ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160395
ਅੱਜ
ਇਸ ਮਹੀਨੇ
563
16119

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.92.163.105
   

ਮੁੱਖ ਪੰਨਾ

...ਤੇ ਹੁਣ ਗੁਰਦਾਸ ਮਾਨ ਦਾ ਸਿੱਖਾਂ ਤੇ ਹਮਲਾ !


ਗਾਇਕ ਗੁਰਦਾਸ ਮਾਨ

ਅਜੇ ਚੰਡੀਗੜ ਵਿੱਚ ਇੱਕ ਹਰਿਆਣਵੀ ਪੁਲਸੀਏ ਵਲੋਂ ਮੁੰਡਿਆਂ ਦੇ ਪਰਨੇ ਲਹਾਉਣ ਦੀ ਖਬਰ ਠੰਡੀ ਨਹੀਂ ਸੀ ਪਈ ਕਿ ਨਾਲ ਹੀ ਮੁਹਾਲੀ ਵਿੱਚ ਅੰਦੋਲਨਕਾਰੀ ਸਿੱਖ ਦੀ ਦਸਤਾਰ ਦੀ ਬੇਪੱਤੀ ਦੀ ਖਬਰ ਨੇ ਸਾਰੇ ਸਿੱਖ ਜਗਤ ਨੂੰ ਹਲੂਣਕੇ ਰੱਖ ਦਿੱਤਾ !  ਸਭ ਦੇ ਹਿਰਦੇ ਵਲੂੰਧਰੇ ਗਏ .....ਬੇਗਾਨਾਪਣ ਮਹਿਸੂਸ ਹੋਣ ਦੀ ਹੱਦ ਤੱਕ ! ਇਸ ਮਸਲੇ ਦੇ ਉੱਤੇ ਬਹੁਤ ਖਬਰਾਂ ਛਪੀਆਂ.....ਬੜੇ ਆਰਟੀਕਲ ਲਿਖੇ ਗਏ ! ਮੇਰੇ ਨਿੱਜੀ ਖਿਆਲ ਮੁਤਾਬਿਕ ਪੰਜਾਬੀ ਦੇ ਸ਼ਾਇਰ ਅਮਰਦੀਪ ਗਿੱਲ ਅਤੇ ਮੇਰੇ ਇੱਕ ਲੇਖਕ ਦੋਸਤ ਏ. ਪੀ. ਐਸ. ਮਾਨ ਦੇ ਮੁਢਲੇ ਹਲੂਣੇ ਦਾ ਕਾਫੀ ਰੋਲ ਰਿਹਾ ਏਸ ਮੁੱਦੇ ਨੂੰ ਉਭਾਰਣ ਵਿੱਚ ! ਮੈਂ ਵੀ ਭਾਵੁਕ ਹੋ ਕੇ Punjabizm.com ਤੇ ਏਸ ਬਾਰੇ ਲਿਖਿਆ ਸੀ 'ਮੁਹਾਲੀ ਵਿੱਚ ਹੋਈ ਦਸਤਾਰ ਦੀ ਬੇਅਦਬੀ ਬਾਰੇ' ਸਿਰਲੇਖ ਹੇਠ ! ਭਾਵੇਂ ਕਿ ਪਹੁੰਚ ਫੇਸਬੁੱਕ ਅਤੇ ਕੁੱਝ ਆਨਲਾਈਨ ਪਰਚਿਆਂ ਤੱਕ ਸੀ ਪਰ ਅਜੇ ਇਹ ਫੱਟ ਭਰੇ ਵੀ ਨਹੀਂ ਸਨ ਕਿ ਸਹਿਜ ਸੁਭਾਹ ਹੀ ਸੀ. ਡੀ. ਸੁਣਦੇ - ਸੁਣਦੇ ਧਿਆਨ ਪੰਜਾਬੀ ਗਾਇਕੀ ਦੇ ਬੋਹੜ, ਜਨਾਬ ਗੁਰਦਾਸ ਮਾਨ ਸਾਹਬ ਦੀ ਨਵੀਂ ਐਲਬਮ ਵਿਚਲੇ ਕੁੱਝ ਗੀਤਾਂ ਤੇ ਚਲਾ ਗਿਆ ! ਪਹਿਲਾਂ - ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ - ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ 'ਚ ਗੀਤ ਸੁਣਿਆ ਕਿ 'ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ' ....ਸੱਚ ਮੰਨਿਓ ਕਿ ਸੁਣਕੇ ਸਿਰ ਚਕਰਾ ਗਿਆ ! ਸਾਡੀ ਮਾਂ ਬੋਲੀ ਦੇ ਏਸ ਮਾਣ ਨੇ ਤਾਂ ਹੱਦਾਂ ਬੰਨੇ ਹੀ ਟੱਪ ਦਿੱਤੇ ਏਸ ਗੀਤ ਵਿੱਚ ....ਧਿਆਨ ਨਾਲ ਸੁਣਨ ਤੇ ਸਪੱਸ਼ਟ ਪਤਾ ਲੱਗਦਾ ਹੈ ਕਿ ਲਿਖਣ ਵਾਲੇ ਨੇ ਸ਼ਰੇਆਮ ਓਹਨਾਂ ਸਿੱਖਾਂ ਤੇ ਚੋਟ ਮਾਰੀ ਹੈ ਜਿਹੜੇ ਡੇਰਾਵਾਦ ਅਤੇ ਵਹਿਮਾਂ - ਭਰਮਾਂ ਵਿੱਚ ਫਸੇ ਲੋਕਾਂ ਨੂੰ ਸਵਾਲ ਕਰਦੇ ਹਨ ! ਬੱਸ ਏਨਾਂ ਹੀ ਨਹੀਂ, ਮਾਨ ਸਾਹਬ ਨੇ ਸਿੱਖੀ ਸਿਧਾਂਤਾਂ ਤੇ ਵੀ ਸੱਟ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ !

ਮੈਂ ਏਸ ਤੋਂ ਅੱਗੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਨਿੱਜੀ ਤੌਰ ਤੇ ਅੱਜ ਤੱਕ ਕਦੇ ਵੀ ਗੁਰਦਾਸ ਮਾਨ ਦਾ ਨਾਮ ਬਿਨਾਂ 'ਸਾਹਬ' ਲਾਏ ਨਹੀਂ ਲਿਆ ! ਹਰ ਪੰਜਾਬੀ ਵਾਂਗ ਮੈਂ ਵੀ ਕਾਇਲ ਰਿਹਾ ਹਾਂ 'ਛੱਲਾ' ਗਾਉਣ ਵਾਲੇ 'ਮਰਜਾਣੇ ਮਾਨ' ਦਾ ! ਚੰਡੀਗੜ ਤੋਂ ਲੈ ਕੇ ਮੈਲਬੌਰਨ ਤੱਕ ਜਿਥੇ ਵੀ ਵੱਸ ਚੱਲਿਆ ਗੁਰਦਾਸ ਮਾਨ ਦਾ ਹਰ ਲਾਈਵ ਸ਼ੋ ਦੇਖਿਆ ਹੈ ! ਮਾਇਆ ਅਤੇ ਸਮੇਂ ਦੀ ਪਰਵਾਹ ਕੀਤੇ ਬਗੈਰ ! ਹਰ ਆਮ ਪੰਜਾਬੀ ਵਾਂਗਰਾਂ ! ਪਰ ਇਸ ਐਲਬਮ ਵਿਚਲੇ ਭੰਡੀ ਪ੍ਰਚਾਰ ਤੋਂ ਬਾਅਦ ਮੈਂ ਕਦੇ ਵੀ 'ਮਾਨ ਸਾਅਬ' ਲਫਜ਼ ਦੀ ਵਰਤੋਂ ਨਹੀਂ ਕਰ ਸਕਾਂਗਾ !

ਗੱਲ ਸ਼ੁਰੂ ਹੁੰਦੀ ਹੈ ਏਸ ਐਲਬਮ ਵਿਚਲੇ ਗੀਤ 'ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ' ਤੋਂ ! ਏਸ ਗੀਤ ਵਿੱਚ ਸ੍ਰਕਾਰ ਨੇ ਏਥੋਂ ਤੱਕ ਕਹਿ ਦਿੱਤੈ ਕਿ 'ਬਾਬਿਆਂ ਦੇ ਜਾਨੇ ਆਂ ਤੇ ਮਾਂਈਆਂ ਦੇ ਵੀ ਜਾਨੇ ਆਂ .....ਤੇਰੀ ਹਉਮੈ ਵੱਡੀ ਐ ਤੇ ਵੱਡੀ ਰਹਿਣ ਦੇ' ! ਗੌਰਤਲਬ ਹੈ ਕਿ ਇਥੇ ਇਹ ਤੁਕਾਂ ਉਹਨਾਂ ਸਿੱਖਾਂ ਨੂੰ ਜਵਾਬ ਹਨ ਜਿਹੜੇ ਗੁਰਦਾਸ ਮਾਨ ਨੂੰ ਡੇਰਿਆਂ ਤੇ ਜਾਣ ਬਾਬਤ ਸਵਾਲ ਪੁਛਦੇ ਹਨ ! ਡੇਰਾਵਾਦ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਨ ਨੇ ਹਉਮੈਵਾਦੀ ਗਰਦਾਨ ਦਿੱਤੈ ਪਰ ਭਲਿਆ - ਮਾਣਸਾ, ਕੀ ਕੋਈ ਜਿਗਿਆਸੂ ਇਹ ਵੀ ਨਹੀਂ ਪੁਛ ਸਕਦਾ ਕਿ ਆਪ ਜੀ ਸਿੱਖ ਪ੍ਰਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਇਹਨਾਂ ਡੇਰਿਆਂ ਤੇ ਮੱਥੇ ਕਿਉਂ ਰਗੜਦੇ ਫਿਰਦੇ ਓ ? ਤਰਕ ਨਾਲ ਸਵਾਲ ਪੁਛਣਾ ਵੀ ਗੁਨਾਹ ਹੋ ਗਿਆ ?

ਓਸ ਤੋਂ ਬਾਅਦ ਮਾਨ ਨੇ ਬੇਹੁਰਮਤੀ ਕੀਤੀ ਹੈ ਗੁਰੂ ਨਾਨਕ ਸਾਹਬ ਦੇ ਤੇਰਾਂ - ਤੇਰਾਂ ਤੋਲਣ ਦੇ ਸੰਕਲਪ ਦੀ ! ਅਖੇ 'ਤੇਰਾ ਦੂਣਾ ਛੱਬੀ ਐ ਤਾਂ ਛੱਬੀ ਰਹਿਣ ਦੇ' ! ਮੈਂ ਕਹਿਨਾ ਹਾਂ ਕੀ ਹੱਕ ਹੈ ਕਿਸੇ ਨੂੰ ਏਹੋ ਜਿਹੀਆਂ ਗੱਲਾਂ ਆਪਣੇ ਗੀਤਾਂ 'ਚ ਗਾਉਣ ਦਾ ? ਕੀ ਇਹ ਸ਼ਰੇਆਮ ਟਿਚਰ ਨਹੀਂ, ਇੱਕ ਫਿਰਕੇ ਦੇ ਲੋਕਾਂ ਨੂੰ ? (ਅਖਬਾਰੀ ਭਾਸ਼ਾ ਵਿੱਚ) ਇੰਨਾਂ ਹੀ ਨਹੀਂ .....ਅੱਗੇ ਕੁੱਝ ਸਤਰਾਂ ਆਉਂਦੀਆਂ ਹਨ ਕਿ 'ਗੁਰੂ ਵਿੱਚ ਰਹਿਨੇ ਹਾਂ ਕਿ ਗਰੂਰ ਵਿੱਚ ਰਹਿਨੇ ਹਾਂ ....ਫਤਹਿ ਵਿੱਚ ਰਹਿਨੇ ਕਿ ਫਤੂਰ ਵਿੱਚ ਰਹਿਨੇ ਹਾਂ' ਆਪਣੇ ਆਪ ਨੂੰ ਗੁਰੂ ਲੇਵਾ ਮੰਨਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ 'ਗਰੂਰ' ਕਹਿਣਾ, ਚੜਦੀ ਕਲਾ ਅਤੇ ਹਰ ਮੈਦਾਨ ਫਤਹਿ ਜਿਹੇ ਸੰਕਲਪ ਨਾਲ ਜੀਣ ਵਾਲਿਆਂ ਨੂੰ 'ਫਤੂਰੇ' ਕਹਿਣਾ, ਕੀ ਇਹ ਸਭ ਜਾਇਜ਼ ਹੈ ? ਕੀ ਇਹ ਹੱਤਕ ਨਹੀਂ ? ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜੇ 2 - 3 ਵਰੇ ਪਹਿਲਾਂ ਹੀ 'ਸਰਬੰਸ ਦਾਨੀਆਂ ਵੇ' ਗੀਤ ਗਾਉਣ ਵਾਲਾ ਅੱਜ ਓਸੇ ਸਰਬੰਸ ਦਾਨੀ ਦੀ ਕੌਮ ਦਾ ਮਜ਼ਾਕ ਉਡਾ ਰਿਹਾ ਹੈ ਤੇ ਅਸੀਂ ਸਭ ਖਾਮੋਸ਼ ਹਾਂ ! ਕਿਉਂਕਿ ਇਹ ਸਾਡਾ ਮਾਣਮੱਤਾ 'ਮਾਨ' ਹੈ ! ਜਿਸਨੂੰ ਅਸੀਂ ਸਿਜਦਾ ਕਰਦੇ ਸਾਂ !

ਇਹੀ ਨਹੀਂ, ਮਾਨ ਨੇ ਇਸੇ ਐਲਬਮ ਦੇ ਇੱਕ ਹੋਰ ਗੀਤ 'ਕਮਾਲ ਹੋ ਗਿਆ, ਸਾਈਂ ਜੀ ਬੈਠੇ ਨਾਲ' ਗਾ ਕੇ ਵੀ ਆਪਣੀ ਸੋਚ ਦਾ ਦੀਵਾਲੀਆਪਣ ਕੱਢਿਆ ਹੈ ! ਆਪਣੇ ਡੇਰਾਵਾਦੀ ਹੋਣ ਤੇ ਪੱਕੀ ਮੋਹਰ ਲਾਈ ਹੈ ! ਗੀਤ ਵਿਚਲੀ ਸਤਰ ਤੇ ਗੌਰ ਫਰਮਾਓ ਅਖੇ 'ਆ ਗਿਆ ਨੀਂ ਆ ਗਿਆ ਮੁਰਾਦ ਸ਼ਾਹ ਦਾ ਲਾਲ ......ਸਈਓ ਨੀਂ ਰਲ ਦੇਵੋ ਵਧਾਈ ।' ਵੈਸੇ ਮੈਂ ਅੱਜ ਤੱਕ ਯਸ਼ੋਦਾ ਮਾਂ ਦਾ ਲਾਲ ਜਾਂ ਫਿਰ ਮਾਤਾ ਗੁਜਰੀ ਦਾ ਲਾਲ ਤਾਂ ਸੁਣਿਆ ਸੀ ਪਰ ਇਹ ਮੁਰਾਦ ਸ਼ਾਹ ਦਾ ਲਾਲ ਨਵੀਂ ਹੀ ਕਾਢ ਕੱਢ ਛੱਡੀ ਹੈ ਸਾਡੇ 'ਮਾਨ ਸਾਹਬ' ਨੇ !

ਮੈਂ ਇੱਥੇ ਇੱਕ ਗੱਲ ਜ਼ਰੂਰ ਸਾਫ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਕਿਸੇ ਦੇ ਵਿਸ਼ਵਾਸ ਜਾਂ ਕਿਸੇ ਦੀ ਆਸਥਾ ਦੇ ਖਿਲਾਫ ਨਹੀਂ ! ਪਛਮੀ ਸਭਿਅਤਾ ਵਿੱਚ ਰਹਿਕੇ ਘੱਟੋ - ਘੱਟ ੁੰਲਟ ਿ- ਚੁਲਟੁਰਸਿਮ ਦਾ ਸਿਧਾਂਤ ਤਾਂ ਸਿੱਖਿਆ ਹੀ ਹੈ ਅਤੇ ਮੈਂ ਭਲੀਭਾਂਤੀ ਜਾਣਦਾ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਰੌਲਾ ਏਸ ਗੱਲ ਦਾ ਹੈ ਕਿ ਜਿਹੜੇ ਲੋਕ ਦੋਹਰਾ ਕਿਰਦਾਰ ਅਪਣਾ ਲੈਂਦੇ ਹਨ ਓਨ੍ਹਾਂ ਦਾ ਕੀ ਕੀਤਾ ਜਾਵੇ ! 'ਮਾਨ' ਵਾਂਗਰਾਂ .....ਗੰਗਾ ਗਏ ਗੰਗਾ ਦਾਸ, ਯਮਨਾ ਗਏ ਯਮਨਾ ਦਾਸ ! ਅੱਸੀਵਿਆਂ 'ਚ ਸਿੰਘਾਂ ਅੱਗੇ ਲਕੀਰਾਂ ਕੱਢਕੇ ਛੁੱਟੇ ਸਟਾਰ ਨੂੰ ਉਹ ਸਮਾਂ ਭੁੱਲ ਗਿਆ ਲਗਦੈ !

ਕੁੱਝ ਲੋਕ ਇਹ ਜ਼ਰੂਰ ਜਾਨਣਾ ਚਾਉਣਗੇ ਕਿ ਮੈਂ 'ਦੋਹਰੇ ਕਿਰਦਾਰ' ਵਰਗਾ ਲਫਜ਼ ਕਿਉਂ ਲਿਖਿਆ ਹੈ ? ਉਹ ਏਸ ਕਰਕੇ ਬਾਬਿਓ ਕਿ ਕਦੇ ਤਾਂ ਮਾਨ ਹਰ ਸਟੇਜ ਤੇ 'ਇਸ਼ਕ ਦਾ ਗਿੱਧਾ' ਗੀਤ ਗਾਉਣ ਲੱਗਿਆਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਗੁਣ ਗਾਉਂਦਾ ਹੈ 'ਕਦੇ ਆਰੇ ਤੇ ਕਦੇ ਰੰਬੀ ਤੇ' ਵਾਲੇ ਪੈਰੇ 'ਚ ਤੇ ਕਦੇ ਆਹ 'ਸਾਡੀ ਜਿਥੇ ਲੱਗੀ ਐ' ਵਾਲੇ ਗੀਤ 'ਚ ਬਿਲਕੁਲ ਉਲਟ ਪਾਸੇ ਜਾ ਖੜਦਾ ਹੈ ! ਕਦੇ ਸਿੱਖ ਕੌਮ ਤੇ ਹੋਏ ਕਹਿਰ ਤੇ ਅਧਾਰਿਤ 'ਦੇਸ ਹੋਇਆ ਪਰਦੇਸ' ਜਿਹੀ ਫਿਲਮ ਬਣਾਉਂਦਾ ਹੈ ਤੇ ਕਦੇ ਓਸੇ ਦੌਰ ਦੇ ਸਭ ਤੋਂ ਬਦਨਾਮ ਦਰਿੰਦੇ ਕੇ. ਪੀ. ਐਸ ਗਿੱਲ ਨਾਲ ਸਟੇਜਾਂ ਤੇ ਅਕਸਰ ਦਿਸਦਾ ਹੈ ! ਕਨਸੋਅ ਇਹ ਵੀ ਹੈ ਕਿ ਦੋਨਾਂ ਦੀ ਗੂੜੀ ਯਾਰੀ ਐ ! ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਏਸ ਤੋਂ ਪਹਿਲਾਂ ਵੀ ਮਾਨ ਦੇ ਨਕੋਦਰ ਡੇਰੇ, ਮੰਡਾਲੀ ਡੇਰੇ ਆਦਿ ਦੀਆਂ ਸੀਡੀਆਂ ਦੇਖਦਾ ਰਿਹਾ ਹਾਂ ! ਸ਼ੌਕੀਨ ਸਾਧਾਂ ਨੂੰ ਕਮਲ ਕੁੱਟਦੇ ਦੇਖਦਾ ਰਿਹਾ ਹਾਂ । ਕਦੇ ਆਪ ਵੀਡੀਓ ਕੈਮਰੇ ਫੜੀ, ਕਦੇ ਸਟੇਜ ਉੱਤੇ ਸਿਗਰਟ ਫੜੀ, ਕਦੇ ਹਜ਼ਾਰ - ਹਜ਼ਾਰ ਦੇ ਨੋਟਾਂ ਦੀਆਂ ਬੋਰੀਆਂ ਗੁਰਦਾਸ ਮਾਨ ਤੇ ਹੋਰ ਗਾਉਣ ਵਾਲਿਆਂ ¢ ਵਾਲੀਆਂ ਤੋਂ ਸੁੱਟਦਿਆਂ ਸਾਧਾਂ ਨੂੰ ! (ਜਿਹੜੇ ਨੋਟਾਂ ਦੇ ਸਾਧਨ ਦਾ ਕੋਈ ਸਪੱਸ਼ਟ ਸਰੋਤ ਨਹੀਂ ਹੈ) । ਮੈਨੂੰ ਕਦੇ ਜ਼ਿਆਦਾ ਤਕਲੀਫ ਨਹੀਂ ਹੋਈ ਕਿਉਂਕਿ ਹਰ ਇੱਕ ਦੀ ਆਪਣੀ ਸ਼ਰਧਾ ਹੈ ਪਰ ਅੱਜ ਜਦੋਂ ਉਹ ਸ਼ਰਧਾ ਏਨੀਂ ਅੰਨ੍ਹੀਂ ਹੋ ਗਈ ਕਿ ਗੀਤਾਂ ਦਾ ਰੂਪ ਲੈ ਕੇ ਸਾਡੇ ਉੱਤੇ ਹੀ ਵਾਰ ਕਰਨ ਲੱਗ ਪਈ ਤਾਂ ਮੈਂ ਮਜ਼ਬੂਰ ਹੋਇਆ ਹਾਂ ਏਸ ਬਾਬਤ ਲਿਖਣ ਲਈ ! ਭਾਵੇਂ ਮੇਰੀ ਕੋਈ ਹਸਤੀ ਨਹੀਂ ਗੁਰਦਾਸ ਮਾਨ ਨੂੰ ਭੰਡਣ ਦੀ ਪਰ ਮੈਨੂੰ ਆਸ ਹੈ ਕਿ ਇਹ ਆਰਟੀਕਲ ਕੀ ਉਨ੍ਹਾਂ ਸੂਝਵਾਨਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ ਜਿੰਨਾਂ ਨੇ 'ਮਾਨ' ਦੀ ਇਹ ਐਲਬਮ ਨਹੀਂ ਸੁਣੀ !

ਮੈਂ ਉਦਾਸ ਹਾਂ ...ਗੁਰਦਾਸ ਮਾਨ ਮੇਰੇ ਮਨੋਂ ਲੱਥ ਗਿਆ ਹੈ ! ਏਨੇ ਸੰਜੀਦਾ ਤੇ ਹਰ ਇੱਕ ਦਾ ਦੁੱਖ - ਦਰਦ ਸਮਝਣ ਵਾਲੇ ਡਾਉਨ ਟੂ ਅਰਥ ਫਨਕਾਰ ਦੇ ਮੂਹੋਂ ਉਗਲਿਆ ਜ਼ਹਿਰ ਮੈਨੂੰ ਪਚਾਉਣਾ ਮੁਸ਼ਕਿਲ ਹੋ ਰਿਹਾ ਹੈ ! ਅੱਜ ਰਹਿ - ਰਹਿਕੇ 'ਮਾਨ' ਦੀਆਂ ਸਤਰਾਂ ਚੇਤੇ ਆ ਰਹੀਆਂ ਨੇ ਕਿ

ਕਾਲਜੇ ਦੀ ਰੱਤ ਚੂਸ ਲਈ, ਤੇਰੇ ਤੱਤਿਆਂ ਸਲੋਕਾਂ ਨੇ ।

ਜਿਨ੍ਹਾਂ ਪਿੱਛੇ ਤੂੰ ਫਿਰਦੈਂ, ਸਾਡੀ ਜੁੱਤੀ ਦੀਆਂ ਨੋਕਾਂ ਨੇ ।

ਕਹਿਣ ਲਈ ਹੋਰ ਬੜੇ ਵਲਵਲੇ ਬਾਕੀ ਹਨ ਪਰ ਬੱਸ, ਤੇ ਅੰਤ 'ਚ ਜੀਉਣ ਜੋਗੇ ਨੂੰ ਓਸੇ ਦੇ ਹੀ ਗੀਤ ਨਾਲ ਜਵਾਬ ਦੇ ਕੇ ਖਿਮਾਂ ਦਾ ਜਾਚਕ ਹੋਵਾਂਗਾ.....

ਤੇਰੀ ਜਿੱਥੇ ਲੱਗੀ ਐ ...ਜਾਹ ਲੱਗੀ ਰਹਿਣ ਤੀ ।

ਦਿਵਰੂਪ ਸਿੰਘ ਸੰਧੂ, ਮੈਲਬੌਰਨ (ਆਸਟਰੇਲੀਆ)

ਧੰਨਵਾਦ ਸਹਿਤ www.punjabspectrum.com

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz