ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Aug 2018
Mo Tu We Th Fr Sa Su
30 31 1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005081062
ਅੱਜ
ਇਸ ਮਹੀਨੇ
1152
25042

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.90
   

ਮੁੱਖ ਪੰਨਾ

ਦੁਸ਼ਮਣ ਜਾਣਦਾ ਹੈ ਕਿ ਆਪਣੀ ਬੁਨਿਆਦ, ਸ੍ਰੀ ਗੁਰੂ ਗ੍ਰੰਥ ਸਾਹਿਬ

ਨਾਲੋਂ ਉਖੜਕੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ

ਗੁਰੂ ਅਰਜੁਨ ਸਾਹਿਬ ਨੇ ਇਕ ਬਹੁੱਤ ਮਹੱਤਵਪੂਰਨ ਬਿਆਨ

ਦਿੱਤਾ ਹੈ, ਉਹ ਇਹ ਕਿ ਪੋਥੀ ਪਰਮੇਸਰ ਕਾ ਥਾਨੁ॥

 http://sameydiawaaz.com/SDA%202013/SDA%20-%20Writers/Dr.%20Gurdarshan%20Singh.JPG

ਚੰਡੀਗੜ੍ਹ ਸੈਕਟਰ 46 ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਦਿਨੀ, ਗੁਰੂ ਗ੍ਰੰਥ ਦਾ ਖਾਲਸਾ ਪੰਥ “ਵਿਸ਼ਵ ਚੇਤਨਾ ਲਹਿਰ” ਵਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ” ਉੱਘੇ ਇਤਿਹਾਸਕਾਰ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ-ਉੱਚਤਾ ਦੀ ਗੱਲ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਕਿਸੇ ਸਵੈ - ਸਪਸ਼ਟ ਗੱਲ ਨੂੰ ਕਹਿਣ ਦੀ ਲੋੜ ਉਦੋਂ ਮਹਿਸੂਸ ਹੁੰਦੀਂ ਹੈ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਜਾਂ ਜਦੋਂ ਅਸੀਂ ਉਸ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਜਾਂ ਜਦੋਂ ਉਹ ਸਾਡੀ ਸਮਝ ਤੋਂ ਉਪਰ ਦੀ ਗੱਲ ਹੋਵੇ । ਜੇਕਰ ਸਿੱਖ ਇਹ ਕਹਿਣ ਕਿ ਅਸੀਂ ਹਿੰਦੂ ਨਹੀਂ, ਤਾਂ ਇਹ ਰੱਖਿਆਤਮਕ (defensive) ਗੱਲ ਹੈ । ਜੋ ਆਪਣੇ ਆਪ ਵਿੱਚ ਕੁੱਝ ਕਮਜ਼ੋਰ ਲਗਦੀ ਹੈ । ਦੁਨੀਆਂ ਵਿੱਚ ਜਦੋਂ ਵੀ ਕੋਈ ਲੜਾਈ ਹੁੰਦੀ ਹੈ ਉਹ ਰੱਖਿਆਤਮਕ (defensive) ਨਾਂਹ ਹੋ ਕੇ ਆਕਰਮਣਾਤਮਕ (offensive) ਹੋਣੀ ਚਾਹੀਦੀ ਹੈ । ਆਕਰਮਣਾਤਮਕ ਗੱਲ ਤਾਂ ਹੁੰਦੀ ਹੈ ਜੇਕਰ ਤੁਸੀਂ ਆਪਣੀ ਗੱਲ ਕਰਦੇ ਚਲੇ ਜਾਉ । ਖ਼ੈਰ, ਸਿੱਖ ਅੱਜਕੱਲ ਕਾਫ਼ੀ ਜ਼ਿਆਦਾ ਕਮਜ਼ੋਰ ਹੋ ਰਹੇ ਲਗਦੇ ਹਨ । ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ‘ਪੰਥ ਖਤਰੇ ਵਿੱਚ ਹੈ’, ਜੋ ਕਾਫ਼ੀ ਦਹਾਕੇ ਹੁੰਦੀ ਰਹੀ ।  ਦੂਜੀ ਗੱਲ ਅਸੀਂ ਅੱਜਕੱਲ ਸੁਣ ਰਹੇ ਹਾਂ ਕਿ ‘ਗ੍ਰੰਥ ਖ਼ਤਰੇ ਵਿੱਚ ਹੈ’ । ਪਹਿਲਾਂ ਪੰਥ ਖ਼ਤਰੇ ਵਿੱਚ ਸੀ ਤੇ ਅੱਜ ਗ੍ਰੰਥ ਵੀ ਖ਼ਤਰੇ ਵਿੱਚ ਹੈ । ਡਾ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਗੱਲ ਸਹੀ ਢੰਗ ਨਾਲ ਕਹਿ ਨਹੀਂ ਸਕੇ ਅਤੇ ਨਾ ਹੀ ਆਪਣੇ ਵਿਰੋਧੀਆਂ ਨੂੰ ਸਮਝਾ ਸਕੇ ਹਾਂ  ਜਿਨ੍ਹਾਂ ਨੂੰ ਅਸੀਂ ਆਪਣੇ ਵਿਰੋਧੀ ਸਮਝਦੇ ਹਾਂ । ਦਸਮ - ਗ੍ਰੰਥ ਨਾਮੀ ਇਕ ਗ੍ਰੰਥ, ਜਿਸਦੀ ਕੋਈ ਬੁਨਿਆਦ ਨਹੀਂ, ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਜ਼ਬਰਦਸਤੀ ਸਿੱਖਾਂ ਅਤੇ ਸਿੱਖੀ ਉਪਰ ਥੋਪਿਆ ਜਾ ਰਿਹਾ ਹੈ । ਇਸ ਲਈ ਇਸ ਪੁਸਤਕ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ । ਅਜੋਕੇ ਜਾਂ ਆਧੁਨਿਕ ਯੁਗ ਵਿੱਚ, ਕਿਸੇ ਗ੍ਰੰਥ ਦੀ ਪ੍ਰਮਾਣਿਕਤਾ ਪਰਖਣ ਲਈ ਦੁਨੀਆਂ ਦੇ ਵਿਦਵਾਨਾਂ ਨੇ ਕੁੱਝ ਮਿਆਰ ਨਿਸ਼ਚਿਤ ਕੀਤੇ ਹੋਏ ਹਨ ਜੋ ਹੇਠ ਲਿਖੇ ਅਨੁਸਾਰ ਹਨ :-

1. ਸਭ ਤੋਂ ਪਹਿਲੀ ਗੱਲ ਇਹ ਦੇਖਣੀ ਹੁੰਦੀ ਹੈ ਕਿ ਉਸ ਕਿਤਾਬ ਦੀ ਵਿਸ਼ਾ - ਵਸਤੂ ਜਾਂ ਸਮਗਰੀ (content) ਕੀ ਹੈ ਅਤੇ ਉਹ ਕਿਸ ਕਾਲ ਵਿੱਚ ਲਿਖੀ ਗਈ ? ਜੇਕਰ ਉਸ ਦੀ ਸਹੀ ਤਾਰੀਖ਼ ਪਤਾ ਲੱਗ ਜਾਏ, ਤਾਂ ਬਹੁੱਤ ਹੀ ਚੰਗੀ ਗੱਲ ਹੈ ਅਤੇ ਜੇਕਰ ਨਾ ਪਤਾ ਲਗ ਸਕੇ ਤਾਂ ਥੋੜਾ - ਬਹੁਤ ਅੱਗੇ ਪਿੱਛੇ ਹੋਣ ਨਾਲ ਵੀ ਉਸ ਨੂੰ ਸਮਝਿਆ ਜਾ ਸਕਦਾ ਹੈ ।

2. ਦੂਜੀ ਗੱਲ, ਉਸ ਕਿਤਾਬ ਦਾ ਲਿਖਾਰੀ ਕੌਣ ਹੈ ?

3. ਤੀਜੀ ਗੱਲ, ਲਿਖਾਰੀ ਦੀ ਇਮਾਨਦਾਰੀ, ਭਰੋਸੇਯੋਗਤਾ ਅਤੇ ਨੇਕ - ਨੀਤੀ (integrity) ਦੀ ਹੈ । ਯਾਨਿ ਕਿ ਉਸ ਦੀ ਪ੍ਰਮਾਣਿਕਤਾ (authenticity) ਕੀ ਹੈ ?

ਉਪ੍ਰੋਕਤ ਤਿੰਨੇ ਗੱਲਾਂ ਅਖੌਤੀ ਦਸਮ ਗ੍ਰੰਥ ਵਿੱਚ ਮੌਜੂਦ ਨਹੀਂ ਹਨ । ਚਾਹੇ ਕੋਈ ਦਸਮ ਗ੍ਰੰਥ ਦਾ ਸਮਰਥਕ ਹੋਵੇ ਜਾਂ ਵਿਰੋਧੀ, ਉਹ ਸਹਿਜ ਨਾਲ ਬੈਠਕੇ, ਦਲੀਲ - ਪੂਰਵਕ ਇਹ ਗੱਲ ਸਾਬਤ ਨਹੀਂ ਕਰ ਸਕਿਆ ਕਿ ਉਸ ਗ੍ਰੰਥ ਦਾ ਲਿਖਾਰੀ ਕੌਣ ਹੈ ? ਉਸ ਗ੍ਰੰਥ ਦੀ ਲਿਖਣ - ਤਾਰੀਖ਼ ਕੀ ਹੈ ? ਉਸ ਦੀ ਪ੍ਰਮਾਣਿਕਤਾ (authenticity) ਕੀ ਹੈ ? ਅਖੌਤੀ ਦਸਮ - ਗ੍ਰੰਥ ਬਾਰੇ ਇਹ ਤਿੰਨੇ ਗੱਲਾਂ ਅੱਜ ਤੱਕ ਨਿਸ਼ਚੇ - ਪੂਰਵਕ ਸਾਬਿਤ ਨਹੀਂ ਹੋ ਸਕੀਆਂ । ਲੇਕਿਨ ਦੂਜੇ ਪਾਸੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਇਹਨਾਂ ਤਿੰਨੇ ਗੱਲਾਂ ਬਾਰੇ ਕੋਈ ਸ਼ੰਕਾ ਹੀ ਨਹੀਂ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਮੇਰੇ ਜਾਂ ਤੁਹਾਡੇ ਕਹਿਣ ਦੀ ਮੁਥਾਜ ਨਹੀਂ ਹੈ । ਸ੍ਰੀ ਗੁਰੂ ਅਰਜੁਨ ਸਾਹਿਬ ਨੇ ਇਕ ਬਹੁਤ ਮਹੱਤਵਪੂਰਨ ਬਿਆਨ ਦਿੱਤਾ ਹੈ । ਉਹ ਇਹ ਕਿ “ਪੋਥੀ ਪਰਮੇਸਰ ਕਾ ਥਾਨੁ॥” ਪਹਿਲਾਂ ਗ੍ਰੰਥ ਸਾਹਿਬ ਨੂੰ ਪੋਥੀ ਕਹਿੰਦੇ ਸੀ । ਉਸ ਪੋਥੀ ਨੇ ਇਕ ਐਲਾਨ (declaration) ਕੀਤਾ ਹੈ, ਜਿਸ ਨੂੰ ਸਾਧਾਰਣ ਆਦਮੀ ਲਈ ਸਮਝਣਾ ਥੋੜਾ ਮੁਸ਼ਕਿਲ ਹੈ ਪਰ ਇਸ ਨੂੰ ਸਮਝਣਾ ਬਹੁਤ ਜਰੂਰੀ ਹੈ ਕਿ ਇਹ ਪੋਥੀ ਜਾਂ ਗ੍ਰੰਥ ਪਰਮੇਸ਼ਰ ਦਾ ਥਾਂ ਹੈ । ਇਹ ਬਿਆਨ ਆਪਣੇ ਆਪ ਵਿੱਚ ਬੜਾ ਵਿਆਪਕ (comprehensive) ਅਤੇ ਸੰਪੂਰਨ ਹੈ । ਇਸ ਬਿਆਨ ਤੋਂ ਬਾਅਦ, ਇਸ ਪੋਥੀ ਨੂੰ ਮੰਨਣ ਵਾਲੇ ਸਿੱਖਾਂ ਨੂੰ, ਇਧਰ - ਉਧਰ ਰੱਬ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ, ਕਿਸੇ ਸਿੱਖ ਨੂੰ ਕਿਸੇ ਤੀਰਥ ਜਾਂ ਕਿਸੇ ਕੁੰਭ ਦੇ ਮੇਲੇ ਵਿੱਚ ਜਾਣ ਦੀ ਜਰੂਰਤ ਨਹੀਂ ਕਿਉਂਕਿ ਉਸ ਲਈ ਇਹ ਪੋਥੀ ਹੀ ਰੱਬ ਦਾ ਥਾਂ ਹੈ ।

ਸਿੱਖਾਂ ਦੇ ਵੱਡੇ ਵਿਦਵਾਨਾਂ ਨੂੰ ਇਹ ਸਮਝਣ ਦੀ ਖ਼ਾਸ ਜ਼ਰੂਰਤ ਹੈ ਕਿ ਇਹ ਪੋਥੀ ਰੱਬ ਹੈ ਇਹ ਕੋਈ ਧਾਰਮਕ ਗੰਥ (scripture) ਨਹੀਂ ਹੈ । ਜ਼ਿਆਦਾਤਰ ਵਿਦਵਾਨ ਇਸ ਨੂੰ ਧਾਰਮਿਕ ਗ੍ਰੰਥ ਕਹਿਕੇ ਗੱਲ ਮੁਕਾ ਦਿੰਦੇ ਹਨ ਪਰ ਇਹ ਕੇਵਲ ਧਾਰਮਕ ਗ੍ਰੰਥ ਨਹੀਂ ਹੈ । ਇਹ ਰੱਬ ਹੈ ਅਤੇ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ “ਪੋਥੀ ਪਰਮੇਸਰ ਕਾ ਥਾਨੁ” । ਤਾਂ ਫਿਰ ਕੋਈ ਇਸ ਨੂੰ ਕੇਵਲ ਧਾਰਮਕ ਗ੍ਰੰਥ ਕਿਵੇਂ ਕਹਿ ਸਕਦਾ ਹੈ ?

ਸਾਰੀ ਦੁਨੀਆਂ ਦੇ ਧਰਮ - ਗ੍ਰੰਥ ਕੀ ਹਨ ? ਉਹ ਸਾਰੇ ਧਰਮ - ਦੁਨੀਆਂ ਦੇ ਮੀਲ ਪੱਥਰ ਹਨ । ਜੋ ਆਦੇਸ਼ ਦੇ ਰਹੇ ਹਨ ਰੱਬ ਕੋਲ ਪਹੁੰਚਣ ਦਾ, ਚਾਹੇ ਉਹ ਹਿੰਦੂਆਂ ਦੇ ਧਾਰਮਕ ਗ੍ਰੰਥ ਹੀ ਕਿਉਂ ਨਾ ਹੋਣ । ਡਾ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਮੈਂ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ, ਬਲਕਿ ਗੁਰੂ ਦੇ ਆਸ਼ੇ ਅਨੁਸਾਰ ਫ਼ਰਕ (differentiation) ਜ਼ਰੂਰ ਦੱਸ ਰਿਹਾ ਹਾਂ । ਦੂਜੇ ਸਾਰੇ ਗ੍ਰੰਥ, ਚਾਹੇ ਕੁਰਾਨ, ਬਾਈਬਲ ਜਾਂ ਕੋਈ ਹੋਰ ਧਾਰਮਕ ਗ੍ਰੰਥ ਹੋਵੇ – ਇਹ ਆਦੇਸ਼ ਦੇ ਰਹੇ ਹਨ ਕਿ ਐ ਇਨਸਾਨ ਰੱਬ ਨੂੰ ਮਿਲਣ ਦਾ ਇਹ ਰਸਤਾ ਹੈ, ਤੂੰ ਇਸ ਤਰ੍ਹਾਂ ਕਰ, ਇਸ ਤਰਫ਼ ਜਾਹ, ਉਸ ਜਗ੍ਹਾ ਬੈਠ, ਇਹ ਇਸ਼ਨਾਨ ਕਰ, ਤਾਂ ਤੈਨੂੰ ਰੱਬ ਮਿਲ ਜਾਏਗਾ ਕਿਉਂਕਿ ਰੱਬ ਕਿਤੇ ਹੋਰ ਬੈਠਾ ਹੈ । ਜਿਵੇਂ ਕਿਸੇ ਨੇ ਪਟਿਆਲੇ ਜਾਣਾ ਹੋਵੇ ਅਤੇ ਤੁਹਾਨੂੰ ਕੋਈ ਕਹੇ ਕਿ ਤੁਸੀਂ ਜੀਰਕਪੁਰ ਪਹੁੰਚਕੇ ਮੀਲ ਪੱਥਰ ਪੜ੍ਹਦੇ ਜਾਣਾ, ਤੁਸੀਂ ਸਿੱਧੇ ਪਟਿਆਲੇ ਪਹੁੰਚ ਜਾਉਗੇ । ਇਸੇ ਤਰ੍ਹਾਂ ਧਾਰਮਿਕ ਗ੍ਰੰਥ ਮੀਲ ਪੱਥਰ ਹੁੰਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ, ਸਿੱਖਾਂ ਦਾ ਗੁਰੂ ਅਤੇ ਪਰਮਾਤਮਾ ਹੈ । ਇਸ ਤੋਂ ਅੱਗੇ ਅਸਾਂ ਸਿੱਖਾਂ ਨੇ ਕਿਤੇ ਨਹੀਂ ਜਾਣਾ । ਡਾ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਗੱਲ ਕਹਿਣ ਤੇ ਤੁਸੀਂ ਮੈਨੂੰ ਪੰਥ ਵਿੱਚੋਂ ਹੀ ਨਾ ਕੱਢ ਦੇਣਾ ਕਿਉਂਕਿ ਮੈਂ ਤਾਂ ਪੰਥ ਵਿੱਚ ਰਹਿਕੇ ਪੰਥ ਦੀ ਸੇਵਾ ਕਰਨੀ ਲੋਚਦਾ ਹਾਂ । ਇਹ ਪੋਥੀ ਸਿੱਖਾਂ ਦਾ ਔਬਜੈਕਟਿਵ ਜਾਂ ਟੀਚਾ ਹੈ । ਪੰਥ ਨੇ ਅਤੇ ਬਤੌਰ ਸਿੱਖ ਕਿਸੇ ਨੇ ਇਸ ਤੋਂ ਅੱਗੇ ਨਹੀਂ ਜਾਣਾ । ਜੇਕਰ ਤੁਸੀਂ ਸਿੱਖ ਨਹੀਂ ਹੋ ਤਾਂ ਤੁਹਾਡਾ ਆਪਣਾ ਤਰੀਕਾ ਹੋ ਸਕਦਾ ਹੈ, ਤੁਸੀਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਵੀ ਜਾ ਸਕਦੇ ਹੋ ਜਾਂ ਤੁਹਾਡੇ ਧਰਮ - ਗ੍ਰੰਥ ਵਿੱਚ ਦਰਸਾਈ ਹੋਰ ਕੋਈ ਸਾਧਨਾ ਅਪਨਾ ਸਕਦੇ ਹੋ । ਵਿਦਵਾਨਾਂ ਨੇ ਦੁਨੀਆਂ ਦੇ ਧਰਮਾਂ ਦਾ ਜੋ ਵਰਗੀਕਰਣ (classification) ਕੀਤਾ ਹੋਇਆ ਹੈ ਉਸ ਵਿੱਚ ਉਨ੍ਹਾਂ ਧਰਮਾਂ ਨੂੰ ‘ਮੁਕਤੀ ਧਰਮ’ (salvation religion) ਕਿਹਾ ਗਿਆ ਹੈ ਜਿਹੜੇ ਧਰਮਾਂ ਦੇ ਅਨੁਯਾਈ ਆਪਣੀ ਮੁਕਤੀ ਲਈ ਕੁੱਝ ਵੀ ਕਰ ਸਕਦੇ ਹਨ ਪਰ ਕਿਸੇ ਸਿੱਖ ਨੇ ਜੰਗਲਾਂ ਵਿੱਚ ਨਹੀਂ ਜਾਣਾ, ਪਹਾੜਾਂ ਦੀਆਂ ਕੰਦਰਾਂ ਵਿੱਚ ਨਹੀਂ ਜਾਣਾ, ਤੀਰਥਾਂ ਤੇ ਨਹੀਂ ਜਾਣਾ । ਪ੍ਰੰਤੂ, ਇਸ ਦੇ ਵਿਪਰੀਤ ਅਜੋਕੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਕੁੰਭ ਦੇ ਮੇਲੇ ਤੇ ਭੇਜ ਰਹੀ ਹੈ ਕਿ ਜਾਉ ਕੁੰਭ ਦੇ ਮੇਲੇ ਤੇ ਤੁਸੀਂ ਵੀ ਇਸ਼ਨਾਨ ਕਰ ਆਉ !

ਸਿੱਖ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ । ਕਿਉਂਕਿ ਸਿੱਖਾਂ ਦਾ ਸਿੱਧਾ ਸੰਪਰਕ ਸ਼ਬਦ ਦੇ ਨਾਲ ਹੈ । ਇਹ ਗੱਲ ਕੇਵਲ ਗੁਰੂ ਅਰਜੁਨ ਸਾਹਿਬ ਨੇ ਹੀ ਨਹੀਂ ਕੀਤੀ, ਗੁਰੂ ਨਾਨਕ ਪਹਿਲੇ ਹੀ ਸ਼ਬਦ ਗੁਰੂ ਦੀ ਗੱਲ ਕਰ ਚੁੱਕੇ ਹਨ । ਗੁਰੂ ਨਾਨਕ ਦੇ ਨਾਲ - ਨਾਲ ਦੂਜੇ ਗੁਰੂਆਂ ਨੇ ਵੀ ਬਾਰ - ਬਾਰ ਸ਼ਬਦ ਦੀ ਗੱਲ ਕੀਤੀ ਹੈ, ਕੱਚੀ ਅਤੇ ਸੱਚੀ ਬਾਣੀ ਦੀ ਗੱਲ ਵੀ ਕੀਤੀ ਹੈ । ਭਾਵੇਂ ਇਹ ਸਾਰੀਆਂ ਗੱਲਾਂ ਇਤਿਹਾਸ ਵਿੱਚ ਪਹਿਲਾਂ ਵੀ ਹੋ ਚੁੱਕੀਆ ਸਨ ਪਰ ਗੁਰੂ ਅਰਜੁਨ ਸਾਹਿਬ ਨੇ ਕਿਹਾ ਕਿ ਇਹ ਪੋਥੀ ਜੋ ਮੈਂ ਤਿਆਰ ਕਰ ਰਿਹਾ ਹਾਂ ਸਿੱਖ ਇਸ ਦੀ ਮਹੱਤਤਾ ਨੂੰ ਭੁੱਲ ਜਾਣਗੇ । ਕਿਉਂਕਿ ਗੁਰੂ ਨੇ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਆਪਣੇ ਕਲਾਵੇ ਵਿੱਚ ਲਿਆ ਉਹ ਦਲਿਤ ਵਰਗ ਵਿਚੋਂ ਅਤੇ ਦੱਬੇ - ਕੁਚਲੇ ਹੋਏ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਜਾਤੀ - ਪ੍ਰਥਾ ਦੀ ਸੰਸਥਾ (caste institution) ਨੇ ਦਰੜਿਆ ਹੋਇਆ ਸੀ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਉਠਾ ਕੇ ਅਖੌਤੀ ਉੱਚ - ਜਾਤੀਏ ਲੋਕਾਂ ਦੇ ਬਰਾਬਰ ਹੀ ਨਹੀਂ ਲਿਆਂਦਾ ਬਲਕਿ ਉਨ੍ਹਾਂ ਨੂੰ ਸਰਵਉੱਚ ਬਣਾ ਦਿੱਤਾ ।

ਸਰਵਉੱਚਤਾ ਇਕ ਤਾਂ ਹੈ ਸਰਵ - ਉੱਤਮਤਾ (superiority) ਹੁੰਦੀ ਹੈ ਅਤੇ ਦੂਜੀ ਹੈ ਸਿਰਮੌਰਤਾ (sovereignity) । ਮੇਰੇ ਹਿਸਾਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਮੌਰ (sovereign) ਹੈ । ਇਤਹਾਸ ਵਿੱਚ ਇਕ ਬੜੀ ਸੁਆਦਿਲੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦਾ ਅਲੌਕਿਕ ਜਾਂ ਰਹੱਸਾਤਮਕ ਅਨੁਭਵ (mystic experience) ਹੈ, ਰੱਬ ਦੇ ਨਾਲ ਸੰਚਾਰ (communication) ਹੈ । ਗੁਰੂ ਨਾਨਕ ਇਕ ਸੰਦੇਸ਼ਵਾਹਕ (messenger) ਹੈ ।

ਆਪਾਂ ਗੁਰੂ ਹਰਿਰਾਏ ਸਾਹਿਬ ਦੀ ਗੱਲ ਕਰਦੇ ਹਾਂ, ਜੋ ਆਪਣੇ ਆਪ ਵਿੱਚ ਬਹੁੱਤ ਵੱਡੀ ਗੱਲ ਅਤੇ ਬਹੁੱਤ ਵੱਡੀ, ਨਿਰਾਲੀ ਕੁਰਬਾਨੀ ਹੈ ਇਤਹਾਸ ਵਿੱਚ । ਗੁਰੂ ਹਰਿਰਾਏ ਜੀ ਦਾ ਇਕ ਬਹੁਤ ਹੀ ਪਿਆਰਾ ਪੁੱਤਰ ਸੀ ਰਾਮ ਰਾਏ । ਉਸ ਕੋਲ ਗੁਰੂ ਬਨਣ ਦਾ ਪੋਟੈਂਸ਼ਿਅਲ ਸੀ, ਬੜੇ ਕਮਾਲ ਦਾ ਉਸ ਦਾ ਜੀਵਨ ਸੀ । ਔਰ ਗੁਰੂ ਉਸ ਨੂੰ ਆਪਣਾ ਜਾਨਸ਼ੀਨ ਵੀ ਬਣਾਉਣਾ ਚਾਹੁੰਦੇ ਸਨ, ਜਿਸ ਦਾ ਸੰਕੇਤ ਇਤਹਾਸ ਵਿੱਚ ਮਿਲਦਾ ਹੈ । ਲੇਕਿਨ ਹੋਇਆ ਕੀ ? ਸ਼ਿਕਾਇਤ ਹੋ ਗਈ ਰਾਮ ਰਾਏ ਦੀ ।

ਪੰਥ - ਵਿਰੋਧੀਆਂ ਦੀ ਲੜਾਈ ਹੈ ਸਾਡੇ ਗ੍ਰੰਥ ਨਾਲ । ਚਾਹੇ ਇਸਲਾਮਿਕ ਸਲਤਨਤ ਹੈ, ਚਾਹੇ ਅੰਗਰੇਜਾਂ ਦੀ ਸਲਤਨਤ ਹੈ, ਚਾਹੇ ਅੱਜ ਹਿੰਦੂਆਂ ਦੀ ਸਲਤਨਤ ਹੈ, ਲੜਾਈ ਸਿੱਖ ਨਾਲ ਨਹੀਂ, ਲੜਾਈ ਸਿੱਖਾਂ ਦੇ ਗ੍ਰੰਥ ਨਾਲ ਹੈ । ਜਿਹੜਾ ਸਿੱਖਾਂ ਨੂੰ ਸ਼ਕਤੀ ਦੇ ਰਿਹਾ ਹੈ, ਜਿਹੜਾ ਕਾਲੇ ਕਾਂਵਾਂ ਦੇ ਮਨ ਦੀ ਕਾਲਖ ਕੱਢ ਕੇ ਹੰਸ ਬਣਾ ਰਿਹਾ ਹੈ । ਅੰਮ੍ਰਿਤ ਹੈ ਗੁਰੂ ਗ੍ਰੰਥ, ਬਾਣੀ ਹੈ ਅੰਮ੍ਰਿਤ । ਔਰੰਗਜ਼ੇਬ ਦਾ ਫੁਰਮਾਨ ਗੁਰੂ ਹਰਿਰਾਏ ਸਾਹਿਬ ਕੋਲ ਪਹੁੰਚਿਆ ਕਿ ਤੁਹਾਡੇ ਗ੍ਰੰਥ ਵਿੱਚ ਇਸਲਾਮ ਦੀ ਤੌਹੀਨ ਕੀਤੀ ਗਈ ਹੈ, ਜੋ ਸਾਨੂੰ ਬਰਦਾਸ਼ਤ ਨਹੀਂ ਕਿਉਂਕਿ ਇਹ ਇਸਲਾਮੀ ਰਾਜ ਹੈ । ਤੁਸੀਂ ਦਰਬਾਰ ਵਿੱਚ ਆ ਕੇ ਸਫ਼ਾਈ (explanation) ਦਿਉ । ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਰਾਮ ਰਾਏ ਨੂੰ ਜਵਾਬ ਦੇਣ ਲਈ ਭੇਜਿਆ, ਕਿਉਂਕਿ ਉਹ ਕਾਬਿਲ ਵਿਦਵਾਨ ਸੀ ਅਤੇ ਉਨ੍ਹਾਂ ਦਾ ਗੁਰੂ ਦਰਬਾਰ ਵਿੱਚ ਬੜਾ ਉੱਚਾ ਅਸਥਾਨ ਸੀ । ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀ ਔਰੰਗਜ਼ੇਬ ਦੇ ਦਰਬਾਰ ਵਿੱਚ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥” ਦੀ ਸਫ਼ਾਈ (explanation) ਦੇ ਕੇ ਆਉ । ਜਦੋਂ ਮੁਗਲ ਦਰਬਾਰ ਵਿੱਚ ਬਰੀਕੀ ਨਾਲ ਪੁੱਛ - ਪੜਤਾਲ (cross explanation) ਹੋਈ ਤਾਂ ਰਾਮ ਰਾਏ ਘਬਰਾ ਗਏ ।

ਦੇਖੋ ਕੈਸੀ ਸਥਿਤੀ (situation) ਹੈ ! ਮੁਗਲ ਸਮਰਾਟ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਕੁੱਝ ਵੀ ਕਰ ਸਕਦੀ ਸੀ, ਇਥੋਂ ਤੱਕ ਕਿ ਸਿਰ ਵੀ ਕਲਮ ਹੋ ਸਕਦਾ ਸੀ, ਇਸ ਗੱਲ ਤੋਂ ਰਾਮ ਰਾਏ ਜੀ ਘਬਰਾ ਗਏ ਅਤੇ ਉਨ੍ਹਾਂ ਨੇ ਗੁਰਬਾਣੀ ਦਾ ਇੱਕ ਲਫ਼ਜ਼ ਬਦਲ ਦਿੱਤਾ, ‘ਮੁਸਲਮਾਨ’ ਦੀ ਜਗ੍ਹਾ ‘ਬੇਈਮਾਨ’ ਕਰ ਦਿੱਤਾ । ਇਸ ਗੱਲ ਦੀ ਸ਼ਿੱਕਾਇਤ ਜਦੋਂ ਗੁਰੁ ਹਰਿਰਾਏ ਸਾਹਿਬ ਪਾਸ ਪਹੁੰਚੀ ਕਿ ਹਜ਼ੂਰ ਆਪ ਜੀ ਦੇ ਬੇਟੇ ਨੇ ਤਾਂ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥’ ਦੀ ਥਾਂ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ ॥’ ਕਰ ਦਿੱਤਾ ਹੈ ਤਾਂ ਉਸ ਨੁੰ ਜੋ ਸਜ਼ਾ ਗੁਰੂ ਸਾਹਿਬ ਨੇ ਦਿੱਤੀ ਉਹ ਸਜ਼ਾ - ਏ - ਮੌਤ ਤੋਂ ਕਿਤੇ ਉਪਰ ਹੈ ; ਇਹ ਦੁਨਿਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਜ਼ਾ ਹੈ । ਕੋਈ ਲੀਡਰ ਆਪਣੇ ਹੋਣਹਾਰ ਬੇਟੇ ਨੂੰ, ਜਿਸਨੂੰ ਉਹ ਪਿਆਰ ਕਰਦਾ ਹੋਵੇ ਅਤੇ ਆਪਣਾ ਜਾਨਸ਼ੀਨ ਬਣਾਉਣਾ ਚਾਹੁੰਦਾ ਹੋਵੇ, ਉਸ ਨੂੰ ਅਤੇ ਉਸ ਤੋਂ ਆਉਣ ਵਾਲੀ ਔਲਾਦ ਨੂੰ ਹਮੇਸ਼ਾਂ - ਹਮੇਸ਼ਾਂ ਲਈ ਪੰਥ ਵਿੱਚੋਂ ਖ਼ਾਰਿਜ਼ ਕਰ ਦੇਣਾ, ਦੁਨਿਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਜ਼ਾ ਹੈ । ਤੁਸੀਂ ਸੋਚ ਵਿਚਾਰਕੇ ਦੇਖੋ ਕਿ ਇਹ ਕਿੱਡੀ ਵੱਡੀ ਸਜ਼ਾ ਹੈ ? ਕਿਸੇ ਨੂੰ ਸ਼ਹੀਦ ਕਰ ਦੇਣ ਨਾਲੋਂ ਵੀ ਇਹ ਸਜ਼ਾ ਕਿੱਤੇ ਵੱਡੀ ਹੈ । ਸਿਰਫ਼ ਇਸ ਗੱਲ ਕਰਕੇ ਕਿ ਰਾਮ ਰਾਏ ਨੇ ਗੁਰਬਾਣੀ ਦਾ ਇੱਕ ਲਫ਼ਜ਼ ਬਦਲ ਦਿੱਤਾ ਸੀ । ਲੇਕਿਨ ਇਹ ਕਿਉਂ ਹੋਇਆ ? ਇਸ ਦਾ ਕੀ ਕਾਰਣ ਹੈ ? ਕਾਰਣ ਇਹ ਹੈ ਕਿ ਇਹ ਬਾਣੀ ਕਿਸੇ ਵਿਅਕਤੀ ਦੀ ਨਾ ਹੋ ਕੇ, ਇਲਾਹੀ ਬਾਣੀ ਹੈ, ਜੋ ਪ੍ਰਮਾਤਮਾ ਤੋਂ ਆਈ ਹੋਈ ਹੈ । ਕੋਈ ਇਨਸਾਨ ਇਸ ਨੂੰ ਕਿਵੇਂ ਬਦਲ ਸਕਦਾ ਹੈ ? ਅਸੀਂ ਇਸ ਬਾਣੀ ਦੀ ਵਿਆਖਿਆ (interpretation) ਤਾਂ ਕਰ ਸਕਦੇ ਹਾਂ, ਲੇਕਿਨ ਇਸ ਬਾਣੀ ਨੂੰ ਬਦਲ ਨਹੀਂ ਸਕਦੇ । ਇਸ ਨਾਲ ਕਿਸੇ ਤਰ੍ਹਾਂ ਦੀ ਛੇੜ - ਛਾੜ ਨਹੀਂ ਕਰ ਸਕਦੇ ; ਇਸ ਉੱਤੇ ਕਿੰਤੂ ਨਹੀਂ ਕਰ ਸਕਦੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ, ਗੁਰੂ ਦਸਮ ਪਾਤਿਸ਼ਾਹ ਜੀ ਨੇ ਜੋ ਕੁੱਝ ਕੀਤਾ ਉਹ ਸਿਰਫ਼ ਕੀਤੇ ਹੋਏ ਉੱਤੇ ਮੋਹਰ ਹੈ । ਕਿਉਂਕਿ ਸਿੱਖ ਸਮਝਦੇ ਨਹੀਂ ਸਨ । ਸਿੱਖ ਵਿਚਾਰੇ ਗੁਮਰਾਹ ਹੋ ਜਾਂਦੇ ਸਨ । ਸਿੱਖ ਬਹੁਤੇ ਪੜ੍ਹੇ - ਲਿਖੇ ਨਹੀਂ ਸਨ, ਕਿਉਂਕਿ ਅਖੌਤੀ ਛੋਟੀਆਂ ਜਮਾਤਾਂ ਵਿੱਚੋਂ ਆਏ ਹੋਏ ਸਨ । ਇਸ ਤਰ੍ਹਾਂ ਇਹ ਸਾਰੀ ਦੀ ਸਾਰੀ ਸਿਚਊਏਸ਼ਨ ਡਿਵੈਲਪ ਹੁੰਦੀ ਹੈ ।

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਸਿੱਖਾਂ ਦਾ ਇਸ਼ਟ ਤੇ ਰੱਬ ਗੁਰੂ ਗ੍ਰੰਥ ਹੈ, ਤਾਂ ਉਸਦੇ ਬਰਾਬਰ ਕੋਣ ਅਤੇ ਕਿਵੇਂ ਹੋ ਸਕਦਾ ਹੈ ? ਰੱਬ ਤਾਂ ਇਕੋ ਹੀ ਹੈ, ਕੋਈ ਕਿਤਾਬ, ਕੋਈ ਸਾਧ, ਕੋਈ ਸੰਤ, ਕੋਈ ਸ਼ਬਦ ਇਸ ਦੇ ਮੁਕਾਬਲੇ ਵਿੱਚ ਆ ਹੀ ਨਹੀਂ ਸਕਦਾ । ਇਸ ਲਈ ਇਸ ਗੱਲ ਉੱਤੇ ਮੋਹਰ ਲਗਾ ਕੇ ਦਸਵੇਂ ਪਾਤਿਸ਼ਾਹ ਨੇ ਕੋਈ ਨਵੀਂ ਗੱਲ ਨਹੀਂ ਕੀਤੀ । ਗੁਰੂ ਨਾਨਕ ਅਤੇ ਦੂਜੇ ਤੀਜੇ, ਪੰਜਵੇਂ ਗੁਰੂਆਂ ਨੇ ਜੋ ਗੱਲ ਕੀਤੀ ਉਸ ਨੂੰ ਦਸਵੇਂ ਪਾਤਿਸ਼ਾਹ ਜੀ ਨੇ ਕੇਵਲ ਉਸਦੀ ਪੁਸ਼ਟੀ ਹੀ ਕੀਤੀ ਹੈ ।

ਇਸ ਸਾਰੀ ਸਿਚਊਏਸ਼ਨ ਤੋਂ ਬਾਅਦ, ਸਪਸ਼ਟ ਹੈ ਕਿ ਪੰਥ - ਵਿਰੋਧੀਆਂ ਦੀ ਲੜਾਈ ਗ੍ਰੰਥ ਦੇ ਨਾਲ ਹੈ । ਮਾਫ਼ ਕਰਨਾ, ਜੇ ਗ੍ਰੰਥ ਮਿਟ ਜਾਏ, ਜੇ ਸਿੱਖ ਨੂੰ ਆਪਣੇ ਗੁਰੂ ਗ੍ਰੰਥ ਤੇ ਸ਼ੱਕ ਹੋ ਜਾਏ ਤਾਂ ਸਿੱਖ ਵੀ ਮਿਟ ਜਾਏਗਾ ਤੇ ਗ੍ਰੰਥ ਵੀ ਮਿਟ ਜਾਏਗਾ, ਸਾਰਾ ਕੁੱਝ ਹੀ ਮਿਟ ਜਾਏਗਾ । ਅੰਗਰੇਜ਼ਾਂ ਨੇ ਜਦੋਂ ਇਸ ਖਿੱਤੇ ਦਾ ਅਧਿਐਨ ਕੀਤਾ ਤਾਂ ਉਦੋਂ ਸਿੱਖ ਰਾਜ ਸਥਾਪਤ ਨਹੀਂ ਸੀ ਹੋਇਆ, ਅੰਗਰੇਜਾਂ ਨੇ ਇਸ ਖਿੱਤੇ ਵਿੱਚ ਆਪਣੇ ਬੰਦੇ ਭੇਜੇ ਕਿ ਦੇਖੋ ਏਥੇ ਕੌਣ - ਕੌਣ ਲੋਗ ਰਹਿ ਰਹੇ ਹਨ । ਇੱਥੇ ਕਈ ਅੰਗਰੇਜ ਯਾਤਰੀ ਆਏ ਜੋ ਬੜੇ ਸਿਆਣੇ ਅਤੇ ਪੜ੍ਹੇ - ਲਿਖੇ ਵਿਦਵਾਨ ਸਨ । ਜੋ ਸਮਝਦੇ ਸਨ ਸਾਰੀ ਗੱਲ ਨੂੰ । ਜਦੋਂ ਉਹ ਬਾਅਦ ਵਿੱਚ ਈਸਟ ਇੰਡੀਆ ਕੰਪਨੀ ਦੇ ਨੁਮਾਇੰਦਿਆਂ ਵਜੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਭਾਰਤ ਵਿੱਚ ਇੱਕ ਐਸੇ ਲੋਗ ਰਹਿੰਦੇ ਹਨ, ਜਿਨ੍ਹਾਂ ਵਿੱਚ ਪੋਟੈਨਸ਼ਿਅਲ ਹੈ ਸੋਵ੍ਰਿਨਿਟੀ ਦਾ । ਉਨ੍ਹਾਂ ਵਿਦਵਾਨਾਂ ਵਿੱਚ Polyer, Archer ਆਦਿ ਪ੍ਰਮੁੱਖ ਸਨ ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਵਿੱਚ ਪੋਟੈਸ਼ਿਅਲ ਹੈ ਸੋਵਰਨੀਟੀ ਦਾ ਪਰ ਇਨ੍ਹਾਂ ਸਿੱਖਾਂ ਵਿੱਚ ਸੋਵ੍ਰਿਨੀਟੀ ਦਾ ਸੋਮਾ (source) ਕੀ ਹੈ ? ਉਨ੍ਹਾਂ ਦੀ ਤਾਕਤ ਅਤੇ ਪ੍ਰੇਰਨਾ (inspiration) ਦਾ ਸੋਮਾ ਕੀ ਹੈ ? ਖੋਜ ਕਰਦਿਆਂ ਹੌਲੀ - ਹੌਲੀ ਉਹ ਵਿਦਵਾਨ ਇਸ ਸਿੱਟੇ (conclusion) ਤੇ ਪਹੁੰਚੇ ਕਿ ਉਹ ਸੋਮਾ ਹੈ ਸਿੱਖਾਂ ਦਾ ਗ੍ਰੰਥ, ਜਿਸ ਗ੍ਰੰਥ ਤੋਂ ਸਿੱਖ ਪ੍ਰੇਰਨਾ ਲੈਂਦੇ ਹਨ, ਉਸ ਤੋਂ ਤਾਕਤ ਲੈਂਦੇ ਹਨ । ਸਿੱਖ ਗ੍ਰੰਥ ਨਾਲ ਹੀ ਗੱਲਬਾਤ ਕਰਦੇ ਹਨ, ਗ੍ਰੰਥ ਪੜ੍ਹਣ ਤੋਂ ਬਾਅਦ ਆਪਣੇ ਆਪ ਨੂੰ ਇਤਨਾ ਤਾਕਤਵਰ ਸਮਝਦੇ ਹਨ ਕਿ ਉਹ ਸਵਾ ਲੱਖ ਫ਼ੌਜ ਨਾਲ ਵੀ ਲੜਾਈ ਕਰ ਸਕਦੇ ਹਨ । ਡਾ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਲਫਜ਼ ਵਰਤੇ ਗਏ ਹਨ “ਡੈਥ - ਡਿਫ਼ਾਇੰਗ ਸਿਖਸ” ਇਸ ਦਾ ਮਤਲਬ ਹੈ ਕਿ ਸਿੱਖ ਮੌਤ ਨੂੰ ਵੰਗਾਰਦੇ ਹਨ । ਸਭ ਤੋਂ ਵੱਡਾ ਡਰ ਮੌਤ ਦਾ ਹੈ, ਜੇ ਮੌਤ ਨੂੰ ਤੁਸੀਂ ਡੀਫ਼ਾਈ ਕਰ ਦਿੱਤਾ, ਤਾਂ ਫਿਰ ਦੁਸ਼ਮਣ ਸਵਾ ਲੱਖ ਹੋਵੇ ਜਾਂ ਢਾਈ ਲੱਖ, ਕੋਈ ਫ਼ਰਕ ਨਹੀਂ ਪੈਂਦਾ । ਉਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਸਿੱਖਾਂ ਨੂੰ ਅਸੀਂ ਤਾਂ ਹੀ ਜ਼ੇਰ ਕਰ ਸਕਦੇ ਹਾਂ ਜੇਕਰ ਅਸੀਂ ਇਨ੍ਹਾਂ ਦੇ ਗ੍ਰੰਥ ਵਿੱਚ ਕੋਈ ਅਦਲਾ - ਬਦਲੀ ਕਰਕੇ ਉਸ ਨੂੰ ਵਿਗਾੜ ਦੇਈਏ ਅਤੇ ਜੇਕਰ ਇਹ ਨਾ ਹੋ ਸਕੇ ਤਾਂ ਉਸਦਾ ਕੋਈ ਸ਼ਰੀਕ ਖੜਾ ਕਰ ਦੇਈਏ । ਇਹ ਚਾਲਾਕੀ, ਹੇਰਾਫੇਰੀ ਅਤੇ ਠੱਗੀ - ਠਉਰੀ ਅੰਗਰੇਜਾਂ ਨੇ ਸ਼ੁਰੂ ਕੀਤੀ ।

ਅੱਜ ਦੇ ਹਿੰਦੂ ਤਾਂ ਅੰਗਰੇਜਾਂ ਦੇ ਪੈਰੋਕਾਰ ਹਨ । ਇਨ੍ਹਾਂ ਹਿੰਦੂਆਂ ਨੇ ਸਾਰੀਆਂ ਚੀਜਾਂ ਅੰਗਰੇਜਾਂ ਤੋਂ ਉਧਾਰੀਆਂ ਲਈਆਂ । ਤਾਂ ਹੋਇਆ ਕੀ ? ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪ੍ਰੇਰਨਾ, ਇਨ੍ਹਾਂ ਦਾ ਵਿਸ਼ਵਾਸ, ਤੋੜ ਦੇਈਏ । ਵਿਸ਼ਵਾਸ ਤਾਂ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਹੈ । ਤਾਂ, ਗੁਰੂ ਗ੍ਰੰਥ ਦੇ ਮੁਕਾਬਲੇ ਤੇ ਉਨ੍ਹਾਂ ਨੇ ਦੂਜਾ ਧਾਰਮਿਕ ਗ੍ਰੰਥ ਖੜਾ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੂੰ ਬਹੁਤੀ ਗੱਲ ਦੀ ਸਮਝ ਨਹੀਂ ਸੀ । ਅੰਗਰੇਜਾਂ ਦੀ ਸਿਖਲਾਈ ਅਤੇ ਅਧਿਐਨ (grooming and study) ਉਨ੍ਹਾਂ ਦੇ ਆਪਣੇ ਧਰਮ - ਗ੍ਰੰਥ ਬਾਈਬਲ ਤੇ ਆਧਾਰਿਤ ਸੀ ਅਤੇ ਉਹ ਉਸ ਨੂੰ ਹੀ ਮੰਨਦੇ ਸਨ । ਉਨ੍ਹਾਂ ਨੇ ਸੋਚਿਆ ਕਿ ਬਾਈਬਲ ਦੀ ਤਰ੍ਹਾਂ ਹੀ ਇਕ ਕਿਤਾਬ ਬਣਾ ਦੇਈਏ, ਤੇ ਉਹ ਕਿਤਾਬ ਇਨ੍ਹਾਂ ਦੇ ਗ੍ਰੰਥ ਦੇ ਮੁਕਾਬਲੇ ਖੜੀ ਹੋ ਜਾਏ ਤਾਂ ਹੌਲੀ - ਹੌਲੀ ਇਨ੍ਹਾਂ ਦਾ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਜਾਏਗਾ । ਉਸ ਕਿਤਾਬ ਵਿੱਚ ਹਿੰਦੂ ਕਵੀ ਰਾਮ, ਸ਼ਿਆਮ, ਕਾਲ, ਸੂਮ ਆਦਿ ਦੀਆਂ ਲਿਖਤਾਂ ਪਾ ਦਿੱਤੀਆਂ ਗਈਆਂ ।

ਉਨ੍ਹਾਂ ਨੇ ਸੋਚਿਆ ਕਿ ਇਸ ਦਾ ਨਾਮ ਅਜਿਹਾ ਰੱਖਿਆ ਜਾਵੇ ਜੋ ਅਤੀਅੰਤ ਭੁਲੇਖਾ ਪਾਊ ਹੋਵੇ । ਉਨ੍ਹਾਂ ਦੀ ਇਸ ਬ੍ਰਾਹਮਣੀ ਚਾਲ ਦਾ ਹੀ ਨਤੀਜਾ ਹੈ ਕਿ ਇਸ ਗੁਰਮਤਿ - ਵਿਰੋਧੀ ਪੁਸਤਕ ਦਾ ਨਾਂ ‘ਬਚਿੱਤਰ ਨਾਟਕ’ ਤੋਂ ਬਦਲਦਾ - ਬਦਲਦਾ ‘ਦਸਮ ਗ੍ਰੰਥ’ ਅਤੇ ‘ਦਸਮ ਗ੍ਰੰਥ’ ਤੋਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਹੋ ਗਿਆ ਹੈ । ਉਹ ਜਾਣਦੇ ਹਨ ਕਿ ਦਸਵੇਂ ਪਾਤਸ਼ਾਹ ਨਾਲ ਸਿੱਖਾਂ ਦੀ ਸ਼ਰਧਾ ਬਹੁਤ ਜ਼ਿਆਦਾ ਹੈ ਇਸ ਲਈ ਇਸਦਾ ਨਾਂ ‘ਦਸਮ ਗ੍ਰੰਥ’ ਅਤੇ ਹੁਣ ‘ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ’ ਕਰ ਦਿੱਤਾ ਗਿਆ ਹੈ ਤਾਂਕਿ ਇਹ ਭੁਲੇਖਾ ਸਹਿਜੇ ਹੀ ਪਾਇਆ ਜਾ ਸਕੇ ਕਿ ਇਹ ਦਸਵੇਂ ਪਾਤਿਸ਼ਾਹ ਦੀ ਰਚਨਾ ਹੈ । ਦੁਸ਼ਮਣ ਦੀ ਇਹ ਇੱਕ ਬੜੀ ਸੂਖਮ (subtle) ਚਾਲ ਹੈ ਕਿ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਉਨ੍ਹਾਂ ਦੀ ਬੁਨਿਆਦ ਤੋਂ ਉਖੇੜ ਦਿੱਤਾ ਜਾਏ । ਦੁਸ਼ਮਣ ਜਾਣਦਾ ਹੈ ਕਿ ਆਪਣੀ ਬੁਨਿਆਦ, ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲੋਂ ਉਖੜਕੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ ਉਨ੍ਹਾਂ ਨਾਲ ਕੋਈ ਬਹੁਤਾ ਲੜਾਈ - ਝਗੜਾ ਕਰਨ ਦੀ ਲੋੜ ਹੀ ਨਹੀਂ ਪਵੇਗੀ । ਅੱਜ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਨੂੰ ਐਸੇ ਢੰਗ ਦੇ ਨਾਲ, ਚਾਹੇ ਉਸ ਵਿੱਚ ਨਿਹੰਗ, ਦਮਦਮੀ ਟਕਸਾਲ, ਸਾਧ ਸੰਤ ਆਦਿ ਜੋ ਵੀ ਹੋਣ, ਇਹ ਸਾਰੀਆਂ ਜਥੇਬੰਦੀਆਂ ਇਸ ਗੱਲ ਲਈ ਦ੍ਰਿੜ੍ਹ ਹਨ ਕਿ ਸਿੱਖਾਂ ਵਿੱਚ ਦਸਮ ਗ੍ਰੰਥ ਨੂੰ ਪ੍ਰਮਾਣਿਕਤਾ ਹਾਸਿਲ ਹੋ ਜਾਏ । ਜੋ ਕਿ ਸਿੱਖੀ ਲਈ ਬਹੁਤ ਹੀ ਘਾਤਕ ਸਾਬਿਤ ਹੋਏਗੀ । ਸਿੱਖਾਂ ਨੂੰ ਅੱਜ ਸੁਚੇਤ ਰਹਿੰਦੇ ਹੋਏ ਦੁਸ਼ਮਣ ਦੀ ਇਸ ਚਾਲ ਨੂੰ ਸਮਝਣ ਦੀ ਸਭ ਤੋਂ ਜਿਆਦਾ ਲੋੜ ਹੈ ।

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz