ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160308
ਅੱਜ
ਇਸ ਮਹੀਨੇ
476
16032

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.150
   

ਮੁੱਖ ਪੰਨਾ

ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27.09.2011 ਨੂੰ ਆਈ ਚਿੱਠੀ ਤੋਂ ਬਾਅਦ ਵੱਖ - ਵੱਖ ਪ੍ਰਤੀਕਰਮ - 2

<< 1 2 3 4 >>


ਭਾਈ ਰਾਜੋਆਣਾ ਤੇ ਭਾਈ ਰੇਸ਼ਮ ਸਿੰਘ ਬੱਬਰ ਦੇ ਪ੍ਰਤੀ

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ

ਜਥੇ. ਸਤਨਾਮ ਸਿੰਘ ਬੱਬਰ (ਪ੍ਰਧਾਨ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ), ਸ੍ਰ: ਸੋਹਣ ਸਿੰਘ ਕੰਗ, ਸ੍ਰ: ਰੁਲਦਾ ਸਿੰਘ (ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੋਨ), ਜਥੇ. ਹਰਦਵਿੰਦਰ ਸਿੰਘ ਬੱਬਰ, ਸ੍ਰ: ਸੁਰਿੰਦਰ ਸਿੰਘ ਸ਼ੇਖੋਂ, ਜਥੇ. ਰੇਸ਼ਮ ਸਿੰਘ ਬੱਬਰ, ਸ੍ਰ: ਗੁਰਮੀਤ ਸਿੰਘ ਖਨਿਆਣ, ਸ੍ਰ: ਜਤਿੰਦਰਬੀਰ ਸਿੰਘ, ਸ੍ਰ: ਗੁਰਦੀਪ ਸਿੰਘ ਪ੍ਰਦੇਸੀ, ਸ੍ਰ: ਰਜਿੰਦਰ ਸਿੰਘ ਬੱਬਰ

ਮਿਤੀ 19.05.2012 ਦਿਨ ਸਨਿੱਚਰਵਾਰ ਸਾਮ ਨੂੰ ਗੁਰਦੁਆਰਾ ਦਸਮੇਸ਼ ਸਿੰਘ ਸਭਾ ਕਲੋਨ ਵਿਖੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਇੰਟਰਨੈਸ਼ਨਲ ਬੱਬਰ ਖਾਲਸਾ ਜਰਮਨੀ ਦੇ ਮੁਖੀ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਭਾਈ ਗੁਰਪਾਲ ਸਿੰਘ ਬੱਬਰ, ਇੰਟਰਨੈਸ਼ਨਲ ਦਲ ਖਾਲਸਾ ਦੇ ਮੁਖੀ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਗੁਰਦੀਪ ਸਿੰਘ ਪਰਦੇਸੀ ਹਾਈਜੈਕਰ, ਸਿੱਖ ਫੈਡਰੇਸ਼ਨ ਜਰਮਨੀ ਦੇ ਮੁਖੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਬੀਰ ਸਿੰਘ, ਬੱਬਰ ਖਾਲਸਾ ਜਰਮਨੀ ਦੇ ਮੁਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਮੁਖੀ ਭਾਈ ਸੋਹਣ ਸਿੰਘ ਕੰਗ, ਭਾਈ ਬਲਕਾਰ ਸਿੰਘ ਅਤੇ ਜਥੇਬੰਦੀਆਂ ਦੇ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਕਈ ਗੁਰੂ ਘਰਾਂ ਦੇ ਮੁੱਖ ਸੇਵਾਦਾਰ ਵੀ ਹਾਜਰ ਹੋਏ ਮੀਟਿੰਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਰਨ ਵਾਲੇ ਪੰਥਕ ਕਾਰਜਾਂ ਉੱਤੇ ਵਿਚਾਰ ਕੀਤੀ ਗਈ ਉਸ ਤੋ ਉਪਰੰਤ ਚਾਰ ਜਥੇਬੰਦੀਆਂ ਦੇ ਮੁਖੀਆਂ ਨੇ ਵੱਖਰੇ ਤੌਰ ਤੇ ਸ; ਬਲਵੰਤ ਸਿੰਘ ਰਾਜੋਆਣਾ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਵਿਚਾਲੇ ਚੱਲ ਰਹੇ ਵਾਦ ਵਿਵਾਦ ਤੇ ਗੰਭੀਰਤਾ ਨਾਲ ਵੀਚਾਰ ਕੀਤਾ ਇਸ ਤੋ ਬਾਅਦ ਭਾਈ ਰੇਸ਼ਮ ਸਿੰਘ ਬੱਬਰ ਨੇ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਆਕੇ ਪੰਥਕ ਜਥੇਬੰਦੀਆਂ ਦੇ ਮੁਖੀਆਂ ਅਤੇ ਹਾਜਰ ਸੰਗਤ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਭਾਵੇ ਕਿ ਬੱਬਰ ਖਾਲਸਾ ਦੇ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਇਸ ਤੋ ਪਿਹਲਾਂ ਹੀ ਇਸ ਬਾਰੇ ਸਪੱਸ਼ਟ ਕਰ ਚੁੱਕੇ ਹਨ ਪੰਥਕ ਜਥੇਬੰਦੀਆਂ ਸਾਰੀ ਗੱਲ ਨੂੰ ਸੁਨਣ ਉਪਰੰਤ ਇਸ ਸਿਟੇ ਤੇ ਪਾਹੁਚੀਆਂ ਹਨ ਕਿ ਭਾਈ ਰੇਸ਼ਮ ਸਿੰਘ ਬੱਬਰ ਤੇ ਲੱਗੇ ਸਾਰੇ ਇਲਜਾਮ ਬੇਬੁਨਿਆਦ ਹਨ ਅਸੀ ਸਮੁਚੇ ਸਿਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਪੰਥਕ ਹਿਤਾਂ ਨੂੰ ਮੁੱਖ ਰਖਦਿਆਂ ਅੱਗੇ ਤੋ ਇਸ ਵਿਸ਼ੇ ਤੇ ਬਿਆਨ ਬਾਜੀ ਬੰਦ ਕੀਤੀ ਜਾਵੇ ਅਤੇ ਇਨਾਂ ਵਿਵਾਦਾਂ ਤੋ ਉਪਰ ਉਠਕੇ ਪੰਥ ਦੀ ਚੜਦੀ ਕਲਾ ਲਈ ਜਤਨਸ਼ੀਲ ਹੋਈਏ ਦੇਸਾਂ ਵਿਦੇਸ਼ਾਂ ਵਿਚ ਵਿਚਰ ਰਹੇ ਪੰਥਕ ਹਤਾਇਸ਼ੀਆਂ ਵੱਲੋ ਪੰਥ ਦੀ ਚੱੜਦੀ ਕਲਾ ਲਈ ਪਏ ਯੋਗਦਾਨ ਦੇ ਲਈ ਅਸੀਂ ਹਮੇਸ਼ਾਂ ਰੀਣੀ ਹਾਂ ਅਤੇ ਪੰਥਕ ਸੋਚ ਰੱਖਣ ਵਾਲੇ ਹਰ ਵਿਆਕਤੀ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ।

ਵਲੋਂ:- ਜਰਮਨੀ ਦੀਆਂ ਪੰਥਕ ਜਥੇਬੰਦੀਆਂ


ਮਿਤੀ 19.05.2012

ਗੁਰੂ ਪਿਆਰੇ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ ] ਵਾਹਿਗੁਰੂ ਜੀ ਕੀ ਫਤਹਿ ]

ਜਦੋ ਤੋ ਸ਼੍ਰਿਸਟੀ ਹੋਂਦ ਵਿਚ ਆਈ ਨਾਲ ਹੀ ਪਾਪ ਤੇ ਪੁੰਨ ਦੀ ਉਤਪੱਤੀ ਵੀ ਹੋਈ, ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਜਦੋ ਸ਼੍ਰਿਸਟੀ ਦਾ ਪ੍ਰਸਾਰ ਹੁੰਦਾ ਗਿਆ ਦੋਵੇ ਤਰ੍ਹਾ ਦੇ ਵਿਚਾਰ ਰੱਖਣ ਵਾਲੇ ਲੋਕ ਬਰਾਬਰ ਚੱਲਦੇ ਰਹੇ। ਪਦਾਰਥਵਾਦ ਅਤੇ ਅਧਿਆਤਮਵਾਦ ਦੋਵੇ ਜੀਵਨ ਢੰਗ ਚੱਲਦੇ ਰਹੇ, ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਮਨੁੱਖਤਾ ਦੇ ਇਤਿਹਾਸ ਵਿਚ ਇਹ ਗੱਲ ਮਿਲਦੀ ਹੈ ਕਿ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਇਕ ਸਿਧਾਂਤਕ ਵੱਖਰੇਵਾਂ ਰਿਹਾ ਹੈ। ਇਕ ਪਾਸੇ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰੂ ਦੇ ਭੈ ਅੰਦਰ ਜੀਉਣ ਵਾਲੇ ਸੱਚ ਅਤੇ ਗੁਰਮੱਤ ਦੇ ਰਸਤੇ ਤੇ ਚੱਲਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਕੂਡ਼ ਅਤੇ ਮੰਨਮੱਤ ਤੇ ਚੱਲਣ ਵਾਲੇ ਲੋਕ ਸਨ। ਇਹਨਾਂ ਦੋਵਾਂ ਵਿਚਾਰਾ ਦੇ ਲੋਕਾਂ ਵਿਚ ਕਦੇ ਆਪਸ ਵਿਚ ਬਣ ਨਹੀਂ ਆਈ, ਭਗਤਾ ਤੈ ਸੈਸਾਰੀਆ ਜੋਡ਼ੁ ਕਰੇ ਨ ਆਇਆ॥ ਇਸੇ ਕਰਕੇ ਇਹਨਾਂ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਆਪਸੀ ਟੱਕਰਾਅ ਹਮੇਂਸਾ ਤੋ ਚੱਲਦਾ ਰਿਹਾ ਹੈ। ਦੁਨੀਆਂ ਵਿਚ ਜਦੋਂ ਰਾਜਨਿਤਕ ਸਿਸਟਮ ਅਰੰਭ ਹੋਇਆ ਤਾਂ ਸੱਤਾ ਵਿਚ ਆਏ ਲੋਕ ਹਉਮੇ ਲਾਲਚ ਅਤੇ ਵਿਸ਼ੇ ਵਿਕਾਰੀ ਬਿਰਤੀ ਵਿਚ ਗਿਰਸਤ ਹੋ ਗਏ ਅਤੇ ਇਹਨਾਂ ਸੱਤਾਧਾਰੀ ਲੋਕਾਂ ਨੇ ਬਾਦਸ਼ਾਹੀ ਸਿਸਟਮ ਚੱਲਾ ਕੇ ਪੀਡ਼ੀ ਦਰ ਪੀਡ਼ੀ ਸੱਤਾ ਨੂੰ ਆਪਣੇ ਹੱਥਾਂ ਵਿਚ ਰੱਖਣ ਦਾ ਸਿਸਟਮ ਬਣਾ ਲਿਆ। ਅੱਗੇ ਜਾ ਕੇ ਇਹ ਸਿਸਟਮ ਭਾਂਵੇ ਜਮਹੂਰੀ ਸ਼ਕਲ ਅਖਤਿਆਰ ਕਰ ਗਿਆ ਪਰ ਫਿਰ ਵੀ ਇਹੀ ਲੋਕ ਸੱਤਾ ਤੇ ਕਾਬਜ਼ ਰਹੇ। ਰਾਜ ਸ਼ਕਤੀ ਤੇ ਆਪਣੀ ਪਕਡ਼ ਹਮੇਸ਼ਾ ਬਣਾਈ ਰੱਖਣ ਲਈ ਇਹ ਲੋਕ ਜਨਤਾ ਤੇ ਹਰ ਤਰ੍ਹਾਂ ਨਾਲ ਜੁਲਮ ਕਰਨ ਲੱਗੇ। ਲੋਕਾਂ ਦੇ ਬੁਨਆਦੀ ਅਧਿਕਾਰ ਖੋਹ ਲਏ ਗਏ। ਧਾਰਿਮਕ ਪਾੰਖਡ ਵਾਦੀ ਅਤੇ ਕਰਮ ਕਾਂਡੀ ਸਮਾਜਿਕ ਨਾ ਬਰਾਬਰੀ ਦੇ ਧਾਰਨੀ ਕਾਇਰ ਲੋਕ ਡਰਦੇ ਹੋਏ ਸੱਤਾਧਾਰੀ ਲੋਕਾਂ ਦੇ ਨਾਲ ਮਿਲ ਕੇ ਮਨੁੱਖਤਾ ਤੇ ਜੁਲਮ ਢਉਣ ਲੱਗੇ ਇਥੋ ਤੱਕ ਕੇ ਇਹਨਾਂ ਲੋਕਾਂ ਨੇ ਜਾਤੀਵਾਦ ਫੈਲਾ ਕੇ ਕਈ ਮਨੁੱਖਾਂ ਨੂੰ ਜਨਮ ਤੋ ਹੀ ਉੱਚੇ ਅਤੇ ਕਈਆਂ ਨੂੰ ਜਨਮ ਤੋ ਹੀ ਨੀਚ ਗਰਦਾਨ ਦਿੱਤਾ। ਉਪ-ਮਹਾਂ ਦੀਪ ਦੇ ਲੋਕ ਵੀ ਇਹਨਾਂ ਦੋਹਾਂ ਤਾਕਤਾਂ ਦੇ ਜੁਲਮ ਦੀ ਚੱਕੀ ਵਿਚ ਪਿਸ ਰਹੇ ਸਨ। ਇਹਨਾਂ ਦੀ ਤਾਕਤ ਨੂੰ ਦੇਖਕੇ ਕੋਈ ਵੀ ਇਹਨਾਂ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਨਹੀਂ ਸੀ। ਇਸੇ ਸਮੇਂ ਸਾਹਿਬ ਸ੍ਰੀ ਗੁਰੂ ਨਾਨਾਕ ਸਾਹਿਬ ਜੀ ਨੇ ਇਹਨਾਂ ਮਜਲੂਮ ਲੋਕਾਂ ਨੂੰ ਜੁਲਮਾਂ ਤੋ ਛੁੱਟਕਾਰਾ ਦਿਵਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਨਤਾ ਨੂੰ ਪਾਖੰਡ ਅਤੇ ਕਰਮ ਕਾਂਡਾ ਚੋ ਕੱਢ ਕੇ ਇਕ ਅਕਾਲ ਪੁਰਖ ਦੀ ਭਗਤੀ ਦਾ ਮਾਰਗ ਦੱਸਿਆ। ਜਿਸ ਨਾਲ ਆਪਣੇ ਆਪ ਨੂੰ ਕਮਜੋਰ ਸੱਮਝਣ ਵਾਲੇ ਲੋਕਾਂ ਦੇ ਅੰਦਰੋ ਡਰ ਭੈ ਖਤਮ ਕੀਤਾ ਅਤੇ ਫਿਰ ਰਾਜੇ ਸੀਹ ਮੁਕਦਮ ਕੁੱਤੇ ਕਹਿ ਕੇ ਜੁਲਮ ਤੇ ਜਾਲਮ ਨਾਲ ਟੱਕਰ ਲੈਣ ਦਾ ਰਾਹ ਦਿਖਾਇਆ ਅਤੇ ਇਸੇ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਦੇ ਕੇ ਤਿਆਗ ਤੇ ਕੁਰਬਾਨੀ ਦਾ ਮਾਰਗ ਦੱਸਿਆ। ਜਦੋਂ ਕਿਸੇ ਵਸੀਲੇ ਨਾਲ ਵੀ ਜਾਲਮ ਆਪਣੇ ਜੁਲਮ ਤੋ ਨਹੀਂ ਰੁਕ ਰਿਹਾ ਸੀ ਤਾਂ ਜਾਲਮ ਦੇ ਖਿਲਾਫ ਹਥਿਆਰਬੰਦ ਸੰਘਰਸ਼ ਜਰੂਰੀ ਹੋ ਗਿਆ ਸੀ, ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥ ਇਕ ਪਾਸੇ ਸੱਤਾਧਾਰੀਆਂ ਕੋਲ ਹਰ ਤਰ੍ਹਾ ਦੇ ਲਾਮ ਲੱਸਕਰ ਫੌਜਾਂ ਅਤੇ ਜੰਗੀ ਸਾਜੋ ਸਮਾਨ ਵੱਡੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਜੁਲਮ ਦੇ ਖਿਲਾਫ ਲਡ਼ਨ ਵਾਲਿਆਂ ਕੋਲ ਵਸੀਲਿਆਂ ਦੀ ਬਹੁਤ ਘਾਟ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦੇ ਓਟ ਆਸਰੇ ਤੇ ਭਰੋਸਾ ਅਤੇ ਜਾਲਮ ਉਪਰ ਛੁਪ ਕੇ ਵਾਰ ਕਰਨ ਦੀ ਗੁਰੀਲਾ ਯੁੱਧ ਨੀਤੀ ਦਾ ਰਾਹ ਦਿਖਾਇਆ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਦਿਆਂ ਹੋਇਆਂ ਖਾਲਸਾ ਵੱਡੇ ਤੋ ਵੱਡੇ ਤਾਕਤਵਰ ਜਾਲਮ ਨਾਲ ਟੱਕਰ ਲੈਦਾ ਆਇਆ ਹੈ। ਇਸ ਟੱਕਰ ਵਿਚ ਜਾਲਮ ਬਾਬਰਕਿਆਂ ਤੇ ਚੰਦੂਕਿਆਂ ਦੇ ਨਾਮ ਨਾਲ ਜਾਣੇ ਜਾਣ ਲੱਗੇ ਅਤੇ ਖਾਲਸਾ ਬਾਬੇਕਿਆਂ ਜਾ ਗੁਰੂਕਿਆਂ ਨਾਮ ਨਾਲ ਮਸਹੂਰ ਹੋਏ। ਅੱਜ ਵੀ ਚੰਦੂਕਿਆ ਤੇ ਗੁਰੂਕਿਆ ਦੀ ਟੱਕਰ ਚੱਲ ਰਹੀ ਹੈ। ਜਦੋ ਤੋ ਇਹ ਟੱਕਰ ਸੁਰੂ ਹੋਈ ਹੈ ਤਾਂ ਇਸ ਸੰਘਰਸ਼ ਵਿਚ ਗੁਰੂਕਿਆ ਨੇ ਬਹੁਤ ਹੀ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜਾਲਮ ਦੇ ਖੇਮਿਆ ਵਿਚ ਭਗਦਡ਼ ਮਚਾਈ ਰੱਖੀ ਪਰ ਇਤਿਹਾਸ ਦਾ ਦੁੱਖਦਾਇਕ ਪੰਨਾ ਇਹ ਵੀ ਹੈ ਕੇ ਕਈ ਵਾਰ ਗੁਰੂਕਿਆ ਦੇ ਕੈਂਪ ਵਿਚ ਮਨਮਤ ਦਾ ਵਰਤਾਰਾ ਵਰਤ ਜਾਦਾ ਰਿਹਾ ਹੈ। ਜਦੋ ਜਦੋ ਵੀ ਇਹ ਵਰਤਾਰਾ ਵਰਤਿਆ ਖਾਲਸੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਤਿਹਾਸ ਗਵਾਹ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋ ਬਆਦ ਇਹ ਵਰਤਾਰਾ ਵਰਤਿਆ ਤਾ ਸਿੱਖ ਸਰਦਾਰ ਆਪਸੀ ਕੱਤਲੋ ਗਾਰਤ ਵਿਚ ਫੱਸ ਕੇ ਰਾਜ ਗਵਾ ਬੈਠੇ। ਕਦੀ ਕਦੀ ਸਿੱਖ ਮਿਸਲਾ ਦੇ ਆਪਸੀ ਟੱਕਰਾਅ ਦੇ ਰੂਪ ਵਿਚ ਵੀ ਇਹ ਵਰਤਾਰਾ ਵਰਤਦਾ ਰਿਹਾ ਹੈ। ਬਡ਼ੇ ਦੁੱਖ ਅਤੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕੇ ਅੱਜ ਕੱਲ ਫਿਰ ਸੰਘਰਸ਼ ਕਰ ਰਹੇ ਲੋਕਾਂ ਵਿਚ ਮੱਨਮਤ ਦਾ ਵਰਤਾਰਾ ਵਰਤ ਗਿਆ ਹੈ। ਜਿਸ ਦੇ ਫੱਲ ਸਰੂਪ ਮੀਡੀਐ ਵਿਚ ਲਫਜ਼ੀ ਤੋਰ ਤੇ ਇਲਜਾਮ ਤਰਾਸ਼ੀ ਦੀ ਜੰਗ ਸੁਰੂ ਹੋਈ ਹੋਈ ਹੈ। ਗੁਰੂ ਸਾਹਿਬ ਨੇ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਅਓਗੁਣਾਂ ਨੂੰ ਪਹਿਚਾਣ ਦੇ ਹੋਏ ਇਹਨਾ ਨੂੰ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਸੀ, ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨਡ਼ੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ ਪਰ ਅਸ਼ੀ ਦੂਸਰਿਆਂ ਦੇ ਅੳਗੁਣਾਂ ਲੱਭ - ਲੱਭ ਕੇ ਨਸ਼ਰ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ ਅਤੇ ਭਰਾਤਰੀ ਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸੀ, ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਪਰ ਅਸੀਂ ਈਰਖਾ ਤੇ ਸਾਡ਼ਾ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਨਿਵ ਚੱਲਣ ਦਾ ਉਪਦੇਸ਼ ਦਿੱਤਾ ਸੀ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਪਰ ਅਸੀ ਆਪਣੇ ਆਪ ਨੂੰ ਉੱਚਾ ਤੇ ਦੂਸਰਿਆਂ ਨੂੰ ਨੀਵਾਂ ਸਮਝੱਣ ਲੱਗ ਪਏ, ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਗੁਰੂ ਸਾਹਿਬ ਨੇ ਸਾਨੂੰ ਮਿੱਠਾ ਬੋਲਣ ਦਾ ਉਪਦੇਸ਼ ਦਿੱਤਾ ਸੀ ਤਾਂ ਅਸੀਂ ਗਾਲ ਗਲੋਚ ਤੱਕ ਪਾਹੁੰਚ ਗਏ, ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਇਹਨਾਂ ਹਲਾਤਾਂ ਵਿਚ ਗੁਰੂ, ਖਾਲਸੇ ਦੀ ਬਾਂਹ ਕਿਵੇਂ ਫਡ਼ੇਗਾ। ਇਕ ਦੂਜੇ ਨੂੰ ਮਾਡ਼ਾ ਕਹਿ ਕੇ ਅਤੇ ਨੀਵਾਂ ਵਿਖਾ ਕੇ ਕਹਿਣ ਵਾਲੇ ਨੂੰ ਭਾਂਵੇ ਖੁਸੀਂ ਮਿਲਦੀ ਹੋਵੇਗੀ ਪਰ ਇਹ ਸਭ ਕੁਝ ਪਡ਼੍ਹ ਸੁਣ ਕੇ ਸਿੱਖ ਸੰਗਤਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ। ਅਤੇ ਦੁਸ਼ਮਣ ਦੇ ਖੇਮਿਆਂ ਵਿਚ ਖੁਸੀਂ ਦੀ ਲਹਿਰ ਚੱਲ ਰਹੀ ਹੈ। ਇਸ ਤਰ੍ਹਾਂ ਅਸੀਂ ਸਭ ਕੁਝ ਕਰਕੇ ਦੁਸਮਣ ਦਾ ਹੱਥ ਵਟਾ ਰਹੇ ਹਾਂ। ਅਸੀਂ ਇਹ ਸਮਝਦੇ ਹਾਂ ਜੇ ਕੋਈ ਕਿਸੇ ਕਿਸਮ ਦੀ ਗਲਤ ਫਹਿਮੀ ਜਾਂ ਆਪਸੀ ਮੱਤ ਭੇਦ ਪੈਦਾ ਹੁੰਦੇ ਹਨ ਤਾਂ ਇਹਨਾਂ ਨੂੰ ਰੱਲ ਮਿਲਕੇ ਬੈਠ ਕੇ ਮੀਡੀਐ ਵਿਚ ਆਏ ਬਗੈਰ ਸੁਲਝਾ ਲੈਣਾ ਚੰਗੀ ਗੱਲ ਹੈ। ਅਸੀ ਸਮਝਦੇ ਹਾਂ ਕਿ ਜਿਥੇ ਮੀਡੀਐ ਵਿਚ ਇਕ ਦੂਜੇ ਤੇ ਇਲਜਾਮ ਤਰਾਸ਼ੀ ਨਾਲ ਸੰਗਤਾਂ ਵਿਚ ਮਾਯੂਸੀ ਫੈਲਦੀ ਹੈ ਉਥੇ ਗੁਸੇ ਵਿਚ ਆ ਕੇ ਇਕ ਦੂਜੇ ਦੇ ਜਵਾਬ ਦਿੰਦਿਆਂ ਸੰਘਰਸ਼ ਦੇ ਬਹੁਤ ਸਾਰੇ ਰਾਜ ਨੰਗੇ ਹੋ ਜਾਂਦੇ ਹਨ। ਜਿਸ ਦਾ ਦੁਸ਼ਮਣ ਨੂੰ ਫਾਇਦਾ ਹੁੰਦਾ ਹੈ ਅਤੇ ਕੌਮ ਨੂੰ ਨੁਕਸਾਨ ਹੁੰਦਾ ਹੈ।

ਸਭ ਤੋ ਪਹਿਲਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਉਪਰ ਰਵੀ ਕੈਟ ਨਾਲ ਮਿਲੀ ਭੁਗਤ ਕਰਕੇ ਉਸ ਨੂੰ (ਭਾਈ ਬਲਵੰਤ ਸਿੰਘ) ਫਡ਼ਾਇ ਜਾਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋ ਬਆਦ ਭਾਈ ਰੇਸ਼ਮ ਸਿੰਘ ਨੇ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ ਸੀ। ਪਰ ਮੈ ਉਹਨਾਂ ਨੂੰ ਜਵਾਬ ਦਿੱਤਾ ਸੀ ਕੇ ਕੁਝ ਸਮਾ ਰੁਕ ਜਾਵੋ। ਇਹ ਗੱਲ ਸਪੱਸ਼ਟ ਹੋ ਜਾਵੇਗੀ ਪਰ ਭਾਈ ਰੇਸ਼ਮ ਸਿੰਘ 31 ਮਾਰਚ ਤੋ ਪਹਿਲਾ ਪਹਿਲਾ ਇਸ ਗੱਲ ਨੂੰ ਮੀਡੀਐ ਵਿਚ ਸਪੱਸ਼ਟ ਕਰਨ ਤੇ ਜੋਰ ਦੇ ਰਿਹਾ ਸੀ। ਉਸ ਦਾ ਖਿਆਲ ਸੀ ਕੇ ਜੇ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਮੇਰੇ ਤੇ ਕਲੰਕ ਜਿਉ ਦਾ ਤਿਉ ਰਹਿ ਜਾਵੇਗਾ ਪਰ ਮੈ ਫਿਰ ਵੀ ਭਾਈ ਰੇਸ਼ਮ ਸਿੰਘ ਨੂੰ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਸੀ ਕਿਉਕਿ ਮੇਰੇ ਇਹ ਵਿਚਾਰ ਸੀ ਕਿ ਇਸ ਕਾਰਨ ਦਾ ਪਤਾ ਲਾਇਆ ਜਾਵੇ ਕਿ ਇੰਨੇ ਲੰਬੇ ਅਰਸੇ ਤੋ ਬਆਦ ਮੀਡੀਆ ਵਿਚ ਇਹ ਗੱਲ ਕਿਉ ਆਈ ਅਤੇ ਦੂਸਰਾ ਮੈ ਇਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਬਲਵੰਤ ਸਿੰਘ ਨਾਲ ਸੰਪਰਕ ਕਰਕੇ ਇਸ ਬਾਰੇ ਸਪੱਸ਼ਟ ਕਰ ਦਿੱਤਾ ਜਾਵੇ ਤਾਂ ਕੇ ਖੁੱਲ੍ਹੇ ਆਮ ਵਾਦ ਵਿਵਾਦ ਸੁਰੂ ਨਾ ਹੋਵੇ। ਬਹੁਤ ਜਿਆਦਾ ਜੋਰ ਦਾਰ ਮੰਗ ਤੇ ਭਾਈ ਜਗਤਾਰ ਸਿੰਘ ਹਵਾਰਾ ਵਲੋ ਇਸ ਬਾਰੇ ਸਪੱਸਟ ਕਰ ਦਿੱਤਾ ਗਿਆ। ਉਸ ਤੋ ਬਆਦ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਤੇ ਦੋਸ਼ ਲਾਏ ਗਏ। ਇਸ ਤੋ ਬਆਦ ਅਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੁੱਪ ਰਹਿਣ ਲਈ ਕਿਹਾ ਜੋ ਉਹਨਾਂ ਨੇ ਪਰਵਾਨ ਕਰ ਲਿਆ, ਪਰ ਇਹ ਵਿਵਾਦ ਰੁਕਣ ਦੀ ਬਜਾਏ ਮੀਡੀਐ ਵਿਚ ਹੋਰ ਵੱਧ ਗਿਆ ਅਤੇ ਇਕ ਦੂਜੇ ਤੇ ਇਲਜਾਮ ਤਰਾਸ਼ੀ ਦੀ ਭਿਆਨਕ ਸ਼ਕਲ ਅਖਤਿਆਰ ਕਰ ਗਿਆ। ਬਹੁਤ ਸਾਰੇ ਸਵਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਕੋਲੋ ਵੀ ਪੁੱਛੇ ਜਾਂਦੇ ਰਹੇ ਪਰ ਅਸੀਂ ਵਾਦ ਵਿਵਾਦ ਵਿਚ ਨਾ ਪੈਣਾ ਠੀਕ ਸਮਝਿਆ ਕੌਮ ਪ੍ਰਤੀ ਜੋ ਕਹਿਣਾ ਬਣਦਾ ਸੀ ਉਹ ਮੈਂ 21.04.2012 ਵਾਲੇ ਬਿਆਨ ਵਿਚ ਕਹਿ ਚੁੱਕਾ ਹਾਂ। ਪਰ ਅੱਜ ਵੀ ਦੋ ਗੱਲਾਂ ਅਜੀਹੀਆਂ ਮੇਰੇ ਸਾਹਮਣੇ ਖਡ਼ੀਆਂ ਹਨ ਜਿੰਨ੍ਹਾਂ ਨੂੰ ਕਹਿ ਕੇ ਬਾਰ ਬਾਰ ਮੈਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜਾਂ ਤਾਂ ਮੈ ਇਸ ਬਾਰੇ ਕੁਝ ਕਹਿਣ ਤੋ ਡਰਦਾ ਹਾਂ ਜਾਂ ਫਿਰ ਇਹਨਾਂ ਗੱਲਾਂ ਦਾ ਮੇਰੇ ਕੋਲ ਜਵਾਬ ਨਹੀ ਹੈ ਪਰ ਮੀਡੀਐ ਵਿਚ ਜੋ ਕੁਝ ਹੋ ਰਿਹਾ ਹੈ ਇਸ ਵਿਚ ਸਾਮਲ ਹੋਣਾ ਪੰਥ ਦੇ ਭਲੇ ਵਿਚ ਨਹੀਂ ਹੈ। ਇਹ ਦੋ ਗੱਲਾਂ ਹਨ ਇਕ ਤਾ ਕੁਝ ਲੋਕ ਇਹ ਕਹਿ ਰਹੇ ਹਨ ਕਿ ਤੁਸੀਂ ਜੁੰਮੇਵਾਰ ਲੀਡਰ ਹੋ। ਭਾਈ ਰੇਸ਼ਮ ਸਿੰਘ ਬਾਰੇ ਸਪੱਸਟ ਕਰਨਾ ਤੁਹਾਡਾ ਫ਼ਰਜ਼ ਬਣਦਾ ਹੈ। ਹੈਰਾਨੀ ਦੀ ਗੱਲ ਹੈ ਕਿ ਮੇਰੇ ਕੋਲੋ ਸੱਪਸ਼ਟੀਕਰਨ ਦਿਵਾਉਣ ਲਈ ਮੈਨੂੰ ਜੁੰਮੇਵਾਰ ਜਾ ਰਹਿਨਨੁਮਾ ਕਹਿ ਰਹੇ ਹਨ। ਕਿਸੇ ਵੇਲੇ ਉਹੀ ਲੋਕ ਮੇਰੇ ਖਿਲਾਫ ਇਕ ਚਪਡ਼ਾਸੀ ਨਾਲੋ ਵੀ ਘਟੀਆਂ ਸਬਦਾਵਲੀ ਵਰਤ ਰਹੇ ਹੁੰਦੇ ਹਨ ਅਤੇ ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਵਲੋ ਅਦਾਲਤ ਵਿਚ ਦਿੱਤੇ ਗਏ ਬਿਆਨ ਨੂੰ ਅਧਾਰ ਬਣਾਕੇ ਇਹ ਪੁੱਛ ਰਹੇ ਹਨ ਕਿ ਬੱਬਰ ਖਾਲਸਾ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੋ ਮੁਨਕਰ ਕਿਉ ਹੋਇਆ ਹੈ। ਅੱਜ ਮੈ ਇਹਨਾਂ ਦੋਨਾ ਗੱਲਾਂ ਦਾ ਜਵਾਬ ਦੇ ਰਿਹਾ ਹਾਂ। ਮੇਰੇ ਬੋਲਣ ਦਾ ਇਹ ਮਕਸਦ ਹੈ ਕਿ ਅੱਗੇ ਤੋ ਇਹ ਵਿਵਾਦ ਰੁਕ ਜਾਵੇ। ਸਭ ਤੋ ਪਹਿਲੀ ਗੱਲ ਇਹ ਹੈ ਕਿ ਚੱਲਦੇ ਹੋਏ ਸੰਘਰਸ ਵਿਚ ਸਾਰੀਆਂ ਜੱਥੇਬੰਦੀਆਂ ਵਿਚ ਕਈ ਐਸੇ ਬੰਦੇ ਘੁਸਪੈਠ ਕਰ ਗਏ ਜਿਹਡ਼ੇ ਦੁਸ਼ਮਣ ਨਾਲ ਮਿਲੇ ਹੋਏ ਸਨ। ਜਿੰਨ੍ਹਾਂ ਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕਰਵਾਇਆ ਇਹਨਾਂ ਵਿਚੋ ਇਕ ਰਵੀ ਕੈਟ ਜੋ ਬੱਬਰ ਖਾਲਸਾ ਦੇ ਗੁਰਦਾਸਪੁਰ ਵਾਲੇ ਗੁਰਪ ਵਿਚ ਸਾਮਲ ਹੋ ਗਿਆ ਜੋ ਜੱਥੇਬੰਦੀ ਵਿਚ ਵਿਚਰਦਾ ਰਿਹਾ ਅਖੀਰ ਵਿਚ ਉਹ ਭਾਈ ਬਲਵੰਤ ਸਿੰਘ ਨੂੰ ਫਡ਼ਉਣ ਵਿਚ ਕਾਮਯਾਬ ਹੋ ਗਿਆ। ਇਸ ਘਟੀਆ ਕਾਰੇ ਵਿਚ ਭਾਈ ਰੇਸ਼ਮ ਸਿੰਘ ਦੀ ਮਿਲੀ ਭੁਗਤ ਨਹੀਂ ਸੀ। ਭਾਈ ਰੇਸ਼ਮ ਸਿੰਘ ਭਾਈ ਬਲਵੰਤ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਦੋਵੇ ਦੇ ਫਡ਼ੇ ਜਾਣ ਦਾ ਇਸ ਨੇ ਬਹੁਤ ਦੁੱਖ ਮਹਿਸੂਸ ਕੀਤਾ ਸੀ।  ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਨੂੰ ਲਿੱਖੀ 12.05.2012 ਚਿੱਠੀ ਵਿਚ ਇਹ ਕਿਹਾ ਗਿਆ ਹੈ ਕਿ ਮੈਨੂੰ 8 ਮਹੀਨਿਆਂ ਵਿਚ ਬੱਬਰ ਖਾਲਸਾ ਵੱਲੋ ਜਵਾਬ ਨਹੀ ਮਿਲਿਆ। ਮੈ ਇਸ ਬਾਰੇ ਪਹਿਲਾ ਵੀ ਇਹ ਸੱਪਸ਼ਟ ਕਰ ਚੁੱਕਾ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਵਲੋ ਆਦਲਤ ਵਿਚ ਦਿੱਤਾ ਗਿਆ ਬਿਆਨ ਸੰਘਰਸ ਦਾ ਜੰਗੀ ਦਾ-ਪੇਚੀ ਪੈਤਡ਼ਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਗਾਂ ਯੁੱਧਾਂ ਵਿਚ ਦੁਸ਼ਮਣ ਨੂੰ ਚਕਮਾਂ ਦੇਣ ਲਈ ਅਜਿਹੇ ਜੰਗੀ ਦਾ-ਪੇਚੀ ਪੈਤਡ਼ੇ ਵਰਤੇ ਜਾਂਦੇ ਰਹੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਦੁਸ਼ਮਣ ਦੇ ਅੱਖੀ ਘੱਟਾ ਪਉਣ ਲਈ ਜੰਗ ਦੇ ਸਮੇ ਉੱਚ ਦਾ ਪੀਰ ਬਣੇ ਸਨ ਪਰ ਸਿੱਖਾਂ ਲਈ ਉਹ ਗੁਰੂ ਸਾਹਿਬ ਹੀ ਸਨ। ਇਸੇ ਤਰ੍ਹਾਂ ਇਤਿਹਾਸ ਤੋ ਸੇਧ ਲੈਦੇ ਹੋਏ ਜਿਹਡ਼ੀ ਗੱਲ ਦੁਸ਼ਮਣ ਸਾਹਮਣੇ ਕਹੀ ਜਾਂਦੀ ਹੈ ਉਹ ਪੰਥਕ ਸਫਾਂ ਵਿਚ ਹਕੀਕਤ ਦਾ ਦਰਜਾ ਨਹੀਂ ਰੱਖਦੀ ਤੇ ਨਾ ਹੀ ਅਜਿਹੇ ਪੈਤਡ਼ੇ ਨੂੰ ਸਾਹਮਣੇ ਰੱਖ ਕੇ ਕੋਈ ਕਿਸੇ ਦੀ ਪੰਥ ਪ੍ਰਤੀ ਵਚਨਬੱਧਤਾ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਦੀ ਸਹੀਦੀ ਤੋ ਮੁਨਕਰ ਹੋਣਾ ਨਹੀ ਕਿਹਾ ਜਾ ਸਕਦਾ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ ਅਤੇ ਨਾ ਹੀ ਭਾਈ ਹਵਾਰਾ ਵਲੋ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਨੂੰ ਬੱਬਰ ਖਾਲਸਾ ਤੋ ਦੂਰ ਨਹੀਂ ਲਿਜਾਇਆ ਜਾ ਸਕਦਾ।

ਮੈ ਇਹਨਾਂ ਗੱਲਾਂ ਬਾਰੇ ਬੱਬਰ ਖਲਸਾ ਇੰਟਰਨੈਸ਼ਲ ਵਲੋ ਸੰਗਤਾਂ ਦੇ ਸਨਮੁੱਖ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਫੈਸਲਾ ਖਾਲਸਾ ਪੰਥ ਤੇ ਹੈ। ਜੇ ਸਾਡਾ ਪੱਖ ਗਲਤ ਹੈ ਅਤੇ ਭਾਈ ਬਲਵੰਤ ਸਿੰਘ ਦਾ ਪੱਖ ਠੀਕ ਹੈ। ਤਾਂ ਕੌਮ ਸਾਨੂੰ ਆਪੇ ਅੱਲਗ ਥੱਲਗ ਕਰ ਦੇਵੇਗੀ। ਨਾ ਹੀ ਕੋਈ ਨੌਜਵਾਨ ਸਾਡੇ ਜੱਥੇਬੰਦੀ ਵਿਚ ਭਰਤੀ ਹੋਵੇਗਾ ਨਾ ਹੀ ਕੋਈ ਸਿੱਖ ਸਾਨੂੰ ਪਨਾਹ ਦੇਵੇਗਾ ਅਤੇ ਨਾ ਹੀ ਸਾਡੀ ਕੋਈ ਮਾਲੀ ਮਦਦ ਕਰੇਗਾ। ਜੋ ਕੌਮ ਫੈਸਲਾ ਕਰੇਗੀ ਸਾਡੇ ਸਿਰ ਮੱਥੇ ਤੇ ਪਰ ਇਸ ਤੋ ਬਆਦ ਮੀਡੀਅ ਵਿਚ ਬਾਰ ਬਾਰ ਇਕੋ ਹੀ ਗੱਲ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ। ਧੀਰਜ ਨਾਲ ਕੌਮ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਥੇ ਮੈ ਭਾਈ ਬਲਵੰਤ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਦੀ ਕੌਮ ਪ੍ਰਤੀ ਬਹੁਤ ਹੀ ਵੱਡੀ ਕੁਰਬਾਨੀ ਹੈ। ਜਿਸ ਨੂੰ ਮੁੱਖ ਰੱਖਦਿਆਂ ਤੁਹਾਡੀ ਇਕ ਅਪੀਲ ਉਤੇ ਸਾਰਾ ਸਿੱਖ ਜਗਤ ਕੇਸਰੀ ਰੰਗ ਵਿਚ ਰੰਗਿਆ ਗਿਆ। ਬੇਨਤੀ ਹੈ ਕਿ ਹੁਣ ਤੁਸ਼ੀ ਵਾਦ ਵਿਵਾਦਾਂ ਤੋ ਉਚੇ ਉਠ ਕੇ ਕੌਮ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਕੋਈ ਪੋਲਿਸੀ ਪ੍ਰੋਗਰਾਮ ਦੇ ਦੇਵੋ ਜਿਸ ਤੇ ਅਮਲ ਕਰਕੇ ਸਿੱਖ ਕੌਮ ਅਜ਼ਾਦੀ ਹਾਸਲ ਕਰ ਸਕੇ। ਕੌਮ ਤੁਹਾਡੀ ਗੱਲ ਸੁਣਦੀ ਹੈ ਅਤੇ ਤੁਹਾਡੇ ਕਹਿ ਤੇ ਜਰੂਰ ਅਮਲ ਕਰੇਗੀ।

ਇਥੇ ਮੈ ਇਹ ਗੱਲ ਸੱਪਸ਼ਟ ਕਰਨੀ ਚਾਹੁੰਦਾ ਹਾਂ ਕਿ ਬੱਬਰ ਖਲਸਾ ਇੰਟਰਨੈਸ਼ਲ ਵਲੋ ਅਸੀਂ ਉਹਨਾਂ ਬਿਆਨਾਂ ਦੇ ਜਵਾਬਦੇਹ ਹਾਂ ਜਿਹਡ਼ੇ ਮੇਰੇ ਤੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋ ਦਿੱਤੇ ਗਏ। ਬਾਕੀ ਜੋ ਵੀ ਬਿਆਨ ਦਿੱਤੇ ਗਏ ਹਨ ਉਹ ਸੰਬਧਤ ਲੋਕਾਂ ਵਲੋ ਵਿਅਕਤੀਗਤ ਤੋਰ ਤੇ ਦਿੱਤੇ ਗਏ ਹਨ। ਬੱਬਰ ਖਲਸਾ ਇੰਟਰਨੈਸ਼ਲ ਦਾ ਉਹਨਾਂ ਬਿਆਨਾਂ ਨਾਲ ਕੋਈ ਸੰਬਧ ਨਹੀ ਨਾ ਹੀ ਉਹਨਾਂ ਬਿਆਨਾਂ ਸਬੰਧੀ ਬੱਬਰ ਖਲਸਾ ਇੰਟਰਨੈਸ਼ਲ ਜਵਾਬਦੇਹ ਹੈ। ਕਿਸੇ ਵੀ ਬਿਆਨ ਦੇ ਜਵਾਬ ਵਿਚ ਬੱਬਰ ਖਲਸਾ ਇੰਟਰਨੈਸ਼ਲ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਥੇ ਇਕ ਗੱਲ ਹੋਰ ਵੀ ਸੱਪਸ਼ਟ ਕਰਨੀ ਜਰੂਰੀ ਹੈ ਕਿਉ ਕਿ ਸੰਗਤਾਂ ਨਾਮ ਤੋ ਵੀ ਭੁਲੇਖਾ ਖਾ ਰਹੀਆਂ ਹਨ। ਭਾਈ ਰੇਸ਼ਮ ਸਿੰਘ ਨੇ ਬੱਬਰ ਖਲਸਾ ਇੰਟਰਨੈਸ਼ਲ ਦੀ ਮੁੱਖਧਾਰਾ ਤੋ ਅਲੱਗ ਹੋ ਕੇ ਆਪਣੀ ਜੱਥੇਬੰਦੀ ਬੱਬਰ ਖਲਸਾ ਜਰਮਨੀ ਬਣਾਈ ਹੋਈ ਹੈ। ਜਿਸ ਦਾ ਕੇ ਉਹ ਖੁਦ ਮੁੱਖੀ ਹੈ ਇਸ ਕਰਕੇ ਭਾਈ ਰੇਸ਼ਮ ਸਿੰਘ ਵਲੋ ਕੋਈ ਵੀ ਦਿੱਤਾ ਗਿਆ ਬਿਆਨ ਉਹਨਾਂ ਦਾ ਆਪਣਾ ਵਿਅਕਤੀਗਤ ਹੋ ਸਕਦਾ ਜਾਂ ਉਹਨਾਂ ਦੀ ਆਪਣੀ ਜੱਥੇਬੰਦੀ ਦਾ। ਬੱਬਰ ਖਲਸਾ ਇੰਟਰਨੈਸ਼ਲ ਉਹਨਾਂ ਦਾ ਜਵਾਬਦੇਹ ਨਹੀ ਹੈ। ਅਖੀਰ ਵਿਚ ਮੈ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕੇ ਇਲਜਾਮ ਤਰਾਸ਼ੀ ਵਾਲੇ ਬਿਆਨ ਬਿਲ ਕੁਲ ਬੰਦ ਕਰ ਦਿਓ। ਇਹਨਾਂ ਬਿਆਨਬਾਜੀਆਂ ਤੋ ਸਿੱਖ ਸਗੰਤ ਬਹੁਤ ਦੁੱਖੀ ਹੈ। ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼, ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ ਤੇ ਪਹਿਰਾ ਦਿੰਦੇ ਹੋਏ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ ਕੋਡ਼ੇ ਲਫਜ਼ ਬੋਲ ਕੇ ਜਾਂ ਗਲਤ ਇਲਜਾਮ ਲਾ ਕੇ ਕਿਸੇ ਦਾ ਦਿਲ ਨਹੀ ਦੁਖਉਣਾ ਚਾਹੀਦਾ। ਜੇ ਅਸੀਂ ਕਿਸੇ ਦਾ ਦਿਲ ਦੁਖਾਵਾਂਗੇ ਤਾਂ ਸਾਡਾ ਦਿਲ ਵੀ ਕੋਈ ਦੁਖਾਵੇਗਾ।

ਅਖੀਰ ਵਿਚ ਸਗੰਤਾਂ ਦੇ ਸਨਮੁੱਖ ਮੈ ਇਹ ਬੇਨਤੀ ਕਰਨੀ ਚਾਹੁੰਦਾ ਹਾਂ। ਜਿਹਡ਼ਾ ਵੀ ਗੁਰਸਿਖ ਆਜ਼ਾਦੀ ਦੇ ਸੰਘਰਸ ਵਿਚ ਯੋਗਦਾਨ ਪਾ ਰਿਹਾ ਉਸ ਦਾ ਡੱਟ ਕੇ ਸਾਥ ਦੇਵੋ। ਮੈ ਇਹ ਵੀ ਕਹਿਣਾ ਚਾਹਾਂਗਾ ਕਿ ਆਜ਼ਾਦੀ ਲਡ਼ਾਈ ਲਡ਼ ਰਹੇ ਸਾਰੇ ਗੁਰਸਿੱਖ ਮੇਰੇ ਤੋ ਉਚੇ ਤੇ ਚੰਗੇ ਹਨ,

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥

 

     


ਜਥੇਦਾਰ ਵਧਾਵਾ ਸਿੰਘ ਵਲੋਂ ਦਿੱਤਾ ਬਿਆਨ ਸ਼ਲਾਘਾਯੋਗ - ਗੁਰਚਰਨ ਸਿੰਘ ਗੁਰਾਇਆ

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਚੱਲ ਰਹੇ ਆਪਸੀ ਅਖਬਾਰੀ ਵਿਵਾਦਾਂ ਤੋਂ ਉਪੱਰ ਉੱਠਕੇ

ਆਪਣਾ ਨਿਸ਼ਾਨਾ ਕੌਮੀ ਅਜ਼ਾਦੀ ਵੱਲ ਕੇਂਦਰਤ ਕਰਨ ਦੀ ਅਪੀਲ ਕਰਕੇ ਇੱਕ ਮੁੱਖੀ ਜਰਨੈਲ ਹੋਣ ਦਾ ਨਿਭਾਇਆ ਰੋਲ

ਜਰਮਨੀ 21 ਮਈ :- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਦੀ ਸਿਰਮੌਰ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਨੇ ਸਿੱਖ ਕੌਮ ਦੀ ਅਜ਼ਾਦੀ ਦੇ ਹਮਸਫਰਾਂ  ਵਿੱਚ ਚੱਲ ਰਿਹੀ ਆਪਸੀ ਅਖਬਾਰਾਂ ਵਿੱਚ ਸ਼ਬਦੀ ਜੰਗ ਨੂੰ ਬੰਦ ਕਰਕੇ ਇਸ ਵਾਦ ਵਿਵਾਦ ਤੋਂ ਉਪੱਰ ਉਠਕੇ ਆਪਣਾ ਧਿਆਨ ਕੌਮੀ ਅਜ਼ਾਦੀ ਵੱਲ ਕੇਂਦਰਤ ਕਰਨ ਦੀ ਅਪੀਲ ਕਰਕੇ ਇੱਕ ਸ਼ਲਾਘਾਯੋਗ ਤੇ ਇੱਕ ਸਹੀ ਜਰਨੈਲ ਹੋਣ ਦਾ ਰੋਲ ਨਿਭਾਇਆ ਹੈ । ਇਸ ਅਪੀਲ ਵਿੱਚ ਜਥੇਦਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੀ ਕੌਮ ਪ੍ਰਤੀ ਬਹੁਤ ਹੀ ਵੱਡੀ ਕੁਰਬਾਨੀ ਹੈ । ਜਿਸ ਨੂੰ ਮੁੱਖ ਰੱਖਦਿਆਂ ਤੁਹਾਡੀ ਇਕ ਅਪੀਲ ਉਤੇ ਸਾਰਾ ਸਿੱਖ ਜਗਤ ਕੇਸਰੀ ਰੰਗ ਵਿਚ ਰੰਗਿਆ ਗਿਆ । ਬੇਨਤੀ ਹੈ ਕਿ ਹੁਣ ਤੁਸ਼ੀ ਵਾਦ ਵਿਵਾਦਾਂ ਤੋ ਉਚੇ ਉਠ ਕੇ ਕੌਮ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਕੋਈ ਪੋਲਿਸੀ ਪ੍ਰੋਗਰਾਮ ਦੇ ਦੇਵੋ ਜਿਸ ਤੇ ਅਮਲ ਕਰਕੇ ਸਿੱਖ ਕੌਮ ਅਜ਼ਾਦੀ ਹਾਸਲ ਕਰ ਸਕੇ । ਕੌਮ ਤੁਹਾਡੀ ਗੱਲ ਸੁਣਦੀ ਹੈ ਅਤੇ ਤੁਹਾਡੇ ਕਹਿ ਤੇ ਜਰੂਰ ਅਮਲ ਕਰੇਗੀ । ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਕੇ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋਡ਼ਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਜੋ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਜੂਨ ਦੇ ਪਹਿਲੇ ਹਫਤੇ ਕੌਮ ਦੇ ਨਾ ਹੁਕਮਨਾਮਾਂ ਜਾਰੀ ਕਰਨ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਤੇ ਹਮਲਾ ਕਰਨ ਲਈ ਜੋਰ ਪਾਉਣ ਵਾਲੀ ਭਾਜਪਾ ਨਾਲ ਸਿੱਖ ਕੋਈ ਸਬੰਧ ਨਾ ਰੱਖਣ ਤੇ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਜ਼ਿਮੇਵਾਰ ਪੁਲਿਸ ਅਫਸਰ ਸਮੇਧ ਸੈਣੀ ਤੇ ਇਜ਼ਹਾਰ ਆਲਮ ਦੀ ਘਰਵਾਲੀ ਜਿਸ ਨੂੰ ਅਕਾਲੀ ਦਲ ਬਾਦਲ ਨੇ ਵਿਧਾਨ ਸਭਾ ਦੀ ਟਿਕਟ ਤੇ ਸੰਸਦੀ ਸਕੱਤਰ ਦੀ ਕੁਰਸੀ ਦੇ ਕੇ ਨਿਵਾਜਿਆ ਹੈ ਨੂੰ ਬਰਖਾਸਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਸ ਅਪੀਲ ਵੱਲ ਧਿਆਨ ਦੇਣਾ ਚਾਹੀਦਾ ਹੈ । ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ 1978 ਤੋਂ ਲੈਕੇ ਸ਼ਹੀਦ ਭਾਈ ਜਸਪਾਲ ਸਿੰਘ ਤੱਕ ਸਮੂਹ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਤਰ ਕੀਤਾ ਜਾਵੇ ਤਾਂ ਜੋ ਦੁਨੀਆਂ ਸਾਹਮਣੇ ਰੱਖਿਆਂ ਜਾਵੇ ਕਿ ਹਿੰਦੋਸਤਾਨ ਦੀ ਹਕੂਮਤ ਨੇ ਇੰਨ੍ਹੀ ਗਿਣਤੀ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀਆਂ ਜੇਲ੍ਹ ਚਿੱਠੀਆਂ ਵਿੱਚ ਜਿੱਥੇ ਜ਼ਾਲਮ ਹਕੂਮਤ ਦੇ ਜ਼ੁਲਮਾਂ ਦਾ ਜਿਕਰ ਕੀਤਾ ਉੱਥੇ ਆਪਣਿਆ ਵੱਲੋ ਨਿਭਾਏ ਘਟੀਆ ਰੋਲ ਦਾ ਜਿਕਰ ਵੀ ਕੀਤਾ ਹੈ ਤੇ ਨਾਲ ਹੀ ਜਿਸ ਕਿਸੇ ਨੇ ਵੀ ਆਪਣੇ ਵਿੱਤ ਅਨੁਸਾਰ ਕਿਸੇ ਵੀ ਫੀਲਡ ਵਿੱਚ ਸੁਹਿਰਦਤਾ ਨਾਲ ਜਿੰਨੀ ਵੀ ਕੋਈ ਸੇਵਾ ਕੀਤੀ ਹੈ ਉਸ ਨੂੰ ਵੀ ਪ੍ਰਵਾਨ ਕੀਤਾ ਹੈ । ਸੋ ਸਤਿਕਾਰ ਯੋਗ ਭਾਈ ਬਲਵੰਤ ਸਿੰਘ ਜੀ ਜਿਨ੍ਹਾਂ ਸਿੰਘਾਂ ਨੇ ਆਪਣਾ ਜੀਵਨ ਸਿੱਖ ਸੰਘਰਸ਼ ਨੂੰ ਸਮਰਪਿਤ ਕੀਤਾ ਹੈ ਪੰਦਰਾ ਵੀਹ ਸਾਲਾ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਦੇ ਸੇਵਾ ਵੀ ਬਹੁਤ ਮਹਾਨ ਹੈ ਤੁਸੀ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਕੌਮ ਦੀ ਅਗਵਾਈ ਕਰੋ ਤੇ ਹਿੰਦੋਸਤਾਨ ਦੀ ਹਕੂਮਤ ਵੱਲੋ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਵਰਤਾਏ ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਦੀ 28ਵੀ ਵਰ੍ਹੇ ਗੰਢੇ ਤੇ ਜਥੇਦਾਰਾਂ ਨੂੰ ਹੁਕਨਾਮਾਂ ਜਾਰੀ ਕਰਨ ਦੀ ਅਪੀਲ ਨੂੰ ਅਮਲ ਵਿੱਚ ਲਿਆਉਣ ਲਈ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕਰੋ । 28 ਸਾਲ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਰ ਬਣਾਈ ਜਾ ਰਹੀ ਹੈ ਜੋ ਕਿ ਗੁਰੂ ਤੇ ਆਪਣੇ ਸ਼ਹੀਦਾਂ ਨਾਲ ਪਿਆਰ ਕਰਨ ਵਾਲਿਆ ਦੀ ਮੰਗ ਸੀ । ਪਰ ਇਸ ਯਾਦਗਰ ਦੀ ਅਗਵਾਈ ਉਹਨਾਂ ਮਹਾਨ ਸ਼ਹੀਦਾਂ ਦੀ ਸੋਚ ਤੇ ਵੀਚਾਰਾਂ ਤੋਂ ਭਗੌਡ਼ੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੌਪੀ ਗਈ ਹੈ । ਭਾਈ ਬਲਵੰਤ ਸਿੰਘ ਜੀ ਨੇ ਆਪਣੇ ਵੀਚਾਰਾਂ ਵਿੱਚ ਕਿਹਾ ਹੈ ਕਿ ਜੇਕਰ ਕਿਸੇ ਸੰਘਰਸ਼ ਦੇ ਵਿਚਾਰ ਮਰ ਜਾਣ ਅਤੇ ਬੰਦੇ ਬਚ ਜਾਣ ਜਾਂ ਵਿਚਾਰਾਂ ਦੀ ਕੀਮਤ ਤੇ ਬੰਦਿਆਂ ਨੂੰ ਬਚਾਇਆ ਜਾਵੇ ਤਾਂ ਸੰਘਰਸ਼ ਖ਼ਤਮ ਹੋ ਜਾਇਆ ਕਰਦੇ ਹਨ, ਹਾਂ, ਜੇਕਰ ਵਿਚਾਰ ਜਿਉਂਦੇ ਰਹਿਣ ਜਾਂ ਕਿਸੇ ਸੰਘਰਸ਼ ਦੇ ਵਿਚਾਰਾਂ ਤੋਂ ਬੰਦੇ ਕੁਰਬਾਨ ਹੁੰਦੇ ਰਹਿਣ, ਤਾਂ ਅਜਿਹੇ ਸੰਘਰਸ਼ ਆਪਣੀ ਮੰਜਿਲ ਨੂੰ ਪ੍ਰਾਪਤ ਹੋ ਜਾਇਆ ਕਰਦੇ ਹਨ।ਇਹ ਗੱਲ ਬਾਬਾ ਹਰਨਾਮ ਸਿੰਘ ਦੁੰਮਾ ਤੇ ਵੀ ਪੂਰੀ ਢੁੱਕਦੀ ਹੈ ਕਿ ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ਜਿਸ ਦਿਨ ਸ੍ਰੀ ਦਰਬਾਰ ਸਹਿਬ ਤੇ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਹਨਾਂ ਵੀਚਾਰਾਂ ਨੂੰ ਇਹ ਤਿਲਾਜ਼ਲੀ ਦੇ ਚੁੱਕੇ ਹਨ । ਸ਼ਹੀਦਾਂ ਦੀ ਪਵਿੱਤਰ ਯਾਦਗਰ ਅਪਵਿੱਤਰ ਮਨੁੱਖਾਂ ਦੀ ਅਗਵਾਈ ਵਿੱਚ ਬਣਾਈ ਜਾ ਰਹੀ । ਇਸ ਵੱਲ ਵੀ ਕੌਮ ਨੂੰ ਗੰਭੀਰਤਾ ਨਾਲ ਵੀਚਾਰਨਾਂ ਚਹੀਦਾ ਹੈ ।


ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27.09.2011 ਨੂੰ ਆਈ ਚਿੱਠੀ ਤੋਂ ਬਾਅਦ ਵੱਖ - ਵੱਖ ਪ੍ਰਤੀਕਰਮ - 2

<< 1 2 3 4 >>

{fcomments}

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz