ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160412
ਅੱਜ
ਇਸ ਮਹੀਨੇ
580
16136

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.92.163.105
   

ਮੁੱਖ ਪੰਨਾ

ਤਿਹਾੜ ਜੇਲ ਤੋ ਆਈ ਚਿੱਠੀ ਵਿਚ ਅਹਿਮ ਖੁਲਾਸੇ

ਅਫਜਲ ਗੁਰੂ ਨੇ ਤਿਹਾੜ ਜੇਲ ਵਿਚ ਸਿੱਖ ਧਰਮ ਬਾਰੇ ਕਾਫੀ ਜਾਣਕਾਰੀ ਲਈ

ਸ੍ਰ: ਗੁਰਪ੍ਰੀਤ ਸਿੰਘ ਮਹਿਕ

http://sameydiawaaz.com/SDA%202013/Lekh/Afzal%20Guru.jpg http://sameydiawaaz.com/SDA%202013/Lekh/Bhai%20Paramjit%20Singh%20Bheora.jpg

ਅਫਜਲ ਗੁਰੂ ਨੇ ਤਿਹਾੜ ਜੇਲ ਵਿਚ ਸਿੱਖ ਧਰਮ ਬਾਰੇ ਕਾਫੀ ਜਾਣਕਾਰੀ ਲਈ । ਅਫਜਲ ਗੁਰੂ ਦੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਪਰਮਜੀਤ ਸਿੰਘ ਭਿਉਰਾ ਨਾਲ ਕਾਫੀ ਚੰਗੇ ਸੰਬੰਧ ਸਨ । ਇਸ ਗੱਲ ਦਾ ਖੁਲਾਸਾ ਪਰਮਜੀਤ ਸਿੰਘ ਭਿਉਰਾ ਵਲੋ ਤਿਹਾੜ ਜੇਲ ਤੋ ਭੇਜੀ ਚਿੱਠੀ ਵਿਚ ਹੋਇਆ ਹੈ । ਭਾਈ ਭਿਉਰਾ ਨੇ ਅਫਜਲ ਗੁਰੂ ਨਾਲ ਬਿਤਾਏ ਸਮੇਂ ਬਾਰੇ ਚਿੱਠੀ ਵਿਚ ਜਾਣਕਾਰੀ ਦਿੱਤੀ ਹੈ ।

ਭਾਈ ਭਿਉਰਾ ਦੀ ਚਿੱਠੀ ਅਨੁਸਾਰ ਮੈਂ ਅਫ਼ਜ਼ਲ ਗੁਰੂ ਨਾਲ਼ ਸਿਰਫ਼ ਸੌ ਦਿਨ ਤਿਹਾੜ ਜੇਲ ਨੰ. 3 ਦੇ ਹਾਈ ਰਿਸਕ ਵਾਰਡ ਵਿੱਚ ਰਿਹਾ ਹਾਂ। ਸਾਨੂੰ ਸਦੀਵੀ ਵਿਛੋੜਾ ਦੇ ਗਏ ਵੱਡੇ ਭਰਾਵਾਂ ਵਰਗੇ ਅਫ਼ਜ਼ਲ ਭਾਈ ਸਾਹਿਬ ਨਾਲ਼ ਰਹਿ ਕੇ ਉਸ ਦੇ ਕਸ਼ਮੀਰੀ ਸੰਘਰਸ਼ ਵਿੱਚ ਸ਼ਾਮਲ ਹੋਣ ਦੇ ਕਾਰਨ ਅਤੇ ਮਨ ਦੇ ਵਲਵਲੇ ਸਭ ਨਾਲ਼ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਜੇਲ ਨੰ. 2 ਵਿੱਚ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਾਰੇ ਹਾਈ ਰਿਸਕ ਵਾਰਡ ਲਈ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਸੀ ਕਿ ਪਤਾ ਲੱਗਾ ਕਿ ਤਿਹਾੜ ਜੇਲ ਦੇ ਹਾਈ ਰਿਸਕ ਵਾਰਡ ਦੇ ਬੰਦੀਆਂ ਦੀਆਂ ਜੇਲ ਬਦਲੀਆਂ ਦਾ ਆਰਡਰ ਆ ਗਿਆ ਹੈ। ਨਾਲ਼ ਦੇ ਬੰਦੀ ਕਹਿੰਦੇ ਕਿ ਭਾਈ ਸਾਹਿਬ ਲੰਗਰ ਕੈਂਸਲ ਕਰਵਾ ਦੋ। ਮੈਂ ਕਿਹਾ ਕਿ ਲੰਗਰ ਕੈਂਸਲ ਕਰਵਾਂਦੇ ਚੰਗੇ ਨੀਂ ਲੱਗਦੇ। ਪਿੱਛੇ ਰਹਿ ਗਏ ਅਤੇ ਨਵੇਂ ਆਉਣ ਵਾਲ਼ੇ ਬੰਦੀ ਰਲ਼ ਮਿਲ਼ ਕੇ ਛਕ ਲੈਣਗੇ। ਇਸ ਲਈ ਮੈਂ ਸੁਨੀਲ ਰਾਠੀ ਅਤੇ ਸਾਹਿਲ ਉਰਫ਼ ਚਿੰਟੂ ਦੀ ਡਿਊਟੀ ਲਗਾ ਦਿੱਤੀ। (ਲੰਗਰ ਦੋ ਸਤੰਬਰ ਐਤਵਾਰ ਦਾ ਰੱਖਿਆ ਸੀ। ਸੋ 31 ਅਗਸਤ 2012 ਨੂੰ ਮੇਰਾ ਚਲਾਨ ਜੇਲ ਨੰ. 2 ਤੋਂ ਜੇਲ ਨੰ. 3 ਵਿੱਚ ਆ ਗਿਆ। ਜਦੋਂ ਮੈਂ ਜੇਲ ਨੰ. 3 ਦੀ ਡਿਓੜੀ ਵਿੱਚ ਪੁੱਜਾ ਤਾਂ ਕੁਝ ਦੇਰ ਬਾਅਦ ਭਾਈ ਬਲਜੀਤ ਸਿੰਘ ਭਾਊ ਦਾ ਚਲਾਨ 4 ਨੰ. ਜੇਲ ਤੋਂ 3 ਨੰ. ਜੇਲ ਦਾ ਆ ਗਿਆ। ਡਿਓੜੀ ਵਿੱਚ ਇਕੱਠੇ ਹੋਏ ਤਾਂ ਭਾਊ ਕਹਿੰਦਾ, ਬਾਬਾ ਚੰਗਾ ਹੋਇਆ ਤੂੰ ਵੀ ਆ ਗਿਆ। ਨਹੀਂ ਤਾਂ ਇਕੱਲੇ ਇੱਥੇ ਜੀਅ ਨਹੀਂ ਸੀ ਲੱਗਣਾ। ਮੈਂ ਭਾਊ ਤੋਂ ਪਹਿਲਾਂ ਸਰਚ ਕਰਾ ਕੇ ਜੇਲ ਨੰ. 3 ਦੇ ਹਾਈ ਰਿਸਕ ਵਾਰਡ ਆ ਗਿਆ। ਓਥੇ ਦੁਬਾਰਾ ਟੀ.ਐਸ.ਪੀ. (ਤਾਮਿਲਨਾਡੂ ਸਪੈਸ਼ਲ ਪੁਲੀਸ) ਨੇ ਸਮਾਨ ਚੈਕ ਕਰਿਆ। ਥੋੜੀ ਦੇਰ ਬਾਅਦ ਭਾਊ ਵੀ ਆ ਗਿਆ। ਅਫ਼ਜ਼ਲ ਗੁਰੂ ਅੱਗੇ ਗੇਟ ਤੇ ਖੜੇ ਮਿਲ਼ੇ। ਮਿਲ਼ਦਿਆਂ ਹੀ ਜੱਫ਼ੀ ’ਚ ਲੈ ਲਿਆ ਅਤੇ ਨਾਲ਼ ਹੋ ਕੇ ਮੇਰਾ ਸਮਾਨ ਆਪਣੇ ਵਾਲ਼ੇ ਏ ਬਲਾਕ ਦੀ ਚੱਕੀ ਨੰ. 8 ਵਿੱਚ ਰਖਵਾ ਦਿੱਤਾ। ਭਾਊ ਨੂੰ ਬੀ ਬਲਾਕ ਵਿੱਚ 4 ਨੰ. ਚੱਕੀ ਮਿਲ਼ ਗਈ। ਅਫ਼ਜ਼ਲ ਭਾਈ ਕਹਿੰਦੇ ਕਿ ਯਹਾਂ ਸਭੀ ਅਪਨੀ ਮੂਵਮੈਂਟ ਵਾਲ਼ੇ ਬੰਦੇ ਹੈਂ, ਇਸ ਲੀਏ ਆਪ ਕੇ ਲੀਏ ਏ ਬਲਾਕ ਠੀਕ ਹੈ। ਬਲਜੀਤ ਭਾਈ ਸਾਹਿਬ ਕੋ ਭੀ ਚੱਕੀ ਖ਼ਾਲੀ ਹੋਨੇ ਪਰ ਯਹੀਂ ਲੇ ਆਏਂਗੇ। ਅਫ਼ਜ਼ਲ ਭਾਈ ਦੀ 1 ਨੰ. ਚੱਕੀ ਸੀ ਅਤੇ ਪ੍ਰੋ. ਭੁੱਲਰ ਦੀ ਹਸਪਤਾਲ ਜਾਣ ਤੋਂ ਪਹਿਲਾਂ 2 ਨੰ. ਚੱਕੀ ਸੀ। ਮਾਊਵਾਦੀ ਨੇਤਾ ਕੋਬਾਡ ਗਾਂਧੀ ਚੱਕੀ ਨੰ. 4 ਵਿੱਚ ਸੀ। ਬਾਕੀ ਚੱਕੀਆਂ ਵਿੱਚ ਵੀ ਕਸ਼ਮੀਰ ਮੂਵਮੈਂਟ ਅਤੇ ਇੰਡੀਅਨ ਮੁਜਾਹਦੀਨ ਵਾਲ਼ੇ ਸੀ।ਕੁਝ ਦਿਨਾਂ ਵਿੱਚ ਹੀ ਸਾਡਾ ਰੋਜ਼ ਦਾ ਰੁਟੀਨ ਵਧੀਆ ਹੋ ਗਿਆ। ਸਵੇਰੇ ਸਾਢੇ ਪੰਜ ਵਜੇ ਬੰਦੀ ਖੁੱਲਦਿਆਂ ਹੀ ਕੋਬਾਡ ਗਾਂਧੀ, ਅਫ਼ਜ਼ਲ ਗੁਰੂ ਅਤੇ ਮੈਂ ਗਰਾਊਂਡ ਵਿੱਚ ਸੈਰ ਕਰਨੀ। ਅਫ਼ਜ਼ਲ ਭਾਈ ਨੇ ਗੁੱਡ ਮਾਰਨਿੰਗ ਜ਼ਰੂਰ ਕਹਿਣਾ।

ਤਕਰੀਬਨ ਸਾਢੇ ਛੇ ਵਜੇ ਚਾਹ ਅਤੇ ਬਰੈਡ ਆ ਜਾਣੇ, ਕੋਬਾਡ ਗਾਂਧੀ ਨੇ ਤੁਲਸੀ ਦੇ ਪੱਤੇ ਤੋੜ ਕੇ ਧੋ ਕੇ ਥਰਮਸ ਵਿੱਚ ਪਾ ਲੈਣੇ, ਚਾਹ ਨਾਲ਼ ਭਰ ਲੈਣਾ ਅਤੇ ਅਫ਼ਜ਼ਲ ਭਾਈ ਦੀ ਚੱਕੀ ਵਿੱਚ ਬੈਠ ਕੇ ਨਾਸ਼ਤਾ ਕਰਨਾ। ਅਫ਼ਜ਼ਲ ਭਾਈ ਨੇ ਬਰੈਡਾਂ ਨੂੰ ਪਨੀਰ ਬਟਰ ਜ਼ਰੂਰ ਲਗਾਉਣਾ ਅਤੇ ਸਾਰਿਆਂ ਨੂੰ ਵਰਤਾਉਂਦੇ। ਨਾਸ਼ਤਾ ਕਰਦਿਆਂ ਹੀ ਰੇਡੀਓ ਤੇ ਸੁਣੀਆਂ ਖ਼ਬਰਾਂ ਬਾਰੇ ਚਰਚਾ ਹੋਣੀ, ਕਿਉਂਕਿ ਗਾਂਧੀ ਜੀ  ਦੂਨ ਸਕੂਲ ਦੇ ਪੜੇ ਹਨ ਅਤੇ ਅਫ਼ਜ਼ਲ ਭਾਈ ਵੀ ਪੜੇ ਲਿਖੇ ਸਨ। ਮੈਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ਼ਿਆ। ਮੈਂ ਵੀ ਆਪਣੀ ਆਦਤ ਅਨੁਸਾਰ ਗਾਂਧੀ ਜੀ ਤੋਂ ਨਕਸਲ ਮੂਵਮੈਂਟ ਅਤੇ ਅਫ਼ਜ਼ਲ ਭਾਈ ਤੋਂ ਕਸ਼ਮੀਰ ਮੂਵਮੈਂਟ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ।ਮੇਰੀ ਅਤੇ ਭਾਊ ਦੀ ਦਿਨ ਵਿੱਚ ਜਦੋਂ ਵੀ ਜੇਲ ਕੰਟੀਨ ਤੋਂ ਚਾਹ ਆਉਂਦੀ ਤਾਂ ਅਫ਼ਜ਼ਲ ਭਾਈ ਅਤੇ ਹੁਸੈਨ (ਪਾਕਿਸਤਾਨੀ ਪੰਜਾਬੀ) ਨੂੰ ਜ਼ਰੂਰ ਦੇਣੀ। ਹੋਰ ਵੀ ਕੁਝ ਜਿਵੇਂ ਫਰੂਟ ਜਾਂ ਕੋਈ ਸਪੈਸ਼ਲ ਕੁਝ ਵੀ ਮੰਗਵਾਉਣਾ ਤਾਂ ਅਫ਼ਜ਼ਲ ਭਾਈ ਨੂੰ ਜ਼ਰੂਰ ਦੇਣਾ। ਅਫ਼ਜ਼ਲ ਭਾਈ ਨੇ ਆਪ ਵੀ ਆਦਤ ਅਨੁਸਾਰ ਹਰ ਵਾਰ ਕਹਿਣਾ, ਅਰੇ ਭਿਓਰਾ ਸਾਹਿਬ, ਆਪ ਤੋਂ ਬਹੁਤ ਜ਼ਿਆਦਤੀ ਕਰਤੇ ਹੋ, ਹਰ ਚੀਜ਼ ਹੀ ਹਮੇਂ ਦੇਤੇ ਹੋ। ਮੈਂ ਕਹਿੰਦਾ, ਅਫ਼ਜ਼ਲ ਭਾਈ ਆਪ ਹਮਾਰੇ ਅਜ਼ੀਜ਼ ਹੈਂ। ਹਮਾਰੇ ਬੜੇ ਭਾਈ ਹੋ, ਆਪ ਕੋ ਕੁਛ ਭੀ ਚਾਹੀਏ ਹੋ, ਆਪ ਬਾ-ਹੁਕਮ ਲੀਆ ਕੀਜੀਏ। ਇਹ ਸੁਣ ਕੇ ਬਹੁਤ ਖ਼ੁਸ਼ ਹੁੰਦੇ ਸੀ।ਰੋਜ਼ਾਨਾ ਸਵੇਰੇ ਜਦੋਂ ਮੈਂ ਅਫ਼ਜ਼ਲ ਭਾਈ ਨੂੰ ਜੱਫ਼ੀ ਪਾ ਕੇ ਮਿਲ਼ਣਾ ਅਤੇ ਕਹਿਣਾ, ਤਿਆਰ-ਬਰ-ਤਿਆਰ ਹੋ ਤਾਂ ਬਹੁਤ ਖ਼ੁਸ਼ ਹੋਣਾ। ਮੈਂ ਕਹਿਣਾ, ਅਫ਼ਜ਼ਲ ਭਾਈ ਅਪਨੇ ਨਿਸ਼ਾਨੇ ਔਰ ਅਕੀਦੇ ਕੇ ਲੀਏ ਰੱਬ ਕੀ ਰਹਿਮਤ ਸੇ ਆਖ਼ਰੀ ਦਮ ਤਕ ਲੜੇਂਗੇ, ਤਾਂ ਉਹਨਾਂ ਕਹਿਣਾ, ‘ਇੰਸ਼ਾ ਅੱਲਾ’।

ਹਾਈ ਰਿਸਕ ਵਾਰਡ ਦੇ ਏ ਬਲਾਕ ਦੇ ਸਾਮਣੇ ਚੱਕੀਆਂ ਤੋਂ ਬਾਅਦ ਅੱਠ ਫੁੱਟ ਗੈਲਰੀ ਤੋਂ ਬਾਅਦ ਜੰਗਲ਼ਾ ਸੀ। ਜੰਗਲ਼ੇ ਦੇਂ ਵਿੱਚੋਂ ਸਾਮਣੇ ਸਾਰਾ ਗਰਾਊਂਡ ਦਿਸਦਾ ਸੀ। ਮੇਰੀ ਅੱਠ ਨੰ. ਚੱਕੀ ਆਖ਼ਰੀ ਸੀ। ਬਿਲਕੁਲ ਸਾਮਣੇ ਜੰਗਲ਼ੇ ’ਚੋਂ ਗਰਾਊਂਡ ਦੇ ਖੂੰਜੇ ਵਿੱਚ ਕਸ਼ਮੀਰੀ ਨੇਤਾ ਮਕਬੂਲ ਬੱਟ ਦੀ ਕਬਰ ਸੀ, ਜਿਸ ਨੂੰ 1984 ਵਿੱਚ ਫਾਂਸੀ ਦਿੱਤੀ ਗਈ ਸੀ, ਅਤੇ ਸੱਜੇ ਪਾਸੇ ਫਾਂਸੀ ਹਾਤਾ ਸੀ, ਜਿਸ ਦੀ ਚਾਰਦੀਵਾਰੀ ਕੋਈ 12-13 ਫੁੱਟ ਉਚੀ ਹੈ ਅਤੇ 40-50 ਫੁੱਟ ਲੰਮਾ ਅਤੇ 25-30 ਫੁੱਟ ਚੌੜਾ ਹੈ, ਏਨੀ ਹੀ ਜਗਾ ਮਕਬੂਲ ਬੱਟ ਦੀ ਕਬਰ ਦੇ ਨਾਲ਼ ਖ਼ਾਲੀ ਪਈ ਹੈ। ਗਰਾਊਂਡ ਵਿੱਚ ਜਾਮਣ, ਬੇਰ, ਨਿੰਮ, ਪਿੱਪਲ, ਅਨਾਰ, ਅਮਰੂਦ ਅਤੇ ਹੋਰ ਕਈ ਦਰਖ਼ਤ ਹਨ, ਵਿੱਚ ਵਾਲੀਬਾਲ ਦਾ ਗਰਾਊਂਡ ਹੈ ਅਤੇ ਦੇਸੀ ਢੰਗ ਨਾਲ਼ ਕ੍ਰਿਕਟ ਵੀ ਖੇਡ ਸਕਦੇ ਹਾਂ।

ਰੋਜ਼ਾਨਾ ਹੀ ਰੁਟੀਨ ’ਚ ਭਾਊ ਅਤੇ ਮੇਰਾ ਦਿਨ ਬਹੁਤ ਵਧੀਆ ਲੰਘਦਾ ਸੀ। ਏ ਅਤੇ ਬੀ ਬਲਾਕ ਦੇ ਬੰਦੀ ਗਰਾਊਂਡ ਵਿੱਚ ਆ ਜਾਣਾ ਅਤੇ ਚੰਗੀ ਰੌਣਕ ਲਗਾਉਣੀ। ਬਲਜੀਤ ਭਾਊ ਵੀ ਤਕੜਾ ਮਜਾਕਿਆ ਏ। ਅਸੀਂ ਹੱਸਦਿਆਂ ਖੇਡਦਿਆਂ ਹੀ ਸਾਰਾ ਦਿਨ ਲੰਘਾਉਣਾ। ਵਾਲੀਬਾਲ ਜਾਂ ਕ੍ਰਿਕਟ ਖੇਡਣੀ ਤਾਂ ਅਫ਼ਜ਼ਲ ਭਾਈ ਵੇਖਣ ਜ਼ਰੂਰ ਆਉਂਦੇ ਸੀ। ਮੈਂ ਕਹਿਣਾ, ਅਫ਼ਜ਼ਲ ਭਾਈ ਆਪ ਭੀ ਖੇਲਾ ਕੀਜੀਏ ਤਾਂ ਅਫ਼ਜ਼ਲ ਭਾਈ ਨੇ ਕਹਿਣਾ, ਹਮ ਤੋ ਕਭੀ ਕਭੀ ਭੁੱਲਰ ਸਾਹਿਬ ਕੇ ਸਾਥ ਖੇਲਤੇ ਥੇ। ਪ੍ਰੋ. ਭੁੱਲਰ ਨਾਲ਼ ਅਫ਼ਜ਼ਲ ਭਾਈ ਦਾ ਬਹੁਤ ਪਿਆਰ ਸੀ। ਕਈ ਸਾਲ ਇੱਕਠੇ ਜੋ ਰਹੇ ਸੀ। ਜਦੋਂ ਮੇਰੀ ਮੁਲਾਕਾਤ ਆਉਂਦੀ ਤਾਂ ਅਫ਼ਜ਼ਲ ਭਾਈ ਨੂੰ ਖਾਣਾ ਜ਼ਰੂਰ ਦੇਣਾ। ਉਹ 3 ਨੰ. ਚੱਕੀ ਵਿੱਚ ਤਿੰਨ ਚਾਰ ਜਣੇ ਇਕੱਠੇ ਹੀ ਖਾਂਦੇ ਸੀ। ਇੱਕ ਦਿਨ ਮੇਰੇ ਖਾਣਾ ਦੇਣਾ ਯਾਦ ਨੀਂ ਰਿਹਾ। ਅਫ਼ਜ਼ਲ ਭਾਈ ਨੂੰ ਜਦੋਂ ਪੁੱਛਿਆ, ਉਹ ਕਹਿੰਦੇ ਕਿ ਅਸੀਂ ਖਾ ਲਿਆ। ਮੈਂ ਗ਼ੁੱਸੇ ’ਚ ਕਿਹਾ, ਅਫ਼ਜ਼ਲ ਭਾਈ ਆਪ ਖ਼ੁਦ ਹੀ ਡਾਲ ਲੀਆ ਕਰੋ। ਤਾਂ ਕਹਿੰਦੇ, ਸੌਰੀ ਭਿਓਰਾ ਸਾਹਿਬ, ਆਗੇ ਸੇ ਮੈਂ ਖ਼ੁਦ ਹੀ ਮਾਂਗ ਲੀਆ ਕਰੂੰਗਾ। ਫਿਰ ਜਦੋਂ ਮੇਰੀ ਮੁਲਾਕਾਤ ਆਉਣੀ ਤਾਂ ਉਹਨਾਂ ਕਹਿਣਾ ਕਿ ਆਜ ਭਿਓਰਾ ਭਾਈ ਕੀ ਮੁਲਾਕਾਤ ਆਈ ਹੈ, ਖਾਣਾ ਦੇਰ ਸੇ ਖਾਏਂਗੇ। ਮੈਂ ਆਪਣੇ ਵੱਡੇ ਭਾਅ ਜੀ ਜਰਨੈਲ ਸਿੰਘ ਨੂੰ ਕਹਿਣਾ ਕਿ ਖਾਣਾ ਜ਼ਿਆਦਾ ਲਿਆਇਆ ਕਰੋ। ਭਾਅ ਜੀ ਨੇ ਵੀ 5-7 ਬੰਦਿਆਂ ਦਾ ਖਾਣਾ ਲਿਆਉਣਾ।

ਅਕਸਰ ਘਰ ਦੀ ਗੱਲ ਕਰਦਿਆਂ ਆਪਣੇ ਬੇਟੇ ਅਤੇ ਪਤਨੀ ਦੀ ਗੱਲ ਜ਼ਰੂਰ ਕਰਨੀ। ਕਦੇ ਉਹਨਾਂ ਦੀ ਚਿੱਠੀ ਪਤਨੀ ਆਉਂਦੀ ਤਾਂ ਬਹੁਤ ਖ਼ੁਸ਼ ਹੋਣਾ, ਸਾਨੂੰ ਪਤਾ ਲੱਗਣ ਤੇ ਮੈਂ ਅਤੇ ਭਾਊ ਨੇ ਛੇੜਨਾ ਕਿ ਅਫ਼ਜ਼ਲ ਭਾਈ, ਆਜ ਤੋ ਪੂਰੀ ਚਾਰਜਿੰਗ ਮੇਂ ਘੁਮ ਰਹੇ ਹੋ। ਉਹਨਾਂ ਕਹਿਣਾ, ਅਰੇ ਯਾਰ ਯੇ ਤੋਂ ਕੁਦਰਤ ਕਾ ਨਿਜ਼ਾਮ ਹੈ। ਮੈਂ ਪੁੱਛਣਾ, ਭਾਈ ਸਾਹਿਬ ਕੋਈ ਗਾਨਾ ਵਗੈਰਾ ਨਹੀਂ ਗਾਤੇ ਥੇ ਬਾਹਰ। ਕਹਿੰਦੇ ਮੈਂ ਤੋ ਜਬ ਭੀ ਬੇਗ਼ਮ ਕਹੀਂ ਸੇ ਆਤੀ ਥੀ, ਤੋ ਕਹਿਤਾ ਥਾ,ਠਤੁਮ ਆ ਗਏ ਹੋ ਨੂਰ ਆ ਗਿਆ ਹੈੂ। ਕਹਿੰਦੇ ਹਮਾਰਾ ਆਪਸ ਮੇਂ ਬੇਪਨਾਹ ਪਿਆਰ ਹੈ।

ਅਫ਼ਜ਼ਲ ਭਾਈ ਨੇ ਇੱਕ ਦਿਨ ਦੱਸਿਆ ਕਿ ਹਮਾਰੀ ਅੰਮੀ ਕੀ ਫੌਤ ਹੋ ਗਈ ਹੈ, ਰਾਤ ਬੀ.ਬੀ.ਸੀ. ਪਰ ਖ਼ਬਰ ਆਈ ਹੈ।ਕਹਿੰਦੇ ਬਹੁਤ ਸਮੇਂ ਸੇ ਬਿਸਤਰ ਪਰ ਥੀਂ।ਅਫ਼ਜ਼ਲ ਭਾਈ ਨੇ ਮੈਨੂੰ ਪੁੱਛਣਾ ਕਿ ਆਪ ਕੀ ਬੇਗਮ ਮੁਲਾਕਾਤ ਪੇ ਨਹੀਂ ਆਤੀ, ਤਾਂ ਮੈਂ ਕਿਹਾ, ਅਫ਼ਜ਼ਲ ਭਾਈ,ਹਮਾਰੀ ਬੇਗਮ ਕੋ ਉਸ ਕੇ ਘਰ ਵਾਲ਼ੋਂ ਨੇ ਗ਼ਮ ਮੇਂ ਡੁਬੋਇਆ ਹੂਆ ਹੈ। ਉਹਨਾਂ ਕਹਿਣਾ ਕਿ ਆਪ ਕੀ ਤੋਂ ਸ਼ਾਦੀ ਹੀ ਕੌਮ ਕੀ ਸੇਵਾ ਕਰ ਕੇ ਹੂਈ ਥੀ, ਮੁਸ਼ਕਿਲ ਘੜੀ ਮੇਂ ਤੋ ਰਿਸ਼ਤਾ ਪੁਖਤਾ ਤਰਹ ਸੇ ਨਿਭਾਨਾ ਚਾਹੀਏ। ਫਿਰ ਕਹਿਣਾ ਕੋਈ ਬਾਤ ਨਹੀਂ, ਇੰਸ਼ਾ ਅਲਾਹ ਸਭ ਠੀਕ ਹੋ ਜਾਏਗਾ।

ਅਫ਼ਜ਼ਲ ਭਾਈ ਨੇ ਮੇਰੇ ਕੋਲ਼ੋਂ ਸਿੱਖ ਧਰਮ ਬਾਰੇ ਕਾਫ਼ੀ ਜਾਣਕਾਰੀ ਲੈਣੀ। ਮੈਂ ਜਦੋਂ ਗੁਰੂ ਪੰਥ ਦੇ ਬੁਨਿਆਦੀ ਅਸੂਲ ਅਤੇ ਰਹਿਤ ਮਰਯਾਦਾ ਬਾਰੇ ਦੱਸਿਆ ਤਾਂ ਕਹਿੰਦੇ, ਆਪ ਕਾ ਮਜ਼ਹਬ ਕੁਦਰਤ ਕੇ ਜ਼ਿਆਦਾ ਨਜ਼ਦੀਕ ਹੈ। ਹਮੇਂ ਭੀ ਮੁਹੰਮਦ ਸਾਹਿਬ ਨੇ ਦਸਤਾਰ ਬਾਂਧਨੇ ਔਰ ਇਸ ਕੇ ਫ਼ਾਇਦੇ ਬਤਾਏ ਹੈਂ, ਪਰ ਹਮਾਰੇ ਲੋਗ ਅਬ ਦਸਤਾਰ ਕਮ ਬਾਂਧਤੇ ਹੈਂ। ਮੂਲ ਮੰਤਰ ਦੇ ਜਦੋਂ ਮੈਂ ਅਰਥ ਦੱਸੇ ਤਾਂ ਹੈਰਾਨ ਰਹਿ ਗਏ।

ਅਫ਼ਜ਼ਲ ਭਾਈ ਕਸ਼ਮੀਰ ਮਸਲੇ ਬਾਰੇ ਬਹੁਤ ਗੰਭੀਰ ਸਨ। ਆਮ ਹੀ ਕਹਿੰਦੇ ਸਨ, ਦੋਨੋਂ ਮੁਲਕੋਂ ਮੇਂ ਕਸ਼ਮੀਰੀ ਆਵਾਮ ਪਿਸ ਰਹਾ ਹੈ। ਕਹਿੰਦੇ ਮੈਨੇ ਬਹੁਤ ਨਜ਼ਦੀਕ ਸੇ ਦੇਖਾ ਹੈ, ਕਸ਼ਮੀਰ ਮਸਲੇ ਕੀ ਆੜ ਮੇਂ ਬਹੁਤ ਲੋਗੋਂ ਨੇ ਦੁਕਾਨਦਾਰੀ ਖੋਲ ਰੱਖੀ ਹੈ। ਵੋ ਨਹੀਂ ਚਾਹਤੇ ਕਿ ਮਸਲਾ ਹਲ ਹੋ। ਮੇਰੇ ਪੁੱਛਣ ਤੇ ਕਹਿੰਦੇ ਕਿ ਮੁੰਬਈ ਜੈਸੇ ਹਮਲੇ ਕੇ ਮੈਂ ਹੱਕ ਮੇਂ ਨਹੀਂ ਹੂੰ, ਇਸ ਮੇਂ ਆਮ ਲੋਗ ਮਾਰੇ ਗਏ ਹੈਂ।

ਅਫ਼ਜ਼ਲ ਭਾਈ ਪੰਜਾਬ ਦੀ ਸਿੱਖ ਮੂਵਮੈਂਟ ਤੋਂ ਪ੍ਰਭਾਵਿਤ ਸੀ। ਕਹਿੰਦੇ ਕਿ ਮੈਦਾਨੀ ਇਲਾਕਾ ਹੋਨੇ ਕੇ ਬਾਵਜੂਦ ਇਤਨੀ ਲੰਬੀ ਔਰ ਗਹਿਗੱਚ ਲੜਾਈ ਕੋਈ ਅਸਾਨ ਕਾਮ ਨਹੀਂ। ਉਹਨਾਂ ਈਦ ਵਾਲ਼ੇ ਦਿਨ ਕਸ਼ਮੀਰੀ ਪਨੀਰ ਬਣਾਇਆ ਅਤੇ ਸਭ ਨੂੰ ਵੰਡਿਆ।ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜੇਲ ਨੰ. 3 ਦੇ ਸਿੱਖ ਨੌਜਵਾਨਾਂ ਨੇ ਬਹੁਤ ਵਧੀਆ ਲੰਗਰ ਕੀਤਾ। ਜਦੋਂ ਹਾਈ ਰਿਸਕ ’ਚ ਲੰਗਰ ਆਇਆ ਤਾਂ ਅਫ਼ਜ਼ਲ ਭਾਈ ਨੇ ਕੋਲ਼ ਖੜ ਕੇ ਲੰਗਰ ਮੇਰੇ ਨਾਲ਼ ਸਭ ਨੂੰ ਵਰਤਵਾਇਆ।

ਜਦੋਂ ਕਸਾਬ ਨੂੰ ਫਾਂਸੀ ਬਾਰੇ ਖ਼ਬਰ ਨਸ਼ਰ ਹੋਈ ਤਾਂ ਅਫ਼ਜ਼ਲ ਭਾਈ ਨੂੰ ਵੀ ਖ਼ਦਸ਼ਾ ਹੋ ਗਿਆ। ਉਸੇ ਦਿਨ ਮੈਂ ਅਫ਼ਜ਼ਲ ਭਾਈ ਦੀ ਚੱਕੀ ’ਚ ਗਿਆ ਤਾਂ ਉਹ ਅੰਦਰ ਹੀ ਟਹਿਲ ਰਹੇ ਸੀ। ਮੈਂ ਜੱਫ਼ੀ ’ਚ ਲੈ ਕੇ ਕਿਹਾ, ਅਫ਼ਜ਼ਲ ਭਾਈ ਕੋਈ ਫ਼ਿਕਰ ਨਾ ਕਰਨਾ, ਅਸੀਂ ਬੈਠ ਕੇ ਕਾਫ਼ੀ ਦੇਰ ਗੱਲਾਂ ਕੀਤੀਆਂ। ਕਹਿੰਦੇ, ਮੈਂ ਤੋ ਚਾਹਤਾ ਥਾਂ ਕਿ ਬੀ.ਜੇ.ਪੀ. ਕੀ ਸਰਕਾਰ ਆ ਜਾਤੀ ਔਰ ਮੈਂ ਭੀ ਸੁਰਖਰੂ ਹੋ ਜਾਤਾ। ਯੂ.ਪੀ.ਏ. ਸਰਕਾਰ ਫਾਂਸੀ ਲਗਾਏ, ਇਸ ਕੀ ਉਮੀਦ ਕਮ ਹੈ। ਮੈਂ ਕਿਹਾ, ਅਫ਼ਜ਼ਲ ਭਾਈ ਮੁਝੇ ਇਨ ਪਰ 70-80 ਪ੍ਰਤੀਸ਼ਤ ਸ਼ੱਕ ਹੈ, ਕੁਝ ਭੀ ਹੋ ਸਕਤਾ ਹੈ।ਅਫ਼ਜ਼ਲ ਭਾਈ ਹੱਸਦੇ ਹੋਏ ਕਹਿੰਦੇ, ਬਹਿਰਹਾਲ ਹੈਂ ਤੋ ਯੇ ਕਮੀਨੇ ਹੀ। ਭਾਊ ਨੇ ਵੀ ਇਸ ਵਿਸ਼ੇ ਤੇ ਅਫ਼ਜ਼ਲ ਭਾਈ ਨੂੰ ਹੌਸਲਾ ਦੇਣਾ। ਪਰ ਮੇਰਾ ਅਤੇ ਭਾਊ ਦਾ ਵਿਚਾਰ ਸੀ ਕਿ ਕਸਾਬ ਦਾ ਤੇ ਅਫ਼ਜ਼ਲ ਭਾਈ ਦਾ ਫ਼ਰਕ ਏ। ਕਸਾਬ ਪਾਕਿਸਤਾਨੀ ਸੀ, ਅਫ਼ਜ਼ਲ ਕਰ ਕੇ ਕਸ਼ਮੀਰ ਵਿੱਚ ਗੜਬੜ ਹੋ ਸਕਦੀ ਸੀ। ਪਰ ਖ਼ਦਸ਼ਾ ਸਾਨੂੰ ਦੋਹਾਂ ਨੂੰ ਹੀ ਸੀ। ਕਸਾਬ ਤੋਂ ਬਾਅਦ ਅਫ਼ਜ਼ਲ ਭਾਈ ਹੋਰ ਵੀ ਬੇਪਰਵਾਹ ਹੋ ਗਿਆ। ਕਹਿੰਦੇ, ਭਿਓਰਾ ਸਾਹਿਬ ਜਬ ਮੈਂ ਫਾਂਸੀ ਕੀ ਤਰਫ਼ ਬੜੂੰਗਾ, ਸਮਝਨਾ ਕਿ ਸੱਚ ਕੀ ਆਵਾਜ਼ ਕੋ ਦਬਾਨੇ ਕੀ ਕੋਸ਼ਿਸ਼ ਹੋ ਰਹੀ ਹੈ।

ਮੈਂ ਅਫ਼ਜ਼ਲ ਭਾਈ ਨੂੰ ਕਿਹਾ ਕਿ ਮੈਨੂੰ ਉਰਦੂ ਸਿਖਾ ਦੋ। ਕਹਿੰਦੇ ਜਬ ਮਰਜ਼ੀ। ਪਰ ਛੇਤੀ ਹੀ ਜੇਲ ਬਦਲੀ ਹੋਣ ਕਰ ਕੇ ਸਿੱਖ ਨਹੀਂ ਸਕਿਆ।ਜਦੋਂ 10 ਦਸੰਬਰ ਨੂੰ ਮੈਨੂੰ ਜੇਲ ਨੰ. 1 ਵਿੱਚ ਬਦਲਿਆ ਗਿਆ ਤਾਂ ਅਫ਼ਜ਼ਲ ਭਾਈ ਸਾਨੂੰ ਬਹੁਤ ਭਾਵੁਕ ਹੋ ਕੇ ਮਿਲ਼ੇ। ਮੈਂ ਕਿਹਾ, ਅਫ਼ਜ਼ਲ ਭਾਈ, ਦੁਬਾਰਾ ਯਹਾਂ ਆਇਆ ਤੋ ਊਰਦੂ ਜ਼ਰੂਰ ਸੀਖੂੰਗਾ। ਅਫ਼ਜ਼ਲ ਭਾਈ ਕਹਿੰਦੇ, ਯੇ ਬਹੁਤ ਖਬੀਸ ਲੋਗ ਹੈਂ, ਕਿਤਨਾ ਅੱਛਾ ਟਾਈਮ ਪਾਸ ਹੋ ਰਹਾ ਥਾ ਆਪ ਕੇ ਸਾਥ। ਭਾਊ ਦਾ ਵੀ 2 ਨੰ. ਜੇਲ ਦਾ ਚਲਾਨ ਸੀ।ਅਫ਼ਜ਼ਲ ਭਾਈ ਕਹਿੰਦੇ ਕਿ ਬੜੇ ਵਾਲ਼ੇ ਸੈਲ ਭੇਜਨਾ, 1 ਨੰ. ਕੀ ਕੰਟੀਨ ਮੇਂ ਮਿਲ਼ਤੇ ਹੈਂ। ਮੈਂ ਕਿਹਾ, ਛੋਟੇ ਪਲਾਸਟਿਕ ਕੇ ਦੋ ਸਟੂਲ ਭੀ ਭੇਜੂੰਗਾ। ਅਸੀਂ ਬਹੁਤ ਹੀ ਭਾਵੁਕ ਮਾਹੌਲ ਵਿੱਚ ਵਿਦਾ ਹੋਏ।

ਅਫ਼ਜ਼ਲ ਭਾਈ ਨੂੰ ਫਾਂਸੀ ਤੋਂ ਇੱਕ ਦਿਨ ਪਹਿਲਾਂ ਸਾਰੇ ਹਾਈ ਰਿਸਕ ਵਾਰਡ ਵਿੱਚ ਫੇਰਬਦਲ ਕੀਤਾ ਗਿਆ। ਬੀ ਬਲਾਕ ਵਾਲ਼ਿਆਂ ਨੂੰ 2 ਨੰਬਰ ਵਾਰਡ ਵਿੱਚ ਬਦਲ ਦਿੱਤਾ ਗਿਆ ਅਤੇ ਏ ਬਲਾਕ ਨੂੰ ਇਹ ਕਹਿ ਕੇ ਬਦਲਿਆ ਗਿਆ ਕਿ ਇਸ ਦੀ ਰਿਪੇਅਰ ਹੋਣੀ ਹੈ। ਏ ਬਲਾਕ ਨੂੰ ਅਫ਼ਜ਼ਲ ਗੁਰੂ ਸਮੇਤ ਬੀ ਬਲਾਕ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ। ਫਾਂਸੀ ਹਾਤੇ ਵਿੱਚ ਜਦੋਂ ਰਿਪੇਅਰ ਸ਼ੁਰੂ ਹੋਈ ਤਾਂ ਕੁਝ ਬੰਦਿਆਂ ਨੇ ਅਫ਼ਜ਼ਲ ਭਾਈ ਨੂੰ ਖ਼ਦਸ਼ਾ ਜ਼ਾਹਰ ਕਰਿਆ। ਅਫ਼ਜ਼ਲ ਕਹਿੰਦਾ, ਅਰੇ ਵੈਸੇ ਹੀ ਰਿਪੇਅਰ ਕਰ ਰਹੇ ਹੈਂ।

ਪਰ ਕਈਆਂ ਦਾ ਕਹਿਣਾ ਹੈ ਕਿ ਉਸ ਨੂੰ ਪੂਰਾ ਸ਼ੱਕ ਹੋ ਗਿਆ ਸੀ। ਇੱਕ ਦਿਨ ਪਹਿਲਾਂ ਹੀ ਕੰਟੀਨ ਤੋਂ ਦੋ ਤਰਾਂ ਦੀਆਂ ਸਬਜ਼ੀਆਂ ਲਈਆਂ। ਕਹਿੰਦੇ, ਆਜ ਦੋ ਸਬਜ਼ੀਓਂ ਸੇ ਖਾਨਾ ਖਾਏਂਗੇ।9 ਫ਼ਰਵਰੀ ਸਵੇਰੇ ਬੰਦੀ ਖੁੱਲਣ ਵਿੱਚ ਕੁਝ ਦੇਰ ਹੋ ਗਈ, ਤਾਂ ਸਾਰੇ ਰੌਲ਼ਾ ਪਾਉਣ ਲੱਗੇ ਕਿ ਬੰਦੀ ਕਿਉਂ ਨਹੀਂ ਖੋਲ ਰਹੇ। ਅਫ਼ਜ਼ਲ ਭਾਈ ਵੀ ਕਹਿੰਦੇ ਕਿ ਹਮ ਨੇ ਨਮਾਜ਼ ਪੜਨੀ ਹੈ। ਏਨੇ ਵਿੱਚ ਅਸਿਸਟੈਂਟ ਸੁਪਰੀਡੈਂਟ ਆਰ.ਐਲ. ਮੀਣਾ 20-25 ਸਿਪਾਹੀਆਂ ਨਾਲ਼ ਆਇਆ ਅਤੇ ਕਹਿੰਦਾ ਕਿ ਸਰਚਿੰਗ ਹੈ। ਅਫ਼ਜ਼ਲ ਭਾਈ ਕਹਿੰਦੇ ਕਿ ਹਮੇਂ ਬਾਹਰ ਤੋ ਨਿਕਾਲ਼ੋ ਨਮਾਜ਼ ਕੇ ਲੀਏ, ਤਾਂ ਇਕੱਲੇ ਅਫ਼ਜ਼ਲ ਭਾਈ ਨੂੰ ਹੀ ਖੋਲਿਆ ਗਿਆ ਅਤੇ ਕਹਿੰਦੇ ਆਪ ਖੁਲੀ ਜਗਾ ਨਮਾਜ਼ ਪੜ ਲੋ। ਅਫ਼ਜ਼ਲ ਭਾਈ ਦੂਸਰੇ ਪਾਸੇ ਗਏ ਤਾਂ ਪਿਛਲੇ ਸਾਰੇ ਗੇਟ ਬੰਦ ਕਰ ਦਿੱਤੇ। ਜਦੋਂ ਅਫ਼ਜ਼ਲ ਭਾਈ ਅੱਗੇ ਗਏ ਤਾਂ ਬਹੁਤ ਹੀ ਜ਼ਿਆਦਾ ਅਫ਼ਸਰ ਖੜੇ ਸੀ। ਉਹਨਾਂ ਨੂੰ ਸ਼ੱਕ ਹੋਇਆ, ਤਾਂ ਉਹਨਾਂ ਪੁੱਛਿਆ, ਕਿਆ ਬਾਤ ‘ਵਾਰੰਟ ਆ ਗਏ ਕਿਆ’।

ਜੇਲ ਅਫ਼ਸਰ ਕਹਿੰਦੇ, ਹਾਂ ਅਫ਼ਜ਼ਲ ਜੀ, ਵਾਰੰਟ ਆ ਗਏ ਹੈਂ। ਅਫ਼ਜ਼ਲ ਭਾਈ ਨੇ ਪੁੱਛਿਆ, ਆਜ ਕੇ ? ਤਾਂ ਅਫ਼ਸਰ ਕਹਿੰਦੇ, ਹਾਂ ਆਜ ਕੇ। ਅਫ਼ਜ਼ਲ ਭਾਈ ਕਹਿੰਦੇ, ਕਿਤਨੇ ਬਜੇ ਕੇ ? ਕਹਿੰਦੇ 8 ਬਜੇ ਕੇ। ਅਫ਼ਜ਼ਲ ਭਾਈ ਨੇ ਟਾਈਮ ਵੇਖਿਆ ਸਵਾ ਛੇ ਵੱਜੇ ਸਨ।ਕਹਿੰਦੇ ਨਮਾਜ਼ ਪੜ ਲੂੰ, ਤਾਂ ਅਫ਼ਜ਼ਲ ਭਾਈ ਨੂੰ ਏ ਬਲਾਕ ਦੀ 1 ਨੰ. ਚੱਕੀ, ਜਿਹੜੀ ਇੱਕ ਦਿਨ ਪਹਿਲਾਂ ਹੀ ਖ਼ਾਲੀ ਕਰਾਈ ਸੀ, ਓਥੇ ਲੈ ਗਏ। ਚੱਕੀ ਖ਼ਾਲੀ ਸੀ, ਧੋਤੀ ਹੋਈ ਸੀ। ਇੱਕ ਬਾਲਟੀ ਗ਼ਰਮ ਪਾਣੀ ਅਤੇ ਚਿੱਟੇ ਰੰਗ ਦੇ ਨਵੇਂ ਕੱਪੜੇ ਅਤੇ ਸਫ਼ੇਦ ਚਾਦਰ ਵਿਛਾਈ ਹੋਈ ਸੀ। ਲਾਅ ਅਫ਼ਸਰ ਸੁਨੀਲ ਗੁਪਤਾ ਨੇ ਕਿਹਾ ਕਿ ਆਪ ਨਹਾ ਲੀਜੀਏ, ਤਾਂ ਅਫ਼ਜ਼ਲ ਭਾਈ ਕਹਿੰਦੇ, ਨਹੀਂ ਮੈਂ ਮੂੰਹ ਹਾਥ ਹੀ ਧੋਊਂਗਾ। ਨਵੇਂ ਕੱਪੜੇ ਪਾਉਣ ਤੋਂ ਵੀ ਨਾਂਹ ਕਰ ਦਿੱਤੀ। ਪਿੱਛੇ ਬਲਾਕ ਵਾਲ਼ਿਆਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਅਫ਼ਜ਼ਲ ਭਾਈ ਨੇ ਵੀ ਨਾਹਰੇ ਲਾ ਕੇ ਜਵਾਬ ਦਿੱਤਾ। ਜੇਲ ਨੰ. 3 ਦਾ ਡਿਪਟੀ ਸੁਪਰਡੈਂਟ ਸੁਭਾਸ਼ ਸ਼ਰਮਾ ਪਿੱਛੇ ਬਲਾਕ ਵਿੱਚ ਜਾ ਕੇ ਕਹਿੰਦਾ ਕਿ ਆਪ ਨਾਹਰੇਬਾਜ਼ੀ ਨਾ ਕਰੋ। ਜਿਤਨਾ ਦੁੱਖ ਆਪ ਕੋ ਹੈ, ਉਤਨਾ ਹੀ ਹਮੇਂ ਭੀ ਹੈਂ। ਅਫਜਲ ਕਹਿੰਦਾ ਮੂਝੇ ਕਾਹੇ ਕਾ ਦੁਖ ਹੈ , ਇਤਨੀ ਲੰਬੀ ਜੇਲ ਸਮੇਂ ਮੇਂ ਅਫ਼ਜ਼ਲ ਨੇ ਕਭੀ ਸ਼ਿਕਾਇਤ ਕਾ ਮੌਕਾ ਨਹੀਂ ਦੀਆ। ਉਹਨਾਂ ਅਫ਼ਜ਼ਲ ਨੂੰ ਮਿਲ਼ਣ ਲਈ ਕਿਹਾ ਤਾਂ ਸੁਭਾਸ਼ ਸ਼ਰਮਾ ਕਹਿੰਦਾ ਕਿ ਹੋਮ ਮਨਿਸਟਰੀ ਸੇ ਬਹੁਤ ਅਫ਼ਸਰ ਆਏ ਹੈਂ। ਸੋ ਉਨ ਕੇ ਸਾਮਨੇ ਆਪ ਕੀ ਬਾਤ ਰਖ ਦੇਤਾ ਹੂੰ। ਪਰ ਉਹਨਾਂ ਮੁਲਾਕਾਤ ਨਹੀਂ ਕਰਾਈ।

ਓਧਰ ਅਫ਼ਜ਼ਲ ਭਾਈ ਚੱਕੀ ਨੰ. ਇੱਕ ਦੇ ਵਰਾਂਡੇ ਵਿੱਚ ਹੀ ਬੈਠ ਗਏ। ਘਰ ਫ਼ੋਨ ਕਰਨ ਦੀ ਇੱਛਾ ਨਾ-ਮਨਜ਼ੂਰ ਕਰ ਦਿੱਤੀ ਗਈ ਤਾਂ ਉਹਨਾਂ ਚਿੱਠੀ ਲਿਖ ਕੇ ਕਿਹਾ ਕਿ ਇਹ ਮੇਰੇ ਘਰਦਿਆਂ ਨੂੰ ਦੇ ਦੇਣਾ। ਪੌਣੇ ਅੱਠ ਵਜੇ ਜਦੋਂ ਜਾਣ ਲੱਗੇ ਕਿ ਇੱਕ ਚਾਹ ਦਾ ਕੱਪ ਪੀਤਾ, ਉਹਨਾਂ ਦੀ ਚੱਕੀ ਤੋਂ ਫਾਂਸੀ ਹਾਤਾ ਕੋਈ 25-30 ਮੀਟਰ ਤੇ ਹੈ। ਜਦੋਂ ਓਧਰ ਜਾਣ ਲੱਗੇ ਤਾਂ ਅੱਧੇ ਰਸਤੇ ਪਿੱਪਲ ਦੇ ਦਰਖ਼ਤ ਕੋਲ਼ ਖਲੋ ਗਏ ਅਤੇ ਸਾਰੇ ਗਰਾਊਂਡ ਨੂੰ ਨਿਹਾਰਿਆ। ਜਦੋਂ ਮਕਬੂਲ ਬੱਟ ਦੀ ਕਬਰ ਵੱਲ ਨਿਗਾ ਮਾਰੀ ਤਾਂ ਇੱਕ ਕਬਰ ਹੋਰ ਪੁੱਟੀ ਹੋਈ ਵੇਖੀ, ਜੋ ਉਹਨਾਂ ਲਈ ਹੀ ਪੁੱਟੀ ਗਈ ਸੀ। ਸਾਰੀ ਰਾਤ ਫਾਂਸੀ ਹਾਤੇ ਵਿੱਚ ਰਿਪੇਅਰਿੰਗ ਦਾ ਕੰਮ ਚੱਲਦਾ ਰਿਹਾ ਸੀ। ਪੂਰੇ ਦੋ ਤਿੰਨ ਮਿੰਟ ਬਾਗ਼ ਨੂੰ ਨਿਹਾਰ ਕੇ ਆਪਣੀ ਕਬਰ ਵੇਖ ਕੇ ਆਦਤ ਅਨੁਸਾਰ ਕਹਿੰਦੇ, ਠਅਰੇ ਚਲੋ ਯਾਰ, ਏਕ ਦਿਨ ਤੋ ਜਾਨਾ ਹੀ ਹੈ। ਐਸੀ ਮੌਤ ਕਿਸਮਤ ਸੇ ਮਿਲ਼ਤੀ ਹੈੂ। ਲੰਮੇ ਸਮੇਂ ਉਹਨਾਂ ਕੋਲ਼ ਡਿਊਟੀ ਕਰ ਰਹੇ ਮੁਲਾਜ਼ਮਾਂ ਦੀਆਂ ਅੱਖਾਂ ਭਰ ਆਈਆਂ। ਫਾਂਸੀ ਤਖ਼ਤੇ ਤੇ ਖੜੇ ਹੋ ਕੇ ਕਹਿੰਦੇ ਕਿ ਮੇਰੇ ਹਾਥ ਖੋਲ ਦੀਜੀਏ, ਮੈਂ ਫੰਦਾ ਅਪਨੇ ਗਲ਼ੇ ਮੇਂ ਖ਼ੁਦ ਡਾਲੂੰਗਾ। ਪਰ ਕਿਸੇ ਨਾ ਮੰਨੀ। ਕਾਲ਼ਾ ਕੱਪੜਾ ਸਿਰ ਤੇ ਪਾ ਕੇ ਰੱਸਾ ਪਾ ਦਿੱਤਾ ਅਤੇ ਅੱਠ ਵਜੇ ਇਕਦਮ ਝਟਕੇ ਨਾਲ਼ ਥੱਲੇ ਵਾਲ਼ੇ ਤਖ਼ਤੇ ਹਟ ਗਏ ਅਤੇ ਅਫ਼ਜ਼ਲ ਭਾਈ ਸ਼ਹੀਦ ਹੋ ਗਏ ਅਤੇ ਉਹਨਾਂ ਨੂੰ ਮਕਬੂਲ ਬੱਟ ਨਾਲ਼ ਪੁੱਟੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ।

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz