ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Jun 2017
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005002866
ਅੱਜ
ਇਸ ਮਹੀਨੇ
1624
47085

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.144.16.135
   

ਮੁੱਖ ਪੰਨਾ

6 ਜੂਨ 2017

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ

ਗੁਰਦੁਆਰਾ ਲੋਹਗੜ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ

ਤੀਕ ਯਾਦਗਾਰੀ ਸ਼ਹੀਦੀ ਮਾਰਚ ਅਯੋਜਿਤ

http://sameydiawaaz.com/Archive%20News/%5B2017%5D/06/06.06.2017%20-%2001.jpg

ਅੰਮ੍ਰਿਤਸਰ, 5 ਜੂਨ (ਨਰਿੰਦਰ ਪਾਲ ਸਿੰਘ) :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੱਖ - ਵੱਖ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਯਾਦਗਾਰੀ ਸ਼ਹੀਦੀ ਮਾਰਚ ਕੱਢਿਆ ਗਿਆ । ਪਾਰਟੀ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ, ਸਰਬੱਤ ਖਾਲਸਾ ਦੁਆਰਾ ਥਾਪੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਥਾਨਕ ਤੇ ਇਤਿਹਾਸਕ ਗੁਰਦੁਆਰਾ ਲੋਹਗੜ ਸਾਹਿਬ ਤੋਂ ਸ਼ੁਰੂ ਹੋਕੇ ਇਹ ਯਾਦਗਾਰੀ ਸ਼ਹੀਦੀ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ । ਸ਼ਹੀਦੀ ਯਾਦਗਾਰੀ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਦਲ ਵਲੋਂ ਲੋਹਗੜ ਸਾਹਿਬ ਵਿਖੇ ਅਪ੍ਰੈਲ 78 ਤੋਂ ਜੂਨ 84 ਤੀਕ ਦੇ ਸਮੂੰਹ ਸ਼ਹੀਦਾਂ ਤੇ ਇਸ ਸਮੇਂ ਦੌਰਾਨ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਵਿਚੱ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।

ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਇਹ ਯਾਦਗਾਰੀ ਸ਼ਹੀਦੀ ਮਾਰਚ ਦਲ ਦੇ ਯੂਥ ਵਿੰਗ ਦੇ ਸਰਪ੍ਰਸਤ ਸ੍ਰ: ਈਮਾਨ ਸਿੰਘ ਮਾਨ, ਜਨਰਲ ਸਕੱਤਰ ਸ੍ਰ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ, ਕਰਨੈਲ ਸਿੰਘ ਨਾਰੀਕੇ, ਜਰਨੈਲ ਸਿੰਘ ਸਖੀਰਾ, ਅਮਰੀਕ ਸਿੰਘ ਬਲੋਵਾਲ, ਸ੍ਰ: ਰਣਜੀਤ ਸਿੰਘ ਸੰਘੇੜਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਸਿਮਰਨਜੀਤ ਸਿੰਘ, ਜਥਾ ਸਿਰਲੱਥ ਖਾਲਸਾ ਦੇ ਭਾਈ ਪਰਮਜੀਤ ਸਿੰਘ ਅਕਾਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੋਹਤਬਰ ਸਿੰਘ ਦੀ ਸੁਚੱਜੀ ਦੇਖ - ਰੇਖ ਲੋਹਗੜ ਗੇਟ ਤੋਂ ਹਾਲ ਗੇਟ, ਹਾਲ ਬਜਾਰ, ਕੋਤਵਾਲੀ ਚੌਕ, ਚੌਕ ਫੁਆਰਾ, ਕਟੜਾ ਆਹਲੂਵਾਲਾ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪੁਜਾ । ਭਾਈ ਅਮਰੀਕ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਯਾਦਗਾਰੀ ਸ਼ਹੀਦੀ ਮਾਰਚ ਦੀ ਸਫਲਤਾ ਲਈ ਜਿਥੇ ਸਤਿਗੁਰਾਂ ਦੇ ਸ਼ੁਕਰਾਨੇ ਤੇ ਸਮਾਪਤੀ ਦੀ ਅਰਦਾਸ ਕੀਤੀ ।

ਯਾਦਗਾਰੀ ਮਾਰਚ ਦੇ ਸਮੁਚੇ ਰਸਤੇ ਪਾਰਟੀ ਵਰਕਰਾਂ ਨੇ ਜੂਨ 84 ਦਾ ਕਹਿਰ ਦਰਸਾਉਂਦੇ ਤਸਵੀਰਾਂ ਵਾਲੇ ਬੈਨਰ ਤੇ ਪੋਸਟਰ ਫੜੈ ਹੋਏ ਸਨ । ਉਨਾਂ ਬਾਰ - ਬਾਰ ਸਵਾਲ ਉਠਾਇਆ ਕਿ ਲਾਵਾਰਿਸ਼ ਕਹਿਕੇ ਖਪਾ ਦਿੱਤੇ ਗਏ ਨੌਜੁਆਨ ਕਿਥੇ ਹਨ ? ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ ਦੇ ਨਾਅਰਿਆਂ ਦੇ ਨਾਲ - ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਨਿਰੰਤਰ ਜਾਰੀ ਰਿਹਾ । ਇਸ ਮੌਕੇ ਸ੍ਰ: ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਨਵਦੀਪ ਸਿੰਘ ਬਾਜਵਾ, ਨਵਦੀਪ ਸਿੰਘ ਗੋਲਡੀ, ਗੁਰਸ਼ਰਨ ਸਿੰਘ ਸੋਹਲ, ਗੁਰਮੇਲ ਸਿੰਘ ਸ਼ੇਰ ਗਿੱਲ, ਪ੍ਰਿਤਪਾਲ ਸਿੰਘ, ਜੱਸਾ ਸਿੰਘ ਮੰਡਿਆਲਾ, ਗਿਆਨੀ ਨਵਦੀਪ ਸਿੰਘ, ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਦਿਲਬਾਗ ਸਿੰਘ ਨਾਗੋਕੇ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਸੁਖਚੈਨ ਸਿੰਘ ਗੋਪਾਲਾ ਪ੍ਰਮੁਖਤਾ ਨਾਲ ਹਾਜਰ ਸਨ ।


ਜੂਨ ਚੁਰਾਸੀ: ਲੰਡਨ ’ਚ ਸਿੱਖ ਭਾਈਚਾਰੇ ਦਾ ਰੋਸ ਮੁਜ਼ਾਹਰਾ

http://sameydiawaaz.com/Archive%20News/%5B2017%5D/06/06.06.2017%20-%2002.jpg

ਲੰਡਨ, 5 ਜੂਨ (ਏਜੰਸੀਆਂ) :- ਜੂਨ 1984 ਵਿੱਚ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਢਾਹੇ ਜਾਣ ਦੇ ਵਿਰੋਧ ਵਿੱਚ ਅੱਜ ਲੰਡਨ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਦੇ ਨਿਸ਼ਾਨੇ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਵਲੋਂ ਦੁਨੀਆ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਹੈ । ਲੰਡਨ ਵਿੱਚ ਹੁਣ ਤੱਕ 150 ਦੇ ਕਰੀਬ ਕੋਚਾਂ ਵੱਖ - ਵੱਖ ਸ਼ਹਿਰਾਂ ਤੋਂ ਲੰਡਨ ਪਹੁੰਚ ਚੁੱਕੀਆਂ ਹਨ । ਫੈਡਰੇਸ਼ਨ ਪ੍ਰਬੰਧਕਾਂ ਨੇ ਇੰਗਲੈਂਡ ਭਰ ਦੀ ਸੰਗਤ ਨੂੰ ਵੱਡੀ ਪੱਧਰ ‘ਤੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ।

ਇਸ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਪੁਲਿਸ ਵਲੋਂ ਵੱਡੀ ਪੱਧਰ ‘ਤੇ ਹੋ ਰਹੀ ਫੜੋ - ਫੜਾਈ ਦੀ ਸਖਤ ਨਿਖੇਧੀ ਵੀ ਕੀਤੀ । ਲੰਡਨ ਦੇ ਸਮੇਂ ਮੁਤਾਬਕ ਰੋਸ ਮੁਜ਼ਾਹਰੇ ‘ਚ ਸਵੇਰੇ 11 ਵਜੇ ਸਿੱਖ ਸੰਗਤ ਵੱਖ - ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜੇਗੀ ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚੱਲੇਗੀ । ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ‘ਤੇ ਚਾਲੇ ਪਾਵੇਗਾ ਅਤੇ ਟਰੈਫਗਲਰ ਸੁਕੇਅਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ । 84 ਘੱਲੂਘਾਰੇ ਦੀ ਯਾਦ ਵਿੱਚ ਸਿੱਖ ਸੰਗਤ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵਲੋਂ ਹਰ ਸਾਲ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ । ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ ।


ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਹੁਕਮਨਾਮੇ ’ਚ

ਗ਼ਲਤ ਲਿਖਿਆ ਜਾਂਦਾ ਹੈ ੴ

http://sameydiawaaz.com/Archive%20News/%5B2017%5D/06/06.06.2017%20-%2004.jpg

ਤਰਸਿੱਕਾ, 5 ਜੂਨ (ਕੰਵਲ ਜੋਧਾ ਨਗਰੀ) :- ਹਰ ਰੋਜ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਾਰੀ ਹੁੁੰਦੇ ਹੁਕਮਨਾਮਾ ਸਾਹਿਬ ਵਿੱਚ ਏਕ ਓਅੰਕਾਰ ਦੇ ਸਹੀ ਸਰੂਪ ਨੂੰ ਵਿਗਾੜਕੇੇ ਜਾਰੀ ਕਰਨਾ ਮੰਦਭਾਗੀ ਗੱਲ ਹੈ ਕਿਉਂਕਿ ਇਸ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦਾ ਘੋਰ ਨਿਰਾਦਰ ਕਰਨ ਵਾਲੀ ਗੱਲ ਸਾਬਿਤ ਹੁੰਦੀ ਹੈ । ਇਸ ਗਲਤੀ ਨੂੰ ਤੁਰੰਤ ਰੋਕਿਆ ਜਾਵੇ ਤੇ ੴ ਸ਼ਬਦ ਦਾ ਸਹੀ ਸਰੂਪ ਨੂੰ ਜਾਰੀ ਹੁੰਦੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁਕਮਨਾਮਾ ਸਾਹਿਬ ਵਿੱਚ ਸਹੀ ਸਥਾਨ ਦਿੱਤਾ ਜਾਵੇ ਤਾਂ ਕਿ ਇਸ ਮਹਾਨ ਤੇ ਸਤਿਕਾਰਯੋਗ ਸ਼ਬਦ ਦਾ ਸਹੀ ਰੂਪ ਸੰਗਤਾਂ ਵਿੱਚ ਜਾਂਦਾ ਰਹੇ । ਇਹ ਸ਼ਬਦ ਸਮਾਜ ਸੇਵੀ ਸੰਸਥਾਂ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ।

ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਰੂਹਾਨੀਅਤ ਦਾ ਕੇਂਦਰ ਹੈ ਜਿੱਥੇ 8 ਪਹਿਰ ਗੁਰਬਾਣੀ ਦਾ ਸਤਿਕਾਰ ਹੁੰਦਾ ਰਹਿੰਦਾ ਤੇ ਇਸ ਮਹਾਨ ਸਥਾਨ ਤੋਂ ਪੂੂਰੇ ਵਿਸ਼ਵ ਅੰਦਰ ਜਾਣ ਵਾਲਾ ਹੁੁਕਮਨਾਮਾ ਸਾਹਿਬ ਦੇ ਵਿੱਚ ੴ ਦੇ ਸਰੂਪ ਨੂੰ ਸਹੀ ਪੇਸ਼ ਨਾ ਕਰਨਾ ਕਿੰਨੀ ਮੰਦਭਾਗੀ ਗੱਲ ਹੈ । ਪ੍ਰਿੰਸੀਪਲ ਤਰਸਿੱਕਾ ਨੇ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ, ਸ੍ਰੋਮਣੀ ਕਮੇਟੀ ਦੇ ਚੁਣੇ ਮੈੱਬਰਾਂ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਇਸ ੴ ਦੇ ਸਹੀ ਸਰੂਪ ਨੂੰ ਹੁਕਮਨਾਮਾ ਸਾਹਿਬ ਵਿੱਚ ਠੀਕ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਸੋਫਟਵੇਅਰ ਦਾ ਕੋਈ ਬਹਾਨਾ ਨਾ ਬਣਾਇਆ ਜਾਵੇ ਕਿਉਂਕਿ ਅੱਜ ਦੀ ਤਕਨੀਕ ਵਿੱਚ ਹਰ ਸ਼ਬਦ ਨੂੰ ਸਹੀ ਪੇਸ਼ ਕਰਨ ਦੀ ਤਾਕਤ ਹੈ ।


ਪੰਜਾਬ ਪੁਲਿਸ ਵਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ

ਦੇ ਤਿੰਨ ਖਾੜਕੂ ਗ੍ਰਿਫ਼ਤਾਰ ਕਰਨ ਦਾ ਦਾਅਵਾ

http://sameydiawaaz.com/Archive%20News/%5B2017%5D/06/06.06.2017%20-%2003.jpg

ਚੰਡੀਗੜ੍ਹ, 5 ਜੂਨ (ਮੇਜਰ ਸਿੰਘ) :- ਪੰਜਾਬ ਪੁਲੀਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਕੇ ਖਾੜਕੂਵਾਦ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜਿਸ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਦੀ ਹਮਾਇਤ ਹਾਸਲ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐਸ. ਵਾਈ. ਐਫ.) ਨਾਲ ਸਿੱਧਾ ਸਬੰਧ ਸੀ । ਮੀਡੀਆ ਨੂੰ ਭੇਜੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਤਿੰਨ ਖਾੜਕੂ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਪਾਕਿਸਤਾਨ ਅਧਾਰਿਤ ਆਈ. ਐਸ. ਵਾਈ. ਐਫ. ਦੇ ਮੁਖੀ ਲਖਬੀਰ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਉਰਫ ਪੀ. ਐਚ. ਡੀ. ਅਤੇ ਆਈ. ਐਸ. ਆਈ. ਨੇ ਸਿਖਲਾਈ ਦੇ ਕੇ ਅੱਤਵਾਦੀ ਹਮਲੇ ਕਰਨ ਅਤੇ ‘ਪੰਥ ਵਿਰੋਧੀ’ ਅਤੇ ‘ਸਿੱਖ ਵਿਰੋਧੀ ਤਾਕਤਾਂ / ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਸੌਂਪਿਆ ਗਿਆ ਸੀ । ਪੰਜਾਬ ਪੁਲੀਸ ਵਲੋਂ ਕੀਤੀ ਗਈ ਮੁਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਸਾਲ ਦੀ 21 ਮਈ ਨੂੰ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ ਬੀ. ਐਸ. ਐਫ. ਵਲੋਂ ਫੜੀ ਗਈ ਹਥਿਆਰ ਤੇ ਗੋਲੀ - ਸਿੱਕੇ ਦੀ ਖੇਪ ਆਈ. ਐਸ. ਵਾਈ. ਐਫ. ਵਲੋਂ ਸਪਲਾਈ ਕੀਤੀ ਗਈ ਸੀ ।

ਬੀ. ਐਸ. ਐਫ. ਵਲੋਂ ਪਿਛਲੇ ਮਹੀਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨਾਂਅ ਦੇ ਦੋ ਖਾੜਕੂ ਉਸ ਵੇਲੇ ਗ੍ਰਿਫ਼ਤਾਰ ਕੀਤੇ ਗਏ ਸਨ ਜਦੋਂ ਇਹ ਖੇਪ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਪੰਜਾਬ ਪੁਲੀਸ ਦੇ ਇਕ ਬੁਲਾਰੇ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਮਹਿੰਗਾ ਸਿੰਘ ਰੋਡ ਮਾਜਰਾ, ਥਾਣਾ ਗੜਸ਼ੰਕਰ, ਜ਼ਿਲਾ ਹੁਸ਼ਿਆਰਪੁਰ ਦਾ ਵਾਸੀ ਹੈ । ਜਗਰੂਪ ਪੁੱਤਰ ਅਵਤਾਰ ਸਿੰਘ ਅਤੇ ਸਤਵਿੰਦਰ ਪੁੱਤਰ ਗੁਰਮੇਲ ਸਿੰਘ ਵਾਸੀ ਚਾਂਦਪੁਰ ਰੁੜਕੀ, ਥਾਣਾ ਪੇਜੋਵਾਲ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਹਨ । ਇਨਾਂ ਸ਼ੱਕੀ ਵਿਅਕਤੀਆਂ ਪਾਸੋਂ ਇਕ 32 ਬੋਰ ਪਿਸਤੌਲ, ਉਸ ਦਾ ਇਕ ਮੈਗਜ਼ੀਨ ਤੇ ਕਾਰਤੂਸ ਅਤੇ ਇਕ 38 ਬੋਰ ਰਿਵਾਲਵਰ, ਸੱਤ ਕਾਰਤੂਸਾਂ ਸਮੇਤ ਪ੍ਰਾਪਤ ਹੋਏ ਹਨ । ਗੁਰਦਿਆਲ ਤੇ ਜਗਰੂਪ ਨੂੰ ਉਨਾਂ ਦੇ ਜੱਦੀ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਸਤਵਿੰਦਰ ਨੂੰ ਬਲਾਚੌਰ ਸਬ - ਡਵੀਜ਼ਨ ਦੇ ਪੋਜੇਵਾਲ ਪੁਲੀਸ ਥਾਣੇ ਵਿੱਚ ਉਸ ਦੇ ਪਿੰਡ ਨੇੜੇ ਲੱਗੇ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਸਿੰਘ ਇਸ ਖਾੜਕੂ ਗਰੋਹ ਦਾ ਮੁੱਖੀ ਸੀ ਅਤੇ ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਲਖਬੀਰ ਸਿੰਘ ਰੋਡੇ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ । ਰੋਡੇ ਇਸ ਵੇਲੇ ਲਾਹੌਰ ਦੇ ਛਾਉਣੀ ਇਲਾਕੇ ਵਿੱਚ ਆਈ. ਐਸ. ਆਈ. ਵਲੋਂ ਮੁਹੱਈਆ ਕਰਵਾਏ ਗਏ ਸੁਰੱਖਿਅਤ ਘਰ ਵਿੱਚ ਰਹਿ ਰਿਹਾ ਹੈ । ਗੁਰਦਿਆਲ ਪਿਛਲੇ 6 - 7 ਸਾਲਾਂ ਤੋਂ ਧਾਰਮਿਕ ਜਥਿਆਂ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਕਈ ਵਾਰ ਰੋਡੇ ਨੂੰ ਮਿਲਿਆ ਸੀ । ਗੁਰਦਿਆਲ ਸਿੰਘ ਨੇ ਨਵੰਬਰ 2016 ਦੇ ਆਪਣੇ ਆਖਰੀ ਪਾਕਿਸਤਾਨੀ ਦੌਰੇ ਦੌਰਾਨ ਜਗਰੂਪ ਸਿੰਘ ਲਈ ਵੀਜ਼ੇ ਦਾ ਪ੍ਰਬੰਧ ਕੀਤਾ ਸੀ ਅਤੇ ਉਹ ਇਕ ਜਥੇ ਨਾਲ ਲਾਹੌਰ ਗਿਆ ਸੀ । ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨਾਂ ਦੀ 12 ਤੋਂ 21 ਨਵੰਬਰ 2016 ਤੱਕ ਲਾਹੌਰ ਵਿਖੇ ਠਹਿਰ ਦੌਰਾਨ ਬਲਵੀਰ ਰਾਹੀਂ ਜਗਰੂਪ ਨੇ ਰੋਡੇ ਤੇ ਹਰਮੀਤ ਨਾਲ ਮੁਲਾਕਾਤ ਕੀਤੀ ਸੀ ।

ਜਗਰੂਪ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਉਸ ਨੂੰ ਆਈ. ਐਸ. ਵਾਈ. ਐਫ. ਦੇ ਮੁਖੀ ਵਲੋਂ ਅੱਖਾਂ ਬੰਨਕੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਅਤੇ ਉਸ ਨੇ ਆਈ. ਐਸ. ਆਈ. ਪਾਸੋਂ ਚਾਰ ਦਿਨ ਦਾ ਸਿਖਲਾਈ ਕੋਰਸ ਪ੍ਰਾਪਤ ਕੀਤਾ ਜੋ ਕਿ ਏ. ਕੇ. - 47 ਰਾਈਫਲ ਅਤੇ ਛੋਟੇ ਹਥਿਆਰ ਚਲਾਉਣ ਨਾਲ ਸਬੰਧਤ ਸੀ । ਉਸ ਨੇ ਰੇਲਵੇ ਟਰੈਕ ਦੀਆਂ ਪਲੇਟਾਂ, ਨਟ - ਬੋਲਟ ਨੂੰ ਢਿੱਲਾ ਕਰਕੇ ਟਰੈਕ ਨੂੰ ਸਾਬੋਤਾਜ ਕਰਨ ਦੀ ਸਿਖਲਾਈ ਵੀ ਹਾਸਲ ਕੀਤੀ । ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਤੇ ਜਗਰੂਪ ਦੋਵਾਂ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਅਤੇ ਉਨਾਂ ਨੂੰ ‘ਪੰਥ ਵਿਰੋਧੀ ਅਤੇ ਸਿੱਖ ਵਿਰੋਧੀ ਸ਼ਕਤੀਆਂ / ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ । ਲਖਬੀਰ ਰੋਡੇ ਤੇ ਉਸ ਦੇ ਸਾਥੀਆਂ ਨੇ ਸਰਹੱਦ ਪਾਰੋਂ ਹਥਿਆਰ ਤੇ ਗੋਲੀ - ਸਿੱਕਾ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ । ਬੁਲਾਰੇ ਅਨੁਸਾਰ ਪੁੱਛ - ਪੜਤਾਲ ਦੌਰਾਨ ਇਨਾਂ ਸ਼ੱਕੀਆਂ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਪਾਕਿਸਤਾਨ ਦੇ ਦੌਰੇ ਦੌਰਾਨ ਗੁਰਦਿਆਲ ਲਗਾਤਾਰ ਬਲਵੀਰ ਦੇ ਸੰਪਰਕ ਵਿੱਚ ਸੀ ਜੋ ਮੂਲ ਰੂਪ ਵਿੱਚ ਪਿੰਡ ਪੱਦੀ ਸੂਰਤ ਸਿੰਘ, ਥਾਣਾ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਤ ਹੈ ।

ਗੁਰਦਿਆਲ ਜੰਮੂ - ਕਸ਼ਮੀਰ ਦੇ ਕੁਝ ਖਾੜਕੂ ਗਰੁੱਪਾਂ ਨਾਲ ਵੀ ਸੰਪਰਕ ਵਿੱਚ ਸੀ । ਬੁਲਾਰੇ ਨੇ ਅੱਗੇ ਦੱਸਿਆ ਕਿ ਸਤਵਿੰਦਰ ਵੀ ਇਸ ਗਰੁੱਪ ਦਾ ਸਰਗਰਮ ਮੈਂਬਰ ਸੀ ਅਤੇ ਉਹ ਜਗਰੂਪ ਦੇ ਨਾਲ ਆਪਣੇ ਪਾਕਿਸਤਾਨ ਤੇ ਜਰਮਨੀ ਅਧਾਰਿਤ ਆਕਾਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ । ਗੁਰਦਿਆਲ ਤੇ ਬਲਵੀਰ ਦੋਵਾਂ ਦਾ ਪਿਛੋਕੜ ਅੱਤਵਾਦ ਨਾਲ ਸਬੰਧਤ ਸੀ । ਸਾਲ 1992 ਅਤੇ ਸਾਲ 1988 ਵਿੱਚ ਵੀ ਉਨਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤੇ ਗਏ ਸਨ । ਸਾਲ 1992 ਵਿੱਚ ਗੁਰਦਿਆਲ ਪਾਸੋਂ ਥੰਪਸਨ ਗੰਨ ਬਰਾਮਦ ਕੀਤੀ ਗਈ ਸੀ । ਬੁਲਾਰੇ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀ ਪੁਲੀਸ ਨੇ ਪੱਕੀ ਖੁਫੀਆ ਸੂਹ ਮਿਲਣ ਤੋਂ ਬਾਅਦ ਇਨਾਂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ । ਇਨਾਂ ਖਿਲਾਫ਼ ਆਈ. ਪੀ. ਸੀ. ਹੇਠ ਜੇਰੇ ਦਫ਼ਾ 121, 121 ਏ, 120 ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਅਤੇ ਗੈਰ - ਕਾਨੂੰਨੀ ਸਰਗਰਮੀਆਂ ਐਕਟ ਦੀਆਂ ਧਾਰਾਵਾਂ 15, 16, 17 ਤੇ 18 ਦੇ ਹੇਠ ਐਫ. ਆਈ. ਆਰ. ਨੰਬਰ 28 ਦਰਜ ਕੀਤੀ ਗਈ ਹੈ ਅਤੇ ਹੋਰ ਜਾਂਚ ਜਾਰੀ ਹੈ ।

Merken

Merken

Merken

Merken

Merken

Merken

Merken

Merken

Merken

Merken

Merken

Merken

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz