ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160308
ਅੱਜ
ਇਸ ਮਹੀਨੇ
476
16032

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.150
   

ਮੁੱਖ ਪੰਨਾ

ਅੰਧਵਿਸ਼ਵਾਸ਼ ਤੇ ਡੇਰਾਵਾਦ ਦਾ ਪਸਾਰ ਪੰਜਾਬ ਲਈ ਖ਼ਤਰੇ ਦੀ ਘੰਟੀ

ਮਿੰਟੂ ਗ਼ੁਰੂਸਰੀਆ, ਫ਼ੋਨ 95921-56307

a mintuਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ, ਜਿੰਨ੍ਹਾਂ ਨੂੰ 21ਵੀ ਸਦੀ ਦੀ ਲਾਸਾਨੀ ਤਰੱਕੀ ਵੀ ਕੱਟ ਨਹੀ ਸਕੀ, ਅੰਧਵਿਸ਼ਵਾਸ਼ ਦੇ ਸਾਗ਼ਰ ‘ਚ ਪੜ੍ਹਿਆ-ਲਿਖਿਆ ਮਾਡਰਨ ਵਰਗ਼ ਵੀ ਤਾਰੀਆਂ ਲਾ ਰਿਹਾ ਹੈ, ਅੰਧਵਿਸ਼ਵਾਸ਼ ਦੇ ਹੜ੍ਹ ‘ਚ ਹੜ੍ਹੇ ਲੋਕਾਂ ਨੂੰ ਕੋਈ ਵੀ ਗ਼ਿਆਨ ਚਾਹੇ ਉਹ ਅਧਿਆਤਮਿਕ ਹੋਵੇ ਚਾਹੇ ਤਰਕਸ਼ੀਲ ਇਸ ਅੰਧਕਾਰ ‘ਚੋਂ ਕੱਢਣ ਲਈ ਨਾਕਾਫ਼ੀ ਸਿੱਧ ਹੋ ਰਿਹਾ ਹੈ, ਦੇਸ਼ ਦੇ ਦੂਰ-ਦੂਰਾਡੇ ਖ਼ੇਤਰਾਂ ‘ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀ ਆਉਂਦਾ ਪਰ ਪਾਖ਼ੰਡਵਾਦੀਆਂ ਦਾ ਡੇਰਾ ਫ਼ਰਲਾਗ਼ ਦੀ ਦੂਰੀ ‘ਤੇ ਮਿਲ ਜਾਂਦਾ ਹੈ, ਲੋਕ ਪਾਖ਼ੰਡਵਾਦ ਦੀ ਭੇਟ ਚੜ੍ਹ ਕੇ ਆਪਣਾ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਕਰਵਾ ਰਹੇ ਹਨ। ਇਸ ਮਾਮਲੇ ‘ਚ ਪੰਜਾਬ ਦੀ ਸਥਿਤੀ ਹਰ ਗ਼ੁਜ਼ਰਦੇ ਪਲ ਨਾਲ ਗ਼ੰਭੀਰ ਹੁੰਦੀ ਜਾ ਰਹੀ ਹੈ। ਇੱਥੇ ਆਵਾਮ ਕਿਸ ਕਦਰ ਅੰਧਵਿਸ਼ਵਾਸ਼ ਦੀ ਦਲਦਲ ‘ਚ ਧਸਿਆ ਹੋਇਆ ਹੈ, ਇਸ ਦਾ ਗ਼ਿਆਨ ਥਾਂ-ਥਾਂ ਰੁੱਖਾਂ ਥੱਲ੍ਹੇ ਬਣੀਆਂ ਪੂਜਨੀਕ ਥਾਵਾਂ ‘ਤੇ ਬਲਦੇ ਚਿਰਾਗ਼ਾਂ ਅਤੇ ਗ਼ਲੀ-ਗ਼ਲੀ ਬਣੇ ਡੇਰਿਆਂ ‘ਚ ਦਿੱਤੀਆਂ ਜਾਣ ਵਾਲੀਆਂ ਚੌਕੀਆਂ ‘ਚ ਜੁਟਦੀ ਅਥਾਹ ਭੀੜ ਨੂੰ ਦੇਖ ਕੇ ਹੋ ਜਾਂਦਾ ਹੈ। ਦੁੱਖ਼ਾ ਤੋਂ ਨਿਜ਼ਾਤ ਪਾਉਂਣ ਲਈ ਲੋਕ ਦਰੱਖ਼ਤਾਂ ਨੂੰ ਪੂਜ ਰਹੇ ਹਨ ਤੇ ਡੇਰਿਆਂ ‘ਚ ‘ਨਕਲੀ ਰੱਬਾਂ’ ਸਾਹਮਣੇ ਮੱਥੇ ਰਗ਼ੜ ਕੇ ਆਰਥਿਕ ਛਿੱਲ ਲੁਹਾ ਰਹੇ ਹਨ। ਪਿੰਡਾਂ ਦੀ ਕੋਈ ਸੜਕ, ਕੋਈ ਅਜਿਹਾ ਰਾਹ ਨਹੀ ਹੈ, ਜਿੱਥੇ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਲੋਕਾਂ ਦੀ ਅੰਨੀ ਆਸਥਾ ਦਾ ਤਮਾਸ਼ਾ ਨਾ ਹੁੰਦਾ ਹੋਵੇ। ਘਰ ‘ਚ ਕਲੇਸ਼ ਹੋਵੇ, ਬੱਚਾ ਬਿਮਾਰ ਹੋਵੇ, ਕੋਈ ਮੁਕੱਦਮਾ ਪਿਆ ਹੋਵੇ, ਫ਼ਸਲ ਘੱਟ ਹੋਈ ਹੋਵੇ, ਬੀਬੀਆ ਅਤੇ ਬੀਬੇ ਨਾਰੀਅਲ, ਧਾਗ਼ਾ, ਸਿੰਦੂਰ, ਚੂੜੀਆਂ ਆਦਿ ਸਮੱਗ਼ਰੀ ਥਾਲ ‘ਚ ਸਜਾ ਕੇ ਦਰੱਖ਼ਤਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਮੂੰਹ ਹਨੇਰੇ ਪਹੁੰਚ ਕੇ ਆਪਣੇ ਵੱਡੀ ਗ਼ੋਗ਼ੜ ਵਾਲੇ ਬਾਬੇ ਦੇ ਦੱਸੇ ਟੋਟਕੇ ਮੁਤਾਬਕ ਅੰਧਵਿਸ਼ਵਾਸ਼ ਦਾ ਮੁਜ਼ਾਹਰਾ ਕਰਕੇ ਘਰ ਪਰਤ ਆਉਂਦੇ ਹਨ। ਲੋਕਾਂ ਦੀ ਮਾਨਸਿਕਤਾ ‘ਤੇ ਅੰਧਵਿਸ਼ਵਾਸ਼ ਨੇ ਇਸ ਕਦਰ ਕਬਜਾ ਕੀਤਾ ਹੋਇਆ ਹੈ, ਕਿ ਹਰ ਸਾਲ ਕਰੌੜਾਂ ਰੁਪਿਆ ਜਾਦੂ - ਟੂਣਿਆਂ ਅਤੇ ‘ਨਕਲੀ ਭਗ਼ਵਾਨਾਂ’ ਨੂੰ ਖ਼ੁਸ਼ ਕਰਨ ‘ਤੇ ਰੁੜ ਜਾਂਦਾ ਹੈ।

ਆਲਮ ਇਹ ਹੈ ਕਿ ਲੋਕ ਡੇਰਿਆਂ ਦੇ ਨਾਮ ਜਮੀਨਾਂ ਕਰਵਾ ਰਹੇ ਹਨ, ਲੰਗਰ-ਹਵਨਾਂ ਤੋਂ ਇਲਾਵਾ ਪਾਖ਼ੰਡ ‘ਚ ਅੰਨ੍ਹੇ ਲੋਕ ਡੇਰਦਾਰਾਂ ਨੂੰ ਲਗ਼ਜ਼ਰੀ ਗ਼ੱਡੀਆਂ ਲੈ ਕੇ ਦੇ ਰਹੇ ਹਨ, ਜਿੰਨ੍ਹਾਂ ‘ਤੇ ਲਾਲ ਬੱਤੀਆਂ ਡੇਰਿਆਂ ਦੇ ਸਿਆਸੀ ਪੈਰੋਕਾਰ ਲਵਾ ਰਹੇ ਹਨ। ਥੱਬਿਆਂ ਨਾਲ ਪੈਸਾ ਉਜਾੜ ਕੇ ਗ਼ਾਹਕ ਨੂੰ ਫ਼ਾਇਦਾ ਪਹੁੰਚੇ ਜਾਂ ਨਾ ਪਰ ਡੇਰੇਦਾਰਾਂ ਦੀ ਪਹੁੰਚ ਇਸ ਪੈਸੇ ਨਾਲ ਉਚੀ ਤੋਂ ਉਚੀ ਹੁੰਦੀ ਜਾ ਰਹੀ  ਹੈ। ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ ‘ਤੇ ਪੇਡੂ ਲੋਕਾਂ ਨੇ ਵੀ ਇਸ ‘ਰੰਗ਼ੀਨ’ ਕਿੱਤੇ ਨੂੰ ਅਪਣਾ ਲਿਆ ਹੈ। ਪਾਖ਼ੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ ‘ਚ ਮਹਿਲਾਵਾਂ ਦੀ ਗ਼ਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀ ਹੈ। ਆਪਣੇ ਘਰਾਂ ‘ਚ ‘ਮਿੰਨੀ ਡੇਰੇ’  ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ਼੍ਰਾਫ਼ ਪੰਜਾਬ ਅੰਦਰ ਇੰਨ੍ਹੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ ‘ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ ਵਾਲੇ ਬਾਬਿਆਂ ਦੀਆਂ ਗ਼ੱਦੀਆਂ ਜ਼ਿਆਦਾ ਹੋ ਗਈਆਂ ਹਨ। ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਵੀ ਇਹ ਧੰਦਾ ਵਿਆਪਕ ਪੱਧਰ ‘ਤੇ ਫ਼ੈਲਿਆ ਹੈ, ਫ਼ਰਕ ਸਿਰਫ਼ ਇੰਨ੍ਹਾਂ ਹੈ ਕਿ ਪਿੰਡਾਂ ‘ਚ ਜਿੱਥੇ ਅਨਪੜ੍ਹ ਅਤੇ ਗ਼ਰੀਬ ਬਾਬੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ, ਉੱਥੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਇਹ ਕੰਮ ਉਹ ਪੜ੍ਹੇ-ਲਿਖੇ ਲੋਕ ਕਰ ਰਹੇ ਹਨ, ਜਿੰਨ੍ਹਾਂ ਦੀ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ‘ਚ ਧੜੱਲੇ ਨਾਲ ਐਡ ਚੱਲਦੀ ਹੈ। ਸ਼ਹਿਰਾਂ ‘ਚ ਬੈਠੇ ਵੱਡੇ ਪਾਖ਼ੰਡਵਾਦੀ ਗ਼ਾਹਕਾਂ ਨੂੰ ਟੋਟਕੇ ਵੀ ਵੱਡੇ ਦੱਸਦੇ ਹਨ ਤੇ ਆਰਥਿਕ ਲੁੱਟ ਵੀ ਮੋਟੀ  ਕਰਦੇ ਹਨ। ਸ਼ਹਿਰੀ ਪਾਖ਼ੰਡੀਆਂ ਕੋਲ ਮੋਟੀਆਂ ਅਸਾਮੀਆਂ ਆਪ ਚੱਲ ਕੇ ਉਨ੍ਹਾਂ ਦੇ ਆਲੀਸ਼ਾਨ ਦਫ਼ਤਰਾਂ-ਕੋਠੀਆਂ ‘ਚ ਆਉਂਦੀਆਂ ਹਨ। ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ‘ਚ ਪਾਖ਼ੰਡੀਆਂ ਦੇ ‘ਲੋਟੂ ਟੋਲੇ’ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਪਿੰਡਾਂ ‘ਚ ਡੇਰੇਦਾਰ ਸੱਚ ਦੀ ਲਾਠੀ ਤੋਂ ਡਰਦੇ ਪਾਖ਼ੰਡ ਦਾ ਧੰਦਾ ਪਰਦੇ ਅੰਦਰ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਲੋਕ ਆਪਣੇ ਟਿਕਾਣਿਆਂ ‘ਤੇ ਹਫ਼ਤੇ ‘ਚ ਇਕ ਵਾਰ ਹੀ ਗ਼ਾਹਕਾਂ ਨੂੰ ਬੁਲਾਉਂਦੇ ਹਨ, ਤਰਕ ਇਹ ਦਿੱਤਾ ਜਾਂਦਾ ਹੈ ਫ਼ਲ੍ਹਾਣੇ ਬਾਬੇ ਦੀ ਕ੍ਰਿਪਾ ਇਸ ‘ਵਾਰ’ ਹੀ ਹੁਦੀ ਹੈ, ਕੋਈ ਆਪਣਾ ਕਾਰੋਬਾਰ ਚਲਾਉਣ ਲਈ ਸੰਡੇ ਨੂੰ ਚੁਣਦਾ ਹੈ ਤੇ ਕੋਈ ਵੀਰਵਾਰ ਮਿੱਥ ਲੈਂਦਾ ਹੈ। ਮਿੱਥੇ ਦਿਨ ਚੌਂਕੀ ‘ਤੇ ਜੋੜ ਮੇਲਾ ਆ ਲੱਗਦਾ ਹੈ, ਵਾਲ ਖ਼ਿਲਾਰ ਕੇ ਸਿਰ ਹਿਲਾ ਰਹੇ ਬਾਬੇ ਦੇ ਅੱਗੇ ਲੋਕ ਆਪਣੇ ਦੁਖੜੇ ਰੋਂਦੇ ਹਨ ਤੇ ਬਾਬਾ ਅਤੇ ਉਸ ਦੇ ਚੇਲੇ ਟੋਟਕੇ ਦੱਸ ਕੇ ਸਭ ਅੱਛਾ ਹੋਣ ਦੀ ਮੋਹਰ ਲਾਉਂਦੇ ਜਾਂਦੇ ਹਨ। ਇਸ ਦੀ ਇਵਜ਼ ‘ਚ ਗ਼ਾਂਧੀ ਦੀ ਮੂਰਤ ਵਾਲੇ ਨੋਟ ‘ਠੱਗੀ ਦੀ ਗ਼ੱਦੀ’ ‘ਤੇ ਰਖਾ ਲਏ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਮੁਰੀਦ ਦੇ ਘਰ ਕੋਈ ਐਮਰਜੈਂਸੀ ਦੁੱਖ ਆ ਪੁੱਜਦਾ ਹੈ ਤਾਂ ਬਾਬੇ ਵੀ ਸਕੂਟਰ ‘ਤੇ ਹੰਗ਼ਾਮੀ ਸੇਵਾਵਾਂ ਦੇਣ ਉੱਥੇ ਅੱਪੜ ਜਾਂਦੇ ਹਨ। ਡੇਰੇਦਾਰ ਬੀਬੀਆਂ ਵੀ ਇਸ ਕੰਮ ‘ਚ ਮਾਹਿਰ ਹੁੰਦੀਆਂ ਹਨ। ਘਰ ਦਾ ਬੰਨਣ ਕਰਨ ਲਈ  ਜ਼ਿਆਦਾਤਰ ਬਾਬੇ ਰਾਤ ਦਾ ਸਮਾਂ ਚੁਣਦੇ ਹਨ। ਰਾਤ ਦੀ ਰੋਟੀ ਮੁਰੀਦ ਦੇ ਘਰੋਂ ਛਕਣ ਤੋਂ ਬਾਅਦ ਪਾਖ਼ੰਡ ਦੀ ਖੇਡ ਸ਼ੁਰੂ ਹੋ ਜਾਂਦੀ ਹੈ, ਸਾਰੀ ਰਾਤ ਭਰਮਪਾਊ ਮੰਤਰ ਮੂੰਹ ‘ਚ ਪੜ੍ਹਨ ਤੋਂ ਬਾਅਦ ਬਾਬੇ ਪਹੁ-ਫ਼ੁਟਾਲੇ ਨਾਲ ਘਰ ਵਾਲਿਆਂ ਨੂੰ ਤਾਕੀਦ ਕਰਦੇ ਹਨ ਕਿ ਚਹੁੰ ਗੁੱਠਾਂ ‘ਚ ਕਿੱਲ ਗ਼ੱਡਣ ਤੋਂ ਉਪਰਾਂਤ ਢਾਲ੍ਹਾ ਨਹਿਰ ‘ਚ ਸੁੱਟ ਆਓ ਤੇ ਬਾਬਿਆਂ ਨੂੰ ਸਾਫ਼ ਨੀਅਤ ਨਾਲ ਭੇਟਾ ਦੇ ਦਿਉ, ਇਹ ਭੇਟਾ ਹਜਾਰਾਂ ‘ਚ ਹੁੰਦੀ ਹੈ। ਪਾਖ਼ੰਡੀ ਬਾਬਿਆਂ ਦੀ ਕਮਾਈ ਇਕ ਰਾਤ ਦੀ ਹਜ਼ਾਰਾਂ ਰੁਪਏ ਹੈ, ਫ਼ਿਰ ਉਨ੍ਹਾਂ ਨੂੰ ਕੀ ਲੱਗੇ ਸਮਾਜ ਦੀ ਸਹੀ ਦਿਸ਼ਾ ਨਾਲ, ਉਨ੍ਹਾਂ ਤਾਂ ਅੰਧਵਿਸ਼ਵਾਸ਼ ਨੂੰ ਨੋਟ ਛਾਪਣ ਵਾਲੀ ਮਸ਼ੀਨ ਦੇ ਰੂਪ ‘ਚ ਢਾਲ ਲਿਆ ਹੈ। ਇਹ ਕੰਮ ਬਾਬੇ ਬਣੀਆਂ ਮਹਿਲਾਵਾਂ ਵੀ ਖੁੱਲ੍ਹ ਕੇ ਕਰ ਰਹੀਆਂ ਹਨ, ਉਨ੍ਹਾਂ ਦੇ ਪਰਿਵਾਰਕ ਪੁਰਸ਼ ਮੈਂਬਰ ਉਨ੍ਹਾਂ ਨਾਲ ਨਿਗ਼ਰਾਨ ਜਾਂ ਸਹਾਇਕ ਦੇ ਤੌਰ ‘ਤੇ ਕੰਮ ਕਰਦੇ ਹਨ। ਪਾਖ਼ੰਡ ਦੇ ਰਾਹ ‘ਤੇ ਤੁਰੇ ਲੋਕ ਇਨ੍ਹਾਂ ਭਟਕ ਗਏ ਹਨ ਕਿ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਹੱਲ ਡੇਰਿਆਂ ਅਤੇ ਰੁੱਖਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਹੀ ਲੱਭਦਾ ਨਜ਼ਰ ਆਉਂਦਾ ਹੈ। ਡੇਰਿਆਂ ਦੇ ਲੜ੍ਹ ਲੱਗੇ ਮਾਨਸਿਕ ਤੌਰ ‘ਤੇ ਕਮਜ਼ੋਰ ਲੋਕ ਬਾਬਿਆਂ ਦੇ ਆਖੇ ਜੰਡ-ਕਰੀਰਾਂ ਨੂੰ ਹੀ ਪੂਜਣ ਲੱਗ ਪਏ ਹਨ।

ਇਹ ਅੰਧਵਿਸ਼ਵਾਸ਼ੀ ਟੋਟਕੇ ਵਰਤਣ ਵਾਲੇ ਜ਼ਿਅਦਾਤਰ ਉਹ ਸਿੱਖ ਪਰਿਵਾਰ ਹੀ ਹਨ, ਜਿੰਨ੍ਹਾਂ ਦੇ ਗ਼ੁਰੂਆਂ ਨੇ ਪਾਖ਼ੰਡਵਾਦ ਨੂੰ ਸਿਰੇ ਤੋਂ ਨਕਾਰਿਆ ਹੈ। ਅੰਧਵਿਸ਼ਵਾਸ਼ ‘ਚ ਗ਼੍ਰਸਤ ਇੰਨ੍ਹਾਂ ਲੋਕਾ ਦੀ ਭਰਮਾਂਭਰੀ  ਕਾਰਗ਼ੁਜਾਰੀ ਰਾਹਗ਼ੀਰਾਂ ਅਤੇ ਬੱਚਿਆਂ ਦੀ ਮਾਨਸਿਕਤਾ ‘ਤੇ ਵੀ ਦੁਸ਼-ਪ੍ਰਭਾਵ ਪਾਉਂਦੀ ਹੈ। ਅੰਧ-ਵਿਸ਼ਵਾਸ਼ ‘ਚ ਅੰਨ੍ਹੇ ਕਈ ਲੋਕ ਤਾਂ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਟੂਣਾਂ ਕਰਨ ਵੇਲ੍ਹੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਹਨ। ਇਹ ਬੱਚੇ ਅੱਗੇ ਚੱਲ ਕੇ ਅੰਧਵਿਸ਼ਵਾਸ਼ ਦੀ ਜੇਲ੍ਹ ਦੇ ਪੱਕੇ ਕੈਦੀ ਬਣ ਕੇ ਰਹਿ ਜਾਂਦੇ ਹਨ। ਇਸ ਚਲਣ ਨਾਲ ਹੀ ਅੰਧਵਿਸ਼ਵਾਸ਼ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਦਾ ਹੈ। ਪੇਂਡੂ ਖ਼ਿੱਤੇ ‘ਚ ਅੰਧਵਿਸ਼ਵਾਸ਼ ਦੀਆਂ ਜੜ੍ਹਾਂ ਇੰਨ੍ਹੀਆਂ ਡੂੰਘੀਆਂ ਹਨ ਕਿ ਕਈ ਲੋਕ ਨਿਯਮਤ ਰੂਪ ‘ਚ ਡੇਰੇ ਅਤੇ ਰੁੱਖਾਂ ਥੱਲ੍ਹੇ ਬਣੀਆਂ ਛੋਟੀਆਂ ਸਮਾਧਾਂ ‘ਤੇ ਮੱਥਾ ਟੇਕਣ ਜਾਂਦੇ ਹਨ।  ਕਈ ਟੱਬਰ ਤਾਂ ਨਵ-ਵਿਆਹੁਤਾ ਨੁੰਹ ਨੂੰ Àਨ੍ਹੀ ਦੇਰ ਤੱਕ ਚੌਂਕੇ ਨਹੀ ਚਾੜ੍ਹਦੇ ਜਦ ਤੱਕ ਉਹ ਅੰਧਵਿਸ਼ਵਾਸ਼ ਦੀ ਰੁੱਖਾਂ ਹੇਠ ਪੂਜਾ ਕਰਕੇ ਨਹੀ ਆਉਂਦੀ। ਜੋ ਲੋਕ ਅੰਧਵਿਸ਼ਵਾਸ਼ ਤੋਂ ਦੂਰ ਹੁੰਦੇ ਹਨ ਅੰਧਵਿਸ਼ਵਾਸ਼ ਨਾਲ ਗ਼੍ਰਸਤ ਲੋਕ ਉਨ੍ਹਾਂ ਨੂੰ ਭੈਅਭੀਤ ਕਰਕੇ ਇਸ ਰਾਹ ਤੋਰ ਦਿੰਦੇ ਹਨ। ਲੋਕਾਂ ਦੀ ਸੋਚ ਅੰਧਵਿਸ਼ਵਾਸ਼ੀ ਹੋਈ ਵੇਖ ਡੇਰੇ ਰੂਪੀ ਝੂਠ ਦੀਆਂ ਦੁਕਾਨਾਂ ਧੜਾਧੜ ਖੁੱਲ੍ਹ ਰਹੀਆਂ ਹਨ।

ਕਈ ਪਿੰਡਾਂ ‘ਚ ਤਾਂ ਚਾਰ-ਚਾਰ ਡੇਰੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਇੰਨ੍ਹਾਂ ਸਥਾਨਾਂ ‘ਤੇ ਓਪਰੀਆਂ ਆਤਮਾਵਾਂ ਦਾ ਭਰਮ ਪਾ ਕੇ ਤੇ ਦੁੱਖਾਂ ਦਾ ਨਾਸ਼ ਕਰਨ ਦੇ ਨਾ ‘ਤੇ ਮੋਟੀ ਮਾਇਆ ਡਕਾਰੀ ਜਾਂਦੀ ਹੈ। ਅੰਧਵਿਸ਼ਵਾਸ਼ ਦੀ ਬੈਸਾਖ਼ੀ ‘ਤੇ ਚੱਲ ਰਹੇ ਇੰਨ੍ਹਾ ਡੇਰਿਆਂ ‘ਚ ਜੋ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀ ਹੈ। ਇੰਨ੍ਹਾਂ ਥਾਵਾਂ ‘ਤੇ ਨਸ਼ੇ ਦੇ ਵਪਾਰ ਚੱਲਦੇ ਹਨ ਅਤੇ ਜਿਸਮਾਂ ਨੂੰ ਨੋਚਿਆ ਜਾਂਦਾ ਹੈ। ਇੰਨ੍ਹਾ ਡੇਰਿਆਂ ਅਤੇ ਚੌਕੀਂਆਂ ਦੀ ਭੇਟ ਕਈ ਜਾਨਾਂ ਚੜ੍ਹ ਚੁੱਕੀਆਂ ਹਨ ਅਤੇ ਕਈ ਘਰਾਂ ਦੀਆਂ ਇੱਜ਼ਤਾਂ ਨੀਲਾਮ ਹੋ ਗਈਆਂ ਹਨ। ਪਾਖ਼ੰਡ ਦੀ ਪੂਜਾ ਦਰਮਿਆਨ ਮਾਨਵ ਸੇਵਾ ਵੀ ਪਿੱਛੇ ਛੁੱਟ ਗਈ ਹੈ, ਲੋਕ ਡੇਰਿਆਂ ‘ਚ ਜਾ ਕੇ ਭਾਂਡੇ ਮਾਂਜ ਕੇ ਦੇਹਧਾਰੀ ਗ਼ੁਰੂਆਂ ਨੂੰ ਖ਼ੁਸ਼ ਕਰਨਾ ਆਪਣਾ ਕਰਤੱਵ ਸਮਝਦੇ ਹਨ ਪਰ ਮਾਪਿਆਂ ਦੀ ਸੇਵਾ ਜਾਂ ਕਿਸੇ ਲੋੜਵੰਦ ਦੀ ਗ਼ਰਜਪੂਰਤੀ ਇੰਨ੍ਹਾਂ ਦੇ ਏਜੰਡੇ ਤੋਂ ਬਾਹਰ ਦੀ ਗ਼ੱਲ ਹੋ ਗਈ ਹੈ। ਪਾਖ਼ੰਡਵਾਦੀਆਂ ਦੇ ਡੇਰਿਆਂ ‘ਤੇ ਸਿਆਸੀ ਚੌਧਰੀ ਵੀ ਸਿਜਦਾ ਕਰਦੇ ਹਨ, ਬਾਬਿਆਂ ਦਾ ਪੱਕਾ ਵੋਟ ਬੈਂਕ ਲੀਡਰਾਂ ਦੀਆ ਲਾਲ੍ਹਾਂ ਡਿਗਾ ਦਿੰਦਾਂ ਹੈ, ਲਾਲ ਬੱਤੀਆਂ ਦੀ ਆਵਾਜਾਈ ਡੇਰਿਆਂ ਨੂੰ ਕਿਸੇ ਵੀ ਕਿਸਮ ਦੇ ਖ਼ਤਰੇ ਤੋਂ ਰਹਿਤ ਕਰ ਦਿੰਦੀ ਹੈ, ਇਸੇ ਕਰਕੇ ਇਹ ਡੇਰੇਦਾਰ ਬਿਨ੍ਹਾ ਕਿਸੇ ਭੈਅ ਤੋਂ ਲੋਕਾਂ ਨੂੰ ਲੁੱਟਦੇ ਵੀ ਹਨ ਤੇ ਕੁੱਟਦੇ ਵੀ ਹਨ, ਲੀਡਰਾਂ ਦਾ ਝੋਲੀਚੁੱਕ ਬਣਨਾਂ ਡੇਰਿਆਂ ਦੀ ਪ੍ਰਫ਼ੁਲਤਾ ਦਾ ਪ੍ਰਮੁੱਖ ਕਾਰਨ ਹੈ।

ਪੰਜਾਬ ‘ਚ ਖਾਸ ਤੌਰ ‘ਤੇ ਸਿੱਖਾਂ ਦਾ ਗ਼ੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਕੇ ਅੰਧਵਿਸ਼ਵਾਸ਼ ਦੇ ਲੜ੍ਹ ਲੱਗਣਾ ਗ਼ੰਭੀਰ ਚਿੰਤਾਂ ਦਾ ਵਿਸ਼ਾ ਹੈ, ਕਈ ਅਮ੍ਰਿਤਧਾਰੀ ਸਿੱਖ ਵੀ ਮੜ੍ਹੀਆਂ-ਮਸਾਣਾ ਦੀ ਪੂਜਾ ਕਰਦੇ ਦੇਖੇ ਜਾ ਸਕਦੇ ਹਨ, ਸਿੱਖ ਕੌਮ ਦੇ ਰਹਿਬਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਅੰਧਵਿਸ਼ਵਾਸ਼ ਨੂੰ ਠੱਲ੍ਹ ਪਾਉਂਣ ਲਈ ਫ਼ੌਰੀ ਤੌਰ ‘ਤੇ ਵੱਡੇ ਉਪਰਾਲੇ ਆਰੰਭਣ ਦੀ ਲੋੜ ਹੈ, ਸਥਿਤੀ ਅਭੀ ਨਹੀ ਤੋ ਕਭੀ ਨਹੀ ਵਾਲੀ ਬਣ ਗਈ ਹੈ। ਅੰਧਵਿਸ਼ਵਾਸ਼ ਸਾਡੇ ਸਮਾਜ ਦੇ ਗਲ੍ਹ ਪਿਆ ਉਹ ਜੂਲਾ ਹੈ, ਜਿਸ ਦੇ ਭਾਰ ਥੱਲ੍ਹੇ ਸੱਚ, ਧਰਮ ਅਤੇ ਤਰਕ ਦਾ ਦਮ ਘੁੱਟਿਆ ਜਾ ਰਿਹਾ ਹੈ, ਇਸ ਜੂਲੇ ਨੂੰ ਗਲ੍ਹੋਂ ਲਾਹੁਣ ਲਈ ਸਰਕਾਰ, ਮੀਡੀਆ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਰਲ੍ਹ ਕੇ ਹੰਭਲਾ ਮਾਰਨ ਦੀ ਲੋੜ ਹੈ, ਡੇਰੇਦਾਰਾਂ ਨੂੰ ਨੱਥ ਪਾਉਂਣ ਲਈ ਡੇਰਿਆਂ ਅਤੇ ਸਿਆਸਤ ਦਾ ਗਠਜੋੜ ਟੁੱਟਣਾ ਜਰੂਰੀ ਹੋ ਗਿਆ ਹੈ, ਇਸ ਤੋਂ ਪਹਿਲਾਂ ਕਿ ਅੰਧਵਿਸ਼ਵਾਸ਼ ਤੇ ਪਾਖ਼ੰਡਵਾਦ ਸਾਨੂੰ ਤਰੱਕੀ ਦੀ ਮੁਕਾਬਾਲੇਬਾਜੀ ‘ਚ ਦੁਨੀਆਂ ਤੋਂ ਪਛਾੜ ਕੇ ਰੱਖ ਦੇਵੇ ਅਸੀ ਜਾਗ਼ਰੂਕ ਹੁੰਦੇ ਹੋਏ ਇਸ ਨੂੰ ਮਾਨਸਿਕਤਾ ‘ਚੋਂ ਉਖ਼ਾੜ ਦਈਏ।

ਧੰਨਵਾਦ ਸਹਿਤ www.himmatpura.com

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz