ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Jun 2017
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005002866
ਅੱਜ
ਇਸ ਮਹੀਨੇ
1624
47085

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.144.16.135
   

ਮੁੱਖ ਪੰਨਾ

4 ਜੂਨ 2017

ਜੂਨ '84 ਘੱਲੂਘਾਰਾ ਦਿਵਸ

ਕੌਮ ਦੇ ਨਾਂ ਸੁਨੇਹੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੁਚਿੱਤੀ ’ਚ

http://sameydiawaaz.com/Archive%20News/%5B2017%5D/06/04.06.2017%20-%2001.jpg

ਅੰਮ੍ਰਿਤਸਰ, 3 ਜੂਨ :- ਘੱਲੂਘਾਰਾ ਦਿਵਸ (6 ਜੂਨ) ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਥਾਂ ਕਿਸੇ ਹੋਰ ਕੋਲੋਂ ਕੌਮ ਨਾਂ ਸੁਨੇਹਾ ਪੜ੍ਹਾਉਣ ਦੀ ਸਿੱਖ ਜਥੇਬੰਦੀਆਂ ਵਲੋਂ ਕੀਤੀ ਮੰਗ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਚਿੱਤੀ ਵਿੱਚ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗੁਰਬਚਨ ਸਿੰਘ ਨੂੰ ਮਾਨਤਾ ਨਹੀਂ ਦਿੰਦੇ । ਇਸ ਲਈ ਉਹ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਸਿੱਖ ਕੌਮ ਦੇ ਨਾਂ ਸੁਨੇਹਾ ਜਾਰੀ ਨਾ ਕਰਨ ਅਤੇ ਨਾ ਹੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ । ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦੀ ਮੰਗ ਪ੍ਰਵਾਨ ਕਰੇ ਤਾਂ ਜੋ ਸ਼ਹੀਦੀ ਸਮਾਗਮ ਵਿੱਚ ਕੋਈ ਵਿਵਾਦ ਨਾ ਹੋਵੇ । ਜੇਕਰ ਗਿਆਨੀ ਗੁਰਬਚਨ ਸਿੰਘ ਵਲੋਂ ਸੁਨੇਹਾ ਪੜ੍ਹਿਆ ਜਾਂਦਾ ਹੈ ਤਾਂ ਸੰਗਤ ਵਲੋ ਵਿਰੋਧ ਕੀਤਾ ਜਾ ਸਕਦਾ ਹੈ । ਦਲ ਖ਼ਾਲਸਾ ਨੇ ਸਲਾਹ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਵਲੋਂ ਕੌਮ ਦੇ ਨਾਂ ਸੁਨੇਹਾ ਜਾਰੀ ਕੀਤਾ ਜਾਵੇ ।

ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੁਚਿੱਤੀ ਵਿੱਚ ਹੈ । ਜੇ ਉਹ ਸਿੱਖ ਜਥੇਬੰਦੀਆਂ ਦੀ ਮੰਗ ਪ੍ਰਵਾਨ ਕਰਦੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਨੂੰ ਸੱਟ ਵੱਜਦੀ ਹੈ ਕਿਉਂਕਿ ਗਿਆਨੀ ਗੁਰਬਚਨ ਸਿੰਘ ਦੀਆਂ ਸੇਵਾਵਾਂ ਜਾਰੀ ਹਨ । ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆ ਇਸ ਵਾਰ ਮਸਲੇ ਨੂੰ ਬਹੁਤਾ ਨਾ ਚੁੱਕਣ ਤਾਂ ਜੋ ਭਵਿਖ ਵਿੱਚ ਇਸ ਮਸਲੇ ਸਮੇਤ ਬਾਕੀ ਮਸਲੇ ਵੀ ਹੱਲ ਹੋ ਸਕਣ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਘੱਲੂਘਾਰਾ ਦਿਵਸ ਨੂੰ ਇਕਜੁੱਟਤਾ ਅਤੇ ਅਮਨ ਸ਼ਾਂਤੀ ਨਾਲ ਮਨਾਇਆ ਜਾਵੇ । ਉਹ ਇਸ ਸਬੰਧੀ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰ ਰਹੇ ਹਨ । ਸ਼ਹਿਰ ਵਿੱਚ ਸਮਾਗਮ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਵੱਡੀ ਗਿਣਤੀ ਵਿੱਚ ਨੀਮ ਫੌਜੀ ਦਸਤੇ ਤੇ ਪੰਜਾਬ ਪੁਲੀਸ ਦੇ ਜਵਾਨ ਤਾਇਨਾਤ ਹਨ, ਜਿਨ੍ਹਾਂ ਨੇ ਅੱਜ ਫਲੈਗ ਮਾਰਚ ਵੀ ਕੀਤਾ । ਦੱਸਣਯੋਗ ਹੈ ਕਿ ਦਲ ਖ਼ਾਲਸਾ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਹੈ ਅਤੇ ਇਸ ਸਬੰਧੀ ਵੱਖ - ਵੱਖ ਥਾਵਾਂ ਤੇ ਪੋਸਟਰ ਅਤੇ ਬੈਨਰ ਵੀ ਲਾਏ ਹਨ ।


ਕੌਮ ਦੀ ਨਫ਼ਰਤ ’ਚ ਰੁਲਿਆ, ਕੌਮ ਦੇ ਕਾਤਲ ਗਿੱਲ ਦਾ ਮਰਨਾ

ਸਰਕਾਰੀ ਮਸ਼ੀਨਰੀ ਦੀ ਸ਼ਮੂਲੀਅਤ ਕੌਮ ਦੇ ਬਾਈਕਾਟ ਨੂੰ ਢੱਕ ਨਾ ਸਕੀ

ਕੈਪਟਨ ਨੇ ਕੌਮ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ

ਕੇ. ਪੀ. ਐਸ. ਗਿੱਲ ਪੁਲੀਸ ਅਧਿਕਾਰੀਆਂ ਲਈ ਮਿਸਾਲ : ਕੈਪਟਨ

http://sameydiawaaz.com/Archive%20News/%5B2017%5D/06/04.06.2017%20-%2002.jpg

ਨਵੀਂ ਦਿੱਲੀ, 3 ਜੂਨ (ਏਜੰਸੀਆਂ) :- ਸਿੱਖ ਨੌਜਵਾਨਾਂ ਦੇ ਕਾਤਲ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ. ਪੀ. ਐਸ. ਗਿੱਲ ਦਾ ਮਰਨਾ, ਅੱਜ ਕੌਮ ਦੀ ਨਫ਼ਰਤ ਨੇ ਪੂਰੀ ਤਰਾਂ ਰੋਲਕੇ ਰੱਖ ਦਿੱਤਾ ਤੇ ਨਾ ਹੀ ਕੌਮ ਦੇ ਗੱਦਾਰਾਂ ਨੂੰ ਅਤੇ ਇਤਿਹਾਸਿਕ ਸੁਨੇਹਾ ਦਿੱਤਾ ਗਿਆ ਕਿ ਕੌਮ ਦੇ ਗੱਦਾਰਾਂ ਦਾ ਅੰਤ ਬੇਹੱਦ ਮਾੜਾ ਤੇ ਨਮੋਸ਼ੀ ਭਰਿਆ ਹੁੰਦਾ ਹੈ । ਗਿੱਲ ਦਾ ਭੋਗ ਅੱਜ ਦਿੱਲੀ ਦੇ ਕੌਂਸੀਚਿਊਟਸ਼ਨਲ ਕਲੱਬ ’ਚ ਗਿਣੇ ਚੁੱਣੇ ਸਰਕਾਰੀ ਤੰਤਰ ਦੇ ਪੁਰਜਿਆਂ ਦੀ ਹਾਜ਼ਰੀ ’ਚ ਪਾਇਆ ਗਿਆ । ਕਿਸੇ ਗੁਰੂ ਘਰ ’ਚ ਇਸ ਭੋਗ ਲਈ ਆਗਿਆ ਨਾ ਮਿਲਣ ਕਾਰਨ ਅਤੇ ਭੋਗ ਲਈ ਗੁਰੂ ਸਾਹਿਬ ਦੇ ਸਰੂਪ ਨਾ ਦਿੱਤੇ ਜਾਣ ਕਾਰਨ ਸਰਕਾਰੀ ਤੰਤਰ ਨੂੰ ਮਜ਼ਬੂਰਨ ਕਿਸੇ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣੇ ਪਏ ।

ਕੌਮ ਦੇ ਇਸ ਗੱਦਾਰ ਦੇ ਭੋਗ ਸਮੇਂ ਸਰਕਾਰੀ ਤੰਤਰ ਵੀ ਕੁਰਸਿਆਂ ਤੇ ਚੜਿਆ ਬੈਠਾ ਰਿਹਾ । ਭਾਵੇਂ ਕਿ ਕੁੱਝ ਕੁ ਪੁਲਸੀਏ ਅਫ਼ਸਰ ਕਿਸੇ ਮਜ਼ਬੂਰੀ ਬੱਸ ਪੁੱਜੇ ਹੋਏ ਸਨ ਪ੍ਰੰਤੂ ਹਰ ਕਿਸੇ ਦੇ ਚਿਹਰੇ ਤੇ ਸਿਵਿਆਂ ਵਰਗੀ ਚੁੱਪ ਪੱਸਰੀ ਹੋਈ ਸੀ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਗੁਰੂ ਹਰਸਹਾਏ ਤੋਂ ਵਿਧਾਇਕ ਰਾਣਾ ਗੁਰਜੀਤ ਸੋਢੀ, ਕਾਂਗਰਸੀ ਸੰਸਦ ਮੈਂਬਰ ਕੇ. ਟੀ. ਐਸ. ਤੁਲਸੀ, ਭਰਤਇੰਦਰ ਸਿੰਘ ਚਾਹਲ, ਐਮ. ਐਸ. ਬਿੱਟਾ, ਕੇ. ਕੇ. ਬਾਵਾ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਿੱਖਾਂ ਪ੍ਰਤੀ ਜ਼ਹਿਰੀਲੀ ਸੋਚ ਰੱਖਣ ਵਾਲੀ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਆਦਿ ਮੌਕੇ ਤੇ ਮੌਜੂਦ ਸਨ । ਲਕਸ਼ਮੀ ਕਾਂਤਾ ਚਾਵਲਾ ਨੇ ਗਿੱਲ ਨੂੰ ਸੱਚਾ ਦੇਸ਼ ਭਗਤ ਕਰਾਰ ਦਿੱਤਾ । ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਗਿੱਲ ਜਿੱਥੇ ਉਨ੍ਹਾਂ ਦੇ ਕਰੀਬੀ ਮਿੱਤਰ ਸਨ ਉੱਥੇ ਇੱਕ ਮਹਾਨ ਆਗੂ ਵੀ ਸਨ । ਕੈਪਟਨ ਨੂੰ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣਾ ਕਿਸ ਭਾਅ ਪਵੇਗਾ ਇਹ ਆਉਣ ਵਾਲਾ ਸਮਾਂ ਜਲਦ ਹੀ ਦੱਸ ਦੇਵੇਗਾ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਬਕਾ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਦੇ ਭੋਗ ਉੱਤੇ ਜਾਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਹੈ । ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅਮਰਿੰਦਰ ਦੀ ਹਾਜ਼ਰੀ ਨੂੰ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਜੋਂ ਪਰਿਭਾਸ਼ਿਤ ਕੀਤਾ ਹੈ ।  ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕੇ. ਪੀ. ਐਸ. ਗਿੱਲ ਦੀ ਅੰਤਿਮ ਅਰਦਾਸ ਲਈ ਕੋਈ ਗੁਰਦੁਆਰਾ ਨਾ ਮਿਲਣ ਕਰਕੇ ਇੱਕ ਕਲੱਬ ਵਿੱਚ ਅਰਦਾਸ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕਲੱਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਨਿੰਦਣਯੋਗ ਹੈ ।  ਅਮਰਿੰਦਰ ਨੇ ਭੋਗ ‘ਤੇ ਜਾ ਕੇ ਅਸਿੱਧੇ ਤਰੀਕੇ ਨਾਲ ਗਿੱਲ ਵਲੋਂ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਸਰਕਾਰੀ ਮਾਨਤਾ ਦੇ ਦਿੱਤੀ ਹੈ ।

ਮਨਜੀਤ ਸਿੰਘ ਜੀ. ਕੇ. ਅਨੁਸਾਰ ਸਿੱਖ ਕੌਮ ਗਿੱਲ ਨੂੰ ਅੱਜ ਵੀ ਆਪਣਾ ਕਾਤਲ ਮੰਨਦੀ ਹੈ ਜਿਸ ਕਰਕੇ ਉਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅੰਤਿਮ ਰਸਮਾਂ ਵਿਚ ਭਾਗ ਲੈਣ ਤੋਂ ਸਿੱਖਾਂ ਨੂੰ ਵਰਜਿਆ ਗਿਆ ਸੀ । ਪਰ ਅਮਰਿੰਦਰ ਨੇ ਕਾਂਸੀਟਿਯੂਸ਼ਨ ਕਲੱਬ ‘ਚ ਭੋਗ ਸਮਾਗਮ ਤੇ ਜਾ ਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਅਣਦੇਖਾ ਕੀਤਾ ਹੈ । ਮਨਜੀਤ ਸਿੰਘ ਜੀ. ਕੇ. ਨੇ ਸਾਫ਼ ਆਖਿਆ ਹੈ ਕਿ ਗਿੱਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਨੇ ਪੰਥ ਵਿੱਚੋਂ ਛੇਕਿਆ ਹੋਇਆ ਸੀ, ਇਸ ਕਰਕੇ ਅਮਰਿੰਦਰ ਨੇ ਭੋਗ ਸਮਾਗਮ ਵਿੱਚ ਜਾ ਕੇ ਤਖ਼ਤ ਸਾਹਿਬ ਦੇ ਵੱਕਾਰ ਨੂੰ ਵੀ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਦੱਸਣਯੋਗ ਹੈ ਕਿ ਕੇ. ਪੀ. ਐਸ. ਗਿੱਲ ਦੀ ਅੰਤਿਮ ਅਰਦਾਸ ਵਿੱਚ ਅਕਾਲੀ ਆਗੂ ਸ਼ਾਮਲ ਨਹੀਂ ਹੋਏ ਅਤੇ ਦਿੱਲੀ ਦੇ ਕਾਂਗਰਸੀ ਸਿੱਖ ਆਗੂਆਂ ਵਿੱਚੋਂ ਵੀ ਅਹਿਮ ਆਗੂ ਸ਼ਰਧਾਂਜਲੀ ਦੇਣ ਨਹੀਂ ਪੁੱਜੇ ।


ਪਿੰਡ ਰਾਮਗੜ ਵਿਖੇ 5 ਪਾਵਨ ਸਰੂਪ ਅਤੇ 35 ਗੁਟਕਾ ਸਾਹਿਬ ਹੋਏ ਅਗਨ ਭੇਂਟ

ਅਜਿਹੇ ਪ੍ਰਬੰਧਕਾਂ ਨੂੰ ਅੱਗੇ ਤੋਂ ਪਾਵਨ ਸਰੂਪ ਨਾ ਦਿੱਤੇ ਜਾਣ - ਭਾਈ ਸੁਖਜੀਤ ਸਿੰਘ ਖੋਸੇ

http://sameydiawaaz.com/Archive%20News/%5B2017%5D/06/04.06.2017%20-%2005.jpg

ਕਪੂਰਥਲਾ, 2 ਜੂਨ (ਗੁਰਭੇਜ ਸਿੰਘ ਅਨੰਦਪੁਰੀ) :- ਕਪੂਰਥਲਾ ਜ਼ਿਲੇ ਦੇ ਪਿੰਡ ਰਾਮਗੜ ਜੋ ਕਿ ਆਪ ਦੇ ਮੁੱਖ ਬੁਲਾਰੇ ਅਤੇ ਚੀਫ ਵਿੱਪ ਸ. ਸੁਖਪਾਲ ਸਿੰਘ ਖਹਿਰਾ ਦਾ ਜੱਦੀ ਪਿੰਡ ਹੈ ਵਿਖੇ ਪਿੰਡ ਵਿੱਚ ਸਥਿਤ ਗੁਰਦੁਆਰਾ ਚੜਦੀ ਪੱਤੀ ਵਿਖੇ ਕੱਲ ਸਿਖਰ ਦੁਪਹਿਰੇ ਸ਼ਰਕਟ ਸ਼ਾਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਤੇ ਤਕਰੀਬਨ ਪੈਂਤੀ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਂਟ ਹੋ ਗਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਬੀ. ਐਸ. ਐਨ. ਐਲ. ਐਕਸਚੇਂਜ ਦੇ ਸਾਹਮਣੇ ਸਥਿਤ ਉਕਤ ਗੁਰਦੁਆਰਾ ਸਾਹਿਬ ਵਿਖੇ ਜਨਵਰੀ ਮਹੀਨੇ ਤੋਂ ਕੋਈ ਗ੍ਰੰਥੀ ਸਿੰਘ ਹੀ ਨਹੀਂ ਹੈ ਅਤੇ ਪਿੰਡ ਦਾ ਹੀ ਇੱਕ ਵਿਅਕਤੀ ਹਰਜਿੰਦਰ ਸਿੰਘ ਜਿਸ ਦਾ ਕਿੱਤਾ ਅਖੰਡ ਪਾਠ ਕਰਨਾ ਹੀ ਹੈ, ਦੋਵੇਂ ਟਾਈਮ ਨਿਤਨੇਮ ਕਰਦਾ ਸੀ ਅਤੇ ਬਾਕੀ ਸਮਾਂ ਇਧਰ ਓਧਰ ਅਖੰਡ ਪਾਠ ਦੀਆਂ ਡਿਊਟੀਆਂ ਲਾਉਂਦਾ ਰਹਿੰਦਾ ਹੈ । ਇਸ ਤੋਂ ਇਲਾਵਾ ਉਕਤ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਆਉਣ ਦਾ ਵੀ ਟਾਈਮ ਟੇਬਲ ਨਹੀਂ ਹੈ । ਅੱਜ ਸਵੇਰੇ ਪਿੰਡ ਦਾ ਇੱਕ ਵਿਅਕਤੀ ਤਕਰੀਬਨ ਸਾਡੇ ਗਿਆਰਾਂ ਵਜੇ ਮੱਥਾ ਟੇਕ ਜੰਦਰਾ ਮਾਰਕੇ ਚਲਾ ਗਿਆ ਅਤੇ ਅੰਦਰ ਬਣੇ ਸਾਗਵਾਣ ਦੀ ਲੱਕੜ ਦੇ ਕੈਬਨ ਵਿੱਚ ਜਿੱਥੇ ਕਿ ਗੁਰੂ ਜੀ ਦਾ ਸੁੱਖ ਆਸਣ ਅਸਥਾਨ ਸੀ, ਉਸਦੇ ਅੰਦਰ ਛੋਟੀ ਪਲਾਸਟਿਕ ਦੀ ਪੱਖੀ ਅਤੇ ਛੱਤ ਵਾਲਾ ਪੱਖਾ ਚਲਦਾ ਹੀ ਰਹਿਣ ਦਿੱਤਾ ਜੋ ਕਿ ਹਾਦਸੇ ਦਾ ਕਾਰਣ ਬਣਿਆ ।

ਤਕਰੀਬਨ ਸਾਡੇ ਬਾਰਾਂ ਵਜੇ ਪਿੰਡ ਕਿਸੇ ਵਿਅਕਤੀ ਨੇ ਗੁਰੂ ਘਰ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਕੇ ਆਂਢ - ਗੁਆਂਢ ਦੇ ਲੋਕਾਂ ਨੂੰ ਬੁਲਾਇਆ ਪਰ ਉਦੋਂ ਤੱਕ ਸੁੱਖ ਆਸਣ ਵਿੱਚ ਮੌਜੂਦ ਛੇ ਪਾਵਨ ਸਰੂਪ ਅਤੇ ਪੈਂਤੀ ਗੁਟਕਾ ਸਾਹਿਬ ਅਗਨ ਭੇਂਟ ਹੋ ਚੁੱਕੇ ਸਨ । ਉਸ ਸਮੇਂ ਪਿੰਡ ਦੇ ਹੀ ਇੱਕ ਹਿੰਮਤੀ ਨੌਜਵਾਨ ਨੇ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ, ਦਰਵਾਜ਼ਾ ਤੋੜਕੇ ਪਾਲਕੀ ਵਿੱਚ ਪ੍ਰਕਾਸ਼ਮਾਨ ਸਰੂਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ । ਅੱਗ ਐਨੀ ਭਿਆਨਕ ਸੀ ਕਿ ਵੱਡੀ ਗਿਣਤੀ ਵਿੱਚ ਮੌਜ਼ੂਦ ਸੰਗਤ ਨੇ ਆਂਢ - ਗੁਆਡ ਦੀਆਂ ਮੋਟਰਾਂ ਚਲਾ ਕੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ । ਘਟਨਾ ਦਾ ਪਤਾ ਚਲਦੇ ਹੀ ਐਸ. ਪੀ. ਭੁਲੱਥ ਸ੍ਰੀ ਗੋਵਿਂਦ ਤੂਰਾ, ਤਹਿਸੀਲਦਾਰ ਸਾਹਿਬ ਅਤੇ ਐਸ. ਐਚ. ਓ. ਭੁਲੱਥ ਸ. ਰਸਮਿੰਦਰ ਸਿੰਘ ਮੱਕੇ ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਕਬਜ਼ੇ ਵਿੱਚ ਲੈ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਅਤੇ ਪ੍ਰਬੰਧਕਾਂ ਨੂੰ ਜ਼ਲਦੀ - ਜ਼ਲਦੀ ਪਾਵਨ ਸਰੂਪਾਂ ਸਮੇਤ ਅਗਨ ਭੇਂਟ ਹੋਇਆ ਸਾਰਾ ਸਮਾਨ ਸ੍ਰੀ ਗੋਇੰਦਵਾਲ ਸਾਹਿਬ ਲੈ ਜਾਣ ਨੂੰ ਕਿਹਾ, ਜਿਸ ਤੇ ਪ੍ਰਬੰਧਕ ਕਮੇਟੀ ਵਲੋਂ ਕਾਹਲੀ ਵਿੱਚ ਹੀ ਪਾਵਨ ਸਰੂਪਾਂ ਅਤੇ ਗੁਟਕਾ ਸਾਹਿਬ ਸਮੇਤ ਸਾਰੀ ਰਾਖ ਪਤੀਲਿਆਂ, ਪਰਾਤਾਂ ਵਿੱਚ ਪਾਈ ਅਤੇ ਗੋਇੰਦਵਾਲ ਸਾਹਿਬ ਨੂੰ ਚੱਲ ਪਏ । ਘਟਨਾ ਦੀ ਸੂਚਨਾਂ ਮਿਲਦੇ ਹੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਚਾਰਕ ਬੀਬੀ ਸਰਬਜੀਤ ਕੌਰ ਅਤੇ ਪ੍ਰਚਾਰਕ ਭਾਈ ਮਨਦੀਪ ਸਿੰਘ ਦੀ ਡਿਉਟੀ ਮੌਕੇ ਦਾ ਜ਼ਾਇਜ਼ਾ ਲੈਣ ਲਈ ਲਗਾਈ ਗਈ ਜੋ ਕਿ ਮੌਕੇ ਤੇ ਪਹੁੰਚੇ,  ਉਹਨਾਂ ਦੇ ਨਾਲ ਗ੍ਰੰਥੀ ਸਿੰਘ ਗੁਰਦੁਆਰਾ ਬਉਲੀ ਸਾਹਿਬ ਨਡਾਲਾ ਅਤੇ ਮੈਨੇਜਰ ਗੁਰਦੁਆਰਾ ਬਉਲੀ ਸਾਹਿਬ ਨਡਾਲਾ ਵੀ ਪਹੁੰਚੇ ਅਤੇ ਸਥੁਤੀ ਦਾ ਜਾਇਜ਼ਾ ਲਿਆ । ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ।

ਘਟਨਾ ਸਥਾਨ ਤੇ ਜਥੇ ਸਮੇਤ ਪਹੁੰਚੇ ਸ੍ਰੀ ਗੁਰੂ ਗ੍ਰਂਥ ਸਾਹਿਬ ਸਤਿਕਾਰ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਘਟਨਾ ਨੂੰ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਰਾਰ ਦੇਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਬੰਧਕਾਂ ਖਿਲਾਫ ਸ਼ਖਤ ਧਾਰਮਿਕ ਅਤੇ ਕਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਅਤੇ ਅਜਿਹੇ ਪ੍ਰਬੰਧਕਾਂ ਨੂੰ ਅੱਗੇ ਤੋਂ ਪਾਵਨ ਸਰੂਪ ਨਾ ਦੇਣ ਦੀ ਅਪੀਲ ਕੀਤੀ ।


ਕਾਬੁਲ ਵਿੱਚ ਦਹਿਸ਼ਤੀਆਂ ਵਲੋਂ ਮੁੜ ਧਮਾਕੇ, 7 ਹਲਾਕ

http://sameydiawaaz.com/Archive%20News/%5B2017%5D/06/04.06.2017%20-%2003.jpg

ਕਾਬੁਲ ਵਿੱਚ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਅਫ਼ਗਾਨ ਪੁਲੀਸ ਕਰਮੀ

ਕਾਬੁਲ, 3 ਜੂਨ (ਰਾਇਟਰਜ਼) :- ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬੀਤੇ ਦਿਨੀਂ ਹੋਈ ਝੜਪ ’ਚ ਮਾਰੇ ਗਏ ਇੱਕ ਵਿਅਕਤੀ ਦੀਆਂ ਅੰਤਿਮ ਰਸਮਾਂ ਮੌਕੇ ਅੱਜ ਕਾਬੁਲ ਵਿੱਚ ਹੋਏ ਬੰਬ ਧਮਾਕਿਆਂ ’ਚ 7 ਵਿਅਕਤੀਆਂ ਦੀ ਮੌਤ ਹੋ ਗਈ  ।

ਇਸ ਮੌਕੇ ਹਾਜ਼ਰ ਦੋ ਵਿਅਕਤੀਆਂ ਨੇ ਦੱਸਿਆ ਕਿ ਇਸ ਧਮਾਕੇ ’ਚ ਘੱਟੋ ਘੱਟ 7 ਵਿਅਕਤੀ ਮਾਰੇ ਗਏ ਹਨ । ਟੋਲੋ ਨਿਊਜ਼ ਤੇ ਹੋਰ ਅਫ਼ਗਾਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ । ਇਸ ਘਟਨਾ ’ਚ 119 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ । ਸਰਕਾਰ ਦੇ ਸੂਤਰਾਂ ਨੇ ਦੱਸਿਆ ਸਰਕਾਰ ਦੇ ਮੁੱਖ ਕਾਰਜਕਾਰੀ ਅਬਦੁੱਲ੍ਹਾ ਅਬਦੁੱਲ੍ਹਾ ਵੀ ਇਸ ਮੌਕੇ ਹਾਜ਼ਰ ਸਨ, ਪਰ ਉਨ੍ਹਾਂ ਦਾ ਬਚਾਅ ਹੋ ਗਿਆ ਜਦਕਿ ਕਈ ਸੀਨੀਅਰ ਸੁਰੱਖਿਆ ਅਧਿਕਾਰੀ ਇਸ ਘਟਨਾ ’ਚ ਜ਼ਖ਼ਮੀ ਹੋਏ ਹਨ । ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਵੀ ਨਹੀਂ ਲਈ ਹੈ ।

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਸ ਹਮਲੇ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਤੇ ਉਸ ਨੇ ਸਰਕਾਰ ਵਿਚਲੇ ਆਪਣੇ ਵਿਰੋਧੀਆਂ ’ਤੇ ਇਸ ਘਟਨਾ ਦਾ ਦੋਸ਼ ਲਾਇਆ ਹੈ । ਇਹ ਧਮਾਕੇ ਅੱਜ ਉੱਪ ਸੈਨੇਟ ਸਪੀਕਰ ਦੇ ਪੁੱਤਰ ਮੁਹੰਮਦ ਸਲੀਮ ਇਜ਼ਾਦਿਆਰ ਦੀਆਂ ਅੰਤਿਮ ਰਸਮਾਂ ਮੌਕੇ ਹੋਏ । ਬੀਤੇ ਦਿਨ ਰੋਸ ਪ੍ਰਦਰਸ਼ਨ ਦੌਰਾਨ ਹੋਈਆਂ ਝੜਪਾਂ ’ਚ ਸਖ਼ਤ ਜ਼ਖ਼ਮੀ ਹੋਣ ਮਗਰੋਂ ਉਸ ਦੀ ਮੌਤ ਹੋ ਗਈ ਸੀ । ਪ੍ਰਦਰਸ਼ਨਕਾਰੀ ਇੱਕ ਵੱਡੇ ਟਰੱਕ ਧਮਾਕੇ ’ਚ 80 ਵਿਅਕਤੀਆਂ ਦੀ ਮੌਤ ਹੋਣ ਤੇ 460 ਦੇ ਜ਼ਖ਼ਮੀ ਹੋਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਸਨ । ਦੂਜੇ ਪਾਸੇ ਕਾਬੁਲ ’ਚ ਬਿਹਤਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਅੱਜ ਦੂਜੇ ਦਿਨ ਵੀ ਜਾਰੀ ਰਹੇ । ਪੁਲੀਸ ਨੇ ਸ਼ਨਿਚਰਵਾਰ ਸ਼ਹਿਰ ਦੀਆਂ ਸਭ ਮੁੱਖ ਸੜਕਾਂ ਬੰਦ ਰੱਖੀਆਂ । ਪ੍ਰਦਰਸ਼ਨਕਾਰੀ ਰਾਸ਼ਟਰਪਤੀ ਅਸ਼ਰਫ਼ ਗ਼ਨੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ ।

ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਨੂੰ ਲਾਠੀਚਾਰਜ, ਜਲਤੋਪਾਂ ਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ । ਕਾਬੁਲ ਸੈਨਾ ਦੇ ਕਮਾਂਡਰ ਗੁਲ ਨਬੀ ਅਹਿਮਦਜ਼ਈ ਨੇ ਕਿਹਾ ਕਿ ਉਨ੍ਹਾਂ ਨੂੰ ਖੁਫੀਆਂ ਰਿਪੋਰਟਾਂ ਹਨ ਕਿ ਉਨ੍ਹਾਂ ਦੇ ਦੁਸ਼ਮਣ ਮੁੜ ਲੋਕਾਂ ਦੀ ਭੀੜ ’ਤੇ ਹਮਲਾ ਕਰ ਸਕਦੇ ਹਨ । ਉਨ੍ਹਾਂ ਲੋਕਾਂ ਨੂੰ ਫਿਲਹਾਰ ਘਰਾਂ ’ਚ ਹੀ ਰਹਿਣ ਦੀ ਅਪੀਲ ਕੀਤੀ ।


ਦੱਖਣੀ ਅਫਰੀਕਾ ਨੇ ਦਿੱਤਾ ਸ੍ਰੀਲੰਕਾ ਨੂੰ 300 ਦੌੜਾਂ ਦਾ ਟੀਚਾ

http://sameydiawaaz.com/Archive%20News/%5B2017%5D/06/04.06.2017%20-%2004.jpg

ਲੰਡਨ ਦੇ ਓਵਲ ਮੈਦਾਨ ਵਿੱਚ ਸੈਂਕੜਾ ਬਣਾਉਣ ’ਤੇ ਹਾਸ਼ਿਮ ਆਮਲਾ ਬੱਲਾ ਲਹਿਰਾਉਂਦਾ ਹੋਇਆ

ਲੰਡਨ, 3 ਜੂਨ (ਏ. ਐਫ. ਪੀ.) :- ਧੁਨੰਤਰ ਬੱਲੇਬਾਜ਼ ਹਾਸ਼ਿਮ ਅਮਲਾ ਦੇ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਚੈਂਪੀਅਨਜ਼ ਟਰਾਫੀ ਗਰੁੱਪ ਬੀ ਮੈਚ ਵਿੱਚ ਅੱਜ ਇੱਥੇ ਸ੍ਰੀਲੰਕਾ ਦੇ ਖਿਲਾਫ਼ ਛੇ ਵਿਕਟਾਂ ਉੱਤੇ 299 ਦੌੜਾਂ ਬਣਾਈਆਂ । ਅਮਲਾ ਨੇ 115 ਗੇਂਦਾਂ ਉੱਤੇ 5 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤੋਂ ਇਲਾਵਾ ਫਾਫ ਡੂ ਪਲੇਸਿਸ (75) ਦੇ ਨਾਲ ਦੂਜੇ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕੀਤੀ । ਜੇ. ਪੀ. ਡੁਮਿਨੀ ਨੇ 20 ਗੇਂਦਾਂ ਵਿੱਚ 38 ਦੌੜਾਂ ਨੇ ਅੰਤ ਵਿੱਚ ਤੇਜ਼ ਤਰਾਰ ਪਾਰੀ ਖੇਡਦਿਆਂ ਟੀਮ ਦਾ ਸਕੋਰ 300 ਦੌੜਾਂ ਤੱਕ ਪਹੁੰਚਾਇਆ ।

ਗੇਂਦਬਾਜ਼ਾਂ ਨੇ ਹਾਲਾਂਕਿ ਸ੍ਰੀਲੰਕਾ ਨੂੰ ਅੰਤਮ 13 ਓਵਰਾਂ ਵਿੱਚ ਕੁੱਝ ਵਾਪਸੀ ਦਿਵਾਈ ਜਿਸ ਵਿੱਚ ਦੱਖਣੀ ਅਫਰੀਕਾ ਦੀ ਟੀਮ ਸੱਤ ਵਿਕਟਾਂ ਬਚਣ ਦੇ ਬਾਵਜੂਦ 87 ਦੌੜਾਂ ਹੀ ਬਣਾ ਸਕੀ । ਸ੍ਰੀਲੰਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਨੁਵਾਨ ਪ੍ਰਦੀਪ ਰਹੇ, ਉਸਨੇ 54 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ । ਅਨਫਿਟ ਅੰਜੇਲੋ ਮੈਥਿਓਜ ਦੀ ਥਾਂ ਕਪਤਾਨੀ ਸੰਭਾਲ ਰਹੇ ਉਪਲ ਥਰੰਗਾ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਦੱਖਣੀ ਅਫਰੀਕਾ ਦੀ ਸ਼ੁਰੂਆਤ ਧੀਮੀ ਰਹੀ । ਬੱਲੇਬਾਜ਼ਾਂ ਨੇ ਲਾਸ਼ਿਤ ਮਲਿੰਗਾ ਅਤੇ ਸੁਰੰਗਾ ਲਕਮਲ ਦੇ ਪਹਿਲੇ ਛੇ ਓਵਰਾਂ ਵਿੱਚ ਕੋਈ ਚੌਕਾ ਨਹੀਂ ਮਾਰਿਆ । ਕਵਿੰਟਨ ਡਿ ਕਾਕ ਨੇ ਮਲਿੰਗਾ ਉੱਤੇ ਚੌਕੇ ਦੇ ਨਾਲ ਪਾਰੀ ਦੀ ਪਹਿਲੀ ਬਾਊਂਡਰੀ ਲਾਈ । ਅਮਲਾ ਨੇ ਆਪਣਾ ਪਹਿਲਾ ਚੌਕਾ 10 ਵੇਂ ਓਵਰ ਵਿੱਚ ਜੜਿਆ । ਟੀਮ ਨੇ ਪਹਿਲੇ ਦਸ ਓਵਰਾਂ ਵਿੱਚ 32 ਦੌੜਾਂ ਬਣਾਈਆਂ । ਡਿਕਾਕ ਹਾਲਾਂਕਿ 42 ਗੇਂਦਾਂ ਵਿੱਚ 23 ਦੌੜਾਂ ਬਣਾਉਣ ਬਾਅਦ ਨੁਵਾਨ ਪ੍ਰਦੀਪ ਦੀ ਗੇਂਦ ਉੱਤੇ ਵਿਕਟ ਕੀਪਰ ਨਿਰੋਸ਼ਨ ਡਿਕਵੇਲਾ ਨੂੰ ਕੈਚ ਦੇ ਬੈਠਾ ਪਰ ਇਸ ਤੋਂ ਬਾਅਦ ਅਮਲਾ ਅਤੇ ਫਾਫ ਡੂ ਪਲੇਸਿਸ ਨੇ ਪਾਰੀ ਨੂੰ ਸੰਭਾਲ ਲਿਆ ।

ਦੱਖਣੀ ਅਫਰੀਕਾ ਨੇ 22ਵੇਂ ਓਵਰ ਵਿੱਚ ਸੈਂਕੜਾ ਪੂਰਾ ਕੀਤਾ । ਅਮਲਾ ਨੇ 112 ਗੇਂਦਾਂ ਵਿੱਚ 25ਵਾਂ ਸੈਂਕੜਾ ਪੂਰਾ ਕੀਤਾ । ਉਹ ਆਪਣੇ ਕਪਤਾਨ ਡਿਵਿਲੀਅਰਜ਼ (24) ਨੂੰ ਪਿੱਛੇ ਛੱਡਕੇ ਇੱਕ ਰੋਜ਼ਾ ਕਿ੍ਕਟ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ । ਉਹ 151 ਪਾਰੀਆਂ ਨਾਲ ਸਭ ਤੋਂ ਘੱਟ ਗੇਂਦਾਂ ਵਿੱਚ ਵੀ 25 ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ । ਇਸ ਮਾਮਲੇ ਵਿੱਚ ਉਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ ਜਿਸਨੇ 162 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਹੈ ।

ਇਸ ਓਵਰ ਵਿੱਚ ਹੀ ਡੇਵਿਡ ਮਿੱਲਰ (18) ਨੇ ਥਰਡਮੈਨ ਵਿੱਚ ਪ੍ਰਸੰਨਾ ਨੂੰ ਕੈਚ ਦੇ ਦਿੱਤਾ । ਅਮਲਾ ਵੀ ਅਗਲੇ ਓਵਰ ਵਿੱਚ ਦੋ ਦੌੜਾਂ ਬਣਾਉਣ ਦੇ ਚੱਕਰ ਵਿੱਚ ਆਊਟ ਹੋ ਗਿਆ । ਇਸ ਨਾਲ ਟੀਮ ਦਾ ਸਕੋਰ ਪੰਜ ਵਿਕਟਾਂ ਉੱਤੇ 232 ਦੌੜਾਂ ਕਿ੍ਸ ਮੌਰਿਸ 20 ਦੌੜਾਂ ਅਤੇ ਜੇ. ਪੀ. ਡੁਮਿਨੀ ਨੇ ਆਖਰੀ ਓਵਰਾਂ ਵਿੱਚ ਚੰਗੇ ਸ਼ਾਟ ਖੇਡਕੇ ਟੀਮ ਦਾ ਸਕੋਰ 300 ਦੌੜਾਂ ਕਰ ਦਿੱਤਾ ।

Merken

Merken

Merken

Merken

Merken

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz