ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Jun 2018
Mo Tu We Th Fr Sa Su
28 29 30 31 1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 1
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005002866
ਅੱਜ
ਇਸ ਮਹੀਨੇ
1624
47085

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.144.16.135
   

ਮੁੱਖ ਪੰਨਾ

7 ਜੂਨ 2017

ਸੁਖਬੀਰ ਬਾਦਲ ਨੇ ਤਾਰਪੀਡੋ ਕੀਤੇ ਪ੍ਰੋ. ਬੰਡੂਗਰ ਦੇ ਏਕਤਾ ਯਤਨ

ਜਥੇਦਾਰਾਂ ਦੇ ਸੰਦੇਸ਼ਾਂ ਦੀ ਜੰਗ ਦੀ ਭੇਂਟ ਚੜਿਆਂ ਸ਼ਹੀਦੀ ਸਮਾਗਮ

ਗਿਆਨੀ ਗੁਰਬਚਨ ਸਿੰਘ ਦੇ ਭਾਸ਼ਣ ਤੋਂ ਭੜਕੀ ਸਿੱਖ ਸੰਗਤ

ਜਥੇਦਾਰ ਮੰਡ ਦੇ ਸੰਦੇਸ਼ ਮੌਕੇ ਕਮੇਟੀ ਪ੍ਰਬੰਧਕਾਂ ਨੇ ਵਧਾਈ ਸਪੀਕਰਾਂ ਦੀ ਅਵਾਜ਼

http://sameydiawaaz.com/Archive%20News/%5B2017%5D/06/07.06.2017%20-%2001.jpg

ਅੰਮ੍ਰਿਤਸਰ, 6 ਜੂਨ (ਨਰਿੰਦਰ ਪਾਲ ਸਿੰਘ) :- ਜੂਨ 1984 ਵਿੱਚ ਹਿੰਦੁਸਤਾਨੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਯੋਜਿਤ ਸ਼ਹੀਦੀ ਸਮਾਗਮ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਬਾਦਲ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਚਲ ਰਹੀ ਠੰਡੀ ਜੰਗ ਦੀ ਭੇਟ ਚੜ ਗਿਆ । ਰੋਜਾਨਾ ਪਹਿਰੇਦਾਰ ਨੇ 5 ਜੂਨ ਦੇ ਅਖਬਾਰ ਵਿੱਚ ਬਕਾਇਦਾ ਇਕ ਖਬਰ ਛਾਪਕੇ ਸ਼ੰਕਾ ਜਾਹਿਰ ਕੀਤੀ ਸੀ ਕਿ ਪ੍ਰੋਂ: ਬਡੂੰਗਰ ਵਲੋਂ ਏਕਤਾ ਦੇ ਉਪਰਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦਾ ਗ੍ਰੀਹਣ ਲਗ ਸਕਦੈ । ਕਮੇਟੀ ਵਲੋਂ ਗਿਆਨੀ ਗੁਰਬਚਨ ਸਿੰਘ ਪਾਸੋਂ ਹੀ ਕੌਮ ਦੇ ਨਾਮ ਸੰਦੇਸ਼ ਦਿਵਾਉਣ ਦੀ ਕੀਤੀ ਕੋਸ਼ਿਸ਼ ਸੰਗਤੀ ਰੋਹ ਅੱਗੇ ਅਸਫਲ ਹੋ ਗਈ । ਉਧਰ ਕਮੇਟੀ ਦੇ ਸੱਦੇ ਤੇ ਵਿਸ਼ੇਸ਼ ਕਰਕੇ ਸ਼ਾਂਤਮਈ ਢੰਗ ਨਾਲ ਪੁਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸੰਗਤਾਂ ਨੂੰ ਸੰਬੋਧਨ ਲਈ ਅੱਗੇ ਆਏ ਤਾਂ ਕਮੇਟੀ ਪ੍ਰਬੰਧਕਾਂ ਵਲੋਂ ਸਥਾਪਿਤ ਸਪੀਕਰਾਂ ਦੀ ਅਵਾਜ ਤੇਜ ਕਰ ਦਿੱਤੀ ਗਈ ਜਿਸਤੇ ਰੋਹ ਵਿੱਚ ਆਏ ਨੋਜੁਆਨਾਂ ਨੇ ਇੱਕ ਸਪੀਕਰ ਹੀ ਭੰਨ ਦਿੱਤਾ ।

ਜੂਨ 84 ਦੇ ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਹਿੰਦੁਸਤਾਨੀ ਫੌਜ ਨਾਲ ਜੂਝਦਿਆਂ ਸ਼ਹੀਦੀਆਂ ਪਾਣ ਵਾਲੇ ਸਮੂੰਹ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿੱਚ 4 ਜੂਨ ਨੂੰ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਸਮਾਪਤੀ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਹੁਕਮਨਾਮਾ ਲਿਆ । ਇਸ ਵੇਲੇ ਤੀਕ ਸਵੇਰ ਦੇ ਅੱਠ ਵਜ ਚੁੱਕੇ ਸਨ । ਜਿਉਂ ਹੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਐਲਾਨ ਕੀਤਾ ਕਿ ਹੁਣ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਪੜਨਗੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਜੁੜ ਬੈਠੀ ਸੰਗਤ ਰੋਹ ਤੇ ਰੋਸ ਵਿੱਚ ਭਰੀ ਪੀਤੀ ਉਠ ਖਲੋਤੀ ਅਤੇ ਗਿਆਨੀ ਗੁਰਬਚਨ ਸਿੰਘ ਖਿਲਾਫ ਅਤੇ ਰਾਜ ਕਰੇਗਾ ਖਾਲਸਾ, ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਪੂਰਾ ਕੰਪਲੈਕਸ ਹਿਲਾ ਦਿੱਤਾ ।

ਮਾਹੌਲ ਵਿੱਚ ਪੈਦਾ ਹੋਈ ਕਸ਼ੀਦਗੀ ਦੇ ਚਲਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੇ ਬਾਕੀ ਸੰਸਥਾਵਾਂ ਦੇ ਮੁੱਖੀ ਉਥੋ ਨਿਕਲ ਤੁਰੇ । ਗਿਆਨੀ ਗੁਰਬਚਨ ਸਿੰਘ ਦਾ ਸਮੁਚਾ ਸੰਦੇਸ਼ ਸੰਗਤ ਵਲੋਂ ਰੋਹ ਵਿੱਚ ਗਜਾਏ ਜਾ ਰਹੇ ਜੈਕਾਰਿਆਂ ਦੀ ਭੇਟ ਚੜ ਗਿਆ । ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਉਪਰਾਲੇ ਕਰਕੇ ਸੱਦੇ ਗਏ ਤੇ ਫਿਰ ਸ਼ਹੀਦੀ ਯਾਦਗਾਰ ਵਿਖੇ ਬਿਠਾਏ ਗਏ ਸਰਬਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਸੰਗਤਾਂ ਦੇ ਜੋਸ਼ ਮਾਰਦੇ ਕਾਫਲੇ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੁਜ ਗਏ । ਇਸੇ ਦੌਰਾਨ ਕਮੇਟੀ ਪ੍ਰਬੰਧਕਾਂ ਨੇ ਗੁਰਬਾਣੀ ਪ੍ਰਸਾਰਣ ਲਈ ਲਗਾਏ ਸਪੀਕਰਾਂ ਦੀ ਅਵਾਜ ਤੇਜ ਕਰ ਦਿੱੱਤੀ । ਜਿਸਤੇ ਰੋਹ ਵਿੱਚ ਆਏ ਨੋਜੁਆਨਾਂ ਨੇ ਇੱਕ ਸਪੀਕਰ ਹੀ ਭੰਨ ਦਿੱਤਾ । ਕੰਪਲੈਕਸ ਅੰਦਰ ਮੌਜੂਦ ਸਾਦਾ ਵਰਦੀ ਪੁਲਿਸ ਮੁਲਾਜਮ ਪਹਿਲਾਂ ਤਾਂ ਮੂਕ ਦਦਰਸ਼ਕ ਬਣੇ ਰਹੇ ਲੇਕਿਨ ਫਿਰ ਚੁੱਪ - ਚਾਪ ਪਿੱਛੇ ਹੱਟ ਗਏ ।

ਇਸ ਮੌਕੇ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਾਕ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਤੀ, ਗਿਆਨੀ ਪੂਰਨ ਸਿੰਘ ਤੇ ਭਾਈ ਜਸਬੀਰ ਸਿੰਘ ਖਾਲਸਾ, ਹਜੂਰੀ ਰਾਗੀ ਭਾਈ ਗੁਰਮੇਜ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਭਾਈ ਈਮਾਨ ਸਿੰਘ ਮਾਨ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾ, ਭਾਈ ਪਰਮਜੀਤ ਸਿੰਘ ਖਾਲਸਾ, ਬੀਬੀ ਪਰਮਜੀਤ ਕੌਰ ਖਾਲੜਾ, ਸ੍ਰ: ਦਲਜੀਤ ਸਿੰਘ ਬਿੱਟੂ, ਭਾਈ ਸੁਖਵਿੰਦਰ ਸਿੰਘ ਹਰਿਆਣਾ, ਬੀਬੀ ਪ੍ਰੀਤਮ ਕੌਰ, ਭਾਈ ਅਮਰੀਕ ਸਿੰਘ ਬਲੋਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਸਿੰਘ ਸੋਹਲ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ, ਮਨਬੀਰ ਸਿੰਘ ਮੰਡ, ਜੋਧਪੁਰ ਮੁੜ ਬਸੇਵਾ ਕਮੇਟੀ ਦੇ ਭਾਈ ਸ਼ੇਰ ਸਿੰਘ, ਤਰਸੇਮ ਸਿੰਘ ਖੇਲਾ, ਸਤਨਾਮ ਸਿੰਘ ਕਾਹਲੋਂ, ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਰਣਜੀਤ ਸਿੰਘ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਗਿਆਨੀ ਸਿਮਰਨਜੀਤ ਸਿੰਘ, ਗੁਰਸੇਵਕ ਸਿੰਘ ਭਾਣਾ, ਰੁਪਿੰਦਰ ਸਿੰਘ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਪਾਉਟਾ ਸਾਹਿਬ, ਕੰਵਰਪਾਲ ਸਿੰਘ, ਰਣਬੀਰ ਸਿੰਘ, ਜਗਜੀਤ ਸਿੰਘ ਖੋਸਾ, ਜਸਬੀਰ ਸਿੰਘ ਖੰਡੂਰ, ਗੁਰਜੰਟ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਡਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਰਬਜੋਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤਿ੍ਰੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆ ਤੇ ਸ. ਸੁਰਜੀਤ ਸਿੰਘ ਕਾਲਾਬੂਲਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਸ. ਗੁਰਬਚਨ ਸਿੰਘ ਕਰਮੂਵਾਲਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਚਰਨਜੀਤ ਸਿੰਘ ਜੱਸੋਵਾਲ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਜਗਸੀਰ ਸਿੰਘ ਮਾਗੇਆਣਾ, ਸ. ਸੁਖਦੇਵ ਸਿੰਘ ਬਾਠ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਨਵਤੇਜ ਸਿੰਘ ਕੌਣੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਮਲਕੀਤ ਸਿੰਘ ਚੰਗਾਲ, ਸ. ਅਮਰਜੀਤ ਸਿੰਘ ਬੰਡਾਲਾ, ਸ. ਜੋਧ ਸਿੰਘ ਸਮਰਾ, ਮੈਂਬਰ ਧਰਮ ਪ੍ਰਚਾਰ ਸ. ਅਜਾਇਬ ਸਿੰਘ ਅਭਿਆਸੀ ਤੇ ਸ. ਅਵਤਾਰ ਸਿੰਘ ਵਣਵਾਲਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਅਕਾਲੀ ਆਗੂ ਸ. ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾ, ਡਾ. ਪਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਦਿਲਜੀਤ ਸਿੰਘ, ਸ. ਕੇਵਲ ਸਿੰਘ, ਸ. ਮਹਿੰਦਰ ਸਿੰਘ ਆਹਲੀ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ, ਸ. ਗੁਰਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਗੁਰਬਚਨ ਸਿੰਘ ਪੁਆਰ, ਅਮਰੀਕ ਸਿੰਘ ਨੰਗਲ, ਸੁਖਦੇਵ ਸਿੰਘ ਮਾਹਲਾ ਸਮੇਤ ਵੱਡੀ ਗਿਣਤੀ ਸੰਗਤਾਂ ਹਾਜਰ ਸਨ ।


ਘੱਲੂਘਾਰਾ ਦਿਵਸ ਤੇ ਜਥੇਦਾਰ ਧਿਆਨ ਸਿੰਘ ਮੰਡ ਵਲੋ

ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਜਾਰੀ ਸੰਦੇਸ਼

http://sameydiawaaz.com/Archive%20News/%5B2017%5D/06/07.06.2017%20-%2002.jpg

http://sameydiawaaz.com/Archive%20News/%5B2017%5D/06/07.06.2017%20-%2003.jpg

ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਗੁਰੂ ਸਵਾਰੇ ਪੰਥ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਖਾਲਸਾ ਜੀ ਜੂਨ 1984 ਦਾ ਘੱਲੂਘਾਰਾ ਸਿੱਖ ਪੰਥ ਵਿੱਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਦਾਂ ਹੈ । ਇਸ ਘੱਲੂਘਾਰੇ ਵਿੱਚ ਭਾਰਤੀ ਹਕੂਮਤ ਵਲੋਂ ਸਿੱਖਾਂ ਦੀ ਕੀਤੀ ਨਸਲਕੁਸ਼ੀ ਦੀ ਚੀਸ ਸਿੱਖ ਮਨਾਂ ਵਿੱਚ ਹਮੇਸ਼ਾਂ ਰੜਕਦੀ ਰਹੇਗੀ । ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਸਿੱਖ ਸੰਗਤਾਂ ਉਪਰ ਭਾਰਤੀ ਹਕੂਮਤ ਨੇ ਤੋਪਾਂ, ਟੈਕਾਂ ਦੇ ਗੋਲਿਆਂ ਨਾਲ ਫੌਜੀ ਹਮਲਾ ਕਰਕੇ ਹਜ਼ਾਰਾਂ ਸਿੱਖ ਸੰਗਤਾਂ ਦਾ ਕਤਲੇਆਮ ਕੀਤਾ । ਸਿੱਖ ਪ੍ਰਭੂਸੱਤਾ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ - ਢੇਰੀ ਕੀਤਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਛੱਲਣੀ ਕੀਤਾ । ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਉੱਤੇ ਫੌਜੀ ਹਮਲਾ ਕਰਕੇ ਸਿੱਖ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ । ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਵੀ ਮਲੀਆਮੇਟ ਕਰ ਦਿੱਤਾ ਜੋ ਅੱਜ ਤੱਕ ਦੁਬਾਰਾ ਉਸਾਰਿਆ ਨਹੀ ਜਾ ਸਕਿਆ । ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀਮਤੀ ਖਜਾਨਾ ਲੁੱਟ ਲਿਆ ਗਿਆ 33 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਇਸ ਹੋਏ ਨੁਕਸਾਨ ਦਾ ਇਨਸਾਫ ਨਹੀ ਮਿਲਿਆ । ਇਸ ਹਮਲੇ ਲਈ ਕਾਂਗਰਸ, ਭਾਜਪਾ, ਕਾਮਰੇਡ ਪਾਰਟੀਆਂ ਅਤੇ ਅਖੌਤੀ ਸਿੱਖ ਲੀਡਰਸ਼ਿਪ ਬਰਾਬਰ ਦੀਆਂ ਜਿੰਮੇਵਾਰ ਹਨ । ਗੁਰੂ ਪੰਥ ਦੀ ਆਨ ਸ਼ਾਨ ਉੱਪਰ ਹੋਏ ਇਸ ਭਾਰਤੀ ਫੌਜੀ ਹਮਲੇ ਦਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਵੀਂਹਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਉਨਾਂ ਦੇ ਬਹਾਦਰ ਸਾਥੀਆਂ ਭਾਈ ਅਮਰੀਕ ਸਿੰਘ, ਜਰਨਲ ਸ਼ੁਬੇਗ ਸਿੰਘ, ਬਾਬਾ ਠਾਰ੍ਹਾ ਸਿੰਘ ਅਤੇ ਕਈ ਹੋਰ ਯੋਧਿਆਂ ਨੇ ਗੁਰਧਾਮਾਂ ਅਤੇ ਪੰਥ ਦੀ ਆਨ ਸ਼ਾਨ ਦੀ ਬਹਾਲੀ ਲਈ ਮੂੰਹ ਤੋੜਵਾਂ ਜਵਾਬ ਦੇ ਕੇ ਅਸਾਵੀਂ ਜੰਗ ਲੜਦਿਆਂ ਕੁਝ ਗਿਣਤੀ ਦੇ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀਤਾ । ਜਿੰਨਾਂ ਦੀ ਕੁਰਬਾਨੀ ਪੂਰੀ ਕੌਮ ਲਈ ਪ੍ਰੇਰਣਾ ਸ੍ਰੋਤ ਹੈ । ਖਾਲਸਾ ਜੀ ਅੱਜ ਕੌਮ ਨੂੰ ਦੁਸ਼ਮਨ ਵਲੋਂ ਚਾਰ ਚੁਫੇਰੇ ਤੋਂ ਘੇਰਾ ਪਾਇਆਂ ਜਾ ਰਿਹਾ ਹੈ । ਗੁਰ ਸਿਧਾਤਾਂ ਅਤੇ ਪ੍ਰੰਪਰਾਵਾਂ ਉਪਰ ਸ਼ੰਕੇ ਉਠਾ ਕੇ ਧੜੇਬੰਦੀਆਂ ਬਣਵਾ ਕੇ ਭਰਾ ਮਾਰੂ ਜੰਗ ਦੇ ਅਸਾਰ ਪੈਦਾ ਕੀਤੇ ਜਾ ਰਹੇ ਹਨ । ਪੰਥ ਦੀ ਅਜੋਕੀ ਦਸ਼ਾ ਨੂੰ ਮੱਦੇਨਜ਼ਰ ਰੱਖਦਿਆ ਅੱਜ ਸੰਪੂਰਨ ਪੰਥਕ ਏਕਤਾ ਦੀ ਲੋੜ ਹੈ । ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਪੰਥ ਦੋਖੀਆਂ ਵਲੋਂ ਥਾਂ - ਥਾਂ ਬੇਅਦਬੀ ਕੀਤੀ ਜਾ ਰਹੀ ਹੈ । ਜਿਸਨੂੰ ਰੋਕਣ ਦੀ ਲੋੜ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਕੌਮ ਦੀ ਜਵਾਨੀ ਲੰਬੇ ਸਮੇਂ ਤੋ ਜੇਲਾਂ ਵਿੱਚ ਰੁਲ ਰਹੀ ਹੈ, ਜਿੰਨਾਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ । ਸਾਡੇ ਪਾਵਨ ਤਖਤ ਸਾਹਿਬ ਅਤੇ ਸ੍ਰੋਮਣੀ ਸੰਸਥਾਂਵਾਂ ਉਪਰ ਪੰਥ ਵਿਰੋਧੀ ਲੋਕ ਕਾਬਜ ਹੋਏ ਬੈਠੇ ਹਨ, ਜਿਨਾਂ ਨੂੰ ਤੁਰੰਤ ਅਜ਼ਾਦ ਕਰਾਉਣ ਦੀ ਲੋੜ ਹੈ । ਸੋ ਆਉ ਪੰਥ ਖਾਲਸਾ ਜੀ ਇੰਨਾਂ ਸਾਰੇ ਮਸਲਿਆਂ ਦੇ ਹੱਲ ਲਈ ਸਫਲ ਰਣਨੀਤੀ ਬਣਾਕੇ ਰਲ ਮਿਲਕੇ ਹੰਭਲਾ ਮਾਰੀਏ ਅਤੇ ਸਫਲ ਹੋਈਏ । ਘੱਲੂਘਾਰਾ ਦਿਵਸ ਮੌਕੇ ਸਮੂਹ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰੀਏ ਅਤੇ ਜਿਸ ਕੌਮੀ ਘਰ ਦੀ ਪ੍ਰਾਪਤੀ ਲਈ ਉਨਾਂ ਸ਼ਹਾਦਤ ਦਾ ਜਾਮ ਪੀਤਾ ਉਸ ਨੂੰ ਸਥਾਪਤ ਕਰਨ ਲਈ ਗੁਰੂ ਲੜ ਲੱਗਕੇ ਬਾਣੀ ਬਾਣੇ ਦੇ ਧਾਰਨੀ ਬਣਕੇ ਸੰਘਰਸ਼ ਵਿੱਚ ਜੁੱਟ ਜਾਈਏ ।

ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਨੂੰ ਨਤਮਸਤਕ ਹੁੰਦਾਂ ਹੋਇਆ ਫਤਹਿ ਅਰਜ਼ ਕਰਦਾ ਹਾਂ ।

ਗੁਰੂ ਪੰਥ ਦਾ ਦਾਸ
ਭਾਈ ਧਿਆਨ ਸਿੰਘ ਮੰਡ
ਕਾਰਜ਼ਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ
ਸ਼੍ਰੀ ਅੰਮ੍ਰਿਤਸਰ ਸਾਹਿਬ ।


ਮੱਧ ਪ੍ਰਦੇਸ਼ ’ਚ ਕਿਸਾਨ ਅੰਦੋਲਨ ਦੌਰਾਨ ਹਿੰਸਾ; ਪੰਜ ਮੌਤਾਂ

http://sameydiawaaz.com/Archive%20News/%5B2017%5D/06/07.06.2017%20-%2004.jpg

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮੰਦਸੌਰ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ

ਅਤੇ ਪੁਲੀਸ ਵਿਚਾਲੇ ਟਕਰਾਅ ਮਗਰੋਂ ਦੀ ਤਸਵੀਰ

ਭੋਪਾਲ, 6 ਜੂਨ :- ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮੰਦਸੌਰ ਵਿੱਚ ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ ਹਿੰਸਾ ਦੌਰਾਨ ਪੰਜ ਵਿਅਕਤੀ ਮਾਰੇ ਗਏ ਅਤੇ ਦੋ ਜਣੇ ਫੱਟੜ ਹੋਏ ਹਨ । ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਹੈ । ਕੁੱਝ ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਮਰਨ ਵਾਲਿਆਂ ਦੇ ਸਰੀਰ ਉਤੇ ਗੋਲੀਆਂ ਦੇ ਜ਼ਖ਼ਮ ਹਨ ਪਰ ਪ੍ਰਸ਼ਾਸਨ ਨੇ ਇਹ ਦੋਸ਼ ਨਕਾਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਉਤੇ ਪੁਲੀਸ ਨੇ ਫਾਇਰਿੰਗ ਨਹੀਂ ਕੀਤੀ । ਮੰਦਸੌਰ ਦੇ ਕੁਲੈਕਟਰ ਐਸ. ਕੇ. ਸਿੰਘ ਨੇ ਦੱਸਿਆ ਕਿ ਮੌਤਾਂ ਦੇ ਕਾਰਨਾਂ ਬਾਰੇ ਪਤਾ ਲਗਾਉਣ ਲਈ ਮੈਜਿਸਟਰੀਅਲ ਜਾਂਚ ਦਾ ਆਦੇਸ਼ ਦਿੱਤਾ ਹੈ ।

ਮ੍ਰਿਤਕਾਂ ਦੀ ਪਛਾਣ ਕਨ੍ਹਈਆ ਲਾਲ ਪਾਟੀਦਾਰ, ਬਬਲੂ ਪਾਟੀਦਾਰ ਅਤੇ ਪ੍ਰੇਮ ਸਿੰਘ ਪਾਟੀਦਾਰ ਵਜੋਂ  ਹੋਈ ਹੈ । ਜ਼ਿਲ੍ਹੇ ਦੇ ਪਿਪਾਲਿਆ ਮੰਡੀ ਥਾਣਾ ਖੇਤਰ, ਜਿਥੇ ਇਹ ਘਟਨਾ ਹੋਈ ਹੈ, ਵਿੱਚ ਕਰਫਿਊ ਲਗਾ ਦਿੱਤਾ ਹੈ ਜਦੋਂ ਕਿ ਬਾਕੀ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਲੋਕਾਂ ਦੀਆਂ ਗਤੀਵਿਧੀਆਂ ਉਤੇ ਰੋਕ ਲਾਈ ਗਈ ਹੈ । ਐਸ. ਕੇ. ਸਿੰਘ ਨੇ ਕਿਹਾ, ‘ਪੁਲੀਸ ਨੇ ਮੈਨੂੰ ਦੱਸਿਆ ਹੈ ਕਿ ਨਾ ਤਾਂ ਉਨ੍ਹਾਂ ਨੇ ਗੋਲੀ ਚਲਾਈ ਅਤੇ ਨਾ ਹੀ ਉਨ੍ਹਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ।’

ਦੱਸਣਯੋਗ ਹੈ ਕਿ ਪੱਛਮੀ ਮੱਧ ਪ੍ਰਦੇਸ਼ ਦੇ ਕਿਸਾਨਾਂ ਵਲੋਂ ਜਿਣਸਾਂ ਦੇ ਐਮ. ਐਸ. ਪੀ. ਵਿੱਚ ਵਾਧੇ ਸਮੇਤ ਹੋਰ ਮੰਗਾਂ ਲਈ ਪਹਿਲੀ ਜੂਨ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ । ਕੁਲੈਕਟਰ ਨੇ ਕਿਹਾ ਕਿ ਲਾਸ਼ਾਂ ਦਾ ਕੈਮਰੇ ਦੀ ਨਿਗਰਾਨੀ ਹੇਠ ਪੋਸਟ - ਮਾਰਟਮ ਕੀਤਾ ਜਾ ਰਿਹਾ ਹੈ ਅਤੇ ਮੌਤ ਦੇ ਕਾਰਨਾਂ ਬਾਰੇ ਰਿਪੋਰਟ ਵਿੱਚ ਪਤਾ ਲੱਗ ਜਾਵੇਗਾ । ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਿਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਚਸ਼ਮਦੀਦਾਂ ਮੁਤਾਬਕ ਪਰਸ਼ਵਨਾਥ ਇਲਾਕੇ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਪਥਰਾਅ ਕੀਤਾ ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਜੈ ਸਿੰਘ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਅਸਤੀਫ਼ਾ ਮੰਗਦਿਆਂ ਕਿਹਾ ਕਿ ਇਹ ਘਟਨਾ ਮੁੱਖ ਮੰਤਰੀ ਲਈ ਸ਼ਰਮਨਾਕ ਹੈ, ਜੋ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦਾ ਹੈ । ਪ੍ਰਮੁੱਖ ਵਿਰੋਧੀ ਧਿਰ ਨੇ ਮੰਦਸੌਰ ਫਾਇਰਿੰਗ ਦੀ ਜਾਂਚ ਲਈ ਵਿਧਾਇਕਾਂ ਦੀ ਕਮੇਟੀ ਕਾਇਮ ਕੀਤੀ ਹੈ । ਅਜੈ ਸਿੰਘ ਤੇ ਸੂਬਾਈ ਕਾਂਗਰਸ ਪ੍ਰਧਾਨ ਅਰੁਣ ਯਾਦਵ ਭਲਕੇ ਮੰਦਸੌਰ ਜਾਣਗੇ ।


ਲੰਡਨ ਹਮਲਾ: ਤੀਜੇ ਹਮਲਾਵਰ ਦੀ ਪਛਾਣ ਵੀ ਜ਼ਾਹਰ

ਮੋਰੱਕਨ ਮੂਲ ਦਾ ਇਤਾਲਵੀ ਨਾਗਰਿਕ ਸੀ ਯੂਸਫ਼ ਜ਼ਾਗਬਾ

ਇਕ ਹਮਲਾਵਰ ਦੇ ਰਿਸ਼ਤੇਦਾਰਾਂ ਦੇ ਪਾਕਿ ਸਥਿਤ ਹੋਟਲ ’ਤੇ ਛਾਪਾ

http://sameydiawaaz.com/Archive%20News/%5B2017%5D/06/07.06.2017%20-%2005.jpg

ਲੰਡਨ ਦਾ ‘ਲੰਡਨ ਬ੍ਰਿਜ’ ਜਿੱਥੇ ਲੋਕ ਮੰਗਲਵਾਰ ਨੂੰ ਸਵੇਰ ਦੀ ਸੈਰ ਕਰਦੇ ਨਜ਼ਰ ਆ ਰਹੇ

ਹਨ । ਇਸ ਥਾਂ ਐਤਵਾਰ ਨੂੰ ਹੋਏ ਦਹਿਸ਼ਤੀ ਹਮਲੇ ਵਿੱਚ ਸੱਤ ਜਣੇ ਮਾਰੇ ਗਏ ਸਨ

ਲੰਡਨ, 6 ਜੂਨ (ਏ. ਪੀ.) :- ਲੰਡਨ ਵਿੱਚ ਬੀਤੇ ਦਿਨ ਹੋਏ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਤੀਜੇ ਹਮਲਾਵਰ ਦਾ ਨਾਂ ਵੀ ਪੁਲੀਸ ਨੇ ਜ਼ਾਹਰ ਕਰ ਦਿੱਤਾ, ਜਦੋਂਕਿ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਇਹ ਜਹਾਦੀ ਦੇਸ਼ ਦੇ ਸੂਹੀਆ ਤੰਤਰ ਦੀ ਨਜ਼ਰ ਤੋਂ ਕਿਵੇਂ ਬਚ ਗਏ । ਸ਼ਨਿੱਚਰਵਾਰ ਰਾਤੀਂ ਹੋਏ ਇਸ ਹਮਲੇ ਵਿੱਚ ਸੱਤ ਜਣਿਆਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਸਨ, ਜਿਨ੍ਹਾਂ ਦੀ ਯਾਦ ਵਿੱਚ ਬਰਤਾਨੀਆ ਭਰ ਵਿੱਚ ਸਵੇਰੇ 11 ਵਜੇ ਦੋ ਮਿੰਟ ਦਾ ਮੌਨ ਧਾਰਿਆ ਗਿਆ ।

ਪੁਲੀਸ ਨੇ ਹਮਲੇ ਵਿੱਚ ਸ਼ਾਮਲ ਤੀਜੇ ਦਹਿਸ਼ਤਗਰਦ ਦੀ ਪਛਾਣ ਯੂਸਫ਼ ਜ਼ਾਗ਼ਬਾ (22) ਵਜੋਂ ਕੀਤੀ ਹੈ, ਜੋ ਮੋਰੱਕਨ ਮੂਲ ਦਾ ਇਤਾਲਵੀ ਸੀ । ਇਸ ਤੋਂ ਪਹਿਲਾਂ ਬਾਕੀ ਦੋ ਹਮਲਾਵਰਾਂ ਦੀ ਸ਼ਨਾਖ਼ਤ – ਪਾਕਿਤਾਨੀ ਮੂਲ ਦੇ ਬਰਤਾਨਵੀ ਖੁੱਰਮ ਸ਼ਾਹਜ਼ਾਦ ਬੱਟ (27) ਤੇ ਮੋਰੱਕਨ - ਲਿਬਿਅਨ ਦੋਹਰੀ ਨਾਗਰਿਕਤਾ ਵਾਲੇ ਰਾਸ਼ਿਦ ਰੈਡੂਨੇ (30) ਵਜੋਂ ਕੀਤੀ ਗਈ ਹੈ ।

ਇਸ ਦੌਰਾਨ ਪੁਲੀਸ ਨੇ ਇਸ ਸਬੰਧੀ ਵਿੱਚ ਅੱਜ ਤੜਕੇ ਪੂਰਬੀ ਲੰਡਨ ਵਿੱਚੋਂ ਇਕ 27 ਸਾਲਾ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ । ਇਸ ਸਬੰਧੀ ਪਹਿਲਾਂ ਗ੍ਰਿਫ਼ਤਾਰ 12 ਵਿਅਕਤੀਆਂ ਨੂੰ ਬਿਨਾਂ ਕੋਈ ਦੋਸ਼ ਆਇਦ ਕੀਤੇ ਰਿਹਾਅ ਕਰ ਦਿੱਤਾ ਗਿਆ ਹੈ । ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਪੁਲੀਸ ਤੇ ਐਮ. ਆਈ. 5 ਨੂੰ ਬੱਟ ਬਾਰੇ ਜਾਣਕਾਰੀ ਸੀ’, ਪਰ ਇਹ ਨਹੀਂ ਸੀ ਪਤਾ ਕਿ ਉਹ ਹਮਲੇ ਦੀ ਯੋਜਨਾ ਬਣਾ ਰਹੇ ਸਨ । ਜ਼ਾਗ਼ਬਾ ਬਾਰੇ ਪੁਲੀਸ ਨੂੰ ਕੋਈ ਸੂਹ ਨਹੀਂ ਸੀ ।

ਇਸ ਦੌਰਾਨ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਹਮਲਾਵਰ ਬੱਟ ਦੇ ਰਿਸ਼ਤੇਦਾਰਾਂ ਦੇ ਲਹਿੰਦੇ ਪੰਜਾਬ ਦੇ ਜਿਹਲਮ ਇਲਾਕੇ ਵਿੱਚ ਸਥਿਤ ਹੋਟਲ ਉਤੇ ਛਾਪਾ ਮਾਰ ਕੇ ਤਲਾਸ਼ੀ ਲਈ । ਜੀ. ਟੀ. ਰੋਡ ਉਤੇ ਸਥਿਤ ਇਹ ਹੋਟਲ ਨਾਸਿਰ ਬੱਟ ਦਾ ਦੱਸਿਆ ਜਾਂਦਾ ਹੈ, ਜੋ ਇਲਾਕੇ ਦਾ ਇਕ ਨਾਮੀ ਕਾਰੋਬਾਰੀ ਹੈ । ਜਾਣਕਾਰੀ ਅਨੁਸਾਰ ਛਾਪਾਮਾਰ ਟੀਮ ਵਿੱਚ ਆਈ. ਐਸ. ਆਈ. ਦੇ ਅਧਿਕਾਰੀ ਵੀ ਸ਼ਾਮਲ ਸਨ ।

ਇਸ ਦੌਰਾਨ ਬਰਤਾਨੀਆ ਦੇ 130 ਤੋਂ ਵੱਧ ਇਮਾਮਾਂ ਨੇ ਲੰਡਨ ਬ੍ਰਿਜ ਹਮਲਾਵਰਾਂ ਦੀਆਂ ਅੰਤਿਮ ਰਸਮਾਂ ਮੌਕੇ ਮਰਸੀਆ ਪੜ੍ਹਨ ਤੋਂ ਨਾਂਹ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਾਵਰਾਂ ਦਾ ਕਾਰਾ ਇਸਲਾਮ ਦੀਆਂ ਸਿੱਖਿਆਵਾਂ ਦੇ ਉਲਟ ਹੈ । ਉਨ੍ਹਾਂ ਨੇ ਇਕ ਬਿਆਨ ਰਾਹੀਂ ਹਮਲਾਵਰਾਂ ਦੀ ਨਿਖੇਧੀ ਕੀਤੀ ਹੈ ।

Merken

Merken

Merken

Merken

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz