਗ ਬਣੀ ਹੋਈ ਹੈ ਤਾਂ ਅਜਿਹੇ ਸਮੇਂ ਇੱਕ ਮਾਨ ਸਾਹਿਬ ਵਰਗੀ ਉੱਚੀ ਸ਼ਖਸ਼ੀਅਤ ਵਲੋਂ ਚੁੱਕਿਆ ਗਿਆ ਇੱਕ ਵੀ ਗਲਤ ਕਦਮ ਸਮਾਜ ਦੀ ਮਾਲਾ ਨੂੰ ਮਣਕੇ - ਮਣਕੇ ਕਰ ਸਕਦਾ ਹੈ । ਇਸ ਲੇਖ ਲਿਖਣ ਪਿੱਛੇ ਮਾਨ ਸਾਹਿਬ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਬਲਕਿ ਮੈਂ ਤਾਂ ਖੁਦ ਉਨ੍ਹਾਂ ਦਾ ਇੱਕ ਵੱਡਾ ਸ਼ੁਭਚਿੰਤਕ ਹਾਂ । ਕਈ ਵਾਰੀ ਪੁਲਿਸ ਦੇ ਧੌਲ ਧੱਫੇ ਖਾ ਕੇ ਵੀ ਮਾਨ ਸਾਹਿਬ ਨੂੰ ਸੁਣਿਆ ਹੈ । ਪੰਜਾਬੀ ਯੂਨੀਵਰਸਿਟੀ ਪੜ੍ਹਦਿਆਂ ਯੂਨੀਵਰਸਿਟੀ ਵਿੱਚ ਖੁਦ ਮਾਨ ਸਾਹਿਬ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਮੋਹਰੀ ਰਿਹਾ ਹਾਂ । ਮੇਰੇ ਸ਼ਹਿਰ ਦੇ ਬਸ਼ਿੰਦੇ ਅਤੇ ਮਾਨ ਸਾਹਿਬ ਦੇ ਪੁਰਾਣੇ ਸਾਥੀ ਅਤੇ ਸਾਜੀ ਭੋਲੇ ਨਾਲ ਗੂੜੀ ਸਾਂਝ ਦਾ ਲਾਹਾ ਲੈਂਦਿਆਂ ਭੋਲੇ ਰਾਹੀਂ ਮਾਨ ਸਾਹਿਬ ਨੂੰ ਕਈ ਵਾਰ ਨਿੱਜੀ ਤੌਰ ਵੀ ਮਿਲਿਆ ਹਾਂ । ਆਖਿਰ ਗੱਲ ਤਾਂ ਇੰਨੀਂ ਕੁ ਹੈ ਕਿ ਲੋਕ ਆਵਾਜ ਬਣੇਂ ਗੁਰਦਾਸ ਮਾਨ ਵਰਗੇ ਚੋਟੀ ਦੇ ਫਨਕਾਰ ਨੂੰ ਸਮੇਂ ਦੀ ਨਜਾਕਤ ਪਛਾਣਦੇ ਹੋਏ ਅਜਿਹੇ ਵਿਵਾਦਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲ ਵਿੱਚ ਮਾਨ ਸਾਹਿਬ ਪ੍ਰਤੀ ਪਿਆਰ ਅਤੇ ਸਤਿਕਾਰ ਵਿੱਚ ਹੋਰ ਵੀ ਵਾਧਾ ਹੋ ਸਕੇ ।

ਹਰਮੰਦਰ ਕੰਗ (ਸਿਡਨੀ) ਆਸਟ੍ਰੇਲੀਆ

ਫੋਨ :- 0061 434288301

 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz