ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160395
ਅੱਜ
ਇਸ ਮਹੀਨੇ
563
16119

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.92.163.105
   

ਮੁੱਖ ਪੰਨਾ

ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27.09.2011 ਨੂੰ ਆਈ ਚਿੱਠੀ ਤੋਂ ਬਾਅਦ ਵੱਖ - ਵੱਖ ਪ੍ਰਤੀਕਰਮ - 4

<< 1 2 3 4 >>


http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%201.jpg

 http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%202.jpg http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%203.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%204.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%205.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%206.jpg


http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%207.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Tihaad%20Jail%20Letter%20to%20Bhai%20Rajoana%20-%2019.04.2012%20-%208.jpg


 http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%201.jpg

 http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%202.jpg

 http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%203.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%204.jpg 

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%205.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%206.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%207.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%208.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Surinder%20Kaur%20Nihaal%20-%20Bhai%20Rajoana%20Sarkari%20Gawah%20Na%20Baney%20-%2022.04.2012%20-%209.jpg


http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/BKI%20-%20Wadhawa%20Singh%20-%20I.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/BKI%20-%20Wadhawa%20Singh%20-%20II.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/BKI%20-%20Wadhawa%20Singh%20-%20III.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/BKI%20-%20Wadhawa%20Singh%20-%20IV.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/BKI%20-%20Wadhawa%20Singh%20-%20V.jpg


http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Nonihaal%20Singh%20Chorrah%20-%20Open%20Letter%20to%20Bhai%20Wadhawa%20Singh%20Babbar%20%20-%20I.jpg

http://sameydiawaaz.com/SDA%202013/Bhakhde%20Masle/Bhai%20Rajoana%20&%20Babbar%20Khalsa/Nonihaal%20Singh%20Chorrah%20-%20Open%20Letter%20to%20Bhai%20Wadhawa%20Singh%20Babbar%20%20-%20II.jpg


 

ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ ।

 ਦੇਗ ਤੇਗ ਫਤਿਹ                  ੧ਓ ਸਤਿਗੁਰੂ ਪ੍ਰਸਾਦਿ                 ਪੰਥ ਕੀ ਜੀਤ

15 ਅਪ੍ਰੈਲ 2012

 

ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਉ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

 

ਵਿਸ਼ਾ :- ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ ।

ਅੱਜ ਅਸੀਂ ਸਮੂਹ ਤਿਹਾਡ਼ (ਦਿੱਲੀ) ਜੇਲ੍ਹ ਨੰ: 4 ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ ਬਡ਼ੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ । ਪਹਿਲਾਂ ਮੈਂ ਦੇਸ਼ - ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ - ਲੱਖ ਵਧਾਈ ਦੇਂਦਾ ਹਾਂ । ਹੁਣ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੇਲ੍ਹ ਵਿੱਚ ਸਿੰਘਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਥੇ ਜੇਲ੍ਹ ਵਿੱਚ ਰਹਿਕੇ ਕਿਸ ਤਰ੍ਹਾਂ ਆਪਣੇ ਦਿਨ - ਤਿਉਹਾਰ ਮਨਾਉਂਦੇ ਹਾਂ । ਇੱਥੇ ਖਾਲਸਾ ਜੀ ਮੈਂ ਜੇਲ੍ਹ ਨੰ: 4 ਦੀ ਗੱਲ ਕਰਨ ਲੱਗਾ ਹਾਂ । ਇੱਥੇ ਜੇਲ੍ਹ ਵਿੱਚ 2200 ਕੁ ਦੇ ਕਰੀਬ ਗਿਣਤੀ ਹੈ । ਸੋ ਬਾਕੀ ਜੇਲ੍ਹਾਂ ਨਾਲੋਂ ਸਾਡੀ ਜੇਲ੍ਹ ਨੰ: 4 ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੈ ਅਤੇ ਮੈਂ ਇਸੇ ਜੇਲ੍ਹ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਬੰਦ ਹਾਂ ਅਤੇ ਜਦੋਂ ਵੀ ਅਸੀਂ ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ ਤਾਂ ਸਾਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਰਸਦ ਨਹੀਂ ਮਿਲਦੀ, ਅਸੀਂ ਉਨ੍ਹਾਂ ਕੋਲ ਕਈ ਸੁਨੇਹੇ ਵੀ ਭੇਜ ਚੁੱਕੇ ਹਾਂ ਪਰ ਕੋਈ ਗੱਲ ਨਹੀਂ ਬਣੀ, ਹਾਂ ਇਹ ਕਮੇਟੀ ਮੁਸਲਮਾਨਾਂ ਦੇ ਰੋਜ਼ੇ ਖੁਲਵਾਉਣ ਜ਼ਰੂਰ ਆਪਣੇ ਮੁਲਾਜ਼ਿਮ ਭੇਜਦੀ ਹੈ ਅਤੇ ਫਲ - ਫਰੂਟ ਵੀ ਦੇ ਕੇ ਜਾਂਦੇ ਹਨ । ਫਿਰ ਅਸੀਂ ਇੱਥੇ ਹੀ ਆਪਣੇ ਸਾਰੇ ਪੰਜਾਬੀਆਂ ਤੋਂ ਪੈਸੇ ਇਕੱਠੇ ਕਰਕੇ ਪੂਰੀ ਜੇਲ੍ਹ ਵਾਸਤੇ ਸ਼ਾਮ ਦਾ ਲੰਗਰ ਸਪੈਸ਼ਲ ਬਣਾਉਂਦੇ ਹਾਂ, ਜਿਹਡ਼ਾ ਕਿ ਸਾਰੇ ਪੰਜਾਬੀ ਰਲ - ਮਿਲਕੇ ਖੁੱਦ ਤਿਆਰ ਕਰਦੇ ਹਨ । ਪਹਿਲਾਂ ਸਾਨੂੰ ਲਾਇਬਰੇਰੀ ਵਾਰਡ ਵਿੱਚ ਪ੍ਰਸ਼ਾਸ਼ਨ ਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ ਹੈ । ਉਥੇ ਸਵੇਰੇ ਪਹਿਲਾ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ, ਫਿਰ ਜਿਹਡ਼ੇ ਸਿੰਘ ਕੀਰਤਨ ਕਰਨ ਜਾਣਦੇ ਹਨ, ਉਹ ਕੀਰਤਨ ਕਰਦੇ ਹਨ ਅਤੇ ਇਹ ਸਾਡਾ 2 ਘੰਟੇ ਪ੍ਰੋਗਰਾਮ ਚੱਲਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਕਦੇ ਸੁਪਰਡੈਂਟ ਸਾਹਿਬ ਆਪ ਆ ਜਾਂਦੇ ਹਨ । ਫਿਰ ਸਾਰੇ ਜਣੇ ਰਲਕੇ ਭੋਗ ਪਾ ਕੇ ਫਿਰ ਆਈਆਂ ਸੰਗਤਾਂ ਨੂੰ ਕਡ਼ਾਹ - ਪ੍ਰਸ਼ਾਦ ਵਰਤਦਾ ਹੈ । ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਣ ਕਰਨ ਤੋਂ ਬਾਅਦ ਉਥੇ ਹੀ ਬੈਠਕੇ ਚਾਹ, ਬਿਸਕੁੱਟ ਵਗੈਰਾ ਸਭ ਮਿਲਕੇ ਖਾਂਦੇ ਹਾਂ ਅਤੇ ਨਾਲ ਗੱਲਾਂ - ਬਾਤਾਂ ਸ਼ੁਰੂ ਹੋ ਜਾਂਦੀਆਂ ਹਨ । ਕਿਉਂਕਿ ਇੱਥੇ ਤਿਹਾਡ਼ ਜੇਲ੍ਹ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਦਾ ਬਹੁਤ ਫਰਕ ਹੈ । ਸੋ ਕੱਲ ਜਦੋਂ ਸੁਖਆਸਣ ਤੋਂ ਬਾਅਦ ਮੇਰੇ ਤਾਂ ਨਾਲ ਸਾਰੇ ਸਿੰਘ (ਪੰਜਾਬੀ) ਆਲੇ - ਦੁਆਲੇ ਇਕੱਠੇ ਹੋ ਗਏ ਅਤੇ ਸਾਰੇ ਹੀ ਇਹੀ ਗੱਲਾਂ ਪੁੱਛਣ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕੀ ਹੋ ਗਿਆ, ਕੋਈ ਕਹੇ ਭਾਜੀ ਉਹ ਤਾਂ ਸਾਰਿਆਂ ਨੂੰ ਗਾਲ੍ਹਾਂ ਕੱਢੀ ਜਾਂਦਾ ਹੈ ਅਤੇ ਉਸ ਦੇ ਸੰਦੇਸ਼ ਅਸੀਂ ਸਾਰਿਆਂ ਨੇ ਬਹੁਤ ਰੀਝ ਨਾਲ ਪਡ਼੍ਹੇ ਹਨ ਪਰ ਉਸ ਦੇ ਉਹਨਾਂ ਸੰਦੇਸ਼ਾਂ ਤੋਂ ਤਾਂ ਇਹੀ ਪਤਾ ਚਲਦਾ ਹੈ ਕਿ ਇਹ (ਬਲਵੰਤ ਸਿੰਘ) ਅਕਾਲੀਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ । ਕੋਈ ਕਹੇ ਭਾਜੀ ਮੈਂ ਸੁਣਿਆ ਕਿ ਇਸ ਨੂੰ ਪੈਸੇ ਵੀ ਬਹੁਤ ਦਿੱਤੇ ਹਨ ਕਿ ਤੂੰ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਨਾਲੋਂ ਤੋਡ਼ਕੇ ਇੱਧਰ ਸ਼ਾਂਤੀ ਦੇ ਪੁਜਾਰੀ ਬਣਾ, ਜਿਵੇਂ ਅੱਜ ਕੱਲ ਇਹ ਸ਼ਾਂਤੀ ਦੇ ਪੁਜਾਰੀ ਬਣ ਰਿਹਾ ਹੈ ਅਤੇ ਨਾਲ ਤੂੰ ਬੱਬਰ ਖਾਲਸਾ ਵਾਲਿਆਂ ਨੂੰ ਬਦਨਾਮ ਕਰੀ ਚੱਲ ਤੇ ਅਸੀਂ ਤੇਰੇ ਨਾਲ ਹਾਂ । ਸੋ ਇਹ ਗੱਲਾਂ ਉਹਨਾਂ ਨੇ ਮੈਨੂੰ ਬਿਨਾ ਬੋਲਣ ਤੋਂ ਆਪ ਹੀ ਫਟਾ - ਫਟ ਕਰ ਦਿੱਤੀਆਂ, ਜਿਵੇਂ ਪਤਾ ਨਹੀਂ ਇਨ੍ਹਾਂ ਵਿੱਚ ਕਿੰਨੇ ਕੁ ਦਿਨਾਂ ਦਾ ਗੁਬਾਰ ਭਰਿਆ ਸੀ । ਫਿਰ ਮੈਨੂੰ ਪੁੱਛਣ ਲੱਗ ਪਏ ਕਿ ਇਹ ਭਾਈ ਰੇਸ਼ਮ ਸਿੰਘ ਜਰਮਨੀ ਕੌਣ ਹਨ । ਫਿਰ ਮੈਂ ਉਹਨਾਂ ਬਾਰੇ ਚਾਨਣਾ ਪਾਇਆ ਕਿ ਇਹ ਉਹ ਸਿੰਘ ਨੇ ਜਿਨ੍ਹਾਂ ਦੇ ਆਪਣੇ ਸਕੇ (ਘਰ ਦੇ) ਤਾਂ ਪੁਲਿਸ ਨੇ ਪ੍ਰਵਾਰਾਂ ਨੂੰ ਬਹੁਤ ਤੰਗ ਕੀਤਾ, ਅੱਗੇ ਰਿਸ਼ਤੇਦਾਰ ਵੀ ਨਹੀਂ ਛੱਡੇ ਸਭ ਦੇ ਪੁਲਿਸ ਦੇ ਮੁਕਾਬਲੇ ਬਣਾ ਦਿੱਤੇ ਸਨ ਅਤੇ ਇਹ ਸਿੰਘ ਸਾਡੀ ਜਥੇਬੰਦੀ ਦਾ ਸੀਨੀਅਰ ਸਿੰਘ ਹੈ ਅਤੇ 12 - 13 ਸਾਲ ਦੀ ਉਮਰ ਦਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਅਤੇ ਬਾਣੀ ਤੇ ਬਾਣੀ ਵਿੱਚ ਛੋਟੀ ਉਮਰ ਤੋਂ ਹੀ ਲੱਗਿਆ ਹੋਇਆ ਹੈ ਅਤੇ ਇਸ ਸਿੰਘ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਛੋਟੀ ਭੈਣ ਵਿਆਹੀ ਹੋਈ ਹੈ । ਜਿਸ ਨੂੰ ਸਵਰਨੇ ਘੋਟਣੇ (SSP) ਨੇ ਦੇਗ ਵਿੱਚ ਭਾਈ ਦਿਆਲਾ ਜੀ ਵਾਂਗ ਉਬਾਲ - ਉਬਾਲਕੇ 3 ਜੁਲਾਈ 1987 ਨੂੰ ਸ਼ਹੀਦ ਕੀਤਾ ਸੀ । ਇਹ ਸੁਣਕੇ ਸਾਰੇ ਸਿੰਘ ਇੱਕਦਮ ਚੁੱਪ ਕਰ ਗਏ । ਉਹ ਮੇਰੇ ਸਾਰੇ ਮੂੰਹ ਵੱਲ ਵੇਖ ਰਹੇ ਸਨ ਅਤੇ ਕੁੱਝ ਖਡ਼੍ਹੇ ਸੀ ਤੇ ਕੁੱਝ ਮੇਰੇ ਕੋਲ ਬੈਠੇ ਇਹ ਸਭ ਸੁਣ ਰਹੇ ਸੀ । ਤਾਂ ਇੱਕ ਸਿੰਘ ਨੇ ਕਿਹਾ ਕਿ ਭਾਈ ਅਸੀਂ ਹਵਾਰੇ ਬਾਰੇ ਵੀ ਬਹੁਤ ਸੁਣਿਆ ਕਿ ਉਹ ਸਵੇਰੇ 1 - 2 ਵਜੇ ਉਠਕੇ ਨਿੱਤਨੇਮ ਕਰਦਾ ਹੈ ਅਤੇ ਸਰੀਰ ਵੀ ਪੂਰਾ ਫਿੱਟ ਰੱਖਦਾ ਹੈ । ਸੋ ਇਹ ਸਾਰੇ ਸਿੰਘ ਭਾਈ ਰੇਸ਼ਮ ਸਿੰਘ ਤੇ ਭਾਈ ਹਵਾਰੇ ਬਾਰੇ ਬਲਵੰਤ ਸਿੰਘ ਦੀ ਕੀਤੀ ਬਿਆਨਬਾਜ਼ੀ ਅਤੇ ਹਵਾਰੇ ਉਤੇ ਸੁੱਟੇ ਚਿੱਕਡ਼ ਦਾ ਸੁਣਕੇ ਇੱਕਦਮ ਗੁੰਸੇ ਵਿੱਚ ਆਏ ਹੋਏ ਸਨ । ਫਿਰ ਇਹ ਕਹਿੰਦੇ ਕਿ ਇਸ ਹਿਸਾਬ ਨਾਲ ਤਾਂ ਭਾਜੀ ਭਾਈ ਰਾਜੋਆਣਾ ਹੀ ਗਲਤ ਹੈ । ਜਿਹਡ਼ਾ ਇੰਨੀ ਕੁਰਬਾਨੀ ਵਾਲੇ ਸਿੰਘਾਂ ਦੇ ਖਿਲਾਫ ਚਿੱਕਡ਼ ਸੁੱਟ ਰਿਹਾ ਹੈ । ਕੋਈ ਕਹੇ ਇਹ ਉਸ (ਬਲਵੰਤ ਸਿੰਘ) ਨੂੰ ਬਾਦਲ ਸ੍ਰਕਾਰ ਦੀ ਪੂਰੀ ਸ਼ਹਿ ਹੈ ਅਤੇ ਕੋਈ ਕਹੇ ਇਹ ਇਸ (ਬਲਵੰਤ ਸਿੰਘ) ਤੋਂ ਸ੍ਰਕਾਰੀ ਏਜੰਸੀਆਂ ਕਰਵਾ ਰਹੀਆਂ ਹਨ । ਸੋ ਇਨ੍ਹਾਂ ਦੀਆਂ ਇਹ ਗੱਲਾਂ ਸੁਣਕੇ ਮੈਂ ਆਪਣੇ ਸੈਲ ਵਿੱਚ ਆ ਗਿਆ ਅਤੇ ਸੋਚਣ ਲੱਗਾ ਕਿ ਵੇਖੋ ਚਾਹੇ ਇਹ ਸਿੰਘ ਹੋਰ ਕੇਸਾਂ ਵਾਲੇ ਹਨ ਪਰ ਸਿੰਘਾਂ ਦਾ ਇਨ੍ਹਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਤੇ ਪ੍ਰਭਾਵ ਹੈ ।

ਖਾਲਸਾ ਜੀਉ, ਬਲਵੰਤ ਸਿੰਘ ਰਾਜੋਆਣਾ ਬਾਦਲ ਸ੍ਰਕਾਰ ਦੀ ਸ਼ਹਿ ਤੇ ਇਹ ਸਿਆਸੀ ਡਰਾਮਾ ਕਰ ਰਿਹਾ ਹੈ । ਦੂਜਾ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । ਜਿਸ ਕਰਕੇ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਸਿੰਘਾਂ ਨੂੰ ਕੈਟ ਤੱਕ ਕਹਿ ਰਿਹਾ ਹੈ । ਇਸ ਦੇ ਵਿੱਚ ਇਸ ਦਾ ਕੋਈ ਕਸੂਰ ਨਹੀਂ ਹੈ ਸਗੋਂ ਭਾਰਤ ਦੀਆਂ ਖੁੱਫੀਆ ਏਜੰਸੀਆਂ ਨੂੰ ਹੁਣ ਇਹ ਇੱਕ ਹੋਰ ਨਵਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਾਰਸ ਮਿਲ ਹੀ ਗਿਆ, ਹੁਣ ਇਸ ਲੌਂਗੋਵਾਲ ਦੇ ਵਾਰਸ (ਬਲਵੰਤ ਸਿੰਘ) ਨੂੰ ਮੂਹਰੇ ਲਾ ਕੇ ਅਜੇ ਪਤਾ ਨਹੀਂ ਕੀ ਕੁੱਝ ਹੋਣਾ ਹੈ । ਸਭ ਤੋਂ ਪਹਿਲਾਂ ਤਾਂ ਇਸ ਤੋਂ ਭਾਈ ਰੇਸ਼ਮ ਸਿੰਘ ਜਰਮਨੀ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ । (ਦਰਅਸਲ ਜਿਹਡ਼ਾ ਆਪ ਕੈਟ ਹੁੰਦਾ ਹੈ । ਉਹ ਫੱਟ ਦੇਣੀ ਦੂਜੇ ਨੂੰ ਕੈਟ ਕਹਿਣ ਲੱਗੇ ਦੇਰ ਨਹੀਂ ਲਾਉਂਦਾ । ਕਿਉਂਕਿ ਸਾਨੂੰ ਪਹਿਲਾ ਸ੍ਰਕਾਰੀ ਏਜੰਸੀਆਂ ਬਾਰੇ ਕੁੱਝ ਨਹੀਂ ਪਤਾ ਸੀ ਕਿ ਇਹ ਕਿਵੇਂ ਕਰਦੇ ਹਨ । ਪਰ ਹੁਣ ਜਦ ਆਪ ਦਿੱਲੀ ਫਡ਼੍ਹੇ ਗਏ ਤਾਂ ਜਦੋਂ ਇਹ ਸਪੈਸ਼ਲ ਸੈਲ ਵਿੱਚ ਲਿਜਾਕੇ ਪੁੱਛ - ਗਿੱਛ ਕਰਦੇ ਹਨ । ਉਦੋਂ ਪਤਾ ਚਲਦਾ ਹੈ ਕਿ ਸਾਡਾ ਦੁਸ਼ਮਣ ਕਿੰਨੇ ਘਟੀਆ ਤੋਂ ਘਟੀਆ ਤਰੀਕੇ ਸਾਨੂੰ ਜਾਂ ਸਾਡੇ ਸੀਨੀਅਰ ਸਿੰਘਾਂ ਨੂੰ ਜਿਹਡ਼ੇ ਵਿਦੇਸ਼ਾਂ ਵਿੱਚ ਚਲੇ ਗਏ ਹਨ, ਉਹਨਾਂ ਨੂੰ ਕਿਵੇਂ ਬਦਨਾਮ ਕਰਦੇ ਹਨ । ਭਾਰਤ ਦੀ ਖੁਫੀਆ ਏਜੰਸੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਨ੍ਹਾਂ ਨੂੰ ਹੀ ਆਪਸ ਵਿੱਚ ਪਾਡ਼੍ਹ ਦੇਵੋ, ਇਹ ਆਪੇ ਹੀ ਲਡ਼ - ਲਡ਼ ਕੇ ਮਰ ਜਾਣਗੇ, ਖਾਲਸਾ ਜੀਉ ਤੁਹਾਨੂੰ 1984 ਦਾ ਬਲਿਊ ਸਟਾਰ ਅਪ੍ਰੇਸ਼ਨ ਜਿਹਡ਼ਾ ਭਾਰਤ ਦੀਆਂ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤਾ ਸੀ । ਉਸ ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ । ਅਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੰਘ ਹੁੰਦੇ ਸੀ ਅਤੇ ਨਾਲ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਟੌਹਡ਼ਾ ਵਗੈਰਾ ਪਰ ਹਰੇਕ ਸਿੰਘ ਇਨ੍ਹਾਂ ਸਾਰਿਆਂ ਦਾ ਸਤਿਕਾਰ ਕਰਿਆ ਕਰਦਾ ਸੀ ਪਰ ਇਹ ਲੌਂਗੋਵਾਲ, ਬਾਦਲ ਤੇ ਟੌਹਡ਼ਾ ਜਦੋਂ ਸੰਤਾਂ ਦੀ ਸਟੇਜ ਮੰਜੀ ਸਾਹਿਬ ਹਾਲ ਵਿੱਚ ਲੱਗਦੀ ਸੀ ਤਾਂ ਇਹ ਤਿਕਡ਼ੀ ਵੀ ਮੂਹਰੇ ਬੈਠੀ ਹੁੰਦੀ ਸੀ ਅਤੇ ਉਦੋਂ ਸੰਤਾਂ ਅਤੇ ਹੋਰ ਸਿੰਘਾਂ ਨਾਲ ਖਾਸਿਲਤਾਨ ਜ਼ਿੰਦਾਬਾਦ ਦੇ ਨਾਹਰੇ ਵੀ ਮਾਰਦੇ ਸੀ । ਜਿਸ ਕਰਕੇ ਭੋਲੇ - ਭਾਲੇ ਸਿੱਖਾਂ ਨੂੰ ਤਾਂ ਇਹੀ ਭਰਮ ਸੀ ਕਿ ਇਹ ਵੀ ਸੰਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਇਹ ਤਿੰਨੇ ਬਾਦਲ, ਟੌਹਡ਼ਾ ਤੇ ਲੌਂਗੋਵਾਲ ਇੰਦਰਾ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਸੰਤਾਂ ਦੇ ਖਿਲਾਫ ਗੱਲਾਂ ਵੀ ਕਰ ਆਉਂਦੇ ਸਨ ਅਤੇ ਜ਼ੋਰ ਦੇ ਕੇ ਕਹਿੰਦਾ ਕਿ ਉਹ (ਸੰਤ ਭਿੰਡਰਾਂਵਾਲੇ) ਸਾਡੀ ਨਹੀਂ ਮੰਨਦਾ, ਬਹੁਤ ਅਡ਼ਬ ਬੰਦਾ ਹੈ ਅਤੇ ਇੰਦਰਾ ਗਾਂਧੀ ਨੂੰ ਛੇਤੀ ਤੋਂ ਛੇਤੀ ਕਾਰਵਾਈ ਕਰਨ ਨੂੰ ਆਖ ਕੇ ਫਿਰ ਲੋਕਾਂ ਦੇ ਮੂਹਰੇ ਆਣ ਬੈਠਦੇ ਤੇ ਇਹ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਸੀ ਪਰ ਉਸ ਸਮੇਂ ਕਿਸੇ ਨੂੰ ਨਹੀਂ ਪਤਾ ਚੱਲਿਆ ਜਦੋਂ ਕਿ ਇਹਨਾਂ ਨੇ ਵੀ ਸੰਤ ਭਿੰਡਰਾਂਵਾਲਿਆਂ ਨਾਲ ਸੌਂਹ ਖਾਧੀ ਸੀ ਕਿ ਅਸੀਂ ਤੇਰੇ ਨਾਲ ਹੀ ਸ਼ਹੀਦੀ ਪਾਵਾਂਗੇ ਅਤੇ ਜਦੋਂ ਬਲਿਊ ਸਟਾਰ ਅਪ੍ਰੇਸ਼ਨ ਹੋਇਆ ਤਾਂ ਇਹ ਸਭ ਤੋਂ ਪਹਿਲਾਂ ਬਾਹਾਂ ਖਡ਼੍ਹੀਆਂ ਕਰਕੇ ਬਾਹਰ ਆ ਗਏ ਅਤੇ ਫੌਜ ਨੂੰ ਇਹਨਾਂ ਸਾਰਿਆਂ ਨੂੰ ਸੁਰੱਖਿਅਤ ਕੱਢਣ ਦਾ ਹੁੱਕਮ ਸੀ । ਜਿਹਡ਼ਾ ਉਨ੍ਹਾਂ ਨੇ ਨਿਭਾਇਆ, ਸੋ ਖਾਲਸਾ ਜੀਉ, ਇਹ ਇਨ੍ਹਾਂ ਲੋਕਾਂ ਦਾ ਕਿਰਦਾਰ ਇਸ 1984 ਵਿੱਚ ਜਦੋਂ ਅਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ, ਸੋ ਹੁਣ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ, ਇਸ ਨੂੰ ਵੀ ਬਡ਼ੀ ਸੋਚੀ - ਸਮਝੀ ਸਾਜ਼ਿਸ਼ ਦੇ ਅਧੀਨ ਪਹਿਲਾ ਤਾਂ 13 ਮਾਰਚ ਦੀ ਤਰੀਕ ਨੂੰ ਫਾਂਸੀ ਲਾਉਣ ਦੇ ਵਰੰਟ ਆ ਗਏ ਅਤੇ ਉਸ ਤੋਂ ਅਗਲੇ ਦਿਨ ਅਕਾਲੀ ਸ੍ਰਕਾਰ ਨੂੰ ਸੌਂਹ ਚੁੱਕਣੀ ਸੀ, ਨਵੀਂ ਸ੍ਰਕਾਰ ਦੀ, ਸੋ ਲੋਕਾਂ ਦਾ ਧਿਆਨ ਇੱਕਦਮ ਆਪਣੇ ਵਲੋਂ ਹਟਾ ਕੇ ਬਲਵੰਤ ਸਿੰਘ ਵੱਲ ਕਰ ਦਿੱਤਾ, ਫਿਰ ਜਦੋਂ ਭਾਈ ਸਾਹਿਬ ਨੂੰ ਇਸ਼ਾਰਾ ਹੋਇਆ ਤਾਂ ਉਸਨੇ ਵੀ ਕੌਮ ਦੇ ਨਾਮ ਹਰ ਰੋਜ਼ ਸੰਦੇਸ਼ (ਕੌਮੀ ਸੰਦੇਸ਼) ਦੇਣੇ ਸ਼ੁਰੂ ਕਰ ਦਿੱਤੇ, ਜਿਹਡ਼ੇ ਕਿ ਹਰ ਸਿੱਖ ਨੇ ਪਡ਼੍ਹੇ ਹੀ ਹੋਣੇ ਅਤੇ ਹੋਰ ਡਰਾਮੇਬਾਜ਼ੀ ਵੀ ਬਹੁਤ ਕੀਤੀ । ਇਹ ਸਿਰਫ ਤੇ ਸਿਰਫ ਸੀ ਕਿ ਬਲਵੰਤ ਸਿੰਘ ਨੂੰ ਹੀਰੋ ਬਣਾਣਾ ਅਤੇ ਜਗਤਾਰ ਸਿੰਘ ਹਵਾਰਾ ਦੇ ਅਕਾਲੀ ਦਲ ਮੁੱਢੋਂ ਹੀ ਖਿਲਾਫ ਹੈ । ਚਲੋ ਅਸੀਂ ਵੀ ਤਿਹਾਡ਼ ਜੇਲਾਂ ਵਿੱਚ ਕੌਮ ਦੇ ਨਾਮ ਭੇਜੇ ਇਸਤਿਹਾਰ ਪਡ਼੍ਹੇ ਹੀ ਹਨ, ਸਭ ਵਿੱਚ ਇਸ ਬੰਦੇ ਨੇ ਕਿਸੇ ਪੁਰਾਣੇ ਖਾਡ਼ਕੂ ਸਿੰਘ ਨੂੰ ਨਹੀਂ ਬਖਸ਼ਿਆ, ਇੱਥੋਂ ਤੱਕ ਕਿ ਹਥਿਆਰਬੰਦ ਸੰਘਰਸ਼ ਨੂੰ ਵੀ ਗਲਤ ਕਹਿਣ ਲੱਗ ਪਿਆ, ਜਦੋਂ ਕਿ ਅਦਾਲਤ ਜਾਂ ਲੋਕਾਂ ਦੇ ਸਾਹਮਣੇ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ । ਸੋ ਇਸ ਦੇ ਇਹ ਦੋ ਰੂਪ ਸਾਨੂੰ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਭੁਲੇਖਾ ਪਾਉਂਦੇ ਹਨ । ਬਾਕੀ ਕੌਮ ਨੂੰ ਵੀ ਥੋਡ਼ਾ ਸੋਚ - ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਹੈ ।

ਅੱਗੇ ਖਾਲਸਾ ਜੀਉ ਮੈਂ ਤੁਹਾਨੂੰ ਇਸ ਦੇ ਬੁਡ਼੍ਹੈਲ ਜੇਲ ਦੇ ਸਮੇਂ ਦਾ ਚਾਨਣਾ ਪਾ ਰਿਹਾ ਹਾਂ । ਦਾਸ ਸਾਲ 2000 / 2001 ਦੇ ਸਮੇਂ ਦੌਰਾਨ ਬੁਡ਼੍ਹੈਲ ਜ਼ੇਲ ਵਿੱਚ ਇੱਕ ਪੁਰਾਣੇ 1984 ਦੇ ਪਰਚੇ ਵਿੱਚ ਭਗੌਡ਼ਾ (P. O.) ਹੋਣ ਕਰਕੇ 10 ਮਹੀਨੇ ਰਹਿਕੇ ਆਇਆ ਸੀ । ਉਥੇ ਇਹਨਾਂ ਸਭ ਸਿੰਘਾਂ ਨੂੰ ਨੇਡ਼ੇ ਤੋਂ ਵੇਖਣ ਦਾ ਮੌਕਾ ਮਿਲਿਆ । ਉਥੇ ਇੱਕ ਗੁਰਦੁਆਰਾ ਬੈਰਕ ਸੀ, ਜਿਸ ਵਿੱਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਊਰਾ, ਨਵਜੋਤ ਸਿੰਘ, ਨਸੀਬ ਸਿੰਘ, ਸ਼ਮਸ਼ੇਰ ਸਿੰਘ ਇਹ ਸਾਰੇ ਗੁਰਦੁਆਰਾ ਬੈਰਕ ਵਿੱਚ ਸਨ । ਬੁਡ਼੍ਹੈਲ ਜੇਲ ਜਦੋਂ ਤੋਂ ਬਣੀ ਹੈ, ਉਸ ਵਿੱਚ ਉਸ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਉਤੇ ਅਲੱਗ - ਅਲੱਗ ਦਿਸ਼ਾ ਵੱਲ ਲਾਊਡ ਸਪੀਕਰ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਸੈਲਾਂ ਵਿੱਚ ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਰਹਿੰਦੇ ਸੀ । ਸੋ ਸ਼ਾਮ ਨੂੰ ਪਾਠ ਕਰਨ ਦੀ ਡਿਊਟੀ ਲਖਵਿੰਦਰ ਸਿੰਘ ਦੀ ਹੁੰਦੀ ਸੀ ਅਤੇ ਅਰਦਾਸ ਭਾਈ ਜਗਤਾਰ ਸਿੰਘ ਹਵਾਰਾ ਖੁੱਦ ਕਰਦੇ ਸੀ ਅਤੇ ਸਵੇਰੇ 4 ਵਜੇ ਦਾ ਪਾਠ ਭਾਈ ਜਗਤਾਰ ਸਿੰਘ ਹਵਾਰਾ ਕਰਦੇ ਸੀ । ਕਿਉਂਕਿ ਉਨ੍ਹਾਂ ਦੀ ਗਿਣਤੀ ਗੁਰਦੁਆਰਾ ਸਾਹਿਬ ਵਿੱਚ ਹੀ ਸੀ ਅਤੇ ਇਹ ਤਕਰੀਬਨ ਜਦੋਂ ਤੋਂ ਇਹ ਸਿੰਘ (1995) ਵਿੱਚ ਜੇਲ੍ਹ ਵਿੱਚ ਆਏ ਸੀ ਉਦੋਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਅਤੇ ਇਹਨਾਂ ਵਿੱਚੋਂ ਕਈਆਂ (ਜਿਵੇਂ ਹਵਾਰਾ, ਤਾਰਾ, ਭਿਊਰਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ ਤੇ ਨਵਜੋਤ ਸਿੰਘ) ਅੰਮ੍ਰਿਤਪਾਨ ਕੀਤਾ ਹੋਇਆ ਸੀ । ਬਾਕੀ ਉਹਨਾਂ ਤੋਂ ਅਤੇ ਹੋਰ ਪੰਜਾਬੀ ਸਿੱਖ ਜਿਨ੍ਹਾਂ ਵਿੱਚੋਂ ਕਈਆਂ ਨੇ ਖੁੱਦ ਵੀ ਇਹਨਾਂ ਸਿੰਘਾਂ ਨਾਲ ਅੰਮ੍ਰਿਤਪਾਨ ਕਰ ਲਿਆ ਸੀ, ਇਹ ਬੰਦ ਹੋਰ ਅਲੱਗ - ਅਲੱਗ ਕੇਸਾਂ ਵਿੱਚ ਸਨ । ਬਾਕੀ ਇਹਨਾਂ ਸਭ ਸਿੰਘਾਂ ਤੋਂ ਪਤਾ ਚੱਲਿਆ ਕਿ ਇਹ ਮੰਗ ਪ੍ਰਸ਼ਾਸ਼ਨ ਤੋਂ ਮੰਗਵਾਉਣ ਲਈ ਸਾਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਿਨ ਭੁੱਖ ਹਡ਼ਤਾਲ ਰੱਖਣੀ ਪਈ, ਫਿਰ ਜਾ ਕੇ ਪ੍ਰਸ਼ਾਸ਼ਨ ਨੇ ਹਾਂ ਕਰ ਦਿੱਤੀ ਸੀ ਅਤੇ ਅੰਮ੍ਰਿਤਪਾਨ ਕਰਵਾਉਣ ਵਾਸਤੇ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਜਥੇ ਸਮੇਤ ਆਏ ਸਨ । ਸੋ ਇੱਥੇ ਬਲਵੰਤ ਸਿੰਘ ਜਿਹਡ਼ਾ ਉਸ ਸਮੇਂ ਸਿਰ ਤੇ ਉਸਤਰਾ ਫਰਾਕੇ ਗੰਜਾ ਘੁੰਮਦਾ ਹੁੰਦਾ ਸੀ, ਸੋ ਇਸ ਨੂੰ ਵੀ ਹਵਾਰੇ ਹੁਰਾਂ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਤੁਸੀਂ ਵੀ ਅੰਮ੍ਰਿਤ ਛਕ ਲਵੋ ਤਾਂ ਇਹ ਤਿਆਰ ਹੋ ਗਿਆ ਅਤੇ ਭਾਈ ਅਮਰੀਕ ਸਿੰਘ ਉਨ੍ਹਾਂ ਅੱਗੋਂ ਵਾਲ ਰੱਖਣ ਦਾ ਇਸ ਤੋਂ ਬਚਨ ਲੈ ਕੇ ਇਸ ਨੂੰ ਸਿਰੋਪਾਓ ਦੇ ਦਿੱਤਾ ਤੇ ਬਾਕੀ ਸਭ ਸਿੰਘਾਂ ਨੇ ਜੈਕਾਰੇ ਛੱਡੇ, ਨਾਲ ਸਭ ਨੇ ਖੁਸ਼ੀ - ਖੁਸ਼ੀ ਇਸ ਨੂੰ ਗਲ ਲਗਾਇਆ । ਸੋ ਉਹ ਇਹ ਕਾਰਵਾਈ ਕਰਕੇ ਚਲੇ ਗਏ ਅਤੇ ਇਹ ਮਹਾਂਪੁਰਸ਼ ਨੇ, ਜਿਹਡ਼ਾ ਅੱਜ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰਦਾ । ਕੁੱਝ ਹੀ ਦਿਨਾਂ ਵਿੱਚ ਫਿਰ ਸਿਰ ਉਤੇ ਉਸਤਰਾ ਫਰਵਾ ਦਿੱਤਾ ਅਤੇ ਕਲੀਨ ਸ਼ੇਵ ਹੋ ਗਿਆ ਅਤੇ ਆਪਣੇ ਸਿਰ ਦੇ ਵਾਲ ਤੇ ਦਾਡ਼੍ਹੀ ਦੇ ਵਾਲ ਇਸ ਸਖਸ਼ ਨੇ ਪਹਿਲਾਂ ਨਾਲੀ ਦੇ ਚੀਕ (ਪਾਣੀ) ਵਿੱਚ ਚੰਗੀ ਤਰ੍ਹਾਂ ਰਗਡ਼ੇ ਅਤੇ ਫਿਰ ਇੱਕ ਪੋਲੀਥੀਨ ਲਫਾਫੇ ਵਿੱਚ ਪਾ ਕੇ ਨਾਈ ਨੂੰ ਕਹਿੰਦਾ (ਜਿਹਡ਼ਾ ਜੇਲ ਵਿੱਚ ਵਾਲ ਕੱਟਦਾ ਹੁੰਦਾ ਹੈ) ਕਿ ਇਹ ਜਾ ਕੇ ਹਵਾਰੇ ਨੂੰ ਦੇ ਆ ਅਤੇ ਨਾਲ ਕਹਿਣਾ ਕਿ ਇਹ ਫਡ਼੍ਹ ਆਪਣੀ ਸਿੱਖੀ, ਮੈਨੂੰ ਕੋਈ ਲੋਡ਼ ਨਹੀਂ ਇਸ ਦੀ, ਖਾਲਸਾ ਜੀਓ, ਇਸ ਸਖਸ਼ ਵਿੱਚ ਉਸ ਸਮੇਂ ਇੰਨਾਂ ਘੁਮੰਡ ਭਰਿਆ ਪਿਆ ਹੋਇਆ ਸੀ । ਇਹ ਗੱਲ ਮੈਂ 2000 / 2001 ਦੀ ਕਰ ਰਿਹਾ ਹਾਂ । ਸੋ ਜਦੋਂ ਉਸ ਨਾਈ ਨੇ ਜਾ ਕੇ ਗੁਰਦੁਆਰੇ ਵਾਲੀ ਬੈਰਕ ਜਿੱਥੇ ਹੋਰ ਸਿੰਘ ਵੀ ਬੈਠੇ ਸੀ । ਉਹ ਸਾਰੀ ਗੱਲ ਦੱਸੀ ਕਿ ਬਲਵੰਤ ਸਿੰਘ ਨੇ ਇਹ ਵਾਲ ਦਿੱਤੇ ਹਨ ਤੇ ਨਾਲ ਕੁੱਝ ਕਹਿਣ ਲਈ ਵੀ ਕਿਹਾ ਸੀ ਪਰ ਉਹ ਵਿਚਾਰਾ ਦੱਸੇ ਨਾ ਕਿ ਕਿਤੇ ਮੇਰੇ ਨਾ ਕੁੱਟ ਪੈ ਜਾਵੇ । ਸੋ ਹਵਾਰੇ ਨੇ ਉਸ ਨਾਈ ਨੂੰ ਕਿਹਾ ਕਿ ਨਹੀਂ ਯਾਰ ਤੂੰ ਦੱਸ ਤਾਂ ਸਹੀ ਉਹ ਕੀ ਕਹਿੰਦਾ ਹੈ । ਤਾਂ ਜਦੋਂ ਨਾਈ ਨੇ ਬਲਵੰਤ ਸਿੰਘ ਦੀ ਆਖੀ ਗੱਲ ਸੁਣਾਈ ਤਾਂ ਸਭ ਹੈਰਾਨ ਰਹਿ ਗਏ ਕਿ ਇਹ ਇਸ ਨੇ ਬਹੁਤ ਵੱਡੀ ਬੱਜ਼ਰ ਗਲਤੀ ਕੀਤੀ ਹੈ । ਫਿਰ ਉਥੇ ਹੀ ਸਾਰੇ ਸਿੰਘਾਂ ਨੇ ਬਲਵੰਤ ਸਿੰਘ ਨਾਲ ਬਾਈਕਾਟ ਕਰਨ ਦਾ ਫੈਸਲਾ ਕੀਤਾ । ਇਸ ਫੈਸਲੇ ਤੇ ਅਖੀਰ ਤੱਕ ਹਵਾਰਾ, ਤਾਰਾ ਤੇ ਭਿਉਰਾ ਹੀ ਖਡ਼੍ਹੇ ਰਹੇ । ਬਾਕੀ ਤਾਂ ਹੌਲੀ - ਹੌਲੀ ਬਲਵੰਤ ਸਿੰਘ ਨਾਲ ਬੋਲਣ ਵੀ ਲੱਗ ਪਏ ਸੀ । ਸੋ ਇਹ ਤਾਂ ਇਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈ ।

ਸੋ ਖਾਲਸਾ ਜੀਓ, ਇਸ ਸਖਸ਼ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਭਾਈ ਜਗਤਾਰ ਸਿੰਘ ਹਵਾਰਾ ਉਤੇ ਜਿਹਡ਼ੀ ਤੋਹਮਤ ਲਗਾਈ ਹੈ, ਉਸ ਵਿੱਚ ਕਿਤੇ ਕੋਈ ਦੋ ਰਾਵਾਂ ਨਹੀਂ ਹਨ ਅਤੇ ਮੈਂ ਤੁਹਾਨੂੰ ਦੱਸ ਦੇਂਦਾ ਹਾਂ ਕਿ ਇਹ ਬਲਵੰਤ ਸਿੰਘ ਅੱਜ ਇਹ ਗੱਲ ਭੁੱਲ ਰਿਹਾ ਹੈ ਕਿ ਇਹ ਅੱਜ ਜਿਸ ਮੁਕਾਮ ਉਤੇ ਪਹੁੰਚਿਆ ਹੈ, ਇਹ ਭਾਈ ਹਵਾਰੇ ਦੀ ਬਦੌਲਤ ਹੀ ਹੈ । ਨਹੀਂ ਤਾਂ ਇਹ ਸਿਰਫ ਪੁਲਿਸ ਲਾਇਨ ਪਟਿਆਲਾ ਤੋਂ ਸਟੈਡੀਅਮ (ਵਾਈ. ਪੀ. ਐਸ.) ਤੱਕ ਸਿਰਫ ਸਾਈਕਲ ਉਤੇ ਚੱਕਰ ਲਾਉਣ ਜੋਗਾ ਹੀ ਸੀ । ਅੱਜ ਜਿਸ ਦਾ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਹਾਂ ਕਿ ਇਸ ਕੇਸ ਵਿੱਚ ਸਾਰੇ 8 ਸਿੰਘ ਵੀ ਇੰਨੇ ਹੀ ਸਤਿਕਾਰ ਦੇ ਬਰਾਬਰ ਪਾਤਰ ਹਨ । ਜਿਨ੍ਹਾਂ ਦਾ ਨਾਮ ਅੱਜ ਕੱਲ ਕੋਈ ਅਖਬਾਰ ਨੇ ਤਾਂ ਕੀ ਦੇਣਾ ਸੀ, ਬਲਕਿ ਇਸ ਘੁਮੰਡ ਨੂੰ ਤਾਂ ਜ਼ਰੂਰ ਲੈਣਾ ਚਾਹੀਦਾ ਸੀ । ਕਿਉਂਕਿ ਇਹ ਇਕੱਲਾ ਹੀ ਇਸ ਕੇਸ ਵਿੱਚ 17 ਸਾਲ ਜੇਲ ਕੱਟਣ ਵਾਲਾ ਨਹੀਂ ਹੈ । ਬਾਕੀ ਦੇ ਸਿੰਘ ਵੀ 17 - 17 ਸਾਲ ਕੱਟ ਚੁੱਕੇ ਹਨ । ਪਰ ਬਦਕਿਸਮਤੀ ਕਿ ਉਨ੍ਹਾਂ ਨੂੰ ਵੀ ਕੋਈ ਪੰਥਕ ਸ੍ਰਕਾਰ ਦਾ ਥਾਪਡ਼ਾ ਨਹੀਂ ਹੈ ਅਤੇ ਹਵਾਰੇ ਦੇ ਬਾਰੇ ਗਲਤ ਕਹਿਣਾ ਚੰਦ ਉਤੇ ਥੁੱਕਣ ਬਰਾਬਰ ਹੈ । ਜਦੋਂ ਕਿ ਚੰਦ ਨੂੰ ਕੋਈ ਫਰਕ ਨਹੀਂ ਪੈਂਦਾ, ਉਸ ਦੀ ਰੋਸ਼ਨੀ ਉਸੇ ਹੀ ਤਰ੍ਹਾਂ ਰਹਿਣੀ ਹੈ ਪਰ ਥੁੱਕ ਇਸ ਦੇ ਮੂੰਹ ਉਤੇ ਹੀ ਪੈਣਾ ਹੈ ਅਤੇ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਅੱਜ ਜਗਤਾਰ ਸਿੰਘ ਹਵਾਰਾ 10 ਇਹੋ ਜਿਹੇ ਬਲਵੰਤ ਸਿੰਘ ਪੈਦਾ ਕਰ ਸਕਦਾ ਹੈ ਪਰ ਬਲਵੰਤ ਸਿੰਘ ਇੱਕ ਹਵਾਰਾ ਨਹੀਂ ਬਣਾ ਸਕਦਾ । ਇਸ ਦਾ ਸਿਰਫ ਤੇ ਸਿਰਫ ਬੱਬਰ ਖਾਲਸਾ ਜਥੇਬੰਦੀ ਨੂੰ ਬਦਨਾਮ ਕਰਨ ਉਤੇ ਹੀ ਜ਼ੋਰ ਲੱਗਿਆ ਹੋਇਆ ਹੈ ਅਤੇ ਇਹ ਸਭ ਜਾਣਦੇ ਹਨ ਕਿ ਬੇਅੰਤ ਸਿੰਘ ਕਾਂਡ ਵੀ ਬੱਬਰ ਖਾਲਸਾ ਜਥੇਬੰਦੀ ਦਾ ਹੀ ਕਾਂਡ ਸੀ । ਅੱਜ ਭਾਵੇਂ ਇਹ ਪੈਸੇ ਲੈ ਕੇ 'ਖਾਲਿਸਤਾਨ ਲਿਬਰੇਸ਼ਨ ਫੋਰਸ' ਦੇ ਜਿੰਨੇ ਮਰਜ਼ੀ ਨਾਹਰੇ ਮਾਰੀ ਜਾਵੇ, ਇਸ ਵਿੱਚ ਕੋਈ ਸਚਾਈ ਨਹੀਂ ਅਤੇ ਪਿੱਛੇ ਜਿਹੇ ਇਸ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇਲਾਂ ਵਿੱਚ ਬੰਦ ਸਿੰਘਾਂ ਦੀ ਆਰਥਿਕ ਮਦਦ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਕਰ ਰਹੇ ਹਨ । ਸੋ ਖਾਲਸਾ ਜੀਉ, ਇਹ ਆਰਥਿਕ ਮਦਦ (ਪੈਸਿਆਂ ਦੀ) ਸਿਰਫ ਤੇ ਸਿਰਫ ਇਸ ਦੀ ਤੇ ਇਸ ਦੇ ਘਰ ਦੀ ਜ਼ਰੂਰ ਕਰਦੇ ਹੋਣਗੇ ਅਤੇ ਮੈਂ ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਤਿਹਾਡ਼ ਜੇਲ ਵਿੱਚ ਚਾਰ ਸਾਲਾਂ ਤੋਂ ਵੱਧ ਸਮਾਂ ਹੋ ਚੱਲਿਆ ਹੈ ਅਤੇ ਪਹਿਲਾ ਨਾਭਾ ਜੇਲ ਵਿੱਚ ਵੀ ਬੰਦ ਰਿਹਾ ਹਾਂ ਅਤੇ ਮੈਂ ਤਾਂ ਇਸ ਸਮੇਂ ਦੌਰਾਨ ਕਦੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲੇ ਵੇਖੇ ਨਹੀਂ ਅਤੇ ਸਾਡੀ ਤਿਹਾਡ਼ ਦੇ ਸਿੰਘਾਂ ਤੇ ਨਾਭੇ ਦੇ ਸਿੰਘਾਂ ਦੀ ਪੈਸੇ ਵਲੋਂ ਮਦਦ ਤੇ ਵਕੀਲਾਂ ਦਾ ਖਰਚਾ ਯੌਰਪ ਦੀ ਸਿੱਖ ਸੰਗਤ ਹੀ ਕਰ ਰਹੀ ਹੈ । ਜਿਸ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਅਤੇ ਅੱਗੋਂ ਇਹ ਸੇਵਾ ਭਾਈ ਬਲਬੀਰ ਸਿੰਘ ਬੈਂਸ ਸਾਹਿਬ ਤੇ ਭਾਈ ਜੋਗਾ ਸਿੰਘ ਜੀ ਕਰਾ ਰਹੇ ਹਨ । ਜਿਨ੍ਹਾਂ ਨੂੰ ਇਹ ਸ੍ਰਕਾਰ ਦੇ ਬੰਦੇ ਦੱਸ ਰਿਹਾ ਹੈ ਅਤੇ ਹਥਿਆਰਬੰਦ ਸੰਘਰਸ਼ ਨੂੰ ਨਿੰਦ ਰਿਹਾ ਹੈ । ਜੋ ਕਿ ਸਿੱਖੀ ਸਿਧਾਂਤਾਂ ਤੋਂ ਉਲਟ ਹੈ । ਇਸ ਤੋਂ ਪੰਥ ਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਸ੍ਰਕਾਰ ਦੇ ਹੱਥਾਂ ਵਿੱਚ ਕੌਣ ਖੇਡ ਰਿਹਾ ਹੈ ਅਤੇ ਇਹੀ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਸਾਲ 2004 ਤੋਂ ਪਹਿਲਾ ਕਰਿਆ ਕਰਦਾ ਸੀ ਕਿ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁੱਲ ਹੀ ਵਿਸ਼ਵਾਸ਼ ਨਹੀਂ ਹੈ । ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਜਿਸ ਤੇ ਫਿਰ ਸਾਰੇ ਸਿੰਘ ਹੈਰਾਨ ਹੋਏ ਪਰ ਉਨ੍ਹਾਂ ਨੇ ਫਿਰ ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਨਾਲ ਲਡ਼ਣ ਦਾ ਕੋਈ ਫਾਇਦਾ ਨਹੀਂ ਅਤੇ ਜੇਲ ਪ੍ਰਸ਼ਾਸ਼ਨ ਤਾਂ ਖੁੱਦ ਚਾਹੁੰਦਾ ਹੁੰਦਾ ਹੈ ਕਿ ਇਹ ਆਪਸ ਵਿੱਚ ਲਡ਼ਯ ਅਤੇ ਅਸੀਂ ਤਮਾਸ਼ਾ ਵੇਖੀਏ ਤੇ ਬਾਕੀ ਸਾਰੀ ਜੇਲ ਨੇ ਤਾਂ ਵੇਖਣਾ ਹੀ ਹੁੰਦਾ ਹੈ । ਇਹ ਆਪ ਤਾਂ ਇਹੋ ਜਿਹਾ ਹੈ ਹੀ ਦੂਜਾ ਨਾਲ ਫਿਰ ਲੋਕਾਂ ਨੂੰ ਜੇਲ ਵਿੱਚ ਓਸ਼ੋ ਰਜਨੀਸ਼ ਦੀਆਂ ਕਿਤਾਬਾਂ ਪਡ਼ਣ ਬਾਰੇ ਆਖਿਆ ਕਰੇ ਕਿ ਇਹ ਕਿਤਾਬਾਂ ਪਡ਼੍ਹਕੇ ਮਨ ਨੂੰ ਸ਼ਾਤੀ ਮਿਲਦੀ ਹੈ ਅਤੇ ਨਾਲ ਆਖਿਆ ਕਰੇ ਕਿ ਮੈਂ ਤਾਂ ਓਸ਼ੋ ਦਾ ਬਹੁਤ ਵੱਡਾ ਫੈਨ ਸੀ ਅਤੇ ਭਾਈ ਦਿਲਾਵਰ ਸਿੰਘ ਅਤੇ ਮੈਂ ਇਸ ਦੇ ਵਿਚਾਰ ਸੁਣਦੇ ਹੁੰਦੇ ਸੀ । ਨਾਲ ਜੇਲ ਮੁਲਾਜ਼ਿਮਾਂ ਨੂੰ ਵੀ ਆਖਿਆ ਕਰੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਝ ਨਹੀਂ ਹੈ ਜੇ ਤੁਸੀਂ ਪ੍ਰਮਾਤਮਾਂ ਦੇ ਦਰਸ਼ਣ ਕਰਨੇ ਹਨ ਤਾਂ ਇਹ ਰਜਨੀਸ਼ ਓਸੋ ਦੀਆਂ ਕਿਤਾਬਾਂ ਪਡ਼੍ਹੋ, ਜਿਹਡ਼ੇ ਕਿ ਪਹਿਲਾਂ ਤਾਂ ਇਸ ਦੀ ਹਾਂ ਵਿੱਚ ਹਾਂ ਕਰ ਦਿਆ ਕਰਨ ਤੇ ਫਿਰ ਪਿੱਛੋਂ ਇਸ ਦਾ ਹੀ ਮਜ਼ਾਕ ਉਡਾਉਂਦੇ ਰਹੇ । ਸੋ ਖਾਲਸਾ ਜੀ, ਇਹ ਭਾਈ ਬਲਵੰਤ ਸਿੰਘ ਨੇ ਜਿਹਡ਼ੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰ ਰਹੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਮਾਰਦੇ ਹਨ ਪਰ ਇਹ ਸਭ ਲੋਕ ਵਿਖਾਵਾ ਹੀ ਹੈ ।

ਖਾਲਿਸਤਾਨੀ ਲਹਿਰ ਦੇ ਆਗੂਆਂ ਪ੍ਰਤੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਣੀ ਕਿਹਡ਼ੀ ਸੋਚ ਦੀ ਪ੍ਰਤੀਕ ਹੈ । ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੁਣ ਮਾਨਸਿਕ ਕਮਜ਼ੋਰ ਹੋ ਚੁੱਕਿਆ ਹੈ ਹੋਰ ਕੁੱਝ ਨਹੀਂ । ਇਸ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਆਪਣੇ ਕੌਮੀ ਸੰਦੇਸ਼ਾਂ ਵਿੱਚ ਖਾਲਿਸਤਾਨ ਲਹਿਰ ਬਾਰੇ ਬਹੁਤ ਕੁੱਝ ਉਲਟਾ ਸਿੱਧਾ ਬੋਲਿਆ ਅਤੇ ਇੱਥੋਂ ਤੱਕ ਕਿ ਜਿਹਡ਼ੇ ਸਿੰਘ ਨਿੱਕੀ ਉਮਰੇ ਇਸ ਸੰਘਰਸ਼ ਵਿੱਚ ਪਏ ਹਨ ਅਤੇ ਉਹਨਾਂ ਦੇ ਘਰ ਬਾਰ ਪੁਲਿਸ ਨੇ ਉਜਾਡ਼ ਦਿੱਤੇ, ਉਹਨਾਂ ਬਾਰੇ ਇਸ ਨੇ ਕੈਟ ਤੱਕ ਆਖਿਆ ਅਤੇ ਇਸ ਦੀ ਆਪਣੇ ਆਪ ਉਤੇ ਇੰਨਾ ਘੁਮੰਡ ਆ ਗਿਆ ਕਿ ਮੈਂ ਪਤਾ ਨਹੀਂ ਕਿੰਨੀ ਵੱਡੀ ਸੇਵਾ ਕਰ ਬੈਠਿਆ, ਇੱਥੇ ਮੈਂ ਖਾਲਸਾ ਪੰਥ ਨੂੰ ਇਹ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਬੇਅੰਤ ਸਿੰਘ ਕੇਸ ਵਿੱਚ 8 - 9 ਸਿੰਘਾਂ ਬੱਬਰ ਖਾਲਸਾ ਨੇ ਇੱਕ ਗਰੁੱਪ ਬਣਾ ਕੇ ਇਸ ਕੇਸ ਲਈ ਤਿਆਰ ਕੀਤਾ ਅਤੇ ਸਭ ਨੇ ਆਪਣੀ - ਆਪਣੀ ਬਣਦੀ ਡਿਊਟੀ ਨਿਭਾ ਦਿੱਤੀ । ਜਿਸ ਕਰਕੇ ਇਹ ਕਾਂਡ ਸਿਰੇ ਚਡ਼੍ਹਿਆ ਸੀ । ਕਿਸੇ ਨੇ ਕਾਰ ਦਾ ਇੰਤਯਾਮ ਕੀਤਾ, ਕਿਸੇ ਨੇ ਕਮਰੇ ਦਾ, ਕਿਸੇ ਨੇ ਟਰੱਕਾਂ ਆਦਿ ਵਗੈਰਾ, ਸੋ ਇਹ ਹੁਣ ਜਿਹਡ਼ਾ ਰੌਲਾ ਪਾ ਰਿਹਾ ਹੈ ਕਿ ਮੈਂ ਤੇ ਦਿਲਾਵਰ ਸਿੰਘ ਦੀ ਆਪਸ ਵਿੱਚ ਮਨੁੱਖੀ ਬੰਬ ਵਾਲੀ ਬੈਲਟ ਨੂੰ ਲੈ ਕੇ ਲਡ਼ਾਈ ਹੋਈ ਸੀ ਕਿ ਸ਼ਹੀਦ ਹੋਣ ਮੈਂ ਜਾਣਾ ਹੈ ਅਤੇ ਫਿਰ ਟਾਸ ਕੀਤੀ ਤੇ ਭਾਈ ਦਿਲਾਵਰ ਸਿੰਘ ਦਾ ਨੰਬਰ ਆ ਗਿਆ । ਜਿਸ ਕਰਕੇ ਉਹ ਸ਼ਹੀਦ ਹੋ ਗਿਆ, ਖਾਲਸਾ ਜੀਉ, ਇਹ ਸਭ ਕੁੱਝ ਝੂਠ ਗੱਲਾਂ   ਹਨ । ਇਸ ਬੰਦੇ ਨੂੰ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਮੈਂ ਹੀ ਇਸ ਕੇਸ ਵਿੱਚ ਮੁੱਖ ਰੋਲ (ਅਦਾਲਤ ਵਿੱਚ) ਬਣਾ । ਸੋ ਇੱਥੇ ਇਸ ਦਾ ਕਹਿਣਾ ਕਿ ਬੇਅੰਤ ਸਿੰਘ ਨੂੰ ਮੈਂ ਤੇ ਦਿਲਾਵਰ ਸਿੰਘ ਨੇ ਹੀ ਮਾਰਿਆ ਹੈ । ਇਹ ਸਭ ਝੂਠ ਹੈ ਹੀ ਹੈ ਪਰ ਜਿਹਡ਼ੇ ਹੋਰ ਸਿੰਘ 17 ਸਾਲਾਂ ਤੋਂ ਜੇਲ੍ਹ ਕੱਟ ਰਹੇ ਹਨ । ਉਹਨਾਂ ਦਾ ਇਹ ਸਿੱਧਾ ਅਪਮਾਨ ਕਰ ਰਿਹਾ ਹੈ । ਹਾਂ ਇਹ ਜ਼ਰੂਰ ਮੰਨਦੇ ਹਾਂ ਕਿ ਇਸ ਨੂੰ ਅਕਾਲੀ ਸ੍ਰਕਾਰ ਨੇ ਪੰਜਾਬ ਲਿਆਕੇ ਅਤੇ ਅਖਬਾਰਾਂ ਵਿੱਚ ਵੀ ਇਸ ਦੇ ਬਿਆਨ ਲਗਾ ਕੇ ਜ਼ਰੂਰ ਜਥੇਬੰਦੀ (ਬੱਬਰ ਖਾਲਸਾ) ਅਤੇ ਜਥੇਬੰਦੀ ਦੇ ਪੁਰਾਣੇ ਸਿੰਘਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ ਹੈ । ਜਿਹਡ਼ਾ ਇਹ ਅੱਜ ਕੱਲ ਕਰ ਰਿਹਾ ਹੈ । ਜੇ ਕੋਈ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਲਿਖਦਾ ਹੈ ਤਾਂ ਇਹ ਉਹਨਾਂ ਨੂੰ ਟੁੱਕਡ਼ - ਬੋਚ ਲਿਖਾਰੀ ਦਾ ਖਿਤਾਬ ਦੇਂਦਾ ਹੈ ਪਰ ਆਪ ਆਪਣੀ ਪੀਡ਼ੀ ਥੱਲੇ ਸੋਟਾ ਨਹੀਂ ਫੇਰਦਾ ਕਿ ਸੰਨ 2004 ਤੋਂ ਪਹਿਲਾ ਕੀ ਸੀ । ਸੋ ਖਾਲਸਾ ਜੀਉ, ਇਹ ਮੈਂ ਇਕੱਲਾ ਨਹੀਂ ਆਖ ਰਿਹਾ ਬਲਕਿ ਸੰਨ 2004 ਤੋਂ ਪਹਿਲਾ ਜਿਹਡ਼ਾ ਵੀ ਕੋਈ ਕਿਸੇ ਕੇਸ ਦੇ ਸਿਲਸਿਲੇ ਵਿੱਚ ਬੁਡ਼ੈਲ ਜੇਲ ਗਿਆ ਹੋਵੇ ਤਾਂ ਉਹ ਇਸ ਬਾਰੇ ਤੁਹਾਨੂੰ ਸਭ ਕੁੱਝ ਦੱਸ ਦੇਵੇਗਾ । ਬਾਕੀ ਕਹਾਵਤ ਹੈ ਕਿ ਢੋਲ ਦੂਰੋਂ ਵੱਜਦੇ ਹੀ ਚੰਗੇ ਲਗਦੇ ਹਨ, ਕੋਲ ਆਉਣ ਤੇ ਤਾਂ ਰੌਲਾ ਹੀ ਪੈਂਦਾ ਹੈ ।

ਇਸ ਨੂੰ ਪਿੱਛੇ ਜਿਹੇ ਆਪਣੇ ਇੱਕ ਬਿਆਨ ਵਿੱਚ ਪ੍ਰੋਂ ਦਵਿੰਦਰਪਾਲ ਸਿੰਘ 'ਭੁੱਲਰ' ਬਾਰੇ ਵੀ ਬਡ਼ਾ ਉਲਟਾ ਸਿੱਧਾ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਬਾਰੇ ਲਿਖਦਾ ਹੈ ਕਿ ਕੌਮ ਭੁੱਲਰ ਪਿੱਛੇ ਲੱਗੀ ਫਿਰਦੀ ਹੈ ਜਿਹਡ਼ਾ ਜੇਲ ਦੀ ਕਾਲ ਕੋਠਡ਼ੀ ਵਿੱਚ ਮਾਨਸਿਕ ਰੋਗੀ ਹੋ ਗਿਆ ਹੈ । ਪਹਿਲੀ ਗੱਲ ਤਾਂ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਤੱਕ ਜਿਹਡ਼ੀ ਬੁਡ਼ੈਲ ਜੇਲ ਵਿੱਚ ਸਮਾਂ ਗੁਜ਼ਾਰਿਆ ਹੈ, ਉਹ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਹੀ ਕੱਟਿਆ ਹੈ । ਇਹ ਹਵਾਰੇ ਹੋਰਾਂ ਦੇ ਖਿਲਾਫ ਹਰ ਇੱਕ ਗੱਲ ਪ੍ਰਸ਼ਾਸ਼ਨ ਨੂੰ ਦੱਸਦਾ ਰਹਿੰਦਾ ਸੀ । ਉਹ ਵੀ ਸਿਰਫ ਆਪਣੀਆਂ ਸਹੂਲਤਾਂ ਲੈਣ ਲਈ ਅਤੇ ਬਾਕੀ ਹੁਣ ਪਟਿਆਲੇ (ਪੰਜਾਬ) ਦੀ ਜੇਲ ਵਿੱਚ ਆ ਕੇ ਤਾਂ ਵੀ. ਆਈ. ਪੀ. ਸਹੂਲਤਾਂ ਮਿਲਣੀਆਂ ਹੀ ਸਨ । ਕਿਉਂਕਿ ਪੰਥਕ ਸ੍ਰਕਾਰ ਦਾ ਮੋਹਰਾ ਜੂ ਬਣਿਆ ਹੋਇਆ ਹੈ ਅਤੇ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । (ਲੋਕਾਂ ਨੂੰ ਅਪੀਲਾਂ ਕਰ ਰਿਹਾ ਹੈ ਕਿ ਵੋਟਾਂ ਅਕਾਲੀ - ਭਾਜਪਾ ਸ੍ਰਕਾਰ ਨੂੰ ਪਾਉ) ਦਾਸ ਇਸ (ਬਲਵੰਤ ਸਿੰਘ) ਨੂੰ ਬੇਨਤੀ ਕਰਦਾ ਹੈ ਕਿ ਉਹ ਇੱਥੇ ਤਿਹਾਡ਼ ਜੇਲ ਦੀ ਕਾਲ ਕੋਠਡ਼ੀ ਵਿੱਚ ਭੁੱਲਰ ਸਾਹਿਬ ਵਾਂਗ ੫ ਸਾਲ ਹੀ ਕੱਟਕੇ ਵਿਖਾਵੇ, ਜੇ ਨਾ ਇਹ ਖੁੱਦ ਵੀ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਵੇ, (ਪੰਜਾਬ ਦੀ ਜੇਲ ਦਾ ਤੇ ਦਿੱਲੀ ਦੀ ਤਿਹਾਡ਼ ਜੇਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ) ਅੱਗੇ ਗੱਲ ਕਰਦੇ ਹਾਂ ਇਸ ਦਾ ਭੁੱਲਰ ਸਾਹਿਬ ਬਾਰੇ ਦਿੱਤਾ ਬਿਆਨ, ਇਹ ਸਖਸ਼ ਜਿਹਡ਼ਾ ਬੁਡ਼ੈਲ ਜੇਲ ਵਿੱਚ ਅਦਾਲਤੀ ਕਾਰਵਾਈ ਦੌਰਾਨ 'ਖਾਲਿਸਤਾਨ ਲਿਬਰੇਸ਼ਨ ਫੋਰਸ' ਜ਼ਿੰਦਾਬਾਦ ਦੇ ਨਾਹਰੇ ਮਾਰਦਾ ਹੁੰਦਾ ਸੀ । ਇਸ ਨੂੰ ਉਦੋਂ ਇਹੀ ਭੁੱਲਰ ਸਾਹਿਬ ਖਰਚਾ ਪਹੁੰਚਾਉਂਦੇ ਹੁੰਦੇ ਸੀ ਅਤੇ ਭੁੱਲਰ ਸਾਹਿਬ ਨੇ ਇਸ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੂੰ ਹੁਣ ਜਿਸ ਮੁਕਾਮ ਉਤੇ ਪਹੁੰਚਿਆ ਹੈ, ਉਥੇ ਜਥੇਬੰਦੀ ਤੋਂ ਉਪਰ ਉਠਕੇ ਗੱਲ ਕਰਿਆ ਕਰ ਅਤੇ ਇਹ ਜਥੇਬੰਦੀ ਦੇ ਚੱਕਰ ਵਿੱਚ ਨਾ ਪੈਣਾ ਪਰ ਇਸ ਦੇ ਇਸ ਘੁਮੰਡ ਨੇ ਕਿ ਨਹੀਂ ਮੈਂ ਤਾਂ ਚਾਹੇ ਕੁੱਝ ਵੀ ਹੋ ਜਾਵੇ ਬੱਬਰ ਖਾਲਸਾ ਦੇ ਖਿਲਾਫ ਹੀ ਗੱਲ ਕਰਨੀ ਹੈ । ਸੋ ਇਹ ਸਖਸ਼ ਜਿਹਡ਼ਾ ਅੱਜ ਉਨ੍ਹਾਂ ਨੂੰ ਮਾਨਸਿਕ ਰੋਗੀ ਹੋ ਗਿਆ ਆਖ ਰਿਹਾ ਹੈ, ਇਸ ਨੇ ਉਸ ਦਾ ਧੰਨਵਾਦ ਤਾਂ ਕੀ ਕਰਨਾ ਸੀ । ਇਸ ਘੁਮੰਡੀ ਨੂੰ ਇਹ ਨਹੀਂ ਪਤਾ ਕਿ ਤੂੰ ਸੰਘਰਸ਼ ਦੀ ਇਕੱਲਾ ਹੀ ਸੇਵਾ ਨਹੀਂ ਕਰ ਰਿਹਾ । ਪਿਛਲੇ ਸਮੇਂ ਦੌਰਾਨ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਚੁੱਕੇ ਹਨ । ਉਹ ਕੋਈ ਆਪਣੇ ਘਰ ਲਈ ਨਹੀਂ, ਸਗੋਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਮੁੱਖ ਰੱਖਕੇ ਸ਼ਹੀਦ ਹੋਏ ਹਨ ਅਤੇ ਸੰਘਰਸ਼ ਲਈ ਕੀਤੀ ਸੇਵਾ ਕੋਈ ਵੀ ਵੱਡੀ - ਛੋਟੀ ਨਹੀਂ ਹੁੰਦੀ, ਸਭ ਸਨਮਾਨ ਦੇ ਪਾਤਰ ਹੁੰਦੇ ਹਨ । ਦਾਸ ਪਿਛਲੇ 6 - 7 ਸਾਲਾਂ ਤੋਂ ਵੱਖ - ਵੱਖ ਜੇਲਾਂ ਵਿੱਚ ਬੰਦ ਰਹਿ ਚੁੱਕਿਆ ਹੈ ਅਤੇ ਮੇਰੇ ਨਾਲ ਇਸ ਸਮੇਂ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਲਾਲ ਸਿੰਘ ਅਕਾਲਗਡ਼੍ਹ ਸਨ । ਇਨ੍ਹਾਂ ਸਿੰਘਾਂ ਨਾਲ ਦਾਸ ਨੂੰ ਇੱਕ ਹੀ ਕਾਲ ਕੋਠਡ਼ੀ ਵਿੱਚ ਰਹਿਕੇ ਇਨ੍ਹਾਂ ਸਿੰਘਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਸਾਰੇ ਸਿੰਘਾਂ ਵਿੱਚ ਮੈਂ ਘੁਮੰਡ ਵਾਲੀ ਗੱਲ ਮੈਂ ਕਦੇ ਨਹੀਂ ਮੂੰਹੋਂ ਸੁਣੀ ਕਿ ਅਸੀਂ ਇਹ ਕਰ ਦਿੱਤਾ ਪਰ ਕੌਮ ਸਾਨੂੰ ਪੁੱਛ ਨਹੀਂ ਰਹੀ, ਸਗੋਂ ਜਦੋਂ ਵੀ ਇਨ੍ਹਾਂ ਨਾਲ ਗੱਲ ਕਰਨੀ ਤਾਂ ਸਾਰਿਆਂ ਨੇ ਹਮੇਸ਼ਾਂ ਚਡ਼੍ਹਦੀ ਕਲਾ ਵਿੱਚ ਰਹਿਣ ਦਾ ਆਖਣਾ ਅਤੇ ਇਹ ਸਾਰੇ ਹੀ ਸੰਘਰਸ਼ ਵਿੱਚ ਛੋਟੀ ਉਮਰ ਤੋਂ ਤੁਰੇ ਹੋਏ ਹਨ ਪਰ ਫਿਰ ਵੀ ਕੌਮੀ ਘਰ ਲਈ ਤਿਆਰ ਅਤੇ ਇਨ੍ਹਾਂ ਦੇ ਵਿਚਾਰ ਵੀ ਇਹੀ ਹਨ ਕਿ ਸਾਡੀ ਲਡ਼ਾਈ ਅਜੇ ਖਤਮ ਨਹੀਂ ਹੋਈ ਹਾਂ ਡਾਊਨ ਫਾਲ ਜ਼ਰੂਰ ਆ ਜਾਂਦਾ ਹੈ, ਕਿਉਂਕਿ ਸਾਡੀ ਲਡ਼ਾਈ ਇੱਕ ਵੱਡੀ ਤਾਕਤਵਰ ਪਾਵਰ ਨਾਲ ਹੈ । ਇਹ ਤਾਂ ਹਰ ਤਨਜ਼ੀਮ (ਮੂਵਮੈਂਟ) ਵਿੱਚ ਆਉਂਦੇ ਰਹਿੰਦੇ ਹਨ । ਕਦੇ ਤੁਹਾਡਾ ਪੱਲਡ਼ਾ ਭਾਰੀ ਹੋ ਜਾਂਦਾ ਹੈ ਤੇ ਕਦੇ ਸ੍ਰਕਾਰ ਦਾ । ਅਤੇ ਇਹ ਸਾਰੇ ਹੀ ਸਿੰਘ ਬਾਣੀ ਨਾਲ ਜੇਲ ਆਉਣ ਤੋਂ ਪਹਿਲਾ (ਚਾਹੇ ਲਡ਼ਾਈ ਦੇ ਮੈਦਾਨ ਵਿੱਚ ਹੋਣ) ਸ਼ੁਰੂ ਤੋਂ ਹੀ ਪ੍ਰਪੱਕ ਹਨ । ਇਹ ਭਾਈ ਸਾਹਿਬ ਨੇ ਅਜੇ 2 - 3 ਸਾਲਾਂ ਤੋਂ ਹੀ ਅੰਮ੍ਰਿਤਪਾਨ ਕੀਤਾ ਹੈ ਅਤੇ ਨਵਾਂ - ਨਵਾਂ ਸਿੰਘ ਸਜਿਆ ਹੈ ਅਤੇ ਇਨ੍ਹਾਂ ਸਿੰਘਾਂ ਨੂੰ ਮੱਤਾਂ ਦੇ ਰਿਹਾ ਹੈ । ਹੁਣ ਦਾਸ ਦੀ ਤਿਹਾਡ਼ ਜੇਲ ਵਿੱਚ ਆ ਕੇ ਭੁੱਲਰ ਸਾਹਿਬ ਨਾਲ ਵੀ ਕਈ ਮੁਲਾਕਾਤਾਂ ਹੋਈਆਂ (ਇੱਥੇ ਦਿੱਲੀ 'ਚ ਜੇਲਾਂ ਅਲੱਗ - ਅਲੱਗ ਹਨ ਅਤੇ ਸਿੰਘ ਇੱਕ ਦੂਜੇ ਨੂੰ ਜਾਂ ਹਸਪਤਾਲ ਮਿਲ ਸਕਦੇ ਹਨ ਜਾਂ ਫਿਰ ਕੋਰਟ ਪੇਸ਼ੀ ਉਤੇ) ਅਤੇ ਉਨ੍ਹਾਂ ਨਾਲ ਵੀ ਵਿਚਾਰ ਸਾਂਝੇ ਹੋਏ, ਉਹ ਵੀ ਹਮੇਸ਼ਾਂ ਚਡ਼੍ਹਦੀ ਕਲਾ ਵਿੱਚ ਰਹਿੰਦੇ ਹਨ । ਬਿਮਾਰੀ ਇਨਸਾਨ ਨੂੰ ਕਦੇ ਦੱਸਕੇ ਨਹੀਂ ਆਉਂਦੀ, ਇਹ ਤਾਂ ਮਨੁੱਖੀ ਸਰੀਰ ਹੈ ਅਤੇ ਰਹੀ ਭੁੱਲਰ ਸਾਹਿਬ ਦੀ ਚਡ਼੍ਹਦੀ ਕਲਾ ਦੀ ਗੱਲ, ਉਹ ਸਵੇਰੇ ਢਾਈ ਵਜੇ ਉਠਕੇ ਨਿੱਤਨੇਮ ਕਰਦੇ ਹਨ ਅਤੇ ਇਹ ਉਨ੍ਹਾਂ ਦਾ ਪਿਛਲੇ ਜੇਲ 17 ਸਾਲਾਂ ਤੋਂ ਹੀ ਰਟੀਨ ਨਾਲ ਚੱਲ ਰਿਹਾ ਹੈ ਅਤੇ ਦਿਨੇ ਵੀ ਬਾਣੀ ਪਡ਼੍ਹਦੇ ਰਹਿੰਦੇ ਹਨ । ਪ੍ਰੋ: ਭੁੱਲਰ ਉਹ ਇਨਸਾਨ ਹਨ, ਜਿਨ੍ਹਾਂ ਦਾ ਮੌਜੂਦਾ ਅਕਾਲੀ ਸ੍ਰਕਾਰ ਦੇ ਡੀ. ਜੀ. ਪੀ. ਸੁਮੇਧ ਸੈਣੀ ਨੇ ਖਾਡ਼ਕੂਵਾਦ ਦੌਰਾਨ ਘਰੋਂ ਚੁੱਕ ਕੇ ਪਿਤਾ ਜੀ, ਭੁੱਲਰ ਸਾਹਿਬ ਦੇ ਮਾਸਡ਼ ਸਾਹਿਬ ਤੇ ਚਾਚੇ ਦੇ ਮੁੰਡੇ ਨੂੰ ਸ਼ਹੀਦ ਕਰ ਦਿੱਤਾ ਸੀ । ਅੱਜ ਇਹ ਸਖਸ਼ ਇਨ੍ਹਾਂ ਨੂੰ ਮਾਨਸਿਕ ਰੋਗੀ ਆਖਕੇ ਭੰਡ ਰਿਹਾ ਹੈ ਅਤੇ ਭੁੱਲਰ ਸਾਹਿਬ ਉਹ ਇਨਸਾਨ ਹਨ, ਜਿਨ੍ਹਾਂ ਨੇ ਇੱਕ ਜਥੇਬੰਦੀ ਦੀ ਅਗਵਾਈ ਕੀਤੀ । ਕੀ ਇਹ ਉਨ੍ਹਾਂ ਦੀ ਰੀਸ ਕਰ ਸਕਦਾ ਹੈ ? ਇਹ ਜਿਹਡ਼ੀ ਬਾਦਲ ਸ੍ਰਕਾਰ ਇਸ ਉਤੇ ਮਿਹਰਬਾਨ ਹੋਈ ਹੈ । ਇਸ ਹੀ ਸ੍ਰਕਾਰ ਨੇ ਪ੍ਰੋ: ਭੁੱਲਰ ਸਾਹਿਬ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਹਲਫਿਆ ਬਿਆਨ ਦੇ ਕੇ ਆਖਿਆ ਕਿ ਭੁੱਲਰ ਇੱਕ ਅੱਤਵਾਦੀ ਹੈ । ਇਸ ਤੇ ਕਿਸੇ ਕਿਸਮ ਦਾ ਰਹਿਮ ਨਾ ਕੀਤਾ ਜਾਵੇ ਅਤੇ ਇੱਕ ਪਾਸੇ ਇਹ ਸਖਸ਼ ਹੈ, ਜਿਸ ਦੀ ਫਾਂਸੀ ਲਈ ਬਾਦਲ ਆਪ ਚੱਲਕੇ ਦਿੱਲੀ ਪਹੁੰਚਿਆ । ਹਾਂ ਜੇ ਇਹੀ ਬਾਦਲ ਭੁੱਲਰ ਸਾਹਿਬ ਤੇ ਜਗਤਾਰ ਸਿੰਘ ਹਵਾਰੇ ਲਈ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰੇ ਤਾਂ ਇਹ ਸਿੰਘ ਵੀ ਰਿਹਾਅ ਹੋ ਸਕਦੇ ਹਨ । (ਹਵਾਰੇ ਲਈ ਪੰਜਾਬ ਸ੍ਰਕਾਰ ਤੇ ਸੀ. ਬੀ. ਆਈ.) ਸੁਪਰੀਮ ਕੋਰਟ ਜਾ ਚੁੱਕੀਆਂ ਹਨ ਕਿ ਇਸ ਨੂੰ ਫਾਂਸੀ ਦਿੱਤੀ ਜਾਵੇ) ਪਰ ਇਕੱਲੇ ਬਲਵੰਤ ਸਿੰਘ ਲਈ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ । ਜਿਸ ਤੋਂ ਆਮ ਸਿੱਖ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ । ਬਾਕੀ ਇਸ ਨੇ ਭਾਈ ਹਵਾਰੇ ਦੀ ਸੋਚ ਦੀ ਗੱਲ ਕੀਤੀ ਹੈ ਪਰ ਇਸ ਦੀ ਆਪਣੀ ਸੋਚ ਦਾ ਇਸ ਦੇ ਆਪਣੇ ਘਰ ਵਾਲਿਆਂ ਨੂੰ ਅੱਜ ਤੱਕ ਨਹੀਂ ਸਮਝ ਆਈ, ਬਾਕੀ ਨਾਲ ਦੇ ਸਿੰਘ ਤਾਂ ਕੀ ਚੀਜ਼ ਹਨ । ਕਦੇ ਇਹ ਬਾਦਲ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੈ ਅਤੇ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੇਸ਼ੀ ਤੇ ਆਕੇ ਬਿਆਨ ਦੇ ਗਏ ਤਾਂ ਇਸ ਨੇ ਸਾਨੂੰ ਕਾਂਗਰਸ ਨਾਲ ਰਲਣ ਦਾ ਰੌਲਾ ਪਾਇਆ ਪਰ ਅਸੀਂ ਤਾਂ ਸਿਰਫ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਸੋਚ ਦੀ ਸ਼ਲਾਘਾ ਕਰਦੇ ਹਾਂ, ਨਾ ਕਿ ਕਾਂਗਰਸ ਦੀ, ਬਾਕੀ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਭਾਵਨਾ ਨੂੰ ਸਾਰਾ ਪੰਜਾਬ ਜਾਣਦਾ ਹੈ । ਪਰ ਇਸ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਬਾਦਲ ਐਂਡ ਕੰਪਨੀ ਦੀ ਤੂੰ ਹਮਾਇਤ ਕਰ ਰਿਹਾ ਹੈ, ਇਸ ਦੀ ਪਾਰਟੀ ਨੇ ਇਜ਼ਹਾਰ ਆਲਮ ਵਰਗਿਆਂ ਦੀ ਪਤਨੀ ਨੂੰ ਟਿਕਟ ਦਿੱਤਾ ਅਤੇ ਉਹ ਜਿੱਤ ਵੀ ਗਈ ਅਤੇ ਸ੍ਰਕਾਰ ਬਣਨ ਸਾਰ ਪੁਲਿਸ ਮੁਖੀ ਸੁਮੇਧ ਸੈਣੀ ਵਰਗਾ ਬਦਨਾਮ ਪੁਲਿਸ ਅਫਸਰ ਦਾ ਲਾਉਣਾ, ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਅਤੇ ਇਹ ਉਸ ਸ੍ਰਕਾਰ ਨੂੰ ਵੋਟਾਂ ਪਾਉਣ ਲਈ ਅਪੀਲਾਂ ਕਰ ਰਿਹਾ ਹੈ । ਮੈਂ ਇਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਫਿਰ ਤਾਂ ਤੂੰ ਵੀ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਕਾਤਲਾਂ ਨੂੰ ਹੀ ਵੋਟਾਂ ਦੇਣ ਬਾਰੇ ਆਖ ਰਿਹਾ ਹੈ । ਇਨ੍ਹਾਂ ਬਾਦਲਾਂ ਤੋਂ ਤਾਂ ਕੈਪਟਨ ਸਾਹਿਬ ਸੌ ਦਰਜ਼ੇ (100%) ਚੰਗਾ ਹੈ । ਸੋ ਖਾਲਸਾ ਜੀ ਇਹ ਇਸ ਬੰਦੇ ਦੀ ਸੋਚ ਹੈ । ਜਿਸ ਤੋਂ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ।

ਮੈਂ ਅਖੀਰ ਵਿੱਚ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੱਖ ਰੱਖ ਰਿਹਾ ਹਾਂ, ਜਿਹਡ਼ੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਰੌਲਾ ਪਾ ਰਹੇ ਹਨ । ਖਾਲਸਾ ਜੀਉ, ਇਹ ਸ਼ਖਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦੇ ਬਿਲਕੁਲ ਕਾਬੁਲ ਨਹੀਂ ਹੈ । ਹੁਣ ਇਹ ਖਾਲਸਾ ਪੰਥ ਨੇ ਸੋਚਣਾ ਹੈ ਕਿ ਇਹ ਰਜਨੀਸ਼ ਓਸ਼ੋ ਦੇ ਚੇਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਹੈ ਕਿ ਨਹੀਂ ? ਬਾਕੀ ਜ਼ਿਆਦਾ ਰੌਲਾ ਮਾਨ ਸਾਹਿਬ ਹੀ ਪਾ ਰਹੇ ਪਰ ਇਸ ਨੇ ਉਨ੍ਹਾਂ ਨੂੰ ਵੀ ਆਖ ਦਿੱਤਾ ਕਿ ਮਾਨ ਸਾਹਿਬ ਮੇਰੇ ਨਾਮ ਉਤੇ ਮਾਇਆ ਦੇ ਗੱਫੇ ਇਕੱਠੇ ਕਰ ਰਹੇ ਹਨ । ਸੋ ਮਾਨ ਸਾਹਿਬ ਜੀ ਢੋਲ ਦੂਰੋਂ ਵੱਜਦੇ ਹੀ ਚੰਗੇ ਲੱਗਦੇ ਹਨ । ਸੋ ਹੁਣ ਵੀ ਸਮਾਂ ਹੈ ਇਸ ਨੂੰ ਨੇਡ਼ੇ ਹੋ ਕੇ ਵੇਖਣ ਦਾ, ਬਾਕੀ ਗੁਰੂ ਭਲਾ ਕਰੇਗਾ ।

ਗੁਰੂ ਪੰਥ ਦਾ ਦਾਸ

ਬਲਜੀਤ ਸਿੰਘ ਭਾਊ

ਸੈਂਟਰਲ ਜੇਲ ਨੰ: 4 (ਹਾਈ ਰਿਸਕ ਨੰ: 3)

ਤਿਹਾਡ਼, ਨਵੀਂ ਦਿੱਲੀ 110064


ਰਾਜੋਆਣਾ ਵਲੋ ਪੁੱਛੇ ਰਵੀ ਦੇ ਸਬੰਧਾ ਬਾਰੇ ਰੇਸ਼ਮ ਸਿੰਘ ਬੱਬਰ ਵਲੋ ਦੁਬਾਰਾ ਸ਼ਪੱਸਟੀਕਰਨ

ਬਲਵੰਤ ਸਿੰਘ ਰਾਜੋਆਣਾ ਵੱਲੋ ਮੇਰੇ ਤੇ ਰਵੀ ਨਾਲ ਮਿਲੇ ਹੋਏ ਦੇ ਲਾਏ ਜਾ ਰਹੇ ਦੋਸ਼ ਨੂੰ ਮੈ ਪਹਿਲਾ ਵੀ ਪੰਥ ਦੀ ਕਚਿਹਰੀ ਵਿੱਚ ਰੱਖ ਚੁੱਕਾ ਹਾਂ ਕਿ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ ਇਕੱਠਿਆ ਨੂੰ ਰਵੀ ਤੇ ਰਾਣੇ ਵੱਲੋ ਜਲੰਧਰ ਬੱਸ ਸਟੇਡ ਤੋ ਬਾਈ ਦਸੰਬਰ 1995 ਨੂੰ ਪੁਲਿਸ ਨੂੰ ਫਡ਼ਾਇਆ ਸੀ । ਮੈ ਪੰਥਕ ਜਥੇਬੰਦੀਆਂ ਨੂੰ ਖੁੱਲੇ ਰੂਪ ਵਿੱਚ ਮਹਾਰਾਜ ਦੀ ਹਜੂਰੀ ਵਿੱਚ ਬੈਠ ਕਿ ਆਪਣਾ ਪੱਖ ਕਲੀਅਰ ਕਰਕੇ ਕਿਸੇ ਨਿਰਣੇ ਤੇ ਪਹੁੰਚਣ ਦੀ ਅਪੀਲ ਵੀ ਕਰ ਚੁੱਕਾ ਹਾਲੇ ਕਿ ਨ ਇਹ ਪੰਜਾਬ ਜਾਂ ਬਿਦੇਸ਼ਾ ਦੀ ਪੰਥਕ ਲੀਡਰਸ਼ਿਪ ਦੀ ਘਾਟ ਰਹੀਹੈ ਕਿ ਉਨ੍ਹਾਂ ਨੇ ਇਸ ਅਸਲੀਅਤ ਨੂੰ ਕਲੀਅਰ ਕਰਨ ਦੀ ਬਜਾਏ ਆਪਣਾ ਅਕਸ ਬਚਾਉਣ ਦੀ ਕੋਸ਼ਿਸ ਕੀਤੀ । ਰਹੀ ਗੱਲ ਮੇਰੇ ਰਵੀ ਨਾਲ ਸਬੰਧਾ ਦੀ ਮੈ ਇਹ ਰਾਜੋਆਣਾ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਵੱਲੋ ਸਤਾਏ ਹੋਏ ਬਹੁਤ ਸਾਰੇ ਪ੍ਰਵਾਰ ਮੇਰੇ ਸੰਪਰਕ ਵਿੱਚ ਆਏ ਮੈ ਨਹੀ ਜਾਣਦਾ ਕਿ ਉਹ ਕਿਸ ਭਾਵਨਾ ਨਾਲ ਆਏ ਸਨ ਵਿੱਤ ਅਨੁਸਾਰ ਮੈ ਉਹਨਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਨਾ ਤਾ ਰਵੀ ਮੇਰਾ ਕੋਈ ਰਿਸਤੇਦਾਰ ਸੀ ਤੇ ਨਾਹੀ ਤੂੰ (ਰਾਜੋਆਣਾ) ਮੇਰਾ ਕੋਈ ਰਿਸ਼ਤੇਦਾਰ ਹੈ । ਜਿਹਨਾਂ ਬੰਦਿਆ ਰਾਹੀ ਤੇਰੇ ਨਾਲ ਮੇਰੇ ਸਬੰਧ ਬਣੇ ਉਹਨਾਂ ਬੰਦਿਆ ਰਾਹੀਂ ਹੀ ਰਵੀ ਨਾਲ ਮੇਰੇ ਸਬੰਧ ਬਣੇ ਸਨ ਇਹ ਤਾਂ ਉਹੀ ਜਾਣਨ ਕਿ ਤੂੰ ਕੀ ਸੀ ਜਾਂ ਰਵੀ ਕੀ ਸੀ ਹਾਲਾਂ ਕਿ ਤੂੰ ਤੇ ਰਵੀ ਫਡ਼ ਹੋਣ ਤੋ ਪਹਿਲਾਂ ਵੀ ਇੱਕ ਦੂਜੇ ਨੂੰ ਮਿਲਦੇ ਸੀ, ਜੇਕਰ ਤੂੰ ਉਸ ਨੂੰ ਮਿਲਣ ਉਪਰੰਤ ਵੀ ਪਹਿਚਾਣ ਨਹੀ ਸਕਿਆ ਤਾਂ ਮੈ ਸੱਤ ਸਮੁੰਦਰੋ ਪਾਰ ਬੈਠਾ ਉਸ ਨੂੰ ਕਿਵੇ ਪਹਿਚਾਣ ਸਕਦਾ ਸੀ ਕਿ ਇਹ ਇੱਕ ਪੰਥਕ ਸੇਵਾਦਾਰ ਹੈ ਜਾ ਕੈਟ ਹੈ । ਏਥੇ ਮੈ ਇਹ ਵੀ ਕਲੀਅਰ ਕਰ ਦਿੰਦਾ ਹਾ ਕਿ ਤੇਰੇ (ਰਾਜੋਆਣਾ)ਦਿੱਤੇ ਬਿਆਨਾ ਦੇ ਅਧਾਰ ਉੱਤੇ ਹੀ ਬੇਅੰਤ ਸਿੰਹੁ ਵਾਲਾ ਕੇਸ ਮੇਰੇ ਤੇ ਪਾਇਆ ਗਿਆ ਹੈ, ਜਿਸ ਦੇ ਤਹਿਤ ਭਾਰਤ ਸਰਕਾਰ ਨੇ ਮੈਨੂੰ ਭਾਰਤ ਲਿਜਾਣ ਲਈ ਟਿੱਲ ਲਾ ਦਿੱਤਾ ਪਰ ਕਾਮਯਾਬ ਨਹੀ ਹੋ ਸਕੀ ਅੱਜ ਵੀ ਮੈਨੂੰ ਭਾਰਤ ਸਰਕਾਰ ਵੱਲੋ ਮੋਸਟ ਵਰੰਟਡ ਅਤੇ ਬਲੈਕ ਲਿਸਟ ਕੀਤਾ ਹੋਇਆ ਹੈ । ਮੈ ਪਿਛਲੇ ਤੀਹ ਸਾਲਾਂ ਤੋ ਜਰਮਨੀ ਵਿੱਚ ਰਹਿ ਰਿਹਾ ਹਾਂ ਇੱਥੇ ਦੇ ਕਾਨੂੰਨ ਵਿੱਚ ਰਹਿ ਕਿ ਆਪਣੀ ਕੌਮ ਦੀ ਅਜਾਦੀ ਦੇ ਸੰਘਰਸ਼ ਵਿੱਚ ਤਨੋ ਮਨੋ ਧੰਨੋ ਜਦੋ ਜਹਿਦ ਕਰ ਰਿਹਾ ਹਾ ਅਤੇ ਆਖਰੀ ਦਮ ਤੱਕ ਜਾਰੀ ਰੱਖਾਗਾ।ਭਾਵੇ ਕਿ ਇਸ ਨੂੰ ਬੰਦ ਕਰਵਾਉਣ ਲਈ ਭਾਰਤੀ ਏਜੰਸੀਆ ਨੇ ਟਿਲ ਲਾਇਆ ਹੋਇਆ ਹੈ ਕਦੀ ਪ੍ਰਚਾਰ ਕਰਦੀਆ ਹਨ ਕਿ ਰੇਸ਼ਮ ਸਿੰਘ ਦੇ ਪਟਰੋਲ ਪੰਪ ਹਨ, ਇਸ ਦੇ ਰੈਸਟੋਰੈਂਟ ਹਨ ਅਤੇ ਬਹੁਤ ਵੱਡੇ ਕਾਰੋਬਾਰ ਦਾ ਮਾਲਕ ਹੈ ਜਦੋ ਕਿ ਅਸਲੀਅਤ ਇੱਥੋ ਦੀਆ ਜਥੇਬੰਦੀਆ ਦੇ ਨੁਮਿੰਆਦੇ ਅਤੇ ਪੰਥਕ ਸੱਜਣ ਭਲੀ ਭਾਤ ਜਾਣਦੇ ਹਨ । ਮੈ ਹੁਣ ਤੱਕ ਆਪਣੇ ਪ੍ਰਵਾਰ ਸਮੇਤ ਇੱਕ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਹਾ ਤੇ ਗੁਰੂ ਵੱਲੋ ਬਖਸ਼ੀ ਕਿਰਤ ਕਰਦੇ ਹੋਏ ਪ੍ਰਵਾਰ ਦਾ ਗੁਜਾਰਾ ਤੇ ਜਿੰਨੀ ਵੱਧ ਤੋ ਵੱਧ ਹੋ ਸਕੇ ਮਾਇਆ ਕੌਮ ਦੀ ਸੇਵਾ ਵਿੱਚ ਲਾ ਰਿਹਾ ਹਾ ਇਹ ਭਾਵੇ ਸ਼ਹੀਦ ਸਿੰਘਾਂ ਦੇ ਪ੍ਰਵਾਰਾ ਦੀ ਮਾਲੀ ਸਹਾਇਤਾ, ਸ਼ਹੀਦਾ ਦੇ ਬੱਚਿਆ ਦੀ ਪਡ਼ਾਈ ਦੇ ਖਰਚੇ ਅਤੇ ਸ਼ਹੀਦਾ ਦੀਆ ਬਰਸੀਆ ਮਨਾਉਣਾ ਸ਼ਾਮਲ ਹਨ ਇੱਥੇ ਮੈ ਦੱਸ ਦੇਣਾ ਚਾਹੁੰਦਾ ਹਾ ਕਿ ਅਸੀ ਜੋ ਵੀ ਤਿਲ ਫੁੱਲ ਸੇਵਾ ਕਰਦੇ ਹਾ ਆਪਣੀਆ ਜੇਬਾਂ ਵਿੱਚੋ ਕਰਦੇ ਹਾਂ ਕਦੀ ਵੀ ਸ਼ਹੀਦੀ ਫੰਡ ਇੱਕਠਾ ਨਹੀ ਕੀਤਾ । ਭਾਰਤ ਸਰਕਾਰ ਵੱਲੋ ਸਿੱਖ ਕੌਮ ਤੇ ਹੋ ਰਹੀਆ ਵਧੀਕੀਆ ਖਿਲਾਫ ਭਾਰਤੀ ਅੰਬੈਸੀਆ ਸਾਹਮਣੇ ਮੁਜਾਹਰੇ ਕਰਦੇ ਹਾਅ ਤੇ ਹਰ ਇੱਕ ਬਾਜਵ ਤਰੀਕੇ ਨਾਲ ਭਾਰਤ ਅੰਦਰ ਸਿੱਖਾਂ ਸਮੇਤ ਘੱਟ ਗਿਣਤੀਆ ਤੇ ਹੋ ਰਹੇ ਜੁਲਮ ਦੀ ਦਾਸਤਾਨ ਤੋ ਅਸੀ ਏਥੋ ਦੀ ਸਰਕਾਰ ਅਤੇ ਪਬਲਿਕ ਨੂੰ ਜਾਣੂ ਕਰਾਉਦੇ ਹਾ । ਅੰਤ ਵਿੱਚ ਮੈ ਇਹ ਕਹਿਣਾ ਚਾਹੁੰਦਾ ਹਾ ਕਿ ਕਿ ਸੇਵੀ ਇਨਸਾਨ ਦੀ ਕੌਮ ਲਈ ਕੀਤੀ ਸੇਵਾ ਜਾਂ ਕੌਮ ਲਈ ਕੀਤੀ ਗਦਾਰੀ ਦਾ ਨਿਬੇਡ਼ਾ ਅਕਾਲ ਪੁਰਖ ਦੀ ਕਚਿਹਰੀ ਵਿੱਚ ਜਰੂਰ ਹੋਣਾ ਹੈ । ਉਥੈ ਸਚੇ ਹੀ ਸਚਿ ਨਿਬਡ਼ੈ ਚੁਣਿ ਵਖਿ ਕਢੇ ਜਜਮਾ ਲਿਆ ॥ ਇੱਥੇ ਬੇਸ਼ੱਕ ਮੈਨੂੰ ਕੋਈ ਕੁਝ ਵੀ ਕਹੇ ਪਰ ਮੇਰੀ ਆਤਮਾਂ ਜਾਣਦੀ ਹੈ ਕਿ ਉਸ ਸੱਚੇ ਪ੍ਰਵਰ ਦਗਾਰ ਦੀ ਕਚਿਹਰੀ ਵਿੱਚ ਮੈ ਜਰੂਰ ਸੁਰਖਰੂ ਹੋਵਾਗਾ ।

ਗੁਰੂ ਪੰਥ ਦਾ ਦਾਸ
ਰੇਸ਼ਮ ਸਿੰਘ ਬੱਬਰ
ਮਿਤੀ 02.05.2012


ਭਾਈ ਪਰਮਜੀਤ ਸਿੰਘ ਭਿਉਰਾ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਮ ਚਿੱਠੀ

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਮਿਤੀ 8 ਅਪ੍ਰੈਲ ਨੂੰ ਪਟਿਆਲੇ ਜੇਲ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਪੱਤਰ ਜਿਸ ਵਿੱਚ ਭਾਈ ਹਵਾਰਾ ਨੂੰ ਸਿੱਖ ਸੰਘਰਸ਼ ਦੇ ਸਬੰਧ ਵਿੱਚ ਦੋਹਰੀ ਮਾਨਸਿਕਤਾ ਅਤੇ ਦੋਹਰੇ ਕਿਰਦਾਰ ਦਾ ਮਾਲਿਕ ਗਰਦਾਨਿਆ ਗਿਆ ਹੈ।ਅਤੇ ਭਾਈ ਹਵਾਰੇ ਨੂੰ ਕਾਂਗਰਸ ਜਮਾਤ ਦਾ ਹਮਾਇਤੀ ਵੀ ਦੱਸਿਆ ਗਿਆ ਹੈ। ਇੱਕ ਥਾਂ ‘ਤੇ ਭਾਈ ਹਵਾਰਾ ਉੱਤੇ ਬੇਅੰਤ ਕੇਸ ਵਿੱਚ ਅਦਾਲਤ ਅੱਗੇ ਆਪਣੇ ਜਾਨ ਦੀ ਭੀਖ ਮੰਗਣਾ ਵੀ ਦੱਸਿਆ ਗਿਆ ਹੈ। ਭਾਈ ਰੇਸ਼ਮ ਸਿੰਘ ਜਰਮਨੀ ਬਾਰੇ ਭਾਈ ਰਾਜੋਆਣਾ ਵਲੋਂ ਵਰਤੀ ਗਈ ਘਟੀਆ ਸ਼ਬਦਾਵਲੀ ਦਾ ਵਿਰੋਧ ਕਰਨ ‘ਤੇ ਭਾਈ ਹਵਾਰਾ ਦੀ ਅਲੋਚਨਾ ਵੀ ਕੀਤੀ ਗਈ ਹੈ।

ਭਾਈ ਹਵਾਰਾ ਖਿਲਾਫ ਉਪ੍ਰੋਕਤ ਲਾਏ ਇਲਜਾਮਾਂ ਦੀ ਮੈਂ ਅਤਿ ਕਰਡ਼ੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਅਤੇ ਅੱਗੇ ਤੋਂ ਭਾਈ ਬਲਵੰਤ ਸਿੰਘ ਨੂੰ ਸਲਾਹ ਦਿੰਦਾ ਹਾਂ ਕਿ ਕਿਸੇ ਵੀ ਤਰਾਂ ਦੀ ਅਲੋਚਨਾ ਤਮੀਜ਼ ਦੇ ਦਾਇਰੇ ਵਿੱਚ ਰਹਿ ਕਿ ਹੀ ਕਰਨੀ ਚਾਹੀਦੀ ਹੈ। ਉਹ ਵੀ ਤਾਂ ਜਦੋ ਕਿਸੇ ਬਾਰੇ ਤੱਥਾਂ ‘ਤੇ ਅਧਾਰਿਤ ਕੋਈ ਠੋਸ ਸਬੂਤ ਹੋਵੇ।

ਅੱਜ ਮੈਂ ਸਪਸ਼ਟ ਕਰਾਂ ਕਿ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੋ ਬੇਅੰਤ ਨੂੰ ਕਤਲ ਕਰਨ ਦੇ ਇਕਬਾਲੀਆ ਬਿਆਨ ਜਿਹਡ਼ੇ 1997 ਅਤੇ 1998 ਦੌਰਾਨ ਦਿੱਤੇ ਗਏ ਸਨ ਉਸ ਨਾਲ ਮੈਂ ਅਤੇ ਭਾਈ ਹਵਾਰਾ ਸਹਿਮਤ ਨਹੀਂ ਸੀ ਕਿਉਂਕਿ ਬੇਅੰਤ ਕੇਸ ਵਿੱਚ ਕੁਝ ਕੁ ਸਿੰਘਾਂ ਨੂੰ ਛੋਟੇ ਮੋਟੇ ਕਾਰਨਾਂ ਕਰਕੇ ਹੀ ਸੀ.ਬੀ.ਆਈ. ਨੇ ਜੋਡ਼ਿਆ ਸੀ। ਅਦਾਲਤੀ ਕਬੂਲਨਾਮਾ ਉਹਨਾਂ ਲਈ ਖਤਰਾ ਸਹੇਡ਼ਨ ਵਾਲੀ ਗੱਲ ਸੀ। ਭਾਈ ਹਵਾਰਾ ਸਣੇ ਸਾਡੇ ਸਾਰਿਆਂ ਸੰਘਰਸ਼ੀਲ ਸਿੰਘਾਂ ਦੀ ਸਲਾਹ ਸੀ ਕਿ ਜੇ ਸਾਨੂੰ ਨਿਚਲੀ ਅਦਾਲਤ ਤੋਂ ਕੋਈ ਵੱਡੀ ਫਾਂਸੀ ਵਰਗੀ ਸਜਾ ਹੋ ਜਾਂਦੀ ਹੈ ਤਾਂ ਉਪਰਲੀ ਅਦਾਲਤ ਤੱਕ ਅਸੀਂ ਕੇਸ ਲਡ਼ਾਂਗੇ ਪਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਦੇ ਵੀ ਨਹੀਂ ਕਰਾਂਗੇ।

ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਕੀਤਾ ਗਿਆ ਇਕਬਾਲ ਭਾਈ ਜਗਤਾਰ ਸਿੰਘ ਤਾਰਾ ਡੇਕਵਾਲ ਵਲੋਂ ਕੀਤੇ ਇਕਬਾਲਨਾਮੇ ਤੋਂ ਅਲੱਗ ਸੀ। ਭਾਈ ਤਾਰੇ ਨੇ ਭਰੀ ਅਦਾਲਤ ਵਿੱਚ ਕਿਹਾ ਸੀ ਕਿ ਬੇਅੰਤ ਸਿੰਘ ਨੂੰ ਖਤਮ ਕਰਨ ਦੀ ਸਾਜਿਸ਼ ਸਿਰਮੌਰ ਖਾਡ਼ਕੂ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਮੈਂ ਕਬੂਲ ਕਰਦਾ ਹਾਂ। ਇਸ ਕਾਰਜ ਵਿੱਚ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ ਆਪਣੇ ਆਪ ਨੂੰ ਮਨੁੱਖੀ ਬੰਬ ਬਣਨ ਲਈ ਪੇਸ਼ ਕੀਤਾ ਸੀ। ਇਸ ਕਾਰਜ ਵਿੱਚ ਵਰਤਿਆ ਬੰਬ ਬੱਬਰਾ ਨੇ ਹੀ ਤਿਆਰ ਕੀਤਾ ਸੀ ਅਤੇ ਹੋਰ ਵੀ ਸਾਰੇ ਸਾਧਨ ਬੱਬਰਾਂ ਨੇ ਹੀ ਮੁਹਈਆ ਕਰਵਾਏ ਸਨ ਅਤੇ ਇਹ ਇਕ ਟੀਮਵਰਕ ਸੀ। ਭਾਈ ਤਾਰੇ ਦੇ ਕਬੂਲਨਾਮੇ ਨਾਲ ਮਿਲਦਾ ਜੁਲਦਾ ਕੇਸ ਸੀ ਇਹ ਸੀ.ਬੀ.ਆਈ. ਨੇ ਪੇਸ਼ ਕੀਤਾ ਸੀ। ਅਦਾਲਤ ਨੇ ਤਾਂ ਭਾਵੇਂ ਦੋਵਾਂ ਸਿੰਘਾ ਦੇ ਇਕਬਾਲੀਆ ਬਿਆਨ ਦਰਜ ਕਰ ਲਏ ਸਨ ਪਰ ਸੀ.ਬੀ.ਆਈ. ਨੇ ਅਦਾਲਤ ਵਿਚੋਂ ਹੋਰਨਾ ਸਿੰਘਾਂ ਦੀ ਸ਼ਮੂਲੀਅਤ ਸਿੱਧ ਕਰਨ ਲਈ ਹੀ ਲੱਗ-ਭੱਗ 12 ਸਾਲ ਦਾ ਲੰਬਾ ਸਮਾਂ ਲਾਇਆ ਹੈ। ਇਹ ਸੰਖੇਪ ਜਾਣਕਾਰੀ ਤੋਂ ਬਾਦ ਮੈਂ ਗੁਰੂ ਪੰਥ ਅੱਗੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਹਵਾਰਾ ਖਿਲਾਫ ਲਾਏ ਗਲਤ ਇਲਜਾਮਾਂ ਦੇ ਸਬੰਧ ਵਿੱਚ ਸਪਸ਼ਟੀਕਰਨ ਦੇਣਾ ਚਾਹਾਂਗਾ ਕਿਉਂਕਿ ਗੁਰੂ ਪੰਥ ਸਾਡਾ ਮਾਈ-ਬਾਪ ਹੈ।

ਇਸ ਸਬੰਧੀ ਮੈਂ ਕੁਝ ਕੁ ਨੁਕਤੇ ਸਿੱਖ ਸੰਗਤਾਂ ਨਾਲ ਸਾਂਝੇ ਕਰਨਾ ਚਾਹਾਂਗਾ। ਭਾਈ ਹਵਾਰੇ ਉੱਤੇ ਲਾਏ ਇਲਜਾਮਾਂ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਅਤੇ ਹਵਾਰੇ ਨੇ ਕਦੇ ਵੀ ਆਪਣੇ ਆਪ ਨੂੰ ਮਨੁੱਖੀ ਬੰਬਾਂ ਦਾ ਸਿਰਜਕ ਨਹੀਂ ਕਿਹਾ। ਅਦਾਲਤ ਵਿੱਚ ਕੇਸ ਲਡ਼ਨਾ ਕੋਈ ਜਾਨ ਦੀ ਭੀਖ ਮੰਗਣੀ ਨਹੀਂ ਹੁੰਦੀ। 1978 ਤੋਂ ਅੱਜ ਤੱਕ ਸਿਰਫ 1 ਜਾਂ 2 ਅਦਾਲਤੀ ਕਬੂਲਨਾਮੇ ਤੋਂ ਬਿਨਾ ਹਜਾਰਾਂ ਸਿੰਘਾਂ ਨੇ ਅਦਾਲਤਾਂ ਵਿੱਚ ਆਪਣੇ ਕੇਸ ਲਡ਼ੇ ਹਨ।

ਕੌਣ ਨਹੀਂ ਜਾਣਦਾ ਕਿ ਸਿੱਖ ਦੋਖੀ ਲਾਲਾ ਜਗਤ ਨਰੈਣ ਨੂੰ ਖਤਮ ਕਰਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿੱਧਾ ਹੱਥ ਸੀ। ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਸਵਰਨ ਸਿੰਘ ਨੇ ਸੰਤਾਂ ਤੋਂ ਹੀ ਪ੍ਰੇਰਨਾ ਲੈ ਕੇ ਇਸ ਐਕਸ਼ਨ ਨੂੰ ਸਿਰੇ ਚਾਡ਼ਿਆ।ਪਰ ਕਦੇ ਵੀ ਸੰਤ ਭਿੰਡਰਾਂਵਾਲੇ ਨੇ ਕਿਸੇ ਵੀ ਇੰਟਰਵਿਊ ਵਿੱਚ ਇਸ ਨੂੰ ਕਬੂਲ ਨਹੀਂ ਕਰਿਆ ਹਾਲਾਂਕਿ ਸਿੱਖ ਸੰਗਤਾਂ ਨੂੰ ਸੱਭ ਕੁਝ ਪਤਾ ਸੀ। ਪਰ ਸੰਤ ਜੀ ਡਰਦਿਆਂ ਇਹ ਕਬੂਲ ਨਹੀਂ ਸੀ ਕਰ ਰਹੇ? ਨਹੀਂ ਇਹ ਗੱਲ ਨਹੀਂ। ਇਹ ਉਹਨਾਂ ਦੀ ਸਿਆਸੀ ਸੂਝ-ਬੂਝ ਸੀ ਅਤੇ ਦੁਸ਼ਮਣ ਨੂੰ ਉਸ ਦੇ ਬਣਾਏ ਜਾਲ ਵਿੱਚ ਫਸੌਣ ਦੀ ਮੁਹਾਰਤ ਸੀ। ਧਰਮੀ ਫੌਜੀਆਂ, ਜੋਧਪੁਰ ਦੇ ਬੰਦੀ ਸਿੰਘਾਂ ਸਿੱਖ ਸੰਘਰਸ਼ ਦੇ ਕਈ ਬਹੁਤ ਹੀ ਵੱਡੇ ਐਕਸ਼ਨਾਂ ਵਿੱਚ ਸਾਰੇ ਸਿੰਘਾਂ ਨੇ ਜਨਰਲ ਲਾਭ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਪ੍ਰੋ. ਦਵਿੰਦਰਪਾਲ ਸਿੰਘ ਭੁਲਰ, ਭਾਈ ਦਯਾ ਸਿੰਘ ਲਹੌਰੀਆ, ਭਾਈ ਹਰਪਾਲ ਸਿੰਘ ਚੀਮਾ, ਬੀਬੀ ਬਲਜੀਤ ਕੌਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਰਦਾਰ ਸਿਮਰਨਜੀਤ ਸਿੰਘ ਮਾਨ, ਅਤੇ ਸੈਂਕਡ਼ਾ ਨਹੀਂ ਹਜਾਰਾ ਸਿੰਘਾਂ ਨੇ ਅਦਾਲਤ ਵਿੱਚ ਮੁਕੱਦਮੇ ਲਡ਼ੇ ਹਨ, ‘ਤੇ ਅੱਜ ਵੀ ਲਡ਼ ਰਹੇ ਹਨ। ਇਹ ਕੋਈ ਮਾਡ਼ੀ ਗੱਲ ਨਹੀਂ। ਅੱਜ ਵੀ ਨਾਭੇ ਜੇਲ ਵਿੱਚ ਭਾਈ ਬਲਬੀਰ ਸਿੰਘ ਬੀਰ੍ਹਾ, ਬਾਬਾ ਬਖਸ਼ੀਸ਼ ਸਿੰਘ, ਭਾਈ ਹਰਮਿੰਦਰ ਸਿੰਘ ਲੁਧਿਆਣਾ ਸਮੇਤ ਕਿਤਨੇ ਹੀ ਸਿੰਘਾਂ ਦੇ ਅਦਾਲਤ ਵਿੱਚ ਕੇਸ ਚਲ ਰਹੇ ਹਨ। ਕੀ ਇਹ ਸਭ ਆਪਣੇ ਜਾਨ ਦੀ ਭੀਖ ਮੰਗ ਰਹੇ ਹਨ?

ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮੋਹ ਦੀ ਮਾਰੀ ਹੋਈ ਮਾਤਾ ਜਿਸ ਦੇ ਪਤੀ ਨੂੰ ਪੁਲਸ ਨੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ, ਉਸ ਬਿਚਾਰੀ ਮਾਂ ਦੇ ਕਹਿਣ ‘ਤੇ ਜੇ ਪ੍ਰੋ. ਭੁੁੱਲਰ ਨੇ ਰਾਸ਼ਟਰਪਤੀ ਕੋਲ ਅਪੀਲ ਕਰ ਦਿੱਤੀ ਤਾ ਕਿਹਡ਼ਾ ਜੁਰਮ ਕਰ ਦਿੱਤਾ? ਭਾਈ ਬਲਵੰਤ ਸਿੰਘ ਜੀ ਭਾਵੇਂ ਅਸੀਂ ਵੀ ਰਹਿਮ ਦੀ ਅਪੀਲ ਦੇ ਹੱਕ ਵਿੱਚ ਨਹੀਂ ਪਰ ਪ੍ਰੋ: ਭੁੱਲਰ ਦੀ ਮਾਤਾ ਅਤੇ ਪਤਨੀ ਨੂੰ ਦੁੱਖ ਪਹੁਚਾਉਣ ਵਾਲੀ ਕੋਈ ਗੱਲ ਨਹੀਂ ਕੀਤੀ। ਤੁਹਾਡੇ ਵਲੋਂ ਹਉਮੈ ਗ੍ਰਸਤ ਹੋ ਕੇ ਪ੍ਰੋ: ਭੁੱਲਰ ਬਾਰੇ ਜੋ ਬਿਆਨਬਾਜੀ ਕੀਤੀ ਗਈ ਉਹ ਕੋਈ ਬਹੁਤੀ ਸਿਆਣਪ ਵਾਲੀ ਨਹੀਂ ਸੀ, ਉਸ ਨਾਲ ਮਾਤਾ ਜੀ ਨੂੰ ਦੁੱਖ ਹੀ ਪੁਜਿਆ ਹੈ। ਅੱਜ ਜੇ ਸੰਗਤਾਂ ਇਕੱਠੀਆਂ ਹੋ ਕੇ ਰੋਸ ਵਿਖਾਵੇ ਕਰ ਰਹੀਆਂ ਹਨ ਤਾਂ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਸਿੱਖ ਨੂੰ ਫਾਂਸੀ ‘ਤੇ ਚਡ਼ਾਇਆ ਜਾਵੇ।

ਮੈਂ ਹਮੇਸ਼ਾਂ ਏਕਤਾ ਦਾ ਮੁੱਦਈ ਰਿਹਾ ਹਾਂ ਅਤੇ ਹਮੇਸ਼ਾਂ ਹੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੇਲ ਵਿੱਚ ਇੱਕ ਹੋ ਕੇ ਰਹੀਏ। ਪਰ ਕੀ ਤੁਹਾਡੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੇ ਏਕਤਾ ਦੇ ਰਾਹ ਵਿੱਚ ਰੋਡ਼ੇ ਨਹੀਂ ਪੈਦਾ ਕੀਤੇ? ਮੈਂ ਪੁੱਛਣਾ ਚਾਹੁੰਦਾ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਕਿਹਡ਼ੀ ਐਸੀ ਕਾਰਵਾਈ ਸੀ ਜਿਹਡ਼ੀ ਤੁਸੀਂ ਨਹੀਂ ਕੀਤੀ। ਕਈ ਵਾਰ ਕਿਸੇ ਦੀ ਦੁਨੀਆਵੀ ਜੀਵਨ ਜਾਚ ਨਹੀਂ ਮਿਲਦੀ। ਜਥੇਬੰਦੀਆਂ ਦੇ ਵਖਰੇਵੇਂ ਕੋਈ ਵੱਡੀ ਗੱਲ ਨਹੀਂ ਪਰ ਜਿਹਡ਼ੀਆਂ ਗੁਰਮਤਿ ਵਿਰੋਧੀ ਕੋਝੀਆਂ ਕਾਰਵਾਈਆਂ ਤੁਸੀਂ ਕਰਦੇ ਰਹੇ ਹੋ ਜਿਸ ਦੇ ਗਵਾਹ ਬੁਡ਼ੈਲ ਜੇਲ੍ਹ ਦੇ ਕੈਦੀ ਅਤੇ ਸੰਤਰੀ ਵੀ ਹਨ, ਉਹ ਦੱਸਣ ਦੀ ਖੇਚਲ ਕਰੋਗੇ? ਮੈਂ ਕਿਸੇ ਵਾਦ-ਵਿਵਾਦ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਪਰ ਭਾਈ ਜਗਤਾਰ ਸਿੰਘ ਹਵਾਰੇ ਨੇ ਸਿਆਣਪ ਅਤੇ ਨਿਮਰਤਾ ਨਾਲ ਭਾਈ ਰੇਸ਼ਮ ਸਿੰਘ ਬੱਬਰ ‘ਤੇ ਤੁਹਾਡੇ ਵਲੋਂ ਲਾਏ ਝੂਠੇ ਇਲਜਾਮਾਂ ਬਾਰੇ ਜੇ ਸਪਸ਼ਟੀਕਰਨ ਦੇ ਦਿੱਤਾ ਤਾਂ ਉਸ ਖਿਲਾਫ ਨੀਵੇਂ ਦਰਜੇ ਉੱਤਰ ਆਉਣਾ ਕਿੱਥੋਂ ਦੀ ਸਿਆਣਪ ਹੈ?

ਭਾਈ ਬਲਵੰਤ ਸਿੰਘ ਜੀ ਬਹੁਤਾ ਅਫ਼ਾਰਾ ਚੰਗਾ ਨਹੀਂ ਹੁੰਦਾ। ਮੈਂ ਗੁਰਸਿੱਖ ਸੰਗਤਾਂ ਨੂੰ ਦਸਣਾ ਚਾਹਾਂਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਬਹੁਤ ਹੀ ਗੁਰਸਿੱਖ ਅਤੇ ਸਿੱਖੀ ਅਸੂਲਾਂ ‘ਤੇ ਚੱਲਣ ਵਾਲਾ ਸੂਰਮਾ ਹੈ। ਭਾਈ ਹਵਾਰਾ 16 - 17 ਸਾਲ ਦੀ ਉਮਰ ਤੋਂ ਸਿੱਖ ਸੰਘਰਸ਼ ਨਾਲ ਜੁਡ਼ਿਆ ਰਿਹਾ ਹੈ। ਆਪਣੇ ਜੇਲ੍ਹ ਜੀਵਨ ਦੌਰਾਨ ਉਸ ਨੇ ਕਦੇ ਵੀ ਗੁਰਮਤਿ ਵਿਰੋਧੀ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਭਾਈ ਰਾਜੋਆਣਾ ਨੇ ਸਿੱਖੀ ਵਿਰੋਧੀ ਉਹ ਸਾਰੇ ਅਪਰਾਧ ਕੀਤੇ ਜਿਹਡ਼ੇ ਨਾਂ ਕਾਬਲੇ ਬਰਦਾਸ਼ਤ ਹਨ।

ਜਦੋਂ ਜਦੋਂ ਵੀ ਭਾਈ ਰਾਜੋਆਣੇ ਨੇ ਸਿੱਖੀ ਵਲ ਮੋਡ਼ਾ ਖਾਧਾ ਸੱਭ ਤੋਂ ਪਹਿਲਾਂ ਮੈਂਨੂੰ ਖੁਸ਼ੀ ਹੁੰਦੀ ਸੀ ਪਰ ਜਦੋਂ ਵੀ ਅਸੀਂ ਸਿੱਖੀ ਅਸੂਲਾਂ ‘ਤੇ ਚੱਲਣ ਦਾ ਵਾਅਦਾ ਕਰਨ ਵਾਲੇ ਬਲਵੰਤ ਸਿੰਘ ਦੇ ਨੇਡ਼ੇ ਹੋਏ ਤਾਂ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ। ਮੈਂ ਬਲਵੰਤ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿਹਡ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਜਦੋਂ 1998 ਨੂੰ ਆਪਣੀ ਲੰਮੀ ਦਾਹਡ਼ੀ ਮੁੰਨ ਕੇ ‘ਤੇ ਜਡ਼੍ਹ ਤੋਂ ਕੱਟ ਕੇ ਗੁਰਦੁਆਰਾ ਬੈਰਕਸ ਵਿੱਚ ਸਾਡੇ ਕੋਲ ਭੇਜੀ ਸੀ। ਸੰਨ 1995 ਅਕਤੂਬਰ ਮਹੀਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੇਸ ਰੱਖਣ ਦੀ ਅਰਦਾਸ ਕਰਕੇ 15-20 ਦਿਨਾਂ ਬਾਦ ਸਫਾਚੱਟ ਮੂੰਹ ਕਰ ਲਿਆ ਸੀ। ਉਸ ਸਮੇਂ ਆਪਣੀ ਜਬਾਨ ‘ਤੇ ਕਾਇਮ ਰਹਿਣ ਦਾ ਮਰਦਊਪੁਣਾ ਕਿੱਥੇ ਗਿਆ ਸੀ? ਫਿਰ ਖਾਲਸਾ ਪੰਥ ਦੇ 300 ਸਾਲਾ ਪੁਰਬ 1999 ਨੂੰ ਸ੍ਰੀ ਕੇਸਗਡ਼੍ਹ ਸਾਹਿਬ ਤੋਂ ਬੁਡ਼ੈਲ ਜੇਲ੍ਹ ਵਿੱਚ ਅੰਮ੍ਰਿਤ ਸੰਚਾਰ ਲਈ ਆਏ ਪੰਜਾਂ ਸਿੰਘਾਂ ਮੂਹਰੇ ਸਾਬਤ ਸੂਰਤ ਹੋਣ ਦੀ ਅਰਦਾਸ ਕਰਕੇ ਕਿਸੇ ਦਿਨ ਮੁੱਛ ਦਾਹਡ਼ੀ ਮੁੰਨਵਾ ਕੇ, ਟਿੰਡ ਕੱਢਵਾ ਕੇ ਕਿਹਡ਼ੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ।

ਆਪਣੀ ਦਲੇਰੀ ਨੂੰ ਵਧਾ ਚਡ਼੍ਹਾ ਕੇ ਅਤੇ ਦੂਸਰਿਆਂ ਨੂੰ ਟਿੱਚ ਸਮਝਣਾ ਵੱਡੀ ਬੇਵਕੂਫੀ ਹੈ। ਜੇ ਤੈਨੂੰ ਸਾਡੇ ਸੁਰੰਗ ਪੁੱਟ ਕੇ ਫਰਾਰ ਹੋਣ ਦੀ ਕਨਸੋਅ ਲੱਗ ਜਾਂਦੀ ਤਾਂ ਕਦੋਂ ਦੀ ਮੁਖਬਰੀ ਕਰਕੇ ਤੁਸੀਂ ਸਾਡੇ ਕੰਮ ਨੂੰ ਨਹੀਂ ਸੀ ਹੋਣ ਦੇਣਾ। ਸਾਡੇ ਦੁਸ਼ਮਣਾਂ ਨੂੰ ਪਤਾ ਹੈ ਕਿ ਕੌਣ ਕਿਤਨਾ ਦਲੇਰ ਹੈ।

ਅਖੀਰ ਵਿੱਚ ਮੈਂ ਫਿਰ ਭਾਈ ਬਲਵੰਤ ਸਿੰਘ ਨੂੰ ਅਪੀਲ ਕਰਾਂਗਾ ਕਿ ਬੰਦਾ ਭੁਲਣਹਾਰ ਹੁੰਦਾ ਹੈ ਜੇ ਤੁਹਾਡੀਆਂ ਮਹਾਨ ਗਲਤੀਆਂ ਹੁੰਦਿਆਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਇਹ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਸਾਹਿਬ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਪਿਤਾ ਹਨ ਜਿਹਡ਼ੀ ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਉਸ ਨੂੰ ਸੰਭਾਲ ਕੇ ਰੱਖਣਾ ਤੁਹਾਡੀ ਜਿੰਮੇਵਾਰੀ ਹੈ। ਕਿਤੇ ਅਸੀਂ ਪਹਿਲਾਂ ਵਾਂਗ ਹੀ ਨਰਾਜ਼ ਨਾ ਹੋ ਜਾਈਏ। ਲੋਕਾਂ ਨੇ ਫਿਰ ਗੱਲਾਂ ਕਰਨੀਆਂ ਹਨ ਕਿ ਭਾਂਡਾ ਛੋਟਾ ਸੀ, ਬਖਸ਼ਿਸ਼ ਜਿਆਦਾ ਪੈ ਗਈ, ਭਾਂਡਾ ਉਛਲ ਗਿਆ ।

ਗੁਰੂ ਰੂਪ ਖਾਲਸਾ ਜੀ, ਕੈਟ ਉਸ ਨੂੰ ਕਹਿੰਦੇ ਜਿਹਨੇ ਸਿੰਘਾਂ ਨੂੰ ਗ੍ਰਿਫਤਾਰ ਕਰਾਇਆ ਹੋਵੇ ਜਾਂ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਹੋਵੇ । ਮੈਂ ਭਾਈ ਰਾਜੋਆਣਾ ਨੂੰ ਚੈਲਿੰਜ ਕਰਦਾ ਹਾਂ ਕਿ ਕੋਈ ਦਿਨ ਜਾਂ ਤਰੀਕ ਮਿਥ ਲਵੇ ਜੇ ਭਾਈ ਰੇਸ਼ਮ ਸਿੰਘ ਜਰਮਨੀ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਇੱਕ ਵੀ ਸਿੱਖ ਵਿਰੋਧੀ ਕਾਰਵਾਈ ਸਿੱਧ ਕਰ ਦਵੇ ਤਾਂ ਜੋ ਤਖਤ ਸਾਹਿਬ ਤੋਂ ਸਜਾ ਲੱਗੇਗੀ ਸਾਨੂੰ ਪ੍ਰਵਾਨ ਹੋਵੇਗੀ । ਕਿਸੇ ਵੀ ਤਰਾਂ ਦੇ ਗਿਲੇ ਸ਼ਿਕਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਨਿਬੇਡ਼ੇ ਜਾਣੇ ਚਾਹੀਦੇ ਹਨ ।

ਭਾਈ ਹਵਾਰੇ ਨੂੰ ਟੋਭੇ ਦਾ ਗਵਾਹ ਡੱਡੂ ਕਹਿਣਾ ਬਿਲਕੁਲ ਗਲਤ ਹੈ । ਇਸ ਬਾਰੇ ਇਉਂ ਕਹਿਣਾ ਠੀਕ ਹੈ ਕਿ ਸਿੰਘ ਦਾ ਗਵਾਹ ਸਿੰਘ। ਮੈਂ ਸੰਗਤਾਂ ਨਾਲ ਵਾਅਦਾ ਕਰਦਾ ਹਾਂ ਕਿ ਜੇ ਭਾਈ ਹਵਾਰੇ ਖਿਲਾਫ ਸੁਪਰੀਮ ਕੋਰਟ ਕੋਈ ਵੱਡੀ ਸਜਾ ਸੁਣਾਉਂਦੀ ਹੈ ਤਾਂ ਉਸ ਤੋਂ ਬਾਦ ਉਹ ਰਹਿਮ ਦੀ ਅਪੀਲ ਨਹੀਂ ਕਰੇਗਾ। ਜੇ ਇਸ ਤਰ੍ਹਾਂ ਹੋ ਗਿਆ ਤਾਂ ਇਸ ਦਾ ਸਭ ਤੋਂ ਪਹਿਲਾਂ ਵਿਰੋਧ ਮੈਂ ਕਰਾਂਗਾ । ਇਹ ਬਿਆਨ ਮੈ ਭਾਈ ਰਾਜੋਆਣਾ ਵਲੋਂ ਭਾਈ ਹਵਾਰੇ ਦੇ ਖਿਲਾਫ ਦਿੱਤੇ ਬਿਆਨ ਦੇ ਪ੍ਰਤੀਕਰਨ ਵਜੋਂ ਦੇ ਰਿਹਾ ਹਾਂ । ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਹੈ ਕਿ ਇੱਕ ਦੂਜੇ ਖਿਲਾਫ ਬਿਆਨ ਲਾਉਣ ਤੋਂ ਰੋਕਣ ਲਈ ਕੋਈ ਸੰਦੇਸ਼ ਜਾਰੀ ਕਰਨ ।

ਮੇਰੀਆਂ ਗੱਲਾਂ ਪਡ਼੍ਹ ਕੇ ਜੇ ਕਿਸੇ ਨੂੰ ਕੋਈ ਤਕਲੀਫ ਲੱਗੇ ਤਾਂ ਮੈਂ ਖਿਮਾ ਦਾ ਜਾਚਕ ਹਾਂ।

ਗੁਰੂ ਪੰਥ ਦਾ ਦਾਸ

ਪਰਮਜੀਤ ਸਿੰਘ ਭਿਉਰਾ

ਜੇਲ ਨੰ: 2

ਹਾਈ ਰਿਸਕ ਵਾਰਡ ਨੰ: 5

ਤਿਹਾਡ਼ ਜੇਲ

ਨਵੀਂ ਦਿੱਲੀ

ਸਾਧ ਸੰਗਤ ਜੀ, ਅਸੀਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਰਾਜੋਆਣਾ ਦੀ ਮਾਨਸਿਕ ਹਾਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਕ ਵਾਰ ਜਪੁ ਜੀ ਸਾਹਿਬ ਅਤੇ ਪੰਜ ਪਾਠ ਚੌਪਈ ਸਾਹਿਬ ਜੀ ਦੇ ਕੀਤੇ ਜਾਣ। ਕਿਉਂਕਿ ਇਸ ਸ਼ਖ਼ਸ ਨੇ ਪਹਿਲਾਂ ਵੀ ਬੁਡ਼ੈਲ਼ ਜੇਲ੍ਹ ਵਿਚ ਬਹੁਤ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ ਸੀ। ਅੱਜ ਇਸ ਨੂੰ ਅਕਾਲ ਤਖਤ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਸਾਨੂੰ ਡਰ ਹੈ ਕਿ ਕੱਲ੍ਹ ਨੂੰ ਇਹ ਕੋਈ ਐਸੀ ਹਰਕਤ ਨਾ ਕਰ ਦੇਵੇ ਜਿਸ ਨਾਲ ਸਿੱਖ ਪੰਥ ਨੂੰ ਸ਼ਰਮਿੰਦਾ ਹੋਣਾ ਪਵੇ। ਇਸ ਕਰਕੇ ਸਾਰੇ ਗੁਰਸਿੱਖ ਵੀਰਾਂ ਭੈਣਾਂ ਇਸ ਵਾਸਤ ਗੁਰਬਾਣੀ ਪਾਠ ਜ਼ਰੂਰ ਕਰਨ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥


ਬਲਵੰਤ ਸਿੰਘ ਰਾਜੋਆਣਾ ਦੇ ਨਾਂ ਖੁੱਲ੍ਹਾ ਪੱਤਰ

- ਫੈਸਲਾ ਖਾਲਸਾ ਪੰਥ ਆਪ ਕਰੇ -

ਗੁਰੂ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਜਿਹਡ਼ੀਆਂ ਕੌਮਾਂ ਆਪਣੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੁੰਦੀਆਂ ਹਨ, ਉਹਨਾਂ ਦੀ ਜੱਦੋ ਜਹਿਦ ਨੂੰ ਨੁਕਸਾਨ ਪਹੁੰਚਾਉਣ ਲਈ ਵਿਰੋਧੀ ਤਾਕਤਾਂ ਹਮੇਸ਼ਾਂ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਿਆ ਕਰਦੀਆਂ ਹਨ । ਉਸ ਕੌਮ ਦੇ ਉਹੀ ਆਗੂ ਸਿਆਣੇ ਮੰਨੇ ਜਾਂਦੇ ਹਨ, ਜਿਹਡ਼ੇ ਅਜਿਹੇ ਸਮੇਂ ਵਿਚੋਂ ਆਪਣੀ ਕੌਮ ਨੂੰ ਪ੍ਰਾਪਤੀ ਦੇ ਨਿਸ਼ਾਨੇ ਵੱਲ ਲੈ ਜਾਂਦੇ ਹਨ ਅਤੇ ਆਪਣਾ ਘੱਟ ਤੋਂ ਘੱਟ ਨੁਕਸਾਨ ਹੋਣ ਤੋਂ ਵੀ ਬਚਾਅ ਕਰਦੇ ਹਨ । ਜੋ ਪੁਜੀਸ਼ਨ ਅੱਜ ਭਾਈ ਜਗਤਾਰ ਸਿੰਘ ਹਵਾਰੇ ਦੀ ਹੈ, ਉਸ ਵਰਗੇ ਜੁਝਾਰੂ ਦੇ ਸਥਾਨ ਤੇ ਪਹੁੰਚਣ ਨੂੰ ਕਈ ਸਾਲ ਲੱਗ ਜਾਂਦੇ ਹਨ, ਤੇ ਕੋਈ ਵੀ ਨਹੀਂ ਚਾਹੁੰਦਾ, ਅਜਿਹਾ ਨੌਜਵਾਨ ਕੌਮ ਤੋਂ ਸਦਾ ਲਈ ਵਿੱਛਡ਼ ਜਾਵੇ, ਇਸ ਲਈ ਸਿੱਖ ਪੰਥ ਅੱਜ ਉਸ ਨੂੰ ਹਰ ਹਾਲਤ ਵਿਚ ਬਚਾਉਣ ਦੀ ਕੋਸ਼ਿਸ਼ ਵਿਚ ਹੈ ।

ਜੇ ਗੱਲ ਕਰੀਏ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਤਾਂ ਬੇਅੰਤ ਕਾਂਡ 1995 ਤੋਂ ਪਹਿਲਾਂ ਉਸ ਬਾਰੇ ਕੋਈ ਨਹੀਂ ਜਾਣਦਾ ਸੀ, ਪਰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਸੰਨ 1978 ਦੀ ਵਿਸਾਖੀ ਦੇ ਸਾਕੇ ਤੋਂ ਪਿੱਛੋਂ ਹੋਂਦ ਵਿਚ ਆਈ ਸੀ । ਇਸ ਜਥੇਬੰਦੀ ਨੇ ਬਹੁਤ ਮਹੱਤਵਪੂਰਨ ਕਾਰਨਾਮੇ ਕੀਤੇ । ਨਰਕਧਾਰੀਆਂ ਦਾ ਸਿਤਾਰਾ ਸ਼ਾਦੀ ਲਾਲ ਅਨੰਦਪੁਰ ਵਿਚ ਸੋਧਿਆ, ਇਸ ਦੇ ਇਲਾਵਾ ਹੋਰ ਵੀ ਇਤਨੇ ਕੰਮ ਹਨ, ਜੇ ਮੈਂ ਲਿਖਣ ਲੱਗ ਪਿਆ ਤਾਂ ਪੂਰੀ ਕਿਤਾਬ ਹੀ ਲਿਖੀ ਜਾਣੀ ਹੈ । ਪਰ ਜਿਸ ਸੈਕਟਰੀਏਟ ਵਿਚ ਬੇਅੰਤੇ ਮੁੱਖ ਮੰਤਰੀ ਨੂੰ ਸੋਧਿਆ ਗਿਆ, ਪੰਥ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ, ਬੱਬਰਾਂ ਨੇ ਇਥੇ ਨਿਰੰਕਾਰੀ ਪੁਲਿਸ ਅਫਸਰ ਨਿਰੰਜਣ ਸਿੰਘ ਉਤੇ ਵੀ ਹਮਲਾ ਕੀਤਾ ਸੀ, ਉਸ ਵਿਚ ਨਿਰੰਜਣ ਦਾ ਭਰਾ ਮਾਰਿਆ ਗਿਆ ਸੀ ਅਤੇ ਬੱਬਰ ਸਾਰੇ ਬਚ ਕੇ ਨਿੱਕਲ ਗਏ ਸਨ । ਬੇਅੰਤੇ ਵਲੋਂ ਆਮ ਸਿੱਖਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਅਤੇ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਤੋਂ ਬਾਅਦ ਬੱਬਰਾਂ ਨੇ ਫੈਸਲਾ ਕੀਤਾ ਕਿ ਹੁਣ ਬੇਅੰਤੇ ਦੇ ਪਾਪਾਂ ਦੀ ਬੇਡ਼ੀ ਭਰ ਚੁੱਕੀ ਹੈ, ਇਸ ਨੂੰ ਨਰਕਾਂ ਨੂੰ ਭੇਜ ਦਿੱਤਾ ਜਾਵੇ । ਇਸ ਲਈ ਬੱਬਰਾਂ ਨੂੰ ਬੇਅੰਤੇ ਤੱਕ ਪਹੁੰਚਣ ਲਈ ਅੰਦਰਲੇ ਬੰਦਿਆਂ ਦੀ ਲੋਡ਼ ਸੀ, ਇਸ ਲਈ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੰਘਾਂ ਨੂੰ ਪ੍ਰੇਰਿਆ ।

ਹੁਣ ਮੈਂ ਬਲਵੰਤ ਸਿੰਘ ਰਾਜੋਆਣਾ ਦਾ ਪਰਿਵਾਰਕ ਪਿਛੋਕਡ਼ ਸਾਂਝਾ ਕਰਦਾ ਹਾਂ । ਰਾਜੋਆਣੇ ਦਾ ਬਾਪ ਪਿੰਡ ਦਾ ਸਰਪੰਚ ਸੀ ਅਤੇ ਇਸ ਨੇ ਟਕਸਾਲ ਨਾਲ ਸਬੰਧਿਤ ਖਾਡ਼ਕੂ ਸਿੰਘਾਂ ਦੀ ਮੁਖਬਰੀ ਕਰਕੇ ਕਈ ਇਨਾਮ ਲਏ ਸਨ, ਜਿਸ ਦਿਨ ਇਸ ਦਾ ਬਾਪ ਮਾਰਿਆ ਗਿਆ, ਉਸ ਦਿਨ ਬਲਵੰਤ ਸਿੰਘ ਰਾਜੋਆਣਾ, ਇਸ ਦਾ ਬਾਪ ਤੇ ਇਸ ਦੇ ਭਾਈ ਨੇ ਬੱਬਰਾਂ ਦੇ ਇਕ ਸਿੰਘ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਿੰਘ ਨੇ ਫੁਰਤੀ ਨਾਲ ਆਪਣਾ ਪਿਸਟਲ ਕੱਢ ਕੇ ਰਾਜੋਆਣਾ ਦੇ ਬਾਪ ਨੂੰ ਨਰਕਾਂ ਨੂੰ ਤੋਰ ਦਿੱਤਾ । ਰਾਜੋਆਣਾ ਤੇ ਇਸ ਦਾ ਭਾਈ ਉਥੋਂ ਦੌਡ਼ ਗਏ, ਤੇ ਬੱਬਰਾਂ ਦਾ ਉਹ ਸਿੰਘ ਵੀ ਉਥੋਂ ਨਿਕਲ ਗਿਆ ਸੀ । ਬਲਵੰਤ ਦੇ ਬਾਪ ਦੇ ਮਰਨ ਤੋਂ ਬਾਅਦ ਇਸ ਦੀ ਮਾਤਾ ਨੂੰ ਸਰਕਾਰੀ ਪੈਨਸ਼ਨ ਲੱਗ ਗਈ ਅਤੇ ਬਲਵੰਤ ਸਿੰਘ ਨੂੰ ਪੁਲਿਸ ਵਿਚ ਨੌਕਰੀ ਮਿਲ ਗਈ । ਬਲਵੰਤ ਸਿੰਘ ਨੂੰ ਬੱਬਰਾਂ ਨੇ ਕਿਹਾ ਕਿ ਆਪਣੇ ਬਾਪ ਦੇ ਕਰਮਾਂ ਦੇ ਧੋਣੇ ਧੋਣ ਲਈ ਸਾਡੇ ਨਾਲ ਰਲ ਜਾਹ । ਜੇ ਇਹ ਨਾ ਰਲਦਾ ਤਾਂ ਹੋ ਸਕਦਾ ਇਸ ਨੂੰ ਵੀ ਸੋਧਾ ਲੱਗ ਜਾਣਾ ਸੀ । ਅੱਜ 17 ਸਾਲਾਂ ਬਾਅਦ ਇਹ ਉਹਨਾਂ ਸਿੰਘਾਂ ਦੇ ਖਿਲਾਫ ਹੀ ਜ਼ਹਿਰ ਉਗਲ ਰਿਹਾ ਹੈ, ਜਿਹਨਾਂ ਦੀ ਪ੍ਰੇਰਨਾ ਨਾਲ ਇਹ ਇਸ ਕੰਮ ਲਈ ਤਿਆਰ ਹੋਇਆ ਸੀ, ਕਿ ਬਾਪ ਦੀ ਕੀਤੀ ਦਾ ਧੋਣਾ ਧੋਤਾ ਜਾਵੇ । ਪਰ ਇਸ ਨੂੰ ਇਹ ਨਹੀਂ ਪਤਾ ਕਿ ਇਹ ਸਿੰਘ ਵੀ ਉਹਦੇ ਬਾਰੇ ਬਹੁਤ ਕੁਝ ਜਾਣਦੇ ਹਨ, ਜੋ ਉਹਦੇ ਖਿਲਾਫ ਲਿਖਿਆ ਜਾ ਸਕਦਾ ਹੈ, ਪਰ ਮੈਂ ਆਸ ਕਰਦਾ ਹਾਂ ਕਿ ਬਲਵੰਤ ਸਿੰਘ ਨੂੰ ਹੁਣ ਕੌਮ ਦਾ ਹੀਰੋ ਬਣਾ ਕੇ ਜ਼ੀਰੋ ਨਾ ਕਰਨ ।

ਪੰਥ ਖਾਲਸਾ ਅੱਗੇ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ । ਇਹਨਾਂ ਨੂੰ ਪਡ਼੍ਹ ਕੇ ਵਿਚਾਰ ਕੇ ਪੰਥ ਖਾਲਸਾ ਆਪ ਫੈਸਲਾ ਕਰੇ ਕਿ ਜਿਤਨਾ ਬਲਵੰਤ ਸਿੰਘ ਰਾਜੋਆਣਾ ਨੂੰ ਚੁਕਿਆ ਹੈ, ਕੀ ਇਸ ਦੇ ਕਾਬਲ ਹੈ ਜਾਂ ਨਹੀਂ ?

1. ਰਾਜੋਆਣਾ ਕਹਿੰਦਾ ਹੈ ਕਿ ਮੈਂ ਕਾਨੂੰਨ ਅੱਗੇ ਕੋਈ ਅਪੀਲ ਨਹੀਂ ਕਰਨੀ ਪਰ, ਜਿਹਡ਼ੇ ਕਰ ਰਹੇ ਹਨ, ਉਹਨਾਂ ਨੂੰ ਗੱਦਾਰ ਆਖਦਾ ਹੈ । ਖਾਲਸਾ ਜੀ ਜ਼ਰਾ ਸੋਚੋ, ਜੇ ਅੱਜ ਸ੍ਰੀ ਅਕਾਲ ਤਖਤ ਦਾ ਜਥੇਦਾਰ ਅਤੇ ਪੰਥ ਖਾਲਸਾ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇ ਰਹੇ ਹਨ ਤਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀ ਸਿੰਘ ਕਾਨੂੰਨੀ ਲਡ਼ਾਈ ਲਡ਼ ਰਹੇ ਹਨ, ਇਹ ਵੀ ਚੱਲ ਰਹੇ ਸੰਘਰਸ਼ ਦਾ ਇੱਕ ਹਿੱਸਾ ਹੀ ਹੈ । ਬਲਵੰਤ ਸਿੰਘ ਰਾਜੋਆਣਾ ਨੂੰ ਪੁੱਛੋ ਕਿ ਉਹ ਪੁਲਿਸ ਦੀ ਨੌਕਰੀ ਦੀ ਕਿੰਨੀ ਅਤੇ ਕਦੋਂ ਤੱਕ ਸ੍ਰਕਾਰੀ ਤਨਖਾਹ ਲੈਂਦਾ ਰਿਹਾ ਹੈ ? ਇਸ ਦੀ ਮਾਤਾ ਜੀ ਨੂੰ ਜੋ ਸ੍ਰਕਾਰੀ ਪੈਨਸ਼ਨ ਮਿਲ ਰਹੀ ਹੈ, ਇਹ ਕਿਹਡ਼ੇ ਕਾਨੂੰਨ ਹੇਠ ਹੈ ?

2. ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਸਿੰਘਾਂ ਨੂੰ ਜਦ ਫਾਂਸੀ ਦੀ ਸਜ਼ਾ ਸੁਣਾਈ ਗਈ, ਬਲਵੰਤ ਸਿੰਘ ਰਾਜੋਆਣਾ ਨੇ ਅਪੀਲ ਕਰਨ ਤੋਂ ਤਾਂ ਨਾਂਹ ਕਰ ਦਿੱਤੀ ਅਤੇ ਨਾਲ ਹੀ ਆਪਣੇ ਦਾਹਡ਼ੀ ਕੇਸ ਕਟਵਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੋਹਫੇ ਵਜੋਂ ਭੇਜ ਕੇ ਕਹਿੰਦਾ ਕਿ ਆਪਣੀ ਸਿੱਖੀ ਸਾਂਭ ਲੈ । ਕੀ ਇਹ ਸਿੱਖੀ ਜਗਤਾਰ ਸਿੰਘ ਹਵਾਰਾ ਦੀ ਸੀ ਕਿ ਗੁਰੂ ਜੀ ਦੀ । ਭਾਈ ਜਗਤਾਰ ਸਿੰਘ ਹਵਾਰਾ ਨੇ ਤਾਂ ਰਾਜੋਆਣਾ ਨੂੰ ਮਾਡ਼ੇ ਕੰਮਾਂ ਤੋਂ ਹਟਾ ਕੇ ਚੰਗੇ ਪਾਸੇ ਲਾਇਆ, ਤੇ ਜਿਸ ਨਾਲ ਇਹ ਕੌਮ ਦਾ ਹੀਰੋ ਬਣ ਗਿਆ, ਪੰਥ ਖਾਲਸਾ ਇਸ ਬਾਰੇ ਜ਼ਰੂਰ ਸੋਚੇ ।

3. ਖਾਲਸਾ ਜੀ ਰਾਜੋਆਣਾ ਰੋਜ਼ ਕਹਿੰਦਾ ਹੈ ਕਿ ਮੇਰੇ ਨਾਂ ਤੇ ਕੋਈ ਪੈਸਾ ਇਕੱਠਾ ਨਾ ਕਰੇ । ਪੰਥ ਖਾਲਸਾ ਜੀ ਸੋਚ ਕੇ ਦੱਸੋ ਕਿ ਜਿਹਡ਼ੀ ਚਿੱਠੀ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੀ ਵੈਬਸਾਈਟ ਤੇ ਅਪੀਲ ਵਜੋਂ ਲਾਈ ਹੈ, ਇਹੀ ਚਿੱਠੀ ਟੀ ਵੀ ਮੀਡੀਆ ਰਾਹੀਂ ਵੀ ਸੰਗਤਾਂ ਨੂੰ ਦਿਖਾ ਕੇ ਮਾਇਆ ਲਈ ਅਪੀਲਾਂ ਕੀਤੀਆਂ ਗਈਆਂ ਹਨ, ਕਿ ਪੈਸੇ ਇਸ ਅਕਾਊਂਟ ਵਿਚ ਭੇਜੋ । ਇਸ ਉਤੇ ਕਿਸ ਦੇ ਦਸਤਖਤ ਹਨ । ਕਰੋਡ਼ਾਂ ਰੁਪਏ ਇਕੱਠੇ ਵੀ ਹੋ ਚੁੱਕੇ ਹਨ, ਭਾਈ ਰਾਜੋਆਣਾ ਜੀ ਨੇ ਤਾਂ ਕੇਸ ਲਡ਼ਨਾ ਨਹੀਂ, ਨਾ ਵਕੀਲ ਕਰਨਾ ਨਾ ਅਪੀਲ ਕਰਨੀ, ਨਾ ਹੀ ਕਮਲਦੀਪ ਕੌਰ ਨੇ ਕੋਈ ਕੇਸ ਲਡ਼ਨਾ ਫਿਰ ਇਹ ਪੈਸੇ ਕਾਹਦੇ ਵਾਸਤੇ ।

4. ਭਾਈ ਰੇਸ਼ਮ ਸਿੰਘ 30 ਸਾਲਾਂ ਤੋਂ ਪੰਥ ਦੀ ਸੇਵਾ ਕਰਦੇ ਆ ਰਹੇ ਹਨ, ਜਿਹਡ਼ੇ ਇਲਜ਼ਾਮ ਰਾਜੋਆਣਾ ਨੇ ਲਾਏ ਹਨ, ਉਹ ਬੇਬੁਨਿਆਦ ਹਨ, ਜ਼ਹਿਰ ਦੀ ਗੋਲੀ ਸਹੀ ਸੀ, ਰਾਜੋਆਣਾ ਨੇ ਜਦ ਗੋਲੀ ਖਾਧੀ ਹੀ ਨਹੀਂ, ਤਾਂ ਅਸਰ ਕਿਸ ਤਰ੍ਹਾਂ ਹੋ ਜਾਂਦਾ । ਭਾਈ ਦਿਲਾਵਰ ਸਿੰਘ ਦੇ ਨਾਲ ਦੀ ਬੰਬ ਵਾਲੀ ਬੈਲਟ ਇਹਨੂੰ ਵੀ ਦਿੱਤੀ ਗਈ ਸੀ, ਕੇ. ਪੀ. ਐਸ. ਗਿੱਲ ਵਾਸਤੇ, ਪਰ ਇਸ ਨੇ ਵਰਤੀ ਹੀ ਨਹੀਂ ਤਾਂ ਦੂਜਿਆਂ ਨੂੰ ਦੋਸ਼ ਕਿਸ ਲਈ ?

ਆਖਿਰ ਵਿਚ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਵਿਸਾਖੀ 1978 ਦੇ ਸਾਕੇ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕਾਫੀ ਸਮਾਂ ਸੇਵਾ ਕੀਤੀ ਹੈ । ਸੰਨ 1984 ਵਿਚ ਮੈਂ ਸੰਤਾਂ ਦੇ ਨਾਲ ਹੀ ਸੀ, ਇਕ ਟਕਸਾਲੀ ਹੋਣ ਦੇ ਨਾਤੇ ਮੇਰਾ ਸਿਰ ਬੱਬਰਾਂ ਅੱਗੇ ਝੁਕਦਾ ਹੈ, ਬੱਬਰਾਂ ਨੇ ਸੱਚੇ ਦਿਲੋਂ ਤਨ, ਮਨ ਅਤੇ ਧੰਨ ਨਾਲ ਪੰਥ ਦੀ ਵਡਮੁੱਲੀ ਸੇਵਾ ਕੀਤੀ ਹੈ ਅਤੇ ਆਸ ਕਰਦਾਂ ਹਾਂ ਕਿ ਹੁਣ ਵੀ ਉਹ ਸੇਵਾ ਕਰ ਰਹੇ ਹੋਣਗੇ । ਬਲਵੰਤ ਸਿੰਘ ਜੀ ਜਿਹਨਾਂ ਨੇ ਅੱਜ ਤੈਨੂੰ ਬੱਬਰਾਂ ਨਾਲੋਂ ਵੱਖਰਾ ਕੀਤਾ ਹੈ ਉਹਨਾਂ ਹੀ ਸ਼ਖਸਾਂ ਨੇ 1984 ਵਿਚ ਵੀ ਬੱਬਰਾਂ ਦੇ ਖਿਲਾਫ ਬਹੁਤ ਕੁਝ ਲਿਖਿਆ ਸੀ, ਪਰ ਮੈਂ ਉਨ੍ਹਾਂ ਨੂੰ ਰੋਕ ਨਾ ਸਕਿਆ । ਬਲਵੰਤ ਸਿੰਘ ਤੂੰ ਹੁਣ ਤੱਕ ਜਿਹਡ਼ੇ ਸਿੰਘਾਂ ਦੇ ਖਿਲਾਫ ਲਿਖ ਚੁੱਕਾ ਹੈ, ਜਿਵੇਂ ਕਿ ਬੱਬਰਾਂ ਦੇ ਖਿਲਾਫ ਵੀ ਲਿਖ ਦਿੱਤਾ, ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਵਾਲੇ ਗੱਲ ਕੀ ਤੂੰ ਸਾਰੇ ਖਾਲਿਸਤਾਨੀਆਂ ਦੇ ਵਿਰੁੱਧ ਹੀ ਲਿਖ ਰਿਹਾ ਹੈਂ, ਜਿਹਡ਼ੀ ਜਮਾਤ ਭਾਜਪਾ ਦਾ ਆਗੂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਦੀ ਗੱਲ ਆਪਣੀ ਕਿਤਾਬ ਵਿਚ ਲਿਖ ਕੇ ਆਪ ਮੰਨਦਾ ਹੈ, ਉਹਦੇ ਨਾਲ ਭਾਈਵਾਲ ਪਾਰਟੀ ਦੀ ਤੂੰ ਹਿਮਾਇਤ ਕਰ ਰਿਹਾ ਹੈਂ । ਕੀ ਇਹ ਅਚੰਭਾ ਨਹੀਂ ਹੈ ਕਿ ਆਪ ਤੂੰ ਇਸ ਪਾਰਟੀ ਦੀ ਹਮਾਇਤ ਕਰਕੇ ਵੀ ਇਕੱਲਾ ਹੀ ਖਾਲਿਸਤਾਨੀ ਰਹਿ ਗਿਆ, ਤੇ ਜਿਹਨਾਂ ਨੇ ਤੇਰੀ ਫਾਂਸੀ ਦੇ ਵਿਰੁੱਧ ਮੋਰਚੇ ਲਾਏ, ਤੇ ਜੇਹਲਾਂ ਵਿਚ ਗਏ ਉਨ੍ਹਾਂ ਸਾਰਿਆਂ ਨੂੰ ਤੂੰ ਭੰਡ ਰਿਹਾ ਹੈਂ । ਇਸ ਵਾਸਤੇ ਮੈਂ ਤੈਨੂੰ ਇਹ ਸਲਾਹ ਦੇਣੀ ਚਾਹਾਂਗਾ ਕਿ ਖਾਲਸਾ ਪੰਥ ਕੋਲੋਂ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਲੈ, ਇਸ ਵਿਚ ਤੇਰਾ ਹੀ ਭਲਾ ਹੈ, ਨਹੀਂ ਤਾਂ ਇਹਨਾਂ ਤੇਰੇ ਨਾਲ ਦਿਆਂ ਨੇ ਹੀ ਤੈਨੂੰ ਵੀ ਮਿੱਟੀ ਵਿਚ ਰੋਲ ਕੇ ਰੱਖ ਦੇਣਾ ਹੈ । ਫਿਰ ਬੀਤਿਆ ਵੇਲਾ ਹੱਥ ਨਹੀਂ ਆਉਂਣਾ । ਪਛਤਾਉਣ ਤੋਂ ਬਿਨਾ ਕੁਝ ਹੱਥ ਨਹੀਂ ਲੱਗਣਾ । ਇਸ ਨਾਲ ਪੰਥ ਦਾ ਭਲਾ ਨਹੀਂ ਬਲਕਿ ਨੁਕਸਾਨ ਹੀ ਹੋ ਰਿਹਾ ਹੈ । ਅੱਜ ਸਾਰੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਹੇਠ ਇਕੱਠੇ ਕਰਨ ਦਾ ਸਿਹਰਾ ਜੋ ਤੇਰੇ ਸਿਰ ਬੱਝ ਗਿਆ ਹੈ, ਜੇ ਤੂੰ ਸਿੰਘਾਂ ਦੇ ਵਿਰੁੱਧ ਇਹ ਚਿੱਠੀ - ਪ੍ਰਚਾਰ ਨਹੀਂ ਬੰਦ ਕਰੇਂਗਾ ਤਾਂ ਸਾਰੀ ਕੌਮ ਨੂੰ ਮੁਡ਼ ਖੇਰੂੰ - ਖੇਰੂੰ ਕਰਨ ਲਈ ਵੀ ਸਿੱਖ ਸੰਗਤਾਂ ਆਉਣ ਵਾਲੇ ਕੱਲ੍ਹ ਨੂੰ ਤੈਨੂੰ ਹੀ ਜਿੰਮੇਵਾਰ ਠਹਿਰਾਉਣਗੀਆਂ ।

ਗੁਰੂ ਪੰਥ ਦਾ ਦਾਸ

ਜਥੇਦਾਰ ਦਲਜੀਤ ਸਿੰਘ

ਬੁੱਢਾ ਜੌਡ਼, ਰਾਜਸਥਾਨ (ਇੰਡੀਆ)
ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27.09.2011 ਨੂੰ ਆਈ ਚਿੱਠੀ ਤੋਂ ਬਾਅਦ ਵੱਖ - ਵੱਖ ਪ੍ਰਤੀਕਰਮ - 4

<< 1 2 3 4 >>

{fcomments}

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz