ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਮੁੱਖ ਪੰਨਾ

ਵਿਰਕ ਦੇ ਬਿਆਨ ਨੇ ਪ੍ਰੋ: ਭੁੱਲਰ ਦੀ ਬੇਗ਼ੁਨਾਹੀ ਦੇ ਨਾਲ - ਨਾਲ ਪੁਲਿਸ ਦਾ ਵਹਿਸ਼ੀ ਚਿਹਰਾ ਵੀ ਨੰਗਾ ਕੀਤਾ

ਸਾਬਕਾ ਪੁਲਿਸ ਵਿਰਕ ਦੇ ਬਿਆਨ ਨੇ ਪ੍ਰੋ: ਭੁੱਲਰ ਦੀ ਬੇਗ਼ੁਨਾਹੀ ਦੇ ਨਾਲ ਨਾਲ ਪੁਲਿਸ ਦਾ ਵਹਿਸ਼ੀ ਚਿਹਰਾ ਵੀ ਨੰਗਾ ਕੀਤਾ

bhullar virkਰਾਜ ਵਿਹੂਣੀਆਂ ਘੱਟ ਗਿਣਤੀ ਕੌਮਾਂ ਹਮੇਸ਼ਾਂ ਹੀ ਸਰਕਾਰੀ ਬੇਰੁਖ਼ੀ ਅਤੇ ਸਮੇਂ ਦੇ ਰਾਜ ਪ੍ਰਬੰਧ ਦੀਆਂ ਨਾਪਾਕ ਨੀਤੀਆਂ ਕਾਰਨ ਜ਼ਬਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਕਦੇ ਕਦੇ ਇਹ ਦਰਿੰਦਗੀ ਕਿਸੇ ਕੌਮ ਦੀ ਨਸਲਕੁਸ਼ੀ ਨੂੰ ਵੀ ਅੰਜ਼ਾਮ ਦੇ ਜਾਂਦੀ ਹੈ। ਅਜਿਹਾ ਹਾਲ ਹੀ ਸਿੱਖਾਂ ਦਾ ਆਜ਼ਾਦ ਭਾਰਤ ਵਿਚ ਪਿਛਲੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ‘ਅਗਰ ਏਕ ਚਾਕ ਹੋ ਤੋ ਸੀ ਲੂੰ ਗ਼ਰੇਬਾ ਅਪਣਾ, ਮਗਰ ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ’, ਦੇ ਇੱਕ ਮਕਬੂਲ ਸ਼ੇਅਰ ਵਾਂਗੂੰ ਸਿੱਖਾਂ ਦੇ ਬਾਲੜੀ ਜਿਹੀ ਉਮਰ ਦੇ ਇਤਿਹਾਸ ਦੇ ਹਰ ਪੰਨੇ ’ਚੋਂ ਲਹੂ ਸਿੰਮਦਾ ਦਿਸਦਾ ਹੈ। ਕਦੇ ਕਦੇ ਜਦੋਂ ਕੋਈ ਮੱਲਮ ਪੱਟੀ ਦੀ ਗੱਲ ਕਰਦਾ ਹੈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਕਿਤੇ ਖ਼ਰੀਂਢ ਉਚੇੜ ਕੇ ਜ਼ਖ਼ਮ ਦੀ ਚੀਸ ਨੂੰ ਹੋਰ ਨਾ ਵਧਾ ਦੇਵੇ।

ਅੱਜ ਪੰਜਾਬ ਦੇ ਇੱਕ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸਰਦਾਰ ਸਰਬਦੀਪ ਸਿੰਘ ਵਿਰਕ ਨੇ ਇੱਕ ਅਖ਼ਬਾਰੀ ਬਿਆਨ ਦੇ ਕੇ ਕੁੱਝ ਅਜਿਹੇ ਜ਼ਖਮ ਉਚੇੜ ਦਿੱਤੇ ਹਨ ਜਿਨ੍ਹਾਂ ਅੰਦਰਲੀ ਪੀੜ ਦਾ ਅਸਰ ਸਮੁੱਚੇ ਪੰਥ ਨੇ ਮਹਿਸੂਸ ਕੀਤਾ ਹੈ। ਇਸ ਵਿਚੋਂ ਛੁੱਟੇ ਖ਼ੂਨ ਦੇ ਫ਼ੁਹਾਰਿਆਂ ਦੇ ਛਿੱਟੇ ਅਖ਼ੌਤੀ ਲੋਕਤੰਤਰ ਹਿੰਦੋਸਤਾਨ ਦੀ ਲੋਕ ਸਭਾ ਦੇ ਗਲਿਆਰਿਆਂ ਅਤੇ ਨਿਆਂ ਪ੍ਰਣਾਲੀ ਦੇ ਇਨਸਾਫ਼ ਮੰਦਿਰ ਦੀਆਂ ਦਹਲੀਜ਼ਾਂ ਤੇ ਵੀ ਜਾ ਪਏ ਹਨ। ਇੱਕ ਗੱਲ ਬੜੀ ਸਪੱਸ਼ਟ ਹੈ ਕਿ ਸ. ਵਿਰਕ ਖਾੜਕੂਵਾਦ ਦਾ ਡਟਕੇ ਵਿਰੋਧ ਕਰਨ ਵਾਲੇ ਅਫ਼ਸਰਾਂ ਵਿਚੋਂ ਇੱਕ ਮੰਨੇ ਜਾਂਦੇ ਹਨ। ਪਿਛਲੇ ਸਮੇਂ ਵਿਚ ਸਰਕਾਰਾਂ ਦੀਆਂ ਅਦਲਾ ਬਦਲੀਆਂ ਅਤੇ ਰਾਜਨੀਤੀ ਦੀ ਕੰਜ਼ਰ ਖੇਡ ਰਾਹੀਂ ਪੁਲਸ ਦੇ ਸਭ ਤੋਂ ਵੱਡੇ ਅਹੁਦੇ ’ਤੇ ਹੁੰਦੇ ਹੋਏ ਵੀ ਪੁਲਸ ਹੱਥੋਂ ਹੀ ਪ੍ਰੇਸ਼ਾਨ ਹੋਣ ਵਾਲੇ ਪੰਜਾਬ ਪੁਲਿਸ ਦੇ ਪਹਿਲੇ ਮੁਖੀ ਹਨ। ਹੋ ਸਕਦਾ ਹੈ ਕਿ ਸਰਦਾਰ ਵਿਰਕ ਦੀ ਅਜਿਹਾ ਬਿਆਨ ਦੇਣ ਦੀ ਭਾਵਨਾਵਾਂ ਨਾਲ ਕਿਸੇ ਕਿਸਮ ਦੇ ਅੰਦਰੂਨੀ ਮੱਤਭੇਦ ਜਾਂ ਕੁੱਝ ਇਹੋ ਜਿਹੀਆਂ ਘਟਨਾਵਾਂ ਦੇ ਪ੍ਰਣਾਮ ਵੀ ਜੁੜੇ ਹੋਣ? ਲੇਕਿਨ ਉਨ੍ਹਾਂ ਵਲੋਂ ਜੋ ਨੁਕਤਾ ਭਾਵ ਬਿਆਨ ਦੇ ਕੇ ਜਿਹੜਾ ਮੁੱਦਾ ਜੱਗ ਜ਼ਾਹਿਰ ਕੀਤਾ ਗਿਆ ਹੈ, ਉਸ ਨਾਲ ਅੱਜ ਲੋਕਤੰਤਰ ਦੀ ਰੂਹ ਨੂੰ ਵੀ ਕਾਂਬਾ ਛਿੜ ਗਿਆ ਹੋਵੇਗਾ ਅਤੇ ਇਹ ਸਿੱਖਾਂ ਦੇ ਬੀਤੇਂ ’ਤੇ ਭਵਿੱਖ ਵਾਸਤੇ ਇੱਕ ਅਤਿ ਸੰਵੇਦਨਸ਼ੀਲ ਮਾਮਲਾ ਹੈ।

ਜਦੋਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਨੇ ਪੰਝੀ ਹਜ਼ਾਰ ਬੇਗੁਨਾਹ ਸਿੱਖਾਂ ਦੀਆਂ ਲਵਾਰਿਸ ਕਹਿ ਕੇ ਦਾਹ ਕੀਤੀਆਂ ਲਾਸ਼ਾਂ ਤੋਂ ਨਕਾਬ ਚੁੱਕਿਆ ਤਾਂ ਕੁੱਝ ਪੁਲਿਸ ਅਧਿਕਾJaswantSinghKhalraਰੀਆਂ ਨੇ ਸ੍ਰ:ਖਾਲੜਾ ਨੂੰ ਵੀ ਲਾਸ਼ ਬਣਾ ਦਿੱਤਾ ਸੀ। ਸਿਰਫ਼ ਇੱਕ ਹੋਮਗਾਰਡ ਵਾਲੇ ਜਵਾਨ ਵਲੋਂ ਦਿੱਤੀ ਗਵਾਹੀ ਨੇ ਭਾਈ ਖ਼ਾਲੜਾ ਨੂੰ ਸ਼ਹੀਦ ਕਰਨ ਵਾਲੇ ਕੁੱਝ ਪੁਲਿਸੀਆਂ ਨੂੰ ਆਦਲਤੀ ਕਟਹਿਰੇ ਵਿਚ ਖੜਾ ਕਰ ਦਿੱਤਾ ਸੀ। ਅੱਜ ਭਾਵੇਂ ਥੋੜੀ ਹੀ ਸਹੀ ਪਰ ਅਦਾਲਤ ਵਲੋਂ ਖਾਲੜਾ ਕਤਲ ਕੇਸ ਵਿਚ ਮਿਲੀ ਸਜ਼ਾ ਜੇਲਾਂ ਵਿਚ ਕੱਟ ਰਹੇ ਹਨ।

ਲੇਕਿਨ ਸਰਦਾਰ ਵਿਰਕ ਤਾਂ ਇੱਕ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਬਹੁਤੀ ਨੌਕਰੀ ਹੀ ਖੁਫ਼ੀਆ ਵਿਭਾਗ ਵਿਚ ਕੀਤੀ ਹੈ ਅਤੇ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਜੋ ਵੀ ਵਾਪਰਿਆ ਉਸ ਬਾਰੇ ਬਰੀਕੀ ਨਾਲ ਜਾਣਦੇ ਹਨ। ਇਸ ਕਰਕੇ ਇੱਕ ਡਾਇਰੈਕਟਰ ਜਨਰਲ ਪੁਲਿਸ ਵਲੋਂ ਦਿੱਤਾ ਗਿਆ ਬਿਆਨ ਤਾਂ ਬੜੀ ਹੀ ਅਹਿਮੀਅਤ ਰੱਖਦਾ ਹੈ, ਕਾਬਲੇ ਗ਼ੌਰ ਹੈ, ਇੱਕ ਤੱਥ ਹੈ, ਇੱਕ ਚਸ਼ਮਦੀਦੀ ਹੈ ਅਤੇ ਇੱਕ ਇਤਿਹਾਸਕ ਸੱਚ ਵੀ ਹੈ। ਅੱਜ ਦਾ ਇਹ ਬਿਆਨ ਪੜਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦਾ ਭਾਵ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਫ਼ੇਸ ਬੁੱਕ ’ਤੇ ਅਨੇਕਾਂ ਲੋਕਾਂ ਦੀਆਂ ਟਿਪਣੀਆਂ ਵੀ ਪੜੀਆਂ। ਬਹੁ-ਗਿਣਤੀ ਸੱਜਣਾਂ ਦਾ ਜੁਆਬ ਸੀ ਕਿ ਸਰਦਾਰ ਵਿਰਕ ਕਿਹੜੇ ਦੁੱਧ ਧੋਤੇ ਹਨ? ਉਹ ਵੀ ਤਾਂ ਉਸ ਪ੍ਰਬੰਧ ਦਾ ਅਹਿਮ ਹਿੱਸਾ ਰਹੇ ਹਨ ਜਿਸਨੇ ਸਿੱਖਾਂ ਤੇ ਜ਼ਬਰ ਕੀਤਾ ਅਤੇ ਬੇਗੁਨਾਹ ਸਿੱਖਾਂ ਦਾ ਸ਼ਰੇਆਮ ਸ਼ਿਕਾਰ ਖੇਡਿਆ ਹੈ। ਕੋਈ ਸ਼ੱਕ ਨਹੀਂ ਕਿ ਸਰਦਾਰ ਵਿਰਕ ਵੀ ਪੁਲਿਸ ਅਫ਼ਸਰ ਹਨ। ਪਰ ਮੈਨੂੰ ਉਨ੍ਹਾਂ ਸਿੱਖਾਂ ਦੀ ਅਕਲ ’ਤੇ ਵੀ ਤਰਸ ਆ ਰਿਹਾ ਸੀ ਜਿਹੜੇ ਗੱਲ ਨੂੰ ਸਮਝਣ ਦੀ ਬਜਾਇ ਸਰਦਾਰ ਵਿਰਕ ਵਲੋਂ ਉਠਾਏ ਮੁੱਦੇ ਨੂੰ ਬੜਾ ਸਧਾਰਨ ਤੌਰ ’ਤੇ ਲੈ ਰਹੇ ਸਨ ਅਤੇ ਬਿਨਾਂ ਸੋਚੇ ਸਮਝੇ ਹੀ ‘‘ਝੋਟਾ ਬਿਰਤੀ ’’ਅਧੀਨ ਬੇਹੂਦਾ ਟਿਪਣੀਆਂ ਕਰ ਰਹੇ ਸਨ। ਇਥੇ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਇਸ ਖ਼ੂਨੀ ਲੜਾਈ ਨਾਲ ਅਖ਼ੀਰ ਤੱਕ ਜੁੜੇ ਰਹੇ ਰਹਿਣ ਵਾਲੇ ਇੱਕ ਜ਼ਿੰਮੇਵਾਰ ਅਧਿੱਕਾਰੀ, ਜਿਹੜੇ ਪੁਲਿਸ ਦੇ ਸੂਬਾ ਮੁੱਖੀ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਹੋਣ, ਉਨ੍ਹਾਂ ਵਲੋਂ ਇਹ ਮੰਨ ਲੈਣਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ ਅਤੇ ਮਾਸੜ ਜੀ, ਜਿਹੜੇ ਕਿ ਸਰਕਾਰੀ ਅਧਿਕਾਰੀ ਸਨ, ਨੂੰ ਪੁਲਸ ਨੇ ਘਰੋਂ ਚੁੱਕ ਕੇ ਕਿਤੇ ਖ਼ਪਾ ਦਿੱਤਾ ਹੈ। ਸਰਦਾਰ ਵਿਰਕ ਦੇ ਅਜਿਹਾ ਬਿਆਨ ਦੇਣ ਨਾਲ ਅੱਜ ਪੂਰੀ ਦੁਨੀਆਂ ਦੇ ਸਾਹਮਣੇ ਇੱਕ ਸੱਚ ਤਾਂ ਇਹ ਪ੍ਰਗਟ ਹੋ ਗਿਆ ਹੈ ਕਿ ਵਾਕਿਆ ਹੀ ਪ੍ਰੋਫੈਸਰ ਭੁੱਲਰ ਦੇ ਪਿਤਾ ਜੀ ਅਤੇ ਮਾਸੜ ਨੂੰ ਬੇਗ਼ੁਨਾਹ ਹੋਣ ਦੇ ਬਾਵਜੂਦ ਵੀ ਕਈ ਮਹੀਨੇ ਹਿਰਾਸਤ ਵਿਚ ਰੱਖ ਕੇ ਤਸੀਹੇ ਦੇ ਕੇ ਆਖ਼ਰ ਮਾਰ ਮੁਕਾਇਆ ਹੈ ਤੇ ਦੂਸਰਾ ਪ੍ਰੋਫੈਸਰ ਭੁੱਲਰ ਬੇਗੁਨਾਹ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੇ ਸਰਕਾਰ ਜਾਂ ਅਦਾਲਤਾਂ ਅੱਗੇ ਹਾਲ ਦੁਹਾਈ ਪਾਈ ਕਿ ਸਾਡੇ ਬੱਚੇ, ਭਰਾ ਪੁਲਿਸ ਘਰੋਂ ਚੁੱਕ ਕੇ ਲੈ ਗਈ ਹੈ ਜਿਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ। ਪਰ ਇੱਕੜ ਦੁੱਕੜ ਕੇਸ ਨੂੰ ਛੱਡ ਕੇ ਕਿਸੇ ਦੀ ਕੋਈ ਸੁਣਵਾਈ ਨਹੀਂ ? ਜਾਂ ਫ਼ਿਰ ਪੜਤਾਲ ਹੀ ਏਨੀ ¦ਮੀ ਹੋ ਗਈ ਕਿ ਬੁੱਢੇ ਮਾਪੇ ਇਨਸਾਫ਼ ਲਭਦੇ ਲਭਦੇ ਖ਼ੁਦ ਸਮਸ਼ਾਨਘਾਟ ਵਿਚ ਜਾ ਕੇ ਸੁਆਹ ਦੀ ਢੇਰੀ ਬਣ ਗਏ। ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਡਾਇਰੈਕਟਰ ਜਨਰਲ ਪੱਧਰ ਦੇ ਅਧਿਕਾਰੀ ਨੇ ਬੜੀ ਜ਼ਿੰਮੇਵਾਰੀ ਅਤੇ ਦਲੇਰੀ ਨਾਲ ਅਜਿਹਾ ਸਪੱਸ਼ਟ ਬਿਆਨ ਦਿੱਤਾ ਹੋਵੇ।

gurdev singh kaunkeਬੇਸ਼ੱਕ ਕੁੱਝ ਸਮਾਂ ਪਹਿਲਾਂ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਗੁੰਮਸ਼ੁਦਗੀ ਜਾਂ ਮੌਤ ਬਾਰੇ ਮਾਮਲੇ ਦੀ ਪੜਤਾਲ ਵਿਚ ਸ੍ਰੀ ਬੀ.ਪੀ. ਤਿਵਾੜੀ ਏ.ਡੀ.ਜੀ.ਪੀ. ਨੇ ਵੀ ਚੰਗਾ ਰੋਲ ਨਿਭਾਇਆ ਸੀ ਅਤੇ ਐਸ.ਐਸ.ਪੀ. ‘‘ਸਵਰਨ ਘੋਟਣੇ’’ ਸਮੇਤ ਕਈ ਪੁਲਿਸ ਅਧਿਕਾਰੀ ਦੋਸ਼ੀ ਸਾਬਤ ਕੀਤੇ ਸਨ। ਲੇਕਿਨ ਇਹ ਵੱਖਰੀ ਗੱਲ ਹੈ ਕਿ ਸਮੇਂ ਦੀ ਸਰਕਾਰ ਉਨ੍ਹਾਂ ਅਧਿਕਾਰੀਆਂ ਨੂੰ ਅਦਾਲਤੀ ਕਟਹਿਰੇ ਵਿਚ ਖੜਾ ਕਰਨ ਤੋਂ ਕਿਸੇ ਤਰੀਕੇ ਟਾਲਾ ਵੱਟ ਗਈ ਅਤੇ ਤਿਵਾੜੀ ਰਿਪੋਰਟ ਨੂੰ ਨਸ਼ਰ ਕਰਨ ਤੋਂ ਵੀ ਗਿੱਦੀਪੁਣਾ ਵਿਖਾ ਗਈ। ਪਰ ਸਿੱਖ ਤਾਂ ਸ੍ਰੀ ਤਿਵਾੜੀ ਨੂੰ ਵੀ ਕੋਸਦੇ ਰਹਿੰਦੇ ਸਨ ਕਿ ਬੜਾ ਸਖ਼ਤ ਤੇ ਜ਼ਾਲਮ ਅਫ਼ਸਰ ਹੈ ਲੇਕਿਨ ਜਦੋਂ ਭਾਈ ਕਾਉਂਕੇ ਦੇ ਹਿਰਾਸਤੀ ਕਤਲ ਦੀ ਪੁਸ਼ਟੀ ਉਨ੍ਹਾਂ ਕੀਤੀ ਤਾਂ ਫ਼ਿਰ ਕਿਹੜਾ ਕਿਸੇ ਸਿੱਖ ਨੇ ਉਨ੍ਹਾਂ ਨੂੰ ਸਿਰੋਪਾ ਦਿੱਤਾ ਸੀ ? ਇਸ ਲਈ ਸਰਦਾਰ ਵਿਰਕ ਦੀ ਸਾਰੀ ਜ਼ਿੰਦਗੀ ਦੀ ਪੁਲਿਸ ਨੌਕਰੀ ਜਾਂ ਸੇਵਾ ਜਿਹੋ ਜਿਹੀ ਵੀ ਹੈ, ਮੈਂ ਉਸਦਾ ਵਿਸ਼ਲੇਸ਼ਨ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਵਲੋਂ ਸਿੱਖਾਂ ਦੇ ਹੋਏ ਸਰਕਾਰੀ ਕਤਲੇਆਮ ਵਿਰੁੱਧ ਸਨਸ਼ਨੀਖ਼ੇਜ਼ ਬਿਆਨ ਨੂੰ ਲੈ ਕੇ ਸਿੱਖਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ। ਇਥੇ ਮਾਮਲਾ ਇਹ ਨਹੀਂ ਕਿ ਸਰਦਾਰ ਵਿਰਕ ਦੇ ਬਿਆਨ ਨੇ ਕੇਵਲ ਦੋ ਕਤਲਾਂ ਤੋਂ ਪਰਦਾ ਚੁੱਕਿਆ ਹੈ ਨਾ ਹੀ ਏਥੇ ਇਹ ਸੋਚਣਾ ਬਣਦਾ ਹੈ ਕਿ ਕੇਵਲ ਕਿਸੇ ਇੱਕ ਅਧਿਕਾਰੀ ਨਾਲ ਕੋਈ ਕਿੜ ਕੱਢੀ ਜਾਵੇ। ਸਗੋਂ ਇਸ ਬਿਆਨ ਨੂੰ ਅਧਾਰ ਬਣਾਕੇ ਸਿੱਖਾਂ ਦੀ ਕਤਲੇਆਮ ਦੀ ਉਲਝੀ ਤਾਣੀ ਨੂੰ ਸੁਲਝਾਉਂਦਿਆ ਹੋਇਆ ਸਿੱਖਾਂ ਦੀ ਨਸਲਕੁਸ਼ੀ ਵਿਚ ਬੇਗੁਨਾਹਾਂ ਦੀ ਰੱਤ ਨਾਲ ਲਿਬੜੇ ਹਿੰਦੋਸਤਾਨੀ ਸਰਕਾਰ ਦੇ ਉਨ੍ਹਾਂ ਸਾਰੇ ਗੁਰਗਿਆਂ ਨੂੰ ਨੰਗਿਆਂ ਕਰਨ ਦਾ ਮੌਕਾ ਹੈ ਜਿਹੜੇ ਸੈਂਕੜੇ ਹਜ਼ਾਰਾਂ ਬੇਗੁਨਾਹਾਂ ਦੇ ਕਤਲ ਕਰਕੇ ਦੇਸ਼ ਭਗਤੀ ਦਾ ਨਕਾਬ ਪਾਈ ਉੱਚੀਆਂ ਪਦਵੀਆਂ ਤੇ ਬੈਠੇ ਅਨੰਤ ਮਾਣ ਰਹੇ ਹਨ।

ghotnaਸੱਜਣ ਕੁਮਾਰ ਨੂੰ ਬਰੀ ਕਰਨ ਦੇ ਮਾਮਲੇ ਨੇ ਸਿੱਖਾਂ ਨੂੰ ਨਿਆਇਕ ਪੱਖਪਾਤ ਦਾ ਅਹਿਸਾਸ ਵੀ ਕਰਵਾ ਦਿੱਤਾ ਅਤੇ ਹਰ ਅਦਾਲਤ ਵਿਚ ਹੱਥ ਵਿਚ ਤੱਕੜੀ ਫੜਕੇ ਅੱਖਾਂ ’ਤੇ ਕਾਲੀ ਪੱਟੀ ਬੰਨ੍ਹੀ ਖਲੋਤੀ ਮੂਰਤੀ ਦੇ ਅਰਥ ਹੁਣ ਇਹ ਸਮਝ ਆਉਂਦੇ ਹਨ ਕਿ ਕਾਨੂੰਨ ਸੱਚ ਝੂਠ ਵੱਲ ਨਹੀਂ ਵੇਖਦਾ ਅਤੇ ਸਾਰੇ ਫ਼ੈਸਲੇ ਜ਼ੁਰਮ ਦੀ ਕਿਸਮ ਨਹੀਂ ਸਗੋਂ ਜ਼ੁਰਮੀ ਦੀ ਨਸਲ ’ਤੇ ਰੰਗ ਦੇ ਅਧਾਰ ’ਤੇ ਕੀਤੇ ਜਾਂਦੇ ਹਨ। ਲੇਕਿਨ ਅੱਜ ਫ਼ਿਰ ਨਿਆਇਕ ਪ੍ਰਣਾਲੀ ਨੂੰ ਇੱਕ ਮੌਕਾ ਮਿਲਦਾ ਹੈ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਸਾਹਿਬ ਲਈ ਵੀ ਇੱਕ ਪਰਖ਼ ਦੀ ਘੜੀ ਹੈ ਕਿ ਜਿਵੇਂ ਸਵਾਮੀ ਰਾਮਦੇਵ ਨਾਲ ਕੇਵਲ ਪੁਲਿਸ ਵਲੋਂ ਮਾਮੂਲੀ ਹੋਈ ਧੱਕਾ ਮੁੱਕੀ ਨੂੰ ਟੈਲੀਵਿਜ਼ਨ ਅਤੇ ਅਖ਼ਬਾਰਾਂ ਵਿਚ ਦੇਖ ਕੇ ਦਿੱਲੀ ਦੀ ਅਦਾਲਤ ਨੇ ਸੁਮੋਟੋ ਨੋਟਿਸ ਲਿਆ ਸੀ ਉਵੇਂ ਹੀ ਸਰਦਾਰ ਵਿਰਕ ਦੇ ਬਿਆਨ ’ਤੇ ਮਾਣਯੋਗ ਅਦਾਲਤ ਸੁਮੋਟੋ ਨੋਟਿਸ ਲੈ ਕੇ ਸਬੰਧਿਤ ਲੋਕਾਂ (ਮੁਜ਼ਰਿਮਾਂ) ਨੂੰ ਕਾਨੂੰਨ ਦੇ ਸਿਕੰਜੇ ਵਿਚ ਲਿਆ ਕੇ ਅਦਾਲਤੀ ਕਟਹਿਰੇ ਵਿਚ ਖੜਾ ਕਰੇ। ਉਹ ਭਾਵੇਂ ਕਿੱਡੇ ਵੀ ਰੁਤਬੇ ਤੇ ਕਿਉਂ ਨਾ ਹੋਣ। ਅੱਜ ਅਦਾਲਤ ਨੂੰ ਬੜਾ ਵੱਡਾ ਸਬੂਤ ਮਿਲ ਗਿਆ ਹੈ ਕਿ ਇੱਕ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਮੰਨ ਰਿਹਾ ਹੈ ਕਿ ਦੋ ਬੇਗੁਨਾਹ ਸਿੱਖ ਪੜੇ ਲਿਖ਼ੇ ਸਰਕਾਰੀ ਅਧਿਕਾਰੀ ਪੁਲਿਸ ਨੇ ਘਰੋਂ ਚੁੱਕ ਕੇ ਬਿਨਾਂ ਵਜਾ ਜ਼ਬਰ ਕਰਕੇ ਖ਼ਤਮ ਕਰ ਦਿੱਤੇ ਹਨ। ਗੱਲ ਇਹ ਨਹੀਂ ਕਿ ਕੌਣ ਅਫ਼ਸਰ ਕਿਸ ਜ਼ੁਲਮ ਵਿਚ ਸ਼ਾਮਿਲ ਹੈ। ਸੋਚਣ ਅਤੇ ਸਮਝਣ ਵਾਲੀ ਬੁਝਾਰਤ ਤਾਂ ਇਹ ਹੈ ਕਿ ਜੋ ਸਿੱਖਾਂ ਨਾਲ ਪੰਜਾਬ ਵਿਚ ਹੋਇਆ ਹੈ, ਉਹ ਅਮਨ ਸ਼ਾਂਤੀ ਦੇ ਨਾਮ ਥੱਲੇ ਜਾਂ ਫ਼ਿਰ ਅੱਤਵਾਦ ਨੂੰ ਖ਼ਤਮ ਕਰਨ ਦੇ ਨਾਮ ਹੇਠ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਸਾਰੀਆਂ ਹੀ ਸਿੱਖ ਜਥੇਬੰਦੀਆਂ ਨੂੰ ਵਿਰੋਧਾ ਭਾਸ ਇੱਕ ਪਾਸੇ ਰੱਖਕੇ ਸਰਦਾਰ ਵਿਰਕ ਨਾਲ ਰਾਬਤਾ ਕਾਇਮ ਕਰਨ ਉਪਰੰਤ ਉਨ੍ਹਾਂ ਦੇ ਬਿਆਨ ਦੇ ਅਨੁਸਾਰ ਯੋਗ ਅਪੀਲਾਂ ਤਿਆਰ ਕਰਕੇ ਸਦਰ ਏ ਹਿੰਦ, ਵਜ਼ੀਰ ਏ ਆਜ਼ਮ, ਗ੍ਰਹਿ ਵਿਭਾਗ ਅਤੇ ਹਿੰਦ ਦੀ ਸਰਬ-ਉਚ ਅਦਾਲਤ ਦੇ ਮੁੱਖੀ ਤੱਕ ਪਹੁੰਚਾਉਣੀਆਂ ਚਾਹੀਦੀਆਂ ਸਨ। ਇਸ ਨਾਲ ਪੰਜਾਬ ਵਿਚ ਸਿੱਖਾਂ ਦੇ ਖ਼ਿਲਾਫ਼ ਹੋਏ ਹਕੂਮਤੀ ਜ਼ਬਰ ਦੀਆਂ ਉਹ ਪਰਤਾਂ ਖੁੱਲਣ ਦੀ ਆਸ ਬੱਝ ਸਕਦੀ ਹੈ ਜਿਨ੍ਹਾਂ ਬਾਰੇ ਲੱਭਦੇ ਲੱਭਦੇ ਅਸੀਂ ਥਕੇਵੇਂ ਦੇ ਆਲਮ ਤੱਕ ਪਹੁੰਚ ਗਏ ਹਾਂ।

ਪਿਛਲੇ ਦਿਨੀਂ ਪਹਿਰੇਦਾਰ ਅਖ਼ਬਾਰ ਵਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਇੱਕਆਸੀ ਲੱਖ ਦਸਤਖ਼ਤ ਪ੍ਰੌਫੈਸਰ ਭੁੱਲਰ ਦੀ ਬੇਗੁਨਾਹੀ ਸਾਬਤ ਕਰਕੇ ਰਿਹਾਈ ਵਾਸਤੇ ਸਦਰ ਏ ਹਿੰਦ ਨੂੰ ਸੌਂਪੇ ਸਨ bhullar 1ਅਤੇ ਅੱਗੋਂ ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਅਗਲੇਰੀ ਯੋਗ ਕਾਰਵਾਈ ਹਿੱਤ ਭੇਜੇ ਹਨ, ਉਨ੍ਹਾਂ ਨਾਲ ਸਰਦਾਰ ਵਿਰਕ ਵਲੋਂ ਪ੍ਰੋਫਸਰ ਭੁੱਲਰ ਪ੍ਰਤੀ ਦਿੱਤਾ ਇਹ ਬਿਆਨ ਕਿ ‘ਪ੍ਰੋਫਸਰ ਭੁੱਲਰ’ ਇੱਕ ਚੰਗਾ ਸ਼ਹਿਰੀ ਸਿੱਖ ਅਤੇ ਸਰੀਫ਼ ਲੜਕਾ ਸੀ। ਪਿਤਾ ਅਤੇ ਮਾਸੜ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਵਿਦੇਸ਼ ਭੱਜ ਕੇ ਜਾ ਰਿਹਾ ਸੀ ਅਤੇ ਸਾਰੇ ਖਾੜਕੂਆਂ ਤੋਂ ਕੀਤੀ ਪੁੱਛਗਿੱਛ ਦੌਰਾਨ ਕਿਤੇ ਵੀ ਪ੍ਰੋਫੈਸਰ ਭੁੱਲਰ ਦਾ ਨਾਮ ਤੋੜਫੋੜ ਦੀਆਂ ਕਾਰਵਾਈਆਂ ਵਿਚ ਸਾਬਤ ਨਹੀਂ ਹੁੰਦਾ’, ਵੀ ਸਦਰ ਏ ਹਿੰਦ ਅਤੇ ਗ੍ਰਹਿ ਵਿਭਾਗ ਨੂੰ ਭੇਜਿਆ ਜਾਣਾ ਚਾਹੀਦਾ ਹੈ। ਅੱਜ ਅਜਿਹੇ ਮੌਕੇ ’ਤੇ ਸਰਦਾਰ ਵਿਰਕ ਦਾ ਇਹ ਬਿਆਨ ਸਿੱਖਾਂ ਦੀ ਇਨਸਾਫ਼ ਲਈ ਲੜੀ ਜਾ ਰਹੀ ਹਿੰਦ ਹਕੂਮਤ ਵਿਰੁੱਧ ਜੰਗ ਵਿਚ ਇੱਕ ਸ਼ਹਾਦਤ ਦਾ ਕੰਮ ਕਰੇਗਾ। ਇਸ ਵਾਸਤੇ ਸਾਨੂੰ ਸਰਦਾਰ ਵਿਰਕ ਦੇ ਸਾਰੇ ਸੇਵਾਕਾਲ, ਨਿੱਜੀ ਜ਼ਿੰਦਗੀ ਜਾਂ ਅਫ਼ਸਰਸ਼ਾਹੀ ਦੀ ਅੰਦਰੂਨੀ ਲੜਾਈ ਜਾਂ ਖਿੱਚੋਤਾਨ ਦੇ ਸੰਦਰਭ ਵਿਚ ਇਸ ਬਿਆਨ ਨੂੰ ਵੇਖਣ ਦੀ ਬਜਾਏ ਸਾਨੂੰ ਸਿੱਖਾਂ ਦੀ ਬਰਬਾਦੀ ਦੇ ਆਇਨੇ ਵਿਚੋਂ ਦੀ ਨਿਹਾਰਨਾ ਚਾਹੀਦਾ ਹੈ।

ਕੁੱਝ ਸਮਾਂ ਪਹਿਲਾਂ ਆਈ. ਬੀ. ਦੇ ਇੱਕ ਸਾਬਕਾ ਉਚ ਅਧਿਕਾਰੀ ਸ੍ਰੀ ਕ੍ਰਿਸ਼ਨਾ ਮਲੋਏ ਧਰ ਨੇ ‘ਖੁੱਲੇ ਭੇਦ’ ਨਾਮ ਦੀ ਕਿਤਾਬ ਲਿਖਕੇ ਭਾਰਤੀ ਖ਼ੁਫ਼ੀਆ ਤੰਤਰ ਦੀ ਕਾਰਗੁਜ਼ਾਰੀ ਅਤੇ ਹਿੰਦ ਸਰਕਾਰ ਦੀ ਕੂਟ ਨੀਤੀ ਨੂੰ ਨੰਗਿਆਂ ਕੀਤਾ ਸੀ। ਜਿਸ ਵਿਚ ਪੰਜਾਬ ਦੀ ਖਾੜਕੂ ਲਹਿਰ ਨੂੰ ਕੁਰਾਹੇ ਪਾ ਕੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖੀ ਦੇ ਖ਼ਾਤਮੇ ਵਾਸਤੇ ਵਿਉਂਤਬੰਦੀ ਕਿਵੇਂ ਕਿਵੇਂ ਹੋਈ, ਇਹ ਸਭ ਕੁੱਝ ਸੱਚੋ ਸੱਚ ਬਿਆਨ ਕੀਤਾ ਸੀ। ਅੱਜ ਸਾਨੂੰ ਵੀ ਸਰਦਾਰ ਵਿਰਕ ਵਰਗੇ ਅਫ਼ਸਰ ਦੀ ਹੌਂਸਲਾ ਅਫ਼ਜਾਈ ਕਰਨ ਦੀ ਲੋੜ ਹੈ ਤਾਂ ਕਿ ਉਹ ਵੀ ਅਜਿਹੇ ਰਸਤੇ ਦੇ ਪਾਂਧੀ ਬਣਨ ਅਤੇ ਭਾਈ ਖ਼ਾਲੜਾ ਵਲੋਂ ਉਠਾਏ ਪੰਝੀ ਹਜ਼ਾਰ ਲਾਸ਼ਾਂ ਦੇ ਸਵਾਲ ਨੂੰ ਵੱਡਾ ਕਰਕੇ ਸੱਤਰ ਹਜ਼ਾਰ ਸਿੱਖ ਨੌਜਵਾਨ ਦੇ ਸਰਕਾਰੀ ਕਤਲੇਆਮ ਦੀਆਂ ਪਰਤਾਂ ਉਜ਼ਾਗਰ ਕਰ ਦੇਣ। ਅਜਿਹੀ ਰਚਨਾ ਨਾਲ ਸਰਦਾਰ ਵਿਰਕ ਇਤਿਹਾਸ ਵਿਚ ਅਮਰਾਪਦ ਵੀ ਪਾ ਲੈਣਗੇ ਅਤੇ ਸਿੱਖਾਂ ਨੂੰ ਆਪਣੇ ਗੁਆਚੇ ਜਾਂ ਗੁੰਮਨਾਮ ਸ਼ਹੀਦਾਂ ਦੀ ਨਿਸ਼ਾਨਦੇਹੀ ਕਰਨੀ ਵੀ ਸੁਖਾਲੀ ਹੋ ਜਾਵੇਗੀ ਅਤੇ ਸਿੱਖਾਂ ਦੀ ਨਸਲਕੁਸ਼ੀ ਜੱਗ ਜ਼ਾਹਿਰ ਹੋ ਜਾਵੇਗੀ। ਸੋ ਸਾਰੀਆਂ ਪੰਥਕ ਧਿਰਾਂ ਨੂੰ ਇਸ ਮੁੱਦੇ ’ਤੇ ਇੱਕਜੁੱਟ ਹੋ ਕੇ ਸਦਰ-ਏ- ਹਿੰਦ, ਵਜ਼ੀਰ-ਏ-ਆਜ਼ਮ, ਪੰਜਾਬ ਸਰਕਾਰ ਦੇ ਮੁਖੀ, ਹਿੰਦ ਦੀ ਸਰਬ ਉਚ ਅਦਾਲਤ, ਪੰਜਾਬ ਦੀ ਸਰਬ ਉਚ ਅਦਾਲਤ ਵਾਸਤੇ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਇੱਕ ਇੱਕ ਮੈਮੋਰੰਡਮ ਦੇਣ ਦਾ ਉਪਰਾਲਾ ਕਰਨ ਅਤੇ ਨਾਲ ਨਾਲ ਹੀ ਦੁਨੀਆਂ ਦੇ ਇਨਸਾਫ਼ ਪਸੰਦ ਦੇਸ਼ਾਂ ਦੇ ਸਿਫ਼ਾਰਤ ਖ਼ਾਨਿਆਂ ਵਿਚ ਵੀ ਇੱਕ ਇੱਕ ਮੈਮੋਰੰਡਮ ਦੇਣ ਦਾ ਉਪਰਾਲਾ ਵਿੱਢਣ ਅਤੇ ਇਸੇ ਤਰਾਂ ਵਿਦੇਸ਼ਾਂ ਵਿਚ ਬੈਠੇ ਸਿੱਖ ਹਿੰਦ ਸਰਕਾਰ ਦੇ ਦਫ਼ਤਰਾਂ ਸਾਹਮਣੇ ਵਿਖਾਵੇ ਕਰਕੇ ਉਥੋ ਵੀ ਇਸ ਬਿਆਨ ਨੂੰ ਅਧਾਰ ਬਣਾ ਕੇ ਇਨਸਾਫ਼ ਲਈ ਆਵਾਜ਼ ਬੁ¦ਦ ਕਰਨ। ਹੋਰ ਵੀ ਚੰਗਾ ਹੋਵੇਗਾ ਜੇ ਦੇਸ਼ ਵਿਦੇਸ਼ ਦੇ ਸਿੱਖ ਅੱਜ ਅਮਨੈਸਟੀ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਰੈਡ ਕਰਾਸ ਸੋਸਾਇਟੀ ਵਰਗੀਆਂ ਸੰਸਥਾਵਾਂ ਨੂੰ ਜ਼ੋਰ ਪਾਉਣ ਕਿ ਉਹ ਪੰਜਾਬ ਵਿਚ ਜਾਂ ਹਿੰਦੋਸਤਾਨ ਦੇ ਹੋਰਨਾਂ ਹਿੱਸਿਆਂ ਵਿਚ ਹੋਏ ਸਿੱਖਾਂ ਦੇ ਸਰਕਾਰੀ ਕਤਲੇਆਮ ਦੀ ਪੜਤਾਲ ਕਰਨ। ਗੱਲ ਸਿਰਫ਼ ਦੋ ਸਿੱਖਾਂ ਦੇ ਕਤਲ ਦੀ ਨਹੀਂ ਸਗੋਂ ਹਜ਼ਾਰਾਂ ਬੇਗ਼ੁਨਾਹਾਂ ਦੀਆਂ ਦਰਦਨਾਕ ਸ਼ਹੀਦੀਆਂ ਦੀ ਹੈ, ਗੱਲ ਪੰਥ ਦੀ ਹੈ, ਗੱਲ ਇਤਿਹਾਸ ਦੀ ਹੈ, ਗੱਲ ਕੌਮ ਦੇ ਭਵਿੱਖ ਦੀ ਹੈ ਅਤੇ ਗੱਲ ਭਾਰਤ ਦੇ ਲੋਕਤੰਤਰ ਦੀ ਕੱਛ ਵਿਚਲੀ ਛੁਰੀ ਦੀ ਹੈ ਜਿਹੜੀ ਸਿੱਖਾਂ ਦੇ ਕਲੇਜੇ ਅੱਜ ਤੱਕ ਬਿਨਾਂ ਕਿਸੇ ਰੋਕ ਟੋਕ ਤੋਂ ਖੁਭਦੀ ਆ ਰਹੀ ਹੈ। ਇਸ ਲਈ ਸਰਦਾਰ ਵਿਰਕ ਵਲੋਂ ਅਜਿਹਾ ਦਲੇਰਾਨਾ ਕਦਮ ਚੁੱਕਣ ’ਤੇ ਸਾਨੂੰ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਤੋਂ ਪ੍ਰੇਰਨਾਂ ਲੈ ਕੇ ਕੁੱਝ ਹੋਰ ਵੀ ਅਫ਼ਸਰ ਸੱਚ ਵੱਲ ਮੂੰਹ ਕਰਨ ਦਾ ਹੀਆ ਕਰਨ। ਇਸ ਨਾਲ ਕਈ ਉਨ੍ਹਾਂ ਗੁੱਝੇ ਸੁਆਲਾਂ, ਜਿਨ੍ਹਾਂ ਦੇ ਉਤਰ ਕੌਮ ਤਲਾਸ਼ ਰਹੀ ਹੈ ਉਹ ਹੱਲ ਹੋ ਸਕਦੇ ਹਨ?

Gurinderpal Singh Dhanaula

ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ

9316176519

{fcomments}

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz